admin

ਕੈਪਟਨ ਅਮਰਿੰਦਰ ਸਿੰਘ ਨੇ ਸਰਕਾਰੀ ਕਰਮਚਾਰੀਆਂ ਨੂੰ ਹੜਤਾਲ ਵਾਪਸ ਲੈਣ ਦੀ ਅਪੀਲ ਕੀਤੀ

ਚੰਡੀਗੜ੍ਹ, 28 ਜੁਲਾਈ : ਸਬੰਧਤ ਵਿਭਾਗਾਂ ਨਾਲ ਵਿਚਾਰ ਵਟਾਂਦਰੇ ਉਪਰੰਤ ਸਰਕਾਰੀ ਕਰਮਚਾਰੀਆਂ ਦੀਆਂ ਸ਼ਿਕਾਇਤਾਂ ਦੇ ਨਿਪਟਾਰੇ ਲਈ ਸੱਭ ਕੋਸ਼ਿਸ਼ਾਂ ਕਰਨ ਦਾ ਭਰੋਸਾ ਦਿੰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੰਗਲਵਾਰ ਨੂੰ ਸੂਬੇ ਦੇ ਹੜਤਾਲ ਉਤੇ ਗਏ ਸਰਕਾਰੀ ਕਰਮਚਾਰੀਆਂ ਨੂੰ ਲੋਕਾਂ ਦਰਪੇਸ਼ ਔਕੜਾਂ ਦੇ ਮੱਦੇਨਜ਼ਰ ਅਪਣੀ ਹੜਤਾਲ ਵਾਪਸ ਲੈਣ ਦੀ ਅਪੀਲ ਕੀਤੀ। ਹੜਤਾਲੀ ਕਰਮਚਾਰੀਆਂ ਦੀਆਂ ਮੰਗਾਂ ਦੀ ਸਮੀਖਿਆ ਕਰਨ ਲਈ ਇਕ ਉਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਮੁੱਖ ਮੰਤਰੀ ਨੇ ਨਿਰੰਤਰ ਚਲ ਰਹੀ ਹੜਤਾਲ ’ਤੇ ਚਿੰਤਾ ਜ਼ਾਹਰ ਕੀਤੀ ਜਿਸ ਕਾਰਨ ਵੱਖੋ-ਵੱਖ ਸਰਕਾਰੀ ਵਿਭਾਗਾਂ ਦੇ ਕੰਮਕਾਜ ਉਤੇ ਮਾੜਾ ਅਸਰ ਪਿਆ ਹੈ। ਸਰਕਾਰੀ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦਸਿਆ ਕਿ ਸੂਬਾ ਸਰਕਾਰ ਨੇ ਹੜਤਾਲੀ ਮੁਲਾਜ਼ਮਾਂ ਦੀਆਂ ਮੰਗਾਂ ਉਤੇ ਨਜ਼ਰਸਾਨੀ ਕਰਨ ਲਈ ਅਫ਼ਸਰਾਂ ਦੀ ਇਕ ਕਮੇਟੀ ਬਣਾਈ ਸੀ। ਇਸ ਕਮੇਟੀ ਨੇ ਵਿਸਥਾਰ ਵਿਚ ਵੱਖ-ਵੱਖ ਮੁਲਾਜ਼ਮ ਜਥੇਬੰਦੀਆਂ ਦੀਆਂ ਮੰਗਾਂ ਦਾ ਅਧਿਐਨ ਕੀਤਾ ਅਤੇ ਅਪਣੀ ਰਿਪੋਰਟ ਪੇਸ਼ ਕੀਤੀ। ਇਹ ਪਾਇਆ ਗਿਆ ਕਿ ਮੁਲਾਜ਼ਮਾਂ ਦੁਆਰਾ ਚੁੱਕੀਆਂ ਗਈਆਂ ਕੁੱਝ ਮੰਗਾਂ ਦਾ ਸਬੰਧ ਸਾਲ 2006 ਤੋਂ ਪਹਿਲਾਂ ਦੇ ਸਰਕਾਰ ਦੁਆਰਾ ਕੀਤੇ ਗਏ ਫ਼ੈਸਲਿਆਂ ਨਾਲ ਹੈ ਅਤੇ ਇਨ੍ਹਾਂ ਦਾ ਛੇਵੇਂ ਪੰਜਾਬ ਤਨਖ਼ਾਹ ਕਮਿਸ਼ਨ ਦੀ ਰੀਪੋਰਟ ਨਾਲ ਕੋਈ ਸਬੰਧ ਨਹੀਂ ਹੈ। ਇਸ ਲਈ ਇਹ ਫ਼ੈਸਲਾ ਕੀਤਾ ਗਿਆ ਕਿ ਸਬੰਧਤ ਪ੍ਰਸ਼ਾਸਕੀ ਵਿਭਾਗਾਂ ਦੀਆਂ ਸਿਫ਼ਾਰਸ਼ਾਂ ਉਤੇ ਆਧਾਰਤ ਕਰ ਕੇ ਇਨ੍ਹਾਂ ਮੰਗਾਂ ਨੂੰ ਵੱਖਰੇ ਤੌਰ ’ਤੇ ਵਿਚਾਰਿਆ ਜਾਵੇਗਾ। ਮੀਟਿੰਗ ਵਿਚ ਇਹ ਵੀ ਫ਼ੈਸਲਾ ਕੀਤਾ ਗਿਆ ਕਿ ਅੰਤਰ ਵਿਭਾਗ ਅਤੇ ਵਿਭਾਗ ਦੇ ਅੰਦਰੂਨੀ ਮਾਮਲਿਆਂ ਨਾਲ ਸਬੰਧਤ ਕੁੱਝ ਮੰਗਾਂ ਦਾ ਨਿਪਟਾਰਾ ਪਰਸੋਨਲ ਤੇ ਵਿੱਤ ਵਿਭਾਗਾਂ ਨਾਲ ਸਲਾਹ ਮਸ਼ਵਰੇ ਉਪਰੰਤ ਕੀਤਾ ਜਾਵੇਗਾ। ਮੀਟਿੰਗ ਵਿਚ ਸਥਾਨਕ ਸਰਕਾਰਾਂ ਬਾਰੇ ਮੰਤਰੀ ਬ੍ਰਹਮ ਮਹਿੰਦਰਾ, ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ, ਲੋਕ ਨਿਰਮਾਣ ਮੰਤਰੀ ਵਿਜੇ ਇੰਦਰ ਸਿੰਗਲਾ, ਮੁੱਖ ਮੰਤਰੀ ਦੇ ਮੁੱਖ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ, ਮੁੱਖ ਸਕੱਤਰ ਵਿਨੀ ਮਹਾਜਨ, ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਤੇਜਵੀਰ ਸਿੰਘ ਅਤੇ ਵਿੱਤ ਤੇ ਪਰਸੋਨਲ ਵਿਭਾਗ ਦੇ ਉਚ ਅਧਿਕਾਰੀ ਹਾਜ਼ਰ ਸਨ।  

ਕੈਪਟਨ ਅਮਰਿੰਦਰ ਸਿੰਘ ਨੇ ਸਰਕਾਰੀ ਕਰਮਚਾਰੀਆਂ ਨੂੰ ਹੜਤਾਲ ਵਾਪਸ ਲੈਣ ਦੀ ਅਪੀਲ ਕੀਤੀ Read More »

