ਹੁਣ ਘਰ ਬੈਠਿਆਂ ਰਾਸ਼ਨ ਕਾਰਡ ‘ਚ ਇਦਾਂ ਜੋੜੋ ਆਪਣਾ ਨਾਮ

ਨਵੀਂ ਦਿੱਲੀ, 21 ਮਈ – ਭਾਰਤ ਵਿੱਚ ਰਾਸ਼ਨ ਕਾਰਡ ਇੱਕ ਬਹੁਤ ਹੀ ਜ਼ਰੂਰੀ ਦਸਤਾਵੇਜ ਹੈ। ਰਾਸ਼ਨ ਕਾਰਡ ਨਾ ਤੁਹਾਨੂੰ ਸਿਰਫ ਰਾਸ਼ਨ ਮਿਲਦਾ ਹੈ, ਸਗੋਂ ਹੋਰ ਵੀ ਕਈ ਸੁਵਿਧਾਵਾਂ ਮਿਲਦੀਆਂ ਹਨ। ਹਰੇਕ ਕੋਲ ਰਾਸ਼ਨ ਕਾਰਡ ਹੋਣਾ ਬਹੁਤ ਜ਼ਰੂਰੀ ਹੈ। ਪਰ ਇਸ ਦੇ ਲਈ ਵੀ ਕੁਝ ਸਰਤਾਂ ਹੁੰਦੀਆਂ ਹਨ, ਇਹ ਹਰੇਕ ਦਾ ਨਹੀਂ ਬਣਾਇਆ ਜਾਂਦਾ ਹੈ।ਕਈ ਵਾਰ ਕੁਝ ਪਰਿਵਾਰਕ ਮੈਂਬਰਾਂ ਦੇ ਨਾਮ ਰਾਸ਼ਨ ਕਾਰਡ ਵਿੱਚ ਨਹੀਂ ਜੋੜੇ ਹੁੰਦੇ। ਪਰ ਤੁਸੀਂ ਬਾਅਦ ਵਿੱਚ ਵੀ ਰਾਸ਼ਨ ਕਾਰਡ ਵਿੱਚ ਪਰਿਵਾਰਕ ਮੈਂਬਰਾਂ ਦੇ ਨਾਮ ਸ਼ਾਮਲ ਕਰ ਸਕਦੇ ਹੋ। ਇਸ ਦੇ ਲਈ ਤੁਹਾਨੂੰ ਕਿਤੇ ਜਾਣ ਦੀ ਵੀ ਲੋੜ ਨਹੀਂ ਪਵੇਗੀ। ਤੁਸੀਂ ਘਰ ਬੈਠੇ ਆਪਣੇ ਮੋਬਾਈਲ ਤੋਂ ਰਾਸ਼ਨ ਕਾਰਡ ਵਿੱਚ ਆਪਣਾ ਨਾਮ ਜੋੜ ਸਕਦੇ ਹੋ। ਆਓ ਤੁਹਾਨੂੰ ਦੱਸਦੇ ਹਾਂ ਕਿ ਇਸਦੀ ਪ੍ਰਕਿਰਿਆ ਕੀ ਹੈ।

ਇਸ ਐਪ ਰਾਹੀਂ ਜੋੜ ਸਕਦੇ ਨਾਮ

ਜੇਕਰ ਤੁਸੀਂ ਆਪਣੇ ਪਰਿਵਾਰ ਦੇ ਕਿਸੇ ਮੈਂਬਰ ਦਾ ਨਾਮ ਰਾਸ਼ਨ ਕਾਰਡ ਵਿੱਚ ਜੋੜਨਾ ਚਾਹੁੰਦੇ ਹੋ ਤਾਂ ਤੁਹਾਨੂੰ ਕਿਤੇ ਜਾਣ ਦੀ ਜ਼ਰੂਰਤ ਨਹੀਂ ਪਵੇਗੀ। ਤੁਸੀਂ ਘਰ ਬੈਠੇ ਹੀ ਉਸ ਦਾ ਨਾਮ ਜੋੜ ਸਕੋਗੇ। ਇਸਦੇ ਲਈ, ਤੁਹਾਨੂੰ ਆਪਣੇ ਫੋਨ ਦੇ ਗੂਗਲ ਪਲੇ ਸਟੋਰ ਜਾਂ ਐਪ ਸਟੋਰ ‘ਤੇ ਜਾਣਾ ਪਵੇਗਾ ਅਤੇ ‘Ration Card’ ਜਾਂ ‘Mera Ration 2.0’ ਸਰਚ ਕਰਨਾ ਪਵੇਗਾ। ਇਸ ਤੋਂ ਬਾਅਦ ਐਪ ਡਾਊਨਲੋਡ ਕਰਨੀ ਪਵੇਗੀ। ਐਪ ਡਾਊਨਲੋਡ ਕਰਨ ਤੋਂ ਬਾਅਦ, ਤੁਹਾਨੂੰ ਐਪ ਖੋਲ੍ਹਣਾ ਪਵੇਗੀ। ਜਿਸਨੂੰ ਤੁਸੀਂ ਆਧਾਰ ਕਾਰਡ ਦੀ ਮਦਦ ਨਾਲ ਲੌਗਇਨ ਕਰ ਸਕੋਗੇ।

ਲੌਗਇਨ ਲਈ ਤੁਹਾਡੇ ਨੰਬਰ ‘ਤੇ OTP ਭੇਜਿਆ ਜਾਵੇਗਾ, ਜੋ ਕਿ ਤੁਹਾਨੂੰ ਭਰਨਾ ਪਵੇਗਾ। ਇਸ ਤੋਂ ਬਾਅਦ, ਰਾਸ਼ਨ ਕਾਰਡ ਦੇ ਵੇਰਵੇ ਤੁਹਾਡੇ ਫੋਨ ਵਿੱਚ ਦਿਖਾਈ ਦੇਣਗੇ। ਫਿਰ ਤੁਹਾਨੂੰ ਫੈਮਿਲੀ ਡਿਟੇਲ ਮੈਨੇਜ ਦੇ ਆਪਸ਼ਨ ‘ਤੇ ਜਾਣਾ ਪਵੇਗਾ। ਉੱਥੇ ਤੁਹਾਨੂੰ Add New Member ‘ਤੇ ਕਲਿੱਕ ਕਰਨਾ ਹੋਵੇਗਾ ਅਤੇ ਸਾਰੀ ਲੋੜੀਂਦੀ ਜਾਣਕਾਰੀ ਧਿਆਨ ਨਾਲ ਭਰਨੀ ਹੋਵੇਗੀ ਅਤੇ ਫਿਰ Submit ‘ਤੇ ਕਲਿੱਕ ਕਰਨਾ ਹੋਵੇਗਾ। ਇਸ ਤੋਂ ਬਾਅਦ ਪਰਿਵਾਰ ਦੇ ਮੈਂਬਰ ਦਾ ਨਾਮ ਰਾਸ਼ਨ ਕਾਰਡ ਵਿੱਚ ਜੋੜਿਆ ਜਾਵੇਗਾ।

ਆਫਲਾਈਨ ਵੀ ਕਰਵਾ ਸਕਦੇ ਆਹ ਕੰਮ

ਜੇਕਰ ਤੁਸੀਂ ਔਨਲਾਈਨ ਰਾਸ਼ਨ ਕਾਰਡ ਵਿੱਚ ਪਰਿਵਾਰ ਦੇ ਮੈਂਬਰ ਦਾ ਨਾਮ ਨਹੀਂ ਜੋੜ ਸਕਦੇ ਹੋ ਤਾਂ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਤੁਸੀਂ ਇਹ ਕੰਮ ਔਫਲਾਈਨ ਵੀ ਕਰਵਾ ਸਕਦੇ ਹੋ। ਇਸਦੇ ਲਈ ਤੁਹਾਨੂੰ ਨਜ਼ਦੀਕੀ ਭੋਜਨ ਸਪਲਾਈ ਕੇਂਦਰ ਜਾਣਾ ਪਵੇਗਾ। ਉੱਥੇ ਤੁਹਾਨੂੰ ਪਰਿਵਾਰ ਦੇ ਮੈਂਬਰ ਦੇ ਆਧਾਰ ਕਾਰਡ ਦੀ ਇੱਕ ਕਾਪੀ ਜਮ੍ਹਾਂ ਕਰਾਉਣੀ ਪਵੇਗੀ ਅਤੇ ਫਾਰਮ ਭਰਨਾ ਪਵੇਗਾ। ਫਾਰਮ ਭਰਨ ਤੋਂ ਬਾਅਦ ਤੁਹਾਨੂੰ ਇੱਕ ਰਸੀਦ ਦਿੱਤੀ ਜਾਵੇਗੀ।

ਸਾਂਝਾ ਕਰੋ

ਪੜ੍ਹੋ