December 3, 2024

ਪ੍ਰਧਾਨ ਮੰਤਰੀ ਦੇ ਨਾਂਅ

ਦੇਸ਼ ਵਿੱਚ ਆਪਸੀ ਭਾਈਚਾਰੇ ‘ਤੇ ਸੱਟ ਮਾਰਦੀਆਂ ਕਾਰਵਾਈਆਂ ਖਿਲਾਫ ਸਾਬਕਾ ਨੌਕਰਸ਼ਾਹ, ਸਿੱਖਿਆ ਸ਼ਾਸਤਰੀ, ਸਫੀਰ ਤੇ ਫੌਜੀ ਅਫਸਰ ਅਕਸਰ ਆਪਣੀ ਚਿੰਤਾ ਪ੍ਰਗਟਾਉਂਦੇ ਰਹਿੰਦੇ ਹਨ ਤੇ ਪ੍ਰਧਾਨ ਮੰਤਰੀ ਦੇ ਨਾਂਅ ਪੱਤਰ ਲਿਖਦੇ ਰਹਿੰਦੇ ਹਨ, ਭਾਵੇਂ ਇਹ ਪੱਤਰ ਜ਼ਿਆਦਾਤਰ ਰੱਦੀ ਦੀ ਟੋਕਰੀ ਵਿੱਚ ਹੀ ਜਾਂਦੇ ਹਨ | ਮਸਜਿਦਾਂ ਹੇਠਾਂ ਸ਼ਿਵਾਲੇ ਹੋਣ ਦਾ ਪਤਾ ਲਾਉਣ ਲਈ ਹੇਠਲੀਆਂ ਅਦਾਲਤਾਂ ਵੱਲੋਂ ਆਏ ਦਿਨ ਦਿੱਤੇ ਜਾ ਰਹੇ ਸਰਵੇਖਣਾਂ ਦੇ ਹੁਕਮਾਂ ਨਾਲ ਖਰਾਬ ਹੋ ਰਹੇ ਮਾਹੌਲ ਦੇ ਮੱਦੇਨਜ਼ਰ ਇਨ੍ਹਾਂ ਨੇ ਫਿਰ ਡੂੰਘੀ ਚਿੰਤਾ ਪ੍ਰਗਟਾਉਂਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਕਿਹਾ ਹੈ ਕਿ ਹਾਲਾਤ ਜ਼ਿਆਦਾ ਹੀ ਵਿਗੜਦੇ ਜਾ ਰਹੇ ਹਨ ਤੇ ਉਹ ਸਾਰੇ ਧਰਮਾਂ ਦੀ ਮੀਟਿੰਗ ਬੁਲਾ ਕੇ ਫਿਰਕੂ ਇਕਸੁਰਤਾ ਕਾਇਮ ਰੱਖਣ ਲਈ ਸਰਕਾਰ ਦਾ ਸੰਕਲਪ ਦੁਹਰਾਉਣ | ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਦੀ ਪ੍ਰਧਾਨਗੀ ਹੇਠ ਅਜਿਹੀ ਮੀਟਿੰਗ ਦੀ ਫੌਰੀ ਲੋੜ ਹੈ, ਜਿਸ ਵਿੱਚ ਸੰਗਤੀ ਭਾਰਤ ਸੁਨੇਹਾ ਦੇਵੇ ਕਿ ਭਾਰਤ ਸਾਰਿਆਂ ਦੀ ਧਰਤੀ ਹੈ, ਜਿੱਥੇ ਸਾਰੇ ਵਿਸ਼ਵਾਸਾਂ ਦੇ ਲੋਕ ਇਕੱਠੇ ਰਹਿੰਦੇ ਹਨ ਅਤੇ ਤੰਗ-ਨਜ਼ਰ ਤਾਕਤਾਂ ਨੂੰ ਇੱਥੇ ਸਦੀਆਂ ਤੋਂ ਚੱਲੀ ਆ ਰਹੀ ਫਿਰਕੂ ਇਕਸੁਰਤਾ ਅਤੇ ਬਹੁਲਵਾਦੀ ਵਿਰਾਸਤ ਨੂੰ ਨੁਕਸਾਨ ਪਹੁੰਚਾਉਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ | ਉਨ੍ਹਾਂ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਹੈ ਕਿ ਉਹ ਸਾਰੇ ਭਾਰਤੀਆਂ, ਖਾਸਕਰ ਘੱਟ ਗਿਣਤੀ ਭਾਈਚਾਰਿਆਂ ਨੂੰ ਮੁੜ ਯਕੀਨ ਦਿਵਾਉਣ ਕਿ ਉਨ੍ਹਾ ਦੀ ਸਰਕਾਰ ਫਿਰਕੂ ਅਮਨ-ਚੈਨ, ਇਕਸੁਰਤਾ ਤੇ ਅਖੰਡਤਾ ਕਾਇਮ ਰੱਖਣ ਲਈ ਦਿੜ੍ਹ ਸੰਕਲਪ ਹੈ | ਪੱਤਰ, ਜਿਸ ‘ਤੇ ਦਿੱਲੀ ਦੇ ਸਾਬਕਾ ਉਪ ਰਾਜਪਾਲ ਨਜੀਬ ਜੰਗ, ਬਰਤਾਨੀਆ ਵਿਚ ਹਾਈ ਕਮਿਸ਼ਨਰ ਰਹੇ ਸ਼ਿਵ ਮੁਖਰਜੀ, ਸਾਬਕਾ ਮੁੱਖ ਚੋਣ ਕਮਿਸ਼ਨਰ ਐੱਸ ਵਾਈ ਕੁਰੈਸ਼ੀ, ਸਾਬਕਾ ਲੈਫਟੀਨੈਂਟ ਜਨਰਲ ਜ਼ਮੀਰੂਦੀਨ ਸ਼ਾਹ ਤੇ ਭਾਰਤੀ ਰਿਜ਼ਰਵ ਬੈਂਕ ਦੇ ਸਾਬਕਾ ਡਿਪਟੀ ਗਵਰਨਰ ਰਵੀ ਵੀਰਾ ਗੁਪਤਾ ਦੇ ਦਸਤਖਤ ਹਨ, ਨੇ ਕਿਹਾ ਹੈ ਕਿ ਪਿਛਲੇ ਇੱਕ ਦਹਾਕੇ ਤੋਂ ਹਿੰਦੂਆਂ ਤੇ ਮੁਸਲਮਾਨਾਂ ਅਤੇ ਇੱਕ ਹੱਦ ਤਕ ਈਸਾਈਆਂ ਵਿਚਾਲੇ ਵਿਗੜੇ ਰਿਸ਼ਤਿਆਂ ਨੇ ਘੱਟ ਗਿਣਤੀਆਂ ਵਿੱਚ ਘੋਰ ਬੇਚੈਨੀ ਤੇ ਅਸੁਰੱਖਿਆ ਦੀ ਭਾਵਨਾ ਪੈਦਾ ਕਰ ਰੱਖੀ ਹੈ | ਜਿਹੜੀ ਗੱਲ ਗਊ ਮਾਸ ਲਿਜਾਣ ਦੇ ਦੋਸ਼ਾਂ ਵਿੱਚ ਮੁਸਲਮਾਨਾਂ ਨੂੰ ਧਮਕਾਉਣ ਤੇ ਕੁੱਟਣ ਤੋਂ ਸ਼ੁਰੂ ਹੋਈ, ਉਹ ਬੇਗੁਨਾਹਾਂ ਦੀ ਘਰਾਂ ਦੇ ਅੰਦਰ ਵੜ ਕੇ ਕੁੱਟ-ਕੁੱਟ ਕੇ ਹੱਤਿਆ ਕਰਨ ਤੋਂ ਮੁਸਲਮਾਨਾਂ ਦੇ ਕਾਰੋਬਾਰੀ ਅਦਾਰਿਆਂ ਦੇ ਬਾਈਕਾਟ ਕਰਨ, ਮੁਸਲਮਾਨਾਂ ਨੂੰ ਕਿਰਾਏ ‘ਤੇ ਮਕਾਨ-ਦੁਕਾਨ ਨਾ ਦੇਣ ਅਤੇ ਉਨ੍ਹਾਂ ਦੇ ਘਰਾਂ ‘ਤੇ ਬੁਲਡੋਜ਼ਰ ਚਲਾਉਣ ਤੱਕ ਚਲੀ ਗਈ ਅਤੇ ਇਸ ਨਾਲ ਡੇਢ ਲੱਖ ਤੋਂ ਵੱਧ ਘਰ ਤੇ ਅਦਾਰੇ ਢਾਹ ਦਿੱਤੇ ਗਏ, ਜਿਸ ਕਾਰਨ ਲੱਖਾਂ ਲੋਕ ਬੇਘਰ ਹੋ ਗਏ | ਹੁਣ ਅਜਮੇਰ ਵਿੱਚ ਖਵਾਜਾ ਮੋਈਨੂਦੀਨ ਚਿਸ਼ਤੀ ਦੀ ਦਰਗਾਹ ਦੇ ਸਰਵੇਖਣ ਦੇ ਅਦਾਲਤੀ ਹੁਕਮ ਨੇ ਤਾਂ ਹੱਦ ਹੀ ਕਰ ਦਿੱਤੀ ਹੈ | ਇਸ ਸੱਭਿਆਗਤ ਵਿਰਾਸਤ ‘ਤੇ ਵਿਚਾਰਧਾਰਕ ਹਮਲਾ ਤਾਂ ਸੰਗਤੀ ਭਾਰਤ ਦੇ ਵਿਚਾਰ ‘ਤੇ ਹੀ ਹਮਲਾ ਹੈ, ਜਿੱਥੇ ਤੁਸੀਂ ਵੀ ਹਰ ਸਾਲ ਚਾਦਰ ਚੜ੍ਹਾ ਕੇ ਦੇਸ਼ ਵਾਸੀਆਂ ਨੂੰ ਅਮਨ ਤੇ ਸਦਭਾਵਨਾ ਦਾ ਸੁਨੇਹਾ ਦਿੰਦੇ ਹੋ | ਪੱਤਰ ਵਿੱਚ ਕਿਹਾ ਗਿਆ ਹੈ ਕਿ ਦੇਸ਼ ਦੀ ਵੰਡ ਵੇਲੇ ਭਾਈਚਾਰਿਆਂ ਵਿਚਾਲੇ ਰਿਸ਼ਤਿਆਂ ਨੂੰ ਕਾਫੀ ਸੱਟ ਵੱਜੀ ਸੀ, ਪਿਛਲੇ 10 ਸਾਲਾਂ ਵਿੱਚ ਸੂਬਾ ਸਰਕਾਰਾਂ ਤੇ ਪ੍ਰਸ਼ਾਸਕੀ ਮਸ਼ੀਨਰੀ ਨੇ ਸਪੱਸ਼ਟ ਤੌਰ ‘ਤੇ ਪੱਖਪਾਤੀ ਰੋਲ ਨਿਭਾਇਆ ਹੈ | ਪੱਤਰ ਦੇ ਅਖੀਰ ‘ਚ ਕਿਹਾ ਗਿਆ ਹੈ ਕਿ ਵਿਕਸਤ ਭਾਰਤ ਦਾ ਟੀਚਾ ਅਜਿਹੀ ਫਿਰਕੂ ਗੜਬੜ ਨਾਲ ਹਾਸਲ ਨਹੀਂ ਹੋਣਾ, ਇਸ ਕਰਕੇ ਪ੍ਰਧਾਨ ਮੰਤਰੀ ਯਕੀਨੀ ਬਣਾਉਣ ਕਿ ਮੁੱਖ ਮੰਤਰੀ ਤੇ ਉਨ੍ਹਾਂ ਦੇ ਪ੍ਰਸ਼ਾਸਕ ਕਾਨੂੰਨ ਤੇ ਸੰਵਿਧਾਨ ਦੀ ਇੰਨ-ਬਿੰਨ ਪਾਲਣਾ ਕਰਨਗੇ |

ਪ੍ਰਧਾਨ ਮੰਤਰੀ ਦੇ ਨਾਂਅ Read More »

ਬੁੱਧ ਬੋਲ, ਕੋਈ ਲਤੀਫਾ ਬੋਲ । ਲਤੀਫਿਆਂ ਦਾ ਅੰਦਰਲਾ ਸੱਚ/ਬੁੱਧ ਸਿੰਘ ਨੀਲੋਂ

ਗੱਲ ਲਤੀਫ਼ੇ ਤੋਂ ਸ਼ੁਰੂ ਕਰਦੇ ਹਾਂ… ਬੱਚਾ ਆਪਣੇ ਦਾਦਾ ਜੀ ਨੂੰ ਲਤੀਫ਼ਾ ਸੁਣਾ ਰਿਹਾ ਹੈ। ‘ਇਕ ਵਾਰ ਇਕ ਕੀੜੀ ਸਕੂਟਰ ਤੇ ਤੇਜ਼ ਰਫ਼ਤਾਰ ਨਾਲ ਜਾ ਰਹੀ ਹੁੰਦੀ ਹੈ। ਕੁਝ ਜ਼ਰੂਰੀ ਕੰਮ ਸੀ। ਏਨੇ ਨੂੰ ਅੱਗੇ ਇਕ ਹਾਥੀ ਕੀੜੀ ਤੋਂ ਲਿਫ਼ਟ ਮੰਗ ਕੇ ਪਿੱਛੇ ਬੈਠ ਜਾਂਦਾ ਹੈ। ਸਕੂਟਰ ਤੇਜ਼ ਰਫ਼ਤਾਰ ਜਾ ਰਿਹਾ ਹੁੰਦਾ ਹੈ ਕਿ ਅੱਗੋਂ ਆਉਣ ਵਾਲੀ ਦੂਜੀ ਕੀੜੀ ਨਾਲ ਉਨਾਂ ਦਾ ਐਕਸੀਡੈਂਟ ਹੋ ਜਾਂਦਾ ਹੈ। ਤਿੰਨੋਂ ਹਸਪਤਾਲ ਪਹੁੰਚਾ ਦਿੱਤੇ ਜਾਂਦੇ ਹਨ। ਬੱਚਾ ਰੁਕ ਕੇ ਪੁੱਛਦਾ ਹੈ । ‘ਦੱਸੋ ਦਾਦਾ ਜੀ ਹਸਪਤਾਲ ਵਿਚ ਹਾਥੀ ਨੂੰ ਦੋਨੋਂ ਕੀੜੀਆਂ ਦੇ ਵਿਚਕਾਰ ਵਾਲਾ ਬੈੱਡ ਕਿਉਂ ਦਿੱਤਾ ਜਾਂਦਾ ਹੈ’? ਦਾਦਾ “ਬੱਚੇ ਮੈਨੂੰ ਤੇ ਪਤਾ ਨਹੀਂ।” ਬੱਚਾ- “ਓ ਹੋ, ਬੁੱਧੂ ਕਿਉਂਕਿ ਹਾਥੀ ਦਾ ਜ਼ਿਆਦਾ ਖੂਨ ਵਹਿ ਜਾਣ ਕਰਕੇ ਦੋਨੋਂ ਕੀੜੀਆਂ ਦਾ ਖੂਨ ਉਸ ਨੂੰ ਲਗਾਉਣ ਲਈ।” ਬੱਚਾ ਉੱਚੀ-ਉੱਚੀ ਹੱਸਦਾ ਹੈ। ਹੁਣ ਜਦੋਂ ਸੂਬੇ ਦੇ ਸਿਰ ਕਰਜ਼ੇ ਦੀ ਪੰਡ ਇੱਕ ਲੱਖ ਕਰੋੜ ਤੱਕ ਪੁੱਜ ਗਈ ਹੈ ਤਾਂ ਸਾਨੂੰ ਆਪਣੀ ਤੰਦਰੁਸਤੀ ਦੇ ਲਈ ਲਤੀਫ਼ਿਆਂ ਦਾ ਹੀ ਸਹਾਰਾ ਲੈਣਾ ਪੈਂਦਾ ਹੈ। ਜ਼ਿੰਦਗੀ ਵਿਚੋਂ ‘ਹਾਸਾ’ ਤਾਂ ਖੰਭ ਲਾ ਕੇ ਉੱਡ ਗਿਆ ਹੈ। ਲੋਕ ਰੋਂਦੇ ਵੀ ਨਹੀਂ। ਪਰ ਜਿਹੜੇ ਰੋਂਦੇ ਹਨ, ਉਨਾਂ ਦੀ ਕੋਈ ਆਵਾਜ਼ ਨਹੀਂ ਸੁਣਦਾ। ਪਤੇ ਦੀਆਂ ਗੱਲਾਂ ਕਰਨ ਵਾਲੇ ਤਾਂ ਬਿਰਧ ਆਸ਼ਰਮਾਂ ਵਿਚ ਤਾੜੇ ਹੋਏ ਹਨ, ਜਾਂ ਫਿਰ ਬਹੁਤੇ ਕੀਰਤਪੁਰ ‘ਚ ਜਲ ਪ੍ਰਵਾਹ ਹੋ ਗਏ ਹਨ, ਬਾਕੀ ਬਚਦਿਆਂ ਦਾ ਹਾਲ ਵੀ ਲਤੀਫ਼ੇ ਵਰਗਾ ਹੀ ਹੋ ਗਿਆ ਹੈ। ਲਓ ਮੁਹਾਲਜ਼ਾ ਫਰਮਾਓ। “ਇੰਦਰਾ ਗਾਂਧੀ ਮੌਕੇ ਉਸ ਦੇ ਵੱਡੇ ਮੁੰਡੇ ਸੰਜੇ ਦੀ ਬੜੀ ਚੜ•ਾਈ ਸੀ। ਉਸ ਨੇ ਅਬਾਦੀ ਉੱਤੇ ਰੋਕ ਲਈ ਨਸਬੰਦੀ ਕਰਵਾਉਣ ਦੀ ਮੁਹਿੰਮ ਵਿੱਢੀ। ਇਸੇ ਦੌਰਾਨ ਪਾਕਿਸਤਾਨ ‘ਚ ਇਕ ਮੀਆਂ ਜੀ ਦੇ ਘਰ ਬੱਚਾ ਹੋਇਆ। ਖੁਸ਼ੀਆਂ ਸਾਂਝੀਆਂ ਕਰਨ ਲਈ ਸਲਾਹਾਂ ਹੋਣ ਲੱਗੀਆਂ। ਕਿਹੜੇ ਡੇਰੇ ਦੇ ਖੁਸਰੇ ਬੁਲਾਏ ਜਾਣ? ਕੋਈ ਕੁਝ ਕਹੇ, ਕੋਈ ਕੁਝ। ਜਦ ਨੂੰ ਇਕ ਸੱਜਣ ਆਖਣ ਲੱਗਾ- “ਖੁਸਰਿਆਂ ਦਾ ਕੀ ਹੈ? ਭਾਵੇਂ ਭਾਰਤ ਵਿਚੋਂ ਲਿਆਓ, ਹੁਣ ਸਾਰੇ ਭਾਰਤੀ ਖੁਸਰੇ ਹੀ ਤਾਂ ਹਨ।” ਭਾਵੇਂ ਇਹ ਲਤੀਫ਼ਾ ਅੱਜ ਤੋਂ ਕਈ ਦਹਾਕੇ ਪਹਿਲਾਂ ਦਾ ਹੈ, ਉਦੋਂ ਜਿੰਨੀ ਇਸ ਦੀ ਸਾਰਥਿਕਤਾ ਸੀ, ਉਹ ਉਸ ਨਾਲੋਂ ਅੱਜ ਵਧੇਰੇ ਹੈ। ਦੇਸ਼ ਵਿਚਲੇ ਸੂਬਿਆਂ ਵਿਚ ਕਿੰਨੇ ਵੱਡੇ-ਵੱਡੇ ਸਕੈਂਡਲ ਹੋ ਰਹੇ ਹਨ। ਸਾਰੇ ਹੀ ਭਾਰਤੀ ਗਾਂਧੀ ਦੇ ‘ਤਿੰਨ ਬਾਂਦਰ’ ਬਣੇ ਬੈਠੇ ਹਨ। ਇਸ ਸਮੇਂ ਕਿਸੇ ਦੀ ਹਿੰਮਤ ਨਹੀਂ ਕਿ ਉਹ ਕੁਝ ਬੋਲ ਸਕੇ। ਜਿਹੜਾ ਵੀ ਬੋਲਣ ਦੀ ਜੁਰਅਤ ਕਰਦਾ ਹੈ, ਉਸ ਨੂੰ ਹੀ ਧੁਰ ਦੀ ਗੱਡੀ ਚਾੜ੍ਹ ਦਿੱਤਾ ਜਾਂਦਾ ਹੈ। ਇਹ ਹਾਲ ਦੇਸ਼ ਅੰਦਰ ਦਫ਼ਤਰਾਂ, ਕਾਲਜਾਂ, ਯੂਨੀਵਰਸਿਟੀਆਂ ਤੇ ਹੋਰਨਾਂ ਅਦਾਰਿਆਂ ਵਿਚ ਵੀ ਵਧ ਰਿਹਾ ਹੈ। ਇਸ ਹਾਲਤ ਵਿਚ ਅਜੋਕਾ ਮਨੁੱਖ ਕਿਉਂ ਬਾਂਦਰ ਗਿਆ ਹੈ? ਇਸ ਦਾ ਸਮਾਜਕ ਤੇ ਮਨੋਵਿਗਿਆਨਿਕ ਕੀ ਕਾਰਨ ਹਨ? ਇਨ੍ਹਾਂ ਨੂੰ ਸਮਝਣਾ ਬੜਾ ਜ਼ਰੂਰੀ ਹੈ। ਇਕ ਵਾਰ ਪੰਜਾਬੀ ਯੂਨੀਵਰਸਿਟੀ ਵਿਚ ਕੁੱਝ ਅਧਿਆਪਕ ਰੱਖਣੇ ਸਨ। ਸਲੈਕਸ਼ਨ ਕਮੇਟੀ ਦੇ ਮੁਖੀ ਨੇ ਸਾਡੇ ਪਿੰਡ ਵਾਲੇ ਮੁਰਾਰੀ ਲਾਲ ਵਾਲੀ ਗੱਲ ਕਰ ਦਿੱਤੀ। ਹੋਇਆ ਇੰਝ ਪੰਚਾਇਤ ਚੋਣਾਂ ਸਨ। ਪਿੰਡ ਵਿਚ ਸਰਬ ਸੰਮਤੀ ਲਈ ਇਕੱਠ ਕੀਤਾ। ਇਕੱਠ ਦੌਰਾਨ ਮੁਰਾਰੀ ਲਾਲ ਨੇ ਸਭ ਨੂੰ ਆਪਣਾ ਫੈਸਲਾ ਸੁਣਾ ਕੇ ਨਿਰ-ਉਤਰ ਕਰ ਦਿਤਾ। ਮੁਰਾਰੀ ਲਾਲ ਕਹਿੰਦਾ – ਪਿੰਡ ਵਾਲਿਉ ਆਪਾਂ ਸਰਬ ਸੰਮਤੀ ਲਈ ਜੁੜੇ ਹਾਂ, ਬਸ ਇਹੋ ਹੀ ਗੱਲ ਉਸ ਯੂਨੀਵਰਸਿਟੀ ਵਿਚ ਹੋ ਗਈ। ਮੁਖੀ ਕਹਿੰਦਾ – “ਇਕ ਅਧਿਆਪਕ ਮੇਰੀ ਪਤਨੀ ਤੇ ਦੂਜਾ ਮੇਰਾ ਹੋਣਹਾਰ ਵਿਦਿਆਰਥੀ, ਜਿਸ ਨੂੰ ਦੁਨੀਆਂ ਭਰ ਦੇ ਲਤੀਫ਼ੇ ਆਉਂਦੇ ਹਨ। ਵਿਭਾਗ ਵਿਚ ਇਹੋ ਜਿਹੇ ਮਰਾਸੀਆਂ ਦੀ ਬੜੀ ਲੋੜ ਹੈ? ਬਾਕੀ ਤੁਸੀਂ ਜਿਸ ਨੂੰ ਮਰਜ਼ੀ ਚੁਣੋ।” ਖੈਰ ਇਸ ਤਰਾਂ ਦੇ ਮਸਖਰੇ ਜਦੋਂ ਉਚੇਰੀ ਸਿੱਖਿਆ ਦੇ ਅਦਾਰਿਆਂ ਵਿਚ ਆਉਣਗੇ ਤਾਂ ਉਹੀ ਕੁਝ ਹੋਵੇਗਾ। ਜਿਹੜਾ ਮੁਕਤਸਰ ਵਿਚ ਇਕ ਅਕਾਲੀ ਸਰਪੰਚ ਨੇ ਕੀਤਾ ਸੀ। ਉਥੇ ਵੱਡੇ ਬਾਦਲ ਸਾਹਿਬ ਆਏ ਸਨ। ਬੇਰੁਜ਼ਗਾਰ ਅਧਿਆਪਕਾਂ ਨੇ ਘਿਰਾਓ ਕਰ ਲਿਆ ਤਾਂ ਇਕ ਅਕਾਲੀ ਸਰਪੰਚ ਨੇ ਅਧਿਆਪਕ ਬੀਬੀ ਦੇ ਮੁੰਹ ‘ਤੇ ਚਪੇੜ ਜੜ ਦਿੱਤੀ। ਇਸ ਦਾ ਮੀਡੀਏ ਵਿਚ ਚੰਗਾ ਖੌਰੂ ਪਿਆ। ਜਦ ਨੂੰ ਇਸ ਤੋਂ ਵੱਡੀ ਘਟਨਾ ਕੋਈ ਹੋਰ ਵਾਪਰ ਗਈ। ਲੋਕ ਪਹਿਲੀ ਨੂੰ ਭੁੱਲ ਭੁਲਾ ਜਾਂਦੇ ਹਨ । ਬਸ ਇਹੋ ਜਿਹਾ ਹੀ ਕੁਝ ਉਸ ਅਦਾਰੇ ਵਿਚ ਹੋਇਆ, ਜਿਥੇ ਇਕ ਅਧਿਆਪਕ ਨੇ ਵਿਦਿਆਰਥੀ ਦੇ ਕੰਨ ਉੱਤੇ ਜੜ ਦਿੱਤਾ ਸੀ ਹੁਣ ਇਥੇ ਵੀ ਮੁਕਤਸਰ ਵਾਲੀ ਘਟਨਾ ਵਾਂਗ ਉਹ ਕੁਝ ਹੋਵੇਗਾ। ਜੋ ਕੁਝ ਸਾਡੇ ਛੋਟੇ ਬਾਦਲ ਨੇ ਕੀਤਾ, ਉਨਾਂ ਵੀ ਬਸ ਇਹੋ ਹੀ ਕੀਤਾ ਹੈ ਕਿ ਸਕੱਤਰੇਤ ਵਿਚ ਹੋ ਰਹੇ ਘਪਲਿਆਂ ਨਾਲੋਂ ਪਹਿਲਾਂ ਜਿਲਾ ਪੱਧਰ ‘ਤੇ ਭ੍ਰਿਸ਼ਟਾਚਾਰ ਨੂੰ ਨੱਥ ਪਾਈ ਜਾਵੇ ਦਾ ਹੁਕਮ ਸੁਣਾਇਆ ਸੀ। ਹੁਣ ਨੱਥ ਪਾਉਣ ਵਾਲੇ, ਤੇ ਜਿਹਨਾਂ ਨੇ ਨੱਥ ਪਾਉਣੀ ਹੈ, ਉਹ ਸਾਰੇ ਇਕ ਦੂਜੇ ਦੇ ਨਾਲ ਇੰਝ ਰਲੇ ਹੋਏ ਹਨ, ਜਿਵੇਂ ਮੀਂਹ ਵਿਚ ਸਾਰੇ ਸ਼ਹਿਰ ਦਾ ‘ਗੰਦ’ ਰਲ ਜਾਂਦਾ ਹੈ। ਹੁਣ ਤੁਸੀਂ ਆਖੋਗੇ ਕਿ ਮੀਂਹ ਦੇ ਪਾਣੀ ਵਿਚ ਸ਼ਹਿਰ ਦਾ ਗੰਦ ਕਿਵੇਂ ਰਲ ਜਾਂਦਾ ਹੈ। ਉਵੇਂ ਜਿਵੇਂ ਭਾਈ ਮੋਗੇ ਵਾਲਾ ਕੈਨ ਸਾਬ• ਰਲਿਆ ਸੀ। ਬਾਕੀ ਦਿਆਂ ਦੀਆਂ ਬਾਹਾਂ ਮਰੋੜੀਆਂ ਗਈਆਂ । ਉਨਾਂ ਦੇ ਗਲਾਂ ਵਿਚ ਸਰੋਪੇ ਪਾ ਕੇ ਅਖਬਾਰਾਂ ਵਿਚ ਤਸਵੀਰਾਂ ਪ੍ਰਕਾਸ਼ਿਤ ਕੀਤੀਆਂ ਗਈਆਂ। ਪ੍ਰਕਾਸ਼ਿਤ ਤਾਂ ਰੋਜ਼ਾਨਾ ਪੰਜਾਬੀ ਸਾਹਿਤ ਦੀਆਂ ਕਿਤਾਬਾਂ ਵੀ ਹੋ ਰਹੀਆਂ ਹਨ – ਪਰ ਕਿਤਾਬਾਂ ਨੂੰ ਪੜ੍ਹਨ ਵਾਲੇ ਘੱਟ ਤੇ ਲਿਖਣ ਵਾਲੇ ਵਧੀ ਜਾ ਰਹੇ ਹਨ। ਜਿਸ ਕਰਕੇ ਜਿਨ੍ਹਾਂ ਦੀ ਕਿਧਰੇ ਵੀ ਕੋਈ ਪੁੱਛ ਨਹੀਂ। ਉਹ ਆਖੀ ਜਾ ਰਹੇ ਹਨ ਕਿ ਪੰਜਾਬ ਵਿਚ ਪਾਠਕ ਸੰਕਟ ਹੈ। ਪਰ ਮੁਰਾਰੀ ਲਾਲ ਆਖੀ ਜਾਂਦਾ ਹੈ ਕਿ ਪੰਜਾਬੀ ਵਿਚ ਪਾਠਕ ਸੰਕਟ ਨਹੀਂ, ਸਗੋਂ ਲੇਖਕ ਸੰਕਟ ਹੈ। ਹੁਣ ਤੁਸੀਂ ਆਖੋਗੇ ਕਿ ਲੇਖਕ ਸੰਕਟ ਕਿਵੇਂ ਹੋਇਆ? ਅਸਲ ਵਿਚ ਸਾਹਿਤ ਵਿਚ ਕੱਚਘਰੜ ਲੇਖਕ ਏਨੇ ਵਧ ਗਏ ਹਨ, ਜਿਹੜੇ ਜੋ ਮਨ ਵਿਚ ਆਇਆ, ਲਿਖੀ ਜਾ ਰਹੇ ਹਨ। ਪ੍ਰਕਾਸ਼ਕਾਂ ਨੂੰ ਪੱਲਿਓਂ ਪੈਸੇ ਦੇ ਕੇ ਕਿਤਾਬਾਂ ਛਪਾਈ ਜਾ ਰਹੇ ਹਨ। ਪਰ ਜਿਹੜੇ ਪੰਜਾਬੀ ਦੇ ਪਾਠਕ ਹਨ, ਉਨਾਂ ਦੇ ਸਾਹਮਣੇ ਇਹ ਸੰਕਟ ਬਣ ਗਿਆ ਹੈ ਕਿ ਉਹ ਕਿਸ ਲੇਖਕ ਦੀ ਕਿਤਾਬ ਖਰੀਦਣ। ਹੁਣ ਤੁਸੀਂ ਆਖੋਗੇ ਕਿ ਸ਼ੁਰੂ ਵਿਚ ਲਤੀਫ਼ਾ ਸੁਣਾ ਕੇ ਤੁਸੀਂ ਅਰਥ ਤਾਂ ਦੱਸੇ ਨਹੀਂ। ਸੋ ਦੋਸਤੋ ਗੱਲ ਬਿਲਕੁਲ ਹੀ ਜਲੇਬੀ ਵਰਗੀ ਸਿੱਧੀ ਹੈ ਤੇ ਤੀਰ ਵਰਗੀ ਗੋਲ ਹੈ। ਹੁਣ ਸਾਡੇ ਸੂਬੇ ਤੇ ਦੇਸ਼ ਵਿਚ ਹਾਥੀ ਏਨੇ ਵਧ ਗਏ ਹਨ। ਉਹ ਲਿਫਟ ਵੀ ਕੀੜੀਆਂ ਬਣੇ ਲੋਕਾਂ ਤੋਂ ਮੰਗਦੇ ਹਨ ਤੇ ਹਾਦਸੇ ਦੌਰਾਨ ਉਨਾਂ ਦਾ ਖੂਨ ਵੀ ਚੂਸਦੇ ਹਨ। ਪਰ ਲੋਕ ਚੁੱਪ-ਚਾਪ ਆਪਣਾ ਖੂਨ ਵੀ ਦੇ ਰਹੇ ਹਨ। ਆਪਣੀ ਕਮਾਈ ਵਿਚੋਂ ਟੈਕਸ ਵੀ – ਪਰ ਹਾਥੀਆਂ ਨੂੰ ਅਜੇ ਤੱਕ ਰੱਜ ਨਹੀਂ ਆਇਆ। ਉਹ ਮਸਤ ਚੱਲੀ ਜਾ ਰਹੇ ਹਨ। ਜਦੋਂ ਕੋਈ ਉਨਾਂ ਨੂੰ ਪੁੱਛਦਾ ਕਿ ਸਾਡੇ ਸੂਬੇ ਦੀ ਹਾਲਤ ਚਾਰੇ ਪਾਸਿਓਂ ਕਿਉਂ ਪਤਲੀ ਹੈ? ਸੂਬੇ ‘ਚ ਅਮਨ ਕਾਨੂੰਨ ਦੀ ਹਾਲਤ ਕਿਉਂ ਮਾੜੀ ਹੈ? ਗੁੰਡੇ, ਲੁਟੇਰੇ, ਸਮਗਲਰ ਕਿਉਂ ਪੁਲਿਸ ਨੂੰ ਮਾਰਨ ਤੱਕ ਪੁੱਜ ਗਏ ਹਨ? ਤਾਂ ਆਖਦੈ ਹਨ ਕਿ “ਸਾਡੀ ਹਾਲਤ ਹੋਰਨਾਂ ਸੂਬਿਆਂ ਨਾਲੋਂ ਬੇਹਤਰ ਹੈ। ਉਹ ਕਿਹੜੇ ਸੂਬੇ ਹਨ, ਜਿਨ੍ਹਾਂ ਨਾਲੋਂ ਸਾਡੀ ਹਾਲਤ ਬੇਹਤਰ ਹੈ?” ਇਕ ਵਾਰ ਕਿਸੇ ਦੀ ਜਨਾਨੀ ਗਹੀਰਿਆਂ ਵਿਚ ਫਿਰਦੀ ਕਿਸੇ ਨੇ ਦੇਖ ਲਈ, ਉਸ ਨੂੰ ਪੁੱਛਿਆ ਕਿ ਤੂੰ ਕੀ ਕਰਦੀ ਸੀ। ਤਾਂ ਉਹ ਬੋਲੀ “ਨੀ ਤੂੰ

ਬੁੱਧ ਬੋਲ, ਕੋਈ ਲਤੀਫਾ ਬੋਲ । ਲਤੀਫਿਆਂ ਦਾ ਅੰਦਰਲਾ ਸੱਚ/ਬੁੱਧ ਸਿੰਘ ਨੀਲੋਂ Read More »