November 24, 2024

ਸੰਪਾਦਕੀ : ਪੰਜਾਬੀ ਕਾਨਫਰੰਸਾਂ ਦਾ ਪੰਜਾਬੀ ਲਈ ਹੇਜ-ਪਿਆਰ/ਗੁਰਮੀਤ ਸਿੰਘ ਪਲਾਹੀ

       ਵਿਸ਼ਵ ਪੱਧਰ ‘ਤੇ ਅਮਰੀਕਾ,ਕਨੇਡਾ,ਭਾਰਤ,ਪਾਕਿਸਤਾਨ ‘ਚ ਪੰਜਾਬੀ ਬੋਲੀ ਦਾ ਹੇਜ-ਪਿਆਰ ਵਿਖਾਉਂਦਿਆਂ ਪੰਜਾਬੀ ਕਾਨਫਰੰਸਾਂ ਦਾ ਦੌਰ ਭਖਿਆ ਹੋਇਆ ਹੈ। ਪੰਜਾਬੀ ਬਾਲਾਂ ਨੂੰ ਪੰਜਾਬੀ ‘ਚ ਲਿਖਣ ਪੰਜਾਬੀ ਨਾਲ ਜੋੜਨ ਲਈ ਦੇਸ-ਪਰਦੇਸ ਵਿੱਚ ਉਪਰਾਲੇ ਹੋ ਰਹੇ ਹਨ। ਬਾਲ ਲੇਖਕਾਂ ਦੇ ਮੁਕਾਬਲੇ ਕਰਵਾਏ ਜਾ ਰਹੇ ਹਨ।             ਵੱਡੀ ਪੱਧਰ ‘ਤੇ ਪੰਜਾਬੀ ਪਿਆਰੇ ਪੰਜਾਬੀ ਬੋਲੀ ਦੇ ਵਰਤਮਾਨ,ਭਵਿੱਖ ਬਾਰੇ ਵਿਚਾਰ ਕਰ ਰਹੇ ਹਨ। ਇਹਨਾਂ ਚੁੰਝ ਚਰਚਾਵਾਂ ਵਿੱਚੋਂ ਕੀ ਸਿੱਟੇ ਨਿਕਲਦੇ ਹਨ?ਇਹ ਤਾਂ ਸਮਾਂ ਹੀ ਦੱਸੇਗਾ। ਪਰ ਪੰਜਾਬੀ ਦੇ ਸਿਰਮੌਰ ਲੇਖਕਾਂ,ਵੱਡੀਆਂ ਸਾਹਿਤਕ ਸੰਸਥਾਵਾਂ ਵਿੱਚ ਧੜੇਬੰਦੀ ਅਤੇ ਇੱਕ ਦੂਜੇ ਦੀਆਂ ਲੱਤਾਂ ਖਿੱਚਣ ਦਾ ਦੌਰ ਜਾਰੀ ਹੈ। ਸਾਹਿਤ ਅਕਾਦਮੀਆਂ,ਯੂਨੀਵਰਸਿਟੀਆਂ,ਵੱਡੇ ਕਾਲਜਾਂ ‘ਚ ਪੰਜਾਬੀ ਦੇ ਪ੍ਰਚਾਰ-ਪ੍ਰਸਾਰ ਦੇ ਨਾਂ ‘ਤੇ ਸੈਮੀਨਾਰ ਹੋ ਰਹੇ ਹਨ।ਵੱਡੀਆਂ ਰਕਮਾਂ ਖਰਚੀਆਂ ਜਾ ਰਹੀਆਂ ਹਨ।ਆਪੋ-ਆਪਣੇ ਧੜੇ ਦੇ ਬੁੱਧੀਜੀਵੀਆਂ ਨੂੰ ਸੱਦ ਕੇ ਧੜੇ ਪਾਲ਼ੇ ਜਾ ਰਹੇ ਹਨ। ਪੰਜਾਬੀ ਦੇ ਪੰਜਾਬ ‘ਚ ਹਾਲਾਤ ਕੀ ਹਨ?