June 24, 2024

ਬਸਪਾ ਵੱਲੋਂ 32 ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ

ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜੀ ਨੇ ਪ੍ਰੈਸ ਨੋਟ ਰਾਹੀਂ ਜਲੰਧਰ ਵਿਧਾਨ ਸਭਾ ਪੱਛਮੀ ਤੇ ਉਪ ਚੋਣ ਲਈ ਚੋਣ-ਕਮਿਸ਼ਨ ਨੂੰ ਭੇਜੇ ਗਏ 32 ਸਟਾਰ ਪ੍ਰਚਾਰਕਾਂ ਦੀ ਸੂਚੀ ਪ੍ਰੈਸ ਨਾਲ ਸਾਂਝੀ ਕੀਤੀ ਹੈ ਜਿਸ ਵਿੱਚ ਮੁੱਖ ਤੌਰ ਤੇ ਬਹੁਜਨ ਸਮਾਜ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਤੇ ਸਾਬਕਾ ਮੁੱਖ ਮੰਤਰੀ ਉੱਤਰ ਪ੍ਰਦੇਸ਼ ਕੁਮਾਰੀ ਮਾਇਆਵਤੀ , ਬਹੁਜਨ ਸਮਾਜ ਪਾਰਟੀ ਦੇ ਰਾਸ਼ਟਰੀ ਕੋਆਰਡੀਨੇਟਰ ਆਕਾਸ਼ ਆਨੰਦ ਜੀ, ਕੇਂਦਰੀ ਕੋਆਰਡੀਨੇਟਰ ਰਣਧੀਰ ਸਿੰਘ ਬੈਨੀਵਾਲ ਤੇ ਵਿਪੁਲ ਕੁਮਾਰ, ਸੂਬਾ ਪ੍ਰਧਾਨ ਜਸਵੀਰ ਸਿੰਘ ਗੜੀ ਵਿਧਾਇਕ ਡਾ. ਨਛੱਤਰ ਪਾਲ, ਅਜੀਤ ਸਿੰਘ ਭੈਣੀ, ਬਲਦੇਵ ਸਿੰਘ ਮਹਿਰਾ, ਗੁਰਲਾਲ ਸੈਲਾ, ਗੁਰਨਾਮ ਚੌਧਰੀ, ਐਡਵੋਕੇਟ ਬਲਵਿੰਦਰ ਕੁਮਾਰ, ਗੁਰਮੇਲ ਚੁੰਬਰ, ਚਮਕੌਰ ਸਿੰਘ ਵੀਰ, ਇ. ਜਸਵੰਤ ਰਾਏ, ਠੇਕੇਦਾਰ ਰਜਿੰਦਰ ਸਿੰਘ, ਤੀਰਥ ਰਾਜਪੁਰਾ, ਦਿਲਬਾਗ ਚੰਦ ਮਹਿੰਦੀਪੁਰ, ਮਾ. ਓਮ ਪ੍ਰਕਾਸ਼ ਸਰੋਏ, ਲਾਲ ਸਿੰਘ ਸਲਹਾਣੀ, ਐਡਵੋਕੇਟ ਰਣਜੀਤ ਕੁਮਾਰ, ਤਰਸੇਮ ਥਾਪਰ, ਅਮਰਜੀਤ ਝਲੂਰ, ਡਾ ਮੱਖਣ ਸਿੰਘ, ਜੋਗਿੰਦਰ ਪਾਲ ਭਗਤ, ਰਾਕੇਸ਼ ਕੁਮਾਰ ਦਾਤਾਰਪੁਰੀ, ਹਰਿੰਦਰ ਸ਼ੀਤਲ, ਜਗਦੀਸ਼ ਦੀਸ਼ਾ, ਲੇਖਰਾਜ ਜਮਾਲਪੁਰੀ, ਜਗਦੀਸ਼ ਸ਼ੇਰਪੁਰੀ, ਪਰਮਜੀਤ ਮੱਲ, ਦਲਜੀਤ ਰਾਏ ਅਤੇ ਪ੍ਰਵੀਨ ਬੰਗਾ ਸ਼ਾਮਿਲ ਹਨ। ਗੜੀ ਨੇ ਕਿਹਾ ਕਿ ਕਾਂਗਰਸ ਤੇ ਆਪ ਪਾਰਟੀ ਦੇ ਇੰਡੀਆ ਗੱਠਜੋੜ ਰਾਹੀਂ ਦੇਸ਼ ਦੇ ਦਲਿਤ ਪਛੜੇ ਵਰਗਾਂ ਤੇ ਘੱਟ ਗਿਣਤੀ ਵਰਗਾਂ ਨੂੰ ਸੰਵਿਧਾਨ ਬਚਾਉਣ ਦੇ ਮੁੱਦੇ ਤੇ ਗੁਮਰਾਹ ਕਰਕੇ ਕਮਜੋਰ ਵਰਗਾਂ ਦੀਆਂ ਵੋਟਾਂ ਤਾਂ ਬਟੋਰੀਆਂ ਹਨ ਪ੍ਰੰਤੂ ਕਮਜੋਰ ਵਰਗਾਂ ਦੇ ਸੰਵਿਧਾਨਿਕ ਹੱਕਾਂ ਅਧਿਕਾਰਾਂ ਨੂੰ ਹਮੇਸ਼ਾ ਅਣਗੌਲਿਆ ਕੀਤਾ ਹੈ। ਜਿਸਦੀ ਤਾਜ਼ਾ ਉਦਾਹਰਨ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਵਜੋਂ ਦਲਿਤ ਮਲਿਕਾਅਰਜਨ ਖੜ੍ਹਗੇ ਨੂੰ ਅਣਗੌਲਿਆ ਕਰਕੇ ਬੀਬੀ ਸੋਨੀਆ ਗਾਂਧੀ ਨੂੰ ਅੱਗੇ ਕੀਤਾ ਹੈ। ਖੜਗੇ ਅਤੇ ਹੋਰ ਦਲਿਤ ਪਿਛੜੇ ਆਗੂਆਂ ਦੇ ਨਾਮ ਤੇ ਕਮਜੋਰ ਵਰਗਾਂ ਦੀਆਂ ਵੋਟਾਂ ਨੂੰ ਝੂਠੇ ਲਾਰੇ ਵਾਅਦੇ ਲਾਕੇ ਕਾਂਗਰਸ ਪਾਰਟੀ ਹਮੇਸ਼ਾ ਲੁੱਟਦੀ ਰਹੀ ਹੈ। ਇਹੀ ਕੰਮ ਆਮ ਆਦਮੀ ਪਾਰਟੀ ਅਤੇ ਭਾਰਤੀ ਜਨਤਾ ਪਾਰਟੀ ਕਰ ਰਹੀ। ਬਹੁਜਨ ਸਮਾਜ ਪਾਰਟੀ ਕਾਂਗਰਸ ਨੂੰ ਜਲੰਧਰ ਪੱਛਮੀ ਵਿਧਾਨ ਸਭਾ ਉਪ ਚੋਣ ਵਿੱਚ ਸਬਕ ਸਿਖਾਉਣ ਦਾ ਕੰਮ ਕਰੇਗੀ।

ਬਸਪਾ ਵੱਲੋਂ 32 ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ Read More »

ਅਰਵਿੰਦ ਕੇਜਰੀਵਾਲ ਨੂੰ ਅੰਤਰਿਮ ਜ਼ਮਾਨਤ ਮਾਮਲੇ ਵਿੱਚ SC ਤੋਂ ਨਹੀਂ ਮਿਲੀ ਰਾਹਤ

ਸੁਪਰੀਮ ਕੋਰਟ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਰਿਹਾਈ ‘ਤੇ ਲੱਗੀ ਅੰਤਰਿਮ ਰੋਕ ਹਟਾਉਣ ਤੋਂ ਇਨਕਾਰ ਕਰ ਦਿੱਤਾ ਹੈ। ਸੁਪਰੀਮ ਕੋਰਟ ਨੇ ਕਿਹਾ ਹੈ ਕਿ ਸਾਨੂੰ ਦਿੱਲੀ ਹਾਈ ਕੋਰਟ ਦੇ ਫੈਸਲੇ ਦਾ ਇੰਤਜ਼ਾਰ ਕਰਨਾ ਚਾਹੀਦਾ ਹੈ। ਜੇਕਰ ਹਾਈ ਕੋਰਟ ਨੇ ਆਪਣਾ ਫੈਸਲਾ ਰਾਖਵਾਂ ਰੱਖ ਲਿਆ ਹੈ ਤਾਂ ਸਾਡੇ ਲਈ ਇਸ ਵਿੱਚ ਦਖਲ ਦੇਣਾ ਉਚਿਤ ਨਹੀਂ ਹੈ।  ਸੁਪਰੀਮ ਕੋਰਟ ਨੇ ਕਿਹਾ, ਅਸੀਂ ਬੁੱਧਵਾਰ ਨੂੰ ਪਟੀਸ਼ਨ ‘ਤੇ ਸੁਣਵਾਈ ਕਰਾਂਗੇ। ਏਐਸਜੀ ਰਾਜੂ ਨੇ ਕਿਹਾ ਕਿ ਮੰਗਲਵਾਰ ਤੱਕ ਹਾਈ ਕੋਰਟ ਦਾ ਫੈਸਲਾ ਆਉਣ ਦੀ ਸੰਭਾਵਨਾ ਹੈ।ਦੱਸ ਦੇਈਏ ਕਿ ਦਿੱਲੀ ਹਾਈਕੋਰਟ ਵੱਲੋਂ ਅਰਵਿੰਦ ਕੇਜਰੀਵਾਲ ਦੀ ਰਿਹਾਈ ‘ਤੇ ਲਾਈ ਗਈ ਅੰਤਰਿਮ ਰੋਕ ਨੂੰ ਸੁਪਰੀਮ ਕੋਰਟ ਨੇ ਚੁਣੌਤੀ ਦਿੱਤੀ ਹੈ। ਕੇਜਰੀਵਾਲ ਦੀ ਤਰਫੋਂ ਪੇਸ਼ ਹੋਏ ਐਡਵੋਕੇਟ ਅਭਿਸ਼ੇਕ ਸਿੰਘਵੀ ਨੇ ਸੁਪਰੀਮ ਕੋਰਟ ਨੂੰ ਈਡੀ ਮਾਮਲੇ ‘ਚ ਜ਼ਮਾਨਤ ਦੇ ਹੁਕਮ ‘ਤੇ ਹਾਈਕੋਰਟ ਦੇ ਸਟੇਅ ਨੂੰ ਹਟਾਉਣ ਦੀ ਬੇਨਤੀ ਕੀਤੀ ਹੈ। ਇਸ ‘ਤੇ SC ਨੇ ਕਿਹਾ ਹੈ ਕਿ ਜੇਕਰ ਉਹ ਹਾਈਕੋਰਟ ਦੇ ਹੁਕਮਾਂ ਦੇ ਖਿਲਾਫ ਕੇਜਰੀਵਾਲ ਦੀ ਪਟੀਸ਼ਨ ‘ਤੇ ਕੋਈ ਆਦੇਸ਼ ਦਿੰਦੇ ਹਨ ਤਾਂ ਇਹ ਕੇਸ ਨਾਲ ਪੱਖਪਾਤ ਹੋਵੇਗਾ।ਕੇਜਰੀਵਾਲ ਦੇ ਵਕੀਲ ਅਭਿਸ਼ੇਕ ਸਿੰਘਵੀ ਨੇ ਕਿਹਾ ਕਿ ਹਾਈ ਕੋਰਟ ਨੇ ਬਿਨਾਂ ਕੋਈ ਕਾਰਨ ਦੱਸੇ ਸਟੇਅ ਆਰਡਰ ਪਾਸ ਕਰ ਦਿੱਤਾ ਸੀ ਅਤੇ ਫਿਰ ਅਦਾਲਤ ਨੇ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ ਸੀ। ਇਸ ਤੋਂ ਬਾਅਦ ਸੁਪਰੀਮ ਕੋਰਟ ਨੇ ਈਡੀ ਤੋਂ ਪੁੱਛਿਆ ਕਿ ਕੀ ਹੇਠਲੀ ਅਦਾਲਤ ਨੇ ਪੀਐਮਐਲਏ ਦੀ ਧਾਰਾ 45 ਤਹਿਤ ਸੰਤੁਸ਼ਟੀ ਦਰਜ ਕੀਤੀ ਹੈ? ਇਸ ‘ਤੇ ਐਸਜੀ ਤੁਸ਼ਾਰ ਮਹਿਤਾ ਨੇ ਕਿਹਾ ਕਿ ਅਜਿਹਾ ਨਹੀਂ ਕੀਤਾ ਗਿਆ ਹੈ।ਸੁਪਰੀਮ ਕੋਰਟ ਨੇ ਕਿਹਾ ਕਿ ਪਹਿਲਾਂ ਹਾਈ ਕੋਰਟ ਦਾ ਫੈਸਲਾ ਆਉਣ ਦਿਓ। ਸਾਡੇ ਕੋਲ ਹਾਈ ਕੋਰਟ ਦਾ ਫੈਸਲਾ ਹੋਵੇਗਾ। ਇਸ ‘ਤੇ ਸਿੰਘਵੀ ਨੇ ਕਿਹਾ ਕਿ ਜੇਕਰ ਈਡੀ ਬਿਨਾਂ ਕਿਸੇ ਹੁਕਮ ਦੇ ਹਾਈ ਕੋਰਟ ਜਾ ਸਕਦੀ ਹੈ ਅਤੇ ਹਾਈ ਕੋਰਟ ਵੀ ਬਿਨਾਂ ਕਿਸੇ ਕਾਰਨ ਦੇ ਸਟੇਅ ਦੇ ਸਕਦੀ ਹੈ ਤਾਂ ਸੁਪਰੀਮ ਕੋਰਟ ਵੀ ਹਾਈ ਕੋਰਟ ਦੇ ਫੈਸਲੇ ‘ਤੇ ਰੋਕ ਲਗਾ ਸਕਦੀ ਹੈ। ਇਸ ਤੋਂ ਬਾਅਦ ਹੁਣ ਸੁਪਰੀਮ ਕੋਰਟ ਇਸ ਮਾਮਲੇ ਦੀ ਸੁਣਵਾਈ 26 ਜੂਨ ਨੂੰ ਕਰੇਗਾ।

ਅਰਵਿੰਦ ਕੇਜਰੀਵਾਲ ਨੂੰ ਅੰਤਰਿਮ ਜ਼ਮਾਨਤ ਮਾਮਲੇ ਵਿੱਚ SC ਤੋਂ ਨਹੀਂ ਮਿਲੀ ਰਾਹਤ Read More »

ਪ੍ਰਵਾਸ ਨੇ ਨਿਗਲੀ ਨਸਲ ਤੇ ਫਸਲ ਦਾ ਬਿਰਤਾਂਤ ਹੈ-“ਸਹਿਕਦੇ ਸਾਹਾਂ ਦਾ ਸਫਰ”/ਰਵਿੰਦਰ ਚੋਟ

ਯੂਨੀਸਟਾਰ ਬੁੱਕਸ ਪਬਲਿਸ਼ਰ ਚੰਡੀਗੜ੍ਹ ਨੇ ਹੁਣੇ ਹੁਣੇ ਯਾਦਵਿੰਦਰ ਸਿੰਘ ਬਦੇਸ਼ਾ ਦਾ ਦੂਸਰਾ ਨਾਵਲ “ਸਹਿਕਦੇ ਸਾਹਾਂ ਦਾ ਸਫਰ” ਪਾਠਕਾਂ ਦੇ ਵਿਚਾਰ-ਗੋਚਰੇ ਕੀਤਾ ਹੈ।ਲੇਖਕ ਦਾ ਪਹਿਲਾ ਨਾਵਲ “ਬੋਹੜ ਪੁੱਤ” ਦਾ ਪਹਿਲਾਂ ਹੀ ਪਾਠਕ ਅਧਿਐਨ ਕਰ ਚੁੱਕੇ ਹਨ।ਯਾਦਵਿੰਦਰ ਬਦੇਸ਼ਾ ਖਾਲਸਾ ਕਾਲਜ ਤੋਂ ਉੱਚ ਵਿਦਿਆ ਹਾਸਲ ਕਰਕੇ ਇੱਥੇ ਰੁਜ਼ਗਾਰ ਲਈ ਟੱਕਰਾਂ ਮਾਰਨ ਤੋਂ ਬਾਅਦ ਪੰਜਾਬ ਦੇ ਹੋਰ ਨੌ-ਜਵਾਨਾਂ ਵਾਂਗ ਰੋਜ਼ੀ-ਰੋਟੀ ਲਈ ਸਮੁੰਦਰੋਂ ਪਾਰ ਸਵੀਡਨ ਵਿੱਚ ਵੱਸ ਗਿਆ ਹੈ ਪਰ ਪੰਜਾਬੀਅਤ ਤੇ ਪੰਜਾਬੀ ਸਾਹਿਤ ਨਾਲ ਇਸ਼ਕ ਨੇ ਉਸਦੀ ਕਲਮ ਨਾਵਲ ਤੇ ਕਹਾਣੀ ਲਿਖਣ ਵਲ ਤੋਰ ਲਈ।ਉਹ ਆਪਣੇ ਪ੍ਰਵਾਰ ਨੂੰ ਪਾਲਣ ਲਈ ਜਿੱਥੇ ਟਰੱਕ-ਟਰਾਲੇ ਚਲਾਉਂਦਾ ਹੈ ਉੱਥੇ ਨਾਲ ਹੀ ਨਾਵਲ ਕਹਾਣੀਆਂ ਦੀਆਂ ਗੋਂਦਾ ਗੁੰਦਦਾ ਰਹਿੰਦਾ ਹੈ।ਬਦੇਸ਼ਾ ਦੀਆਂ ਲਿਖਤਾਂ ਵਿੱਚ ਪੰਜਾਬ ਦੀ ਨਿੱਘਰ ਰਹੀ ਕਿਰਸਾਨੀ,ਹੱਥਾਂ ਵਿੱਚੋਂ ਕਿਰਦੀ ਜਾਂਫਸਦੀ ਲ,ਬੌਦਲੀ ਹੋਈ ਨਵੀ ਨਸਲ ਅਤੇ ਪ੍ਰਵਾਸ ਦੇ ਵਿਰਤਾਂਤ ਹਨ ਜਿਹੜੇ ਕਿ ਬਦੇਸ਼ਾ ਨੇ ਆਪਣੇ ਹੱਡੀਂ ਹੰਢਾਏ ਹਨ।ਭਾਵੇ ਮਨੁੱਖ ਤੇ ਪੰਛੀ ‘ਜਹਾ ਦਾਣਾ ਤਹਾ ਖਾਣਾ’ਮੁਤਾਵਕ ਮੁੱਢ-ਕਦੀਮ ਤੋਂ ਭੈੜੇ ਹਾਲਾਤਾਂ ਤੋਂ ਚੰਗੇ ਹਾਲਾਤਾਂ ਵਲ ਪ੍ਰਵਾਸ ਕਰਦੇ ਆਏ ਹਨ ਪਰ ਅਜੋਕੇ ਪ੍ਰਵਾਸ ਨੇ ਪੰਜਾਬ ਨੂੰ ਤਵਾਹੀ ਵਲ ਤੋਰਿਆ ਹੋਇਆ ਹੈ।ਪ੍ਰਵਾਸ ਲਈ ਜ਼ਮੀਨ ਵਿਕ ਰਹੀ ਹੈ ਤੇ ਜਵਾਨੀ ਰੁੱਲ ਰਹੀ ਹੈ।ਪਹਿਲਾਂ ਲੋਕ ਇਹ ਸੋਚ ਕੇ ਬਾਹਰ ਜਾਂਦੇ ਸਨ ਕਿ ਬਾਹਰੋਂ ਕਮਾ ਕੇ ਦੇਸ਼ ਭੇਜਣ ਗੇ ਅਤੇ ਕੁੱਝ ਸਾਲ ਲਗਾ ਕੇ ਘਰ ਦੀ ਖੁਸ਼ਕੀ ਚੁੱਕੀ ਜਾਵੇ ਗੀ।ਫਿਰ ਉਹ ਆਪਣੇ ਪ੍ਰਵਾਰ ਵਿੱਚ ਆਕੇ ਆਪਣੇ ਰਵਾਇਤੀ ਕੰਮਾਂ ਵਿੱਚ ਗੁਜ਼ਰ-ਬਸਰ ਕਰ ਲੈਣਗੇ ਪਰ ਅੱਜ ਤਾਂ ਬੱਚੇ ਇੱਥੋਂ ਦੇ ਹਾਲਾਤਾਂ ਤੋਂ ਸਤੇ ਹੋਏ ਇਹ ਸੋਚ ਕੇ ਬਾਹਰ ਵਲ ਮੂੰਹ ਕਰਦੇ ਹਨ ਕਿ ਮੁੜ ਕੇ ਇੱਧਰ ਮੂੰਹ ਨਹੀ ਕਰਨਾ-ਬਾਹਰ ਭਾਂਵੇ ਜਿਹੋ ਜਿਹਾ ਮਰਜ਼ੀ ਕੰਮ ਕਰਨਾ ਪਵੇ।ਇਹਨਾਂ ਨੂੰ ਪਿਛਲਾ ਹੇਰਵਾ ਵੀ ਬਹੁਤਾ ਨਹੀ ਹੁੰਦਾ। “ਸਹਿਕਦੇ ਸਾਹਾਂ ਦਾ ਸਫਰ” ਨਾਵਲ ਵੀ ਗਲਤ ਏਜੰਟਾਂ ਹੱਥ ਚੜ੍ਹ ਕੇ,ਆਪਣੇ ਮਾਪਿਆਂ ਦੇ ਗਲ ਗੂਠਾ ਦੇ ਕੇ, ਜ਼ਮੀਨ ਵਿਕਾਕੇ ,ਉਹਨਾਂ ਨੂੰ ਵਿਲਕਦੇ ਛੱਡਕੇ, ਬਾਹਰ ਨੂੰ ਤੁਰੇ ਨੌਜਵਾਨ ਦੀ ਕਹਾਣੀ ਹੈ।ਮਾਪੇ ਲੰਬੀ ਉਡੀਕ ਦਾ ਸੰਤਾਪ ਭੋਗਦੇ,ਪੁੱਤ ਨੂੰ ਮੁੜ ਮਿਲਣ ਦੀ ਤਾਂਘ ਲੈਕੇ ਦਰ ਦਰ ਭਟਕਦੇ ਫਿਰਦੇ ਹਨ।ਕਈ ਵਾਰੀ ਲੋੜ ਤੋਂ ਵਗੈਰ ਹੀ‘ਭੇਡ ਚਾਲ’ਜਾਂ ਕਿਸੇ ਦੇ ਬਹਿਕਾਵੇ ਵਿੱਚ ਆਕੇ ‘ਬਾਹਰ’ ਨੂੰ ਤੁਰ ਪੈਣਾ,ਅਣਜਾਣੇ ਰਾਹਾਂ ਵਿੱਚ ਖੋਅ ਜਾਣਾ-ਪਿਛੇ ਰਹਿ ਗਏ ਮਾਪਿਆ ਲਈ ਅਸਿਹ ਕਸ਼ਟ-ਦਾਇਕ ਹੋ ਨਿਬੜਦਾ ਹੈ ਤੇ ਕਈ ਵਾਰੀ ਉਹਨਾਂ ਦੀ ਜਾਨ ਵੀ ਲੈ ਲੈਂਦਾ ਹੈ।ਬਦੇਸ਼ਾ ਆਪ ਵੀ ਲਿਖਦਾ ਹੈ ਕਿ ਇਹ ਨਾਵਲ ਉਹਨਾਂ ਸਾਰੀਆਂ ਮਾਵਾਂ ਨੂੰ ਇਕ ਸ਼ਰਧਾਜ਼ਲੀ ਹੈ ਜੋ ਆਪਣੇ ਪੁੱਤਰਾਂ ਦੀ ਉਡੀਕ ਵਿੱਚ ਤੜਫਦੀਆਂ ਕੁਰਲਾਉਂਦੀਆਂ ਇਸ ਬੇਦਰਦ ਸਮਾਜ ਤੋਂ ਰੁਖਸਤ ਹੋ ਗਈਆ।ਜਾਹਲੀ ਏਜੰਟਾਂ ਵਲੋਂ ਕੀਤੀ ਜਾ ਰਹੀ ਅਣਮਨੁੱਖੀ ਲੁੱਟ ਦੇ ਸ਼ਿਕਾਰ ਹੋਏ ਮਾਪੇ ਨਾ ਚਾਹੁੰਦੇ ਹੋਏ ਵੀ ਇਕਲੌਤੇ ਪੁੱਤ ਨੂੰ ਇਹਨਾਂ ਦੇ ਹਵਾਲੇ ਕਰ ਕੇ ਸਾਰੀ ਉਮਰ ਪੁੱਤ ਦੀ ਦੀਦ ਲਈ ਤਰਸਦੇ ਹਨ।ਇਹੋ ਜਿਹੇ ਬਹੁਤੇ ਏਜੰਟ ਲੋਕਾਂ ਕੋਲੋ ਥੋਕ ‘ਚ ਪੈਸੇ ਇਕੱਠੇ ਕਰਕੇ ਕਿਤੇ ਦੂਰ ਭੱਜ ਜਾਂਦੇ ਹਨ।ਲੋਕ ਉਹਨਾਂ ਨੂੰ ਲੱਭਣ ਤੇ ਮੁਕੱਦਮਬਾਜ਼ੀ ਵਿੱਚ ਹੋਰ ਪੈਸੇ ਖਰਾਬ ਕਰਦੇ ਹਨ।ਬਦੇਸ਼ਾ ਦੇ ਇਸ ਨਾਵਲ ਦੇ ਪਾਤਰ ਵੀ ਇਸੇ ਤਰ੍ਹਾਂ ਲੁੱਟ ਹੁੰਦੇ ਹਨ।ਮਾਂ ਆਪਣੇ ਪੁੱਤ ਨੂੰ ਉਡੀਕਦੀ ਨੀਮ-ਪਾਗਲ ਹੋ ਕੇ ਆਉਂਦੇ ਜਾਂਦੇ ਜਹਾਜ਼ਾਂ ਦੀਆਂ ਅਵਾਜ਼ਾਂ ਸੁਣ ਕੇ ਅਸਮਾਨ ਵਲ ਨੀਝ ਲਾਕੇ ਵੇਖਦੀ ਰਹਿੰਦੀ ਹੈ। ਬਦੇਸ਼ਾਂ ਦੀ ਇਹ ਪ੍ਰਾਪਤੀ ਕਹੀ ਜਾ ਸਕਦੀ ਹੈ ਕਿ ਨਾਵਲ ਦੇ ਪਾਤਰਾਂ ਨੂੰ ਨਾਲ ਲੈ ਕੇ ਸਹਿਜ ਰਫਤਾਰ ਨਾਲ ਆਪਣੇ ਸਿਖਰ ਵਲ ਵਧਦਾ ਹੈ।ਸਾਰੇ ਨਾਵਲ ਵਿੱਚ ਇਹ ਭੇਦ ਬਣਿਆ ਰਹਿੰਦਾ ਹੈ ਕਿ ਬਲਜੀਤ ਨੂੰ ਏਜੰਟ ਨੇ ਕਿੱਥੇ ਭੇਜ ਦਿਤਾ,ਕਿਤੇ ਪਹੁੰਚਿਆ ਕਿ ਨਹੀਂ ਜਾਂ ਕਿਤੇ ਮਾਰ-ਖਪਾ ਦਿਤਾ।ਪਾਠਕ ਦੀ ਦਿਲਚਸ਼ਪੀ ਅਖੀਰ ਤਕ ਬਣੀ ਰਹਿੰਦੀ ਹੈ।ਬਦੇਸ਼ਾਂ ਪਾਤਰਾਂ ਦੇ ਮਨ ਦੇ ਅੰਦਰਲੇ ਪ੍ਰਤੀਕਰਮਾਂ ਨੂੰ ਬਾਹਰ ਵਾਪਰ ਰਹੀਆ ਘਟਨਾਵਾਂ ਦੇ ਪਰਿਖੇਪ ਵਿੱਚ ਬਦਲਦੇ ਹੋਏ ਚਿੱਤਰਦਾ ਹੈ ਜਿਹੜਾ ਕਿ ਬਹੁਤ ਹੀ ਸੁਭਾਵਕ ਲੱਗਦਾ ਹੈ।ਇਹ ਦੇਖਿਆ ਗਿਆ ਹੈ ਕਿਸੇ ਵਿਸ਼ੇਸ਼ ਥਾਂ,ਇਲਾਕੇ,ਪਿੰਡ-ਸ਼ਹਿਰ ਦੇ ਸਭਿਆਚਾਰ ਦੀ ਵਿਸ਼ੇਸ਼ ਰੂਹ/ਆਤਮਾਂ ਹੁੰਦੀ ਹੈ।ਉਸੇ ਨੂੰ ਦਰਸਾਉਣ ਲਈ ਸਿਰਜਿਆ ਇਸ ਨਾਵਲ ਦਾ ਪਾਤਰ ਕਾਮਰੇਡ ਦਾ ਕਿਰਦਾਰ ਪਾਠਕਾਂ ਲਈ ਵੱਖਰੀ ਦਿਲਚਸ਼ਪੀ ਦਾ ਕਾਰਨ ਬਣਦਾ ਹੈ।ਪਾਤਰਾਂ ਦੀ ਵਾਰਤਾਲਾਪ ਉਹਨਾਂ ਦੇ ਕਿਰਦਾਰ ਮੁਤਾਵਕ ਸਹਿਜ ਹੈ ਪਰ ਇਕ ਦੋ ਥਾਵਾਂ ਤੇ ਬਦੇਸ਼ਾਂ ਪਾਤਰਾਂ ਦੇ ਥਾਂ ਤੇ ਆਪ ਹੀ ਬੋਲਣ ਲੱਗਦਾ ਹੈ ਜਿਹੜਾ ਕਿ ਅਸੁਭਾਵਕਤਾ ਪੈਦਾ ਕਰਦਾ ਹੈ।ਉਸਦੇ ਪਾਤਰਾਂ ਵਿੱਚੋਂ ਮਾਝਾਂ ਬੋਲਦਾ ਹੈ ਕਿਉਂਕਿ ਬਦੇਸ਼ਾਂ ਆਪ ਮਾਝੇ ਦਾ ਜੰਮ-ਪਲ ਹੈ।ਪੁਲਸ ਦੀਆਂ ਜ਼ਿਆਦਤੀਆਂ,ਵੱਡੀਖੋਰੀ,ਸਰਪੰਚਾਂ ਦੇ ਦੋਗਲੇ ਕਿਰਦਾਰ ਵੀ ਨਾਵਲ ਵਿੱਚ ਉੱਭਰ ਕੇ ਸਾਹਮਣੇ ਆਉਂਦੇ ਹਨ।ਬਹੁਤਾ ਕਾਲਾ ਧੰਨ ਇਕੱਠਾ ਕਰ ਲੈਣ ਤੋਂ ਬਾਅਦ ਹੰਕਾਰਿਆ ਬੰਦਾ ਦੂਸਰਿਆਂ ਨੂੰ ਬੰਦੇ ਨਹੀ ਸਮਝਦਾ ਸਗੋ ਹੈਂਕੜ ਵਿੱਚ ਉਹਨੂੰ ਕੰਮੀ ਤੇ ਮੰਗਤੇ ਹੀ ਦਿਸਦੇ ਹਨ। ਨਾਵਲ ਵਿੱਚ ਮਾਂ ਨਾ ਜਾਣਦੇ ਹੋਏ ਵੀ ਵਾਰ ਵਾਰ ਉਸ ਥਾਂ ਵਲ ਭੱਜਦੀ ਹੈ ਜਿਥੇ ਏਜੰਟ ਨੇ ਉਸ ਦੇ ਪੁੱਤਰ ਨੂੰ ਮਾਰ ਕੇ ਦੱਬਿਆ ਹੁੰਦਾ ਹੈ। ਨਾਵਲਕਾਰ ਅਖੀਰਲੇ ਦੋ ਚੈਪਟਰਾਂ ਵਿੱਚ ਨਾਵਲ ਦਾ ਨਿਚੋੜ ਕੱਢਕੇ ਸਾਰੀ ਗੁੱਥੀ ਸੁਲਝਾਅ ਦਿੰਦਾ ਹੈ। ਭਾਵੇ ਨਾਵਲਕਾਰ ਦਾ ਇਹ ਦੂਸਰਾ ਨਾਵਲ ਹੀ ਹੈ ਪਰ ਉਸਨੇ ਮਿਹਨਤ ਕਰਕੇ ਮਨੁੱਖੀ ਸੁਭਾਅ,ਰਿਸ਼ਤਿਆ ਦੀ ਟੁੱਟ-ਭੱਜ,ਕਾਲਾ ਧੰਨ ਮਨੁੱਖ ਦਾ ਵੈਰੀ,ਮਾਲਕ ਤੇ ਸੀਰੀ ਦੀ ਸਾਂਝ,ਪੁਲਸ ਦਾ ਪੈਸਿਆਂ ਦੇ ਲਾਲਚ ਵਿੱਚ ਦੋਗਲਾਂ ਵਤੀਰਾ,ਪਾਖੰਡੀ ਸਾਧਾ ਦੇ ਅਵਿਗਿਆਨਕ ਵਰਤਾਰੇ,ਜ਼ਖਮੀ ਹੋਈ ਮਮਤਾ ਆਦਿ ਵਿਸ਼ਿਆ ਨੂੰ ਬਰੀਕੀ ਨਾਲ ਸ਼ਮਝ ਕੇ ਵਿਆਕਤ ਕਰਨ ਦੀ ਕੋਸ਼ਿਸ਼ ਕੀਤੀ ਹੈ।ਆਸ ਕੀਤੀ ਜਾ ਸਕਦੀ ਹੈ ਕਿ ਪਾਠਕ ਉਸ ਦੇ ਪਹਿਲੇ ਨਾਵਲ ਵਾਂਗ ਹੀ ਪਿਆਰ ਦੇਣਗੇ।ਭਵਿਖ ਵਿੱਚ ਯਾਦਵਿੰਦਰ ਸਿੰਘ ਬਦੇਸ਼ਾਂ ਤੋੰ ਹੋਰ ਵੀ ਸੰਜੀਦਾ ਨਾਵਲਾਂ ਦੀ ਆਸ ਕੀਤੀ ਜਾ ਸਕਦੀ ਹੈ। ਰਵਿੰਦਰ ਚੋਟ/9872673703 ਫਗਵਾੜਾ।

ਪ੍ਰਵਾਸ ਨੇ ਨਿਗਲੀ ਨਸਲ ਤੇ ਫਸਲ ਦਾ ਬਿਰਤਾਂਤ ਹੈ-“ਸਹਿਕਦੇ ਸਾਹਾਂ ਦਾ ਸਫਰ”/ਰਵਿੰਦਰ ਚੋਟ Read More »

ਯੂਕਰੇਨ ਵੱਲੋਂ ਰੂਸ ਤੇ ਕ੍ਰੀਮੀਆ ’ਚ ਮਿਜ਼ਾਈਲਾਂ ਤੇ ਡਰੋਨਾਂ ਰਾਹੀਂ ਕਰਵਾਏ ਹਵਾਈ ਹਮਲੇ

ਯੂਕਰੇਨ ਵੱਲੋਂ ਰੂਸ ’ਤੇ ਮਿਜ਼ਾਈਲਾਂ ਤੇ ਡਰੋਨਾਂ ਰਾਹੀਂ ਕੀਤੇ ਹਮਲਿਆਂ ਵਿੱਚ ਛੇ ਲੋਕਾਂ ਦੀ ਮੌਤ ਹੋ ਗਈ। ਹਮਲੇ ’ਚ 100 ਤੋਂ ਵੱਧ ਵਿਅਕਤੀ ਜ਼ਖ਼ਮੀ ਹੋਏ ਹਨ। ਉਧਰ, ਰੂਸੀ ਅਧਿਕਾਰੀਆਂ ਨੇ ਅੱਜ ਆਪਣੇ ਪੱਛਮੀ ਖੇਤਰਾਂ ਵਿੱਚ 30 ਤੋਂ ਵੱਧ ਡਰੋਨਾਂ ਨੂੰ ਫੁੰਡਣ ਦਾ ਦਾਅਵਾ ਕੀਤਾ ਹੈ। ਰੂਸੀ ਫੌਜਾਂ ਵੱਲੋਂ ਯੂਕਰੇਨ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਖਰਕੀਵ ਵਿੱਚ ਬੀਤੀ ਰਾਤ ਹਵਾਈ ਹਮਲੇ ਕੀਤੇ ਗਏ ਸਨ ਜਿਨ੍ਹਾਂ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ ਦਰਜਨਾਂ ਹੋਰ ਜ਼ਖ਼ਮੀ ਹੋ ਗਏ ਸਨ। ਇਸ ਬੰਬਾਰੀ ਦੇ ਕੁਝ ਘੰਟਿਆਂ ਮਗਰੋਂ ਯੂਕਰੇਨ ਵੱਲੋਂ ਜਵਾਬੀ ਕਾਰਵਾਈ ਕੀਤੀ ਗਈ ਹੈ। ਮਾਸਕੋ ਵੱਲੋਂ ਸਥਾਪਤ ਗਵਰਨਰ ਮਿਖ਼ਾਈਲ ਰਜ਼ਵੋਜ਼ਾਯੇਵ ਨੇ ਕਿਹਾ ਕਿ ਰੂਸ ਵੱਲੋਂ ਕਬਜ਼ਾਏ ਗਏ ਕ੍ਰੀਮੀਆ ਦੇ ਬੰਦਰਗਾਹ ਸ਼ਹਿਰ ਸੇਵਸਤੋਪੋਲ ਵਿੱਚ ਪੰਜ ਯੂਕਰੇਨੀ ਮਿਜ਼ਾਈਲਾਂ ਨੂੰ ਫੁੰਡਣ ਦੌਰਾਨ ਮਲਬਾ ਡਿੱਗਣ ਕਾਰਨ ਦੋ ਬੱਚਿਆਂ ਸਮੇਤ ਤਿੰਨ ਜਣਿਆਂ ਦੀ ਮੌਤ ਹੋ ਗਈ ਜਦੋਂਕਿ ਸੈਂਕੜੇ ਜ਼ਖ਼ਮੀ ਹੋ ਗਏ। ਗਵਰਨਰ ਵਿਆਚਸੇਲਾਵ ਗਲਾਦਕੋਵ ਨੇ ਕਿਹਾ ਕਿ ਗ੍ਰੇਯਵੋਰੋਨ ਸ਼ਹਿਰ ਵਿੱਚ ਤਿੰਨ ਯੂਕਰੇਨੀ ਡਰੋਨਾਂ ਦੇ ਹਮਲੇ ਵਿੱਚ ਯੂਕਰੇਨ ਨਾਲ ਲਗਦੇ ਰੂਸ ਦੇ ਬੈਲਗਰਾਦ ਖੇਤਰ ਵਿੱਚ ਇੱਕ ਹਲਾਕ ਹੋ ਗਿਆ, ਜਦੋਂਕਿ ਤਿੰਨ ਹੋਰ ਜ਼ਖ਼ਮੀ ਹੋ ਗਏ। ਰੂਸ ਦੇ ਰੱਖਿਆ ਮੰਤਰਾਲੇ ਨੇ ਕਿਹਾ ਕਿ ਰੂਸੀ ਹਵਾਈ ਫੌਜ ਵੱਲੋਂ ਦੇਸ਼ ਦੇ ਪੱਛਮੀ ਬਰਿਆਂਸਕ, ਸਮੋਲੈਂਸਕ, ਲਿਪੈਤਸਕ ਅਤੇ ਤੂਲਾ ਖੇਤਰਾਂ ਵਿੱਚ 33 ਯੂਕਰੇਨੀ ਡਰੋਨਾਂ ਨੂੰ ਫੁੰਡ ਦਿੱਤਾ ਗਿਆ ਹੈ। ਇਸ ਦੌਰਾਨ ਕਿਸੇ ਜਾਨੀ-ਮਾਲੀ ਨੁਕਸਾਨ ਦੀ ਰਿਪੋਰਟ ਨਹੀਂ ਹੈ। ਇਹ ਹਮਲਾ ਰੂਸ ਵੱਲੋਂ ਸ਼ਨਿਚਰਵਾਰ ਦੁਪਹਿਰ ਨੂੰ ਖਰਕੀਵ ਸ਼ਹਿਰ ’ਤੇ ਕੀਤੀ ਗਈ ਬੰਬਾਰੀ ਦਾ ਜਵਾਬ ਹੈ। ਰੂਸੀ ਹਮਲੇ ’ਚ ਇੱਕ ਪੰਜ ਮੰਜ਼ਿਲਾ ਰਿਹਾਇਸ਼ੀ ਇਮਾਰਤ ਨੁਕਸਾਨੀ ਗਈ ਸੀ ਜਿਸ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ। ਖੇਤਰੀ ਗਵਰਨਰ ਓਲੇਹ ਸਿਨਿਹੂਬੋਵ ਨੇ ਕਿਹਾ ਕਿ 41 ਜ਼ਖ਼ਮੀਆਂ ਦਾ ਇਲਾਜ ਚੱਲ ਰਿਹਾ ਹੈ। ਹਮਲੇ ਮਗਰੋਂ ਇੱਕ ਵੀਡੀਓ ਵਿੱਚ ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੈਲੇਂਸਕੀ ਨੇ ਆਪਣੇ ਸਹਿਯੋਗੀਆਂ ਨੂੰ ਯੂਕਰੇਨੀ ਹਵਾਈ ਰੱਖਿਆ ਪ੍ਰਣਾਲੀ ਨੂੰ ਮਜ਼ਬੂਤ ​​ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ, “ਆਧੁਨਿਕ ਹਵਾਈ ਰੱਖਿਆ ਪ੍ਰਣਾਲੀਆਂ ਯੂਕਰੇਨ ਲਈ ਬਹੁਤ ਜ਼ਰੂਰੀ ਹਨ। ਯੂਕਰੇਨ ਦੇ ਹਵਾਈ ਫੌਜ ਦੇ ਕਮਾਂਡਰ ਮਾਈਕੋਲਾ ਓਲੇਸਚੁਕ ਨੇ ਕਿਹਾ ਕਿ ਰੂਸ ਵੱਲੋਂ ਕੀਵ ਖੇਤਰ ਵਿੱਚ ਸਾਰੀ ਰਾਤ ਕੀਤੀ ਬੰਬਾਰੀ ਵਿੱਚ ਦੋ ਜਣੇ ਜ਼ਖ਼ਮੀ ਹੋ ਗਏ। ਯੂਕਰੇਨੀ ਸਰਕਾਰ ਦੇ ਅਧਿਕਾਰ ਵਾਲੇ ਦੋਨੇਤਸਕ ਖੇਤਰ ਦੇ ਗਵਰਨਰ ਵਾਦਿਮ ਫਿਲੈਸ਼ਕਿਨ ਨੇ ਕਿਹਾ ਕਿ ਸ਼ਨਿਚਰਵਾਰ ਨੂੰ ਰੂਸੀ ਹਮਲਿਆਂ ਵਿੱਚ ਦੋ ਲੋਕ ਮਾਰੇ ਗਏ ਅਤੇ ਚਾਰ ਹੋਰ ਜ਼ਖ਼ਮੀ ਹੋ ਗਏ।  

