May 20, 2025

ਅਚਾਨਕ ਵੱਧ ਜਾਏ BP ਵੱਧਣ ‘ਤੇ ਇਹਨਾਂ ਘਰੇਲੂ ਉਪਾਅ ਦੀ ਕਰੋ ਵਰਤੋ

ਨਵੀਂ ਦਿੱਲੀ, 20 ਮਈ – ਹਾਈਪਰਟੈਂਸ਼ਨ ਕਾਰਨ ਕਈ ਲੋਕਾਂ ਨੂੰ ਹਾਈ ਬੀਪੀ ਹੋ ਜਾਂਦਾ ਹੈ। ਅਜਿਹੇ ਲੋਕਾਂ ਵਿੱਚ ਜ਼ਰੂਰਤ ਤੋਂ ਵੱਧ ਤਣਾਅ ਅਤੇ ਚਿੰਤਾ ਬਲੱਡ ਪ੍ਰੈਸ਼ਰ ਵਧਾਉਣ ਦਾ ਕਾਰਨ ਬਣਦੀ ਹੈ। ਅਸਲ ਵਿੱਚ, ਜਦੋਂ ਅਸੀਂ ਤਣਾਅ ਵਿੱਚ ਹੁੰਦੇ ਹਾਂ ਤਾਂ ਦਿਮਾਗ ਵਿੱਚ ਮੌਜੂਦ ਖਾਸ ਕਿਸਮ ਦੇ ਨਰਵਸ ਸਿਸਟਮ ਐਕਟਿਵ ਹੋ ਜਾਂਦੇ ਹਨ। ਇਸ ਨਾਲ ਕਾਰਟਿਸੋਲ ਅਤੇ ਐਡ੍ਰੇਨਲਾਈਨ ਨਾਂ ਦੇ ਹਾਰਮੋਨ ਰਿਲੀਜ਼ ਹੋਣ ਲੱਗ ਪੈਂਦੇ ਹਨ, ਜਿਨ੍ਹਾਂ ਨੂੰ ‘ਸਟਰੈੱਸ ਹਾਰਮੋਨ’ ਵੀ ਕਿਹਾ ਜਾਂਦਾ ਹੈ। ਇਸ ਹਾਰਮੋਨ ਕਰਕੇ ਸਰੀਰ ਦੀਆਂ ਨਸਾਂ ਸੁੰਗੜਨਾ ਸ਼ੁਰੂ ਕਰ ਦਿੰਦੀਆਂ ਹਨ ਅਤੇ ਦਿਲ ਦੀ ਧੜਕਨ ਤੇਜ਼ ਹੋ ਜਾਂਦੀ ਹੈ। ਨਸਾਂ ਦੇ ਸੁੰਗੜਨ ਕਾਰਨ ਖੂਨ ਨੂੰ ਦਿਲ ਤੱਕ ਪਹੁੰਚਣ ਵਿੱਚ ਮੁਸ਼ਕਲ ਆਉਂਦੀ ਹੈ ਜਿਸ ਨਾਲ ਬਲੱਡ ਪ੍ਰੈਸ਼ਰ ਵੱਧ ਜਾਂਦਾ ਹੈ। ਹਾਈ ਬਲੱਡ ਪ੍ਰੈਸ਼ਰ ਦਾ ਸਮੇਂ ‘ਤੇ ਇਲਾਜ ਲਾਜ਼ਮੀ ਹੈ, ਨਹੀਂ ਤਾਂ ਇਹ ਹਾਰਟ ਅਟੈਕ ਜਾਂ ਸਟਰੋਕ ਦੇ ਖਤਰੇ ਨੂੰ ਵਧਾ ਸਕਦਾ ਹੈ। ਕਈ ਵਾਰ ਬਲੱਡ ਪ੍ਰੈਸ਼ਰ ਅਚਾਨਕ ਹੀ ਵੱਧ ਜਾਂਦਾ ਹੈ। ਅਜਿਹਾ ਵਿੱਚ ਕੁਝ ਘਰੇਲੂ ਨੁਸਖਿਆਂ ਨੂੰ ਜ਼ਰੂਰ ਜਾਣ ਲਓ, ਜਿਨ੍ਹਾਂ ਰਾਹੀਂ ਤੁਰੰਤ ਆਰਾਮ ਮਿਲ ਸਕੇ। ਅਚਾਨਕ ਵਧ ਜਾਏ ਬਲੱਡ ਪ੍ਰੈਸ਼ਰ ਤਾਂ ਕੀ ਕਰੀਏ? ਗਰਮੀਆਂ ਵਿੱਚ ਕਈ ਵਾਰ ਬਲੱਡ ਪ੍ਰੈਸ਼ਰ ਦੇ ਮਰੀਜ਼ਾਂ ਨੂੰ ਦਵਾਈ ਖਾਣ ਤੋਂ ਬਾਅਦ ਵੀ ਦਿਨ ਦੌਰਾਨ ਬੀਪੀ ਵੱਧ ਜਾਣ ਦੀ ਸਮੱਸਿਆ ਹੋ ਜਾਂਦੀ ਹੈ। ਅਜਿਹਾ ਹਾਲਾਤਾਂ ਵਿੱਚ ਕੁਝ ਘਰੇਲੂ ਅਤੇ ਆਯੁਰਵੇਦਿਕ ਨੁਸਖੇ ਅਜ਼ਮਾਏ ਜਾ ਸਕਦੇ ਹਨ, ਜੋ ਤੁਰੰਤ ਆਰਾਮ ਦੇ ਸਕਦੇ ਹਨ। ਘਰੇਲੂ ਨੁਸਖੇ: ਤੁਲਸੀ ਦੇ ਪੱਤੇ – 5-6 ਤੁਲਸੀ ਦੇ ਪੱਤੇ ਚਾਬਣਾ ਲਾਭਕਾਰੀ ਰਹਿੰਦਾ ਹੈ। ਲੱਸਣ – ਲੱਸਣ ਦੀ ਇੱਕ ਕਲੀ ਖਾਲੀ ਪੇਟ ਚਾਬਣਾ ਬਲੱਡ ਪ੍ਰੈਸ਼ਰ ਘਟਾਉਂਦਾ ਹੈ। ਨਿੰਬੂ ਪਾਣੀ – ਗਰਮ ਪਾਣੀ ਵਿੱਚ ਨਿੰਬੂ ਪੀਣਾ ਰਕਤ ਚਾਪ ਨੂੰ ਨਿਯੰਤ੍ਰਿਤ ਕਰਦਾ ਹੈ। ਧਨੀਆ ਅਤੇ ਸੌਂਫ ਦਾ ਕਾੜਾ – ਧਨੀਆ ਅਤੇ ਸੌਂਫ ਨੂੰ ਪਾਣੀ ਵਿੱਚ ਉਬਾਲ ਕੇ ਪੀਣਾ ਲਾਭਕਾਰੀ ਹੈ। ਡੂੰਘੇ ਸਾਂਹ ਲੈਣ ਦੀ ਕਸਰਤ – ਹੌਲੀ-ਹੌਲੀ ਅਤੇ ਡੂੰਘੇ ਸਾਂਹ ਲੈਣਾ ਤਣਾਅ ਘਟਾ ਕੇ ਬੀਪੀ ਕਾਬੂ ਕਰ ਸਕਦਾ ਹੈ। ਹੱਥਾਂ ਨੂੰ ਠੰਡੇ ਪਾਣੀ ਵਿੱਚ ਪਾਓ ਜਦੋਂ ਵੀ ਬੀਪੀ ਵਧਣ ਕਾਰਨ ਚੱਕਰ ਆਉਣ, ਘਬਰਾਹਟ, ਬੇਚੈਨੀ ਜਾਂ ਬੇਹੋਸ਼ੀ ਵਰਗਾ ਅਹਿਸਾਸ ਹੋਵੇ, ਤਾਂ ਤੁਰੰਤ ਆਪਣੇ ਦੋਵੇਂ ਹੱਥਾਂ ਨੂੰ ਲਗਭਗ 10 ਮਿੰਟ ਲਈ ਠੰਡੇ ਜਾਂ ਨਾਰਮਲ ਤਾਪਮਾਨ ਵਾਲੇ ਪਾਣੀ ਦੀ ਬਾਲਟੀ ਵਿੱਚ ਡੁਬੋ ਦਿਓ। ਹਥੇਲੀਆਂ, ਕਲਾਈਆਂ ਅਤੇ ਕੋਹਣੀ ਤੋਂ ਹੇਠਾਂ ਤੱਕ ਦੇ ਹਿੱਸੇ ਨੂੰ ਪਾਣੀ ਵਿੱਚ ਰੱਖੋ। ਇਸ ਤਰੀਕੇ ਨਾਲ ਸਰੀਰ ਦੀ ਗਰਮੀ ਘਟਦੀ ਹੈ ਅਤੇ ਬਲੱਡ ਪ੍ਰੈਸ਼ਰ ਨੂੰ ਨਾਰਮਲ ਕਰਨ ਵਿੱਚ ਮਦਦ ਮਿਲਦੀ ਹੈ। ਇਹ ਇੱਕ ਤੇਜ਼ ਅਤੇ ਪ੍ਰਭਾਵਸ਼ਾਲੀ ਘਰੇਲੂ ਨੁਸਖਾ ਹੈ ਜੋ ਅਚਾਨਕ ਵਧੇ ਬੀਪੀ ਨੂੰ ਕਾਬੂ ਕਰਨ ਵਿੱਚ ਸਹਾਇਕ ਸਾਬਤ ਹੋ ਸਕਦਾ ਹੈ। ਸਿਰ ‘ਤੇ ਠੰਡੇ ਪਾਣੀ ਦੀ ਪੱਟੀ ਰੱਖੋ ਗਰਮੀ, ਤਿੱਖੀ ਧੁੱਪ ਅਤੇ ਡੀਹਾਈਡਰੇਸ਼ਨ ਕਾਰਨ ਕਈ ਵਾਰ ਬੀਪੀ ਵਧ ਜਾਂਦਾ ਹੈ। ਅਜਿਹੇ ਹਾਲਾਤ ਵਿੱਚ ਸਿਰ ‘ਤੇ ਠੰਡੇ ਪਾਣੀ ਦੀ ਪੱਟੀ ਰੱਖਣੀ ਚਾਹੀਦੀ ਹੈ। ਇਸ ਨਾਲ ਸਿਰ ਦਰਦ ‘ਚ ਆਰਾਮ ਮਿਲਦਾ ਹੈ ਅਤੇ ਸਰੀਰ ਦਾ ਤਾਪਮਾਨ ਨਿਯੰਤ੍ਰਿਤ ਰਹਿੰਦਾ ਹੈ, ਜਿਸ ਨਾਲ ਬਲੱਡ ਪ੍ਰੈਸ਼ਰ ਨੂੰ ਕਾਬੂ ਵਿੱਚ ਲਿਆਉਣ ਵਿੱਚ ਮਦਦ ਮਿਲਦੀ ਹੈ। ਇਹ ਘਰੇਲੂ ਉਪਾਅ ਗਰਮੀਆਂ ਵਿੱਚ ਬਹੁਤ ਲਾਭਕਾਰੀ ਸਾਬਤ ਹੋ ਸਕਦਾ ਹੈ। ਪਾਣੀ ਸੀਪ-ਸੀਪ ਕਰ ਕੇ ਪੀਓ ਅਤੇ ਡੂੰਘੇ ਸਾਂਹ ਲਵੋ ਜਦੋਂ ਵੀ ਤਣਾਅ ਕਾਰਨ ਬੀਪੀ ਵੱਧਣ ਦਾ ਅਹਿਸਾਸ ਹੋਵੇ ਤਾਂ ਪਾਣੀ ਨੂੰ ਇੱਕੋ ਵਾਰੀ ਨਾ ਪੀ ਕੇ ਸੀਪ-ਸੀਪ ਕਰ ਕੇ ਪੀਓ। ਇਸ ਨਾਲ ਸਰੀਰ ਨੂੰ ਹਾਈਡ੍ਰੇਸ਼ਨ ਮਿਲਦਾ ਹੈ ਅਤੇ ਦਿਲ ਦੀ ਧੜਕਨ ਸਧਾਰਨ ਰਹਿੰਦੀ ਹੈ। ਨਾਲ ਹੀ, ਗਹਿਰੀ ਸਾਂਹ ਲੈ ਕੇ ਖੁਦ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕਰੋ, ਇਸ ਨਾਲ ਗੁੱਸਾ ਵੀ ਘੱਟ ਹੁੰਦਾ ਹੈ ਅਤੇ ਬੀਪੀ ਵੀ ਕਾਬੂ ਵਿੱਚ ਆਉਂਦਾ ਹੈ। ਚੰਦਰ ਨਾੜੀ ਨੂੰ ਸਰਗਰਮ ਕਰੋ ਜਦੋਂ ਵੀ ਬਲੱਡ ਪ੍ਰੈਸ਼ਰ ਵਧਿਆ ਮਹਿਸੂਸ ਹੋਵੇ, ਆਪਣੇ ਨੱਕ ਦੇ ਸੁਰਾਖਾਂ ਨੂੰ ਜਾਂਚੋ। ਸੱਜੇ ਪਾਸੇ ਦੇ ਸੁਰਾਖ ਨੂੰ ਬੰਦ ਕਰਕੇ ਸਿਰਫ ਖੱਬੇ ਨੱਕ ਨਾਲ ਸਾਹ ਲਓ ਅਤੇ ਛੱਡੋ। ਚੰਦਰ ਨਾੜੀ ਸਰਗਰਮ ਹੁੰਦੇ ਸਾਰ ਬੀ.ਪੀ. ਨਾਰਮਲ ਹੋਣ ਲੱਗੇਗਾ। ਨਿੰਬੂ ਪਾਣੀ ਪੀਓ ਜੇਕਰ ਬਲੱਡ ਪ੍ਰੈਸ਼ਰ ਵੱਧ ਗਿਆ ਹੋਵੇ ਤਾਂ ਤੁਰੰਤ ਨਿੰਬੂ ਦਾ ਰਸ ਇਕ ਗਲਾਸ ਪਾਣੀ ਵਿੱਚ ਪਾ ਕੇ ਪੀਓ। ਇਹ ਸਰੀਰ ਨੂੰ ਰਿਲੈਕਸ ਕਰਦਾ ਹੈ ਅਤੇ ਤਣਾਅ ਘਟਾਉਂਦਾ ਹੈ। ਨਿੰਬੂ ਵਿੱਚ ਮੌਜੂਦ ਪੋਟੈਸ਼ੀਅਮ ਅਤੇ ਐਂਟੀਆਕਸੀਡੈਂਟਸ ਬੀਪੀ ਕੰਟਰੋਲ ਕਰਨ ਵਿੱਚ ਮਦਦ ਕਰਦੇ ਹਨ।

