admin

ਸੀਬੀਐੱਸਈ ਨੇ 12ਵੀਂ ਜਮਾਤ ਦਾ ਨਤੀਜਾ ਐਲਾਨਿਆ

ਨਵੀਂ ਦਿੱਲੀ, 30 ਜੁਲਾਈ– ਸੈਂਟਰਲ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ (ਸੀਬੀਐੱਸਈ) ਨੇ ਅੱਜ 12ਵੀਂ ਜਮਾਤ ਦਾ ਨਤੀਜਾ cbseresults.nic.in ‘ਤੇ ਜਾਰੀ ਕੀਤਾ ਹੈ। ਵਿਦਿਆਰਥੀ ਹੁਣ ਇਸ ’ਤੇ ਆਪਣਾ ਨਤੀਜਾ ਦੇਖ ਸਕਦੇ ਹਨ।ਵਿਦਿਆਰਥੀ ਅਪਣਾ ਨਤੀਜਾ ਅਧਿਕਾਰਤ ਵੈਬਸਾਈਟ cbseresults.nic.in ਜ਼ਰੀਏ ਚੈੱਕ ਕਰ ਸਕਦੇ ਹਨ। ਸੁਪਰੀਮ ਕੋਰਟ ਨੇ ਨਤੀਜੇ ਜਾਰੀ ਕਰਨ ਲਈ 31 ਜੁਲਾਈ ਤੱਕ ਦਾ ਸਮਾਂ ਦਿੱਤਾ ਸੀ।

ਸੀਬੀਐੱਸਈ ਨੇ 12ਵੀਂ ਜਮਾਤ ਦਾ ਨਤੀਜਾ ਐਲਾਨਿਆ Read More »

ਟੋਕੀਉ ਉਲੰਪਿਕ: ਭਾਰਤੀ ਮਹਿਲਾ ਹਾਕੀ ਟੀਮ ਨੇ ਆਪਣਾ ਪਹਿਲਾ ਮੈਚ ਜਿੱਤਿਆ

ਟੋਕੀਉ: ਪਹਿਲੇ ਤਿੰਨ ਮੈਚਾਂ ਵਿਚ ਕਰਾਰੀ ਹਾਰ ਤੋਂ ਬਾਅਦ ਆਖਰੀ ਮਿੰਟ ਵਿਚ ਨਵਨੀਤ ਕੌਰ ਦੇ ਗੋਲ ਦੀ ਮਦਦ ਨਾਲ ਭਾਰਤੀ ਮਹਿਲਾ ਹਾਕੀ ਟੀਮ ਨੇ ਆਇਰਲੈਂਡ ਨੂੰ 1-0 ਨਾਲ ਹਰਾ ਕੇ ਟੋਕੀਉ ਉਲੰਪਿਕ ਕੁਆਰਟਰ ਫਾਈਨਲ ਵਿਚ ਪ੍ਰਵੇਸ਼ ਦੀਆਂ ਉਮੀਦਾਂ ਨੂੰ ਬਰਕਰਾਰ ਰੱਖਿਆ ਹੈ।ਨਵਨੀਤ ਕੌਰ ਨੇ ਮੈਚ ਦਾ ਇਕਲੌਤਾ ਗੋਲ 57ਵੇਂ ਮਿੰਟ ਵਿਚ ਕੀਤਾ। ਇਸ ਤੋਂ ਪਹਿਲਾਂ ਭਾਰਤ ਨੂੰ ਮਿਲੇ 14 ਪਨੈਲਟੀ ਕਾਰਨਰ ਬੇਕਾਰ ਗਏ। ਭਾਰਤ ਨੂੰ ਤਿੰਨ ਮੈਚਾਂ ਵਿਚ ਦੁਨੀਆਂ ਦੀ ਨੰਬਰ ਇਕ ਟੀਮ ਨੀਦਰਲੈਂਡ ਨੇ 5-1 ਨਾਲ, ਜਰਮਨੀ ਨੇ 2-0 ਨਾਲ ਅਤੇ ਬ੍ਰਿਟੇਨ ਨੇ 4-1 ਨਾਲ ਹਰਾਇਆ।ਭਾਰਤ ਨੂੰ ਸ਼ਨੀਵਾਰ ਨੂੰ ਦੱਖਣੀ ਅਫਰੀਕਾ ਖਿਲਾਫ ਮੈਚ ਜਿੱਤਣ ਦੇ ਨਾਲ ਗੋਲ ਔਸਤ ਵੀ ਬਿਹਤਰ ਰੱਖਣਾ ਹੋਵੇਗਾ। ਇਸ ਦੇ ਨਾਲ ਹੀ ਅਰਦਾਸ ਕਰਨੀ ਹੋਵੇਗੀ ਕਿ ਸ਼ਨੀਵਾਰ ਨੂੰ ਬ੍ਰਿਟੇਨ ਦੀ ਟੀਮ ਆਇਰਲੈਂਡ ਨੂੰ ਹਰਾ ਦੇਵੇ।ਬੇਸ਼ੱਕ ਭਾਰਤੀ ‌ਕੁੜੀਆਂ ਦੀ ਇਹ ਪਹਿਲੀ ਜਿੱਤ ਹੈ ਪਰ ਕੁਆਰਟਰ ਫਾਈਨਲ ਵਿੱਚ ਪਹੁੰਚਣ ਦੀਆਂ ਉਮੀਦਾਂ ਅਜੇ ਵੀ ਬਰਕਰਾਰ ਹਨ, ਜਿਸ ਦਾ ਫ਼ੈਸਲਾ ਸ਼ਨਿਚਰਵਾਰ ਨੂੰ ਭਾਰਤ ਦੇ ਦੱਖਣੀ ਅਫਰੀਕਾ ਨਾਲ ਮੁਕਾਬਲੇ ਤੋਂ ਬਾਅਦ ਹੋਵੇਗਾ।

ਟੋਕੀਉ ਉਲੰਪਿਕ: ਭਾਰਤੀ ਮਹਿਲਾ ਹਾਕੀ ਟੀਮ ਨੇ ਆਪਣਾ ਪਹਿਲਾ ਮੈਚ ਜਿੱਤਿਆ Read More »

ਟੋਕੀਉ ਉਲੰਪਿਕਸ:ਭਾਰਤੀ ਮੁੱਕੇਬਾਜ਼ ਲਵਲੀਨਾ ਨੇ ਤਗਮਾ ਕੀਤਾ ਪੱਕਾ, ਸੈਮੀਫਾਈਨਲ ਵਿਚ ਪੁੱਜੀ

ਟੋਕੀਉ: ਅੱਜ ਭਾਰਤੀ ਮੁੱਕੇਬਾਜ਼ ਲਵਲੀਨਾ ਬੋਰਗੋਹੇਨ (69 ਕਿਲੋਗ੍ਰਾਮ) ਨੇ ਚੀਨੀ ਤਾਈਪੇ ਦੀ ਨਿਯੇਨ ਚਿਨ ਚੇਨ ਨੂੰ 4-1 ਨਾਲ ਹਰਾ ਦਿੱਤਾ ਹੈ। ਇਸ ਦੇ ਨਾਲ ਹੀ ਲਵਲੀਨਾ ਸੈਮੀਫਾਈਨਲ ਵਿਚ ਪਹੁੰਚ ਚੁੱਕੀ ਹੈ। ਲਵਲੀਨਾ ਦੇ ਸੈਮੀਫਾਈਨਲ ਵਿਚ ਦਾਖਲ ਹੋਣ ਨਾਲ ਭਾਰਤ ਦਾ ਉਲੰਪਿਕ ਵਿਚ ਇਹ ਹੋਰ ਤਮਗਾ ਪੱਕਾ ਹੋ ਗਿਆ ਹੈ।ਅਸਾਮ ਤੋਂ 23 ਸਾਲਾ ਮੁੱਕੇਬਾਜ਼ 4-1 ਨਾਲ ਸ਼ਾਨਦਾਰ ਜਿੱਤ ਦਰਜ ਕੀਤੀ ਹੈ। ਹੁਣ ਉਸ ਦਾ ਸਾਹਮਣਾ ਮੌਜੂਦਾ ਵਿਸ਼ਵ ਚੈਂਪੀਅਨ ਤੁਰਕੀ ਦੀ ਬੁਸਾਨੇਜ਼ ਸੁਰਮੇਨੇਲੀ ਨਾਲ ਹੋਵੇਗਾ, ਜਿਸ ਨੇ ਕੁਆਰਟਰ ਫਾਈਨਲ ਵਿਚ ਯੂਕਰੇਨ ਦੀ ਅੰਨਾ ਲਾਇਸੇਨਕੋ ਨੂੰ ਮਾਤ ਦਿੱਤੀ ਸੀ। ਦੋ ਵਾਰ ਦੀ ਵਿਸ਼ਵ ਚੈਂਪੀਅਨਸ਼ਿਪ ਦੀ ਕਾਂਸੀ ਤਮਗਾ ਜੇਤੂ ਲਵਲੀਨਾ ਨੇ ਬਹੁਤ ਜ਼ਿਆਦਾ ਸਬਰ ਦਿਖਾਇਆ ਅਤੇ ਉਸ ਖਿਡਾਰੀ ਨੂੰ ਮਾਤ ਦਿੱਤੀ ਜਿਸ ਤੋਂ ਉਹ ਪਹਿਲਾਂ ਹਾਰ ਚੁੱਕੀ ਹੈ।ਅਸਾਮ ਦੇ ਗੋਲਾਘਾਟ ਜ਼ਿਲ੍ਹੇ ਦੀ ਲਵਲੀਨਾ ਨੇ ਕਿੱਕ ਬਾਕਸਰ ਵਜੋਂ ਸ਼ੁਰੂਆਤ ਕੀਤੀ ਪਰ ਬਾਅਦ ਵਿਚ ਉਸ ਨੂੰ ਸਪੋਰਟਸ ਅਥਾਰਟੀ ਆਫ ਇੰਡੀਆ ਦੇ ਪਦਮ ਬੋਰੋ ਨੇ ਮਾਨਤਾ ਦੇ ਦਿੱਤੀ। ਉਸ ਨੇ ਮੁੱਕੇਬਾਜ਼ੀ ਵਿਚ ਆਪਣੀ ਸ਼ੁਰੂਆਤ ਕੀਤੀ ਅਤੇ 2018 ਵਿਚ ਆਪਣੀ ਪਹਿਲੀ ਵਿਸ਼ਵ ਚੈਂਪੀਅਨਸ਼ਿਪ ਵਿਚ ਕਾਂਸੀ ਦਾ ਤਗਮਾ ਜਿੱਤਿਆ। ਇਸ ਤੋਂ ਪਹਿਲਾਂ ਉਲੰਪਿਕ ਮੁੱਕੇਬਾਜ਼ੀ ਵਿਚ ਵਿਜੇਂਦਰ ਸਿੰਘ (2008) ਅਤੇ ਐਮਸੀ ਮੈਰੀਕਾਮ (2012) ਨੇ ਭਾਰਤ ਲਈ ਕਾਂਸੀ ਦੇ ਤਗਮੇ ਜਿੱਤੇ ਸਨ। ਵੀਰਵਾਰ ਨੂੰ ਹੋਏ ਮੁਕਾਬਲੇ ‘ਚ ਭਾਰਤ ਦੀ ਚੋਟੀ ਦੀ ਮੁੱਕੇਬਾਜ਼ ਮੈਰੀਕਾਮ ਆਪਣੇ ਮਹੱਤਵਪੂਰਨ ਮੈਚ ਵਿਚ ਹਾਰ ਗਈ ਹੈ।ਮੈਰੀਕਾਮ ਦਾ ਮੈਚ ਕੋਲੰਬੀਆ ਦੀ ਇੰਗ੍ਰਿਟ ਲੋਰੇਨਾ ਵੈਲੈਂਸੀਆ ਨਾਲ ਸੀ, ਇਸ ਮੈਚ ਵਿੱਚ ਮੈਰੀਕਾਮ ਨੂੰ ਵਾਲੈਂਸੀਆ ਨੇ 2-3 ਨਾਲ ਮਾਤ ਦਿੱਤੀ।ਹਰ ਵਾਰ ਦੀ ਤਰ੍ਹਾਂ, ਭਾਰਤ ਮੈਰੀਕਾਮ ਤੋਂ ਤਗਮੇ ਦੀ ਉਮੀਦ ਕਰ ਰਿਹਾ ਸੀ ਅਤੇ ਉਹ ਆਪਣੇ ਪਿਛਲੇ ਮੈਚਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਵੀ ਕਰ ਰਹੀ ਸੀ ਪਰ ਹੁਣ ਉਸ ਦੀ ਹਾਰ ਨਾਲ ਮੈਡਲ ਦੀਆਂ ਉਮੀਦਾਂ ਵੀ ਖਤਮ ਹੋ ਗਈਆਂ ਹਨ।  

