admin

ਗ਼ਜ਼ਲ/ਦੀਪ ਲੱਖਾਂ /ਮਹਿੰਦਰ ਸਿੰਘ ਮਾਨ

ਮੇਰੇ ਦਿਲ ਵਿੱਚ ਜਗ ਰਹੇ ਨੇ ਦੀਪ ਲੱਖਾਂ, ਦੇਖ ਕੇ ਨੇ੍ਹ੍ਰਰਾ ਭਰਾਂ ਕਾਹਤੋਂ ਮੈਂ ਅੱਖਾਂ? ਦਿਲ ਮੇਰਾ ਤਾਂ ਤਪ ਰਿਹੈ ਤੰਦੂਰ ਵਾਂਗੂੰ , ਕੋਲ ਇਸ ਦੇ ਪਹੁੰਚਣਾ ਕੀ ਗ਼ਮ ਦੇ ਕੱਖਾਂ? ਗਲਤ ਰਾਹ ਤੇ ਤੁਰਨ ਵਾਲਾ ਖ਼ੁਦ ਹੀ ਡੁੱਬੇ, ਠੀਕ ਰਾਹ ਤੇ ਤੁਰਨ ਵਾਲਾ ਤਾਰੇ ਲੱਖਾਂ। ਕਾਹਤੋਂ ਗ਼ਮ ਉਸ ਦੀ ਜੁਦਾਈ ਦਾ ਕਰਾਂ ਮੈਂ? ਰੋਲਿਆ ਹੈ ਜਿਸ ਨੇ ਮੈਨੂੰ ਵਾਂਗ ਕੱਖਾਂ । ਤਾਂ ਕਿ ਮੇਰੇ ਕੋਲ ਨਾ ਆਵੇ ਨਿਰਾਸ਼ਾ, ਆਸ਼ਾ ਦਾ ਪੱਲਾ ਸਦਾ ਮੈਂ ਫੜ ਕੇ ਰੱਖਾਂ। ਯਾਰ ਜੇ ਹੋਵੇ ਕਿਸੇ ਦਾ, ਹੋਵੇ ਚੰਗਾ, ਨਾ ਕਿਸੇ ਵੀ ਕੰਮ ਝੂਠੇ ਯਾਰ ਲੱਖਾਂ। *** ਰਾਹ ਵਿੱਚ ਕੰਡੇ /ਗ਼ਜ਼ਲ ਲ਼ੋਕ ਸਮੇਂ ਦੇ ਹਾਕਮ ਤੋਂ ਅੱਕੇ, ਸੜਕਾਂ ਤੇ ਆ ਗਏ ਹੋ ਕੇ ਕੱਠੇ। ਰਾਹ ਵਿੱਚ ਕੰਡੇ, ਨਾਲੇ ਘੁੱਪ ਨ੍ਹੇਰਾ, ਦਿਲ ਵਾਲੇ ਹੀ ਤੁਰ ਸਕਦੇ ਅੱਗੇ। ਫੇਰ ਹਰਾ ਛੇਤੀ ਹੀ ਹੋਏਗਾ, ਝੜ ਚੁੱਕੇ ਨੇ ਜਿਸ ਰੁੱਖ ਦੇ ਪੱਤੇ। ਜਾਂ ਫਿਰ ਫਾਡੀ ਨੂੰ ਕੁਝ ਨ੍ਹੀ ਮਿਲਦਾ, ਜਾਂ ਫਿਰ ਫਾਡੀ ਨੂੰ ਮਿਲਦੇ ਗੱਫੇ। ਕਹਿੰਦੇ ਦਿਲ ਦੇ ਵਿੱਚ ਰੱਬ ਹੈ ਵਸਦਾ, ਸਾਨੂੰ ਦਿਲ ਆਪਣਾ ਮੰਦਰ ਲੱਗੇ। ਨੀਂਦ ਜਰੂਰੀ ਤਾਂ ਹੈ ਸਿਹਤ ਲਈ, ਪਰ ਬਹੁਤਾ ਸੌਣਾ ਮਾੜਾ ਲੱਗੇ। ਕਿੰਜ ਤਰੱਕੀ ਸਾਡਾ ਦੇਸ਼ ਕਰੇ, ਜਦ ਮੰਗਣ ਬੰਦੇ ਹੱਟੇ, ਕੱਟੇ। ਮਹਿੰਦਰ ਸਿੰਘ ਮਾਨ ਸਲੋਹ ਰੋਡ ਨੇੜੇ ਐਮ. ਐਲ. ਏ. ਰਿਹਾਇਸ਼ ਨਵਾਂ ਸ਼ਹਿਰ(9915803554)

ਗ਼ਜ਼ਲ/ਦੀਪ ਲੱਖਾਂ /ਮਹਿੰਦਰ ਸਿੰਘ ਮਾਨ Read More »

ਨਵਜੋਤ ਸਿੰਘ ਸਿੱਧੂ ਪੰਜਾਬ ਕਾਂਗਰਸ ਦੇ ਪ੍ਰਧਾਨ ਬਣੇ

  ਚੰਡੀਗੜ੍ਹ, 19 ਜੁਲਾਈ- ਕਾਂਗਰਸ ਹਾਈਕਮਾਨ ਨੇ ਪੰਜਾਬ ਵਿਚ ਪਾਰਟੀ ਅੰਦਰ ਚੱਲ ਰਹੀ ਸਿਆਸੀ ਖਿੱਚੋਤਾਣ ਨੂੰ ਦਰਕਿਨਾਰ ਕਰਦਿਆਂ ਆਖ਼ਰਕਾਰ  ਦੇਰ ਸ਼ਾਮ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਐਲਾਨ ਦਿੱਤਾ। ਹਾਈਕਮਾਨ ਨੇ  ਪੰਜਾਬ ਵਿਚ ਨਵਜੋਤ ਸਿੱਧੂ ਨੂੰ ਪਾਰਟੀ ਦੀ ਕਮਾਨ ਸੌਂਪ ਦਿੱਤੀ ਹੈ। ਮੁੱਖ ਮੰਤਰੀ ਵੱਲੋਂ  ਸੰਸਦ ਮੈਂਬਰਾਂ ਰਾਹੀਂ ਚੱਲਿਆ ਗਿਆ ਸਿਆਸੀ ਦਾਅ ਵੀ ਕੰਮ ਨਹੀਂ ਕਰ ਸਕਿਆ। ਨਵੇਂ ਪ੍ਰਧਾਨ ਦਾ ਐਲਾਨ ਹੋਣ ਤੋਂ ਬਾਅਦ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਸੋਮਵਾਰ ਨੂੰ ਸੱਦੀ ਵਿਧਾਇਕਾਂ ਦੀ ਮੀਟਿੰਗ ਵੀ ਮੁਲਤਵੀ ਕਰ ਦਿੱਤੀ ਹੈ। ਇਸ ਐਲਾਨ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਪਟਿਆਲਾ ਪਹੁੰਚੇ। ਇੱਥੇ ਉਹ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਵਿਖੇ ਨਤਮਸਤਕ ਹੋਏ। ਕੁੱਲ ਹਿੰਦ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਏ.ਵੇਣੂਗੋਪਾਲ ਦੇ ਦਸਤਖ਼ਤਾਂ ਹੇਠ ਦੇਰ ਸ਼ਾਮ ਜਾਰੀ ਪੱਤਰ ਅਨੁਸਾਰ ਨਵਜੋਤ ਸਿੰਘ ਸਿੱਧੂ ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਹੋਣਗੇ ਜਦੋਂ ਕਿ ਉਨ੍ਹਾਂ ਦੇ ਨਾਲ ਚਾਰ ਕਾਰਜਕਾਰੀ ਪ੍ਰਧਾਨ ਵੀ ਲਗਾਏ ਗਏ ਹਨ ਜਿਨ੍ਹਾਂ ਵਿੱਚ ਵਿਧਾਇਕ ਸੰਗਤ ਸਿੰਘ ਗਿਲਜ਼ੀਆਂ, ਵਿਧਾਇਕ ਸੁਖਵਿੰਦਰ ਸਿੰਘ ਡੈਨੀ, ਜ਼ਿਲ੍ਹਾ ਯੋਜਨਾ ਬੋਰਡ ਫ਼ਰੀਦਕੋਟ ਦੇ ਚੇਅਰਮੈਨ ਪਵਨ ਗੋਇਲ ਤੋਂ ਇਲਾਵਾ ਫ਼ਤਹਿਗੜ੍ਹ ਸਾਹਿਬ ਤੋਂ ਵਿਧਾਇਕ ਕੁਲਜੀਤ ਸਿੰਘ ਨਾਗਰਾ ਵੀ ਸ਼ਾਮਲ ਹਨ। ਹਾਈਕਮਾਨ ਨੇ ਜਾਰੀ ਪੱਤਰ ਵਿਚ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਦੀ ਕਾਰਗੁਜ਼ਾਰੀ ’ਤੇ ਤਸੱਲੀ ਜ਼ਾਹਿਰ ਕਰਦੇ ਹੋਏ ਉਨ੍ਹਾਂ ਦੀ ਪ੍ਰਸ਼ੰਸਾ ਵੀ ਕੀਤੀ ਹੈ। ਨਵੇਂ ਕਾਰਜਕਾਰੀ ਪ੍ਰਧਾਨ ਕੁਲਜੀਤ ਨਾਗਰਾ ਨੂੰ ਸਿੱਕਮ, ਨਾਗਾਲੈਂਡ ਤੇ ਤ੍ਰਿਪਰਾ ਵਿਚ ਇੰਚਾਰਜ ਦੀ ਸੌਂਪੀ ਗਈ ਜ਼ਿੰਮੇਵਾਰੀ ਤੋਂ ਮੁਕਤ ਕਰ ਦਿੱਤਾ ਗਿਆ ਹੈ। ਨਵੇਂ ਐਲਾਨਾਂ ਤੋਂ ਜਾਪਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੀਆਂ ਸਿਫ਼ਾਰਿਸ਼ਾਂ ਨੂੰ ਹਾਈਕਮਾਨ ਨੇ ਬਹੁਤੀ ਤਵੱਜੋ ਨਹੀਂ ਦਿੱਤੀ ਹੈ। ਹਾਈਕਮਾਨ ਦੇ ਇਸ ਐਲਾਨ ਨਾਲ ਪੰਜਾਬ ਕਾਂਗਰਸ ਵਿੱਚ ਉੱਠਿਆ ਵਰੋਲਾ ਇੱਕ ਵਾਰ ਤਾਂ ਸ਼ਾਂਤ ਹੋਣ ਦੀ ਸੰਭਾਵਨਾ ਹੈ ਕਿਉਂਕਿ ਕਾਂਗਰਸ ਦੇ ਬਹੁਗਿਣਤੀ ਵਿਧਾਇਕ ਪਹਿਲਾਂ ਹੀ ਨਵਜੋਤ ਸਿੱਧੂ ਨਾਲ ਤੁਰ ਪਏ ਹਨ। ਹਾਈਕਮਾਨ ਵੱਲੋਂ ਅਗਲੀਆਂ ਚੋਣਾਂ ਜਿੱਤਣ ਲਈ ਇਹ ਕਵਾਇਦ ਕੀਤੀ ਗਈ ਹੈ। ਪੰਜਾਬ ਕਾਂਗਰਸ ਵਿੱਚ ਮੁੱਖ ਮੰਤਰੀ ਖ਼ਿਲਾਫ਼ ਬਾਗੀ ਵਿਧਾਇਕਾਂ ਤੇ ਵਜ਼ੀਰਾਂ ਦੇ ਉਤਰਨ ਨਾਲ ਨਵੀਂ ਪ੍ਰਧਾਨਗੀ ਦਾ ਮੁੱਢ ਬੱਝ ਗਿਆ ਸੀ। ਕਾਰਜਕਾਰੀ ਪ੍ਰਧਾਨਾਂ ’ਤੇ ਝਾਤ ਮਾਰੀਏ ਤਾਂ ਹਾਈਕਮਾਨ ਨੇ ਸੰਗਤ ਸਿੰਘ ਗਿਲਜ਼ੀਆਂ ਨੂੰ ਕਾਰਜਕਾਰੀ ਪ੍ਰਧਾਨ ਬਣਾ ਕੇ ਜਿੱਥੇ ਓਬੀਸੀ ਕੈਟਾਗਿਰੀ ਨੂੰ ਨੁਮਾਇੰਦਗੀ ਦਿੱਤੀ ਹੈ, ਉੱਥੇ ਹੀ ਦੋਆਬੇ ਨੂੰ ਵੀ ਪੰਜਾਬ ਕਾਂਗਰਸ ਦੀ ਮੁੱਖ ਧਾਰਾ ਵਿੱਚ ਰੱਖਿਆ ਹੈ। ਮਾਝੇ ’ਚੋਂ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਨੂੰ ਕਾਰਜਕਾਰੀ ਪ੍ਰਧਾਨ ਬਣਾ ਕੇ ਦਲਿਤ ਭਾਈਚਾਰੇ ਨੂੰ ਖੁਸ਼ ਕਰਨ ਦਾ ਯਤਨ ਕੀਤਾ ਗਿਆ ਹੈ। ਜੱਟ ਸਿੱਖ ਵਜੋਂ ਕੁਲਜੀਤ ਸਿੰਘ ਨਾਗਰਾ ਨੂੰ ਪਾਰਟੀ ’ਚ ਕਾਰਜਕਾਰੀ ਪ੍ਰਧਾਨ ਦਾ ਅਹੁਦਾ ਦਿੱਤਾ ਗਿਆ ਹੈ। ਹਿੰਦੂ ਚਿਹਰੇ ਵਜੋਂ ਜੈਤੋ ਮੰਡੀ ਦੇ ਟਕਸਾਲੀ ਕਾਂਗਰਸੀ ਪਰਿਵਾਰ ਨਾਲ ਸਬੰਧਤ ਪਵਨ ਗੋਇਲ ਨੂੰ ਕਾਰਜਕਾਰੀ ਪ੍ਰਧਾਨ ਬਣਾਇਆ ਗਿਆ ਹੈ। ਪੰਜਾਬ ਕਾਂਗਰਸ ਵਿੱਚ ਹੁਣ ਮਾਲਵੇ ’ਚੋਂ ਪ੍ਰਧਾਨ ਨਵਜੋਤ ਸਿੰਘ ਸਿੱਧੂ ਤੋਂ ਇਲਾਵਾ ਕੁਲਜੀਤ ਨਾਗਰਾ ਤੇ ਜ਼ਿਲ੍ਹਾ ਯੋਜਨਾ ਬੋਰਡ ਫ਼ਰੀਦਕੋਟ ਦੇ ਪਵਨ ਗੋਇਲ ਨੂੰ ਕਾਰਜਕਾਰੀ ਪ੍ਰਧਾਨ ਥਾਪ ਕੇ ਮਲਵਈ ਸਿਆਸਤ ਦੇ ਦਾਬੇ ਨੂੰ ਸਵੀਕਾਰਿਆ ਗਿਆ ਹੈ। ਸੂਤਰਾਂ ਅਨੁਸਾਰ ਚਾਰ ਕਾਰਜਕਾਰੀ ਪ੍ਰਧਾਨਾਂ ’ਚੋਂ ਸਿਰਫ਼ ਸੁਖਵਿੰਦਰ ਡੈਨੀ ਹੀ ਕੈਪਟਨ ਖੇਮੇ ਦੀ ਗਿਣਤੀ ਵਿੱਚ ਆਉਂਦੇ ਹਨ। ਹਾਲਾਂਕਿ, ਮੁੱਖ ਮੰਤਰੀ ਅਮਰਿੰਦਰ ਸਿੰਘ ਪਿਛਲੇ ਦਿਨਾਂ ’ਚ ਇਹ ਦਬਾਅ ਬਣਾ ਰਹੇ ਸਨ ਕਿ ਕਾਰਜਕਾਰੀ ਪ੍ਰਧਾਨ ਉਨ੍ਹਾਂ ਦੀ ਪਸੰਦ ਵਾਲੇ ਆਗੂ ਲਗਾਏ ਜਾਣ। ਕੈਪਟਨ ਖੇਮੇ ਵੱਲੋਂ ਕਾਰਜਕਾਰੀ ਪ੍ਰਧਾਨਾਂ ਲਈ ਜਿਹੜੇ ਨਾਮ  ਉਭਾਰੇ ਜਾ ਰਹੇ ਸਨ, ਉਨ੍ਹਾਂ ਵਿੱਚ ਵਿਜੈਇੰਦਰ ਸਿੰਗਲਾ, ਚੌਧਰੀ ਸੰਤੋਖ ਸਿੰਘ ਆਦਿ ਸ਼ਾਮਲ ਸਨ। ਨਵੇਂ ਪ੍ਰਧਾਨ ਨਵਜੋਤ ਸਿੰਘ ਸਿੱਧੂ ਸਿਰ ਹੁਣ ਵੱਡੀ ਜ਼ਿੰਮੇਵਾਰੀ ਪਈ ਹੈ।

ਨਵਜੋਤ ਸਿੰਘ ਸਿੱਧੂ ਪੰਜਾਬ ਕਾਂਗਰਸ ਦੇ ਪ੍ਰਧਾਨ ਬਣੇ Read More »

ਸੰਸਦ ਦੇ ਮੌਨਸੂਨ ਸੈਸ਼ਨ ਦੌਰਾਨ ਪ੍ਰਦਰਸ਼ਨਕਾਰੀਆਂ ਦੀ ਗਿਣਤੀ ਘਟਾਉਣ ਬਾਰੇ ਪੁਲੀਸ ਦੀ ਅਪੀਲ ਕਿਸਾਨਾਂ ਵੱਲੋਂ ਰੱਦ

ਸੰਸਦ ਦੇ ਮੌਨਸੂਨ ਸੈਸ਼ਨ ਦੌਰਾਨ ਦਿੱਲੀ ਪੁਲੀਸ ਨੇ ਕਿਸਾਨ ਯੂਨੀਅਨਾਂ ਨੂੰ ਕਿਹਾ ਕਿ ਉਹ 22 ਜੁਲਾਈ ਤੋਂ ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਸੰਸਦ ਦੇ ਸਾਹਮਣੇ ਕੀਤੇ ਜਾਣ ਵਾਲੇ ਪ੍ਰਦਰਸ਼ਨ ਵਿੱਚ ਇਕੱਠੇ ਹੋਣ ਵਾਲਿਆਂ ਦੀ ਗਿਣਤੀ ਘਟਾਉਣ ਪਰ ਕਿਸਾਨਾਂ ਨੇ ਇਨਕਾਰ ਕਰ ਦਿੱਤਾ ਹੈ। ਰਾਸ਼ਟਰੀ ਕਿਸਾਨ ਮਜ਼ਦੂਰ ਮਹਾਂਸੰਘ ਦੇ ਕੌਮੀ ਪ੍ਰਧਾਨ ਸ਼ਿਵ ਕੁਮਾਰ ਕੱਕਾ ਨੇ ਕਿਹਾ, “ਅਸੀਂ ਪੁਲੀਸ ਨੂੰ ਦੱਸਿਆ ਕਿ ਹਰ ਰੋਜ਼ 200 ਕਿਸਾਨ ਮੌਨਸੂਨ ਸੈਸ਼ਨ ਦੌਰਾਨ ਸਿੰਘੂ ਬਾਰਡਰ ਤੋਂ ਸੰਸਦ ਜਾਣਗੇ। ਇਹ ਸ਼ਾਂਤਮਈ ਵਿਰੋਧ ਪ੍ਰਦਰਸ਼ਨ ਹੋਵੇਗਾ ਅਤੇ ਵਿਰੋਧ ਪ੍ਰਦਰਸ਼ਨ ਕਰਨ ਵਾਲਿਆਂ ਦੀ ਪਛਾਣ ਲਈ ਉਨ੍ਹਾਂ ਦੇ ਬੈਜ ਲੱਗੇ ਹੋਣਗੇ।” ਸੰਸਦ ਦਾ ਮੌਨਸੂਨ ਇਜਲਾਸ ਸੋਮਵਾਰ ਨੂੰ ਸ਼ੁਰੂ ਹੋਵੇਗਾ ਅਤੇ 13 ਅਗਸਤ ਨੂੰ ਸਮਾਪਤ ਹੋਣ ਵਾਲਾ ਹੈ। ਉਨ੍ਹਾਂ ਕਿਹਾ ਕਿ ਹਰ ਪ੍ਰਦਰਸ਼ਨਕਾਰੀ ਬਾਰੇ ਵੇਰਵਾ ਪੁਲੀਸ ਨੂੰ ਦਿੱਤਾ ਜਾਵੇਗਾ, ਜਿਸ ਵਿੱਚ ਪ੍ਰਦਰਸ਼ਨਕਾਰੀ ਦਾ ਆਧਾਰ ਕਾਰਡ ਅਤੇ ਮੋਬਾਈਲ ਫੋਨ ਨੰਬਰ ਵੀ ਸ਼ਾਮਲ

ਸੰਸਦ ਦੇ ਮੌਨਸੂਨ ਸੈਸ਼ਨ ਦੌਰਾਨ ਪ੍ਰਦਰਸ਼ਨਕਾਰੀਆਂ ਦੀ ਗਿਣਤੀ ਘਟਾਉਣ ਬਾਰੇ ਪੁਲੀਸ ਦੀ ਅਪੀਲ ਕਿਸਾਨਾਂ ਵੱਲੋਂ ਰੱਦ Read More »

ਜਾਖੜ ਨੇ 19 ਨੂੰ ਸੱਦੀ ਵਿਧਾਇਕਾਂ ਅਤੇ ਜ਼ਿਲ੍ਹਾ ਪ੍ਰਧਾਨਾਂ ਦੀ ਬੈਠਕ

ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ 19 ਜੁਲਾਈ ਨੂੰ ਬਾਅਦ ਦੁਪਹਿਰ 3 ਵਜੇ ਪੰਜਾਬ ਕਾਂਗਰਸ ਭਵਨ ਚੰਡੀਗੜ੍ਹ ਵਿਖੇ ਪਾਰਟੀ ਦੇ ਵਿਧਾਇਕਾਂ ਅਤੇ ਜ਼ਿਲ੍ਹਾ ਪ੍ਰਧਾਨਾਂ ਦੀ ਮੀਟਿੰਗ ਬੁਲਾਈ ਹੈ। ਇਸ ਬੈਠਕ ਵਿੱਚ ਸਮੂਹ ਵਿਧਾਇਕਾਂ ਅਤੇ ਜ਼ਿਲ੍ਹਾ ਪ੍ਰਧਾਨਾਂ ਵੱਲੋਂ ਮਤਾ ਪਾ ਕੇ ਪਾਰਟੀ ਦੀ ਕੌਮੀ ਪ੍ਰਧਾਨ ਸ੍ਰੀਮਤੀ ਸੋਨੀਆਂ ਗਾਂਧੀ ਨੂੰ ਭੇਜਿਆ ਜਾਵੇਗਾ ਕਿ ਪਾਰਟੀ ਹਾਈ ਕਮਾਂਡ ਪੰਜਾਬ ਸਬੰਧੀ ਜੋ ਵੀ ਫੈਸਲਾ ਲਵੇਗੀ ਪੰਜਾਬ ਦੀ ਸਮੁੱਚੀ ਜਥੇਬੰਦੀ ਨੂੰ ਉਹ ਪ੍ਰਵਾਨ ਹੋਵੇਗਾ। ਇਸ ਦੇ ਨਾਲ ਇਹ ਵੀ ਅਪੀਲ ਕੀਤੀ ਜਾਵੇਗੀ ਕਿ ਉਹ ਪੰਜਾਬ ਸਬੰਧੀ ਜੋ ਵੀ ਫ਼ੈਸਲਾ ਲੈਣਾ ਚਾਹੁੰਦੇ ਹਨ, ਉਹ ਛੇਤੀ ਲਿਆ ਜਾਵੇ ਤਾਂ ਜੋ ਪਾਰਟੀ ਪੰਜਾਬ ਦੇ ਲੋਕਾਂ ਨਾਲ ਜੁੜੇ ਮਹੱਤਵਪੂਰਨ ਮੁੱਦਿਆਂ ਨੂੰ ਜਲਦ ਹੱਲ ਕਰ ਸਕੇ। ਇਹ ਜਾਣਕਾਰੀ ਅੱਜ ਇਥੇ ਪਿੰਡ ਜਲਾਲਪੁਰ ਵਿਖੇ ਹਲਕਾ ਵਿਧਾਇਕ ਮਦਨ ਲਾਲ ਜਲਾਲਪੁਰ ਦੀ ਰਿਹਾਇਸ਼ ਤੇ ਕੁਝ ਵਿਧਾਇਕਾਂ ਅਤੇ ਪਟਿਆਲਾ ਜ਼ਿਲ੍ਹੇ ਦੇ ਪ੍ਰਧਾਨ ਗੁਰਦੀਪ ਸਿੰਘ ਊਧਮਪੁਰ ਸਮੇਤ ਕਈ ਹੋਰ ਆਗੂਆਂ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਸੁਨੀਲ ਜਾਖੜ ਨੇ ਪਾਰਟੀ ਦੇ ਸਮੂਹ ਵਿਧਾਇਕਾਂ ਅਤੇ ਜ਼ਿਲ੍ਹਾ ਪ੍ਰਧਾਨਾਂ ਨੂੰ ਅਪੀਲ ਕੀਤੀ ਕਿ ਉਹ ਸੋਮਵਾਰ ਨੂੰ ਬਾਅਦ ਦੁਪਹਿਰ 3 ਵਜੇ ਪੰਜਾਬ ਕਾਂਗਰਸ ਭਵਨ ਚੰਡੀਗੜ੍ਹ ਵਿਖੇ ਪਹੁੰਚਣ

ਜਾਖੜ ਨੇ 19 ਨੂੰ ਸੱਦੀ ਵਿਧਾਇਕਾਂ ਅਤੇ ਜ਼ਿਲ੍ਹਾ ਪ੍ਰਧਾਨਾਂ ਦੀ ਬੈਠਕ Read More »

ਪਾਰਟੀ ਦੇ ਦਸ ਵਿਧਾਇਕਾਂ ਨੇ ਕੈਪਟਨ ਦਾ ਸਮਰਥਨ ਕੀਤਾ

ਚੰਡੀਗੜ੍ਹ, 19 ਜੁਲਾਈ- ਇਕ ਪਾਸੇ ਨਵਜੋਤ ਸਿੰਘ ਸਿੱਧੂ ਨੇ ਪ੍ਰਦੇਸ਼ ਕਾਂਗਰਸ ਪ੍ਰਧਾਨ ਦੇ ਅਹੁਦਾ ਮਿਲਣ ਦੀਆਂ ਸੰਭਾਵਨਾਵਾਂ ਦੌਰਾਨ ਜਿਥੇ 30 ਤੋਂ ਵੱਧ ਵਿਧਾਇਕਾਂ ਤੋਂ ‘ਅਸ਼ੀਰਵਾਦ’ ਲੈਣ ਲਈ ਗੇੜੇ ਮਾਰ ਚੁੱਕੇ ਹਨ, ਉਥੇ ਪਾਰਟੀ ਦੇ ਘੱਟੋ-ਘੱਟ 10 ਵਿਧਾਇਕ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਮਰਥਨ ਵਿਚ ਆ ਗਏ ਹਨ। ਭੁਲੱਥ ਤੋਂ ਵਿਧਾਇਕ ਸੁਖਪਾਲ ਖਹਿਰਾ, ਜੋ ਹਾਲ ਹੀ ਵਿੱਚ ‘ਆਪ’ ਤੋਂ ਕਾਂਗਰਸ ਵਿੱਚ ਦਾਖਲ ਹੋਏ ਹਨ, ਨੇ ਆਪਣੇ ਸਾਥੀਆਂ ਹਰਮਿੰਦਰ ਗਿੱਲ, ਫਤਹਿ ਬਾਜਵਾ, ਗੁਰਪ੍ਰੀਤ ਜੀਪੀ, ਕੁਲਦੀਪ ਵੈਦ, ਬਲਵਿੰਦਰ ਲੱਡੂ, ਸੰਤੋਖ ਸਿੰਘ ਭਲਾਈਪੁਰ, ਜੋਗਿੰਦਰ ਭੋਆ, ਜਗਦੇਵ ਕਮਾਲੂ, ਪ੍ਰਿਮਲ ਖਾਲਸਾ ਨਾਲ ਸਾਂਝੇ ਤੌਰ ’ਤੇ ਕੈਪਟਨ ਅਮਰਿੰਦਰ ਸਿੰਘ ਦਾ ਸਮਰਥਨ ਕੀਤਾ ਹੈ। ਬਿਆਨ ਵਿੱਚ ਕਿਹਾ ਗਿਆ ਹੈ ਕਿ ਕੈਪਟਨ ਦੇ ਸਖਤ ਯਤਨ ਸਦਕਾ ਪਾਰਟੀ ਦੇ ਪੰਜਾਬ ਵਿੱਚ ਪੈਰ ਲੱਗੇ

ਪਾਰਟੀ ਦੇ ਦਸ ਵਿਧਾਇਕਾਂ ਨੇ ਕੈਪਟਨ ਦਾ ਸਮਰਥਨ ਕੀਤਾ Read More »

