June 24, 2024

ਰਾਹੁਲ ਗਾਂਧੀ ਨੇ ਪੀਐੱਮ ਮੋਦੀ ਤੇ ਸ਼ਾਹ ‘ਤੇ ਸੰਵਿਧਾਨ ‘ਤੇ ਹਮਲਾ ਕਰਨ ਦੇ ਦੋਸ਼ ਲਾਏ ਦੋਸ਼

ਸੰਸਦ ਸੈਸ਼ਨ ਦਾ ਅੱਜ ਪਹਿਲਾ ਦਿਨ ਹੈ। ਅੱਜ ਸਾਰੇ ਵਿਰੋਧੀ ਨੇਤਾ ਹੱਥਾਂ ‘ਚ ਸੰਵਿਧਾਨ ਦੀਆਂ ਕਾਪੀਆਂ ਫੜੇ ਨਜ਼ਰ ਆਏ। ਇਸ ਦੌਰਾਨ ਸੋਨੀਆ ਗਾਂਧੀ, ਰਾਹੁਲ ਗਾਂਧੀ ਅਤੇ ਮਲਿਕਾਰਜੁਨ ਖੜਗੇ ਵੀ ਮੌਜੂਦ ਸਨ। ਵਿਰੋਧੀ ਧਿਰ ਨੇ ਮੋਦੀ ਸਰਕਾਰ ‘ਤੇ ਤਿੱਖਾ ਨਿਸ਼ਾਨਾ ਸਾਧਿਆ।ਇਸ ਦੇ ਨਾਲ ਹੀ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ‘ਤੇ ਸੰਵਿਧਾਨ ‘ਤੇ ਹਮਲਾ ਕਰਨ ਦਾ ਦੋਸ਼ ਲਗਾਇਆ ਹੈ। ਉਨ੍ਹਾਂ ਕਿਹਾ ਕਿ ਇਹ ਉਨ੍ਹਾਂ ਨੂੰ ਮਨਜ਼ੂਰ ਨਹੀਂ ਹੈ।

ਰਾਹੁਲ ਗਾਂਧੀ ਨੇ ਪੀਐੱਮ ਮੋਦੀ ਤੇ ਸ਼ਾਹ ‘ਤੇ ਸੰਵਿਧਾਨ ‘ਤੇ ਹਮਲਾ ਕਰਨ ਦੇ ਦੋਸ਼ ਲਾਏ ਦੋਸ਼ Read More »

ਭਾਰਤੀ ਯੂਜ਼ਰਜ਼ ਲਈ ਰੋਲਆਉਟ ਹੋਇਆ ਮੈਟਾ ਏਆਈ

ਫੇਸਬੁੱਕ ਦੀ ਮੂਲ ਕੰਪਨੀ ਮੈਟਾ ਨੇ ਭਾਰਤੀ ਯੂਜ਼ਰਜ਼ ਲਈ ਆਪਣੀ ਆਰਟੀਫਿਸ਼ੀਅਲ ਇੰਟੈਲੀਜੈਂਸ ਚੈਟਬੋਟ ਮੈਟਾ ਏਆਈ ਨੂੰ ਪੇਸ਼ ਕਰਨਾ ਸ਼ੁਰੂ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਕੰਪਨੀ ਕਈ ਮਹੀਨੇ ਪਹਿਲਾਂ ਭਾਰਤ ‘ਚ ਕੁਝ ਯੂਜ਼ਰਜ਼ ਦੇ ਨਾਲ ਇਸ AI ਚੈਟਬੋਟ ਦੀ ਜਾਂਚ ਕਰ ਰਹੀ ਸੀ। ਭਾਰਤ ਮੈਟਾ ਲਈ ਸਭ ਤੋਂ ਵੱਡੇ ਬਾਜ਼ਾਰਾਂ ‘ਚੋਂ ਇੱਕ ਹੈ। ਇੱਥੇ ਮੈਟਾ ਦੇ ਪਲੇਟਫਾਰਮ ਦੀ ਵਰਤੋਂ ਕਰਨ ਵਾਲੇ ਗਾਹਕਾਂ ਦੀ ਗਿਣਤੀ ਕਰੋੜਾਂ ਵਿੱਚ ਹੈ। Meta AI ਲਾਂਚ ਤੋਂ ਪਹਿਲਾਂ Google ਨੇ ਹਾਲ ਹੀ ‘ਚ ਭਾਰਤੀ ਯੂਜ਼ਰਜ਼ ਲਈ AI ਚੈਟਬੋਟ Gemini ਮੋਬਾਈਲ ਐਪ ਪੇਸ਼ ਕੀਤਾ ਹੈ। ਗੂਗਲ ਵੱਲੋਂ 9 ਭਾਰਤੀ ਭਾਸ਼ਾਵਾਂ ‘ਚ Gemini ਮੋਬਾਈਲ ਐਪ ਪੇਸ਼ ਕੀਤਾ ਗਿਆ ਹੈ। Meta AI ਵਰਤਮਾਨ ‘ਚ ਅੰਗਰੇਜ਼ੀ ‘ਚ ਵਰਤਿਆ ਜਾ ਸਕਦਾ ਹੈ। ਇਸ ਚੈਟਬੋਟ ਦੀ ਵਰਤੋਂ ਵਟਸਐਪ, ਇੰਸਟਾਗ੍ਰਾਮ, ਫੇਸਬੁੱਕ ਤੇ ਮੈਸੇਂਜਰ ਨਾਲ ਕੀਤੀ ਜਾ ਸਕਦੀ ਹੈ। ਜਿਵੇਂ ਹੀ ਤੁਸੀਂ ਸਰਚ ਬਾਰ ‘ਚ Meta AI ਸਰਚ ਕਰੋਗੇ ਤਾਂ ਤੁਹਾਡੇ ਕੋਲ ਚੈਟ ਪੇਜ ‘ਤੇ ਚੈਟਿੰਗ ਦਾ ਵਿਕਲਪ ਹੋਵੇਗਾ। Meta AI ਨੂੰ ChatGPT ਵਾਂਗ ਹੀ ਵਰਤਿਆ ਜਾ ਸਕਦਾ ਹੈ। ਮੈਟਾ ਯੂਜ਼ਰਜ਼ ਕੋਈ ਵੀ ਸਵਾਲ ਅੰਗਰੇਜ਼ੀ ‘ਚ ਟਾਈਪ ਕਰਕੇ ਸੈਂਡ ਕਰ ਸਕਦੇ ਹਾਂ। ਇਸ ਤੋਂ ਬਾਅਦ ਮੈਟਾ ਏਆਈ ਵੱਲੋਂ ਸਿੱਧੇ ਸਵਾਲ ਦਾ ਜਵਾਬ ਦਿੱਤਾ ਜਾਵੇਗਾ। Meta AI ਦੀ ਵਰਤੋਂ ਸਾਰੇ WhatsApp, Instagram, Facebook ਤੇ Messenger ਲਈ ਮੁਫ਼ਤ ਹੈ। ਮੈਟਾ ਦੇ ਕਿਸੇ ਵੀ ਪਲੇਟਫਾਰਮ ‘ਤੇ ਇਸ ਚੈਟਬੋਟ ਰਾਹੀਂ ਚੈਟ ਕੀਤੀ ਜਾ ਸਕਦੀ ਹੈ। ਚੰਗੀ ਗੱਲ ਇਹ ਹੈ ਕਿ ਮੈਟਾ ਏਆਈ ਤੋਂ ਟੈਕਸਟ ਦੇ ਇਲਾਵਾ ਇਮੇਜ ਜਨਰੇਟ ਵੀ ਕਰਵਾਏ ਜਾ ਸਕਦੇ ਹਨ। ਤੁਸੀਂ ਜਿਵੇਂ ਦੀ ਇਮੇਜ ਚਾਹੁੰਦੇ ਹੋ, ਉਸ ਪਿਕਚਰ ਬਾਰੇ ਦੱਸਦੇ ਹੋਏ ਚੈਟਬਾਟ ਤੋਂ ਮਨਚਾਹੀ ਪਿਕਚਰ ਲੈ ਸਕਦੇ ਹੋ। Meta AI ਦੀ ਵਰਤੋਂ Meta.ai ਵੈੱਬਸਾਈਟ ‘ਤੇ ਵੀ ਕੀਤੀ ਜਾ ਸਕਦੀ ਹੈ। ਤੁਹਾਨੂੰ ਦੱਸ ਦੇਈਏ ਕਿ ਇਸ AI ਚੈਟਬੋਟ ਦੀ ਸੁਵਿਧਾ ਫਿਲਹਾਲ 12 ਤੋਂ ਜ਼ਿਆਦਾ ਦੇਸ਼ਾਂ ਲਈ ਰੋਲਆਊਟ ਕੀਤੀ ਗਈ ਹੈ। ਇਨ੍ਹਾਂ ਵਿਚ ਅਮਰੀਕਾ, ਆਸਟ੍ਰੇਲੀਆ, ਕੈਨੇਡਾ, ਨਿਊਜ਼ੀਲੈਂਡ, ਸਿੰਗਾਪੁਰ, ਦੱਖਣੀ ਅਫਰੀਕਾ, ਯੂਗਾਂਡਾ ਅਤੇ ਜ਼ਿੰਬਾਬਵੇ ਵਰਗੇ ਦੇਸ਼ਾਂ ਦੇ ਨਾਂ ਵੀ ਸ਼ਾਮਲ ਹਨ।

ਭਾਰਤੀ ਯੂਜ਼ਰਜ਼ ਲਈ ਰੋਲਆਉਟ ਹੋਇਆ ਮੈਟਾ ਏਆਈ Read More »

ਰਾਹਦਾਰੀ ਦਾ ਤਰਲਾ/ਰਾਜ ਕੌਰ ਕਮਾਲਪੁਰ

ਕਈ ਸਾਲਾਂ ਪਿੱਛੋਂ ਵਿਦੇਸ਼ ਤੋਂ ਪਰਤੀ ਤਾਂ ਉਹ ਪੇਕੇ ਹੀ ਆਈ; ਸਹੁਰਿਆਂ ਦਾ ਸਾਰਾ ਪਰਿਵਾਰ ਤਾਂ ਵੱਖ-ਵੱਖ ਮੁਲਕਾਂ ਵਿੱਚ ਬੈਠਾ ਸੀ। ਉਸ ਦੇ ਪੋਤਾ ਹੋਇਆ ਸੀ। ਇਸੇ ਕਰ ਕੇ ਉਸ ਨੇ ਸਹੁਰੇ ਘਰ ਲੱਡੂ ਵੰਡਣੇ ਸਨ। ਨਾਲ ਘਰ-ਬਾਰ ਦੇਖਣ ਲਈ ਗੇੜਾ ਮਾਰਨਾ ਸੀ। ਪਿੱਛੋਂ ਘਰ ਦੀ ਸੰਭਾਲ ਲਈ ਦੋ ਨੌਕਰ ਰੱਖ ਕੇ ਗਏ ਸਨ ਜਿਹੜੇ ਕਈ ਪੀੜ੍ਹੀਆਂ ਤੋਂ ਉਸ ਪਰਿਵਾਰ ਨਾਲ ਚੱਲ ਰਹੇ ਸਨ। ਉਹ ਪਿੱਛੋਂ ਘਰ ਦੀ ਸਾਫ਼-ਸਫ਼ਾਈ ਦਾ ਵੀ ਖਿ਼ਆਲ ਰੱਖਦੇ ਤੇ ਇੱਕ ਜਣਾ ਰਾਤ ਨੂੰ ਘਰ ਦੀ ਰਾਖੀ ਲਈ ਉੱਥੇ ਸੌਂਦਾ ਸੀ। ਉਸ ਨੇ ਸੱਤਿਆ (ਆਪਣੀ ਕੰਮ ਵਾਲੀ) ਨੂੰ ਆਪਣੇ ਆਉਣ ਬਾਰੇ ਫੋਨ ਕਰ ਦਿੱਤਾ ਸੀ ਤਾਂ ਕਿ ਦਰ ਦਰਵਾਜ਼ੇ ਖੋਲ੍ਹ ਕੇ ਰੱਖਣ। ਉਹ ਆਪਣੇ ਨਾਲ 10-12 ਸੂਟ ਤੇ ਤਕਰੀਬਨ ਕੁਇੰਟਲ ਲੱਡੂ ਵੰਡਣ ਲਈ ਲੈ ਗਈ ਸੀ। ਨਾਲ ਹੀ ਆਪਣੀਆਂ ਦੋਵੇਂ ਭੈਣਾਂ ਨੂੰ ਵੀ ਲੈ ਗਈ। ਪਿੰਡ ਤੋਂ ਥੋੜ੍ਹੀ ਦੂਰ ਪਹਿਲਾਂ ਹੀ ਉਸ ਦਾ ਦਿਲ ਘਬਰਾਉਣ ਲੱਗ ਪਿਆ। ਸ਼ਾਇਦ ਉਹ ਸੋਚ ਰਹੀ ਸੀ ਕਿ ਖਾਲੀ ਪਏ ਘਰ ਵਿੱਚ ਕਿੰਝ ਜਾਵੇਗੀ। ਘਬਰਾਹਟ ਕਾਰਨ ਵਾਰੀ-ਵਾਰੀ ਪਾਣੀ ਵੀ ਪੀ ਰਹੀ ਸੀ। ਜਿਉਂ ਹੀ ਉਹ ਘਰ ਗਏ ਤਾਂ ਖੁੱਲ੍ਹਾ ਗੇਟ ਦੇਖ ਕੇ ਉਸ ਨੂੰ ਤਸੱਲੀ ਜਿਹੀ ਮਿਲੀ। ਸੱਤਿਆ ਅਤੇ ਭਜਨੇ ਨੇ ਉਸ ਨੂੰ ‘ਜੀ ਆਇਆਂ’ ਕਿਹਾ। ਉਨ੍ਹਾਂ ਆਉਣ ਸਾਰ ਘਰ ਦੇ ਚਾਰੇ ਪਾਸੇ ਨਿਗਾਹ ਮਾਰੀ… ਭਾਵੇਂ ਖਾਲੀ ਪਿਆ ਘਰ ਭਾਂ-ਭਾਂ ਕਰ ਰਿਹਾ ਸੀ। ਇੱਕ ਵਾਰੀ ਤਾਂ ਘਰ ਅੰਦਰ ਵੜ ਕੇ ਉਸ ਦਾ ਮਨ ਭਰ ਆਇਆ। ਉਸ ਦੀ ਸੱਸ ਜਿਹੜੀ ਆਉਂਦਿਆਂ ਹੀ ਰਾਹਦਾਰੀ (ਡਿਓਢੀ) ਵਿੱਚ ਬੈਠੀ ਖ਼ੁਸ਼ ਹੋ ਕੇ ਮਿਲਦੀ ਸੀ… ਉਹ ਵੀ ਕਿਸੇ ਹੋਰ ਦੁਨੀਆ ਦੀ ਵਾਸੀ ਹੋ ਗਈ ਸੀ। ਵਰਾਂਡੇ ਵਿੱਚ ਪਏ ਤਖਤਪੋਸ਼ ’ਤੇ ਉਸ ਨੇ ਮਠਿਆਈ ਤੇ ਸੂਟ ਰੱਖ ਦਿੱਤੇ। ਸੱਤਿਆ ਝੱਟ ਮੰਜਾ ਚੁੱਕ ਲਿਆਈ, ਦੋ ਕੁ ਕੁਰਸੀਆਂ ਵੀ। ਰਾਹਦਾਰੀ ਵਿੱਚ ਬਹੁਤ ਹਵਾ ਲੱਗ ਰਹੀ ਸੀ। ਪਤਾ ਲੱਗਣ ’ਤੇ ਗੁਆਂਢ ਦੀਆਂ ਔਰਤਾਂ ਸ਼ਿਕੰਜਵੀ ਦਾ ਜੱਗ ਭਰ ਲਿਆਈਆਂ ਹਾਲਾਂਕਿ ਠੰਢਾ ਪਾਣੀ ਉਹ ਆਪਣੇ ਨਾਲ ਵੀ ਲਿਆਈਆਂ ਸਨ। ਫਿਰ ਦੋ ਹੋਰ ਮੰਜੇ ਕੱਢ ਲਿਆਈਆਂ। ਇੰਨੇ ਨੂੰ ਗੁਆਂਢ ’ਚੋਂ ਮੀਆਂ-ਬੀਵੀ ਮਿਲਣ ਆਏ, ਨਾਲ ਠੰਢੇ ਲਿਆਏ। ਦੇਖਦਿਆਂ-ਦੇਖਦਿਆਂ ਉੱਥੇ ਮਿਲਣ ਵਾਲਿਆਂ ਦਾ ਤਾਂਤਾ ਲੱਗ ਗਿਆ। ਰਾਹਦਾਰੀ ਮੰਜਿਆਂ ਤੇ ਕੁਰਸੀਆਂ ਨਾਲ ਭਰ ਗਈ। ਕੋਈ ਚਾਹ ਦੇ ਜੱਗ ਭਰ ਲਿਆਇਆ। ਸਾਰਿਆਂ ਨੇ ਰਲ ਕੇ ਲੱਡੂ ਖਾਧੇ। ਲਾਗਣ ਨੇ ਸਾਰੇ ਪਿੰਡ ਵਿੱਚ ਲੱਡੂ ਵੰਡੇ। ਵਧਾਈਆਂ ਦੇਣ ਵਾਲਿਆਂ ਨਾਲ ਘਰ ਭਰ ਗਿਆ। ਇੰਨੇ ਨੂੰ ਗੁਆਂਢ ’ਚੋਂ ਸੁਨੇਹਾ ਆ ਗਿਆ ਕਿ ਰੋਟੀ ਤਿਆਰ ਹੈ। ਉਹ ਤਿੰਨੇ ਭੈਣਾਂ ਰੋਟੀ ਖਾਣ ਚਲੀਆਂ ਗਈਆਂ। ਕੁਝ ਚਿਰ ਪਿੱਛੋਂ ਹੋਰ ਗੁਆਂਢਣ ਦੁੱਧ ’ਚ ਪੱਤੀ ਪਾ ਲਿਆਈ। ਸਾਰਿਆਂ ਨੇ ਰਲ ਕੇ ਪੀਤੀ। ਹੁਣ ਉਹ ਨਾਲ-ਨਾਲ ਆਪਣੇ ਪੁਰਾਣੇ ਸਮੇਂ ਨੂੰ ਯਾਦ ਕਰ ਰਹੀਆਂ ਸਨ। ਕਿਵੇਂ ਕਦੇ ਦਸ-ਦਸ ਜੀਅ ’ਕੱਠੇ ਰਹਿੰਦੇ ਸਨ। ਨਾਲ ਹੁਣ ਵਾਲੇ ਸਮੇਂ ਨੂੰ ਕੋਸ ਰਹੀਆਂ ਸਨ, “ਹੁਣ ਤਾਂ ਭੈਣੇ ਇੱਥੇ ਬੱਸ ਆਪਣੇ ਵਾਲੀ ਪੀੜ੍ਹੀ ਰਹਿ ਗਈ। ਕਿਸੇ ਵੀ ਘਰ ਵਿੱਚ ਨੌਜਵਾਨ ਮੁੰਡਾ ਜਾਂ ਕੁੜੀ ਨਹੀਂ। ਬਥੇਰਾ ਕਹਿਨੇ ਆਂ, ਬਈ ਇੱਥੇ ਤਾਂ ਘਰ-ਜ਼ਮੀਨਾਂ ਵਰਤਣ ਬਿਨਾਂ ਖਾਲੀ ਪਈਆਂ ਨੇ ਤੇ ਤੁਸੀਂ ਬਿਗਾਨੇ ਮੁਲਕਾਂ ਵਿੱਚ ਦਿਹਾੜੀਆਂ ਕਰਨ ਤੁਰ ਪਏ। ਪਤਾ ਨਹੀਂ ਕਦੋਂ ਮੋੜੇ ਪਾਉਣਗੇ! ਬਜ਼ੁਰਗਾਂ ਦਾ ਉੱਥੇ ਜਾ ਕੇ ਜੀਅ ਨਹੀਂ ਲੱਗਦਾ। ਜਵਾਕ ਆਪੋ-ਆਪਣੇ ਕੰਮੀਂ ਲੱਗੇ ਥੱਕ-ਟੁੱਟ ਕੇ ਘਰ ਆਉਂਦੇ ਨੇ। ਉੱਥੇ ਤਾਂ ਗੱਲ ਕਰਨ ਵਾਲਾ ਵੀ ਕੋਈ ਨਹੀਂ। ਘੁੱਗ ਵੱਸਦਾ ਪੰਜਾਬ ਖਾਲੀ ਹੋ ਰਿਹਾ ਹੈ। ਹੁਣ ਦੇ ਜਵਾਕਾਂ ਨੂੰ ਤਾਂ ਆਪਣੀਆਂ ਜ਼ਮੀਨਾਂ ਦੀ ਵੀ ਪਛਾਣ ਨਹੀਂ। ਉਹ ਸਾਰੇ ਅੰਦਰੇ-ਅੰਦਰ ਜਵਾਕਾਂ ਦੇ ਵਿਛੋੜੇ ਦੇ ਦਰਦ ਨਾਲ ਭਰੇ ਪਏ ਸਨ। ਉਹੀ ਭਾਂ-ਭਾਂ ਕਰਦਾ ਘਰ ਹੁਣ ਮੰਜਿਆਂ ਤੇ ਬੰਦਿਆਂ ਨਾਲ ਭਰ ਗਿਆ। ਇੱਕ ਵਾਰੀ ਤਾਂ ਸਾਰੇ ਰੌਣਕ ਲੱਗ ਗਈ। ਰਾਹਦਾਰੀ ਬਾਰੇ ਸਾਰਿਆਂ ਦੀ ਇੱਕੋ ਰਾਇ ਸੀ ਕਿ “ਜਿੰਨੀ ਹਵਾ ਤੁਹਾਡੀ ਰਾਹਦਾਰੀ ਵਿੱਚੋਂ ਆਉਂਦੀ ਏ… ਉਹੋ ਜਿਹੀ ਰਾਹਦਾਰੀ ਪਿੰਡ ’ਚ ਕਿਸੇ ਦੇ ਨਹੀਂ। ਕਦੇ ਇੱਥੇ ਰੌਣਕਾਂ ਲੱਗਦੀਆਂ ਸੀ। ਪੂਰੀ ਗਲੀ ਦੀਆਂ ਔਰਤਾਂ ਇੱਥੇ ਆ ਕੇ ਬੈਠਦੀਆਂ। ਹੁਣ ਇਹੀ ਰਾਹਦਾਰੀ ਬੰਦਿਆਂ ਨੂੰ ਤਰਸ ਰਹੀ ਏ। ਸਾਡੇ ਤੋਂ ਤਾਂ ਹੁਣ ਤੁਹਾਡੇ ਖਾਲੀ ਪਏ ਘਰ ਅੱਗੋਂ ਵੀ ਨਹੀਂ ਲੰਘਿਆ ਜਾਂਦਾ।” “ਆਹੋ ਭਾਈ! ਬੰਦਿਆਂ ਦੀ ਹੀ ਮਾਇਆ ਹੈ। ਜਦੋਂ ਜਵਾਕ ਇੱਥੇ ਰਹਿੰਦੇ ਹੀ ਨਹੀਂ…! ਦਸਵੀਂ ਜਾਂ ਬਾਰ੍ਹਵੀਂ ਕਰਦੇ ਨੇ… ਬੱਸ ਬਾਹਰ ਨੂੰ ਭੱਜ ਜਾਂਦੇ ਨੇ।” ਕਿਸੇ ਦੂਜੇ ਨੇ ਕਿਹਾ, “ਜਵਾਕਾਂ ਦਾ ਵੀ ਕੀ ਦੋਸ਼ ਐ, ਦੋਸ਼ ਤਾਂ ਸਰਕਾਰਾਂ ਦਾ ਏ। ਏਨਾ ਪੜ੍ਹ ਕੇ ਵੀ ਜਦ ਉਹ ਆਪਣੀ ਰੋਟੀ ਦੇ ਸਿਰੇ ਨਹੀਂ ਲੱਗਦੇ ਤਾਂ ਜਾਣਗੇ ਹੀ। ਉੱਥੇ ਉਨ੍ਹਾਂ ਨੂੰ ਰੁਜ਼ਗਾਰ ਤਾਂ ਮਿਲਦੈ। ਇਹੋ ਜਿਹੀਆਂ ਗੱਲਾਂ ਕਰਦਿਆਂ, ਦੁੱਖ-ਸੁੱਖ ਫੋਲਦਿਆਂ, ਖਾਲੀ ਪਏ ਘਰਾਂ ਦਾ ਰੁਦਨ ਕਰਦਿਆਂ ਹੁਣ ਵਿਛੜਨ ਦਾ ਵੇਲਾ ਆ ਗਿਆ ਸੀ। ਜਦੋਂ ਘਰ ਨੂੰ ਜਿੰਦਰਾ ਲਾ ਕੇ ਤੁਰਨ ਲੱਗੇ ਤਾਂ ਪੂਰੇ ਘਰ ਵਿੱਚ ਫਿਰ ਉਹੀ ਸੰਨਾਟਾ ਛਾ ਗਿਆ। ਉਹ ਸੱਤਿਆ ਨੂੰ ਜੱਫੀ ਪਾ ਕੇ ਮਿਲੀ। ਸੱਤਿਆ ਨੇ ਵੀ ਅੱਖਾਂ ਭਰ ਲਈਆਂ। ਰਾਹਦਾਰੀ ਵੀ ਰਸਤਾ ਰੋਕਦੀ ਲੱਗੀ। ਜਿਵੇਂ ਕਹਿ ਰਹੀ ਹੋਵੇ- ਨਾ ਜਾਉ!… ਮੇਰੀ ਸ਼ਾਨ ਤੁਹਾਡੇ ਨਾਲ ਈ ਐ। ਉਸ ਤੋਂ ਮੁੜ ਕੇ ਘਰ ਵੱਲ ਝਾਕਿਆ ਨਾ ਗਿਆ। ਬੱਸ ਦਿਲ ’ਤੇ ਪੱਥਰ ਰੱਖ ਕੇ ਭਾਂ-ਭਾਂ ਕਰਦੀ ਰਾਹਦਾਰੀ ਛੱਡ ਕੇ ਅੱਖਾਂ ਪੂੰਝਦੀ ਕਾਰ ਵਿੱਚ ਬੈਠ ਗਈ।

