February 17, 2025

ਬੁੱਧ ਬਾਣ/ਜਦੋਂ ਕੜਾਹ ਖਾਣੇ ਗੁਲਾਮ ਬਣੇ/ਬੁੱਧ ਸਿੰਘ ਨੀਲੋਂ

ਪੰਜਾਬ ਦੇ ਲੋਕਾਂ ਨੂੰ ਭਰਮਾਉਣ ਲਈ ਪਹਿਲਾਂ ਮੁਫ਼ਤ ਦੀ ਚਾਟ ਉੱਤੇ ਅਕਾਲੀ ਭਾਜਪਾ ਗੱਠਜੋੜ ਦੀ ਸਰਕਾਰ ਨੇ ਲਗਾਇਆ, ਜਦੋਂ ਗਧੇ ਤੇ ਘੋੜਿਆਂ ਨੂੰ ਇੱਕੋ ਕੀਲੇ ਬੰਨ੍ਹਿਆ ਸੀ। ਉਦੋਂ ਹਜ਼ਾਰ ਏਕੜ ਜ਼ਮੀਨ ਵਾਹੁਣ ਵਾਲੇ ਨੂੰ ਵੀ ਤੇ ਇੱਕ ਏਕੜ ਵਾਹੁਣ ਵਾਲੇ ਨੂੰ ਵੀ ਬਿਜਲੀ ਪਾਣੀ ਮੁਫ਼ਤ ਦਿੱਤੀ। ਵਪਾਰੀਆਂ ਨੂੰ ਖੁਸ਼ ਕਰਨ ਲਈ ਚੁੰਗੀਆਂ ਚੱਕ ਦਿੱਤੀਆਂ। ਪੰਜਾਬ ਸਰਕਾਰ ਵਲੋਂ ਮਹਿੰਗੇ ਭਾਅ ਬਹੁਕੌਮੀ ਕੰਪਨੀਆਂ ਤੋਂ ਬਿਜਲੀ ਖ਼ਰੀਦਣ ਲਈ ਨਿਯਮਾਂ ਨੂੰ ਛਿੱਕੇ ਟੰਗਿਆ। ਪੰਜਾਬ ਵਿੱਚ ਹੁਣ ਵੀ ਝਾਰਖੰਡ ਤੋਂ ਬਿਜਲੀ ਆਉਂਦੀ ਹੈ। ਹਜ਼ਾਰਾਂ ਕਰੋੜਾਂ ਰੁਪਏ ਦੀ ਬਿਜਲੀ ਮੁਫ਼ਤ ਦੇਣ ਕਰਕੇ ਵਿਕਾਸ ਕਾਰਜ਼ ਠੱਪ ਹੋ ਗਏ। ਪੰਜਾਬ ਰਾਜ ਬਿਜਲੀ ਬੋਰਡ ਨੂੰ ਪਾਵਰਕੌਮ ਬਣਾ ਕੇ ਉਸ ਦੇ ਫਿਊਜ਼ ਉਡਾ ਦਿੱਤੇ। ਬੀਬੀਆਂ ਨੂੰ ਮੁਫ਼ਤ ਬੱਸ ਸੇਵਾ ਸ਼ੁਰੂ ਕਰ ਕੇ, ਪੰਜਾਬ ਰੋਡਵੇਜ਼ ਤੇ ਪੈਪਸੂ ਟਰਾਂਸਪੋਰਟ ਵਿਭਾਗ ਦਾ ਬੇੜਾ ਗ਼ਰਕ ਕੀਤਾ। ਬਾਦਲ ਨੇ ਆਪਣੇ ਬੇੜੇ ਨੂੰ ਵਧਾਇਆ। ਆਟਾ ਦਾਲ ਸਕੀਮ ਤਹਿਤ ਅਮੀਰਾਂ ਤੇ ਗਰੀਬਾਂ ਦੇ ਨੀਲੇ ਕਾਰਡ ਬਣਾਏ। ਇਹ ਨੀਲੇ ਕਾਰਡ ਬਣਾਉਣ ਲਈ ਅਣਖੀ ਸੂਰਮਿਆਂ ਨੇ ਮੂੰਹ ਨੂੰ ਮਿੱਟੀ ਮਲੀ। ਚੋਣਾਂ ਵੇਲੇ ਹਰ ਤਰ੍ਹਾਂ ਦਾ ਨਸ਼ਾ ਵੰਡਿਆ ਗਿਆ। ਆਰਥਿਕ ਮੰਦਹਾਲੀ ਕਾਰਨ ਸਰਕਾਰਾਂ ਨੇ ਕਰਜ਼ਾ ਚੁੱਕ ਚੁੱਕ ਕੇ ਵਕਤ ਲੰਘਾਇਆ। ਹੁਣ ਪੰਜਾਬ ਸਰਕਾਰ ਪੌਣੇ ਦੋ ਲੱਖ ਹਜ਼ਾਰ ਕਰੋੜ ਰੁਪਏ ਦੇ ਕਰਜ਼ੇ ਹੇਠ ਹੈ। ਪੰਜਾਬ ਦੀ ਪੱਚੀ ਪ੍ਰਤੀਸ਼ਤ ਜ਼ਮੀਨ ਸੜਕਾਂ ਤੇ ਕਲੋਨੀਆਂ ਹੇਠਾਂ ਆ ਗਈ। ਖੇਤੀਬਾੜੀ ਲਈ ਜ਼ਮੀਨ ਘੱਟ ਰਹੀ ਹੈ। ਲੋਕਾਂ ਨੇ ਪਿੰਡਾਂ ਤੋਂ ਸ਼ਹਿਰਾਂ ਵੱਲ ਨੂੰ ਦੌੜ ਲਗਾਈ ਤੇ ਪਿੰਡਾਂ ਵਿੱਚ ਪਰਵਾਸੀ ਭਾਰਤੀ ਆ ਗਿਆ। ਪੰਜਾਬ ਦੇ ਲੋਕਾਂ ਨੇ ਆਪਣੇ ਬੱਚਿਆਂ ਨੂੰ ਲੱਖਾਂ ਰੁਪਏ ਖ਼ਰਚ ਕਰ ਕੇ ਵਿਦੇਸ਼ਾਂ ਨੂੰ ਭੇਜਿਆ। ਜ਼ਮੀਨਾਂ ਕੋਠੀਆਂ ਵੇਚ ਕੇ ਨੌਜਵਾਨ ਦੋ ਨੰਬਰ ਦੇ ਵਿਆਹ ਕਰਵਾ ਕੇ, ਡੌਕੀ ਲਾ ਕੇ ਵਿਦੇਸ਼ ਪੁਜੇ। ਹੁਣ ਉਹਨਾਂ ਨੂੰ ਵਿਦੇਸ਼ਾਂ ਤੋਂ ਵਾਪਸ ਭੇਜਿਆ ਜਾ ਰਿਹਾ ਹੈ। ਹਰ ਰੋਜ਼ ਫੌਜੀ ਜਹਾਜ਼ ਭਰ ਕੇ ਭੇਜ ਰਿਹਾ। ਫੌਜੀ ਜਹਾਜ਼ ਅਗਲੇ ਸਮਿਆਂ ਵਿੱਚ ਕੀ ਚੰਦ ਚਾੜਦਾ ਹੈ, ਇਹ ਹੁਣ ਮੋਦੀ ਸਰਕਾਰ ਜਾਣਦੀ ਹੈ। ਪੰਜਾਬ ਦੇ ਲੋਕ ਆਪੋ ਆਪਣੀ ਡਫਲੀ ਵਜਾ ਕੇ ਗੁਜ਼ਾਰਾ ਕਰਦੇ ਹਨ। ਕਿਸਾਨ ਜਥੇਬੰਦੀਆਂ ਧਰਨੇ ਲਗਾ ਰਹੀਆਂ ਹਨ। ਸਿਆਸੀ ਪਾਰਟੀਆਂ ਵਿੱਚ ਇੱਕ ਦੂਜੇ ਨੂੰ ਠਿੱਬੀ ਲਾਉਣ ਲਈ ਦਾਅ ਪੇਚ ਖੇਡ ਰਹੀਆਂ ਹਨ। ਅਕਾਲੀ ਦਲ ਬਾਦਲ ਤੇ ਅਕਾਲ ਤਖ਼ਤ ਦੇ ਜਥੇਦਾਰ ਵਿਚਕਾਰ ਯੁੱਧ ਚੱਲ ਰਿਹਾ ਹੈ। ਲੋਕ ਤਮਾਸ਼ਬੀਨ ਬਣ ਕੇ ਸੁਆਦ ਲੈਣ ਲੱਗੇ ਹਨ। ਆਮ ਆਦਮੀ ਪਾਰਟੀ ਦਿੱਲੀ ਤੋਂ ਬੋਰੀਆ ਬਿਸਤਰਾ ਗੋਲ ਕਰਕੇ ਪੰਜਾਬ ਆ ਗਈ ਹੈ। ਗ਼ੈਰ ਸੰਵਿਧਾਨਕ ਅਹੁਦੇ ਤੋਂ ਬਗ਼ੈਰ ਮੁਨੀਸ਼ ਸਿਸੋਦੀਆ ਪੰਜਾਬ ਦੇ ਸਕੂਲਾਂ ਦੇ ਦੌਰੇ ਕਰ ਰਿਹਾ ਹੈ। ਅਗਲੇ ਸਮਿਆਂ ਵਿੱਚ ਕੀ ਹੋਣਾ ਹੈ, ਪਤਾ ਨਹੀਂ। ਤੁਸੀਂ ਲਵੋ ਨਜ਼ਾਰੇ। ਜਦੋਂ ਅੰਗਰੇਜ਼ਾਂ ਨੇ ਅਫਰੀਕਾ ਦੇ ਵਿੱਚ ਜਾ ਆਪਣਾ ਕਾਰੋਬਾਰ ਸ਼ੁਰੂ ਕੀਤਾ ਤਾਂ ਉਥੋਂ ਦੀ ਭੁੱਖ ਮਰੀ ਦੇਖ ਕੇ ਉਹਨਾਂ ਨੇ ਵੱਖ ਵੱਖ ਇਲਾਕਿਆਂ ਵਿਚ ਗਿਰਜਾ ਘਰ ਬਣਾਏ। ਲੋਕਾਂ ਨੂੰ ਭਰਮਾਉਣ ਲਈ ਉਹਨਾਂ ਇਹਨਾਂ ਗਿਰਜਾ ਘਰਾਂ ਦੇ ਵਿੱਚ ਕੜਾਹ ਖਵਾਉਣ ਦਾ ਕੰਮ ਸ਼ੁਰੂ ਕਰ ਦਿੱਤਾ। ਲੋਕ ਚਰਚ ਵਿਚ ਆਉਂਦੇ ਤੇ ਕੜਾਹ ਖਾਂਦੇ। ਚਲੇ ਜਾਂਦੇ, ਪਰ ਇੱਕ ਕਿਸਾਨ ਨਾ ਆਉਂਦਾ। ਅੰਗਰੇਜ਼ਾਂ ਨੇ ਸ਼ਨਾਖ਼ਤ ਕਰਨੀ ਸ਼ੁਰੂ ਕਰ ਦਿੱਤੀ। ਕਿਹੜਾ ਕੜਾਹ ਖਾਣ ਨਹੀਂ ਆਉਂਦਾ, ਕੁੱਝ ਸਮੇਂ ਬਾਅਦ ਦੇਖਿਆ ਇਕ ਕਿਸਾਨ ਨਹੀਂ ਸੀ ਆਉਂਦਾ, ਉਹ ਸਗੋਂ ਅੰਗਰੇਜ਼ਾਂ ਦਾ ਵਿਰੋਧ ਕਰਦਾ ਸੀ ਤੇ ਉਹ ਪਿੰਡ ਵਾਸੀਆਂ ਨੂੰ ਕਹਿੰਦਾ ਸੀ ਕਿ ਇਹ ਮੁਫ਼ਤ ਦਾ ਕੜਾਹ ਤੁਹਾਡੇ ਹੱਡ ਹਰਾਮੀ ਕਰੇਗਾ। ਇਸ ਮਿੱਠੇ ਨੇ ਤੁਹਾਨੂੰ ਤਬਾਹ ਕਰ ਦੇਣਾ ਐ। ਤੁਸੀਂ ਕਾਸੇ ਜੋਗੇ ਨਹੀਂ ਰਹਿਣਾ। ਇਹ ਤੁਹਾਡੀਆਂ ਜ਼ਮੀਨਾਂ ਦੱਬਣਗੇ, ਤੁਹਾਨੂੰ ਵਿਹਲੇ ਕਰਨਗੇ। ਇਕ ਦਿਨ ਤੁਸੀਂ ਇਹਨਾਂ ਦੇ ਗੁਲਾਮ ਬਣ ਜਾਣਾ ਐ। ਫੇਰ ਗ਼ੁਲਾਮੀ ਦੀ ਜੂਨ ਹੰਢਾਉਂਦੇ ਰਿਹੋ। ਉਹ ਆਪਣੇ ਪਿੰਡ ਦੇ ਲੋਕਾਂ ਨੂੰ ਕਲਪਦਾ ਰਹਿੰਦਾ ਐ। ਪਰ ਲੋਕ ਉਸਨੂੰ ਬੁਰਾ ਭਲਾ ਬੋਲਦੇ ਤੇ ਉਸ ਦੀਆਂ ਅੰਗਰੇਜ਼ਾਂ ਕੋਲ ਸ਼ਿਕਾਇਤ ਕਰਦੇ। ਇਕ ਅੰਗਰੇਜ਼ਾਂ ਨੇ ਉਸ ਨੂੰ ਗਿਰਫਤਾਰ ਕੀਤਾ। ਉਸਨੂੰ ਸਜ਼ਾ ਦਿੱਤੀ ਕਿ ਤੂੰ ਸੱਤ ਸਾਲ ਪਿੰਡ ਨਹੀਂ ਵੜ ਸਕਦਾ। ਪਿੰਡ ਤੋਂ ਦੂਰ ਚਲੇ ਜਾ। ਉਹ ਆਪਣਾ ਪਿੰਡ ਛੱਡ ਕੇ ਦੂਰ ਜੰਗਲ ਵਿੱਚ ਚਲੇ ਗਿਆ। ਸੱਤ ਬੀਤਣ ਤੋਂ ਬਾਅਦ ਜਦ ਉਹ ਪਿੰਡ ਮੁੜਿਆ ਤਾਂ ਉਹ ਹੈਰਾਨ ਰਹਿ ਗਿਆ, ਸਭ ਕੁੱਝ ਦੇਖ ਕੇ। ਉਸਦੇ ਪਿੰਡ ਦੀ ਸਾਰੀ ਜ਼ਮੀਨ ਜਾਇਦਾਦ ਉਪਰ ਕਬਜ਼ਾ ਅੰਗਰੇਜ਼ਾਂ ਦਾ ਸੀ। ਪਿੰਡ ਵਿੱਚ ਜੇ ਜ਼ਮੀਨ ਬਚੀ ਸੀ ਤਾਂ ਉਸ ਦੀ ਸੀ। ਕਿਉਂਕਿ ਉਸਨੇ ਜ਼ਮੀਨ ਉਪਰ ਕੋਈ ਕਰਜ਼ਾ ਤੇ ਮਸ਼ੀਨਰੀ ਨਹੀਂ ਲਈ ਸੀ। ਇਹ ਸਾਰੀ ਕਹਾਣੀ ਇੱਕ ਅਫਰੀਕੀ ਨਾਵਲ ਸ਼ਨਵਾ ਅਸ਼ਬੀ ਦਾ “ ਦਾ ਥਿੰਗਜ ਫਾਲ ਅਪਾਰਟ” ਜਿਸਨੂੰ ਪੰਜਾਬੀ ਵਿਚ ਅਨੁਵਾਦ ਡਾ. ਜੋਗਿੰਦਰ ਕੈਰੋਂ ਨੇ ਕੀਤਾ ਐ *ਟੁੱਟ ਭੱਜ, ਜਿਸ ਦਾ ਇਕ ਪਾਤਰ ਇਸ ਮੁਫਤ ਦੇ ਕੜਾਹ ਦਾ ਵਿਰੋਧ ਕਰਦਾ ਐ। ਇਹ ਨਾਵਲ ਪੰਜਾਬ ਦੇ ਭਵਿੱਖ ਦੀ ਨਿਸ਼ਾਨਦੇਹੀ ਕਰਦਾ ਐ। ਇਹ ਨਾਵਲ ਚੇਤਨਾ ਪ੍ਰਕਾਸ਼ਨ ਲੁਧਿਆਣਾ ਤੋਂ ਮਿਲ ਸਕਦਾ ਐ। ਮੰਗਵਾ ਕੇ ਪੜ੍ਹ ਲਿਓ ਆਪਣਾ ਭਵਿੱਖ। ਉਦੋਂ ਤੱਕ ਬਾਬਾ ਰਤਨ ਸਿੰਘ ਦੀ ਮੇਰੇ ਨਾਲ ਹੋਈ ਗੱਲਬਾਤ ਸੁਣ ਲਵੋ। ਅੱਜ ਮੈਨੂੰ ਬਾਬਾ ਰਤਨ ਸਿੰਘ ਦਾ ਫੋਨ ਆਇਆ, ਉਹਨਾਂ ਨੇ ਦੱਸਿਆ ਕਿ ਇਸ ਵਕਤ ਵੰਨਵੇਂ ਸਾਲਾਂ ਦਾ ਐ। ਤੈਨੂੰ ਕੁੱਝ ਦੱਸਣ ਲਈ ਫੋਨ ਕੀਤਾ ਐ, ਕਿ ਤੁਸੀਂ ਇਸਨੂੰ ਆਪਣੀ ਲਿਖਤ ਬਣਾ ਲੈਣਾ। ਉਹਨਾਂ ਦੱਸਿਆ ਕਿ ਸਾਡੇ ਪਿੰਡ ਦੇ ਬੰਦੇ ਸੱਥਾਂ ਵਿੱਚ ਬੈਠੇ ਤਾਸ਼ ਕੁੱਟਦੇ ਹਨ ਤੇ ਘਰਾਂ ਵਿੱਚ ਪਰਵਾਸੀ ਮੌਜਾਂ ਲੁੱਟਦੇ ਹਨ। ਮੰਡੀ ਵਿੱਚ ਤਲਾਈ ਵੇਲੇ ਸਰਦਾਰ ਜੀ ਜਾਂਦੇ ਹਨ। ਫੇਰ ਜਦੋਂ ਬੈਂਕਾਂ ਵਾਲੇ ਆਉਂਦੇ ਹਨ ਫੇਰ ਕਿਸਾਨ ਇਕੱਠੇ ਹੋ ਕੇ ਧਰਨਾ ਲਗਾਉਂਦੇ ਹਨ। ਇਹ ਨਵਾਂ ਡਰਾਮਾ ਕਰ ਰਹੇ ਹਨ। ਜੇ ਕਰਜ਼ਾ ਲਿਆ ਹੈ, ਉਹ ਮੋੜਣਾ ਵੀ ਹੈ। ਇਹ ਬੈਂਕ ਮੁਲਾਜ਼ਮਾਂ ਨੂੰ ਬੰਦੀ ਬਣਾ ਭਾਸ਼ਣ ਝਾੜਦੇ ਨੇ ਤੇ ਸੌਦੇਬਾਜ਼ੀ ਕਰਦੇ ਹਨ। ਪਹਿਲਾਂ ਇਹਨਾਂ ਨੂੰ ਪੰਜਾਬ ਸਰਕਾਰ ਨੇ ਮੁਫ਼ਤ ਦਾ ਕੜਾਹ ਐਸਾ ਛਕਾਇਆ ਐ, ਲੋਕ ਹੱਕਾਂ ਲਈ ਇਕੱਠੇ ਨਾ ਹੋਣ ਜੇ ਕਿਤੇ ਨੀਲੇ ਕਾਰਡ ਵਿਚੋਂ ਨਾਮ ਕੱਟ ਤਾਂ, ਧਰਨਾ ਲਗਾ ਕੇ ਬਹਿ ਜਾਣਗੇ। ਇਹਨਾਂ ਨੂੰ ਪੁੱਛਣਾ ਚਾਹੀਦਾ ਹੈ ਕਿ ਤੁਹਾਡੇ ਪਾਉ ਦਾਦੇ ਜਿਹਨਾਂ ਦੇ ਅੱਧੀ ਦਰਜਨ ਜੁਆਕ ਹੁੰਦੇ, ਉਹ ਨਹੀਂ ਜਿਉਂਦੇ ਰਹੇ। ਤੁਹਾਡੇ ਘਰਾਂ ਵਿੱਚ ਜੁਆਕ ਇਕ ਜਾਂ ਦੋ ਹਨ।ਮਾਪੇ ਤੁਹਾਡੇ ਬਿਰਧ ਆਸ਼ਰਮ ਦੇ ਵਿੱਚ ਤੇ ਤੀਵੀਂਆਂ ਬਿਊਟੀ ਪਾਰਲਰਾਂ ਦੇ ਵਿੱਚ ਜਾਂ ਫੇਰ ਕਿਸੇ ਸਾਧ ਦੇ ਡੇਰੇ ਉਤੇ, ਤੁਸੀਂ ਆਖਦੇ ਸਰਕਾਰ ਸਾਡੇ ਨਾਲ ਧੱਕਾ ਕਰਦੀ ਐ। ਤੁਹਾਡੇ ਹੱਡ ਹਰਾਮੀ ਹੋ ਗਏ ਨੇ, ਤੁਹਾਡੇ ਵਿੱਚ ਸੱਤਿਆ ਨਹੀਂ ਰਹੀ। ਫੁਕਰਪੁਣਾ ਤੁਸੀਂ ਸਿਰੇ ਦਾ ਕਰਦੇ ਓ। ਆਸ਼ਰਮ ਵਿੱਚ ਮਰੀ ਮਾਂ ਦਾ ਭੋਗ ਮੈਰਿਜ ਪੈਲੇਸਾਂ ਵਿੱਚ ਪਾਉਂਦੇ ਓ। ਕੁੜੀਆਂ ਦੇ ਵਿਆਹ ਉਤੇ ਕੰਜਰ ਨਚਾਉਂਦੇ ਓ। ਥੋਨੂੰ ਕੋਈ ਸ਼ਰਮ ਹਿਆ ਐ। ਹੋਇਆ ਕੀ ਦੇ ਨੱਚਦੀ ਦੀ ਬਾਂਹ ਫੜ ਲਈ, ਡਾਕਾ ਤਾਂ ਨੀ ਮਾਰਿਆ,।। ਤੀਜਾ ਪੈੱਗ ਲਾ ਕੇ ਤੇਰੀ ਬਾਂਹ ਫੜ੍ਹਨੀ।। ਕਿਤੇ ਡੁੱਬ ਕੇ ਮਰ ਜਾਓ। ਸਾਲੇ ਯੱਧੇ ਪੈੱਗ ਲਾ ਕੇ ਬਾਂਹ ਫੜਨ ਦੇ। ਬਾਬਾ ਹੋਰ ਪਤਾ ਨਹੀਂ ਕੀ ਕੀ ਬੋਲਦਾ ਰਿਹਾ। ਮੇਰੇ ਕੰਨ ਅੰਬ ਹੋ ਗਏ। ਬਾਬਾ ਬੋਲਦਾ ਸੀ, ਇਹਨਾਂ ਨੂੰ ਜ਼ਮੀਨਾਂ ਦੀ ਘੁਮੇਰ ਚੜ੍ਹੀ ਐ। ਤੂੰ ਦੇਖੀ ਇਹ ਅਗਲੇ ਦਿਨਾਂ ਵਿੱਚ ਨਾ ਘਰ ਦੇ ਨਾ ਘਾਟ ਦੇ ਰਹਿਣਗੇ। ਜ਼ਮੀਨਾਂ ਤਾਂ ਬੈਂਕਾਂ ਕੋਲ ਗਿਰਵੀ ਨੇ। ਲਿਮਟਾਂ ਤੇ ਕਰਜ਼ਿਆਂ ਨੇ ਇਹਨਾਂ ਦਾ ਝੁੱਗਾ ਚੌੜ ਚੁਪੱਟ ਕਰਨਾ ਐ। ਤੂੰ ਦੇਖੀ ਇਹ

ਬੁੱਧ ਬਾਣ/ਜਦੋਂ ਕੜਾਹ ਖਾਣੇ ਗੁਲਾਮ ਬਣੇ/ਬੁੱਧ ਸਿੰਘ ਨੀਲੋਂ Read More »

ਜੈਤੋ ਦਾ ਮੋਰਚਾ/ਡਾ.ਚਰਨਜੀਤ ਸਿੰਘ ਗੁਮਟਾਲਾ

