ਬਠਿੰਡਾ ਵਿੱਚ ਗਰਮੀ ਦਾ ਕਹਿਰ : ਪਾਰਾ 45 ਤੋਂ ਟੱਪਿਆ ਪਾਰਾ

ਬਠਿੰਡਾ, 21 ਮਈ – ਜਿੱਥੇ ਦੇਸ਼ ਭਰ ਵਿੱਚ ਕਹਿਰ ਦੀ ਗਰਮੀ ਪੈ ਰਹੀ ਹੈ ਉਥੇ ਹੀ ਜੇ ਗੱਲ ਪੰਜਾਬ ਬਠਿੰਡਾ ਦੀ ਕਰੀਏ ਤਾਂ ਬਠਿੰਡਾ ਵਿੱਚ ਇਸ ਸਮੇਂ ਕਹਿਰ ਦੀ ਗਰਮੀ ਪੈ ਰਹੀ ਹੈ। ਪਿਛਲੇ ਇੱਕ ਹਫਤੇ ਤੋਂ 40 ਸੈਲਸੀਅਸ ਉਤੇ ਗਰਮੀ ਪੈ ਰਹੀ ਸੀ ਪਰ ਹੁਣ ਤਾਪਮਾਨ ਤੋਂ 45 ਪਾਰ ਕਰ ਚੁੱਕਿਆ ਹੈ ਜਿਸ ਦੇ ਨਾਲ ਜਿੱਥੇ ਇਨਸਾਨੀ ਜ਼ਿੰਦਗੀ ਤੇ ਜਾਨਵਰਾਂ ਦੇ ਉੱਪਰ ਇਸ ਦਾ ਵੱਡਾ ਅਸਰ ਦਿਖਾਈ ਦੇ ਰਿਹਾ ਹੈ ਉੱਥੇ ਹੀ ਇਸ ਦਾ ਅਸਰ ਬਿਜਨਸ ਦੇ ਉੱਪਰ ਵੀ ਪੈ ਰਿਹਾ ਹੈ ਕਿਉਂਕਿ ਦੁਕਾਨਦਾਰ ਖਾਲੀ ਬੈਠੇ ਹਨ।

ਲੋਕ ਘਰਾਂ ਵਿੱਚੋਂ ਨਿਕਲਣ ਤੋਂ ਡਰਦੇ ਹਨ ਕਿਉਂਕਿ ਲਗਾਤਾਰ ਡਾਕਟਰ ਵੀ ਇਹ ਗੱਲ ਕਹਿ ਰਹੇ ਹਨ ਕਿ ਬੱਚਿਆਂ ਅਤੇ ਬਜ਼ੁਰਗਾਂ ਨੂੰ ਇਸ ਗਰਮੀ ਤੋਂ ਬਚਾ ਕੇ ਰੱਖੋ ਹਮੇਸ਼ਾ ਸਿਰ ਢੱਕ ਕੇ ਚੱਲੋ ਲੋੜ ਪੈਣ ਉਤੇ ਹੀ ਬਾਹਰ ਗਰਮੀ ਵਿੱਚ ਨਿਕਲੋ। ਮਜਬੂਰੀ ਵਸ ਲੋਕ ਜਿਨ੍ਹਾਂ ਨੇ ਆਪਣੇ ਕੰਮਾਂ ਕਾਰਾਂ ਉਤੇ ਜਾਣਾ ਹੈ ਉਨ੍ਹਾਂ ਦੀ ਇਹ ਗਰਮੀ ਤੋਂ ਵੱਡੀ ਮਜਬੂਰੀ ਹੈ। ਲੋਕਾਂ ਦਾ ਕਹਿਣਾ ਹੈ ਕਿ ਅਜੇ ਤਾਂ ਸ਼ੁਰੂਆਤ ਹੋਈ ਹੈ ਜਿੰਨੀ ਦੇਰ ਤੱਕ ਬਾਰਿਸ਼ਾਂ ਨਹੀਂ ਪੈਂਦੀਆਂ ਉਨੀ ਦੇਰ ਤੱਕ ਗਰਮੀ ਇਸੇ ਤਰ੍ਹਾਂ ਹੀ ਪੈਂਦੀ ਰਹੇਗੀ ਅਤੇ ਨਾ ਹੀ ਅਜੇ ਕੋਈ ਬਾਰਿਸ਼ ਆਉਣ ਦੀ ਸੰਭਾਵਨਾ ਹੈ। ਸ਼ਹਿਰ ਦੀਆਂ ਰੁਝੇਵੇਂ ਵਾਲੀਆਂ ਸੜਕਾਂ ਉਪਰ ਸੰਨਾਟਾ ਛਾਇਆ ਹੋਇਆ ਹੈ। ਅੱਤ ਦੀ ਗਰਮੀ ਵਿੱਚ ਲੋਕ ਘਰਾਂ ਵਿੱਚ ਬੰਦ ਹੋਣ ਲਈ ਮਜਬੂਰ ਹਨ।