ਰਾਹਦਾਰੀ ਦਾ ਤਰਲਾ/ਰਾਜ ਕੌਰ ਕਮਾਲਪੁਰ Read More »

1563 ‘ਚੋਂ 750 ਵਿਦਿਆਰਥੀਆਂ ਨੇ ਦੁਬਾਰਾ ਨਹੀਂ ਦਿੱਤੀਪ੍ਰੀਖਿਆ

NEET UG ਪ੍ਰੀਖਿਆ ਵਿੱਚ ਸਮਾਂ ਬਰਬਾਦ ਕਰਨ ਕਾਰਨ ਗ੍ਰੇਸ ਅੰਕ ਪ੍ਰਾਪਤ ਕਰਨ ਵਾਲੇ 1563 ਵਿਦਿਆਰਥੀਆਂ ਦੀ ਮੁੜ ਪ੍ਰੀਖਿਆ 23 ਜੂਨ ਯਾਨੀ ਐਤਵਾਰ ਨੂੰ ਹੋਈ। ਹਾਲਾਂਕਿ, ਸਿਰਫ 813 ਵਿਦਿਆਰਥੀ (52%) ਦੁਬਾਰਾ ਪ੍ਰੀਖਿਆ ਲਈ ਹਾਜ਼ਰ ਹੋਏ। 750 ਵਿਦਿਆਰਥੀ (48%) ਗੈਰ ਹਾਜ਼ਰ ਰਹੇ। ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ ਇਨ੍ਹਾਂ ਵਿਦਿਆਰਥੀਆਂ ਦੀ ਮੁੜ ਪ੍ਰੀਖਿਆ ਨੈਸ਼ਨਲ ਟੈਸਟਿੰਗ ਏਜੰਸੀ ਵੱਲੋਂ ਕਰਵਾਈ ਗਈ ਸੀ। ਨੈਸ਼ਨਲ ਟੈਸਟਿੰਗ ਏਜੰਸੀ (ਐਨਟੀਏ) ਨੇ ਹਰਿਆਣਾ, ਗੁਜਰਾਤ, ਮੇਘਾਲਿਆ, ਛੱਤੀਸਗੜ੍ਹ ਅਤੇ ਚੰਡੀਗੜ੍ਹ ਦੇ ਸੱਤ ਪ੍ਰੀਖਿਆ ਕੇਂਦਰਾਂ ‘ਤੇ ਮੁੜ ਪ੍ਰੀਖਿਆ ਕਰਵਾਈ ਸੀ। ਚੰਡੀਗੜ੍ਹ ਵਿੱਚ ਦੋ ਵਿੱਚੋਂ ਦੋ ਵਿਦਿਆਰਥੀ ਇਮਤਿਹਾਨ ਵਿੱਚ ਨਹੀਂ ਆਏ। ਛੱਤੀਸਗੜ੍ਹ ਵਿੱਚ ਦੋ ਪ੍ਰੀਖਿਆ ਕੇਂਦਰ ਬਣਾਏ ਗਏ ਸਨ। ਪਹਿਲਾਂ 185 ਵਿੱਚੋਂ 70 ਬੱਚਿਆਂ ਨੇ ਪ੍ਰੀਖਿਆ ਨਹੀਂ ਦਿੱਤੀ। ਦੂਜੇ ਵਿੱਚ 417 ਵਿੱਚੋਂ 241 ਬੱਚੇ ਗੈਰਹਾਜ਼ਰ ਰਹੇ। ਸੂਰਤ, ਗੁਜਰਾਤ ਵਿੱਚ ਇੱਕ ਪ੍ਰੀਖਿਆ ਕੇਂਦਰ ਸਥਾਪਤ ਕੀਤਾ ਗਿਆ ਸੀ। ਇੱਥੇ ਇੱਕ ਬੱਚੇ ਦੀ ਮੁੜ ਜਾਂਚ ਹੋਈ ਸੀ ਅਤੇ ਉਹ ਹਾਜ਼ਰ ਹੋ ਗਿਆ ਹੈ। ਹਰਿਆਣਾ ਦੇ ਝੱਜਰ ਜ਼ਿਲ੍ਹੇ ਦੇ ਕੇਂਦਰਾਂ ‘ਤੇ 287 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ। ਜਦੋਂ ਕਿ 207 ਵਿਦਿਆਰਥੀ ਪ੍ਰੀਖਿਆ ਦੇਣ ਨਹੀਂ ਆਏ। ਮੇਘਾਲਿਆ ਵਿੱਚ ਕੁੱਲ 464 ਬੱਚਿਆਂ ਨੇ ਮੁੜ ਪ੍ਰੀਖਿਆ ਵਿੱਚ ਬੈਠਣਾ ਸੀ। ਪਰ ਇੱਥੇ 230 ਬੱਚਿਆਂ ਨੇ ਪ੍ਰੀਖਿਆ ਨਹੀਂ ਦਿੱਤੀ। 234 ਬੱਚੇ ਵੀ ਪ੍ਰੀਖਿਆ ਦੇਣ ਆਏ।

