September 28, 2024

ਲੋਕ-ਮੱਤ/ਯਸ਼ ਪਾਲ

ਤੰਤਰ ਦੀ ਪੈਨਸ਼ਨ ਲਈ ਜਦ ਖਤਮ ਕਰ ਦਿੱਤੀ ਜਾਂਦੀ ਹੈ ਲੋਕ ਦੀ ਪੈਨਸ਼ਨ ਤਾਂ ਲੋਕਤੰਤਰ ਮਜਬੂਤ ਹੁੰਦਾ ਹੈ ਜਨ ਦੇ ਧਨ ਨਾਲ ਹੋਏ ਵਿਕਾਸ ਕਾਰਜ ਨੂੰ ਜਨ ਨੂੰ ਹੀ ਸਮਰਪਿਤ ਕਰਨ ਵਾਲਾ ਜਨਜਸੇਵਕ ਉਦਘਾਟਨੀ ਪਲੇਟ ‘ਤੇ ਆਪਣਾ ਨਾਂ ਲਿਖਵਾਉਣ ਦੇ ਇਵਜ਼ ‘ਚ ਬਟੋਰਦਾ ਹੈ ਜੋ ਸੇਵਾ-ਫਲ ਉਸਨੂੰ ਕਮਿਸ਼ਨ ਨਹੀਂ ਸਗੋਂ ਕਿਹਾ ਜਾਂਦਾ ਹੈ ਪਾਰਟੀ-ਫੰਡ ਤੰਤਰ ਦੀ ਗੜਬੜੀ ਨਾਲ ਦੁਰਘਟਨਾ-ਵਸ ਜਦ ਲੋਕ ਮਰ ਜਾਂਦਾ ਹੈ ਤਦ ਜੋ ਅਜੇ ਤੱਕ ਮਰੇ ਨਹੀਂ ਉਨ੍ਹਾਂ ਦੀ ਜੇਬ ‘ਚੋਂ ਕੱਢ ਕੇ ਦਿੱਤਾ ਜਾਂਦਾ ਹੈ ਜੋ ਮੁਆਵਜ਼ਾ ਉਸਨੂੰ ਤੰਤਰ ਦੀ ਬੇਹਿਆਈ ਨਹੀਂ ਸਗੋਂ ਮੰਨਿਆ ਜਾਂਦਾ ਹੈ ਦਇਆ-ਭਾਵ ਜਦ ਇੱਕ ਸੌ ਬਿਆਲੀ ਕਰੋੜ ਜਨ ‘ਤੇ ਰਾਜ ਕੀਤਾ ਜਾਂਦਾ ਹੈ ਤੇਈ ਕਰੋੜ ਵੋਟਰਾਂ ਦੀ ਮਰਜੀ ਨਾਲ ਤਾਂ ਉਸਨੂੰ ਕਿਹਾ ਜਾਂਦਾ ਹੈ ਜਨਤੰਤਰ ਤੇ ਜਦ ਇੱਕ-ਅਕੇਲਾ ਮਹਾਂਪੁਰਸ਼ ਬਣ ਜਾਂਦਾ ਹੈ ਰਾਸ਼ਟਰ ਤਦ ਅਕੇਲਾ ਪੈ ਜਾਂਦਾ ਹੈ ਪੂਰਾ ਰਾਸ਼ਟਰ ਇਉਂ ਅਕੇਲੇ ਪਏ ਰਾਸ਼ਟਰ ਨੂੰ ਧਕੇਲਕੇ ਧਰਮ ਦੀ ਅੰਨ੍ਹੀ ਗਲੀ’ਚ ਈਸ਼ਵਰ ਬਣ ਬੈਠਦਾ ਹੈ ਮਹਾਂਪੁਰਸ਼ ਨਮੋ-ਨਮ: ……/…… ਮੂਲ ਲੇਖਕ:ਹੂਬ ਨਾਥ ਹਿੰਦੀ ਤੋਂ ਪੰਜਾਬੀ ਰੂਪ: ਯਸ਼ ਪਾਲ ਵਰਗ ਚੇਤਨਾ (98145 35005

ਲੋਕ-ਮੱਤ/ਯਸ਼ ਪਾਲ Read More »

ਸ਼ਹੀਦਾਂ ਤੋਂ ਪ੍ਰੇਰਨਾ ਲੈ ਕੇ ਬੁਰਾਈਆਂ ਦਾ ਤਿਆਗ ਕਰੇ ਨੌਜਵਾਨ ਪੀੜ੍ਹੀ : ਐੱਸ.ਐੱਚ.ਓ. ਨਾਹਰ

* ਸੁਖਵਿੰਦਰ ਸਿੰਘ ਦੀ ਅਗਵਾਈ ਹੇਠ ਮਨਾਇਆ ਸ਼ਹੀਦ ਭਗਤ ਸਿੰਘ ਦਾ ਜਨਮ ਦਿਹਾੜਾ ਫਗਵਾੜਾ, 28 ਸਤੰਬਰ (ਏ.ਡੀ.ਪੀ ਨਿਯੂਜ਼) – ਸਰਬ ਨੌਜਵਾਨ ਸਭਾ ਅਤੇ ਸਰਬ ਨੌਜਵਾਨ ਵੈਲਫੇਅਰ ਸੁਸਾਇਟੀ ਵਲੋਂ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ ਅੱਜ ਸਥਾਨਕ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਮਾਡਲ ਟਾਊਨ ਫਗਵਾੜਾ ਵਿਖੇ ਇਕ ਸਮਾਗਮ ਸਭਾ ਤੇ ਸੁਸਾਇਟੀ ਦੇ ਪ੍ਰਧਾਨ ਸੁਖਵਿੰਦਰ ਸਿੰਘ ਦੀ ਅਗਵਾਈ ਹੇਠ ਕਰਵਾਇਆ ਗਿਆ। ਜਿਸ ਵਿੱਚ ਮੁੱਖ ਮਹਿਮਾਨ ਵਜੋਂ ਥਾਣਾ ਸਦਰ ਦੇ ਐਸ.ਐਚ.ਓ. ਅਮਨਦੀਪ ਨਾਹਰ ਸ਼ਾਮਲ ਹੋਏ। ਇਸ ਦੌਰਾਨ ਮੁੱਖ ਮਹਿਮਾਨ ਸਮੇਤ ਸਭਾ ਅਤੇ ਸੁਸਾਇਟੀ ਦੇ ਸਮੂਹ ਮੈਂਬਰਾਂ ਵੱਲੋਂ ਸ਼ਹੀਦ ਭਗਤ ਸਿੰਘ ਦੀ ਤਸਵੀਰ ਨੂੰ ਫੁੱਲ ਮਾਲਾਵਾਂ ਅਤੇ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏੇ। ਐਸਐਚਓ ਅਮਨਦੀਪ ਨਾਹਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਸ਼ਹੀਦ ਭਗਤ ਸਿੰਘ ਵਰਗੇ ਮਹਾਨ ਸ਼ਹੀਦਾਂ ਦੀਆਂ ਕੁਰਬਾਨੀਆਂ ਸਦਕਾ ਹੀ ਅੱਜ ਭਾਰਤ ਵਾਸੀ ਆਜ਼ਾਦ ਜੀਵਨ ਬਤੀਤ ਕਰ ਰਹੇ ਹਨ। ਪਰ ਇਸ ਆਜ਼ਾਦੀ ਦਾ ਅਰਥ ਤਾਂ ਹੀ ਸਾਰਥਕ ਹੋਵੇਗਾ ਜੇਕਰ ਅਸੀਂ ਆਪਣੇ ਅਧਿਕਾਰਾਂ ਦੇ ਨਾਲ-ਨਾਲ ਸੰਵਿਧਾਨ ਵਿੱਚ ਦਰਜ ਨਾਗਰਿਕ ਫਰਜ਼ਾਂ ਦੀ ਪੂਰੀ ਇਮਾਨਦਾਰੀ ਨਾਲ ਪਾਲਣਾ ਕਰਾਂਗੇ। ਉਨ੍ਹਾਂ ਨੌਜਵਾਨਾਂ ਨੂੰ ਪੁਰਜ਼ੋਰ ਅਪੀਲ ਕੀਤੀ ਕਿ ਉਹ ਹਰ ਤਰ੍ਹਾਂ ਦੀਆਂ ਬੁਰਾਈਆਂ ਤੋਂ ਦੂਰ ਰਹਿ ਕੇ ਪੜ੍ਹਾਈ ਅਤੇ ਖੇਡਾਂ ਵੱਲ ਧਿਆਨ ਦੇਣ। ਤਾਂ ਜੋ ਪੰਜਾਬ ਸਮੇਤ ਪੂਰੇ ਭਾਰਤ ਨੂੰ ਸ਼ਹੀਦਾਂ ਦੇ ਸੁਪਨਿਆਂ ਦਾ ਦੇਸ਼ ਬਣਾਇਆ ਜਾ ਸਕੇ। ਇਸ ਦੌਰਾਨ ਪ੍ਰਧਾਨ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਐੱਸ.ਐੱਚ.ਓ. ਅਮਨਦੀਪ ਨਾਹਰ ਦਾ ਵੀ ਅੱਜ ਜਨਮ ਦਿਨ ਹੈ। ਜਿਸ ’ਤੇ ਹਾਜ਼ਰ ਸਮੂਹ ਮੈਂਬਰਾਂ ਨੇ ਉਨ੍ਹਾਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ ਅਤੇ ਕੇਕ ਕੱਟ ਕੇ ਇਸ ਦੋਹਰੀ ਖੁਸ਼ੀ ਨੂੰ ਸੈਲੀਬ੍ਰੇਟ ਕੀਤਾ। ਇਸ ਮੌਕੇ ਸਭਾ ਦੇ ਜਨਰਲ ਸਕੱਤਰ ਡਾ. ਵਿਜੇ ਕੁਮਾਰ, ਮੈਡਮ ਤਨੂੰ, ਮੈਡਮ ਸਪਨਾ ਸ਼ਾਰਦਾ, ਮੈਡਮ ਰਮਨਦੀਪ, ਮੈਡਮ ਆਸ਼ੂ ਬੱਗਾ, ਨਰਿੰਦਰ ਸੈਣੀ, ਮਨਦੀਪ ਬਾਸੀ, ਸ਼ਰਨ ਬਾਸੀ, ਰਾਕੇਸ਼ ਕੋਛੜ, ਆਰ.ਪੀ. ਸ਼ਰਮਾ, ਜਸਪਾਲ ਸਿੰਘ ਚੀਮਾ, ਰਵਿੰਦਰ ਸਿੰਘ ਰਾਏ, ਅਸ਼ੋਕ ਸ਼ਰਮਾ, ਗੁਰਦੀਪ ਸਿੰਘ ਤੁਲੀ, ਮਨਵੀਰ ਸਿੰਘ ਸੀਹਰਾ, ਪਰਮਜੀਤ ਰਾਏ, ਸਾਹਿਬਜੀਤ ਸਿੰਘ ਸਾਬੀ, ਪ੍ਰਿਤਪਾਲ ਕੌਰ ਤੁਲੀ, ਅਨੂਪ ਦੁੱਗਲ, ਭੁਪਿੰਦਰ ਕੁਮਾਰ ਪੀ.ਟੀ. ਮਾਸਟਰ ਤੋਂ ਇਲਾਵਾ ਸੈਂਟਰ ਦੀਆਂ ਵਿਦਿਆਰਥਣਾਂ ਵਿੱਚ ਆਰਤੀ, ਈਸ਼ਾ, ਹਰਮਨ, ਸਲੋਨੀ, ਕਾਜਲ ਸ਼ਰਮਾ, ਕੌਸ਼ਲਿਆ, ਲਵਪ੍ਰੀਤ ਕੌਰ, ਮਨੀਸ਼ਾ, ਅੰਜਲੀ, ਮੀਨੂੰ, ਮੋਨਿਕਾ, ਸੁਖਵਿੰਦਰ, ਪਿੰਕੀ, ਗੁਰਪ੍ਰੀਤ, ਹਰਪ੍ਰੀਤ, ਹਿਮਾਂਸ਼ੀ, ਜਸਪ੍ਰੀਤ ਕੌਰ, ਗੀਤਾ, ਸਵਿਤਾ, ਸਨੇਹਾ, ਰੋਸ਼ਨੀ, ਨਗਮਾ, ਆਰਤੀ, ਨੇਹਾ, ਮਨਦੀਪ ਕੌਰ, ਮਨਰਾਜ, ਸਾਨੀਆ, ਪ੍ਰਭਜੋਤ, ਗੁਰਪ੍ਰੀਤ, ਰਾਧਿਕਾ, ਮਨਵੀਰ, ਰਵੀਨਾ, ਕਸ਼ਿਸ਼, ਖੁਸ਼ੀ ਰਾਣਾ, ਕਾਮਿਨੀ, ਭਾਵਨਾ, ਸੁਕੰਨਿਆ, ਰਜਨੀ, ਰਮਨਦੀਪ, ਰੰਜਨਾ, ਰਾਧਿਕਾ, ਹਰਮਨਪ੍ਰੀਤ ਸਮੇਤ ਸਕੂਲ ਦੇ ਵਿਦਿਆਰਥੀ ਅਤੇ ਸਟਾਫ਼ ਮੈਂਬਰ ਵੀ ਹਾਜ਼ਰ ਸਨ।