ਅਚਾਨਕ ਵੱਧ ਜਾਏ BP ਵੱਧਣ ‘ਤੇ ਇਹਨਾਂ ਘਰੇਲੂ ਉਪਾਅ ਦੀ ਕਰੋ ਵਰਤੋ Read More »

ਬਠਿੰਡਾ ’ਚ ਪਾਰਾ 44 ਡਿਗਰੀ ਪੁੱਜਿਆ

ਬਠਿੰਡਾ, 20 ਮਈ – ਬਠਿੰਡਾ ਦੇ ਵਿੱਚ ਪਾਰਾ 44 ਪਾਰ ਕਰ ਗਿਆ ਹੈ। ਗਰਮੀ ਦੇ ਕਹਿਰ ਕਾਰਨ ਜਿੱਥੇ ਆਮ ਜਨਜੀਵਨ ਪ੍ਰਭਾਵਿਤ ਹੋਇਆ ਪਿਆ ਉੱਥੇ ਹੀ ਬਠਿੰਡਾ ’ਚ ਬੰਦ ਤੇਂਦੁਏ ਅਤੇ ਪੰਛੀਆਂ ਨੂੰ ਗ਼ਰਮੀ ਤੋਂ ਬਚਾਉਣ ਲਈ ਜ਼ੂ ਦੇ ਕਰਮਚਾਰੀਆਂ ਵੱਲੋਂ ਤੇਂਦੂਏ ਤੇ ਮੋਰਾਂ ਦੇ ਪਿੰਜਰਾਂ ਦੇ ਬਾਹਰ ਕੂਲਰ ਵੀ ਲਗਾਏ ਹੋਏ ਹਨ ਤਾਂ ਕਿ ਇਹ ਗਰਮੀ ਤੋਂ ਬਚੇ ਰਹਿਣ। ਇਸਦੇ ਨਾਲ ਹੀ ਰੋਜ਼ਾਨਾ ਤਿੰਨ ਤੋਂ ਚਾਰ ਵਾਰੀ ਠੰਡਾ ਪਾਣੀ ਪਿੰਜਰਾ ’ਚ ਛਿੜਕਿਆ ਜਾਂਦਾ ਹੈ ਅਤੇ ਉਹਨਾਂ ਨੂੰ ਲੀਵ 52, ਐਂਟੀਬਾਇਟਿਕ ਦਵਾਈਆਂ ਵੀ ਦਿੱਤੀਆਂ ਜਾ ਰਹੀਆਂ। ਜਿਸ ਦੇ ਨਾਲ ਉਹ ਗਰਮੀ ਤੋਂ ਬਚੇ ਰਹਿਣ।

ਬਠਿੰਡਾ ’ਚ ਪਾਰਾ 44 ਡਿਗਰੀ ਪੁੱਜਿਆ Read More »

ਇੱਥੇ ਖੇਡਿਆ ਜਾਵੇਗਾ IPL ਦਾ ਫਾਈਨਲ

ਨਵੀਂ ਦਿੱਲੀ, 20 ਮਈ – ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ 3 ਜੂਨ ਨੂੰ ਆਈਪੀਐਲ 2025 ਦਾ ਫਾਈਨਲ ਮੁਕਾਬਲਾ ਖੇਡਿਆ ਜਾਵੇਗਾ। BCCI ਨੇ ਮੰਗਲਵਾਰ ਨੂੰ ਇੱਕ ਲੰਬੀ ਬੈਠਕ ਤੋਂ ਬਾਅਦ ਇਹ ਫੈਸਲਾ ਲਿਆ।

ਇੱਥੇ ਖੇਡਿਆ ਜਾਵੇਗਾ IPL ਦਾ ਫਾਈਨਲ Read More »

