ਵਿਦਿਆਰਥੀ ਨੂੰ ਨਕਲ ਕਰਨ ਤੋਂ ਰੋਕਣ ਲਈ ਸੀ.ਬੀ.ਐਸ.ਈ ਵੱਲੋਂ ਨਵਾਂ ਆਰਡਰ

ਨਵੀਂ ਦਿੱਲੀ, 28 ਸਤੰਬਰ – ਸਾਰੀਆਂ ਪ੍ਰੀਖਿਆਵਾਂ ‘ਚ ਚੋਰੀ ਦੀਆਂ ਵਧਦੀਆਂ ਵਾਰਦਾਤਾਂ ਨੂੰ ਦੇਖਦੇ ਹੋਏ ਹੁਣ ਸੀਬੀਐੱਸਈ ਨੇ 10ਵੀਂ ਅਤੇ 12ਵੀਂ ਦੀਆਂ ਬੋਰਡ ਪ੍ਰੀਖਿਆਵਾਂ ‘ਚ ਵੀ ਵਾਧੂ ਚੌਕਸੀ ਵਰਤਣ ਦਾ ਫੈਸਲਾ ਕੀਤਾ ਹੈ। ਇਸ ਲੜੀ ‘ਚ ਪਹਿਲੀ ਵਾਰ ਸੀਬੀਐਸਈ ਨੇ ਬੋਰਡ ਪ੍ਰੀਖਿਆਵਾਂ ਸੀਸੀਟੀਵੀ ਕੈਮਰਿਆਂ ਦੀ ਨਿਗਰਾਨੀ ਹੇਠ ਕਰਵਾਉਣ ਦਾ ਫੈਸਲਾ ਕੀਤਾ ਹੈ। ਬੋਰਡ ਨੇ ਸ਼ੁੱਕਰਵਾਰ ਨੂੰ ਜਾਰੀ ਨੋਟੀਫਿਕੇਸ਼ਨ ‘ਚ ਸਪੱਸ਼ਟ ਕੀਤਾ ਹੈ ਕਿ ਸਾਲ 2025 ਦੀਆਂ ਬੋਰਡ ਪ੍ਰੀਖਿਆਵਾਂ ਸੀਸੀਟੀਵੀ ਕੈਮਰਿਆਂ ਦੀ ਨਿਗਰਾਨੀ ‘ਚ ਹੋਣਗੀਆਂ। ਇਸ ਦੇ ਲਈ ਜੋ ਵੀ ਸਕੂਲ ਪ੍ਰੀਖਿਆ ਕੇਂਦਰ ਬਣਾਏ ਜਾਣਗੇ, ਉਨ੍ਹਾਂ ਦੇ ਹਰ ਕਮਰੇ ਵਿੱਚ ਸੀਸੀਟੀਵੀ ਕੈਮਰੇ ਲਗਾਏ ਜਾਣਗੇ।

ਹਰ ਜਗ੍ਹਾ ਹੋਣਗੇ ਕੈਮਰੇ

ਪ੍ਰੀਖਿਆ ਹਾਲ ਤੋਂ ਇਲਾਵਾ ਸਾਰੇ ਪ੍ਰੀਖਿਆ ਕੇਂਦਰਾਂ, ਸਕੂਲ ਦੇ ਦਾਖਲੇ ਤੋਂ ਲੈ ਕੇ ਪੌੜੀਆਂ ਆਦਿ ਤੱਕ ਹਰ ਜਗ੍ਹਾ ਕੈਮਰੇ ਇਸ ਤਰ੍ਹਾਂ ਲਗਾਏ ਜਾਣਗੇ ਕਿ ਉਮੀਦਵਾਰ ਹਰ ਸਮੇਂ ਕੈਮਰਿਆਂ ਦੀ ਨਿਗਰਾਨੀ ਹੇਠ ਰਹਿਣ। ਕੇਂਦਰਾਂ ਨੂੰ ਸੀਸੀਟੀਸੀ ਦੇ ਵੀਡੀਓ ਬੋਰਡ ਪ੍ਰੀਖਿਆ ਨਤੀਜੇ ਰਿਲੀਜ਼ ਹੋਣ ਤੋਂ ਬਾਅਦ ਦੋ ਮਹੀਨਿਆਂ ਲਈ ਸੁਰੱਖਿਅਤ ਰੱਖਣਾ ਪਵੇਗਾ ਤਾਂ ਜੋ ਲੋੜ ਪੈਣ ‘ਤੇ ਉਨ੍ਹਾਂ ਨੂੰ ਦੇਖਿਆ ਜਾ ਸਕੇ। ਭਾਵੇਂ ਸੀਬੀਐਸਈ ਸਕੂਲਾਂ ‘ਚ ਸੀਸੀਟੀਵੀ ਕੈਮਰੇ ਲੱਗੇ ਹੋਏ ਹਨ ਪਰ ਪ੍ਰੀਖਿਆ ਹਾਲ ‘ਚ ਕੈਮਰੇ ਨਹੀਂ ਲਾਏ ਗਏ। ਹੁਣ ਉੱਥੇ ਵੀ ਚੰਗੀ ਕੁਆਲਿਟੀ ਦੇ ਕੈਮਰੇ ਲਗਾਏ ਜਾਣਗੇ।

ਸਾਂਝਾ ਕਰੋ

ਪੜ੍ਹੋ

ਜਮਹੂਰੀ ਅਧਿਕਾਰ ਸਭਾ ਦੀ ਸੂਬਾਈ ਆਗੂ ਪਰਮਜੀਤ

*ਜਥੇਬੰਦੀਆਂ ਦੇ ਆਗੂਆਂ ਨੇ ਦੋਸ਼ੀ ਖਿਲਾਫ਼ ਕੀਤੀ ਸਖ਼ਤ ਕਾਰਵਾਈ ਦੀ...