ਸ਼ਹੀਦਾਂ ਤੋਂ ਪ੍ਰੇਰਨਾ ਲੈ ਕੇ ਬੁਰਾਈਆਂ ਦਾ ਤਿਆਗ ਕਰੇ ਨੌਜਵਾਨ ਪੀੜ੍ਹੀ : ਐੱਸ.ਐੱਚ.ਓ. ਨਾਹਰ Read More »

ਸ਼ੰਭੂ ਤੇ ਖਨੌਰੀ ਬਾਰਡਰ ਰੋਕਣ ਵਾਲੇ ਕਿਸਾਨ ਨਹੀਂ : ਖੱਟਰ

ਗੂਹਲਾ ਚੀਕਾ, 28 ਸਤੰਬਰ – ਕੇਂਦਰੀ ਊਰਜਾ ਮੰਤਰੀ ਮਨਹੋਰ ਲਾਲ ਖੱਟਰ ਨੇ ਕਿਹਾ ਕਿ ਕਾਂਗਰਸ ਹਮੇਸ਼ਾ ਤੋਂ ਹੀ ਦੇਸ਼ ਵਿਰੋਧੀ ਪਾਰਟੀ ਰਹੀ ਹੈ। ਉਹ ਹਲਕਾ ਗੂਹਲਾ ਦੇ ਕਸਬਾ ਸੀਵਨ ਦੇ ਰਾਮ ਲੀਲਾ ਮੈਦਾਨ ਵਿੱਚ ਕਰਵਾਏ ਪੰਜਾਬੀ ਸੰਮੇਲਨ ਵਿੱਚ ਗੂਹਲਾ ਤੋਂ ਭਾਜਪਾ ਉਮੀਦਵਾਰ ਕੁਲਵੰਤ ਬਾਜ਼ੀਗਰ ਦੇ ਹੱਕ ਵਿੱਚ ਲੋਕਾਂ ਨੂੰ ਸੰਬੋਧਨ ਕਰ ਰਹੇ ਸਨ। ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਕਿਸਾਨਾਂ ਦਾ ਮੁਖੌਟਾ ਪਾ ਕੇ ਅੱਜ ਵੀ ਕੁਝ ਲੋਕ ਸ਼ੰਭੂ ਅਤੇ ਖਨੌਰੀ ਬਾਰਡਰ ’ਤੇ ਰਸਤਾ ਰੋਕੀ ਬੈਠੇ ਹਨ। ਇਨ੍ਹਾਂ ਲੋਕਾਂ ਦਾ ਕਿਸਾਨ ਅਤੇ ਕਿਸਾਨੀ ਨਾਲ ਕੋਈ ਸਬੰਧ ਨਹੀਂ ਹੈ। ਇਹ ਲੋਕ ਸਿਰਫ਼ ਵਿਰੋਧੀ ਪਾਰਟੀਆਂ ਦੇ ਇਸ਼ਾਰਿਆਂ ’ਤੇ ਰਾਜ ਸਰਕਾਰ ਦੇ ਕੰਮ ਵਿੱਚ ਅੜਿੱਕੇ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਕਾਂਗਰਸ ਨੇ ਪਿਛਲੇ ਦੋ ਸਾਲ ਤੋਂ ਕਿਸਾਨਾਂ ਦੀ ਆੜ ਵਿੱਚ ਰਾਜ ਵਿੱਚ ਚੁਣੀ ਹੋਈ ਸਰਕਾਰ ਨੂੰ ਅਸਥਿਰ ਕਰਨ ਦਾ ਏਜੰਡਾ ਚਲਾਇਆ ਹੋਇਆ ਹੈ, ਪਰ ਉਹ ਆਪਣੇ ਮਕਸਦ ਵਿੱਚ ਕਦੇ ਵੀ ਸਫ਼ਲ ਨਹੀਂ ਹੋ ਸਕੇਗੀਉਨ੍ਹਾਂ ਕਿਹਾ ਕਿ ਕਾਂਗਰਸ ਦੇ ਸਮੇਂ ਇਨਸਾਫ਼ ਨਾ ਹੋਣ ਕਾਰਨ ਰਾਜ ਵਿੱਚ ਸੰਤ ਰਾਮਪਾਲ ਦਾ ਬਰਵਾਲਾ ਸੰਘਰਸ਼ ਅਤੇ ਸੰਤ ਗੁਰਮੀਤ ਰਾਮ ਰਹੀਮ ਦਾ ਸਿਰਸਾ ਸੰਘਰਸ਼ ਭਾਜਪਾ ਦੇ ਗਲ ਵਿੱਚ ਪੈ ਗਿਆ। ਇਸ ਮੌਕੇ ਕੁਲਵੰਤ ਬਾਜ਼ੀਗਰ ਨੇ ਕਿਹਾ ਕਿ ਉਨ੍ਹਾਂ ਆਪਣੇ ਕਾਰਜਕਾਲ ਵਿੱਚ ਰਿਕਾਰਡ ਵਿਕਾਸ ਕਾਰਜ ਕਰਵਾਏ ਸਨ। ਇਸ ਮੌਕੇ ਬਾਲਕ੍ਰਿਸ਼ਨ ਮੌਰਿਆ, ਸੰਜੈ, ਸ਼ੈੱਟੀ, ਕੇਕੇ ਆਨੰਦ, ਸਤੀਸ਼ ਮੁੰਜਾਲ, ਸ਼ੈਲੀ ਮੁੰਜਾਲ, ਅਨਿਤਾ ਨਰੇਸ਼ ਮੁੰਜਾਲ, ਭੀਸ਼ਮ ਨੰਬਰਦਾਰ, ਸੰਜੈ ਸੈਣੀ ਹਾਜ਼ਰ ਸਨ।

ਸ਼ੰਭੂ ਤੇ ਖਨੌਰੀ ਬਾਰਡਰ ਰੋਕਣ ਵਾਲੇ ਕਿਸਾਨ ਨਹੀਂ : ਖੱਟਰ Read More »

ਮੀਂਹ ਕਾਰਨ ਝੋਨੇ ਅਤੇ ਗੰਨੇ ਦੀ ਫ਼ਸਲ ਦਾ ਹੋਈਆ ਨੁਕਸਾਨ

ਕਾਹਨੂੰਵਾਨ, 28 ਸਤੰਬਰ – ਇਲਾਕੇ ਵਿੱਚ ਭਾਰੀ ਮੀਂਹ ਪੈਣ ਕਾਰਨ ਝੋਨੇ ਅਤੇ ਗੰਨੇ ਦੀ ਫ਼ਸਲ ਕਾਫ਼ੀ ਪ੍ਰਭਾਵਿਤ ਹੋਈ ਹੈ। ਕਿਸਾਨ ਜਰਨੈਲ ਸਿੰਘ ਲਾਧੂਪੁਰ ਅਤੇ ਸੁਖਵੰਤ ਸਿੰਘ ਸਠਿਆਲੀ ਨੇ ਦੱਸਿਆ ਕਿ ਬੀਤੇ ਸਮੇਂ ਤੇਜ਼ ਗਰਮੀ ਪੈਣ ਤੋਂ ਬਾਅਦ ਅੱਜ ਭਾਰੀ ਮੀਂਹ ਆਉਣ ਕਾਰਨ ਕਿਸਾਨਾਂ ਦੀਆਂ ਫ਼ਸਲਾਂ ਦਾ ਭਾਰੀ ਨੁਕਸਾਨ ਹੋਇਆ ਹੈ। ਉਨ੍ਹਾਂ ਦੱਸਿਆ ਕਿ ਪੱਕਣ ਨੇੜੇ ਪਹੁੰਚੀ ਝੋਨੇ ਦੀ ਫ਼ਸਲ ਮੀਂਹ ਕਾਰਨ ਵਿਛ ਗਈ ਹੈ। ਇਸ ਦਾ ਝਾੜ ’ਤੇ ਮਾੜਾ ਅਸਰ ਪਏਗਾ। ਉਨ੍ਹਾਂ ਨੇ ਦੱਸਿਆ ਕਿ ਪਰਮਲ ਅਤੇ ਹੋਰ ਪੱਕੀ ਹੋਈ ਝੋਨੇ ਦੀ ਫਸਲ ਅੱਜ ਦੇ ਮੀਂਹ ਕਾਰਨ ਜ਼ਿਆਦਾ ਪ੍ਰਭਾਵਿਤ ਹੋਈ ਹੈ। ਇਸ ਦੇ ਨਾਲ ਹੀ ਗੰਨੇ ਦੀ ਫ਼ਸਲ ਵੱਡੇ ਪੱਧਰ ’ਤੇ ਪ੍ਰਭਾਵਿਤ ਹੋਣ ਕਾਰਨ ਗੰਨਾ ਕਾਸ਼ਤਕਾਰ ਕਿਸਾਨ ਵੀ ਨਿਰਾਸ਼ ਹਨ। ਉਨ੍ਹਾਂ ਅਨੁਮਾਨ ਲਾਇਆ ਕਿ 30 ਫ਼ੀਸਦ ਦੇ ਲਗਪਗ ਗੰਨੇ ਦੀ ਫ਼ਸਲ ਡਿੱਗ ਗਈ ਹੈ। ਇਸ ਫ਼ਸਲ ਦੀ ਕਟਾਈ ਅਤੇ ਛਿਲਾਈ ਕਰਨਾ ਵੀ ਮੁਸ਼ਕਿਲ ਹੋ ਜਾਵੇਗੀ। ਕਾਹਨੂੰਵਾਨ ਬੇਟ ਖੇਤਰ ਵਿੱਚ ਕਰੀਬ 25 ਫ਼ੀਸਦੀ ਝੋਨੇ ਦੀ ਫ਼ਸਲ ਦਾ ਨੁਕਸਾਨੀ ਗਈ ਹੈ। ਕਿਸਾਨਾਂ ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਨੁਕਸਾਨੀਆਂ ਫ਼ਸਲਾਂ ਦੀ ਗਿਰਦਾਵਰੀ ਕਰਵਾ ਕੇ ਕਿਸਾਨਾਂ ਨੂੰ ਯੋਗ ਮੁਆਵਜ਼ਾ ਦਿੱਤਾ ਜਾਵੇ।

ਮੀਂਹ ਕਾਰਨ ਝੋਨੇ ਅਤੇ ਗੰਨੇ ਦੀ ਫ਼ਸਲ ਦਾ ਹੋਈਆ ਨੁਕਸਾਨ Read More »

ਅੰਮ੍ਰਿਤਸਰ ‘ਚ ਕਿਸਾਨਾਂ ਨੇ ਸੜਕਾਂ ‘ਤੇ ​​ਕਣਕ ਖਿਲਾਰ ਕੇ ਸਰਕਾਰ ਖਿਲਾਫ ਕੀਤਾ ਰੋਸ ਪ੍ਰਦਰਸ਼ਨ

ਅੰਮ੍ਰਿਤਸਰ, 28 ਸਤੰਬਰ – ਅੰਮ੍ਰਿਤਸਰ ‘ਚ ਅੱਜ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਸੜਕਾਂ ‘ਤੇ ਕਣਕ ਖਿਲਾਰ ਕੇ ਪ੍ਰਦਰਸ਼ਨ ਕੀਤਾ। ਕਿਸਾਨਾਂ ਨੇ ਡੀਸੀ ਦਫ਼ਤਰ ਵਿੱਚ ਕਣਕ ਵੀ ਸੁੱਟੀ। ਉਨ੍ਹਾਂ ਦਾ ਕਹਿਣਾ ਹੈ ਕਿ ਪ੍ਰਾਈਵੇਟ ਕੰਪਨੀਆਂ ਕਿਸਾਨਾਂ ਤੋਂ ਝੋਨੇ ਅਤੇ ਕਣਕ ਸਸਤੇ ਭਾਅ ਖਰੀਦ ਰਿਹਾ ਹੈ ਅਤੇ ਇਸ ਨੂੰ ਮੰਡੀ ਵਿੱਚ ਮਹਿੰਗੇ ਭਾਅ ਵੇਚਿਆ ਜਾ ਰਿਹਾ ਹੈ। ਉਨ੍ਹਾਂ ਹੋਰ ਮੰਗਾਂ ਨੂੰ ਲੈ ਕੇ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਵੀ ਕੀਤਾ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਕਿਸਾਨਾਂ ਦੀਆਂ ਫ਼ਸਲਾਂ ਦੀ ਖ਼ਰੀਦ ਲਈ ਗਾਰੰਟੀ ਕਾਨੂੰਨ ਬਣਾਉਣ ਦੀ ਮੰਗ ਦਾ ਇੱਕ ਮੁੱਖ ਕਾਰਨ ਇਹ ਹੈ ਕਿ ਇਸ ਸੀਜ਼ਨ ਵਿੱਚ ਬਾਸਮਤੀ ਦੀਆਂ ਕਿਸਮਾਂ 1509 ਅਤੇ 1692 ਵਿੱਚ ਕਿਸਾਨਾਂ ਦੀ ਲੁੱਟ ਹੋ ਰਹੀ ਹੈ। ਇੱਕ ਅਨਿਯਮਿਤ ਢੰਗ ਨਾਲ ਬਾਜ਼ਾਰ ਇਹ ਸਾਬਤ ਹੋ ਗਿਆ ਹੈ। ਆਗੂ ਸਰਵਣ ਸਿੰਘ ਪੰਧੇਰ ਅਤੇ ਜ਼ਿਲ੍ਹਾ ਆਗੂ ਮੰਗਜੀਤ ਸਿੰਘ ਸਿੱਧਵਾਂ ਨੇ ਕੱਲ੍ਹ ਮੰਡੀਆਂ ਦਾ ਦੌਰਾ ਕੀਤਾ ਸੀ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਇਹ ਕਹਿ ਕੇ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਖੇਤੀ ਨੂੰ ਮੰਡੀ ਦੀ ਆਰਥਿਕਤਾ ਨਾਲ ਜੋੜਨਾ ਚੰਗਾ ਕਦਮ ਹੈ। ਇਸ ਵਾਰ ਪ੍ਰਾਈਵੇਟ ਖਰੀਦਦਾਰਾਂ ਵੱਲੋਂ ਕਿਸਾਨਾਂ ਦੀ ਬਾਸਮਤੀ ਨੂੰ ਅੱਧੇ ਭਾਅ ‘ਤੇ ਲੁੱਟਣ ਦਾ ਪਰਦਾਫਾਸ਼ ਹੋਇਆ ਹੈ। ਉਨ੍ਹਾਂ ਦੱਸਿਆ ਕਿ ਇੱਥੇ ਹਾਜ਼ਰ ਕਿਸਾਨਾਂ ਨਾਲ ਗੱਲਬਾਤ ਦੌਰਾਨ ਦੱਸਿਆ ਗਿਆ ਕਿ ਅੱਜ ਬਾਸਮਤੀ ਦਾ ਰੇਟ 2000 ਤੋਂ 2400 ਰੁਪਏ ਤੱਕ ਹੈ, ਜਦੋਂ ਕਿ ਪਿਛਲੇ ਸਾਲ ਇਸੇ ਫ਼ਸਲ ਦਾ ਰੇਟ 3500-4000 ਰੁਪਏ ਸੀ, ਜਿਸ ਕਾਰਨ ਹਰ ਕਿਸਾਨ 25-30 ਹਜ਼ਾਰਾਂ ਦਾ ਸਿੱਧਾ ਨੁਕਸਾਨ ਹੁੰਦਾ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਅੱਜ ਉਤਪਾਦਕ ਨੂੰ ਸਸਤੇ ਭਾਅ ਦੇ ਕੇ ਲੁੱਟਿਆ ਜਾ ਰਿਹਾ ਹੈ, ਪਰ ਬਾਸਮਤੀ ਚੌਲ ਮੰਡੀ ਵਿੱਚੋਂ ਖ਼ਰੀਦਣ ਵਾਲੇ ਵਿਅਕਤੀ ਨੂੰ ਮਹਿੰਗੇ ਭਾਅ ’ਤੇ ਖ਼ਰੀਦਣਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਇਸ ਵਾਰ ਪੰਜਾਬ ਸਰਕਾਰ ਨੇ ਦਾਅਵਾ ਕੀਤਾ ਸੀ ਕਿ ਜੇਕਰ ਬਾਸਮਤੀ ਦਾ ਰੇਟ 3200 ਰੁਪਏ ਤੋਂ ਘਟਾਇਆ ਜਾਂਦਾ ਹੈ ਤਾਂ ਪੰਜਾਬ ਸਰਕਾਰ ਇਸ ਘਾਟੇ ਦੀ ਪੂਰਤੀ ਕਰੇਗੀ ਪਰ ਅਜਿਹੀ ਸਥਿਤੀ ਵਿੱਚ ਪੰਜਾਬ ਸਰਕਾਰ ਵੱਲੋਂ ਕੋਈ ਬਿਆਨ ਨਹੀਂ ਦਿੱਤਾ ਜਾ ਰਿਹਾ ਹੈ।

ਅੰਮ੍ਰਿਤਸਰ ‘ਚ ਕਿਸਾਨਾਂ ਨੇ ਸੜਕਾਂ ‘ਤੇ ​​ਕਣਕ ਖਿਲਾਰ ਕੇ ਸਰਕਾਰ ਖਿਲਾਫ ਕੀਤਾ ਰੋਸ ਪ੍ਰਦਰਸ਼ਨ Read More »