ਬੱਚਿਆਂ ਨੂੰ ਲੱਗੀਆਂ ਮੌਜਾਂ, 23 ਮਈ ਤੋਂ 30 ਜੂਨ ਤੱਕ ਹੋਣਗੀਆਂ ਗਰਮੀਆਂ ਦੀ ਛੁਟੀਆਂ

ਚੰਡੀਗੜ੍ਹ, 20 ਮਈ – ਪੰਜਾਬ ਸਣੇ ਉੱਤਰ ਭਾਰਤ ਵਿਚ ਗਰਮੀ ਨੇ ਆਪਣਾ ਭਿਆਨਕ ਰੂਪ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਤਾਪਮਾਨ ਤੇਜ਼ੀ ਨਾਲ ਵਧ ਰਿਹਾ ਹੈ। ਇਸ ਭਿਆਨਕ ਗਰਮੀ ਨੇ ਮਨੁੱਖਾਂ ਦੇ ਨਾਲ-ਨਾਲ ਜਾਨਵਰਾਂ ਅਤੇ ਪੰਛੀਆਂ ਦਾ ਜੀਵਨ ਵੀ ਦੁੱਭਰ ਕਰ ਦਿੱਤਾ ਹੈ। ਇਸ ਵਿਚਾਲੇ ਮਾਪਿਆਂ ਅਤੇ ਬੱਚਿਆਂ ਲਈ ਰਾਹਤ ਵਾਲੀ ਖਬਰ ਸਾਹਮਣੇ ਆਈ ਹੈ। ਵਧਦੀ ਗਰਮੀ ਦੇ ਮੱਦੇਨਜ਼ਰ, ਚੰਡੀਗੜ੍ਹ ਦੇ ਸਕੂਲਾਂ ਵਿੱਚ ਗਰਮੀਆਂ ਦੀਆਂ ਛੁੱਟੀਆਂ ਦਾ ਐਲਾਨ ਕਰ ਦਿੱਤਾ ਗਿਆ ਹੈ। ਚੰਡੀਗੜ੍ਹ ਦੇ 120 ਤੋਂ ਵੱਧ ਸਰਕਾਰੀ ਸਕੂਲਾਂ ਵਿੱਚ ਪੜ੍ਹ ਰਹੇ 1.5 ਲੱਖ ਤੋਂ ਵੱਧ ਵਿਦਿਆਰਥੀਆਂ ਲਈ 23 ਮਈ ਤੋਂ ਗਰਮੀਆਂ ਦੀਆਂ ਛੁੱਟੀਆਂ ਸ਼ੁਰੂ ਹੋਣ ਜਾ ਰਹੀਆਂ ਹਨ। ਇਹ ਛੁੱਟੀਆਂ 39 ਦਿਨਾਂ ਲਈ ਰਹਿਣਗੀਆਂ ਅਤੇ 30 ਜੂਨ ਤੱਕ ਜਾਰੀ ਰਹਿਣਗੀਆਂ, ਜਿਸ ਤੋਂ ਬਾਅਦ ਸਕੂਲ 1 ਜੁਲਾਈ ਨੂੰ ਦੁਬਾਰਾ ਖੁੱਲ੍ਹਣਗੇ। ਸਿੱਖਿਆ ਵਿਭਾਗ ਵੱਲੋਂ ਛੁੱਟੀਆਂ ਦੇ ਐਲਾਨ ਦੇ ਨਾਲ ਹੀ ਅਧਿਆਪਕਾਂ ਵੱਲੋਂ ਬੱਚਿਆਂ ਨੂੰ ਘਰ ਦਾ ਕੰਮ ਦੇਣ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਸਿੱਖਿਆ ਵਿਭਾਗ ਛੁੱਟੀਆਂ ਦੌਰਾਨ ਵਿਦਿਆਰਥੀਆਂ ਲਈ ਰਾਸ਼ਟਰੀ ਸੇਵਾ ਯੋਜਨਾ (ਐਨਐਸਐਸ) ਕੈਂਪ ਵੀ ਲਗਾਏਗਾ, ਜਿਸ ਦੀਆਂ ਤਰੀਕਾਂ ਜਲਦੀ ਹੀ ਸਕੂਲਾਂ ਨੂੰ ਦੱਸ ਦਿੱਤੀਆਂ ਜਾਣਗੀਆਂ। ਛੁੱਟੀਆਂ ਦੌਰਾਨ ਕਲੈਰੀਕਲ ਅਤੇ ਗਰੁੱਪ ਡੀ ਸਟਾਫ਼ ਦੇ ਨਾਲ-ਨਾਲ ਪ੍ਰਿੰਸੀਪਲ ਵਿਭਾਗੀ ਕੰਮ ਸੰਭਾਲਣ ਅਤੇ ਪੱਤਰਾਂ ਦਾ ਜਵਾਬ ਦੇਣ ਲਈ ਨਿਯਮਿਤ ਤੌਰ ‘ਤੇ ਸਕੂਲਾਂ ਵਿੱਚ ਆਉਣਗੇ। ਇਸ ਤੋਂ ਇਲਾਵਾ, ਅਧਿਆਪਕਾਂ ਨੂੰ ਰੋਸਟਰ ਅਨੁਸਾਰ ਦੋ-ਦੋ ਦਿਨ ਡਿਊਟੀ ਵੀ ਲਗਾਈ ਜਾਵੇਗੀ। ਸੀਸੀਪੀਸੀਆਰ ਨੇ ਧੁੱਪ ਵਿੱਚ ਬੱਚਿਆਂ ਦਾ ਧਿਆਨ ਰੱਖਣ ਦੀ ਕੀਤੀ ਅਪੀਲ… ਵਧਦੀ ਗਰਮੀ ਦੇ ਮੱਦੇਨਜ਼ਰ, ਚੰਡੀਗੜ੍ਹ ਕਮਿਸ਼ਨ ਫਾਰ ਪ੍ਰੋਟੈਕਸ਼ਨ ਆਫ਼ ਚਾਈਲਡ ਰਾਈਟਸ (ਸੀਸੀਪੀਸੀਆਰ) ਨੇ ਸਿੱਖਿਆ ਵਿਭਾਗ ਨੂੰ ਅਪੀਲ ਕੀਤੀ ਹੈ ਕਿ ਉਹ ਪ੍ਰੀ-ਪ੍ਰਾਇਮਰੀ ਅਤੇ ਪ੍ਰਾਇਮਰੀ ਸਕੂਲਾਂ ਦੇ ਬੱਚਿਆਂ ਲਈ ਮੈਦਾਨਾਂ ਵਿੱਚ ਖੇਡਣ ਦਾ ਸਮਾਂ ਨਿਰਧਾਰਤ ਕਰੇ। ਕਮਿਸ਼ਨ ਨੇ ਨਿਰਦੇਸ਼ ਦਿੱਤਾ ਹੈ ਕਿ ਛੋਟੇ ਬੱਚਿਆਂ ਨੂੰ ਸਿੱਧੀ ਧੁੱਪ ਤੋਂ ਸੁਰੱਖਿਅਤ ਰੱਖਿਆ ਜਾਣਾ ਚਾਹੀਦਾ ਹੈ ਅਤੇ ਉਨ੍ਹਾਂ ਦੀਆਂ ਬਾਹਰੀ ਗਤੀਵਿਧੀਆਂ, ਜਿਵੇਂ ਕਿ ਖੇਡਾਂ ਅਤੇ ਛੁੱਟੀਆਂ, ਦਿਨ ਦੇ ਘੱਟ ਧੁੱਪ ਵਾਲੇ ਸਮੇਂ ਦੌਰਾਨ ਆਯੋਜਿਤ ਕੀਤੀਆਂ ਜਾਣੀਆਂ ਚਾਹੀਦੀਆਂ ਹਨ।

ਬੱਚਿਆਂ ਨੂੰ ਲੱਗੀਆਂ ਮੌਜਾਂ, 23 ਮਈ ਤੋਂ 30 ਜੂਨ ਤੱਕ ਹੋਣਗੀਆਂ ਗਰਮੀਆਂ ਦੀ ਛੁਟੀਆਂ Read More »

ਭਾਰਤ ਨੇ ਠੁਕਰਾਈ ਸਿੰਧੂ ਜਲ ਸੰਧੀ ਦੀ ਬਹਾਲੀ ਵਾਲੀ ਪਾਕਿਸਤਾਨ ਦੀ ਮੰਗ

20, ਮਈ – ਭਾਰਤ ਨੇ ਸਿੰਧੂ ਜਲ ਸਮਝੌਤੇ ਸਬੰਧੀ ਪਾਕਿਸਤਾਨ ਨੂੰ ਸਪੱਸ਼ਟ ਸੰਦੇਸ਼ ਦੇ ਦਿੱਤਾ ਹੈ। ਭਾਰਤ ਹੁਣ ਜਲ ਸੰਧੀ ਸੰਬੰਧੀ ਪੁਰਾਣੀਆਂ ਸ਼ਰਤਾਂ ਨਾਲ ਸਹਿਮਤ ਨਹੀਂ ਹੋਵੇਗਾ। ਸਰਕਾਰੀ ਸੂਤਰਾਂ ਅਨੁਸਾਰ, ਭਾਰਤ ਸਰਕਾਰ ਪਾਕਿਸਤਾਨ ਦੇ ਜਲ ਸਰੋਤ ਮੰਤਰਾਲੇ ਵੱਲੋਂ ਭੇਜੀ ਗਈ ਅਪੀਲ ‘ਤੇ ਵਿਚਾਰ ਨਹੀਂ ਕਰੇਗੀ। ਭਾਰਤ ਹੁਣ ਇਸ ਸੰਧੀ ‘ਤੇ ਮੁੜ ਗੱਲਬਾਤ ਕਰਨ ਤੇ ਅੰਤਰਰਾਸ਼ਟਰੀ ਨਿਯਮਾਂ ਅਤੇ ਭਾਰਤ ਦੇ ਹਿੱਤਾਂ ਅਨੁਸਾਰ ਇਸ ਵਿੱਚ ਸੋਧ ਕਰਨ ਦਾ ਇਰਾਦਾ ਰੱਖਦਾ ਹੈ। ਸੂਤਰਾਂ ਅਨੁਸਾਰ ਭਾਰਤ ਦਾ ਮੰਨਣਾ ਹੈ ਕਿ ਸਿੰਧੂ ਜਲ ਸੰਧੀ ਭਾਰਤ ਅਤੇ ਪਾਕਿਸਤਾਨ ਵਿਚਕਾਰ ਸਤੰਬਰ 1960 ਵਿੱਚ ਸਹੀਬੱਧ ਹੋਈ ਸੀ, ਉਸ ਸਮੇਂ ਇਹ ‘ਸਦਭਾਵਨਾ’ ਅਤੇ ਦੋਸਤੀ ਦੇ ਆਧਾਰ ‘ਤੇ ਫੈਸਲਾ ਕੀਤਾ ਗਿਆ ਸੀ, ਪਰ ਪਿਛਲੇ ਤਿੰਨ ਦਹਾਕਿਆਂ ਵਿੱਚ ਪਾਕਿਸਤਾਨ ਨੇ ਅੱਤਵਾਦ ਨੂੰ ਉਤਸ਼ਾਹਿਤ ਕਰਕੇ ਉਸ ਵਿਸ਼ਵਾਸ ਨੂੰ ਤੋੜਿਆ ਹੈ। ਭਾਰਤ ਹੁਣ 21ਵੀਂ ਸਦੀ ਦੀਆਂ ਜ਼ਰੂਰਤਾਂ ਦੇ ਅਨੁਸਾਰ ਇਸ ਸੰਧੀ ‘ਤੇ ਮੁੜ ਗੱਲਬਾਤ ਕਰਨਾ ਚਾਹੁੰਦਾ ਹੈ। ਸੂਤਰਾਂ ਅਨੁਸਾਰ, ਇਹ ਸੰਧੀ ਉਸ ਸਮੇਂ ਦੀ ਇੰਜੀਨੀਅਰਿੰਗ ਅਤੇ ਹਾਲਾਤਾਂ ਨੂੰ ਧਿਆਨ ਵਿੱਚ ਰੱਖ ਕੇ ਕੀਤੀ ਗਈ ਸੀ, ਜਦੋਂ ਨਾ ਤਾਂ ਆਬਾਦੀ ਇੰਨੀ ਜ਼ਿਆਦਾ ਸੀ ਤੇ ਨਾ ਹੀ ਜਲਵਾਯੂ ਪਰਿਵਰਤਨ ਵਰਗੀਆਂ ਗੰਭੀਰ ਚੁਣੌਤੀਆਂ ਸਨ। ਹੁਣ, ਵਧਦੀ ਆਬਾਦੀ, ਗਲੇਸ਼ੀਅਰਾਂ ਦੇ ਪਿਘਲਣ, ਦਰਿਆਵਾਂ ਵਿੱਚ ਪਾਣੀ ਦੀ ਘਟਦੀ ਮਾਤਰਾ ਅਤੇ ਸਾਫ਼ ਊਰਜਾ ਦੀ ਜ਼ਰੂਰਤ ਦੇ ਮੱਦੇਨਜ਼ਰ, ਇਸ ਸੰਧੀ ਦੀ ਸਮੀਖਿਆ ਕਰਨਾ ਜ਼ਰੂਰੀ ਹੋ ਗਿਆ ਹੈ। ਭਾਰਤ ਦਾ ਇਹ ਵੀ ਮੰਨਣਾ ਹੈ ਕਿ ਪਾਕਿਸਤਾਨ ਨੇ ਮੁੜ ਗੱਲਬਾਤ ਵਿੱਚ ਵਾਰ-ਵਾਰ ਰੁਕਾਵਟਾਂ ਪੈਦਾ ਕੀਤੀਆਂ ਹਨ, ਜੋ ਕਿ ਇਸ ਸੰਧੀ ਦੇ ਉਪਬੰਧਾਂ ਦੀ ਉਲੰਘਣਾ ਹੈ। ਸੂਤਰਾਂ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਭਾਰਤ ਅੰਤਰਰਾਸ਼ਟਰੀ ਨਿਯਮਾਂ ਦੀ ਉਲੰਘਣਾ ਨਹੀਂ ਕਰੇਗਾ, ਪਰ ਉਹ ਆਪਣੇ ਹਿੱਸੇ ਦਾ ਪਾਣੀ ਜ਼ਰੂਰ ਲਵੇਗਾ। ਸਿੰਧੂ ਜਲ ਸੰਧੀ ਇੱਕ ਲੰਬੇ ਸਮੇਂ ਦਾ ਪ੍ਰੋਜੈਕਟ ਹੈ ਤੇ ਇਸਦਾ ਭਵਿੱਖ ਇਸ ਗੱਲ ‘ਤੇ ਨਿਰਭਰ ਕਰੇਗਾ ਕਿ ਕੀ ਪਾਕਿਸਤਾਨ ਵੱਲੋਂ ਕੋਈ ਭਾਰਤ ਵਿਰੋਧੀ ਗਤੀਵਿਧੀ ਹੁੰਦੀ ਹੈ।

ਭਾਰਤ ਨੇ ਠੁਕਰਾਈ ਸਿੰਧੂ ਜਲ ਸੰਧੀ ਦੀ ਬਹਾਲੀ ਵਾਲੀ ਪਾਕਿਸਤਾਨ ਦੀ ਮੰਗ Read More »

13 ਮਹੀਨਿਆਂ ਬਾਅਦ ਪੰਜਾਬੀ ਯੂਨੀਵਰਸਿਟੀ ਨੂੰ ਮਿਲਿਆ ਨਵਾਂ ਚਾਂਸਲਰ

ਪਟਿਆਲਾ, 20 ਮਈ – ਪੰਜਾਬੀ ਯੂਨੀਵਰਸਿਟੀ ਨੂੰ ਲਗਭਗ 13 ਮਹੀਨਿਆਂ ਬਾਅਦ ਆਖਿਰ ਨਵਾਂ ਵਾਈਸ ਚਾਂਸਲਰ ਮਿਲ ਗਿਆ ਹੈ। ਪੰਜਾਬ ਦੇ ਰਾਜਪਾਲ ਨੇ ਸਰਕਾਰ ਵੱਲੋਂ ਚੌਥੀ ਵਾਰ ਬਦਲ ਕੇ ਭੇਜੇ ਗਏ। ਪੈਨਲ ’ਚ ਇੰਡੀਅਨ ਇੰਸਟੀਚਿਊਟ ਆਫ ਸਾਇੰਸ ਐਜੂਕੇਸ਼ਨ ਐਂਡ ਰਿਸਰਚ ਮੋਹਾਲੀ (ਆਈਜਰ ਸੰਸਥਾ) ਦੇ ਰਜਿਸਟਰਾਰ ਡਾ. ਜਗਦੀਪ ਸਿੰਘ ਨੂੰ ਪੰਜਾਬੀ ਯੂਨੀਵਰਸਿਟੀ ਦਾ ਨਵਾਂ ਵਾਈਸ ਚਾਂਸਲਰ ਨਿਯੁਕਤ ਕੀਤਾ ਗਿਆ ਹੈ। ਇਹ ਹੁਕਮ ਤੁਰੰਤ ਪ੍ਰਭਾਵ ਨਾਲ ਲਾਗੂ ਕਰ ਦਿੱਤੇ ਗਏ ਹਨ। ਡਾ. ਜਗਦੀਪ ਸਿੰਘ ਇਕ ਬੇਹੱਦ ਸਮਝਦਾਰ, ਤਜੁਰਬੇਕਾਰ, ਸਿੱਖਿਆ ਸ਼ਾਸ਼ਤਰੀ ਹਨ, ਜਿਨ੍ਹਾਂ ’ਤੇ ਪੰਜਾਬੀ ਯੂਨੀਵਰਸਿਟੀ ਨੂੰ ਠੀਕ ਢੰਗ ਨਾਲ ਚਲਾਉਣ ਦੀ ਜ਼ਿੰਮੇਵਾਰੀ ਪਾਈ ਗਈ ਹੈ। ਡਾ. ਜਗਦੀਪ ਸਿੰਘ ਆਈਜਰ ਦੇ ਰਜਿਸਟਰਾਰ ਤੋਂ ਪਹਿਲਾਂ ਪੁਸ਼ਪਾ ਗੁਜਰਾਲ ਸਾਇੰਸ ਸਿਟੀ ’ਚ ਬਤੌਰ ਐਡਵਾਈਜ਼ਰ ਕੰਮ ਕਰ ਚੁੱਕੇ ਹਨ।

13 ਮਹੀਨਿਆਂ ਬਾਅਦ ਪੰਜਾਬੀ ਯੂਨੀਵਰਸਿਟੀ ਨੂੰ ਮਿਲਿਆ ਨਵਾਂ ਚਾਂਸਲਰ Read More »

