ਪਲਾਹੀ ਵਿਖੇ ਪੰਚਾਇਤ ਨੇ ਸਾਂਝੀਆਂ ਥਾਵਾਂ ਉਤੇ ਲਾਏ ਫ਼ਲਦਾਰ ਗੇਂਦ ਬੀਜ ਬੂਟੇ

ਫਗਵਾੜਾ, 27 ਜੁਲਾਈ (ਏ.ਡੀ.ਪੀ. ਨਿਊਜ਼  )- ਖੇਤੀਬਾੜੀ ਵਿਭਾਗ ਪੰਜਾਬ ਵਲੋਂ ਸਪਲਾਈ ਕੀਤੇ ਵੱਖੋ-ਵੱਖਰੇ ਫ਼ਲ ਬੀਜਾਂ ਨੂੰ ਪਿੰਡ ਪਲਾਹੀ ਦੀ ਪੰਚਾਇਤ ਵਲੋਂ ਪਿੰਡ ਦੀਆਂ ਸਾਂਝੀਆਂ ਥਾਵਾਂ ਉਤੇ 100 ਗੇਂਦ ਬੀਜ ਪਿੰਡ ਦੇ ਮੁੱਖ ਸ਼ਮਸ਼ਾਨਘਾਟਾਂ ਤੋਂ ਬਿਨ੍ਹਾਂ ਪਿੰਡ ਦੇ ਪਾਰਕਾਂ ਅਤੇ ਹੋਰ ਸਾਂਝੀਆਂ ਥਾਵਾਂ ਉਤੇ ਲਗਾਏ ਗਏ। ਪਿੰਡ ਪੰਚਾਇਤ ਵਲੋਂ ਪਿੰਡ ਦੇ ਫਾਰਮ ਹਾਊਸਾਂ ਉਤੇ ਫ਼ਲਦਾਰ ਬੂਟਿਆਂ ਦੇ ਗੇਂਦ ਬੀਜ ਵੀ ਕਿਸਾਨਾਂ ਨੂੰ ਵੰਡੇ ਗਏ। ਇਸ ਸਮੇਂ ਹੋਰਨਾਂ ਤੋਂ ਬਿਨ੍ਹਾਂ ਸੁਖਵਿੰਦਰ ਸਿੰਘ ਸੱਲ, ਗੁਰਪਾਲ ਸਿੰਘ ਸਾਬਕਾ ਸਰਪੰਚ, ਮਨੋਹਰ ਸਿੰਘ ਸੱਗੂ ਪੰਚ, ਰਵੀਪਾਲ ਪੰਚ, ਸੇਵਾ ਰਾਮ, ਮਦਨ ਲਾਲ ਪੰਚ, ਮਿਸਤਰੀ ਅਜੀਤ ਸਿੰਘ, ਗੁਰਨਾਮ ਸਿੰਘ ਸੱਲ, ਕੁਲਵਿੰਦਰ ਸਿੰਘ ਸੱਲ, ਹਰਨੇਕ ਕੁਮਾਰ, ਜੱਸੀ ਸੱਲ, ਹਰਮੇਲ ਸਿੰਘ ਗਿੱਲ ਆਦਿ ਹਾਜ਼ਰ ਸਨ।

 

ਸਾਂਝਾ ਕਰੋ

ਪੜ੍ਹੋ

ਭਾਰਤ ਪਾਕਿਸਤਾਨ ਬਾਰਡਰ ‘ਤੇ ਮੁੜ ਸ਼ੁਰੂ ਹੋਈ

ਫ਼ਿਰੋਜ਼ਪੁਰ, 21 ਮਈ – ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ...