September 28, 2024

ਜਮਹੂਰੀ ਅਧਿਕਾਰ ਸਭਾ ਦੀ ਸੂਬਾਈ ਆਗੂ ਪਰਮਜੀਤ ਕੌਰ ਜੋਧਪੁਰ ਉੱਪਰ ਜਾਨਲੇਵਾ ਹਮਲਾ

*ਜਥੇਬੰਦੀਆਂ ਦੇ ਆਗੂਆਂ ਨੇ ਦੋਸ਼ੀ ਖਿਲਾਫ਼ ਕੀਤੀ ਸਖ਼ਤ ਕਾਰਵਾਈ ਦੀ ਕੀਤੀ ਮੰਗ* ਬਰਨਾਲਾ 28 ਸਤੰਬਰ 27-28 ਸਤੰਬਰ 2024 ਦੀ ਵਿਚਕਾਰਲੀ ਰਾਤ ਜਮਹੂਰੀ ਅਧਿਕਾਰ ਸਭਾ ਦੀ ਸੂਬਾਈ ਆਗੂ ਪਰਮਜੀਤ ਕੌਰ ਜੋਧਪੁਰ ਉੱਪਰ ਜਾਨੋਂ ਮਾਰਨ ਦੀ ਨੀਅਤ ਨਾਲ ਕੀਤੇ ਹਏ ਹਮਲੇ ਦੇ ਦੋਸ਼ੀਆਂ ਖਿਲਾਫ਼ ਸਖ਼ਤ ਕਾਰਵਾਈ ਕਰਵਾਉਣ ਦੀ ਮੰਗ ਨੂੰ ਲੈਕੇ ਵੱਖ-ਵੱਖ ਜਥੇਬੰਦੀਆਂ ਅਤੇ ਪਿੰਡ ਜੋਧਪੁਰ ਵਾਸੀਆਂ ਦਾ ਵਫ਼ਦ ਮੁੱਖ ਥਾਣਾ ਅਫਸਰ ਸਦਰ ਬਰਨਾਲਾ ਨੂੰ ਮਿਲਿਆ। ਇਸ ਸਮੇਂ ਪੁਲਿਸ ਅਧਿਕਾਰੀਆਂ ਨੂੰ ਮਿਲਣ ਉਪਰੰਤ ਵਫ਼ਦ ਦੀ ਅਗਵਾਈ ਕਰ ਰਹੇ ਆਗੂਆਂ ਨਰਾਇਣ ਦੱਤ, ਸੋਹਣ ਸਿੰਘ, ਹਰਚਰਨ ਚਹਿਲ, ਖੁਸ਼ਮੰਦਰ ਪਾਲ, ਸੁਖਵਿੰਦਰ ਸਿੰਘ, ਹਰਮੰਡਲ ਸਿੰਘ ਜੋਧਪੁਰ, ਬਲਵੀਰ ਸਿੰਘ ਸਾਬਕਾ ਸਰਪੰਚ ਜੋਧਪੁਰ, ਅਮਨਦੀਪ ਸਿਮਘ ਬਖਤਗੜ੍ਹ, ਪਿਸ਼ੌਰਾ ਸਿੰਘ ਹਮੀਦੀ, ਗੁਰਪ੍ਰੀਤ ਸਿੰਘ, ਤਰਸੇਮ ਸਿੰਘ, ਅਜਮੇਰ ਸਿੰਘ, ਸ਼ਿੰਗਾਰਾ ਸਿੰਘ, ਰਾਣੀ ਕੌਰ ਆਦਿ ਨੇ ਘਟਨਾ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਰੀਬ ਇੱਕ ਵਜੇ ਜਦੋਂ ਪਰਮਜੀਤ ਕੌਰ ਜੋਧਪੁਰ ਆਪਣੇ ਘਰ ਪਿਸ਼ਾਬ ਕਰਨ ਲਈ ਬਾਹਰ ਬਾਥਰੂਮ ਵਿੱਚ ਗਈ ਅਤੇ ਵਾਪਸ ਆਕੇ ਅੰਦਰੋਂ ਕੁੰਡੀ ਬੰਦ ਕਰਨ ਲੱਗੀ ਤਾਂ ਇੱਕ 26-27 ਕੁ ਸਾਲ ਦੇ ਮੁੰਡੇ ਨੇ ਉਸ ਨੂੰ ਧੱਕਾ ਦੇਕੇ ਬੈੱਡ ਤੇ ਸੁੱਟ ਦਿੱਤਾ ਅਤੇ ਉਸ ਗਲਾ ਘੁੱਟਣ ਲੱਗ ਪਿਆ। ਜਿਸ ਕਰਕੇ ਇੱਕ ਦਮ ਬਹੁਤ ਜਿਆਦਾ ਘਬਰਾ ਗਈ। ਇਤਨੇ ਹੀ ਸਮੇਂ ਵਿੱਚ ਉਸ ਨੇ ਚਾਕੂ ਨਾਲ ਪਰਮਜੀਤ ਕੌਰ ਨੂੰ ਮਾਰਨ ਦੀ ਨੀਅਤ ਨਾਲ ਵਾਰ ਕਰਨ ਦੀ ਕੋਸ਼ਿਸ਼ ਕੀਤੀ। ਜਿੰਨੀ ਕੁ ਵੀ ਹੋ ਕੋਸ਼ਿਸ਼ ਹੋ ਸਕਦੀ ਸੀ ਪਰਮਜੀਤ ਕੌਰ ਨੇ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਉਹ ਸਰੀਰ ਉੱਪਰ ਇਹ ਵਿਅਕਤੀ ਕੁੱਝ ਵਾਰ ਕਰਨ ਵਿੱਚ ਸਫ਼ਲ ਹੋ ਗਿਆ। ਪਰ ਉਹ ਜਾਨੋਂ ਮਾਰਨ ਵਿੱਚ ਕਾਮਯਾਬ ਨਾਂ ਹੋ ਸਕਿਆ। ਪਰਮਜੀਤ ਕੌਰ ਨੇ ਰੌਲਾ ਪਾਉਣ ਦੀ ਕੋਸ਼ਿਸ਼ ਕੀਤੀ ਪਰ ਉਸ ਨੂੰ ਧਮਕੀ ਦੇਕੇ ਚੁੱਪ ਕਰਵਾ ਦਿੱਤਾ ਕਿ ਰੌਲਾ ਪਾਉਣ ਦਾ ਅੰਜਾਮ ਬੁਰਾ ਹੋਵੇਗਾ। ਮੈਂ ਤੈਨੂੰ ਮੌਤ ਦੇ ਘਾਟ ਉਤਾਰ ਦਿਆਂਗਾ। ਫਿਰ ਉਹ ਲੁੱਟ ਕਰਨ ਦੀ ਨੀਅਤ ਨਾਲ ਕਹਿੰਦਾ ਜੋ ਕੁੱਝ ਵੀ ਤੇਰੇ ਕੋਲ ਨਗਦੀ ਹੈ ਮੇਰੇ ਹਵਾਲੇ ਕਰਦੇ। ਪਰਮਜੀਤ ਕੌਰ ਕੋਲ ਘਰ ਵਿੱਚ ਪੰਜ ਕੁ ਹਜਾਰ ਰੁਪਏ ਹੀ ਉਸ ਕੋਲ ਸਾਨ ਜੋ ਡਰ ਦੇ ਮਾਰਿਆਂ ਅਤੇ ਆਪਣੀ ਜਾਨ ਬਚਾਉਣ ਦੀ ਲੋੜ ਵਿੱਚੋਂ ਉਸ ਨੂੰ ਦੇ ਦਿੱਤੇ। ਉਹ ਇਹ ਪੈਸੇ ਲੈਕੇ ਉਸ ਧਮਕੀ ਦੇ ਕੇ ਚਲਾ ਗਿਆ ਕਿ ਤੂੰ ਕੋਈ ਰੌਲਾ ਨਹੀਂ ਪਾਏਂਗੀ ਅਤੇ ਨਾਂ ਹੀ ਪੁਲਿਸ ਨੂੰ ਰਿਪੋਰਟ ਦੇਵੇਂਗੀ। ਜਦੋਂ ਉਹ ਘਰ ਦੀ ਕੰਧ ਟੱਪਕੇ ਬਾਹਰ ਚਲਾ ਗਿਆ ਤਾਂ ਹਿੰਮਤ ਕਰਕੇ ਗੁਆਂਢੀਆਂ ਨੂੰ ਫੋਨ ਕੀਤੇ, ਜਿਨ੍ਹਾਂ ਆਕੇ ਉਸ ਨੂੰ ਸੰਭਾਲਿਆ ਅਤੇ 112 ਨੰਬਰ ਫੋਨ ਤੇ ਪੁਲਿਸ ਨੂੰ ਸੂਚਿਤ ਕੀਤਾ। ਪਰਮਜੀਤ ਕੌਰ ਦੇ ਜਾਨੋਂ ਮਾਰਨ ਦੀ ਨੀਅਤ ਨਾਲ ਗਲਾ ਘੁੱਟਣ ਦੀ ਵਜਾਹ ਕਾਰਨ ਦਰਦ ਹੋ ਰਿਹਾ ਸੀ। ਜਿਸ ਕਰਕੇ ਹੁਣ ਉਸ ਨੂੰ ਸਿਵਲ ਹਸਪਤਾਲ ਬਰਨਾਲਾ ਵਿੱਚ ਦਾਖ਼ਲ ਕਰਵਾ ਦਿੱਤਾ ਹੈ। ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਆਗੂਆਂ ਕਿਹਾ ਕਿ ਇਸ ਕਿਸਮ ਦੇ ਗਲਤ ਅਨਸਰ ਆਮ ਲੋਕਾਂ ਦਾ ਜਿਉਣਾ ਦੁੱਭਰ ਕਰ ਰਹੇ ਹਨ ਅਤੇ ਆਮ ਪਿੰਡਾਂ ਦੇ ਲੋਕਾਂ ਵਿੱਚ ਦਹਿਸ਼ਤ ਪਾਈ ਜਾ ਰਹੈ ਹੈ। ਇਸ ਲਈ ਅਜਿਹੇ ਸਮਾਜ ਵਿਰੋਧੀ ਅਨਸਰਾਂ ਨੂੰ ਸਖਤੀ ਨਾਲ ਨੱਥ ਪਾਈ ਜਾਵੇ। ਆਗੂਆਂ ਨੇ 29 ਸਤੰਬਰ ਸਾਮ ਪਿੰਡ ਜੋਧਪੁਰ ਵਿਖੇ ਗੁੰਡਾਗਰਦੀ ਵਿਰੋਧੀ ਰੈਲੀ ਕਰਨ ਦਾ ਫੈਸਲਾ ਵੀ ਕੀਤਾ।

