admin

ਟੋਕਿਉ ਉਲੰਪਿਕ: ਭਾਰਤੀ ਮੁੱਕੇਬਾਜ਼ ਲਵਲੀਨਾ ਨੇ ਕੁਆਰਟਰ ਫਾਈਨਲ ਵਿਚ ਜਗ੍ਹਾ ਬਣਾਈ

ਟੋਕਿਉ – ਪਹਿਲੀ ਵਾਰ ਉਲੰਪਿਕ ਵਿਚ ਹਿੱਸਾ ਲੈਣ ਵਾਲੀ ਭਾਰਤੀ ਮੁੱਕੇਬਾਜ਼ ਲਵਲੀਨਾ ਬੋਰਗੋਹੇਨ (69 ਕਿਲੋਗ੍ਰਾਮ) ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਮੰਗਲਵਾਰ ਨੂੰ ਉਸ ਨੇ ਸਖਤ ਮੈਚ ਵਿਚ ਜਰਮਨੀ ਦੀ ਦਿੱਗਜ਼ ਖਿਡਾਰੀ ਨੇਟਿਨ ਅਪੇਟਜ ਨੂੰ ਹਰਾ ਕੇ ਕੁਆਰਟਰ ਫਾਈਨਲ ਵਿਚ ਜਗ੍ਹਾ ਬਣਾਈ। ਰਿੰਗ ‘ਚ ਉਤਰਨ ਵਾਲੀ ਇਕਲੌਤੀ ਭਾਰਤੀ ਮੁੱਕੇਬਾਜ਼ ਲਵਲੀਨਾ ਨੇ ਪ੍ਰੀ-ਕੁਆਰਟਰ ਫਾਈਨਲ ਵਿਚ ਆਪਣੇ ਤੋਂ 11 ਸਾਲ ਵੱਡੀ ਅਪੇਟਜ ਨੂੰ 3-2 ਨਾਲ ਹਰਾਇਆ।ਦੋਵੇਂ ਖਿਡਾਰਣਾਂ ਓਲੰਪਿਕ ਵਿਚ ਆਪਣੀ ਸ਼ੁਰੂਆਤ ਕਰ ਰਹੀਆਂ ਸਨ ਅਤੇ ਲਵਲੀਨਾ ਭਾਰਤ ਦੀ 9 ਮੈਂਬਰੀ ਟੀਮ ਨਾਲ ਅੰਤਿਮ-8 ਵਿਚ ਜਗ੍ਹਾ ਬਣਾਉਣ ਵਾਲੀ ਪਹਿਲੀ ਖਿਡਾਰੀ ਬਣੀ। ਹੁਣ ਉਹ ਇਕ ਜਿੱਤ ਦੇ ਨਾਲ ਤਮਗਾ ਪੱਕਾ ਕਰ ਸਕਦੀ ਹੈ। ਇੱਕ ਤਣਾਅਪੂਰਨ ਮੁਕਾਬਲੇ ਵਿਚ, 24 ਸਾਲਾ ਲਵਲੀਨਾ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਬੇਹੱਦ ਨੇੜੇ ਦੀ ਜਿੱਤ ਦਰਜ ਕਰਨ ਵਿਚ ਸਫਲ ਰਹੀ। ਲਵਲੀਨਾ ਨੇ ਤਿੰਨੋ ਦੌਰ ਜਿੱਤ ਦਰਜ ਕੀਤੀ।

ਟੋਕਿਉ ਉਲੰਪਿਕ: ਭਾਰਤੀ ਮੁੱਕੇਬਾਜ਼ ਲਵਲੀਨਾ ਨੇ ਕੁਆਰਟਰ ਫਾਈਨਲ ਵਿਚ ਜਗ੍ਹਾ ਬਣਾਈ Read More »

ਟੋਕੀਓ ਓਲੰਪਿਕ: 13-13 ਸਾਲਾਂ ਦੀ ਬੱਚੀਆਂ ਨੇ ਸੋਨੇ ਅਤੇ ਚਾਂਦੀ ਦੇ ਤਗਮੇ ਜਿੱਤੇ

ਟੋਕੀਓ, 27 ਜੁਲਾਈ- ਸਕੇਟਿੰਗਬੋਰਡ ਵਿੱਚ ਹੈਰਤਅੰਗੇਜ਼ ਕਰਤੱਬ ਵਿਖਾ ਕੇ 13 ਸਾਲ ਦੀਆਂ ਦੋ ਬੱਚੀਆਂ ਨੇ ਟੋਕੀਓ ਓਲੰਪਿਕ ਵਿੱਚ ਸੋਨੇ ਤੇ ਚਾਂਦੀ ਦੇ ਤਗ਼ਮੇ ਜਿੱਤੇ ਹਨ ਜਦੋਂਕਿ ਕਾਂਸੇ ਦਾ ਤਗ਼ਮਾ ਜਿੱਤਣ ਵਾਲੀ ਖਿਡਾਰਨ ਵੀ 16 ਸਾਲ ਦੀ ਹੈ। ਆਮ ਤੌਰ ’ਤੇ ਜਿਸ ਉਮਰ ਵਿੱਚ ਬੱਚੇ ਖਿਡੌਣਿਆਂ ਜਾਂ ਵੀਡੀਓ ਗੇਮਾਂ ਨਾਲ ਖੇਡਦੇ ਹਨ, ਇਨ੍ਹਾਂ ਕੁੜੀਆਂ ਨੇ ਸਖ਼ਤ ਮਿਹਨਤ ਤੇ ਲਗਨ ਨਾਲ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕਰਦਿਆਂ ਇਸ ਖੇਡ ’ਤੇ ਪੁਰਸ਼ਾਂ ਦੇ ਦਬਦਬੇ ਨੂੰ ਤੋੜਿਆ ਹੈ। ਜਾਪਾਨ ਦੀ ਮੋਮਿਜੀ ਨਿਸ਼ੀਆ ਨੇ ਪਹਿਲਾ ਓਲੰਪਿਕ ਖੇਡਦਿਆਂ ਸੋਨ ਤਗ਼ਮਾ ਆਪਣੇ ਨਾਮ ਕੀਤਾ ਹੈ। ਹੁਣ ਤੱਕ ਪੁਰਸ਼ਾਂ ਦੇ ਦਾਬੇ ਵਾਲੇ ਇਸ ਖੇਡ ਵਿੱਚ ਕੁੜੀਆਂ ਦੇ ਇਸ ਯਾਦਗਾਰ ਪ੍ਰਦਰਸ਼ਨ ਨੇ ਖੇਡਾਂ ਦਾ ਭਵਿੱਖ ਰੌਸ਼ਨ ਕਰ ਦਿੱਤਾ ਹੈ। 13 ਸਾਲ  ਜਾਪਾਨ ਦੀ ਮੋਮਿਜੀ ਨਿਸ਼ੀਆ ਨੇ 15. 26 ਦੇ ਸਕੋਰ ਨਾਲ ਪਹਿਲਾ ਓਲੰਪਿਕ ਖੇਡਦਿਆਂ ਪਹਿਲਾ ਸੋਨ ਤਮਗਾ ਆਪਣੇ ਨਾਂ ਕੀਤਾ।ਚਾਂਦੀ ਦਾ ਤਗ਼ਮਾ ਬ੍ਰਾਜ਼ੀਲ ਦੀ 13 ਸਾਲਾਂ ਦੀ ਰੇਸਾ ਲੀਲ ਨੂੰ ਮਿਲਿਆ। ਕਾਂਸੀ ਜਾਪਾਨ ਦੀ 16 ਸਾਲ ਫੁਨਾ ਨਾਕਾਯਾਮਾ ਦੇ ਹਿੱਸੇ ਆਈ। ਇਸ ਤੋਂ ਠੀਕ ਉਲਟ ਜਿਸ ਉਮਰ (58 ਸਾਲ) ’ਚ ਲੋਕ ਸੰਨਿਆਸ ਲੈ ਕੇ ਆਪਣੇ ਪਰਿਵਾਰ ਨਾਲ ਜ਼ਿੰਦਗੀ ਦਾ ਆਨੰਦ ਲੈਣ ਦੀ ਸੋਚ ਰਹੇ ਹੁੰਦੇ ਹਨ, ਉਸ ਪੜਾਅ ’ਤੇ ਕੁਵੈਤ ਦੇ ਅਬਦੁੱਲਾ ਅਲ ਰਸ਼ੀਦੀ ਨੇ ਸਟੀਕ ਨਿਸ਼ਾਨਾ ਲਾਉਂਦਿਆਂ ਕਾਂਸੀ ਦਾ ਤਮਗਾ ਜਿੱਤ ਕੇ ਸਭ ਨੂੰ ਹੈਰਾਨ ਕਰ ਦਿੱਤਾ।

ਟੋਕੀਓ ਓਲੰਪਿਕ: 13-13 ਸਾਲਾਂ ਦੀ ਬੱਚੀਆਂ ਨੇ ਸੋਨੇ ਅਤੇ ਚਾਂਦੀ ਦੇ ਤਗਮੇ ਜਿੱਤੇ Read More »

ਅਸ਼ਲੀਲ ਫ਼ਿਲਮਾਂ ਕੇਸ: ਰਾਜ ਕੁੰਦਰਾ 10 ਅਗਸਤ ਤੱਕ ਜੇਲ ‘ਚ

ਮੁੰਬਈ: ਅਦਾਕਾਰਾ ਸ਼ਿਲਪਾ ਸ਼ੈੱਟੀ ਦੇ ਪਤੀ ਅਤੇ ਬਿਜ਼ਨੈਸਮੈਨ ਰਾਜ ਕੁੰਦਰਾ ਨੂੰ ਕ੍ਰਾਈਮ ਬ੍ਰਾਂਚ ਦੀ ਟੀਮ ਨੇ ਅਸ਼ਲੀਲ ਫ਼ਿਲਮਾਂ ਬਣਾਉਣ ਅਤੇ ਉਨ੍ਹਾਂ ਨੂੰ ਕੁਝ ਐਪ ਦੇ ਰਾਹੀਂ ਪ੍ਰਸਾਰਿਤ ਕਰਨ ਦੇ ਮਾਮਲੇ ‘ਚ 19 ਜੁਲਾਈ ਨੂੰ ਗਿ੍ਰਫ਼ਤਾਰ ਕੀਤਾ ਸੀ। ਇਸ ਤੋਂ ਬਾਅਦ ਰਾਜ ਕੁੰਦਰਾ ਨੂੰ 23 ਜੁਲਾਈ ਅਤੇ ਫਿਰ 27 ਜੁਲਾਈ ਤੱਕ ਹਿਰਾਸਤ ‘ਚ ਭੇਜਿਆ ਗਿਆ। ਅੱਜ ਭਾਵ ਮੰਗਲਵਾਰ ਨੂੰ ਇਸ ਮਾਮਲੇ ‘ਚ ਸੁਣਵਾਈ ਸੀ ਜਿਸ ਦਾ ਫ਼ੈਸਲਾ ਆ ਗਿਆ ਹੈ। ਇਸ ਅਸ਼ਲੀਲ ਫ਼ਿਲਮਾਂ ਦੇ ਮਾਮਲੇ ‘ਚ ਕੋਰਟ ਨੇ ਇਕ ਵਾਰ ਫਿਰ ਰਾਜ ਕੁੰਦਰਾ ਨੂੰ ਝਟਕਾ ਦਿੱਤਾ ਹੈ। ਕੋਰਟ ਨੇ ਰਾਜ ਦੀ ਹਿਰਾਸਤ ਮਿਆਦ ਹੋਰ 14 ਦਿਨ ਤੱਕ ਵਧਾ ਦਿੱਤੀ ਹੈ ਭਾਵ ਸ਼ਿਲਪਾ ਸ਼ੈੱਟੀ ਦੇ ਪਤੀ ਹੁਣ 10 ਅਗਸਤ ਤੱਕ ਜੇਲ ‘ਚ ਰਹਿਣਗੇ। ਉੱਧਰ ਦੂਜੇ ਪਾਸੇ ਰਾਜ ਕੁੰਦਰਾ ਦੇ ਵਕੀਲ ਨੇ ਹੁਣ ਉਨ੍ਹਾਂ ਦੀ ਜ਼ਮਾਨਤ ਲਈ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਹੈ।  

ਅਸ਼ਲੀਲ ਫ਼ਿਲਮਾਂ ਕੇਸ: ਰਾਜ ਕੁੰਦਰਾ 10 ਅਗਸਤ ਤੱਕ ਜੇਲ ‘ਚ Read More »

ਪੰਜਾਬੀ ਗਾਇਕ ਸਿੱਪੀ ਗਿੱਲ ਨੂੰ ‘ਕਾਰਨ ਦੱਸੋ ਨੋਟਿਸ’ ਜਾਰੀ

ਚੰਡੀਗੜ੍ਹ: ਪੰਜਾਬੀ ਗਾਇਕ ਸਿੱਪੀ ਗਿੱਲ ਦੀਆਂ ਮੁਸੀਬਤਾਂ ਵਧਦੀਆਂ ਨਜ਼ਰ ਆ ਰਹੀਆਂ ਹਨ। ਦਰਅਸਲ, ਪਸ਼ੂ ਵੈਲਫੇਅਰ ਬੋਰਡ ਆਫ ਇੰਡੀਆ ਵੱਲੋਂ ਸਿੱਪੀ ਗਿੱਲ ਨੂੰ ‘ਕਾਰਨ ਦੱਸੋ ਨੋਟਿਸ’ ਜਾਰੀ ਕੀਤਾ ਗਿਆ ਹੈ, ਜਿਸ ਦਾ ਜਵਾਬ ਉਹਨਾਂ ਨੂੰ 7 ਦਿਨਾਂ ਦੇ ਅੰਦਰ ਅੰਦਰ ਦੇਣਾ ਪਵੇਗਾ। ਦੱਸ ਦਈਏ ਕਿ ਦੋ ਮਹੀਨੇ ਪਹਿਲਾਂ ਪੰਡਿਤਰਾਓ ਧਰੇਨਵਰ ਨੇ ਭਾਰਤ ਦੇ ਪਸ਼ੂ ਭਲਾਈ ਬੋਰਡ ਨੂੰ ਸ਼ਿਕਾਇਤ ਕੀਤੀ ਸੀ ਕਿ ਸਿੱਪੀ ਗਿੱਲ ਨੇ ਬਿਨ੍ਹਾਂ ਇਜਾਜ਼ਤ ਦੇ ਆਪਣੇ ਦੋ ਗੀਤਾਂ ਵਿਚ ਇੱਕ ਘੋੜਾ ਅਤੇ ਇੱਕ ਕੁੱਤਾ ਦਿਖਾਇਆ ਸੀ।

ਪੰਜਾਬੀ ਗਾਇਕ ਸਿੱਪੀ ਗਿੱਲ ਨੂੰ ‘ਕਾਰਨ ਦੱਸੋ ਨੋਟਿਸ’ ਜਾਰੀ Read More »

ਰਾਕੇਸ਼ ਟਿਕੈਤ ਨੇ 14 ਤੇ 15 ਅਗਸਤ ਨੂੰ ਝੰਡਾ ਲਹਿਰਾਉਣ ਅਤੇ ਟਰੈਕਟਰ ਰੈਲੀ ਦਾ ਕੀਤਾ ਐਲਾਨ

ਭਾਰਤੀ ਕਿਸਾਨ ਸੰਘ ਦੇ ਪ੍ਰਧਾਨ ਰਾਕੇਸ਼ ਟਿਕੈਤ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਹੈ ਕਿ ਅਸੀਂ 14 ਤੇ 15 ਅਗਸਤ ਨੂੰ ਟਰੈਕਟਰ ‘ਤੇ ਗਾਜ਼ੀਪੁਰ ਬਾਰਡਰ ਜਾਣਗੇ ਤੇ 15 ਅਗਸਤ ਨੂੰ ਝੰਡਾ ਲਹਿਰਾਉਣਗੇ। ਉਨ੍ਹਾਂ ਨੇ ਇਸ ਦੌਰਾਨ ਇਹ ਵੀ ਸਪੱਸ਼ਟ ਕੀਤਾ ਹੈ ਕਿ 26 ਜਨਵਰੀ ਨੂੰ ਰਾਸ਼ਟਰੀ ਝੰਡਾ ਨਹੀਂ ਹਟਾਇਆ ਗਿਆ ਸੀ।ਉਨ੍ਹਾਂ ਨੇ ਅੱਗੇ ਕਿਹਾ ਕਿ ਸੰਯੁਕਤ ਮੋਰਚੇ ਨੇ ਉਤਰਾਖੰਡ ਮੋਰਚਾ ਨੇ ਉਤਰਾਖੰਡ, ਯੂਪੀ, ਪੰਜਾਬ ਤੇ ਦੇਸ਼ ਦੇ ਹੋਰ ਹਿੱਸਿਆਂ ‘ਚ ਜਾ ਕੇ ਸਰਕਾਰ ਦੀਆਂ ਨੀਤੀਆਂ ਤੇ ਕੰਮ ‘ਤੇ ਕਿਸਾਨਾਂ ਨਾਲ ਗੱਲ ਕਰਨ ਦਾ ਫੈਸਲਾ ਕੀਤਾ ਹੈ। 5 ਸਤੰਬਰ ਨੂੰ ਮੁਜਫਰਨਗਰ ‘ਚ ਵੱਡੀ ਪੰਚਾਇਤ ਹੋਵੇਗੀ।

ਰਾਕੇਸ਼ ਟਿਕੈਤ ਨੇ 14 ਤੇ 15 ਅਗਸਤ ਨੂੰ ਝੰਡਾ ਲਹਿਰਾਉਣ ਅਤੇ ਟਰੈਕਟਰ ਰੈਲੀ ਦਾ ਕੀਤਾ ਐਲਾਨ Read More »

ਬਰਤਾਨੀਆ ਦੀ ਅਦਾਲਤ ਨੇ ਭਗੌੜੇ ਵਿਜੈ ਮਾਲਿਆ ਨੂੰ ਦੀਵਾਲੀਆ ਐਲਾਨਿਆ

ਨਵੀਂ ਦਿੱਲੀ, 27 ਜੁਲਾਈ- ਬਰਤਾਨੀਆ ਦੀ ਇਕ ਅਦਾਲਤ ਨੇ ਸੋਮਵਾਰ ਨੂੰ ਬੈਂਕ ਧੋਖਾਧੜੀ ਮਾਮਲੇ ਵਿੱਚ ਭਗੌੜੇ ਐਲਾਨੇ ਭਾਰਤੀ ਕਾਰੋਬਾਰੀ ਵਿਜੈ ਮਾਲਿਆ ਨੂੰ ਦੀਵਾਲੀਆ ਐਲਾਨ ਦਿੱਤਾ। ਅਦਾਲਤ ਦੇ ਇਸ ਫੈਸਲੇ ਬਾਅਦ ਭਾਰਤੀ ਬੈਂਕ ਵਿਜੈ ਮਾਲਿਆ ਦੀਆਂ ਜਾਇਦਾਦਾਂ ’ਤੇ ਆਸਾਨੀ ਨਾਲ ਕਬਜ਼ਾ ਕਰ ਸਕਣਗੇ। ਈਡੀ ਅਤੇ ਸੀਬੀਆਈ ਮਾਲਿਆ ਦੀ ਬੰਦ ਹੋ ਚੁੱਕੀ ਕਿੰਗਫਿਸ਼ਰ ਏਅਰਲਾਈਨਜ਼ ਦੇ ਸੰਚਾਲਨ ਨਾਲ ਜੁੜੇ ਕਥਿਤ 9000 ਕਰੋੜ ਰੁਪਏ ਦੇ ਬੈਂਕ ਧੋਖਾਧੜੀ ਮਾਮਲੇ ਦੀ ਜਾਂਚ ਕਰ ਰਹੀ ਹੈ।

ਬਰਤਾਨੀਆ ਦੀ ਅਦਾਲਤ ਨੇ ਭਗੌੜੇ ਵਿਜੈ ਮਾਲਿਆ ਨੂੰ ਦੀਵਾਲੀਆ ਐਲਾਨਿਆ Read More »

ਸੇਵਾ ਮੁਕਤ ਆਈ ਏ ਐਸ ਅਧਿਕਾਰੀਆਂ ਵਲੋਂ ਕਿਸਾਨ ਸੰਸਦ ਦੇ ਇਜਲਾਸ ਵਿਚ ਸ਼ਾਮਲ ਹੋਣ ਦਾ ਫੈਸਲਾ

ਕਿਸਾਨ ਅੰਦੋਲਨ ਨੂੰ ਸ਼ੁਰੂ ਤੋਂ ਹਮਾਇਤ ਦੇਣ ਵਾਲੇ ਸਾਬਕਾ ਆਈ ਏ ਐਸ, ਆਈ ਪੀ ਐਸ ਅਤੇ ਫੌਜੀ ਅਫਸਰਾਂ ਵਲੋਂ ਅਜ ਚੰਡੀਗੜ੍ਹ ‘ਚ ਮੀਟਿੰਗ ਕਰਕੇ ਸ਼ਾਂਤਮਈ, ਨਿਵੇਕਲੇ ਅਤੇ ਇਤਿਹਾਸਿਕ ਅੰਦੋਲਨ ਦੀ ਹਮਾਇਤ ਕਰਦਿਆਂ ਸ਼ਹੀਦ ਹੋਏ ਸੈਂਕੜੇ ਕਿਸਾਨਾਂ ਨੂੰ ਸ਼ਰਧਾਂਜ਼ਲੀ ਅਰਪਣ ਕੀਤੀ।ਕਿਸਾਨ ਅੰਦੋਲਨ ਨੂੰ ਧੁਰ ਸਿਰੇ ਤਕ ਹਮਾਇਤ ਕਰਨ ਦਾ ਫੈਸਲਾ ਕੀਤਾ ਗਿਆ। ਵਿਚਾਰ-ਟਾਂਦਰਾ ਕਰਦਿਆਂ ਅੰਦੋਲਨ ਦੀ ਹੁਣ ਤਕ ਦੀ ਕਾਮਯਾਬੀ ਤੇ ਤਸਲੀ ਪ੍ਰਗਟ ਕੀਤੀ ਅਤੇ ਕਿਹਾ ਕਿ ਇਸ ਅੰਦੋਲਨ ਨਾਲ ਦੇਸ਼ ਵਿਚ ਕਿਰਤੀਆਂ -ਕਿਸਾਨਾਂ ਸਬੰਧੀ ਰਵਾਇਤੀ ਨਜ਼ਰੀਆ ਬਦਲਿਆ ਹੈ। ਮੀਟਿੰਗ ਦੌਰਾਨ ਅੰਦੋਲਨ ਦੇ ਇਸ ਪਖ ਨੂੰ ਉਭਾਰਿਆ ਗਿਆ ਕਿ ਸ਼ਾਤੀ ਪੂਰਵਕ ਚਲ ਰਹੇ ਸੰਘਰਸ਼ ਨੇ ਭਾਈਚਾਰਕ ਸਾਂਝ ਨੂੰ ਹੋਰ ਮਜ਼ਬੂਤ ਕੀਤਾ ਹੈ। ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸ੍ ਸਵਰਨ ਸਿੰਘ ਬੋਪਾਰਾਏ ਅਤੇ ਸ੍ ਰਮੇਸ਼ ਇੰਦਰ ਸਿੰਘ ਨੇ ਵਿਸ਼ੇਸ਼ ਰੂਪ ਵਿਚ ਕਿਸਾਨ ਹਮਾਇਤੀ ਅਤੇ ਪੰਜਾਬ ਮੰਡੀ ਬੋਰਡ ਦੇ ਸਾਬਕਾ ਪ੍ਰਧਾਨ ਸ੍ ਜੁਗਰਾਜ ਸਿੰਘ ਗਿਲ ਦੇ ਅਚਾਨਕ ਨਿਰਧਨ ਤੇ ਦੁਖ ਪ੍ਰਗਟ ਕੀਤਾ ਅਤੇ ਸਾਰੇ ਸਾਬਕਾ ਅਧਿਕਾਰੀਆਂ ਵਲੋਂ ਇਸ ਸੰਘਰਸ਼ ਵਿਚ ਤਨੋਂ,ਮਨੋਂ ਅਤੇ ਧਨੋਂ ਦਿਤੀ ਜਾ ਰਹੀ ਮਦਤ ਲਈ ਧੰਨਵਾਦ ਕੀਤਾ। ਸੰਯੁਕਤ ਕਿਸਾਨ ਸੰਮਤੀ ਵਲੋਂ ਦਿਲੀ ਜੰਤਰ ਮੰਤਰ ਵਾਲੀ ਥਾਂ ਤੇ ਚਲਾਈ ਜਾ ਰਹੀ ਕਿਸਾਨ ਸੰਸਦ ਦੀ ਸਲਾਘਾ ਕਰਦਿਆਂ ਮੀਟਿੰਗ ਵਿਚ ਕਿਹਾ ਗਿਆ ਕਿ ਅਜਾਦ ਭਾਰਤ ਵਿਚ ਸ਼ਾਂਤਮਈ ਅੰਦੋਲਨ ਦਾ ਇਹ ਨਵਾਂ ਰੂਪ ਕਿਰਤੀਆਂ -ਕਿਸਾਨਾਂ ਦੇ ਹਿਸੇ ਆਇਆ ਹੈ। ਅਧਿਕਾਰੀਆਂ ਵਲੋਂ ਇਸ ਸੰਸਦ ਦੇ ਇਕ ਇਜਲਾਸ ਵਿਚ ਸ਼ਾਮਲ ਹੋਣ ਦਾ ਵੀ ਫੈਸਲਾ ਕੀਤਾ ਗਿਆ। ਮੀਟਿੰਗ ਵਿਚ ਇਹ ਦੁਖ ਪ੍ਰਗਟ ਕੀਤਾ ਗਿਆ ਕਿ ਮੀਡੀਆ ਦੇ ਵਖ ਵਖ ਸਾਧਨਾਂ ਰਾਹੀ ਦੇਸ਼ ਅਤੇ ਕਿਸਾਨ ਵਿਰੋਧੀ ਅਨਸਰਾਂ ਵਲੋਂ ਕੇਂਦਰ ਵਲੋਂ ਪਾਸ ਕੀਤੇ ਗਏ ਕਥਿਤ ਖੇਤੀ ਸੁਧਾਰ ਕਨੂੰਨਾਂ ਦੇ ਪਖ ਵਿਚ ਝੂਠ ਅਤੇ ਕੂੜ ਪ੍ਰਚਾਰ ਕਰਕੇ ਆਮ ਜਨਤਾ ਵਿਚ ਭਰਮ ਫੈਲਾਇਆ ਜਾ ਰਿਹਾ ਹੈ। ਕਿਰਤੀ- ਕਿਸਾਨ ਫੋਰਮ ਵਲੋਂ ਕਿਸੇ ਵੀ ਰਾਜਨੀਤਿਕ ਧਿਰ,ਗਰੁੱਪ ਨੂੰ ਇਹ ਚੈਲੇਂਜ ਕੀਤਾ ਗਿਆ ਹੈ ਕਿ ਉਹ ਖੇਤੀ ਕਨੂੰਨਾਂ ਬਾਰੇ ਕਿਸੇ ਵੀ ਪਲੇਟਫਾਰਮ ਤੇ ਜਨਤਕ ਬਹਿਸ ਵਿਚ ਸ਼ਾਮਲ ਹੋਣ ਤਾਂ ਜੋ ਆਮ ਲੋਕਾਂ ਨੂੰ ਇੰਨਾਂ ਦੇ ਮਾਰੂ ਅਸਰਾਂ ਬਾਰੇ ਪਤਾ ਚਲ ਸਕੇ। ਮੀਟਿੰਗ ਵਿਚ ਸੰਯੁਕਤ ਕਿਸਾਨ ਮੋਰਚੇ ਵਲੋਂ ਤਿੰਨੋ ਕਨੂੰਨ ਵਾਪਸ ਲੈਣ,ਐਮ ਐਸ ਪੀ ਦੀ ਗਰੰਟੀ ਦੇਣ ਅਤੇ ਖੇਤੀ ਸੈਕਟਰ ਦੇ ਵਿਕਾਸ ਨੂੰ ਪਹਿਲ ਦੇਣ ਦੀ ਵਕਾਲਤ ਕੀਤੀ ਗਈ। ਅੱਜ ਦੀ ਇਸ ਮੀਟਿੰਗ ਵਿੱਚ ਹੇਠ ਲਿਖੇ ਸਾਬਕਾ ਸੀਨੀਅਰ ਅਧਿਕਾਰੀਆਂ ਨੇ ਹਿੱਸਾ ਲਿਆ- 1) ਸ੍ਰ ਸਵਰਨ ਸਿੰਘ ਬੋਪਾਰਾਏ 2) ਸ੍ ਗੁਰਪ੍ਰਤਾਪ ਸਿੰਘ ਸਾਹੀ 3) ਸ੍ ਐਮ. ਪੀ .ਐਸ. ਔਲਖ 4) ਸ੍ ਆਰ ਆਈ ਸਿੰਘ 5) ਸ੍ ਡੀ .ਐਸ. ਬੈਂਸ 6) ਸ੍ਰ ਕੁਲਬੀਰ ਸਿੰਘ ਸਿਧੂ 7) ਸ੍ ਇਕਬਾਲ ਸਿੰਘ ਸਿਧੂ 8)  ਸ੍ਰ ਜੀ .ਕੇ .ਸਿੰਘ 9) ਸ੍ ਹਰਕੇਸ਼ ਸਿੰਘ ਸਿਧੂ 10) ਬ੍ਰਿਗੇਡ ਇੰਦਰਮੋਹਨ ਸਿੰਘ 11)ਬ੍ਰਿਗੇਡ ਹਰਵੰਤ ਸਿੰਘ 12) ਸ੍ ਜਰਨੈਲ ਸਿੰਘ

ਸੇਵਾ ਮੁਕਤ ਆਈ ਏ ਐਸ ਅਧਿਕਾਰੀਆਂ ਵਲੋਂ ਕਿਸਾਨ ਸੰਸਦ ਦੇ ਇਜਲਾਸ ਵਿਚ ਸ਼ਾਮਲ ਹੋਣ ਦਾ ਫੈਸਲਾ Read More »

ਖ਼ਤਰਨਾਕ ਬਣਦਾ ਜਾ ਰਿਹਾ ਜਲ-ਸੰਕਟ/ ਵਿਜੈ ਬੰਬੇਲੀ

ਪਾਣੀ, ਸੰਸਾਰ ਦੀ ਸਮਾਜਿਕ, ਆਰਥਿਕ ਤੇ ਰਾਜਨੀਤਕ ਸ਼ਕਤੀ ਹੈ। ਕੁਦਰਤ ਦਾ ਅਦਭੁੱਤ ਕ੍ਰਿਸ਼ਮਾ, ਜ਼ਿੰਦਗੀ ਦੀ ਧਰੋਹਰ। ਕਦੇ ਅਸੀਂ ਜਲ ਨਾਲ ਸ਼ਰਸਾਰ ਸਾਂ। ਹੁਣ, ਦੁਨੀਆਂ ਦੀ ਕੁੱਲ ਵਸੋਂ ਦਾ 17% ਸਾਡੇ ਦੇਸ਼ ‘ਚ ਵਸਦਾ ਹੈ ਪਰ ਧਰਤੀ ਦੇ ਕੁੱਲ ਜਲ-ਸਰੋਤਾਂ ‘ਚੋਂ ਸਾਡੇ ਕੋਲ ਮਸਾਂ 4% ਹਨ। ਵਰਖਾ, ਜੋ ਪਾਣੀ ਦਾ ਮੁੱਢਲਾ ਸੋਮਾ ਹੈ, ਵਜੋਂ ਕੁਦਰਤ ਸਾਡੇ ‘ਤੇ ਬੜੀ ਦਿਆਲ ਸੀ/ਹੈ ਪਰ ਅਸੀਂ ਇਸ ਦੀ ਕਦਰ ਨਹੀਂ ਕਰਦੇ। ਜਲ ਮਾਹਿਰਾਂ ਅਨੁਸਾਰ, ਸਾਡੇ ਦੇਸ਼ ਵਿੱਚ ਹਰ ਸਾਲ ਕਰੀਬ 4000 ਅਰਬ ਘਣ ਮੀਟਰ ਮੀਂਹ ਪੈਂਦਾ ਸੀ/ਹੈ। ਭੂਗੋਲਿਕ ਅਤੇ ਬਨਸਪਤਨ ਸਥਿਤੀਆ ਅਨੁਸਾਰ ਕਿਤੇ ਬਹੁਤਾ, ਕਿਤੇ ਮੂਲੋਂ ਘੱਟ। ਪਰ ਅਸੀਂ ਸਿਰਫ 8% (320 ਅ.ਘ.ਮੀ.) ਹੀ ਸਾਂਭਦੇ-ਸਲ਼ੂਟਦੇ ਹਾਂ। ਬੀਤੀ ਸਦੀ ਦੀ ਸ਼ੁਰੂਆਤ ‘ਚ ਪ੍ਰਤੀ ਵਿਅਕਤੀ ਜਲ ਉਪਲੱਬਧੀ 8192 ਘਣ ਮੀਟਰ ਸਾਲਾਨਾ ਸੀ, ਜਿਹੜੀ ਆਜ਼ਾਦੀ ਤੋਂ ਮਹਿਜ਼ ਅੱਧੀ ਸਦੀ ਬਾਅਦ ਹੀ ਘਟ ਕੇ 5694 ਘਣ ਮੀਟਰ ਰਹਿ ਗਈ। ਕਾਰਨ, ਆਬਾਦੀ ਵਾਧਾ ਅਤੇ ਪਾਣੀ ਦਾ ਦੁਰ-ਪ੍ਰਬੰਧ/ਦੁਰ-ਵਰਤੋਂ। ਖੁਦਗਰਜ਼ “ਤਰੱਕੀ”, ਜਲ ਸੋਮਿਆਂ ਅਤੇ ਕੁਦਰਤ ਪ੍ਰਤੀ ਅਵੇਸਲਾਪਨ। ਡਗਰ ਇਹੀ ਰਹੀ ਜਾਂ ਕੋਈ ਅਣਹੋਣੀ ਨਾ ਵਾਪਰੀ ਤਦ 2050 ਤਾਈਂ ਸਾਡੀ ਆਬਾਦੀ 158 ਕਰੋੜ ਹੋ ਜਾਵੇਗੀ। ਇੰਜ ਪ੍ਰਤੀ ਸਾਲ ਹਰ ਵਿਅਕਤੀ ਦੇ ਹਿੱਸੇ ਔਸਤਨ 1235 ਘਣ ਮੀਟਰ ਪਾਣੀ ਹੀ ਰਹਿ ਜਾਵੇਗਾ, ਜਿਹੜਾ ਤਾ-ਕਿਸਮ ਦੀਆਂ ਲੋੜਾਂ ਦੀ ਪੂਰਤੀ ਲਈ ਸੰਨ 2050 ‘ਚ ਲੋੜੀਂਦੀ ਵਿਅਕਤੀਗਤ ਲੋੜ (2500 ਘਣ ਮੀਟਰ) ਦਾ ਅੱਧ ਹੈ। ਪਹਿਲਾਂ ਹੀ ਦੇਸ਼ ਦੇ ਤਬਦੀਲੀ ਜਾਂ ਨਵਿਆਉਣਯੋਗ ਅੰਦਰੂਨੀ ਜਲ-ਸੋਮਿਆਂ ਦੀ ਜਲ-ਮਿਕਦਾਰ ਪ੍ਰਤੀ ਸਾਲ ਕਰੀਬ 1953 ਅਰਬ ਘਣ ਮੀਟਰ ਹੈ। ਜਦਕਿ ਦਿਨੋ-ਦਿਨ ਘੱਟ ਰਹੇ ਵਰਤਣਯੋਗ ਸੋਮਿਆਂ ਦੀ ਜਲ-ਮਾਤਰਾ 1086 ਅਰਬ ਘਣ ਮੀਟਰ ਹੀ ਹੈ, 690 ਅਰਬ ਘਣ ਮੀਟਰ ਸਤਿਹ/ਜ਼ਮੀਨ ਉੱਪਰਲਾਂ ਅਤੇ 396 ਅ.ਘ.ਮੀ. ਜ਼ਮੀਨਦੋਜ਼। ਸੰਨ 50 ‘ਚ ਡੇਢ ਅਰਬ ਢਿੱਡ ਭਰਨ ਲਈ ਭਾਰਤੀ ਧਰਤੀ (ਜਲ-ਜੰਗਲ-ਜ਼ਮੀਨ ਅਤੇ ਸਮੁੰਦਰ ਤੇ ਪਹਾੜਾਂ) ‘ਤੇ ਬੇਹਤਾਸ਼ਾ ਬੋਝ ਵਧੇਗਾ। ਸਿੱਟੇ ਵਜੋਂ ਵਾਤਾਵਰਣ ਹੋਰ ਦੂਸ਼ਿਤ ਹੋਵੇਗਾ, ਵਰਖਾ ਗੜਬੜਾਏਗੀ, ਹੜ੍ਹ-ਸੋਕਾ-ਸਮੁੰਦਰੀ ਹਲਚਲਾਂ ਸਮੇਤ ਕਈ ਕਿਸਮ ਦੀਆਂ ਦੁਸ਼ਵਾਰੀਆਂ (ਜ਼ਮੀਨੀ ਖਿਸਕਾਅ ਅਤੇ ਮਹਾਂਮਾਰੀਆਂ) ਵੀ ਦਰਪੇਸ਼ ਹੋਣਗੀਆਂ। ਸਿਰਫ ਖੇਤੀ-ਸਿੰਜਾਈ ਲਈ ਹੀ ਲੋੜੀਂਦੇ 807 ਅਰਬ ਘਣ ਮੀਟਰ ਪਾਣੀ ਹਿੱਤ ਵਗਦੇ ਜਾਂ ਖੜ੍ਹੇ ਜਲ-ਸੋਮਿਆਂ (ਜਿਹੜੇ ਬੇਹੱਦ/ਤੇਜ਼ੀ ਨਾਲ ਘਟਦੇ ਜਾ ਰਹੇ ਹਨ) ਦੀ ਬੇਕਿਰਕ/ਸੰਭਾਵਿਤ ਵਰਤੋਂ ਤੋਂ ਬਿਨਾਂ ਭਾਰਤੀ ਧਰਤੀ ਵਿੱਚੋਂ ਕਰੀਬ 344 ਅਰਬ ਘਣ ਮੀਟਰ ਜਾਣੀ ਖ਼ਤਰਨਾਕ ਹੱਦ ਤੋਂ ਕਿਤੇ ਜ਼ਿਆਦਾ ਪਾਣੀ ਖਿੱਚਿਆਂ ਜਾਵੇਗਾ। ਅਰਥਾਤ ਜਲ-ਸੋਮੇ ਅਤੇ ਜਲ-ਤੱਗੀ ਤਹਿਸ਼-ਨਹਿਸ਼ ਹੋ ਜਾਵੇਗੀ। ਪੱਲੇ ਪੈ ਜਾਵੇਗਾ ਰੇਗਿਸਤਾਨ, ‘ਬਿਨ ਪਾਣੀ ਸੱਭ ਸੂਨ’। ਰਾਸ਼ਟਰੀ ਜਲ-ਸੰਸਾਧਨ ਵਿਕਾਸ ਕਮਿਸ਼ਨ (1999) ਨੇ ਖੇਤੀ-ਪਾਣੀ ਤੋਂ ਬਿਨਾਂ ਸ਼ਹਿਰੀ ਅਤੇ ਪੇਂਡੂ ਖੇਤਰ ਲਈ ਪ੍ਰਤੀ ਵਿਅਕਤੀ ਕ੍ਰਮਵਾਰ 220 ਅਤੇ 150 ਲਿਟਰ ਪਾਣੀ ਹਰ-ਦਿਨ ਦਾ ਪੈਮਾਨਾ ਨਿਰਧਾਰਤ ਕੀਤਾ ਸੀ। ਇਸ ਅਨੁਸਾਰ 2025 ਅਤੇ 2050 ਤੱਕ ਘਰੇਲੂ ਅਤੇ ਮਿਊਂਸਿਪਲ ਖਪਤ ਹਿੱਤ ਦੇਸ਼ ਦੀ ਜ਼ਰੂਰਤ ਕ੍ਰਮਵਾਰ 62 ਅਤੇ 111 ਅਰਬ ਘਣ ਮੀਟਰ (ਕੁੱਲ 173 ਅ.ਘ.ਮੀ.) ਹੋਵੇਗੀ ਜਿਸ ਹਿੱਤ 72 ਅਰਬ ਘਣ ਮੀਟਰ (26+46 ਅ.ਘ.ਮੀ.) ਜ਼ਮੀਨ ਉੱਤਲਾ ਪਾਣੀ ਅਤੇ ਬਾਕੀ ਜ਼ਮੀਨ ਹੇਠੋਂ ਕੱਢਿਆ ਜਾਵੇਗਾ। ਘੇਰਲੂ ਅਤੇ ਸਿੰਜਾਈ ਦੇ ਪਾਣੀ ਤੋਂ ਬਿਨਾਂ ਉਦਯੋਗਾਂ (ਵਸਤ-ਨਿਰਮਾਣ, ਬਿਜਲੀ, ਖਾਦਾਂ-ਦਵਾਈਆਂ ਆਦਿ) ਤੇ ਹੋਰ ਜ਼ਰੂਰੀ (ਅਤੇ ਗੈਰ-ਜ਼ਰੂਰੀ) ਕਾਰਜਾਂ/ਵਸਤਾਂ ਲਈ ਵੀ ਅਰਬਾਂ ਘਣ ਮੀਟਰ ਪਾਣੀ ਦੀ ਲੋੜ ਬਰਕਰਾਰ ਰਹਿੰਦੀ ਹੈ। ਮੌਜੂਦਾ ਕਲ-ਕਾਰਖਾਨੇ ਜਾਂ ਯੋਜਨਾਵਾਂ ਅਨੁਸਾਰ ਜਲ ਲੋੜ ਸਾਲ 2025 ‘ਚ 282 ਅਰਬ ਘਣ ਮੀਟਰ ਹੋਵੇਗੀ, ਜੋ ਵਧਦੀ ਆਬਾਦੀ ਅਤੇ ਅਖੌਤੀ ਭੌਤਿਕ ਸਹੂਲਤਾਂ ਦੇ ਸਿੱਟੇ ਵਜੋਂ ਸੰਨ 2050 ਵਿੱਚ 428 ਅਰਬ ਘਣ ਮੀਟਰ ਹੋ ਜਾਵੇਗੀ। ਦੱਸਣਾ ਕੁਥਾਂ ਨਹੀਂ ਹੋਵੇਗਾ ਕਿ ਕਰੀਬ-ਕਰੀਬ, ਇੱਕ ਲਿਟਰ ਪੈਟਰੋਲ ਸੋਧਣ ਲਈ 100 ਲਿਟਰ ਪਾਣੀ, ਇੱਕ ਕਿਲੋ ਕਾਗਜ਼ ਲਈ 150 ਲਿਟਰ ਪਾਣੀ, ਕਿਲੋ ਮਾਸ ਜਾਂ ਆਲੂ ਪੈਦਾ ਕਰਨ ਹਿੱਤ 500 ਲਿਟਰ, ਇੱਕ ਕਿੱਲੋ ਕਣਕ ਲਈ 1000 ਲਿਟਰ, ਸੇਰ ਪੱਕੇ ਦੁੱਧ ਲਈ 1500 ਲਿਟਰ (ਸਦੰਰਭ: ਪਸ਼ੂਆਂ ਦਾ ਚਾਰਾ, ਖੁਰਾਕ, ਪੀਣ ਅਤੇ ਨੁਹਾਉਣ ਆਦਿ), ਕਿੱਲੋ ਚੀਨੀ ਹਿੱਤ 2000 ਲਿਟਰ, ਇੱਕ ਕਿੱਲੋ ਚੌਲਾਂ ਲਈ ਔਸਤਨ 3000 ਲਿਟਰ, ਇੱਕ ਟਨ ਸਮਿੰਟ ਬਣਾਉਣ ਲਈ 8000 ਲਿਟਰ ਅਤੇ ਟਨ ਲੋਹਾ ਨਿਰਮਾਣ ਲਈ ਤਕਰੀਬਨ 20000 ਲਿਟਰ ਪਾਣੀ ਦੀ ਲੋੜ ਪੈਂਦੀ ਹੈ। ਹਾਂ, ਇਨ੍ਹਾਂ ਵਸਤਾਂ, ਕੁੱਝ-ਇਕ ਤੋਂ ਬਿਨਾਂ, ਜੀਵਨ ਨਿਰਬਾਹ ਸੰਭਵ ਨਹੀਂ ਪਰ ਸੰਜਮੀ ਵਰਤੋਂ ਤਾਂ ਕੀਤੀ ਜਾ ਸਕਦੀ ਹੈ। ਪਰ ਲਿਟਰ ਕੁ ਸਾਫਟ ਡਰਿੰਕ ਬਣਾਉਣ ਦੀ ਪ੍ਰਕਿਰਿਆ ਦੌਰਾਨ 80 ਲਿਟਰ ਜਲ-ਖਪਤ ਅਤੇ ਮਹਿਜ਼ ਇੱਕ ਗਲਾਸੀ ਬੀਅਰ ਜਾਂ ਵਾਈਨ ਬਦਲੇ 250 ਲਿਟਰ ਪਾਣੀ ਦੀ ਬਰਬਾਦੀ ਕਰਨੀ ਤਾਂ ਨਿਰਾ ਉੱਜਡਪੁਣਾ ਹੈ। ਪਲਾਸਟਿਕ, ਟੋਹਰੀ ਕੱਪੜੇ-ਲੱਤੇ, ਹਾਰ-ਸ਼ਿੰਗਾਰ ਅਤੇ ਸ਼ਰਾਬ ਬਣਾਉਣ ਲਈ ਵਰਤੇ ਜਾਂਦੇ (ਅਸਲ ਵਿੱਚ ਡੋਲ੍ਹੇ ਜਾਂ ਗੰਧਲਾਏ ਜਾਂਦੇ) ਲੱਖਾਂ ਘਣ ਲਿਟਰ ਪਾਣੀ ਦੀ ਗੱਲ ਕਿਤੇ ਫੇਰ ਸਹੀ। ਕਿਥੋਂ ਆਵੇਗਾ ਐਨਾ ਪਾਣੀ? ਇੱਕੋ-ਇੱਕ ਹੱਲ ਮੀਂਹ ਦੇ ਪਾਣੀ ਨੂੰ ਵੀ ਅਸੀਂ ਸਾਂਭ-ਸਲੂਟ ਨਹੀਂ ਰਹੇ। ਜਲ-ਤੱਗੀਆਂ ਦੀ ਮੁੜ-ਭਰਪਾਈ (ਰੀ-ਚਾਰਜਿੰਗ) ‘ਤੇ ਵੀ ਸਵਾਲੀਆਂ ਨਿਸ਼ਾਨ ਲੱਗ ਚੁੱਕਾ ਹੈ। ਕਾਰਨ, ਜੰਗਲ ਕਟਾਈ ਅਤੇ ਕੰਕਰੀਟ ਕਲਚਰ। ਮੀਂਹ ਦੇ ਪਾਣੀ ਦਾ ਧਰਤੀ ‘ਚ ਰਿਸਾਅ ਜਿਹੜਾ ਸੰਨ 2000 ਵਿੱਚ ਕਰੀਬ 300 ਅਰਬ ਘਣ ਮੀਟਰ ਸੀ, ਜੋ ਮੌਜੂਦਾ ਰੁਝਾਨਾਂ ਦੇ ਜਾਰੀ ਰਹਿਣ ਨਾਲ 2050 ਤੱਕ ਕਰੀਬ 200 ਅ.