ਜ਼ਮੀਨੀ ਪੱਧਰ ‘ਤੇ ਪੰਜਾਬੀ ਦੀ ਸਕੂਲਾਂ,ਕਾਲਜਾਂ, ਸਰਕਾਰੀ ਦਫਤਰਾਂ, ਕਚਹਿਰੀਆਂ,ਕਾਰੋਬਾਰੀ ਸੰਸਥਾਵਾਂ ‘ਚ ਜੋ ਦੁਰਦਸ਼ਾ ਹੋ ਰਹੀ ਹੈ, ਕੀ ਉਸ ਸੰਬੰਧੀ ਇਹ ਲੇਖਕ, ਪੰਜਾਬੀ-ਪਿਆਰੇ ਜਾਣੂ ਨਹੀਂ? ਪੰਜਾਬੀ ਦੀ ਜੋ ਜੱਖਣਾ ਇਸ ਸਮੇਂ ਪੁੱਟੀ ਜਾ ਰਹੀ ਹੈ,ਉਸ ਪ੍ਰਤੀ ਹਾਅ ਦਾ ਨਾਅਰਾ ਮਾਰਨ ਵਾਲਿਆਂ ਦੀ ਕਮੀ ਹੋ ਗਈ ਹੈ।ਪੰਜਾਬੀ ਲਈ ਸਜਾਵਟ ਹੈ,ਦਿਖਾਵਟ ਹੈ।ਪੰਜਾਬੀ ਲੇਖਕਾਂ ਦੀਆਂ ਛਪ ਰਹੀਆਂ ਪੁਸਤਕਾਂ ਦੇ ਹਾਲਾਤ ਕੀ ਹਨ?ਸਨਮਾਨ ਕਿਹਨਾਂ ਨੂੰ ਬਖਸ਼ੇ ਜਾ ਰਹੇ ਹਨ?ਪੰਜਾਬੀ ਦੇ ਅਖਬਾਰਾਂ,ਰਸਾਲਿਆਂ ਦੇ ਪਾਠਕ ਕਿੱਡੀ ਹੇਠਲੀ ਪੱਧਰ ‘ਤੇ ਪੁੱਜ ਗਏ ਹਨ?ਇਸ ਬਾਰੇ ਚਰਚਾ ਕਰਨੀ ਨਿਰਾਰਥਕ ਜਾਪਣ ਲੱਗ ਪਈ ਹੈ। ਹਾਂ, ਇੱਕ ਹਾਂ ਪੱਖੀ ਰੁਝਾਨ ,ਪੰਜਾਬੀ ਵਿਹੜੇ ‘ਚ ਵੇਖਣ ਨੂੰ ਮਿਲਣ ਲੱਗਾ ਹੈ। ਥਾਂ-ਥਾਂ ਪੰਜਾਬੀ ਪੁਸਤਕ ਮੇਲੇ ਲੱਗਣ ਲੱਗੇ ਹਨ।ਕਿਤਾਬਾਂ ਵੀ ਵਿਕਣ ਲੱਗੀਆਂ ਹਨ।ਪਿਛਲੇ ਦਿਨੀ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਕਰਵਾਏ ਸਮਾਗਮ ਦੌਰਾਨ 25 ਲੱਖ ਦੀਆਂ ਪੁਸਤਕਾਂ ਵਿਕੀਆਂ ਅੰਮ੍ਰਿਤਸਰ, ਲੁਧਿਆਣਾ ਪੁਸਤਕ ਮੇਲਿਆਂ ਚ ਚੰਗੀ ਵੱਟਤ ਹੋਈ ਹੈ।ਇਹ ਸ਼ੁਭ ਸ਼ਗਨ ਹੈ!

ਸੰਪਾਦਕੀ : ਪੰਜਾਬੀ ਕਾਨਫਰੰਸਾਂ ਦਾ ਪੰਜਾਬੀ ਲਈ ਹੇਜ-ਪਿਆਰ/ਗੁਰਮੀਤ ਸਿੰਘ ਪਲਾਹੀ Read More »

* ਬੋਲ ਫ਼ਿਲਿਸਤੀਨੀ ਮੁਟਿਆਰ ਦੇ!*

*ਭਾਵੁਕ ਬੋਲ…* *ਇੱਕ ਫ਼ਿਲਿਸਤੀਨੀ* *ਮੁਟਿਆਰ ਦੇ!* ਵੇਦਨਾ,ਪੀੜਾ,ਰੋਹ…. ਫ਼ਿਲਿਸਤੀਨ ਬੋਲਦਾ ਹੈ ਸਮਾਂ ਲੰਘ ਰਿਹਾ ਹੈ ਸੰਸਾਰ ਖੜ੍ਹਾ ਦੇਖ ਰਿਹਾ ਹੈ ਮੰਜ਼ਰ ਹੋ ਰਹੇ ਨੇ ਬਦਤਰ ਆਵਾਜ਼ਾਂ ਨਿਕਲ ਰਹੀਆਂ ਨੇ ਕਮਤਰ ਚੀਥੜੇ ਕੀਤੇ ਜਾ ਰਹੇ ਬੱਚਿਆਂ ਦੇ ਬੰਦ ਕਰੋ ਇਹ! ਕਹੇ ਨਾ ਕੋਈ ਬੰਦੇ ਜੋ ਸਾੜੇ ਗਏ ਜਿਉੰਦੇ ਨਹੀਂ ਉਮੀਦ ਕੋਈ ਉਨ੍ਹਾਂ ਦੇ ਬਚਣ ਦੀ ਕਰਾਹ ਰਹੀਆਂ ਨੇ ਮਾਵਾਂ ਪੀੜਾ ਨਾਲ ਫੋੜ੍ਹੇ ਜਾ ਰਹੇ ਬੰਬ ਬੱਚਿਆਂ ਦੇ ਸਿਰਾਂ ‘ਚ ਅਣ-ਜੰਮੇ ਨੇ ਜੋ ਅਜੇ ਕੁੱਖਾਂ ‘ਚ ਜਾ ਰਹੇ ਸਿੱਧੇ ਕਬਰਾਂ ‘ਚ ਸੁਫ਼ਨੇ ਹੋਏ ਕਤਲ ਸੱਧਰਾਂ ਦਿੱਤੀਆਂ ਮਸਲ ਬੌਂਦਲ ਜਾਏ ਸਰੀਰ ਜਦ ਲੱਗੇ ‘ਸ਼ੌਕ’ ਚੌਵੀ ਘੰਟੇ ਹੀ ਮੰਡਰਾਉਂਦੀ ਮੌਤ ਫਿਰ ਵੀ ਉਹ ਕਹਿਣ ਨਿਆਣੇ ਵੀ ਹਨ ਦਹਿਸ਼ਤਗਰਦ ਅੱਖਾਂ ਦੱਸਣ ਭੈਅ-ਭੀਤ ਨੇ ਬੱਚੇ ਵਰ੍ਹ ਰਹੇ ਨੇ ਆਸਮਾਨੋਂ ਬੰਬ ਵਾਜ਼ਾਂ ਮਾਰਨ ਮਾਂ ਨੂੰ ਜਿਹੜੀ ਕੀਤੀ ਦਫ਼ਨ ਬੰਬ ਨੇ ਤੁਸੀਂ ਕਹਿੰਦੇ ਹੋ ਅਸੀਂ ਫੈਲਾਉਂਦੇ ਹਾਂ ਦਹਿਸ਼ਤ ਆਉ ਤੁਸੀਂ ਦੇਖੋ ਸਾਡਾ ਅੰਬਰ ਹਾਂ,ਪਰ ਆਉਣਾ ਜਿਗਰਾ ਕਰ ਕੇ ਸਾਨੂੰ ਵੀ ਲੱਗੇ ਪਤਾ ਤੁਸੀਂ ਕਿਨਾਂ ਕੁ ਜਰ ਸਕਦੇ ਹੋ ਅੰਦਰ ਨਹੀਂ ਹੁੰਦੀ ‘ਗਲੂਟਨ’ ਤੁਹਾਡੀ ‘ਬਰੈੱਡ ਲਈ ਨਹੀਂ ਮਿਲਦੀ ਕਬਰ ਸਾਡੇ ‘ਡੈੱਡ’ ਲਈ ਨਾ ਬਿਜਲੀ ਨਾ ਪਾਣੀ ਸਿਰਫ਼ ਵਹਿਸ਼ੀ ਕਤਲੋਗ਼ਾਰਤ ਬਿਨ-ਵਾਰਸੋਂ ਚੀਥੜੇ ਦਮ ਤੋੜਦੀਆਂ ਲੋਥਾਂ ਮਾਰੇ ਸੜਿਹਾਂਦ ਮੌਤ ਦੀ ਨਾ ਸੁਧ ਰਹੇ ਸਾਹ ਲੈਣ ਦੀ ਮਿਲੇ ਨਾ ਕੋਈ ਪਲ ਸੋਚਣ ਦਾ ਮਾਤਮ ਮਨਾਉਣ ਦਾ ਅੱਖ ਝਪਕਦੇ ਹੀ ਹਮਲੇ ਤੇ ਹਮਲਾ ਹਸਪਤਾਲਾਂ ‘ਤੇ ਹਮਲੇ ਤੋੜਨ ਲਈ ਸਾਡੇ ਹੌਸਲੇ ਪਰ ਉਹ ਨਹੀਂ ਜਾਣਦੇ ਕਿ ਜੋ ਵੀ ਬੱਚਾ ਜੰਮਦਾ ਹੈ ਇਸ ਭੂਮੀ ‘ਤੇ ਉਹ ਜੰਮਦਾ ਹੈ ਅੜਨ ਲਈ ਆਪਣੀ ਹੋਂਦ ਦੇ ਅਧਿਕਾਰ ਖ਼ਾਤਰ ਡਟਕੇ ਖੜ੍ਹਨ ਲਈ ਦਰਿੜ੍ਹਤਾ ਹੀ ਹੈ ਸਾਡੀ ਖਾਦ-ਖੁਰਾਕ ਅਸੀਂ ਨਹੀਂ ਛੱਡਾਂਗੇ ਆਪਣੀ ਭੂਮੀ ਕਿਉਂ ਨਹੀਂ ਸਮਝ ਰਹੇ ਉਹ ਇਸ ਨੂੰ? ਨਿਆਣਿਆਂ ਬੱਚਿਆਂ ਤੀਵੀਆਂ ਤੋਂ ਡਰੇ ਹੋਏ ਡਰਪੋਕ ਦੂਰੋਂ ਮਾਰ ਰਹੇ ਨੇ ਇਸ ਡਰੋਂ ਕਿ ਸੱਚ ਕਿਤੇ ਨਾ ਆ ਜਾਵੇ ਬਾਹਰੇ ਉਹ ਵੱਢੀ ਦੇ ਸਕਦੇ ਨੇ ਆਪਣੇ ਝੂਠ ਲਈ ਆਪਣੀਆਂ ਸਿਫ਼ਾਰਤੀ ਤੰਦਾਂ ਦੇ ਸਹਾਰੇ ਪਰ ਸੱਚ ਤਾਂ ਪ੍ਰਤੱਖ ਹੈ ਜੇ ਤੁਹਾਡੇ ਕੋਲ ਦੇਖਣ ਵਾਲੀ ਅੱਖ ਹੈ ਮੰਜ਼ਰ ਨੇ ਖ਼ੌਫ਼ਨਾਕ ਫਿਰ ਵੀ ਖ਼ਬਰਾਂ ‘ਚ ਹੈ ਝੂਠੀ ਬਾਤ ਦਰਅਸਲ ਨਹੀਂ ਦੱਸੀ ਜਾ ਰਹੀ ਸਾਡੀ ਕਹਾਣੀ ਸਾਡੇ ਵਿਚਾਰ ਕਿਉਂਕਿ ਮੀਡੀਆ ਹੈ ਉਨ੍ਹਾਂ ਦਾ ਖਰੀਦਿਆ ਕਰਜਦਾਰ *ਉਨ੍ਹਾਂ ਦੀਆਂ ਖ਼ਬਰਾਂ* *ਹੁੰਦੀਆਂ ਨੇ* *ਅਕਸਰ ਹੀ ਜਾਅਲ੍ਹੀ* *ਫੋਟੋਆਂ ਲਈ* *ਉਹ ਵਰਤਦੇ ਨੇ* *ਬੁੱਧੀ-ਖਿਆਲ਼ੀ* *ਪਰ* *ਸਾਡੇ ਲੋਕ ਨੇ* *ਜਾਗਰੂਕ* *ਬੇਬਾਕ* *ਅਡੋਲ* *ਜਾਉ!