June 14, 2024

ਯੇਦੀਯੁਰੱਪਾ ਖ਼ਿਲਾਫ਼ ਪੋਕਸੋ ਮਾਮਲੇ ’ਚ ਗ਼ੈਰ-ਜ਼ਮਾਨਤੀ ਵਾਰੰਟ ਜਾਰੀ

ਬੰਗਲੂਰੂ ਦੀ ਇੱਕ ਅਦਾਲਤ ਨੇ ਅੱਜ ਸਾਬਕਾ ਮੁੱਖ ਮੰਤਰੀ ਅਤੇ ਭਾਜਪਾ ਦੇ ਸੀਨੀਅਰ ਨੇਤਾ ਬੀਐੱਸ ਯੇਦੀਯੁਰੱਪਾ ਖ਼ਿਲਾਫ਼ ਪੋਕਸੋ ਮਾਮਲੇ ’ਚ ਗ਼ੈਰ-ਜ਼ਮਾਨਤੀ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤਾ ਹੈ। ਯੇਦੀਯੁਰੱਪਾ ਖ਼ਿਲਾਫ਼ ਪੋਕਸੋ ਮਾਮਲੇ ਦੀ ਜਾਂਚ ਕਰ ਰਹੀ ਸੀਆਈਡੀ ਨੇ ਪਹਿਲਾਂ ਉਨ੍ਹਾਂ ਨੂੰ ਪੁੱਛ ਪੜਤਾਲ ਲਈ ਬੁਲਾਇਆ ਸੀ। ਯੇਦੀਯੁਰੱਪਾ ਨੇ ਸੀਆਈਡੀ ਦੇ ਜਾਂਚ ਅਧਿਕਾਰੀ ਸਾਹਮਣੇ ਪੇਸ਼ ਹੋਣ ਲਈ ਸਮਾਂ ਮੰਗਿਆ ਸੀ। ਯੇਦੀਯੁਰੱਪਾ ਦੇ ਕਰੀਬੀ ਸੂਤਰਾਂ ਨੇ ਦੱਸਿਆ ਕਿ ਭਾਜਪਾ ਦੇ ਸੀਨੀਅਰ ਨੇਤਾ ਫਿਲਹਾਲ ਦਿੱਲੀ ਵਿੱਚ ਹਨ ਅਤੇ ਉਨ੍ਹਾਂ ਦੇ ਪਰਤਣ ਮਗਰੋਂ ਜਾਂਚ ਵਿੱਚ ਸ਼ਾਮਲ ਹੋਣ ਦੀ ਸੰਭਾਵਨਾ ਹੈ। ਪੁਲੀਸ ਅਨੁਸਾਰ ਯੇਦੀਯੁਰੱਪਾ ’ਤੇ ਇੱਕ 17 ਸਾਲਾ ਲੜਕੀ ਦੀ ਮਾਂ ਦੀ ਸ਼ਿਕਾਇਤ ਦੇ ਆਧਾਰ ’ਤੇ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਲੜਕੀ ਦੀ ਮਾਂ ਨੇ ਦੋਸ਼ ਲਾਇਆ ਕਿ ਯੇਦੀਯੁਰੱਪਾ ਨੇ ਇਸ ਸਾਲ ਦੋ ਫਰਵਰੀ ਨੂੰ ਡਾਲਰਜ਼ ਕਲੋਨੀ ਸਥਿਤ ਆਪਣੀ ਰਿਹਾਇਸ਼ ’ਤੇ ਇੱਕ ਮੀਟਿੰਗ ਦੌਰਾਨ ਉਨ੍ਹਾਂ ਦੀ ਧੀ ਨਾਲ ਜਬਰ-ਜਨਾਹ ਕੀਤਾ। ਸਦਾਸ਼ਿਵਨਗਰ ਪੁਲੀਸ ਵੱਲੋਂ 14 ਮਾਰਚ ਨੂੰ ਮਾਮਲਾ ਦਰਜ ਕੀਤੇ ਜਾਣ ਦੇ ਕੁੱਝ ਹੀ ਘੰਟਿਆਂ ਮਗਰੋਂ ਕਰਨਾਟਕ ਦੇ ਡੀਜੀਪੀ ਅਲੋਕ ਮੋਹਨ ਨੇ ਇੱਕ ਹੁਕਮ ਜਾਰੀ ਕਰਕੇ ਮਾਮਲੇ ਨੂੰ ਤੁਰੰਤ ਪ੍ਰਭਾਵ ਨਾਲ ਜਾਂਚ ਲਈ ਸੀਆਈਡੀ ਨੂੰ ਤਬਦੀਲ ਕਰ ਦਿੱਤਾ ਸੀ। ਯੇਦੀਯੁਰੱਪਾ ਖ਼ਿਲਾਫ਼ ਦੋਸ਼ ਲਾਉਣ ਵਾਲੀ 54 ਸਾਲਾ ਮਹਿਲਾ ਦਾ ਪਿਛਲੇ ਮਹੀਨੇ ਇੱਕ ਨਿੱਜੀ ਹਸਪਤਾਲ ਵਿੱਚ ਫੇਫੜਿਆਂ ਦੇ ਕੈਂਸਰ ਕਾਰਨ ਦੇਹਾਂਤ ਹੋ ਗਿਆ ਸੀ। ਯੇਦੀਯੁਰੱਪਾ (81) ਨੇ ਆਪਣੇ ’ਤੇ ਲੱਗੇ ਦੋਸ਼ਾਂ ਨੂੰ ਖਾਰਜ ਕਰਦਿਆਂ ਕਿਹਾ ਹੈ ਕਿ ਉਹ ਇਸ ਮਾਮਲੇ ’ਚ ਕਾਨੂੰਨੀ ਲੜਾਈ ਲੜਨਗੇ। ਅਪਰੈਲ ਵਿੱਚ ਸੀਆਈਡੀ ਨੇ ਯੇਦੀਯੁਰੱਪਾ ਨੂੰ ਦਫ਼ਤਰ ਵਿੱਚ ਬੁਲਾ ਕੇ ਉਨ੍ਹਾਂ ਦੀ ਆਵਾਜ਼ ਦਾ ਨਮੂਨਾ ਲਿਆ ਸੀ। ਇਸ ਦੌਰਾਨ ਸਰਕਾਰ ਨੇ ਮਾਮਲੇ ’ਚ ਸੀਆਈਡੀ ਦੀ ਅਗਵਾਈ ਕਰਨ ਲਈ ਐੱਸਪੀਪੀ ਅਸ਼ੋਕ ਐੱਚ ਨਾਇਕ ਨੂੰ ਨਿਯੁਕਤ ਕੀਤਾ ਸੀ। ਯੇਦੀਯੁਰੱਪਾ ਨੇ ਐੱਫਆਈਆਰ ਨੂੰ ਰੱਦ ਕਰਨ ਦੀ ਮੰਗ ਕੀਤੀ ਹੈ ਅਤੇ ਅਦਾਲਤ ਦਾ ਦਰਵਾਜ਼ਾ ਖੜਕਾਇਆ ਹੈ।

ਯੇਦੀਯੁਰੱਪਾ ਖ਼ਿਲਾਫ਼ ਪੋਕਸੋ ਮਾਮਲੇ ’ਚ ਗ਼ੈਰ-ਜ਼ਮਾਨਤੀ ਵਾਰੰਟ ਜਾਰੀ Read More »

ਭਾਰਤੀ ਇਨਸਾਨਾਂ ਵਿੱਚ ਆ ਵੜਿਆ ਇਹ ਖਤਰਨਾਕ ਫਲੂ

ਪੱਛਮੀ ਬੰਗਾਲ ਵਿੱਚ ਇੱਕ ਚਾਰ ਸਾਲ ਦਾ ਬੱਚਾ H9N2 ਵਾਇਰਸ ਨਾਲ ਸੰਕਰਮਿਤ ਪਾਇਆ ਗਿਆ ਹੈ ਤੇ ਵਿਸ਼ਵ ਸਿਹਤ ਸੰਗਠਨ ਨੇ ਮੰਗਲਵਾਰ ਨੂੰ ਕਿਹਾ ਕਿ ਬਰਡ ਫਲੂ ਕਾਰਨ ਕਿਸੇ ਵਿਅਕਤੀ ਦੇ ਬਿਮਾਰ ਹੋਣ ਦਾ ਇਹ ਪਹਿਲਾ ਮਾਮਲਾ ਹੈ। WHO ਨੇ ਕਿਹਾ ਕਿ ਮਰੀਜ਼ (4 ਸਾਲ ਦਾ ਬੱਚਾ) ਨੂੰ ਲਗਾਤਾਰ ਸਾਹ ਲੈਣ ਵਿੱਚ ਮੁਸ਼ਕਲ ਆ ਰਹੀ ਸੀ। ਉਸ ਨੇ ਤੇਜ਼ ਬੁਖਾਰ ਤੇ ਪੇਟ ਵਿਚ ਦਰਦ ਦੀ ਸ਼ਿਕਾਇਤ ਵੀ ਕੀਤੀ। ਜਿਸ ਤੋਂ ਬਾਅਦ ਫਰਵਰੀ ਵਿੱਚ ਉਸ ਨੂੰ ਹਸਪਤਾਲ ਦੇ ਪੀਡੀਆਟ੍ਰਿਕ ਇੰਟੈਂਸਿਵ ਕੇਅਰ ਯੂਨਿਟ (ਆਈਸੀਯੂ) ਵਿੱਚ ਭਰਤੀ ਕਰਵਾਇਆ ਗਿਆ ਸੀ। ਕਰੀਬ 3 ਮਹੀਨੇ ਤੱਕ ਜਾਂਚ ਤੇ ਇਲਾਜ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ। ਵਿਸ਼ਵ ਸਿਹਤ ਏਜੰਸੀ ਨੇ ਦੱਸਿਆ ਕਿ ਮਰੀਜ਼ ਦੇ ਘਰ ਤੇ ਆਸ-ਪਾਸ ਦੇ ਇਲਾਕਿਆਂ ਵਿੱਚ ਮੁਰਗੇ ਸਨ ਅਤੇ ਉਨ੍ਹਾਂ ਦੇ ਸੰਪਰਕ ਵਿੱਚ ਆਉਣ ਤੋਂ ਬਾਅਦ ਉਹ ਬਰਡ ਫਲੂ ਨਾਲ ਸੰਕਰਮਿਤ (Bird Flu) ਹੋ ਗਿਆ। WHO ਨੂੰ ਉਸ ਦੇ ਪਰਿਵਾਰ ਜਾਂ ਖੇਤਰ ਦੇ ਕਿਸੇ ਹੋਰ ਵਿਅਕਤੀ ਵਿੱਚ ਸਾਹ ਦੀ ਬਿਮਾਰੀ ਦੇ ਕੋਈ ਲੱਛਣ ਨਹੀਂ ਮਿਲੇ ਹਨ। ਡਬਲਯੂਐਚਓ ਨੇ ਇਹ ਵੀ ਕਿਹਾ ਕਿ ਜਦੋਂ ਬੱਚੇ ਵਿੱਚ ਇਹ ਲੱਛਣ ਪਾਏ ਗਏ, ਤਾਂ ਟੀਕਾਕਰਨ ਤੇ ਇਲਾਜ ਬਾਰੇ ਕੋਈ ਵੇਰਵਾ ਉਪਲਬਧ ਨਹੀਂ ਸੀ। ਏਜੰਸੀ ਨੇ ਕਿਹਾ ਕਿ ਭਾਰਤ ਤੋਂ ਮਨੁੱਖਾਂ ਵਿੱਚ H9N2 ਬਰਡ ਫਲੂ ਦਾ ਇਹ ਦੂਜਾ ਮਾਮਲਾ ਹੈ। ਪਹਿਲਾ ਮਾਮਲਾ 2019 ਵਿੱਚ ਸਾਹਮਣੇ ਆਇਆ ਸੀ। H9N2 ਏਵੀਅਨ ਇਨਫਲੂਐਂਜ਼ਾ ਵਾਇਰਸਾਂ ਵਿੱਚੋਂ ਇੱਕ ਹੈ। ਹਾਲਾਂਕਿ ਇਹ ਵਾਇਰਸ ਆਮ ਤੌਰ ਉਤੇ ਸਿਰਫ ਹਲਕੀ ਬਿਮਾਰੀ ਦਾ ਕਾਰਨ ਬਣਦਾ ਹੈ। ਹਾਲਾਂਕਿ, ਸੰਯੁਕਤ ਰਾਸ਼ਟਰ ਦੀ ਏਜੰਸੀ ਨੇ ਕਿਹਾ ਕਿ ਕਈ ਖੇਤਰਾਂ ਵਿੱਚ ਪੋਲਟਰੀ ਫਾਰਮਾਂ ਦੇ ਫੈਲਣ ਕਾਰਨ ਇਹ ਵਾਇਰਸ ਮਨੁੱਖਾਂ ਲਈ ਵੀ ਖਤਰਨਾਕ ਬਣ ਸਕਦਾ ਹੈ। WHO ਨੂੰ ਉਸ ਦੇ ਪਰਿਵਾਰ ਜਾਂ ਖੇਤਰ ਦੇ ਕਿਸੇ ਹੋਰ ਵਿਅਕਤੀ ਵਿੱਚ ਸਾਹ ਦੀ ਬਿਮਾਰੀ ਦੇ ਕੋਈ ਲੱਛਣ ਨਹੀਂ ਮਿਲੇ ਹਨ। ਏਜੰਸੀ ਨੇ ਕਿਹਾ ਕਿ ਭਾਰਤ ਤੋਂ ਮਨੁੱਖਾਂ ਵਿੱਚ H9N2 ਬਰਡ ਫਲੂ ਦਾ ਇਹ ਦੂਜਾ ਮਾਮਲਾ ਹੈ। ਪਹਿਲਾ ਮਾਮਲਾ 2019 ਵਿੱਚ ਸਾਹਮਣੇ ਆਇਆ ਸੀ।

ਭਾਰਤੀ ਇਨਸਾਨਾਂ ਵਿੱਚ ਆ ਵੜਿਆ ਇਹ ਖਤਰਨਾਕ ਫਲੂ Read More »

ਮਹਿੰਗਾ ਹੋ ਸਕਦਾ ਹੈ ਮੋਬਾਈਲ ਤੇ ਲੈਂਡਲਾਈਨ ਨੰਬਰ ਦਾ ਇਸਤੇਮਾਲ

ਭਵਿੱਖ ਵਿਚ ਮੋਬਾਈਲ ਤੇ ਲੈਂਡਲਾਈਨ ਨੰਬਰਾਂ ਦੀ ਵਰਤੋਂ ਕਰਨਾ ਮਹਿੰਗਾ ਹੋ ਸਕਦਾ ਹੈ। ਇਹ ਇਸ ਲਈ ਹੈ ਕਿਉਂਕਿ ਟੈਲੀਕਾਮ ਰੈਗੂਲੇਟਰੀ ਟਰਾਈ ਨੇ ਮੌਜੂਦਾ ਤੇ ਨਵੇਂ ਅਲਾਟ ਕੀਤੇ ਨੰਬਰਾਂ ਦੀ ਨਿਆਂਪੂਰਨ ਤੇ ਕੁਸ਼ਲ ਵਰਤੋਂ ਨੂੰ ਯਕੀਨੀ ਬਣਾਉਣ ਲਈ ਕੰਪਨੀਆਂ ‘ਤੇ ਫੀਸ ਲਗਾਉਣ ਦਾ ਪ੍ਰਸਤਾਵ ਪੇਸ਼ ਕੀਤਾ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਕੰਪਨੀਆਂ ਇਸ ਫੀਸ ਦਾ ਬੋਝ ਗਾਹਕਾਂ ‘ਤੇ ਪਾ ਸਕਦੀਆਂ ਹਨ। ਟਰਾਈ ਨੇ ਇਸ ਪ੍ਰਸਤਾਵ ‘ਤੇ ਸਾਰੇ ਹਿੱਸੇਦਾਰਾਂ ਤੋਂ ਫੀਡਬੈਕ ਮੰਗੀ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਟਰਾਈ ਨੇ ਹਰ ਸੰਸਥਾ ਲਈ ਵੱਖਰੇ ਕੋਡ ਵਾਲੇ ਮੋਬਾਈਲ ਨੰਬਰ ਲਿਆਉਣ ਦਾ ਪ੍ਰਸਤਾਵ ਰੱਖਿਆ ਸੀ। ਟਰਾਈ ਨੇ ਆਪਣੇ ਹਾਲ ਹੀ ਦੇ ਸਲਾਹ ਪੱਤਰ ‘ਰਾਸ਼ਟਰੀ ਨੰਬਰਿੰਗ ਯੋਜਨਾ ਦੀ ਸੋਧ’ ‘ਚ ਕਿਹਾ ਹੈ ਕਿ ਨੰਬਰ ਇਕ ਬਹੁਤ ਹੀ ਕੀਮਤੀ ਜਨਤਕ ਸਰੋਤ ਹਨ ਤੇ ਉਨ੍ਹਾਂ ਦੀ ਗਿਣਤੀ ਅਸੀਮਤ ਨਹੀਂ ਹੈ। ਹੁਣ ਤਕ ਕੰਪਨੀਆਂ ਨੂੰ ਮੋਬਾਈਲ ਤੇ ਲੈਂਡਲਾਈਨ ਸੇਵਾਵਾਂ ਲਈ ਨੰਬਰ ਮੁਫਤ ਅਲਾਟ ਕੀਤੇ ਜਾਂਦੇ ਹਨ। ਟਰਾਈ ਨੇ ਇਹ ਵੀ ਸੰਕੇਤ ਦਿੱਤਾ ਹੈ ਕਿ ਉਹ ਉਨ੍ਹਾਂ ਕੰਪਨੀਆਂ ‘ਤੇ ਵਿੱਤੀ ਜ਼ੁਰਮਾਨਾ ਲਗਾਉਣ ‘ਤੇ ਵਿਚਾਰ ਕਰੇਗੀ ਜੋ ਨਿਰਧਾਰਤ ਸਮੇਂ ਤੋਂ ਬਾਅਦ ਅਲਾਟ ਕੀਤੇ ਨੰਬਰਾਂ ਦੀ ਵਰਤੋਂ ਨਹੀਂ ਕਰਦੀਆਂ ਹਨ। ਨੰਬਰਿੰਗ ਦੀ ਮਲਕੀਅਤ ਖੁਦ ਸਰਕਾਰ ਕੋਲ ਹੈ।ਸਲਾਹ-ਮਸ਼ਵਰਾ ਪੇਪਰ ‘ਚ ਇਹ ਵੀ ਕਿਹਾ ਗਿਆ ਹੈ ਕਿ ਕਿਸੇ ਵੀ ਸੀਮਤ ਜਨਤਕ ਸਰੋਤ ਦੀ ਨਿਆਂਪੂਰਨ ਤੇ ਕੁਸ਼ਲ ਵਰਤੋਂ ਨੂੰ ਯਕੀਨੀ ਬਣਾਉਣ ਦਾ ਇਕ ਤਰੀਕਾ ਹੈ ਇਸਦੀ ਵੰਡ ਦੇ ਸਮੇਂ ਫੀਸ ਲਗਾਉਣਾ। ਘੱਟ ਵਰਤੋਂ ਵਾਲੇ ਨੰਬਰਾਂ ਨੂੰ ਬਰਕਰਾਰ ਰੱਖਣ ਵਾਲਿਆਂ ਲਈ ਦੰਡ ਦੇ ਪ੍ਰਬੰਧਾਂ ਨੂੰ ਲਾਗੂ ਕਰ ਕੇ ਕੁਸ਼ਲ ਵਰਤੋਂ ਨੂੰ ਹੋਰ ਯਕੀਨੀ ਬਣਾਇਆ ਜਾ ਸਕਦਾ ਹੈ। ਇਸ ਦੇ ਮੱਦੇਨਜ਼ਰ ਨੰਬਰ ਅਲਾਟਮੈਂਟ ਦੇ ਬਦਲੇ ਟੈਲੀਕਾਮ ਕੰਪਨੀਆਂ ਤੋਂ ਮਾਮੂਲੀ ਫੀਸ ਲੈਣ ਬਾਰੇ ਸੋਚਣਾ ਸਮਝਦਾਰੀ ਦੀ ਗੱਲ ਹੋ ਸਕਦੀ ਹੈ।

ਮਹਿੰਗਾ ਹੋ ਸਕਦਾ ਹੈ ਮੋਬਾਈਲ ਤੇ ਲੈਂਡਲਾਈਨ ਨੰਬਰ ਦਾ ਇਸਤੇਮਾਲ Read More »

ਲਿੰਗਕ ਪਾੜਾ

ਵਿਸ਼ਵ ਆਰਥਿਕ ਮੰਚ (ਡਬਲਯੂਈਐੱਫ) ਦੇ ਲਿੰਗਕ ਪਾੜੇ ਬਾਰੇ ਇਸ ਸਾਲ ਦੇ ਸੂਚਕ ਅੰਕ ਵਿੱਚ ਭਾਰਤ 146 ਦੇਸ਼ਾਂ ’ਚੋਂ 129ਵੇਂ ਸਥਾਨ ’ਤੇ ਹੈ। ਇਹ ਅੰਕੜੇ ਇੱਕ ਅਜਿਹੀ ਤਲਖ਼ ਹਕੀਕਤ ਬਿਆਨ ਕਰਦੇ ਹਨ ਜੋ ਭਾਰਤ ਦੇ ਆਰਥਿਕ ਵਿਕਾਸ ਦੀ ਕਹਾਣੀ ਨਾਲ ਮੇਲ ਨਹੀਂ ਖਾਂਦੀ। ਦੱਖਣੀ ਏਸ਼ੀਆ ਵਿੱਚ ਸਾਡਾ ਦਰਜਾ ਬੰਗਲਾਦੇਸ਼, ਨੇਪਾਲ, ਸ੍ਰੀਲੰਕਾ ਅਤੇ ਭੂਟਾਨ ਤੋਂ ਬਾਅਦ ਪੰਜਵੇਂ ਮੁਕਾਮ ’ਤੇ ਹੈ ਜਦੋਂਕਿ ਪਾਕਿਸਤਾਨ ਅਖ਼ੀਰ ਵਿੱਚ ਰਿਹਾ ਹੈ। ਸੂਚਕ ਅੰਕ ਦੇ ਸਿੱਟੇ ਕੱਢਣ ਲਈ ਵਰਤੀ ਗਈ ਵਿਧੀ ਨੂੰ ਲੈ ਕੇ ਤਰਕ-ਕੁਤਰਕ ਦਿੱਤੇ ਜਾ ਸਕਦੇ ਹਨ ਪਰ ਅੰਕੜੇ ਕਦੇ ਝੂਠ ਨਹੀਂ ਬੋਲਦੇ। ਲਿਹਾਜ਼ਾ ਸਿਆਣਪ ਇਸ ਗੱਲ ਵਿੱਚ ਹੈ ਕਿ ਇਸ ਦੇ ਵਡੇਰੇ ਸੰਦੇਸ਼ ਨੂੰ ਕੰਨ ਲਾ ਕੇ ਸੁਣਿਆ ਜਾਵੇ। ਜਿਵੇਂ ਕਿ ਹਾਲ ਹੀ ਵਿੱਚ ਹੋਈਆਂ ਲੋਕ ਸਭਾ ਚੋਣਾਂ ਦੇ ਨਤੀਜਿਆਂ ਨੇ ਦਰਸਾਇਆ ਹੈ ਕਿ ਜ਼ਮੀਨੀ ਪੱਧਰ ’ਤੇ ਲੋਕਾਂ ਅੰਦਰ ਅਸੰਤੋਸ਼ ਪਣਪ ਰਿਹਾ ਹੈ। ਸ਼ਾਸਨ ਦੇ ਮਾਡਲ ਵਿੱਚ ਨਿਰੰਤਰਤਾ ਤਾਂ ਠੀਕ ਹੈ ਪਰ ਵਿਕਾਸ ਦੀਆਂ ਰਣਨੀਤੀਆਂ ਦਾ ਮੁਤਾਲਿਆ ਕਰਨ ਦੀ ਸਖ਼ਤ ਲੋੜ ਹੈ ਅਤੇ ਇਸ ਦੇ ਨਾਲ ਹੀ ਲੋੜ ਮੂਜਬ ਨੀਤੀਆਂ ਅਤੇ ਯੋਜਨਾਵਾਂ ਨੂੰ ਮੁੜ ਵਿਉਂਤਣ ਦੀ ਵੀ ਜ਼ਰੂਰਤ ਹੈ। ਰਿਪੋਰਟ ਮੁਤਾਬਿਕ ਭਾਰਤ ਦੇ ਆਰਥਿਕ ਸਮਾਨਤਾ ਅੰਕ ਵਿੱਚ ਪਿਛਲੇ ਚਾਰ ਸਾਲਾਂ ਤੋਂ ਸੁਧਾਰ ਹੁੰਦਾ ਆ ਰਿਹਾ ਹੈ। ਇਸ ਦੇ ਬਾਵਜੂਦ ਆਰਥਿਕ ਸਮਾਨਤਾ ਦੇ ਮਾਮਲੇ ਵਿੱਚ ਅਤੇ ਅਵਸਰ ਦੇ ਉਪ-ਸੂਚਕ ਅੰਕ ਵਿੱਚ ਭਾਰਤ ਹਾਲੇ ਵੀ 142ਵੇਂ ਨੰਬਰ ’ਤੇ ਖੜ੍ਹਾ ਹੈ ਜੋ ਆਲਮੀ ਪੱਧਰ ’ਤੇ ਨਿਮਨਤਮ ਸਥਾਨ ਹੈ। ਇਸੇ ਤਰ੍ਹਾਂ ਉਜਰਤ ਸਮਾਨਤਾ ਪੱਖੋਂ ਭਾਰਤ ਦਾ ਸਥਾਨ 120ਵੇਂ ਨੰਬਰ ’ਤੇ ਹੈ। ਭਾਰਤ ਵਿੱਚ ਜਿਸ ਕੰਮ ਬਦਲੇ ਪੁਰਸ਼ਾਂ ਨੂੰ 100 ਰੁਪਏ ਦੀ ਕਮਾਈ ਹੁੰਦੀ ਹੈ ਤਾਂ ਔਰਤਾਂ ਨੂੰ ਉਸੇ ਕੰਮ ਬਦਲੇ 39.8 ਰੁਪਏ ਦਾ ਮਿਹਨਤਾਨਾ ਹੀ ਮਿਲਦਾ ਹੈ। ਸਿਹਤ ਅਤੇ ਜ਼ਿੰਦਾ ਰਹਿਣ ਦੇ ਸੂਚਕ ਅੰਕ ਵਿੱਚ ਭਾਰਤ ਦਾ ਸਥਾਨ ਹਾਲੇ ਵੀ 142ਵੇਂ ਨੰਬਰ ’ਤੇ ਬਣਿਆ ਹੋਇਆ ਹੈ। ਭਾਰਤ ਲਈ ਇੱਕ ਹਾਂ-ਪੱਖੀ ਗੱਲ ਇਹ ਹੈ ਕਿ ਸੈਕੰਡਰੀ ਸਿੱਖਿਆ ਦਾਖ਼ਲਿਆਂ ਵਿੱਚ ਲਿੰਗਕ ਸਮਾਨਤਾ ਦੇ ਲਿਹਾਜ਼ ਤੋਂ ਭਾਰਤ ਦੀ ਦਰਜਾਬੰਦੀ ਕਾਫ਼ੀ ਉੱਚੀ ਆਈ ਹੈ। ਰਾਜਨੀਤਕ ਪੱਖ ਤੋਂ ਔਰਤਾਂ ਦੀ ਮਜ਼ਬੂਤੀ ਦੇ ਮਾਪਦੰਡ ’ਚ ਭਾਰਤ ਦਾ 65ਵਾਂ ਨੰਬਰ ਹੈ। ਪਿਛਲੇ 50 ਸਾਲਾਂ ’ਚ ਪੁਰਸ਼ ਤੇ ਔਰਤ ਰਾਸ਼ਟਰ ਮੁਖੀਆਂ ਦੇ ਕਾਰਜਕਾਲ ਦੇ ਵਰ੍ਹਿਆਂ ਦੀ ਤੁਲਨਾ ਦੇ ਮਾਮਲੇ ’ਚ ਇਹ 10ਵੇਂ ਸਥਾਨ ’ਤੇ ਹੈ। ਮਹਿਲਾਂ ਰਾਖ਼ਵਾਂਕਰਨ ਕਾਨੂੰਨ ਇੱਕ ਤਬਦੀਲੀ ਦਾ ਪਲ ਹੋ ਸਕਦਾ ਹੈ, ਬਸ਼ਰਤੇ ਸਿਆਸੀ ਲੀਡਰਸ਼ਿਪ ਇਸ ਮੁੱਦੇ ਨੂੰ ਬਣਦੀ ਅਹਿਮੀਅਤ ਦੇਵੇ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਆਲਮੀ ਪੱਧਰ ’ਤੇ ਲਿੰਗਕ ਖੱਪਾ 68.5 ਫ਼ੀਸਦੀ ਘਟਿਆ ਹੈ। ਹਾਲਾਂਕਿ ਮੁਕੰਮਲ ਲਿੰਗ ਸਮਾਨਤਾ ਹਾਸਿਲ ਕਰਨ ਲਈ 134 ਸਾਲ ਹੋਰ ਲੱਗਣਗੇ ਜੋ ਕਿ ਪੰਜ ਪੀੜ੍ਹੀਆਂ ਦੇ ਬਰਾਬਰ ਹੈ। ਸਾਨੂੰ ਕਈ ਵਾਰ ਯਾਦ ਕਰਾਇਆ ਜਾਂਦਾ ਹੈ ਕਿ ਇਹ ਭਾਰਤ ਦੀ ਸਦੀ ਹੈ। ਇਸ ਲਈ ਕਿਸੇ ਬਹਾਨੇ ਨਾਲ ਨਹੀਂ ਸਰੇਗਾ।

ਲਿੰਗਕ ਪਾੜਾ Read More »