ਰੂਸ ਅਤੇ ਯੂਕਰੇਨ ਤੁਰੰਤ ਜੰਗਬੰਦੀ ਗੱਲਬਾਤ ਲਈ ਸਹਿਮਤ ਹਨ: ਟਰੰਪ

ਵਾਸ਼ਿੰਗਟਨ/ਮਾਸਕੋ/ਕੀਵ, 20 ਮਈ – ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਸੋਮਵਾਰ ਨੂੰ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਆਪਣੀ ਗੱਲਬਾਤ ਤੋਂ ਬਾਅਦ ਕਿਹਾ ਕਿ ਰੂਸ ਅਤੇ ਯੂਕਰੇਨ ਤੁਰੰਤ ਜੰਗਬੰਦੀ ਲਈ ਗੱਲਬਾਤ ਸ਼ੁਰੂ ਕਰਨਗੇ। ਪਰ ਕ੍ਰੇਮਲਿਨ ਨੇ ਕਿਹਾ ਕਿ ਪ੍ਰਕਿਰਿਆ ਵਿਚ ਸਮਾਂ ਲੱਗੇਗਾ ਅਤੇ ਅਮਰੀਕੀ ਰਾਸ਼ਟਰਪਤੀ ਨੇ ਸੰਕੇਤ ਦਿੱਤਾ ਕਿ ਉਹ ਮਾਸਕੋ ’ਤੇ ਦਬਾਅ ਪਾਉਣ ਲਈ ਯੂਰਪ ਵਿਚ ਨਵੀਆਂ ਪਾਬੰਦੀਆਂ ਲਗਾਉਣ ਲਈ ਤਿਆਰ ਨਹੀਂ ਹਨ। ਇਕ ਸੋਸ਼ਲ ਮੀਡੀਆ ਪੋਸਟ ਵਿਚ ਟਰੰਪ ਨੇ ਕਿਹਾ ਕਿ ਉਸ ਨੇ ਰੂਸੀ ਨੇਤਾ ਨਾਲ ਆਪਣੇ ਸੈਸ਼ਨ ਤੋਂ ਬਾਅਦ ਇਕ ਗਰੁੱਪ ਕਾਲ ਵਿਚ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਦੇ ਨਾਲ-ਨਾਲ ਯੂਰਪੀਅਨ ਯੂਨੀਅਨ, ਫਰਾਂਸ, ਇਟਲੀ, ਜਰਮਨੀ ਅਤੇ ਫਿਨਲੈਂਡ ਦੇ ਨੇਤਾਵਾਂ ਨੂੰ ਯੋਜਨਾ ਬਾਰੇ ਦੱਸਿਆ ਹੈ। ਟਰੰਪ ਨੇ ਕਿਹਾ, ‘‘ਰੂਸ ਅਤੇ ਯੂਕਰੇਨ ਤੁਰੰਤ ਜੰਗਬੰਦੀ ਅਤੇ ਸਭ ਤੋਂ ਮਹੱਤਵਪੂਰਨ ਯੁੱਧ ਦੇ ਅੰਤ ਲਈ ਗੱਲਬਾਤ ਸ਼ੁਰੂ ਕਰਨਗੇ।’’ ਬਾਅਦ ਵਿਚ ਵ੍ਹਾਈਟ ਹਾਊਸ ਨੇ ਕਿਹਾ ਉਹ ਸੋਚਦੇ ਹਨ ਕਿ ‘‘ਗੱਲਬਾਤ ਅੱਗੇ ਵਧ ਰਹੀ ਹੈ।’’ ਪਿਛਲੇ ਹਫ਼ਤੇ ਤੁਰਕੀ ਵਿਚ ਮੁਲਾਕਾਤ ਤੋਂ ਬਾਅਦ ਪੁਤਿਨ ਨੇ ਮਾਸਕੋ ਅਤੇ ਕੀਵ ਵਿਚਕਾਰ ਸਿੱਧੀ ਗੱਲਬਾਤ ਮੁੜ ਸ਼ੁਰੂ ਕਰਨ ਦਾ ਸਮਰਥਨ ਕਰਨ ਲਈ ਟਰੰਪ ਦਾ ਧੰਨਵਾਦ ਕੀਤਾ। ਪਰ ਸੋਮਵਾਰ ਦੀ ਕਾਲ ਤੋਂ ਬਾਅਦ ਉਨ੍ਹਾਂ ਨੇ ਕਿਹਾ ਕੋਸ਼ਿਸ਼ਾਂ ਆਮ ਤੌਰ ’ਤੇ ਸਹੀ ਰਾਹ ’ਤੇ ਹਨ।

ਰੂਸ ਅਤੇ ਯੂਕਰੇਨ ਤੁਰੰਤ ਜੰਗਬੰਦੀ ਗੱਲਬਾਤ ਲਈ ਸਹਿਮਤ ਹਨ: ਟਰੰਪ Read More »

ਭਾਰਤ-ਪਾਕਿਸਤਾਨ ਤਣਾਅ ਮਗਰੋਂ ਸਬਜ਼ੀ ਮੰਡੀਆਂ ‘ਚ ਛਾਈ ਮੰਦੀ

ਅੰਮ੍ਰਿਤਸਰ, 20 ਮਈ – ਭਾਰਤ-ਪਾਕਿਸਤਾਨ ਵਿਚਕਾਰ ਬਣੇ ਤਣਾਅ ਦੇ ਮਾਹੌਲ ਤੋਂ ਬਾਅਦ ਜਿੱਥੇ ਲੋਕਾਂ ਨੇ ਕਈ ਮਹੀਨਿਆਂ ਦਾ ਰਾਸ਼ਨ ਜਮ੍ਹਾਂ ਕਰਨ ਲਈ ਕਾਹਲੀ ਕੀਤੀ ਸੀ ਅਤੇ ਮੰਡੀਆਂ ਵਿੱਚ ਪਈਆਂ ਸਬਜ਼ੀਆਂ ਕੁੱਝ ਘੰਟਿਆਂ ਵਿੱਚ ਖਰੀਦ ਲਈਆਂ ਸਨ ਉੱਥੇ ਹੀ ਹੁਣ ਸੀਜ਼ਫਾਇਰ ਮਗਰੋਂ ਸਬਜ਼ੀ ਮੰਡੀ ਨਾਲ ਜੁੜੇ ਵਪਾਰੀ ਮੰਦੀ ਦੀ ਮਾਰ ਝੱਲ ਰਹੇ ਹਨ। ਗੱਲਬਾਤ ਕਰਦਿਆਂ ਬਜ਼ਾਰਾਂ ਅਤੇ ਮੰਡੀਆਂ ਦੇ ਦੁਕਾਨਦਾਰਾਂ ਵੱਲੋਂ ਦੱਸਿਆ ਗਿਆ ਕਿ, ‘ਜੰਗ ਦੇ ਹਲਾਤ ਬਣਨ ਤੋਂ ਬਾਅਦ ਲੋਕਾਂ ਨੇ ਪਹਿਲਾ ਤਾਂ ਸਮਾਨ ਥੋਕ ਦੇ ਭਾਅ ਖਰੀਦ ਕੇ ਮੰਡੀਆ ਖਾਲੀ ਕਰ ਦਿੱਤੀਆ ਅਤੇ ਜ਼ਰੂਰਤ ਤੋਂ ਵੱਧ ਸਮਾਨ ਘਰਾਂ ਵਿੱਚ ਜਮ੍ਹਾਂ ਕਰ ਲਿਆ ਪਰ ਇਸ ਤੋਂ ਬਾਅਦ ਜੰਗਬੰਦੀ ਦੇ ਐਲਾਨ ਮਗਰੋਂ ਹੁਣ ਲੋਕਾਂ ਕੋਲ ਘਰਾਂ ਵਿੱਚ ਵਾਧੂ ਰਾਸ਼ਣ ਹੋਣ ਕਰਕੇ ਬਜ਼ਾਰਾਂ ਦੇ ਨਾਲ-ਨਾਲ ਸਬਜ਼ੀ ਮੰਡੀਆਂ ਵੀ ਸੁੰਨਸਾਨ ਨਜ਼ਰ ਆ ਰਹੀਆਂ ਹਨ।’ ‘ਹੋ ਰਿਹਾ ਵੱਡਾ ਨੁਕਸਾਨ’ ਜੇਕਰ ਆੜਤੀਆ ਦੀ ਰੋਜ਼ਾਨਾ ਕਲੈਕਸ਼ਨ ਦੀ ਗੱਲ ਕਰੀਏ ਤਾਂ ਹੁਣ ਪੰਜ ਹਜ਼ਾਰ ਤੋ ਵਧ ਨਹੀ ਹੋ ਰਹੀ ਜੋ ਕਿ ਕਿਸੇ ਸਮੇਂ 50 ਹਜ਼ਾਰ ਤੋਂ ਲੱਖ ਵਿਚਾਲੇ ਹੁੰਦੀ ਸੀ ਕਿਉਂਕਿ ਜੰਗ ਦੇ ਮਾਹੌਲ ਵਿੱਚ ਪੈਨਿਕ ਦੇ ਚਲਦੇ ਹੋਈ ਵਾਧੂ ਜਮ੍ਹਾਂਖੋਰੀ ਨੇ ਢਾਂਚੇ ਨੂੰ ਹਿਲਾ ਦਿੱਤਾ ਅਤੇ ਹੁਣ ਗਾਹਕ ਨਾ ਹੋਣ ਕਰਕੇ ਦੁਕਾਨਦਾਰ ਫਾਕੇ ਕੱਟ ਰਹੇ ਹਨ। ਦੁਕਾਨਦਾਰਾਂ ਮੁਤਾਬਿਕ ਸਰਹੱਦੀ ਇਲਾਕਿਆਂ ਤੋਂ ਜੋ ਗੁਆਂਢੀ ਮੁਲਕਾਂ ਨਾਲ ਸਬਜ਼ੀ,ਮਸਾਲੇ ਅਤੇ ਡਰਾਈ ਫੂਡ ਦਾ ਵਪਾਰ ਚੱਲਦਾ ਸੀ ਉਹ ਵੀ ਪੂਰੀ ਤਰ੍ਹਾਂ ਬੰਦ ਹੈ। ਜਿਸ ਕਾਰਣ ਸਮਾਨ ਦੀ ਦਰਾਮਦ-ਬਰਾਮਦ ਨਹੀਂ ਹੋ ਰਹੀ ਅਤੇ ਇਹ ਸਾਰਾ ਸਮਾਨ ਮੰਡੀਆਂ ਵਿੱਚ ਪਿਆ ਖਰਾਬ ਹੋ ਰਿਹਾ ਹੈ। ਜਿਸ ਕਾਰਣ ਇਸ ਧੰਦੇ ਨਾਲ ਜੁੜੇ ਕਾਰੋਬਾਰੀਆਂ ਅਤੇ ਆਮ ਮਜ਼ਦੂਰਾਂ ਦਾ ਵੱਡਾ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਕੰਮ ਨਾ ਹੋਣ ਕਾਰਣ ਮੰਡੀਆਂ ਵਿੱਚ ਕੰਮ ਕਰਦੀ ਪ੍ਰਵਾਸੀ ਲੇਬਰ ਆਪਣੇ ਘਰ ਵੱਲ ਪਰਤ ਗਈ ਹੈ। ਦੋਵਾਂ ਸਰਕਾਰਾਂ ਨੂੰ ਅਪੀਲ ਕਾਰੋਬਾਰੀਆਂ ਅਤੇ ਸਬਜ਼ੀ ਦੇ ਧੰਦੇ ਨਾਲ ਜੁੜੇ ਵਪਾਰੀਆਂ ਨੇ ਭਾਰਤ-ਪਾਕਿਸਤਾਨ ਦੀ ਸਰਕਾਰ ਨੂੰ ਬੇਨਤੀ ਕੀਤੀ ਹੈ ਕਿ ਬਾਰਡਰ ਖੋਲ੍ਹੇ ਜਾਣ ਤਾਂ ਜੋ ਉਹ ਪਾਕਿਸਤਾਨ ਦੇ ਰਸਤੇ ਅਫਗਾਨਿਤਾਨ ਨਾਲ ਵਪਾਰ ਕਰ ਸਕਣ ਅਤੇ ਸਮਾਨ ਦੀ ਦਰਾਮਦ ਅਤੇ ਬਰਾਮਦ ਲਗਾਤਾਰ ਜਾਰੀ ਰਹੇ। ਜੇਕਰ ਜਲਦ ਅਜਿਹਾ ਨਹੀਂ ਹੁੰਦਾ ਤਾਂ ਬਹੁਤ ਵੱਡਾ ਆਰਥਿਕ ਨੁਕਸਾਨ ਵਪਾਰੀਆਂ ਦਾ ਹੋਵੇਗਾ।

