February 20, 2025

ਇਨਕਲਾਬੀ ਪੰਜਾਬੀ ਕਵੀ ਦਰਸ਼ਨ ਖਟਕੜ ਸ. ਪ੍ਰੀਤਮ ਸਿੰਘ ਬਾਸੀ ਯਾਦਗਾਰੀ ਸਾਹਿੱਤ ਪੁਰਸਕਾਰ ਨਾਲ ਸਨਮਾਨਿਤ

ਲੁਧਿਆਣਾਃ 20 ਫਰਵਰੀ ਸਵਰਗੀ ਡਾ. ਦਰਸ਼ਨ ਗਿੱਲ ਤੇ ਸਾਥੀਆਂ ਵੱਲੋਂ ਪੱਚੀ ਸਾਲ ਪਹਿਲਾਂ ਸਥਾਪਿਤ ਬੀ ਸੀ ਕਲਚਰਲ ਫਾਉਂਡੇਸ਼ਨ(ਰਜਿਃ) ਸਰੀ (ਕੈਨੇਡਾ) ਵੱਲੋਂ ਸਥਾਪਿਤ ਸਵਰਗੀ ਸ. ਪ੍ਰੀਤਮ ਸਿੰਘ ਬਾਸੀ ਪੁਰਸਕਾਰ ਅੱਜ ਪੰਜਾਬੀ ਕਵੀ ਦਰਸ਼ਨ ਖਟਕੜ ਨੂੰ ਗੁਜਰਾਂਵਾਲਾ ਗੁਰੂ ਨਾਨਕ ਖ਼ਾਲਸਾ ਕਾਲਿਜ ਲੁਧਿਆਣਾ ਦੇ ਪਰਵਾਸੀ ਸਾਹਿੱਤ ਅਧਿਐਨ ਕੇਂਦਰ ਵਿਖੇ ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਸਹਿਯੋਗ ਨਾਲ ਦਿੱਤਾ ਗਿਆ। ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਉੱਘੇ ਲੇਖਕ ਡਾ. ਵਰਿਆਮ ਸਿੰਘ ਸੰਧੂ ਸ਼ਾਮਿਲ ਹੋਏ ਜਦ ਕਿ ਸਮਾਗਮ ਦੀ ਪ੍ਰਧਾਨਗੀ ਡਾ. ਸ ਪ ਸਿੰਘ ਸਾਬਕਾ ਵਾਈਸ ਚਾਂਸਲਰ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਸ਼ਾਮਿਲ ਹੋਏ। ਵਿਸ਼ੇਸ਼ ਮਹਿਮਾਨ ਵਜੋਂ ਪੰਜਾਬੀ ਕਵੀ ਮੋਹਨ ਗਿੱਲ( ਕੈਨੇਡਾ) ਸ਼ਾਮਿਲ ਹੋਏ। ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਜਨਰਲ ਸਕੱਤਰ ਡਾ. ਗੁਰਇਕਬਾਲ ਸਿੰਘ ਨੇ ਇਨਕਲਾਬੀ ਕਵੀ ਦਰਸ਼ਨ ਖਟਕੜ ਦੀ ਸਾਹਿੱਤ ਸੇਵਾ ਤੇ ਜੀਵਨ ਬਾਰੇ ਮੁੱਖ ਭਾਸ਼ਨ ਦੇਂਦਿਆਂ ਕਿਹਾ ਕਿ ਦਰਸ਼ਨ ਖਟਕੜ ਵੱਲੋਂ 1971 ਵਿੱਚ ਵਿਦਿਆਰਥੀ ਲਹਿਰ ਦੇ ਆਗੂ ਵਜੋਂ ਜੇਲ੍ਹ ਜਾਣ ਤੋਂ ਪਹਿਲਾਂ ਅਤੇ ਜੇਲ੍ਹ ਵਾਸ ਦੌਰਾਨ ਲਿਖੀਆਂ ਕਵਿਤਾਵਾਂ ‘ਸੰਗੀ ਸਾਥੀ’ ਕਾਵਿ ਪੁਸਤਕ ਦੇ ਰੂਪ ਵਿੱਚ 1973 ਵਿੱਚ ਛਪੀ ਜਦ ਕਿ 2010 ਵਿੱਚ ‘ਉਲਟੇ ਰੁਖ਼ ਪਰਵਾਜ਼’ ਦੂਜਾ ਕਾਵਿ ਸੰਗ੍ਰਹਿ ਛਪਿਆ ਜੋ ਨਕਸਲੀ ਕਾਵਿ ਪਰੰਪਰਾ ਦੀ ਨਿਰੰਤਰਤਾ ਨੂੰ ਪੇਸ਼ ਕਰਦਾ ਬਾਜ਼ਾਰ ਮੁਖੀ ਰੁਝਾਨ ‘ਤੇ ਤਿੱਖਾ ਵਾਰ ਕਰਦਾ ਹੈ। ਆਪ ਦੀਆਂ ਹੋਰ ਲਿਖਤਾਂ ‘ਵਿਲਾਇਤ ਨੂੰ 94 ਖ਼ਤ ਅਤੇ ਯਾਦਾਂ’ ਹਨ ਜਿਸਨੂੰ ਦਵਿੰਦਰ ਨੌਰਾ ਨੇ ਸੰਪਾਦਿਤ ਕੀਤਾ। ਉਨ੍ਹਾਂ ਬਾਰੇ ਇੱਕ ਵੱਡ ਆਕਾਰੀ ਪੁਸਤਕ ‘ਦਰਸ਼ਨ ਖਟਕੜ: ਸੰਘਰਸ਼ ਤੇ ਸ਼ਾਇਰੀ ਨੂੰ ਸੁਖਵਿੰਦਰ ਕੰਬੋਜ ,ਰਵਿੰਦਰ ਸਹਿਰਾ ਤੇ ਸੁਖਵਿੰਦਰ ਗਿੱਲ ਨੇ ਸੰਪਾਦਿਤ ਕੀਤਾ। ਆਪ ਨੇ ਪਿਛਲੇ ਸਾਲ ਮਾਰਕਸ ਦੀ ਮਹੱਤਵਪੂਰਨ ਪੋਥੀ ‘ਪੂੰਜੀ ਨੂੰ ਪੜ੍ਹਦੇ ਪੜ੍ਹਦੇ’ ਛਪੀ ਹੈ।  ਸਮਾਗਮ ਦੇ ਮੁੱਖ ਮਹਿਮਾਨ ਡਾ. ਵਰਿਆਮ ਸਿੰਘ ਸੰਧੂ ਨੇ ਕਿਹਾ ਕਿ ਦਰਸ਼ਨ ਖਟਕੜ ਦਾ ਜੀਵਨ ਤੇ ਰਚਨਾ ਪਹਿਲੇ ਕਦਮ ਤੋਂ ਅੱਜ ਤੀਕ ਲੋਕ ਮੁਕਤੀ ਮਾਰਗ ਤੇ ਤੁਰ ਰਹੀ ਹੈ। ਉਸ ਨੇ ਮੱਧ ਯੁੱਗ ਦੇ ਸਿੱਖ ਨਾਇਕਾਂ ਦੀ ਕਵਿਤਾ ਵਿੱਚ ਸ਼ਮੂਲੀਅਤ ਕਰਕੇ ਸਮੁੱਚੀ ਨਕਸਲਬਾੜੀ ਅਸਰ ਵਾਲੀ ਸ਼ਾਇਰੀ ਦਾ ਰੁਖ਼ ਮੋੜਿਆ। ਉਹ ਰੂਸ ਤੇ ਤੀਨ ਦੀਆਂ ਇਨਕਲਾਬੀ ਲਹਿਰਾਂ ਦੇ ਨਾਲ ਨਾਲ ਪੰਜਾਬ ਦੀ ਰਹਿਤਲ ਨੂੰ ਵੀ ਸ਼ਾਇਰੀ ਵਿੱਚ ਗੁੰਨ੍ਹਦਾ ਹੈ। ਸਮਾਗਮ ਦੀ ਪ੍ਰਧਾਨਗੀ ਕਰਦਿਆਂ ਡਾ. ਸ ਪ ਸਿੰਘ ਨੇ ਕਿਹਾ ਕਿ ਮੰਗਾ ਸਿੰਘ ਬਾਸੀ ਨੇ ਸਪੁੱਤਰ ਹੋਣ ਦਾ ਪ੍ਰਮਾਣ ਦਿੱਤਾ ਹੈ ਜਿਸ ਨੇ ਸਤਿਕਾਰਤ ਪਿਤਾ ਜੀ ਦੀ ਯਾਦ ਵਿੱਚ ਇਹ ਪੁਰਸਕਾਰ ਸਥਾਪਤ ਕੀਤਾ ਹੈ। ਸਮਾਗਮ ਵਿੱਚ ਮੰਗਾ ਸਿੰਘ ਬਾਸੀ ਦੇ ਸਤਿਕਾਰਤ ਭੈਣ ਜੀ ਪ੍ਰਕਾਸ਼ ਕੌਰ, ਜੀਜਾ ਜੀ ਸ. ਛੱਜਾ ਸਿੰਘ , ਭਤੀਜਾ ਸ. ਜਸਪਾਲ ਸਿੰਘ ਬਾਸੀ ਤੇ ਉਸ ਦੀ ਜੀਵਨ ਸਾਥਣ ਤੋਂ ਇਲਾਵਾ ਮਿੱਤਰ ਸ. ਸੰਤੋਖ ਸਿੰਘ ਬਾਸੀ ਨੂਰਮਹਿਲ ਸ਼ਾਮਿਲ ਹੋਏ। ਸਭ ਨੂੰ ਸਮਾਗਮ ਵਿੱਚ ਸਨਮਾਨਿਤ ਕੀਤਾ ਗਿਆ। ਧੰਨਵਾਦ ਦੇ ਸ਼ਬਦ ਬੋਲਦਿਆਂ ਦਰਸ਼ਨ ਖਟਕੜ ਨੇ ਕਿਹਾ ਕਿ ਵਿਗਿਆਨ ਦਾ ਵਿਦਿਆਰਥੀ ਹੌਣ ਦੇ ਬਾਵਜੂਦ ਪੰਜਾਬੀ ਕਵਿਤਾ ਮੇਰੇ ਦਿਲ ਦੀ ਬਾਤ ਰਹੀ ਹੈ। ਉਨ੍ਹਾਂ ਇਸ ਮੌਕੇ ਗਾਜ਼ਾ ਪੱਟੀ ਦੇ ਸੰਘਰਸ਼ ਬਾਰੇ ਗੀਤ ਸੁਣਾਉਂਦਿਆਂ ਪੁਰਸਕਾਰ ਲਈ ਮੰਗਾ ਸਿੰਘ ਬਾਸੀ ਤੇ ਬੀ ਸੀ ਕਲਚਰਲ ਫਾਉਂਡੇਸ਼ਨ ਦਾ ਧੰਨਵਾਦ ਕੀਤਾ। ਸਮਾਗਮ ਦੇ ਵਿਸ਼ੇਸ਼ ਮਹਿਮਾਨ ਤੇ ਸੱਰੀ(ਕੈਨੇਡਾ) ਵੱਸਦੇ ਕਵੀ ਮੋਹਨ ਗਿੱਲ ਨੇ ਕਿਹਾ ਕਿ ਇਹ ਪੁਰਸਕਾਰ ਬੀੜ ਬੰਸੀਆਂ(ਜਲੰਧਰ) ਦੇ ਜੰਮਪਲ ਤੇ ਵਰਤਮਾਨ ਸਮੇਂ ਕੈਨੇਡਾ ਵਾਸੀ ਸਾਡੇ ਪਿਆਰੇ ਮਿੱਤਰ ਪੰਜਾਬੀ ਕਵੀ ਮੰਗਾ ਸਿੰਘ ਬਾਸੀ ਨੇ ਆਪਣੇ ਸਤਿਕਾਰਯੋਗ ਪਿਤਾ ਜੀ ਤੇ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਸਰਪ੍ਰਸਤ ਸ. ਪ੍ਰੀਤਮ ਸਿੰਘ ਬਾਸੀ ਜੀ ਦੀ ਯਾਦ ਵਿੱਚ ਸਥਾਪਿਤ ਕਰਕੇ ਸਭਨਾਂ ਲਈ ਮਿਸਾਲ ਕਾਇਮ ਕੀਤੀ ਹੈ। ਇਸ ਪੁਰਸਕਾਰ ਵਿੱਚ ਦਰਸ਼ਨ ਖਟਕੜ ਜੀ ਨੂੰ 51 ਹਜ਼ਾਰ ਰੁਪਏ ਦੀ ਧਨ ਰਾਸ਼ੀ ,ਫੁਲਕਾਰੀ ਤੋਂ ਇਲਾਵਾ ਸ਼ੋਭਾ ਪੱਤਰ ਵੀ ਦਿੱਤਾ ਗਿਆ। ਸ਼ੋਭਾ ਪੱਤਰ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਦੀ ਮੁਖੀ ਪ੍ਰੋ. ਸ਼ਰਨਜੀਤ ਕੌਰ ਨੇ ਪੜ੍ਹਿਆ। ਦਰਸ਼ਨ ਖਟਕੜ ਦੀ ਇੱਕ ਗ਼ਜ਼ਲ ਦਾ ਗਾਇਨ ਸੁਰੀਲੇ ਪੰਜਾਬੀ ਕਵੀ ਤ੍ਰੈਲੋਚਨ ਲੋਚੀ ਨੇ ਕੀਤਾ। ਵਿਸ਼ਵ ਪੰਜਾਬੀ ਸਭਾ ਟੋਰੰਟੋ ਦੀ ਭਾਰਤੀ ਪ੍ਰਧਾਨ ਬਲਬੀਰ ਕੌਰ ਰਾਏਕੋਟੀ ਨੇ ਸਭਾ ਵੱਲੋਂ ਗੁਰਮੁਖੀ ਅੱਖਰਮਾਲਾ ਵਾਲੇ ਸ਼ਾਲ ਭੇਂਟ ਕੀਤੇ। ਇਸ ਸਮਾਗਮ ਨੂੰ ਮਾਲਵਾ ਟੀ ਵੀ ਵੱਲੋਂ ਲਾਈਵ ਟੈਲੀਕਾਸਟ ਕੀਤਾ ਗਿਆ। ਕਾਲਿਜ ਦੇ ਪ੍ਰਿੰਸੀਪਲ ਡਾ. ਅਰਵਿੰਦਰ ਸਿੰਘ ਭੱਲਾ ਨੇ ਪੰਜਾਬੀ ਪਿਆਰਿਆਂ ਨੂੰ ਸਮਾਗਮ ਵਿੱਚ ਸ਼ਾਮਿਲ ਹੋਣ ਦਾ ਧੰਨਵਾਦ ਕੀਤਾ। ਇਸ ਸਮਾਗਮ ਵਿੱਚ ਸ. ਹਰਸ਼ਰਨ ਸਿੰਘ ਨਰੂਲਾ ਆਨਰੇਰੀ ਜਨਰਲ ਸਕੱਤਰ ਕਾਲਿਜ ਪ੍ਰਬੰਧਕ ਕਮੇਟੀ, ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.)ਦੇ ਪ੍ਰਧਾਨ ਦਰਸ਼ਨ ਬੁੱਟਰ,ਟੋਰੰਟੋ ਵਾਸੀ ਕਾਰੋਬਾਰੀ ਸ. ਇੰਦਰਜੀਤ ਸਿੰਘ ਬੱਲ,ਕੁਲਵਿੰਦਰ ਸਿੰਘ,ਪ੍ਰੋ. ਜਾਗੀਰ ਸਿੰਘ ਕਾਹਲੋਂ, ਸਤਿੰਦਰਪਾਲ ਸਿੰਘ ਸਿੱਧਵਾਂ, ਡਾ. ਸੋਹਣ ਸਿੰਘ ਪਰਮਾਰ, ਅੰਗਰੇਜ਼ ਸਿੰਘ ਬਰਾੜ (ਸੱਰੀ) ਪ੍ਰੋ. ਰਵਿੰਦਰ ਸਿੰਘ ਭੱਠਲ ,ਡਾ. ਲਖਵਿੰਦਰ ਸਿੰਘ ਜੌਹਲ ਸਾਬਕਾ ਪ੍ਰਧਾਨ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ , ਪ੍ਰਿੰਸੀਪਲ (ਰੀਟ.)ਡਾ. ਪਰਮਜੀਤ ਸਿੰਘ ਗਰੇਵਾਲ ਵੀ ਪਹੁੰਚੇ। ਮੰਚ ਸੰਚਾਲਨ ਡਾ. ਤੇਜਿੰਦਰ ਕੌਰ ਕੋਆਰਡੀਨੇਟਰ ਪਰਵਾਸੀ ਸਾਹਿੱਤ ਅਧਿਐਨ ਕੇਂਦਰ ਨੇ ਕੀਤਾ। ⚫️