ਮਰਦੀ ਨੇ ਅੱਕ ਚੱਬਿਆ/ਰਣਜੀਤ ਲਹਿਰਾ

ਫਿਰਕੂ-ਫ਼ਾਸ਼ੀਵਾਦ ਦੇ ਵਧਦੇ ਖ਼ਤਰੇ ਦੇ ਮੱਦੇਨਜ਼ਰ ਨਕਸਲੀਆਂ ਦੇ ਇੱਕ ਧੜੇ, ਸੀਪੀਆਈ (ਐਮਐਲ) ਲਿਬਰੇਸ਼ਨ ਨੇ ਹਾਲੀਆ ਲੋਕ ਸਭਾ ਚੋਣਾਂ ’ਚ ਸੰਘ-ਭਾਜਪਾ ਨੂੂੰ ਸੱਤਾ ਤੋਂ ਬਾਹਰ ਕਰਨ ਲਈ ਭਾਜਪਾ ਵਿਰੋਧੀ ਪਾਰਟੀਆਂ ਦੇ ‘ਇੰਡੀਆ’ ਗੱਠਜੋੜ ਦਾ ਹਿੱਸਾ ਬਣਨ ਦਾ ਫੈਸਲਾ ਕੀਤਾ ਸੀ। ਬਿਹਾਰ ਵਿੱਚ ਭਲੇ ਹੀ ਲਿਬਰੇਸ਼ਨ ਵਾਲੇ ਕਾਮਰੇਡਾਂ ਨੇ ਪਿਛਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਵੀ ਵਿਰੋਧੀ ਤੇ ਖੱਬੀਆਂ ਪਾਰਟੀਆਂ ਨਾਲ ਅਜਿਹਾ ਗੱਠਜੋੜ ਬਣਾ ਕੇ ਚੋਣਾਂ ਲੜੀਆਂ ਸਨ ਪਰ ਕੁੱਲ ਹਿੰਦ ਪੱਧਰ ’ਤੇ ਕਾਂਗਰਸ ਸਮੇਤ ਹੋਰਨਾਂ ਬੁਰਜੂਆ ਪਾਰਟੀਆਂ ਨਾਲ ਉਨ੍ਹਾਂ ਐਤਕੀਂ ਪਹਿਲੀ ਵਾਰ ਗੱਠਜੋੜ ਬਣਾਇਆ ਸੀ। ਆਪਣੀ ਪਾਰਟੀ ਦੇ ਇੰਡੀਆ ਗੱਠਜੋੜ ਵਿੱਚ ਸ਼ਾਮਲ ਹੋਣ ਨੂੰ ਲਿਬਰੇਸ਼ਨ ਦੇ ਕੇਡਰ ਨੇ ਹੋਰਨਾਂ ਸੂਬਿਆਂ ’ਚ ਕਿਵੇਂ ਲਿਆ ਇਹ ਤਾਂ ਪਤਾ ਨਹੀਂ ਪਰ ਪੰਜਾਬ ਵਿੱਚ ਇਸ ਗੱਠਜੋੜ ਨੇ ਲਿਬਰੇਸ਼ਨ ਦੇ ਕੇਡਰ ਨੂੂੰ ਵਾਹਵਾ ਧਰਮ-ਸੰਕਟ ’ਚ ਫਸਾ ਦਿੱਤਾ। ਕਾਂਗਰਸ ਵਰਗੀ ਪਾਰਟੀ ਖ਼ਿਲਾਫ਼ ਬੀਤੇ ਵਿਚ ਧੂੰਆਂਧਾਰ ਭਾਸ਼ਨ ਦੇਣ ਅਤੇ ਉਸ ਨੂੰ ਪਾਣੀ ਪੀ ਪੀ ਭੰਡਣ ਵਾਲੇ ਪੰਜਾਬ ਦੇ ਪਾਰਟੀ ਕੇਡਰ ਨੇ ਕਦੇ ਸੁਫ਼ਨੇ ਵਿੱਚ ਵੀ ਨਹੀਂ ਸੀ ਸੋਚਿਆ ਕਿ ਦੁਸ਼ਮਣ ਜਮਾਤਾਂ ਦੀ ਨੁਮਾਇੰਦਾ ਕਹੀ ਜਾਣ ਵਾਲੀ ਕਿਸੇ ਅਜਿਹੀ ਪਾਰਟੀ ਦੇ ਉਮੀਦਵਾਰਾਂ ਦੀ ਨਾ ਸਿਰਫ਼ ਉਨ੍ਹਾਂ ਨੂੂੰ ਹਮਾਇਤ ਕਰਨੀ ਤੇ ਵੋਟ ਪਾਉਣੀ ਪਵੇਗੀ, ਸਗੋਂ ਇੰਡੀਆ ਗੱਠਜੋੜ ਦੇ ਉਮੀਦਵਾਰਾਂ ਲਈ ਬਾਕਾਇਦਾ ਪ੍ਰਚਾਰ ਮੁਹਿੰਮ ਵੀ ਚਲਾਉਣੀ ਪਵੇਗੀ। ਪੰਜਾਬ ਵਿੱਚ ਪਾਰਟੀ ਨੇ ਫੈਸਲਾ ਕੀਤਾ ਕਿ ਆਮ ਆਦਮੀ ਪਾਰਟੀ ਦੇ ਸੂਬੇ ਵਿੱਚ ਸੱਤਾਧਾਰੀ ਹੋਣ ਕਾਰਨ ਇੰਡੀਆ ਗੱਠਜੋੜ ਵੱਜੋਂ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਦਾ ਸਮਰਥਨ ਕਰਨਾ ਚਾਹੀਦਾ ਹੈ। ਜ਼ਾਹਰ ਹੈ ਇਨ੍ਹਾਂ ਕਾਮਰੇਡਾਂ ਨੂੰ ਆਪਣੇ ਪੱਧਰ ’ਤੇ ਆਜ਼ਾਦਾਨਾ ਪ੍ਰਚਾਰ ਮੁਹਿੰਮ ਚਲਾਉਂਦੇ ਹੋਏ ਕਿਤੇ-ਕਿਤੇ ਕਾਂਗਰਸੀ ਉਮੀਦਵਾਰਾਂ ਨਾਲ ਮੰਚ ਤੋਂ ਸਾਂਝੇ ਤੌਰ ’ਤੇ ਵੋਟਰਾਂ ਨੂੰ ਅਪੀਲ ਵੀ ਕਰਨੀ ਪੈਣੀ ਸੀ। ਲਿਬਰੇਸ਼ਨ ਵਲੋਂ ਅਜਿਹੀ ਇੱਕ ਚੋਣ ਰੈਲੀ ਕਾਂਗਰਸੀ ਉਮੀਦਵਾਰ ਦੇ ਹੱਕ ਵਿੱਚ ਕੀਤੀ ਗਈ। ਇਸ ਨੂੰ ਸੰਬੋਧਨ ਕਰਦਿਆਂ ਲਿਬਰੇਸ਼ਨ ਦੇ ਇਕ ਆਗੂ ਦੇ ਦਿਲ ਅੰਦਰਲਾ ਦਰਦ ਬੁੱਲ੍ਹਾਂ ’ਤੇ ਆਏ ਬਿਨਾਂ ਨਾ ਰਹਿ ਸਕਿਆ। ਉਸ ਕਾਮਰੇਡ ਨੇ ਲੀਡਰ ਸਾਹਿਬ ਨੂੂੰ ਮੁਖਾਤਿਬ ਹੁੰਦਿਆਂ ਕੁੱਝ ਅਜਿਹੀਆਂ ਗੱਲਾਂ ਕੀਤੀਆਂ ਜਿਨ੍ਹਾਂ ਨੂੂੰ ਸੁਣ ਕੇ ਉਸ ਨੂੂੰ ਸਮਝ ਨਾ ਆਵੇ ਕਿ ਕੀ ਇਹ ਚੋਣ ਮੀਟਿੰਗ ਸੱਚੀਓਂ ਉਸ ਦੇ ਹੱਕ ਵਿੱਚ ਹੀ ਕੀਤੀ ਜਾ ਰਹੀ ਹੈ! ਕਾਮਰੇਡ ਨੇ ਸਾਰੀ ਹਾਲਤ ਦੀ ਆਪਣੇ ਢੰਗ ਨਾਲ ਵਿਆਖਿਆ ਕਰਦਿਆਂ ਕੁੱਝ ਇਸ ਤਰ੍ਹਾਂ ਕਿਹਾ, “ ਲੀਡਰ ਸਾਹਿਬ, ਸਾਡੀ ਪਾਰਟੀ ਬਣੀ ਨੂੰ 55 ਸਾਲ ਤੋਂ ਉੱਤੇ ਹੋ ਗਏ ਪਰ ਅੱਜ ਤੱਕ ਕਦੇ ਵੀ ਕਾਂਗਰਸ ਪਾਰਟੀ ਨਾਲ ਗੱਠਜੋੜ ਕਰਨ ਦੀ ਨੌਬਤ ਨਹੀਂ ਸੀ ਆਈ। ਗੱਠਜੋੜ ਤਾਂ ਦੂਰ ਆਪਾਂ ਤਾਂ ਹੁਣ ਤੱਕ ਇੱਕ ਦੂਜੇ ਦੇ ਖ਼ਿਲਾਫ਼ ਹੀ ਚੋਣਾਂ ਲੜਦੇ ਆਏ ਹਾਂ। ਥੋਡੀ ਪਾਰਟੀ ਸਾਨੂੰ ਯਾਨੀ ਨਕਸਲੀਆਂ ਨੂੰ ਦੁਸ਼ਮਣ ਸਮਝਦੀ ਸੀ ਅਤੇ ਅਸੀਂ ਥੋਡੀ ਪਾਰਟੀ ਨੂੰ ਆਪਣੀ ਯਾਨੀ ਕਿਰਤੀ-ਕਾਮਿਆਂ ਦੀ ਦੁਸ਼ਮਣ ਨੰਬਰ ਇੱਕ ਸਮਝਦੇ ਸੀ। ਹੁਣ ਪਿਛਲੇ ਦਸ ਸਾਲਾਂ ਤੋਂ ਸੱਤਾ ’ਤੇ ਕਾਬਜ਼ ਮੋਦੀ ਕੇ ਲਾਣੇ ਨੇ ਦੇਸ਼ ’ਚ ਹਾਲਾਤ ਹੀ ਅਜਿਹੇ ਬਣਾ ਦਿੱਤੇ ਹਨ ਕਿ ਜਮਹੂਰੀਅਤ, ਸੰਵਿਧਾਨ, ਘੱਟਗਿਣਤੀਆਂ ਅਤੇ ਦਲਿਤਾਂ ਦੀ ਰਾਖੀ ਲਈ ਸਾਡੇ ਵਰਗੇ ਲੋਕਾਂ ਨੂੰ ਵੀ ਕਾਂਗਰਸ ਵਰਗੇ ਹਾਕਮ ਜਮਾਤਾਂ ਦੇ ਧੜੇ ਨਾਲ ਹੱਥ ਮਿਲਾਉਣਾ ਪੈ ਰਿਹਾ ਹੈ। ਸੱਚ ਪੁੱਛੋ ਤਾਂ ਕਾਂਗਰਸ ਨੂੰ ਵੋਟਾਂ ਪਾਉਣ/ਪੁਆਉਣ ਨੂੰ ਸਾਡੀ ਵੱਢੀ ਰੂਹ ਨਹੀਂ ਕਰਦੀ ਪਰ ਸਭ ਕੁੱਝ ਕਰਨਾ ਪੈ ਰਿਹਾ ਹੈ। ਮੈਂ ਥੋਨੂੰ ਕਿਵੇਂ ਸਮਝਾਵਾਂ, ਬਸ ਤੁਸੀਂ ਇਉਂ ਸਮਝ ਲਓ ਬਈ ਸਾਡੀ ਹਾਲਤ ‘ਮਰਦੀ ਨੇ ਅੱਕ ਚੱਬਿਆ, ਅੱਖਾਂ ਹਾਰ ਕੇ ਜੇਠ ਨਾਲ ਲਾਈਆਂ’ ਵਾਲੀ ਬਣੀ ਪਈ ਹੈ। ਕਾਮਰੇਡ ਦੀ ਇਹ ਗੱਲ ਸੁਣ ਕੇ ਚੁਫ਼ੇਰੇ ਚੁੱਪ ਪਸਰ ਗਈ। ਲੀਡਰ ਸਾਹਿਬ ਨੇ ਚੋਣਾਂ ਵੀ ਬਥੇਰੀਆਂ ਲੜੀਆਂ ਹੋਣਗੀਆਂ, ਚੋਣ ਰੈਲੀਆਂ ਵੀ ਬਥੇਰੀਆਂ ਕੀਤੀਆਂ ਹੋਣਗੀਆਂ ਪਰ ਅਜਿਹੀ ਹਾਲਤ ਦਾ ਸਾਹਮਣਾ ਕਦੇ ਨਹੀਂ ਕੀਤਾ ਹੋਣਾ। ਉਸ ਨੂੰ ਸਮਝ ਨਾ ਆਵੇ ਕਿ ਹੁਣ ਬੋਲਣ ਤਾਂ ਕੀ ਬੋਲਣ? ਸਾਹਮਣੇ ਜੁੜੇ ਵਰਕਰਾਂ ਨੂੰ ਅਪੀਲ ਕਰਨ ਤਾਂ ਕਿਵੇਂ ਕਰਨ? ਪਰ ਲੀਡਰ ਸਾਹਿਬ ਭਾਸ਼ਨ ਕਲਾ ਦੇ ਤਾਂ ਮਾਹਿਰ ਸਨ ਹੀ, ਗੋਲੀਆਂ ਵੀ ਉਹ ਕੱਚੀਆਂ ਨਹੀਂ ਸੀ ਖੇਡੇ। ਸੋ ਉਨ੍ਹਾਂ ਹੋਰ ਗੱਲਾਂ ਦੀ ਹਲ਼ਾਈ ਵਗਲਦਿਆਂ ਕਿਹਾ, ‘ਜੁਆਨੋਂ ਗੱਲ ਤਾਂ ਥੋਡੀ ਠੀਕ ਹੈ, ’ਕੱਠੇ ਤਾਂ ਆਪਾਂ ਨੂੰ ਮੋਦੀ ਦੀ ਤਾਨਾਸ਼ਾਹੀ ਨੇ ਹੀ ਕੀਤਾ ਹੈ,ਵਰਨਾ ਕਈਆਂ ਨਾਲ ਸੱਥਰੀ ਤਾਂ ਸਾਡੀ ਵੀ ਨਹੀਂ ਪੈਂਦੀ। ਪਰ ਪਾਉਣੀ ਪੈ ਰਹੀ ਹੈ। ਇਹ ਤਾਂ ਸਿਆਸਤ ਦਾ ਦਸਤੂਰ ਹੈ, ਦੁਸ਼ਮਣ ਦਾ ਦੁਸ਼ਮਣ ਸਾਡਾ ਮਿੱਤਰ। ਇਹ ਦਸਤੂਰ ਅਸੀਂ ਵੀ ਨਿਭਾਅ ਰਹੇ ਹਾਂ, ਤੁਸੀਂ ਵੀ ਨਿਭਾਓ ਭਾਈ।

ਮਰਦੀ ਨੇ ਅੱਕ ਚੱਬਿਆ/ਰਣਜੀਤ ਲਹਿਰਾ Read More »

ਫਿਲਮ ‘ਮੁੰਜਿਆ’ ਦਾ ਬਾਕਸ ਆਫਿਸ ‘ਤੇ ਜਲਵਾ ਜਾਰੀ

ਸ਼ੁੱਕਰਵਾਰ 7 ਜੂਨ ਨੂੰ ਰਿਲੀਜ਼ ਹੋਈ ਫਿਲਮ ‘ਮੁੰਜਿਆ’ ਬਾਕਸ ਆਫਿਸ ‘ਤੇ ਧਮਾਲ ਮਚਾ ਰਹੀ ਹੈ। ਫਿਲਮ ਦੀ ਕਾਫੀ ਚਰਚਾ ਹੋ ਰਹੀ ਹੈ। ਦਰਸ਼ਕ ਫਿਲਮ ਨੂੰ ਦੇਖਣ ਲਈ ਸਿਨੇਮਾਘਰਾਂ ‘ਚ ਪਹੁੰਚ ਰਹੇ ਹਨ, ਜਿਸਦੇ ਨਤੀਜੇ ਵਜੋਂ ਫਿਲਮ ਨੇ ਚਾਰ ਦਿਨਾਂ ‘ਚ ਜ਼ਬਰਦਸਤ ਕਲੈਕਸ਼ਨ ਕਰ ਲਿਆ ਹੈ। ਸ਼ੁੱਕਰਵਾਰ ਅਤੇ ਵੀਕੈਂਡ ‘ਤੇ ਬਾਕਸ ਆਫਿਸ ‘ਤੇ ਚੰਗੀ ਕਮਾਈ ਕਰਨ ਵਾਲੀ ਫਿਲਮ ‘ਮੁੰਜਿਆ’ ਦੇ ਸੱਤਵੇਂ ਦਿਨ ਦੇ ਅੰਕੜੇ ਸਾਹਮਣੇ ਆਏ ਹਨ। ਫਿਲਮ ਨੇ ਰਿਲੀਜ਼ ਦੇ ਪਹਿਲੇ ਦਿਨ 4 ਕਰੋੜ, ਦੂਜੇ ਦਿਨ 7.25 ਕਰੋੜ, ਤੀਜੇ ਦਿਨ 8 ਕਰੋੜ, ਚੌਥੇ ਦਿਨ 4 ਕਰੋੜ ਅਤੇ ਚੌਥੇ ਦਿਨ 4.15 ਕਰੋੜ ਦੀ ਕਮਾਈ ਕੀਤੀ। ਪੰਜਵੇਂ ਦਿਨ ਕਰੋੜ ਅਤੇ ਛੇਵੇਂ ਦਿਨ 4 ਕਰੋੜ ਰੁਪਏ। ਹੁਣ ਫਿਲਮ ਦੀ ਰਿਲੀਜ਼ ਦੇ ਸੱਤਵੇਂ ਦਿਨ ਦੀ ਕਮਾਈ ਦੇ ਅੰਕੜੇ ਵੀ ਆ ਗਏ ਹਨ। ਸਕਨਿਲਕ ਦੇ ਅਨੁਸਾਰ, ‘ਮੁੰਜਿਆ’ ਨੇ ਆਪਣੀ ਰਿਲੀਜ਼ ਦੇ ਸੱਤਵੇਂ ਦਿਨ 3.75 ਕਰੋੜ ਰੁਪਏ ਕਲੈਕਟ ਕੀਤੇ। ਇਸ ਤਰ੍ਹਾਂ ‘ਮੁੰਜਿਆ’ ਨੇ ਹੁਣ ਇਕ ਹਫਤੇ ‘ਚ ਬਾਕਸ ਆਫਿਸ ‘ਤੇ ਕੁੱਲ 35.15 ਰੁਪਏ ਦੀ ਕਮਾਈ ਕਰ ਲਈ ਹੈ। ਫਿਲਮ ਦੀ ਕਹਾਣੀ ਕੋਂਕਣ ‘ਚ ਮਸ਼ਹੂਰ ਮੁੰਜਿਆ ਦੀ ਕਥਾ ‘ਤੇ ਆਧਾਰਿਤ ਹੈ। ਫਿਲਮ ਦੀ ਸ਼ੂਟਿੰਗ ਕੋਂਕਣ ‘ਚ ਕੀਤੀ ਗਈ ਹੈ। ਇਸ ਹਿੰਦੀ ਫਿਲਮ ਵਿੱਚ ਸੁਹਾਸ ਜੋਸ਼ੀ, ਅਜੈ ਪੁਲੀਕਰ, ਭਾਗਿਆਸ਼੍ਰੀ ਲਿਮਏ, ਸ਼ਰੂਤੀ ਮਰਾਠੇ ਦੇ ਨਾਲ ਸ਼ਰਵਰੀ ਵਾਘ, ਅਭੈ ਵਰਮਾ, ਮੋਨਾ ਸਿੰਘ ਵਰਗੇ ਸਿਤਾਰੇ ਹਨ। ਫਿਲਮ ਦਾ ਨਿਰਦੇਸ਼ਨ ਆਦਿਤਿਆ ਸਰਪੋਤਦਾਰ ਨੇ ਕੀਤਾ ਹੈ।