ਸਿੱਖ ਇਤਿਹਾਸ ਵਿੱਚ ਜੈਤੋ ਦੇ ਮੋਰਚੇ ਦਾ ਵਿਸ਼ੇਸ਼ ਸਥਾਨ ਹੈ।ਸਿੱਖ ਧਰਮ ਵਿਸ਼ਵ ਕੋਸ਼ ਅਨੁਸਾਰ  ਜੈਤੋ ਦਾ ਮੋਰਚਾ ਉਸ ਅਕਾਲੀ ਲਹਿਰ ਨੂੰ ਨਾਂ ਦਿੱਤਾ ਗਿਆ  ਜਿਸ ਰਾਹੀਂ ਪੰਜਾਬ ਵਿੱਚ ਸਿੱਖ ਰਿਆਸਤ ਨਾਭਾ ਦੇ ਮਹਾਰਾਜਾ ਰਿਪੁਦਮਨ ਸਿੰਘ ਨੂੰ ਗੱਦੀ ਉਪਰ ਮੁੜ ਬਹਾਲ ਕਰਨ ਲਈ ਇਹ ਲਹਿਰ ਚਲਾਈ ਗਈ ਸੀ। ਮਹਾਰਾਜਾ ਦੀ ਅਕਾਲੀਆਂ ਪ੍ਰਤੀ ਹਮਦਰਦੀ ਸੀ ਅਤੇ ਉਸ ਨੇ ਖੁੱਲ੍ਹੇ ਤੌਰ ‘ਤੇ ਗੁਰੂ ਕਾ ਬਾਗ਼ ਮੋਰਚੇ ਦੀ ਹਿਮਾਇਤ ਕੀਤੀ ਅਤੇ ਨਨਕਾਣਾ ਸਾਹਿਬ ਵਿਖੇ ਸੁਧਾਰਵਾਦੀਆਂ ਦੇ ਕਤਲ ਦੇ ਵਿਰੋਧ ਵਜੋਂ ਕਾਲੀ ਪੱਗ ਬੰਨ ਲਈ ਸੀ। ਉਸ ਦੇ ਭਾਰਤੀ ਕੌਮੀ ਨੇਤਾਵਾਂ ਨਾਲ ਸਬੰਧਾਂ ਕਰਕੇ ਅਤੇ ਆਮ ਮੁਆਮਲਿਆਂ ਵਿੱਚ ਗ੍ਰਸਤ ਹੋਣ ਕਰਕੇ ਬ੍ਰਿਿਟਸ਼ ਸਰਕਾਰ ਉਸ ਤੋਂ ਤੰਗ ਆ ਗਈ ਸੀ। 9 ਜੁਲਾਈ 1923 ਨੂੰ ਉਸ ਨੂੰ ਆਪਣੇ ਨਾਬਾਲਗ਼ ਪੁੱਤਰ ਪ੍ਰਤਾਪ ਸਿੰਘ ਲਈ ਗੱਦੀ ਛੱਡਣ ਲਈ ਮਜਬੂਰ ਕੀਤਾ ਗਿਆ। ਭਾਵੇਂ ਬ੍ਰਿਿਟਸ਼ ਅਫ਼ਸਰਾਂ ਨੇ ਉਸਦੇ ਗੱਦੀ ਛੱਡਣ ਨੂੰ ਆਪਣੀ ਮਰਜ਼ੀ ਨਾਲ ਛੱਡਣ ਲਈ ਉਚਾਰਿਆ ਪਰ ਅਕਾਲੀਆਂ ਅਤੇ ਹੋਰ ਕੌਮੀ ਜਥੇਬੰਦੀਆਂ ਨੇ ਇਸਦੀ ਸਰਕਾਰ ਵੱਲੋਂ ਧਾਂਦਲੀ ਦੇ ਕੰਮ ਵਜੋਂ ਨਿੰਦਾ ਕੀਤੀ। ਮਾਸਟਰ ਤਾਰਾ ਸਿੰਘ ਨੇ ਵੀ ਇਸਨੂੰ ਮਹਾਰਾਜਾ ਦਲੀਪ ਸਿੰਘ ਨੂੰ ਪੰਜਾਬ ਦੀ ਗੱਦੀਓਂ ਲਾਹੁਣ ਨਾਲ ਮੇਲ ਕੇ ਇਸ ਦੀ ਨਿੰਦਾ ਕੀਤੀ। ਸਿੱਖ ਧਰਮ ਮਹਾਰਾਜਾ ਨਾਭਾ ਨੂੰ ਮੁੜ ਗੱਦੀ ਉੱਤੇ ਬਿਠਾਉਣ ਲਈ ਬਣੀ ਕਮੇਟੀ ਨੇ ਇਹ ਕਿਹਾ ਕਿ ਪੰਜਾਬ ਦੇ ਸਾਰੇ ਪ੍ਰਮੁੱਖ ਨਗਰਾਂ ਵਿੱਚ ਉਸਦੇ ਲਈ ਕੀਤੀ ਅਰਦਾਸ ਵਜੋਂ 29 ਜੁਲਾਈ 1923 ਦਾ ਦਿਨ ਮਨਾਇਆ ਜਾਵੇ। 2 ਅਗਸਤ 1923 ਨੂੰ, ਸ਼੍ਰੋਮਣੀ ਗੁਦੁਆਰਾ ਪ੍ਰਬੰਧਕ ਕਮੇਟੀ ਨੇ ਭਾਰਤ ਦੇ ਵਾਇਸਰਾਇ ਲਾਰਡ ਰੀਡਿੰਗ ਨੂੰ ਤਾਰ ਭੇਜੀ ਜਿਸ ਵਿੱਚ ਸਰਕਾਰੀ ਬਿਆਨ ‘ਤੇ ਇਤਰਾਜ਼ ਕੀਤਾ ਕਿ ਮਹਾਰਾਜਾ ਨੇ ਆਪਣੀ ਗੱਦੀ ਆਪਣੀ ਮਰਜ਼ੀ ਨਾਲ ਤਿਆਗੀ ਹੈ ਅਤੇ ਇਹ ਮੰਗ ਕੀਤੀ ਕਿ ਇਸਦੀ ਨਿਰਪੱਖ ਜਾਂਚ ਕਰਵਾਈ ਜਾਵੇ। ਤਿੰਨ ਦਿਨਾਂ ਬਾਅਦ ਇਹ ਮਤਾ ਪਾਸ ਕਰ ਦਿੱਤਾ ਗਿਆ ਜਿਸ ਵਿੱਚ ਇਸਦੀ ਕਾਰਜਕਾਰਨੀ ਕਮੇਟੀ ਨੂੰ ਮਹਾਰਾਜਾ ਰਿਪੁਦਮਨ ਨੂੰ ਨਾਭਾ ਦੀ ਗੱਦੀ ‘ਤੇ ਮੁੜ ਬਿਠਾਉਣ ਲਈ ਸ਼ਾਂਤਮਈ ਅੰਦੋਲਨ ਕਰਨ ਲਈ ਕਿਹਾ ਗਿਆ। ਨਾਭਾ ਸਰਦਾਰ ਦਾ ਇਹ ਆਰਡੀਨੈਂਸ  ਜਿਸ ਵਿੱਚ ਜਨਤਕ ਸਭਾਵਾਂ ਦੀ ਮਨਾਹੀ ਸੀ ਸਿੱਖਾਂ ਦੁਆਰਾ ਵਿਰੋਧ ਕੀਤਾ ਗਿਆ। ਸਿੱਖਾਂ ਨੇ ਮਹਾਰਾਜਾ ਨੂੰ ਗੱਦੀ ਤੋਂ ਲਾਹੁਣ ਦੇ ਕੰਮ ਨੂੰ ਨਿੰਦਣ ਲਈ ਮੀਟਿੰਗਾਂ ਸ਼ੁਰੂ ਕਰ ਦਿੱਤੀਆਂ ਸਨ। 25 ਅਗਸਤ ਨੂੰ, ਨਾਭਾ ਦੇ ਖੇਤਰ ਵਿੱਚ ਜੈਤੋ ਵਿਖੇ ਇੱਕ ਦੀਵਾਨ ਲਗਾਇਆ, ਜਿਸ ਵਿੱਚ ਲੋਕਾਂ ਨੇ ਜਲੂਸ ਕੱਢਿਆ ਅਤੇ ਮਤੇ ਮਨਜ਼ੂਰ ਕੀਤੇ ਜਿਸ ਵਿੱਚ ਮਹਾਰਾਜਾ ਨਾਲ ਹਮਦਰਦੀ ਕੀਤੀ ਗਈ ਅਤੇ ਸਰਕਾਰ ਦੇ ਕੰਮ ਦੀ ਨਿੰਦਾ ਕੀਤੀ ਗਈ। 27 ਅਗਸਤ ਨੂੰ, ਨਾਭਾ ਰਿਆਸਤ ਦੀ ਸਰਕਾਰ ਨੇ ਦੀਵਾਨ ਦੇ ਪ੍ਰਬੰਧਕਾਂ ਨੂੰ ਇਹ ਦੋਸ਼ ਲਾ ਕੇ ਗ੍ਰਿਫ਼ਤਾਰ ਕਰ ਲਿਆ ਕਿ ਉਹਨਾਂ ਨੇ “ਰਾਜਨੀਤਿਕ ਭਾਸ਼ਣ ਦਿੱਤੇ ਹਨ”। ਅਸਲ ਵਿੱਚ ਦੀਵਾਨ 27 ਅਗਸਤ ਨੂੰ ਖ਼ਤਮ ਹੋਣਾ ਸੀ ਪਰੰਤੂ ਪੁਲਿਸ ਦੁਆਰਾ ਕੀਤੀਆਂ ਗ੍ਰਿਫ਼ਤਾਰੀਆਂ ਨੇ ਅਕਾਲੀਆਂ ਨੂੰ ਇਸਨੂੰ ਅਨਿਸ਼ਚਿਤ ਸਮੇਂ ਤੱਕ ਚਲਾਉਣ ਲਈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਖੰਡ ਪਾਠ ਦੀ ਲੜੀ ਸ਼ੁਰੂ ਕਰਨ ਲਈ ਭੜਕਾ ਦਿੱਤਾ। ਪੁਲਿਸ ਨੇ ਹੋਰ ਗ੍ਰਿਫ਼ਤਾਰੀਆਂ ਕੀਤੀਆਂ ਅਤੇ 14 ਸਤੰਬਰ 1923 ਨੂੰ ਚੱਲ ਰਹੇ ਅਖੰਡ ਪਾਠ ਤੇ ਆਪਣੇ ਪਾਠੀ, ਆਤਮਾ ਸਿੰਘ ਨੂੰ ਪਵਿੱਤਰ ਗ੍ਰੰਥ ਦਾ ਪਾਠ ਕਰ ਰਹੇ ਗ੍ਰੰਥੀ ਦੀ ਥਾਂ ‘ਤੇ ਬਿਠਾ ਦਿੱਤਾ। ਇਸ ਤਰ੍ਹਾਂ ਬੇਅਦਬੀ ਹੋਣ ਨਾਲ ਸਿੱਖਾਂ ਵਿੱਚ ਹਲਚਲ ਮਚ ਗਈ। 29 ਸਤੰਬਰ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਰਕਾਰੀ ਕਾਰਵਾਈ ਦੀ ਨਿੰਦਾ ਕੀਤੀ। ਨਾਲ ਦੀ ਨਾਲ ਉਸ ਸਮੇਂ ਸਿੱਖਾਂ ਨੂੰ ਪੂਰਨ ਅਜ਼ਾਦੀ ਦੇ ਤੌਰ ‘ਤੇ ਪੂਜਾ-ਪਾਠ ਕਰਨ ਦੇ ਹੱਕ ਦੀ ਘੋਸ਼ਣਾ ਕਰ ਦਿੱਤੀ। ਸਰਕਾਰ ਨੇ ਇਸ ਗੱਲ ਦਾ ਖੰਡਨ ਕੀਤਾ ਕਿ ਅਖੰਡ ਪਾਠ ਦੀ ਲੜੀ ਤੋੜੀ ਗਈ ਸੀ। ਫਿਰ ਵੀ ਜਥੇ ਆਉਂਦੇ ਰਹੇ। ਸੈਕਟਰੀ ਆਫ਼ ਸਟੇਟ ਨੇ  ਵਾਇਸਰਾਇ ਨੂੰ ਆਦੇਸ਼ ਦਿੱਤਾ ਕਿ “ਅਕਾਲੀ ਅੰਦੋਲਨ ਨੂੰ ਗ੍ਰਿਫ਼ਤਾਰੀਆਂ ਰਾਹੀਂ ਅਤੇ ਸਾਰੇ ਪ੍ਰਬੰਧਕਾਂ ਤੇ ਅਪਰਾਧੀ-ਸਾਥੀਆਂ ਵਜੋਂ ਮੁਕੱਦਮਾ ਚਲਾ ਕੇ ਕਾਰਗਰ/ਪ੍ਰਭਾਵਸ਼ਾਲੀ ਰੋਕ ਲਾਈ ਜਾਵੇ”। ਪੰਜਾਬ ਸਰਕਾਰ ਨੇ ਇਸ ਹਿਦਾਇਤ ‘ਤੇ ਕੰਮ ਕਰਦੇ ਹੋਏ ਸ਼੍ਰੋਮਣੀ ਕਮੇਟੀ ਦੇ ਸਾਰੇ 60 ਮੈਂਬਰਾਂ ਨੂੰ ਬਾਦਸ਼ਾਹ ਦੇ ਵਿਰੱੁਧ ਵਿਦਰੋਹ ਦੇ ਦੋਸ਼ ‘ਤੇ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਅਕਾਲੀਆਂ ਦੇ ਜਥਿਆਂ ਨੂੰ ਨਾਭਾ ਦੇ ਖੇਤਰ ਵਿੱਚ ਵੜਨ ਦੀ ਪਾਬੰਦੀ ਲਗਾ ਦਿੱਤੀ ਗਈ, ਜਥਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਪੁਲਿਸ ਦੁਆਰਾ ਕੁੱਟਿਆ ਗਿਆ। ਫਿਰ ਇਹਨਾਂ ਨੂੰ ਦੂਰ ਰੇਗਿਸਤਾਨ ਵਿੱਚ ਬਿਨਾਂ ਖਾਣੇ ਅਤੇ ਪਾਣੀ ਦੇ ਛੱਡ ਦਿੱਤਾ ਜਾਂਦਾ ਸੀ। ਅੰਦੋਲਨ ਨੂੰ ਹੋਰ ਤੇਜ਼ ਕਰਨ ਲਈ, ਅਕਾਲੀਆਂ ਨੇ ਜਥਿਆਂ ਦੀ ਗਿਣਤੀ ਵਧਾ ਦਿੱਤੀ। 9 ਫਰਵਰੀ 1924 ਨੂੰ 500 ਅਕਾਲੀਆਂ ਦਾ ਜਥਾ, ਅਕਾਲ ਤਖ਼ਤ ਤੋਂ ਰਵਾਨਾ ਹੋਇਆ ਅਤੇ ਜਿਸ ਸ਼ਹਿਰ ਅਤੇ ਪਿੰਡ ਵਿੱਚੋਂ ਦੀ ਵੀ ਇਹ ਜੱਥਾ ਲੰਘਦਾ ਉੱਥੇ  ਹੀ ਉਨ੍ਹਾਂ  ਨੂੰ ਬੇਮਿਸਾਲ ਸਤਿਕਾਰ ਪ੍ਰਾਪਤ ਹੁੰਦਾ। ਐਸ.ਜ਼ਿਮੰਦ, ਜੋ ‘ਨਿਊਯਾਰਕ ਟਾਈਮਜ਼’ ਦਾ ਸੰਵਾਦਦਾਤਾ ਸੀ, ਜਿਸ ਨੇ ਕੂਚ ਕਰਨ ਵੇਲੇ ਜਥੇ ਨੂੰ ਅੱਖੀਂ ਦੇਖਿਆ ਸੀ ਲਿਖਦਾ ਹੈ : “ਜਥਾ ਪੂਰੀ ਤਰ੍ਹਾਂ ਠੀਕ ਅਨੁਸ਼ਾਸਨ ਅਤੇ ਅਹਿੰਸਾ ਪੂਰਵਕ ਚੱਲ ਰਿਹਾ ਸੀ, ਜਿਸ ਦੇ ਸੱਜੇ-ਖੱਬੇ ਦੋਵੇਂ ਪਾਸੀਂ ਲੋਕਾਂ ਦੀ ਭੀੜ ਸੀ, ਪੰਜ ਨਿਸ਼ਾਨ ਸਾਹਿਬ ਅੱਗੇ ਸਨ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚਾਲੇ ਸੀ”। 20 ਫਰਵਰੀ 1924 ਨੂੰ ਜਥਾ ਬਰਗਾੜੀ ਪਹੁੰਚ ਗਿਆ, ਜੋ ਜੈਤੋ ਤੋਂ ਤਕਰੀਬਨ 10 ਕਿਲੋਮੀਟਰ ਦੂਰ ਨਾਭਾ-ਫ਼ਰੀਦਕੋਟ ਸਰਹੱਦ ‘ਤੇ ਇੱਕ ਪਿੰਡ ਹੈ। ਜੈਤੋ ਵਿਖੇ, ‘ਟਿੱਬੀ ਸਾਹਿਬ ਗੁਰਦੁਆਰੇ’ ਤੋਂ ਤਕਰੀਬਨ 150 ਮੀਟਰ ਦੀ ਦੂਰੀ ‘ਤੇ, ਨਾਭਾ ਦਾ ਪ੍ਰਬੰਧਕ ਵਿਲਸਨ ਜਾਨਸਟਨ, ਰਿਆਸਤ ਦੀ ਕਾਫ਼ੀ ਪੁਲਿਸ ਨਾਲ ਖੜ੍ਹਾ ਸੀ।