ਘ.ਮੀ. ਹੀ ਰਹਿ ਜਾਵੇਗਾ, ਜਿਹੜਾ ਅਸਲ ਲੋੜ 40% (1600 ਅ.ਘ.ਮੀ) ਤੋਂ ਕਿਤੇ ਘੱਟ ਹੋਵੇਗਾ। ਘਟ ਰਹੀ ਰੀ-ਚਾਰਜਿੰਗ ਕਈ ਹੋਰ ਅਲਾਮਤਾਂ ਨੂੰ ਵੀ ਜਨਮ ਦੇਵੇਗੀ ਅਤੇ ਇਸ ਤਰ੍ਹਾਂ ਜ਼ਮੀਨ ਦਾ ਗਰਕਣਾ, ਸਮੁੰਦਰੀ/ ਲੂਣੇ ਪਾਣੀਆਂ ਦਾ ਖਾਲੀ ਹੋਈਆਂ ਜਲ-ਤੱਗੀਆਂ ਵੱਲ ਵਹਾਅ, ਉਪਰੰਤ ਉਸਦੀ ਉੱਪਰ ਨੂੰ ਖਿਚਾਈ ਕੱਲਰ ਅਲਾਮਤਾਂ ਸਮੇਤ ਹੇਠਲੇ ਜਲ-ਖਲਾਅ ਧਰਤੀ ਹੇਠਲੀਆਂ ਪਲੇਟਾਂ ਦੇ ਗਰਕਣ ਅਤੇ ਭੁਚਾਲਾਂ ਦਾ ਕਾਰਨ ਬਣੇਗੀ। ਸਾਡੇ ਦੇਸ਼ ਵਿੱਚ ਮੀਹਾਂ ਤੇ ਬਾਰਾਂਮਾਹੀ ਨਦੀਆਂ ਰਾਹੀਂ ਕਰੀਬ 4000 ਘਣ ਕਿਲੋਮੀਟਰ ਪਾਣੀ ਆਉਂਦਾ ਹੈ, ਉਪਯੋਗ ਸਿਰਫ 1250 ਹੁੰਦਾ ਹੈ, ਲੋੜ ਹਿੱਤ ਬਾਕੀ ਧਰਤੀ ਵਿੱਚੋਂ ਕੱਢਿਆ ਜਾਂਦਾ ਹੈ। ਅੰਦਾਜ਼ਨ, ਕਰੀਬ 65% ਪਾਣੀ ਖੇਤੀ ਲਈ ਅਤੇ ਥੋੜ੍ਹੇ-ਬਹੁਤੇ ਫਰਕ ਨਾਲ 20% ਉਦਯੋਗਾਂ ਤੇ 15% ਘਰੇਲੂ ਵਰਤੋਂ ਲਈ ਹੋ ਰਿਹਾ ਹੈ। ਬੇਸ਼ੱਕ ਵੱਧ ਬਰਬਾਦੀ ਤੇ ਗੰਧਲਾਪਣ ਉਦਯੋਗ ਕਰਦੇ ਹਨ ਪਰ ਦੋ-ਤਿੰਨ ਪਰਤੀ ਹਾਈਬਰੈਡਡ ਘਣੀ-ਖੇਤੀ ਤੇ ਸਮਝਦਾਰੀ-ਰਹਿਤ ਸਿੰਜਾਈ ਨੂੰ ਦਰ-ਕਿਨਾਰ ਨਹੀਂ ਕੀਤਾ ਜਾ ਸਕਦਾ। ਸੋ ਉਦਯੋਗੀ ਧੰਨ-ਕੁਬੇਰਾਂ, ਜਿਹੜੇ ਦਿਨ-ਰਾਤ ਪਤਾਲ ‘ਚੋਂ ਮਣਾਂ-ਮੂੰਹੀ ਪਾਣੀ ਖਿੱਚ ਰਹੇ ਹਨ, ਨੂੰ ਨੱਥ ਮਾਰਨ ਸਮੇਤ ਬਹੁ-ਪਰਤੀ ਫਸਲਾਂ ਅਤੇ ਵਿਗਿਆਨਕ ਤੇ ਮਿਣਵੀਂ ਸਿੰਜਾਈ ਪ੍ਰਣਾਲੀ ਵੱਲ ਤੁਰੰਤ ਮੁੜਨਾ ਪਵੇਗਾ। ਭਾਰਤ ਵਿੱਚ ਔਸਤਨ ਸਾਲਾਨਾ ਵਰਖਾ 1200 ਮਿ.ਮੀ. ਪੈਂਦੀ ਸੀ/ਹੈ, ਖਿੱਤਾ ਵਿਸ਼ੇਸ 200 ਤੋਂ 11000 ਮੀ.ਮੀ.। ਪਰ ਇਸਦਾ 70% ਹਿੱਸਾ ਬਰਸਾਤਾਂ ਦੇ ਮਾਤਰ 100 ਕੁ ਦਿਨਾਂ ਵਿੱਚ ਹੀ ਵਰ੍ਹ ਜਾਂਦਾ ਹੈ। ਇਸਦਾ ਅੱਧਾ ਮਹਿਜ਼ 25-50 ਘੜੀਆਂ ਵਿੱਚ ਹੀ, ਜਿਸਨੂੰ ਮੋਹਲੇਧਾਰ ਮੀਂਹ ਕਿਹਾ ਜਾਂਦਾ ਹੈ। ਸਾਡੀਆਂ ਅਸਮਰੱਥਾਵਾਂ/ਨਾਲਾਇਕੀਆਂ ਕਾਰਨ ਇਹੀ ਪਾਣੀ ਸਾਨੂੰ ਰੋੜ੍ਹਦਾ, ਖੋਰਦਾ ਅਤੇ ਨੁਕਸਾਨਦਾ ਹੈ। ਹੁਣ ਖੇਤੀ ਤੇ ਹੋਰ ਸੰਭਾਵਿਤ ਲੋੜਾਂ ਲਈ ਮੀਂਹ ਦੇ ਪਾਣੀ ਦੀ ਸੰਭਾਲ ਅਤੇ ਵਰਤੋਂ ਤੇ ਇਸਨੂੰ ਧਰਤੀ ‘ਚ ਭੇਜਣਾ ਅਣ-ਸਰਦੀ ਲੋੜ ਹੈ। ਸਾਵੀਂ ਵਰਖਾ ਲਈ ਸਾਨੂੰ ਉਹ ਕਾਰਕ ਵੀ ਮੁੜ-ਸਿਰਜਣੇ ਪੈਣੇ ਹਨ, ਜਿਹੜੇ ਵਰਖਾ ਵਰ੍ਹਾਉਣ ‘ਚ ਸਹਾਈ ਹੁੰਦੇ ਹਨ ਅਤੇ ਉਹ ਕਾਰਨ ਤੱਜਣੇ ਪੈਣੇ ਹਨ ਜਿਨ੍ਹਾਂ ਕਾਰਨ ਵਰਖਾ ਗੜਬੜਾ ਜਾਂਦੀ ਹੈ। ਦਰ-ਹਕੀਕਤ; ਵਰਖਾ ਹੀ ਪਾਣੀ ਦਾ ਮੁੱਢਲਾ ਸੋਮਾ ਹੈ, ਬਾਕੀ ਸੱਭ ਵਗਦਾ, ਖੜੋਤਾ (ਨਦੀਆਂ, ਝੀਲਾਂ), ਜ਼ਮੀਨ ਹੇਠਲਾਂ ਪਾਣੀ ਸਾਰੇ ਹੀ ਦੋਇਮ-ਦਰਜੇ ਦੇ ਸੋਮੇ ਹਨ। ਸਮੁੱਚੀ ਧਰਤੀ ਉੱਤੇ 1358 ਲੱਖ ਘਣ ਕਿਲੋ ਮੀਟਰ ਪਾਣੀ ਹੈ। ਜੇ ਇਸਨੂੰ ਸਾਰੀ ਧਰਤੀ ‘ਤੇ ਫੈਲਾ ਦੇਈਏ ਤਦ ਔਸਤਨ 2.7 ਕਿ.ਮੀ. ਦੀ ਜਲ ਉੱਚਾਈ ਹੇਠ ਸਾਰੀ