ਫਿਲਮ ‘ਮੁੰਜਿਆ’ ਦਾ ਬਾਕਸ ਆਫਿਸ ‘ਤੇ ਜਲਵਾ ਜਾਰੀ Read More »

ਪਰਵਾਸ ਦਾ ਵਧਦਾ ਰੁਝਾਨ

ਪੰਜਾਬ ਦਾ ਨੌਜਵਾਨ ਵਰਗ ਇੱਥੇ ਰੁਜ਼ਗਾਰ ਦੀ ਘਾਟ ਕਾਰਨ ਪਿਛਲੇ ਲੰਮੇ ਸਮੇਂ ਤੋਂ ਵਿਦੇਸ਼ ਵੱਲ ਰੁਖ਼ ਕਰ ਰਿਹਾ ਹੈ। ਹਾਲਾਤ ਇਹ ਬਣ ਚੁੱਕੇ ਹਨ ਕਿ ਪਿੰਡਾਂ ਤੇ ਸ਼ਹਿਰਾਂ ’ਚ ਜ਼ਿਆਦਾਤਰ ਘਰਾਂ ’ਚੋਂ ਕੋਈ ਨਾ ਕੋਈ ਨੌਜਵਾਨ ਮੁੰਡਾ-ਕੁੜੀ ਵਿਦੇਸ਼ ਗਿਆ ਹੋਇਆ ਹੈ। ਕਈ ਘਰਾਂ ਵਿਚ ਤਾਂ ਸਿਰਫ਼ ਬਿਰਧ ਹੀ ਨਜ਼ਰ ਆਉਂਦੇ ਹਨ। ਲੋਕ ਆਪਣੇ ਬੱਚਿਆਂ ਨੂੰ ਵਿਦੇਸ਼ ਭੇਜਣ ਵਾਸਤੇ ਅੱਡੀ-ਚੋਟੀ ਦਾ ਜ਼ੋਰ ਲਾ ਰਹੇ ਹਨ। ਅਜਿਹਾ ਕਰਨ ਲਈ ਉਹ ਆਪਣੀ ਜ਼ਮੀਨ-ਜਾਇਦਾਦ ਵੇਚ ਰਹੇ ਹਨ ਜਾਂ ਗਹਿਣੇ ਰੱਖ ਰਹੇ ਹਨ। ਹੈਰਾਨੀ ਇਸ ਗੱਲ ਦੀ ਹੈ ਕਿ ਇਹ ਮੁੰਡੇ-ਕੁੜੀਆਂ ਜੋ ਪੰਜਾਬ ’ਚ ਰਹਿ ਕੇ ਕੋਈ ਵੀ ਕੰਮ ਕਰਨ ਨੂੰ ਤਿਆਰ ਨਹੀਂ ਹਨ, ਵਿਦੇਸ਼ ਜਾ ਕੇ ਬੁਰੇ ਹਾਲਾਤ ਵਿਚ ਰਹਿੰਦੇ ਹਨ ਤੇ ਹਰ ਕੰਮ ਕਰਨ ਲਈ ਤਿਆਰ ਹੋ ਜਾਂਦੇ ਹਨ। ਮੰਦੇ ਭਾਗੀਂ ਜੇ ਬੱਚਾ ਉੱਥੇ ਜਾ ਕੇ ਨਾ ਟਿਕ ਸਕੇ ਤਾਂ ਮਾਪਿਆਂ ਦੁਆਰਾ ਚੁੱਕਿਆ ਹੋਇਆ ਕਰਜ਼ਾ ਉਮਰ ਭਰ ਉਨ੍ਹਾਂ ਲਈ ਬੋਝ ਬਣਿਆ ਰਹਿੰਦਾ ਹੈ। ਕਰਜ਼ੇ ਤੋਂ ਤੰਗ ਆ ਕੇ ਕਈ ਲੋਕ ਖ਼ੁਦਕੁਸ਼ੀ ਲਈ ਮਜਬੂਰ ਹੋ ਜਾਂਦੇ ਹਨ। ਵਿਦੇਸ਼ ਜਾਣ ਦੀ ਇਹ ਦੌੜ ਬੇਵਜ੍ਹਾ ਨਹੀਂ ਲੱਗੀ। ਪੰਜਾਬ ਖੇਤੀ ਪ੍ਰਧਾਨ ਰਾਜ ਹੈ। ਪਿੰਡਾਂ ’ਚ ਖੇਤੀ ਹੀ ਰੁਜ਼ਗਾਰ ਦਾ ਇਕ ਮੁੱਖ ਸਾਧਨ ਹੈ ਪਰ ਅਜੋਕੀ ਖੇਤੀ ਅਨੇਕ ਸਮੱਸਿਆਵਾਂ ’ਚ ਘਿਰੀ ਹੋਈ ਹੈ। ਇਨ੍ਹਾਂ ਦਾ ਹੱਲ ਲੱਭਣ ਦੀ ਲੋੜ ਹੈ। ਅਲਪ-ਰੁਜ਼ਗਾਰ, ਖੇਤੀ ਦੇ ਕੰਮ ਦਾ ਮੌਸਮੀ ਸੁਭਾਅ, ਸਹਿਯੋਗੀ ਧੰਦਿਆਂ ਦੀ ਘਾਟ, ਖੇਤੀ ਉਪਜਾਂ ਦਾ ਦੋਸ਼ਪੂਰਨ ਮੰਡੀਕਰਨ, ਉਨ੍ਹਾਂ ਦੀ ਦੂਜੇ ਸੂਬਿਆਂ ਤੇ ਵਿਦੇਸ਼ ਵਿਚ ਘੱਟ ਮੰਗ ਤੇ ਖੇਤੀ ਸਬੰਧੀ ਉਦਯੋਗਾਂ ਦੀ ਘਾਟ ਅਜਿਹੇ ਕੁਝ ਕਾਰਨ ਹਨ ਜਿਨ੍ਹਾਂ ਸਦਕਾ ਕਿਸਾਨਾਂ ਦੀ ਆਮਦਨ ’ਚ ਅਸਾਵਾਂਪਣ ਆਇਆ ਹੈ। ਇਸੇ ਲਈ ਕਿਸਾਨ ਪਰਿਵਾਰਾਂ ਨਾਲ ਸਬੰਧਤ ਬੱਚੇ ਵਿਦੇਸ਼ ਜਾਣ ਲਈ ਮਜਬੂਰ ਹੋ ਰਹੇ ਹਨ। ਕਿਸੇ ਵੀ ਰਾਜ ’ਚ ਰੁਜ਼ਗਾਰ ਦਾ ਦੂਜਾ ਵੱਡਾ ਸਾਧਨ ਉਦਯੋਗ ਹੁੰਦੇ ਹਨ ਪਰ ਪੰਜਾਬ ’ਚ ਇਨ੍ਹਾਂ ਦੀ ਹਾਲਤ ਬਹੁਤ ਮਾੜੀ ਹੈ। ਵੱਖ-ਵੱਖ ਸਰਕਾਰਾਂ ਦੀਆਂ ਦੋਸ਼-ਪੂਰਨ ਸਨਅਤੀ ਨੀਤੀਆਂ ਕਾਰਨ ਪੰਜਾਬ ਦੇ ਬਹੁਤ ਸਾਰੇ ਉਦਯੋਗ ਹੋਰ ਰਾਜਾਂ ’ਚ ਚਲੇ ਗਏ। ਸਰਕਾਰਾਂ ਨੇ ਨਵੇਂ ਉਦਯੋਗ ਲਗਾਉਣ ’ਚ ਖ਼ਾਸ ਰੁਚੀ ਨਹੀਂ ਵਿਖਾਈ। ਇਸ ਕਾਰਨ ਇੱਥੇ ਰੁਜ਼ਗਾਰ ਦੇ ਮੌਕੇ ਪੈਦਾ ਨਹੀਂ ਹੋ ਸਕੇ। ਵਧਦੀ ਵਸੋਂ ਕਾਰਨ ਪੈਦਾ ਹੋਈ ਬੇਰੁਜ਼ਗਾਰੀ ਤੇ ਨਸ਼ਿਆਂ ਦੇ ਡਰੋਂ ਵੀ ਮਾਪੇ ਆਪਣੇ ਬੱਚਿਆਂ ਨੂੰ ਵਿਦੇਸ਼ ਭੇਜਣ ਲਈ ਮਜਬੂਰ ਹੋ ਰਹੇ ਹਨ। ਇਸ ਸਮੱਸਿਆ ਦਾ ਹੱਲ ਲੱਭਣ ਲਈ ਖੇਤੀ ਖੇਤਰ ’ਚ ਨਵੇਂ ਸਿਰੇ ਤੋਂ ਖੋਜ ਦੀ ਲੋੜ ਹੈ। ਕਿਸਾਨਾਂ ਨੂੰ ਕਣਕ-ਝੋਨੇ ਦੇ ਫ਼ਸਲੀ ਚੱਕਰ ’ਚੋਂ ਕੱਢਣਾ ਜ਼ਰੂਰੀ ਹੋ ਗਿਆ ਹੈ। ਅਜਿਹਾ ਕਰਨ ਨਾਲ ਕਿਸਾਨਾਂ ਦੀ ਆਮਦਨ ’ਚ ਵਾਧਾ ਹੋਵੇਗਾ ਤੇ ਧਰਤੀ ਹੇਠਲੇ ਪਾਣੀ ਨੂੰ ਬਚਾਇਆ ਜਾ ਸਕੇਗਾ। ਐਗਰੋ ਇੰਡਸਟਰੀ ਨੂੰ ਵੀ ਪ੍ਰਫੁੱਲਿਤ ਕਰਨਾ ਚਾਹੀਦਾ ਹੈ। ਜੇ ਫੂਡ ਪ੍ਰੋਸੈਸਿੰਗ ਨਾਲ ਸਬੰਧਤ ਕਾਰਖਾਨੇ ਪੰਜਾਬ ਵਿਚ ਵੱਡੇ ਪੱਧਰ ’ਤੇ ਲਗਾਏ ਜਾਣ ਤਾਂ ਲੋਕਾਂ ਨੂੰ ਰੁਜ਼ਗਾਰ ਮਿਲਣ ਲੱਗੇਗਾ ਤੇ ਨੌਜਵਾਨ ਵਰਗ ਦਾ ਵਿਦੇਸ਼ ਪ੍ਰਤੀ ਮੋਹ ਘਟ ਜਾਵੇਗਾ।