1563 ‘ਚੋਂ 750 ਵਿਦਿਆਰਥੀਆਂ ਨੇ ਦੁਬਾਰਾ ਨਹੀਂ ਦਿੱਤੀਪ੍ਰੀਖਿਆ Read More »

ਸੰਵਿਧਾਨ ਦੀ ਕਾਪੀ ਲੈ ਕੇ ਸੰਸਦ ਪੁੱਜੇ ਵਿਰੋਧੀ ਦੇ ਮੈਂਬਰ

ਕਾਂਗਰਸ ਸੰਸਦੀ ਦਲ ਦੀ ਮੁਖੀ ਸੋਨੀਆ ਗਾਂਧੀ, ਪਾਰਟੀ ਪ੍ਰਧਾਨ ਮਲਿਕਾਰਜੁਨ ਖੜਗੇ, ਸਾਬਕਾ ਪ੍ਰਧਾਨ ਰਾਹੁਲ ਗਾਂਧੀ ਅਤੇ ਵਿਰੋਧੀ ਗਠਜੋੜ ਇੰਡੀਅਨ ਨੈਸ਼ਨਲ ਡਿਵੈਲਪਮੈਂਟਲ ਇਨਕਲੂਸਿਵ ਅਲਾਇੰਸ (ਇੰਡੀਆ’) ਦੇ ਕਈ ਭਾਈਵਾਲ ਦਲਾਂ ਦੇ ਨੇਤਾ 18ਵੀਂ ਲੋਕ ਸਭਾ ਦੀ ਬੈਠਕ ਦੇ ਪਹਿਲੇ ਦਿਨ ਸੰਵਿਧਾਨ ਦੀ ਕਾਪੀ ਲੈ ਕੇ ਸੰਸਦ ਪਹੁੰਚੇ ਅਤੇ ਕਿਹਾ ਕਿ ਉਹ ਸੰਵਿਧਾਨ ਦੀ ਰੱਖਿਆ ਕਰਨਗੇ। ਕਾਂਗਰਸ ਤੋਂ ਇਲਾਵਾ ਡੀਐੱਮਕੇ, ਤ੍ਰਿਣਮੂਲ ਕਾਂਗਰਸ ਅਤੇ ਕੁਝ ਹੋਰ ਵਿਰੋਧੀ ਪਾਰਟੀਆਂ ਦੇ ਸੰਸਦ ਮੈਂਬਰਾਂ ਨੇ ਵੀ ਸੰਸਦ ਕੰਪਲੈਕਸ ਵਿੱਚ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਉਨ੍ਹਾਂ ‘ਅਸੀਂ ਸੰਵਿਧਾਨ ਦੀ ਰੱਖਿਆ ਕਰਾਂਗੇ’ ਅਤੇ ‘ਤਾਨਾਸ਼ਾਹੀ ਨਹੀਂ ਚੱਲੇਗੀ’ ਦੇ ਨਾਅਰੇ ਲਾਏ।

ਸੰਵਿਧਾਨ ਦੀ ਕਾਪੀ ਲੈ ਕੇ ਸੰਸਦ ਪੁੱਜੇ ਵਿਰੋਧੀ ਦੇ ਮੈਂਬਰ Read More »

ਪ੍ਰਧਾਨ ਮੰਤਰੀ ਦੇ ਦੇਸ਼ ਦੇ ਨਾਂ ਸੰਦੇਸ਼ ’ਚ ਕੁੱਝ ਨਵਾਂ ਨਹੀਂ

ਕਾਂਗਰਸ ਨੇ ਅੱਜ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਸਦ ਦੇ ਬਾਹਰ ਰਾਸ਼ਟਰ ਨੂੰ ਸੰਦੇਸ਼ ਦਿੱਤਾ ਹੈ ਅਤੇ ਉਨ੍ਹਾਂ ਨੇ ਸਿਰਫ਼ ਵਿਸ਼ੇ ਤੋਂ ਭਟਕਾਉਣ ਵਾਲੀਆਂ ਗੱਲਾਂ ਕੀਤੀਆਂ। ਸੋਸ਼ਲ ਮੀਡੀਆ ਪਲੇਟਫਾਰਮ ਐਕਸ ’ਤੇ ਪਾਰਟੀ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕਿਹਾ,‘18ਵੀਂ ਲੋਕ ਸਭਾ ਦਾ ਸੈਸ਼ਨ ਸ਼ੁਰੂ ਹੋ ਰਿਹਾ ਹੈ। ਇਸ ਮੌਕੇ ਆਮ ਵਾਂਗ ਜਿਵੇਂ ਆਮ ਹੁੰਦਾ ਹੈ ਲੋਕ ਸਭਾ ਚੋਣਾਂ ਵਿਚ ਵੱਡੀ ਨਿੱਜੀ, ਸਿਆਸੀ ਅਤੇ ਨੈਤਿਕ ਹਾਰ ਦਾ ਸਾਹਮਣਾ ਕਰਨ ਵਾਲੇ ਪ੍ਰਧਾਨ ਮੰਤਰੀ ਨੇ ਸੰਸਦ ਦੇ ਬਾਹਰ ਰਾਸ਼ਟਰ ਨੂੰ ਸੰਦੇਸ਼ ਦਿੱਤਾ। ਪ੍ਰਧਾਨ ਮੰਤਰੀ ਨੇ ਆਪਣੇ ਸੰਦੇਸ਼ ਵਿੱਚ ਕੁਝ ਨਵਾਂ ਨਹੀਂ ਕਿਹਾ। ਆਮ ਵਾਂਗ ਉਨ੍ਹਾਂ ਨੇ ਵਿਸ਼ੇ ਤੋਂ ਧਿਆਨ ਭਟਕਾਉਣ ਵਾਲੀਆਂ ਗੱਲਾਂ ਕਹੀਆਂ। ਉਨ੍ਹਾਂ ਦੇ ਸ਼ਬਦਾਂ ਤੋਂ ਇਹ ਨਹੀਂ ਲੱਗਦਾ ਸੀ ਕਿ ਉਹ ਲੋਕ ਫਤਵੇ ਦੇ ਅਰਥ ਨੂੰ ਸੱਚਮੁੱਚ ਸਮਝ ਰਹੇ ਹਨ। ਉਹ ਵਾਰਾਨਸੀ ’ਚ ਸ਼ੱਕੀ ਅਤੇ ਬਹੁਤ ਘੱਟ ਅੰਤਰ ਨਾਲ ਜਿੱਤੇ।

ਪ੍ਰਧਾਨ ਮੰਤਰੀ ਦੇ ਦੇਸ਼ ਦੇ ਨਾਂ ਸੰਦੇਸ਼ ’ਚ ਕੁੱਝ ਨਵਾਂ ਨਹੀਂ Read More »

ਭੁੱਖ ਹੜਤਾਲ ‘ਤੇ ਬੈਠੀ ਆਤਿਸ਼ੀ ਦਾ ਵੱਡਾ ਬਿਆਨ

ਰਾਜਧਾਨੀ ਦਿੱਲੀ ‘ਚ ਚੱਲ ਰਹੇ ਪਾਣੀ ਦੇ ਸੰਕਟ ਨੂੰ ਲੈ ਕੇ ‘ਆਪ’ ਸਰਕਾਰ ਦੀ ਮੰਤਰੀ ਆਤਿਸ਼ੀ ਮਾਰਲੇਨਾ ਚੌਥੇ ਦਿਨ ਵੀ ਭੁੱਖ ਹੜਤਾਲ ‘ਤੇ ਬੈਠੀ ਹੋਈ ਹੈ। ਉਨ੍ਹਾਂ ਨੇ ਸੋਮਵਾਰ ਨੂੰ ਵੀ ਇਕ ਵੀਡੀਓ ਸੰਦੇਸ਼ ਜਾਰੀ ਕੀਤਾ। ਜਲ ਮੰਤਰੀ ਆਤਿਸ਼ੀ ਨੇ ਹਰਿਆਣਾ ਦੀ ਭਾਜਪਾ ਸਰਕਾਰ ‘ਤੇ ਵੱਡਾ ਦੋਸ਼ ਲਾਇਆ ਹੈ। ਆਤਿਸ਼ੀ ਨੇ ਆਪਣੀ ਜਾਰੀ ਕੀਤੀ ਵੀਡੀਓ ਵਿਚ ਕਿਹਾ ਕਿ ਹਰਿਆਣਾ ਦੀ ਭਾਜਪਾ ਸਰਕਾਰ ਨੇ ਦਿੱਲੀ ਦੇ ਹੱਕ ਵਿੱਚੋਂ 100 ਐਮਜੀਡੀ ਯਾਨੀ 46 ਕਰੋੜ ਲਿਟਰ ਤੋਂ ਵੱਧ ਪਾਣੀ ਰੋਕ ਦਿੱਤਾ ਹੈ। ਇਹ ਪਾਣੀ ਇਕ ਦਿਨ ਵਿਚ 28 ਲੱਖ ਤੋਂ ਵੱਧ ਲੋਕਾਂ ਦੇ ਕੰਮ ਆਉਂਦਾ ਹੈ। ਆਤਿਸ਼ੀ ਮੁਤਾਬਿਕ ਡਾਕਟਰ ਦੱਸ ਰਹੇ ਹਨ ਕਿ ਮੇਰਾ ਬਲੱਡ ਪ੍ਰੈਸ਼ਰ ਅਤੇ ਸ਼ੂਗਰ ਲੈਵਲ ਘੱਟ ਹੈ ਅਤੇ ਕੀਟੋਨ ਲੈਵਲ ਵਧ ਗਿਆ ਹੈ ਅਤੇ ਖਤਰਨਾਕ ਹੋ ਗਿਆ ਹੈ। ਡਾਕਟਰ ਨੇ ਕਿਹਾ ਹੈ ਕਿ ਮੈਨੂੰ ਭੁੱਖ ਹੜਤਾਲ ਤੋਂ ਉੱਠ ਜਾਣਾ ਚਾਹੀਦਾ ਹੈ।ਆਤਿਸ਼ੀ ਨੇ ਦੱਸਿਆ ਕਿ ਮੇਰੀ ਅਣਮਿੱਥੇ ਸਮੇਂ ਦੀ ਭੁੱਖ ਹੜਤਾਲ ਉਦੋਂ ਤੱਕ ਜਾਰੀ ਰਹੇਗੀ, ਜਦੋਂ ਤੱਕ ਹਰਿਆਣਾ ਸਰਕਾਰ ਦਿੱਲੀ ਦੇ ਇਨ੍ਹਾਂ 28 ਲੱਖ ਲੋਕਾਂ ਦੇ ਹੱਕ ਨਹੀਂ ਛੱਡਦੀ। ਮੇਰੀ ਸਿਹਤ ਭਾਵੇਂ ਕਿੰਨੀ ਵੀ ਵਿਗੜ ਜਾਵੇ, ਮੈਂ ਦਿੱਲੀ ਦੇ ਲੋਕਾਂ ਨੂੰ ਉਨ੍ਹਾਂ ਦੇ ਹੱਕ ਦਾ ਪਾਣੀ ਦਿਵਾ ਕੇ ਰਹਾਂਗੀ।

ਭੁੱਖ ਹੜਤਾਲ ‘ਤੇ ਬੈਠੀ ਆਤਿਸ਼ੀ ਦਾ ਵੱਡਾ ਬਿਆਨ Read More »

Groww ‘ਤੇ ਮਿਊਚਲ ਫੰਡ ਦੇ ਨਾਂ ‘ਤੇ ਧੋਖਾਧੜੀ ਦਾ ਦੋਸ਼

Groww ਦੀ ਪ੍ਰਸਿੱਧੀ ਇੱਕ ਪਲੇਟਫਾਰਮ ਦੇ ਤੌਰ ‘ਤੇ ਤੇਜ਼ੀ ਨਾਲ ਵੱਧ ਰਹੀ ਹੈ ਜੋ ਸ਼ੇਅਰ ਬਾਜ਼ਾਰ ਅਤੇ ਮਿਊਚਲ ਫੰਡਾਂ ਵਿੱਚ ਨਿਵੇਸ਼ ਦੀ ਸਹੂਲਤ ਦਿੰਦਾ ਹੈ। ਮਈ ਵਿੱਚ ਇਹ 1.3 ਕਰੋੜ ਸਰਗਰਮ ਉਪਭੋਗਤਾਵਾਂ ਦੇ ਨਾਲ ਸਿਖਰ ‘ਤੇ ਹੈ। ਇਸ ਨੇ ਨਿਤਿਨ ਕਾਮਤ ਦੇ ਜ਼ੀਰੋਧਾ ਨੂੰ ਪਿੱਛੇ ਛੱਡ ਕੇ ਇਹ ਮੁਕਾਮ ਹਾਸਲ ਕੀਤਾ ਹੈ, ਜਿਸ ਨੇ ਲੰਬੇ ਸਮੇਂ ਤੱਕ ਇਸ ਹਿੱਸੇ ‘ਤੇ ਰਾਜ ਕੀਤਾ ਸੀ। ਹਾਲਾਂਕਿ, ਹੁਣ ਗ੍ਰੋ ਦੇ ਇੱਕ ਯੂਜ਼ਰ ਨੇ ਲਿੰਕਡਇਨ ‘ਤੇ ਪੋਸਟ ਕੀਤਾ ਹੈ ਅਤੇ ਬ੍ਰੋਕਰੇਜ ਫਰਮ ‘ਤੇ ਧੋਖਾਧੜੀ ਦਾ ਦੋਸ਼ ਲਗਾਇਆ ਹੈ। ਉਸ ਦਾ ਦਾਅਵਾ ਕਿ ਕੰਪਨੀ ਨੇ ਪੈਸੇ ਲੈਣ ਦੇ ਬਾਵਜੂਦ ਮਿਊਚਲ ਫੰਡ ਸਕੀਮ ਵਿੱਚ ਨਿਵੇਸ਼ ਨਹੀਂ ਕੀਤਾ, ਭਾਵੇਂ ਇਹ ਫੋਲੀਓ ਨੰਬਰ ‘ਤੇ ਜਾਰੀ ਕੀਤਾ ਗਿਆ ਸੀ, ਫਰਜ਼ੀ ਸੀ।ਯੂਜ਼ਰ ਮੁਤਾਬਕ ਇਹ ਮਾਮਲਾ ਉਸ ਦੀ ਭੈਣ ਦੇ ਨਿਵੇਸ਼ ਨਾਲ ਜੁੜਿਆ ਹੋਇਆ ਹੈ। ਉਸ ਦੀ ਭੈਣ ਦੇ ਖਾਤੇ ਵਿੱਚ ਫੰਡ ਨਾਲ ਸਬੰਧਤ ਜਾਣਕਾਰੀ ਵੀ ਦਿਖਾਈ ਦੇ ਰਹੀ ਸੀ, ਪਰ ਜਦੋਂ ਉਸਨੇ ਆਪਣਾ ਨਿਵੇਸ਼ ਐਨਕੈਸ਼ ਕਰਨ ਦੀ ਕੋਸ਼ਿਸ਼ ਕੀਤੀ ਤਾਂ ਪਤਾ ਲੱਗਿਆ ਕਿ ਨਿਵੇਸ਼ ਨਹੀਂ ਕੀਤਾ ਗਿਆ ਸੀ। ਉਸਨੇ ਐਕਸ ‘ਤੇ ਕੁਝ ਸਕ੍ਰੀਨਸ਼ੌਟਸ ਵੀ ਸਾਂਝੇ ਕੀਤੇ। ਜਦੋਂ ਉਨ੍ਹਾਂ ਦੀ ਪੋਸਟ ਵਾਇਰਲ ਹੋਣ ਲੱਗੀ, ਤਾਂ ਗ੍ਰੋ ਵਲੋਂ ਸਪੱਸ਼ਟੀਕਰਨ ਆਇਆ। ਗ੍ਰੋ ਨੇ ਮੰਨਿਆ ਕਿ ਗਾਹਕ ਦੇ ਡੈਸ਼ਬੋਰਡ ‘ਤੇ ਇੱਕ ਫੋਲੀਓ ਦਿਖਾਈ ਦੇ ਰਿਹਾ ਸੀ, ਪਰ ਇਹ ਤਕਨੀਕੀ ਖਰਾਬੀ ਦੇ ਕਾਰਨ ਸੀ। ਕੰਪਨੀ ਨੇ ਦਾਅਵਾ ਕੀਤਾ ਕਿ ਗਾਹਕ ਨੇ ਕੋਈ ਲੈਣ-ਦੇਣ ਨਹੀਂ ਕੀਤਾ ਅਤੇ ਨਾ ਹੀ ਮਿਊਚਲ ਫੰਡਾਂ ਵਿੱਚ ਨਿਵੇਸ਼ ਲਈ ਉਸਦੇ ਖਾਤੇ ਵਿੱਚੋਂ ਕੋਈ ਪੈਸਾ ਕੱਟਿਆ ਗਿਆ। ਗ੍ਰੋ ਨੇ ਨਿਵੇਸ਼ਕਾਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਦਾ ਪੈਸਾ ਪੂਰੀ ਤਰ੍ਹਾਂ ਸੁਰੱਖਿਅਤ ਹੈ ਅਤੇ ਉਨ੍ਹਾਂ ਨੂੰ ਆਪਣੇ ਨਿਵੇਸ਼ ਬਾਰੇ ਚਿੰਤਾ ਕਰਨ ਦੀ ਲੋੜ ਨਹੀਂ ਹੈ। ਕੰਪਨੀ ਨੇ ਕਿਹਾ ਕਿ ਉਹ ਹਮੇਸ਼ਾ ਆਪਣੇ ਗਾਹਕਾਂ ਦੇ ਹਿੱਤਾਂ ਦੀ ਰਾਖੀ ਲਈ ਕੰਮ ਕਰਦੀ ਹੈ ਅਤੇ ਆਪਣੀ ਵਚਨਬੱਧਤਾ ਨੂੰ ਜਾਰੀ ਰੱਖੇਗੀ।

Groww ‘ਤੇ ਮਿਊਚਲ ਫੰਡ ਦੇ ਨਾਂ ‘ਤੇ ਧੋਖਾਧੜੀ ਦਾ ਦੋਸ਼ Read More »