ਟੋਕੀਉ ਉਲੰਪਿਕਸ:ਭਾਰਤੀ ਮੁੱਕੇਬਾਜ਼ ਲਵਲੀਨਾ ਨੇ ਤਗਮਾ ਕੀਤਾ ਪੱਕਾ, ਸੈਮੀਫਾਈਨਲ ਵਿਚ ਪੁੱਜੀ Read More »

ਨਿਗਾਹਬਾਨੀ ਦੀਆਂ ਜ਼ੰਜੀਰਾਂ ’ਤੇ ਸਵਾਲ / ਅਵਿਜੀਤ ਪਾਠਕ

ਅਜਿਹੇ ਸਮਾਜ ਦਾ ਤਸੱਵਰ ਕਰੋ, ਜਿਥੇ ਸ਼ਹਿਰੀਆਂ ਦੀ ਨਿਗਾਹਬਾਨੀ ਆਮ ਗੱਲ ਹੈ ਅਤੇ ਸਿਆਸੀ ਤੇ ਸੱਭਿਆਚਾਰਕ ਵਿਰੋਧੀਆਂ ਖ਼ਿਲਾਫ਼ ਦੇਸ਼ ਧਰੋਹ ਦੇ ਮੁਕੱਦਮੇ ਅਕਸਰ ਹੀ ਦਾਇਰ ਕੀਤੇ ਜਾਂਦੇ ਹਨ। ਨਾਲ ਹੀ ਉਸ ਹਕੂਮਤ ਵੱਲ ਵੀ ਗ਼ੌਰ ਕਰੋ, ਜਿਹੜੀ ਚਾਹੁੰਦੀ ਹੈ ਕਿ ਅਸੀਂ ਇਹ ਮੰਨ ਲਈਏ ਕਿ ਪੈਗਾਸਸ ਸਪਾਈਵੇਅਰ ਰਾਹੀਂ ਨਿਗਾਹਬਾਨੀ/ਜਾਸੂਸੀ ਦੇ ਲਾਏ ਜਾ ਰਹੇ ਇਲਜ਼ਾਮ ਗ਼ਲਤ ਹਨ ਅਤੇ ਮੁਲਕ ਵਿਚ ਸਾਰਾ ਕੁਝ ਠੀਕ ਚੱਲ ਰਿਹਾ ਹੈ, ਬੱਸ ਐਵੇਂ ਕੁਝ ‘ਅੜਿੱਕਾ-ਪਾਊ’/‘ਦੇਸ਼-ਵਿਰੋਧੀ’ ਸਾਜ਼ਿਸ਼ੀ ਖ਼ਾਹਮਖ਼ਾਹ ਖੱਪ ਪਾ ਰਹੇ ਹਨ। ਕੀ ਇਹ ਉਸ ਸੁਪਨੇ ਦਾ ਟੁੱਟ ਜਾਣਾ ਨਹੀਂ, ਜਿਸ ਲਈ ਸਾਡੇ ਬਹੁਤ ਸਾਰੇ ਆਜ਼ਾਦੀ ਘੁਲਾਟੀਏ ਜੂਝਦੇ ਰਹੇ – ਇਕ ਨਵੇਂ ਭਾਰਤ ਦਾ ਸੁਪਨਾ, ਜਿਹੜਾ ਗ਼ੈਰ-ਬਸਤੀਵਾਦੀ ਭਾਵਨਾ ਦੇ ਵਿੱਚੋਂ ਵਿਕਸਤ ਹੋਇਆ ਅਤੇ ਜਿਹੜਾ ਬਰਾਬਰੀ, ਇਨਸਾਫ਼ ਤੇ ਇਖ਼ਲਾਕੀ, ਬੌਧਿਕ, ਸਿਆਸੀ ਆਜ਼ਾਦੀ ਦੀ ਗੱਲ ਕਰਦਾ ਸੀ ਅਤੇ ਨਾਲ ਹੀ ਮਿਲੇ-ਜੁਲੇ ਬਹੁਲਤਾਵਾਦੀ ਸੱਭਿਆਚਾਰ ਨੂੰ ਹੁਲਾਰਾ ਦਿੰਦਾ ਸੀ? ਕੀ ਹੁਣ ਉਨ੍ਹਾਂ ਸਾਰੇ ਸਿਧਾਂਤਾਂ ਨੂੰ ਇਤਿਹਾਸ ਦੇ ਕੂੜੇਦਾਨ ਵਿਚ ਸੁੱਟ ਦੇਣ ਦਾ ਵਕਤ ਨਹੀਂ ਆ ਗਿਆ ਅਤੇ ਨਾਲ ਹੀ ਸਾਡੇ ਡਿਸਟੋਪੀਅਨ ਦੌਰ ਭਾਵ ਮਨਹੂਸ ਸਮੇਂ ਵਿਚ ਦਾਖ਼ਲ ਹੋਣ ਦਾ ਵੀ ਸਮਾਂ ਆ ਗਿਆ ਹੈ। (Dystopian age ਭਾਵ ਡਿਸਟੋਪੀਆ ਨਾਮੀ ਡਰਾਉਣੀ, ਦਹਿਸ਼ਤ ਤੇ ਸਹਿਮ ਭਰੀ ਮਨਹੂਸ ਮੰਨੀ ਜਾਂਦੀ ਖ਼ਿਆਲੀ ਦੁਨੀਆਂ।) ਹਾਂ ਇਹ ਬਹੁਤ ਡਰਾਉਣੇ ਹਾਲਾਤ ਹਨ। ਤਾਂ ਵੀ, ਸਾਨੂੰ ਇਨ੍ਹਾਂ ਨੂੰ ਪਰਵਾਨ ਕਰਨਾ ਪਵੇਗਾ। ਨਾਲ ਹੀ ਸੰਭਵ ਤੌਰ ’ਤੇ ਸਾਨੂੰ ਆਪਣੇ ਅੰਦਰ ਵੀ ਝਾਤ ਮਾਰਨੀ ਪਵੇਗੀ ਤਾਂ ਕਿ ਇਹ ਜਾਣਿਆ ਜਾ ਸਕੇ ਕਿ ਇਹ ਡਿਸਟੋਪੀਆ ਇੰਨਾ ਸਾਕਾਰ ਰੂਪ ਕਿਉਂ ਧਾਰਦਾ ਜਾ ਰਿਹਾ ਹੈ। ਆਓ ਅਸੀਂ ਸੱਤਾ ਦੇ ਜ਼ੁਲਮਾਂ ਅਤੇ ਬੁਨਿਆਦੀ ਜਮਹੂਰੀ ਕਦਰਾਂ-ਕੀਮਤਾਂ ਨੂੰ ਨਕਾਰਾ ਬਣਾਉਂਦੇ ਜਾਣ ਦੇ ਅਮਲ ਉਤੇ ਗ਼ੌਰ ਕਰੀਏ। ਅੱਜ ਵਿਚਾਰ-ਵਟਾਂਦਰੇ ਤੇ ਸੰਵਾਦ ਨੂੰ ਸੁਪਰੀਮ (ਸਿਖਰਲੇ) ਆਗੂ ਦੇ ਆਤਮ-ਭਾਸ਼ਣ ਵਿਚ ਬਦਲ ਦਿੱਤਾ ਗਿਆ ਹੈ; ਬਹੁਗਿਣਤੀਵਾਦ ਨੂੰ ਆਖ਼ਰੀ ਨੈਤਿਕ ਸੱਚ ਬਣਾ ਦਿੱਤਾ ਗਿਆ ਹੈ; ਵਿਰੋਧ ਦੀ ਹਰੇਕ ਆਵਾਜ਼ ਨੂੰ ਦੇਸ਼ ਖ਼ਿਲਾਫ਼ ਸਾਜ਼ਿਸ਼ ਵਜੋਂ ਦੇਖਿਆ ਤੇ ਪ੍ਰਚਾਰਿਆ ਜਾਂਦਾ ਹੈ; ਅਤੇ ਇਸ ਪ੍ਰਚਾਰ ਮਸ਼ੀਨਰੀ ਦਾ ਇਕ ਵਿਆਪਕ ਨੈਟਵਰਕ ਆਪਣੀ ਤਕਨੀਕੀ ਚਮਕ-ਦਮਕ ਤੇ ਦੇਸ਼-ਭਗਤੀ ਦੇ ਸ਼ੋਰ-ਸ਼ਰਾਬੇ ਰਾਹੀਂ ਸਭ ਕਾਸੇ ਨੂੰ ਇਸ ਦੇ ਵਿਰੋਧ ਵਿਚ ਖੜ੍ਹਾ ਕਰ ਦੇਣਾ ਚਾਹੁੰਦਾ ਹੈ – ਜਿਵੇਂ ਕਿ ਹੱਕਾਂ ਦੇ ਹਮਾਇਤੀ ਕਾਰਕੁਨਾਂ ਨੂੰ ਦਹਿਸ਼ਤਗਰਦ ਬਣਾ ਦੇਣਾ, ਕਿਸੇ ਜ਼ਮੀਰ ਦੀ ਆਵਾਜ਼ ਸੁਣਨ ਵਾਲੇ ਪ੍ਰੋਫੈਸਰ ਨੂੰ ਸਾਜ਼ਿਸ਼ਕਾਰ ਬਣਾ ਦੇਣਾ ਜਾਂ ਫਿਰ ਨੌਜਵਾਨ/ਆਦਰਸ਼ਵਾਦੀ ਵਿਦਿਆਰਥੀਆਂ ਨੂੰ ਦੇਸ਼ ਦੇ ਦੁਸ਼ਮਣ ਕਰਾਰ ਦੇਣਾ। ਕੀ ਇੰਝ ਨਹੀਂ ਹੈ ਕਿ ਅੱਜ ਤੁਸੀਂ ਤੇ ਨਾਲ ਹੀ ਮੈਂ ਵੀ ਇਸ ਸੱਭਿਆਚਾਰ ਦੇ ਵੱਧ ਤੋਂ ਵੱਧ ਆਦੀ ਬਣਦੇ ਜਾ ਰਹੇ ਹਾਂ? ਕੀ ਅਸੀਂ ਆਜ਼ਾਦੀ ਤੋਂ ਲੁਕ ਨਹੀਂ ਰਹੇ ਤੇ ਹੰਕਾਰੀ ਸੋਚ ਨੂੰ ਪਰਵਾਨ ਨਹੀਂ ਕਰਨ ਲੱਗ ਪਏ? ਜਾਂ ਫਿਰ ਇਹ ਕਿ ਆਪਣੀ ਸੱਤਾ ਦੇ ਜ਼ੁਲਮਾਂ ਅਤੇ ਉੱਭਰਦੀਆਂ ਤਾਨਾਸ਼ਾਹ ਸ਼ਖ਼ਸੀਅਤਾਂ ਰਾਹੀਂ ਸਟੇਟ/ਰਿਆਸਤ ਦੇਸ਼ ਵਾਸੀਆਂ ਵਿਚ ਡਰ ਤੇ ਸਹਿਮ ਦੀ ਮਨੋਬਿਰਤੀ ਹੀ ਸਿਰਜ ਦੇਣੀ ਚਾਹੁੰਦੀ ਹੈ? ਅਸੀਂ ਡਰ ਦੇ ਮਾਹੌਲ ਵਿਚ ਜੀਅ ਰਹੇ ਹਾਂ – ਇਹ ਡਰ ਕਿ ਕਿਤੇ ਅਸੀਂ ਹਕੂਮਤ ਦਾ ਨਿਸ਼ਾਨਾ ਨਾ ਬਣ ਜਾਈਏ ਤੇ ਕਿਤੇ ਸਾਨੂੰ ‘ਸਾਜ਼ਿਸ਼ੀ’ ਨਾ ਗਰਦਾਨ ਦਿੱਤਾ ਜਾਵੇ; ਨਿਗਾਹਬਾਨੀ ਦੀਆਂ ਨਵੀਆਂ ਵਿਕਸਿਤ ਅਤਿ-ਆਧੁਨਿਕ ਤਕਨਾਲੋਜੀਆਂ ਦੀ ਮਦਦ ਨਾਲ ਨਿਗਰਾਨੀ ਤੇ ਨਿਗਾਹਬਾਨੀ ਵਿਚ ਰੱਖੇ ਜਾਣ ਦਾ ਡਰ; ਅਸਵੱਛਤਾ ਭਰੀ ਤੇ ਬਹੁਤ ਹੀ ਭੀੜ-ਭੜੱਕੇ ਵਾਲੀ ਜੇਲ੍ਹ ਦੀ ਕਿਸੇ ਕਾਲ ਕੋਠੜੀ ਵਿਚ ਸੁੱਟ ਦਿੱਤੇ ਜਾਣ ਅਤੇ ਫਿਰ ਕਦੇ ਵੀ ਜ਼ਮਾਨਤ ਨਾ ਦਿੱਤੇ ਜਾਣ ਦਾ ਡਰ। ਖ਼ੈਰ, ਮਹਾਤਮਾ ਗਾਂਧੀ, ਡਾ. ਬੀ.ਆਰ. ਅੰਬੇਡਕਰ ਅਤੇ ਸ਼ਹੀਦ ਭਗਤ ਸਿੰਘ ਵਰਗੇ ਆਗੂਆਂ ਨੇ ਜ਼ਰੂਰ ਆਜ਼ਾਦੀ ਦੇ ਸਿਧਾਂਤ ਨੂੰ ਸੰਭਾਲ ਕੇ ਅੱਗੇ ਵਧਾਇਆ ਹੋਵੇਗਾ ਅਤੇ ਇਨ੍ਹਾਂ ਆਧੁਨਿਕ/ਗਿਆਨਵਾਨ ਫਿਲਾਸਫਰਾਂ ਨੇ ਹੀ ਇਸ ਚਾਹਤ ਨੂੰ ਪੈਦਾ ਕੀਤਾ ਹੋਵੇਗਾ। ਪਰ ਹੁਣ, ਇਸ ਡਿਸਟੋਪੀਅਨ ਦੌਰ ਵਿਚ ਆਜ਼ਾਦੀ ਮਹਿਜ਼ ਮਿੱਥ ਜਾਪਦੀ ਹੈ। ਕੀ ਅਸੀਂ ਆਜ਼ਾਦੀ ਦਾ ਅਸਲੀ ਖ਼ਿਆਲ ਨੂੰ ਤਿਆਗ ਨਹੀਂ ਰਹੇ ਅਤੇ ਅਸੀਂ ਮਹਿਜ਼ ਕੁਝ ਵੀ ਖ਼ਰੀਦ ਸਕਣ ਤੇ ਖ਼ਪਤ ਕਰ ਸਕਣ, ਜਾਂ ਟੀਵੀ ਦੇ ਰਿਮੋਟ ਕਰੰਟੋਲ ਦੇ ਬਟਨ ਨੱਪਦਿਆਂ ਵੱਖੋ-ਵੱਖ ਚੈਨਲ ਘੁਮਾਉਣ ਅਤੇ ਕ੍ਰਿਕਟ ਮੈਚ, ਰੋਜ਼ਾਨਾ ਕਿਸ਼ਤਾਂ ਵਾਲੇ (ਸੋਪ ਓਪੇਰਾ) ਟੀਵੀ ਲੜੀਵਾਰ ਜਾਂ ਬਾਲੀਵੁੱਡ ਦੀਆਂ ਮਸਾਲੇਦਾਰ ਖ਼ਬਰਾਂ ਤੇ ਕਹਾਣੀਆਂ ਦੇਖ ਸਕਣ ਦੀ ਹੀ ਆਜ਼ਾਦੀ ਮਾਨਣ ਤੱਕ ਸੀਮਤ ਹੋ ਕੇ ਨਹੀਂ ਰਹਿ ਗਏ? ਜਿਵੇਂ ਕਿ ਪੈਗਾਸਸ ਪ੍ਰਾਜੈਕਟ ਦੀਆਂ ਲੱਭਤਾਂ ਤੋਂ ਸਹਮਣੇ ਆਇਆ ਹੈ, ਅੱਜ ਪਰਦੇਦਾਰੀ ਜਾਂ ਨਿੱਜਤਾ ਨਾਂ ਦੀ ਕੋਈ ਧਾਰਨਾ ਬਾਕੀ ਨਹੀਂ ਬਚੀ; ਅਤੇ ਹਾਲਾਤ ਇਹ ਹਨ ਕਿ ਅੱਜ ਕਿਸੇ ਦਾ ਵੀ ਟੈਲੀਫੋਨ ਨੰਬਰ ਵਰਤ ਕੇ ਉਸ ਨੂੰ ਨਿਸ਼ਾਨਾ ਬਣਾਇਆ ਜਾ ਸਕਦਾ ਹੈ, ਭਾਵੇਂ ਉਹ ਸੁਪਰੀਮ ਕੋਰਟ ਦੀ ਸਾਬਕਾ ਮਹਿਲਾ ਮੁਲਾਜ਼ਮ ਹੋਵੇ, ਜਿਸ ਨੇ ਦੇਸ਼ ਦੇ ਸਾਬਕਾ ਚੀਫ਼ ਜਸਟਿਸ ਉਤੇ ਜਿਨਸੀ ਤੌਰ ’ਤੇ ਪ੍ਰੇਸ਼ਾਨ ਕੀਤੇ ਜਾਣ ਦਾ ਇਲਜ਼ਾਮ ਲਾਇਆ ਸੀ ਜਾਂ ਫਿਰ ਰਾਹੁਲ ਗਾਂਧੀ। ਇਹ ਵੀ ਸਾਫ਼ ਹੀ ਹੈ ਕਿ ਅਜਿਹੀਆਂ ਨਿਗਾਹਬਾਨ ਤਕਨਾਲੋਜੀਆਂ ਮੁਲਕ ਵਿਚ ਤਾਨਾਸ਼ਾਹੀ ਆਧਾਰਤ ਸੱਭਿਆਚਾਰ ਨੂੰ ਹੋਰ ਹੁਲਾਰਾ ਹੀ ਦੇਣਗੀਆਂ। ਫਿਰ ਨਾਲ ਹੀ ਲਗਾਤਾਰ ਵਧ ਰਹੀ ਨਿਗਾਹਬਾਨੀਆਂ ਦੀ ਇਸ ਲੜੀ ਦਾ ਵਰਤਾਰਾ ਸਾਡੀ ਰੋਜ਼ਾਨਾ ਜ਼ਿੰਦਗੀ ਨਾਲ ਸਬੰਧਤ ਇਕ ਹੋਰ ਅਹਿਮ ਸਵਾਲ ਵੀ ਖੜ੍ਹਾ ਕਰਦਾ ਹੈ। ਕੀ ਅਜਿਹਾ ਨਹੀਂ ਹੈ ਕਿ ਅੱਜ ਮਹਿਜ਼ ਸਟੇਟ/ਰਿਆਸਤ ਹੀ ਨਹੀਂ, ਸਗੋਂ ਤੁਸੀਂ ਅਤੇ ਇਥੋਂ ਤੱਕ ਕਿ ਮੈਂ ਵੀ ਨਿਗਾਹਬਾਨੀ ਦੇ ਇਸ ਵਿਚਾਰ ’ਤੇ ਖ਼ੁਸ਼ੀ ਮਨਾਉਣੀ ਤੇ ਇਸ ਨੂੰ ਆਪਣੇ ਦਿਲ ਵਿਚ ਵਸਾਉਣਾ ਤੇ ਜ਼ਿੰਦਗੀ ਵਿਚ ਸ਼ਾਮਲ ਕਰ ਲੈਣਾ ਸ਼ੁਰੂ ਕਰ ਦਿੱਤਾ ਹੈ? ਹਾਂ ਬਿਲਕੁਲ, ਸੀਸੀਟੀਵੀ ਕੈਮਰੇ ਅੱਜ ਸਾਡੀ ਆਤਮਾ ਦੇ ਅੰਦਰ ਤੱਕ ਜਾ ਵੜੇ ਹਨ। ਕਿਸੇ ਸਕੂਲ ਦੀ ਪ੍ਰਿੰਸੀਪਲ ਆਪਣੇ ਸਾਥੀ ਅਧਿਆਪਕਾਂ ਅਤੇ ਵਿਦਿਆਰਥੀਆਂ ਉਤੇ ਸੀਸੀਟੀਵੀ ਕੈਮਰੇ ਰਾਹੀਂ ਨਿਗਰਾਨੀ ਰੱਖ ਰਹੀ ਹੈ, ਉਨ੍ਹਾਂ ਨੂੰ ਦੇਖ ਰਹੀ ਹੈ, ਜ਼ਾਬਤਾਬੰਦ ਬਣਾ ਰਹੀ ਤੇ ਉਨ੍ਹਾਂ ਉਤੇ ਰੋਅਬ ਪਾ ਰਹੀ ਹੈ। ਇਸੇ ਤਰ੍ਹਾਂ ਕੁਝ ‘ਚੌਕਸ’ ਮਾਪੇ ਵੀ ਸੀਸੀਟੀਵੀ ਕੈਮਰਿਆਂ ਰਾਹੀਂ ਆਪਣੇ ਬੱਚਿਆਂ ਦੀ ਨਿਗਰਾਨੀ ਕਰਦੇ ਹਨ। ਰੇਲਵੇ ਸਟੇਸ਼ਨਾਂ ਤੋਂ ਲੈ ਕੇ ਹਵਾਈ ਅੱਡਿਆਂ ਤੱਕ, ਮਾਰਕੀਟ ਕੰਪਲੈਕਸਾਂ ਤੋਂ ਲੈ ਕੇ ਸਿਨਮਾ ਹਾਲਾਂ ਤੱਕ – ਅਸੀਂ ਹਰ ਥਾਂ ਨਿਗਾਹਬਾਨੀ ਹੇਠ ਹਾਂ। ਜਾਪਦਾ ਹੈ ਕਿ ਅਸੀਂ ‘ਸੁਰੱਖਿਆ’ ਤੇ ‘ਸਲਾਮਤੀ’ ਦੇ ਨਾਂ ਉਤੇ ਇਸ ਨੂੰ ਪਰਵਾਨ ਕਰ ਲਿਆ ਹੈ; ਸਗੋਂ ਇਹ ਕਹਿਣਾ ਗ਼ਲਤ ਨਹੀਂ ਹੋਵੇਗਾ ਕਿ ਅਸੀਂ ਖ਼ੁਦ ਵੱਧ ਤੋਂ ਵੱਧ ਨਿਗਾਹਬਾਨੀ ਰੱਖੇ ਜਾਣ ਦੀ ਮੰਗ ਕਰ ਰਹੇ ਹਾਂ। ਇਹ ਸਾਡੇ ਦੌਰ ਦੀ ਵਿਅੰਗਾਤਮਕ ਸਥਿਤੀ ਹੈ। ਇਸ ਤਰ੍ਹਾਂ, ਅਸੀਂ ਖ਼ੁਦ ਹੀ ਅਜਿਹਾ ਰਾਹ ਪੱਧਰਾ ਕੀਤਾ ਹੈ, ਜਿਸ ਰਾਹੀਂ ਸਟੇਟ/ਰਿਆਸਤ ਸਿੱਧਿਆਂ ਸਾਡੇ ਬੈੱਡਰੂਮ ਤੱਕ ਪੁੱਜ ਤੇ ਇਸ ਵਿਚ ਝਾਕ ਸਕਦੀ ਹੈ। ਇਸ ਦੇ ਨਾਲ ਹੀ ਸਾਨੂੰ ਇਹ ਸਵਾਲ ਵੀ ਪੁੱਛਣਾ ਪਵੇਗਾ: ਕੀ ਸਾਨੂੰ ਸੱਚਮੁੱਚ ਆਪਣੀ ਨਿੱਜਤਾ ਦੀ ਕਦਰ ਹੈ ਤੇ ਅਸੀਂ ਇਸ ਨੂੰ ਕਾਇਮ ਰੱਖਣਾ ਚਾਹੁੰਦੇ ਹਾਂ? ਲਗਾਤਾਰ ਵਧਦੀਆਂ ਜਾ ਰਹੀਆਂ ਸੰਚਾਰ ਤਕਨਾਲੋਜੀਆਂ ਨਾਲ ਸਾਡੀ ਜਨੂੰਨੀ ਸਾਂਝ ਨੂੰ ਹੀ ਦੇਖ ਲਓ, ਅੱਜ ਸਾਡੀ ਜ਼ਿੰਦਗੀ ਦਾ ਜੋ ਕੁਝ ਵੀ ਨਿਜੀ ਹੈ, ਉਹ ਸਾਰਾ ਜਨਤਕ ਖ਼ਪਤ ਲਈ ਇਕ ਚੀਜ਼ ਦਾ ਰੂਪ ਧਾਰਦਾ ਜਾ ਰਿਹਾ ਹੈ; ਭਾਵੇਂ ਇਹ ਹਨੀਮੂਨ ਦੀਆਂ ਤਸਵੀਰਾਂ ਹੋਣ ਜਾਂ ਫਿਰ ਦੀਵਾਲੀ ਮੌਕੇ ਖ਼ਰੀਦੀ ਗਈ ਨਵੀਂ ਕਾਰ। ਬਹੁਤ ਸਾਰੇ ਲੋਕਾਂ ਲਈ ‘ਨਿੱਜੀ’ ਤੇ ‘ਜਨਤਕ’ ਵਿਚਕਾਰਲਾ ਫ਼ਰਕ ਰੱਖਣਾ ਆਸਾਨ ਨਹੀਂ ਰਹਿ ਗਿਆ, ਖ਼ਾਸਕਰ ਉਦੋਂ ਫੇਸਬੁੱਕ/ਵਟਸਟੈਪ ਨੇ ਸਾਨੂੰ ‘ਸ਼ੇਅਰ’ ਕਰਨ, ‘ਫਾਲੋ’ ਕਰਨ ਅਤੇ ‘ਸਬਸਕ੍ਰਾਈਬ’ ਕਰਨ ਦੇ ਰਾਹ ਤੋਰ ਦਿੱਤਾ ਹੈ। ਜਿਉਂ-ਜਿਉਂ ਤਕਨਾਲੋਜੀ