* *ਕਰ ਦਿਉ* *ਸਾਡੇ ਖਾਤੇ ਬੰਦ* *ਅਸੀਂ ਜਾਣਦੇ ਹਾਂ* *ਤੁਸੀਂ ਵੀ ਜਾਣਦੇ ਹੋ* *ਸਾਡਾ* *ਅਸਲੀ ਜੁੱਸਾ* *ਇਸੇ ਕਾਰਨ* *ਅਸੀਂ ਲਗਦੇ ਹਾਂ* *ਤੁਹਾਨੂੰ* *ਖ਼ਤਰਨਾਕ* *ਅਸੀਂ ਉਂਝ ਹੀ* *ਕਰ ਦਿੰਦੇ ਹਾਂ* *ਤੁਹਾਨੂੰ* *ਬਦ-ਹਵਾਸ* *ਜੇਕਰ* *”G-ਅੱਖਰ”* *ਕੀਤਾ ਜਾਂਦਾ ਹੈ* *ਗੈਰ-ਕਾਨੂੰਨੀ* *ਤਾਂ* *ਇਸ ਦਾ ਮਤਲਬ* *ਤੁਸੀਂ ਜਾਣਦੇ ਹੋ* *ਤੁਹਾਡੇ ਹੱਥ* *ਹੋ ਗਏ ਨੇ* *ਖੂਨੀ* *ਜਾਉ!* *ਕਰ ਦਿਉ ‘ਸੈਂਸਰ’* *ਤੇ ਮਾਰ ਦਿਉ ਕਾਟਾ* *ਇਤਿਹਾਸ ਨੂੰ* *ਦੁਹਰਾਉਣ ਦਿਉ*  *ਲੁੱਟੀ ਗਈ ਹੈ* *ਸਾਡੀ ਗੈਰਤ* *ਕਿਉਂਕਿ* *ਅਸੀਂ ਚਾਹੁੰਦੇ ਹਾਂ* *ਸੰਸਾਰ ਦੇਖੇ* *ਸਾਡੀ ਹਾਲਤ* *ਦੇਖੋ!* *ਤੇ* *ਖੋਲ੍ਹੋ ਆਪਣੀਆਂ ਅੱਖਾਂ* *ਫਿਰ ਵੀ* *ਮੁੱਕਰ ਰਿਹਾ ਹੈ* *ਸੰਸਾਰ* *ਸੱਚ ਤਾਂ* *ਪ੍ਰਤੱਖ ਸਾਹਮਣੇ ਹੈ* *ਮਾਨਵਤਾ ਹੀ* *ਮਰ ਚੁੱਕੀ ਹੈ* *”ਇਨ੍ਹਾਂ ਨੂੰ ਨਰਕ ‘ਚ ਸੁੱਟੋ”* *ਉਹ ਕਹਿ ਰਹੇ ਨੇ* *ਆਪਣੀ* *ਆਰਾਮ-ਕੁਰਸੀ ‘ਤੇ ਬੈਠੇ* *ਦਿਲ ਕਾਠੇ ਹੋ ਗਏ ਨੇ* *ਉਨ੍ਹਾਂ ਦੇ* *ਅੰਨ੍ਹੇ ਹੋ ਗਏ ਨੇ* *ਸੁਧ-ਬੁਧ ਖੋਹ ਬੈਠੇ ਨੇ* *ਗੁਲਾਮ ਹੋ ਗਏ ਨੇ* *ਉਹ* *ਜਿਹੜੇ ਇਕੱਠੇ ਹੋ ਕੇ* *ਕਰਦੇ ਨੇ ਫੈਸਲਾ* *ਕਿ* *ਕਿਸਦੀ ਹੱਤਿਆ* *ਹੈ ਵਾਜਬ ?