ਯੂਕਰੇਨ ਵੱਲੋਂ ਰੂਸ ਤੇ ਕ੍ਰੀਮੀਆ ’ਚ ਮਿਜ਼ਾਈਲਾਂ ਤੇ ਡਰੋਨਾਂ ਰਾਹੀਂ ਕਰਵਾਏ ਹਵਾਈ ਹਮਲੇ Read More »

ਨਾਡਾ ਨੂੰ ਸੈਂਪਲ ਨਾ ਦੇਣ ’ਤੇ ਬਜਰੰਗ ਪੂਨੀਆ ਮੁੜ ਮੁਅੱਤਲ

ਓਲੰਪਿਕ ਤਮਗਾ ਜੇਤੂ ਪਹਿਲਵਾਨ ਬਜਰੰਗ ਪੂਨੀਆ ਨੂੰ ਕੌਮੀ ਡੋਪਿੰਗ ਰੋਕੂ ਏਜੰਸੀ (ਨਾਡਾ) ਨੂੰ ਪਿਸ਼ਾਬ ਦਾ ਨਮੂਨਾ ਦੇਣ ਤੋਂ ਇਨਕਾਰ ਕਰਨ ਦੇ ਦੋਸ਼ ਹੇਠ ਨੋਟਿਸ ਜਾਰੀ ਕੀਤਾ ਗਿਆ ਹੈ। ਉਸ ਨੂੰ ਨਾਡਾ ਵੱਲੋਂ ਮੁੜ ਅਸਥਾਈ ਤੌਰ ’ਤੇ ਮੁਅੱਤਲ ਕਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਪੂਨੀਆ ਨੇ ਇਸ ਸਾਲ 10 ਮਾਰਚ ਨੂੰ ਸੋਨੀਪਤ ਵਿੱਚ ਚੋਣ ਟਰਾਇਲਾਂ ਦੌਰਾਨ ਨਾਡਾ ਨੂੰ ਆਪਣੇ ਪਿਸ਼ਾਬ ਦੇ ਨਮੂਨੇ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਜਿਸ ਤੋਂ ਬਾਅਦ ਉਸ ਨੂੰ ਅਸਥਾਈ ਤੌਰ ’ਤੇ ਮੁਅੱਤਲ ਕਰ ਦਿੱਤਾ ਗਿਆ ਸੀ। ਨਾਡਾ ਨੇ ਉਸ ਨੂੰ 11 ਜੁਲਾਈ ਤੱਕ ਮੁਅੱਤਲੀ ਦਾ ਜਵਾਬ ਦੇਣ ਲਈ ਕਿਹਾ ਹੈ। ਦੂਜੇ ਪਾਸੇ ਪੂਨੀਆ ਨੇ ਸਪਸ਼ਟ ਕੀਤਾ ਸੀ ਕਿ ਉਸ ਨੇ ਕਦੇ ਵੀ ਆਪਣਾ ਨਮੂਨਾ ਦੇਣ ਤੋਂ ਇਨਕਾਰ ਨਹੀਂ ਕੀਤਾ। ਉਸ ਨੇ ਸਿਰਫ ਨਾਡਾ ਦੇ ਅਧਿਕਾਰੀਆਂ ਨੂੰ ਮਿਆਦ ਪੁੱਗ ਚੁੱਕੀ ਕਿੱਟ ਬਾਰੇ ਜਵਾਬ ਦੇਣ ਲਈ ਅਪੀਲ ਕੀਤੀ ਸੀ।

ਨਾਡਾ ਨੂੰ ਸੈਂਪਲ ਨਾ ਦੇਣ ’ਤੇ ਬਜਰੰਗ ਪੂਨੀਆ ਮੁੜ ਮੁਅੱਤਲ Read More »

