ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ (28 ਸਤੰਬਰ) ‘ਤੇ

“…ਕਮਿਊਨਿਜ਼ਮ ਦਾ ਜਨਮਦਾਤਾ ਮਾਰਕਸ ਇਸ ਖਿਆਲ ਨੂੰ ਪੈਦਾ ਕਰਨ ਵਾਲਾ ਨਹੀਂ ਸੀ ਬਲਕਿ ਯੂਰਪ ਦੀਆਂ ਸਨਅਤੀ ਤਬਦੀਲੀਆਂ ਨੇ ਹੀ ਇੱਕ ਖਾਸ ਕਿਸਮ ਦੇ ਵਿਚਾਰਾਂ ਵਾਲੇ ਲੋਕ ਪੈਦਾ ਕੀਤੇ ਸਨ ਜਿਨ੍ਹਾਂ ਵਿੱਚ ਮਾਰਕਸ ਵੀ ਬਿਨਾ ਸ਼ੁਭਾ ਕਿਸੇ ਹੱਦ ਤੱਕ ਜ਼ਮਾਨੇ ਦੇ ਚੱਕਰ ਨੂੰ ਇੱਕ ਖਾਸ ਆਵਾਜ਼ ‘ਚ ਹਰਕਤ ਦੇਣ ਵਿੱਚ ਮੱਦਦਗਾਰ ਜ਼ਰੂਰ ਸਾਬਤ ਹੋਇਆ। ਮੈਂ ਤੇ ਤੁਸਾਂ ਨੇ ਇਸ ਦੇਸ਼ ਵਿੱਚ ਸੋਸ਼ਲਿਜਮ ਤੇ ਕਮਿਊਨਿਜ਼ਮ ਦੇ ਖਿਆਲਾਂ ਨੂੰ ਜਨਮ ਨਹੀਂ ਦਿੱਤਾ ਹੈ ਬਲਕਿ ਇਹ ਤਾਂ ਵਕਤ ਅਤੇ ਹਾਲਾਤ ਦੇ ਸਾਡੇ ‘ਤੇ ਅਸਰ ਦਾ ਨਤੀਜਾ ਹੈ।ਬਿਲਾ ਸ਼ੁਭਾ ਅਸੀਂ ਇਨ੍ਹਾਂ ਖਿਆਲਾਂ ਦਾ ਪਰਚਾਰ ਕਰਨ ਲਈ ਕੁਝ ਨਾਚੀਜ਼ ਅਤੇ ਬੇਕੀਮਤ ਕੰਮ ਜ਼ਰੂਰ ਕੀਤਾ ਹੈ।ਇਸ ਲਈ ਮੈਂ ਇਹ ਕਹਿੰਦਾ ਹਾਂ ਕਿ ਜਦ ਅਸੀਂ ਇਸ ਕਿਸਮ ਦੇ ਮੁਸ਼ਕਲ ਕੰਮ ਨੂੰ ਹੱਥ ਵਿੱਚ ਲਿਆ ਹੈ ਤਾਂ ਸਾਨੂੰ ਇਸ ਨੂੰ ਜਾਰੀ ਰੱਖਣਾ ਚਾਹੀਦਾ ਹੈ ਅਤੇ ਅੱਗੇ ਵਧਾਣਾ ਚਾਹੀਦਾ ਹੈ।

(ਭਗਤ ਸਿੰਘ ਵੱਲੋਂ ਜੇਲ੍ਹ ‘ਚ ਭੁੱਖ ਹੜਤਾਲ ਦੌਰਾਨ ਸੁਖਦੇਵ ਨੂੰ ਖਤ,1929)

ਯਸ਼ ਪਾਲ ਵਰਗ ਚੇਤਨਾ

ਸ਼ਹੀਦ ਭਗਤ ਸਿੰਘ ਵੱਲੋਂ ਸੁਖਦੇਵ ਨੂੰ ਲਿਖੇ ਖ਼ਤ ਦੇ ਉਕਤ ਹਿੱਸੇ ਦੀ ਪੇਸ਼ਕਾਰੀ

ਵੱਲੋਂ
ਪ੍ਰੋ.ਦੀਦਾਰ ਸਿੰਘ

ਸ਼ਹੀਦ ਭਗਤ ਸਿੰਘ
(ਕਾਵਿ ਪ੍ਰਮਾਣ)