ਮਹਾਤਮਾ ਗਾਂਧੀ ਨਾਲ ਜੁੜਨ ਦੀ ਇੱਛਾ/ਰਾਮਚੰਦਰ ਗੁਹਾ

ਮੈਂ ਪਹਿਲੀ ਵਾਰ 1979 ਵਿਚ ਅਹਿਮਦਾਬਾਦ ਗਿਆ ਸਾਂ। ਉਸ ਤੋਂ ਅਗਲੇ ਦਹਾਕੇ ਦੌਰਾਨ ਮੇਰਾ ਆਮ ਹੀ ਉੱਥੇ ਚੱਕਰ ਲੱਗਦਾ ਰਹਿੰਦਾ, ਪੇਸ਼ੇਵਾਰ ਕਾਰਨਾਂ ਕਰਕੇ ਵੀ ਤੇ ਨਿੱਜੀ ਕਾਰਨਾਂ ਕਰਕੇ ਵੀ। ਫਿਰ ਮੈਂ ਮਹਾਤਮਾ ਗਾਂਧੀ ਉੱਤੇ ਖੋਜ ਕਰਨੀ ਸ਼ੁਰੂ ਕਰ ਦਿੱਤੀ। ਇਸ ਦੇ ਨਾਲ ਹੀ ਅਹਿਮਦਾਬਾਦ ਨਾਲ ਮੇਰਾ ਲਗਾਉ ਹੋਰ ਵਧ ਗਿਆ। ਮੈਂ 2002 ਦੀਆਂ ਗਰਮੀਆਂ ਵਿਚ ਵੀ ਉੱਥੇ ਗਿਆ, ਜੋ ਉਸੇ ਸਾਲ ਦੇ ਸ਼ੁਰੂ ਵਿਚ ਹੋਏ ਭਿਆਨਕ ਗੁਜਰਾਤ ਦੰਗਿਆਂ ਤੋਂ ਬਾਅਦ ਸ਼ਹਿਰ ਦੀ ਮੇਰੀ ਪਹਿਲੀ ਫੇਰੀ ਸੀ। ਸੁਭਾਵਿਕ ਹੀ ਹੈ ਕਿ ਮੈਂ ਸਾਬਰਮਤੀ ਆਸ਼ਰਮ ਵੀ ਗਿਆ, ਜਿੱਥੇ ਮੈਂ ਕੁਝ ਸਮਾਂ ਗੁਜ਼ਾਰਿਆ ਅਤੇ ਆਸ਼ਰਮ ਦੇ ਇਕ ਟਰੱਸਟੀ ਨਾਲ ਗੱਲਬਾਤ ਕੀਤੀ। ਇਹ ਬਹੁਤ ਹੀ ਮਿੱਠਬੋਲੜੇ ਤੇ ਨਿਮਰ ਟਰੱਸਟੀ ਉਦੋਂ ਲਗਾਤਾਰ ਤੀਹ ਸਾਲਾਂ ਤੋਂ ਗਾਂਧੀ ਆਸ਼ਰਮ ਦੀ ਸੇਵਾ ਕਰ ਰਹੇ ਸਨ। ਗੱਲਬਾਤ ਦੌਰਾਨ ਉਨ੍ਹਾਂ ਗੁਜਰਾਤ ਦੰਗਿਆਂ ਨੂੰ ‘ਮਹਾਤਮਾ ਗਾਂਧੀ ਦਾ ਦੂਜਾ ਕਤਲ’ ਕਰਾਰ ਦਿੱਤਾ। ਉਹ ਵਿਅਕਤੀ, ਜਿਸ ਦੀ ਸੱਤਾ ਦੌਰਾਨ ਇਹ ਦੰਗੇ ਹੋਏ, ਭਾਵ ਤਤਕਾਲੀ ਮੁੱਖ ਮੰਤਰੀ ਨਰਿੰਦਰ ਮੋਦੀ ਪੂਰੀ ਤਰ੍ਹਾਂ ਰਾਸ਼ਟਰੀ ਸਵੈਮਸੇਵਕ ਸੰਘ (ਆਰਐੱਸਐੱਸ) ਦੇ ਰੰਗ ਵਿਚ ਰੰਗਿਆ ਹੋਇਆ ਹੈ। ਆਰਐੱਸਐੱਸ ਇਕ ਅਜਿਹੀ ਸੰਸਥਾ ਹੈ ਜਿਸ ਦੀ ਵਿਚਾਰਧਾਰਾ ਗਾਂਧੀ ਦੀ ਖੁੱਲ੍ਹੀ ਤੇ ਵਿਸ਼ਾਲ ਸੋਚ ਦੇ ਉਲਟ ਹੈ। ਮੋਦੀ ਆਰਐੱਸਐੱਸ ਦੇ ਸਰਸੰਘ ਚਾਲਕ ਐਮਐੱਸ ਗੋਲਵਾਲਕਰ ਦੀ ਪੂਜਾ ਕਰਦਿਆਂ ਵੱਡੇ ਹੋਏ ਤੇ ਗੋਲਵਾਲਕਰ ਦੀ ਗਾਂਧੀ ਪ੍ਰਤੀ ਨਫ਼ਰਤ ਜੱਗ ਜ਼ਾਹਰ ਹੈ। ਦਸੰਬਰ 1947 ਵਿਚ ਇਕ ਤਕਰੀਰ ਦੌਰਾਨ ਗੋਲਵਾਲਕਰ ਨੇ ਕਿਹਾ ਸੀ: ‘‘ਮਹਾਤਮਾ ਗਾਂਧੀ ਹੁਣ ਮੁਲਕ ਨੂੰ ਹੋਰ ਗੁਮਰਾਹ ਨਹੀਂ ਕਰ ਸਕਦੇ। ਸਾਡੇ ਕੋਲ ਅਜਿਹੇ ਵਸੀਲੇ ਹਨ, ਕਿ ਇਸ ਤਰ੍ਹਾਂ ਦੇ ਲੋਕਾਂ ਨੂੰ ਫ਼ੌਰੀ ਖ਼ਾਮੋਸ਼ ਕੀਤਾ ਜਾ ਸਕਦਾ ਹੈ, ਪਰ ਸਾਡੀ ਰਵਾਇਤ ਹੈ ਕਿ ਅਸੀਂ ਹਿੰਦੂਆਂ ਦਾ ਬੁਰਾ ਨਹੀਂ ਕਰ ਸਕਦੇ। ਪਰ ਜੇ ਸਾਨੂੰ ਮਜਬੂਰ ਕੀਤਾ ਗਿਆ ਤਾਂ ਸਾਨੂੰ ਅਜਿਹਾ ਕਦਮ ਵੀ ਚੁੱਕਣਾ ਪੈ ਸਕਦਾ ਹੈ।’’ ਮੋਦੀ ਵਾਸਤੇ ਗੋਲਵਾਲਕਰ ‘ਪੂਜਨੀਕ ਸ੍ਰੀ ਗੁਰੂਜੀ’ ਹਨ, ਬਹੁਤ ਹੀ ਸਤਿਕਾਰਤ ਅਧਿਆਪਕ ਤੇ ਉਸਤਾਦ। ਉਨ੍ਹਾਂ ਆਪਣੇ ਕਰੀਅਰ ਦੌਰਾਨ ਬਹੁਤਾ ਕਰਕੇ ਗੋਲਵਾਲਕਰ ਦੇ ਹੀ ਸੋਹਲੇ ਗਾਏ ਅਤੇ ਗਾਂਧੀ ਬਾਰੇ ਸ਼ਾਇਦ ਹੀ ਕਦੇ ਸੋਚਿਆ ਹੋਵੇ। ਗੁਜਰਾਤ ਦੇ ਮੁੱਖ ਮੰਤਰੀ ਹੁੰਦਿਆਂ ਉਹ ਕਦੇ-ਕਦਾਈਂ ਹੀ ਸਾਬਰਮਤੀ ਆਸ਼ਰਮ ਗਏ ਹੋਣਗੇ। ਪਰ, ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਉਨ੍ਹਾਂ ਦੀ ਆਸ਼ਰਮ ਵਿਚ ਭਾਰੀ ਦਿਲਚਸਪੀ ਪੈਦਾ ਹੋ ਗਈ। ਇਸ ਦੌਰਾਨ ਉਹ ਹੋਰਨਾਂ ਤੋਂ ਇਲਾਵਾ ਜਪਾਨ ਤੇ ਇਸਰਾਈਲ ਦੇ ਪ੍ਰਧਾਨ ਮੰਤਰੀਆਂ ਅਤੇ ਚੀਨ ਤੇ ਅਮਰੀਕਾ ਦੇ ਰਾਸ਼ਟਰਪਤੀਆਂ ਨੂੰ ਨਾਲ ਲੈ ਕੇ ਸਾਬਰਮਤੀ ਆਸ਼ਰਮ ਗਏ। ਆਸ਼ਰਮ ਦੇ ਬਹੁਤ ਸਾਰੇ ਟਰੱਸਟੀਆਂ ਨੂੰ ਗਾਂਧੀ ਦੇ ਜੀਵਨ ਬਾਰੇ ਡੂੰਘੀ ਜਾਣਕਾਰੀ ਹੈ, ਇਸੇ ਤਰ੍ਹਾਂ ਇਸ ਦੇ ਅਮਲੇ ਦੇ ਮੈਂਬਰਾਂ ਨੂੰ ਵੀ। ਇਸ ਦੇ ਬਾਵਜੂਦ ਵਿਦੇਸ਼ੀ ਮਹਿਮਾਨਾਂ ਨੂੰ ਆਸ਼ਰਮ ਵਿਚ ਘੁਮਾਉਣ ਤੇ ਇਸ ਬਾਰੇ ਜਾਣਕਾਰੀ ਦੇਣ ਲਈ ਇਨ੍ਹਾਂ ਮਾਹਿਰਾਂ ਵਿਚੋਂ ਕਿਸੇ ਨੂੰ ਕਹਿਣ ਦੀ ਥਾਂ ਇਹ ਕੰਮ ਮੋਦੀ ਨੇ ਖ਼ੁਦ ਕੀਤਾ, ਇਕ ਅਜਿਹੇ ਵਿਅਕਤੀ ਨੇ ਜੋ ਗਾਂਧੀ ਨੂੰ ਨਫ਼ਰਤ ਕਰਨ ਵਾਲਿਆਂ ਦੀ ਸੋਚ ਨੂੰ ਪ੍ਰਣਾਇਆ ਹੋਇਆ ਹੈ। ਇਸ ਮੌਕੇ ਵੀਡੀਓਗ੍ਰਾਫ਼ੀ ਕਰਨ ਵਾਲੇ ਕੈਮਰਾਮੈਨ ਨੂੰ ਇਹੋ ਹਦਾਇਤ ਹੁੰਦੀ ਸੀ ਕਿ ਕੈਮਰੇ ਦੇ ਫਰੇਮ ਵਿਚ ਸਿਰਫ਼ ਭਾਰਤੀ ਪ੍ਰਧਾਨ ਮੰਤਰੀ ਅਤੇ ਵਿਦੇਸ਼ੀ ਮਹਿਮਾਨ ਨੂੰ ਹੀ ਦਿਖਾਉਣਾ ਹੈ, ਕਿਉਂਕਿ ਇਸ ਮੌਕੇ ਮੋਦੀ ਆਸ਼ਰਮ ਵਿਚਲੀਆਂ ਵੱਖ-ਵੱਖ ਥਾਵਾਂ – ਜਿਵੇਂ ਗਾਂਧੀ ਦੇ ਰਹਿਣ ਵਾਲੀ ਝੁੱਗੀ, ਉਨ੍ਹਾਂ ਦੇ ਪ੍ਰਾਰਥਨਾ ਕਰਨ ਦਾ ਸਥਾਨ ਤੇ ਉਨ੍ਹਾਂ ਦਾ ਚਰਖਾ ਆਦਿ – ਵੱਲ ਇਸ਼ਾਰੇ ਕਰ-ਕਰ ਕੇ ਉਨ੍ਹਾਂ ਬਾਰੇ ਵਿਦੇਸ਼ੀ ਮਹਿਮਾਨ ਨੂੰ ਜਾਣਕਾਰੀ ਦਿੰਦਿਆਂ ਇੰਝ ਦਿਖਾਵਾ ਕਰਦੇ ਹਨ ਜਿਵੇਂ ਉਨ੍ਹਾਂ ਨੂੰ ਮਹਾਤਮਾ, ਉਨ੍ਹਾਂ ਦੀ ਜ਼ਿੰਦਗੀ ਤੇ ਉਨ੍ਹਾਂ ਦੇ ਵਿਚਾਰਾਂ ਬਾਰੇ ਬਹੁਤ ਗੂੜ੍ਹੀ ਜਾਣਕਾਰੀ ਹੋਵੇ। ਇਸ ਤਰ੍ਹਾਂ ਆਪਣੇ ਆਪ ਨੂੰ ਸ਼ਰੇਆਮ ਗਾਂਧੀ ਨਾਲ ਜੋੜਨ ਦੀ ਪ੍ਰਧਾਨ ਮੰਤਰੀ ਦੀ ਨਵੀਂ-ਨਵੀਂ ਪੈਦਾ ਹੋਈ ਇੱਛਾ ਬਾਰੇ ਕੀ ਆਖਿਆ ਜਾਵੇ? ਇੰਝ ਜਾਪਦਾ ਹੈ ਜਿਵੇਂ ਮੋਦੀ ਦੀ ਆਪਣਾ ਗੁਣਗਾਨ, ਆਪਣੀ ਮਹਿਮਾ ਤੇ ਵਡਿਆਈ ਕਰਾਉਣ ਦੀ ਖ਼ੁਆਹਿਸ਼ ਨੇ, ਉਨ੍ਹਾਂ ਦੀਆਂ ਪੁਰਾਣੀਆਂ ਸਿਆਸੀ ਵਫ਼ਾਦਾਰੀਆਂ ਅਤੇ ਵਿਚਾਰਧਾਰਕ ਵਚਨਬੱਧਤਾਵਾਂ ਨੂੰ ਪਿੱਛੇ ਪਾ ਦਿੱਤਾ ਹੈ। ਗਾਂਧੀ ਪ੍ਰਤੀ ਆਰਐੱਸਐੱਸ ਦੀ ਸੋਚ ਹਾਲੇ ਵੀ ਪੂਰੀ ਤਰ੍ਹਾਂ ਨਫ਼ਰਤੀ ਹੀ ਹੈ। ਸੋਸ਼ਲ ਮੀਡੀਆ ਉੱਤੇ ਅੰਧਭਗਤ ਸ਼ਰੇਆਮ ਗਾਂਧੀ ਦਾ ਵਿਰੋਧ ਕਰਦੇ ਹਨ। ਪਰ ਮੋਦੀ ਜਾਣਦੇ ਹਨ ਕਿ ਗਾਂਧੀ ਹਾਲੇ ਵੀ ਬਹੁਤ ਪ੍ਰਸੰਗਿਕ ਹਨ, ਜਿਨ੍ਹਾਂ ਦੀ ਨਾ ਸਿਰਫ਼ ਸਮਕਾਲੀ ਚਰਚਾ ਲਈ ਲੋੜ ਹੈ ਸਗੋਂ ਉਹ ਦੁਨੀਆਂ ਭਰ ਵਿਚ ਭਾਰਤੀ ‘ਬਰਾਂਡ’ ਵਜੋਂ ਦਿਓਕੱਦ ਤੇ ਸਤਿਕਾਰੀ ਜਾਂਦੀ ਸ਼ਖ਼ਸੀਅਤ ਵੀ ਹਨ। ਇਸ ਲਈ ਭਾਵੇਂ ਜਪਾਨ ਹੋਵੇ, ਚੀਨ, ਇਸਰਾਈਲ ਜਾਂ ਫਰਾਂਸ ਹੋਵੇ – ਭਾਵੇਂ ਅਮਰੀਕਾ, ਰੂਸ ਜਾਂ ਜਰਮਨੀ ਹੋਣ – ਜੇ ਮੋਦੀ ਨੇ ਆਪਣਾ ਕੋਈ ਪ੍ਰਭਾਵ ਪਾਉਣਾ ਹੈ ਤਾਂ ਜ਼ਰੂਰੀ ਹੈ ਕਿ ਉਹ ਬੜਾ ਗਿਣ-ਮਿਥ ਕੇ ਗਾਂਧੀ ਨੂੰ ਆਪਣੇ ਨਾਲ ਖੜੋਤੇ ਦਿਖਾਉਣ। ਮੋਦੀ ਵੱਲੋਂ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਸਾਬਰਮਤੀ ਆਸ਼ਰਮ ਵਿਚ ਦਿਖਾਈ ਜਾ ਰਹੀ ਰੁਚੀ ਦੇ ਬਾਵਜੂਦ ਉਨ੍ਹਾਂ ਤੇ ਗਾਂਧੀ ਦਰਮਿਆਨ ਜੋ ਇਖ਼ਲਾਕੀ ਤੇ ਵਿਚਾਰਧਾਰਕ ਪਾੜਾ ਹੈ, ਉਸ ਨੂੰ ਕਦੇ ਵੀ ਪੂਰਿਆ ਨਹੀਂ ਜਾ ਸਕਦਾ। ਮੋਦੀ ਇਕ ਅਜਿਹੇ ਪ੍ਰਧਾਨ ਮੰਤਰੀ ਹਨ ਜਿਨ੍ਹਾਂ ਦੀ ਪਾਰਟੀ ਦੇ 300 ਦੇ ਕਰੀਬ ਲੋਕ ਸਭਾ ਮੈਂਬਰਾਂ ਵਿਚ ਇਕ ਵੀ ਮੁਸਲਮਾਨ ਨਹੀਂ ਸੀ ਅਤੇ ਜਿਨ੍ਹਾਂ ਦੀ ਸਰਕਾਰ ਲਗਾਤਾਰ ਘੱਟਗਿਣਤੀ ਭਾਈਚਾਰਿਆਂ ਨੂੰ ਨਿਸ਼ਾਨਾ ਬਣਾਉਣ ਵਾਲੇ ਪੱਖਪਾਤੀ ਕਾਨੂੰਨ ਪਾਸ ਕਰ ਰਹੀ ਹੈ ਅਤੇ ਇਸ ਦੀਆਂ ਨੀਤੀਆਂ ਅਜਿਹੀਆਂ ਹਨ ਜਿਨ੍ਹਾਂ ਦਾ ਫ਼ਿਰਕੂ ਸਦਭਾਵਨਾ ਦੇ ਦੂਤ ਮਹਾਤਮਾ ਗਾਂਧੀ ਨੇ ਤਾਉਮਰ ਵਿਰੋਧ ਕੀਤਾ। ਇਹ ਇਕ ਅਜਿਹਾ ਇਨਸਾਨ ਹੈ ਜਿਸ ਨੇ ਆਪਣੇ ਨਿੱਜੀ ਇਤਿਹਾਸ ਨੂੰ ਬਹੁਤ ਗਿਣ-ਮਿਥ ਕੇ ਘੜਿਆ ਹੈ, ਜਿਸ ਦੀ ਹਕੂਮਤ ਅਰਥਚਾਰੇ, ਸਿਹਤ ਅਤੇ ਹੋਰ ਸਭ ਕਾਸੇ ਬਾਰੇ ਅੰਕੜਿਆਂ ਨੂੰ ਗਿਣ-ਮਿਥ ਕੇ ਆਪਣੀ ਮਰਜ਼ੀ ਨਾਲ ਬਣਾਉਂਦੀ ਤੇ ਪ੍ਰਚਾਰਦੀ ਹੈ ਅਤੇ ਉਸ ਦੀ ਦੁਨੀਆਂ ਵਿਚ ਉਸ ਇਨਸਾਨ ਲਈ ਕੋਈ ਥਾਂ ਨਹੀਂ, ਜਿਸ ਨੇ ‘ਸੱਤਿਆਮੇਵ ਜਯਤੇ’ ਭਾਵ ਸੱਚ ਦੀ ਜਿੱਤ ਹੋਵੇਗੀ ਦਾ ਨਾਅਰਾ ਦਿੱਤਾ। ਦਰਅਸਲ, ਇਸ ਹਕੂਮਤ ਦਾ ਝੂਠ ਤੇ ਫਰੇਬ ਬਹੁਤ ਵਿਆਪਕ ਹੈ। ਗਾਂਧੀ ਕੀ ਹੈ? ਗਾਂਧੀ ਹੈ- ਸੱਚਾਈ, ਪਾਰਦਰਸ਼ਤਾ ਅਤੇ ਧਾਰਮਿਕ ਅਨੇਕਤਾਵਾਦ। ਦੂਜੇ ਪਾਸੇ, ਮੋਦੀ ਹੈ – ਪਰਦਾਦਾਰੀ ਅਤੇ ਬਹੁਗਿਣਤੀਵਾਦ। ਇਸ ਹਾਲਤ ਵਿਚ ਮੋਦੀ ਵੱਲੋਂ ਗਾਂਧੀ ਨਾਲ ਰਿਸ਼ਤਿਆਂ ਦਾ ਦਾਅਵਾ ਕਿਵੇਂ ਕੀਤਾ ਜਾ ਸਕਦਾ ਹੈ? ਤਰਕ ਤੇ ਇਖ਼ਲਾਕ ਕਹਿੰਦਾ ਹੈ ਕਿ ਉਹ ਅਜਿਹਾ ਨਹੀਂ ਕਰ ਸਕਦੇ, ਪਰ ਤਾਕਤ ਤੇ ਲਾਲਸਾ ਦੇ ਸਮੀਕਰਣਾਂ ਮੁਤਾਬਿਕ ਉਨ੍ਹਾਂ ਨੂੰ ਅਜਿਹਾ ਜ਼ਰੂਰ ਕਰਨਾ ਚਾਹੀਦਾ ਹੈ। ਇਹੋ ਕਾਰਨ ਹੈ ਕਿ ਅਸੀਂ ਛੇਤੀ ਹੀ ਮੋਦੀ ਦੇ ਦਾਗੀ ਪਿਛੋਕੜ ਨੂੰ, ਉਨ੍ਹਾਂ ਦਾ ਨਾਂ ਗਾਂਧੀ ਨਾਲ ਜੋੜ ਕੇ ਸਫੇਦ ਕਰਨ ਦੀ ਤਾਜ਼ਾ ਕੋਸ਼ਿਸ਼ ਦੇਖਣ ਜਾ ਰਹੇ ਹਾਂ। ਇਸ ਤਹਿਤ ਸਰਕਾਰ ਦੇ ਮਣਾਂ-ਮੂੰਹੀਂ ਫੰਡਾਂ ਦੀ ਮਦਦ ਨਾਲ ਅਤੇ ਸਰਕਾਰ ਦੀ ਹੀ ਸੇਧ ਤਹਿਤ ਸਾਬਰਮਤੀ ਆਸ਼ਰਮ ਨੂੰ ‘ਆਲਮੀ ਪੱਧਰ ਦੀ ਯਾਦਗਾਰ’ ਬਣਾਉਣ ਦੇ ਨਾਂ ’ਤੇ ਬਿਲਕੁਲ ਨਵਾਂ ਰੂਪ ਦੇਣ ਦਾ ਪ੍ਰਾਜੈਕਟ ਉਲੀਕਿਆ ਗਿਆ ਹੈ। ਗਾਂਧੀ ਕਹਿੰਦੇ ਸਨ, ਮੇਰੀ ਜ਼ਿੰਦਗੀ ਹੀ ਮੇਰਾ ਸੁਨੇਹਾ ਹੈ। ਉਨ੍ਹਾਂ ਨੂੰ ਲੋੜ ਨਹੀਂ ਕਿ ਉਨ੍ਹਾਂ ਦੇ ਨਾਂ ਉੱਤੇ ਸਟੇਡੀਅਮਾਂ ਦੇ ਨਾਂ ਰੱਖੇ ਜਾਣ, ਜਾਂ ਰਾਜਧਾਨੀ ਨੂੰ ਹੀ ਮੁੜ ਤੋਂ ਬਣਾਇਆ ਜਾਵੇ ਤਾਂ ਕਿ ਅਤੀਤ ਦੇ ਹਾਕਮਾਂ ਦੇ ਨਿਸ਼ਾਨ ਮਿਟਾ ਦਿੱਤੇ ਜਾਣ ਅਤੇ ਸਿਰਫ਼ ਉਨ੍ਹਾਂ ਦਾ ਹੀ ਨਾਂ ਹੋਵੇ ਤਾਂ ਕਿ ਇਤਿਹਾਸ ਵਿਚ ਉਨ੍ਹਾਂ ਦੀ ਥਾਂ ਪੱਕੀ ਹੋ ਸਕੇ। ਸਾਬਰਮਤੀ ਆਸ਼ਰਮ ਅੱਜ ਜਿਵੇਂ ਵੀ ਹੈ, ਇਹ ਗਾਂਧੀ ਅਤੇ ਉਨ੍ਹਾਂ ਦੀ ਸੋਚ ਦੇ ਲਿਹਾਜ਼ ਨਾਲ ਪੂਰੀ ਤਰ੍ਹਾਂ