ਨਿਗਾਹਬਾਨੀ ਦੀਆਂ ਜ਼ੰਜੀਰਾਂ ’ਤੇ ਸਵਾਲ / ਅਵਿਜੀਤ ਪਾਠਕ Read More »

ਵਰਖਾ ਨਾਲ ਗਰਮੀ ਤੋਂ ਰਾਹਤ ਕਿਸਾਨਾਂ ਦਾ ਨਰਮਾ ਅਤੇ ਝੋਨਾ ਹੋਇਆ ਪ੍ਰਭਾਵਿਤ

ਗੁਰਜੰਟ ਸਿੰਘ ਬਾਜੇਵਾਲੀਆ ਮਾਨਸਾ  30 ਜੁਲਾਈ ਬੀਤੇ ਕੱਲ੍ਹ ਤੋਂ ਲੈਕੇ ਹੋ ਰਹੀ ਵਰਖਾ ਨਾਲ ਜਿੱਥੇ ਗਰਮੀ ਤੋਂ ਰਾਹਤ ਮਹਿਸੂਸ ਹੋਈ ਹੈ ਉਥੇ ਇਸ ਵਰਖਾ ਕਾਰਨ ਕਿਸਾਨਾ ਦਾ ਨਰਮਾ ਅਤੇ ਝੋਨੇ ਚ ਜ਼ਿਆਦਾ ਪਾਣੀ ਆਉਣ ਨਾਲ ਦੋਨੇਂ ਫ਼ਸਲਾਂ ਪ੍ਰਭਾਵਿਤ ਹੋਈਆਂ ਹਨ ।ਵੇਰਵਿਆਂ ਅਨੁਸਾਰ ਹਲਕਾ ਸਰਦੂਲਗਡ਼੍ਹ ਦੇ ਪਿੰਡ ਝੇਰਿਆਂਵਾਲੀ,ਬੀਰੇਵਾਲਾ ਜੱਟਾਂ ,  ਬਾਜੇਵਾਲਾ, ਲਾਲਿਆਂਵਾਲੀ ,ਝੰਡਾ ਕਲਾਂ, ਸੰਘਾ ,ਕਰੰਡੀ ਦੀ ਇਸ ਵਰਖਾ ਨਾਲ ਨਰਮੇ ਅਤੇ ਝੋਨੇ ਦੀ ਫ਼ਸਲ ਪ੍ਰਭਾਵਿਤ ਹੋਈ ਹੈ। ਪਿੰਡ ਝੇਰਿਆਵਾਲੀ ਦੇ ਕਿਸਾਨ  ਕੁਲਦੀਪ ਸਿੰਘ ਰੰਧਾਵਾ,ਸੰਧੂਰਾ ਸਿੰਘ ,ਛੋਟਾ ਸਿੰਘ,ਜੰਟਾ ਸਿੰਘ, ਹਰਚੇਤ ਸਿੰਘ,ਗੁਰਜੀਤ ਸਿੰਘ ,ਰੂਸ ਸਿੰਘ ,ਰਣਜੀਤ ਸਿੰਘ,ਹਰਨੇਕ ਸਿੰਘ ਆਦਿ ਨੇ ਦੱਸਿਆ ਕਿ ਪੰਚਾਇਤੀ ਜ਼ਮੀਨ ਸਮੇਤ 35 ਏਕੜ ਰਕਬਾ ਨਰਮਾ ਜ਼ਿਆਦਾ ਪਾਣੀ ਨਾਲ ਖ਼ਰਾਬ ਹੋ ਗਿਆ ।ਉਨ੍ਹਾਂ ਕਿਹਾ ਜੇਕਰ ਵਰਖਾ ਹੋਰ ਹੁੰਦੀ ਹੈ ਤਾਂ ਉਨ੍ਹਾਂ ਦਾ ਕਾਫ਼ੀ ਨੁਕਸਾਨ ਹੋ ਜਾਵੇਗਾ ।ਇਸੇ ਤਰ੍ਹਾਂ ਹੀ ਪਿੰਡ ਝੰਡਾ ਕਲਾਂ ਦੇ ਸਰਪੰਚ ਕੁਲਵੀਰ ਸਿੰਘ ਆਦਿ ਕਿਸਾਨਾਂ ਨੇ ਦੱਸਿਆ ਕਿ ਜ਼ਿਆਦਾ ਮੀਂਹ ਪੈਣ ਕਾਰਨ ਉਨ੍ਹਾਂ ਦਾ ਝੋਨਾ ਪਾਣੀ ਵਿੱਚ ਡੁੱਬ ਗਿਆ ਹੈ।ਪਿੰਡ ਬੀਰੇਵਾਲਾ ਦੇ ਕਿਸਾਨ ਰਾਮ ਸਿੰਘ ਨੇ ਦੱਸਿਆ ਕਿ ਜ਼ਿਆਦਾ ਮੀਂਹ ਪੈਣ ਕਾਰਨ ਪਿੰਡ ਦੇ ਕੁਝ ਘਰਾਂ ਚ ਪਾਣੀ ਆ ਵੜਿਆ ਨਾਲਾ ਬੰਦ ਹੋਣ ਕਾਰਨ ਜੇ ਸੀ ਬੀ ਮਸ਼ੀਨ ਨਾਲ ਪਾਣੀ ਮੁਸ਼ਕਿਲ ਨਾਲ ਕਢਿਆ ਜੇਕਰ ਵਰਖਾ ਹੋਰ ਹੁੰਦੀ ਹੈ ਤਾਂ ਕਾਫੀ ਨੁਕਸਾਨ ਹੋਣ ਦੀ ਸੰਭਾਵਨਾ   ਹੈ।ਕਿਸਾਨਾਂ ਨੇ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ।

ਵਰਖਾ ਨਾਲ ਗਰਮੀ ਤੋਂ ਰਾਹਤ ਕਿਸਾਨਾਂ ਦਾ ਨਰਮਾ ਅਤੇ ਝੋਨਾ ਹੋਇਆ ਪ੍ਰਭਾਵਿਤ Read More »

ਕੇਂਦਰ ਸਰਕਾਰ ਵਲੋਂ ਮੈਡੀਕਲ ਕੋਰਸਾਂ ਵਿੱਚ ਓਬੀਸੀਜ਼ ਨੂੰ 27 ਫ਼ੀਸਦੀ ਰਾਖਵਾਂਕਰਨ ਦੇਣ ਦਾ ਐਲਾਨ

ਨਵੀਂ ਦਿੱਲੀ, 30 ਜੁਲਾਈ-  ਕੇਂਦਰ ਸਰਕਾਰ ਨੇ ਮੌਜੂਦਾ ਅਕਾਦਮਿਕ ਵਰ੍ਹੇ 2021-22 ਤੋਂ ਅੰਡਰ-ਗ੍ਰੈਜੂਏਟ ਤੇ ਪੋਸਟ ਗ੍ਰੈਜੂਏਟ ਮੈਡੀਕਲ ਤੇ ਡੈਂਟਲ ਕੋਰਸਾਂ ਲਈ ਓਬੀਸੀਜ਼ ਨੂੰ 27 ਫ਼ੀਸਦੀ ਅਤੇ ਆਰਥਿਕ ਤੌਰ ’ਤੇ ਕਮਜ਼ੋਰ ਵਰਗਾਂ (ਈਡਬਲਿਊਐੱਸ) ਨੂੰ 10 ਫ਼ੀਸਦੀ ਰਾਖਵਾਂਕਰਨ ਦੇਣ ਦਾ ਐਲਾਨ ਕੀਤਾ ਹੈ। ਇਹ ਐਲਾਨ ਆਲ ਇੰਡੀਆ ਕੋਟਾ ਯੋਜਨਾ (ਏਆਈਕਿਊ) ਤਹਿਤ ਲਾਗੂ ਕੀਤਾ ਗਿਆ ਹੈ। ਆਪਣੀ ਸਰਕਾਰ ਵੱਲੋਂ ਲਏ ਗਏ ‘ਇਤਿਹਾਸਕ ਫ਼ੈਸਲੇ’ ਦੀ ਸ਼ਲਾਘਾ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕੀਤਾ,‘‘ਇਸ ਨਾਲ ਸਾਡੇ ਹਜ਼ਾਰਾਂ ਨੌਜਵਾਨਾਂ ਨੂੰ ਹਰ ਸਾਲ ਬਿਹਤਰ ਮੌਕੇ ਮਿਲਣ ’ਚ ਸਹਾਇਤਾ ਮਿਲੇਗੀ ਅਤੇ ਮੁਲਕ ’ਚ ਸਮਾਜਿਕ ਨਿਆਂ ਦੀ ਨਵੀਂ ਮਿਸਾਲ ਬਣੇਗੀ।’’ ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਵੀ ‘ਇਤਿਹਾਸਕ ਫ਼ੈਸਲੇ’ ਦੀ ਸ਼ਲਾਘਾ ਕੀਤੀ ਹੈ। ਸਿਹਤ ਮੰਤਰਾਲੇ ਵੱਲੋਂ ਜਾਰੀ ਬਿਆਨ ਮੁਤਾਬਕ ਪ੍ਰਧਾਨ ਮੰਤਰੀ ਨੇ ਸੋਮਵਾਰ ਨੂੰ ਬੈਠਕ ਕਰਕੇ ਸਬੰਧਤ ਕੇਂਦਰੀ ਮੰਤਰੀਆਂ ਨੂੰ ਨਿਰਦੇਸ਼ ਦਿੱਤੇ ਸਨ ਕਿ ਉਹ ਲੰਬੇ ਸਮੇਂ ਤੋਂ ਬਕਾਇਆ ਪਏ ਇਸ ਮੁੱਦੇ ਦਾ ਢੁੱਕਵਾਂ ਹੱਲ ਕੱਢਣ। ਮੰਤਰਾਲੇ ਨੇ ਕਿਹਾ,‘‘ਇਸ ਫ਼ੈਸਲੇ ਨਾਲ ਐੱਮਬੀਬੀਐੱਸ ਦੇ ਕਰੀਬ 1500 ਓਬੀਸੀ ਵਿਦਿਆਰਥੀਆਂ ਅਤੇ ਪੋਸਟ ਗ੍ਰੈਜੂਏਸ਼ਨ ’ਚ ਓਬੀਸੀ ਦੇ 2500 ਵਿਦਿਆਰਥੀਆਂ ਨੂੰ ਲਾਭ ਹੋਵੇਗਾ। ਇਸ ਦੇ ਨਾਲ ਈਡਬਲਿਊਐੱਸ ਦੇ ਐੱਮਬੀਬੀਐੱਸ ’ਚ ਕਰੀਬ 550 ਅਤੇ ਪੋਸਟ ਗ੍ਰੈਜੂਏਸ਼ਨ ’ਚ ਕਰੀਬ 1000 ਵਿਦਿਆਰਥੀਆਂ ਨੂੰ ਲਾਹਾ ਮਿਲੇਗਾ।’’ ਮੰਤਰਾਲੇ ਨੇ ਕਿਹਾ ਕਿ ਮੌਜੂਦਾ ਸਰਕਾਰ ਪੱਛੜੇ ਵਰਗਾਂ ਅਤੇ ਈਡਬਲਿਊਐੱਸ ਵਰਗ ਨੂੰ ਰਾਖਵਾਂਕਰਨ ਦੇਣ ਲਈ ਵਚਨਬੱਧ ਹੈ। ਪਿਛਲੇ ਛੇ ਸਾਲਾਂ ਤੋਂ ਐੱਮਬੀਬੀਐੱਸ ਸੀਟਾਂ ਦੀ ਗਿਣਤੀ 56 ਫ਼ੀਸਦ ਵਧ ਕੇ 84,649 ਜਦਕਿ ਪੀਜੀ ਸੀਟਾਂ ਦੀ ਗਿਣਤੀ 2020 ’ਚ ਵਧ ਕੇ 54,275 ਹੋ ਗਈ ਹੈ। ਸਾਲ 2014 ਤੋਂ 2020 ਤੱਕ ਮੁਲਕ ’ਚ 179 ਨਵੇਂ ਮੈਡੀਕਲ ਕਾਲਜ ਖੋਲ੍ਹੇ ਗਏ ਹਨ।

ਕੇਂਦਰ ਸਰਕਾਰ ਵਲੋਂ ਮੈਡੀਕਲ ਕੋਰਸਾਂ ਵਿੱਚ ਓਬੀਸੀਜ਼ ਨੂੰ 27 ਫ਼ੀਸਦੀ ਰਾਖਵਾਂਕਰਨ ਦੇਣ ਦਾ ਐਲਾਨ Read More »

ਦਿੱਲੀ ਹਾਈ ਕੋਰਟ ਨੇ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ‘ਤੇ ਆਧਾਰਤ ਫ਼ਿਲਮ ਦੀ ਰਿਲੀਜ਼ ‘ਤੇ ਰੋਕ ਲਗਾਉਣ ਤੋਂ ਇਨਕਾਰ

ਮੁੰਬਈ : ਦਿੱਲੀ ਹਾਈ ਕੋਰਟ ਨੇ ਇਕ ਵਾਰ ਫਿਰ ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ‘ਤੇ ਆਧਾਰਤ ਫ਼ਿਲਮ ‘ਨਿਆਂ ਦਿ ਜਸਟਿਸ’ ਦੀ ਰਿਲੀਜ਼ ‘ਤੇ ਰੋਕ ਤੋਂ ਇਕ ਵਾਰ ਫਿਰ ਇਨਕਾਰ ਕਰ ਦਿੱਤਾ ਹੈ। ਵਕੀਲ ਵਿਕਾਸ ਸਿੰਘ ਨੇ ਫ਼ਿਲਮ ਨੂੰ ਰੋਕਣ ਲਈ ਦਿੱਲੀ ਹਾਈ ਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਸੀ। ਮੀਡੀਆ ਰਿਪੋਰਟਾਂ ਅਨੁਸਾਰ ਜੱਜ ਨੇ ਸੁਣਵਾਈ ਦੌਰਾਨ ਕਿਹਾ ਕਿ ਅਦਾਕਾਰ ਸਵ. ਸੁਸ਼ਾਂਤ ਸਿੰਘ ਰਾਜਪੂਤ ਨੂੰ ਫ਼ਿਲਮ ਨੂੰ ਲੈ ਕੇ ਕੋਈ ਰਾਹਤ ਨਹੀਂ ਦਿੱਤੀ ਗਈ ਹੈ, ਇਸ ਲਈ ਇਹ ਫ਼ਿਲਮ ਰਿਲੀਜ਼ ਲਈ ਤਿਆਰ ਹੈ। ਦਿਲੀਪ ਗੁਲਾਟੀ ਦੁਆਰਾ ਨਿਰਦੇਸ਼ਤ ਇਸ ਫ਼ਿਲਮ ਦਾ ਨਿਰਮਾਣ ਸਰਲਾ ਏ. ਸਰਾਵਗੀ ਅਤੇ ਰਾਹੁਲ ਸ਼ਰਮਾ ਦੁਆਰਾ ਕੀਤਾ ਗਿਆ ਹੈ। ਆਈ.ਏ.ਐੱਨ.ਐਸ ਨਾਲ ਗੱਲਬਾਤ ਕਰਦਿਆਂ ਰਾਹੁਲ ਸ਼ਰਮਾ ਨੇ ਕਿਹਾ ਕਿ ਸਾਨੂੰ ਪੂਰਾ ਭਰੋਸਾ ਹੈ ਕਿ ਅਦਾਲਤ ਵੱਲੋਂ ਇਨਸਾਫ ਕੀਤਾ ਜਾਵੇਗਾ। ਅਸੀਂ ਇਸ ਫ਼ੈਸਲੇ ਤੋਂ ਬਹੁਤ ਖੁਸ਼ ਹਾਂ। ਅਸੀਂ ਹਮੇਸ਼ਾ ਜ਼ਿਕਰ ਕੀਤਾ ਹੈ ਕਿ ਇਹ ਫ਼ਿਲਮ ਸਮਾਗਮਾਂ ‘ਤੇ ਚੜਾਈ ਕਰਨ ਅਤੇ ਪੈਸਾ ਕਮਾਉਣ ਲਈ ਨਹੀਂ ਬਣਾਈ ਗਈ ਹੈ। ਉਨ੍ਹਾਂ ਅੱਗੇ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ‘ਜੋ ਵੀ ਤੱਥ ਹਨ ਉਹ ਸਾਹਮਣੇ ਆਉਣ ਅਤੇ ਉਨ੍ਹਾਂ ਨੂੰ ਇਨਸਾਫ਼ ਮਿਲੇ।’ ਨਾਲ ਹੀ ਫ਼ਿਲਮ ਦੀ ਰਿਲੀਜ਼ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਫ਼ਿਲਮ ਸਿਨੇਮਾਘਰਾਂ ਦੇ ਮੁੜ ਖੋਲ੍ਹਣ ਤੋਂ ਬਾਅਦ ਰਿਲੀਜ਼ ਕੀਤੀ ਜਾਵੇਗੀ। ਦੱਸ ਦੇਈਏ ਕਿ ਫ਼ਿਲਮ ਵਿਚ ਅਦਾਕਾਰ ਜ਼ੁਬੈਰ ਸਿੰਘ ਅਤੇ ਸ਼੍ਰੇਆ ਸ਼ੁਕਲਾ ਮੁੱਖ ਭੂਮਿਕਾਵਾਂ ਨਿਭਾ ਰਹੇ ਹਨ। ਫ਼ਿਲਮ ਵਿਚ ਦੇਸ਼ ਦੀ ਪ੍ਰਮੁੱਖ ਜਾਂਚ ਏਜੰਸੀ ਈਡੀ ਅਤੇ ਐੱਨ.ਸੀ.ਬੀ ਟੀਮਾਂ ਪੇਸ਼ ਕੀਤੀਆਂ ਜਾਣਗੀਆਂ ਜੋ ਸੁਸ਼ਾਂਤ ਦੀ ਮੌਤ ਦੇ ਕਾਰਨਾਂ ਦੀ ਜਾਂਚ ਕਰ ਰਹੀਆਂ ਹਨ। ਅਮਨ ਵਰਮਾ ਈਡੀ ਮੁਖੀ ਦੀ ਭੂਮਿਕਾ ਨਿਭਾਅ ਰਹੇ ਹਨ ਅਤੇ ਸ਼ਕਤੀ ਕਪੂਰ ਐੱਨ.ਸੀ.ਬੀ ਮੁਖੀ ਦੀ ਭੂਮਿਕਾ ਨਿਭਾਅ ਰਹੇ ਹਨ। ਅਨੰਤ ਜੋਗ ਮੁੰਬਈ ਪੁਲਸ ਕਮਿਸ਼ਨਰ ਵਜੋਂ, ਅਨਵਰ ਫਤਿਹਾਨ ਨੂੰ ਬਿਹਾਰ ਪੁਲਸ ਕਮਿਸ਼ਨਰ ਅਤੇ ਸੁਧਾ ਚੰਦਰਨ ਨੂੰ ਸੀ.ਬੀ.ਆਈ ਮੁਖੀ ਨਿਯੁਕਤ ਕੀਤਾ ਗਿਆ ਹੈ। ਦੱਸ ਦੇਈਏ ਕਿ ਪਿਛਲੇ ਸਾਲ 14 ਜੂਨ ਨੂੰ ਮਸ਼ਹੂਰ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਆਪਣੇ ਮੁੰਬਈ ਦੇ ਅਪਾਰਟਮੈਂਟ ਵਿਚ ਮ੍ਰਿਤਕ ਪਾਏ ਗਏ ਸੀ। ਉਨ੍ਹਾਂ ਦੀ ਲਾਸ਼ ਫਾਹੇ ਨਾਲ ਲਟਕਦੀ ਮਿਲੀ। ਪ੍ਰਸ਼ੰਸਕ ਉਨ੍ਹਾਂ ਦੀ ਮੌਤ ਨਾਲ ਡੂੰਘੇ ਸਦਮੇ ਵਿਚ ਸਨ। ਇਸ ਦੇ ਨਾਲ ਹੀ ਦੇਸ਼ ਦੀਆਂ ਨਾਮਵਰ ਜਾਂਚ ਏਜੰਸੀਆਂ ਉਨ੍ਹਾਂ ਦੀ ਮੌਤ ਦੇ ਮਾਮਲੇ ਦੀ ਜਾਂਚ ਕਰ ਰਹੀਆਂ ਹਨ।  

ਦਿੱਲੀ ਹਾਈ ਕੋਰਟ ਨੇ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ‘ਤੇ ਆਧਾਰਤ ਫ਼ਿਲਮ ਦੀ ਰਿਲੀਜ਼ ‘ਤੇ ਰੋਕ ਲਗਾਉਣ ਤੋਂ ਇਨਕਾਰ Read More »