ਮਾਰਕਸ ਬਾਬੇ ਤੋਰਿਆ
ਮਸਲਾ ਸਾਂਝੀਵਾਲ।
(ਪਰ)ਸਾਜਨਹਾਰਾ ਏਸ ਦਾ
ਨਹੀਂ ਸੀ ਉਦ੍ਹਾ ਖ਼ਿਆਲ।

ਸਮੇਂ ਸਮੇਂ ਦੀ ਗੱਲ ਹੈ
ਸਮੇਂ ਸਮੇਂ ਦੀ ਚਾਲ।
ਵਾਦ ਤਕਾਜ਼ੇ ਵਕਤ ਦੇ
ਸਿਰਜੇ ਸਮਾਂ ਖ਼ਿਆਲ।

ਯੂਰਪ ਵਿੱਚ ਮਸ਼ੀਨ ‘ਚੋਂ
ਉੱਡ ਉੱਡ ਪਿਆ ਗਿਆਨ
ਜਾਪੇ ਜਿਉਂ ਭਗਵਾਨ ਦੀ
ਹੱਦ ਟੱਪਿਆ ਇਨਸਾਨ।

ਅਗਿਆਨ ਹਨੇਰਾ ਝੌਂ ਗਿਆ
ਰੁਸ਼ਨਾਇਆ ਸੰਸਾਰ।
ਮਾਰਕਸ ਪੈਦਾ ਹੋ ਗਿਆ
ਜੂੱਗ ਦੀ ਲੋੜ ਅਨੁਸਾਰ।

ਜੁੱਗ-ਪਲਟੇ ਨੂੰ ਓਸ ਨੇ
ਪਲਟ ਲਿਆ ਵਿੱਚ ਗੀਤ
ਚੜ੍ਹੀ ਜਵਾਨੀ ਧਰਤ ਨੂੰ
ਨੱਚ ਨੱਚ ਪਈ ਪ੍ਰੀਤ।

ਨੱਚੇ ਯੂਰਪ,ਚੀਨ ਤੇ
ਨੱਚਿਆ ਕੁੱਲ ਜਹਾਨ।
ਬੇੜੀ ਟੁੱਟੀ ਰੂਸ ਦੀ
ਨੱਚ ਪਿਆ ਇਨਸਾਨ।

ਨੱਚਣ ਸਾਥੀ ਭਾਰਤੀ
ਦੇਵਣ ਇੱਕੋ ਤਾਲ।
ਸਾਮਵਾਦ ਦੀ ਟੇਕ ਹੈ
ਬਾਕੀ ਸੱਭੇ ਜਾਲ।

ਤੂੰ ਜਾਂ ਮੈਂ ਨਾ ਸਾਜਿਆ
ਸਾਮਵਾਦ ਮਿਰਿਯਾਰ।
ਇਹ ਤਾਂ ਆਪ ਜ਼ਮਾਨਿਆਂ
ਸਿਰਜ ਲਿਆ ਹਥਿਆਰ।

ਭਾਂਵੇ ਅਗ੍ਹਾਂ ਵਧਾਇਆ
ਕਰ ਕਰ ਕੇ ਪਰਚਾਰ
ਆਪਾਂ ਏਸ ਖ਼ਿਆਲ ਦੇ
ਨਹੀਂ ਪਰ ਸਿਰਜਨਹਾਰ।

ਸੱਚੇ ਮਾਰਗ ਚਲਦਿਆਂ
ਉਸਤਤਿ ਕਰੇ ਜਹਾਨ
ਵਿਖਮ ਮਾਰਗ ਫੜ ਲਿਆ
ਸੌਖੀ ਰਹੇ ਕਿਉਂ ਜਾਨ।

ਉੱਠ ਹੁਣ ਤਜ ਕਮਜ਼ੋਰੀਆਂ
ਪੂਰਾ ਲਾ ਦੇ ਤਾਨ
ਮਰਨਾ ਦੁੱਖੋਂ ਅੱਕ ਕੇ
ਆਗੂ ਦੀ ਨਹੀਂ ਸ਼ਾਨ।

ਪੇਸ਼ਕਸ਼:
ਯਸ਼ ਪਾਲ ਵਰਗ ਚੇਤਨਾ

ਸਾਂਝਾ ਕਰੋ

ਪੜ੍ਹੋ

ਜਮਹੂਰੀ ਅਧਿਕਾਰ ਸਭਾ ਦੀ ਸੂਬਾਈ ਆਗੂ ਪਰਮਜੀਤ

*ਜਥੇਬੰਦੀਆਂ ਦੇ ਆਗੂਆਂ ਨੇ ਦੋਸ਼ੀ ਖਿਲਾਫ਼ ਕੀਤੀ ਸਖ਼ਤ ਕਾਰਵਾਈ ਦੀ...