ਜਮਹੂਰੀ ਅਧਿਕਾਰ ਸਭਾ ਦੀ ਸੂਬਾਈ ਆਗੂ ਪਰਮਜੀਤ ਕੌਰ ਜੋਧਪੁਰ ਉੱਪਰ ਜਾਨਲੇਵਾ ਹਮਲਾ Read More »

ਫਲਿੱਪਕਾਰਟ ‘ਤੇ 10 ਹਜ਼ਾਰ ਰੁਪਏ ਤੋਂ ਘੱਟ ਕੀਮਤ ‘ਚ ਮਿਲ ਰਹੇ 5G ਸਮਾਰਟਫੋਨਜ਼

ਨਵੀਂ ਦਿੱਲੀ, 28 ਸਤੰਬਰ – ਫਲਿੱਪਕਾਰਟ ਬਿਗ ਬਿਲਿਅਨ ਡੇਜ ਸੇਲ ਲਾਈਵ ਹੋ ਚੁੱਕੀ ਹੈ। ਸਾਲਾਨਾ ਸੇਲ ‘ਚ ਸਮਾਰਟਫੋਨ ਸਮੇਤ ਸਾਰੇ ਇਲੈਕਟ੍ਰੋਨਿਕ ਪ੍ਰੋਡਕਟ ‘ਤੇ ਤਗੜਾ ਡਿਸਕਾਊਂਟ ਦਿੱਤਾ ਜਾ ਰਿਹਾ ਹੈ। ਸੇਲ ‘ਚ ਖਰੀਦਦਾਰੀ ਕਰਨ ‘ਤੇ ਉਨ੍ਹਾਂ ਲੋਕਾਂ ਨੂੰ ਚੰਗੀ ਬੱਚਤ ਹੋ ਸਕਦੀ ਹੈ ਜੋ 10,000 ਹਜ਼ਾਰ ਰੁਪਏ ਤੋਂ ਘੱਟ ‘ਚ ਇਕ ਚੰਗਾ 5G ਸਮਾਰਟਫੋਨ ਲੱਭ ਰਹੇ ਹਨ। Samsung, Redmi ਸਮੇਤ ਕਈ ਫੋਨ ਹਨ ਜਿਨ੍ਹਾਂ ਨੂੰ ਫਲਿੱਪਕਾਰਟ ਤੋਂ ਆਫਰਜ਼ ‘ਚ 10 ਹਜ਼ਾਰ ਤੋਂ ਵੀ ਘੱਟ ‘ਚ ਖ਼ਰੀਦਿਆ ਜਾ ਸਕਦਾ ਹੈ। Samsung Galaxy A14 5G Samsung ਦੇ ਇਸ ਫੋਨ ‘ਚ 4GB ਰੈਮ ਨਾਲ 64GB ਤੇ 128GB ਸਟੋਰੇਜ ਆਪਸ਼ਨ ਹੈ। ਇਸ ਦੇ 128GB ਵੇਰੀਐਂਟ ਨੂੰ ਫਲਿੱਪਕਾਰਟ ਨਾਲ 9,999 ਰੁਪਏ ਤੋਂ ਖਰੀਦਿਆ ਜਾ ਸਕਦਾ ਹੈ। ਇਸ ਦਾ 64GB ਵੇਰੀਐਂਟ ਸਿਰਫ 8,999 ਰੁਪਏ ‘ਚ ਮਿਲ ਰਿਹਾ ਹੈ। ਸਮਾਰਟਫੋਨ ਦੀ ਖਰੀਦਦਾਰੀ ਕਰਦੇ ਸਮੇਂ ਜੇ ਫਲਿੱਪਕਾਰਟ ਐਕਸਿਸ ਬੈਂਕ ਕ੍ਰੈਡਿਟ ਕਾਰਡ ਦਾ ਇਸਤੇਮਾਲ ਕਰਦੇ ਹੋ ਤਾਂ 5 ਪ੍ਰਤੀਸ਼ਤ ਕੈਸ਼ਬੈਕ ਮਿਲ ਸਕਦਾ ਹੈ। ਇਸ ‘ਤੇ ਐਕਸਚੇਂਜ ਆਫਰ ਵੀ ਮਿਲ ਰਿਹਾ ਹੈ। Poco M6 5G Poco M6 5G ਦਾ 6GB+128GB ਵੇਰੀਐਂਟ ਫਲਿੱਪਾਕਰਟ ‘ਤੇ 9,499 ਰੁਪਏ ‘ਚ ਵਿਕਰੀ ਲਈ ਲਿਸਟ ਕੀਤਾ ਗਿਆ ਹੈ। ਫੋਨ ‘ਚ 1GB ਤਕ ਸਟੋਰੇਜ ਨੂੰ ਐਕਸਪੈਡ ਕਰਨ ਦੀ ਸਹੂਲਤ ਮਿਲਦੀ ਹੈ। ਇਸ ‘ਚ 50MP ਦਾ ਪ੍ਰਾਈਮਰੀ ਕੈਮਰਾ ਤੇ 5MP ਦਾ ਸੈਲਫੀ ਕੈਮਰਾ ਦਿੱਤਾ ਗਿਆ ਹੈ। ਫੋਨ ‘ਚ ਪਾਵਰ ਲਈ 5000 mAh ਬੈਟਰੀ ਤੇ ਮੀਡੀਆਟੇਕ ਡਾਇਮੇਸਿਟੀ 6100plus ਚਿਪਸੈੱਟ ਦਿੱਤੀ ਗਈ ਹੈ। Motorola g45 5G ਤਿੰਨ ਕਲਰ ਆਪਸ਼ਨ ‘ਚ ਉਪਲਬਧ Motorola g45 5G ਵੀ ਤੁਹਾਡੇ ਲਈ ਚੰਗਾ ਸਮਾਰਟਫੋਨ ਹੋ ਸਕਦਾ ਹੈ। ਇਸ ਦੇ 4GB+128 ਵੇਰੀਐਂਟ ਨੂੰ 9,999 ਰੁਪਏ ‘ਚ ਫਲਿੱਪਕਾਰਟ ‘ਤੇ ਵਿਕਰੀ ਲਈ ਲਿਸਟ ਕੀਤਾ ਗਿਆ ਹੈ। ਇਸ ‘ਚ 5000 mAh ਦੀ ਬੈਟਰੀ ਤੇ 16MP ਸੈਲਫੀ ਕੈਮਰਾ ਦਿੱਤਾ ਗਿਆ ਹੈ। ਬੈਕ ਪੈਨਲ ‘ਤੇ 50MP+2MP ਡਿਊਲ ਕੈਮਰਾ ਸੈੱਟਅਪ ਹੈ। Redmi 12 ਸਿਰਫ 8,999 ਰੁਪਏ ‘ਚ Redmi 12 ਦੇ 6GB+128GB ਵੇਰੀਐਂਟ ਨੂੰ ਫਲਿੱਪਕਾਰਟ ਤੋਂ ਖਰੀਦ ਸਕਦੇ ਹਾਂ। ਇਸ ‘ਚ 50MP+8MP+2MP ਬੈਕ ਕੈਮਰਾ ਤੇ 8MP ਸੈਲਫੀ ਲਈ ਸੈਂਸਰ ਦਿੱਤਾ ਗਿਆ ਹੈ। ਫੋਨ ‘ਚ 5000 mAh ਬੈਟਰੀ ਤੇ Helio G88 ਪ੍ਰੋਸੈਂਸਰ ਹੈ। Infinix Hot 50 5G Infinix 10000 ਰੁਪਏ ਦੇ ਬਜਟ ‘ਚ Infinix Hot 50 5G ਫੋਨ ਪੇਸ਼ ਕੀਤਾ ਜਾਂਦਾ ਹੈ। ਇਸ ਨੂੰ 9,999 ਰੁਪਏ ‘ਚ ਖਰੀਦ ਸਕਦੇ ਹਾਂ। ਫੋਨ ‘ਚ Dimensity 6300 ਪ੍ਰੋਸੈਂਸਰ ਹੈ ਤੇ 5,000 mAh ਬੈਟਰੀ ਦਿੱਤੀ ਗਈ ਹੈ।

ਫਲਿੱਪਕਾਰਟ ‘ਤੇ 10 ਹਜ਼ਾਰ ਰੁਪਏ ਤੋਂ ਘੱਟ ਕੀਮਤ ‘ਚ ਮਿਲ ਰਹੇ 5G ਸਮਾਰਟਫੋਨਜ਼ Read More »