ਮਹਾਤਮਾ ਗਾਂਧੀ ਨਾਲ ਜੁੜਨ ਦੀ ਇੱਛਾ/ਰਾਮਚੰਦਰ ਗੁਹਾ Read More »

ਹਸਪਤਾਲ ਸੁਧਾਰ ਕਮੇਟੀ ਮੀਟੰਗ ਬੁਲਾਉਣ ਜਿਲ੍ਹਾ  ਪ੍ਰਸ਼ਾਸ਼ਨ ਨੂੰ ਹਫ਼ਤੇ ਦਾ ਅਲਟੀਮੇਟਮ 

  ਫ਼ਰੀਦਕੋਟ, 18 ਜੁਲਾਈ (ਸੁਰਿੰਦਰ ਮਚਾਕੀ ) ਇਥੋ ਦੇ ਗੁਰੂ ਗੋਬਿੰਦ ਸਿੰਘ ਹਸਪਤਾਲ ਵਿੱਚ ਮਰੀਜ਼ਾਂ ਦੀ ਖੱਜਲ ਖੁਆਰੀ ਰੋਕਣ ਤੇ ਉਨ੍ਹਾਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਦੂਰ ਕਰਨ ਲਈ ਪ੍ਰਬੰਧਕੀ ਸੁਧਾਰ ਕਰਨ ਲਈ ਸੁਝਾਅ ਦੇਣ ਲਈ  ਡਾਕਟਰੀ ਵਿਦਿਆ ਤੇ ਖ਼ੋਜ  ਮੰਤਰੀ  ਓ. ਪੀ. ਸੋਨੀ ਵੱਲੋਂ ਡਿਪਟੀ ਕਮਿਸ਼ਨਰ ਦੀ ਅਗਵਾਈ ਵਿੱਚ 15 ਮਾਰਚ ਨੂੰ ਬਣਾਈ ਕਮੇਟੀ ਦੀ ਕਾਰਵਾਈ ਵੀ ਠੰਢੇ ਬਸਤੇ ਵਿੱਚ ਪਾ ਦਿੱਤੀ ਗਈ ਜਾਪਦੀ ਹੈ। ਕਮੇਟੀ ਨੇ 20 ਦਿਨਾਂ ਵਿੱਚ ਸਰਕਾਰ ਨੂੰ ਆਪਣੀ ਰਿਪੋਰਟ ਦੇਣੀ ਸੀ ਜਿਸ ਦੀ ਪਲੇਠੀ ਮੀਟਿੰਗ 5 ਅਪ੍ਰੈਲ ਨੂੰ ਹੋਈ ਜਿਸ ਵਿੱਚ ਹਸਪਤਾਲ ਤੋ ਇਲਾਵਾ ਇਸ ਨੂੰ ਚਲਾ ਰਹੀ ਸੰਸਥਾ ਬਾਬਾ ਫ਼ਰੀਦ ਯੂਨੀਵਰਸਟੀ ਆਫ ਹੈੱਲਥ ਸਾਇੰਸਜ਼ ਫ਼ਰੀਦਕੋਟ ਦੇ ਉਚ ਅਧਿਕਾਰੀ , ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋ ਤੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ,ਜਨਤਕ ਜੱਥੇਬੰਦੀਆਂ ਦੇ ਨੁਮਾਇੰਦੇ ਤੇ ਪ੍ਰਸ਼ਾਸਕੀ ਅਧਿਕਾਰੀ ਸ਼ਾਮਲ ਹੋਏ। ਕਈ ਘੰਟੇ ਚਲੀ ਇਸ ਮੀਟਿੰਗ ਵਿੱਚ ਬਹੁਤ ਸਾਰੇ ਮੁੱਦੇ ਵਿਚਾਰੇ ਗਏ ਜਿਨ੍ਹਾਂ ਵਿੱਚੋ ਕੁਝ ਕੁ ਹੱਲ ਵੀ ਕੀਤੇ ਗਏ ਪਰ ਇਸ ਤੋ ਬਾਅਦ ਕੋਰੋਨਾ ਰੁਝੇਵਿਆਂ ਕਾਰਨ ਕੋਈ ਮੀਟਿੰਗ ਨਹੀ ਕੀਤੀ ਗਈ। ਕੋਰੋਨਾ ਪ੍ਰਕੋਪ ਘਟਣ ਤੋ ਬਾਅਦ ਕਮੇਟੀ ਮੈਂਬਰ ਮਨਪ੍ਰੀਤ ਸਿੰਘ ਧਾਲੀਵਾਲ ਤੇ ਗੁਰਪ੍ਰੀਤ ਸਿੰਘ ਚੰਦਬਾਜਾ ਨੇ16 ਜੂਨ,7 ਜੁਲਾਈ ਅਤੇ 9 ਜੁਲਾਈ ਨੂੰ  ਮੀਟਿੰਗ ਬੁਲਾਉਣ ਡਿਪਟੀ ਕਮਿਸ਼ਨਰ ਤੇ ਕਮੇਟੀ ਦੇ ਚੇਅਰਮੈਨ ਨੂੰ ਲਿਖਤੀ ਬੇਨਤੀ ਕਰਨ ਦੇ ਬਾਵਜੂਦ ਮੀਟਿੰਗ ਬੁਲਾਈ ਨਹੀ ਜਾ ਰਹੀ। ਇਸ ਤੋ ਸ਼ੱਕ ਹੋ ਰਿਹਾ ਹੈ ਕਿ ਜਿਲ੍ਹਾ , ਹਸਪਤਾਲ ਤੇ ਯੂਨੀਵਰਸਟੀ  ਪ੍ਰਸ਼ਾਸਨ ਮੀਟਿੰਗ ਕਰਨ ਅਤੇ ਮਸਲੇ  ਹੱਲ ਕਰਨ ਤੋ ਟਾਲਾ ਵੱਟ ਰਿਹਾ ਹੈ। ਕਮੇਟੀ ਮੈਂਬਰ ਧਾਲੀਵਾਲ ਤੇ ਚੰਦਬਾਜਾ ਨੇ ਡਾਕਟਰੀ ਵਿਦਿਆ ਤੇ ਖ਼ੋਜ ਮੰਤਰੀ ਓ ਪੀ ਸੋਨੀ ਨੂੰ ਪੱਤਰ ਲਿਖ ਕੇ ਕਮੇਟੀ ਚੇਅਰਮੈਨ ਨੂੰ ਮੀਟਿੰਗ  ਬੁਲਾਉਣ ਦੀ ਹਦਾਇਤ ਕਰਨ ਦੀ ਮੰੰਗ ਕਰਦਿਆ ਚਤਾਵਨੀ ਦਿਿੱਤੀ ਹੈ ਕਿ ਜੇ ਹਫ਼ਤੇ ਵਿੱਚ ਮੀਟਿੰਗ ਨਾ ਬੁਲਾਈ ਤਾਾਂ ਜਥੇਬੰਦੀਆ ਮੁੜ ਸੰਘਰਸ਼ ਵਿਿੱਢਣਗੀਆਂ ।

ਹਸਪਤਾਲ ਸੁਧਾਰ ਕਮੇਟੀ ਮੀਟੰਗ ਬੁਲਾਉਣ ਜਿਲ੍ਹਾ  ਪ੍ਰਸ਼ਾਸ਼ਨ ਨੂੰ ਹਫ਼ਤੇ ਦਾ ਅਲਟੀਮੇਟਮ  Read More »

ਐਨ ਪੀ ਏ ਘਟਾਉਣ ਤੇ ਮੁੱਢਲੀ ਤਨਖ਼ਾਹ ਨਾਲੋ ਤੋੜਨ ਦਾ  ਫੈਸਲਾ ਮੈਡੀਕਲ ਕਾਲਜਾਂ ਦਾ ਫੈਕਲਟੀ ਸੰਕਟ ਹੋਰ ਵਧਾਏਗਾ – ਡਾ ਚੰਦਨਪ੍ਰੀਤ ਤੇ ਡਾ ਅਮਰਬੀਰ ਬੋਪਾਰਾਏ 