ਮੁਕੇਰੀਆਂ ਤੋਂ ਕਸ਼ਮੀਰੀ ਲਾਲ ਭਾਜਪਾ ਛੱਡ ਅਕਾਲੀ ਦਲ ‘ਚ ਸ਼ਾਮਲ ਹੋਏ

ਮੁਕੇਰੀਆਂ, 28 ਜੁਲਾਈ : ਵਿਧਾਨ ਸਭਾ ਹਲਕਾ ਮੁਕੇਰੀਆਂ ਵਿਚ ਭਾਜਪਾ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ ਜਦੋਂ ਇਸ ਪਾਰਟੀ ਦੇ ਸਾਬਕਾ ਸੂਬਾ ਸਕੱਤਰ ਤੇ ਵੱਖ-ਵੱਖ ਜ਼ਿਲ੍ਹਿਆਂ ਦੇ ਇੰਚਾਰਜ ਰਹੇ ਪਿ੍ਰੰਸੀਪਲ ਕਸ਼ਮੀਰੀ ਲਾਲ ਵਾਸੀ ਧਰਮਪੁਰ ਵਲੋਂ ਭਾਜਪਾ ਨੂੰ ਅਲਵਿਦਾ ਕਹਿੰਦੇ ਹੋਏ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਹਾਜ਼ਰੀ ਵਿਚ ਅਕਾਲੀ ਦਲ ਵਿਚ ਸ਼ਾਮਲ ਹੋਣ ਦਾ ਐਲਾਨ ਕਰ ਦਿਤਾ ਜਿਨਾਂ ਦਾ ਸੁਖਬੀਰ ਬਾਦਲ ਤੇ ਯੂਥ ਅਕਾਲੀ ਦਲ ਦੇ ਸਕੱਤਰ ਜਨਰਲ ਸ. ਸਰਬਜੋਤ ਸਿੰਘ ਸਾਬੀ ਵਲੋਂ ਪਾਰਟੀ ਵਿਚ ਸਵਾਗਤ ਕੀਤਾ ਗਿਆ। ਇਸ ਸਮੇਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਵਿਚ ਭਾਜਪਾ ਟੁੱਟ ਚੁੱਕੀ ਹੈ ਕਿਉਂਕਿ ਇਸ ਪਾਰਟੀ ਦੀ ਕੇਂਦਰ ਸਰਕਾਰ ਨੇ ਖੇਤੀ ਕਾਨੂੰਨ ਪਾਸ ਕਰ ਕੇ ਕਿਸਾਨਾਂ ਨਾਲ ਵਿਸ਼ਵਾਸਘਾਤ ਕੀਤਾ ਹੈ ਤੇ ਇਹੀ ਕਾਰਨ ਹੈ ਕਿ ਪੰਜਾਬ ਨਾਲ ਦਰਦ ਰੱਖਣ ਵਾਲੇ ਆਗੂ ਤੇ ਵਰਕਰ ਭਾਜਪਾ ਨੂੰ ਅਲਵਿਦਾ ਕਹਿ ਰਹੇ ਹਨ।  ਕਸ਼ਮੀਰੀ ਲਾਲ ਵਰਗੇ ਮੇਹਨਤੀ ਆਗੂਆਂ ਦੀ ਹਰ ਪਾਰਟੀ ਵਿਚ ਵੱਡੀ ਲੋੜ ਹੁੰਦੀ ਹੈ ਲੇਕਿਨ ਭਾਜਪਾ ਦੀ ਹਾਈਕਮਾਂਡ ਸੱਤਾ ਦੇ ਨਸ਼ੇ ਵਿਚ ਚੂਰ ਹੈ ਤੇ ਅਪਣੀ ਪਾਰਟੀ ਦੇ ਵਰਕਰਾਂ ਤੇ ਆਗੂਆਂ ਦੀਆਂ ਚੰਗੀਆਂ ਸਲਾਹਾਂ ਨੂੰ ਵੀ ਦਰਕਿਨਾਰ ਕਰ ਰਹੀ ਹੈ। ਇਸ ਸਮੇਂ ਸਰਬਜੋਤ ਸਿੰਘ ਸਾਬੀ ਨੇ ਕਿਹਾ ਕਿ ਪਿ੍ਰੰਸੀਪਲ ਕਸ਼ਮੀਰੀ ਲਾਲ ਦੀ ਅਕਾਲੀ ਦਲ ਵਿਚ ਹੋਈ ਆਮਦ ਨਾਲ ਵਿਧਾਨ ਸਭਾ ਹਲਕਾ ਮੁਕੇਰੀਆਂ ਵਿਚ ਤਾਂ ਭਾਜਪਾ ਦਾ ਭੋਗ ਪੈ ਗਿਆ ਹੈ ਤੇ ਆਉਂਦੇ ਸਮੇਂ ਵਿਚ ਇਨ੍ਹਾਂ ਦੀਆਂ ਉਸਾਰੂ ਸਲਾਹਾਂ ਤੋਂ ਸੇਧ ਲੈ ਕੇ ਅੱਗੇ ਵਧਿਆ ਜਾਵੇਗਾ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਚੋਣਾਂ ਹੋਣ ਵਿਚ ਹਾਲੇ ਕੁੱਝ ਮਹੀਨੇ ਬਾਕੀ ਹਨ ਤੇ ਅਕਾਲੀ ਦਲ ਲਗਾਤਾਰ ਮਜ਼ਬੂਤ ਹੋ ਰਿਹਾ ਹੈ ਜਿਸ ਦਾ ਸਿੱਧਾ ਕਾਰਨ ਇਹ ਹੈ ਕਿ ਪੰਜਾਬ ਦੇ ਲੋਕ ਇਹ ਗੱਲ ਜਾਣ ਚੁੱਕੇ ਹਨ ਕਿ ਸੂਬੇ ਦਾ ਭਲਾ ਅਕਾਲੀ ਦਲ ਵਲੋਂ ਹੀ ਕੀਤਾ ਜਾ ਸਕਦਾ ਹੈ। ਇਸ ਸਮੇਂ ਪਿ੍ਰੰਸੀਪਲ ਕਸ਼ਮੀਰੀ ਲਾਲ ਨੇ ਕਿਹਾ ਕਿ ਭਾਜਪਾ ਅਪਣੇ ਮਕਸਦ ਤੋਂ ਭਟਕ ਚੁੱਕੀ ਹੈ ਤੇ ਦੇਸ਼ ਦੇ ਕੁੱਝ ਕੁ ਪੂੰਜੀਪਤੀਆਂ ਨੂੰ ਫ਼ਾਇਦਾ ਪਹੁੰਚਾਉਣ ਲਈ ਕਿਸਾਨ ਤੇ ਕਿਸਾਨੀ ਨੂੰ ਖ਼ਤਮ ਕਰਨ ਦੀ ਸਾਜਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਅੰਦਰ ਉਨ੍ਹਾਂ ਵਰਕਰਾਂ ਤੇ ਆਗੂਆਂ ਦੀ ਬਿਲਕੁਲ ਵੀ ਕਦਰ ਨਹੀਂ ਹੈ ਜੋ ਜ਼ਮੀਨ ਨਾਲ ਜੁੜੇ ਹੋਏ ਹਨ ਤੇ ਪਾਰਟੀ ਪਲੇਟਫ਼ਾਰਮ ’ਤੇ ਸੱਚ ਬੋਲਣ ਦੀ ਹਿੰਮਤ ਰਖਦੇ ਹਨ।

ਮੁਕੇਰੀਆਂ ਤੋਂ ਕਸ਼ਮੀਰੀ ਲਾਲ ਭਾਜਪਾ ਛੱਡ ਅਕਾਲੀ ਦਲ ‘ਚ ਸ਼ਾਮਲ ਹੋਏ Read More »

ਹਿਮਾਚਲ ‘ਚ ਬੱਦਲ ਫੱਟੇ, 4 ਲੋਕਾਂ ਦੀ ਮੌਤ, ਕਈ ਲਾਪਤਾ

ਸ਼ਿਮਲਾ: ਹਿਮਾਚਲ ਪ੍ਰਦੇਸ਼ ਵਿੱਚ ਲਗਾਤਾਰ ਪੈ ਰਹੇ ਮੀਂਹ ਕਾਰਨ ਲਾਹੌਲ ਵਿੱਚ ਬੱਦਲ ਫਟਣ ਕਾਰਨ ਚਾਰ ਲੋਕਾਂ ਦੀ ਮੌਤ ਹੋ ਗਈ। ਲਾਹੌਲ-ਸਪਿਤੀ ਜ਼ਿਲ੍ਹੇ ਵਿੱਚ ਭਾਰੀ ਬਾਰਸ਼ ਤੋਂ ਬਾਅਦ ਉਦੈਪੁਰ ਦੇ ਟੋਜਿੰਗ ਨਾਲੇ ਵਿੱਚ ਆਏ ਹੜ੍ਹਾਂ ਕਾਰਨ ਹੋਏ ਇੱਕ ਹਾਦਸੇ ਵਿੱਚ ਚਾਰ ਲੋਕਾਂ ਦੀ ਮੌਤ ਹੋ ਗਈ ਅਤੇ 10 ਲੋਕ ਅਜੇ ਵੀ ਲਾਪਤਾ ਹਨ।ਇਸ ਸਮੇਂ ਭਾਰੀ ਬਾਰਸ਼ ਕਾਰਨ ਰਾਜ ਵਿੱਚ 4 ਰਾਸ਼ਟਰੀ ਰਾਜਮਾਰਗ ਬੰਦ ਹਨ। ਲੇਹ-ਮਨਾਲੀ-ਹਾਈਵੇ ਤੋਂ ਇਲਾਵਾ ਚੰਬਾ-ਪਥਨਕੋਟ ਹਾਈਵੇਅ ਬੰਦ ਹੈ। ਲਾਪਤਾ ਲੋਕਾਂ ਦੀ ਭਾਲ ਲਈ ਹਿਮਾਚਲ ਪੁਲਿਸ ਅਤੇ ਆਈਟੀਬੀਪੀ ਦੀਆਂ ਟੀਮਾਂ ਭੇਜੀਆਂ ਗਈਆਂ ਸਨ।ਪਰ ਪਾਣੀ ਦੇ ਤੇਜ਼ ਵਹਾਅ ਕਾਰਨ ਮੰਗਲਵਾਰ ਰਾਤ ਨੂੰ ਬਚਾਅ ਕਾਰਜ ਰੋਕਿਆ ਗਿਆ। ਅੱਜ ਸਵੇਰ ਤੋਂ ਫਿਰ ਤੋਂ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਗਿਆ ਹੈ। ਪੁਲਿਸ ਅਤੇ ਦਮਕਲ ਵਿਭਾਗ ਮਿਲ ਕੇ ਤਲਾਸ਼ੀ ਮੁਹਿੰਮ ਚਲਾ ਰਹੇ ਹਨ।

ਹਿਮਾਚਲ ‘ਚ ਬੱਦਲ ਫੱਟੇ, 4 ਲੋਕਾਂ ਦੀ ਮੌਤ, ਕਈ ਲਾਪਤਾ Read More »

ਅਦਾਲਤ ਵਲੋਂ ਰਾਜ ਕੁੰਦਰਾ ਦੀ ਜ਼ਮਾਨਤ ਅਰਜ਼ੀ ਰੱਦ

ਸ਼ਿਲਪਾ ਸੈੱਟੀ ਦੇ ਪਤੀ ਰਾਜ ਕੁੰਦਰਾ  ਤੇ ਉਨ੍ਹਾਂ ਦੇ ਆਈਟੀ ਹੈੱਡ ਰਿਯਾਨ ਥੋਪਰੇ ਨੂੰ ਅਸ਼ਲੀਲ ਵੀਡੀਓ ਬਣਾਉਣ ਦੇ ਦੋਸ਼ ‘ਚ ਗ੍ਰਿਫ਼ਤਾਰ ਕੀਤਾ ਗਿਆ ਸੀ।ਮੰਗਲਵਾਰ ਨੂੰ ਕੋਰਟ ਨੇ ਰਾਜ ਕੁੰਦਰਾ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ‘ਚ ਭੇਜ ਦਿੱਤਾ ਸੀ। ਹੁਣ ਉਨ੍ਹਾਂ ਦੀ ਜ਼ਮਾਨਤ ਦੀ ਅਰਜ਼ੀ ਵੀ ਖਾਰਜ ਹੋ ਗਈ ਹੈ। ਮੰਗਲਵਾਰ ਨੂੰ ਸੁਣਵਾਈ ‘ਚ ਕ੍ਰਾਈਮ ਬ੍ਰਾਂਚ ਨੇ ਕੋਰਟ ‘ਚ ਦੱਸਿਆ ਕਿ ਰਾਜ ਦੇ ਘਰੋਂ ਕਈ ਅਹਿਮ ਸਬੂਤ ਮਿਲੇ ਹਨ। ਕਈ ਇਲੈਕਟ੍ਰਾਨਿਕ ਸਬੂਤ ਜ਼ਬਤ ਕੀਤੇ ਗਏ ਹਨ, ਇਸਲਈ ਇਕ ਫਾਰੈਂਸਿਕ ਐਕਸਪਰਟ ਨਿਯੁਕਤ ਕੀਤਾ ਗਿਆ ਸੀ ਜਿਸ ਦੀ ਮਦਦ ਨਾਲ ਡੇਟਾ ਵਾਪਸ ਮਿਲ ਰਿਹਾ ਹੈ। ਰਾਜ ਦੇ ਘਰੋਂ ਹਾਰਡ ਡਿਸਕ ਤੇ ਮੋਬਾਈਲ ਮਿਲੇ ਹਨ। ਆਈਓਐੱਸ ‘ਤੇ ਜਦੋਂ ਦੋਸ਼ੀਆਂ ਦੇ ਹਾਟਸ਼ਾਟ ਦਿਖਾਈ ਜਾ ਰਹੇ ਸਨ ਤਾਂ ਉਨ੍ਹਾਂ ਨੂੰ ਐਪਲ ਤੋਂ 1 ਕਰੋੜ 13 ਲੱਖ 64,886 ਰੁਪਏ ਮਿਲੇ ਸਨ। ਜਿਨ੍ਹਾਂ ਬੈਂਕ ਖਾਤਿਆਂ ‘ਚ ਪੈਸਾ ਜਮ੍ਹਾਂ ਕੀਤੇ ਗਏ ਸਨ। ਉਨ੍ਹਾਂ ਨੂੰ ਕੋਟਕ ਮਹਿੰਦਰਾ ਬੈਂਕ, ਯੈੱਸ ਬੈਂਕ ਤੇ ਹੋਰ ਬੈਂਕ ਖਾਤਿਆਂ ਤੋਂ ਜ਼ਬਤ ਕਰ ਲਿਆ ਗਿਆ ਹੈ। ਅਜੇ ਕੁਝ ਫਰਾਰ ਮੁਲਜ਼ਮਾਂ ਦੀ ਤਲਾਸ਼ ਕੀਤੀ ਜਾ ਰਹੀ ਹੈ।

ਅਦਾਲਤ ਵਲੋਂ ਰਾਜ ਕੁੰਦਰਾ ਦੀ ਜ਼ਮਾਨਤ ਅਰਜ਼ੀ ਰੱਦ Read More »

ਪ੍ਰਸਿੱਧ ਬੈਡਮਿੰਟਨ ਖਿਡਾਰੀ ਨੰਦੂ ਨਾਟੇਕਰ ਦਾ ਦੇਹਾਂਤ

ਦੇਸ਼ ਦੇ ਪ੍ਰਸਿੱਧ ਬੈਡਮਿੰਟਨ ਖਿਡਾਰੀ ਨੰਦੂ ਨਾਟੇਕਰ ਦਾ 88 ਸਾਲ ਦੀ ਉਮਰ ਵਿਚ ਬੁੱਧਵਾਰ ਨੂੰ ਦੇਹਾਂਤ ਹੋ ਗਿਆ। ਨੰਦੂ ਨਾਟੇਕਰ 1956 ਵਿਚ ਅੰਤਰਰਾਸ਼ਟਰੀ ਖਿਤਾਬ ਜਿੱਤਣ ਵਾਲੇ ਪਹਿਲੇ ਭਾਰਤੀ ਬੈਡਮਿੰਟਨ ਖਿਡਾਰੀ ਸਨ। ਨੰਦੂ ਨਾਟੇਕਰ ਨੇ ਆਪਣੇ ਕਰੀਅਰ ਵਿਚ 100 ਤੋਂ ਵੱਧ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖਿਤਾਬ ਜਿੱਤੇ ਸਨ।  ਉਹ ਲੰਬੇ ਸਮੇਂ ਤੋਂ ਬਹੁਤ ਸਾਰੀਆਂ ਬਿਮਾਰੀਆਂ ਨਾਲ ਜੂਝ ਰਹੇ ਸੀ। ਉਨ੍ਹਾਂ ਦੇ ਪਰਿਵਾਰ ਵਿਚ ਪੁੱਤਰ ਗੌਰਵ ਅਤੇ ਦੋ ਬੇਟੀਆਂ ਹਨ। ਨੰਦੂ ਨਾਟੇਕਰ ਦੇ ਬੇਟੇ ਗੌਰਵ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਦਾ ਦੇਹਾਂਤ ਘਰ ਵਿਚ ਹੀ ਹੋਇਆ ਅਤੇ ਉਸ ਸਮੇਂ ਸਾਰੇ ਉਨ੍ਹਾਂ ਦੇ ਨਾਲ ਸੀ। ਪਰਿਵਾਰ ਨੇ ਕਿਹਾ ਕਿ ਕੋਵਿਡ -19 ਦਿਸ਼ਾ-ਨਿਰਦੇਸ਼ਾਂ ਨੂੰ ਧਿਆਨ ਵਿਚ ਰੱਖਦਿਆਂ, ਅਸੀਂ ਸ਼ੋਕ ਸਭਾ ਦਾ ਆਯੋਜਨ ਨਹੀਂ ਕਰਾਂਗੇ। ਜ਼ਿਕਰਯੋਗ ਹੈ ਕਿ ਨੰਦੂ ਨਾਟੇਕਰ ਆਪਣੇ ਸਮੇਂ ਦੇ ਸਭ ਤੋਂ ਪ੍ਰਸਿੱਧ ਖਿਡਾਰੀ ਮੰਨੇ ਜਾਂਦੇ ਸਨ। ਪੱਛਮੀ ਮਹਾਰਾਸ਼ਟਰ ਦੇ ਸੰਗਾਲੀ ਵਿਚ ਜਨਮੇ ਨਾਟੇਕਰ ਨੂੰ 1961 ਵਿਚ ਪ੍ਰਸਿੱਧ ਅਰਜੁਨ ਪੁਰਸਕਾਰ ਦਿੱਤਾ ਗਿਆ। ਨੰਦੂ ਨਾਟੇਕਰ ਨੇ 15 ਸਾਲਾਂ ਤੋਂ ਵੱਧ ਸਮੇਂ ਲਈ ਦੇਸ਼ ਲਈ ਖੇਡਿਆ ਅਤੇ ਆਪਣੇ ਪੂਰੇ ਕਰੀਅਰ ਵਿਚ ਕਈ ਪ੍ਰਾਪਤੀਆਂ ਹਾਸਲ ਕੀਤੀਆਂ। ਉਨ੍ਹਾਂ ਨੇ 1954 ਵਿਚ ਨਾਮਵਰ ਆਲ ਇੰਗਲੈਂਡ ਚੈਂਪੀਅਨਸ਼ਿਪ ਦੇ ਕੁਆਰਟਰ ਫਾਈਨਲ ਵਿਚ ਜਗ੍ਹਾ ਬਣਾਈ ਅਤੇ 1956 ਵਿਚ ਸੈਲਾਂਗਰ ਅੰਤਰਰਾਸ਼ਟਰੀ ਟੂਰਨਾਮੈਂਟ ਜਿੱਤ ਕੇ ਅੰਤਰਰਾਸ਼ਟਰੀ ਖਿਤਾਬ ਜਿੱਤਣ ਵਾਲੇ ਪਹਿਲੇ ਭਾਰਤੀ ਖਿਡਾਰੀ ਬਣ ਗਏ। ਨੰਦੂ ਨਾਟੇਕਰ ਨੇ 1951 ਤੋਂ 1963 ਤਕ ਥਾਮਸ ਕੱਪ ਵਿਚ ਭਾਰਤੀ ਟੀਮ ਦੀ ਅਗਵਾਈ ਕੀਤੀ। ਉਨ੍ਹਾਂ ਨੇ 16 ਵਿਚੋਂ 12 ਇਕੱਲੇ ਅਤੇ 16 ਵਿਚੋਂ 8 ਡਬਲਜ਼ ਮੈਚ ਜਿੱਤੇ। ਨੰਦੂ ਨਾਟੇਕਰ ਨੇ ਜਮੈਕਾ ਵਿਚ 1965 ਦੀਆਂ ਰਾਸ਼ਟਰਮੰਡਲ ਖੇਡਾਂ ਵਿਚ ਭਾਰਤ ਦੀ ਪ੍ਰਤੀਨਿਧਤਾ ਕੀਤੀ।

ਪ੍ਰਸਿੱਧ ਬੈਡਮਿੰਟਨ ਖਿਡਾਰੀ ਨੰਦੂ ਨਾਟੇਕਰ ਦਾ ਦੇਹਾਂਤ Read More »

ਪੰਜਾਬ ਸਰਕਾਰ ਵਲੋਂ ਕਿਸਾਨੀ ਅੰਦੋਲਨ ਜਾਨ ਗੁਆਣ ਵਾਲੇ 220 ਕਿਸਾਨਾਂ ਦੇ ਪਰਿਵਾਰਾਂ ਨੂੰ ਸਰਕਾਰੀ ਨੌਕਰੀਆਂ ਦੇਣ ਦਾ ਐਲਾਨ

ਚੰਡੀਗੜ੍ਹ: ਕਾਂਗਰਸ ਦੇ ਬੁਲਾਰੇ ਰਾਜਕੁਮਾਰ ਵੇਰਕਾ ਨੇ ਕਿਹਾ ਕਿ ਪੰਜਾਬ ਸਰਕਾਰ ਕਿਸਾਨੀ ਅੰਦੋਲਨ ‘ਚ ਆਪਣੀ ਜਾਨ ਦਵਾ ਬੈਠੇ 220 ਕਿਸਾਨਾਂ ਦੇ ਪਰਿਵਾਰਾਂ ਨੂੰ ਨੌਕਰੀਆਂ ਦੇਣ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਕਿਸਾਨ ਅੰਦੋਲਨ ਦੌਰਾਨ ਦਿੱਲੀ ਅਤੇ ਹਰਿਆਣਾ ਵਿਚ ਜਿੰਨ੍ਹੇ ਵੀ ਕਿਸਾਨ ਸ਼ਹੀਦ ਹੋਏ ਹਨ, ਉਨ੍ਹਾਂ ਦੇ ਪਰਿਵਾਰਾਂ ਨੂੰ ਸਰਕਾਰੀ ਨੌਕਰੀ ਦੇਣ ਲਈ ਸੂਚੀ ਤਿਆਰ ਕੀਤੀ ਜਾ ਰਹੀ ਹੈ। ਹਰੇਕ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰਾਂ ਨੂੰ ਅਜਿਹੇ ਪਰਿਵਾਰਾਂ ਦੀ ਭਾਲ ਕਰਕੇ ਨੌਕਰੀ ਲਈ ਇਕ ਸੂਚੀ ਤਿਆਰ ਕਰਨ ਨੂੰ ਕਿਹਾ ਗਿਆ ਹੈ। ਰਾਜ ਕੁਮਾਰ ਵੇਰਕਾ ਨੇ ਇਹ ਵੀ ਕਿਹਾ ਕਿ ਕਈ ਕਿਸਾਨਾਂ ਨੇ ਦਿੱਲੀ ਅਤੇ ਹਰਿਆਣਾ ਦੀ ਧਰਤੀ ’ਤੇ ਦਮ ਤੋੜ੍ਹਿਆ, ਪਰ ਦਿੱਲੀ ਅਤੇ ਹਰਿਆਣਾ ਸਰਕਾਰ ਵਿਚੋਂ ਕਿਸੇ ਨਾ ਨਾ ਤਾਂ ਪੀੜਤ ਪਰਿਵਾਰਾਂ ਨੂੰ ਕੋਈ ਮੁਆਵਜ਼ਾ ਦਿੱਤਾ ਅਤੇ ਨਾ ਹੀ ਉਨ੍ਹਾਂ ਦੀ ਬਾਂਹ ਫੜ੍ਹੀ। ਪਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ  ਨੇ ਕਿਸਾਨ ਪਰਿਵਾਰਾਂ ਦੀ ਬਾਂਹ ਫੜ੍ਹ ਕੇ ਉਨ੍ਹਾਂ ਦੇ ਸੱਚੇ ਹਮਦਰਦ ਹੋਣ ਦਾ ਸਬੂਤ ਦਿੱਤਾ ਹੈ। ਉਨ੍ਹਾਂ ਨੇ ਇਥੋਂ ਦੇ 220 ਜਾਂ ਵੱਧ ਕਿਸਾਨਾਂ ਦੇ ਪਰਿਵਾਰਾਂ ਦੀ ਸੂਚੀ ਤਿਆਰ ਕਰਨ ਨੂੰ ਕਿਹਾ ਹੈ, ਜਿਨ੍ਹਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਜਾਣਗੀਆਂ।

ਪੰਜਾਬ ਸਰਕਾਰ ਵਲੋਂ ਕਿਸਾਨੀ ਅੰਦੋਲਨ ਜਾਨ ਗੁਆਣ ਵਾਲੇ 220 ਕਿਸਾਨਾਂ ਦੇ ਪਰਿਵਾਰਾਂ ਨੂੰ ਸਰਕਾਰੀ ਨੌਕਰੀਆਂ ਦੇਣ ਦਾ ਐਲਾਨ Read More »

ਮਨਜਿੰਦਰ ਸਿੰਘ ਸਿਰਸਾ ਦੇ ਖ਼ਿਲਾਫ਼ ਲੁਕਆਊਟ ਨੋਟਿਸ ਜਾਰੀ

ਦਿੱਲੀ ਪੁਲਿਸ ਦੀ ਆਰਥਿਕ ਅਪਰਾਧ ਬ੍ਰਾਂਚ ਨੇ ਪਟਿਆਲਾ ਹਾਊਸ ਕੋਰਟ ’ਚ ਦੱਸਿਆ ਕਿ ਅਕਾਲੀ ਆਗੂ ਮਨਜਿੰਦਰ ਸਿੰਘ ਸਿਰਸਾ ਦੇ ਖ਼ਿਲਾਫ਼ ਲੁਕਆਊਟ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਦੀ ਵਿਦੇਸ਼ ਯਾਤਰਾ ’ਤੇ ਵੀ ਰੋਕ ਲਗਾ ਦਿੱਤੀ ਗਈ ਹੈ। ਉਨ੍ਹਾਂ ਦੇ ਖ਼ਿਲਾਫ਼ ਦਿੱਲੀ ਗੁਰਦੁਆਰਾ ਮੈਨੇਮਜਮੈਂਟ ਕਮੇਟੀ ਦੇ ਜਨਰਲ ਸਕੱਤਰ ਰਹਿੰਦਿਆਂ ਫੰਡਾਂ ਦੀ ਹੇਰਾਫੇਰੀ ਦਾ ਦੋਸ਼ ਹਨ। ਉਨ੍ਹਾਂ ਖ਼ਿਲਾਫ਼ ਇਹ ਕਾਰਵਾਈ ਅਦਾਲਤ ਵਲੋਂ ਦਿੱਲੀ ਪੁਲਿਸ ਨੂੰ ਦਿੱਤੀ ਇਸ ਹਦਾਇਤ ’ਤੇ ਕੀਤੀ ਗਈ ਹੈ ਕਿ ਉਹ ਯਕੀਨੀ ਬਣਾਏ ਕਿ ਸਿਰਸਾ ਵਿਦੇਸ਼ ਨਾ ਭੱਜਣ। ਜਨਵਰੀ ਮਹੀਨੇ ’ਚ ਦਿੱਲੀ ਪੁਲਿਸ ਦੀ ਆਰਥਿਕ ਅਪਰਾਧ ਬ੍ਰਾਂਚ ’ਚ ਮਨਜਿੰਦਰ ਸਿੰਘ ਸਿਰਸਾ ਸਮੇਤ ਕੁਝ ਹੋਰ ਮੁਲਜ਼ਮਾਂ ਖ਼ਿਲਾਫ਼ ਇਕ ਸ਼ਿਕਾਇਤ ਦਰਜ ਹੋਈ ਸੀ। ਜ਼ਿਕਰਯੋਗ ਹੈ ਕਿ ਪਿਛਲੀ ਸੁਣਵਾਈ ’ਤੇ ਸ਼ਿਕਾਇਤਕਰਤਾ ਦੇ ਵਕੀਲ ਸੰਜੇ ਅਬੋਟ ਨੇ ਅਦਾਲਤ ਨੂੰ ਕਿਹਾ ਸੀ ਕਿ ਸਿਰਸਾ ਪਹਿਲਾਂ ਹੀ ਆਪਣੀ ਜਾਇਦਾਦ ਵੇਚ ਚੁੱਕੇ ਹਨ ਤੇ ਉਹ ਛੇਤੀ ਹੀ ਵਿਦੇਸ਼ ਚਲੇ ਜਾਣਗੇ।

ਮਨਜਿੰਦਰ ਸਿੰਘ ਸਿਰਸਾ ਦੇ ਖ਼ਿਲਾਫ਼ ਲੁਕਆਊਟ ਨੋਟਿਸ ਜਾਰੀ Read More »

ਭਾਜਪਾ ਦੀ ਕੇਂਦਰ ਸਰਕਾਰ ਨੂੰ ਕੁੰਭਕਰਨੀ ਨੀਂਦ ਤੋਂ ਜਗਾਉਣ ਲਈ ਬਸਪਾ ਨੇ ਆਪਣਾ ਚਿੰਗਾੜਦਾ ਹਾਥੀ ਉਤਾਰਿਆ ਸੜਕਾਂ ਤੇ

