1 July ਤੋਂ ਮਹਿੰਗੇ ਹੋ ਜਾਣਗੇ ਹੀਰੋ ਦੇ ਸਕੂਟਰ ਤੇ ਬਾਈਕ

ਭਾਰਤ ਦੀ ਪ੍ਰਮੁੱਖ ਦੋਪਹੀਆ ਵਾਹਨ ਨਿਰਮਾਤਾ ਕੰਪਨੀ ਹੀਰੋ ਮੋਟੋਕਾਰਪ ਜਲਦ ਹੀ ਆਪਣੀਆਂ ਬਾਈਕਸ ਤੇ ਸਕੂਟਰਾਂ ਦੀਆਂ ਕੀਮਤਾਂ ਵਧਾਉਣ ਜਾ ਰਹੀ ਹੈ। ਕੰਪਨੀ ਵੱਲੋਂ 1 ਜੁਲਾਈ 2024 ਤੋਂ ਕੀਮਤਾਂ ਵਧਾਈਆਂ ਜਾਣਗੀਆਂ। ਸਕੂਟਰ ਤੇ ਬਾਈਕ ਦੀਆਂ ਕੀਮਤਾਂ ਕਿੰਨੀਆਂ ਵਧ ਰਹੀਆਂ ਹਨ…ਅਸੀਂ ਤੁਹਾਨੂੰ ਇਸ ਖਬਰ ‘ਚ ਦੱਸ ਰਹੇ ਹਾਂ। ਹੀਰੋ ਮੋਟੋਕਾਰਪ ਨੇ ਜਾਣਕਾਰੀ ਦਿੱਤੀ ਹੈ ਕਿ ਕੰਪਨੀ 1 ਜੁਲਾਈ 2024 ਤੋਂ ਆਪਣੀਆਂ ਬਾਈਕਸ ਤੇ ਸਕੂਟਰਾਂ ਦੀਆਂ ਕੀਮਤਾਂ ਵਧਾਉਣ ਜਾ ਰਹੀ ਹੈ। ਕੰਪਨੀ ਜੁਲਾਈ 2024 ਤੋਂ ਆਪਣੇ ਪੋਰਟਫੋਲੀਓ ‘ਚ ਸ਼ਾਮਲ ਸਾਰੀਆਂ ਬਾਈਕਸ ਤੇ ਸਕੂਟਰਾਂ ਦੀਆਂ ਐਕਸ-ਸ਼ੋਅਰੂਮ ਕੀਮਤਾਂ ਵਧਾਏਗੀ। ਅਜਿਹਾ ਇਸ ਲਈ ਕੀਤਾ ਜਾ ਰਿਹਾ ਹੈ ਕਿਉਂਕਿ ਇਨਪੁਟ ਲਾਗਤ ਵਧ ਰਹੀ ਹੈ ਤੇ ਹੁਣ ਕੰਪਨੀ ਗਾਹਕਾਂ ‘ਤੇ ਬੋਝ ਪਾਉਣ ਦੀ ਤਿਆਰੀ ਕਰ ਰਹੀ ਹੈ।

ਹੀਰੋ ਮੋਟੋਕਾਰਪ ਨੇ ਜਾਣਕਾਰੀ ਦਿੱਤੀ ਹੈ ਕਿ 1 ਜੁਲਾਈ 2024 ਤੋਂ ਸਾਰੇ ਵਾਹਨਾਂ ਦੀਆਂ ਕੀਮਤਾਂ ‘ਚ 1500 ਰੁਪਏ ਤਕ ਦਾ ਵਾਧਾ ਕੀਤਾ ਜਾਵੇਗਾ। ਪਰ ਹਰ ਮਾਡਲ ਤੇ ਵੇਰੀਐਂਟ ‘ਤੇ ਕੀਮਤਾਂ ਇਕਸਾਰ ਨਹੀਂ ਵਧਾਈਆਂ ਜਾਣਗੀਆਂ।ਬਜਟ ਪੱਧਰ ਦੀਆਂ ਬਾਈਕਸ ਦੇ ਨਾਲ ਹੀ ਕੰਪਨੀ ਦੇ ਪੋਰਟਫੋਲੀਓ ‘ਚ ਸਪੋਰਟਸ ਸੈਗਮੈਂਟ ਦੀਆਂ ਬਾਈਕਸ ਪੇਸ਼ ਕੀਤੀਆਂ ਜਾਂਦੀਆਂ ਹਨ। ਇਸ ਦੇ ਨਾਲ ਹੀ ਕੰਪਨੀ ਸਕੂਟਰ ਸੈਗਮੈਂਟ ‘ਚ ਕਈ ਵਧੀਆ ਆਪਸ਼ਨ ਵੀ ਪੇਸ਼ ਕਰਦੀ ਹੈ। Splendor+, Splendor + Xtec, Splendor+ Xtec2.0, HF Deluxe, HF100, Glamour, Passion Xtec, Super Splendor Xtec, Passion+, Super Splendor, Glamour Xtec, Xtreme 160R 4V, Xtreme 160R, Xtreme 200S 4V, Xtreme 125R, Xpulse 200 4V, Xpulse 200T 4V ਬਾਈਕਸ ਨੂੰ ਭਾਰਤੀ ਬਾਜ਼ਾਰ ‘ਚ ਲਿਆਂਦਾ ਜਾਂਦਾ ਹੈ। ਇਸ ਦੇ ਨਾਲ ਹੀ ਕੰਪਨੀ Destini Prime, Pleasure+ Xtec18, Xoom, Destini 125Xtec ਵਰਗੇ ਸਕੂਟਰ ਨੂੰ ਵੀ ਵਿਕਰੀ ਲਈ ਉਪਲਬਧ ਕਰਵਾਉਂਦੀ ਹੈ।

ਸਾਂਝਾ ਕਰੋ

ਪੜ੍ਹੋ