ਭਾਰਤੀ ਇਤਿਹਾਸ ਦਾ ਇਕ ਕਾਲਾ ਦੌਰ/ਪ੍ਰੋ. ਸਰਚਾਂਦ ਸਿੰਘ ਭੰਗੂ

ਜਮਹੂਰੀਅਤ ਦਾ ਗੱਲਾ ਘੁੱਟਣ ਵਾਲੀ ਕਾਂਗਰਸ ਮੋਦੀ ਤੇ ਭਾਜਪਾ ਨੂੰ ਲੋਕਤੰਤਰ ਦਾ ਪਾਠ ਪੜਾਉਣ ਤੁਰੀ। ਭਾਰਤੀ ਇਤਿਹਾਸ ਦੀ 1975 ਦੀ ਇਕ ਅਜਿਹੀ ਰਾਤ ਜਿੱਥੇ ਲੋਕ ਸੁੱਤੇ ਤਾਂ ਜਮਹੂਰੀਅਤ ’ਚ ਸਨ ਪਰ ਜਾਗਦਿਆਂ ਪਤਾ ਲਗਾ ਕਿ ਉਨ੍ਹਾਂ ਦੇ ਅਧਿਕਾਰਾਂ ਦਾ ਰਾਤੋਂ ਰਾਤ ਹਨਨ ਹੋ ਚੁੱਕਿਆ ਹੈ। ਜੀ ਹਾਂ, ਉਸ ਸਾਲ 25 ਜੂਨ ਦੀ ਅੱਧੀ ਰਾਤ ਨੂੰ ਦੇਸ਼ ’ਚ ਐਮਰਜੈਂਸੀ ਲਾਗੂ ਕਰ ਦਿੱਤੀ ਗਈ ਸੀ। ਭਾਰਤ ਦੇ ਤਤਕਾਲੀ ਰਾਸ਼ਟਰਪਤੀ ਫਖਰੂਦੀਨ ਅਲੀ ਅਹਿਮਦ ਵੱਲੋਂ ਸ੍ਰੀਮਤੀ ਇੰਦਰਾ ਗਾਂਧੀ ਹਕੂਮਤ ਵੱਲੋਂ ਮੰਤਰੀ ਮੰਡਲ ਨੂੰ ਭਰੋਸੇ ’ਚ ਲਏ ਬਿਨਾਂ ਕੀਤੀ ਗਈ ਸਿਫ਼ਾਰਸ਼ ’ਤੇ ਅਮਲ ਕਰਦਿਆਂ ਸੰਵਿਧਾਨ ਦੇ ਅਨੁਛੇਦ 352 ਤਹਿਤ ਦੇਸ਼ ਭਰ ’ਚ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਗਿਆ ਸੀ। ਉਨ੍ਹਾਂ ਦੇ ਇਕ ਆਦੇਸ਼ ਨੇ ਪ੍ਰਧਾਨ ਮੰਤਰੀ ਨੂੰ ਸ਼ਾਸਨ ਲਈ ਸਾਰੇ ਅਧਿਕਾਰ ਪ੍ਰਦਾਨ ਕਰ ਦਿੱਤੇ ਸਨ। ਜਿਸ ਵਿਚ ਚੋਣਾਂ ਮੁਲਤਵੀ ਕਰਨ ਤੋਂ ਇਲਾਵਾ ਨਾਗਰਿਕ ਸੁਤੰਤਰਤਾ ਨੂੰ ਰੋਕਿਆ ਜਾ ਸਕਦਾ ਸੀ। ਬਾਅਦ ’ਚ ਜੁਲਾਈ ਤੋਂ ਅਗਸਤ 1975 ਤਕ ਕੈਬਨਿਟ ਅਤੇ ਸੰਸਦ ਦੁਆਰਾ ਇਸ ਦੀ ਪੁਸ਼ਟੀ ਕੀਤੀ ਗਈ। ਜਿਸ ਨੂੰ 6 – 6 ਮਹੀਨਿਆਂ ਲਈ ਅੱਗੇ ਵਧਾਇਆ ਜਾ ਸਕਦਾ ਸੀ। ਭਾਰਤ ਵਿੱਚ ਇਸ ਵਾਰ ਐਮਰਜੈਂਸੀ 25 ਜੂਨ 1975 ਤੋਂ 21 ਮਾਰਚ 1977 ਨੂੰ ਵਾਪਸ ਲੈਣ ਤਕ 21 ਮਹੀਨਿਆਂ ਲਈ ਲਾਗੂ ਰਹੀ। ਇਸ ਤੋਂ ਪਹਿਲਾਂ ਭਾਰਤ – ਚੀਨ ਯੁੱਧ ਅਤੇ ਦੂਜੀ ਵਾਰ ਭਾਰਤ – ਪਾਕਿਸਤਾਨ ਯੁੱਧ ਦੌਰਾਨ ਲਾਗੂ ਸੀ। ਭਾਵੇਂ ਕਿ ਸ੍ਰੀਮਤੀ ਇੰਦਰਾ ਗਾਂਧੀ ਨੇ ਐਮਰਜੈਂਸੀ ਵਾਸਤੇ ਰਾਸ਼ਟਰੀ ਸੁਰੱਖਿਆ ਲਈ ਅੰਦਰੂਨੀ ਅਤੇ ਬਾਹਰੀ ਖ਼ਤਰਿਆਂ ਦਾ ਹਵਾਲਾ ਦਿੱਤਾ ਅਤੇ ਪਾਕਿਸਤਾਨ ਨਾਲ ਖ਼ਤਮ ਹੋਈ ਜੰਗ ਨੂੰ ਦਲੀਲ ਵਜੋਂ ਉਜਾਗਰ ਕੀਤਾ ਸੀ, ਪਰ ਹਕੀਕਤ ’ਚ ਸ੍ਰੀਮਤੀ ਗਾਂਧੀ ਖ਼ੁਦ ਖ਼ਤਰੇ ਵਿਚ ਸੀ। ਕਿਉਂਕਿ ਇਲਾਹਾਬਾਦ ਹਾਈ ਕੋਰਟ ਦੇ ਜਸਟਿਸ ਜਗਮੋਹਨ ਲਾਲ ਸਿਨਹਾ ਨੇ 12 ਜੂਨ 1975 ਨੂੰ ਇਕ ਫ਼ੈਸਲੇ ਵਿਚ ਸ੍ਰੀਮਤੀ ਇੰਦਰਾ ਗਾਂਧੀ ਨੂੰ 1971 ਦੀ ਚੋਣ ਪ੍ਰਕਿਰਿਆ ’ਚ ਚੋਣ ਧੋਖਾਧੜੀ ਅਤੇ ਰਾਜ ਮਸ਼ੀਨਰੀ ਦੀ ਦੁਰਵਰਤੋਂ ਦਾ ਦੋਸ਼ੀ ਪਾਇਆ, ਉਸ ਦੀ ਚੋਣ ਰੱਦ ਕਰ ਦਿੱਤੀ ਅਤੇ 6 ਸਾਲਾਂ ਲਈ ਕਿਸੇ ਵੀ ਚੋਣ ’ਚ ਹਿੱਸਾ ਲੈਣ ’ਤੋ ਅਯੋਗ ਕਰਾਰ ਦਿੱਤਾ।  ਇਹ ਕੇਸ ਯੂ ਪੀ ਦੇ ਰਾਏ ਬਰੇਲੀ ਸੀਟ ਤੋਂ ਸ੍ਰੀਮਤੀ ਗਾਂਧੀ ਦੇ ਵਿਰੁੱਧ ਚੋਣ ਲੜਨ ਅਤੇ ਹਾਰ ਜਾਣ ਵਾਲੇ ਸਮਾਜਵਾਦੀ ਨੇਤਾ ਰਾਜ ਨਰਾਇਣ ਵੱਲੋਂ ਸ੍ਰੀਮਤੀ ਗਾਂਧੀ ’ਤੇ ਲੋਕ ਪ੍ਰਤੀਨਿਧਤਾ ਐਕਟ 1951 ਦੀ ਉਲੰਘਣਾ ਦਾ ਦੋਸ਼ ਲਾਉਂਦਿਆਂ ਅਦਾਲਤ ਵਿਚ ਦਿੱਤੀ ਗਈ ਚੁਨੌਤੀ ਦਾ ਸੀ। ਕੇਸ ਨਾਲ ਸੰਬੰਧਿਤ ਸ੍ਰੀਮਤੀ ਗਾਂਧੀ ਦਾ ਚੋਣ ਏਜੰਟ ਯਸ਼ਪਾਲ ਕਪੂਰ ਇਕ ਸਰਕਾਰੀ ਨੌਕਰਸ਼ਾਹ ਭਾਵੇਂ ਕਿ ਉਹ ਅਹੁਦੇ ਤੋਂ ਅਸਤੀਫ਼ਾ ਦੇ ਚੁਕਾ ਸੀ ਫਿਰ ਵੀ ਉਸ ’ਤੇ ਨਿੱਜੀ ਚੋਣ ਨਾਲ ਸੰਬੰਧਿਤ ਕੰਮਾਂ ਵਿਚ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਅਤੇ ਰਾਜ ਬਿਜਲੀ ਵਿਭਾਗ ਦੀ ਬਿਜਲੀ ਦੀ ਵਰਤੋਂ ਲਈ ਦੋਸ਼ੀ ਪਾਇਆ ਗਿਆ। ਸ੍ਰੀਮਤੀ ਗਾਂਧੀ ਨੇ ਹਾਈ ਕੋਰਟ ਦੇ ਇਸ ਫ਼ੈਸਲੇ ਨੂੰ ਸੁਪਰੀਮ ਕੋਰਟ ’ਚ ਤੁਰੰਤ ਚੁਨੌਤੀ ਦਿੱਤੀ। ਜਿੱਥੇ 24 ਜੂਨ ਨੂੰ ਜਸਟਿਸ ਵੀ ਆਰ ਕ੍ਰਿਸ਼ਨਾ ਅਈਅਰ ਨੇ ਹਾਈ ਕੋਰਟ ਦੇ ਫ਼ੈਸਲੇ ਨੂੰ ਨਾ ਕੇਵਲ ਬਰਕਰਾਰ ਰੱਖਿਆ ਸਗੋਂ ਇੰਦਰਾ ਗਾਂਧੀ ਨੂੰ ਸਾਂਸਦ ਵਜੋਂ ਮਿਲੇ ਅਧਿਕਾਰਾਂ ਅਤੇ ਵੋਟ ਪਾਉਣ ’ਤੇ ਵੀ ਰੋਕ ਲਗਾਉਣ ਦਾ ਆਦੇਸ਼ ਵੀ ਦਿੱਤਾ। ਹਾਲਾਂਕਿ ਉਸ ਨੂੰ ਪ੍ਰਧਾਨ ਮੰਤਰੀ ਬਣੇ ਰਹਿਣ ਦਿੱਤਾ ਗਿਆ ਸੀ। ਦੂਜੇ ਪਾਸੇ ਬਿਹਾਰ ਦੇ ਪਟਨਾ ਵਿਚ ਗਾਂਧੀਵਾਦੀ ਨੇਤਾ ਜੈ ਪ੍ਰਕਾਸ਼ ਨਰਾਇਣ, ਜਿਨ੍ਹਾਂ ਨੇ ਕਦੇ ਸਰਕਾਰੀ ਅਹੁਦਾ ਨਹੀਂ ਲਿਆ ਸੀ ਅਤੇ ਭ੍ਰਿਸ਼ਟਾਚਾਰ ਲਈ ਕਾਂਗਰਸ ਦੇ ਆਲੋਚਕ ਸਨ, ਨੇ ਮੋਰਾਰਜੀ ਦੇਸਾਈ ਨਾਲ ਮਿਲ ਕੇ ਇਸ ਨੂੰ ਰਾਸ਼ਟਰੀ ਮੁੱਦਾ ਬਣਾ ਲਿਆ ਅਤੇ ਲੋਕਾਂ ਨੂੰ ਸਰਕਾਰ ਵਿਰੁੱਧ ਪ੍ਰਦਰਸ਼ਨ ਲਈ ਅੱਗੇ ਆਉਣ ਦਾ ਸੱਦਾ ਦਿੱਤਾ। ਅਜਿਹੀ ਸਥਿਤੀ ’ਚੋਂ ਨਿਕਲਣ ਲਈ ਇੰਦਰਾ ਗਾਂਧੀ ਨੇ ਆਪਣੇ ਖ਼ਾਸ ਸਲਾਹਕਾਰਾਂ ਅਤੇ ਆਪਣੇ ਪੁੱਤਰ ਸੰਜੇ ਗਾਂਧੀ ਦੀ ਸਲਾਹ ਨਾਲ ਰਾਸ਼ਟਰਪਤੀ ਰਾਹੀਂ ਐਮਰਜੈਂਸੀ ਲਗਾ ਦਿੱਤੀ।  