ਨੀਟ-ਯੂਜੀ ਵਿਵਾਦ ’ਚ ਸੀਬੀਆਈ ਵੱਲੋਂ ਐੱਫਆਈਆਰ ਦਰਜ

ਸੀਬੀਆਈ ਨੇ ਨੀਟ-ਯੂਜੀ ਦਾਖ਼ਲਾ ਪ੍ਰੀਖਿਆ ’ਚ ਕਥਿਤ ਬੇਨਿਯਮੀਆਂ ਦੇ ਮਾਮਲੇ ਦੀ ਜਾਂਚ ਆਪਣੇ ਹੱਥ ’ਚ ਲੈਂਦਿਆਂ ਇਸ ਸਬੰਧ ’ਚ ਅੱਜ ਐੱਫਆਈਆਰ ਦਰਜ ਕੀਤੀ ਹੈ। ਅਧਿਕਾਰੀਆਂ ਨੇ ਕਿਹਾ ਕਿ ਜਾਂਚ ਏਜੰਸੀ ਵੱਖ ਵੱਖ ਸੂਬਿਆਂ ’ਚ ਪੁਲੀਸ ਵੱਲੋਂ ਦਰਜ ਕੇਸਾਂ ਨੂੰ ਵੀ ਆਪਣੇ ਹੱਥ ’ਚ ਲੈਣ ਲਈ ਕਦਮ ਚੁੱਕ ਰਹੀ ਹੈ। ਉਨ੍ਹਾਂ ਕਿਹਾ ਕਿ ਸਿੱਖਿਆ ਮੰਤਰਾਲੇ ਨੇ ਏਜੰਸੀ ਨੂੰ ਦਿੱਤੀ ਸ਼ਿਕਾਇਤ ’ਚ ਦੋਸ਼ ਲਾਇਆ ਹੈ ਕਿ ਪ੍ਰੀਖਿਆ ਦੌਰਾਨ ਕੁਝ ਸੂਬਿਆਂ ’ਚ ‘ਖਾਸ ਇੱਕਾ-ਦੁੱਕਾ ਘਟਨਾਵਾਂ’ ਵਾਪਰੀਆਂ ਸਨ। ਇਹ ਸ਼ਿਕਾਇਤ ਹੁਣ ਐੱਫਆਈਆਰ ਦਾ ਹਿੱਸਾ ਹੈ। ਕੇਸ ਨੂੰ ਤਰਜੀਹ ਦਿੰਦਿਆਂ ਸੀਬੀਆਈ ਨੇ ਵਿਸ਼ੇਸ਼ ਟੀਮਾਂ ਕਾਇਮ ਕਰਦਿਆਂ ਗੋਧਰਾ ਅਤੇ ਪਟਨਾ ਰਵਾਨਾ ਕਰ ਦਿੱਤੀਆਂ ਹਨ ਜਿਥੇ ਪ੍ਰਸ਼ਨ ਪੱਤਰ ਲੀਕ ਹੋਣ ਦੇ ਕੇਸ ਪੁਲੀਸ ਵੱਲੋਂ ਦਰਜ ਕੀਤੇ ਗਏ ਹਨ। ਏਜੰਸੀ ਨੇ ਗੁਜਰਾਤ ਅਤੇ ਬਿਹਾਰ ’ਚ ਪੁਲੀਸ ਵੱਲੋਂ ਦਰਜ ਕੇਸਾਂ ਦੀ ਜਾਂਚ ਵੀ ਆਪਣੇ ਹੱਥ ’ਚ ਲੈਣ ਦੀ ਯੋਜਨਾ ਬਣਾਈ ਹੈ। ਕੇਂਦਰ ਨੇ ਐਤਵਾਰ ਨੂੰ ਦਾਖ਼ਲਾ ਪ੍ਰੀਖਿਆ ’ਚ ਕਥਿਤ ਬੇਨਿਯਮੀਆਂ ਦੀ ਜਾਂਚ ਸੀਬੀਆਈ ਹਵਾਲੇ ਕੀਤੀ ਸੀ। ਅਧਿਕਾਰੀਆਂ ਨੇ ਕਿਹਾ ਕਿ ਏਜੰਸੀ ਨੇ ਕੇਂਦਰੀ ਸਿੱਖਿਆ ਮੰਤਰਾਲੇ ਦੇ ਨਿਰਦੇਸ਼ਾਂ ’ਤੇ ਦਫ਼ਾ 120-ਬੀ (ਅਪਰਾਧਿਕ ਸਾਜ਼ਿਸ਼), 420 (ਧੋਖਾਧੜੀ) ਅਤੇ ਹੋਰਾਂ ਤਹਿਤ ਨਵਾਂ ਕੇਸ ਦਰਜ ਕੀਤਾ ਹੈ। ਸੀਬੀਆਈ ਤਰਜਮਾਨ ਨੇ ਕਿਹਾ ਕਿ ਸਿੱਖਿਆ ਮੰਤਰਾਲੇ ਨੇ ਜਾਂਚ ਏਜੰਸੀ ਨੂੰ ਬੇਨਤੀ ਕੀਤੀ ਹੈ ਕਿ ਉਹ ਕਥਿਤ ਬੇਨਿਯਮੀਆਂ, ਸਾਜ਼ਿਸ਼, ਨਕਲ, ਧੋਖਾਧੜੀ ਅਤੇ ਉਮੀਦਵਾਰਾਂ, ਇੰਸਟੀਚਿਊਟਾਂ ਤੇ ਵਿਚੋਲਿਆਂ ਵੱਲੋਂ ਸਬੂਤ ਨਸ਼ਟ ਕਰਨ ਜਿਹੇ ਮਾਮਲਿਆਂ ਦੀ ਵਿਆਪਕ ਜਾਂਚ ਕਰੇ। ਅਧਿਕਾਰੀਆਂ ਮੁਤਾਬਕ ਪ੍ਰੀਖਿਆ ਕਰਾਉਣ ਨਾਲ ਸਬੰਧਤ ਸਰਕਾਰੀ ਅਫ਼ਸਰਾਂ ਦੀ ਭੂਮਿਕਾ ਵੀ ਜਾਂਚੀ ਜਾਵੇਗੀ। ਨੀਟ-ਯੂਜੀ ਪ੍ਰੀਖਿਆ ਦੇਸ਼ ਦੇ 4750 ਕੇਂਦਰਾਂ ’ਤੇ 5 ਮਈ ਨੂੰ ਹੋਈ ਸੀ ਜਿਸ ’ਚ ਕਰੀਬ 24 ਲੱਖ ਉਮੀਦਵਾਰ ਬੈਠੇ ਸਨ। ਪ੍ਰੀਖਿਆ ’ਚ ਕਥਿਤ ਗੜਬੜੀਆਂ ਦੀ ਜਾਂਚ ਕਰਾਉਣ ਲਈ ਵੱਖ ਵੱਖ ਸ਼ਹਿਰਾਂ ’ਚ ਵਿਦਿਆਰਥੀਆਂ ਵੱਲੋਂ ਪ੍ਰਦਰਸ਼ਨ ਕੀਤੇ ਜਾ ਰਹੇ ਸਨ ਜਿਸ ਮਗਰੋਂ ਦਬਾਅ ਹੇਠ ਆ ਕੇ ਮੰਤਰਾਲੇ ਨੂੰ ਜਾਂਚ ਸੀਬੀਆਈ ਹਵਾਲੇ ਕਰਨੀ ਪਈ। ਅਧਿਕਾਰੀਆਂ ਨੇ ਕਿਹਾ ਕਿ 5 ਮਈ ਨੂੰ ਹੋਈ ਨੀਟ-ਯੂਜੀ ਪ੍ਰੀਖਿਆ ’ਚ ਕਥਿਤ ਬੇਨਿਯਮੀਆਂ, ਨਕਲ ਅਤੇ ਲਾਪਰਵਾਹੀ ਆਦਿ ਦੇ ਕੇਸ ਸਾਹਮਣੇ ਆਏ ਸਨ। ਉਸ ਨੇ ਕਿਹਾ ਕਿ ਪ੍ਰੀਖਿਆਵਾਂ ’ਚ ਪਾਰਦਰਸ਼ਤਾ ਯਕੀਨੀ ਬਣਾਉਣ ਦੇ ਇਰਾਦੇ ਨਾਲ ਸਮੀਖਿਆ ਮਗਰੋਂ ਫ਼ੈਸਲਾ ਲਿਆ ਗਿਆ ਕਿ ਮਾਮਲਾ ਵਿਆਪਕ ਜਾਂਚ ਲਈ ਸੀਬੀਆਈ ਹਵਾਲੇ ਕੀਤੇ ਜਾਵੇ। ਉਂਜ ਇਸ ਮਾਮਲੇ ’ਚ 10 ਉਮੀਦਵਾਰਾਂ ਨੇ ਸੁਪਰੀਮ ਕੋਰਟ ਦਾ ਰੁਖ਼ ਕਰਦਿਆਂ ਜਾਂਚ ਸੀਬੀਆਈ ਅਤੇ ਈਡੀ ਹਵਾਲੇ ਕਰਨ ਦੇ ਨਿਰਦੇਸ਼ ਦੇਣ ਦੀ ਮੰਗ ਕੀਤੀ ਹੈ। ਸੁਪਰੀਮ ਕੋਰਟ ਨੇ ਵੱਖ ਵੱਖ ਪਟੀਸ਼ਨਾਂ ’ਤੇ ਕੇਂਦਰ, ਐੱਨਟੀਏ ਅਤੇ ਹੋਰਾਂ ਤੋਂ ਜਵਾਬ ਮੰਗਿਆ ਹੈ। ਜ਼ਿਕਰਯੋਗ ਹੈ ਕਿ ਐੱਨਟੀਏ ਦੇ ਇਤਿਹਾਸ ’ਚ ਇਹ ਪਹਿਲੀ ਵਾਰ ਹੋਇਆ ਕਿ 67 ਵਿਦਿਆਰਥੀਆਂ ਨੂੰ 720 ’ਚੋਂ 720 ਅੰਕ ਮਿਲੇ ਸਨ। ਇਨ੍ਹਾਂ ’ਚੋਂ ਛੇ ਫਰੀਦਾਬਾਦ ਦੇ ਇਕ ਸੈਂਟਰ ਤੋਂ ਸਨ ਜਿਸ ਕਾਰਨ ਬੇਨਿਯਮੀਆਂ ਦਾ ਸ਼ੱਕ ਪੈਦਾ ਹੋਇਆ। ਨੀਟ-ਯੂਜੀ ਪ੍ਰੀਖਿਆ ’ਚ ਗਰੇਸ ਅੰਕ ਹਾਸਲ ਕਰਨ ਵਾਲੇ 1563 ਉਮੀਦਵਾਰਾਂ ’ਚੋਂ 813 ਨੇ ਅੱਜ ਮੁੜ ਤੋਂ ਪ੍ਰੀਖਿਆ ਦਿੱਤੀ। ਸੁਪਰੀਮ ਕੋਰਟ ਦੇ ਹੁਕਮਾਂ ਮਗਰੋਂ ਸੱਤ ਸੈਂਟਰਾਂ ’ਤੇ ਮੁੜ ਤੋਂ ਪ੍ਰੀਖਿਆ ਕਰਵਾਈ ਗਈ। ਛੇ ਸੈਂਟਰਾਂ ’ਤੇ 5 ਮਈ ਨੂੰ ਪ੍ਰੀਖਿਆ ਦੇਰੀ ਨਾਲ ਸ਼ੁਰੂ ਹੋਣ ਕਰਕੇ ਉਮੀਦਵਾਰਾਂ ਨੂੰ ਗਰੇਸ ਅੰਕ ਦਿੱਤੇ ਗਏ ਸਨ। ਨੈਸ਼ਨਲ ਟੈਸਟਿੰਗ ਏਜੰਸੀ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ, ‘‘ਐਤਵਾਰ ਨੂੰ 52 ਫ਼ੀਸਦ ਯਾਨੀ 1563 ਉਮੀਦਵਾਰਾਂ ’ਚੋਂ 813 ਨੇ ਮੁੜ ਤੋਂ ਪ੍ਰੀਖਿਆ ਦਿੱਤੀ।’’ ਮੈਡੀਕਲ ਦਾਖ਼ਲਾ ਪ੍ਰੀਖਿਆ ’ਚ ਕਥਿਤ ਬੇਨਿਯਮੀਆਂ ਕਾਰਨ ਪੈਦਾ ਹੋਏ ਵਿਵਾਦ ਦਰਮਿਆਨ ਐੱਨਟੀਏ ਨੇ ਐਤਵਾਰ ਨੂੰ 17 ਉਮੀਦਵਾਰਾਂ ਨੂੰ ਪ੍ਰੀਖਿਆ ਦੇਣ ਤੋਂ ਰੋਕ ਦਿੱਤਾ ਜਿਨ੍ਹਾਂ ਬਿਹਾਰ ਦੇ ਸੈਂਟਰਾਂ ’ਤੇ 5 ਮਈ ਨੂੰ ਪ੍ਰੀਖਿਆ ਦਿੱਤੀ ਸੀ। ਏਜੰਸੀ ਨੇ ਇਸ ਤੋਂ ਪਹਿਲਾਂ ਪ੍ਰੀਖਿਆ ’ਚ ਗਲਤ ਤਰੀਕੇ ਅਪਣਾਉਣ ਲਈ 63 ਉਮੀਦਵਾਰਾਂ ਨੂੰ ਪ੍ਰੀਖਿਆ ਦੇਣ ਤੋਂ ਰੋਕ ਦਿੱਤਾ ਸੀ। ਸ਼ਨਿਚਰਵਾਰ ਨੂੰ ਗੁਜਰਾਤ ਦੇ ਗੋਧਰਾ ਤੋਂ 30 ਹੋਰ ਉਮੀਦਵਾਰਾਂ ਨੂੰ ਪ੍ਰੀਖਿਆ ਦੇਣ ਤੋਂ ਰੋਕ ਦਿੱਤਾ ਗਿਆ। ਯੂਜੀਸੀ-ਨੈੱਟ ਪ੍ਰੀਖਿਆ ’ਚ ਕਥਿਤ ਬੇਨਿਯਮੀਆਂ ਦੀ ਜਾਂਚ ਕਰ ਰਹੀ ਸੀਬੀਆਈ ਟੀਮ ’ਤੇ ਬਿਹਾਰ ਦੇ ਨੇਵਾਦਾ ’ਚ ਲੋਕਾਂ ਨੇ ਹਮਲਾ ਕਰ ਦਿੱਤਾ। ਪੁਲੀਸ ਨੇ ਇਸ ਸਬੰਧ ’ਚ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਜਿਨ੍ਹਾਂ ਨੂੰ ਨਿਆਂਇਕ ਹਿਰਾਸਤ ’ਚ ਭੇਜ ਦਿੱਤਾ ਗਿਆ ਹੈ। ਅਧਿਕਾਰੀਆਂ ਨੇ ਕਿਹਾ ਕਿ ਇਹ ਹਮਲਾ ਸ਼ਨਿਚਰਵਾਰ ਸ਼ਾਮ ਨੂੰ ਹੋਇਆ ਸੀ ਜਦੋਂ ਸੀਬੀਆਈ ਦੀ ਇਕ ਟੀਮ ਕੈਸੀਆਡੀਹ ਪਿੰਡ ’ਚ ਗਈ ਸੀ। ਭੀੜ ਨੇ ਸੀਬੀਆਈ ਦੇ ਵਾਹਨਾਂ ਨੂੰ ਘੇਰ ਲਿਆ ਅਤੇ ਅਧਿਕਾਰੀਆਂ ਨਾਲ ਖਿੱਚ-ਧੂਹ ਕੀਤੀ। ਇਸ ਮਗਰੋਂ ਪੁਲੀਸ ਨੂੰ ਫੋਨ ਕੀਤਾ ਗਿਆ ਜਿਥੋਂ ਰਜੌਲੀ ਪੁਲੀਸ ਸਟੇਸ਼ਨ ਤੋਂ ਮੁਲਾਜ਼ਮ ਮੌਕੇ ’ਤੇ ਭੇਜੇ ਗਏ। ਸਰਕਾਰੀ ਕੰਮ ’ਚ ਅੜਿੱਕਾ ਡਾਹੁਣ ਅਤੇ ਹਮਲੇ ਦੇ ਦੋਸ਼ ਹੇਠ ਮੁਲਜ਼ਮਾਂ ਖ਼ਿਲਾਫ਼ ਐੱਫਆਈਆਰ ਦਰਜ ਕੀਤੀ ਗਈ। ਨੀਟ-ਯੂਜੀ ਪੇਪਰ ਲੀਕ ਮਾਮਲੇ ਵਿੱਚ ਨਵਾਂ ਮੋੜ ਆ ਗਿਆ ਹੈ। ਇਸ ਦੇ ਤਾਰ ਝਾਰਖੰਡ ਨਾਲ ਜੁੜਦੇ ਨਜ਼ਰ ਆ ਰਹੇ ਹਨ। ਬਿਹਾਰ ਪੁਲੀਸ ਦੀ ਆਰਥਿਕ ਅਪਰਾਧ ਸ਼ਾਖਾ ਨੇ ਖੁਲਾਸਾ ਕੀਤਾ ਕਿ ਸ਼ਾਇਦ ਨੀਟ ਪ੍ਰੀਖਿਆ ਦਾ ਪ੍ਰਸ਼ਨ ਪੱਤਰ ਝਾਰਖੰਡ ਦੇ ਹਜ਼ਾਰੀਬਾਗ਼ ਦੇ ਇੱਕ ਸਕੂਲ ਤੋਂ ਲੀਕ ਹੋਇਆ ਹੈ। ਪੁਲੀਸ ਨੂੰ ਜਾਂਚ ਦੌਰਾਨ ਪਤਾ ਚੱਲਿਆ ਕਿ ਹਜ਼ਾਰੀਬਾਗ਼ ਦੇ ਓਏਸਿਸ ਸਕੂਲ ਵਿੱਚ ਭੇਜੇ ਪ੍ਰਸ਼ਨ ਪੱਤਰਾਂ ਨੂੰ ਪੈਕ ਕਰਨ ਲਈ ਵਰਤੇ ਲਿਫਾਫਿਆਂ ਅਤੇ ਟਰੰਕ ਨਾਲ ਛੇੜ-ਛਾੜ ਕੀਤੀ ਗਈ ਸੀ। ਬੀਤੇ ਦਿਨੀਂ ਦੇਵਘਰ ਤੋਂ ਗ੍ਰਿਫ਼ਤਾਰ ਬਲਦੇਵ ਕੁਮਾਰ ਉਰਫ਼ ਚਿੰਟੂ ਨੂੰ ਪ੍ਰੀਖਿਆ ਸ਼ੁਰੂ ਹੋਣ ਤੋਂ ਕੁਝ ਘੰਟੇ ਪਹਿਲਾਂ 5 ਮਈ ਨੂੰ ਫੋਨ ’ਤੇ ਹੱਲ ਕੀਤੇ ਪ੍ਰਸ਼ਨਾਂ ਦੀ ਪੀਡੀਐੱਫ ਮਿਲੀ ਸੀ। ਪੁਲੀਸ ਨੇ ਕਿਹਾ ਕਿ ਚਿੰਟੂ, ਸੰਜੀਵ ਕੁਮਾਰ ਉਰਫ਼ ਲੁਟਨ ਮੁਖੀਆ ਦੇ ਗਰੋਹ ਨਾਲ ਜੁੜਿਆ ਹੋਇਆ ਹੈ। ਆਰਥਿਕ ਅਪਰਾਧ ਸ਼ਾਖਾ ਦੇ ਇੱਕ ਅਧਿਕਾਰੀ ਨੇ ਕਿਹਾ, “ਮੁਖੀਆ ਨੇ ਨੀਟ ਪ੍ਰੀਖਿਆ ਤੋਂ ਇੱਕ ਦਿਨ ਪਹਿਲਾਂ 4 ਮਈ ਨੂੰ ਬਿਹਾਰ ਦੇ ਪਟਨਾ ਵਿੱਚ ਲਰਨ ਬੁਆਏਜ਼ ਹੋਸਟਲ ਅਤੇ ਪਲੇਅ ਸਕੂਲ ਵਿੱਚ ਲਗਪਗ 25 ਉਮੀਦਵਾਰਾਂ ਦੇ ਠਹਿਰਨ ਦਾ ਪ੍ਰਬੰਧ ਕੀਤਾ ਸੀ। ਹੱਲ ਕੀਤੇ ਪ੍ਰਸ਼ਨ ਪੱਤਰ ਛਾਪਣ ਲਈ ਸਕੂਲ ਦੇ ਪ੍ਰਿੰਟਰ ਦੀ ਵਰਤੋਂ ਕੀਤੀ ਗਈ ਸੀ। ਉਨ੍ਹਾਂ ਕਿਹਾ, ‘‘ਹੱਲ ਕੀਤੇ ਪੇਪਰ ਛਾਪਣ ਮਗਰੋਂ ਉਮੀਦਵਾਰਾਂ ਨੂੰ ਟੈਕਸੀਆਂ ਰਾਹੀਂ ਸਕੂਲ ਤੋਂ ਦੋ ਕਿਲੋਮੀਟਰ ਦੂਰ ਕਿਸੇ ਹੋਰ ਥਾਂ ਇਕੱਤਰ ਕੀਤਾ ਗਿਆ। ਇੱਥੇ ਉਨ੍ਹਾਂ ਨੂੰ ਪ੍ਰਸ਼ਨਾਂ ਦੇ ਉੱਤਰ ਯਾਦ ਕਰਵਾਏ ਜਾਂਦੇ ਸਨ। ਸਮੇਂ ਦੀ ਘਾਟ ਕਾਰਨ ਉਮੀਦਵਾਰ ਉੱਤਰ ਯਾਦ ਨਹੀਂ ਕਰ ਸਕੇ।” ਹਾਲਾਂਕਿ, ਬਿਹਾਰ ਪੁਲੀਸ ਨੇ ਟੈਕਸੀਆਂ ਜ਼ਬਤ ਕਰ ਕੇ ਡਰਾਈਵਰਾਂ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ। ਮੁੱਢਲੀ ਜਾਂਚ ਦੌਰਾਨ ‘ਲਰਨ ਪਲੇਅ ਸਕੂਲ’ ਵਿੱਚ ਸਾੜੇ ਗਏ ਪ੍ਰਸ਼ਨ ਪੱਤਰ ਮਿਲੇ ਹਨ। ਇਨ੍ਹਾਂ ਨੂੰ ਕੌਮੀ ਟੈਸਟਿੰਗ ਏਜੰਸੀ ਵੱਲੋਂ 20 ਜੂਨ ਨੂੰ ਪੁਲੀਸ ਨੂੰ ਮੁਹੱਈਆ ਕਰਵਾਏ ਗਏ ਅਸਲ ਪ੍ਰਸ਼ਨ ਪੱਤਰ ਨਾਲ ਮਿਲਾਇਆ ਗਿਆ। ਬਿਹਾਰ ਪੁਲੀਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਇਹ ਪ੍ਰਸ਼ਨ ਪੱਤਰ ਕਦੋਂ ਲੀਕ ਹੋਏ ਸਨ। ਪੁਲੀਸ ਵੱਲੋਂ ਦੇਵਘਰ ਤੋਂ ਗ੍ਰਿਫ਼ਤਾਰ ਛੇ ਮੁਲਜ਼ਮਾਂ ਦੀ ਬਰੇਨ ਮੈਪਿੰਗ ਕਰਵਾਈ ਜਾ ਸਕਦੀ ਹੈ।

ਨੀਟ-ਯੂਜੀ ਵਿਵਾਦ ’ਚ ਸੀਬੀਆਈ ਵੱਲੋਂ ਐੱਫਆਈਆਰ ਦਰਜ Read More »