ਨਵਾਂਸ਼ਹਿਰ – ਬਹੁਜਨ ਸਮਾਜ ਪਾਰਟੀ ਵਲੋਂ ਮੰਗਲਵਾਰ ਕਿਸਾਨ ਅੰਦੋਲਨ ਦੇ ਸਮਰਥਨ ਵਿੱਚ ਨਵਾਂਸ਼ਹਿਰ ਵਿਖੇ ਵਿਸ਼ਾਲ ਰੋਸ ਮਾਰਚ ਕਢਿਆ ਗਿਆ ਜਿਸ ਵਿੱਚ ਬਸਪਾ ਪੰਜਾਬ ਦੇ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜ੍ਹੀ ਜੀ ਸ਼ਾਮਿਲ ਹੋਏ। ਜਿਲ੍ਹਾ ਪੱਧਰੀ ਧਰਨੇ ਦੀ ਅਗਵਾਈ ਸੂਬਾ ਜਨਰਲ ਸਕੱਤਰ ਅਤੇ ਹਲਕਾ ਇੰਚਾਰਜ ਡਾ ਨਛੱਤਰ ਪਾਲ ਨੇ ਕੀਤੀ ਜੋਕਿ ਖਰਾਬ ਮੌਸਮ ਵਿਚ ਅੰਬੇਡਕਰ ਚੌਂਕ ਤੋਂ ਸ਼ੁਰੂ ਹੋਕੇ ਡਿਪਟੀ ਕਮਿਸ਼ਨਰ ਦੇ ਦਫਤਰ ਤੱਕ ਨਾਹਰੇਬਾਜੀ ਕਰਦਾ ਹੋਇਆ ਵਿਸ਼ਾਲ ਇਕੱਠ ਦੇ ਰੂਪ ਵਿਚ ਪੁੱਜਾ। ਬਸਪਾ ਨੇ ਨੀਲੇ ਝੰਡਿਆਂ ਦੀ ਭਰਮਾਰ ਦੇ ਵਿਸ਼ਾਲ ਇਕੱਠ ਨੂੰ ਅੰਬੇਡਕਰ ਚੌਕ ਵਿਚ ਸੰਬੋਧਨ ਕਰਦਿਆਂ ਸ ਗੜ੍ਹੀ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਕਿਸਾਨ ਦਲਿਤ, ਪੱਛੜਾ ਤੇ ਘੱਟਗਿਣਤੀਆਂ ਵਿਰੋਧੀ ਹੈ। 26 ਜਨਵਰੀ ਦੇ ਕਿਸਾਨਾਂ ਦੇ ਲਾਲ ਕਿਲੇ ਦੇ ਰੋਸ ਮਾਰਚ ਤੋਂ ਬਾਅਦ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਕਿਹਾ ਸੀ ਉਹ ਕਿਸਾਨਾਂ ਦੇ ਮਸਲੇ ਦੇ ਹੱਲ ਲਈ ਇਕ ਫੋਨ ਕਾਲ ਦੀ ਦੂਰੀ ਤੇ ਹਨ ਜਦੋਂ ਕਿ 26 ਜੁਲਾਈ ਨੂੰ ਇਸ ਗੱਲ ਨੂੰ ਵੀ ਛੇ ਮਹੀਨੇ ਬੀਤ ਚੁੱਕੇ ਹਨ। ਭਾਜਪਾ ਸਰਕਾਰ ਦਾ ਵਤੀਰਾ ਕੁੰਭਰਕਣ ਤੋਂ ਵੀ ਬੁਰਾ ਹੈ ਜੋਕਿ ਛੇ ਮਹੀਨੇ ਸੌਂਦਾ ਸੀ ਤੇ ਛੇ ਮਹੀਨੇ ਜਾਗਦਾ ਸੀ। ਅੱਜ ਜਦੋਂ ਬਸਪਾ ਤੇ ਸ਼ਿਰੋਮਣੀ ਅਕਾਲੀ ਦਲ ਨੇ ਮੌਜੂਦਾ ਸੈਸ਼ਨ ਦੌਰਾਨ ਕੰਮ ਰੋਕੂ ਮਤਾ ਲਿਆਕੇ ਪਾਰਲੀਮੈਂਟ ਦਾ ਕੰਮ ਛੇ ਦਿਨਾਂ ਤੋਂ ਰੋਕਿਆ ਹੋਇਆ ਹੈ ਤਾਂ ਭਾਜਪਾ ਦੀ ਕੇਂਦਰ ਸਰਕਾਰ ਨੂੰ ਕੁੰਭਕਰਨੀ ਨੀਂਦ ਤੋਂ ਜਗਾਉਣ ਲਈ ਪੰਜਾਬ ਵਿੱਚ ਸੜਕਾਂ ਤੇ ਬਸਪਾ ਨੇ ਆਪਣਾ ਚਿੰਗਾੜਦਾ ਹਾਥੀ ਉਤਾਰ ਦਿੱਤਾ ਹੈ। ਸ ਗੜ੍ਹੀ ਨੇ ਕਾਂਗਰਸ ਤੇ ਵਰਦਿਆਂ ਕਿਹਾ ਕਿ ਕਾਂਗਰਸ ਦਾ ਪੰਜਾਬ ਦੇ ਨਵ- ਨਿਯੁਕਤ ਪ੍ਰਧਾਨ ਨਵਜੋਤ ਸਿੰਘ ਸਿੱਧੂ ਦਾ ਬਿਆਨ ਕਿ ਪਿਆਸੇ ਕਿਸਾਨ ਕਾਂਗਰਸ ਦੇ ਖੂਹ ਕੋਲ ਚਲਕੇ ਆਉਣ ਬਹੁਤ ਨਿੰਦਣਯੋਗ ਹੈ। ਕਾਂਗਰਸ ਦਾ ਕਿਸਾਨ ਵਿਰੋਧੀ ਚੇਹਰਾ ਬੇਨਕਾਬ ਹੋ ਗਿਆ ਜਦੋਂ ਨਵਜੋਤ ਸਿੰਘ ਸਿੱਧੂ ਦੀ ਆਮਦ ਉਪਰ ਮੋਰਿੰਡਾ ਤੇ ਚਮਕੌਰ ਸਾਹਿਬ ਵਿਖੇ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਕਰਨ ਤੇ ਗੰਭੀਰ ਧਾਰਵਾਂ ਮਾਰਕੁਟਾਈ ਦੇ ਪਰਚੇ ਵਿਧਾਇਕ ਚਰਨਜੀਤ ਚੰਨੀ ਨੇ ਦਰਜ ਕਰਵਾ ਦਿੱਤੇ।  ਓਹਨਾ ਕਿਹਾ ਕਿ ਮੌਜੂਦਾ ਚੱਲ ਰਹੇ ਪਾਰਲੀਮੈਂਟ ਸੈਸ਼ਨ ਦੌਰਾਨ ਅੱਜ ਜਦੋਂ ਬਸਪਾ ਤੇ ਸ਼ਿਰੋਮਣੀ ਅਕਾਲੀ ਦਲ ਕੰਮ ਰੋਕੂ ਮਤਾ ਲਿਆਕੇ ਦੇਸ਼ ਦਾ ਸਮੁੱਚਾ ਧਿਆਨ ਕਿਸਾਨ ਮੁਦਿਆਂ ਤੇ ਕੇਂਦਰਤ ਕਰਕੇ ਹੱਲ ਕਰਾਉਣਾ ਚਾਹੁੰਦੇ ਹਨ ਤਾਂ ਉਸ ਕੰਮ ਰੋਕੂ ਮਤੇ ਦਾ ਕਾਂਗਰਸ ਪਾਰਟੀ ਵਲੋਂ ਸਮਰਥਨ ਨਾ ਕਰਨਾ ਹੋਰ ਵੀ ਨਿੰਦਣਯੋਗ ਹੈ।

ਭਾਜਪਾ ਦੀ ਕੇਂਦਰ ਸਰਕਾਰ ਨੂੰ ਕੁੰਭਕਰਨੀ ਨੀਂਦ ਤੋਂ ਜਗਾਉਣ ਲਈ ਬਸਪਾ ਨੇ ਆਪਣਾ ਚਿੰਗਾੜਦਾ ਹਾਥੀ ਉਤਾਰਿਆ ਸੜਕਾਂ ਤੇ Read More »

ਮੁੱਖ ਮੰਤਰੀ ਵਲੋਂ ਜਰਮਨ ਦੇ ਰਾਜਦੂਤ ਵਲੋਂ ਸੂਬੇ ‘ਚ ਪ੍ਰਮੁੱਖ ਖੇਤਰਾਂ ਵਿਚ ਨਿਵੇਸ਼ ਲਈ ਪੂਰਨ ਸਹਿਯੋਗ ਦੇਣ ਦਾ ਭਰੋਸਾ ਦਿੱਤਾ