17 ਜੁਲਾਈ, ਫ਼ਰੀਦਕੋਟ( ਸੁਰਿੰਦਰ ਮਚਾਕੀ ) ਪੰਜਾਬ ਸਰਕਾਰ ਵੱਲੋ ਛੇਵੇ ਤਨਖ਼ਾਹ ਕਮਿਸ਼ਨ ਦੀ ਸਿਫਾਰਸ਼ ਦੇ ਹਵਾਲੇ ਨਾਲ  ਸਰਕਾਰੀ  ਡਾਕਟਰ ਤੇ ਮੈਡੀਕਲ ਅਧਿਆਪਕਾਂ ਦਾ ਐਨ ਪੀ ਏ 25ਤੋ ਘਟਾਕੇ 20 ਫੀਸਦ ਕਰਨ ਤੇ ਇਸ ਨੂੰ ਵੀ ਮੁੱਢਲੀ ਤਨਖ਼ਾਹ ਨਾਲੋ ਤੋੜਨ ਦੇ  ਜਾਰੀ ਨੋਟੀਫਿਕੇਸ਼ਨ ਤੋ ਖਫ਼ਾ ਸੂਬੇ ਦੇ ਸਰਕਾਰੀ ਮੈਡੀਕਲ, ਆਯੂਰਵੈਦਿਕ ਤੇ ਡੈਟਲ ਕਾਲਜ ਦੇ ਅਧਿਆਪਕਾਂ ਦੇ ਨਾਲ ਨਾਲ ਇਥੋ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਡਾਕਟਰ ਅਧਿਆਪਕ ਵੀ ਨਿਰੰਤਰ ਹੜਤਾਲ ‘ਤੇ ਹਨ। ਇਸ ਕਾਰਨ ਮਰੀਜ਼ਾਂ ਦੇ ਇਲਾਜ ਲਈ ਓ  ਪੀ ਡੀ ਸੇਵਾਵਾਂ ਮੁਕੰਮਲ ਬੰਦ ਹਨ  ਤੇ ਐਮ ਬੀ ਬੀ ਐਸ ਅਤੇ ਪੋਸਟ ਗ੍ਰੈਜੂਏਟ ਵਿਦਿਆਰਥੀਆਂ ਦੀਆਂ ਕਲਾਸਾਂ ਵੀ ਨਹੀ ਲਗਾਈਆਂ ਜਾ ਰਹੀਆਂ। ਮੈਡੀਕਲ ਟੀਚਰਜ਼ ਐਸੋਸੀਏਸ਼ਨ ਵੱਲੋ ਇਸ ਸਬੰਧੀ ਪ੍ਰੈੱਸ ਕਾਨਫਰੰਸ ਵੀ ਕੀਤੀ ਗਈ ਜਿਸ ਨੂੰ ਸੰਬੋਧਨ ਕਰਦਿਆ ਐਸੋਸੀਏਸ਼ਨ ਪ੍ਰਧਾਨ ਪ੍ਰੋ ਡਾ ਚੰਦਨਪ੍ਰੀਤ ਕੌਰ  ਨੇ ਕਿਹਾ ਐਨ ਪੀ ਏ ਉਨ੍ਹਾਂ ਲਈ ਜਰੂੂੂਰੀ ਪਰ ਇਸ ਲਈ ਹੜਤਾਲ ਕਰਨੀ ਉਨ੍ਹਾਂ ਦੀ   ਮਜ਼ਬੂਰੀ  ਬਣ ਗਈ ਹੈ। ਵਾਰ ਵਾਰ ਯਤਨ ਕਰਨ ਦੇ ਬਾਵਜੂਦ ਸਰਕਾਰ   ਕਿਸੇ  ਸਟੇਜ ‘ਤੇ ਵੀ ਉਨ੍ਹਾਂ ਦੀ ਸੁਣਵਾਈ ਨਹੀ ਕਰ ਰਹੀ । ਇਸ ਕਰਕੇ ਨਾ ਚਾਹੁੰਦਿਆ ਉਨ੍ਹਾਂ ਨੂੰ ਮਰੀਜਾਂ ਦਾ ਇਲਾਜ ਛੱਡ ਕੇ ਹੜਤਾਲ ‘ਤੇ ਜਾਣਾ ਪਿਆ ਹੈ।  ਉਨ੍ਹਾਂ ਐਨ ਪੀ ਏ ਬਾਰੇ ਖੜ੍ਹੇ ਕੀਤੇ ਜਾ ਰਹੇ ਭਰਮ ਭੁਲੇਖੇ ਦੂਰ ਕਰਦਿਆ ਆਖਿਆ ਕਿ ਇਹ ਮਹਿਜ ਨਿਜੀ ਪ੍ਰੈਕਟਿਸ ਨਾ ਕਰਨ ਦੇ ਇਵਜਾਨੇ ਵਿੱਚ ਮਿਲਿਆ ਭੱਤਾ ਹੀ  ਨਹੀ ਸਗੋ ਇਸ ਦਾ ਘੇਰਾ ਤੇ ਅਰਥ ਬੜੇ ਵਸੀਹ ਹਨ। ਉਨ੍ਹਾਂ ਜ਼ੋਰ ਦੇ ਕਿ ਕਿਹਾ ਕਿ ਡਾਕਟਰ ਬਣਨ ਲਈ ਉਮਰ ਦੇ ਗਿਆਰਾਂ ਬਾਰ੍ਹਾਂ ਵਰ੍ਹੇ ਗਾਲਣ ਤੇ ਹਫ਼ਤੇ ਦੇ ਸੱਤੇ ਦਿਨ ਚੌਵੀ ਘੰਟੇ ਡਿਊਟੀ ਕਰਨ ਤੇ ਨਿਰਧਰਤ ਜ਼ੁੰਮੇਵਾਰੀਆਂ ਤੋ ਇਲਾਵਾ ਬਹੁਤ ਸਾਰੀਆਂ ਹੋਰ ਵਿਭਾਗੀ ਜ਼ੁੰਮੇਵਾਰੀਆਂ ਹੁੰਦਿਆਂ ਹਨ ਜਿਹੜੀਆਂ ਉਹ ਨਿਭਾਉਦੇ ਹਨ। ਉਨ੍ਹਾਂ ਦੇ ਇਵਜਾਨੇ ਤੇ ਹੌਸਲਾਅਫਜਾਈ ਵਜੋ ਇਹ ਭੱਤਾ ਦਿਤਾ ਜਾਂਦਾ ਹੈ। ਜਨਰਲ ਸਕੱਤਰ  ਡਾ ਅਮਰਦੀਪ ਬੋਪਾਰਾਏ ਨੇ  ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੋਹਾਲੀ   , ਮਲੇਰਕੋਟਲੇ  ਸਮੇਤ ਪੰਜਾਬ ਵਿੱਚ 4 ਮੈਡੀਕਲ ਕਾਲਜ ਖੋਲ੍ਹਣ ਦਾ  ਸੁਆਗਤ ਕਰਦਿਆ ਸੁਆਲ ਉਠਾਇਆ ਕਿ ਪੰਜਾਬ ਦੇ ਸਰਕਾਰੀ ਕਾਲਜ ਤਾਂ ਪਹਿਲਾ ਹੀ ਫੈਕਲਟੀ ਦੇ ਗੰਭੀਰ ਸੰਕਟ ਚੋ ਲੰਘ ਰਹੇ ਹਨ  ਤਾਂ ਇਨ੍ਹਾਂ ਕਾਲਜਾਂ ਵਾਸਤੇ ਸਰਕਾਰ ਫੈਕਲਟੀ  ਕਿਥੋ ਆਏਗੀ ? ਉਨ੍ਹਾਂ ਜਲੰਧਰ ਦੇ ਕਾਲਜ ਦੀ ਮਿਸਾਲ ਦਿੰਦਿਆ ਕਿਹਾ ਕਿ ਵਖ ਵਖ ਸਰਕਾਰੀ ਤਜਰਬਿਆ ਦੇ ਬਾਵਜੂਦ ਇਹ ਕਾਲਜ ਗੰਭੀਰ ਸੰਕਟ ਵਿੱਚ ਹੈ।  ਉਨ੍ਹਾਂ ਸਪਸ਼ਟ ਦੋਸ਼ ਲਾਇਆ ਕਿ ਐਨ ਪੀ ਏ ਦੇ ਨਵੇ ਫਾਰਮੂਲੇ ਨਾਲ ਮੈਡੀਕਲ ਅਫਸਰ ਦੀ 15ਤੋ 20 ਹਜ਼ਾਰ ਮਹੀਨਾ ਤਨਖ਼ਾਹ ਘਟਦੀ ਹੈ ਦਰਜਾ ਬ ਦਰਜਾ ਇਹ ਸਭ ਦੀ ਘਟਦੀ ਹੈ। ਇਸ ਨੇ ਫੈਕਲਟੀ ਦੀ ਉਪਲੰਬਧਾ ਹੋਰ ਘਟਾਉਣੀ ਹੈ। ਉਨ੍ਹਾਂ ਡਾਕਟਰਾਂ,  ਸਿਹਤ ਵਿਗਿਆਨੀਆਂ ਸਮੇਤ ਮੁਲਕ ਤੇ ਵਿਸ਼ੇਸ਼ ਕਰਕੇ ਪੰਜਾਬ ਵਿੱਚੋ ਬ੍ਰੇਨ ਡ੍ਰੇਨ ਨੂੰ ਇਸ ਨਾਲ ਜੋੜਦਿਆ ਸੁਆਲ ਉਠਾਇਆ ਜਦੋ ਹੁਨਰ ਮੁਤਾਬਕ ਆਰਥਕ ਪੈਕੇਜ ਨਾ ਮਿਲੇ ਚੇਬਣਦਾ ਮਾਣ ਤਾਣ ਵੀ ਨਾ ਮਿਲੇ ਫਿਰ ਬ੍ਰੇਨ ਡ੍ਰੇਨ ਕਿਉ ਨਾ ਹੋਵੇਗਾ ? ਉਨ੍ਹਾਂ ਕਿਹਾ ਕਿ ਅਸੀਂ ਸਰਕਾਰ ਨੂੰ ਮੁੜ ਅਪੀਲ ਕਰਦੇ ਹਾਂ ਕਿ ਐੱਨਪੀਏ ਵਧਾ ਕੇ 25 ਫੀਸਦ ਕੀਤਾ ਜਾਵੇ ਅਤੇ ਉਸ ਨੂੰ ਬੇਸਿਕ ਪੇ ਨਾਲ ਜੋੜਿਆ    ਜਾਵੇ ਨਹੀਂ ਤਾਂ ਅਸੀਂ ਆਪਣਾ ਸੰਘਰਸ਼ ਹੋਰ ਤੇਜ਼ ਕਰਾਂਗੇ  ।   ਡਾ ਸੰਜੇ ਗੁਪਤਾ  ਨੇ ਕਿਹਾ ਬਾਕੀ ਸਾਡਾ ਐੱਨਪੀਏ ਘਟਾ ਕੇ ਸਰਕਾਰ ਨੇ ਸਾਡੀ  ਪਿੱਠ ਚ ਛੁਰਾ ਘੋਪਿਆ ਹੈ , ਜੋ ਕਿ ਬਰਦਾਸ਼ਤ ਨਹੀਂ ਕੀਤਾ ਜਾਵੇਗਾ  ਕਿਉਂਕਿ ਇਸ ਵਿੱਚ ਆਰਥਕ ਘਾਟਾ ਬਹੁਤ ਜ਼ਿਆਦਾ ਪੈਦਾ ਹੈ ਅਤੇ ਆਉਣ ਵਾਲੀਆਂ ਪੀਡ਼੍ਹੀਆਂ ਇਸ ਨਾਲ ਖਰਾਬ ਹੋਣਗੀਆਂ  । ਡਾ ਪ੍ਰਦੀਪ ਗਰਗ ਐੱਚ ਓ ਡੀ ਰੇਡੀਓਥੈਰੇਪੀ ਨੇ ਕਿਹਾ ਕਿ ਸਰਕਾਰ ਹਮੇਸ਼ਾ ਹੀ ਮੁਲਾਜ਼ਮਾਂ ਨਾਲ ਧੱਕਾ ਕਰਦੀ ਆਈ ਹੈ ਪਰ ਐੱਨ ਪੀ ਏ ਘਟਾ ਕੇ  ਕੇ ਉਸ ਨੇ ਮਰੀਜ਼ਾਂ ਦਾ ਬਾਰੇ ਕੁਝ ਵੀ ਨਹੀਂ ਸੋਚਿਆ ਹੈ । ਸਾਰੀ ਉਮਰ ਡਾਕਟਰਾਂ ਦੀ ਪੜ੍ਹਾਈ ਵਿੱਚ ਨਿਕਲ ਜਾਂਦੀ ਹੈ ਅਤੇ ਜਦੋਂ ਸੁਫਨੇ ਸਾਕਾਰ ਹੋਣ ਦਾ ਵੇਲਾ ਆਉਂਦਾ ਹੈ ਤਾਂ ਸਰਕਾਰਾਂ ਹਕੀ ਤਨਖ਼ਾਹ ਦੇਣ ਵੀ ਆਪਣਾ ਹੱਥ ਘੁੱਟ ਲੈਂਦੀਆਂ ਹਨ    । ਡਾ  ਸਰਿਤਾ ਜੋ ਕੇ ਪੈਥਾਲੋਜੀ ਦੇ ਪ੍ਰੋਸੈਸਰ ਐਂਡ ਹੈੱਡ ਹਨ ਨੇ ਪੈਨਸ਼ਨ ਦਾ ਮਹਤੱਵਪੂਰਨ ਮੁੱਦਾ ਉਠਾਉਦਿਆ ਕਿਹਾ ਕਿ 1 ਜਨਵਰੀ2004 ਤੋ ਬਾਅਦ ਭਰਤੀ ਡਾਕਟਰ ਤੇ ਫੈਕਲਟੀ ਅਧਿਆਪਕਾਂ ‘ਤੇ  ਪੁਰਾਣੀ ਪੈਨਸ਼ਨ ਲਾਗੂ ਨਾ ਹੋਣ ਕਰਕੇ ਉਨ੍ਹਾਂ ਦਾ ਬੁਢਾਪਾ ਪਹਿਲਾ ਹੀ ਆਰਥਕ ਤੌਰ ‘ਤੇ ਸੁਰੱਖਅਤ ਨਹੀ ਰਿਹਾ ਤੇ ਐਨ ਪੀ ਏ ਘਟਾ ਕੇ ਤੇ ਇਸ ਨੂੰ ਮੁੱਢਲੀ ਤਨਖ਼ਾਹ ਨਾਲੋ ਤੋੜਨ ਕੇ ਸਰਕਾਰ ਨੇ ਵੱਡੀ ਆਰਥਕ ਸੱਟ ਮਾਰੀ ਹੈ।  ਉਨ੍ਹਾਂ ਕਿਹਾ ਕਿ ਇਸ ਨਾਲ ਸਪੈਸ਼ਲਿਸਟ ਤੇਸੁਪਰ ਸਪੈਸ਼ਲਿਸਟ ਫੈਕਲਟੀ ਦੀ ਘਾਟ ਦਾ ਨਾਲ ਜੂਝ  ਰਹੇ ਮੈਡੀਕਲ ਕਾਲਜਾਂ ਦਾ ਸੰਕਟ ਹੋਰ ਡੂੰਘਾ ਹੋਵੇਗਾ। ਇਸ ਦਾ   ਡਾਕਟਰੀ ਵਿਦਿਆ ਦੇ ਮਿਆਰ ‘ਤੇ ਮਾੜਾ ਅਸਰ ਹੋਵੇਗਾ।  ਕੌਮੀ ਤੇ ਕੌਮਾਂਤਰੀ ਮੈਡੀਕਲ ਜੌਬ ਮਾਰਕੀਟ ਵਿੱਚ ਪੰਜਾਬ ਦੇ ਡਾਕਟਰ ਵਿਦਿਆਰਥੀਆਂ ਦੇ ਮੌਕੇ ਹੋਰ ਘਟਣਗੇ। ਇਸ ਮੌਕੇ ਡਾਕਟਰ ਰਾਜੀਵ ਜੋਸ਼ੀ ਸਾਬਕਾ ਮੈਡੀਕਲ ਸੁਪਰਡੈਂਟ,  ਡਾ ਰਾਜ ਕੁਮਾਰ,  ਡਾ ਗੁਰਬਖਸ਼ ਸਿੰਘ,  ਡਾ ਨਵਦੀਪ ਸਿੰਘ ਸਿੱਧੂ ਤੇ ਡਾ ਸ਼ਮੀਮ ਵੀ ਮੌਜੂਦ ਸਨ।

