13 ਮਹੀਨਿਆਂ ਬਾਅਦ ਪੰਜਾਬੀ ਯੂਨੀਵਰਸਿਟੀ ਨੂੰ ਮਿਲਿਆ ਨਵਾਂ ਚਾਂਸਲਰ

ਪਟਿਆਲਾ, 20 ਮਈ – ਪੰਜਾਬੀ ਯੂਨੀਵਰਸਿਟੀ ਨੂੰ ਲਗਭਗ 13 ਮਹੀਨਿਆਂ ਬਾਅਦ ਆਖਿਰ ਨਵਾਂ ਵਾਈਸ ਚਾਂਸਲਰ ਮਿਲ ਗਿਆ ਹੈ। ਪੰਜਾਬ ਦੇ ਰਾਜਪਾਲ ਨੇ ਸਰਕਾਰ ਵੱਲੋਂ ਚੌਥੀ ਵਾਰ ਬਦਲ ਕੇ ਭੇਜੇ ਗਏ। ਪੈਨਲ ’ਚ ਇੰਡੀਅਨ ਇੰਸਟੀਚਿਊਟ ਆਫ ਸਾਇੰਸ ਐਜੂਕੇਸ਼ਨ ਐਂਡ ਰਿਸਰਚ ਮੋਹਾਲੀ (ਆਈਜਰ ਸੰਸਥਾ) ਦੇ ਰਜਿਸਟਰਾਰ ਡਾ. ਜਗਦੀਪ ਸਿੰਘ ਨੂੰ ਪੰਜਾਬੀ ਯੂਨੀਵਰਸਿਟੀ ਦਾ ਨਵਾਂ ਵਾਈਸ ਚਾਂਸਲਰ ਨਿਯੁਕਤ ਕੀਤਾ ਗਿਆ ਹੈ। ਇਹ ਹੁਕਮ ਤੁਰੰਤ ਪ੍ਰਭਾਵ ਨਾਲ ਲਾਗੂ ਕਰ ਦਿੱਤੇ ਗਏ ਹਨ।

ਡਾ. ਜਗਦੀਪ ਸਿੰਘ ਇਕ ਬੇਹੱਦ ਸਮਝਦਾਰ, ਤਜੁਰਬੇਕਾਰ, ਸਿੱਖਿਆ ਸ਼ਾਸ਼ਤਰੀ ਹਨ, ਜਿਨ੍ਹਾਂ ’ਤੇ ਪੰਜਾਬੀ ਯੂਨੀਵਰਸਿਟੀ ਨੂੰ ਠੀਕ ਢੰਗ ਨਾਲ ਚਲਾਉਣ ਦੀ ਜ਼ਿੰਮੇਵਾਰੀ ਪਾਈ ਗਈ ਹੈ। ਡਾ. ਜਗਦੀਪ ਸਿੰਘ ਆਈਜਰ ਦੇ ਰਜਿਸਟਰਾਰ ਤੋਂ ਪਹਿਲਾਂ ਪੁਸ਼ਪਾ ਗੁਜਰਾਲ ਸਾਇੰਸ ਸਿਟੀ ’ਚ ਬਤੌਰ ਐਡਵਾਈਜ਼ਰ ਕੰਮ ਕਰ ਚੁੱਕੇ ਹਨ।

ਸਾਂਝਾ ਕਰੋ

ਪੜ੍ਹੋ

ਪੰਜਾਬ ਰਾਜ ਦੀਆਂ ਮੰਡੀਆਂ ਵਿੱਚੋਂ 130.07 ਲੱਖ

— ਹਾੜੀ ਸੀਜਨ 2025-26 ਦੌਰਾਨ ਸਰਕਾਰੀ ਏਜੰਸੀਆਂ ਵੱਲੋਂ 119.23 ਲੱਖ...