ਇਨਕਲਾਬੀ ਪੰਜਾਬੀ ਕਵੀ ਦਰਸ਼ਨ ਖਟਕੜ ਸ. ਪ੍ਰੀਤਮ ਸਿੰਘ ਬਾਸੀ ਯਾਦਗਾਰੀ ਸਾਹਿੱਤ ਪੁਰਸਕਾਰ ਨਾਲ ਸਨਮਾਨਿਤ Read More »

ਇਟਲੀ ਵਿੱਚ ਇਤਾਲਵੀ ,ਸਪੈਨਿਸ਼ ,ਕੁਰਦ ਅਰਬੀ ਅਤੇ ਪੰਜਾਬੀ ਭਾਸ਼ਾ ਦਾ ਸਾਂਝਾ ਕਵੀ ਦਰਬਾਰ ਸਫ਼ਲਤਾ ਪੂਰਵਕ ਸੰਪਨ

*ਪੰਜਾਬੀ ਸ਼ਾਇਰਾਂ ਵਿੱਚ ਦਲਜਿੰਦਰ ਰਹਿਲ ਅਤੇ ਪ੍ਰੋ ਜਸਪਾਲ ਸਿੰਘ ਨੇ ਲਗਵਾਈ ਖ਼ੂਬਸੂਰਤ ਹਾਜ਼ਰੀ* ਰਿਜੋਮੀਲੀਆ – (ਇਟਲੀ )ਪਿਛਲੇ ਦਿਨੀਂ ਇਟਲੀ ਦੇ ਸ਼ਹਿਰ ਸਾਂਤ ਇਲਾਰਿਓ ਰਿਜਿਓ ਐਮੀਲੀਆ ਵਿੱਖੇ ਸਾਂਝੇ ਸੱਭਿਆਚਾਰ , ਸਾਹਿਤ ,ਅਤੇ ਕਲਾ ਕ੍ਰਿਤਾਂ ਨੂੰ ਉਤਸ਼ਾਹਿਤ ਕਰਦੀ ਸੰਸਥਾ ਆਨੀਮੇ ਲੀਵੇਰੇ ਵਲੋਂ ਪ੍ਰਬੰਧਕ ਕਲਾਉਦੀਆ ਬੇਲੀ ਅਤੇ ਸ਼ਹਿਰ ਦੀ ਮਿਉਂਸਪਲ ਕਮੇਟੀ ਦੇ ਸਹਿਯੋਗ ਨਾਲ ਪੰਜ ਭਾਸ਼ਾਈ ਕਵੀ ਦਰਬਾਰ ਦਾ ਆਯੋਜਨ ਕੀਤਾ ਗਿਆ। ਪਰਬੰਧਕਾਂ ਵਲੋਂ ਇਤਾਲਵੀ , ਸਪੈਨਿਸ਼ , ਕੁਰਦ ,ਅਰਬੀ ਅਤੇ ਪੰਜਾਬੀ ਸ਼ਾਇਰਾਂ ਦੀਆਂ ਰਚਨਾਵਾਂ ਨੂੰ ਇਤਾਲਵੀ ਭਾਸ਼ਾ ਵਿੱਚ ਅਨੁਵਾਦ ਕਰਕੇ ਸੈਂਕੜੇ ਸਰੋਤਿਆਂ ਦੇ ਭਰੇ ਇਕੱਠ ਵਿੱਚ ਸਾਂਝਾ ਕੀਤਾ। ਵੱਖ ਵੱਖ ਭਾਸ਼ਾਵਾਂ ਦੇ ਸ਼ਾਮਿਲ ਕਵੀਆਂ ਵਿੱਚ ਹੇਬੇ ਮੁਨੋਜ਼ , ਫਰੈਂਚੈਸਕੋ ਨੀਗਰੀ, ਸੀਮੋਨਾ ਸੈਂਤੀਐਰੀ, ਮਾਰਾ ਮਾਤਾਵੇਲੀ , ਹੀਮਾਸ ਜ਼ਾਮੀਲ ਅਲਵੀ , ਜਾਮੀਲੈਤ ਪੇਰੇਜ , ਰੋਦਰੀ ਗੁਏਜ਼ ਡਾਵਿਡ , ਅਮੁਨੂਐਲੇ ਗੁਆਸਤੀ, ਪਾਓਲੋ ਪੋਸਟੋਰੀਨੋ , ਦਲਜਿੰਦਰ ਰਹਿਲ , ਪ੍ਰੋ ਜਸਪਾਲ ਸਿੰਘ, ਮਾਸੀਮੋ ਬੀਲੇਈ , ਪ੍ਰੋ ਸੰਦਰੀਨੋ ਮਾਰਾ ,ਦਮਿਆਨਾ ਤੁਵਿਨੀ , ਆਨਾ ਜਿਓਰਜਿਨੀ, ਇਸਾਵਲ ਸਿਲਵੈਸਟਰ , ਜੇਨੀ ਲੀਆ , ਮਾਇਕਲ ਪੋਸ਼ੀ , ਮਾਕਸ਼ ਮਾਜ਼ੋਲੀ, ਅਨਰੀਆ ਕਾਸੋਲੀ, ਪਾਓਲੋ ਜਨਾਰਦੀ , ਜਾਕੋਪ ਬੇਲਾਨ , ਦਾਨੀਐਲੇ ਬੇਗੇ , ਲੂਕਾ ਮੋਜਾਕਿਓਦੀ ਆਦਿ ਨੇ ਭਾਗ ਲਿਆ। ਇਸ ਸਾਰੇ ਕਵੀ ਦਰਵਾਰ ਦਾ ਸੰਚਾਲਨ ਇਤਾਲਵੀ ਕਵਿਤਰੀਆਂ ਕਲਾਉਦਿਓ ਬੇਲੀ ਅਤੇ ਦਾਮਿਆਨਾ ਵਲੋਂ ਕੀਤਾ ਗਿਆ। ਇਸ ਸਾਹਿਤਿਕ ਸਮਾਗਮ ਵਿੱਚ ਸ਼ਹਿਰ ਦੇ ਮੇਅਰ ਮਰਚੈਲੋ ਮੋਰੈਡੀ ਸਮੇਤ ਸੰਜੀਦਾ ਸਰੋਤੇ ਅਤੇ ਇਲਾਕੇ ਦੀਆਂ ਹੋਰ ਵੀ ਸਨਮਾਨਯੋਗ ਸ਼ਖਸ਼ੀਅਤਾ ਸ਼ਾਮਿਲ ਹੋਈਆਂ। ਕਵਿਤਾਵਾਂ ਦੇ ਅੰਤਰਗਤ ਪਿਆਨੋ ਵਾਦਕ ਮਾਰਕੋ ਫਰਾਇੰਚਸਕੈਤੀ ਦਾ ਸੰਗੀਤ ਸਰੋਤਿਆਂ ਨੂੰ ਮੰਤਰ ਮੁਗਧ ਕਰਦਾ ਰਿਹਾ । ਵੱਖ ਵੱਖ ਭਾਸ਼ਾਵਾਂ ਦੇ ਸ਼ਾਮਿਲ ਹੋਏ ਕਵੀਆਂ ਵਲੋਂ ਸਾਂਝੇ ਸਮਾਜ , ਸਦਭਾਵਨਾ , ਪਿਆਰ – ਮੁਹੱਬਤ , ਸਾਂਤੀ, ਮਾਂ ਬੋਲੀ, ਮਨੁੱਖੀ ਭਾਈਚਾਰੇ , ਸਾਂਝੇ ਵਿਸ਼ਵੀ ਪਿੰਡ ਦੀ ਬੇਹਤਰੀ ਅਤੇ ਉੱਨਤੀ ਲਈ ਕਵਿਤਾ ਪਾਠ ਕੀਤਾ ਗਿਆ ਜਿਸਦਾ ਸਰੋਤਿਆਂ ਨਾਲ ਭਰੇ ਹਾਲ ਵਲੋਂ ਨਿਰੰਤਰ ਤਾੜੀਆਂ ਦੀ ਗੂੰਜ ਵਿੱਚ ਸਵਾਗਤ ਕੀਤਾ ਗਿਆ।

ਇਟਲੀ ਵਿੱਚ ਇਤਾਲਵੀ ,ਸਪੈਨਿਸ਼ ,ਕੁਰਦ ਅਰਬੀ ਅਤੇ ਪੰਜਾਬੀ ਭਾਸ਼ਾ ਦਾ ਸਾਂਝਾ ਕਵੀ ਦਰਬਾਰ ਸਫ਼ਲਤਾ ਪੂਰਵਕ ਸੰਪਨ Read More »

Tesla ਵਿੱਚ ਨੌਕਰੀ ਲਈ ਇਸ ਤਰ੍ਹਾਂ ਆਨਲਾਈਨ ਕਰੋ ਅਪਲਾਈ

20, ਫਰਵਰੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਐਲੋਨ ਮਸਕ ਵਿਚਾਲੇ ਅਮਰੀਕਾ ‘ਚ ਹੋਈ ਮੁਲਾਕਾਤ ਫਲਦਾਰ ਨਜ਼ਰ ਆ ਰਹੀ ਹੈ। ਟੇਸਲਾ ਦੀ ਕਾਰ ਅਪ੍ਰੈਲ ਤੋਂ ਭਾਰਤ ‘ਚ ਐਂਟਰੀ ਲੈਣ ਵਾਲੀ ਹੈ। ਮਸਕ ਦੀ ਕੰਪਨੀ ਟੇਸਲਾ ਮੋਟਰਜ਼ ਨੇ ਭਾਰਤੀ ਲੋਕਾਂ ਲਈ ਦਰਵਾਜ਼ੇ ਖੋਲ੍ਹ ਦਿੱਤੇ ਹਨ। ਟੇਸਲਾ ਨੇ ਭਾਰਤ ਵਿੱਚ ਭਰਤੀ ਸ਼ੁਰੂ ਕਰ ਦਿੱਤੀ ਹੈ। ਇਸ ਵਿੱਚ ਸੇਲਜ਼ ਅਤੇ ਮਾਰਕੀਟਿੰਗ, ਗਾਹਕ ਸਹਾਇਤਾ, ਸੰਚਾਲਨ ਤੇ ਤਕਨੀਕੀ ਵਿਭਾਗਾਂ ਲਈ ਖਾਲੀ ਅਸਾਮੀਆਂ ਬਣਾਈਆਂ ਗਈਆਂ ਹਨ। ਇਸ ਵਿੱਚ ਗਾਹਕ ਦਾ ਸਾਹਮਣਾ ਕਰਨ ਤੇ ਬੈਕ-ਐਂਡ ਕੰਮ ਲਈ ਪੋਸਟਾਂ ਸ਼ਾਮਲ ਹਨ। ਟੇਸਲਾ ਦੀ ਵੈੱਬਸਾਈਟ ਦੇ ਮੁਤਾਬਕ, PCB ਡਿਜ਼ਾਈਨ ਇੰਜੀਨੀਅਰ-ਇਲੈਕਟ੍ਰਾਨਿਕ ਸਿਸਟਮ ਦਾ ਕਾਰਜ ਸਥਾਨ ਪੁਣੇ ‘ਚ ਹੋਣ ਜਾ ਰਿਹਾ ਹੈ। ਬਾਕੀ ਅਹੁਦਿਆਂ ਦੇ ਵਰਕਰਾਂ ਦਾ ਕੰਮ ਸਥਾਨ ਮੁੰਬਈ ਵਿੱਚ ਹੋਵੇਗਾ। ਟੇਸਲਾ ਵਿੱਚ ਨੌਕਰੀ ਪ੍ਰਾਪਤ ਕਰਨ ਲਈ ਤੁਹਾਨੂੰ ਟੇਸਲਾ ਦੀ ਅਧਿਕਾਰਤ ਵੈੱਬਸਾਈਟ ‘ਤੇ ਜਾਣਾ ਪਵੇਗਾ। ਇਸ ਤੋਂ ਬਾਅਦ ਤੁਸੀਂ ਉਨ੍ਹਾਂ 13 ਪੋਸਟਾਂ ਵਿੱਚੋਂ ਕਿਸੇ ਇੱਕ ਲਈ ਅਪਲਾਈ ਕਰ ਸਕਦੇ ਹੋ। ਇੱਥੇ ਅਸੀਂ ਤੁਹਾਡੇ ਨਾਲ ਲਿੰਕ ਤੇ ਕੁਝ ਅਸਾਮੀਆਂ ਲਈ ਅਪਲਾਈ ਕਰਨ ਦੇ ਵੇਰਵੇ ਸਾਂਝੇ ਕਰ ਰਹੇ ਹਾਂ। ਹੇਠਾਂ ਇਸ ਦੀ ਪ੍ਰਕਿਰਿਆ ਪੜ੍ਹੋ। ਤੁਸੀਂ ਟੇਸਲਾ ਵਿੱਚ ਇਹਨਾਂ ਪੋਸਟਾਂ ‘ਤੇ ਕੰਮ ਕਰ ਸਕਦੇ ਹੋ PCB Design Engineer: ਤੁਸੀਂ ਇਸ ਲਿੰਕ ‘ਤੇ ਕਲਿੱਕ ਕਰਕੇ PCB ਡਿਜ਼ਾਈਨ ਇੰਜੀਨੀਅਰ, ਇਲੈਕਟ੍ਰਾਨਿਕ ਸਿਸਟਮ ਲਈ ਅਪਲਾਈ ਕਰ ਸਕਦੇ ਹੋ। ਇਸ ਪੋਸਟ ਲਈ, ਤੁਹਾਡੇ ਕੋਲ ਓਪਰੇਸ਼ਨ ਅਤੇ ਬਿਜ਼ਨਸ ਸਪੋਰਟ ਸ਼੍ਰੇਣੀ ਵਿੱਚ 5 ਸਾਲਾਂ ਤੋਂ ਵੱਧ ਦਾ ਤਜ਼ਰਬਾ ਹੋਣਾ ਚਾਹੀਦਾ ਹੈ। Service Advisor: ਸੇਵਾ ਸਲਾਹਕਾਰ ਦੇ ਅਹੁਦੇ ਲਈ ਅਰਜ਼ੀ ਦੇਣ ਲਈ, ਇਸ ਲਿੰਕ ‘ਤੇ ਜਾਓ। ਇਸ ਵਿੱਚ ਤੁਹਾਨੂੰ ਪਾਈਪਲਾਈਨ ਵਾਹਨ ਬੁਕਿੰਗ ਤੋਂ ਲੈ ਕੇ ਡਿਲੀਵਰੀ ਅਤੇ ਰੈਵੇਨਿਊ ਮਾਨਤਾ ਤੱਕ ਦਾ ਕੰਮ ਸੰਭਾਲਣਾ ਹੋਵੇਗਾ। Store Manager: ਸਟੋਰ ਮੈਨੇਜਰ ਦੇ ਅਹੁਦੇ ਲਈ, ਤੁਹਾਡੇ ਕੋਲ ਵਿਕਰੀ ਅਤੇ ਗਾਹਕ ਸਹਾਇਤਾ ਖੇਤਰ ਵਿੱਚ 8 ਸਾਲਾਂ ਤੋਂ ਵੱਧ ਦਾ ਅਨੁਭਵ ਹੋਣਾ ਚਾਹੀਦਾ ਹੈ। ਆਨਲਾਈਨ ਅਪਲਾਈ ਕਰਨ ਲਈ ਇਸ ਲਿੰਕ ‘ਤੇ ਕਲਿੱਕ ਕਰੋ। Consumer Engagement Manage: ਜੇਕਰ ਤੁਸੀਂ ਟੇਸਲਾ ਵਿੱਚ ਖਪਤਕਾਰ ਸ਼ਮੂਲੀਅਤ ਮੈਨੇਜਰ ਦੀ ਭੂਮਿਕਾ ਨਿਭਾਉਣਾ ਚਾਹੁੰਦੇ ਹੋ, ਤਾਂ ਤੁਹਾਡੇ ਕੋਲ ਵਿਕਰੀ ਅਤੇ ਗਾਹਕ ਸਹਾਇਤਾ ਵਿੱਚ 7 ​​ਸਾਲਾਂ ਤੋਂ ਵੱਧ ਦਾ ਅਨੁਭਵ ਹੋਣਾ ਚਾਹੀਦਾ ਹੈ। ਤੁਸੀਂ ਅਪਲਾਈ ਕਰਨ ਲਈ ਇੱਥੇ ਕਲਿੱਕ ਕਰ ਸਕਦੇ ਹੋ। Customer Support Specialist: ਗਾਹਕ ਸਹਾਇਤਾ ਮਾਹਰ ਲਈ ਤੁਹਾਨੂੰ ਇੱਥੇ ਕਲਿੱਕ ਕਰਨਾ ਹੋਵੇਗਾ। ਇਸ ਪੋਸਟ ਲਈ ਅਪਲਾਈ ਕਰਨ ਲਈ, ਤੁਹਾਡੇ ਕੋਲ ਪਹਿਲਾਂ ਤੋਂ ਹੀ ਘੱਟੋ-ਘੱਟ 2 ਸਾਲ ਦਾ ਤਜ਼ਰਬਾ ਹੋਣਾ ਚਾਹੀਦਾ ਹੈ। ਟੇਸਲਾ ਦੀਆਂ ਬਾਕੀ ਨੌਕਰੀਆਂ ਦੀਆਂ ਅਸਾਮੀਆਂ ਟੇਸਲਾ ਦੀਆਂ ਬਾਕੀ ਪੋਸਟਾਂ ਲਈ ਨੌਕਰੀ ਦੀ ਖਾਲੀ ਅਸਾਮੀਆਂ ਦੀ ਜਾਂਚ ਕਰਨ ਲਈ, ਤੁਸੀਂ ਕੰਪਨੀ ਦੀ ਅਧਿਕਾਰਤ ਵੈੱਬਸਾਈਟ ‘ਤੇ ਜਾ ਕੇ ਜਾਂਚ ਕਰ ਸਕਦੇ ਹੋ। ਤੁਹਾਨੂੰ ਇੱਥੇ ਅਪਲਾਈ ਕਰਨ ਦਾ ਮੌਕਾ ਵੀ ਮਿਲੇਗਾ।

Tesla ਵਿੱਚ ਨੌਕਰੀ ਲਈ ਇਸ ਤਰ੍ਹਾਂ ਆਨਲਾਈਨ ਕਰੋ ਅਪਲਾਈ Read More »

ਆਈਫੋਨ ਦੇ ਸ਼ੌਕੀਨਾਂ ਨੂੰ ਵੱਡਾ ਝਟਕਾ! ਐਪਲ ਨੇ ਬੰਦ ਕੀਤੇ ਤਿੰਨ ਮਾਡਲ

ਨਵੀਂ ਦਿੱਲੀ, 20 ਫਰਵਰੀ – ਐਪਲ ਨੇ ਹਾਲ ਹੀ ਵਿੱਚ ਨਵਾਂ ਆਈਫੋਨ ਆਈਫੋਨ 16e ਲਾਂਚ ਕੀਤਾ ਹੈ, ਪਰ ਇਸ ਦੇ ਨਾਲ ਹੀ ਕੰਪਨੀ ਨੇ ਇੱਕ ਵੱਡਾ ਝਟਕਾ ਵੀ ਦਿੱਤਾ ਹੈ। ਆਈਫੋਨ 16e ਐਪਲ ਦਾ ਇੱਕ ਐਂਟਰੀ-ਲੈਵਲ ਆਈਫੋਨ ਹੈ ਜੋ ਵਰਤਮਾਨ ਵਿੱਚ ਸਭ ਤੋਂ ਘੱਟ ਕੀਮਤ ਵਾਲਾ ਨਵਾਂ ਮਾਡਲ ਹੈ। ਆਈਫੋਨ 16e 6.1-ਇੰਚ OLED ਸਕ੍ਰੀਨ ਦੇ ਨਾਲ ਆਉਂਦਾ ਹੈ। ਇਸ ਤੋਂ ਇਲਾਵਾ ਇਸ ਵਿੱਚ A18 ਬਾਇਓਨਿਕ ਚਿੱਪਸੈੱਟ ਹੈ ਜੋ ਕੰਪਨੀ ਦਾ ਫਲੈਗਸ਼ਿਪ ਚਿੱਪਸੈੱਟ ਹੈ। ਆਈਫੋਨ 16e ਦੇ ਲਾਂਚ ਦੇ ਨਾਲ ਹੀ ਐਪਲ ਨੇ ਦੋ ਮਾਡਲ ਬੰਦ ਕਰ ਦਿੱਤੇ ਹਨ। ਐਪਲ ਦੀ ਅਧਿਕਾਰਤ ਵੈੱਬਸਾਈਟ ਤੋਂ ਆਈਫੋਨ ਐਸਈ (ਤੀਜੀ ਪੀੜ੍ਹੀ), ਆਈਫੋਨ 14 ਤੇ ਆਈਫੋਨ 14 ਪਲੱਸ ਨੂੰ ਹਟਾ ਦਿੱਤਾ ਗਿਆ ਹੈ। ਇਸ ਦਾ ਮਤਲਬ ਹੈ ਕਿ ਹੁਣ ਤੁਸੀਂ ਐਪਲ ਦੀ ਅਧਿਕਾਰਤ ਵੈੱਬਸਾਈਟ ਤੋਂ ਸਿਰਫ਼ iPhone 16, iPhone 16 Plus, iPhone 16 Pro, iPhone 16 Pro Max, iPhone 16e (28 ਫਰਵਰੀ ਤੋਂ ਬਾਅਦ), iPhone 15 ਤੇ iPhone 15 Plus ਹੀ ਖਰੀਦ ਸਕਦੇ ਹੋ। ਹਮੇਸ਼ਾ ਵਾਂਗ ਆਈਫੋਨ 16 ਸੀਰੀਜ਼ ਦੇ ਲਾਂਚ ਤੋਂ ਬਾਅਦ ਆਈਫੋਨ 15 ਪ੍ਰੋ ਮਾਡਲਾਂ ਨੂੰ ਵੀ ਬੰਦ ਕਰ ਦਿੱਤਾ ਗਿਆ। ਆਈਫੋਨ ਐਸਈ 3, ਆਈਫੋਨ 14, ਤੇ ਆਈਫੋਨ 14 ਪਲੱਸ ਪੂਰੀ ਤਰ੍ਹਾਂ ਬੰਦ ਨਹੀਂ ਹੋਏ। ਇਹ ਡਿਵਾਈਸ ਅਜੇ ਵੀ ਫਲਿੱਪਕਾਰਟ ਤੇ ਐਮਾਜ਼ਾਨ ਵਰਗੀਆਂ ਈ-ਕਾਮਰਸ ਵੈੱਬਸਾਈਟਾਂ ‘ਤੇ ਉਪਲਬਧ ਹੋਣਗੇ, ਪਰ ਇਨ੍ਹਾਂ ਨੂੰ ਐਪਲ ਦੀ ਅਧਿਕਾਰਤ ਵੈੱਬਸਾਈਟ ਤੋਂ ਨਹੀਂ ਖਰੀਦਿਆ ਜਾ ਸਕਦਾ। ਆਈਫੋਨ 16e ਦੀ ਕੀਮਤ ਜ਼ਿਆਦਾ, ਪਰ SE 4 ਦੀ ਬਜਾਏ ਨਵਾਂ ਨਾਂ ਐਪਲ ਦੀ ਇਸ ਰਣਨੀਤੀ ਨੂੰ ਦਿਲਚਸਪ ਮੰਨਿਆ ਜਾ ਰਿਹਾ ਹੈ ਕਿਉਂਕਿ ਆਈਫੋਨ 16e, ਜਿਸ ਨੂੰ ਪਹਿਲਾਂ ਆਈਫੋਨ SE 4 ਕਿਹਾ ਜਾਣ ਦੀ ਉਮੀਦ ਸੀ, ਨੂੰ ਸਾਰੇ ਬੰਦ ਕੀਤੇ ਮਾਡਲਾਂ ਨਾਲੋਂ ਵੱਧ ਕੀਮਤ ‘ਤੇ ਲਾਂਚ ਕੀਤਾ ਗਿਆ ਹੈ। ਭਾਰਤ ਵਿੱਚ iPhone 16e ਦੀ ਸ਼ੁਰੂਆਤੀ ਕੀਮਤ 59,900 ਰੁਪਏ ਰੱਖੀ ਗਈ ਹੈ, ਜਦੋਂਕਿ iPhone SE 3 ਲਗਪਗ 47,900 ਰੁਪਏ, iPhone 14 ਦੀ 53,999 ਰੁਪਏ ਤੇ iPhone 14 Plus ਦੀ 69,900 ਰੁਪਏ ਕੀਮਤ ਹੈ। ਇਹ ਕੀਮਤ iPhone 16e ਦੇ 256GB ਵੇਰੀਐਂਟ ਦੇ ਬਰਾਬਰ ਹੈ। ਆਈਫੋਨ 16e ਦੇ ਸਪੈਸੀਫਿਕੇਸ਼ਨ ਆਈਫੋਨ 16e ਵਿੱਚ ਡਿਊਲ ਸਿਮ (ਨੈਨੋ+ਈਸਿਮ) ਸਪੋਰਟ ਹੈ ਤੇ ਇਹ iOS 18 ‘ਤੇ ਚੱਲਦਾ ਹੈ। ਇਸ ਵਿੱਚ 6.1-ਇੰਚ ਦੀ ਸੁਪਰ ਰੈਟੀਨਾ XDR (1,170×2,532 ਪਿਕਸਲ) OLED ਸਕ੍ਰੀਨ ਹੈ ਜਿਸ ਦੀ ਰਿਫਰੈਸ਼ ਰੇਟ 60Hz ਤੇ ਪੀਕ ਬ੍ਰਾਈਟਨੈੱਸ 800nits ਹੈ। ਡਿਸਪਲੇਅ ਐਪਲ ਦੇ ਸਿਰੇਮਿਕ ਸ਼ੀਲਡ ਮਟੀਰੀਅਲ ਦੀ ਵਰਤੋਂ ਕੀਤੀ ਗਈ ਹੈ। ਐਪਲ ਨੇ ਆਈਫੋਨ 16e ਵਿੱਚ 3nm A18 ਚਿੱਪ ਦੀ ਵਰਤੋਂ ਕੀਤੀ ਹੈ, ਜੋ ਪਹਿਲੀ ਵਾਰ ਸਤੰਬਰ 2024 ਵਿੱਚ ਆਈਫੋਨ 16 ਨਾਲ ਦੇਖੀ ਗਈ ਸੀ। ਇਸ ਦੇ ਨਾਲ 512GB ਤੱਕ ਦੀ ਸਟੋਰੇਜ ਦਿੱਤੀ ਗਈ ਹੈ। ਕੈਮਰੇ ਦੀ ਗੱਲ ਕਰੀਏ ਤਾਂ ਆਈਫੋਨ 16e ਵਿੱਚ ਆਪਟੀਕਲ ਇਮੇਜ ਸਟੈਬਲਾਈਜ਼ੇਸ਼ਨ (OIS) ਦੇ ਨਾਲ ਪਿਛਲੇ ਪੈਨਲ ‘ਤੇ 48-ਮੈਗਾਪਿਕਸਲ ਦਾ ਕੈਮਰਾ ਹੈ ਤੇ ਹੈਂਡਸੈੱਟ ਵਿੱਚ ਸੈਲਫੀ ਅਤੇ ਵੀਡੀਓ ਕਾਲਾਂ ਲਈ ਫਰੰਟ ‘ਤੇ 12-ਮੈਗਾਪਿਕਸਲ ਦਾ ਟਰੂਡੈਪਥ ਕੈਮਰਾ ਵੀ ਹੈ। ਇਸ ਵਿੱਚ ਫੇਸ ਆਈਡੀ ਲਈ ਲੋੜੀਂਦੇ ਸੈਂਸਰ ਵੀ ਸ਼ਾਮਲ ਹਨ। ਆਈਫੋਨ 16e ਵਿੱਚ ਸਟੀਰੀਓ ਸਪੀਕਰ ਹਨ ਅਤੇ ਹੈਂਡਸੈੱਟ 5G, 4G LTE, Wi-Fi 6, ਬਲੂਟੁੱਥ 5.3, NFC ਤੇ GPS ਕਨੈਕਟੀਵਿਟੀ ਦੀ ਪੇਸ਼ਕਸ਼ ਕਰਦਾ ਹੈ। ਇਹ ਚੋਣਵੇਂ ਖੇਤਰਾਂ ਵਿੱਚ ਐਪਲ ਦੇ ਐਮਰਜੈਂਸੀ ਐਸਓਐਸ ਵਾਇਆ ਸੈਟੇਲਾਈਟ ਫੀਚਰ ਦਾ ਵੀ ਸਮਰਥਨ ਕਰਦਾ ਹੈ। ਇਸ ਵਿੱਚ ਇੱਕ USB ਟਾਈਪ-ਸੀ ਪੋਰਟ ਹੈ, ਜੋ 18W ਵਾਇਰਡ ਚਾਰਜਿੰਗ ਅਤੇ 7.5W ਵਾਇਰਲੈੱਸ ਚਾਰਜਿੰਗ ਨੂੰ ਸਪੋਰਟ ਕਰਦਾ ਹੈ। ਆਈਫੋਨ 16e ਦੀ ਕੀਮਤ ਭਾਰਤ ਵਿੱਚ iPhone 16e ਦੀ ਸ਼ੁਰੂਆਤੀ ਕੀਮਤ 59,900 ਰੁਪਏ ਹੈ। ਇਸ ਕੀਮਤ ‘ਤੇ ਬੇਸ ਮਾਡਲ ਯਾਨੀ 128GB ਮਾਡਲ ਉਪਲਬਧ ਹੋਵੇਗਾ। 256GB ਦੀ ਕੀਮਤ 69,900 ਰੁਪਏ ਤੇ 512GB ਦੀ ਕੀਮਤ 89,900 ਰੁਪਏ ਹੈ। ਆਈਫੋਨ 16e ਦੀ ਪ੍ਰੀ-ਬੁਕਿੰਗ 21 ਫਰਵਰੀ ਤੋਂ ਸ਼ੁਰੂ ਹੋਵੇਗੀ ਅਤੇ ਵਿਕਰੀ 28 ਫਰਵਰੀ ਤੋਂ ਸ਼ੁਰੂ ਹੋਵੇਗੀ। ਆਈਫੋਨ 16e ਨੂੰ ਕਾਲੇ ਤੇ ਚਿੱਟੇ ਰੰਗਾਂ ਵਿੱਚ ਖਰੀਦਿਆ ਜਾ ਸਕਦਾ ਹੈ।

ਆਈਫੋਨ ਦੇ ਸ਼ੌਕੀਨਾਂ ਨੂੰ ਵੱਡਾ ਝਟਕਾ! ਐਪਲ ਨੇ ਬੰਦ ਕੀਤੇ ਤਿੰਨ ਮਾਡਲ Read More »

ਫ੍ਰੀ ‘ਚ ਬਣ ਸਕਦਾ ਹੈ ਵਰਚੁਅਲ ਆਧਾਰ ਕਾਰਡ

ਨਵੀਂ ਦਿੱਲੀ, 20 ਫਰਵਰੀ – ਆਧਾਰ ਭਾਰਤੀ ਨਾਗਰਿਕਾਂ ਲਈ ਸਭ ਤੋਂ ਮਹੱਤਵਪੂਰਨ ਦਸਤਾਵੇਜ਼ਾਂ ਵਿੱਚੋਂ ਇੱਕ ਹੈ। ਕਿਉਂਕਿ, ਇਹ ਅਕਸਰ ਵੱਖ-ਵੱਖ ਲੈਣ-ਦੇਣ ਲਈ ਜ਼ਰੂਰੀ ਹੁੰਦਾ ਹੈ। ਹਾਲਾਂਕਿ, ਇਸ ਨਾਲ ਇਸ ਦੀ ਦੁਰਵਰਤੋਂ ਵੀ ਹੋਈ ਹੈ। ਆਧਾਰ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ, ਯੂਨੀਕ ਆਈਡੈਂਟੀਫਿਕੇਸ਼ਨ ਅਥਾਰਟੀ ਆਫ਼ ਇੰਡੀਆ ਜਾਂ UIDAI ਨੇ ਆਧਾਰ ਵਰਚੁਅਲ ਆਈਡੀ ਲਾਂਚ ਕੀਤੀ ਹੈ। ਆਧਾਰ ਵਰਚੁਅਲ ਆਈਡੀ (VID) ਕੀ ਹੈ? ਆਧਾਰ ਵਰਚੁਅਲ ਆਈਡੀ (VID) ਇੱਕ ਅਸਥਾਈ 16-ਅੰਕਾਂ ਵਾਲਾ ਕੋਡ ਹੈ, ਜੋ ਕਿਸੇ ਵਿਅਕਤੀ ਦੇ ਆਧਾਰ ਨੰਬਰ ਨਾਲ ਜੁੜਿਆ ਹੁੰਦਾ ਹੈ। ਇਹ ਵਿਸ਼ੇਸ਼ਤਾ ਆਧਾਰ ਧਾਰਕਾਂ ਨੂੰ ਉਨ੍ਹਾਂ ਦੇ ਅਸਲ ਆਧਾਰ ਨੰਬਰ ਨੂੰ ਪ੍ਰਗਟ ਕੀਤੇ ਬਿਨਾਂ ਆਪਣੀ ਪਛਾਣ ਨੂੰ ਪ੍ਰਮਾਣਿਤ ਕਰਨ ਦੀ ਆਗਿਆ ਦਿੰਦੀ ਹੈ। ਕੋਈ ਵਿਅਕਤੀ ਅਸੀਮਤ ਵਾਰ ਵਰਚੁਅਲ ਆਈਡੀ ਬਣਾ ਸਕਦਾ ਹੈ, ਪਰ ਇਸ ਦੀ ਵਰਤੋਂ ਅਸਲ ਆਧਾਰ ਕਾਰਡ ਪ੍ਰਾਪਤ ਕਰਨ ਲਈ ਨਹੀਂ ਕੀਤੀ ਜਾ ਸਕਦੀ। ਨਾਲ ਹੀ, ਤੁਹਾਨੂੰ ਆਧਾਰ ਵਰਚੁਅਲ ਆਈਡੀ ਬਣਾਉਣ ਲਈ ਕੋਈ ਫੀਸ ਨਹੀਂ ਦੇਣੀ ਪਵੇਗੀ। ਇਸ ਨੂੰ UIDAI ਦੀ ਅਧਿਕਾਰਤ ਵੈੱਬਸਾਈਟ ‘ਤੇ ਜਾ ਕੇ ਆਸਾਨੀ ਨਾਲ ਬਣਾਇਆ ਜਾ ਸਕਦਾ ਹੈ। ਆਧਾਰ ਵਰਚੁਅਲ ਆਈਡੀ ਕਿਵੇਂ ਬਣਾਈਏ? MyAadhaar ਦੇ ਅਧਿਕਾਰਤ ਪੇਜ ‘ਤੇ ਜਾਓ। ਹੇਠਾਂ ਸਕ੍ਰੋਲ ਕਰੋ ਅਤੇ ‘VID ਜਨਰੇਟਰ’ ਵਿਕਲਪ ‘ਤੇ ਕਲਿੱਕ ਕਰੋ ਜਾਂ ਤੁਸੀਂ ਇਸ ਲਿੰਕ ‘ਤੇ ਕਲਿੱਕ ਕਰ ਸਕਦੇ ਹੋ। https://myaadhaar.uidai.gov.in/genericGenerateOrRetriveVID ‘ਜਨਰੇਟ VID’ ਚੁਣੋ, ਆਪਣਾ ਆਧਾਰ ਨੰਬਰ, ਕੈਪਚਾ ਦਰਜ ਕਰੋ ਅਤੇ Send OTP ‘ਤੇ ਕਲਿੱਕ ਕਰੋ। ਆਪਣੇ ਰਜਿਸਟਰਡ ਫ਼ੋਨ ਨੰਬਰ ‘ਤੇ ਪ੍ਰਾਪਤ ਹੋਇਆ OTP ਦਾਖਲ ਕਰੋ। ਪੇਜ ਦੇ ਹੇਠਾਂ ਸਬਮਿਟ ਬਟਨ ‘ਤੇ ਕਲਿੱਕ ਕਰੋ। ਤੁਹਾਡਾ 16-ਅੰਕਾਂ ਵਾਲਾ ਵਰਚੁਅਲ ਆਈਡੀ ਨੰਬਰ ਹੁਣ ਤੁਹਾਡੀ ਈਮੇਲ ਆਈਡੀ ਅਤੇ ਆਧਾਰ-ਰਜਿਸਟਰਡ ਸੈਲਫੋਨ ਨੰਬਰ ‘ਤੇ ਡਿਲੀਵਰ ਕੀਤਾ ਜਾਵੇਗਾ।