ਐਨ ਪੀ ਏ ਘਟਾਉਣ ਤੇ ਮੁੱਢਲੀ ਤਨਖ਼ਾਹ ਨਾਲੋ ਤੋੜਨ ਦਾ  ਫੈਸਲਾ ਮੈਡੀਕਲ ਕਾਲਜਾਂ ਦਾ ਫੈਕਲਟੀ ਸੰਕਟ ਹੋਰ ਵਧਾਏਗਾ – ਡਾ ਚੰਦਨਪ੍ਰੀਤ ਤੇ ਡਾ ਅਮਰਬੀਰ ਬੋਪਾਰਾਏ  Read More »

ਪੰਜਾਬ ਤੇ ਹਰਿਆਣਾ ’ਚ ਤਾਪਮਾਨ ਵਧਿਆ

ਚੰਡੀਗੜ੍ਹ, 16 ਜੁਲਾਈ ਪੰਜਾਬ ਤੇ ਹਰਿਆਣਾ ’ਚ ਕੁਝ ਦਿਨਾਂ ਦੀ ਰਾਹਤ ਮਗਰੋਂ ਅੱਜ ਫਿਰ ਤਾਪਮਾਨ ਆਮ ਨਾਲੋਂ ਵੱਧ ਰਿਹਾ। ਮੌਸਮ ਵਿਭਾਗ ਮੁਤਾਬਕ ਦੋਵਾਂ ਸੂਬਿਆਂ ਦੀ ਰਾਜਧਾਨੀ  ਚੰਡੀਗੜ੍ਹ ਦਾ ਵੱਧ ਤੋਂ ਵੱਧ ਤਾਪਮਾਨ 36.8 ਡਿਗਰੀ ਦਰਜ ਜਦਕਿ ਕੌਮੀ ਰਾਜਧਾਨੀ ਦਿੱਲੀ ਦਾ ਵੱਧ ਤੋਂ ਵੱਧ ਤਾਪਮਾਨ 37.8 ਡਿਗਰੀ ਦਰਜ ਕੀਤਾ ਗਿਆ। ਦੋਵਾਂ ਰਾਜਧਾਨੀਆਂ ਦਾ ਤਾਪਮਾਨ ਆਮ ਤੋਂ ਤਿੰਨ ਦਰਜੇ ਵੱਧ ਰਿਹਾ। ਪੰਜਾਬ ਵਿੱਚ ਅੰਮ੍ਰਿਤਸਰ ਦਾ ਤਾਪਮਾਨ 35.6 ਡਿਗਰੀ ਦਰਜ ਕੀਤਾ ਗਿਆ। ਇਸ ਤੋਂ ਇਲਾਵਾ ਲੁਧਿਆਣਾ ਦਾ ਤਾਪਮਾਨ 36.7 ਡਿਗਰੀ ਜਦਕਿ ਪਟਿਆਲਾ ਦਾ 36 ਡਿਗਰੀ ਦਰਜ ਕੀਤਾ। ਦੋਵਾਂ ਸ਼ਹਿਰਾਂ ਦਾ ਤਾਪਮਾਨ ਆਮ ਨਾਲੋਂ ਕ੍ਰਮਵਾਰ ਤਿੰਨ ਅਤੇ ਦੋ ਦਰਜੇ ਵੱਧ ਰਿਹਾ। ਪੰਜਾਬ ਵਿੱਚ 18 ਜੁਲਾਈ ਨੂੰ ਭਾਰੀ ਤੋਂ ਬਹੁਤ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ ਜਦਕਿ 19 ਤੇ 20 ਜੁਲਾਈ ਨੂੰ ਸੂਬੇ ਦੇ ਦੁਰੇਡੇ ਥਾਵਾਂ ’ਤੇ ਮੀਂਹ ਪੈਣ ਦੀਹਿਮਾਚਲ ਪ੍ਰਦੇਸ਼ ’ਚ ਭਾਰੀ ਮੀਂਹ ਸਬੰਧੀ ਚਿਤਾਵਨੀ ਜਾਰੀ ਮੌਸਮ ਵਿਭਾਗ ਨੇ ਹਿਮਾਚਲ ਪ੍ਰਦੇਸ਼ ਵਿੱਚ ਅਗਾਮੀ ਕੁਝ ਦਿਨਾਂ ’ਚ ਭਾਰੀ ਮੀਂਹ ਪੈਣ ਦੀ ਚਿਤਾਵਨੀ ਜਾਰੀ ਕੀਤੀ ਹੈ। ਸ਼ਿਮਲਾ ਮੌਸਮ ਕੇਂਦਰ ਨੇ ਸੂਬੇ ’ਚ 22 ਜੁਲਾਈ ਤੱਕ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ ਜਦਕਿ 20 ਜੁਲਾਈ ਲਈ ਚਿਤਾਵਨੀ ਜਾਰੀ ਕੀਤੀ ਗਈ ਹੈ। ਮੌਸਮ ਦਫ਼ਤਰ ਵੱਲੋਂ ਸੂਬੇ ਦੇ ਮੈਦਾਨਾਂ, ਨੀਵੇਂ  ਅਤੇ ਦਰਮਿਆਨੇ ਪਹਾੜਾਂ ’ਚ 17 ਜੁਲਾਈ ਨੂੰ ਭਾਰੀ ਬਾਰਿਸ਼ ਅਤੇ ਗਰਜ ਚਮਕ ਸਬੰਧੀ ਪੀਲੀ ਚਿਤਾਵਨੀ ਜਦਕਿ 18 ਤੋਂ 20 ਜੁਲਾਈ ਤੱਕ ਭਾਰੀ ਤੋਂ ਬਹੁਤ ਭਾਰੀ ਬਾਰਿਸ਼ ਸਬੰਧੀ ਸੰਤਰੀ ਚਿਤਾਵਨੀ ਜਾਰੀ ਕੀਤੀ ਹੈ

ਪੰਜਾਬ ਤੇ ਹਰਿਆਣਾ ’ਚ ਤਾਪਮਾਨ ਵਧਿਆ Read More »

ਯੂਜੀਸੀ ਦਾ ਹੁਕਮ: ਯੂਨੀਵਰਸਿਟੀਆਂ ਤੇ ਕਾਲਜਾਂ ’ਚ ਪਹਿਲੇ ਸਾਲ ਦੇ ਦਾਖਲੇ 30 ਸਤੰਬਰ ਤੱਕ, ਨਵਾਂ ਅਕਾਦਮਿਕ ਸਾਲ ਪਹਿਲੀ ਅਕਤੂਬਰ ਤੋਂ

ਨਵੀਂ ਦਿੱਲੀ, 17 ਜੁਲਾਈਯੂਜੀਸੀ ਨੇ ਯੂਨੀਵਰਸਿਟੀਆਂ ਤੇ ਕਾਲਜਾਂ ਵਿੱਚ ਪਹਿਲੇ ਸਾਲ ਦੇ ਦਾਖਲੇ 30 ਸਤੰਬਰ ਤੱਕ ਪੂਰੇ ਕਰਨ ਦਾ ਨਿਰਦੇਸ਼ ਦਿੱਤਾ ਹੈ। ਯੂਜੀਸੀ ਨੇ ਕਿਹਾ ਹੈ ਕਿ ਯੂਨੀਵਰਸਿਟੀਆਂ ਤੇ ਕਾਲਜਾਂ ਵਿੱਚ ਨਵਾਂ ਅਕਾਦਮਿਕ ਸੈਸ਼ਨ ਪਹਿਲੀ ਅਕਤੂਬਰ ਤੋਂ ਸ਼ੁਰੂ ਹੋਵੇਗਾ। ਇਸ ਲਈ ਆਖਰੀ ਸਮੈਸਟਰ ਜਾਂ ਆਖਰੀ ਸਾਲ ਦੀਆਂ ਪ੍ਰੀਖਿਆਵਾਂ 31 ਅਗਸਤ ਤੱਕ ਕਰਵਾਉਣੀਆਂ ਲਾਜ਼ਮੀ ਹਨ। ਇਹ ਪ੍ਰੀਖਿਆਵਾਂ ਆਫਲਾਈਨ, ਆਨਲਾਈਨ ਜਾਂ ਦੋਵਾਂ ਤਰੀਕਿਆਂ ਨਾਲ ਲਈਆਂ ਜ ਸਕਦੀਆਂ ਹਨ। ਯੂਜੀਸੀ ਨੇ ਇਹ ਯਕੀਨੀ ਬਣਾਉਣ ਲਈ ਕਿਹਾ ਹੈ ਕਿ ਗ੍ਰੈਜੂਏਸ਼ਨ ਦੇ ਦਾਖਲਿਆਂ ਦੀ ਪ੍ਰਕਿਰਿਆ ਸੀਬੀਐੱਸਈ, ਆਈਸੀਐੱਸਈ, ਸਾਰੇ ਰਾਜਾਂ ਦੇ ਬੋਰਡਾਂ ਦੀਆਂ ਪ੍ਰੀਖਿਆਵਾਂ ਦੇ ਨਤੀਜੇ ਐਲਾਨੇ ਜਾਣ ਮਗਰੋਂ ਸ਼ੁਰੂ ਹੋਵੇ। ਇਹ ਹਦਾਇਤ ਵੀ ਕੀਤੀ ਹੈ ਕਿ ਤਾਲਾਬੰਦੀ ਕਾਰਨ ਮਾਪਿਆਂ ਸਾਹਮਣੇ ਦਰਪੇਸ਼ ਪ੍ਰੇਸ਼ਾਨੀਆਂ ਦੇ ਮੱਦੇਨਜ਼ਰ ਦਾਖਲੇ ਰੱਦ ਹੋਣ ਦੇ ਮਾਮਲੇ ਵਿੱਚ ਵਿਆਰਥੀ ਦੀ ਪੂਰੀ ਫੀਸ ਵਾਪਸ ਕੀਤੀ ਜਾਵੇ

ਯੂਜੀਸੀ ਦਾ ਹੁਕਮ: ਯੂਨੀਵਰਸਿਟੀਆਂ ਤੇ ਕਾਲਜਾਂ ’ਚ ਪਹਿਲੇ ਸਾਲ ਦੇ ਦਾਖਲੇ 30 ਸਤੰਬਰ ਤੱਕ, ਨਵਾਂ ਅਕਾਦਮਿਕ ਸਾਲ ਪਹਿਲੀ ਅਕਤੂਬਰ ਤੋਂ Read More »