
*ਵਿਧਾਇਕ ਨੇ ਮੰਗਾਂ ਬੱਜਟ ਸੈਸਨ ਵਿੱਚ ਰੱਖਣ ਦਾ ਦਿੱਤਾ ਭਰੋਸਾ : ਸਾਂਝਾ ਫਰੰਟ ਆਗੂ *ਸੁਖਦੇਵ ਸਿੰਘ ਮੋਗਾ
ਮੋਗਾ 17 ਫਰਵਰੀ (ਏ.ਡੀ.ਪੀ ਨਿਊਜ਼) – ਪੰਜਾਬ ਮੁਲਾਜਮ ਤੇ ਪੈਨਸ਼ਨਰਜ਼ ਸਾਂਝਾ ਫਰੰਟ ਜਿਲ੍ਹਾ ਇਕਾਈ ਮੋਗਾ ਦੇ ਮੁਲਾਜਮ ਪੈਨਸ਼ਨਰ ਵੱਡੀ ਗਿਣਤੀ ਵਿੱਚ ਹਲਕਾ ਧਰਮਕੋਟ ਦੇ ਐਮ ਐਲ ਏ ਦਵਿੰਦਰ ਜੀਤ ਸਿੰਘ ਲਾਡੀ ਢੋਸ ਨੂੰ ਮੁਲਾਜਮਾਂ ਪੈਨਸ਼ਨਰਾਂ ਦੀਆਂ ਪਿਛਲੇ ਲੰਮੇ ਸਮੇਂ ਤੋਂ ਲਟਕਦੀਆਂ ਮੰਗਾਂ ਨੂੰ ਬੱਜਟ ਸੈਸ਼ਨ ਦੌਰਾਨ ਪੰਜਾਬ ਸਰਕਾਰ ਦੇ ਧਿਆਨ ਵਿੱਚ ਲਿਆਉਣ ਲਈ ਪਹੁੰਚੇ ਤੇ ਉਹਨਾਂ ਮੰਗ ਪੱਤਰ ਲਾਡੀ ਢੋਸ ਨੂੰ ਦਿੱਤਾ। ਹਲਕਾ ਧਰਮਕੋਟ ਦੇ ਐਮ ਐਲ ਏ ਦਵਿੰਦਰਜੀਤ ਸਿੰਘ ਲਾਡੀ ਢੋਸ ਨੇ ਸਾਰੀਆਂ ਮੰਗਾਂ ਪੜ੍ਕੇ ਬੜੇ ਧਿਆਨ ਨਾਲ ਆਗੂਆਂ ਨਾਲ ਵਿਚਾਰ ਵਟਾਂਦਰਾਂ ਕਰਨ ਉਪਰੰਤ ਕਿਹਾ ਕਿ ਉਹ ਬੱਜਟ ਸੈਸ਼ਨ ਦੌਰਾਨ ਵਿਧਾਨ ਸਭਾ ਵਿੱਚ ਮੰਗ ਉਠਾਉਗੇ ਅਤੇ ਮੰਗਾਂ ਪੂਰੀਆਂ ਕਰਵਾਉਣ ਦਾ ਭਰੋਸਾ ਦਿੱਤਾ। ਉਹਨਾਂ ਸਾਰੇ ਮੁਲਾਜਮਾਂ ਪੈਨਸ਼ਨਰਾਂ ਨੂੰ ਜੀਅ ਆਇਆ ਕਿਹਾ ਅਤੇ ਗੱਲਬਾਤ ਬੜੇ ਸੁਖਾਵੇਂ ਮਹੌਲ ਵਿੱਚ ਹੋਈ।
ਐਮ ਐਲ ਏ ਨੂੰ ਮਿਲਣ ਤੋਂ ਪਹਿਲਾਂ ਰੈਲੀ ਨੂੰ ਸੰਬੋਧਨ ਕਰਦੇ ਹੋਏ ਸੁਖਦੇਵ ਸਿੰਘ ਕਾਰਜ ਕਾਰੀ ਪ੍ਰਧਾਨ ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ , ਸੁਖਮੰਦਰ ਸਿੰਘ , ਫੈਡਰੇਸ਼ਨ ਆਗੂ ਜਗਦੀਸ਼ ਸਿੰਘ ਚਹਿਲ , ਪਿਆਰਾ ਸਿੰਘ ਚੀਮਾਂ ਨੇ ਕਿਹਾ ਕਿ ਪੰਜਾਬ ਸਰਕਾਰ ਦੁਆਰਾ ਪੈਨਸ਼ਨਰਾਂ ਦੇ ਸਾਢੇ ਪੰਜ ਸਾਲ ਦੇ ਬਕਾਏ ਨੂੰ ਸਾਢੇ ਤਿੰਨ ਸਾਲ ਵਿੱਚ ਭੋਰ – ਖੋਰ ਦੇ ਦੇਣ ਦੀ ਕਰੜੇ ਸ਼ਬਦਾਂ ਵਿੱਚ ਨਿਖੇਧੀ ਕੀਤੀ ਅਤੇ ਮੁਲਾਜਮਾਂ ਦੇ ਬਕਾਏ ਨੂੰ 2029 ਤੱਕ ਕਿਸ਼ਤਾਂ ਵਿੱਚ ਦੇਣ ਦਾ ਫੈਸਲਾ ਮੁਲਾਜਮਾਂ ਦੇ ਜਖਮਾਂ ਤੇ ਲੂਣ ਛਿੜਕਣ ਦੇ ਬਰਾਬਰ ਹੈ | ਲੀਵ ਇਨਕੈਸ਼ਮੈਂਟ ਦੇ ਬਕਾਏ ਚਾਰ ਛਮਾਹੀ ਕਿਸ਼ਤਾਂ ਦੋ ਸਾਲ ਵਿੱਚ ਦੇਣ ਦਾ ਫੈਸਲਾ ਵੀ ਮੁਲਾਜਮਾਂ ਪੈਨਸ਼ਨਰਾਂ ਦੇ ਅੱਖੀਂ ਘੱਟਾ ਪਾਉਣ ਬਰਾਬਰ ਹੈ। ਬੁਲਾਰਿਆ ਨੇ ਮੰਗ ਕੀਤੀ ਕਿ ਸਾਰੇ ਬਕਾਏ ਯੱਕ ਮੁਸ਼ਤ ਜਾਰੀ ਕਰਕੇ ਮੁਲਾਜਮਾਂ ਪੈਨਸ਼ਨਰਾਂ ਦੇ ਜਖਮਾਂ ਤੇ ਮੱਲ੍ਹਮ ਲਗਾਈ ਜਾਵੇ।

ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ , ਖੋਰੇ ਹੋਏ ਭੱਤੇ ਬਹਾਲ ਕੀਤੇ ਜਾਣ , ਆਊਟ ਸੋਰਸ ਅਤੇ ਠੇਕੇ ਤੇ ਕੰਮ ਕਰਦੇ ਸਾਰੇ ਕਾਮੇਂ ਪੱਕੇ ਕੀਤੇ ਜਾਣ ਅਤੇ ਹੋਰ ਲਟਕਦੀਆਂ ਮੰਗਾਂ ਅਤੇ ਮਹਿੰਗਾਈ ਭੱਤਾ ਕੇਂਦਰ ਦੇ ਬਰਾਬਰ 53 % ਕੀਤਾ ਜਾਵੇ। ਬੁਲਾਰਿਆਂ ਬਿੱਕਰ ਸਿੰਘ ਮਾਛੀਕੇ , ਗੁਰਜੰਟ ਸਿੰਘ ਸੰਘਾ , ਪੋਹਲਾ ਸਿੰਘ ਬਰਾੜ , ਮਨਜੀਤ ਸਿੰਘ ਧਰਮਕੋਟ , ਭੂਪਿੰਦਰ ਸਿੰਘ, ਕੇਹਰ ਸਿੰਘ ਕਿਸ਼ਨਪੁਰਾ , ਇੰਦਰਜੀਤ ਮੋਗਾ ਨੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਉਪਰੋਕਤ ਮੰਗਾਂ ਦਾ ਨਿਪਟਾਰਾ ਬੱਜਟ ਸੈਸ਼ਨ ਤੋਂ ਪਹਿਲਾਂ ਨਾ ਕੀਤਾ ਤਾਂ ਬੱਜਟ ਸੈਸ਼ਨ ਦੌਰਾਨ ਲਗਾਤਾਰ ਚਾਰ ਦਿਨ ਧਰਨੇ ਰੈਲੀਆਂ ਅਤੇ ਵਿਧਾਨ ਸਭਾ ਵੱਲ ਮਾਰਚ ਕਰਨ ਲਈ ਹਜ਼ਾਰਾਂ ਮੁਲਾਜਮ ਪੈਨਸ਼ਨਰ ਪਹੁੰਚਣਗੇ ਅਤੇ ਆਪਣੇ ਰੋਸ ਅਤੇ ਗੁੱਸੇ ਦਾ ਇਜ਼ਹਾਰ ਕਰਨਗੇ ਇਸ ਦੀ ਕੜੀ ਵਜੋ ਪਹਿਲੇ ਦਿਨ ਦੀ ਸ਼ੁਰੂਆਤ ਇੱਕਲੇ ਪੈਨਸ਼ਨਰਾਂ ਵੱਲੋਂ ਮੋਹਾਲੀ ਵਿਖੇ ਵਿਸ਼ਾਲ ਰੈਲੀ ਕਰਕੇ ਵਿਧਾਨ ਸਭਾ ਵੱਲ ਮਾਰਚ ਕੀਤਾ ਜਾਵੇਗਾ ਅਤੇ ਮੰਗ ਕੀਤੀ ਜਾਵੇਗੀ ਉਪਰੋਕਤ ਮੰਗਾਂ ਦੇ ਨਾਲ *ਛੇਵੇਂ ਪੇ ਕਮਿਸ਼ਨ ਦੀ ਸਿਫਾਰਸ਼ ਮੁਤਾਬਕ ਪੈਨਸ਼ਨਰਾਂ ਦੀਆਂ ਪੈਨਸ਼ਨਾਂ 2.59 ਦੇ ਗੁਣਾਕ ਅਤੇ ਨੈਸ਼ਨਲ ਵਿਧੀ ਨਾਲ ਸੋਧ ਕੇ ਹੁਣ ਤੱਕ ਬਣਦਾ ਬਕਾਇਆ ਜਾਰੀ ਕੀਤਾ ਜਾਵੇ , ਮਾਨਯੋਗ ਹਾਈ ਕੋਰਟ ਦੇ ਪੈਨਸ਼ਨਰ ਪੱਖੀ ਫੈਸਲੇ ਜਨਰਲਾਈਜ ਕਰਕੇ ਲਾਗੂ ਕੀਤੇ ਜਾਣ , ਸਾਢੇ ਪੰਜ ਸਾਲ ਦੇ ਬਕਾਏ ਬਿਨਾਂ ਉਮਰ ਦੀਆਂ ਕੈਟਾਗਰੀਆਂ ਬਣਾਉਣ ਦੇ ਸਾਰਿਆਂ ਨੂੰ ਇੱਕਸਾਰ ਬੱਕ ਮੁਸ਼ਤ ਦੇਣ ਲਈ ਬੱਜਟ 2025 ਵਿੱਚ ਪ੍ਰਬੰਧ ਕੀਤਾ ਜਾਵੇ ਅਤੇ ਅਪ੍ਰੈਲ ਵਿੱਚ ਸਾਰੇ ਬਕਾਇਆ ਦਾ ਭੁਗਤਾਨ ਕੀਤਾ ਜਾਵੇ। ਅੱਜ ਦੇ ਇਕੱਠ ਵਿੱਚ ਅਮਰਜੀਤ ਸਿੰਘ ਮਾਣੂਕੇ , ਜਸਵੰਤ ਸਿੰਘ ਬਿਲਾਸਪੁਰ , ਜਸਪਾਲ ਸਿੰਘ ਮਾਣੂਕੇ , ਸੁਰਜਾ ਰਾਮ , ਪ੍ਰੀਤਮ ਸਿੰਘ ਕੰਡਿਆਲ , ਗੁਰਮਤਿ ਸਿੰਘ ਕਮਾਲਕੇ , ਸੱਤਪਾਲ ਸਹਿਗਲ ਰਾਕੇਸ਼ ਕੁਮਾਰ , ਬਲਦੇਵ ਸਿੰਘ , ਸਮਸ਼ੇਰ ਸਿੰਘ ‘ ਕ੍ਰਿਸ਼ਨ ਸਿੰਘ , ਬੇਅੰਤ ਸਿੰਘ , ਵਿਰਸਾ ਸਿੰਘ , ਪਵਨ ਕੁਮਾਰ ਗੁਰਦਿਆਲ ਸਿੰਘ ਅਤੇ ਕ੍ਰਿਪਾਲ ਸਿੰਘ ਸਮੇਤ ਜਿਲ੍ਹੇ ਦੇ ਬਹੁਤ ਸਾਰੇ ਮੁਲਾਜਮ ਪੈਨਸ਼ਨਰ ਆਗੂ ਵਰਕਰ ਸ਼ਾਮਲ ਹੋਏ। ਪ੍ਰੈਸ ਬਿਆਨ ਜਿਲ੍ਹਾ ਪ੍ਰੈਸ ਸਕੱਤਰ ਗਿਆਨ ਸਿੰਘ ਸਾਬਕਾ ਡੀ. ਪੀ ਆਰ ਓ ਵਲੋ ਜਾਰੀ ਕੀਤਾ ਗਿਆ।