ਚੰਡੀਗੜ੍ਹ – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਭਾਰਤ ਵਿਚ ਜਰਮਨ ਦੇ ਰਾਜਦੂਤ ਵਾਲਟਰ ਜੇ. ਲਿੰਡਨਰ ਵੱਲੋਂ ਸੂਬੇ ਵਿਚ ਮੋਬਿਲਟੀ, ਇੰਜਨੀਅਰਿੰਗ, ਫਾਰਮਾਸਿਊਟੀਕਲ, ਕੈਮੀਕਲਜ਼ ਅਤੇ ਨਵਿਆਉਣਯੋਗ ਊਰਜਾ ਦੇ ਪ੍ਰਮੁੱਖ ਖੇਤਰਾਂ ਵਿਚ ਨਿਵੇਸ਼ ਲਈ ਦਿਖਾਈ ਦਿਲਚਸਪੀ ਲਈ ਉਨ੍ਹਾਂ ਨੂੰ ਆਪਣੀ ਸਰਕਾਰ ਵੱਲੋਂ ਪੂਰਨ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਹੈ। ਜਰਮਨੀ ਸਫੀਰ ਨੇ ਸੋਮਵਾਰ ਨੂੰ ਦੇਰ ਸ਼ਾਮ ਮੁੱਖ ਮੰਤਰੀ ਨਾਲ ਮੁਲਾਕਾਤ ਕੀਤੀ ਜਿਸ ਦੌਰਾਨ ਸੂਬੇ ਵਿਚ ਕਾਰੋਬਾਰ ਅਤੇ ਨਿਵੇਸ਼ ਦੇ ਨਵੇਂ ਮੌਕਿਆਂ ਨੂੰ ਤਲਾਸ਼ਣ ਲਈ ਆਪਸੀ ਰਣਨੀਤੀ ਉਤੇ ਵਿਚਾਰ-ਵਟਾਂਦਰਾ ਕੀਤਾ ਗਿਆ। ਮੀਟਿੰਗ ਦੌਰਾਨ ਮੁੱਖ ਮੰਤਰੀ ਨੇ ਨਿਵੇਸ਼ ਅਤੇ ਵਪਾਰ ਨੂੰ ਸੁਖਾਲਾ ਬਣਾਉਣ ਲਈ ਸੂਬਾ ਸਰਕਾਰ ਵੱਲੋਂ ਕੀਤੇ ਗਏ ਵੱਡੇ ਸੁਧਾਰਾਂ ਦਾ ਵੀ ਜ਼ਿਕਰ ਕੀਤਾ। ਇਨ੍ਹਾਂ ਸੁਧਾਰਾਂ ਵਿਚ ਸੂਬੇ ਵਿਚ ਕਾਰੋਬਾਰ ਸਥਾਪਤ ਕਰਨ ਲਈ ਲੋੜੀਂਦੀਆਂ ਸਾਰੀਆਂ ਪ੍ਰਵਾਨਗੀਆਂ ਲੈਣ ਵਾਸਤੇ ਵੰਨ-ਸਟਾਪ ਸ਼ਾਪ ਵਜੋਂ ਇਨਵੈਸਟ ਪੰਜਾਬ ਦੇ ਗਠਨ ਤੋਂ ਇਲਾਵਾ ਪੰਜਾਬ ਲਾਲ ਫੀਤਾਸ਼ਾਹੀ ਵਿਰੋਧੀ ਐਕਟ-2021 ਅਤੇ ਪੰਜਾਬ ਵਪਾਰ ਦਾ ਅਧਿਕਾਰ ਐਕਟ-2020 ਸ਼ਾਮਲ ਹਨ। ਕੈਪਟਨ ਅਮਰਿੰਦਰ ਸਿੰਘ ਨੇ ਹੋਰ ਜਰਮਨ ਕੰਪਨੀਆਂ ਨੂੰ ਵੀ ਸੂਬੇ ਵਿਚ ਆਉਣ ਅਤੇ ਨਿਵੇਸ਼ ਪੱਖੀ ਮਾਹੌਲ ਦਾ ਅਨੁਭਵ ਲੈਣ ਦਾ ਸੱਦਾ ਦਿੱਤਾ ਹੈ ਕਿਉਂ ਜੋ ਸੂਬੇ ਵਿਚ ਪਹਿਲਾਂ ਵੀ ਮੈਟਰੋ ਕੈਸ਼ ਐਂਡ ਕੈਰੀ, ਹੈਲਾ, ਕਲਾਸ ਅਤੇ ਵਾਇਬਰਾਕੌਸਟਿਕਸ ਸਮੇਤ ਕਈ ਜਰਮਨ ਕੰਪਨੀਆਂ ਕੰਮ ਕਰ ਰਹੀਆਂ ਹਨ।‘ਇਨਵੈਸਟਮੈਂਟ ਪ੍ਰੋਮੋਸ਼ਨ’ ਦੇ ਪ੍ਰਮੁੱਖ ਸਕੱਤਰ ਅਲੋਕ ਸ਼ੇਖਰ ਨੇ ਜਰਮਨ ਰਾਜਦੂਤ ਨੂੰ ਜਾਣੂੰ ਕਰਵਾਇਆ ਕਿ ਨਿਵੇਸ਼ ਪੰਜਾਬ ਨੇ ਪੰਜਾਬ ਵਿਚ ਕਾਰਜਸ਼ੀਲ ਜਰਮਨ ਕੰਪਨੀਆਂ ਲਈ ਜੂਨ, 2021 ਵਿਚ ਦੇਖਭਾਲ ਸੈਸ਼ਨ ਕੀਤਾ ਗਿਆ ਸੀ ਤਾਂ ਕਿ ਉਨ੍ਹਾਂ ਲਈ ਕਾਰੋਬਾਰ ਦੀ ਸਫਲਤਾ ਦੀ ਨਿਰੰਤਰਤਾ ਨੂੰ ਯਕੀਨੀ ਬਣਾਇਆ ਜਾ ਸਕੇ। ਉਨ੍ਹਾਂ ਦੱਸਿਆ ਕਿ ਸੂਬਾ ਸਰਕਾਰ ‘ਇਨਵੈਸਟ ਇਨ ਬਾਵਰੀਆ’ ਵਰਗੀਆਂ ਜਰਮਨ ਨਿਵੇਸ਼ ਏਜੰਸੀਆਂ ਖਾਸ ਕਰਕੇ ਉਨ੍ਹਾਂ ਦੇ ‘ਮੇਕ ਇਨ ਇੰਡੀਆ ਮਿਟਲਸਟੈਂਡ’ ਉਪਰਾਲੇ ਲਈ ਇਨ੍ਹਾਂ ਏਜੰਸੀਆਂ ਅਤੇ ਅਤੇ ਬਰਲਿਨ ਵਿਚ ਭਾਰਤੀ ਦੂਤਾਵਾਸ ਨਾਲ ਲਗਾਤਾਰ ਸੰਪਰਕ ਵਿਚ ਹੈ। ਇਸ ਤੋਂ ਇਲਾਵਾ ਪੰਜਾਬ ਸਰਕਾਰ ਦੇ ਵਫ਼ਦ ‘ਜਰਮਨ ਇੰਡੀਆ ਬਿਜ਼ਨਸ ਫੋਰਮ’ ਵਿਚ ਵੀ ਸ਼ਿਰਕਤ ਕਰ ਚੁੱਕੇ ਹਨ।

ਮੁੱਖ ਮੰਤਰੀ ਵਲੋਂ ਜਰਮਨ ਦੇ ਰਾਜਦੂਤ ਵਲੋਂ ਸੂਬੇ ‘ਚ ਪ੍ਰਮੁੱਖ ਖੇਤਰਾਂ ਵਿਚ ਨਿਵੇਸ਼ ਲਈ ਪੂਰਨ ਸਹਿਯੋਗ ਦੇਣ ਦਾ ਭਰੋਸਾ ਦਿੱਤਾ Read More »