ਝੋਨੇ ਦੇ ਸੀਜਨ ਦੌਰਾਨ ਮੰਡੀ ਬੋਰਡ ਦੇ ਮੁੱਖ ਦਫ਼ਤਰ ਵਿਖੇ ਕੰਟਰੋਲ ਰੂਮ ਕੀਤਾ ਸਥਾਪਿਤ

*ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਨੇ ਕਿਹਾ – ਕਿਸਾਨਾਂ, ਆੜ੍ਹਤੀਆਂ, ਮਜਦੂਰਾਂ ਨੂੰ ਕਿਸੇ ਕਿਸਮ ਦੀ ਦਿੱਕਤ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ ਐਸ.ਏ.ਐਸ. ਨਗਰ (ਮੋਹਾਲੀ) 28 ਸਤੰਬਰ (ਗਿਆਨ ਸਿੰਘ/ਏ ਡੀ ਪੀ ਨਿਊਜ) – ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਨੇ ਦੱਸਿਆ ਕਿ ਸਾਉਣੀ (ਝੋਨੇ) ਸੀਜਨ 2024-25 ਪਹਿਲੀ ਅਕਤੂਬਰ ਤੋਂ ਸ਼ੁਰੂ ਹੋ ਰਿਹਾ ਹੈ ਅਤੇ ਪੰਜਾਬ ਰਾਜ ਦੀਆਂ ਮੰਡੀਆਂ ਵਿੱਚ ਝੋਨੇ ਦੀ ਆਮਦ ਸ਼ੁਰੂ ਹੋ ਜਾਵੇਗੀ। ਇਸਦੇ ਲਈ ਮੰਡੀਆਂ ਅਤੇ ਖਰੀਦ ਕੇਂਦਰਾਂ ਦੀ ਸਾਫ਼-ਸਫਾਈ, ਬਿਜਲੀ, ਪੀਣ ਯੋਗ ਪਾਣੀ, ਬਾਥਰੂਮਾਂ, ਛਾਂ ਅਤੇ ਬੈਠਣ ਆਦਿ ਦੇ ਪੁਖਤਾ ਪ੍ਰਬੰਧ ਕੀਤੇ ਜਾ ਰਹੇ ਹਨ। ਇਸਦੇ ਨਾਲ ਹੀ ਸੀਜਨ ਦੌਰਾਨ ਕਿਸਾਨਾਂ, ਮਜਦੂਰਾਂ ਅਤੇ ਆੜ੍ਹਤੀਆਂ ਨੂੰ ਮੰਡੀਆਂ ਵਿੱਚ ਪੇਸ਼ ਆਉਣ ਵਾਲੀਆਂ ਮੁਸ਼ਕਲਾਂ ਦਾ ਨਿਪਟਾਰਾ ਕਰਨ ਲਈ ਮੰਡੀ ਬੋਰਡ ਦੇ ਮੁੱਖ ਦਫ਼ਤਰ ਵਿਖੇ ਵਿਸ਼ੇਸ਼ ਕੰਟਰੋਲ ਰੂਮ ਸਥਾਪਿਤ ਕੀਤਾ ਗਿਆ ਹੈ। ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੰਡੀ ਵਿੱਚ ਜਿਣਸ ਦੀ ਖਰੀਦ/ਵੇਚ ਸਬੰਧੀ ਕਿਸੇ ਵੀ ਤਰ੍ਹਾਂ ਦੀ ਮੁਸ਼ਕਿਲ ਆਉਣ ਤੇ 1 ਅਕਤੂਬਰ ਤੋਂ ਕੰਟਰੋਲ ਰੂਮ ਦੇ ਟੈਲੀਫੋਨ ਨੰ. 0172-5101649 ਅਤੇ 0172-5101704 ਤੇ ਸਵੇਰੇ 9 ਵਜੇ ਤੋਂ ਰਾਤ ਦੇ 8 ਵਜੇ ਤੱਕ ਸੂਚਿਤ ਕੀਤਾ ਜਾ ਸਕਦਾ ਹੈ, ਤਾਂ ਜੋ ਸਮੱਸਿਆ ਦਾ ਤੁਰੰਤ ਨਿਪਟਾਰਾ ਕੀਤਾ ਜਾ ਸਕੇ। ਚੇਅਰਮੈਨ ਨੇ ਦੱਸਿਆ ਕਿ ਸਾਫ਼ਟਵੇਅਰ ਸਬੰਧੀ ਕੰਪਿਊਟਰ ਸ਼ਾਖਾ ਵੱਲੋਂ ਹੈਲਪਲਾਈਨ ਨੰ. 0172-5101674, 9877937725, 8360899462 ਅਤੇ ਈਮੇਲ ਆਈ.ਡੀ. [email protected] ਸਥਾਪਿਤ ਕੀਤੀ ਗਈ ਹੈ। ਉਨ੍ਹਾਂ ਸਾਰੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਕਿਹਾ ਕਿ ਉਹ ਪੂਰੀ ਤਨਦੇਹੀ ਨਾਲ ਮੰਡੀਆਂ ਅਤੇ ਖਰੀਦ ਕੇਂਦਰਾਂ ਵਿੱਚ ਝੋਨੇ ਦੀ ਖਰੀਦ ਦੇ ਕਾਰਜਾਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਤਾਂ ਜੋ ਕਿਸਾਨ ਬਿਨਾਂ ਕਿਸੇ ਔਕੜ ਤੋਂ ਖੁਸ਼ੀ-ਖੁਸ਼ੀ ਆਪਣੀ ਫਸਲ ਨੂੰ ਵੇਚ ਕੇ ਜਲਦ ਤੋਂ ਜਲਦ ਆਪਣੇ ਘਰ ਜਾ ਸਕਣ।

ਝੋਨੇ ਦੇ ਸੀਜਨ ਦੌਰਾਨ ਮੰਡੀ ਬੋਰਡ ਦੇ ਮੁੱਖ ਦਫ਼ਤਰ ਵਿਖੇ ਕੰਟਰੋਲ ਰੂਮ ਕੀਤਾ ਸਥਾਪਿਤ Read More »

ਐਮ ਸੀ ਅਧਿਕਾਰੀਆਂ ਨੂੰ 10 ਪ੍ਰਤੀਸ਼ਤ ਦੀ ਛੋਟ ਦਾ ਲਾਭ ਲੈਣ ਲਈ ਆਖ਼ਰੀ ਘੰਟੇ ਤੱਕ ਟੈਕਸਦਾਤਾਵਾਂ ਨੂੰ ਸਹੂਲਤ ਦੇਣ ਲਈ ਆਖਿਆ

