![](https://ajdapunjab.com/wp-content/uploads/2025/02/24-11.jpg)
ਭੁਬਨੇਸ਼ਵਰ, 17 ਫਰਵਰੀ – ਭਾਰਤੀ ਪੁਰਸ਼ ਹਾਕੀ ਟੀਮ ਨੇ ਐੱਫਆਈਐੱਚ ਪ੍ਰੋ ਲੀਗ ਦੇ ਇੱਕ ਮੈਚ ਵਿੱਚ ਅੱਜ ਇੱਥੇ ਸਪੇਨ ਨੂੰ 2-0 ਨਾਲ ਹਰਾ ਕੇ ਇਕ ਸ਼ਾਨਦਾਰ ਵਾਪਸੀ ਕੀਤੀ। ਸ਼ਨਿਚਰਵਾਰ ਨੂੰ ਹੋਏ ਇਸ ਗੇੜ ਦੇ ਪਹਿਲੇ ਮੈਚ ਵਿੱਚ ਭਾਰਤ ਸੁਖਜੀਤ ਸਿੰਘ ਦੇ ਗੋਲ ਰਾਹੀਂ ਲੀਡ ਲੈਣ ਦੇ ਬਾਵਜੂਦ ਸਪੇਨ ਤੋਂ 1-3 ਨਾਲ ਹਾਰ ਗਿਆ ਸੀ। ਹਾਲਾਂਕਿ, ਅੱਜ ਐਤਵਾਰ ਨੂੰ ਭਾਰਤੀ ਟੀਮ ਪੂਰੀ ਤਰ੍ਹਾਂ ਬਦਲੀ ਹੋਈ ਨਜ਼ਰ ਆਈ। ਇਸ ਮੈਚ ਵਿੱਚ ਜ਼ਿਆਦਾਤਰ ਸਮਾਂ ਭਾਰਤ ਨੇ ਵਿਰੋਧੀ ਟੀਮ ’ਤੇ ਦਬਾਅ ਬਣਾ ਕੇ ਰੱਖਿਆ ਅਤੇ ਟੀਮ ਵੱਲੋਂ ਮਨਦੀਪ ਸਿੰਘ (32ਵੇਂ ਮਿੰਟ) ਤੇ ਦਿਲਪ੍ਰੀਤ ਸਿੰਘ (39ਵੇਂ ਮਿੰਟ) ਰਾਹੀਂ ਦੋ ਗੋਲ ਕੀਤੇ ਗਏ। ਭਾਰਤ ਦਾ ਅਗਲਾ ਮੈਚ ਮੰਗਲਵਾਰ ਨੂੰ ਜਰਮਨੀ ਨਾਲ ਹੋਵੇਗਾ।
ਐੱਫਆਈਐੱਚ ਪ੍ਰੋ ਲੀਗ: ਭਾਰਤੀ ਮਹਿਲਾ ਟੀਮ ਸ਼ੂਟ-ਆਊਟ ’ਚ ਇੰਗਲੈਂਡ ਤੋਂ ਹਾਰੀ
ਭੁਬਨੇਸ਼ਵਰ: ਭਾਰਤੀ ਮਹਿਲਾ ਹਾਕੀ ਟੀਮ ਐੱਫਆਈਐੱਚ ਪ੍ਰੋ ਲੀਗ ਦੇ ਮੈਚ ’ਚ ਅੱਜ ਇੰਗਲੈਂਡ ਤੋਂ ਸ਼ੂਟ-ਆਊਟ ’ਚ 1 ਦੇ ਮੁਕਾਬਲੇ 2 ਗੋਲਾਂ ਨਾਲ ਹਾਰ ਗਈ ਜਦਕਿ ਨਿਰਧਾਰਤ ਸਮੇਂ ਤੱਕ ਸਕੋਰ 2-2 ਗੋਲਾਂ ਨਾਲ ਬਰਾਬਰ ਸੀ। ਇੰਗਲੈਂਡ ਲਈ ਨਿਰਧਾਰਤ ਸਮੇਂ ’ਚ ਪੇਜੀ ਗਿਲਟ ਅਤੇ ਟੈਸਾ ਹਾਵਰਡ ਨੇ ਪੈਨਲਟੀ ਕਾਰਨਰ ’ਤੇ ਗੋਲ ਕੀਤੇ। ਭਾਰਤ ਵੱਲੋਂ ਨਵਨੀਤ ਕੌਰ ਨੇ ਪੈਨਲਟੀ ਸਟਰੋਕ ’ਤੇ ਗੋਲ ਕੀਤਾ ਜਦਕਿ ਰੁਤੁਜਾ ਦਾਦੋਸਾ ਪਿਸਲ ਨੇ ਫੀਲਡ ਗੋਲ ਕੀਤਾ। ਸ਼ੂਟ-ਆਊਟ ’ਚ ਨਵਨੀਤ ਹੀ ਭਾਰਤ ਲਈ ਗੋਲ ਕਰ ਸਕੀ ਜਦਕਿ ਕਪਤਾਨ ਸਲੀਮਾ ਟੇਟੇ, ਸੁਨੇਲਿਤਾ ਟੋਪੋ ਅਤੇ ਲਾਲਰੇਮਸਿਆਮੀ ਨਾਕਾਮ ਰਹੇ। -ਪੀਟੀਆਈ
ਪ੍ਰੋ ਲੀਗ ਹਾਕੀ: ਸਪੇਨ ਨੇ ਜਰਮਨੀ ਨੂੰ ਹਰਾਇਆ
ਭੁਬਨੇਸ਼ਵਰ: ਸਪੇਨ ਨੇ ਐੱਫਆਈਐੱਚ ਮਹਿਲਾ ਪ੍ਰੋ ਲੀਗ ’ਚ ਅੱਜ ਜਰਮਨੀ ਨੂੰ 2-1 ਨਾਲ ਹਰਾ ਦਿੱਤਾ। ਲੂਸੀਆਨਾ ਮੋਲਿਨਾ ਨੇ ਤੀਜੇ ਕੁਆਰਟਰ ਵਿੱਚ ਜੇਤੂ ਗੋਲ ਦਾਗ ਕੇ ਸਪੇਨ ਨੂੰ ਜਿੱਤ ਦਿਵਾਈ।