ਪਰਵਾਸ ਦਾ ਵਧਦਾ ਰੁਝਾਨ Read More »

ਨਸ਼ੇ ਦੀ ਹਾਲਤ ’ਚ ਕੁੱਟਮਾਰ ਵਾਲੀ ਵੀਡੀਓ ’ਤੇ ਅਦਾਲਤ ਪਹੁੰਚੀ ਰਵੀਨਾ ਟੰਡਨ

ਰਵੀਨਾ ਟੰਡਨ ਨੇ ਸੋਸ਼ਲ ਮੀਡੀਆ ‘ਤੇ ਆਪਣੀ ਵਾਇਰਲ ਵੀਡੀਓ ਨਾਲ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ। ਭੀੜ ਦੇ ਵਿਚਕਾਰ ਫਸੀ ਅਦਾਕਾਰਾ ਦੀ ਵੀਡੀਓ ਨੇ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ। 2 ਜੂਨ ਨੂੰ ਸੋਸ਼ਲ ਮੀਡੀਆ ‘ਤੇ ਰਵੀਨਾ ਟੰਡਨ ਦਾ ਇੱਕ ਵੀਡੀਓ ਸ਼ੇਅਰ ਕੀਤਾ ਗਿਆ ਸੀ। ਵੀਡੀਓ ਪੋਸਟ ਕਰਨ ਵਾਲੇ ਵਿਅਕਤੀ ਨੇ ਆਪਣੀ ਪਛਾਣ ਇੱਕ ਫ੍ਰੀਲਾਂਸ ਪੱਤਰਕਾਰ ਵਜੋਂ ਕੀਤੀ ਅਤੇ ਅਭਿਨੇਤਰੀ ‘ਤੇ ਸ਼ਰਾਬ ਦੇ ਨਸ਼ੇ ਵਿੱਚ ਇੱਕ ਬਜ਼ੁਰਗ ਔਰਤ ਦੀ ਕੁੱਟਮਾਰ ਕਰਨ ਅਤੇ ਉਸ ਦੀ ਕਾਰ ਨਾਲ ਕੁਝ ਲੋਕਾਂ ਨੂੰ ਟੱਕਰ ਮਾਰਨ ਦਾ ਦੋਸ਼ ਲਗਾਇਆ। ਹਾਲਾਂਕਿ, ਸੀਸੀਟੀਵੀ ਦੀ ਜਾਂਚ ਕਰਨ ਤੋਂ ਬਾਅਦ, ਮੁੰਬਈ ਪੁਲਿਸ ਨੇ ਬਾਅਦ ਵਿੱਚ ਸਪੱਸ਼ਟ ਕੀਤਾ ਕਿ ਉਸ ਉੱਤੇ ਲੱਗੇ ਦੋਸ਼ ਝੂਠੇ ਸਨ। ਇਸ ਦੇ ਨਾਲ ਹੀ ਹੁਣ ਰਵੀਨਾ ਟੰਡਨ ਇਸ ਮਾਮਲੇ ਨੂੰ ਲੈ ਕੇ ਕੋਰਟ ਪਹੁੰਚ ਗਈ ਹੈ। ਉਸ ਨੇੇ ਵੀਡੀਓ ਸ਼ੇਅਰ ਕਰਨ ਵਾਲੇ ‘ਤੇ ਮਾਣਹਾਨੀ ਦਾ ਦੋਸ਼ ਲਾਇਆ। ਰਵੀਨਾ ਟੰਡਨ ਨੇ ਆਪਣੇ ਅਧਿਕਾਰਤ ਐਕਸ ਅਕਾਊਂਟ ‘ਤੇ ਇਕ ਪੋਸਟ ਸ਼ੇਅਰ ਕਰ ਕੇ ਕਾਨੂੰਨੀ ਕਾਰਵਾਈ ਕਰਨ ਦੀ ਜਾਣਕਾਰੀ ਦਿੱਤੀ ਹੈ। ਹਿੰਦੁਸਤਾਨ ਟਾਈਮਜ਼ ਦੀ ਰਿਪੋਰਟ ਮੁਤਾਬਕ ਅਦਾਕਾਰਾ ਨੇ ਪੱਤਰਕਾਰ ਖ਼ਿਲਾਫ਼ ਮਾਣਹਾਨੀ ਦਾ ਕੇਸ ਦਰਜ ਕਰਨ ਦਾ ਫੈਸਲਾ ਕੀਤਾ ਹੈ ਅਤੇ ਉਸ ਨੂੰ 12 ਜੂਨ ਨੂੰ ਨੋਟਿਸ ਵੀ ਭੇਜਿਆ ਹੈ। ਮਾਣਹਾਨੀ ਮਾਮਲੇ ‘ਚ ਰਵੀਨਾ ਟੰਡਨ ਦੀ ਨੁਮਾਇੰਦਗੀ ਵਕੀਲ ਸਨਾ ਰਈਸ ਖਾਨ ਕਰ ਰਹੀ ਹੈ। ਮਾਮਲੇ ਬਾਰੇ ਉਨ੍ਹਾਂ ਕਿਹਾ, ”ਹਾਲ ਹੀ ‘ਚ ਰਵੀਨਾ ਨੂੰ ਝੂਠੇ ਅਤੇ ਗੰਦੇ ਦੋਸ਼ਾਂ ‘ਚ ਫਸਾਉਣ ਦੀ ਕੋਸ਼ਿਸ਼ ਕੀਤੀ ਗਈ ਸੀ, ਜਿਸ ਦੀ ਸੱਚਾਈ ਸੀਸੀਟੀਵੀ ਫੁਟੇਜ ਰਾਹੀਂ ਸਾਹਮਣੇ ਆਈ ਸੀ ਅਤੇ ਬਾਅਦ ‘ਚ ਦੋਸ਼ ਵਾਪਸ ਲੈ ਲਏ ਗਏ ਸਨ। ਪਰ ਇਕ ਵਿਅਕਤੀ, ਜੋ ਕਿ ਪੱਤਰਕਾਰ ਹੋਣ ਦਾ ਦਾਅਵਾ ਕਰਦਾ ਹੈ।, “ਉਸਨੇ ਐਕਸ ’ਤੇ ਘਟਨਾ ਬਾਰੇ ਗ਼ਲਤ ਜਾਣਕਾਰੀ ਦਿੱਤੀ ਜੋ ਕਿ ਗ਼ਲਤ ਅਤੇ ਗੁੰਮਰਾਹਕੁੰਨ ਹੈ।”ਉਸ ਨੇ ਅੱਗੇ ਕਿਹਾ, “ਰਵੀਨਾ ਟੰਡਨ ਦੀ ਸਾਖ ਨੂੰ ਖਰਾਬ ਕਰਨ ਲਈ ਜਾਣਬੁੱਝ ਕੇ ਝੂਠੀਆਂ ਖਬਰਾਂ ਫੈਲਾਈਆਂ ਗਈਆਂ। ਅਸੀਂ ਇਸ ਮਾਮਲੇ ‘ਚ ਨਿਆਂ ਲੈਣ ਲਈ ਫਿਲਹਾਲ ਸਾਰੇ ਜ਼ਰੂਰੀ ਕਦਮ ਚੁੱਕ ਰਹੇ ਹਾਂ।

ਨਸ਼ੇ ਦੀ ਹਾਲਤ ’ਚ ਕੁੱਟਮਾਰ ਵਾਲੀ ਵੀਡੀਓ ’ਤੇ ਅਦਾਲਤ ਪਹੁੰਚੀ ਰਵੀਨਾ ਟੰਡਨ Read More »