ਮੌਸਮ ਵਿਭਾਗ ਦੀ ਵੈੱਬਸਾਈਟ ਤੋਂ ਵੀ ਤਾਜ਼ਾ ਮੌਸਮ ਦੀ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ। ਲੋਕ ਭਵਿੱਖਬਾਣੀ ਅਨੁਸਾਰ ਆਪਣੀਆਂ ਰੋਜ਼ਾਨਾ ਦੀਆਂ ਗਤੀਵਿਧੀਆਂ ਦੀ ਯੋਜਨਾ ਬਣਾ ਸਕਦੇ ਹਨ। ਉਨ੍ਹਾਂ ਕਿਹਾ ਕਿ ਬਾਹਰੀ ਕੰਮ ਦਿਨ ਦੇ ਠੰਡੇ ਸਮੇਂ ਦੌਰਾਨ ਕਰਨਾ ਚਾਹੀਦਾ ਹੈ, ਜਿਵੇਂ ਕਿ ਸਵੇਰ ਅਤੇ ਸ਼ਾਮ। ਹਰ ਅੱਧੇ ਘੰਟੇ ਬਾਅਦ ਪਾਣੀ ਪੀਓ, ਬਾਹਰ ਕੰਮ ਕਰਦੇ ਸਮੇਂ ਹਲਕੇ ਰੰਗ ਦੇ, ਪੂਰੀਆਂ ਬਾਹਾਂ ਵਾਲੇ ਸੂਤੀ ਕੱਪੜੇ ਪਾਓ, ਆਪਣੇ ਸਿਰ ਨੂੰ ਸਿੱਧੀ ਧੁੱਪ ਤੋਂ ਬਚਾਉਣ ਲਈ ਛੱਤਰੀ, ਟੋਪੀ, ਤੌਲੀਆ, ਪੱਗ ਜਾਂ ਸਕਾਰਫ ਦੀ ਵਰਤੋਂ ਕਰੋ ਅਤੇ ਬਾਹਰ ਜਾਂਦੇ ਸਮੇਂ ਹਮੇਸ਼ਾ ਆਪਣੇ ਨਾਲ ਪਾਣੀ ਰੱਖੋ। ਤਰਬੂਜ਼, ਸੰਤਰਾ, ਅੰਗੂਰ, ਖੀਰੇ ਅਤੇ ਟਮਾਟਰ ਵਰਗੇ ਮੌਸਮੀ ਫਲ ਅਤੇ ਸਬਜ਼ੀਆਂ ਖਾਓ, ਕਿਉਂਕਿ ਇਨ੍ਹਾਂ ਵਿਚ ਪਾਣੀ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਨਿੰਬੂ ਪਾਣੀ, ਲੱਸੀ, ਨਾਰੀਅਲ ਪਾਣੀ ਵਰਗੇ ਘਰੇਲੂ ਬਣੇ ਪੀਣ ਵਾਲੇ ਪਦਾਰਥਾਂ ਦੀ ਵਰਤੋਂ ਅਤੇ ਖ਼ਪਤ ਵਧਾਓ।

ਸਾਂਝਾ ਕਰੋ

ਪੜ੍ਹੋ