*ਪੰਜਾਬ ਰਾਜ ਟ੍ਰੇਡਰਜ਼ ਕਮਿਸ਼ਨ ਦੇ ਮੈਂਬਰ ਵਿਨੀਤ ਵਰਮਾ ਨੇ ਐਮ ਸੀ ਮੁਹਾਲੀ ਦੀ ਪ੍ਰਾਪਰਟੀ ਟੈਕਸ ਬ੍ਰਾਂਚ ਦਾ ਦੌਰਾ ਕੀਤਾ ਤੇ ਲੋਕਾਂ ਨੂੰ ਦਰਪੇਸ਼ ਮਾਮਲਿਆਂ ਨੂੰ ਹੱਲ ਕਰਵਾਇਆ *ਬਜ਼ੁਰਗ ਜਾਂ ਵਿਧਵਾ ਦੇ ਮਾਮਲਿਆਂ ਵਿੱਚ ਘਰ ਜਾ ਕੇ ਵਸੂਲੀ ਦੀ ਸਹੂਲਤ ਦੇਣ ਲਈ ਕਿਹਾ *ਨਵੀਆਂ ਇਮਾਰਤਾਂ ਦੀ ਟੈਕਸ ਲਈ ਤੁਰੰਤ ਰਜਿਸਟ੍ਰੇਸ਼ਨ ਸੁਵਿਧਾ ਦੇ ਮੁੱਦਿਆਂ ‘ਤੇ ਚਰਚਾ ਕੀਤੀ *ਨਗਰ ਨਿਗਮ ਵੱਲੋਂ ਟੈਕਸ ਉਗਰਾਹੀ ਲਈ ਕੀਤੇ ਪ੍ਰਬੰਧਾਂ ‘ਤੇ ਤਸੱਲੀ ਪ੍ਰਗਟਾਈ ਐਸ.ਏ.ਐਸ.ਨਗਰ, 28 ਸਤੰਬਰ (ਗਿਆਨ ਸਿੰਘ/ਏ.ਡੀ.ਪੀ ਨਿਊਜ) – ਪੰਜਾਬ ਸਟੇਟ ਟ੍ਰੇਡਰਜ਼ ਕਮਿਸ਼ਨ ਦੇ ਮੈਂਬਰ ਵਿਨੀਤ ਵਰਮਾ ਨੇ ਅੱਜ ਨਗਰ ਨਿਗਮ ਮੁਹਾਲੀ ਦੀ ਪ੍ਰਾਪਰਟੀ ਟੈਕਸ ਬ੍ਰਾਂਚ ਦਾ ਦੌਰਾ ਕਰਕੇ 30 ਸਤੰਬਰ ਤੱਕ ਟੈਕਸ ਦਾਤਾਵਾਂ ਨੂੰ 10 ਫੀਸਦੀ ਛੋਟ ਸਹਿਤ ਪ੍ਰਾਪਰਟੀ ਟੈਕਸ ਜਮਾਂ ਕਰਵਾਉਣ ਲਈ ਨਗਰ ਨਿਗਮ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਦਾ ਜਾਇਜ਼ਾ ਲਿਆ ਅਤੇ ਖ਼ਾਸ ਕਰ ਵਪਾਰੀਆਂ ਨੂੰ ਟੈਕਸ ਜਮਾਂ ਕਰਵਾਉਣ ਚ ਆ ਰਹੀਆਂ ਮੁਸ਼ਕਿਲਾਂ ਦਾ ਮੌਕੇ ਤੇ ਹੱਲ ਕਰਵਾਇਆ। ਪੰਜਾਬ ਸਰਕਾਰ ਵੱਲੋਂ ਵਪਾਰੀਆਂ ਦੇ ਹਿੱਤਾਂ ਦੀ ਰਾਖੀ ਲਈ ਗਠਿਤ ਸਰਕਾਰੀ ਸੰਸਥਾ ਪੰਜਾਬ ਰਾਜ ਟ੍ਰੇਡਰਜ਼ ਕਮਿਸ਼ਨ ਦੇ ਮੈਂਬਰ ਨੇ ਅੱਗੇ ਦੱਸਿਆ ਕਿ ਇਸ ਦੌਰੇ ਦਾ ਉਦੇਸ਼ ਸਾਰੇ ਯੋਗ ਨਾਗਰਿਕਾਂ ਨੂੰ ਬਿਨਾਂ ਕਿਸੇ ਪਰੇਸ਼ਾਨੀ ਤੋਂ ਛੋਟ ਯਕੀਨੀ ਬਣਾਉਣਾ ਸੀ। ਵਿਨੀਤ ਵਰਮਾ ਨੇ ਅੱਗੇ ਕਿਹਾ ਕਿ ਉਹ ਪੰਜਾਬ ਰਾਜ ਟ੍ਰੇਡਰਜ਼ ਕਮਿਸ਼ਨ ਦੇ ਮੈਂਬਰ ਹੋਣ ਦੇ ਨਾਤੇ, ਵਪਾਰੀਆਂ ਦੇ ਹਿੱਤਾਂ ਬਾਰੇ ਵੀ ਚਿੰਤਤ ਸੀ। ਉਨ੍ਹਾਂ ਕਿਹਾ ਕਿ ਨਗਰ ਨਿਗਮ ਦੇ ਅਧਿਕਾਰੀਆਂ ਨੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਜਿਹੜੇ ਬਜ਼ੁਰਗ ਜਾਂ ਵਿਧਵਾਵਾਂ ਨਗਰ ਨਿਗਮ ਦਫ਼ਤਰ ਨਹੀਂ ਆ ਸਕਦੀਆਂ, ਉਨ੍ਹਾਂ ਨੂੰ ਆਨਲਾਈਨ ਭੁਗਤਾਨ ਦੀ ਸਹੂਲਤ ਜਾਂ ਘਰੋਂ ਹੀ ਅਦਾਇਗੀ ਕਰਨ ਦੀ ਸਹੂਲਤ ਦਿੱਤੀ ਗਈ ਹੈ। ਇਸੇ ਤਰ੍ਹਾਂ, ਨਵੀਂਆਂ ਇਮਾਰਤਾਂ ਵਾਲੇ ਅਤੇ ਪਹਿਲੀ ਵਾਰ ਪ੍ਰਾਪਰਟੀ ਟੈਕਸ ਜਮ੍ਹਾ ਕਰਵਾਉਣਾ ਚਾਹੁੰਦੇ ਹਨ, ਉਨ੍ਹਾਂ ਨੂੰ ਜਾਇਦਾਦ ਦੇ ਅਗਲੇ ਅਤੇ ਪਿਛਲੇ ਪਾਸੇ ਦੀਆਂ ਫੋਟੋਆਂ ਤੋਂ ਇਲਾਵਾ ਮਾਲਕੀ ਅਤੇ ਬਿਲਡਿੰਗ ਪਲਾਨ ਦੇ ਦਸਤਾਵੇਜ਼ ਲੈ ਕੇ ਮੌਕੇ ‘ਤੇ ਯੂਆਈਡੀ ਬਣਾ ਕੇ ਸਹੂਲਤ ਦਿੱਤੀ ਜਾ ਰਹੀ ਹੈ। ਸੁਪਰਡੈਂਟ ਪ੍ਰਾਪਰਟੀ ਟੈਕਸ, ਐਮ.ਸੀ. ਮੋਹਾਲੀ ਅਵਤਾਰ ਕਲਸੀਆ ਨੇ ਪੰਜਾਬ ਰਾਜ ਵਪਾਰੀ ਕਮਿਸ਼ਨ ਦੇ ਮੈਂਬਰ ਨੂੰ ਭਰੋਸਾ ਦਿਵਾਇਆ ਕਿ ਉਹ ਨਾਗਰਿਕਾਂ ਦੀ ਹਰ ਸੰਭਵ ਮਦਦ ਨੂੰ ਯਕੀਨੀ ਬਣਾਉਣਗੇ ਜੋ ਰਿਹਾਇਸ਼ੀ/ਵਪਾਰਕ/ਉਦਯੋਗਿਕ ਜਾਇਦਾਦ ਦਾ ਟੈਕਸ ਦਫ਼ਤਰ ਵਿੱਚ ਜਮਾਂ ਕਰਵਾਉਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਨਗਰ ਨਿਗਮ ਕਮਿਸ਼ਨਰ ਟੀ ਬੈਨਿਥ ਦੇ ਨਿਰਦੇਸ਼ਾਂ ਅਨੁਸਾਰ ਨਗਰ ਨਿਗਮ ਦਫ਼ਤਰ ਸ਼ਨੀਵਾਰ ਅਤੇ ਐਤਵਾਰ ਨੂੰ 9 ਤੋਂ 5 ਵਜੇ ਤੱਕ ਪ੍ਰਾਪਰਟੀ ਟੈਕਸ ਦਾ ਭੁਗਤਾਨ ਪ੍ਰਾਪਤ ਕਰਨ ਵਿੱਚ ਨਾਗਰਿਕਾਂ ਦੀ ਸਹੂਲਤ ਲਈ ਕੰਮ ਕਰੇਗਾ। ਟੈਕਸ ਡਿਪਾਜ਼ਿਟ ‘ਤੇ 10 ਫੀਸਦੀ ਛੋਟ (ਛੂਟ) ਪ੍ਰਾਪਤ ਕਰਨ ਲਈ ਆਖਰੀ ਮਿਤੀ 30 ਸਤੰਬਰ ਹੈ। ਮੈਂਬਰ ਵਿਨੀਤ ਵਰਮਾ ਨੇ ਕਿਹਾ ਕਿ ਸਰਕਾਰ ਵੱਲੋਂ 30 ਸਤੰਬਰ ਤੱਕ ਪ੍ਰਾਪਰਟੀ ਟੈਕਸ ਜਮ੍ਹਾ ਕਰਵਾਉਣ ਵਾਲਿਆਂ ਨੂੰ ਸਰਕਾਰ ਵੱਲੋਂ ਐਲਾਨੀ ਗਈ 10 ਫੀਸਦੀ ਦੀ ਛੋਟ ਦਾ ਲਾਭ ਹਰੇਕ ਵਿਅਕਤੀ ਨੂੰ ਲੈਣਾ ਚਾਹੀਦਾ ਹੈ ਤਾਂ ਜੋ ਟੈਕਸ ਵਸੂਲੀ ਦੇ ਟੀਚਿਆਂ ਦੇ ਨਾਲ-ਨਾਲ ਛੋਟ ਦਾ ਲਾਭ ਵੀ ਸਾਰੇ ਯੋਗ ਵਿਅਕਤੀਆਂ ਦੁਆਰਾ ਲਾਭ ਹਾਸਲ ਕੀਤਾ ਜਾ ਸਕੇ।

ਐਮ ਸੀ ਅਧਿਕਾਰੀਆਂ ਨੂੰ 10 ਪ੍ਰਤੀਸ਼ਤ ਦੀ ਛੋਟ ਦਾ ਲਾਭ ਲੈਣ ਲਈ ਆਖ਼ਰੀ ਘੰਟੇ ਤੱਕ ਟੈਕਸਦਾਤਾਵਾਂ ਨੂੰ ਸਹੂਲਤ ਦੇਣ ਲਈ ਆਖਿਆ Read More »

ਸ਼ਹੀਦ ਭਗਤ ਸਿੰਘ ਦਾ ਭਾਰਤ ਦੀ ਅਜਾਦੀ ਵਿਚ ਵਡਮੁੱਲਾ ਯੋਗਦਾਨ ਹਮੇਸ਼ਾ ਯਾਦ ਰਹੇਗਾ – ਡਿਪਟੀ ਕਮਿਸ਼ਨਰ

