ਜਾਗੋ ਇੰਟਰਨੈਸ਼ਨਲ ਜੋਰਾ ਸਿੰਘ ਮੰਡੇਰ ਵਿਸ਼ੇਸ਼ ਅੰਕ ਲੋਕ ਅਰਪਣ

ਜਾਗੋ ਇੰਟਰਨੈਸ਼ਨਲ ਜੋਰਾ ਸਿੰਘ ਮੰਡੇਰ ਵਿਸ਼ੇਸ਼ ਅੰਕ ਲੋਕ ਅਰਪਣ ਕਰਨ ਮੌਕੇ ਹਾਜ਼ਰ ਬੁੱਧੀਜੀਵੀ

ਸਰਮਾਏਦਾਰੀ ਨੇ ਅਰਾਜਕਤਾ ਫੈਲਾਉਣੀ ਹੈ — ਡਾ. ਸਵਰਾਜ ਸਿੰਘ

ਪੰਜਾਬੀ ਸਾਹਿਤ ਸਭਾ ਸੰਗਰੂਰ ਵੱਲੋਂ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਜਾਗੋ ਇੰਟਰਨੈਸ਼ਨਲ ਅਪ੍ਰੈਲ 2025—ਮਾਰਚ 2026 ਜੋਰਾ ਸਿੰਘ ਮੰਡੇਰ ਵਿਸ਼ੇਸ਼ ਅੰਕ ਲੋਕ ਅਰਪਣ ਤੇ ਵਿਚਾਰ ਚਰਚਾ ਦਾ ਆਯੋਜਨ ਡਾ. ਸਵਰਾਜ ਸਿੰਘ ਵਿਸ਼ਵ ਚਿੰਤਕ ਦੀ ਪ੍ਰਧਾਨਗੀ ਹੇਠ ਰੈਸਟੋਰੈਂਟ ਪੰਜਾਬੀ ਵਿਰਸਾ ਵਿੱਚ ਸ਼ਾਨਦਾਰ ਢੰਗ ਨਾਲ ਕੀਤਾ ਗਿਆ। ਡਾ. ਤੇਜਵੰਤ ਮਾਨ ਮੁੱਖ ਮਹਿਮਾਨ, ਪਵਨ ਹਰਚੰਦਪੁਰੀ ਸਨਮਾਨਿਤ ਮਹਿਮਾਨ ਅਤੇ ਵਿਸ਼ੇਸ਼ ਮਹਿਮਾਨ, ਡਾ. ਨਰਵਿੰਦਰ ਕੌਸ਼ਲ, ਜਗੀਰ ਸਿੰਘ ਰਤਨ ਤੇ ਅਨੋਖ ਸਿੰਘ ਵਿਰਕ ਸਨ। ਇਨ੍ਹਾਂ ਨਾਲ ਮੁੱਖ ਸੰਪਾਦਕ ਡਾ. ਭਗਵੰਤ ਸਿੰਘ ਮੰਚ ਤੇ ਸੁਭਾਇਮਾਨ ਹੋਏ। ਏ.ਪੀ ਸਿੰਘ ਦੇ ਸ਼ਬਦ ਗਾਇਨ ਨਾਲ ਆਰੰਭ ਹੋਏ ਸਮਾਗਮ ਵਿੱਚ ਭੋਲਾ ਸਿੰਘ ਸੰਗਰਾਮੀ ਦੇ ਇਤਿਹਾਸਕ ਪ੍ਰਸੰਗ ਦੇ ਗੀਤ, ਨਾਹਰ ਸਿੰਘ ਮੁਬਾਰਕਪੁਰੀ, ਡਾ. ਰਾਕੇਸ਼ ਸ਼ਰਮਾ, ਧਰਮੀ ਤੁੰਗਾਂ ਦੇ ਸੁਹਜਾਤਮਕ ਗੀਤਾਂ ਉਪਰੰਤ, ਡਾ. ਜਗਦੀਪ ਕੌਰ ਅਹੂਜਾ, ਜੋਗਿੰਦਰ ਕੌਰ ਅਗਨੀਹੋਤਰੀ ਅਤੇ ਸੁਖਦੇਵ ਸਿੰਘ ਔਲਖ ਨੇ ਬਾਹਰਮੁਖੀ ਦ੍ਰਿਸ਼ਟੀ ਤੋਂ ਵਿਸ਼ਲੇਸ਼ਣਾਤਮਕ ਪੇਪਰ ਪੇਸ਼ ਕਰਕੇ ਇਸ ਵਿਸ਼ੇਸ਼ ਅੰਕ ਅਤੇ ਜੋਰਾ ਸਿੰਘ ਮੰਡੇਰ ਦੀ ਸਿਰਜਣ ਪ੍ਰਕ੍ਰਿfਆ ਦਾ ਯਥਾਰਥਕ ਵਿਵੇਚਨ ਕੀਤਾ। ਵਿਚਾਰ ਚਰਚਾ ਦਾ ਆਰੰਭ ਕਰਦੇ ਹੋਏ ਡਾ. ਤੇਜਾ ਸਿੰਘ ਤਿਲਕ ਨੇ ਜਾਗੋ ਇੰਟਰਨੈਸ਼ਨਲ ਦੇ ਇਤਿਹਾਸ ਤੇ ਸਮਕਾਲੀਨਤਾ ਬਾਰੇ ਬਹੁਤ ਸਾਰਥਿਕ ਟਿੱਪਣੀਆਂ ਕੀਤੀਆਂ। ਉਨ੍ਹਾਂ ਕਿਹਾ ਜਾਗੋ ਇੰਟਰਨੈਸ਼ਨਲ ਨੇ ਕੌਮੀ ਤੇ ਕੌਮਾਂਤਰੀ ਪੱਧਰ ਤੇ ਆਪਣੀ ਵਿਸ਼ੇਸ਼ ਪਹਿਚਾਣ ਬਣਾਈ ਹੈ। ਮੇਘ ਰਾਜ ਸ਼ਰਮਾ ਬਠਿੰਡਾ ਨੇ ਕਿਹਾ ਕਿ ਜੋਰਾ ਸਿੰਘ ਮੰਡੇਰ, ਡਾ. ਤੇਜਵੰਤ ਮਾਨ, ਡਾ. ਸਵਰਾਜ ਸਿੰਘ ਉੱਚ ਬੁਢਾਪੇ ਦਾ ਨਮੂਨਾ ਹਨ। ਇਹ ਸਮਾਜ ਨੂੰ ਸਹੀ ਸੇਧ ਦੇ ਰਹੇ ਹਨ। ਡਾ. ਭਗਵੰਤ ਸਿੰਘ ਤੇ ਜਾਗੋ ਇੰਟਰਨੈਸ਼ਨਲ ਇਸ ਤਰ੍ਹਾਂ ਦੇ ਰੋਲ ਮਾਡਲ ਬਜ਼ੁਰਗ ਸਾਹਿਤਕਾਰਾਂ ਨੂੰ ਸਮਾਜ ਦੇ ਰੂ—ਬ—ਰੂ ਕਰਕੇ ਉੱਚ ਆਦਰਸ਼ਾਂ ਦੀ ਪਾਲਣਾ ਕਰ ਰਹੇ ਹਨ। ਅਮਰ ਗਰਗ ਕਲਮਦਾਨ ਨੇ ਉੱਚ ਸਾਹਿਤ ਦੇ ਸਿਧਾਂਤਕ ਪਿਛੋਕੜ ਦੀ ਗੱਲ ਕਰਦੇ ਹੋਏ ਜਾਗੋ ਇੰਟਰਨੈਸ਼ਨਲ ਦੀ ਪ੍ਰਸੰਸਾ ਕੀਤੀ। ਵਿਚਾਰ ਚਰਚਾ ਵਿੱਚ ਜਗਦੀਪ ਸਿੰਘ ਗੰਧਾਰਾ, ਗੁਰਨਾਮ ਸਿੰਘ ਡੂੰਘੇ ਖੋਜੀ, ਬਾਬਾ ਪਿਆਰਾ ਸਿੰਘ, ਡਾ. ਗੁਰਮੀਤ ਸਿੰਘ, ਨਿਹਾਲ ਸਿੰਘ ਮਾਨ, ਦਲਬਾਰ ਸਿੰਘ ਚੱਠੇ ਸੇਖਵਾਂ, ਗੁਲਜ਼ਾਰ ਸਿੰਘ ਸ਼ੌਂਕੀ, ਮੇਘ ਰਾਜ ਸ਼ਰਮਾ, ਸੁੰਰਿਦਰਪਾਲ ਸਿੰਘ ਸਿਦਕੀ, ਮੁਖਤਿਆਰ ਅਲਾਲ, ਧਰਮੀ ਤੁੰਗਾਂ, ਡਾ. ਰਾਜੀਵ ਪੁਰੀ, ਪਵਨ ਕੁਮਾਰ ਹੋਸੀ, ਕੁਲਵੰਤ ਕਸਕ, ਦਰਸ਼ਨ ਸਿੰਘ, ਗੁਰੂ ਬਹਾਦਰ ਸਿੰਘ ਧੌਲਾ ਨੇ ਭਾਗ ਲੈ ਕੇ ਉਚ ਅਕਾਦਮਿਕ ਪੱਧਰ ਦੀ ਚਰਚਾ ਦਾ ਰੂਪ ਦੇ ਦਿੱਤਾ। ਡਾ. ਨਰਵਿੰਦਰ ਸਿੰਘ ਕੌਸ਼ਲ ਨੇ ਗੱਲ ਨੂੰ ਅਗਾਂਹ ਤੋਰਦੇ ਹੋਏ ਕਿਹਾ ਕਿ ਅੱਜ ਦੀ ਰਚਚਾ ਕੌਮਾਂਤਰੀ ਪੱਧਰ ਦੀਆਂ ਕਾਨਫਰੰਸਾਂ ਵਿੱਚ ਹੁੰਦੇ ਵਿਸ਼ਲੇਸ਼ਣ ਤੋਂ ਕਿਸੇ ਤਰ੍ਹਾਂ ਵੀ ਘੱਟ ਨਹੀਂ। ਉਨ੍ਹਾਂ ਜੋਰਾ ਸਿੰਘ ਮੰਡੇਰ ਦੀਆਂ ਰਚਨਾਵਾਂ ਦੇ ਸਿਧਾਂਤਕ ਪਹਿਲੂਆਂ ਤੇ ਜਾਗੋ ਦੀ ਮਹੱਤਤਾ ਬਾਰੇ ਬਾਹਰਮੁਖਤਾ ਸਹਿਤ ਪ੍ਰਸਤੁਤ ਕੀਤਾ। ਜਗੀਰ ਸਿੰਘ ਰਤਨ ਨੇ ਪ੍ਰਬੰਧਕਾਂ ਨੂੰ ਮੁਬਾਰਕਬਾਦ ਦਿੱਤੀ। ਪਵਨ ਹਰਚੰਦਪੁਰੀ ਪ੍ਰਧਾਨ ਕੰ.ਪੰ. ਲੇ.ਸ. ਸੇਖੌਂ ਨੇ ਕਿਹਾ ਕਿ ਸਾਹਿਤ ਸਭਾ ਸੰਗਰੂਰ ਤੇ ਅਦਾਰਾ ਜਾਗੋ ਇੰਟਰਨੈਸ਼ਨਲ ਦੀ ਭੂਮਿਕਾ ਸ਼ਲਾਘਾਯੋਗ ਹੈ। ਜੋਰਾ ਸਿੰਘ ਮੰਡੇਰ ਨੇ ਆਪਣੇ ਕਥਨਾਂ ਵਿੱਚ ਕਿਹਾ ਕਿ ਸਮਾਗਮ ਵਿੱਚ ਸ਼ਾਮਲ ਹੋ ਕੇ ਲੇਖਕਾਂ ਨੇ ਮੇਰਾ ਹੌਂਸਲਾ ਵਧਾਇਆ ਹੈ। ਮੈਂ ਵਿਚਾਰ ਸੁਣਕੇ ਭਾਵੁਕ ਹੋ ਗਿਆ ਹਾਂ। ਅਸਲ ਵਿੱਚ ਮੈਨੂੰ ਮੇਰੀ ਪਤਨੀ ਨੇ ਹੀ ਲੇਖਕ ਬਣਾਇਆ ਹੈ, ਉਨ੍ਹਾਂ ਨੇ ਆਪਣੀ ਪਤਨੀ ਦੇ ਗੁਜਰਨ ਤੇ ਉਸਦੇ ਸੰਸਕਾਰ ਸਮੇਂ ਉਪਜੇ ਭਾਵਾਂ ਤੋਂ ਸਿਰਜੀ ਰੁਬਾਈ