ਇੰਦਰਾ ਗਾਂਧੀ ਨੇ ਅਸਧਾਰਨ ਸ਼ਕਤੀਆਂ ਦੀ ਦੁਰਵਰਤੋਂ ਕਰਦਿਆਂ ਸਰਕਾਰ ਵਿਰੁੱਧ ਰੋਸ ਵਿਖਾਵਿਆਂ ਅਤੇ ਹੜਤਾਲਾਂ ’ਤੇ ਬੰਦਸ਼ਾਂ ਲਗਾ ਦਿੱਤੀਆਂ ਗਈਆਂ। ਸਿਆਸੀ ਵਿਰੋਧੀਆਂ ਨੂੰ ਕੈਦ ਅਤੇ ਆਮ ਲੋਕਾਂ ’ਤੇ ਅਤਿਆਚਾਰ ਕਰਨ ਤੋਂ ਇਲਾਵਾ ਪ੍ਰੈੱਸ ਨੂੰ ਸੈਂਸਰ ਕੀਤਾ ਗਿਆ। ਆਪਣੇ ਸਵਾਰਥੀ ਹਿਤਾਂ ਲਈ ਨਿੱਜੀ ਮੀਡੀਆ ਅਦਾਰਿਆਂ ਅਤੇ ਦੂਰਦਰਸ਼ਨ ਦੀ ਦੁਰਵਰਤੋਂ ਕੀਤੀ । ਆਰ ਐਸ ਐਸ ਅਤੇ ਜਮਾਤ ਏ ਇਸਲਾਮ ’ਤੇ ਪਾਬੰਦੀਆਂ ਲਗਾਈਆਂ ਗਈਆਂ।  ਵਿਦੇਸ਼ੀ ਮੁਦਰਾ ਦੀ ਸੰਭਾਲ ਅਤੇ ਤਸਕਰੀ ਗਤੀਵਿਧੀਆਂ ਦੀ ਰੋਕਥਾਮ ਐਕਟ 1974 ਦੀ ਵਰਤੋਂ ਵਿਰੋਧੀਆਂ ਨੂੰ ਨਿਸ਼ਾਨਾ ਬਣਾਉਣ ਲਈ ਕੀਤੀ ਗਈ। ਅੰਦਰੂਨੀ ਸੁਰੱਖਿਆ ਕਾਨੂੰਨ (ਮੀਸਾ) ਦੇ ਤਹਿਤ ਜੈ ਪ੍ਰਕਾਸ਼ ਨਰਾਇਣ, ਜਨ ਸੰਘ ਦੇ ਨੇਤਾ ਅਟੱਲ ਬਿਹਾਰੀ ਵਾਜਪਾਈ, ਲਾਲ ਕਿਸ਼ਨ ਅਡਵਾਨੀ,ਮੁਲਾਇਮ ਸਿੰਘ ਯਾਦਵ, ਰਾਜ ਨਰਾਇਣ, ਜਾਰਜ ਫਰਨਾਂਡਿਜ਼, ਚਰਨ ਸਿੰਘ, ਮੁਰਾਰਜੀ ਦੇਸਾਈ ਆਦਿ ਅਨੇਕਾਂ ਨੇਤਾ ਜੇਲ੍ਹਾਂ ’ਚ ਬੰਦ ਕੀਤੇ ਗਏ।  ਉੱਥੇ ਹੀ ਅਰੁਣ ਜੇਤਲੀ ਅਤੇ ਲਾਲੂ ਪ੍ਰਸਾਦ ਯਾਦਵ ਵਰਗੇ ਵਿਦਿਆਰਥੀ ਨੇਤਾਵਾਂ ਨੂੰ ਵੀ ਨਜ਼ਰਬੰਦ ਕਰ ਲਏ ਗਏ। ਬਿਨਾ ਕਿਸੇ ਦੋਸ਼ ਜਾਂ ਪਰਿਵਾਰ ਨੂੰ ਸੂਚਿਤ ਕੀਤੇ ਬਿਨਾ ਗ੍ਰਿਫ਼ਤਾਰੀਆਂ ਹੀ ਨਹੀਂ ਕੀਤੀਆਂ ਗਈਆਂ, ਕੈਦੀਆਂ ਨਾਲ ਦੁਰਵਿਵਹਾਰ ਵੀ ਕੀਤਾ ਗਿਆ। ਐਮਰਜੈਂਸੀ ਦੇ ਵਿਰੁੱਧ ਸਿੱਖ ਲੀਡਰਸ਼ਿਪ ਨੇ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਅਗਵਾਈ ’ਚ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਮੋਰਚਾ ਚਲਾਇਆ ਅਤੇ ਸ. ਪ੍ਰਕਾਸ਼ ਸਿੰਘ ਬਾਦਲ ਵਰਗੇ ਵੱਡੇ ਨੇਤਾਵਾਂ ਸਮੇਤ 40 ਹਜ਼ਾਰ ਤੋਂ ਵਧ ਕਾਰਕੁਨਾਂ ਨੇ ਗ੍ਰਿਫ਼ਤਾਰੀ ਦਿੱਤੀ। ਉਸ ਵਕਤ ਦਮਦਮੀ ਟਕਸਾਲ ਦੇ 13ਵੇਂ ਮੁਖੀ ਸੰਤ ਕਰਤਾਰ ਸਿੰਘ ਭਿੰਡਰਾਂਵਾਲਿਆਂ ਵੱਲੋਂ ਐਮਰਜੈਂਸੀ ਦੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ 37 ਵੱਡੇ ਧਾਰਮਿਕ ਜਲੂਸ ਕੱਢੇ ਸਨ। ਆਮ ਲੋਕਾਂ ਦੀ ਨਿੱਜੀ ਅਧਿਕਾਰਾਂ ਦਾ ਹਨਨ ਕਰਦਿਆਂ ਆਬਾਦੀ ਦੇ ਵਾਧੇ ਨੂੰ ਰੋਕਣ ਦੇ ਨਾਮ ਹੇਠ 8.3 ਕਰੋੜ ਲੋਕਾਂ ਦੀ ਜ਼ਬਰਦਸਤੀ ਨਸਬੰਦੀ ਕੀਤੀ ਗਈ। ਦਿਲੀ ’ਚ ਗ਼ਰੀਬ ਲੋਕਾਂ ਦੀਆਂ ਝੁੱਗੀਆਂ ਢਾਹੁਣ ਕਾਰਨ 7 ਲੱਖ ਲੋਕ ਬੇਘਰ ਹੋ ਗਏ। ਯਕੀਨਨ 1975 ਦੀ ਐਮਰਜੈਂਸੀ ਭਾਰਤੀ ਲੋਕਤੰਤਰ ’ਚ ਇਕ ਕਾਲਾ ਦੌਰ ਸੀ। ਜਿਸ ਨੂੰ ਕਿਸੇ ਵੀ ਕੀਮਤ ’ਤੇ ਭੁਲਾਇਆ ਨਹੀਂ ਜਾ ਸਕਦਾ। ਜਿੱਥੇ ਰਾਜਸੀ ਸਵਾਰਥ ਲਈ ਲੋਕਤੰਤਰ ਨੂੰ ਹਾਈਜੈੱਕ ਕੀਤਾ ਗਿਆ ਅਤੇ ਅਸਹਿਮਤੀ ਨੂੰ ਬਲ ਪੂਰਵਕ ਦਬਾਇਆ ਗਿਆ। ਬੁਨਿਆਦੀ ਅਧਿਕਾਰਾਂ ਨੂੰ ਮੁਅੱਤਲ ਕਰਕੇ ਨਾਗਰਿਕ ਸੁਤੰਤਰਤਾ ਦਾ ਖ਼ਾਤਮਾ ਅਤੇ ਮਨੁੱਖੀ ਅਧਿਕਾਰਾਂ ਦੀ ਘੋਰ ਉਲੰਘਣਾ ਕੀਤੀ ਗਈ। ਪ੍ਰੈੱਸ ਨੂੰ ਦਮਨਕਾਰੀ ਹੱਦ ਤੱਕ ਸੈਂਸਰ ਕੀਤਾ ਗਿਆ। ਪੰਜਾਬ ਦੀ ਰਾਜਨੀਤੀ ’ਚ ਸਭ ਤੋਂ ਵੱਧ ਚਰਚਿਤ ਅਤੇ ਵਿਵਾਦਿਤ ਸਤਲੁਜ ਯਮੁਨਾ ਲਿੰਕ (SYL) ਦਾ ਮੁੱਦਾ ਵੀ ਇਸੇ ਦੌਰ ਦੀ ਦੇਣ ਹੈ। ਜਿਸ ਨੇ 1980 ਦੇ ਦਹਾਕੇ ਦੌਰਾਨ ਸ਼ੁਰੂ ਹੋਈ ਪੰਜਾਬ ਦੀ ਤ੍ਰਾਸਦੀ ਦਾ ਮੁੱਢ ਬੰਨ੍ਹਿਆ। ਇਹ ਕਾਂਗਰਸ ਪਾਰਟੀ ਦੀ ਪੰਜਾਬ ਨੂੰ ਕਮਜ਼ੋਰ ਕਰਨ ਅਤੇ ਵੰਡ ਪਾਊ ਰਾਜਨੀਤੀ ਤਹਿਤ ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ ਵੱਲੋਂ ਐਮਰਜੈਂਸੀ ਦੌਰਾਨ ਕੇਂਦਰੀ ਕ੍ਰਿਸ਼ੀ ਅਤੇ ਸਿੰਚਾਈ ਵਿਭਾਗ ਦੁਆਰਾ ਪੰਜਾਬ ਦੇ ਦਰਿਆਈ ਪਾਣੀਆਂ ਦੀ ਅਣ ਉਚਿਤ ਵੰਡ ਬਾਰੇ ਜਾਰੀ ਇਕ ਨੋਟੀਫ਼ਿਕੇਸ਼ਨ ਸੀ। ਐਮਰਜੈਂਸੀ ਬਾਰੇ ਸੁਪਰੀਮ ਕੋਰਟ ਦੇ ਜਸਟਿਸ ਸੰਜੇ ਕ੍ਰਿਸ਼ਨ ਕੌਲ ਦੀ ਅਗਵਾਈ ਵਾਲੇ ਬੈਂਚ ਨੇ 14 ਦਸੰਬਰ 2020 ਨੂੰ ਇਕ ਫ਼ੈਸਲੇ ’ਚ ਇਸ ਨੂੰ ਦੇਸ਼ ਲਈ ਬੇਲੋੜਾ ਕਰਾਰ ਦਿੱਤਾ ਸੀ। ਅਜ਼ਾਦ ਭਾਰਤ ਦੇ ਇਤਿਹਾਸ ਦੇ ਸਭ ਤੋਂ ਵਿਵਾਦਪੂਰਨ ਦੌਰ ਵਿਚੋਂ ਇਕ ਉਕਤ ਐਮਰਜੈਂਸੀ ਦੌਰਾਨ ਸ੍ਰੀਮਤੀ ਇੰਦਰਾ ਗਾਂਧੀ ਵੱਲੋਂ ਸੰਵਿਧਾਨਕ ਸ਼ਕਤੀਆਂ ਦੀ ਖੁੱਲ ਕੇ ਦੁਰਵਰਤੋਂ ਕੀਤੀ ਗਈ। ਸਭ ਤੋਂ ਪ੍ਰੇਸ਼ਾਨ ਕਰਨ ਵਾਲਾ ਪਹਿਲੂ ਤਾਂ ਵਿਰੋਧੀ ਧਿਰ ਦੇ ਨੇਤਾਵਾਂ ਦੀ ਕੈਦ, ਨਾਗਰਿਕ ਸੁਤੰਤਰਤਾ ਦੀ ਪੂਰੀ ਤਰ੍ਹਾਂ ਮੁਅੱਤਲੀ, ਮੌਲਿਕ ਅਧਿਕਾਰਾਂ ਦੀ ਕਟੌਤੀ, ਸੈਂਸਰਸ਼ਿਪ ਸਮੇਤ ਪ੍ਰੈੱਸ ਦੀ ਆਜ਼ਾਦੀ ‘ਤੇ ਸਖ਼ਤ