21 ਫਰਵਰੀ ਨੂੰ, ਜਥੇ ਨੇ ਗੁਰਦੁਆਰੇ ਵੱਲ ਨੂੰ ਕੂਚ ਕੀਤਾ ਅਤੇ ਵਿਲਸਨ ਜਾਨਸਟਨ ਦੀ ਤਲਬ ‘ਤੇ ਜਥੇ ਨੇ ਰੁਕਣ ਜਾਂ ਖਿੰਡ ਜਾਣ ਤੋਂ ਮਨਾ ਕਰ ਦਿੱਤਾ। ਪ੍ਰਬੰਧਕ ਨੇ ਫ਼ੌਜ ਨੂੰ ਗੋਲੀ ਚਲਾਉਣ ਦਾ ਹੁਕਮ ਦੇ ਦਿੱਤਾ। ਦੋ ਵਾਰੀ ਗੋਲੀਆਂ ਦੀ ਬੁਛਾੜ ਜਿਹੜੀ 5 ਮਿੰਟ ਤੱਕ ਚੱਲਦੀ ਰਹੀ, ਉਸ ‘ਚ ਕਈ ਮਾਰੇ ਗਏ। ਇਕ ਔਰਤ ਦਾ ਬੱਚਾ ਗੋਲੀ ਲਗਣ ਨਾਲ ਮਰ ਗਿਆ। ਉਸ ਨੇ ਬੱਚੇ ਨੂੰ ਜਮੀਨ ‘ਤੇ ਲਿਟਾ ਦਿਤਾ ਤੇ ਆਪ ਜਥੇ ਨਾਲ ਚਲਦੀ ਰਹੀ। ਕੁਝ ਸਮੇਂ ਬਾਦ ਉਸ ਦੀ ਵੀ ਗੋਲੀ ਲਗਣ ਨਾਲ ਮੌਤ ਹੋ ਗਈ ।ਫੱਟੜਾਂ-ਮਰਿਆਂ ਦੀ ਸੂਚੀ ਵਿੱਚ ਸਰਕਾਰੀ ਅਨੁਮਾਨ ਅਨੁਸਾਰ 22 ਮਰੇ , 29 ਜ਼ਖ਼ਮੀ ਹੋਇ ਤੇ 450 ਗਿਰਫਤਾਰ ਕੀਤੇ ਗਏ। ਅਕਾਲੀਆਂ ਦੇ ਮੁਤਾਬਿਕ ਗਿਣਤੀ ਕਿਤੇ ਜ਼ਿਆਦਾ ਸੀ।ਉਨ੍ਹਾਂ ਅਨੁਸਾਰ 100 ਨੇ ਸ਼ਹੀਦੀ ਪ੍ਰਾਪਤ ਕੀਤੀ ਤੇ 200 ਜਖ਼ਮੀ ਹੋਇ। ਅਕਾਲੀਆਂ ਦੇ ਸ਼ਾਂਤਮਈ ਜਥੇ ਉੱਤੇ ਗੋਲੀਬਾਰੀ ਦੇਸ਼ ਭਰ ਵਿੱਚ ਨਾਰਾਜ਼ਗੀ ਦਾ ਕਾਰਨ ਬਣ ਗਈ। 28 ਫਰਵਰੀ 1924 ਨੂੰ, ਇੱਕ ਹੋਰ 500 ਦਾ ਬਹਾਦਰ ਜਥਾ ਅੰਮ੍ਰਿਤਸਰ ਤੋਂ ਜੈਤੋ ਲਈ ਚੱਲਿਆ ਜਿਹੜਾ 14 ਮਾਰਚ ਨੂੰ ਪੁਲਿਸ ਦੁਆਰਾ ਹਿਰਾਸਤ ਵਿੱਚ ਲੈ ਲਿਆ ਗਿਆ। 13 ਹੋਰ 500 – 500 ਦੇ ਬਹਾਦਰ ਜਥੇ ਜੈਤੋ ਪਹੁੰਚੇ ਅਤੇ ਆਪਣੀਆਂ ਗ੍ਰਿਫ਼ਤਾਰੀਆਂ ਦਿੱਤੀਆਂ। ਇਸ ਮੋਰਚੇ ਵਿੱਚ ਸ਼ਾਮਲ ਹੋਣ ਲਈ ਕਨੇਡਾ, ਹਾਂਗਕਾਂਗ ਅਤੇ ਸ਼ੰਘਾਈ ਤੋਂ ਵੀ ਸਿੱਖ ਜਥੇ ਆਏ। ਪੰਜਾਬ ਦੇ ਗਵਰਨਰ ਸਰ ਮੈਲਕਾਮ ਹੈਲੇ ਨੇ ਕੌਮ ਨੂੰ ਸਮਾਨਾਂਤਰ ਸਿੱਖ ਸੁਧਾਰ ਕਮੇਟੀਆਂ ਬਣਾ ਕੇ ਦੁਫਾੜ ਦੀ ਨੀਤੀ ਦੀ ਯੋਜਨਾ ਬਣਾਈ ਜੋ ਨਰਮਪੰਥੀ ਅਤੇ ਸਰਕਾਰ ਪੱਖੀ ਗੁਟਾਂ ਨਾਲ ਸੰਬੰਧਿਤ ਸਨ। 101 ਬਹਾਦਰ ਜਥਿਆਂ ਨੂੰ ਜੈਤੋ ਵਿਖੇ ਅਖੰਡ-ਪਾਠ ਕਰਨ ਦੀ ਪ੍ਰਵਾਨਗੀ ਦਿੱਤੀ ਗਈ ਪ੍ਰੰਤੂ ਇਸ ਨਾਲ ਨਾ ਤਾਂ ਆਮ ਸਿੱਖ ਵਿਚਾਰ ਨੂੰ ਰਾਹਤ ਮਿਲੀ ਨਾ ਹੀ ਇਸਨੇ ਅੰਦੋਲਨ ਦੇ ਜੋਸ਼ ‘ਤੇ ਕੋਈ

ਜੈਤੋ ਦਾ ਮੋਰਚਾ/ਡਾ.ਚਰਨਜੀਤ ਸਿੰਘ ਗੁਮਟਾਲਾ Read More »