ਅੰਮ੍ਰਿਤਸਰ, 28 ਸਤੰਬਰ (ਗਿਆਨ ਸਿੰਘ/ਏ ਡੀ ਪੀ ਨਿਊਜ) – ਰੈਡ ਕਰਾਸ ਸੁਸਾਇਟੀ, ਅੰਮ੍ਰਿਤਸਰ ਵਲੋਂ ਸ਼ਹਿਦ ਭਗਤ ਸਿੰਘ ਦਾ ਜਨਮ ਦਿਹਾੜਾ ਬਹੁਤ ਹੀ ਧੂਮਧਾਮ ਨਾਲ ਰੈਡ ਕਰਾਸ ਭਵਨ ਅੰਮ੍ਰਿਤਸਰ ਵਿਖੇ ਮਨਾਇਆ ਗਿਆ । ਇਸ ਸਮਾਗਮ ਵਿਚ ਵੱਖ ਵੱਖ ਐਨ ਜੀ ਓ ਤੇ ਸਿੱਖਿਆ ਸੰਸਥਾਵਾਂ ਜਿਵੇ ਕਿ ਨੋਲੇਜ਼ ਵਿਲ੍ਹਾ ਵੈਲਫੇਅਰ ਸੁਸਾਇਟੀ, ਖਾਲਸਾ ਕਾਲਜ਼ ਇੰਜੀਨਿਅਰਿੰਗ ਅਤੇ ਟਕਨੋਲੋਜੀ, ਸ਼ਹਿਜ਼ਾਦਾ ਨੰਦ ਕਾਲਜ਼, ਰੈਡ ਕਰਾਸ ਕੰਪਿਊਟਰ ਸੈਂਟਰ ਦੇ ਵਿਦਿਆਰਥੀਆ ਅਤੇ ਨਹਿਰੂ ਯੂਵਾ ਕੇਂਦਰ ਦੇ ਨੋਜਵਾਨਾਂ ਨੇ ਭਾਗ ਲਿਆ । ਬਹੁਤ ਸਾਰੇ ਨੌਜਵਾਨਾਂ ਨੇ ਦੇਸ਼ ਦੇ ਦੀ ਅਜਾਦੀ ਦੇ ਸੱਚੇ ਹੀਰੋ ਸ਼ਹੀਦ ਭਗਤ ਸਿੰਘ ਨੂੰ ਯਾਦ ਕਰਦਿਆ ਖੂਨਦਾਨ ਕੀਤਾ। ਇਸ ਮੋਕੇ ਮੁੱਖ ਮਹਿਮਾਨ ਵਜੋਂ ਸ੍ਰੀਮਤੀ ਸਾਕਸ਼ੀ ਸਾਹਨੀ, ਡਿਪਟੀ ਕਮਿਸ਼ਨਰ, ਅੰਮ੍ਰਿਤਸਰ ਸ਼ਾਮਿਲ ਹੋਏ । ਉਹਨਾਂ ਨੇ ਸ਼ਹੀਦ ਭਗਤ ਸਿੰਘ ਨੂੰ ਸ਼ਰਧਾਂਜਲੀ ਅਰਪਿਤ ਕਰਦੇ ਹੋਏ ਕਿਹਾ ਕਿ ਸਰਦਾਰ ਭਗਤ ਸਿੰਘ ਦੇਸ਼ ਦੇ ਇਕ ਸੱਚੇ ਦੇਸ਼ ਭਗਤ ਸਨ ਅਤੇ ਉਹਨਾ ਦੇ ਮਨ ਵਿਚ ਮਾਨਵਤਾ ਸੇਵਾ ਕੁੱਟ ਕੁੱਟ ਕੇ ਭਰੀ ਹੋਈ ਸੀ ,ਜਿਸ ਸੋਚ ਨਾਲ ਉਨ੍ਹਾ ਨੇ ਗੁਲਾਮੀ ਦੀਆਂ ਜੰਜੀਰਾ ਨੂੰ ਤੋੜਨ ਲਈ ਸਮਾਜ ਦੇ ਸਾਰੇ ਵਰਗਾ ਨੂੰ ਲਾਮਬੰਦ ਕਰਕੇ ਦੇਸ਼ ਦੀ ਅਜ਼ਾਦੀ ਦਾ ਰਾਹ ਪੱਧਰਾ ਕੀਤਾ। ਜਿਸ ਸਦਕਾ ਅੰਗਰੇਜ ਹਕੂਮਤ ਨੂੰ ਭਾਰਤ ਨੂੰ ਅਜਾਦ ਕਰਨ ਲਈ ਮਜਬੂਰ ਹੋਣਾ ਪਿਆ। ਉਹਨਾਂ ਕਿਹਾ ਕਿ ਅਸੀ ਅੱਜ ਉਹਨਾ ਕਰਕੇ ਹੀ ਦੇਸ਼ ਦੀ ਅਜਾਦੀ ਦਾ ਨਿੱਘ ਮਾਣ ਰਹੇ ਹਾਂ । ਇਸ ਮੋਕੇ ਤੇ ਮੈਡਮ ਗੁਰਸਿਮਰਨਜੀਤ ਕੋਰ, ਸਹਾਇਕ ਕਮਿਸ਼ਨਰ(ਜਨਰਲ) ਅਤੇ ਮੈਡਮ ਸੋਨਮ, ਐਸ ਡੀ ਐਮ, ਮਜੀਠਾ ਨੇ ਵੀ ਸ਼ਹੀਦ ਭਗਤ ਸਿੰਘ ਜੀ ਦੇ ਜੀਵਨ ਤੇ ਉਹਨਾ ਦੀ ਅਜਾਦੀ ਸੰਘਰਸ਼ ਬਾਰੇ ਵਿਚਾਰ ਪੇਸ਼ ਕੀਤੇ। ਰੈਡ ਕ੍ਰਾਸ ਸੋਸਾਇਟੀ ਵੱਲੋਂ ਸਕੱਤਰ ਸ਼੍ਰੀ ਸੈਮਸਨ ਮਸੀਹੀ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਕਿਹਾ ਅਤੇ ਸਰਦਾਰ ਭਗਤ ਸਿੰਘ ਜੀ ਦੇ ਜੀਵਨ ਬਾਰੇ ਵਿਚਾਰ ਸਾਂਝੇ ਕੀਤੇ।

ਸ਼ਹੀਦ ਭਗਤ ਸਿੰਘ ਦਾ ਭਾਰਤ ਦੀ ਅਜਾਦੀ ਵਿਚ ਵਡਮੁੱਲਾ ਯੋਗਦਾਨ ਹਮੇਸ਼ਾ ਯਾਦ ਰਹੇਗਾ – ਡਿਪਟੀ ਕਮਿਸ਼ਨਰ Read More »

ਵਿਦਿਆਰਥੀ ਨੂੰ ਨਕਲ ਕਰਨ ਤੋਂ ਰੋਕਣ ਲਈ ਸੀ.ਬੀ.ਐਸ.ਈ ਵੱਲੋਂ ਨਵਾਂ ਆਰਡਰ

ਨਵੀਂ ਦਿੱਲੀ, 28 ਸਤੰਬਰ – ਸਾਰੀਆਂ ਪ੍ਰੀਖਿਆਵਾਂ ‘ਚ ਚੋਰੀ ਦੀਆਂ ਵਧਦੀਆਂ ਵਾਰਦਾਤਾਂ ਨੂੰ ਦੇਖਦੇ ਹੋਏ ਹੁਣ ਸੀਬੀਐੱਸਈ ਨੇ 10ਵੀਂ ਅਤੇ 12ਵੀਂ ਦੀਆਂ ਬੋਰਡ ਪ੍ਰੀਖਿਆਵਾਂ ‘ਚ ਵੀ ਵਾਧੂ ਚੌਕਸੀ ਵਰਤਣ ਦਾ ਫੈਸਲਾ ਕੀਤਾ ਹੈ। ਇਸ ਲੜੀ ‘ਚ ਪਹਿਲੀ ਵਾਰ ਸੀਬੀਐਸਈ ਨੇ ਬੋਰਡ ਪ੍ਰੀਖਿਆਵਾਂ ਸੀਸੀਟੀਵੀ ਕੈਮਰਿਆਂ ਦੀ ਨਿਗਰਾਨੀ ਹੇਠ ਕਰਵਾਉਣ ਦਾ ਫੈਸਲਾ ਕੀਤਾ ਹੈ। ਬੋਰਡ ਨੇ ਸ਼ੁੱਕਰਵਾਰ ਨੂੰ ਜਾਰੀ ਨੋਟੀਫਿਕੇਸ਼ਨ ‘ਚ ਸਪੱਸ਼ਟ ਕੀਤਾ ਹੈ ਕਿ ਸਾਲ 2025 ਦੀਆਂ ਬੋਰਡ ਪ੍ਰੀਖਿਆਵਾਂ ਸੀਸੀਟੀਵੀ ਕੈਮਰਿਆਂ ਦੀ ਨਿਗਰਾਨੀ ‘ਚ ਹੋਣਗੀਆਂ। ਇਸ ਦੇ ਲਈ ਜੋ ਵੀ ਸਕੂਲ ਪ੍ਰੀਖਿਆ ਕੇਂਦਰ ਬਣਾਏ ਜਾਣਗੇ, ਉਨ੍ਹਾਂ ਦੇ ਹਰ ਕਮਰੇ ਵਿੱਚ ਸੀਸੀਟੀਵੀ ਕੈਮਰੇ ਲਗਾਏ ਜਾਣਗੇ। ਹਰ ਜਗ੍ਹਾ ਹੋਣਗੇ ਕੈਮਰੇ ਪ੍ਰੀਖਿਆ ਹਾਲ ਤੋਂ ਇਲਾਵਾ ਸਾਰੇ ਪ੍ਰੀਖਿਆ ਕੇਂਦਰਾਂ, ਸਕੂਲ ਦੇ ਦਾਖਲੇ ਤੋਂ ਲੈ ਕੇ ਪੌੜੀਆਂ ਆਦਿ ਤੱਕ ਹਰ ਜਗ੍ਹਾ ਕੈਮਰੇ ਇਸ ਤਰ੍ਹਾਂ ਲਗਾਏ ਜਾਣਗੇ ਕਿ ਉਮੀਦਵਾਰ ਹਰ ਸਮੇਂ ਕੈਮਰਿਆਂ ਦੀ ਨਿਗਰਾਨੀ ਹੇਠ ਰਹਿਣ। ਕੇਂਦਰਾਂ ਨੂੰ ਸੀਸੀਟੀਸੀ ਦੇ ਵੀਡੀਓ ਬੋਰਡ ਪ੍ਰੀਖਿਆ ਨਤੀਜੇ ਰਿਲੀਜ਼ ਹੋਣ ਤੋਂ ਬਾਅਦ ਦੋ ਮਹੀਨਿਆਂ ਲਈ ਸੁਰੱਖਿਅਤ ਰੱਖਣਾ ਪਵੇਗਾ ਤਾਂ ਜੋ ਲੋੜ ਪੈਣ ‘ਤੇ ਉਨ੍ਹਾਂ ਨੂੰ ਦੇਖਿਆ ਜਾ ਸਕੇ। ਭਾਵੇਂ ਸੀਬੀਐਸਈ ਸਕੂਲਾਂ ‘ਚ ਸੀਸੀਟੀਵੀ ਕੈਮਰੇ ਲੱਗੇ ਹੋਏ ਹਨ ਪਰ ਪ੍ਰੀਖਿਆ ਹਾਲ ‘ਚ ਕੈਮਰੇ ਨਹੀਂ ਲਾਏ ਗਏ। ਹੁਣ ਉੱਥੇ ਵੀ ਚੰਗੀ ਕੁਆਲਿਟੀ ਦੇ ਕੈਮਰੇ ਲਗਾਏ ਜਾਣਗੇ।

ਵਿਦਿਆਰਥੀ ਨੂੰ ਨਕਲ ਕਰਨ ਤੋਂ ਰੋਕਣ ਲਈ ਸੀ.ਬੀ.ਐਸ.ਈ ਵੱਲੋਂ ਨਵਾਂ ਆਰਡਰ Read More »