ਭਾਰਤ-ਬੰਗਲਾਦੇਸ਼ ਰਿਸ਼ਤੇ

ਦੋ ਹਫ਼ਤਿਆਂ ਦੇ ਅੰਦਰ ਆਪਣੇ ਦੂਜੇ ਭਾਰਤ ਦੌਰੇ ਦੌਰਾਨ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਵਿਆਪਕ ਵਾਰਤਾ ਕੀਤੀ ਹੈ। ਇਸ ਮੁਲਾਕਾਤ ਵਿੱਚੋਂ ਦੁਵੱਲੇ ਰਿਸ਼ਤੇ ਹੋਰ ਮਜ਼ਬੂਤ ਕਰਨ ਪ੍ਰਤੀ ਦੋਵਾਂ ਦੇਸ਼ਾਂ ਦੀ ਵਚਨਬੱਧਤਾ ਝਲਕਦੀ ਹੈ। ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਿੱਚ ਐੱਨਡੀਏ ਸਰਕਾਰ ਦੇ ਗਠਨ ਤੋਂ ਬਾਅਦ ਕਿਸੇ ਵਿਦੇਸ਼ੀ ਨੇਤਾ ਵੱਲੋਂ ਕੀਤਾ ਗਿਆ ਭਾਰਤ ਦਾ ਇਹ ਪਹਿਲਾ ਸਰਕਾਰੀ ਦੌਰਾ ਹੈ। ਭਾਰਤ ਅਤੇ ਬੰਗਲਾਦੇਸ਼ ਨੇ ਕਈ ਖੇਤਰਾਂ ਵਿੱਚ ਸਮਝੌਤੇ ਕੀਤੇ ਹਨ ਜਿਨ੍ਹਾਂ ਵਿੱਚ ਸਾਗਰੀ ਸਹਿਯੋਗ ਤੋਂ ਲੈ ਕੇ ਸਮੁੰਦਰ ਨਾਲ ਜੁੜੇ ਕਾਰੋਬਾਰ ਤੇ ਸਰਗਰਮੀ (blue economy), ਰੇਲ ਸੰਪਰਕ, ਪੁਲਾੜ ਖੇਤਰ, ਡਿਜੀਟਲ ਭਾਈਵਾਲੀ, ਸਿਹਤ ਸੰਭਾਲ ਅਤੇ ਰੱਖਿਆ ਉਤਪਾਦਨ ਸ਼ਾਮਿਲ ਹਨ। ਭਾਰਤ ਨੂੰ ਬੰਗਲਾਦੇਸ਼ ਦਾ ਵੱਡਾ ਗੁਆਂਢੀ ਅਤੇ ਭਰੋਸੇਯੋਗ ਦੋਸਤ ਕਰਾਰ ਦਿੰਦਿਆਂ ਸ਼ੇਖ ਹਸੀਨਾ ਨੇ 1971 ਵਿੱਚ ਆਪਣੇ ਮੁਲਕ ਦੀ ਆਜ਼ਾਦੀ ’ਚ ਭਾਰਤ ਸਰਕਾਰ ਤੇ ਇੱਥੋਂ ਦੇ ਲੋਕਾਂ ਦੇ ਯੋਗਦਾਨ ਨੂੰ ਯਾਦ ਕੀਤਾ। ਇਸ ਇਤਿਹਾਸਕ ਵਿਰਾਸਤ ਤੋਂ ਇਲਾਵਾ ਮੋਦੀ ਅਤੇ ਹਸੀਨਾ ਨੇ ਪਿਛਲੇ ਇੱਕ ਦਹਾਕੇ ਦੌਰਾਨ ਚੰਗੇ ਸਬੰਧ ਕਾਇਮ ਕੀਤੇ ਹਨ। ਇਸ ਨਾਲ ਦੁਵੱਲੇ ਰਿਸ਼ਤੇ ਹੋਰ ਮਜ਼ਬੂਤ ਹੁੰਦੇ ਗਏ ਹਨ। ਪਿਛਲੇ ਸਾਲ ਨਵੰਬਰ ਵਿੱਚ ਰਾਸ਼ਟਰੀ ਚੋਣਾਂ ਤੋਂ ਪਹਿਲਾਂ ਜਦੋਂ ਹਸੀਨਾ ਨੂੰ ਨਾ ਸਿਰਫ਼ ਬੰਗਲਾਦੇਸ਼ ਵਿਰੋਧੀ ਧਿਰ ਬਲਕਿ ਅਮਰੀਕੀ ਦਬਾਅ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਸੀ, ਉਦੋਂ ਮੋਦੀ ਨੇ ਆਪਣੀ ਹਮਰੁਤਬਾ ਦੀ ਤਿੰਨ ਉਸਾਰੀ ਪ੍ਰਾਜੈਕਟਾਂ ਦਾ ਉਦਘਾਟਨ ਕਰਨ ਵਿੱਚ ਮਦਦ ਕੀਤੀ ਸੀ। ਇਸ ਨਾਲ ਹਸੀਨਾ ਦੀ ਚੋਣ ਮੁਹਿੰਮ ਨੂੰ ਵੱਡਾ ਹੁਲਾਰਾ ਮਿਲਿਆ ਸੀ। ਪਿਛਲੇ ਹਫ਼ਤੇ ਦੀ ਮੁਲਾਕਾਤ ਦਾ ਅਹਿਮ ਹਾਸਿਲ ਭਾਰਤ ਵੱਲੋਂ ਤੀਸਤਾ ਨਦੀ ਦੇ ਪਾਣੀ ਨੂੰ ਸਾਂਭਣ ਲਈ ਮੈਗਾ ਪ੍ਰੋਜੈਕਟ ਵਾਸਤੇ ਤਕਨੀਕੀ ਟੀਮ ਨੂੰ ਬੰਗਲਾਦੇਸ਼ ਭੇਜਣ ਦਾ ਫ਼ੈਸਲਾ ਕਰਨਾ ਹੈ। ਚੀਨ ਜੋ ਭਾਰਤ ਦੇ ਗੁਆਂਢੀਆਂ ਨੂੰ ਖਿੱਚਣ ਜਾਂ ਉਨ੍ਹਾਂ ਉੱਤੇ ਦਬਾਅ ਬਣਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡਦਾ, ਨਵੀਂ ਦਿੱਲੀ ਦੇ ਇਤਰਾਜ਼ਾਂ ਦੇ ਬਾਵਜੂਦ ਅੰਦਾਜ਼ਨ ਇੱਕ ਅਰਬ ਡਾਲਰ ਦੇ ਪ੍ਰਾਜੈਕਟ ਉੱਤੇ ਨਿਗ੍ਹਾ ਟਿਕਾਈ ਬੈਠਾ ਹੈ। ਭਾਰਤ ਨਾਲ ਹਸੀਨਾ ਦੀ ਨੇੜਤਾ ਦੀ ਪਰਖ ਅਗਲੇ ਮਹੀਨੇ ਹੋਵੇਗੀ ਕਿਉਂਕਿ ਬੰਗਲਾਦੇਸ਼ੀ ਪ੍ਰਧਾਨ ਮੰਤਰੀ ਵੱਲੋਂ ਚੀਨ ਦਾ ਦੌਰਾ ਕਰਨ ਦੀ ਸੰਭਾਵਨਾ ਹੈ। ਇਸ ਦੌਰਾਨ ਭਾਰਤ ਔਖਿਆਈ ਦਾ ਸਾਹਮਣਾ ਕਰਨ ਦੇ ਰੌਂਅ ਵਿਚ ਨਹੀਂ ਹੈ। ਅਮਰੀਕਾ ਨੇ ਭਾਵੇਂ ਹਸੀਨਾ ਦੀ ਅਗਵਾਈ ਵਾਲੀ ਅਵਾਮੀ ਲੀਗ ਸਰਕਾਰ ਦੀ ਕਥਿਤ ਮਨੁੱਖੀ ਹੱਕਾਂ ਦੀ ਉਲੰਘਣਾ ਅਤੇ ਚੋਣ ਬੇਨਿਯਮੀਆਂ ਲਈ ਨਿਖੇਧੀ ਕੀਤੀ ਹੈ ਪਰ ਭਾਰਤ ਆਪਣੀ ਆਜ਼ਾਦਾਨਾ ਵਿਦੇਸ਼ ਨੀਤੀ ’ਤੇ ਕਾਇਮ ਰਹਿੰਦਿਆਂ ਢਾਕਾ ਨਾਲ ਨੇੜਿਉਂ ਰਾਬਤਾ ਰੱਖ ਰਿਹਾ ਹੈ। ਭਾਰਤ ਅਤੇ ਬੰਗਲਾਦੇਸ਼ ਦੇ ਨਿਰੰਤਰ ਵੱਧ-ਫੁਲ ਰਹੇ ਰਿਸ਼ਤਿਆਂ ਦੇ ਮੱਦੇਨਜ਼ਰ ਅਮਰੀਕਾ ਤੇ ਚੀਨ ਦੋਵਾਂ ਦਾ ਬੇਚੈਨ ਹੋਣਾ ਸੁਭਾਵਿਕ ਵੀ ਹੈ। ਅਸਲ ਵਿਚ, ਪਿਛਲੇ ਕੁਝ ਸਮੇਂ ਤੋਂ ਸੰਸਾਰ ਭੂ-ਸਿਆਸਤ ਵਿੱਚ ਸਿਫ਼ਤੀ ਤਬਦੀਲੀਆਂ ਦੇਖਣ ਨੂੰ ਮਿਲ ਰਹੀਆਂ ਹਨ

ਭਾਰਤ-ਬੰਗਲਾਦੇਸ਼ ਰਿਸ਼ਤੇ Read More »

ਸ਼ਾਹ ਵੱਲੋਂ ਹੜ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਤਿਆਰੀਆਂ ਦਾ ਜਾਇਜ਼ਾ

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇੱਥੇ ਅੱਜ ਮੌਨਸੂਨ ਦੌਰਾਨ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿੱਚ ਹੜ੍ਹਾਂ ਦੀ ਸਥਿਤੀ ਨਾਲ ਨਜਿੱਠਣ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ। ਮੌਨਸੂਨ ਸਬੰਧੀ ਤਿਆਰੀਆਂ ਦੇ ਜਾਇਜ਼ੇ ਲਈ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸ਼ਾਹ ਨੇ ਹੜ੍ਹ ਅਤੇ ਪਾਣੀ ਪ੍ਰਬੰਧਨ ਲਈ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਵੱਲੋਂ ਮੁਹੱਈਆ ਕਰਵਾਈਆਂ ਸੈਟੇਲਾਈਟ ਤਸਵੀਰਾਂ ਦੀ ਸਰਵੋਤਮ ਵਰਤੋਂ ’ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਗਲੇਸ਼ੀਅਲ ਲੇਕ ਆਊਟਬਰਸਟ ਫਲੱਡ (ਜੀਐੱਲਓਐੱਫ) ਨਾਲ ਨਜਿੱਠਣ ਦੀਆਂ ਤਿਆਰੀਆਂ ਦਾ ਵੀ ਜਾਇਜ਼ਾ ਲਿਆ। ਸ਼ਾਹ ਨੇ ਕਿਹਾ ਕਿ ਹੜ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਦਰਿਆਵਾਂ ਦੇ ਪਾਣੀ ਦੇ ਪੱਧਰ ਦੀ ਪੂਰਵ ਅਨੁਮਾਨ ਪ੍ਰਣਾਲੀ ਨੂੰ ਅਪਗ੍ਰੇਡ ਕਰਨ ਲਈ ਯਤਨ ਕੀਤੇ ਜਾਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਉੱਤਰ-ਪੂਰਬ ਵਿੱਚ ਘੱਟੋ-ਘੱਟ 50 ਵੱਡੇ ਤਾਲਾਬ ਬਣਾਏ ਜਾਣੇ ਚਾਹੀਦੇ ਹਨ ਤਾਂ ਜੋ ਬ੍ਰਹਮਪੁੱਤਰ ਦੇ ਪਾਣੀ ਨੂੰ ਮੋੜ ਕੇ ਇਨ੍ਹਾਂ ਤਾਲਾਬਾਂ ਵਿੱਚ ਸਟੋਰ ਕੀਤਾ ਜਾ ਸਕੇ। ਇਸ ਨਾਲ ਉਨ੍ਹਾਂ ਖੇਤਰਾਂ ਵਿੱਚ ਘੱਟ ਲਾਗਤ ’ਤੇ ਖੇਤੀਬਾੜੀ, ਸਿੰਜਾਈ ਅਤੇ ਸੈਰ-ਸਪਾਟੇ ਨੂੰ ਵਿਕਸਤ ਕਰਨ ਵਿੱਚ ਮਦਦ ਮਿਲੇਗੀ ਅਤੇ ਹੜ੍ਹਾਂ ਨਾਲ ਨਜਿੱਠਣ ਵਿੱਚ ਵੀ ਮਦਦ ਮਿਲੇਗੀ, ਜਿਸ ਨਾਲ ਸਥਾਨਕ ਆਰਥਿਕਤਾ ਨੂੰ ਲਾਭ ਹੋਵੇਗਾ। ਬ੍ਰਹਮਪੁੱਤਰ ’ਚ ਮੌਨਸੂਨ ਦੌਰਾਨ ਆਉਂਦੇ ਹੜ੍ਹ ਆਸਾਮ ਅਤੇ ਉੱਤਰ-ਪੂਰਬੀ ਖੇਤਰ ਲਈ ਇੱਕ ਵੱਡਾ ਮੁੱਦਾ ਹੈ ਕਿਉਂਕਿ ਹਰ ਸਾਲ ਹਜ਼ਾਰਾਂ ਏਕੜ ਜ਼ਮੀਨ ਪਾਣੀ ਦੀ ਮਾਰ ਹੇਠ ਆਉਂਦੀ ਹੈ ਅਤੇ ਕਈ ਲੋਕਾਂ ਦੀ ਜਾਨ ਗਈ ਹੈ। ਗ੍ਰਹਿ ਮੰਤਰੀ ਨੇ ਸਬੰਧਿਤ ਵਿਭਾਗਾਂ ਨੂੰ ਸਿੱਕਮ ਅਤੇ ਮਨੀਪੁਰ ਵਿੱਚ ਹਾਲ ਹੀ ਵਿੱਚ ਆਏ ਹੜ੍ਹਾਂ ਦਾ ਅਧਿਐਨ ਕਰਨ ਅਤੇ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਰਿਪੋਰਟ ਸੌਂਪਣ ਦੇ ਨਿਰਦੇਸ਼ ਦਿੱਤੇ। ਸ਼ਾਹ ਨੇ ਵੱਖ-ਵੱਖ ਵਿਭਾਗਾਂ ਵੱਲੋਂ ਤਿਆਰ ਕੀਤੀਆਂ ਗਈਆਂ ਮੌਸਮ, ਮੀਂਹ ਅਤੇ ਹੜ੍ਹ ਚਿਤਾਵਨੀ ਨਾਲ ਸਬੰਧਿਤ ਐਪਸ ਨਾਲ ਜੁੜਨ ਦੀ ਲੋੜ ’ਤੇ ਜ਼ੋਰ ਦਿੱਤਾ। ਮੀਟਿੰਗ ਦੌਰਾਨ ਗ੍ਰਹਿ ਮੰਤਰੀ ਨੇ ਪਿਛਲੇ ਸਾਲ ਹੋਈ ਮੀਟਿੰਗ ਦੌਰਾਨ ਲਏ ਗਏ ਫ਼ੈਸਲਿਆਂ ’ਤੇ ਕੀਤੀ ਗਈ ਕਾਰਵਾਈ ਦੀ ਵੀ ਸਮੀਖਿਆ ਕੀਤੀ।

