ਭੁੱਖ ਹੜਤਾਲ ‘ਤੇ ਬੈਠੀ ਆਤਿਸ਼ੀ ਦਾ ਵੱਡਾ ਬਿਆਨ

ਰਾਜਧਾਨੀ ਦਿੱਲੀ ‘ਚ ਚੱਲ ਰਹੇ ਪਾਣੀ ਦੇ ਸੰਕਟ ਨੂੰ ਲੈ ਕੇ ‘ਆਪ’ ਸਰਕਾਰ ਦੀ ਮੰਤਰੀ ਆਤਿਸ਼ੀ ਮਾਰਲੇਨਾ ਚੌਥੇ ਦਿਨ ਵੀ ਭੁੱਖ ਹੜਤਾਲ ‘ਤੇ ਬੈਠੀ ਹੋਈ ਹੈ। ਉਨ੍ਹਾਂ ਨੇ ਸੋਮਵਾਰ ਨੂੰ ਵੀ ਇਕ ਵੀਡੀਓ ਸੰਦੇਸ਼ ਜਾਰੀ ਕੀਤਾ। ਜਲ ਮੰਤਰੀ ਆਤਿਸ਼ੀ ਨੇ ਹਰਿਆਣਾ ਦੀ ਭਾਜਪਾ ਸਰਕਾਰ ‘ਤੇ ਵੱਡਾ ਦੋਸ਼ ਲਾਇਆ ਹੈ। ਆਤਿਸ਼ੀ ਨੇ ਆਪਣੀ ਜਾਰੀ ਕੀਤੀ ਵੀਡੀਓ ਵਿਚ ਕਿਹਾ ਕਿ ਹਰਿਆਣਾ ਦੀ ਭਾਜਪਾ ਸਰਕਾਰ ਨੇ ਦਿੱਲੀ ਦੇ ਹੱਕ ਵਿੱਚੋਂ 100 ਐਮਜੀਡੀ ਯਾਨੀ 46 ਕਰੋੜ ਲਿਟਰ ਤੋਂ ਵੱਧ ਪਾਣੀ ਰੋਕ ਦਿੱਤਾ ਹੈ। ਇਹ ਪਾਣੀ ਇਕ ਦਿਨ ਵਿਚ 28 ਲੱਖ ਤੋਂ ਵੱਧ ਲੋਕਾਂ ਦੇ ਕੰਮ ਆਉਂਦਾ ਹੈ।

ਆਤਿਸ਼ੀ ਮੁਤਾਬਿਕ ਡਾਕਟਰ ਦੱਸ ਰਹੇ ਹਨ ਕਿ ਮੇਰਾ ਬਲੱਡ ਪ੍ਰੈਸ਼ਰ ਅਤੇ ਸ਼ੂਗਰ ਲੈਵਲ ਘੱਟ ਹੈ ਅਤੇ ਕੀਟੋਨ ਲੈਵਲ ਵਧ ਗਿਆ ਹੈ ਅਤੇ ਖਤਰਨਾਕ ਹੋ ਗਿਆ ਹੈ। ਡਾਕਟਰ ਨੇ ਕਿਹਾ ਹੈ ਕਿ ਮੈਨੂੰ ਭੁੱਖ ਹੜਤਾਲ ਤੋਂ ਉੱਠ ਜਾਣਾ ਚਾਹੀਦਾ ਹੈ।ਆਤਿਸ਼ੀ ਨੇ ਦੱਸਿਆ ਕਿ ਮੇਰੀ ਅਣਮਿੱਥੇ ਸਮੇਂ ਦੀ ਭੁੱਖ ਹੜਤਾਲ ਉਦੋਂ ਤੱਕ ਜਾਰੀ ਰਹੇਗੀ, ਜਦੋਂ ਤੱਕ ਹਰਿਆਣਾ ਸਰਕਾਰ ਦਿੱਲੀ ਦੇ ਇਨ੍ਹਾਂ 28 ਲੱਖ ਲੋਕਾਂ ਦੇ ਹੱਕ ਨਹੀਂ ਛੱਡਦੀ। ਮੇਰੀ ਸਿਹਤ ਭਾਵੇਂ ਕਿੰਨੀ ਵੀ ਵਿਗੜ ਜਾਵੇ, ਮੈਂ ਦਿੱਲੀ ਦੇ ਲੋਕਾਂ ਨੂੰ ਉਨ੍ਹਾਂ ਦੇ ਹੱਕ ਦਾ ਪਾਣੀ ਦਿਵਾ ਕੇ ਰਹਾਂਗੀ।

ਸਾਂਝਾ ਕਰੋ

ਪੜ੍ਹੋ

ਜਮਹੂਰੀ ਅਧਿਕਾਰ ਸਭਾ ਦੀ ਸੂਬਾਈ ਆਗੂ ਪਰਮਜੀਤ

*ਜਥੇਬੰਦੀਆਂ ਦੇ ਆਗੂਆਂ ਨੇ ਦੋਸ਼ੀ ਖਿਲਾਫ਼ ਕੀਤੀ ਸਖ਼ਤ ਕਾਰਵਾਈ ਦੀ...