ਫ੍ਰੀ ‘ਚ ਬਣ ਸਕਦਾ ਹੈ ਵਰਚੁਅਲ ਆਧਾਰ ਕਾਰਡ Read More »

ਪੰਜਾਬੀ ਮਾਂ ਬੋਲੀ ਜਾਗਰੂਕਤਾ ਮਾਰਚ ਫਗਵਾੜਾ ਵਿਖੇ 21 ਫਰਵਰੀ ਨੂੰ

*ਸਕੇਪ ਸਾਹਿਤਕ ਸੰਸਥਾ, ਕਾਲਮਨਵੀਸ ਮੰਚ ਅਤੇ ਹੋਰ ਸਾਹਿਤਕਾਰ ਮਾਂ ਬੋਲੀ ਮਾਰਚ ਵਿੱਚ ਭਾਗ ਲੈਣਗੇ ਫਗਵਾੜਾ, 20 ਫਰਵਰੀ (ਏ.ਡੀ.ਪੀ ਨਿਊਜ਼) – ਪੰਜਾਬੀ ਕਲਾ ਅਤੇ ਸਾਹਿਤ ਕੇਂਦਰ, ਸੰਗੀਤ ਦਰਪਣ, ਪੰਜਾਬੀ ਵਿਰਸਾ ਟਰੱਸਟ ਅਤੇ ਸਹਾਰਾ ਵੈਲਫੇਅਰ ਕਲੱਬ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪੰਜਾਬੀ ਮਾਂ ਬੋਲੀ ਜਾਗਰੂਕਤਾ ਮਾਰਚ 21 ਫਰਵਰੀ, 2025 ਨੂੰ ਫਗਵਾੜਾ ਵਿਖੇ ਆਯੋਜਿਤ ਕੀਤਾ ਜਾਵੇਗਾ। ਇਹ ਮਾਰਚ 21 ਫਰਵਰੀ ਨੂੰ ਸਵੇਰੇ 9: 00 ਵਜੇ ਬਲੱਡ ਬੈਂਕ, ਗੁਰੂ ਹਰਿਗੋਬਿੰਦ ਨਗਰ ਫਗਵਾੜਾ ਤੋਂ ਸ਼ੁਰੂ ਹੋਏਗਾ। ਇਹ ਮਾਰਚ ਸੈਂਟਰਲ ਟਾਊਨ, ਲੋਹਾ ਮੰਡੀ, ਗਾਂਧੀ ਚੌਂਕ ਛੱਤੀ ਖੂਹੀ, ਗਾਊਸ਼ਾਲਾ ਬਜ਼ਾਰ , ਬਾਂਸਾ ਬਜ਼ਾਰ ਤੋਂ ਹੁੰਦਾ ਹੋਇਆ ਪੁਰਾਣਾ ਡਾਕਖਾਨਾ, ਸਰਕਾਰੀ ਸਕੂਲ ਤੋਂ ਬਾਅਦ ਬਲੱਡ ਬੈਂਕ ਦੇ ਨਾਲ ਲਗਦੇ ਪਾਰਕ ਵਿੱਚ ਸਮਾਪਤ ਹੋਵੇਗਾ ਜਿਥੇ ਕਵਿਤਾ ਗਾਇਨ ਮੁਕਾਬਲਾ ਕਰਵਾਇਆ ਜਾਏਗਾ ਅਤੇ ਸਕੂਲਾਂ ਨੂੰ ਅਤੇ ਬੱਚਿਆਂ ਨੂੰ ਸਨਮਾਨਿਤ ਕੀਤਾ ਜਾਵੇਗਾ। ਆਦਰਸ਼ ਬਾਲ ਵਿਦਿਆਲਾ ਦਾ ਬੈਂਡ ਮਨੋਹਰ ਸੰਗੀਤਕ ਧੁਨਾਂ ਨਾਲ ਮਾਰਚ ਦੀ ਆਗਵਾਈ ਕਰੇਗਾ। ਮਾਰਚ ਵਿੱਚ ਲੇਖਕ ਸਾਹਿਤ ਸਭਾਵਾਂ, ਗੈਰ ਸਰਕਾਰੀ ਸੰਸਥਾਵਾਂ ਦੇ ਨੁਮਾਇੰਦੇ, ਪੰਜਾਬੀ ਪ੍ਰੇਮੀ, ਵਿਦਿਆਰਥੀ ਅਤੇ ਅਧਿਆਪਕ ਹਿੱਸਾ ਲੈਣਗੇ। ਜੋਗਿੰਦਰ ਸਿੰਘ ਮਾਨ ਸਾਬਕਾ ਮੰਤਰੀ ਪੰਜਾਬ, ਰਾਮਪਾਲ ਉਪਲ ਮੇਅਰ ਨਗਰ ਨਿਗਮ ਫਗਵਾੜਾ, ਰੁਪਿੰਦਰ ਕੌਰ ਐਸ.ਪੀ ਫਗਵਾੜਾ, ਜਸ਼ਨਜੀਤ ਸਿੰਘ ਐਸ.ਡੀ ਐਮ ਫਗਵਾੜਾ, ਪ੍ਰਸਿੱਧ ਲੇਖਕ ਡਾਕਟਰ ਲਖਵਿੰਦਰ ਸਿੰਘ ਜੌਹਲ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਾਮਲ ਹੋਣਗੇ ਅਤੇ ਮਾਰਚ ਨੂੰ ਹਰੀ ਝੰਡੀ ਦੇਣਗੇ। ਇਹ ਜਾਣਕਾਰੀ ਤਰਨਜੀਤ ਸਿੰਘ ਕਿੰਨੜਾ ਅਤੇ ਗੁਰਮੀਤ ਸਿੰਘ ਪਲਾਹੀ ਨੇ ਦਿੱਤੀ।

ਪੰਜਾਬੀ ਮਾਂ ਬੋਲੀ ਜਾਗਰੂਕਤਾ ਮਾਰਚ ਫਗਵਾੜਾ ਵਿਖੇ 21 ਫਰਵਰੀ ਨੂੰ Read More »