ਕੈਪਟਨ ਦੇ ਸ਼ਹਿਰ ਪਟਿਆਲਾ ’ਚ ਪੰਜਾਬ ਦੇ ਮੁਲਾਜ਼ਮਾਂ ਦੀ ਮਹਾ ਰੈਲੀ

ਤਨਖਾਹ ਕਮਿਸ਼ਨ ਦੀ ਰਿਪੋਰਟ ਸੋਧਣ ਤੇ ਹੋਰ ਮੰਗਾਂ ਦੀ ਪੂਰਤੀ ਲਈ ਪੰਜਾਬ ਦੇ ਮੁਲਾਜ਼ਮਾਂ ਦੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਸ਼ਹਿਰ ਪਟਿਆਲਾ ’ਚ ‘ਮਹਾ ਰੈਲੀ’ ਤੋਂ ਬਾਅਦ ਮੁਲਾਜ਼ਮਾਂ ਨੇ ਮੁੱਖ ਮੰਤਰੀ ਦੀ ਰਿਹਾਇਸ਼ ਨਿਊ ਮੋਤੀ ਬਾਗ਼ ਪੈਲੇਸ ਨੂੰ ਘੇਰਨ ਲਈ ਵਹੀਰਾਂ ਘੱਤੀਆ ਪਰ ਉਨ੍ਲਹਾਂ ਨੂੰ ਮਹਿਲ ਨੇੜੇ ਵਾਈਪੀਐੱਸ ਚੌਕ ’ਤੇ ਰੋਕ ਲਿਆ। ਇਸ ’ਤੇ ਮੁਲਾਜ਼ਮਾਂ ਨੇ ਉਥੇ ਧਰਨਾ ਲਗਾ ਦਿੱਤਾ। ਅੱਜ ਦਾ ਇਕੱਠ ਮੌਜੂਦਾ ਸਰਕਾਰ ਦੇ ਖ਼ਿਲਾਫ਼ ਹੁਣ ਤੱਕ ਦੀ ਸਭ ਤੋਂ ਵੱਡੀ ਮੁਲਾਜ਼ਮ ਇਕੱਤਰਤਾ ਹੈ। ਇਸ ਤੋਂ ਪਹਿਲਾਂ ਮੌਸਮ ਦੀ ਖਰਾਬੀ ਕਾਰਨ ਇਹ ਰੈਲੀ ਪੁੱਡਾ ਗਰਾਊਂਡ ਦੀ ਥਾਂ ਸਰਹਿੰਦ ਰੋਡ ਸਥਿਤ ਨਵੀਂ ਅਨਾਜ ਮੰਡੀ ਵਿਚ ਹੋਈ। ਰੈਲੀ ਤੋਂ ਪਹਿਲਾਂ ਅੱਜ ਮੁੜ ਮੀਂਹ ਸ਼ੁਰੂ ਹੋ ਗਿਆ, ਜਿਸ ਨੇ ਰੈਲੀ ਸਬੰਧੀ ਪ੍ਰਬੰਧਾਂ ਨੂੰ ਪ੍ਰਭਾਵਿਤ ਕੀਤਾ। ਮਹਾ ਰੈਲੀ ਦੀ ਅਗਵਾਈ ਸੁਖਚੈਨ ਖਹਿਰਾ, ਸਤੀਸ਼ ਰਾਣਾ, ਦਰਸ਼ਨ ਲੁਬਾਣਾ, ਮੇਘ ਸਿੰਘ ਸਿੱਧੂ, ਪ੍ਰੇਮ ਸਾਗਰ ਸ਼ਰਮਾ, ਸੁਖਦੇਵ ਸੈਣੀ, ਭੁਪਿੰਦਰ ਵੜੈਚ, ਪਰਵਿੰਦਰ ਖੰਗੂੜਾ, ਸੁਖਜੀਤ ਸਿੰਘ, ਜਸਵੀਰ ਤਲਵਾੜਾ, ਦਵਿੰਦਰ ਬਹਿਣੀਪਾਲ, ਠਾਕੁਰ ਸਿੰਘ,ਅਭਿਨਾਸ਼ ਸ਼ਰਮਾ ਤੇ ਬਖਸ਼ੀਸ਼ ਸਿੰਘ ’ਤੇ ਆਧਾਰਤ 16 ਕਨਵੀਨਰ ਸਾਂਝੇ ਤੌਰ ’ਤੇ ਕੀਤੀ

ਕੈਪਟਨ ਦੇ ਸ਼ਹਿਰ ਪਟਿਆਲਾ ’ਚ ਪੰਜਾਬ ਦੇ ਮੁਲਾਜ਼ਮਾਂ ਦੀ ਮਹਾ ਰੈਲੀ Read More »

ਸੰਸਦ ‘ਚ ਹੰਗਾਮੇ ਵਿਚਾਲੇ ਦੋ ਬਿੱਲ ਪਾਸ, ਕਾਰਵਾਈ ਕੱਲ੍ਹ ਸਵੇਰ ਤੱਕ ਮੁਲਤਵੀ

ਨਵੀਂ ਦਿੱਲੀ: ਸੰਸਦ ਦੇ ਮਾਨਸੂਨ ਇਜਲਾਸ ਦਾ ਨੌਵਾਂ ਦਿਨ ਵੀ ਜ਼ੋਰਦਾਰ ਹੰਗਾਮੇ ਦੀ ਭੇਂਟ ਚੜ੍ਹਿਆ। ਪੇਗਾਸਸ ਜਾਸੂਸੀ ਕਾਂਡ ਨੂੰ ਲੈ ਕੇ ਵੀਰਵਾਰ ਨੂੰ ਵੀ ਸਦਨ ਦੀ ਕਾਰਵਾਈ ਸਹੀ ਢੰਗ ਨਾਲ ਨਹੀਂ ਚੱਲ ਸਕੀ। ਹਾਲਾਂਕਿ ਲੋਕ ਸਭਾ ਵਿਚ ਦੋ ਬਿਲ ਅੰਤਰਦੇਸ਼ੀ ਜਲਯਾਨ ਬਿੱਲ 2021 ਅਤੇ ਏਅਰਪੋਰਟ ਆਰਥਿਕ ਰੈਗੂਲੇਟਰੀ ਪਾਸ ਹੋ ਗਏ। ਇਸ ਤੋਂ ਬਾਅਦ ਸਦਨ ਦੀ ਕਾਰਵਾਈ ਕੱਲ ਸਵੇਰੇ 11 ਵਜੇ ਦੁਬਾਰਾ ਸ਼ੁਰੂ ਹੋਵੇਗੀ।ਅੱਜ ਵੀ ਦੋਵੇਂ ਸਦਨਾਂ ਦੀ ਕਾਰਵਾਈ ਨਾਅਰੇਬਾਜ਼ੀ ਨਾਲ ਸ਼ੁਰੂ ਹੋਈ। ਲੋਕ ਸਭਾ ਸਪੀਕਰ ਓਮ ਬਿਰਲਾ ਨੇ ਕਿਹਾ ਕਿ ਸੰਸਦ ਦੀ ਮਰਿਯਾਦਾ ਬਣੀ ਰਹਿਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਹੰਗਾਮੇ ਦੀ ਘਟਨਾ ਦੁਹਰਾਈ ਜਾ ਰਹੀ ਹੈ। ਅੱਗੇ ਤੋਂ ਇਸ ਉੱਤੇ ਕਾਰਵਾਈ ਹੋਵੇਗੀ। ਕਾਰਵਾਈ ਸ਼ੁਰੂ ਹੋਣ ਤੋਂ ਬਾਅਦ ਲੋਕ ਸਭਾ ਵਿਚ ਕਾਂਗਰਸ ਨੇਤਾ ਅਧੀਰ ਰੰਜਨ ਚੌਧਰੀ ਦੇ ਸੰਬੋਧਨ ’ਤੇ ਹੰਗਾਮਾ ਸ਼ੁਰੂ ਹੋ ਗਿਆ, ਜਿਸ ਤੋਂ ਬਾਅਦ ਕਾਰਵਾਈ 11.30 ਵਜੇ ਤੱਕ ਮੁਲਤਵੀ ਕੀਤੀ ਗਈ। ਉੱਧਰ ਰਾਜ ਸਭਾ ਵਿਚ ਜ਼ੋਰਦਾਰ ਨਾਅਰੇਬਾਜ਼ੀ ਕਾਰਨ ਸਦਨ ਦੀ ਕਾਰਵਾਈ 12 ਵਜੇ ਤੱਕ ਮੁਲਤਵੀ ਕੀਤੀ ਗਈ। 11.30 ਵਜੇ ਕਾਰਵਾਈ ਸ਼ੁਰੂ ਹੋਣ ਤੋਂ ਬਾਅਦ ਲੋਕ ਸਭਾ ਫਿਰ 12.30 ਵਜੇ ਤੱਕ ਮੁਲਤਵੀ ਹੋਈ। ਇਸ ਤੋਂ ਬਾਅਦ ਦੋਵੇਂ ਸਦਨ ਵਿਚ ਹੰਗਾਮਾ ਜਾਰੀ ਰਿਹਾ, ਜਿਸ ਦੇ ਚਲਦਿਆਂ ਕਾਰਵਾਈ ਦੋ ਵਜੇ ਤੱਕ ਮੁਲਤਵੀ ਕੀਤੀ ਗਈ। ਉਧਰ ਰਾਜ ਸਭਾ ਵਿਚ ਹੰਗਾਮੇ ਦੌਰਾਨ ਫੈਕਟਰ ਰੈਗੂਲੇਸ਼ਨ (ਸੋਧ) ਬਿੱਲ 2021 ਪਾਸ ਕਰ ਦਿੱਤਾ ਗਿਆ ਅਤੇ ਨਾਰੀਅਲ ਡਿਵੈਲਪਮੈਂਟ ਬੋਰਡ (ਸੋਧ) ਬਿੱਲ, 2021 ਪੇਸ਼ ਕੀਤਾ ਗਿਆ। ਇਸ ਤੋਂ ਪਹਿਲਾਂ ਲੋਕ ਸਭਾ ਵਿਚ ਭਾਜਪਾ ਸੰਸਦ ਮੈਂਬਰ ਨਿਸ਼ਿਕਾਂਤ ਦੁਬੇ ਨੇ ਟੀਐਮਸੀ ਸੰਸਦ ਮੈਂਬਰ ’ਤੇ ਵੱਡਾ ਆਰੋਪ ਲਗਾਇਆ। ਉਹਨਾਂ ਕਿਹਾ ਕਿ ਮੈਂ ਝਾਰਖੰਡ ਤੋਂ ਆਉਂਦਾ ਹਾਂ ਅਤੇ 13 ਸਾਲ ਮੈਨੂੰ ਸਦਨ ਵਿਚ ਹੋ ਗਏ ਪਰ ਕੱਲ੍ਹ ਟੀਐਮਸੀ ਸਾਂਸਦ ਨੇ ਮੈਨੂੰ ‘ਬਿਹਾਰੀ ਗੁੰਡਾ’ ਕਿਹਾ। ਬਿਹਾਰ, ਝਾਰਖੰਡ, ਯੂਪੀ ਦੇ ਲੋਕ ਗੁੰਡੇ ਨਹੀਂ ਹਨ। ਇਸ ਤੋਂ ਬਾਅਦ 2 ਵਜੇ ਲੋਕ ਸਭਾ ਦੀ ਕਾਰਵਾਈ ਮੁੜ ਸ਼ੁਰੂ ਹੋਈ। ਇਸ ਦੌਰਾਨ ਨਾਅਰੇਬਾਜ਼ੀ ਵਿਚਾਲੇ ਸ਼ਹਿਰੀ ਹਵਾਬਾਜ਼ੀ ਮੰਤਰੀ ਜੋਤੀਰਾਦਿੱਤਿਆ ਸਿੰਧੀਆ ਨੇ ਲੋਕ ਸਭਾ ਵਿਚ ਏਅਰਪੋਰਟ ਆਰਥਿਕ ਰੈਗੂਲੇਟਰੀ ਅਥਾਰਟੀ ਆਫ ਇੰਡੀਆ ਬਿੱਲ 2021 ਪੇਸ਼ ਕੀਤਾ। ਇਸ ਤੋਂ ਬਾਅਦ ਲੋਕ ਸਭਾ ਵਿਚ ਬਿਲ ਪਾਸ ਹੋਇਆ। ਕੇਂਦਰੀ ਮੰਤਰੀ ਸਰਬੋਨੰਦ ਸੋਨੋਵਾਲ ਨੇ ਲੋਕ ਸਭਾ ਵਿਚ ਇਨਲੈਂਡ ਵੈਸਲਜ਼ ਬਿੱਲ ਪੇਸ਼ ਕੀਤਾ, ਜਿਸ ਨੂੰ ਲੋਕ ਸਭਾ ਨੇ ਪਾਸ ਕਰ ਦਿੱਤਾ। ਇਸ ਤੋਂ ਬਾਅਦ ਸਦਨ ਦੀ ਕਾਰਵਾਈ ਕੱਲ ਸਵੇਰੇ 11 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ।

ਸੰਸਦ ‘ਚ ਹੰਗਾਮੇ ਵਿਚਾਲੇ ਦੋ ਬਿੱਲ ਪਾਸ, ਕਾਰਵਾਈ ਕੱਲ੍ਹ ਸਵੇਰ ਤੱਕ ਮੁਲਤਵੀ Read More »

ਗੈਰ ਹਿਰਾਸਤੀ ਮਾਮਲਾ: ਪੰਜਾਬ ਸਰਕਾਰ ਸਮੇਤ ਡੀਜੀਪੀ, ਐੱਸਐੱਸਪੀ ਮਾਨਸਾ ਨੂੰ ਹਾਈ ਕੋਰਟ ਨੇ ਭੇਜਿਆ ਨੋਟਿਸ

ਚੰਡੀਗਡ਼੍ਹ : ਮਾਨਸਾ ਵਿਚ ਪਿਛਲੇ ਸਾਲ 18 ਜੂਨ ਨੂੰ ਪਵਨ ਕੁਮਾਰ ਨਾਂ ਦੇ ਵਿਅਕਤੀ ਨੂੰ ਐਕਸਾਈਜ਼ ਵਿਭਾਗ ਦੇ ਅਧਿਕਾਰੀਆਂ ਨੇ ਘਰੋਂ ਚੁੱਕ ਕੇ ਥਾਣੇ ’ਚ ਗੈਰ-ਕਾਨੂੰਨੀ ਤਰੀਕੇ ਨਾਲ ਬੁਰੀ ਤਰ੍ਹਾਂ ਟਾਰਚਰ ਕੀਤਾ ਸੀ। ਇਸ ਦੇ ਬਾਅਦ ਪਵਨ ਕੁਮਾਰ ਹੁਣ ਲਕਵੇ ਦਾ ਸ਼ਿਕਾਰ ਹੋ ਚੁੱਕਾ ਹੈ। ਇਸ ਮਾਮਲੇ ਨੂੰ ਲੈ ਕੇ ਪਵਨ ਕੁਮਾਰ ਨੇ ਉਸ ਨੂੰ 10 ਲੱਖ ਰੁਪਏ ਮੁਆਵਜ਼ਾ ਦਿੱਤੇ ਜਾਣ ਤੇ ਦੋਸ਼ੀ ਅਧਿਕਾਰੀਆਂ ਖਿਲਾਫ ਕਾਰਵਾਈ ਦੀ ਹਾਈ ਕੋਰਟ ਤੋਂ ਮੰਗ ਕੀਤੀ ਹੈ। ਜਸਟਿਸ ਲੀਜ਼ਾ ਗਿੱਲ ਨੇ ਪਟੀਸ਼ਨ ’ਤੇ ਸੁਣਵਾਈ ਕਰਦੇ ਹੋਏ ਪੰਜਾਬ ਸਰਕਾਰ ਸਮੇਤ ਡੀਜੀਪੀ, ਐੱਸਐੱਸਪੀ ਮਾਨਸਾ ਤੇ ਸਬੰਧਤ ਐੱਸਐੱਚਓ ਨੂੰ ਇਕ ਨਵੰਬਰ ਲਈ ਨੋਟਿਸ ਜਾਰੀ ਕਰ ਕੇ ਜਵਾਬ ਮੰਗਿਆ ਹੈ। ਪਵਨ ਕੁਮਾਰ ਤੇ ਉਸ ਦੀ ਪਤਨੀ ਕਾਂਤਾ ਰਾਣੀ ਨੇ ਐਡਵੋਕੇਟ ਐੱਚਸੀ ਅਰੋੜਾ ਰਾਹੀਂ ਹਾਈ ਕੋਰਟ ਵਿਚ ਪਟੀਸ਼ਨ ਦਾਇਰ ਕਰ ਕੇ ਦੱਸਿਆ ਕਿ ਐਕਸਾਈਜ਼ ਵਿਭਾਗ ਦੇ ਅਧਿਕਾਰੀਆਂ ਨੇ ਪਵਨ ਨੂੰ ਪਿਛਲੇ ਸਾਲ 18 ਜੂਨ ਨੂੰ ਉਸ ਦੇ ਘਰੋਂ ਚੁੱਕ ਲਿਆ ਸੀ। ਪਰ ਉਸ ਦੇ ਖਿਲਾਫ ਕੇਸ ਦਰਜ ਨਹੀਂ ਕੀਤਾ ਗਿਆ। ਉਸ ਨੂੰ ਗੈਰ-ਕਾਨੂੰਨੀ ਹਿਰਾਸਤ ਵਿਚ ਰੱਖਿਆ ਗਿਆ ਤੇ ਬੁਰੀ ਤਰ੍ਹਾਂ ਟਾਰਚਰ ਕੀਤਾ ਗਿਆ। ਹਾਲਤ ਵਿਗਡ਼ਨ ਦੇ ਬਾਅਦ ਉਸ ਨੂੰ ਸਟਰੈਚਰ ’ਤੇ ਹਸਪਤਾਲ ਭੇਜ ਦਿੱਤਾ ਜਿਥੇ ਉਸ ਦਾ ਇਲਾਜ ਹੋਇਆ ਪਰ ਬੁਰੀ ਤਰ੍ਹਾਂ ਟਾਰਚਰ ਕਾਰਨ ਹੁਣ ਉਹ ਲਕਵੇ ਦਾ ਸ਼ਿਕਾਰ ਹੋ ਚੁੱਕਾ ਹੈ। ਇਸ ਮਾਮਲੇ ਵਿਚ ਉਸ ਦੀ ਸ਼ਿਕਾਇਤ ’ਤੇ ਐੱਸਆਈਟੀ ਗਠਿਤ ਕੀਤੀ ਗਈ ਸੀ ਜਿਸ ਨੇ ਸਿਰਫ ਇੰਸਪੈਕਟਰ ਮਨਜੀਤ ਸਿੰਘ ਖਿਲਾਫ ਹੀ ਗੈਰ-ਕਾਨੂੰਨੀ ਤਰੀਕੇ ਨਾਲ ਹਿਰਾਸਤ ਵਿਚ ਰੱਖਣ ਤੇ ਟਾਰਚਰ ਕਰਨ ਨੂੰ ਲੈ ਕੇ ਐੱਫਆਈਆਰ ਦਰਜ ਕਰਨ ਦੇ ਆਦੇਸ਼ ਦਿੱਤੇ। ਪਟੀਸ਼ਨਰ ਦਾ ਕਹਿਣਾ ਹੈ ਕਿ ਉਸ ਨੂੰ ਟਾਰਚਰ ਕਰਨ ਵਾਲੇ 4 ਅਧਿਕਾਰੀ ਸਨ, ਅਜਿਹੇ ਵਿਚ ਉਨ੍ਹਾਂ ਸਾਰਿਆਂ ਖਿਲਾਫ ਐੱਫਆਈਆਰ ਦਰਜ ਕੀਤੀ ਜਾਵੇ ਤੇ ਉਸ ਨੂੰ ਬੁਰੀ ਤਰ੍ਹਾਂ ਟਾਰਚਰ ਕਰਨ ਕਾਰਨ ਲਕਵਾ ਹੋਣ ਲਈ 10 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇ। ਹਾਈ ਕੋਰਟ ਨੇ ਪਟੀਸ਼ਨ ’ਤੇ ਪੰਜਾਬ ਸਰਕਾਰ ਤੇ ਡੀਜੀਪੀ ਨੂੰ ਨੋਟਿਸ ਜਾਰੀ ਕਰ ਕੇ ਜਵਾਬ ਤਲਬ ਕੀਤਾ ਹੈ।

ਗੈਰ ਹਿਰਾਸਤੀ ਮਾਮਲਾ: ਪੰਜਾਬ ਸਰਕਾਰ ਸਮੇਤ ਡੀਜੀਪੀ, ਐੱਸਐੱਸਪੀ ਮਾਨਸਾ ਨੂੰ ਹਾਈ ਕੋਰਟ ਨੇ ਭੇਜਿਆ ਨੋਟਿਸ Read More »