ਦੇਸ਼ ਧਰੋਹ ਦਾ ਕਾਨੂੰਨ ਤੇ ਲੋਕਤੰਤਰ/ ਰਾਕੇਸ਼ ਦਿਵੇਦੀ

ਇਹ ਬਹੁਤ ਹੈਰਾਨਕੁਨ ਤੇ ਵਿਰੋਧਾਭਾਸੀ ਹੈ ਕਿ ਇੰਗਲੈਂਡ ਦੀ ਮਹਾਰਾਣੀ ਐਲਿਜ਼ਾਬੈਥ ਅੱਵਲ ਦੇ ਦੌਰ ਦਾ ਦੇਸ਼ ਧਰੋਹ ਦਾ ਕਾਨੂੰਨ (1593) (Elizabethan law of sedition), ਜਿਸ ਨੂੰ ਵੱਖੋ-ਵੱਖ ਮੁਲਕਾਂ ਵੱਲੋਂ ਬਾਅਦ ਵਿਚ ਸੋਧ ਕੇ ਲਾਗੂ ਕੀਤਾ ਗਿਆ, ਨੂੰ ਬਰਤਾਨਵੀ ਸੰਸਦ ਦੇ ਕਾਨੂੰਨ ਕੋਰੋਨਰਜ਼ ਐਂਡ ਜਸਟਿਸ ਐਕਟ, 2009 ਤਹਿਤ ਬਰਤਾਨੀਆ ਵਿਚੋਂ ਖ਼ਤਮ ਕਰ ਦਿੱਤਾ ਗਿਆ। ਇਸ ਦੇ ਬਾਵਜੂਦ ਅਸੀਂ ਭਾਰਤ ਵਿਚ ਅੱਜ ਵੀ ਭਾਰਤੀ ਦੰਡਾਵਲੀ/ਤਾਜ਼ੀਰਾਤੇ-ਹਿੰਦ (ਆਈਪੀਸੀ) ਦੀ ਦਫ਼ਾ 124ਏ ਤਹਿਤ ਇਸ ਨੂੰ ਜਾਰੀ ਰੱਖਿਆ ਹੋਇਆ ਹੈ। ਭਾਰਤ ਦੀ ਬਰਤਾਨਵੀ ਬਸਤੀਵਾਦੀ ਹਕੂਮਤ ਨੇ ਇਸ ਧਾਰਾ ਨੂੰ 1870 ਵਿਚ ਆਈਪੀਸੀ ’ਚ ਸ਼ਾਮਲ ਕੀਤਾ। ਇਹ ਕਾਰਵਾਈ 1857 ਦੀ ਬਗ਼ਾਵਤ ਦੇ ਪਿਛੋਕੜ ਵਿਚ ਕੀਤੀ ਗਈ ਸੀ। ਇਸ ਦੇ ਬਾਵਜੂਦ ਬਾਅਦ ਵਿਚ ਅੰਗਰੇਜ਼ ਹਕੂਮਤ ਇਸ ਐਕਟ ਨੂੰ ਖੁੱਲ੍ਹੇਆਮ ਅਹਿੰਸਕ ਆਜ਼ਾਦੀ ਘੁਲਾਟੀਆਂ ਅਤੇ ਸਰਕਾਰ ਦੀਆਂ ਕਾਰਵਾਈਆਂ ਤੇ ਕਾਨੂੰਨਾਂ ਦਾ ਵਿਰੋਧ ਕਰਨ ਵਾਲੇ ਹੋਰ ਆਮ ਲੋਕਾਂ ਖ਼ਿਲਾਫ਼ ਇਸਤੇਮਾਲ ਕਰਦੀ ਰਹੀ। ਬਾਲ ਗੰਗਾਧਰ ਤਿਲਕ, ਮਹਾਤਮਾ ਗਾਂਧੀ ਅਤੇ ਸ਼ਹੀਦ ਭਗਤ ਸਿੰਘ ਆਦਿ ਸਣੇ ਵੱਡੀ ਗਿਣਤੀ ਭਾਰਤੀਆਂ ਖ਼ਿਲਾਫ਼ ਅੰਗਰੇਜ਼ ਹਕੂਮਤ ਨੇ ਦੇਸ਼ ਧਰੋਹ ਦੇ ਮੁਕੱਦਮੇ ਚਲਾਏ। ਇਸ ਤੋਂ ਇਲਾਵਾ ਪ੍ਰਿੰਟ ਮੀਡੀਆ ਵਿਚ ਵੀ ਬੋਲਣ ਅਤੇ ਪ੍ਰਗਟਾਵੇ ਦੀ ਆਜ਼ਾਦੀ ਦੇ ਖ਼ਿਲਾਫ਼ ਇਸ ਕਾਨੂੰਨ ਦੀ ਵਰਤੋਂ ਕੀਤੀ ਗਈ। ਦੇਸ਼ ਦੀ ਆਜ਼ਾਦੀ ਤੋਂ ਬਾਅਦ ਭਾਵੇਂ ਬੋਲਣ ਅਤੇ ਪ੍ਰਗਟਾਵੇ ਦੀ ਆਜ਼ਾਦੀ ਦਾ ਸਾਡਾ ਬੁਨਿਆਦੀ ਹੱਕ ਸੰਵਿਧਾਨ ਵਿਚ ਵਧੀਆ ਢੰਗ ਨਾਲ ਸਥਾਪਿਤ ਕਰ ਦਿੱਤਾ ਗਿਆ ਪਰ ਇਸ ਦੇ ਬਾਵਜੂਦ ਕੇਂਦਰ ਸਰਕਾਰ ਨੇ ਸੰਵਿਧਾਨ ਦੀ ਧਾਰਾ 19(2) ਵਿਚ ਤਰਮੀਮ ਕਰਨੀ ਜ਼ਰੂਰੀ ਸਮਝੀ ਤਾਂ ਕਿ ਇਸ ਸਬੰਧੀ ਲੋੜੀਂਦੀਆਂ ਪਾਬੰਦੀਆਂ ਤੇ ਬੰਦਸ਼ਾਂ ਲਾਉਣ ਲਈ ਵਿਧਾਨ ਪਾਲਿਕਾ ਦੇ ਅਖ਼ਤਿਆਰ ਵਧਾਏ ਜਾ ਸਕਣ। ਸੰਵਿਧਾਨ ਸਭਾ ਨੇ ਭਾਵੇਂ ਦੇਸ਼ ਧਰੋਹ ਦੇ ਕਾਨੂੰਨ ਨੂੰ ਹਟਾ ਦਿੱਤਾ ਸੀ, ਪਰ ਤਾਂ ਵੀ ਧਾਰਾ 124ਏ ਨੂੰ ਰੱਖ ਲਿਆ ਗਿਆ। ਇਸ ਨੂੰ ਸੰਵਿਧਾਨਿਕ ਤੌਰ ’ਤੇ ਜਾਇਜ਼ ਠਹਿਰਾਉਣ ਲਈ ਸ਼ਾਇਦ ਦੇਸ਼ ਦੀ ਵੰਡ ਤੋਂ ਬਾਅਦ, ਅਜਿਹੇ ਸੂਬੇ ਜਿਹੜੇ ਉਦੋਂ ਤੱਕ ਵੀ ਦੇਸ਼ ਤੋਂ ਬਾਹਰ ਹੀ ਸਨ ਅਤੇ ਨਾਲ ਹੀ ਪਾਕਿਸਤਾਨ ਨਾਲ ਕਸ਼ਮੀਰ ਦਾ ਮਸਲਾ ਖੜ੍ਹਾ ਹੋਣ ਜਾਂ ਦੂਜੇ ਲਫ਼ਜ਼ਾਂ ਵਿਚ ਦੇਸ਼ ਦੀ ਏਕਤਾ ਤੇ ਅਖੰਡਤਾ ਦੀ ਦਲੀਲ ਨੂੰ ਆਧਾਰ ਬਣਾਇਆ ਗਿਆ। ਇਸ ਦੇ ਬਾਵਜੂਦ, ਇਸ ਕਾਨੂੰਨ ਦੀ ਦੁਰਵਰਤੋਂ ਦੇ ਜਿਹੜੇ ਖ਼ਦਸ਼ੇ ਸੰਵਿਧਾਨ ਦੇ ਸਿਰਜਕਾਂ ਨੇ ਜ਼ਾਹਰ ਕੀਤੇ ਸਨ, ਉਹ ਅੱਜ ਸੱਚ ਸਾਬਤ ਹੋ ਰਹੇ ਹਨ, ਕਿਉਂਕਿ ਵੱਖੋ-ਵੱਖ ਸਰਕਾਰਾਂ ਜਮਹੂਰੀ ਵਿਰੋਧ ਨੂੰ ਦਬਾਉਣ ਲਈ ਵੀ ਇਸ ਦੀ ਖੁੱਲ੍ਹੇਆਮ ਵਰਤੋਂ ਕਰ ਰਹੀਆਂ ਹਨ। ਹਾਲੀਆ ਦੌਰ ਵਿਚ ਕਿਸਾਨਾਂ, ਵਿਦਿਆਰਥੀਆਂ, ਲੇਖਕਾਂ ਅਤੇ ਸਿਆਸੀ ਮੁਖ਼ਾਲਿਫ਼ਾਂ ਆਦਿ ਨੂੰ ਦੇਸ਼ ਧਰੋਹ ਦੇ ਦੋਸ਼ਾਂ ਤਹਿਤ ਗ੍ਰਿਫ਼ਤਾਰ ਕੀਤਾ ਜਾ ਰਿਹਾ ਹੈ। ਇਸ ਕਾਰਨ ਸੁਪਰੀਮ ਕੋਰਟ ਨੇ ਇਸ ਮਾਮਲੇ ਨੂੰ ਅਦਾਲਤੀ ਨਿਰਖ-ਪਰਖ ਲਈ ਮਨਜ਼ੂਰ ਕਰ ਕੇ ਬਿਲਕੁਲ ਸਹੀ ਕਦਮ ਚੁੱਕਿਆ ਹੈ। ਅਹਿਮ ਗੱਲ ਇਹ ਹੈ ਕਿ ਸੁਪਰੀਮ ਕੋਰਟ ਨੇ ਬੋਲਣ ਅਤੇ ਪ੍ਰਗਟਾਵੇ ਦੀ ਆਜ਼ਾਦੀ, ਜੀਣ ਤੇ ਆਜ਼ਾਦੀ ਦੇ ਅਧਿਕਾਰਾਂ ਅਤੇ ਨਾਲ ਹੀ ਜਮਹੂਰੀਅਤ ਨੂੰ ਸੰਵਿਧਾਨ ਦੀਆਂ ਬੁਨਿਆਦੀ ਖ਼ੂਬੀਆਂ ਕਰਾਰ ਦਿੱਤਾ ਹੈ। ਦੇਸ਼ ਦੇ ਨਾਗਰਿਕਾਂ ਦੇ ਇਹ ਹੱਕ ਬੁਨਿਆਦੀ ਹਨ, ਨਾ ਕਿ ਬੰਦਸ਼ਾਂ। ਪਰ ਅੱਜ ਜਮਹੂਰੀਅਤ ਅਤੇ ਇਨ੍ਹਾਂ ਹੱਕਾਂ ਦਾ ਮਤਲਬ ਲਾਜ਼ਮੀ ਤੌਰ ’ਤੇ ਸਮੇਂ ਦੀ ਸਰਕਾਰ ਦੇ ਵਿਰੋਧੀ ਹੋਣ ਵਜੋਂ ਕੱਢਿਆ ਜਾ ਰਿਹਾ ਹੈ। ਉਨ੍ਹਾਂ ਦਾ ਭਾਵ ਸਰਕਾਰ ਦੀ ਕਾਰਵਾਈ ਜਾਂ ਕਾਰਵਾਈ ਨਾ ਕਰਨ (inaction) ਦੀ ਆਲੋਚਨਾ ਵਜੋਂ ਲਿਆ ਜਾ ਰਿਹਾ ਹੈ। ਇਸ ਲਈ, ਦੇਸ਼ ਧਰੋਹ ਦੇ ਕਾਨੂੰਨ ਨੂੰ ਅਸੰਤੋਸ਼ ਨੂੰ ਰੋਕਣ ਜਾਂ ਅਸੰਤੁਸ਼ਟਾਂ ਨੂੰ ਦਬਾਉਣ ਲਈ ਨਹੀਂ ਵਰਤਿਆ ਜਾ ਸਕਦਾ। ਨਾਲ ਹੀ ਅਸੀਂ ਇਹ ਵੀ ਨਹੀਂ ਭੁੱਲ ਸਕਦੇ ਕਿ ਸਾਡੇ ਮੁਲਕ ਨੂੰ ਦਹਿਸ਼ਤਗਰਦੀ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੌਮੀ ਏਕਤਾ ਦੀ ਹਿਫ਼ਾਜ਼ਤ ਜ਼ਰੂਰੀ ਹੈ – ਇਹ ਸੰਵਿਧਾਨ ਦੀ ਧਾਰਾ 51ਏ ਤਹਿਤ ਮੁਲਕ ਦੇ ਸਾਰੇ ਵਾਸ਼ਿੰਦਿਆਂ ਦਾ ਬੁਨਿਆਦੀ ਫ਼ਰਜ਼ ਹੈ। ਅਸੀਂ ਇਹ ਵੀ ਦੇਖ ਚੁੱਕੇ ਹਾਂ ਕਿ ਦੇਸ਼ ਦੀ ਏਕਤਾ ਲਈ ਖ਼ਤਰਾ ਦੋਵੇਂ ਪਾਸਿਆਂ ਤੋਂ ਹੈ – ਅੰਦਰੂਨੀ ਵੀ, ਬਹਿਰੂਨੀ ਵੀ। ਇਸ ਲਈ ਸਾਨੂੰ ਇਸ ਮਾਮਲੇ ਵਿਚ ਨਿਤਾਰਾ ਕਰਨ ਤੇ ਲਕੀਰ ਖਿੱਚ ਲੈਣ ਦੀ ਲੋੜ ਹੈ। ਇਹ ਵੀ ਸਾਫ਼ ਹੈ ਕਿ ਸਮੇਂ ਦੀ ਸਰਕਾਰ ਹੀ ਰਾਸ਼ਟਰ ਜਾਂ ਦੇਸ਼ ਨਹੀਂ ਹੈ, ਭਾਵੇਂ ਕਿ ਪ੍ਰਧਾਨ ਮੰਤਰੀ ਦੇ ਕੁਝ ਹਮਾਇਤੀਆਂ ਵੱਲੋਂ ਪ੍ਰਧਾਨ ਮੰਤਰੀ ਨੂੰ ਰਾਸ਼ਟਰ ਦੇ ਹੀ ਰੂਪ ਵਜੋਂ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਾਡੇ ਦੇਸ਼ ਵਿਚ ਪ੍ਰਧਾਨ ਮੰਤਰੀ (ਸੰਸਦੀ) ਤਰਜ਼ ਵਾਲੀ ਸਰਕਾਰ ਹੈ, ਪਰ ਇਸ ਦਾ ਇਹ ਮਤਲਬ ਹਰਗਿਜ਼ ਨਹੀਂ ਕਿ ਪ੍ਰਧਾਨ ਮੰਤਰੀ ਹੀ ਦੇਸ਼ ਹੈ। ਇਸ ਦੇ ਬਾਵਜੂਦ ਅਸੀਂ ਦੇਖ ਰਹੇ ਹਾਂ ਕਿ ਜੇ ਕੋਈ ਵਿਅਕਤੀ ਸਰਕਾਰ ਬਾਰੇ ਗ਼ਲਤ ਬੋਲਦਾ ਹੈ ਤਾਂ ਉੇਸ ਉਤੇ ਦੇਸ਼ ਧਰੋਹ ਦੇ ਦੋਸ਼ ਮੜ੍ਹ ਦਿੱਤੇ ਜਾਂਦੇ ਹਨ; ਸਰਕਾਰ ਦੀਆਂ ਨੀਤੀਆਂ ਦਾ ਵਿਰੋਧ ਕਰਨ ਵਾਲਿਆਂ ਨੂੰ ਦੇਸ਼ ਧਰੋਹ ਦੇ ਮੁਕੱਦਮਿਆਂ ਵਿਚ ਫਸਾ ਕੇ ਤੰਗ-ਪ੍ਰੇਸ਼ਾਨ ਕੀਤਾ ਜਾਂਦਾ ਹੈ। ਇਸ ਦੇ ਸਿੱਟੇ ਵਜੋਂ, ਕੇਦਾਰਨਾਥ ਕੇਸ (1962), ਜਿਸ ਦਾ ਫ਼ੈਸਲਾ ਸੁਣਾਉਂਦਿਆਂ ਸੁਪਰੀਮ ਕੋਰਟ ਨੇ ਧਾਰਾ 124ਏ ਦੀ ਸੰਵਿਧਾਨਿਕਤਾ ਬਰਕਰਾਰ ਰੱਖੀ ਸੀ, ਉਤੇ ਮੁੜ ਤੋਂ ਨਜ਼ਰ ਮਾਰੇ ਜਾਣ ਦੀ ਲੋੜ ਹੈ। ਅੱਜ ਇਹ ਸੋਚਣ-ਵਿਚਾਰਨ ਦੀ ਲੋੜ ਹੈ ਕਿ ਕੀ ਇਸ ਧਾਰਾ ਨੂੰ ਖ਼ਾਰਜ ਕਰ ਦਿੱਤਾ ਜਾਣਾ ਚਾਹੀਦਾ ਹੈ ਜਾਂ ਫਿਰ ਇਸ ਨੂੰ ਇਸ ਤਰ੍ਹਾਂ ਸੀਮਤ ਕਰ ਦਿੱਤਾ ਜਾਵੇ ਅਤੇ ਇਸ ਦੀ ਦੁਰਵਰਤੋਂ ਰੋਕਣ ਲਈ ਇਸ ਉਤੇ ਹੋਰ ਬੰਦਸ਼ਾਂ ਲਾ ਦਿੱਤੀਆਂ ਜਾਣ, ਤਾਂ ਕਿ ਅਸੰਤੋਸ਼, ਆਲੋਚਨਾ ਤੇ ਵਿਰੋਧ ਜ਼ਾਹਰ ਕਰਨ ਨੂੰ ਵਧੇਰੇ ਖੁੱਲ੍ਹ ਮਿਲ ਸਕੇ। ਸੰਖੇਪ ਵਿਚ ਆਖਿਆ ਜਾਵੇ ਤਾਂ ਜਮਹੂਰੀਅਤ ਕਿਵੇਂ ਸਹੀ ਤੇ ਮੁਕੰਮਲ ਰੂਪ ਵਿਚ ਕੰਮ ਕਰੇ, ਇਹ ਅਸਲ ਮੁੱਦਾ ਹੈ। ਆਸਟਰੇਲੀਆ ਵਿਚ ਦੇਸ਼ ਧਰੋਹ ਦੇ ਕਾਨੂੰਨ ਨੂੰ ਖ਼ਤਮ ਕਰ ਦਿੱਤਾ ਗਿਆ ਹੈ ਅਤੇ ਉਥੇ 2011 ਤੋਂ ‘ਹਿੰਸਾ ਲਈ ਉਕਸਾਉਣ’ ਵਾਲੇ ਭਾਸ਼ਣ ਜਾਂ ਵਿਚਾਰ ਪ੍ਰਗਟਾਵੇ ਨੂੰ ਹੀ ਜੁਰਮ ਕਰਾਰ ਦੇ ਕੇ ਉਸ ਦੀ ਮਨਾਹੀ ਕੀਤੀ ਗਈ ਹੈ। ਆਇਰਲੈਂਡ ਵਿਚ ਵੀ 2009 ਤੋਂ ਕੋਈ ਦੇਸ਼ ਧਰੋਹ ਦਾ ਕਾਨੂੰਨ ਨਹੀਂ ਹੈ। ਨਿਊਜ਼ੀਲੈਂਡ ਵਿਚ 2007 ’ਚ ਹੀ ਦੇਸ਼ ਧਰੋਹ ਦੇ ਕਾਨੂੰਨ ਨੂੰ ਮਨਸੂਖ਼ ਕਰ ਦਿੱਤਾ ਗਿਆ ਸੀ। ਅਮਰੀਕਾ ਵਿਚ 1918 ਵਿਚ ਪਹਿਲੀ ਸੰਸਾਰ ਜੰਗ ਦੌਰਾਨ ਇਹ ਕਾਨੂੰਨ ਬਣਾਇਆ ਗਿਆ ਤੇ ਬਾਅਦ ਵਿਚ ਇਸ ਨੂੰ ਕਮਿਊਨਿਸਟਾਂ ਦੇ ਖ਼ਤਰੇ ਦੇ ਟਾਕਰੇ ਲਈ ਜਾਰੀ ਰੱਖਿਆ ਗਿਆ। ਅਮਰੀਕੀ ਸੁਪਰੀਮ ਕੋਰਟ ਨੇ ਇਸ ਕਾਨੂੰਨ ਦੀ ਸੰਵਿਧਾਨਿਕਤਾ ਬਰਕਰਾਰ ਰੱਖੀ ਹੈ। ਇਸ ਬਾਰੇ ਮੁਲਕ ਵਿਚ ਬਹਿਸ ਜਾਰੀ ਹੈ। ਇਸ ਵਕਤ, ਇਸ ਗੱਲ ’ਤੇ ਗ਼ੌਰ ਹੋ ਰਹੀ ਹੈ ਕਿ ਕੀ ਅਮਰੀਕੀ ਕੈਪੀਟਲ ਵਿਚ ਹੋਏ ਦੰਗਿਆਂ ਦੇ ਦੋਸ਼ੀਆਂ ਉਤੇ ਇਹ ਐਕਟ ਲਾਇਆ ਜਾਵੇ ਜਾਂ ਨਾ। ਅਮਰੀਕੀ ਸੁਪਰੀਮ ਕੋਰਟ ਨੇ 1969 ਵਿਚ ਬਰੈਂਡਨਬਰਗ ਬਨਾਮ ਓਹਾਈਓ ਕੇਸ ਵਿਚ ਕਿਹਾ ਸੀ ਕਿ ਸਰਕਾਰ ‘ਤਾਕਤ ਦੀ ਵਰਤੋਂ ਜਾਂ ਕਾਨੂੰਨ ਦੇ ਉਲੰਘਣ ਦੀ ਵਕਾਲਤ ਤੋਂ ਨਹੀਂ ਰੋਕ ਸਕਦੀ, ਸਿਵਾ ਇਸ ਦੇ ਕਿ ਜਿਥੇ ਅਜਿਹੀ ਵਕਾਲਤ ਫ਼ੌਰੀ ਗ਼ੈਰਕਾਨੂੰਨੀ ਕਾਰਵਾਈ ਨੂੰ ਉਕਸਾਉਣ ਜਾਂ ਪੈਦਾ ਕਰਨ ਵੱਲ ਸੇਧਿਤ ਹੋਵੇ ਅਤੇ ਉਸ ਤੋਂ ਅਜਿਹੀ ਕਾਰਵਾਈ ਨੂੰ ਉਕਸਾਏ ਜਾਂ ਪੈਦਾ ਕੀਤੇ ਜਾਣ ਦੀ ਸੰਭਾਵਨਾ ਹੋਵੇ।’ ਇਸ ਤਰ੍ਹਾਂ ਅਮਰੀਕੀ ਕਾਨੂੰਨ ਵਿਚ ਦੇਸ਼ ਧਰੋਹ ਲਈ ਤਾਕਤ ਅਤੇ ਹਿੰਸਾ ਦੀ ਵਰਤੋਂ ਨੂੰ ਜ਼ਰੂਰੀ ਅੰਸ਼ ਮੰਨਿਆ ਗਿਆ ਹੈ। ਕਾਨੂੰਨ ਦਾ ਘੇਰਾ ਸੀਮਤ ਤੇ ਸੌੜਾ ਹੈ ਅਤੇ ਇਸ ਦੀ ਵਿਆਖਿਆ ਵੀ ਸੀਮਤ ਹੀ ਕੀਤੀ ਗਈ ਹੈ। ਸਾਫ਼ ਹੈ ਕਿ

ਦੇਸ਼ ਧਰੋਹ ਦਾ ਕਾਨੂੰਨ ਤੇ ਲੋਕਤੰਤਰ/ ਰਾਕੇਸ਼ ਦਿਵੇਦੀ Read More »