ਆਰਆਰਬੀ ਗਰੁੱਪ-ਡੀ ਭਰਤੀ ਲਈ ਅਰਜ਼ੀ ਦੀ ਮਿਤੀ ਵਧਾਈ

ਨਵੀਂ ਦਿੱਲੀ, 20 ਫਰਵਰੀ – ਰੇਲਵੇ ‘ਚ ਗਰੁੱਪ ਡੀ ਦੀਆਂ 32438 ਖਾਲੀ ਅਸਾਮੀਆਂ ‘ਤੇ ਭਰਤੀ ਕੀਤੀ ਜਾ ਰਹੀ ਹੈ। ਇਸ ਭਰਤੀ ਵਿੱਚ ਸ਼ਾਮਲ ਹੋਣ ਲਈ ਅਰਜ਼ੀ ਦੀ ਆਖਰੀ ਮਿਤੀ 22 ਫਰਵਰੀ 2025 ਰੱਖੀ ਗਈ ਸੀ, ਜਿਸ ਨੂੰ ਹੁਣ ਵਧਾ ਦਿੱਤਾ ਗਿਆ ਹੈ। ਅਜਿਹੇ ਉਮੀਦਵਾਰ ਜੋ ਕਿਸੇ ਕਾਰਨ ਇਸ ਭਰਤੀ ਵਿੱਚ ਸ਼ਾਮਲ ਹੋਣ ਲਈ ਹੁਣ ਤੱਕ ਫਾਰਮ ਨਹੀਂ ਭਰ ਸਕੇ, ਹੁਣ ਵਧੀ ਹੋਈ ਮਿਤੀ 1 ਮਾਰਚ 2025 ਤੱਕ ਫਾਰਮ ਭਰ ਸਕਦੇ ਹਨ। ਅਰਜ਼ੀ ਫਾਰਮ ਆਰਆਰਬੀ ਚੰਡੀਗੜ੍ਹ ਦੀ ਅਧਿਕਾਰਤ ਵੈੱਬਸਾਈਟ www.rrbcdg.gov.in ‘ਤੇ ਜਾ ਕੇ ਆਨਲਾਈਨ ਮੋਡ ਰਾਹੀਂ ਭਰਿਆ ਜਾ ਸਕਦਾ ਹੈ। ਇਸ ਦੇ ਨਾਲ, ਤੁਸੀਂ ਇਸ ਪੇਜ ‘ਤੇ ਦਿੱਤੇ ਸਿੱਧੇ ਲਿੰਕ ਤੋਂ ਵੀ ਅਪਲਾਈ ਕਰ ਸਕਦੇ ਹੋ। ਇਨ੍ਹਾਂ ਤਰੀਕਾਂ ਵਿੱਚ ਵੀ ਬਦਲਾਅ ਕੀਤਾ ਗਿਆ ਸੀ ਅਰਜ਼ੀਆਂ ਦੀ ਮਿਤੀ ਵਧਾਉਣ ਦੇ ਨਾਲ-ਨਾਲ ਫੀਸ ਜਮ੍ਹਾ ਕਰਨ ਅਤੇ ਸੋਧ ਕਰਨ ਦੀਆਂ ਤਰੀਕਾਂ ਵੀ ਬਦਲ ਦਿੱਤੀਆਂ ਗਈਆਂ ਹਨ। ਨਵੀਂ ਸਮਾਂ ਸਾਰਣੀ ਅਨੁਸਾਰ, ਹੁਣ ਅਰਜ਼ੀ ਫਾਰਮ ਭਰਨ ਤੋਂ ਬਾਅਦ, ਤੁਸੀਂ 3 ਮਾਰਚ, 2025 ਤੱਕ ਫੀਸ ਜਮ੍ਹਾ ਕਰ ਸਕਦੇ ਹੋ। ਇਸ ਤੋਂ ਇਲਾਵਾ ਜੇਕਰ ਫਾਰਮ ਵਿੱਚ ਕੋਈ ਤਰੁੱਟੀ ਹੈ ਤਾਂ 4 ਤੋਂ 13 ਮਾਰਚ 2025 ਤੱਕ ਫਾਰਮ ਵਿੱਚ ਸੋਧ ਕੀਤੀ ਜਾ ਸਕਦੀ ਹੈ। ਗਰੁੱਪ-ਡੀ ਦੀਆਂ ਅਸਾਮੀਆਂ ਲਈ ਸਿਰਫ਼ 10ਵੀਂ ਜਮਾਤ ਪਾਸ ਉਮੀਦਵਾਰ ਹੀ ਅਪਲਾਈ ਕਰ ਸਕਦੇ ਹਨ ਆਰਆਰਬੀ ਗਰੁੱਪ ਡੀ ਦੀਆਂ ਅਸਾਮੀਆਂ ਲਈ ਅਪਲਾਈ ਕਰਨ ਲਈ, ਉਮੀਦਵਾਰ ਨੂੰ ਕਿਸੇ ਮਾਨਤਾ ਪ੍ਰਾਪਤ ਬੋਰਡ/ਸੰਸਥਾ ਤੋਂ ਸਿਰਫ 10ਵੀਂ ਜਮਾਤ ਪਾਸ ਕੀਤੀ ਹੋਣੀ ਚਾਹੀਦੀ ਹੈ। ਇਸ ਤੋਂ ਇਲਾਵਾ ਇਸ ਭਰਤੀ ਵਿੱਚ ਭਾਗ ਲੈਣ ਲਈ ਉਮੀਦਵਾਰ ਦੀ ਘੱਟੋ-ਘੱਟ ਉਮਰ 18 ਸਾਲ ਤੋਂ ਘੱਟ ਅਤੇ ਵੱਧ ਤੋਂ ਵੱਧ ਉਮਰ 36 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ। ਰਾਖਵੀਂ ਸ਼੍ਰੇਣੀ ਤੋਂ ਆਉਣ ਵਾਲੇ ਉਮੀਦਵਾਰਾਂ ਨੂੰ ਨਿਯਮਾਂ ਅਨੁਸਾਰ ਛੋਟ ਦਿੱਤੀ ਜਾਵੇਗੀ। ਉਮਰ ਦੀ ਗਣਨਾ 1 ਜਨਵਰੀ 2025 ਨੂੰ ਧਿਆਨ ਵਿੱਚ ਰੱਖਦਿਆਂ ਕੀਤੀ ਜਾਵੇਗੀ। ਅਰਜ਼ੀ ਪ੍ਰਕਿਰਿਆ ਆਰਆਰਬੀ ਗਰੁੱਪ ਡੀ ਵੈਕੈਂਸੀ 2025 ਆਨਲਾਈਨ ਫਾਰਮ ਭਰਨ ਲਈ, ਸਭ ਤੋਂ ਪਹਿਲਾਂ ਤੁਹਾਨੂੰ ਅਧਿਕਾਰਤ ਵੈੱਬਸਾਈਟ www.rrbcdg.gov.in ‘ਤੇ ਜਾਣਾ ਪਵੇਗਾ। ਵੈੱਬਸਾਈਟ ਦੇ ਹੋਮ ਪੇਜ ‘ਤੇ ਤੁਹਾਨੂੰ CEN 8/24 (ਲੈਵਲ 1) ‘ਤੇ ਕਲਿੱਕ ਕਰਨਾ ਹੋਵੇਗਾ। ਹੁਣ ਤੁਹਾਨੂੰ ਭਰਤੀ ਨਾਲ ਸਬੰਧਤ ਅਪਲਾਈ ਲਿੰਕ ‘ਤੇ ਕਲਿੱਕ ਕਰਨਾ ਹੋਵੇਗਾ। ਇਸ ਤੋਂ ਬਾਅਦ, ਉਮੀਦਵਾਰਾਂ ਨੂੰ ਪਹਿਲਾਂ ਅਪਲਾਈ ਵਿੱਚ ਖਾਤਾ ਬਣਾਓ ‘ਤੇ ਕਲਿੱਕ ਕਰਕੇ ਰਜਿਸਟਰ ਕਰਨਾ ਹੋਵੇਗਾ। ਰਜਿਸਟ੍ਰੇਸ਼ਨ ਤੋਂ ਬਾਅਦ, ਉਮੀਦਵਾਰਾਂ ਨੂੰ ਹੋਰ ਵੇਰਵੇ ਭਰ ਕੇ ਫਾਰਮ ਭਰਨਾ ਚਾਹੀਦਾ ਹੈ। ਇਸ ਤੋਂ ਬਾਅਦ ਉਮੀਦਵਾਰਾਂ ਨੂੰ ਨਿਰਧਾਰਤ ਅਰਜ਼ੀ ਫੀਸ ਜਮ੍ਹਾਂ ਕਰਾਉਣੀ ਚਾਹੀਦੀ ਹੈ। ਅੰਤ ਵਿੱਚ ਉਮੀਦਵਾਰ ਨੂੰ ਪੂਰੀ ਤਰ੍ਹਾਂ ਭਰਿਆ ਹੋਇਆ ਫਾਰਮ ਜਮ੍ਹਾਂ ਕਰਾਉਣਾ ਹੈ।

ਆਰਆਰਬੀ ਗਰੁੱਪ-ਡੀ ਭਰਤੀ ਲਈ ਅਰਜ਼ੀ ਦੀ ਮਿਤੀ ਵਧਾਈ Read More »

ਈਟੀਟੀ ਬੇਰੁਜ਼ਗਾਰ ਅਧਿਆਪਕਾਂ ਨੇ ਸਿੱਖਿਆ ਮੰਤਰੀ ਦੀ ਰਿਹਾਇਸ਼ ਅੱਗੇ ਲਗਾਇਆ ਧਰਨਾ

20, ਫਰਵਰੀ – ਈਟੀਟੀ 2364 ਬੇਰੁਜ਼ਗਾਰ ਅਧਿਆਪਕ ਯੂਨੀਅਨ ਪੰਜਾਬ ਸਕੂਲੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਪਿੰਡ ਗੰਭੀਰਪੁਰ ਵਿਖੇ ਸਥਿਤ ਨਿੱਜੀ ਰਿਹਾਇਸ਼ ਦਾ ਘਿਰਾਓ ਕੀਤਾ। ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਰਿਹਾਇਸ਼ ਦੇ ਘਿਰਾਓ ਸਬੰਧੀ ਜਿਵੇਂ ਹੀ ਪੁਲਿਸ ਪ੍ਰਸ਼ਾਸਨ ਨੂੰ ਭਿਣਕ ਲੱਗੀ ਤਾਂ ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ ਕੋਲ ਬੈਰੀਕੇਡ ਲਗਾ ਕੇ ਬੇਰੁਜ਼ਗਾਰ ਅਧਿਆਪਕਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਪਰ ਬੇਰੁਜ਼ਗਾਰ ਅਧਿਆਪਕ ਬੈਰੀਕੇਡ ਨੂੰ ਪੁੱਟਦੇ ਹੋਏ ਸਿੱਖਿਆ ਮੰਤਰੀ ਦੀ ਕੋਠੀ ਤੱਕ ਪਹੁੰਚਣ ਵਿੱਚ ਕਾਮਯਾਬ ਹੋ ਗਏ। ਜਿਸ ਦੌਰਾਨ ਉਨ੍ਹਾਂ ਨੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਖਿਲਾਫ਼ ਜਮ ਕੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਅਧਿਆਪਕਾਂ ਨੇ ਦੱਸਿਆ ਕਿ ਬੀਤੇ ਕੱਲ੍ਹ ਬੁੱਧਵਾਰ ਨੂੰ ਯੂਨੀਅਨ ਵੱਲੋਂ ਸਟੇਸ਼ਨ ਅਲਾਟ ਕਰਨ ਦੀ ਮੰਗ ਨੂੰ ਲੈ ਕੇ ਨੰਗਲ ਹਾਈਵੇ ਜਾਮ ਕੀਤਾ ਗਿਆ ਸੀ। ਜਿਸ ਦੌਰਾਨ ਐਸਡੀਐਮ ਅਨੰਦਪੁਰ ਸਾਹਿਬ ਨੇ ਮੌਕੇ ‘ਤੇ ਆ ਕੇ ਵੀਰਵਾਰ ਦੁਪਹਿਰ 12 ਵਜੇ ਤੱਕ ਸਟੇਸ਼ਨ ਅਲਾਟ ਹੋਣ ਸਬੰਧੀ ਭਰੋਸਾ ਦੇ ਕੇ ਜਾਮ ਖੁਲ੍ਹਵਾ ਦਿੱਤਾ ਸੀ ਪਰ ਜਿਵੇਂ ਹੀ ਵੀਰਵਾਰ ਨੂੰ 12 ਵਜੇ ਯੂਨੀਅਨ ਆਗੂਆਂ ਨੇ ਐਸਡੀਐਮ ਨਾਲ ਰਾਬਤਾ ਕੀਤਾ ਤਾਂ ਉਨ੍ਹਾਂ ਵੱਲੋਂ ਟਾਲ ਮਟੋਲ ਦੀ ਨੀਤੀ ਅਪਣਾਈ ਗਈ। ਜਿਸ ਦੇ ਵਿਰੋਧ ਵਿੱਚ ਯੂਨੀਅਨ ਨੂੰ ਮੁੜ ਤੋਂ ਸੰਘਰਸ਼ ਕਰਨ ਲਈ ਮਜਬੂਰ ਹੋਣਾ ਪਿਆ ਹੈ।

ਈਟੀਟੀ ਬੇਰੁਜ਼ਗਾਰ ਅਧਿਆਪਕਾਂ ਨੇ ਸਿੱਖਿਆ ਮੰਤਰੀ ਦੀ ਰਿਹਾਇਸ਼ ਅੱਗੇ ਲਗਾਇਆ ਧਰਨਾ Read More »