ਭਾਰਤ ‘ਚ ਰਿਲੀਜ਼ ਨਹੀਂ ਹੋਵੇਗੀ ਪਾਕਿਸਤਾਨੀ ਫਿਲਮ ‘ਦ ਲੀਜੈਂਡ ਆਫ ਮੌਲਾ ਜੱਟ’

ਪਾਕਿਸਤਾਨ ਦੀ ਬਹੁਤ ਹੀ ਉਡੀਕੀ ਜਾ ਰਹੀ ਫਿਲਮ ‘ਦ ਲੀਜੈਂਡ ਆਫ ਮੌਲਾ ਜੱਟ’ ਨੂੰ ਭਾਰਤ ਦੇ ਸਿਨੇਮਾਘਰਾਂ ‘ਚ ਰਿਲੀਜ਼ ਕਰਨ ਦੀ ਆਗਿਆ ਨਹੀਂ ਦਿੱਤੀ ਗਈ। ਇਸ ਫਿਲਮ ਦੀ ਰਿਲੀਜ਼ ਸਬੰਧੀ ਇਹ ਫੈਸਲਾ ਪਿਛਲੇ ਕੁਝ ਸਮੇਂ ਤੋਂ ਭਾਰਤੀ ਫਿਲਮ ਇੰਡਸਟਰੀ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਸੀ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਫੈਸਲਾ ਪਾਕਿਸਤਾਨ ਵੱਲੋਂ ਭਾਰਤੀ ਫਿਲਮਾਂ ਦੀ ਰਿਲੀਜ਼ ‘ਤੇ ਪਾਬੰਦੀ ਦੇ ਕਾਰਨ ਲਿਆ ਗਿਆ ਹੈ, ਜੋ ਕਿ 2019 ਤੋਂ ਲਾਗੂ ਹੈ। ਲੀਜੈਂਡ ਆਫ ਮੌਲਾ ਜੱਟ 1979 ਦੀ ਫਿਲਮ ਮੌਲਾ ਜੱਟ ਦਾ ਰੀਮਿਕਸ ਹੈ ਜਿਸ ਦਾ ਨਿਰਦੇਸ਼ਨ ਬਿਲਾਲ ਲਸ਼ਾਰੀ ਨੇ ਕੀਤਾ ਸੀ। ਫਵਾਦ ਖਾਨ ਅਤੇ ਮਾਹਿਰਾ ਖਾਨ ਸਟਾਰਰ ਫਿਲਮ ‘ਦ ਲੀਜੈਂਡ ਆਫ ਮੌਲਾ ਜੱਟ’ ਭਾਰਤ ਦੇ ਸਿਨੇਮਾਘਰਾਂ ‘ਚ ਰਿਲੀਜ਼ ਨਹੀਂ ਹੋਵੇਗੀ। ਭਾਰਤ ‘ਚ 10 ਸਾਲ ਬਾਅਦ ਪਾਕਿਸਤਾਨੀ ਫਿਲਮ ਰਿਲੀਜ਼ ਹੋਣ ਜਾ ਰਹੀ ਸੀ, ਜਿਸ ‘ਤੇ ਹੁਣ ਪਾਬੰਦੀ ਲਗਾ ਦਿੱਤੀ ਗਈ ਹੈ। ਫਵਾਦ ਖਾਨ ਅਤੇ ਮਾਹਿਰਾ ਖਾਨ ਦੀ ਇਹ ਫਿਲਮ 2022 ‘ਚ ਪਰਦੇ ‘ਤੇ ਰਿਲੀਜ਼ ਹੋਈ ਸੀ। ਰਿਪੋਰਟ ਮੁਤਾਬਕ ਫਿਲਮ ਨੇ ਦੁਨੀਆ ਭਰ ‘ਚ 400 ਕਰੋੜ ਰੁਪਏ ਤੋਂ ਜ਼ਿਆਦਾ ਦੀ ਕਮਾਈ ਕੀਤੀ ਸੀ। ਹਾਲਾਂਕਿ, ਇਹ ਉਸ ਸਮੇਂ ਭਾਰਤ ਵਿੱਚ ਰਿਲੀਜ਼ ਨਹੀਂ ਹੋਈ ਸੀ ਅਤੇ ਹੁਣ ਫਿਲਮ ਦੀ ਰਿਲੀਜ਼ ਦੇ ਲਗਭਗ 2 ਸਾਲ ਬਾਅਦ, ਇਹ ਭਾਰਤ ਵਿੱਚ ਰਿਲੀਜ਼ ਹੋਣੀ ਸੀ ਪਰ ਹੁਣ ਵੀ ਰੋਕ ਲਗਾ ਦਿਤੀ ਗਈ।

ਭਾਰਤ ‘ਚ ਰਿਲੀਜ਼ ਨਹੀਂ ਹੋਵੇਗੀ ਪਾਕਿਸਤਾਨੀ ਫਿਲਮ ‘ਦ ਲੀਜੈਂਡ ਆਫ ਮੌਲਾ ਜੱਟ’ Read More »

ਬੈਂਗਲੁਰੂ ਕੋਰਟ ਨੇ ਨਿਰਮਲਾ ਸੀਤਾਰਮਨ ਦੇ ਖਿਲਾਫ਼ FIR ਦਰਜ ਕਰਨ ਦਾ ਦਿੱਤਾ ਹੁਕਮ

ਬੈਂਗਲੁਰੂ, 28 ਸਤੰਬਰ – ਬੈਂਗਲੁਰੂ ਦੀ ਇਕ ਵਿਸ਼ੇਸ਼ ਅਦਾਲਤ ਨੇ 27 ਸਤੰਬਰ ਨੂੰ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵਿਰੁੱਧ ਐਫਆਈਆਰ ਦਰਜ ਕਰਨ ਦਾ ਹੁਕਮ ਦਿੱਤਾ ਹੈ। ਵਿੱਤ ਮੰਤਰੀ ‘ਤੇ ਇਲੈਕਟੋਰਲ ਬਾਂਡ ਰਾਹੀਂ ਜਬਰਨ ਵਸੂਲੀ ਦਾ ਦੋਸ਼ ਹੈ। ਜਨਧਿਕਾਰ ਸੰਘਰਸ਼ ਪ੍ਰੀਸ਼ਦ (ਜੇ.ਐੱਸ.ਪੀ.) ਦੇ ਆਦਰਸ਼ ਅਈਅਰ ਨੇ ਬੈਂਗਲੁਰੂ ‘ਚ ਸ਼ਿਕਾਇਤ ਦਰਜ ਕਰ ਕੇ ਕੇਂਦਰੀ ਮੰਤਰੀ ਨਿਰਮਲਾ ਸੀਤਾਰਮਨ ਖਿਲਾਫ ਕਾਰਵਾਈ ਕਰਨ ਦੇ ਨਿਰਦੇਸ਼ ਦੇਣ ਦੀ ਮੰਗ ਕੀਤੀ ਸੀ। ਰਿਪੋਰਟ ਅਨੁਸਾਰ ਪਟੀਸ਼ਨ ‘ਤੇ ਸੁਣਵਾਈ ਕਰਦਿਆਂ ਅਦਾਲਤ ਨੇ ਬੈਂਗਲੁਰੂ ਦੇ ਤਿਲਕ ਨਗਰ ਪੁਲਿਸ ਸਟੇਸ਼ਨ ਨੂੰ ਐਫਆਈਆਰ ਦਰਜ ਕਰਨ ਦਾ ਹੁਕਮ ਦਿੱਤਾ ਹੈ। ਅਗਲੀ ਸੁਣਵਾਈ 10 ਅਕਤੂਬਰ ਨੂੰ ਹੋਵੇਗੀ। ਜਨਧਿਕਾਰ ਸੰਘਰਸ਼ ਪ੍ਰੀਸ਼ਦ ਨੇ ਅਪ੍ਰੈਲ ‘ਚ 42ਵੀਂ ਏਸੀਐੱਮਐੱਮ ਅਦਾਲਤ ‘ਚ ਦਾਇਰ ਪਟੀਸ਼ਨ ‘ਚ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ, ਈਡੀ ਅਧਿਕਾਰੀਆਂ, ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ, ਭਾਜਪਾ ਦੇ ਰਾਸ਼ਟਰੀ ਨੇਤਾਵਾਂ, ਭਾਜਪਾ ਕਰਨਾਟਕ ਦੇ ਤਤਕਾਲੀ ਪ੍ਰਧਾਨ ਨਲਿਨ ਕੁਮਾਰ ਕਤੇਲ, ਬੀਵਾਈ ਵਿਜੇੇਂਦਰ ਵਿਰੁੱਧ ਸ਼ਿਕਾਇਤ ਕੀਤੀ ਸੀ। ਇਸ ‘ਤੇ ਸ਼ੁੱਕਰਵਾਰ ਨੂੰ ਸੁਣਵਾਈ ਹੋਈ। ਸ਼ਿਕਾਇਤ ‘ਚ ਕਿਹਾ ਗਿਆ ਹੈ ਕਿ ਅਪ੍ਰੈਲ 2019 ਤੋਂ ਅਗਸਤ 2022 ਤੱਕ ਬਿਜ਼ਨੈੱਸਮੈਨ ਅਨਿਲ ਅਗਰਵਾਲ ਦੀ ਫਰਮ ਤੋਂ ਲਗਭਗ 230 ਕਰੋੜ ਰੁਪਏ ਅਤੇ ਅਰਬਿੰਦੋ ਫਾਰਮੇਸੀ ਤੋਂ 49 ਕਰੋੜ ਰੁਪਏ ਇਲੈਕਟੋਰਲ ਬਾਂਡ ਰਾਹੀਂ ਵਸੂਲ ਕੀਤੇ ਗਏ ਸਨ। ਇਹ ਮਾਮਲਾ ਉਦੋਂ ਸ਼ੁਰੂ ਹੋਇਆ ਜਦੋਂ ਆਦਰਸ਼ ਅਈਅਰ, ਜੋ ਕਿ ਜਨਾਧਿਕਾਰ ਸੰਘਰਸ਼ ਸੰਗਠਨ ਦਾ ਮੈਂਬਰ ਹੈ, ਨੇ ਨਿਰਮਲਾ ਸੀਤਾਰਮਨ ਅਤੇ ਕੁਝ ਹੋਰ ਵਿਅਕਤੀਆਂ ਵਿਰੁੱਧ ਨਿੱਜੀ ਸ਼ਿਕਾਇਤ (ਪੀਸੀਆਰ) ਦਰਜ ਕਰਵਾਈ। ਸ਼ਿਕਾਇਤ ਵਿੱਚ ਦੋਸ਼ ਲਾਇਆ ਗਿਆ ਹੈ ਕਿ ਚੋਣ ਬਾਂਡ ਰਾਹੀਂ ਸਿਆਸੀ ਪਾਰਟੀਆਂ ਨੂੰ ਚੰਦੇ ਦੇ ਨਾਂ ’ਤੇ ਜਬਰੀ ਵਸੂਲੀ ਕੀਤੀ ਜਾਂਦੀ ਹੈ। ਅਈਅਰ ਦਾ ਕਹਿਣਾ ਹੈ ਕਿ ਇਹ ਜਬਰੀ ਵਸੂਲੀ ਨਾ ਸਿਰਫ਼ ਅਨੈਤਿਕ ਹੈ, ਸਗੋਂ ਇਹ ਲੋਕਤੰਤਰੀ ਪ੍ਰਕਿਰਿਆਵਾਂ ਨੂੰ ਵੀ ਕਮਜ਼ੋਰ ਕਰ ਰਹੀ ਹੈ। ਚੋਣ ਬਾਂਡ ਸਕੀਮ ਭਾਰਤ ਸਰਕਾਰ ਦੁਆਰਾ 2018 ਵਿੱਚ ਲਾਗੂ ਕੀਤੀ ਗਈ ਸੀ। ਇਸ ਦਾ ਉਦੇਸ਼ ਸਿਆਸੀ ਪਾਰਟੀਆਂ ਨੂੰ ਨਕਦ ਦਾਨ ਦੀ ਬਜਾਏ ਵਧੇਰੇ ਪਾਰਦਰਸ਼ੀ ਅਤੇ ਜਾਇਜ਼ ਤਰੀਕੇ ਨਾਲ ਫੰਡ ਮੁਹੱਈਆ ਕਰਵਾਉਣਾ ਸੀ। ਹਾਲਾਂਕਿ, ਇਸ ਸਕੀਮ ਦੀ ਇੱਕ ਵੱਡੀ ਸਮੱਸਿਆ ਇਹ ਸੀ ਕਿ ਇਸ ਤਹਿਤ ਕੀਤੇ ਗਏ ਦਾਨ ਦਾ ਖੁਲਾਸਾ ਨਹੀਂ ਕੀਤਾ ਗਿਆ ਸੀ। ਇਸ ਨਾਲ ਆਲੋਚਕਾਂ ਨੇ ਸਵਾਲ ਉਠਾਇਆ ਕਿ ਕੀ ਸਿਆਸੀ ਪਾਰਟੀਆਂ ਨੂੰ ਇਸ ਫੰਡਿੰਗ ਲਈ ਅਸਲ ਵਿੱਚ ਜਵਾਬਦੇਹ ਠਹਿਰਾਇਆ ਜਾ ਸਕਦਾ ਹੈ। ਵਿਰੋਧੀ ਪਾਰਟੀਆਂ ਨੇ ਇਸ ਨੂੰ ਸਰਕਾਰ ਵੱਲੋਂ ਭ੍ਰਿਸ਼ਟਾਚਾਰ ਨੂੰ ਬੜ੍ਹਾਵਾ ਦੇਣ ਦੀ ਚਾਲ ਦੱਸਿਆ ਅਤੇ ਇਸ ਵਿਰੁੱਧ ਕਈ ਵਾਰ ਆਵਾਜ਼ ਉਠਾਈ। ਬੈਂਗਲੁਰੂ ‘ਚ ਜਨ ਪ੍ਰਤੀਨਿਧੀਆਂ ਦੀ ਵਿਸ਼ੇਸ਼ ਅਦਾਲਤ ਨੇ ਆਦਰਸ਼ ਅਈਅਰ ਦੀ ਸ਼ਿਕਾਇਤ ‘ਤੇ ਵਿਚਾਰ ਕਰਦੇ ਹੋਏ ਐੱਫ.ਆਈ.ਆਰ ਦਰਜ ਕਰਨ ਦਾ ਹੁਕਮ ਦਿੱਤਾ ਹੈ। ਅਦਾਲਤ ਨੇ ਇਹ ਨਿਰਦੇਸ਼ 42ਵੀਂ ਏ.ਸੀ.ਐੱਮ.ਐੱਮ. ਅਦਾਲਤ ਰਾਹੀਂ ਜਾਰੀ ਕੀਤਾ। ਹੁਣ ਤਿਲਕ ਨਗਰ ਪੁਲਸ ਨੂੰ ਇਸ ਹੁਕਮ ਅਨੁਸਾਰ ਕਾਰਵਾਈ ਕਰਨੀ ਪਵੇਗੀ ਅਤੇ ਐਫਆਈਆਰ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰਨੀ ਪਵੇਗੀ। ਅਦਾਲਤ ਦਾ ਇਹ ਹੁਕਮ ਸਿਆਸੀ ਹਲਕਿਆਂ ‘ਚ ਚਰਚਾ ਦਾ ਵਿਸ਼ਾ ਬਣ ਗਿਆ ਹੈ ਤੇ ਹੁਣ ਇਹ ਦੇਖਣਾ ਮਹੱਤਵਪੂਰਨ ਹੋਵੇਗਾ ਕਿ ਪੁਲਿਸ ਇਸ ਮਾਮਲੇ ‘ਚ ਕੀ ਕਾਰਵਾਈ ਕਰਦੀ ਹੈ।

ਬੈਂਗਲੁਰੂ ਕੋਰਟ ਨੇ ਨਿਰਮਲਾ ਸੀਤਾਰਮਨ ਦੇ ਖਿਲਾਫ਼ FIR ਦਰਜ ਕਰਨ ਦਾ ਦਿੱਤਾ ਹੁਕਮ Read More »

ਇਜ਼ਰਾਈਲ ਵੱਲੋਂ ਹਿਜ਼ਬੁੱਲਾ ਮੁਖੀ ਨਸਰੱਲਾ ਨੂੰ ਮਾਰ ਮੁਕਾਉਣ ਦਾ ਦਾਅਵਾ

ਯੇਰੂਸ਼ਲਮ, 28 ਸਤੰਬਰ – ਇਜ਼ਰਾਈਲੀ ਫ਼ੌਜ ਨੇ ਸ਼ਨਿੱਚਰਵਾਰ ਨੂੰ ਦਾਅਵਾ ਕੀਤਾ ਕਿ ਇਸ ਵੱਲੋਂ ਸ਼ੁੱਕਰਵਾਰ ਰਾਤ ਲਿਬਨਾਨ ਦੀ ਰਾਜਧਾਨੀ ਬੈਰੂਤ ਵਿਚ ਮਿਥ ਕੇ ਕੀਤੇ ਗਏ ਇਕ ਭਿਆਨਕ ਹਮਲੇ ਵਿਚ ਦਹਿਸ਼ਤੀ ਜਥੇਬੰਦੀ ਹਿਜ਼ਬੁੱਲਾ ਦੇ ਮੁਖੀ ਹਸਨ ਨਸਰੱਲਾ ਦਾ ਖ਼ਾਤਮਾ ਕਰ ਦਿੱਤਾ ਗਿਆ ਹੈ। ਦਾਅਵੇ ਮੁਤਾਬਕ ਇਹ ਹਮਲਾ ਬੈਰੂਤ ਦੇ ਬਾਹਰਵਾਰ ਸਥਿਤ ਇਸ ਲਿਬਨਾਨੀ ਦਹਿਸ਼ਤੀ ਗਰੁੱਪ ਦੇ ਹੈਡਕੁਆਰਟਰ ਉਤੇ ਕੀਤਾ ਗਿਆ। ਇਹ ਵੀ ਪੁਸ਼ਟੀ ਕੀਤੀ ਗਈ ਹੈ ਕਿ ਹਮਲੇ ਵਿਚ ਨਸਰੱਲਾ ਤੋਂ ਇਲਾਵਾ ਇਸ ਦੇ ਹੋਰ ਕਈ ਚੋਟੀ ਦੇ ਕਮਾਂਡਰ ਵੀ ਮਾਰੇ ਗਏ ਹਨ, ਜਿਨ੍ਹਾਂ ਵਿਚ ਅਲੀ ਕਾਰਚੀ ਵੀ ਸ਼ਾਮਲ ਹੈ, ਜੋ ਹਿਜ਼ਬੁੱਲਾ ਦੇ ਦੱਖਣੀ ਮੋਰਚੇ ਭਾਵ ਲਿਬਨਾਨ ਦੇ ਇਜ਼ਰਾਈਲ ਨਾਲ ਲੱਗਦੇ ਖੇਤਰ ਦਾ ਕਮਾਂਡਰ ਸੀ। ਇਜ਼ਰਾਈਲ ਵੱਲੋਂ ਇਹ ਹਮਲਾ ਇਜ਼ਰਾਈਲ ਹਵਾਈ ਫ਼ੌਜ ਦੇ ਜੰਗੀ ਜਹਾਜ਼ਾਂ ਦੀ ਮਦਦ ਨਾਲ ‘ਇੰਟੈਲੀਜੈਂਸ ਵਿੰਗ ਅਤੇ ਰੱਖਿਆ ਸਿਸਟਮ ਦੀ ਵੇਲੇ ਸਿਰ ਦਿੱਤੀ ਗਈ ਸੇਧ ਦੀ ਮਦਦ ਨਾਲ’ ਅੰਜਾਮ ਦਿੱਤਾ ਗਿਆ। ਇਜ਼ਰਾਈਲ ਰੱਖਿਆ ਫ਼ੌਜਾਂ ਨੇ ਕਿਹਾ, ‘‘ਇਜ਼ਰਾਈਲੀ ਆਰਡੀਐਫ ਪੁਸ਼ਟੀ ਕਰਦੀ ਹੈ ਕਿ ਦਹਿਸ਼ਤਗੀ ਜਥੇਬੰਦੀ ਹਿਜ਼ਬੁੱਲਾ ਦਾ ਆਗੂ ਹਸਲ ਨਸਰੱਲਾ, ਜੋ ਇਸ ਦੇ ਬਾਨੀਆਂ ਵਿਚ ਵੀ ਸ਼ੁਮਾਰ ਸੀ, ਦਾ ਬੀਤੇ ਦਿਨ ਹਿਜ਼ਬੁੱਲਾ ਦੇ ਦੱਖਣੀ ਮੋਰਚੇ ਦੇ ਕਮਾਂਡਰ ਅਲੀ ਕਾਰਚੀ ਅਤੇ ਹੋਰ ਹਿਜ਼ਬੁੱਲਾ ਕਮਾਂਡਰਾਂ ਸਣੇ ਖ਼ਾਤਮਾ ਕਰ ਦਿੱਤਾ ਗਿਆ ਹੈ।