ਕੰਗਨਾ ਦੀ ਫਿਲਮ ਦਾ ਰੇੜਕਾ

ਰਚਨਾਤਮਕ ਆਜ਼ਾਦੀ ਦੇ ਮੁੱਦੇ ’ਤੇ ਬਹਿਸ ਅਮੂਮਨ ਇਸ ਬਿੰਦੂ ’ਤੇ ਘੁੰਮਦੀ ਹੈ ਕਿ ਇਸ ਦੇ ਪੱਖ ਵਿੱਚ ਕੌਣ ਹੈ ਤੇ ਵਿਰੋਧ ਵਿੱਚ ਕੌਣ; ਤੇ ਕਿਨ੍ਹਾਂ ਆਧਾਰਾਂ ’ਤੇ ਹਮਾਇਤ ਜਾਂ ਵਿਰੋਧ ਕੀਤਾ ਜਾਂਦਾ ਹੈ। ਸਵੈ-ਪ੍ਰਗਟਾਵੇ ਦੀ ਆਜ਼ਾਦੀ ਨੂੰ ਘੱਟ ਹੀ ਅਲੱਗ-ਥਲੱਗ ਕਰ ਕੇ ਵਾਚਿਆ ਜਾਂਦਾ ਹੈ ਸਗੋਂ ਸਿਆਸੀ ਸੋਚ ਵਿਚਾਰ ਹਮੇਸ਼ਾ ਭਾਰੂ ਰਹਿੰਦੀ ਹੈ, ਮਹਿਜ਼ ਰਾਬਤੇ ਦੀ ਡਿਗਰੀ ਦਾ ਫ਼ਰਕ ਹੁੰਦਾ ਹੈ। ਫਿਲਮ ‘ਐਮਰਜੈਂਸੀ’ ਦਾ ਟ੍ਰੇਲਰ ਜਦੋਂ ਤੋਂ ਜਨਤਕ ਕੀਤਾ ਗਿਆ ਹੈ, ਉਦੋਂ ਤੋਂ ਹੀ ਫਿਲਮ ਵਿਵਾਦ ਦੇ ਘੇਰੇ ਵਿੱਚ ਆ ਗਈ। ਕੁਝ ਲੋਕਾਂ ਨੇ ਚਿੰਤਾ ਜਤਾਈ ਹੈ ਕਿ ਇਸ ਫਿਲਮ ਵਿੱਚ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਗ਼ਲਤ ਢੰਗ ਨਾਲ ਪੇਸ਼ ਕੀਤਾ ਗਿਆ ਹੈ। ਅਦਾਕਾਰਾ ਕੰਗਨਾ ਰਣੌਤ ਜੋ ਭਾਜਪਾ ਦੀ ਸੰਸਦ ਮੈਂਬਰ ਵੀ ਹੈ, ਨੇ ਇੰਦਰਾ ਗਾਂਧੀ ਦਾ ਕਿਰਦਾਰ ਨਿਭਾਇਆ ਹੈ ਜਿਸ ਨੂੰ ਲੈ ਕੇ ਕਾਫ਼ੀ ਰੌਲਾ ਹੈ। ਸਿੱਖ ਜਥੇਬੰਦੀਆਂ ਨੇ ਵੀ ਉਜ਼ਰ ਕੀਤਾ ਹੈ ਕਿ ਇਸ ਫਿਲਮ ਵਿੱਚ ਸਿੱਖ ਭਾਈਚਾਰੇ ਨੂੰ ਗ਼ਲਤ ਢੰਗ ਨਾਲ ਪੇਸ਼ ਕੀਤਾ ਗਿਆ ਹੈ। ਕੰਗਨਾ ਰਣੌਤ ਇਸ ਫਿਲਮ ਦੀ ਸਹਿ-ਨਿਰਮਾਤਾ ਵੀ ਹੈ ਅਤੇ ਫਿਲਮ ਨੂੰ ਸਰਟੀਫਿਕੇਟ ਨਾ ਮਿਲਣ ਕਰ ਕੇ ਉਹ ਕਾਫ਼ੀ ਗੁੱਸੇ ਵਿਚ ਨਜ਼ਰ ਆ ਰਹੀ ਹੈ। ਸੈਂਟਰਲ ਬੋਰਡ ਆਫ ਫਿਲਮ ਸਰਟੀਫਿਕੇਸ਼ਨ ਲਈ ਇਹ ਕਾਫ਼ੀ ਔਖਾ ਕੰਮ ਹੁੰਦਾ ਹੈ ਪਰ ਕੀ ਇਸ ਨੂੰ ਬਾਹਰ ਦੇ ਰੌਲੇ ਰੱਪੇ ਬਾਰੇ ਵੀ ਚਿੰਤਤ ਹੋਣਾ ਚਾਹੀਦਾ ਹੈ? ਕਿਸੇ ਫਿਲਮ ਨੂੰ ਪ੍ਰਮਾਣ ਪੱਤਰ ਧਿਆਨ ਨਾਲ ਵਾਚ ਕੇ ਅਤੇ ਆਮ ਸਹਿਮਤੀ ਨਾਲ ਫ਼ੈਸਲੇ ਲੈਣ ਦੇ ਆਧਾਰ ’ਤੇ ਜਾਰੀ ਕੀਤਾ ਜਾਂਦਾ ਹੈ। ਸੰਵੇਦਨਸ਼ੀਲ ਮੁੱਦਿਆਂ ਉੱਪਰ ਬਣੀਆਂ ਫਿਲਮਾਂ ਨੂੰ ਲੈ ਕੇ ਅਕਸਰ ਵਿਵਾਦ ਖੜ੍ਹੇ ਹੋ ਜਾਂਦੇ ਹਨ। ਕਲਾ ਦਾ ਮੰਤਵ ਵੀ ਇਹੀ ਹੁੰਦਾ ਹੈ ਕਿ ਬਹਿਸ ਛੇੜੀ ਜਾਵੇ, ਔਖੇ ਸਵਾਲ ਪੁੱਛੇ ਜਾਣ ਅਤੇ ਇਸ ਦੇ ਪ੍ਰਸ਼ੰਸਾਮਈ ਅਤੇ ਆਲੋਚਨਾਤਮਕ ਪਹਿਲੂਆਂ ਨੂੰ ਨਿਰਪੱਖਤਾ ਨਾਲ ਤੋਲਿਆ ਜਾਵੇ। ਇਸ ਸਬੰਧ ਵਿੱਚ ਸਨਕੀ ਮੰਗਾਂ ਤੋਂ ਗੁਰੇਜ਼ ਰੱਖਿਆ ਜਾਣਾ ਚਾਹੀਦਾ ਹੈ ਅਤੇ ਜੇ ਲੋੜ ਪਏ ਤਾਂ ਜਿਊਰੀ ਵੱਲੋਂ ਜਾਇਜ਼ਾ ਲਿਆ ਜਾਣਾ ਚਾਹੀਦਾ ਹੈ ਪਰ ਇਸ ’ਤੇ ਆ ਕੇ ਰੁਕ ਜਾਣਾ ਚਾਹੀਦਾ ਹੈ। ਜਦੋਂ ਬੰਬਈ ਹਾਈਕੋਰਟ ਨੇ ਆਪਣੇ ਫ਼ੈਸਲੇ ਵਿੱਚ ਆਖਿਆ ਕਿ ਰਚਨਾਤਮਕ ਆਜ਼ਾਦੀ ਨੂੰ ਡੱਕਿਆ ਨਹੀਂ ਜਾ ਸਕਦਾ ਅਤੇ ਬੋਰਡ ਕਿਸੇ ਫਿਲਮ ਨੂੰ ਸਰਟੀਫਿਕੇਟ ਦੇਣ ਤੋਂ ਇਸ ਲਈ ਮਨ੍ਹਾ ਨਹੀਂ ਕਰ ਸਕਦਾ ਕਿ ਉਸ ਦੇ ਰਿਲੀਜ਼ ਹੋਣ ਨਾਲ ਅਮਨ-ਕਾਨੂੰਨ ਦਾ ਮਸਲਾ ਖੜ੍ਹਾ ਹੋਣ ਦਾ ਖ਼ਤਰਾ ਹੋ ਸਕਦਾ ਹੈ। ਹੁਣ ਬੋਰਡ ਦਾ ਕਹਿਣਾ ਹੈ ਕਿ ਜੇ ਕੁਝ ਸੀਨ ਕੱਟ ਦਿੱਤੇ ਜਾਣ ਤਾਂ ਇਸ ਫਿਲਮ ਨੂੰ ਸਿਨਮਿਆਂ ਵਿੱਚ ਦਿਖਾਇਆ ਜਾ ਸਕਦਾ ਹੈ। ਇਸ ਦੇ ਨਿਰਮਾਣਕਾਰਾਂ ਦੀ ਆਪਣੀਆਂ ਯੋਜਨਾਵਾਂ ਹੋਣਗੀਆਂ। ਹਾਲੇ ਤੱਕ ਇਸ ਮੁਤੱਲਕ ਕੋਈ ਆਖਿ਼ਰੀ ਸ਼ਬਦ ਸੁਣਨ ਨੂੰ ਨਹੀਂ ਮਿਲਿਆ। ਸਵਾਲ ਇਹ ਹੈ ਕਿ ਦਰਸ਼ਕਾਂ ਦੀ ਅਕਲ ’ਤੇ ਸ਼ੱਕ ਕਿਉਂ ਕੀਤਾ ਜਾ ਰਿਹਾ ਹੈ? ਉਹ ਇਸ ਨੂੰ ਦੇਖ ਕੇ ਆਪਣਾ ਫ਼ੈਸਲਾ ਕਰ ਲੈਣਗੇ।

ਕੰਗਨਾ ਦੀ ਫਿਲਮ ਦਾ ਰੇੜਕਾ Read More »

