ਸੇਵਾ ਮੁਕਤ ਆਈ ਏ ਐਸ ਅਧਿਕਾਰੀਆਂ ਵਲੋਂ ਕਿਸਾਨ ਸੰਸਦ ਦੇ ਇਜਲਾਸ ਵਿਚ ਸ਼ਾਮਲ ਹੋਣ ਦਾ ਫੈਸਲਾ

ਕਿਸਾਨ ਅੰਦੋਲਨ ਨੂੰ ਸ਼ੁਰੂ ਤੋਂ ਹਮਾਇਤ ਦੇਣ ਵਾਲੇ ਸਾਬਕਾ ਆਈ ਏ ਐਸ, ਆਈ ਪੀ ਐਸ ਅਤੇ ਫੌਜੀ ਅਫਸਰਾਂ ਵਲੋਂ ਅਜ ਚੰਡੀਗੜ੍ਹ ‘ਚ ਮੀਟਿੰਗ ਕਰਕੇ ਸ਼ਾਂਤਮਈ, ਨਿਵੇਕਲੇ ਅਤੇ ਇਤਿਹਾਸਿਕ ਅੰਦੋਲਨ ਦੀ ਹਮਾਇਤ ਕਰਦਿਆਂ ਸ਼ਹੀਦ ਹੋਏ ਸੈਂਕੜੇ ਕਿਸਾਨਾਂ ਨੂੰ ਸ਼ਰਧਾਂਜ਼ਲੀ ਅਰਪਣ ਕੀਤੀ।ਕਿਸਾਨ ਅੰਦੋਲਨ ਨੂੰ ਧੁਰ ਸਿਰੇ ਤਕ ਹਮਾਇਤ ਕਰਨ ਦਾ ਫੈਸਲਾ ਕੀਤਾ ਗਿਆ। ਵਿਚਾਰ-ਟਾਂਦਰਾ ਕਰਦਿਆਂ ਅੰਦੋਲਨ ਦੀ ਹੁਣ ਤਕ ਦੀ ਕਾਮਯਾਬੀ ਤੇ ਤਸਲੀ ਪ੍ਰਗਟ ਕੀਤੀ ਅਤੇ ਕਿਹਾ ਕਿ ਇਸ ਅੰਦੋਲਨ ਨਾਲ ਦੇਸ਼ ਵਿਚ ਕਿਰਤੀਆਂ -ਕਿਸਾਨਾਂ ਸਬੰਧੀ ਰਵਾਇਤੀ ਨਜ਼ਰੀਆ ਬਦਲਿਆ ਹੈ। ਮੀਟਿੰਗ ਦੌਰਾਨ ਅੰਦੋਲਨ ਦੇ ਇਸ ਪਖ ਨੂੰ ਉਭਾਰਿਆ ਗਿਆ ਕਿ ਸ਼ਾਤੀ ਪੂਰਵਕ ਚਲ ਰਹੇ ਸੰਘਰਸ਼ ਨੇ ਭਾਈਚਾਰਕ ਸਾਂਝ ਨੂੰ ਹੋਰ ਮਜ਼ਬੂਤ ਕੀਤਾ ਹੈ।
ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸ੍ ਸਵਰਨ ਸਿੰਘ ਬੋਪਾਰਾਏ ਅਤੇ ਸ੍ ਰਮੇਸ਼ ਇੰਦਰ ਸਿੰਘ ਨੇ ਵਿਸ਼ੇਸ਼ ਰੂਪ ਵਿਚ ਕਿਸਾਨ ਹਮਾਇਤੀ ਅਤੇ ਪੰਜਾਬ ਮੰਡੀ ਬੋਰਡ ਦੇ ਸਾਬਕਾ ਪ੍ਰਧਾਨ ਸ੍ ਜੁਗਰਾਜ ਸਿੰਘ ਗਿਲ ਦੇ ਅਚਾਨਕ ਨਿਰਧਨ ਤੇ ਦੁਖ ਪ੍ਰਗਟ ਕੀਤਾ ਅਤੇ ਸਾਰੇ ਸਾਬਕਾ ਅਧਿਕਾਰੀਆਂ ਵਲੋਂ ਇਸ ਸੰਘਰਸ਼ ਵਿਚ ਤਨੋਂ,ਮਨੋਂ ਅਤੇ ਧਨੋਂ ਦਿਤੀ ਜਾ ਰਹੀ ਮਦਤ ਲਈ ਧੰਨਵਾਦ ਕੀਤਾ।
ਸੰਯੁਕਤ ਕਿਸਾਨ ਸੰਮਤੀ ਵਲੋਂ ਦਿਲੀ ਜੰਤਰ ਮੰਤਰ ਵਾਲੀ ਥਾਂ ਤੇ ਚਲਾਈ ਜਾ ਰਹੀ ਕਿਸਾਨ ਸੰਸਦ ਦੀ ਸਲਾਘਾ ਕਰਦਿਆਂ ਮੀਟਿੰਗ ਵਿਚ ਕਿਹਾ ਗਿਆ ਕਿ ਅਜਾਦ ਭਾਰਤ ਵਿਚ ਸ਼ਾਂਤਮਈ ਅੰਦੋਲਨ ਦਾ ਇਹ ਨਵਾਂ ਰੂਪ ਕਿਰਤੀਆਂ -ਕਿਸਾਨਾਂ ਦੇ ਹਿਸੇ ਆਇਆ ਹੈ। ਅਧਿਕਾਰੀਆਂ ਵਲੋਂ ਇਸ ਸੰਸਦ ਦੇ ਇਕ ਇਜਲਾਸ ਵਿਚ ਸ਼ਾਮਲ ਹੋਣ ਦਾ ਵੀ ਫੈਸਲਾ ਕੀਤਾ ਗਿਆ।
ਮੀਟਿੰਗ ਵਿਚ ਇਹ ਦੁਖ ਪ੍ਰਗਟ ਕੀਤਾ ਗਿਆ ਕਿ ਮੀਡੀਆ ਦੇ ਵਖ ਵਖ ਸਾਧਨਾਂ ਰਾਹੀ ਦੇਸ਼ ਅਤੇ ਕਿਸਾਨ ਵਿਰੋਧੀ ਅਨਸਰਾਂ ਵਲੋਂ ਕੇਂਦਰ ਵਲੋਂ ਪਾਸ ਕੀਤੇ ਗਏ ਕਥਿਤ ਖੇਤੀ ਸੁਧਾਰ ਕਨੂੰਨਾਂ ਦੇ ਪਖ ਵਿਚ ਝੂਠ ਅਤੇ ਕੂੜ ਪ੍ਰਚਾਰ ਕਰਕੇ ਆਮ ਜਨਤਾ ਵਿਚ ਭਰਮ ਫੈਲਾਇਆ ਜਾ ਰਿਹਾ ਹੈ। ਕਿਰਤੀ- ਕਿਸਾਨ ਫੋਰਮ ਵਲੋਂ ਕਿਸੇ ਵੀ ਰਾਜਨੀਤਿਕ ਧਿਰ,ਗਰੁੱਪ ਨੂੰ ਇਹ ਚੈਲੇਂਜ ਕੀਤਾ ਗਿਆ ਹੈ ਕਿ ਉਹ ਖੇਤੀ ਕਨੂੰਨਾਂ ਬਾਰੇ ਕਿਸੇ ਵੀ ਪਲੇਟਫਾਰਮ ਤੇ ਜਨਤਕ ਬਹਿਸ ਵਿਚ ਸ਼ਾਮਲ ਹੋਣ ਤਾਂ ਜੋ ਆਮ ਲੋਕਾਂ ਨੂੰ ਇੰਨਾਂ ਦੇ ਮਾਰੂ ਅਸਰਾਂ ਬਾਰੇ ਪਤਾ ਚਲ ਸਕੇ। ਮੀਟਿੰਗ ਵਿਚ ਸੰਯੁਕਤ ਕਿਸਾਨ ਮੋਰਚੇ ਵਲੋਂ ਤਿੰਨੋ ਕਨੂੰਨ ਵਾਪਸ ਲੈਣ,ਐਮ ਐਸ ਪੀ ਦੀ ਗਰੰਟੀ ਦੇਣ ਅਤੇ ਖੇਤੀ ਸੈਕਟਰ ਦੇ ਵਿਕਾਸ ਨੂੰ ਪਹਿਲ ਦੇਣ ਦੀ ਵਕਾਲਤ ਕੀਤੀ ਗਈ।
ਅੱਜ ਦੀ ਇਸ ਮੀਟਿੰਗ ਵਿੱਚ ਹੇਠ ਲਿਖੇ ਸਾਬਕਾ ਸੀਨੀਅਰ ਅਧਿਕਾਰੀਆਂ ਨੇ ਹਿੱਸਾ ਲਿਆ-
1) ਸ੍ਰ ਸਵਰਨ ਸਿੰਘ ਬੋਪਾਰਾਏ
2) ਸ੍ ਗੁਰਪ੍ਰਤਾਪ ਸਿੰਘ ਸਾਹੀ
3) ਸ੍ ਐਮ. ਪੀ .ਐਸ. ਔਲਖ
4) ਸ੍ ਆਰ ਆਈ ਸਿੰਘ
5) ਸ੍ ਡੀ .ਐਸ. ਬੈਂਸ
6) ਸ੍ਰ ਕੁਲਬੀਰ ਸਿੰਘ ਸਿਧੂ
7) ਸ੍ ਇਕਬਾਲ ਸਿੰਘ ਸਿਧੂ
8)  ਸ੍ਰ ਜੀ .ਕੇ .ਸਿੰਘ
9) ਸ੍ ਹਰਕੇਸ਼ ਸਿੰਘ ਸਿਧੂ
10) ਬ੍ਰਿਗੇਡ ਇੰਦਰਮੋਹਨ ਸਿੰਘ
11)ਬ੍ਰਿਗੇਡ ਹਰਵੰਤ ਸਿੰਘ
12) ਸ੍ ਜਰਨੈਲ ਸਿੰਘ

ਸਾਂਝਾ ਕਰੋ

ਪੜ੍ਹੋ