ਸਾਰਾ ਦਿਨ AC ਦੀ ਹਵਾ ‘ਚ ਰਹਿਣ ਨਾਲ ਹੋ ਸਕਦੀ ਹੈ ਸਕਿਨ ਖਰਾਬ

ਝੁਲਸਦੀ ਗਰਮੀ ਤੋਂ ਬਚਣ ਲਈ AC ਹੀ ਮਦਦਗਾਰ ਜਾਪਦਾ ਹੈ। ਜਿਸ ਕਾਰਨ ਲੋਕ ਸਾਰਾ ਦਿਨ ਆਪਣੇ ਘਰਾਂ ਅਤੇ ਦਫ਼ਤਰਾਂ ਵਿੱਚ ਏ.ਸੀ. ਇਸ ਦੀ ਠੰਡੀ ਹਵਾ ਵਿਚ ਸਾਨੂੰ ਗਰਮੀ ਤੋਂ ਰਾਹਤ ਮਿਲਦੀ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਇਹ ਤੁਹਾਡੀ ਚਮੜੀ ਲਈ ਇੰਨਾ ਆਰਾਮਦਾਇਕ ਨਹੀਂ ਹੈ। ਤੁਹਾਨੂੰ ਦੱਸ ਦੇਈਏ ਕਿ ਲੰਬੇ ਸਮੇਂ ਤੱਕ AC ਦੀ ਹਵਾ ‘ਚ ਰਹਿਣ ਨਾਲ ਤੁਹਾਡੀ ਚਮੜੀ ‘ਤੇ ਕਈ ਮਾੜੇ ਪ੍ਰਭਾਵ ਪੈ ਸਕਦੇ ਹਨ। ਪਰ AC ਤੋਂ ਬਿਨਾਂ ਗਰਮੀ ਹੋਰ ਵੀ ਪਰੇਸ਼ਾਨੀ ਪੈਦਾ ਕਰ ਸਕਦੀ ਹੈ, ਇਸ ਲਈ ਕੀ ਕੀਤਾ ਜਾਵੇ ਤਾਂ ਜੋ AC ਵਿੱਚ ਵੀ ਚਮੜੀ ਨੂੰ ਘੱਟ ਤੋਂ ਘੱਟ ਨੁਕਸਾਨ ਨਾ ਹੋਵੇ। ਆਓ ਜਾਣਦੇ ਹਾਂ AC ਕਾਰਨ ਚਮੜੀ ਨੂੰ ਕੀ-ਕੀ ਨੁਕਸਾਨ ਹੋ ਸਕਦੇ ਹਨ ਅਤੇ ਇਨ੍ਹਾਂ ਤੋਂ ਕਿਵੇਂ ਬਚਿਆ ਜਾ ਸਕਦਾ ਹੈ। AC ਦੀ ਹਵਾ ‘ਚ ਨਮੀ ਨਹੀਂ ਰਹਿੰਦੀ, ਜਿਸ ਕਾਰਨ ਚਮੜੀ ਦੀ ਨਮੀ ਵੀ ਖਤਮ ਹੋ ਜਾਂਦੀ ਹੈ। ਇਸ ਕਾਰਨ ਚਮੜੀ ਖੁਸ਼ਕ ਅਤੇ ਖਿੱਚੀ ਹੋਈ ਮਹਿਸੂਸ ਹੁੰਦੀ ਹੈ। ਘੱਟ ਨਮੀ ਦੇ ਕਾਰਨ, ਚਮੜੀ ਖੁਸ਼ਕ ਅਤੇ ਫਲੈਕੀ ਹੋ ਜਾਂਦੀ ਹੈ, ਬੁੱਲ੍ਹ ਫੱਟ ਸਕਦੇ ਹਨ ਅਤੇ ਅੱਖਾਂ ਵਿੱਚ ਵੀ ਖੁਸ਼ਕੀ ਆ ਜਾਂਦੀ ਹੈ। ਖੁਸ਼ਕ ਚਮੜੀ ਦੇ ਕਾਰਨ, ਇਹ ਕਾਫ਼ੀ ਸੁੱਕੀ ਅਤੇ ਸੁਸਤ ਦਿਖਾਈ ਦਿੰਦੀ ਹੈ। ਏਸੀ ਹਵਾ ਚਮੜੀ ਦੀ ਨਮੀ ਨੂੰ ਚੂਸ ਲੈਂਦੀ ਹੈ। ਇਸ ਲਈ ਚਮੜੀ ਦੀ ਨਮੀ ਦੀ ਘਾਟ ਕਾਰਨ ਚਮੜੀ ਦੀ ਰੁਕਾਵਟ ਵੀ ਖਰਾਬ ਹੋ ਜਾਂਦੀ ਹੈ, ਜਿਸ ਕਾਰਨ ਚਮੜੀ ‘ਤੇ ਲਾਲੀ ਅਤੇ ਮੁਹਾਸੇ ਵੀ ਹੋ ਸਕਦੇ ਹਨ। ਚਮੜੀ ਦੀ ਰੁਕਾਵਟ ਚਮੜੀ ਦੇ ਟਿਸ਼ੂਆਂ ਨੂੰ ਤੰਗ ਰੱਖਣ ਵਿੱਚ ਮਦਦ ਕਰਦੀ ਹੈ। ਇਸ ਕਾਰਨ ਝੁਰੜੀਆਂ ਅਤੇ ਫਾਈਨ ਲਾਈਨਾਂ ਦਿਖਾਈ ਦੇਣ ਲੱਗਦੀਆਂ ਹਨ, ਜਿਸ ਨੂੰ ਸਮੇਂ ਤੋਂ ਪਹਿਲਾਂ ਬੁਢਾਪਾ ਕਿਹਾ ਜਾਂਦਾ ਹੈ, ਯਾਨੀ ਕਿ ਉਮਰ ਤੋਂ ਪਹਿਲਾਂ ਬੁੱਢਾ ਦਿਖਣਾ। ਪਸੀਨਾ ਆਉਣਾ ਸਿਰਫ਼ ਸਰੀਰ ਦੇ ਤਾਪਮਾਨ ਨੂੰ ਸੰਤੁਲਿਤ ਕਰਨ ਦਾ ਕੰਮ ਨਹੀਂ ਕਰਦਾ। ਇਹ ਸਰੀਰ ਵਿੱਚੋਂ ਜ਼ਹਿਰੀਲੇ ਤੱਤਾਂ ਨੂੰ ਵੀ ਬਾਹਰ ਕੱਢਦਾ ਹੈ। ਪਰ AC ਦੀ ਠੰਡੀ ਹਵਾ ਪਸੀਨੇ ਨੂੰ ਰੋਕਦੀ ਹੈ, ਜਿਸ ਕਾਰਨ ਜ਼ਹਿਰੀਲੇ ਪਦਾਰਥ ਬਾਹਰ ਨਹੀਂ ਨਿਕਲ ਪਾਉਂਦੇ, ਜੋ ਚਮੜੀ ਨੂੰ ਨੁਕਸਾਨ ਪਹੁੰਚਾ ਸਕਦੇ ਹਨ। ਜ਼ਿਆਦਾ ਦੇਰ ਤੱਕ ਏਸੀ ‘ਚ ਰਹਿਣ ਨਾਲ ਚਮੜੀ ਖੁਸ਼ਕ ਹੋ ਜਾਂਦੀ ਹੈ ਅਤੇ ਖੁਸ਼ਕ ਚਮੜੀ ਹੋਣ ਨਾਲ ਐਲਰਜੀ ਅਤੇ ਇਨਫੈਕਸ਼ਨ ਦੀ ਸੰਭਾਵਨਾ ਵਧ ਜਾਂਦੀ ਹੈ। ਇਸ ਲਈ ਚਮੜੀ ਦੀ ਐਲਰਜੀ, ਬੈਕਟੀਰੀਅਲ ਇਨਫੈਕਸ਼ਨ ਅਤੇ ਮੁਹਾਸੇ ਆਦਿ ਹੋਣ ਦਾ ਖਤਰਾ ਜ਼ਿਆਦਾ ਰਹਿੰਦਾ ਹੈ। ਇਸ ਕਾਰਨ ਜਿਹੜੇ ਲੋਕ ਪਹਿਲਾਂ ਤੋਂ ਹੀ ਕਿਸੇ ਵੀ ਚਮੜੀ ਦੀ ਸਮੱਸਿਆ ਨਾਲ ਜੂਝ ਰਹੇ ਹਨ, ਉਨ੍ਹਾਂ ਦੀਆਂ ਸਮੱਸਿਆਵਾਂ ਹੋਰ ਵਧ ਸਕਦੀਆਂ ਹਨ। ਉਦਾਹਰਨ ਲਈ, ਚਮੜੀ ਦੀ ਖੁਸ਼ਕੀ ਕਾਰਨ ਚੰਬਲ ਵਧੇਰੇ ਗੰਭੀਰ ਹੋ ਸਕਦਾ ਹੈ। ਜ਼ਿਆਦਾ ਦੇਰ ਤੱਕ AC ਵਿੱਚ ਰਹਿਣ ਨਾਲ ਚਮੜੀ ਦੇ ਕੁਦਰਤੀ ਤੇਲ ਦੀ ਕਮੀ ਹੋਣ ਲੱਗਦੀ ਹੈ। ਦਰਅਸਲ, ਏਸੀ ਹਵਾ ਵਿੱਚ ਚਮੜੀ ਘੱਟ ਤੇਲ ਪੈਦਾ ਕਰਦੀ ਹੈ। ਇਸ ਨਾਲ ਚਮੜੀ ਦੀ ਰੁਕਾਵਟ ਵੀ ਖਰਾਬ ਹੋ ਜਾਂਦੀ ਹੈ ਅਤੇ ਖੁਸ਼ਕੀ ਦੀ ਸਮੱਸਿਆ ਵਧ ਜਾਂਦੀ ਹੈ। ਹਾਈਡਰੇਟਿਡ ਰਹੋ- AC ਹਵਾ ਚਮੜੀ ਨੂੰ ਖੁਸ਼ਕ ਬਣਾਉਂਦੀ ਹੈ। ਇਸ ਲਈ ਆਪਣੇ ਆਪ ਨੂੰ ਅੰਦਰੋਂ ਹਾਈਡਰੇਟ ਰੱਖੋ, ਜਿਸ ਨਾਲ ਚਮੜੀ ਨੂੰ ਨਮੀ ਮਿਲੇ। ਇਸ ਦੇ ਲਈ ਖੂਬ ਪਾਣੀ ਪੀਓ। ਇਸ ਤੋਂ ਇਲਾਵਾ ਤੁਸੀਂ ਜੂਸ, ਨਾਰੀਅਲ ਪਾਣੀ, ਮੱਖਣ, ਲੱਸੀ ਆਦਿ ਵੀ ਪੀ ਸਕਦੇ ਹੋ। ਇਨ੍ਹਾਂ ਤੋਂ ਸਰੀਰ ਨੂੰ ਹਾਈਡ੍ਰੇਸ਼ਨ ਵੀ ਮਿਲਦੀ ਹੈ। ਆਪਣੇ ਨਾਲ ਮਾਇਸਚਰਾਈਜ਼ਰ ਰੱਖੋ – AC ਹਵਾ ਚਮੜੀ ਤੋਂ ਨਮੀ ਨੂੰ ਦੂਰ ਕਰਦੀ ਹੈ। ਇਸ ਲਈ, ਚਮੜੀ ਦੀ ਉਪਰਲੀ ਪਰਤ ਨੂੰ ਨਮੀ ਪ੍ਰਦਾਨ ਕਰਨ ਲਈ ਆਪਣੇ ਨਾਲ ਹਾਈਡ੍ਰੇਟਿੰਗ ਮਾਇਸਚਰਾਈਜ਼ਰ ਰੱਖੋ। ਤੁਸੀਂ ਆਪਣੀ ਚਮੜੀ ਦੇ ਹਿਸਾਬ ਨਾਲ ਮਾਇਸਚਰਾਈਜ਼ਰ ਦੀ ਚੋਣ ਕਰ ਸਕਦੇ ਹੋ। ਕੋਸ਼ਿਸ਼ ਕਰੋ ਕਿ ਸੀਰਾਮਾਈਡਜ਼, ਹਾਈਲੂਰੋਨਿਕ ਐਸਿਡ ਅਤੇ ਪੇਪਟਾਇਡਸ ਨੂੰ ਸ਼ਾਮਲ ਕਰੋ, ਤਾਂ ਜੋ ਚਮੜੀ ਦੀ ਰੁਕਾਵਟ ਵੀ ਤੰਦਰੁਸਤ ਰਹੇ। ਖੁਰਾਕ ਵਿੱਚ ਸੁਧਾਰ ਕਰੋ- ਆਪਣੀ ਖੁਰਾਕ ਵਿੱਚ ਅਜਿਹੇ ਭੋਜਨ ਸ਼ਾਮਲ ਕਰੋ ਜੋ ਤੁਹਾਡੀ ਚਮੜੀ ਲਈ ਫਾਇਦੇਮੰਦ ਹਨ, ਜਿਵੇਂ ਕਿ ਵਿਟਾਮਿਨ ਏ, ਸੀ ਅਤੇ ਈ ਅਤੇ ਓਮੇਗਾ-3 ਫੈਟੀ ਐਸਿਡ ਚਮੜੀ ਲਈ ਬਹੁਤ ਜ਼ਰੂਰੀ ਹਨ। ਇਸ ਲਈ ਇਨ੍ਹਾਂ ਨਾਲ ਭਰਪੂਰ ਭੋਜਨ ਨੂੰ ਆਪਣੀ ਡਾਈਟ ‘ਚ ਸ਼ਾਮਲ ਕਰੋ, ਜਿਸ ਨਾਲ ਚਮੜੀ ਦਾ ਨੁਕਸਾਨ ਘੱਟ ਹੁੰਦਾ ਹੈ ਅਤੇ ਚਮੜੀ ਸਿਹਤਮੰਦ ਰਹਿੰਦੀ ਹੈ। ਨਾਲ ਹੀ, ਸੈੱਲ ਦੇ ਨੁਕਸਾਨ ਨੂੰ ਰੋਕਣ ਵਿੱਚ ਮਦਦ ਕਰਨ ਲਈ ਐਂਟੀਆਕਸੀਡੈਂਟਸ ਸ਼ਾਮਲ ਕਰੋ। ਸਕਿਨ ਕੇਅਰ ‘ਚ ਕਰੋ ਬਦਲਾਅ- AC ਦੀ ਹਵਾ ਕਾਰਨ ਚਮੜੀ ਨੂੰ ਹੋਣ ਵਾਲੇ ਨੁਕਸਾਨ ਤੋਂ ਬਚਣ ਲਈ ਖਾਸ ਸਕਿਨ ਕੇਅਰ ਰੂਟੀਨ ਦਾ ਪਾਲਣ ਕਰਨਾ ਜ਼ਰੂਰੀ ਹੈ। ਇਸ ਦੇ ਲਈ ਕੋਮਲ ਕਲੀਜ਼ਰ, ਟੋਨਰ, ਮਾਇਸਚਰਾਈਜ਼ਰ ਅਤੇ ਸਨਸਕ੍ਰੀਨ ਦੀ ਵਰਤੋਂ ਕਰੋ। ਇਸੇ ਤਰ੍ਹਾਂ ਰਾਤ ਨੂੰ ਸੌਣ ਤੋਂ ਪਹਿਲਾਂ ਹਾਈਡ੍ਰੇਟਿੰਗ ਸੀਰਮ ਅਤੇ ਬੈਰੀਅਰ ਰਿਪੇਅਰ ਕਰੀਮ ਦੀ ਵਰਤੋਂ ਕਰੋ। ਹਿਊਮਿਡੀਫਾਇਰ ਦੀ ਮਦਦ ਲਓ- AC ਦੇ ਕਾਰਨ ਹਵਾ ‘ਚ ਨਮੀ ਖਤਮ ਹੋ ਜਾਂਦੀ ਹੈ, ਜਿਸ ਕਾਰਨ ਚਮੜੀ ਖਰਾਬ ਹੋ ਜਾਂਦੀ ਹੈ। ਇਸ ਲਈ, ਤੁਸੀਂ ਹਿਊਮਿਡੀਫਾਇਰ ਦੀ ਵਰਤੋਂ ਕਰ ਸਕਦੇ ਹੋ ਤਾਂ ਜੋ ਹਵਾ ਵਿਚ ਨਮੀ ਬਣੀ ਰਹੇ ਅਤੇ ਚਮੜੀ ਦੀ ਖੁਸ਼ਕੀ ਦੀ ਸਮੱਸਿਆ ਘੱਟ ਜਾਵੇ। ਲੋੜ ਪੈਣ ‘ਤੇ ਹੀ AC ਚਲਾਓ – ਜੇ ਹੋ ਸਕੇ ਤਾਂ ਦੋ-ਤਿੰਨ ਘੰਟਿਆਂ ਬਾਅਦ AC ਬੰਦ ਕਰ ਦਿਓ। ਇਸ ਸਮੇਂ ਘਰ ਠੰਢਾ ਹੋ ਜਾਂਦਾ ਹੈ। ਇਸ ਦੀ ਬਜਾਏ, ਤੁਸੀਂ ਕੁਝ ਸਮੇਂ ਲਈ ਪੱਖਾ ਜਾਂ ਕੂਲਰ ਚਲਾ ਸਕਦੇ ਹੋ। ਇਸ ਨਾਲ ਤੁਹਾਨੂੰ ਗਰਮੀ ਨਹੀਂ ਲੱਗੇਗੀ ਅਤੇ AC ਦੇ ਸਾਈਡ ਇਫੈਕਟ ਵੀ ਘੱਟ ਹੋਣਗੇ।