ਖ਼ਤਰਨਾਕ ਬਣਦਾ ਜਾ ਰਿਹਾ ਜਲ-ਸੰਕਟ/ ਵਿਜੈ ਬੰਬੇਲੀ Read More »

ਪੰਜਾਬ ਸਰਕਾਰ ਵਲੋਂ  11 ਆਈ.ਅਏ.ਐਸ. ਅਤੇ 43 ਪੀ.ਸੀ.ਐਸ ਅਧਿਕਾਰੀਆਂ ਦੇ ਤਬਾਦਲੇ

ਚੰਡੀਗੜ੍ਹ: ਪੰਜਾਬ ਸਰਕਾਰ ਨੇ  11 ਆਈ.ਅਏ.ਐਸ. ਅਤੇ 43 ਪੀ.ਸੀ.ਐਸ ਅਧਿਕਾਰੀਆਂ ਦੇ ਤਬਾਦਲੇ ਕਰਨ ਦੇ ਹੁਕਮ ਜਾਰੀ ਕੀਤੇ ਹਨ। ਅਧਿਕਾਰੀਆਂ ਨੂੰ ਕਿਹਾ ਗਿਆ ਹੈ ਕਿ ਉਹ ਨਵੀਂ ਅਸਾਮੀਆਂ ਨੂੰ ਤੁਰੰਤ ਸੰਭਾਲਣ। ਆਈ. ਏ. ਐੱਸ. ਅਧਿਕਾਰੀਆਂ ਵਿੱਚ ਆਲੋਕ ਸ਼ੇਖਰ ਨੂੰ ਪ੍ਰਮੁੱਖ ਸਕੱਤਰ ਸਿਹਤ ਅਤੇ ਪਰਿਵਾਰ ਕਲਿਆਣ ਵਿਭਾਗ, ਹੁਸਨ ਲਾਲ ਨੂੰ ਪ੍ਰਮੁੱਖ ਸਕੱਤਰ ਇਨਵੈਸਟਮੈਂਟ ਪ੍ਰਮੋਸ਼ਨ ਵਾਧੂ ਤੌਰ ’ਤੇ ਉਦਯੋਗ ਅਤੇ ਵਣਜ ਅਤੇ ਸੂਚਨਾ ਟੈਕਨਾਲੌਜੀ, ਸੁਮੇਰ ਸਿੰਘ ਗੁਜਰ ਨੂੰ ਕਮਿਸ਼ਨਰ ਦਿਵਿਆਂਗਜਨ, ਰਵਿੰਦਰ ਕੁਮਾਰ ਕੌਸ਼ਿਕ ਨੂੰ ਐੱਮ. ਡੀ. ਪਨਸਪ, ਦਲਜੀਤ ਸਿੰਘ ਮਾਂਗਟ ਨੂੰ ਸਕੱਤਰ ਯੋਜਨਾ ਅਤੇ ਵਾਧੂ ਤੌਰ ’ਤੇ ਕਮਿਸ਼ਨਰ ਫਿਰੋਜ਼ਪੁਰ ਡਵੀਜ਼ਨ, ਦਿਲਰਾਜ ਸਿੰਘ ਨੂੰ ਸਕੱਤਰ ਮਾਲੀਆ ਅਤੇ ਪੁਨਰਵਾਸ, ਭੁਪਿੰਦਰ ਸਿੰਘ-2 ਨੂੰ ਡਾਇਰੈਕਟਰ ਸੋਸ਼ਲ ਜਸਟਿਸ, ਸਸ਼ਕਤੀਕਰਣ ਅਤੇ ਘੱਟ ਗਿਣਤੀ, ਸੰਦੀਪ ਕੁਮਾਰ ਨੂੰ ਏ. ਡੀ. ਸੀ. (ਅਰਬਨ ਡਿਵੈਲਪਮੈਂਟ) ਲੁਧਿਆਣਾ ਅਤੇ ਵਾਧੂ ਤੌਰ ’ਤੇ ਏ. ਸੀ. ਏ. ਗਲਾਡਾ,ਆਦਿਤਿਆ ਡਾਚਲਵਾਲ ਨੂੰ ਵਧੀਕ ਕਮਿਸ਼ਨਰ ਐੱਮ. ਸੀ. ਲੁਧਿਆਣਾ ਹਰਪ੍ਰੀਤ ਸਿੰਘ ਨੂੰ ਐੱਸ. ਡੀ. ਐੱਮ. ਡੇਰਾ ਬਾਬਾ ਨਾਨਕ ਅਤੇ ਆਕਾਸ਼ ਬਾਂਸਲ ਨੂੰ ਐੱਸ. ਡੀ. ਐੱਮ. ਖਰੜ ਲਾਇਆ ਗਿਆ ਹੈ। ਪੀ. ਸੀ. ਐੱਸ. ਅਧਿਕਾਰੀਆਂ ‘ਚ ਆਨੰਦ ਸਾਗਰ ਸ਼ਰਮਾ ਨੂੰ ਪ੍ਰਸ਼ਾਸਕ-ਘੱਟ-ਕੰਟਰੋਲਰ ਪ੍ਰਿੰਟਿੰਗ ਪ੍ਰੈੱਸ ਪਟਿਆਲਾ, ਸੰਦੀਪ ਸਿੰਘ ਗੜਾ ਨੂੰ ਏ. ਡੀ. ਸੀ. ਪਠਾਨਕੋਟ ਅਤੇ ਵਾਧੂ ਤੌਰ ’ਤੇ ਏ. ਡੀ. ਸੀ. (ਸ਼ਹਿਰੀ ਵਿਕਾਸ) ਪਠਾਨਕੋਟ, ਵਰਿੰਦਰਪਾਲ ਸਿੰਘ ਬਾਜਵਾ ਨੂੰ ਐੱਸ. ਡੀ. ਐੱਮ. ਗੁਰਦਾਸਪੁਰ, ਨਵਰੀਤ ਕੌਰ ਸੇਖੋਂ ਨੂੰ ਐੱਸ. ਡੀ. ਐੱਮ. ਲਹਿਰਾਗਾਗਾ ਵਾਧੂ ਤੌਰ ’ਤੇ ਐੱਸ. ਡੀ. ਐੱਮ. ਮੂਨਕ, ਕਨੁ ਥਿੰਦ ਨੂੰ ਏ. ਸੀ. ਏ. (ਪਾਲਿਸੀ) ਪੁੱਡਾ ਮੋਹਾਲੀ, ਜਸ਼ਨਪ੍ਰੀਤ ਕੌਰ ਗਿੱਲ ਨੂੰ ਅਸਟੇਟ ਅਫ਼ਸਰ ਪੀ. ਡੀ. ਏ. ਪਟਿਆਲਾ, ਚਾਰੂਮਿਤਾ ਨੂੰ ਐੱਸ. ਡੀ. ਐੱਮ. ਧਰਮਕੋਟ, ਗੀਤਿਕਾ ਸਿੰਘ ਨੂੰ ਐੱਸ. ਡੀ. ਐੱਮ. ਚਮਕੌਰ ਸਾਹਿਬ, ਨਰਿੰਦਰ ਸਿੰਘ ਧਾਲੀਵਾਲ ਨੂੰ ਸਕੱਤਰ, ਆਰ. ਟੀ. ਏ. ਲੁਧਿਆਣਾ, ਬਲਬੀਰ ਰਾਜ ਸਿੰਘ ਨੂੰ ਐੱਸ. ਡੀ. ਐੱਮ. ਜਲੰਧਰ-2, ਰਾਜੇਸ਼ ਕੁਮਾਰ ਸ਼ਰਮਾ ਨੂੰ ਐੱਸ. ਡੀ. ਐੱਮ. ਅੰਮ੍ਰਿਤਸਰ-2, ਕਾਲਾ ਰਾਮ ਕਾਂਸਲ ਨੂੰ ਐੱਸ. ਡੀ. ਐੱਮ. ਬੁਢਲਾਡਾ, ਜੈ ਇੰਦਰ ਸਿੰਘ ਨੂੰ ਐੱਸ. ਡੀ. ਐੱਮ. ਕਪੂਰਥਲਾ, ਹਿਮਾਂਸ਼ੂ ਗੁਪਤਾ ਨੂੰ ਐੱਸ. ਡੀ. ਐੱਮ. ਫ਼ਤਹਿਗੜ੍ਹ ਸਾਹਿਬ, ਜਗਦੀਪ ਸਹਿਗਲ ਨੂੰ ਐੱਸ. ਡੀ. ਐੱਮ. ਲੁਧਿਆਣਾ (ਪੱਛਮੀ), ਅਲਕਾ ਕਾਲੀਆ ਨੂੰ ਐੱਸ. ਡੀ. ਐੱਮ. ਪੱਟੀ, ਅਮਿਤ ਗੁਪਤਾ ਨੂੰ ਐੱਸ. ਡੀ. ਐੱਮ. ਅਬੋਹਰ ਅਤੇ ਵਾਧੂ ਤੌਰ ’ਤੇ ਐੱਸ. ਡੀ. ਐੱਮ. ਫਾਜ਼ਿਲਕਾ, ਵਿਨੀਤ ਕੁਮਾਰ ਨੂੰ ਐੱਸ. ਡੀ. ਐੱਮ. ਲੁਧਿਆਣਾ (ਪੂਰਬੀ), ਅੰਕੁਰ ਮਹਿੰਦਰੂ ਨੂੰ ਸੰਯੁਕਤ ਕਮਿਸ਼ਨਰ ਐੱਮ. ਸੀ. ਲੁਧਿਆਣਾ, ਸਵਾਤੀ ਟਿਵਾਣਾ ਨੂੰ ਐੱਸ. ਡੀ. ਐੱਮ. ਸਮਾਣਾ, ਵਿਕਾਸ ਹੀਰਾ ਨੂੰ ਐੱਸ. ਡੀ. ਐੱਮ. ਜਗਰਾਓਂ, ਹਰਪ੍ਰੀਤ ਸਿੰਘ ਅਟਵਾਲ ਨੂੰ ਐੱਸ.ਡੀ.ਐੱਮ. ਜਲੰਧਰ-1 ਲਾਇਆ ਗਿਆ ਹੈ। ਰਾਜੇਸ਼ ਕੁਮਾਰ ਸ਼ਰਮਾ ਨੂੰ ਅਸਿਸਟੈਂਟ ਐਕਸਾਈਜ਼ ਐਂਡ ਟੈਕਸੇਸ਼ਨ ਕਮਿਸ਼ਨਰ (ਜੀ.ਐੱਸ.ਟੀ.) ਪਟਿਆਲਾ ਅਤੇ ਵਾਧੂ ਤੌਰ ’ਤੇ ਡਿਪਟੀ ਪ੍ਰਿੰਸੀਪਲ ਸੈਕਟਰੀ ਸੀ. ਐੱਮ. ਕੈਂਪ ਦਫ਼ਤਰ ਪਟਿਆਲਾ, ਮਨਜੀਤ ਕੌਰ ਨੂੰ ਐੱਸ. ਡੀ. ਐੱਮ. ਖੰਨਾ, ਰਣਜੀਤ ਸਿੰਘ ਨੂੰ ਐੱਸ. ਡੀ. ਐੱਮ. ਸੁਲਤਾਨਪੁਰ ਲੋਧੀ, ਹਰਬੰਸ ਸਿੰਘ-1 ਨੂੰ ਐੱਸ. ਡੀ. ਐੱਮ. ਅਹਿਮਦਗੜ੍ਹ, ਪਰਮਜੀਤ ਸਿੰਘ-3 ਨੂੰ ਐੱਸ. ਡੀ. ਐੱਮ. ਫਿਲੌਰ, ਰਵਿੰਦਰ ਕੁਮਾਰ ਅਰੋੜਾ ਨੂੰ ਐੱਸ. ਡੀ. ਐੱਮ. ਜਲਾਲਾਬਾਦ, ਹਰਬੰਸ ਸਿੰਘ-2 ਨੂੰ ਐੱਸ. ਡੀ. ਐੱਮ. ਐੱਸ. ਏ. ਐੱਸ. ਨਗਰ, ਅਮਰਿੰਦਰ ਸਿੰਘ ਮੱਲ੍ਹੀ ਨੂੰ ਐੱਸ. ਡੀ. ਐੱਮ. ਫਿਰੋਜ਼ਪੁਰ, ਸੂਬਾ ਸਿੰਘ ਨੂੰ ਐੱਸ.ਡੀ.ਐੱਮ. ਜ਼ੀਰਾ, ਮਿਹਰ ਨੂੰ ਐੱਸ. ਡੀ. ਐੱਮ. ਦੀਨਾਨਗਰ, ਕਨੁ ਗਰਗ ਨੂੰ ਐੱਸ. ਡੀ. ਐੱਮ. ਨਾਭਾ, ਕੇਸ਼ਵ ਗੋਇਲ ਨੂੰ ਐੱਸ. ਡੀ. ਐੱਮ. ਅਨੰਦਪੁਰ ਸਾਹਿਬ ਵਾਧੂ ਤੌਰ ’ਤੇ ਐੱਸ. ਡੀ. ਐੱਮ. ਨੰਗਲ, ਨਮਨ ਮੜਕਨ ਨੂੰ ਐੱਸ. ਡੀ. ਐੱਮ. ਅਮਲੋਹ, ਅਰਸ਼ਦੀਪ ਸਿੰਘ ਲੁਬਾਣਾ ਨੂੰ ਐੱਸ. ਡੀ. ਐੱਮ. ਅੰਮ੍ਰਿਤਸਰ-1, ਲਾਲ ਵਿਸਵਾਸ ਬੈਂਸ ਨੂੰ ਐੱਸ. ਡੀ. ਐੱਮ. ਸ਼ਾਹਕੋਟ, ਬਲਜਿੰਦਰ ਸਿੰਘ ਢਿੱਲੋਂ ਨੂੰ ਸੰਯੁਕਤ ਕਮਿਸ਼ਨਰ ਐੱਮ. ਸੀ. ਐੱਸ. ਏ. ਐੱਸ. ਨਗਰ, ਵਿਕਰਮਜੀਤ ਸਿੰਘ ਪੈਂਥੇ ਨੂੰ ਐੱਸ. ਡੀ. ਐੱਮ. ਸਮਰਾਲਾ, ਕਰਮਜੀਤ ਸਿੰਘ ਨੂੰ ਸਕੱਤਰ ਪ੍ਰੀਖਿਆਵਾਂ, ਪੀ. ਪੀ. ਐੱਸ. ਸੀ. ਪਟਿਆਲਾ, ਜਸਪ੍ਰੀਤ ਸਿੰਘ ਨੂੰ ਐੱਸ. ਡੀ. ਐੱਮ. ਸੁਨਾਮ, ਸੰਜੀਵ ਕੁਮਾਰ ਨੂੰ ਐੱਸ.ਡੀ.ਐੱਮ. ਰਾਏਕੋਟ ਅਤੇ ਗੁਰਬੀਰ ਸਿੰਘ ਕੋਹਲੀ ਨੂੰ ਅਸਿਸਟੈਂਟ ਕਮਿਸ਼ਨਰ (ਗ੍ਰੀਵੈਂਸ) ਮੋਗਾ ਅਤੇ ਵਾਧੂ ਤੌਰ ’ਤੇ ਅਸਿਸਟੈਂਟ ਕਮਿਸ਼ਨਰ ਮੋਗਾ ਲਗਾਇਆ ਗਿਆ ਹੈ।

ਪੰਜਾਬ ਸਰਕਾਰ ਵਲੋਂ  11 ਆਈ.ਅਏ.ਐਸ. ਅਤੇ 43 ਪੀ.ਸੀ.ਐਸ ਅਧਿਕਾਰੀਆਂ ਦੇ ਤਬਾਦਲੇ Read More »

ਪਲਾਹੀ ਵਿਖੇ ਪੰਚਾਇਤ ਨੇ ਸਾਂਝੀਆਂ ਥਾਵਾਂ ਉਤੇ ਲਾਏ ਫ਼ਲਦਾਰ ਗੇਂਦ ਬੀਜ ਬੂਟੇ

ਫਗਵਾੜਾ, 27 ਜੁਲਾਈ (ਏ.ਡੀ.ਪੀ. ਨਿਊਜ਼  )- ਖੇਤੀਬਾੜੀ ਵਿਭਾਗ ਪੰਜਾਬ ਵਲੋਂ ਸਪਲਾਈ ਕੀਤੇ ਵੱਖੋ-ਵੱਖਰੇ ਫ਼ਲ ਬੀਜਾਂ ਨੂੰ ਪਿੰਡ ਪਲਾਹੀ ਦੀ ਪੰਚਾਇਤ ਵਲੋਂ ਪਿੰਡ ਦੀਆਂ ਸਾਂਝੀਆਂ ਥਾਵਾਂ ਉਤੇ 100 ਗੇਂਦ ਬੀਜ ਪਿੰਡ ਦੇ ਮੁੱਖ ਸ਼ਮਸ਼ਾਨਘਾਟਾਂ ਤੋਂ ਬਿਨ੍ਹਾਂ ਪਿੰਡ ਦੇ ਪਾਰਕਾਂ ਅਤੇ ਹੋਰ ਸਾਂਝੀਆਂ ਥਾਵਾਂ ਉਤੇ ਲਗਾਏ ਗਏ। ਪਿੰਡ ਪੰਚਾਇਤ ਵਲੋਂ ਪਿੰਡ ਦੇ ਫਾਰਮ ਹਾਊਸਾਂ ਉਤੇ ਫ਼ਲਦਾਰ ਬੂਟਿਆਂ ਦੇ ਗੇਂਦ ਬੀਜ ਵੀ ਕਿਸਾਨਾਂ ਨੂੰ ਵੰਡੇ ਗਏ। ਇਸ ਸਮੇਂ ਹੋਰਨਾਂ ਤੋਂ ਬਿਨ੍ਹਾਂ ਸੁਖਵਿੰਦਰ ਸਿੰਘ ਸੱਲ, ਗੁਰਪਾਲ ਸਿੰਘ ਸਾਬਕਾ ਸਰਪੰਚ, ਮਨੋਹਰ ਸਿੰਘ ਸੱਗੂ ਪੰਚ, ਰਵੀਪਾਲ ਪੰਚ, ਸੇਵਾ ਰਾਮ, ਮਦਨ ਲਾਲ ਪੰਚ, ਮਿਸਤਰੀ ਅਜੀਤ ਸਿੰਘ, ਗੁਰਨਾਮ ਸਿੰਘ ਸੱਲ, ਕੁਲਵਿੰਦਰ ਸਿੰਘ ਸੱਲ, ਹਰਨੇਕ ਕੁਮਾਰ, ਜੱਸੀ ਸੱਲ, ਹਰਮੇਲ ਸਿੰਘ ਗਿੱਲ ਆਦਿ ਹਾਜ਼ਰ ਸਨ।  

ਪਲਾਹੀ ਵਿਖੇ ਪੰਚਾਇਤ ਨੇ ਸਾਂਝੀਆਂ ਥਾਵਾਂ ਉਤੇ ਲਾਏ ਫ਼ਲਦਾਰ ਗੇਂਦ ਬੀਜ ਬੂਟੇ Read More »