ਭਾਰਤ-ਪਾਕਿਸਤਾਨ ਤਣਾਅ ਮਗਰੋਂ ਸਬਜ਼ੀ ਮੰਡੀਆਂ ‘ਚ ਛਾਈ ਮੰਦੀ Read More »

ਸ਼ਹੀਦੀ ਦਿਵਸ ‘ਤੇ ਵਿਸ਼ੇਸ਼/ਸ਼ਹੀਦਾਂ ਦੇ ਸਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਬਾਰੇ ਵਿਭੰਨ ਵਿਦਵਾਨਾਂ ਦੇ ਵਿਚਾਰ/ਡਾ. ਚਰਨਜੀਤ ਸਿੰਘ ਗੁਮਟਾਲਾ

ਸ੍ਰੀ ਗੁਰੂ ਅਰਜਨ ਦੇਵ ਜੀ ਸ਼ਹਾਦਤ ਬਾਰੇ ਵਿਿਭੰਨ ਵਿਦਵਾਨਾਂ ਦੇ ਕੀ ਵਿਚਾਰ ਹਨ , ਇਸ ਬਾਰੇ ਡਾ. ਸੁਖਦਿਆਲ ਸਿੰਘ ਨੇ ਬੜੇ ਵਿਸਥਾਰ ਨਾਲ ਚਰਚਾ ਕੀਤੀ ਹੈ।ਉਨ੍ਹਾਂ ਅਨੁਸਾਰ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨਾਲ ਸੰਬੰਧਤ ਸਾਡੇ ਪਾਸ ਦੋ ਸਮਕਾਲੀ ਗਵਾਹੀਆਂ ਹਨ। ਇਨ੍ਹਾਂ ਦੋਵੇਂ ਸਮਕਾਲੀ ਗਵਾਹੀਆਂ ਨਾਲ ਗੁਰੂ ਜੀ ਨੂੰ ਸ਼ਹੀਦ ਕੀਤੇ ਜਾਣ ਦੀ ਗੱਲ ਪੂਰੀ ਤਰ੍ਹਾਂ ਸਪੱਸ਼ਟ ਹੋ ਜਾਂਦੀ ਹੈ। ਪਹਿਲੀ ਗਵਾਹੀ ਬਾਦਸ਼ਾਹ ਜਹਾਂਗੀਰ ਦੀ ਆਪਣੀ ਲਿਖਤ ਹੈ ਜੋ ਤੁਜ਼ਕੇ ਜਹਾਂਗੀਰੀ ਵਿੱਚ ਦਰਜ ਹੈ। ਇਹ ਭਾਵੇਂ ਜਹਾਂਗੀਰ ਦੀ ਆਪਣੀ ਲਿਖਤ ਹੈ ਤੇ ਭਾਵੇਂ ਉਸ ਦੇ ਕਿਸੇ ਦਰਬਾਰੀ ਦੀ ਪਰ ਇਹ ਜੋ ਕੁਝ ਵੀ ਹੈ ਸਾਡੇ ਲਈ ਇੱਕ ਸਮਕਾਲੀ ਗਵਾਹੀ ਦਾ ਦਰਜਾ ਰੱਖਦੀ ਹੈ। ਦੂਜੀ ਲਿਖਤ ਫਾਦਰ ਜੈਰੋਮ ਜ਼ੇਵੀਅਰ ਦਾ 25 ਸਤੰਬਰ, 1606 ਈ. ਦਾ ਲਿਿਖਆ ਹੋਇਆ ਉਹ ਖ਼ਤ ਹੈ ਜਿਹੜਾ ਉਸ ਨੇ ਬਾਦਸ਼ਾਹ ਜਹਾਂਗੀਰ ਦੇ ਦਰਬਾਰ ਵਿੱਚੋਂ ਗੋਆ ਦੇ ਕਿਸੇ ਅਧਿਕਾਰੀ ਨੂੰ ਲਿਿਖਆ ਸੀ। ਇਸ ਵਿੱਚ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਬਾਰੇ ਅੱਖੀਂ ਦੇਖੇ ਅਤੇ ਕੰਨੀਂ ਸੁਣੇ ਹਾਲਾਤ ਹਨ। ਇਨ੍ਹਾਂ ਦੋਵਾਂ ਸਮਕਾਲੀ ਦਸਤਾਵੇਜ਼ਾਂ ਤੋਂ ਇਲਾਵਾ ਇੱਕ ਹੋਰ ਲਿਖਤ ਜੁਲਿਫਕਾਰ ਅਰਧਿਸਤਾਨੀ ਮੋਬੀਦ (ਮਹਿਿਸਨ ਫਾਨੀ) ਦੀ ਹੈ ਜਿਸ ਵਿੱਚ ਭਾਵੇਂ ਵੇਰਵਾ ਬਹੁਤ ਸੰਖੇਪ ਹੈ ਪਰ ਹੈ ਇਹ ਵੀ ਬਹੁਤ ਸਹਾਇਕ। ਇਹ ਲੇਖਕ ਗੁਰੂ ਹਰਿਗੋਬਿੰਦ ਸਾਹਿਬ ਦਾ ਸਮਕਾਲੀ ਸੀ। ਇਸ ਗਵਾਹੀ ਤੋਂ ਉਪਰਲੀਆਂ ਦੋਵੇਂ ਗਵਾਹੀਆਂ ਦੀ ਪ੍ਰੋੜਤਾ ਕੀਤੇ ਜਾਣ ਦੀ ਸਹਾਇਤਾ ਲਈ ਜਾ ਸਕਦੀ ਹੈ। ਪ੍ਰੋੜਤਾ ਕਰਨ ਲਈ ਹੀ ਗੁਰਮੁਖੀ ਦੀਆਂ ਕੁਝ ਮੁੱਢਲੀਆਂ ਲਿਖਤਾਂ ਹਨ ਜਿਨ੍ਹਾਂ ਤੋਂ ਕੁਝ ਸਾਵਧਾਨੀ ਨਾਲ ਇਸ ਵਿਸ਼ੇ ਸੰਬੰਧੀ ਮਦਦ ਲਈ ਜਾ ਸਕਦੀ ਹੈ। ਜਹਾਂਗੀਰ ਦੀ ਲਿਖਤ ਇਸ ਪ੍ਰਕਾਰ ਹੈ :- “ਗੋਇੰਦਵਾਲ ਵਿਖੇ, ਜਿਹੜਾ ਕਿ ਦਰਿਆ ਬਿਆਸ ਦੇ ਕਿਨਾਰੇ ਉੱਪਰ ਸਥਿਤ ਹੈ, ਪੀਰ ਅਤੇ ਸ਼ੇਖ਼ ਦੇ ਬੁਰਕੇ ਵਿੱਚ ਇੱਕ ਅਰਜਨ ਨਾਂ ਦਾ ਹਿੰਦੂ ਰਹਿੰਦਾ ਹੈ। ਉਸ ਨੇ ਆਪਣੇ ਤੌਰ ਤਰੀਕਿਆਂ ਰਾਹੀਂ ਆਪਣੇ ਬਾਰੇ ਧਾਰਮਿਕ ਅਤੇ ਸੰਸਾਰਕ ਨੇਤਾ ਦਾ ਐਸਾ ਰੌਲਾ ਪੁਆ ਰੱਖਿਆ ਹੈ ਕਿ ਕਈ ਸਿੱਧੇ-ਸਾਧੇ ਦਿਲ ਵਾਲੇ ਹਿੰਦੂ, ਇੱਥੋਂ ਤੱਕ ਕਿ ਮੂਰਖ ਅਤੇ ਬੁੱਧੂ ਕਿਸਮ ਦੇ ਮੁਸਲਮਾਨਾਂ ਨੂੰ ਵੀ ਆਪਣੀ ਵੱਲ ਖਿੱਚ ਰੱਖਿਆ ਹੈ। ਉਹ ਉਸ ਨੂੰ ਗੁਰੂ ਕਹਿੰਦੇ ਹਨ। ਸਾਰੀਆਂ ਦਿਸ਼ਾਵਾਂ ਤੋਂ ਮੂਰਖ ਅਤੇ ਮੂਰਖਾਂ ਦੀ ਪੂਜਾ ਕਰਨ ਵਾਲੇ ਲੋਕ ਉਸ ਵੱਲ ਖਿੱਚੇ ਆਉਂਦੇ ਹਨ ਅਤੇ ਉਸ ਵਿੱਚ ਪੂਰਾ ਵਿਸ਼ਵਾਸ ਪ੍ਰਗਟ ਕਰਦੇ ਹਨ। ਤਿੰਨ ਜਾਂ ਚਾਰ ਪੀੜੀਆਂ ਤੋਂ ਇਹ ਦੁਕਾਨ ਗਰਮ ਚੱਲੀ ਆ ਰਹੀ ਹੈ। ਕੁਝ ਸਾਲਾਂ ਤੋਂ ਇਹ ਵਿਚਾਰ ਮੇਰੇ ਮਨ ਵਿੱਚ ਚਲਦਾ ਆ ਰਿਹਾ ਹੈ ਕਿ ਜਾਂ ਤਾਂ ਮੈਨੂੰ ਇਸ ਝੂਠ ਦੀ ਦੁਕਾਨ ਨੂੰ ਬੰਦ ਕਰ ਦੇਣਾ ਚਾਹੀਦਾ ਹੈ ਜਾਂ ਫਿਰ ਉਸ ਨੂੰ ਇਸਲਾਮ ਦੇ ਦਾਇਰੇ ਵਿੱਚ ਲੈ ਆਉਣਾ ਚਾਹੀਦਾ ਹੈ।” “ਆਖ਼ਰਕਾਰ ਜਦੋਂ ਖੁਸਰੋ ਇਸ ਰਸਤੇ ਰਾਹੀਂ ਲੰਘਿਆ ਸੀ ਤਾਂ ਇਸ ਨਾਚੀਜ਼ ਨੇ ਉਸ ਨੂੰ ਮਿਲਣ ਲਈ ਆਪਣਾ ਮਨ ਬਣਾਇਆ। ਜਿੱਥੇ ਇਹ ਰਹਿੰਦਾ ਸੀ ਉੱਥੇ ਖੁਸਰੋ ਠਹਿਿਰਆ ਸੀ। ਇਹ ਉੱਥੇ ਪਹੁੰਚਿਆ, ਉਸ ਨੂੰ ਮਿਿਲਆ ਅਤੇ ਆਪਣੇ ਮਨ ਵਿੱਚ ਪਹਿਲੋਂ ਹੀ ਸੋਚੀਆਂ ਕੁਝ ਗੱਲਾਂ ਉਸ ਨੂੰ ਦੱਸੀਆਂ, ਉਸ ਦੇ ਮੱਥੇ ‘ਤੇ ਉਂਗਲੀਆਂ ਦੇ ਨਿਸ਼ਾਨ ਵਾਲਾ ਕੇਸਰ ਲਗਾਇਆ। ਇਸ ਨੂੰ ਹਿੰਦੂ ਸ਼ਬਦਾਵਲੀ ਵਿੱਚ ਕਸ਼ਕਾ ਕਿਹਾ ਜਾਂਦਾ ਹੈ ਅਤੇ ਬਹੁਤ ਅੱਛਾ ਸ਼ਗਨ ਮੰਨਿਆ ਜਾਂਦਾ ਹੈ। ਜਦੋਂ ਇਹ ਸਭ ਕੁਝ ਮੇਰੇ ਕੰਨਾਂ ਤੱਕ ਪਹੁੰਚਿਆ ਅਤੇ ਮੈਂ ਪਹਿਲੋਂ ਹੀ ਇਸ ਦੇ ਫਰੇਬ ਨੂੰ ਪੂਰੀ ਤਰ੍ਹਾਂ ਜਾਣਦਾ ਸੀ ਤਾਂ ਮੈਂ ਇਸ ਨੂੰ ਮੇਰੇ ਸਾਹਮਣੇ ਪੇਸ਼ ਕਰਨ ਦਾ ਹੁਕਮ ਦਿੱਤਾ ਅਤੇ ਉਸ ਦੇ ਘਰ, ਰਿਹਾਇਸ਼ੀ ਥਾਵਾਂ ਅਤੇ ਬੱਚਿਆਂ ਨੂੰ ਮੁਰਤਜ਼ਾ ਖ਼ਾਨ ਦੇ ਹਵਾਲੇ ਕਰਕੇ ਉਸ ਦੇ ਧਨ ਮਾਲ ਨੂੰ ਜ਼ਬਤ ਕਰ ਲਿਆ। ਮੈਂ ਹੁਕਮ ਕੀਤਾ ਸੀ ਕਿ ਉਸ ਨੂੰ ਤਸੀਹੇ ਦੇ ਕੇ ਮਾਰ ਦਿੱਤਾ ਜਾਣਾ ਚਾਹੀਦਾ ਹੈ”। “ਕੁਝ ਹਿੰਦੂਆਂ ਨੇ ਬਾਦਸ਼ਾਹ ਅੱਗੇ ਉਸ ਨੂੰ ਛੱਡ ਦੇਣ ਦੀ ਬੇਨਤੀ ਕੀਤੀ ਕਿਉਂਕਿ ਉਹ ਉਨ੍ਹਾਂ ਦਾ ਧਾਰਮਿਕ ਸੰਤ ਸੀ। ਅਖ਼ੀਰ ‘ਤੇ ਇਹ ਤਹਿ ਹੋ ਗਿਆ ਕਿ ਉਸ ਨੂੰ ਇੱਕ ਲੱਖ ਰੁਪਿਆ (ਪੁਰਤਗਾਲੀ) ਜੁਰਮਾਨੇ ਦੇ ਤੌਰ ‘ਤੇ ਅਦਾ ਕਰਨਾ ਚਾਹੀਦਾ ਹੈ। ਇਹ ਕੰਮ ਇੱਕ ਅਮੀਰ ਹਿੰਦੂ ਵੱਲੋਂ ਜ਼ਮਾਨਤ ਦੇਣ ਪਿੱਛੋਂ ਕੀਤਾ ਗਿਆ। ਉਸ (ਅਮੀਰ ਹਿੰਦੂ) ਨੇ ਸੋਚਿਆ ਸੀ ਕਿ ਇਹ ਜੁਰਮਾਨਾ ਜਾਂ ਤਾਂ ਬਾਦਸ਼ਾਹ ਮੁਆਫ਼ ਹੀ ਕਰ ਦੇਵੇਗਾ, ਜਾਂ ਇਹ ਗੁਰੂ ਅਦਾ ਕਰ ਦੇਵੇਗਾ ਜਾਂ ਇਤਨੀ ਰਕਮ ਉਹ ਉਧਾਰੀ ਕਰ ਲਵੇਗਾ ਪਰ ਇਸ ਵਿੱਚ ਉਹ ਅਮੀਰ ਹਿੰਦੂ ਨਿਰਾਸ਼ ਹੀ ਹੋਇਆ। ਉਸ ਨੇ ਗੁਰੂ ਦੇ ਘਰ ਦਾ ਸਾਰਾ ਸਾਮਾਨ ਮੰਗਵਾ ਲਿਆ, ਜਿਸ ਵਿੱਚ ਘਰ ਦਾ ਸਾਜੋ-ਸਾਮਾਨ, ਗੁਰੂ ਦੀ ਪਤਨੀ ਅਤੇ ਬੱਚਿਆਂ ਦੇ ਕੱਪੜੇ ਸ਼ਾਮਲ ਸਨ। ਪਰ ਇਸ ਸਾਰੇ ਸਾਮਾਨ ਨਾਲ ਵੀ ਉਸ ਦੀ ਰਕਮ ਪੂਰੀ ਨਹੀਂ ਹੁੰਦੀ ਸੀ। ਹਿੰਦੂ ਲੋਕਾਂ ਵਿੱਚ ਉਸ ਦਾ ਜਾਂ ਉਸ ਦੇ ਪਿਤਾ ਦਾ ਬਹੁਤਾ ਸਤਿਕਾਰ ਨਹੀਂ ਸੀ। ਉਸ (ਅਮੀਰ ਹਿੰਦੂ) ਨੇ ਉਸ ਦੇ ਸਾਰੇ ਧਨ ਮਾਲ ਨੂੰ ਹੜੱਪਣ ਦੇ ਨਾਲ ਨਾਲ ਉਸ ਨੇ ਗੁਰੂ ਨੂੰ ਹਰ ਰੋਜ਼ ਨਵੀਂ ਤੋਂ ਨਵੀਂ ਬੇਇੱਜ਼ਤੀ ਨਾਲ ਦੁਖੀ ਕਰਨਾ ਸ਼ੁਰੂ ਕਰ ਦਿੱਤਾ। ਉਸ ਨਿਰਬਲ ਸੰਤ ਦੇ ਚੇਹਰੇ ਉੱਪਰ ਵੀ ਕਈ ਵਾਰ ਲੱਤਾਂ ਮਾਰੀਆਂ ਗਈਆਂ ਅਤੇ ਉਸ ਨੂੰ ਉਸ ਸਮੇਂ ਤੱਕ ਖਾਣ ਤੋਂ ਵੀ ਰੋਕਿਆ ਗਿਆ ਜਦੋਂ ਤੱਕ ਕਿ ਉਹ ਹੋਰ ਧਨ ਨਹੀਂ ਅਦਾ ਕਰਦਾ ਸੀ। “ਉਸ (ਅਮੀਰ ਹਿੰਦੂ) ਨੂੰ ਇਹ ਵਿਸ਼ਵਾਸ ਹੀ ਨਹੀਂ ਹੋ ਰਿਹਾ ਸੀ ਕਿ ਉਸ (ਗੁਰੂ) ਕੋਲ ਕੋਈ ਧਨ ਨਹੀਂ ਸੀ ਭਾਵੇਂ ਕਿ ਉਸ ਕੋਲ ਬਿਲਕੁਲ ਕੁਝ ਵੀ ਨਹੀਂ ਸੀ ਅਤੇ ਕੋਈ ਹੋਰ ਵੀ ਉਸ ਨੂੰ ਦੇਣ ਲਈ ਤਿਆਰ ਨਹੀਂ ਸੀ। ਇਸ ਤਰ੍ਹਾਂ ਉਸ (ਅਮੀਰ ਹਿੰਦੂ) ਰਾਹੀਂ ਦਿੱਤੇ ਗਏ ਜ਼ਖ਼ਮਾਂ, ਦੁੱਖਾਂ ਅਤੇ ਬੇਇਜ਼ਤੀ ਕਰਨ ਵਾਲੇ ਵਿਵਹਾਰ ਸਦਕਾ ਉਹ ਨਿਰਬਲ ਗੁਰੂ ਮਰ (ਸ਼ਹੀਦ ਹੋ) ਗਿਆ।” “ਇਹ ਜ਼ਮਾਨਤ ਦੇਣ ਵਾਲਾ (ਅਮੀਰ ਹਿੰਦੂ) ਭੱਜ ਕੇ ਬਚਣਾ ਚਾਹੁੰਦਾ ਸੀ ਪਰ ਆਖ਼ਰਕਾਰ ਇਸ ਨੂੰ ਪਕੜ ਲਿਆ ਗਿਆ ਅਤੇ ਉਸ ਦੀ ਸਾਰੀ ਜਾਇਦਾਦ ਨੂੰ ਜ਼ਬਤ ਕਰ ਲਿਆ ਗਿਆ”। ਇਸ ਪੱਤਰ ਵਿੱਚ ਕੁਝ ਗੱਲਾਂ ਖ਼ਾਸ ਧਿਆਨ ਮੰਗਦੀਆਂ ਹਨ। ਇੱਕ ਤਾਂ ਇਹ ਕਿ ਗੁਰੂ ਜੀ ਨੂੰ ਇੱਕ ਅਮੀਰ ਹਿੰਦੂ ਦੇ ਜ਼ੁਰਮਾਨੇ ਦੀ ਰਕਮ ਅਦਾ ਕਰਨ ਦੀ ਜ਼ਾਮਨੀ ਦੇ ਕੇ ਆਪਣੀ ਹਿਰਾਸਤ ਵਿੱਚ ਲੈ ਲਿਆ ਸੀ। ਭਾਵੇਂ ਇਸ ਅਮੀਰ ਹਿੰਦੂ ਦਾ ਨਾਂ ਨਹੀਂ ਦਿੱਤਾ ਗਿਆ। ਪਰ ਮੁੱਢਲੀਆਂ ਸਿੱਖ ਲਿਖਤਾਂ ਵਿੱਚ ਗੁਰੂ ਜੀ ਦੀ ਸ਼ਹਾਦਤ ਦਾ ਮੁੱਖ ਜ਼ਿੰਮੇਵਾਰ ਇੱਕ ਅਮੀਰ ਹਿੰਦੂ ਚੰਦੂ ਸ਼ਾਹ ਨੂੰ ਦੱਸਿਆ ਗਿਆ ਹੈ। ਇਹ ਲਾਹੌਰ ਦਾ ਦੀਵਾਨ ਸੀ ਜਿਸ ਦੀ ਸਰਕਾਰੇ ਦਰਬਾਰੇ ਚੰਗੀ ਚੱਲਦੀ ਸੀ। ਇਹ ਅਮੀਰ ਹਿੰਦੂ ਇਸੇ ਚੰਦੂ ਸ਼ਾਹ ਨੂੰ ਮੰਨਿਆ ਜਾਣਾ ਚਾਹੀਦਾ ਹੈ। ਮਹਿਮਾ ਪ੍ਰਕਾਸ਼ ਜੋ 1870 ਵਿਆਂ ਦੀ ਲਿਖਤ ਹੈ, ਵੀ ਇਸ ਗੱਲ ਦੀ ਪੁਸ਼ਟੀ ਕਰਦੀ ਹੈ ਕਿ ਇਹ ਚੰਦੂ ਸੀ  ਜਿਸ ਦੇ ਹਵਾਲੇ ਗੁਰੁ ਜੀ ਨੂੰ ਕੀਤਾ ਗਿਆ ਸੀ।1870 ਵਿਆਂ ਦੀ ਹੀ ਇੱਕ ਹੋਰ ਕਨੱਈਆ ਲਾਲ ਦੀ ਲਿਖਤ ਤਾਰੀਖ-ਇ-ਪੰਜਾਬ ਵੀ ਇਸ ਗੱਲ ਦੀ ਇੰਨ-ਬਿੰਨ ਪ੍ਰੋੜਤਾ ਕਰਦੀ ਹੈ। ਇਸ ਅਨੁਸਾਰ ਬਾਦਸ਼ਾਹ ਬਿਗੜ ਗਿਆ ਤੇ ਲਾਹੌਰ ਵਿੱਚ ਗੁਰੂ ਜੀ ਨੂੰ ਤਲਬ ਕੀਤਾ ਗਿਆ। ਉਨ੍ਹਾਂ ਨੂੰ ਚੰਦੂ ਦੀ ਸਪੁਰਦਗੀ ਵਿੱਚ ਰੱਖਿਆ ਗਿਆ। ਚੰਦੂ ਨੇ ਗੁਰੂ ਜੀ ਦਾ ਡੇਰਾ ਆਪਣੇ ਮਕਾਨ ਵਿੱਚ ਕਰਵਾਇਆ… ਬਾਦਸ਼ਾਹ ਉਨ੍ਹਾਂ ਦਿਨਾਂ ਵਿੱਚ ਕਸ਼ਮੀਰ ਚਲਾ ਗਿਆ ਸੀ ਤੇ ਗੁਰੂ ਜੀ ਉਸੇ ਤਰ੍ਹਾਂ ਚੰਦੂ ਦੇ ਹਵਾਲੇ ਰਹੇ : “ਇਸ ਲਈ ਚੰਦੂ ਨੇ ਗੁਰੂ ਜੀ