ਅਜੀਤਪਾਲ ਸਿੰਘ ਕੋਹਲੀ ਵੱਲੋਂ ਹਰੀ ਸਿੰਘ ਨਲਵਾ ਚੌਕ ਦਾ ਕੀਤਾ ਗਿਆ ਉਦਘਾਟਨ

ਪਟਿਆਲਾ, 28 ਸਤੰਬਰ – ਪਟਿਆਲਾ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਅੱਜ ਇੱਥੇ ਸਥਾਨਕ ਸ਼ਹਿਰ ਵਿਚਲੇ ਰਾਘੋਮਾਜਰਾ ਸਥਿਤ ਪੀਲੀ ਸੜਕ ਵਾਲੀ ਪੁਲੀ ’ਤੇ ਸਿੱਖ ਜਰਨੈਲ ਸਰਦਾਰ ਹਰੀ ਸਿੰਘ ਨਲਵਾ ਦੇ ਬੁੱਤ ਵਾਲੇ ਚੌਕ ਦਾ ਉਦਘਾਟਨ ਕੀਤਾ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਬੁੱਤ ਅਤੇ ਚੌਕ 25 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕਰਵਾਇਆ ਗਿਆ ਹੈ, ਜਿਸ ਤਹਿਤ ਹੁਣ ਇਸ ਨੂੰ ਹਰੀ ਸਿੰਘ ਨਲਵਾ ਚੌਕ ਕਿਹਾ ਜਾਇਆ ਕਰੇਗਾ। ਇਸ ਮੌਕੇ ਬੁੱਢਾ ਦਲ ਪੰਜਵਾਂ ਤਖ਼ਤ ਦੇ ਜਥੇਦਾਰ ਬਾਬਾ ਬਲਬੀਰ ਸਿੰਘ ਛਿਆਨਵੇਂ ਕਰੋੜੀ ਵੀ ਮੌਜੂਦ ਰਹੇ। ਉਨ੍ਹਾਂ ਕਿਹਾ ਕਿ ਸਰਦਾਰ ਹਰੀ ਸਿੰਘ ਨਲਵਾ ਅਕਾਲ ਤਖ਼ਤ ਸਾਹਿਬ ਅਤੇ ਬੁੱਢਾ ਦਲ ਦੇ ਛੇਵੇਂ ਜਥੇਦਾਰ ਅਕਾਲੀ ਬਾਬਾ ਫੂਲਾ ਸਿੰਘ ਦੇ ਸਮਕਾਲੀ ਸਨ। ਸਰਦਾਰ ਨਲਵਾ ਉਹ ਜਰਨੈਲ ਸਨ, ਜਿਨ੍ਹਾਂ ਨੇ ਕਾਬਲ ਤੇ ਪਿਸ਼ਾਵਰ ਦੇ ਉਸ ਦੇਸ਼ ਨੂੰ ਜਿੱਤਿਆ ਜਿਸ ਨੂੰ ਅੱਜ ਤੱਕ ਕੋਈ ਨਹੀਂ ਜਿੱਤ ਸਕਿਆ ਸੀ। ਉਨ੍ਹਾ ਸ੍ਰੀ ਨਲਵਾ ਦੇ ਜੀਵਨ ਬਾਰੇ ਹੋਰ ਜਾਣਕਾਰੀ ਵੀ ਦਿਤੀ ਤੇ ਕਿਹਾ ਕਿ ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਬੁੱਤ ਲੱਗਣ ’ਤੇ ਪਟਿਾਲਾਵੀ ਵਧਾਈ ਦੇ ਅਤੇ ਵਿਧਾਇਕ ਅਜੀਤਪਾਲ ਕੋਹਲੀ ਧੰਨਵਾਦ ਦੇ ਪਾਤਰ ਹਨ। ਬਾਬਾ ਬਲਬੀਰ ਸਿੰਘ ਨੇ ਵਿਧਾਇਕ ਕੋਟਲੀ ਦਾ ਸਨਮਾਨ ਵੀ ਕੀਤਾ। ਵਿਧਾਇਕ ਨੇ ਕਿਹਾ ਕਿ ਇਹ ਚੌਕ ਪਟਿਆਲਾ ਦੀ ਵਿਲੱਖਣ ਪਛਾਣ ਬਣ ਕੇ ਉਭਰੇਗਾ। ਇਸ ਮੌਕੇ ਮਦਨ ਅਰੋੜਾ, ਅਮਰਜੀਤ ਸਿੰਘ, ਰਵੇਲ ਸਿੱਧੂ, ਜਗਤਾਰ ਜੱਗੀ, ਮੁਖਤਿਆਰ ਗਿੱਲ, ਅਸ਼ੋਕ ਕੁਮਾਰ, ਕ੍ਰਿਸ਼ਨ ਕੁਮਾਰ, ਰੂਬੀ ਭਾਟੀਆ, ਵਿਜੈ ਕਨੌਜੀਆ, ਅਮਨ ਬਾਂਸਲ ਤੇ ਹਰੀਸ਼ ਕਾਂਤ ਵਾਲੀਆ ਨੇ ਵੀ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਦਾ ਸਨਮਾਨ ਕੀਤਾ। ਇਸ ਮੌਕੇ ਬਾਬਾ ਦਰਸ਼ਨ ਸਿੰਘ ਤੇ ਦੀਪ ਸਿੰਘ ਦੇ ਰਣਜੀਤ ਅਖਾੜੇ ਦੇ ਜਥੇ ਨੇ ਗਤਕੇ ਦੇ ਜੌਹਰ ਦਿਖਾਏ।

ਅਜੀਤਪਾਲ ਸਿੰਘ ਕੋਹਲੀ ਵੱਲੋਂ ਹਰੀ ਸਿੰਘ ਨਲਵਾ ਚੌਕ ਦਾ ਕੀਤਾ ਗਿਆ ਉਦਘਾਟਨ Read More »

ਚੀਨ ਨੇ ਭਾਰਤ ਤੋਂ ਅਰੁਣਾਚਲ ’ਚ ਦੋ ਥਾਵਾਂ ’ਤੇ ਗਸ਼ਤ ਦੀ ਮੰਗੀ ਇਜਾਜ਼ਤ

ਨਵੀਂ ਦਿੱਲੀ, 28 ਸਤੰਬਰ – ਭਾਰਤ ਅਤੇ ਚੀਨ ਵਿਚਕਾਰ ਅਸਲ ਕੰਟਰੋਲ ਰੇਖਾ ’ਤੇ ਵਿਵਾਦਾਂ ਦੀ ਸੂਚੀ ਹੋਰ ਲੰਬੀ ਹੁੰਦੀ ਜਾ ਰਹੀ ਹੈ। ਚੀਨ ਨੇ 21ਵੇਂ ਗੇੜ ਦੀ ਫੌਜੀ ਗੱਲਬਾਤ ਦੌਰਾਨ ਭਾਰਤੀ ਵਾਰਤਾਕਾਰਾਂ ਨੂੰ ਸੁਝਾਅ ਦਿੱਤਾ ਕਿ ਅਰੁਣਾਚਲ ਪ੍ਰਦੇਸ਼ ’ਚ ਅਸਲ ਕੰਟਰੋਲ ਰੇਖਾ ਨਾਲ ਲਗਦੇ ਦੋ ਸੰਵੇਦਨਸ਼ੀਲ ਇਲਾਕਿਆਂ ’ਚ ਉਸ ਦੇ ਜਵਾਨਾਂ ਨੂੰ ਗਸ਼ਤ ਦੀ ਇਜਾਜ਼ਤ ਦਿੱਤੀ ਜਾਵੇ। ਦੋਵੇਂ ਥਾਵਾਂ ਦਹਾਕਿਆਂ ਤੋਂ ਭਾਰਤ ਦੇ ਕਬਜ਼ੇ ਹੇਠ ਹਨ। ਇਨ੍ਹਾਂ ’ਚੋਂ ਇਕ ਯਾਂਗਤਸੇ ਖ਼ਿੱਤਾ ਹੈ ਜਿਥੇ ਦਸੰਬਰ 2022 ’ਚ ਭਾਰਤ ਅਤੇ ਚੀਨ ਦੇ ਜਵਾਨਾਂ ਵਿਚਕਾਰ ਝੜਪ ਹੋਈ ਸੀ। ਦੂਜਾ ਸਥਾਨ ਸੁਬਨਸਿਰੀ ਦਰਿਆ ਦੀ ਘਾਟੀ ਦੇ ਨਾਲ ਮੱਧ ਅਰੁਣਾਚਲ ਪ੍ਰਦੇਸ਼ ’ਚ ਮੌਜੂਦ ਹੈ। ਸੂਤਰਾਂ ਨੇ ਕਿਹਾ ਕਿ ਇਹ ਨਾਜਾਇਜ਼ ਅਤੇ ਤਰਕਹੀਣ ਮੰਗਾਂ ਹਨ। ਚੀਨ ਨੇ ਇਹ ਮੰਗਾਂ ਉਸ ਸਮੇਂ ਰੱਖੀਆਂ ਜਦੋਂ ਪੂਰਬੀ ਲੱਦਾਖ ’ਚ ਮੌਜੂਦਾ ਵਿਵਾਦਾਂ ਦੇ ਹਲ ਬਾਰੇ ਚਰਚਾ ਕੀਤੀ ਜਾ ਰਹੀ ਸੀ। ਗੁਆਂਢੀ ਮੁਲਕ ਦੇ ਇਸ ਕਦਮ ਨਾਲ ਸਰਹੱਦੀ ਵਿਵਾਦ ਦੇ ਨਿਬੇੜੇ ’ਚ ਅੜਿੱਕਾ ਖੜ੍ਹਾ ਹੋ ਸਕਦਾ ਹੈ। ਯਾਂਗਤਸੇ ਇਲਾਕੇ ’ਚ ਪਹਿਲਾਂ ਵੀ ਕਈ ਵਾਰ ਟਕਰਾਅ ਹੋ ਚੁੱਕਾ ਹੈ। ਅਕਤੂਬਰ 2021 ’ਚ ਵੱਡੀ ਝੜਪ ਹੋਈ ਸੀ ਜਦੋਂ ਚੀਨੀ ਫ਼ੌਜ ਨੇ 17 ਹਜ਼ਾਰ ਫੁੱਟ ਉੱਚੀ ਚੋਟੀ ’ਤੇ ਪੁੱਜਣ ਦੀ ਕੋਸ਼ਿਸ਼ ਕੀਤੀ ਸੀ। ਸੁਬਨਸਿਰੀ ਘਾਟੀ ’ਚ ਮੱਧ ਅਰੁਣਾਚਲ ਪ੍ਰਦੇਸ਼ ’ਚ ਵੀ ਭਾਰਤ ਅਤੇ ਚੀਨੀ ਫ਼ੌਜੀ ਆਹਮੋ-ਸਾਹਮਣੇ ਆ ਚੁੱਕੇ ਹਨ। ਯਾਂਗਤਸੇ ’ਚ ਦਸੰਬਰ 2022 ਨੂੰ ਝੜਪ ਮਗਰੋਂ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਉਸ ਸਮੇਂ ਸੰਸਦ ’ਚ ਦੱਸਿਆ ਸੀ ਕਿ ਪੀਪਲਜ਼ ਲਿਬਰੇਸ਼ਨ ਆਰਮੀ ਦੇ ਜਵਾਨਾਂ ਨੇ 9 ਦਸੰਬਰ ਨੂੰ ਤਵਾਂਗ ਸੈਕਟਰ ਦੇ ਯਾਂਗਤਸੇ ਇਲਾਕੇ ’ਚ ਘੁਸਪੈਠ ਦੀ ਕੋਸ਼ਿਸ਼ ਕੀਤੀ ਸੀ। ਉਨ੍ਹਾਂ ਕਿਹਾ ਕਿ ਚੀਨ ਉਥੋਂ ਦੇ ਹਾਲਾਤ ਇਕਪਾਸੜ ਤਰੀਕੇ ਨਾਲ ਬਦਲਣ ਦੀ ਤਾਕ ’ਚ ਸੀ। ਭਾਰਤ ਨੇ ਚੀਨ ਨੂੰ ਪੂਰਬੀ ਲੱਦਾਖ ਦੇ ਸਰਹੱਦੀ ਵਿਵਾਦ ਦੇ ਹਲ ਲਈ ਤਿੰਨ ਸੁਝਾਅ ਦਿੱਤੇ ਹਨ।

ਚੀਨ ਨੇ ਭਾਰਤ ਤੋਂ ਅਰੁਣਾਚਲ ’ਚ ਦੋ ਥਾਵਾਂ ’ਤੇ ਗਸ਼ਤ ਦੀ ਮੰਗੀ ਇਜਾਜ਼ਤ Read More »

ਆਤਿਸ਼ੀ ਤੇ ਕੇਜਰੀਵਾਲ ਦੀ ਪਟੀਸ਼ਨ ’ਤੇ ਸੁਣਵਾਈ 30 ਨੂੰ

ਨਵੀਂ ਦਿੱਲੀ, 28 ਸਤੰਬਰ – ਸੁਪਰੀਮ ਕੋਰਟ ਨੇ ਅੱਜ ਮਾਣਹਾਨੀ ਦੇ ਮਾਮਲੇ ’ਚ ਹਾਈ ਕੋਰਟ ਦੇ ਹੁਕਮਾਂ ਨੂੰ ਚੁਣੌਤੀ ਦੇਣ ਵਾਲੀ ਦਿੱਲੀ ਦੀ ਮੁੱਖ ਮੰਤਰੀ ਆਤਿਸ਼ੀ ਅਤੇ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਪਟੀਸ਼ਨ ’ਤੇ ਸੁਣਵਾਈ ਮੁਲਤਵੀ ਕਰ ਦਿੱਤੀ ਹੈ। ਦੋਵਾਂ ਨੇਤਾਵਾਂ ਨੇ ਹਾਈ ਕੋਰਟ ਦੇ ਉਸ ਆਦੇਸ਼ ਨੂੰ ਚੁਣੌਤੀ ਦਿੱਤੀ ਸੀ, ਜਿਸ ਵਿੱਚ ਵੋਟਰ ਸੂਚੀ ’ਚ ਕੁੱਝ ਭਾਈਚਾਰਿਆਂ ਦੇ 30 ਲੱਖ ਵੋਟਰਾਂ ਦੇ ਨਾਂ ਕਥਿਤ ਤੌਰ ’ਤੇ ਹਟਾਏ ਜਾਣ ਬਾਰੇ ਉਨ੍ਹਾਂ ਦੀਆਂ ਟਿੱਪਣੀਆਂ ਨੂੰ ਲੈ ਕੇ ਮਾਣਹਾਨੀ ਦੀ ਮਾਮਲਾ ਰੱਦ ਕਰਨ ਤੋਂ ਇਨਕਾਰ ਕਰ ਦਿੱਤਾ ਗਿਆ ਸੀ। ਜਸਟਿਸ ਰਿਸ਼ੀਕੇਸ਼ ਰੌਏ ਅਤੇ ਐੱਸਵੀਐੱਨ ਭੱਟੀ ਨੇ ਭਾਜਪਾ ਦੇ ਨੇਤਾ ਰਾਜੀਵ ਬੱਬਰ ਤਰਫ਼ੋਂ ਪੇਸ਼ ਹੋਈ ਸੀਨੀਅਰ ਵਕੀਲ ਸੋਨੀਆ ਮਾਥੁਰ ਦੀਆਂ ਦਲੀਲਾਂ ਨੂੰ ਨੋਟ ਕੀਤਾ ਕਿ ਰਿਪੋਰਟ ਵਿੱਚ ਉਨ੍ਹਾਂ ਦੀ ‘ਕੈਵੀਏਟ’ ਦਾ ਜ਼ਿਕਰ ਨਹੀਂ ਕੀਤਾ ਗਿਆ ਹੈ ਅਤੇ ਉਹ ਜਵਾਬ ਦਾਖ਼ਲ ਨਹੀਂ ਕਰ ਸਕੀ ਕਿਉਂਕਿ ਪਟੀਸ਼ਨ ਵੀਰਵਾਰ ਦੇਰ ਸ਼ਾਮ ਨੂੰ ਸੌਂਪੀ ਗਈ। ਬੈਂਚ ਨੇ ਮਾਮਲੇ ਦੀ ਸੁਣਵਾਈ ਲਈ ਸੋਮਵਾਰ ਦਾ ਦਿਨ ਤੈਅ ਕੀਤਾ ਹੈ।

ਆਤਿਸ਼ੀ ਤੇ ਕੇਜਰੀਵਾਲ ਦੀ ਪਟੀਸ਼ਨ ’ਤੇ ਸੁਣਵਾਈ 30 ਨੂੰ Read More »