ਭਾਰਤੀ ਇਤਿਹਾਸ ਦਾ ਇਕ ਕਾਲਾ ਦੌਰ/ਪ੍ਰੋ. ਸਰਚਾਂਦ ਸਿੰਘ ਭੰਗੂ Read More »

1 July ਤੋਂ ਮਹਿੰਗੇ ਹੋ ਜਾਣਗੇ ਹੀਰੋ ਦੇ ਸਕੂਟਰ ਤੇ ਬਾਈਕ

ਭਾਰਤ ਦੀ ਪ੍ਰਮੁੱਖ ਦੋਪਹੀਆ ਵਾਹਨ ਨਿਰਮਾਤਾ ਕੰਪਨੀ ਹੀਰੋ ਮੋਟੋਕਾਰਪ ਜਲਦ ਹੀ ਆਪਣੀਆਂ ਬਾਈਕਸ ਤੇ ਸਕੂਟਰਾਂ ਦੀਆਂ ਕੀਮਤਾਂ ਵਧਾਉਣ ਜਾ ਰਹੀ ਹੈ। ਕੰਪਨੀ ਵੱਲੋਂ 1 ਜੁਲਾਈ 2024 ਤੋਂ ਕੀਮਤਾਂ ਵਧਾਈਆਂ ਜਾਣਗੀਆਂ। ਸਕੂਟਰ ਤੇ ਬਾਈਕ ਦੀਆਂ ਕੀਮਤਾਂ ਕਿੰਨੀਆਂ ਵਧ ਰਹੀਆਂ ਹਨ…ਅਸੀਂ ਤੁਹਾਨੂੰ ਇਸ ਖਬਰ ‘ਚ ਦੱਸ ਰਹੇ ਹਾਂ। ਹੀਰੋ ਮੋਟੋਕਾਰਪ ਨੇ ਜਾਣਕਾਰੀ ਦਿੱਤੀ ਹੈ ਕਿ ਕੰਪਨੀ 1 ਜੁਲਾਈ 2024 ਤੋਂ ਆਪਣੀਆਂ ਬਾਈਕਸ ਤੇ ਸਕੂਟਰਾਂ ਦੀਆਂ ਕੀਮਤਾਂ ਵਧਾਉਣ ਜਾ ਰਹੀ ਹੈ। ਕੰਪਨੀ ਜੁਲਾਈ 2024 ਤੋਂ ਆਪਣੇ ਪੋਰਟਫੋਲੀਓ ‘ਚ ਸ਼ਾਮਲ ਸਾਰੀਆਂ ਬਾਈਕਸ ਤੇ ਸਕੂਟਰਾਂ ਦੀਆਂ ਐਕਸ-ਸ਼ੋਅਰੂਮ ਕੀਮਤਾਂ ਵਧਾਏਗੀ। ਅਜਿਹਾ ਇਸ ਲਈ ਕੀਤਾ ਜਾ ਰਿਹਾ ਹੈ ਕਿਉਂਕਿ ਇਨਪੁਟ ਲਾਗਤ ਵਧ ਰਹੀ ਹੈ ਤੇ ਹੁਣ ਕੰਪਨੀ ਗਾਹਕਾਂ ‘ਤੇ ਬੋਝ ਪਾਉਣ ਦੀ ਤਿਆਰੀ ਕਰ ਰਹੀ ਹੈ। ਹੀਰੋ ਮੋਟੋਕਾਰਪ ਨੇ ਜਾਣਕਾਰੀ ਦਿੱਤੀ ਹੈ ਕਿ 1 ਜੁਲਾਈ 2024 ਤੋਂ ਸਾਰੇ ਵਾਹਨਾਂ ਦੀਆਂ ਕੀਮਤਾਂ ‘ਚ 1500 ਰੁਪਏ ਤਕ ਦਾ ਵਾਧਾ ਕੀਤਾ ਜਾਵੇਗਾ। ਪਰ ਹਰ ਮਾਡਲ ਤੇ ਵੇਰੀਐਂਟ ‘ਤੇ ਕੀਮਤਾਂ ਇਕਸਾਰ ਨਹੀਂ ਵਧਾਈਆਂ ਜਾਣਗੀਆਂ।ਬਜਟ ਪੱਧਰ ਦੀਆਂ ਬਾਈਕਸ ਦੇ ਨਾਲ ਹੀ ਕੰਪਨੀ ਦੇ ਪੋਰਟਫੋਲੀਓ ‘ਚ ਸਪੋਰਟਸ ਸੈਗਮੈਂਟ ਦੀਆਂ ਬਾਈਕਸ ਪੇਸ਼ ਕੀਤੀਆਂ ਜਾਂਦੀਆਂ ਹਨ। ਇਸ ਦੇ ਨਾਲ ਹੀ ਕੰਪਨੀ ਸਕੂਟਰ ਸੈਗਮੈਂਟ ‘ਚ ਕਈ ਵਧੀਆ ਆਪਸ਼ਨ ਵੀ ਪੇਸ਼ ਕਰਦੀ ਹੈ। Splendor+, Splendor + Xtec, Splendor+ Xtec2.0, HF Deluxe, HF100, Glamour, Passion Xtec, Super Splendor Xtec, Passion+, Super Splendor, Glamour Xtec, Xtreme 160R 4V, Xtreme 160R, Xtreme 200S 4V, Xtreme 125R, Xpulse 200 4V, Xpulse 200T 4V ਬਾਈਕਸ ਨੂੰ ਭਾਰਤੀ ਬਾਜ਼ਾਰ ‘ਚ ਲਿਆਂਦਾ ਜਾਂਦਾ ਹੈ। ਇਸ ਦੇ ਨਾਲ ਹੀ ਕੰਪਨੀ Destini Prime, Pleasure+ Xtec18, Xoom, Destini 125Xtec ਵਰਗੇ ਸਕੂਟਰ ਨੂੰ ਵੀ ਵਿਕਰੀ ਲਈ ਉਪਲਬਧ ਕਰਵਾਉਂਦੀ ਹੈ।

1 July ਤੋਂ ਮਹਿੰਗੇ ਹੋ ਜਾਣਗੇ ਹੀਰੋ ਦੇ ਸਕੂਟਰ ਤੇ ਬਾਈਕ Read More »