ਭਾਰਤੀ ਯੂਜ਼ਰਜ਼ ਲਈ ਰੋਲਆਉਟ ਹੋਇਆ ਮੈਟਾ ਏਆਈ

ਫੇਸਬੁੱਕ ਦੀ ਮੂਲ ਕੰਪਨੀ ਮੈਟਾ ਨੇ ਭਾਰਤੀ ਯੂਜ਼ਰਜ਼ ਲਈ ਆਪਣੀ ਆਰਟੀਫਿਸ਼ੀਅਲ ਇੰਟੈਲੀਜੈਂਸ ਚੈਟਬੋਟ ਮੈਟਾ ਏਆਈ ਨੂੰ ਪੇਸ਼ ਕਰਨਾ ਸ਼ੁਰੂ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਕੰਪਨੀ ਕਈ ਮਹੀਨੇ ਪਹਿਲਾਂ ਭਾਰਤ ‘ਚ ਕੁਝ ਯੂਜ਼ਰਜ਼ ਦੇ ਨਾਲ ਇਸ AI ਚੈਟਬੋਟ ਦੀ ਜਾਂਚ ਕਰ ਰਹੀ ਸੀ। ਭਾਰਤ ਮੈਟਾ ਲਈ ਸਭ ਤੋਂ ਵੱਡੇ ਬਾਜ਼ਾਰਾਂ ‘ਚੋਂ ਇੱਕ ਹੈ। ਇੱਥੇ ਮੈਟਾ ਦੇ ਪਲੇਟਫਾਰਮ ਦੀ ਵਰਤੋਂ ਕਰਨ ਵਾਲੇ ਗਾਹਕਾਂ ਦੀ ਗਿਣਤੀ ਕਰੋੜਾਂ ਵਿੱਚ ਹੈ। Meta AI ਲਾਂਚ ਤੋਂ ਪਹਿਲਾਂ Google ਨੇ ਹਾਲ ਹੀ ‘ਚ ਭਾਰਤੀ ਯੂਜ਼ਰਜ਼ ਲਈ AI ਚੈਟਬੋਟ Gemini ਮੋਬਾਈਲ ਐਪ ਪੇਸ਼ ਕੀਤਾ ਹੈ। ਗੂਗਲ ਵੱਲੋਂ 9 ਭਾਰਤੀ ਭਾਸ਼ਾਵਾਂ ‘ਚ Gemini ਮੋਬਾਈਲ ਐਪ ਪੇਸ਼ ਕੀਤਾ ਗਿਆ ਹੈ।

Meta AI ਵਰਤਮਾਨ ‘ਚ ਅੰਗਰੇਜ਼ੀ ‘ਚ ਵਰਤਿਆ ਜਾ ਸਕਦਾ ਹੈ। ਇਸ ਚੈਟਬੋਟ ਦੀ ਵਰਤੋਂ ਵਟਸਐਪ, ਇੰਸਟਾਗ੍ਰਾਮ, ਫੇਸਬੁੱਕ ਤੇ ਮੈਸੇਂਜਰ ਨਾਲ ਕੀਤੀ ਜਾ ਸਕਦੀ ਹੈ। ਜਿਵੇਂ ਹੀ ਤੁਸੀਂ ਸਰਚ ਬਾਰ ‘ਚ Meta AI ਸਰਚ ਕਰੋਗੇ ਤਾਂ ਤੁਹਾਡੇ ਕੋਲ ਚੈਟ ਪੇਜ ‘ਤੇ ਚੈਟਿੰਗ ਦਾ ਵਿਕਲਪ ਹੋਵੇਗਾ। Meta AI ਨੂੰ ChatGPT ਵਾਂਗ ਹੀ ਵਰਤਿਆ ਜਾ ਸਕਦਾ ਹੈ। ਮੈਟਾ ਯੂਜ਼ਰਜ਼ ਕੋਈ ਵੀ ਸਵਾਲ ਅੰਗਰੇਜ਼ੀ ‘ਚ ਟਾਈਪ ਕਰਕੇ ਸੈਂਡ ਕਰ ਸਕਦੇ ਹਾਂ। ਇਸ ਤੋਂ ਬਾਅਦ ਮੈਟਾ ਏਆਈ ਵੱਲੋਂ ਸਿੱਧੇ ਸਵਾਲ ਦਾ ਜਵਾਬ ਦਿੱਤਾ ਜਾਵੇਗਾ। Meta AI ਦੀ ਵਰਤੋਂ ਸਾਰੇ WhatsApp, Instagram, Facebook ਤੇ Messenger ਲਈ ਮੁਫ਼ਤ ਹੈ। ਮੈਟਾ ਦੇ ਕਿਸੇ ਵੀ ਪਲੇਟਫਾਰਮ ‘ਤੇ ਇਸ ਚੈਟਬੋਟ ਰਾਹੀਂ ਚੈਟ ਕੀਤੀ ਜਾ ਸਕਦੀ ਹੈ।

ਚੰਗੀ ਗੱਲ ਇਹ ਹੈ ਕਿ ਮੈਟਾ ਏਆਈ ਤੋਂ ਟੈਕਸਟ ਦੇ ਇਲਾਵਾ ਇਮੇਜ ਜਨਰੇਟ ਵੀ ਕਰਵਾਏ ਜਾ ਸਕਦੇ ਹਨ। ਤੁਸੀਂ ਜਿਵੇਂ ਦੀ ਇਮੇਜ ਚਾਹੁੰਦੇ ਹੋ, ਉਸ ਪਿਕਚਰ ਬਾਰੇ ਦੱਸਦੇ ਹੋਏ ਚੈਟਬਾਟ ਤੋਂ ਮਨਚਾਹੀ ਪਿਕਚਰ ਲੈ ਸਕਦੇ ਹੋ। Meta AI ਦੀ ਵਰਤੋਂ Meta.ai ਵੈੱਬਸਾਈਟ ‘ਤੇ ਵੀ ਕੀਤੀ ਜਾ ਸਕਦੀ ਹੈ। ਤੁਹਾਨੂੰ ਦੱਸ ਦੇਈਏ ਕਿ ਇਸ AI ਚੈਟਬੋਟ ਦੀ ਸੁਵਿਧਾ ਫਿਲਹਾਲ 12 ਤੋਂ ਜ਼ਿਆਦਾ ਦੇਸ਼ਾਂ ਲਈ ਰੋਲਆਊਟ ਕੀਤੀ ਗਈ ਹੈ। ਇਨ੍ਹਾਂ ਵਿਚ ਅਮਰੀਕਾ, ਆਸਟ੍ਰੇਲੀਆ, ਕੈਨੇਡਾ, ਨਿਊਜ਼ੀਲੈਂਡ, ਸਿੰਗਾਪੁਰ, ਦੱਖਣੀ ਅਫਰੀਕਾ, ਯੂਗਾਂਡਾ ਅਤੇ ਜ਼ਿੰਬਾਬਵੇ ਵਰਗੇ ਦੇਸ਼ਾਂ ਦੇ ਨਾਂ ਵੀ ਸ਼ਾਮਲ ਹਨ।

ਸਾਂਝਾ ਕਰੋ