* *ਕੌਣ ਚਲਦਾ ਹੈ* *ਇਹ ਸਾਰੀ ਚਾਲ* *ਮੈਨੂੰ ਕਰ ਦਿੰਦੀ ਹੈ* *ਨਿਢਾਲ* *ਅਸੀਂ ਚਲੇ ਗਏ* *ਪਿੱਛੇ* *ਇੱਕ ਸਦੀ* *ਗੁਲਾਮੀ* *ਗੋਰੀ-ਧੌਂਸ* *ਨਸਲਕੁਸ਼ੀ* *ਜਾਨਵਰ ਵੀ* *ਨਹੀਂ ਹੁੰਦੇ* *ਇੰਨੇ ਜ਼ਾਲਮ* *ਨਾ ਉਹ ਉਡਾਉਣ* *ਮੌਜੂ* *ਨਾ ਕਰਨ* *ਬੇਇੱਜ਼ਤ* *’ਟਿੱਕ-ਟੌਕ* *ਬਣਾਉਣੀ* *ਸਾਡੀ ਪੀੜਾ ਦੀ* *ਇਹ ਹਰਕਤ ਹੈ* *ਅਣਮਨੁੱਖੀ-ਨੀਵੀਂ* *ਨੀਵੀਂ ਤੋਂ ਵੀ ਨੀਵੀਂ* *ਸਿਆਸਤਦਾਨ?* *ਹਨ ਦੋਗਲੇ* *ਸਾਡੀਆਂ ਵੋਟਾਂ?* *ਕਾਗ਼ਜਾਂ ਦੇ ਟੁਕੜੇ* *ਉਹ ਚਲਾਕ ਨੇ* *ਲੂੰਬੜੀ ਵਾਂਗ* *ਆਪਣੇ ਮੂੰਹ* *ਮੀਆਂ-ਮਿੱਠੂ* *ਜਰੂਰ ਆਵੇਗੀ* *ਕਦੇ ਤਾਂ* *ਫ਼ੈਸਲੇ ਦੀ ਘੜ੍ਹੀ* *ਕਿਉਂਕਿ* *ਕੀਮਤ ਤਾਂ* *ਤਾਰਨੀ ਹੀ ਹੈ* *ਪੈਣੀ* *ਮੈਂ ਸੁਣੀ* *ਇੱਕ ਬੱਚੇ ਦੀ ਚੀਕ* *”ਕਾਸ਼ ਇਹ ਹੋਵੇ* *ਸੁਫ਼ਨੇ ਦੀ ਕੋਈ ਲੀਕ!”* *ਪਰ ਇਹ ਹੈ* *ਦਰਅਸਲ* *ਮਾਨਵਤਾ ਦੀ* *ਚੀਕ* *ਸਮਾਂ* *ਲੰਘ ਰਿਹਾ ਹੈ* *ਸੰਸਾਰ ਖੜ੍ਹਾ* *ਦੇਖ ਰਿਹਾ ਹੈ* *ਲੇਕਿਨ* *ਅੱਜ ਤੋਂ* *ਦਹਾਕਿਆਂ ਬਾਅਦ* *ਅਸੀਂ* *ਕਹਿ ਸਕਦੇ ਹਾਂ* *ਮਾਨ ਨਾਲ* *”ਮੈਨੂੰ ਆਪਣੇ ਸੀਨੇ ‘ਚ* *ਜਾਪੀ ਮਘਦੀ* *ਇੱਕ ਅੱਗ* *ਤੇ ਮੈਂ ਉਹ* *ਸੌਖਿਆਂ ਹੀ* *ਕਰ ਗਈ ਪਾਰ* *ਇਹ ਤਾਂ* *ਅਸੀਂ* *ਕਹਿ ਸਕਦੇ ਹਾਂ* *ਕਿ ਅਸੀਂ ਜੂਝੇ ਹਾਂ* *ਖਾਤਮਾ ਕਰਨ ਲਈ* *ਇਸ ਨਸਲਕੁਸ਼ੀ* *Geno-cide ਦਾ*  ਅੰਗ੍ਰੇਜ਼ੀ ਤੋਂ ਪੰਜਾਬੀ ਰੂਪ: ਤੇ ਪੇਸ਼ਕਸ਼: *ਯਸ਼ ਪਾਲ ਵਰਗ ਚੇਤਨਾ* (9814535005)

* ਬੋਲ ਫ਼ਿਲਿਸਤੀਨੀ ਮੁਟਿਆਰ ਦੇ!* Read More »