ਸ਼ਹੀਦੀ ਦਿਵਸ ‘ਤੇ ਵਿਸ਼ੇਸ਼/ਸ਼ਹੀਦਾਂ ਦੇ ਸਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਬਾਰੇ ਵਿਭੰਨ ਵਿਦਵਾਨਾਂ ਦੇ ਵਿਚਾਰ/ਡਾ. ਚਰਨਜੀਤ ਸਿੰਘ ਗੁਮਟਾਲਾ Read More »

25 ਮਈ ਤੋਂ ਸ਼ੁਰੂ ਹੋਵੇਗੀ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ

ਉਤਰਾਖੰਡ, 20 ਮਈ – ਉਤਰਾਖੰਡ ਦੇ ਪ੍ਰਸਿੱਧ ਸਿੱਖ ਤੀਰਥ ਸਥਾਨ ਗੁਰਦੁਆਰਾ ਸ਼੍ਰੀ ਹੇਮਕੁੰਟ ਸਾਹਿਬ ਦੀ ਯਾਤਰਾ 25 ਮਈ ਤੋਂ ਸ਼ੁਰੂ ਹੋਵੇਗੀ। ਯਾਤਰਾ ਤੋਂ ਪਹਿਲਾਂ ਬਰਫ਼ ਸਾਫ਼ ਕਰਨ ਤੇ ਰਸਤਾ ਤਿਆਰ ਕਰਨ ਲਈ ਭਾਰਤੀ ਫੌਜ ਦੀ ਟੀਮ ਗੁਰਦੁਆਰਾ ਗੋਵਿੰਦਘਾਟ ਪਹੁੰਚ ਗਈ ਹੈ ਤੇ ਆਪਣਾ ਕੰਮ ਸ਼ੁਰੂ ਕਰ ਦਿੱਤਾ ਹੈ। ਇਸ ਵਾਰ ਵੀ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਪੰਜ ਪਿਆਰਿਆਂ ਦੀ ਅਗਵਾਈ ਨਾਲ ਜਾਵੇਗਾ ਪਹਿਲਾ ਜੱਥਾ ਇਹ ਪਵਿੱਤਰ ਯਾਤਰਾ 22 ਮਈ ਨੂੰ ਪੰਜ ਪਿਆਰਿਆਂ ਦੀ ਅਗਵਾਈ ਹੇਠ ਪਹਿਲੇ ਜਥੇ ਦੀ ਰਵਾਨਗੀ ਨਾਲ ਸ਼ੁਰੂ ਹੋਵੇਗੀ। ਜਿਸ ਤੋਂ ਬਾਅਦ ਇਹ ਯਾਤਰਾ ਪੂਰੀ ਤਰ੍ਹਾਂ ਸ਼ੁਰੂ ਹੋ ਜਾਵੇਗੀ। ਇਸ ਧਾਰਮਿਕ ਸਮਾਰੋਹ ਦੀ ਸ਼ਾਨ ਨੂੰ ਵਧਾਉਣ ਲਈ, ਉੱਤਰਾਖੰਡ ਦੇ ਰਾਜਪਾਲ ਲੈਫਟੀਨੈਂਟ ਜਨਰਲ (ਸੇਵਾਮੁਕਤ) ਐੱਸ. ਗੁਰਮੀਤ ਸਿੰਘ, ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ, ਕਈ ਮੰਤਰੀ ਤੇ ਸੰਤ ਤੇ ਹੋਰ ਪਤਵੰਤੇ ਗੁਰਦੁਆਰਾ ਸ਼੍ਰੀ ਹੇਮਕੁੰਟ ਸਾਹਿਬ ਤੇ ਰਿਸ਼ੀਕੇਸ਼ ਜਾਣਗੇ ਤੇ ਅਸ਼ੀਰਵਾਦ ਪ੍ਰਾਪਤ ਕਰਨਗੇ। ਗੁਰਦੁਆਰਾ ਸ਼੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਨੇ ਸਾਰੇ ਸ਼ਰਧਾਲੂਆਂ ਦਾ ਦਿਲੋਂ ਸਵਾਗਤ ਤੇ ਸਨਮਾਨ ਕਰਨ ਲਈ ਤਿਆਰੀਆਂ ਕੀਤੀਆਂ ਹਨ। ਲਗਭਗ 15 ਹਜ਼ਾਰ ਫੁੱਟ ਦੀ ਉਚਾਈ ‘ਤੇ ਸਥਿਤ ਸ੍ਰੀ ਹੇਮਕੁੰਟ ਸਾਹਿਬ ਦੇ ਕਪਾਟ 25 ਮਈ ਤੋਂ ਸ਼ਰਧਾਲੂਆਂ ਲਈ ਖੋਲ੍ਹ ਦਿੱਤੇ ਜਾਣਗੇ। ਇਸ ਤੋਂ ਪਹਿਲਾਂ ਫੌਜ ਦੀ ਇੱਕ ਟੀਮ ਨੇ ਖੇਤਰ ਦਾ ਸਰਵੇਖਣ ਕੀਤਾ ਸੀ ਤਾਂ ਜੋ ਬਰਫ਼ ਸਾਫ਼ ਕਰਨ ਤੇ ਸੜਕ ਬਣਾਉਣ ਦਾ ਕੰਮ ਸੁਰੱਖਿਅਤ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਸ਼ੁਰੂ ਕੀਤਾ ਜਾ ਸਕੇ।

25 ਮਈ ਤੋਂ ਸ਼ੁਰੂ ਹੋਵੇਗੀ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ Read More »