ਸ਼ਾਹ ਵੱਲੋਂ ਹੜ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਤਿਆਰੀਆਂ ਦਾ ਜਾਇਜ਼ਾ Read More »

ਦਿੱਲੀ ਦੇ ਕਿੰਗਰਿਆਂ ਨੂੰ ਕੰਬਣੀ ਕਿਉਂ/ਜਯੋਤੀ ਮਲਹੋਤਰਾ

ਹਾਲੀਆ ਚੋਣ ਨਤੀਜਿਆਂ ਕਰ ਕੇ ਸਿਆਸਤ ਅਤੇ ਭਾਜਪਾ ਦੇ ਹਿੰਦੂਤਵੀ ਕਿਲ੍ਹੇ ਉੱਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜਕੜ ਨੂੰ ਕੰਬਣੀ ਛਿੜੀ ਹੋਈ ਹੈ ਅਤੇ 18ਵੀਂ ਲੋਕ ਸਭਾ ਦੇ ਆਉਣ ਵਾਲੇ ਮੌਨਸੂਨ ਸੈਸ਼ਨ ਤੋਂ ਆਉਣ ਵਾਲੀਆਂ ਚੀਜ਼ਾਂ ਦਾ ਟ੍ਰੇਲਰ ਮਿਲ ਜਾਵੇਗਾ। ਉਂਝ, ਬਾਕੀ ਦੁਨੀਆ ਵਿੱਚ ਖੇਡੀ ਜਾ ਰਹੀ ਮਹਾਂ ਖੇਡ ਜਿੱਥੇ ਅਮਰੀਕਾ, ਰੂਸ ਤੇ ਚੀਨ ਖਾਸ ਧੁਰੇ ਬਣੇ ਹੋਏ ਹਨ, ਵਿੱਚ ਇਹ ਗੱਲ ਦੇਖਣ ਵਾਲੀ ਹੋਵੇਗੀ ਕਿ ਗੜਬੜਜ਼ਦਾ ਖਿੱਤੇ ਅੰਦਰ ਸਥਿਰ ਸ਼ਕਤੀ ਬਣੇ ਹੋਣ ਦੇ ਭਾਰਤ ਦੇ ਨਿਸ਼ਚੇ ਨੂੰ ਇਹ ਦੇਸ਼ ਕਿਸ ਨਜ਼ਰ ਨਾਲ ਦੇਖਦੇ ਹਨ। ਸਭ ਤੋਂ ਪਹਿਲਾਂ ਜਿ਼ਕਰ ਛੇੜਦੇ ਹਾਂ ਮਹੱਤਵਪੂਰਨ ਮਾਮਲੇ ਦਾ; 79 ਸਾਲਾ ਸਾਬਕਾ ਇੰਟੈਲੀਜੈਂਸ ਮੁਖੀ ਅਜੀਤ ਡੋਵਾਲ ਨੇ ਕੌਮੀ ਸੁਰੱਖਿਆ ਸਲਾਹਕਾਰ (ਐੱਨਐੱਸਏ) ਵਜੋਂ ਆਪਣੇ ਤੀਜੇ ਕਾਰਜਕਾਲ ਦੀ ਸ਼ੁਰੂਆਤ ਕਰਦਿਆਂ ਪਿਛਲੇ ਹਫ਼ਤੇ ਦੇ ਸ਼ੁਰੂ ਵਿੱਚ ਨਵੀਂ ਦਿੱਲੀ ਵਿੱਚ ਆਪਣੇ ਅਮਰੀਕੀ ਹਮਰੁਤਬਾ ਜੇਕ ਸੁਲੀਵਨ ਨਾਲ ਮੁਲਾਕਾਤ ਕੀਤੀ ਤਾਂ ਕਿ ਅਮਰੀਕਾ ਤੋਂ ਭਾਰਤ ਨੂੰ ਖਾਸ ਤਕਨਾਲੋਜੀਆਂ ਦੇ ਤਬਾਦਲੇ ਦੀ ਅਹਿਮੀਅਤ ਨੂੰ ਉਜਾਗਰ ਕੀਤਾ ਜਾ ਸਕੇ। ਉਂਝ, ਇਸ ਮੀਟਿੰਗ ਬਾਰੇ ਅਹਿਮ ਚਰਚਾ ਉਹ ਸੀ ਜੋ ਵਫ਼ਦਾਂ ਦੀ ਵਾਰਤਾ ਤੋਂ ਪਹਿਲਾਂ ਵਾਪਰੀ ਸੀ ਜਦੋਂ ਡੋਵਾਲ ਅਤੇ ਸੁਲੀਵਨ ਬਿਨਾਂ ਕਿਸੇ ਸਟਾਫ, ਨੋਟ ਲੈਣ ਵਾਲਿਆਂ ਤੋਂ ਬਗ਼ੈਰ ਮਿਲੇ ਸਨ ਅਤੇ ਕਮਰੇ ਵਿੱਚ ਹੋਰ ਕੋਈ ਨਹੀਂ ਸੀ। ਬਿਨਾਂ ਸ਼ੱਕ, ਉੱਥੇ ਲੈਂਪ ਬੇਸ ਵਿੱਚ ਜਾਂ ਕਿਸੇ ਮਹਿੰਗੀ ਕਲਾ ਕਿਰਤ ਦੇ ਪਿੱਛੇ ਕੋਈ ਰਿਕਾਰਡਿੰਗ ਯੰਤਰ ਛੁਪਾ ਕੇ ਰੱਖੇ ਹੋਣਗੇ ਜਿਨ੍ਹਾਂ ਬਾਰੇ ਅਸੀਂ ਜੇਮਸ ਬਾਂਡ ਦੀਆਂ ਫਿਲਮਾਂ ਦੇ ਦਿਨਾਂ ਤੋਂ ਜਾਣਦੇ ਹਾਂ; ਤੇ ਦੋਵਾਂ ਨੇ ਆਪੋ-ਆਪਣੇ ਅਹਿਲਕਾਰਾਂ ਨਾਲ ਆਪਣੀ ਵਾਰਤਾ ਦੇ ਮੁੱਖ ਨੁਕਤਿਆਂ ਬਾਰੇ ਸੋਚ ਵਿਚਾਰ ਕੀਤੀ ਹੋਵੇਗੀ। ਉਂਝ, ਕਿਸੇ ਨੂੰ ਮੁਗਾਲਤਾ ਨਾ ਹੋ ਜਾਵੇ, ਆਈਸੀਈਟੀ ਵਜੋਂ ਜਾਣੀਆਂ ਜਾਂਦੀਆਂ ਖਾਸ ਤਕਨਾਲੋਜੀਆਂ ਸਬੰਧੀ ਕੋਈ ਵੀ ਗੱਲਬਾਤ ਜਾਂ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਜਾਂ ਸੁਲੀਵਨ ਤੇ ਵਿਦੇਸ਼ ਮਾਮਲਿਆਂ ਬਾਰੇ ਮੰਤਰੀ ਐੱਸ ਜੈਸ਼ੰਕਰ ਨਾਲ ਅੱਧੇ ਘੰਟੇ ਦੀ ‘ਚਾਏ ਪੇ ਚਰਚਾ’ ਵਿੱਚੋਂ ਕੋਈ ਵੀ ਮੁਲਾਕਾਤ ਇੰਨੀ ਮਹੱਤਵਪੂਰਨ ਨਹੀਂ ਹੋਣੀ ਸੀ ਜਿੰਨਾ ਅਹਿਮ ਇਹ ਨੋਟ ਸੀ (ਕਿ ਅਮਰੀਕਾ ਦੇ ਉਪ ਵਿਦੇਸ਼ ਮੰਤਰੀ ਅਤੇ ਚੀਨ ਬਾਰੇ ਅਮਰੀਕਾ ਦੇ ਚੋਟੀ ਦੇ ਰਾਜਦੂਤ ਕਰਟ ਕੈਂਪਬੈਲ ਵੀ ਦਿੱਲੀ ਵਿਚ ਮੌਜੂਦ ਸਨ) ਤੇ ਇਹ ਇਸ ਕਰ ਕੇ ਹੈ ਕਿਉਂਕਿ ਦਿੱਲੀ ਵਿਚ ਸਾਰੇ ਉੱਚ ਪੱਧਰੀ ਸਫ਼ਾਰਤੀ ਰਾਬਤਿਆਂ ਲਈ ਮੁਕੱਰਰ ਅਤੇ ਬਹੁਤ ਹੀ ਸੋਹਣੇ ਢੰਗ ਨਾਲ ਸਜਾਏ ਹੈਦਰਾਬਾਦ ਭਵਨ ਵਿੱਚ ਜਦੋਂ ਸਾਰੀਆਂ ਟੱਲੀਆਂ ਤੇ ਸੀਟੀਆਂ ਦੀ ਗੂੰਜ ਅਤੇ ਸ਼ਾਨਦਾਰ ਭੋਜ ਦੀ ਮਹਿਕ ਮੱਠੀ ਪੈ ਗਈ ਤਾਂ ਗੱਲ ਉਸ ਸਖ਼ਤ ਕਵਾਇਦ ’ਤੇ ਆ ਟਿਕੀ ਜਿਸ ਵਿੱਚ ਇਹ ਵਾਚਿਆ ਜਾਂਦਾ ਹੈ ਕਿ ਕੋਈ ਸ਼ਾਲੀਨਤਾ ਦਾ ਪੱਲਾ ਛੱਡੇ ਬਗ਼ੈਰ ਕਿੰਨੀ ਦ੍ਰਿੜਤਾ ਨਾਲ ਡਟਿਆ ਰਹਿੰਦਾ ਹੈ। ਯਕੀਨਨ, ਮੁਲਾਕਾਤ ਦਾ ਕੁਝ ਸਮਾਂ ਨਿਊ ਯਾਰਕ ਵਿੱਚ ਖ਼ਾਲਿਸਤਾਨ ਪੱਖੀ ਕਾਰਕੁਨ ਗੁਰਪਤਵੰਤ ਸਿੰਘ ਪੰਨੂ ਨੂੰ ਮਾਰਨ ਲਈ ਭਾਰਤ ਦੀ ਤਥਾਕਥਿਤ ਕੋਸ਼ਿਸ਼ ’ਤੇ ਸ਼ਰਫ ਹੋਇਆ ਹੋਵੇਗਾ। ਜਦੋਂ ਡੋਵਾਲ ਤੇ ਸੁਲੀਵਨ ਦਿੱਲੀ ਵਿੱਚ ਚਰਚਾ ਕਰ ਰਹੇ ਸਨ, ਉਦੋਂ ਹੀ ਚੈੱਕ ਅਧਿਕਾਰੀ ਭਾਰਤੀ ਨਾਗਰਿਕ ਨਿਖਿਲ ਗੁਪਤਾ ਨੂੰ ਅਮਰੀਕੀਆਂ ਦੇ ਹਵਾਲੇ ਕਰ ਰਹੇ ਸਨ ਅਤੇ ਜਿਸ ਬਾਰੇ ਇਹ ਦੋਸ਼ ਲਾਇਆ ਜਾਂਦਾ ਹੈ ਕਿ ਉਸ ਨੂੰ ਸਹਿ ਸਾਜਿ਼ਸ਼ੀ ‘ਸੀਸੀ-1’ ਨੇ ਗੰਢਿਆ ਸੀ ਅਤੇ ‘ਸੀਸੀ-1’ ਬਾਰੇ ‘ਵਾਸਿ਼ੰਗਟਨ ਪੋਸਟ’ ਅਖ਼ਬਾਰ ਨੇ ਹਾਲ ਹੀ ਵਿੱਚ ਖੁਲਾਸਾ ਕੀਤਾ ਸੀ ਕਿ ਇਹ ਸ਼ਖ਼ਸ ਭਾਰਤ ਦੀ ਸੂਹੀਆ ਏਜੰਸੀ ‘ਰਾਅ’ ਦਾ ਵਿਕਰਮ ਯਾਦਵ ਨਾਂ ਦਾ ਅਫਸਰ ਸੀ। ਇੱਥੋਂ ਤੱਕ ਅਸੀਂ ਇਹ ਸਭ ਜਾਣਦੇ ਹਾਂ, ਅਸੀਂ ਇਹ ਵੀ ਜਾਣਦੇ ਹਾਂ ਕਿ ਜਦੋਂ ਇਸ ਮਾਮਲੇ ਦੀ ਦੁਰਗੰਧ ਫੈਲਣ ਲੱਗੀ ਸੀ ਤਾਂ ਭਾਰਤੀਆਂ ਨੇ ਅਮਰੀਕੀਆਂ ਨੂੰ ਸ਼ਾਂਤ ਕਰਨ ਲਈ ਯਾਦਵ ਨੂੰ ਉਸ ਦੇ ਪਿੱਤਰੀ ਕੇਡਰ ਸੀਆਰਪੀਐੱਫ ਵਿੱਚ ਵਾਪਸ ਭੇਜ ਦਿੱਤਾ ਸੀ। ਸਮਝਿਆ ਜਾਂਦਾ ਹੈ ਕਿ ਉਹ ਛੱਤੀਸਗੜ੍ਹ ਵਿੱਚ ਵਾਪਸ ਆ ਗਿਆ ਹੈ ਅਤੇ ਇਹ ਵੀ ਸੁਣਨ ਵਿੱਚ ਆਇਆ ਹੈ ਕਿ ਮਾਓਵਾਦੀ ਰੰਗਰੂਟਾਂ ਨੂੰ ਮਾਰਨ ਵਿੱਚ ਰੁੱਝਿਆ ਹੋਇਆ ਹੈ। ਇਸ ਕਥਿਤ ਹੱਤਿਆ ਦੀ ਸੁਪਾਰੀ ਪਿਛਲੇ ਸਾਲ 22 ਜੂਨ ਤੱਕ ਸਿਰੇ ਚਾੜ੍ਹੀ ਜਾਣੀ ਸੀ ਜੋ ਅਮਰੀਕੀਆਂ ਨੇ ਠੁੱਸ ਕਰ ਦਿੱਤੀ ਸੀ ਜਿਸ ਕਰ ਕੇ ਪੰਨੂ ਜਿਊਂਦਾ ਹੈ। ਹਾਲੀਆ ਲੋਕ ਸਭਾ ਚੋਣਾਂ ਵਿੱਚ ਉਹ ਕੁਝ ਆਡੀਓ ਟੇਪਾਂ ਭੇਜਣ ਜੋਗਾ ਹੀ ਰਹਿ ਗਿਆ ਸੀ ਜਿਨ੍ਹਾਂ ਵਿੱਚ ਉਹ ਖਡੂਰ ਸਾਹਿਬ ਹਲਕੇ ਤੋਂ ਚੋਣ ਲੜ ਰਹੇ ਅੰਮ੍ਰਿਤਪਾਲ ਸਿੰਘ ਜਿਹੇ ਗਰਮ ਖਿਆਲੀਆਂ (ਰੈਡੀਕਲਾਂ) ਨੂੰ ਜਿਤਾਉਣ ਦੀਆਂ ਅਪੀਲਾਂ ਕਰਦਾ ਸੀ; ਬਿਨਾਂ ਸ਼ੱਕ, ਅੰਮ੍ਰਿਤਪਾਲ ਜਿੱਤ ਗਿਆ ਪਰ ਇਸ ਪਿੱਛੇ ਵੱਖਵਾਦੀ ਭਾਵਨਾਵਾਂ ਉਕਸਾਉਣ ਦੀ ਕਿਸੇ ਕੋਸ਼ਿਸ਼ ਦਾ ਨਹੀਂ ਸਗੋਂ ਪੰਜਾਬੀਆਂ ਦੇ ਦਿੱਲੀ ਖਿ਼ਲਾਫ਼ ਗੁੱਸੇ ਦਾ ਜਿ਼ਆਦਾ ਯੋਗਦਾਨ ਹੈ। ਅਸਲ ਗੱਲ ਇਹ ਹੈ ਕਿ ਪੰਨੂ ਭਾਵੇਂ ਜਿਊਂਦਾ ਰਹੇ ਜਾਂ ਨਾ ਪਰ ਉਸ ਦੇ ਆਖੇ ਦਾ ਕੋਈ ਅਸਰ ਨਹੀਂ ਹੈ। ਸੁਲੀਵਨ ਅਤੇ ਡੋਵਾਲ ਨੇ ਵੀ ਆਪੋ-ਆਪਣੇ ਢੰਗ ਨਾਲ ਇਨ੍ਹਾਂ ਪੱਖਾਂ ’ਤੇ ਝਾਤ ਮਾਰੀ ਹੋਵੇਗੀ। ਡੋਵਾਲ ਮੁਆਫ਼ੀ ਮੰਗਣ ਵਾਲਿਆਂ ’ਚੋਂ ਨਹੀਂ ਹੈ; ਆਤਮ-ਸਨਮਾਨ ਵਾਲਾ ਕੋਈ ਵੀ ਇੰਟੈਲੀਜੈਂਸ ਅਫਸਰ ਅਜਿਹਾ ਨਹੀਂ ਕਰਦਾ ਅਤੇ ਦੁਆ ਕਰੋ ਕਿ ਉਹ ਅਜਿਹਾ ਨਾ ਹੀ ਕਰੇ ਪਰ ਸਾਰੀਆਂ ਧਿਰਾਂ ਇਹ ਜਾਣਦੀਆਂ ਹਨ ਕਿ ਵੱਡੇ ਦਾਈਏ ਵਾਲੀ ਇਸ ਖੇਡ ਵਿੱਚ ਸਾਰੇ ਦੇਸ਼ ਇੱਕ ਦੂਜੇ ਦੇ ਦਿਮਾਗ, ਗੁਰਦੇ ਅਤੇ ਜ਼ੋਰ ਦੀ ਅਜ਼ਮਾਇਸ਼ ਕਰਦੇ ਰਹਿੰਦੇ ਹਨ ਪਰ ਭਾਰਤ ਦਾ ਪੱਲੜਾ ਅੱਜ ਥੋੜ੍ਹਾ ਜਿਹਾ ਹਲਕਾ ਹੋ ਗਿਆ ਹੈ। ਬਹਰਹਾਲ, ਭਾਰਤੀਆਂ ਦੀ ਯਾਦਦਾਸ਼ਤ ਬਹੁਤ ਲੰਮੀ ਹੁੰਦੀ ਹੈ। ‘ਰਾਅ’ ਏਜੰਟ ਰਾਬਿੰਦਰ ਸਿੰਘ ਦਾ ਮਾਮਲਾ ਅਜੇ ਭੁੱਲਿਆ ਨਹੀਂ ਹੋਣਾ ਜਿਸ ਨੂੰ 2004 ਵਿੱਚ ਅਮਰੀਕੀਆਂ ਨੇ ਗੰਢ ਲਿਆ ਸੀ। ਦਿੱਲੀ ਵਿੱਚ ਕਿਸੇ ਨੂੰ ਨਹੀਂ ਭੁੱਲਿਆ ਕਿ ਕਿਵੇਂ ਉਸ ਨੂੰ ਨੇਪਾਲ ਰਸਤੇ ਬਾਹਰ ਕੱਢਿਆ ਗਿਆ ਸੀ ਹਾਲਾਂਕਿ ਉਦੋਂ ਤੱਕ ਦੋਵੇਂ ਮੁਲਕ ਇੱਕ ਦੂਜੇ ਦੇ ‘ਸੁਭਾਵਿਕ ਸਹਿਯੋਗੀ’ ਹੋਣ ਦੀਆਂ ਕਸਮਾਂ ਖਾਣ ਲੱਗ ਪਏ ਸਨ। ਤੁਹਾਡੇ ’ਚੋਂ ਜਿਹੜੇ ਪਾਠਕ ਜਾਸੂਸੀ ਫਿਲਮਾਂ ਦੇਖਣ ਦੇ ਸ਼ੌਕੀਨ ਹਨ, ਜੇ ਉਨ੍ਹਾਂ ਪਹਿਲਾਂ ਨਹੀਂ ਦੇਖੀ ਤਾਂ ਅੱਜ ਉਨ੍ਹਾਂ ਨੂੰ ਵਿਸ਼ਾਲ ਭਾਰਦਵਾਜ ਦੀ ਫਿਲਮ ‘ਖ਼ੁਫ਼ੀਆ’ ਦੇਖਣੀ ਚਾਹੀਦੀ ਹੈ ਤਾਂ ਸਮਝ ਆਵੇਗਾ ਕਿ ਅਸਲ ਕਹਾਣੀ ਕਿਤੇ ਵੱਧ ਗੰਦੀ, ਦਿਲ ਢਾਹੂ ਅਤੇ ਸਿਆਹ ਹੁੰਦੀ ਹੈ। ਹੁਣ ਜਦੋਂ ਮੋਦੀ ਨੇ ਤੀਜੀ ਵਾਰ ਅਹੁਦਾ ਸੰਭਾਲ ਲਿਆ ਹੈ ਤਾਂ ਵਧੇਰੇ ਅਹਿਮ ਸਵਾਲ ਇਹ ਹੈ ਕਿ ਭਾਰਤ ਅਮਰੀਕਾ ਤੋਂ ਕਿਸ ਤਰ੍ਹਾਂ ਦੇ ਰਿਸ਼ਤੇ ਦੀ ਤਵੱਕੋ ਕਰਦਾ ਹੈ; ਇਸੇ ਤਰ੍ਹਾਂ ਅਮਰੀਕਾ ਕਿਹੋ ਜਿਹੇ ਸਬੰਧ ਰੱਖਣਾ ਚਾਹੁੰਦਾ ਹੈ, ਇਸ ਦੇ ਨਾਲ ਹੀ ਛੋਟਾ ਜਿਹਾ ਮਾਮਲਾ ਇਹ ਹੈ ਕਿ ਨਵੀਂ ਦਿੱਲੀ ਰੂਸ ਨਾਲ ਆਪਣੇ ਸਬੰਧਾਂ ਨੂੰ ਖੁੱਲ੍ਹ ਕੇ ਪ੍ਰਗਟਾ ਰਹੀ ਹੈ ਤੇ ਕਿਉਂਕਿ ਇਸ ਨੂੰ ਉੱਥੋਂ ਸਸਤਾ ਤੇਲ ਮਿਲ ਰਿਹਾ ਹੈ ਤੇ ਜੋ ਨੰਗੇ ਚਿੱਟੇ ਰੂਪ ਵਿੱਚ ਯੂਰੋਪ ਦੀਆਂ ਰਿਫਾਈਨਰੀਆਂ ਨੂੰ ਭੇਜਿਆ ਜਾ ਰਿਹਾ ਹੈ। ਦੋ ਸਾਲ ਪਹਿਲਾਂ ਯੂਕਰੇਨ ਅਤੇ ਰੂਸ ਦੀ ਜੰਗ ਛਿੜਨ ਤੋਂ ਬਾਅਦ ਯੂਰੋਪ ਨੂੰ ਸਸਤਾ ਰੂਸੀ ਤੇਲ ਮਿਲਣਾ ਬੰਦ ਹੋ ਗਿਆ ਸੀ। ਤੇਲ ਤੋਂ ਇਲਾਵਾ ਭਾਰਤ ਦੀ ਰੂਸੀ ਹਥਿਆਰਾਂ ਦੀ ਨਿਰਭਰਤਾ ਵੀ ਬਣੀ ਹੋਈ ਹੈ। ਇਸੇ ਕਰ ਕੇ ਦਿੱਲੀ ਨੇ ਯੂਕਰੇਨ ਦੇ ਸਵਾਲ ’ਤੇ ਮੱਧ ਮਾਰਗ ਅਪਣਾਇਆ ਹੋਇਆ ਹੈ। ਲਿਹਾਜ਼ਾ, ਇਸ ਗੱਲ ਦੇ ਆਸਾਰ ਬਣ ਰਹੇ ਹਨ ਕਿ ਮੋਦੀ ਅਕਤੂਬਰ ਮਹੀਨੇ ‘ਬਰਿਕਸ’ ਸਿਖਰ ਸੰਮੇਲਨ ਵਿੱਚ ਹਿੱਸਾ ਲੈਣ ਲਈ ਰੂਸ ਦੇ ਸ਼ਹਿਰ ਕਜ਼ਾਨ ਜਾਣਗੇ ਜੋ 1552 ਵਿਚ ਰੂਸੀ ਆਰਥੋਡੌਕਸ ਜ਼ਾਰ ‘ਇਵਾਨ ਦਿ ਟੈਰੀਬਲ’ ਦੀ ਮੰਗੋਲਾਂ ’ਤੇ ਜਿੱਤ ਦਾ ਪ੍ਰਤੀਕ ਹੈ। ਬਰਿਕਸ ਹੁਣ ਬ੍ਰਾਜ਼ੀਲ, ਰੂਸ,

ਦਿੱਲੀ ਦੇ ਕਿੰਗਰਿਆਂ ਨੂੰ ਕੰਬਣੀ ਕਿਉਂ/ਜਯੋਤੀ ਮਲਹੋਤਰਾ Read More »

18ਵੀਂ ਲੋਕ ਸਭਾ ਦਾ ਪਹਿਲਾ ਸੈਸ਼ਨ ਦੀ ਬੈਠਕ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਮੈਂਬਰ ਵਜੋਂ ਚੁਕੀ ਸਹੁੰ

18ਵੀਂ ਲੋਕ ਸਭਾ ਦੇ ਪਹਿਲੇ ਸੈਸ਼ਨ ਦੀ ਪਹਿਲੀ ਬੈਠਕ ਅੱਜ ਸ਼ੁਰੂ ਹੋਈ, ਜਿਸ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਭ ਤੋਂ ਪਹਿਲਾਂ ਸਦਨ ਦੇ ਮੈਂਬਰ ਵਜੋਂ ਸਹੁੰ ਚੁੱਕੀ। ਪ੍ਰੋ-ਟੈੱਮ ਸਪੀਕਰ ਭਰਤੂਹਰੀ ਮਹਿਤਾਬ ਨੇ ਸਦਨ ਦੀ ਕਾਰਵਾਈ ਸ਼ੁਰੂ ਕੀਤੀ। ਪ੍ਰਧਾਨ ਮੰਤਰੀ ਮੋਦੀ ਹਾਲ ਹੀ ਵਿੱਚ ਹੋਈਆਂ ਲੋਕ ਸਭਾ ਚੋਣਾਂ ਤੋਂ ਬਾਅਦ ਲਗਾਤਾਰ ਤੀਜੀ ਵਾਰ ਸੱਤਾ ਵਿੱਚ ਆਏ ਹਨ। ਸ੍ਰੀ ਮੋਦੀ ਅਤੇ ਉਨ੍ਹਾਂ ਦੇ ਮੰਤਰੀ ਮੰਡਲ ਨੇ 9 ਜੂਨ ਨੂੰ ਸਹੁੰ ਚੁੱਕੀ ਸੀ। ਸਦਨ ਦੀ ਕਾਰਵਾਈ ਸ਼ੁਰੂ ਹੁੰਦੇ ਹੀ ਮੋਦੀ ਨੇ ਸਦਨ ਦੇ ਨੇਤਾ ਹੋਣ ਦੇ ਨਾਤੇ ਸਭ ਤੋਂ ਪਹਿਲਾਂ ਸਹੁੰ ਚੁੱਕੀ।

18ਵੀਂ ਲੋਕ ਸਭਾ ਦਾ ਪਹਿਲਾ ਸੈਸ਼ਨ ਦੀ ਬੈਠਕ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਮੈਂਬਰ ਵਜੋਂ ਚੁਕੀ ਸਹੁੰ Read More »