21 ਫਰਵਰੀ ਨੂੰ ਲੱਗੇਗਾ ਪਲੇਸਮੈਂਟ ਕੈਂਪ

ਗੁਰਦਾਸਪੁਰ, 20 ਫਰਵਰੀ – ਡਿਪਟੀ ਕਮਿਸ਼ਨਰ ਸ੍ਰੀ ਉਮਾ ਸ਼ੰਕਰ ਗੁਪਤਾ ਦੀ ਯੋਗ ਅਗਵਾਈ ਹੇਠ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਗੁਰਦਾਸਪੁਰ ਵੱਲੋਂ ਜ਼ਿਲ੍ਹੇ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਹਿਤ ਰੋਜ਼ਗਾਰ ਮੇਲੇ ਲਗਾਏ ਜਾ ਰਹੇ ਹਨ । ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਰੋਜ਼ਗਾਰ ਅਫ਼ਸਰ ਸ਼੍ਰੀ ਪਰਸ਼ੋਤਮ ਸਿੰਘ ਨੇ ਦੱਸਿਆ ਕਿ ਮਿਤੀ 21 ਫਰਵਰੀ 2025 ਦਿਨ ਸ਼ੁੱਕਰਵਾਰ ਨੂੰ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ, ਗੁਰਦਾਸਪੁਰ ਵਿਖੇ ਇੱਕ ਪਲੇਸਮੈਂਟ ਕੈਂਪ ਲਗਾਇਆ ਜਾ ਰਿਹਾ ਹੈ। ਇਸ ਪਲੇਸਮੈਂਟ ਕੈਂਪ ਵਿੱਚ ਗਲੋਬਲ ਵੇਅਰ ਹਾਊਸਿੰਗ ਐਂਡ ਟਰੇਡਿੰਗ ਪ੍ਰਾਈਵੇਟ ਲਿਮਟਿਡ ਕੰਪਨੀ ਵੱਲੋਂ ਵੱਖ-ਵੱਖ ਅਸਾਮੀਆਂ ‘ਤੇ ਇੰਟਰਵਿਊ ਕੀਤੀ ਜਾਵੇਗੀ। ਕੰਪਨੀ ਵੱਲੋਂ ਗਡਾਊਨ ਮੈਨੇਜਰ, ਟੈਕਨੀਕਲ ਅਸਿਸਟੈਂਟ, ਗਡਾਊਨ ਕਲਰਕ, ਲੌਰੀ ਵੇਅਬਰਿੱਜ ਓਪਰੇਟਰ ਐਂਡ ਆਈ.ਟੀ. ਅਸਿਸਟੈਂਟ ਪਰਸੋਨਲ ਦੀਆਂ ਅਸਾਮੀਆਂ ਲਈ ਰੈਗੂਲਰ ਅਤੇ ਪਾਰਟ ਟਾਈਮ ਕੰਮ ਕਰਨ ਲਈ ਸਿਰਫ਼ (ਲੜਕੇ) ਦੀ ਭਰਤੀ ਲਈ ਮੌਕੇ ਤੇ ਇੰਟਰਵਿਊ ਕੀਤੀ ਜਾਵੇਗੀ। ਇਹਨਾਂ ਅਸਾਮੀਆਂ ਦੀ ਇੰਟਰਵਿਊ ਲਈ 10ਵੀ, 12ਵੀ ਅਤੇ ਗਰੈਜੂਏਸ਼ਨ ਕਰ ਚੁੱਕੇ ਪ੍ਰਾਰਥੀ ਜਿਨ੍ਹਾਂ ਦੀ ਉਮਰ 18 ਤੋਂ 45 ਸਾਲ ਹੈ, ਰੋਜ਼ਗਾਰ ਮੇਲੇ ਵਿੱਚ ਸ਼ਾਮਲ ਹੋ ਸਕਦੇ ਹਨ। ਵਧੇਰੇ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਰੋਜ਼ਗਾਰ ਅਫ਼ਸਰ ਨੇ ਦੱਸਿਆ ਕਿ ਇੰਟਰਵਿਊ ਹੋਣ ਉਪਰੰਤ ਕੰਪਨੀ ਵੱਲੋਂ ਯੋਗਤਾ ਅਤੇ ਅਸਾਮੀਆਂ ਅਨੁਸਾਰ ਸੈਲਰੀ ਦਾ ਪੈਕੇਜ ਦਿੱਤਾ ਜਾਵੇਗਾ। ਜ਼ਿਲ੍ਹਾ ਰੋਜ਼ਗਾਰ ਅਫ਼ਸਰ ਸ਼੍ਰੀ ਪਰਸ਼ੋਤਮ ਸਿੰਘ ਨੇ ਕਿਹਾ ਕਿ ਇੰਟਰਵਿਊ ਦੇਣ ਦੇ ਚਾਹਵਾਨ ਪ੍ਰਾਰਥੀ ਮਿਤੀ 21 ਫਰਵਰੀ 2025 ਨੂੰ ਦਿਨ ਸ਼ੁੱਕਰਵਾਰ ਵਾਲੇ ਦਿਨ ਆਪਣੇ ਅਸਲ ਦਸਤਾਵੇਜ਼ ਦੀਆ ਕਾਪੀਆਂ, ਰੀਜੂਮ (ਸੀ.ਵੀ) ਅਤੇ 2 ਫ਼ੋਟੋਆਂ ਸਮੇਤ ਕਮਰਾ ਨੰ 217 ਬੀ-ਬਲਾਕ ਡੀ.ਏ.ਸੀ ਕੰਪਲੈਕਸ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ, ਗੁਰਦਾਸਪੁਰ ਵਿਖੇ ਸਵੇਰੇ 10:00 ਵਜੇ ਤੱਕ ਪਹੁੰਚਣ ਅਤੇ ਇਸ ਦਾ ਵੱਧ ਤੋਂ ਵੱਧ ਲਾਭ ਉਠਾਉਣ।

21 ਫਰਵਰੀ ਨੂੰ ਲੱਗੇਗਾ ਪਲੇਸਮੈਂਟ ਕੈਂਪ Read More »

ਅੰਮ੍ਰਿਤਸਰ ਦੇ ਕੋਰਟ ਰੋਡ ‘ਤੇ ਪਲਾਈਵੁੱਡ ਦੀ ਮਾਰਕੀਟ ਵਿੱਚ ਸ਼ੋਰਟ ਸਰਕਟ ਕਾਰਨ ਲੱਗੀ ਅੱਗ

ਅੰਮ੍ਰਿਤਸਰ, 20 ਫਰਵਰੀ – ਅੰਮ੍ਰਿਤਸਰ ਦੇ ਕੋਟ ਰੋਡ ਰੇਲਵੇ ਸਟੇਸ਼ਨ ਦੇ ਕੋਲ ਅੱਜ ਤੜਕਸਾਰ 5 ਵੱਜੇ ਦੇ ਕਰੀਬ ਇੱਕ ਪਲਾਈਵੁੱਡ ਦੀ ਮਾਰਕੀਟ ਵਿੱਚ ਸ਼ੋਰਟ ਸਰਕਟ ਕਾਰਨ ਅੱਗ ਲੱਗ ਗਈ। ਜਾਣਕਾਰੀ ਮੁਤਾਬਕ ਇਹ ਤਿੰਨ ਮੰਜ਼ਿਲਾ ਇਮਾਰਤ ਸੀ। ਅੱਗ ਇਹਨੀ ਭਿਆਨਕ ਸੀ ਇਸ ਨੇ ਆਪਣੀ ਨਾਲ ਦੀਆਂ ਦੁਕਾਨਾਂ ਨੂੰ ਵੀ ਚਪੇਟ ਵਿੱਚ ਲੈ ਲਿਆ। ਜਿਸ ਦੇ ਕਾਰਨ ਸਾਰੀ ਮਾਰਕੀਟ ਸੜ ਕੇ ਸੁਆਹ ਹੋ ਗਈ। 50 ਤੋਂ 60 ਗੱਡੀਆਂ ਮੌਕੇ ਪਹੁੰਚੀਆ ਮੌਕੇ ਤੇ ਲੋਕਾਂ ਖੜ੍ਹੇ ਲੋਕਾਂ ਨੇ ਦਮਕਲ ਵਿਭਾਗ ਨੂੰ ਸੂਚਿਤ ਕੀਤਾ ਤੇ ਦਮਕਲ ਵਿਭਾਗ ਦੇ ਅਧਿਕਾਰੀ ਮੌਕੇ ‘ਤੇ ਪੁੱਜੇ ਉਹਨਾਂ ਵੱਲੋਂ ਪੂਰੀ ਜੱਦੋ ਜਹਿਦ ਕਰ ਅੱਗ ਤੇ ਕਾਬੂ ਪਾਇਆ ਗਿਆ। ਅੱਗ ਇਹਨੀਂ ਭਿਆਨਕ ਸੀ ਕਿ ਦਮਕਲ ਵਿਭਾਗ ਦੇ ਪਸੀਨੇ ਛੁਟ ਗਏ। ਦਮਕਲ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਅੱਗ ਤੇ ਕਾਬੂ ਪਾਉਣ ਲਈ ਗੁਰਦਾਸਪੁਰ, ਬਟਾਲਾ, ਅੰਮ੍ਰਿਤਸਰ ਦੀਆਂ ਲਗਭਗ 50 ਤੋਂ 60 ਗੱਡੀਆਂ ਮੌਕੇ ਪਹੁੰਚੀਆ ਸਨ। ਫਿਲਹਾਲ ਅੱਗ ਲੱਗਣ ਨਾਲ ਨੁਕਸਾਨ ਦਾ ਪਤਾ ਨਹੀਂ ਚੱਲ ਸਕਿਆ। ਕਿਨ੍ਹਾ ਨੁਕਸਾਨ ਹੋਇਆ ਇਸ ਮੌਕੇ ਮੀਡੀਆ ਨਾਲ ਗਲਬਾਤ ਕਰਦੇ ਹੋਏ ਦੁਕਾਨ ਦੇ ਮਾਲਿਕ ਨੇ ਦੱਸਿਆ ਕਿ ਸਾਨੂੰ ਸਵੇਰੇ ਹੀ ਪਤਾ ਚਲਿਆ ਹੈ ਕਿ ਸਾਡੀ ਮਾਰਕੀਟ ਦੇ ਵਿੱਚ ਭਿਆਨਕ ਲੱਗ ਗਈ ਹੈ। ਅਸੀਂ ਮੌਕੇ ਤੇ ਪੁੱਜੇ ਹਾਂ ਤਾਂ ਪਤਾ ਲੱਗਾ ਕਿ ਸ਼ੋਰਟ ਸਰਕਟ ਦੇ ਕਾਰਨ ਇਹ ਸਾਰੀ ਅੱਗ ਲੱਗੀ ਹੈ ਪਰ ਸਾਡਾ ਸਾਰਾ ਸਮਾਨ ਸੜ ਕੇ ਸਵਾਹ ਹੋ ਗਿਆ ਹੈ। ਉਹਨਾਂ ਨੇ ਇਹ ਵੀ ਕਿਹਾ ਕਿ ਦਮਕਲ ਵਿਭਾਗ ਦੇ ਅਧਿਕਾਰੀ ਮੌਕੇ ਤੇ ਪਹੁੰਚ ਕੇ ਅੱਗ ਬੁਝਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਅੱਗ ਬੁਝਣ ਤੋਂ ਬਾਅਦ ਹੀ ਪਤਾ ਸਕੇਗਾ ਕਿ ਨੁਕਸਾਨ ਕਿਨ੍ਹਾ ਹੋਇਆ ਹੈ।

ਅੰਮ੍ਰਿਤਸਰ ਦੇ ਕੋਰਟ ਰੋਡ ‘ਤੇ ਪਲਾਈਵੁੱਡ ਦੀ ਮਾਰਕੀਟ ਵਿੱਚ ਸ਼ੋਰਟ ਸਰਕਟ ਕਾਰਨ ਲੱਗੀ ਅੱਗ Read More »