ਇਜ਼ਰਾਈਲ ਵੱਲੋਂ ਹਿਜ਼ਬੁੱਲਾ ਮੁਖੀ ਨਸਰੱਲਾ ਨੂੰ ਮਾਰ ਮੁਕਾਉਣ ਦਾ ਦਾਅਵਾ Read More »

ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ (28 ਸਤੰਬਰ) ‘ਤੇ

“…ਕਮਿਊਨਿਜ਼ਮ ਦਾ ਜਨਮਦਾਤਾ ਮਾਰਕਸ ਇਸ ਖਿਆਲ ਨੂੰ ਪੈਦਾ ਕਰਨ ਵਾਲਾ ਨਹੀਂ ਸੀ ਬਲਕਿ ਯੂਰਪ ਦੀਆਂ ਸਨਅਤੀ ਤਬਦੀਲੀਆਂ ਨੇ ਹੀ ਇੱਕ ਖਾਸ ਕਿਸਮ ਦੇ ਵਿਚਾਰਾਂ ਵਾਲੇ ਲੋਕ ਪੈਦਾ ਕੀਤੇ ਸਨ ਜਿਨ੍ਹਾਂ ਵਿੱਚ ਮਾਰਕਸ ਵੀ ਬਿਨਾ ਸ਼ੁਭਾ ਕਿਸੇ ਹੱਦ ਤੱਕ ਜ਼ਮਾਨੇ ਦੇ ਚੱਕਰ ਨੂੰ ਇੱਕ ਖਾਸ ਆਵਾਜ਼ ‘ਚ ਹਰਕਤ ਦੇਣ ਵਿੱਚ ਮੱਦਦਗਾਰ ਜ਼ਰੂਰ ਸਾਬਤ ਹੋਇਆ। ਮੈਂ ਤੇ ਤੁਸਾਂ ਨੇ ਇਸ ਦੇਸ਼ ਵਿੱਚ ਸੋਸ਼ਲਿਜਮ ਤੇ ਕਮਿਊਨਿਜ਼ਮ ਦੇ ਖਿਆਲਾਂ ਨੂੰ ਜਨਮ ਨਹੀਂ ਦਿੱਤਾ ਹੈ ਬਲਕਿ ਇਹ ਤਾਂ ਵਕਤ ਅਤੇ ਹਾਲਾਤ ਦੇ ਸਾਡੇ ‘ਤੇ ਅਸਰ ਦਾ ਨਤੀਜਾ ਹੈ।ਬਿਲਾ ਸ਼ੁਭਾ ਅਸੀਂ ਇਨ੍ਹਾਂ ਖਿਆਲਾਂ ਦਾ ਪਰਚਾਰ ਕਰਨ ਲਈ ਕੁਝ ਨਾਚੀਜ਼ ਅਤੇ ਬੇਕੀਮਤ ਕੰਮ ਜ਼ਰੂਰ ਕੀਤਾ ਹੈ।ਇਸ ਲਈ ਮੈਂ ਇਹ ਕਹਿੰਦਾ ਹਾਂ ਕਿ ਜਦ ਅਸੀਂ ਇਸ ਕਿਸਮ ਦੇ ਮੁਸ਼ਕਲ ਕੰਮ ਨੂੰ ਹੱਥ ਵਿੱਚ ਲਿਆ ਹੈ ਤਾਂ ਸਾਨੂੰ ਇਸ ਨੂੰ ਜਾਰੀ ਰੱਖਣਾ ਚਾਹੀਦਾ ਹੈ ਅਤੇ ਅੱਗੇ ਵਧਾਣਾ ਚਾਹੀਦਾ ਹੈ। (ਭਗਤ ਸਿੰਘ ਵੱਲੋਂ ਜੇਲ੍ਹ ‘ਚ ਭੁੱਖ ਹੜਤਾਲ ਦੌਰਾਨ ਸੁਖਦੇਵ ਨੂੰ ਖਤ,1929) ਯਸ਼ ਪਾਲ ਵਰਗ ਚੇਤਨਾ ਸ਼ਹੀਦ ਭਗਤ ਸਿੰਘ ਵੱਲੋਂ ਸੁਖਦੇਵ ਨੂੰ ਲਿਖੇ ਖ਼ਤ ਦੇ ਉਕਤ ਹਿੱਸੇ ਦੀ ਪੇਸ਼ਕਾਰੀ ਵੱਲੋਂ ਪ੍ਰੋ.ਦੀਦਾਰ ਸਿੰਘ ਸ਼ਹੀਦ ਭਗਤ ਸਿੰਘ (ਕਾਵਿ ਪ੍ਰਮਾਣ) ਮਾਰਕਸ ਬਾਬੇ ਤੋਰਿਆ ਮਸਲਾ ਸਾਂਝੀਵਾਲ। (ਪਰ)ਸਾਜਨਹਾਰਾ ਏਸ ਦਾ ਨਹੀਂ ਸੀ ਉਦ੍ਹਾ ਖ਼ਿਆਲ। ਸਮੇਂ ਸਮੇਂ ਦੀ ਗੱਲ ਹੈ ਸਮੇਂ ਸਮੇਂ ਦੀ ਚਾਲ। ਵਾਦ ਤਕਾਜ਼ੇ ਵਕਤ ਦੇ ਸਿਰਜੇ ਸਮਾਂ ਖ਼ਿਆਲ। ਯੂਰਪ ਵਿੱਚ ਮਸ਼ੀਨ ‘ਚੋਂ ਉੱਡ ਉੱਡ ਪਿਆ ਗਿਆਨ ਜਾਪੇ ਜਿਉਂ ਭਗਵਾਨ ਦੀ ਹੱਦ ਟੱਪਿਆ ਇਨਸਾਨ। ਅਗਿਆਨ ਹਨੇਰਾ ਝੌਂ ਗਿਆ ਰੁਸ਼ਨਾਇਆ ਸੰਸਾਰ। ਮਾਰਕਸ ਪੈਦਾ ਹੋ ਗਿਆ ਜੂੱਗ ਦੀ ਲੋੜ ਅਨੁਸਾਰ। ਜੁੱਗ-ਪਲਟੇ ਨੂੰ ਓਸ ਨੇ ਪਲਟ ਲਿਆ ਵਿੱਚ ਗੀਤ ਚੜ੍ਹੀ ਜਵਾਨੀ ਧਰਤ ਨੂੰ ਨੱਚ ਨੱਚ ਪਈ ਪ੍ਰੀਤ। ਨੱਚੇ ਯੂਰਪ,ਚੀਨ ਤੇ ਨੱਚਿਆ ਕੁੱਲ ਜਹਾਨ। ਬੇੜੀ ਟੁੱਟੀ ਰੂਸ ਦੀ ਨੱਚ ਪਿਆ ਇਨਸਾਨ। ਨੱਚਣ ਸਾਥੀ ਭਾਰਤੀ ਦੇਵਣ ਇੱਕੋ ਤਾਲ। ਸਾਮਵਾਦ ਦੀ ਟੇਕ ਹੈ ਬਾਕੀ ਸੱਭੇ ਜਾਲ। ਤੂੰ ਜਾਂ ਮੈਂ ਨਾ ਸਾਜਿਆ ਸਾਮਵਾਦ ਮਿਰਿਯਾਰ। ਇਹ ਤਾਂ ਆਪ ਜ਼ਮਾਨਿਆਂ ਸਿਰਜ ਲਿਆ ਹਥਿਆਰ। ਭਾਂਵੇ ਅਗ੍ਹਾਂ ਵਧਾਇਆ ਕਰ ਕਰ ਕੇ ਪਰਚਾਰ ਆਪਾਂ ਏਸ ਖ਼ਿਆਲ ਦੇ ਨਹੀਂ ਪਰ ਸਿਰਜਨਹਾਰ। ਸੱਚੇ ਮਾਰਗ ਚਲਦਿਆਂ ਉਸਤਤਿ ਕਰੇ ਜਹਾਨ ਵਿਖਮ ਮਾਰਗ ਫੜ ਲਿਆ ਸੌਖੀ ਰਹੇ ਕਿਉਂ ਜਾਨ। ਉੱਠ ਹੁਣ ਤਜ ਕਮਜ਼ੋਰੀਆਂ ਪੂਰਾ ਲਾ ਦੇ ਤਾਨ ਮਰਨਾ ਦੁੱਖੋਂ ਅੱਕ ਕੇ ਆਗੂ ਦੀ ਨਹੀਂ ਸ਼ਾਨ। ਪੇਸ਼ਕਸ਼: ਯਸ਼ ਪਾਲ ਵਰਗ ਚੇਤਨਾ

ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ (28 ਸਤੰਬਰ) ‘ਤੇ Read More »