ਜੰਮੂ ਕਸ਼ਮੀਰ 77 ਦੀਆਂ ਚੋਣਾਂ ਅਤੇ ਨਵਾਂ ਮੋੜ/ਵਜਾਹਤ ਹਬੀਬੁੱਲ੍ਹਾ

ਜੰਮੂ ਕਸ਼ਮੀਰ ਵਿੱਚ ਹੋ ਰਹੀਆਂ ਚੋਣਾਂ ਹਾਲਾਂਕਿ ਲੰਗੜੀ ਜਿਹੀ ਵਿਧਾਨ ਸਭਾ ਦੀ ਬਹਾਲੀ ਲਈ ਹੋ ਰਹੀਆਂ ਹਨ, ਫਿਰ ਵੀ ਇਨ੍ਹਾਂ ਨੇ 1977 ਦੀਆਂ ਵਿਧਾਨ ਸਭਾਂ ਚੋਣਾਂ ਦੀ ਯਾਦ ਤਾਜ਼ਾ ਕਰਵਾ ਦਿੱਤੀ ਹੈ। ਉਹ ਚੋਣਾਂ ਰਾਜਪਾਲ ਦੇ ਸ਼ਾਸਨ ਹੇਠ ਕਰਵਾਈਆਂ ਗਈਆਂ ਸਨ ਅਤੇ ਉਨ੍ਹਾਂ ਨੂੰ ਅਕਸਰ ਲੀਹ ਪਾੜੂ ਕਰਾਰ ਦਿੱਤਾ ਜਾਂਦਾ ਹੈ। ਕਸ਼ਮੀਰ ਦੇ ਸਿਆਸੀ ਤਾਣੇ-ਬਾਣੇ ਦੇ ਸਾਰੇ ਰੰਗ ਚੋਣ ਮੈਦਾਨ ਵਿੱਚ ਨਿੱਤਰਨ ਦੀ ਉਡੀਕ ਕਰ ਰਹੇ ਸਨ। ਆਜ਼ਾਦੀ ਪੱਖੀ ਮੀਰਵਾਇਜ਼ ਫਾਰੂਕ ਦੀ ਅਵਾਮੀ ਐਕਸ਼ਨ ਕਮੇਟੀ ਨੇ ਉਮੀਦਵਾਰ ਖੜ੍ਹੇ ਕੀਤੇ ਸਨ ਪਰ ਆਪਣੀ ਪਾਰਟੀ ਦੇ ਨਾਂ ’ਤੇ ਨਹੀਂ ਜਿਵੇਂ ਹੁਣ ਜਮਾਤ-ਏ-ਇਸਲਾਮੀ ਕਰ ਰਹੀ ਹੈ। ਉਸ ਵੇਲੇ ਅਲੀ ਸ਼ਾਹ ਗਿਲਾਨੀ ਦੀ ਅਗਵਾਈ ਹੇਠ ਪਾਕਿਸਤਾਨ ਪੱਖੀ ਜਮਾਤ-ਏ-ਇਸਲਾਮੀ ਮੁੱਖ ਦਾਅਵੇਦਾਰ ਸੀ। ਇਸ ਨੇ 1972 ਦੀਆਂ ਚੋਣਾਂ ਵਿੱਚ ਪੰਜ ਸੀਟਾਂ ਜਿੱਤੀਆਂ ਸਨ ਅਤੇ ਅੱਜ ਫਿਰ ਇਹ ਬਾਰੀਕ ਜਿਹੇ ਪਰਦੇ ਹੇਠ ਚੋਣਾਂ ਲੜ ਰਹੀ ਹੈ। ਸ਼ੇਖ ਅਬਦੁੱਲ੍ਹਾ ਦੇ ਸਾਬਕਾ ਹਮਾਇਤੀਆਂ ਨੇ ਵੱਖ ਹੋ ਕੇ ਉਸ ਵੇਲੇ ਕੇਂਦਰ ਦੀ ਸੱਤਾ ਵਿੱਚ ਬੈਠੀ ਜਨਤਾ ਪਾਰਟੀ ਦੀ ਇੱਕ ਸ਼ਾਖਾ ਕਾਇਮ ਕਰ ਲਈ ਸੀ। ਇਸ ਦੇ ਆਗੂਆਂ ਵਿੱਚ ਹਮੀਦ ਕੈਰਾ ਵੀ ਸੀ ਜਿਸ ਦਾ ਨਾਂ 1940ਵਿਆਂ ਅਤੇ 50ਵਿਆਂ ਵਿੱਚ ਸ਼ੇਖ ਅਬਦੁੱਲ੍ਹਾ ਦੇ ਲਫਟੈਣਾਂ ਵਿੱਚ ਸ਼ੁਮਾਰ ਸੀ। ਉਹ ਮੋਹੀਊਦੀਨ ਕੈਰਾ ਦਾ ਭਤੀਜਾ ਸੀ। ਇਸ ਤੋਂ ਇਲਾਵਾ ਜਨਤਾ ਪਾਰਟੀ ਦਾ ਸਾਥ ਦੇਣ ਵਾਲਿਆਂ ਵਿੱਚ ਸ਼ੇਖ ਅਬਦੁੱਲ੍ਹਾ ਦਾ ਇੱਕ ਹੋਰ ਕਰੀਬੀ ਸਾਥੀ ਮੌਲਾਨਾ ਮਸੂਦੀ ਸੀ ਜੋ 1953 ਵਿੱਚ ਵਿਧਾਨ ਸਭਾ ਦਾ ਸਪੀਕਰ ਰਿਹਾ ਸੀ। ਗੁੱਜਰ ਭਾਈਚਾਰੇ ਅੰਦਰ ਉਸ ਦਾ ਚੋਖਾ ਅਸਰ ਸੀ। ਸ਼ੀਆ ਮੌਲਵੀ ਮੌਲਾਨਾ ਇਫ਼ਤਿਖਾਰ ਅੰਸਾਰੀ ਮਜ਼ਬੂਤ ਆਗੂ ਮੰਨੇ ਜਾਂਦੇ ਸਨ। ਸ਼ੇਖ ਅਬਦੁੱਲ੍ਹਾ ਦੀ ਪਾਰਟੀ ਇਕੱਲੀ ਚੋਣ ਲੜ ਰਹੀ ਸੀ, ਫਿਰ ਵੀ ਲੋਕਾਂ ਦਾ ਸਨਮਾਨ ਬਹਾਲ ਕਰਾਉਣ ਦੇ ਵਾਅਦੇ ਦਾ ਅਸਰ ਸੀ। ਉਨ੍ਹਾਂ ਦਾ ਪੁੱਤਰ ਫ਼ਾਰੂਕ ਉਸ ਵਾਅਦੇ ਦਾ ਵਾਰਸ ਬਣਿਆ। ਜਨਤਾ ਪਾਰਟੀ ਨੇ ਚੋਣ ਪ੍ਰਚਾਰ ਵਿੱਚ ਕੋਈ ਕਸਰ ਨਾ ਛੱਡੀ। ਗ੍ਰਹਿ ਮੰਤਰੀ ਚੌਧਰੀ ਚਰਨ ਸਿੰਘ, ਸਨਅਤ ਮੰਤਰੀ ਜੌਰਜ ਫਰਨਾਂਡੇਜ਼, ਲੋਕ ਨਿਰਮਾਣ ਤੇ ਮਕਾਨ ਉਸਾਰੀ ਮੰਤਰੀ ਸਿਕੰਦਰ ਬਖ਼ਤ ਅਤੇ ਰੱਖਿਆ ਮੰਤਰੀ ਬਾਬੂ ਜਗਜੀਵਨ ਰਾਮ ਜੋ ਕਾਂਗਰਸ ਦੇ ਸਿਰਕੱਢ ਆਗੂ ਰਹੇ ਸਨ, ਨੇ ਕਸ਼ਮੀਰ ਆ ਕੇ ਪ੍ਰਚਾਰ ਕੀਤਾ। ਚੋਣਾਂ ਤੋਂ ਇੱਕ ਦਿਨ ਪਹਿਲਾਂ ਪ੍ਰਧਾਨ ਮੰਤਰੀ ਮੋਰਾਰਜੀ ਦੇਸਾਈ ਵੀ ਚੋਣ ਪ੍ਰਚਾਰ ਵਿੱਚ ਹਿੱਸਾ ਲੈਣ ਪੁੱਜੇ। ਸੂਬਾਈ ਪ੍ਰਸ਼ਾਸਨ ਦਾ ਸ਼ੁਰੂਆਤੀ ਉੱਦਮ ਰਵਾਇਤੀ ਚੋਣਾਂ ਦਾ ‘ਇੰਤਜ਼ਾਮ’ ਕਰਨਾ ਸੀ। ਡਿਪਟੀ ਕਮਿਸ਼ਨਰ ਦੀ ਹੈਸੀਅਤ ਵਿੱਚ ਮੈਂ ਸ੍ਰੀਨਗਰ ਜਿ਼ਲ੍ਹੇ ਦਾ ਰਿਟਰਨਿੰਗ ਅਫਸਰ ਸਾਂ। ਥੋੜ੍ਹੀ ਦੇਰ ਬਾਅਦ ਹਮੀਦ ਕੈਰਾ ਆ ਕੇ ਕਹਿਣ ਲੱਗੇ ਕਿ ਮੈਂ ਉਨ੍ਹਾਂ ਨਾਲ ਸਲਾਹ ਮਸ਼ਵਰਾ ਕਰ ਕੇ ਚੋਣ ਅਮਲੇ ਦੀਆਂ ਨਿਯੁਕਤੀਆਂ ਕਰਾਂ। ਉਦੋਂ ਉਹ ਜਨਤਾ ਪਾਰਟੀ ਦੀ ਸੂਬਾਈ ਇਕਾਈ ਦੇ ਸਕੱਤਰ ਸਨ। ਜਦੋਂ ਮੈਂ ਉਨ੍ਹਾਂ ਨੂੰ ਸਾਫ਼ ਲਫਜ਼ਾਂ ਵਿੱਚ ਦੱਸਿਆ ਕਿ ਅਜਿਹਾ ਕਰਨਾ ਗ਼ੈਰ-ਕਾਨੂੰਨੀ ਹੋਵੇਗਾ ਤਾਂ ਉਹ ਹੈਰਾਨ ਰਹਿ ਗਏ। ਮੈਂ ਹੋਣਹਾਰ ਮੁਸਲਿਮ ਅਫਸਰ ਸਨ ਅਤੇ ਉਨ੍ਹਾਂ ਆਖਿਆ ਕਿ ਮੇਰਾ ਕਰੀਅਰ ਤਬਾਹ ਕਰਨ ਨਾਲ ਉਨ੍ਹਾਂ ਦਾ ਦਿਲ ਟੁੱਟ ਜਾਵੇਗਾ। ਕੈਰਾ ਨਾਲ ਮੇਰੀ ਮੁਲਾਕਾਤ ਤੋਂ ਅਗਲੀ ਸਵੇਰ ਮੇਰੇ ਬੌਸ ਕਸ਼ਮੀਰ ਦੇ ਕਮਿਸ਼ਨਰ ਨੇ ਮੈਨੂੰ ਆਪਣੇ ਦਫ਼ਤਰ ਤਲਬ ਕੀਤਾ। ਉਨ੍ਹਾਂ ਦੇ ਚੈਂਬਰ ਵਿੱਚ ਦਾਖ਼ਲ ਹੋਣ ਸਮੇਂ ਮੈਂ ਕੀ ਦੇਖਦਾ ਹਾਂ ਕਿ ਅੱਗੇ ਕੈਰਾ ਹੁਰੀਂ ਬੈਠੇ ਹੋਏ ਸਨ। ਕਮਿਸ਼ਨਰ ਗੁਲਾਮ ਮੁਸਤਫ਼ਾ ਖ਼ਾਨ ਨੇ ਮੈਨੂੰ ਮੁਖ਼ਾਤਿਬ ਹੁੰਦਿਆਂ ਪੁੱਛਿਆ, “ਕੈਰਾ ਸਾਹਿਬ ਨੂੰ ਕੀ ਤਕਲੀਫ਼ ਆ ਰਹੀ ਹੈ?” ਮੈਂ ਉਨ੍ਹਾਂ ਨੂੰ ਕੈਰਾ ਦੀ ਮੰਗ ਬਾਬਤ ਦੱਸਿਆ ਪਰ ਉਨ੍ਹਾਂ ਦਾ ਪ੍ਰਤੀਕਰਮ ਅਜੀਬ ਸੀ ਕਿ ਮੈਂ ਭੋਲਾ ਹਾਂ ਜਿਸ ਨੂੰ ਇਹ ਨਹੀਂ ਪਤਾ ਕਿ ਪੁਣਛ ਦਾ ਮਾਮਲਾ ਵੱਖਰਾ ਹੈ ਜਿੱਥੇ ਥੋੜ੍ਹਾ ਸਮਾਂ ਪਹਿਲਾਂ ਹੀ ਮੈਂ ਪਾਰਲੀਮਾਨੀ ਚੋਣਾਂ ਕਰਵਾਈਆਂ ਸਨ; ਸ੍ਰੀਨਗਰ ਦੀਆਂ ਲੋੜਾਂ ਵੱਖਰੀਆਂ ਹਨ। ਜਿਵੇਂ-ਜਿਵੇਂ ਚੋਣਾਂ ਦੀ ਤਾਰੀਕ ਨੇੜੇ ਆਉਣ ਲੱਗੀ, ਸ਼ੇਖ ਅਬਦੁੱਲ੍ਹਾ ਦੀ ਨੈਸ਼ਨਲ ਕਾਨਫਰੰਸ ਦਾ ਜ਼ੋਰ ਨਜ਼ਰ ਆਉਣ ਲੱਗ ਪਿਆ। ਉਨ੍ਹਾਂ ਨੂੰ ਦਿਲ ਦਾ ਦੌਰਾ ਪੈਣ ਕਰ ਕੇ ਘਰ ਵਿੱਚ ਹੀ ਰਹਿ ਕੇ ਆਰਾਮ ਕਰਨਾ ਪਿਆ ਪਰ ਇਸ ਨਾਲ ਉਨ੍ਹਾਂ ਦੇ ਹੱਕ ਵਿੱਚ ਹਮਾਇਤ ਜੁਟਣ ਲੱਗ ਪਈ। ਉਨ੍ਹਾਂ ਦੇ ਵਿਰੋਧੀਆਂ ਨੂੰ ਇਹ ਕਹਿਣਾ ਪਿਆ ਕਿ ਸ਼ੇਖ ਦੀ ਸਿਹਤ ਬਾਰੇ ਖ਼ਬਰਾਂ ਝੂਠੀਆਂ ਹਨ। ਪ੍ਰਸ਼ਾਸਨ ਨੇ ਉਨ੍ਹਾਂ ਦੇ ਚੋਣ ਪ੍ਰਚਾਰ ਨੂੰ ਠੁੱਸ ਕਰਨ ਦਾ ਫ਼ੈਸਲਾ ਕਰ ਲਿਆ। ਕਸ਼ਮੀਰ ਦੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਹੁਕਮ ਹੋ ਗਏ ਕਿ ਨੈਸ਼ਨਲ ਕਾਨਫਰੰਸ ਦੇ ਸਾਰੇ ਵਾਲੰਟੀਅਰਾਂ ਨੂੰ ਬਿਨਾਂ ਮੁਕੱਦਮਾ ਇਹਤਿਆਤੀ ਹਿਰਾਸਤ ਕਾਨੂੰਨ ਤਹਿਤ ਗ੍ਰਿਫ਼ਤਾਰ ਕਰ ਲਿਆ ਜਾਵੇ। ਸਾਰੀ ਰਾਤ ਮੈਂ ਸਿਰਫ਼ ਨੌਂ ਗ੍ਰਿਫ਼ਤਾਰੀਆਂ ਦੀ ਪ੍ਰਵਾਨਗੀ ਦਿੱਤੀ ਜਿਸ ਕਰ ਕੇ ਅਗਲੀ ਸਵੇਰ ਮੈਨੂੰ ਚੀਫ ਸੈਕਟਰੀ ਪੁਸ਼ਕਰ ਨਾਥ ਕੌਲ ਦਾ ਫੋਨ ਆ ਗਿਆ ਕਿ ਮੇਰੀ ਕਾਰਗੁਜ਼ਾਰੀ ਐਨੀ ਢਿੱਲੀ ਕਿਉਂ ਹੈ। ਉਸ ਨੇ ਮੈਨੂੰ ਦੱਸਿਆ ਕਿ ਹੋਰਨਾਂ ਜਿ਼ਲ੍ਹਿਆਂ ਦੇ ਡੀਸੀਜ਼ ਨੇ ਇੱਕ ਰਾਤ ਵਿੱਚ 30 ਤੋਂ 80 ਵਾਰੰਟ ਜਾਰੀ ਕੀਤੇ ਸਨ। ਜਦੋਂ ਮੈਂ ਉਜ਼ਰ ਕੀਤਾ ਕਿ ਡਿਪਟੀ ਕਮਿਸ਼ਨਰ ਨੂੰ ਆਪਣੀ ਤਸੱਲੀ ਕਰਨੀ ਪੈਂਦੀ ਹੈ ਕਿ ਜਨਤਕ ਸੁਰੱਖਿਆ ਦੇ ਆਧਾਰ ’ਤੇ ਹਿਰਾਸਤ ਦਾ ਪੁਖ਼ਤਾ ਕੇਸ ਬਣਦਾ ਹੈ ਕਿ ਨਹੀਂ ਤਾਂ ਉਨ੍ਹਾਂ ਆਖਿਆ ਕਿ ਇਸ ਤਰ੍ਹਾਂ ਦੀ ਪੁਣ-ਛਾਣ ਵਿੱਚ ਵਕਤ ਜ਼ਾਇਆ ਕਰਨ ਦੀ ਕੋਈ ਲੋੜ ਨਹੀਂ। ਪ੍ਰਧਾਨ ਮੰਤਰੀ ਮੋਰਾਰਜੀ ਦੇਸਾਈ ਨੇ 25 ਜੂਨ 1977 ਨੂੰ ਦੌਰਾ ਕੀਤਾ ਸੀ। ਜਦੋਂ ਅਸੀਂ ਉਨ੍ਹਾਂ ਨਾਲ ਹੋਣ ਵਾਲੀ ਮੀਟਿੰਗ ਦੀ ਤਿਆਰੀ ਕਰ ਰਹੇ ਸਾਂ ਤਾਂ ਮੈਨੂੰ ਸੂਬਾਈ ਪੁਲੀਸ ਦੇ ਆਈਜੀ ਪੀਰ ਗੁਲਾਮ ਹਸਨ ਸ਼ਾਹ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਸਾਥੋਂ ਉਨ੍ਹਾਂ ਦੀ ਪਾਰਟੀ ਦੀ ਜਿੱਤ ਯਕੀਨੀ ਬਣਾਉਣ ਬਾਰੇ ਪੁੱਛਣਗੇ ਤਾਂ ਸਾਨੂੰ ਉਨ੍ਹਾਂ ਦੇ ਹੁਕਮ ਦੀ ਪਾਲਣਾ ਕਰਨੀ ਚਾਹੀਦੀ ਹੈ। ਮੈਂ ਉਨ੍ਹਾਂ ਨੂੰ ਆਖਿਆ ਕਿ ਜੇ ਇੰਝ ਹੋਇਆ ਤਾਂ ਮੈਂ ਉਨ੍ਹਾਂ ਨੂੰ ਕਹਾਂਗਾ ਕਿ ਇਸ ਕਲਾ ਵਿੱਚ ਨਾ-ਤਜਰਬੇਕਾਰ ਹੋਣ ਕਰ ਕੇ ਮੇਰਾ ਤਬਾਦਲਾ ਕਰ ਦਿੱਤਾ ਜਾਵੇ। ਖ਼ੈਰ, ਪ੍ਰਧਾਨ ਮੰਤਰੀ ਨਾਲ ਸਾਡੀ ਮੀਟਿੰਗ ਖੁਸ਼ਗਵਾਰ ਰਹੀ। ਜਦੋਂ ਚੀਫ ਸੈਕਟਰੀ ਨੇ ਪੁੱਛਿਆ ਕਿ ਚੋਣਾਂ ਬਾਰੇ ਸੂਬਾਈ ਪ੍ਰਸ਼ਾਸਨ ਨੂੰ ਉਨ੍ਹਾਂ ਦੀ ਕੋਈ ਸਲਾਹ ਹੈ ਤਾਂ ਉਨ੍ਹਾਂ ਦੀ ਸਾਦਾ ਜਿਹੀ ਟਿੱਪਣੀ ਸੀ: “ਕੋਈ ਨਹੀਂ ਜਾਣਦਾ ਕਿ ਕਸ਼ਮੀਰ ਵਿਚ ਕੀਹਦੇ ’ਤੇ ਭਰੋਸਾ ਕੀਤਾ ਜਾਵੇ।” ਕਾਨੂੰਨ ਪ੍ਰਤੀ ਵਫ਼ਾਦਾਰੀ ਰੱਖਣ ’ਤੇ ਮੇਰੇ ਪਾਏ ਜ਼ੋਰ ਤੋਂ ਤੰਗ ਆ ਕੇ ਪੁਲੀਸ ਨੇ ਨੈਸ਼ਨਲ ਕਾਨਫਰੰਸ ਦੇ ਕਾਰਕੁਨਾਂ, ਵਿਸ਼ੇਸ਼ ਤੌਰ ’ਤੇ ਇਸ ਦੇ ਯੂਥ ਵਿੰਗ ਦੇ ਕਈ ਕਾਰਕੁਨਾਂ ਨੂੰ ਸੀਆਰਪੀਸੀ ਦੀ ਧਾਰਾ 107 ਤਹਿਤ ਗ੍ਰਿਫ਼ਤਾਰ ਕੀਤਾ। ਪਾਰਟੀ ਦੇ ਤਤਕਾਲੀ ਪ੍ਰਧਾਨ ਗ਼ੁਲਾਮ ਮੋਹੀਊਦੀਨ ਸ਼ਾਹ ਜੋ ਸ਼ੇਖ ਦੇ ਜਵਾਈ ਦੇ ਭਰਾ ਸਨ, ਇਸ ਜਬਰ ’ਤੇ ਰਸਮੀ ਤੌਰ ’ਤੇ ਇਤਰਾਜ਼ ਜਤਾਉਣ ਮੇਰੇ ਦਫ਼ਤਰ ਆਏ। ਮੈਂ ਉਨ੍ਹਾਂ ਨੂੰ ਸਮਝਾਇਆ ਕਿ ਪੁਲੀਸ ਇਸ ਤਰੀਕੇ ਨਾਲ ਆਪਣੀ ਰਾਸ਼ਟਰੀ ਵਚਨਬੱਧਤਾ ਦਾ ਮੁਜ਼ਾਹਰਾ ਕਰਨਾ ਚਾਹੁੰਦੀ ਹੈ ਤੇ ਨਾਲ ਹੀ ਮੈਂ ਪੁੱਛਿਆ: ਕੀ ਇਸ ਨਾਲ ਉਨ੍ਹਾਂ ਦੀ ਪ੍ਰਚਾਰ ਮੁਹਿੰਮ ਵਿੱਚ ਅਡਿ਼ੱਕਾ ਪਵੇਗਾ ਜਾਂ ਇਸ ਨਾਲ ਪਾਰਟੀ ਨੂੰ ਮਜ਼ਬੂਤ ਮਿਲੇਗੀ; ਇਸ ’ਤੇ ਸ਼ਾਹ ਮੁਸਕਰਾਏ। ਚੋਣਾਂ ਵਾਲੇ ਦਿਨ ਜਦ ਮੈਂ ਭੱਜ-ਦੌੜ ਕਰਦਿਆਂ ਫੋਨ ਕਾਲਾਂ, ਇਲਜ਼ਾਮਾਂ, ਧਮਕੀਆਂ ਆਦਿ ਦਾ ਜਵਾਬ ਦੇ ਰਿਹਾ ਸੀ, ਫਾਰੂਕ ਅਬਦੁੱਲ੍ਹਾ ਪੁਲੀਸ ਕੰਟਰੋਲ ਰੂਮ ’ਚ ਆਈਜੀ ਨਾਲ ਬੈਠੇ ਸਨ ਅਤੇ ਸ਼ਿਕਾਇਤ ਕਰ ਰਹੇ ਸਨ ਕਿ ਚੋਣਾਂ ਦਾ ਤਾਂ ਤਮਾਸ਼ਾ ਬਣਾ ਦਿੱਤਾ ਗਿਆ ਹੈ। ਜਦ ਨਤੀਜੇ ਆਉਣੇ ਸ਼ੁਰੂ ਹੋ ਗਏ ਅਤੇ ਸਪੱਸ਼ਟ ਹੋ ਗਿਆ ਕਿ ਨੈਸ਼ਨਲ ਕਾਨਫਰੰਸ ਹੀ ਜਿੱਤੇਗੀ, ਮੈਂ ਆਈਜੀ ਨਾਲ ਸ੍ਰੀਨਗਰ ਦਾ ਗੇੜਾ ਲਾਇਆ। ਸ਼ਹਿਰ ਵਾਸੀ

ਜੰਮੂ ਕਸ਼ਮੀਰ 77 ਦੀਆਂ ਚੋਣਾਂ ਅਤੇ ਨਵਾਂ ਮੋੜ/ਵਜਾਹਤ ਹਬੀਬੁੱਲ੍ਹਾ Read More »