ਸਾਰਾ ਦਿਨ AC ਦੀ ਹਵਾ ‘ਚ ਰਹਿਣ ਨਾਲ ਹੋ ਸਕਦੀ ਹੈ ਸਕਿਨ ਖਰਾਬ Read More »

ਭਾਰਤੀ ਫੌਜ ਨੂੰ ਮਿਲਿਆ ਪਹਿਲਾਂ ‘Nagastra–1’ ਆਤਮਘਾਤੀ ਡਰੋਨ

ਭਾਰਤੀ ਫੌਜ ਨੂੰ ਭਾਰਤੀ-ਨਿਰਮਿਤ ਆਤਮਘਾਤੀ ਡਰੋਨ ਨਾਗਾਸਟ੍ਰਾ-1 ਦੀ ਪਹਿਲੀ ਖੇਪ ਮਿਲੀ ਹੈ। ਇਨ੍ਹਾਂ ਡਰੋਨਾਂ ਨੂੰ ਨਾਗਪੁਰ ਦੀ ਕੰਪਨੀ ਸੋਲਰ ਇੰਡਸਟਰੀਜ਼ ਦੀ ਇਕਨਾਮਿਕਸ ਐਕਸਪਲੋਸਿਵਜ਼ ਲਿਮਟਿਡ ਯੂਨਿਟ ਨੇ ਬਣਾਇਆ ਹੈ। ਫੌਜ ਨੇ 480 ਲੋਇਟਰਿੰਗ ਬਾਰੂਦ (ਆਤਮਘਾਤੀ ਡਰੋਨ) ਦਾ ਆਰਡਰ ਦਿੱਤਾ ਸੀ। ਇਨ੍ਹਾਂ ਵਿੱਚੋਂ 120 ਦੀ ਡਿਲੀਵਰੀ ਹੋ ਚੁੱਕੀ ਹੈ। ਡਰੋਨ ਨੂੰ ਨਾਗਾਸਟ੍ਰਾ-1 ਦਾ ਨਾਂ ਦਿੱਤਾ ਗਿਆ ਹੈ, ਜਿਸ ਦੀ ਰੇਂਜ 30 ਕਿਲੋਮੀਟਰ ਤੱਕ ਹੈ। ਇਸ ਦਾ ਉੱਨਤ ਸੰਸਕਰਣ 2 ਕਿਲੋ ਤੋਂ ਵੱਧ ਗੋਲਾ-ਬਾਰੂਦ ਲਿਜਾਣ ਦੇ ਸਮਰੱਥ ਹੈ। ਇਸ ਦੀ ਵਰਤੋਂ ਦੁਸ਼ਮਣ ਦੇ ਸਿਖ਼ਲਾਈ ਕੈਂਪਾਂ, ਠਿਕਾਣਿਆਂ ਅਤੇ ਲਾਂਚ ਪੈਡਾਂ ‘ਤੇ ਹਮਲਾ ਕਰਨ ਲਈ ਕੀਤੀ ਜਾਵੇਗੀ, ਤਾਂ ਜੋ ਸੈਨਿਕਾਂ ਨੂੰ ਹੋਣ ਵਾਲੇ ਖਤਰੇ ਨੂੰ ਘੱਟ ਕੀਤਾ ਜਾ ਸਕੇ। ਲੋਇਟਰਿੰਗ ਬਾਰੂਦ (ਜਿਸ ਨੂੰ ਆਤਮਘਾਤੀ ਡਰੋਨ ਜਾਂ ਕਾਮੀਕਾਜ਼ੇ ਡਰੋਨ ਵੀ ਕਿਹਾ ਜਾਂਦਾ ਹੈ) ਇੱਕ ਹਵਾਈ ਹਥਿਆਰ ਪ੍ਰਣਾਲੀ ਹੈ। ਇਹ ਡਰੋਨ ਹਵਾ ’ਚ ਟੀਚੇ ਦੇ ਦੁਆਲੇ ਘੁੰਮਦੇ ਹਨ ਅਤੇ ਆਤਮਘਾਤੀ ਹਮਲੇ ਕਰਦੇ ਹਨ। ਸਹੀ ਹਮਲਾ ਇਸ ਦੇ ਸੈਂਸਰਾਂ ‘ਤੇ ਨਿਰਭਰ ਕਰਦਾ ਹੈ। ਆਤਮਘਾਤੀ ਡਰੋਨ ਨੂੰ ਸਾਈਲੈਂਟ ਮੋਡ ਅਤੇ 1,200 ਮੀਟਰ ਦੀ ਉਚਾਈ ‘ਤੇ ਚਲਾਇਆ ਜਾਂਦਾ ਹੈ, ਜਿਸ ਨਾਲ ਇਸਦਾ ਪਤਾ ਲਗਾਉਣਾ ਮੁਸ਼ਕਲ ਹੋ ਜਾਂਦਾ ਹੈ। ਇਸ ਦਾ ਵਜ਼ਨ 12 ਕਿਲੋਗ੍ਰਾਮ ਹੈ ਅਤੇ ਇਹ 2 ਕਿਲੋਗ੍ਰਾਮ ਵਾਰਹੈੱਡ ਲੈ ਜਾ ਸਕਦਾ ਹੈ। ਇਹ ਡਰੋਨ ਇੱਕ ਉਡਾਣ ’ਚ 60 ਮਿੰਟ ਤੱਕ ਹਵਾ ਵਿਚ ਰਹਿ ਸਕਦੇ ਹਨ। ਜੇਕਰ ਨਿਸ਼ਾਨਾ ਨਾ ਮਿਲਿਆ ਤਾਂ ਇਹ ਵੀ ਵਾਪਸ ਆ ਜਾਵੇਗਾ। ਇਸ ਦੀ ਸਾਫ਼ਟ ਲੈਂਡਿੰਗ ਪੈਰਾਸ਼ੂਟ ਰਾਹੀਂ ਕੀਤੀ ਜਾ ਸਕਦੀ ਹੈ। ਚਾਰ ਮਹੀਨੇ ਪਹਿਲਾਂ ਅਮਰੀਕਾ ਨੇ ਭਾਰਤ ਨੂੰ 31 MQ-9B ਡਰੋਨ ਦੇਣ ਦਾ ਫੈਸਲਾ ਕੀਤਾ ਸੀ। ਇਨ੍ਹਾਂ ਦੀ ਕੀਮਤ ਲਗਭਗ 3.99 ਅਰਬ ਡਾਲਰ (ਕਰੀਬ 33 ਹਜ਼ਾਰ ਕਰੋੜ ਰੁਪਏ) ਹੈ। ਇਨ੍ਹਾਂ ਡਰੋਨਾਂ ਦੀ ਵਰਤੋਂ ਚੀਨ ਅਤੇ ਭਾਰਤ ਦੀ ਸਮੁੰਦਰੀ ਸਰਹੱਦ ਦੇ ਨਾਲ ਅਸਲ ਕੰਟਰੋਲ ਰੇਖਾ (LAC) ਦੇ ਨਾਲ ਨਿਗਰਾਨੀ ਅਤੇ ਸੁਰੱਖਿਆ ਵਧਾਉਣ ਲਈ ਕੀਤੀ ਜਾਵੇਗੀ। ਇਹ ਡਰੋਨ ਕਰੀਬ 35 ਘੰਟੇ ਤੱਕ ਹਵਾ ’ਚ ਰਹਿ ਸਕਦਾ ਹੈ। ਇਹ ਪੂਰੀ ਤਰ੍ਹਾਂ ਰਿਮੋਟ ਕੰਟਰੋਲ ਦੁਆਰਾ ਚਲਾਇਆ ਜਾਂਦਾ ਹੈ। ਇਸ ਸੌਦੇ ਦਾ ਐਲਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪਿਛਲੇ ਸਾਲ ਜੂਨ ‘ਚ ਅਮਰੀਕਾ ਦੌਰੇ ਦੌਰਾਨ ਕੀਤਾ ਗਿਆ ਸੀ। ਭਾਰਤ ਤਿੰਨੋਂ ਹਥਿਆਰਬੰਦ ਬਲਾਂ, ਜ਼ਮੀਨ, ਸਮੁੰਦਰ ਅਤੇ ਹਵਾ ’ਚ MQ-9B ਡਰੋਨ ਤਾਇਨਾਤ ਕਰਨਾ ਚਾਹੁੰਦਾ ਹੈ। ਇਸ ਡਰੋਨ ਨੂੰ ਬਣਾਉਣ ਵਾਲੀ ਕੰਪਨੀ ਜਨਰਲ ਐਟੋਮਿਕਸ ਦਾ ਦਾਅਵਾ ਹੈ ਕਿ ਇਹ ਬਹੁ-ਪ੍ਰਤਿਭਾਸ਼ਾਲੀ ਹੈ। ਕੰਪਨੀ ਦਾ ਕਹਿਣਾ ਹੈ ਕਿ ਜਾਸੂਸੀ, ਨਿਗਰਾਨੀ, ਸੂਚਨਾ ਇਕੱਠੀ ਕਰਨ ਤੋਂ ਇਲਾਵਾ ਇਸ ਦੀ ਵਰਤੋਂ ਹਵਾਈ ਸਹਾਇਤਾ, ਰਾਹਤ-ਬਚਾਅ ਕਾਰਜ ਅਤੇ ਹਮਲਿਆਂ ਨੂੰ ਰੋਕਣ ਲਈ ਕੀਤੀ ਜਾ ਸਕਦੀ ਹੈ। ਇਸ ਡਰੋਨ ਦੇ 2 ਰੂਪ ਹਨ, ਸਕਾਈ ਗਾਰਡੀਅਨ ਅਤੇ ਸਿਬਲਿੰਗ ਸੀ ਗਾਰਡੀਅਨ। ਭਾਰਤ ਇਸ ਡਰੋਨ ਨੂੰ 2 ਕਾਰਨਾਂ ਕਰਕੇ ਖਰੀਦਣਾ ਚਾਹੁੰਦਾ ਹੈ। ਪਹਿਲਾ- ਚੀਨ ਨੂੰ ਕੋਈ ਸੁਰਾਗ ਮਿਲੇ ਬਿਨਾਂ LAC ਦੇ ਨਾਲ ਲੱਗਦੇ ਖੇਤਰ ਦੀ ਨਿਗਰਾਨੀ ਕਰਨਾ। ਦੂਜਾ- ਦੱਖਣੀ ਚੀਨ ਸਾਗਰ ਵਿੱਚ ਚੀਨ ਦੀ ਘੁਸਪੈਠ ਨੂੰ ਰੋਕਣਾ।

ਭਾਰਤੀ ਫੌਜ ਨੂੰ ਮਿਲਿਆ ਪਹਿਲਾਂ ‘Nagastra–1’ ਆਤਮਘਾਤੀ ਡਰੋਨ Read More »