“ਯਾਦ ਤੇਰੀ ਦੇ ਬੁੱਲੇ ਸੱਜਣੀ, ਰੁਮਕਣ ਪੌਣਾ ਸੰਗ ਰਲਕੇ”।

ਘਰ ਅੰਦਰ ਸੀ ਰਹਿਮਤ ਤੇਰੀ, ਨੈਣੋਂ ਨੀਰ ਪਿਆ ਅੱਜ ਛਲਕੇ।

ਮੇਹਰ ਕਰੇ ਉਹ ਮੇਹਰਾਂ ਵਾਲਾ, ਜਗਦੇ ਰਹਿਣ ਸਦਾ ਇਹ ਦੀਵੇ,

ਮੰਡੇਰ ਕਿਵੇਂ ਇਹ ਭੁੱਲ ਸਕਾਂਗੇ, ਦੁੱਖ ਸੁੱਖ ਭੋਗੇ ਇੱਕਠੇ ਰਲਕੇ।

ਮਾਹੌਲ ਗਮਗੀਨ ਕਰ ਣਿੱਤਾ। ਉਨ੍ਹਾਂ ਨੇ ਲੇਖਕਾਂ ਤੇ ਜਾਗੋ ਇੰਟਰਨੈਸ਼ਨਲ ਦਾ ਧੰਨਵਾਦ ਕੀਤਾ, ਜਿੰਨਾਂ ਨੇ ਮੇਰਾ ਹੌਸਲਾ ਵਧਾਇਆ ਹੈ।

ਡਾ. ਤੇਜਵੰਤ ਮਾਨ ਨੇ ਡਾ. ਭਗਵੰਤ ਸਿੰਘ ਦੀ ਵਿਸ਼ਲੇਸ਼ਣੀ ਸੂਝ ਦੇ ਪ੍ਰਸੰਗ ਵਿੱਚ ਵਿਸ਼ੇਸ਼ ਅੰਕ ਦੀ ਪ੍ਰਸ਼ੰਸਾ ਕੀਤੀ, ਉਨ੍ਹਾਂ ਨੇ ਕਿਹਾ ਕਿ ਇਹ ਅੰਕ ਜੋਰਾ ਸਿੰਘ ਮੰਡੇਰ ਦੇ ਜੀਵਨ ਦਾ ਅਕਸ ਹੈ। ਜੋਰਾ ਸਿੰਘ ਮੰਡੇਰ ਨੇ ਅੰਤਰੀਵ ਭਾਵਨਾਵਾਂ ਨੂੰ ਆਪਣੀਆਂ ਰਚਨਾਵਾਂ ਵਿੱਚ ਪਰੋਇਆ ਹੈ। ਇਸ ਅੰਕ ਵਿੱਚ ਮੰਡੇਰ ਦੀਆਂ ਰਚਨਾਵਾਂ ਦੀ ਸਪਸ਼ਟ ਆਲੋਚਨਾ ਕੀਤੀ ਗਈ ਉਨ੍ਹਾਂ ਦੀਆਂ ਕਮੀਆਂ ਨੂੰ ਵੀ ਦੱਸਿਆ ਗਿਆ। ਡਾ. ਸਵਰਾਜ ਸਿੰਘ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਕਿਹਾ ਕਿ ਪੂਰਬੀ ਫਲਸਫੇ ਦੀ ਸਿਖਰ ਗੁਰੂ ਨਾਨਕ ਸਾਹਿਬ ਜੀ ਦੀ ਵਿਚਾਰਧਾਰਾ ਹੈ। ਸਾਇੰਸ ਤੇ ਧਰਮ ਇੱਕ ਦੂਜੇ ਦੇ ਪੂਰਕ ਹਨ। ਇਸ ਤਰ੍ਹਾਂ ਆਦਮੀ ਔਰਤ ਇੱਕ ਦੂਜੇ ਦੇ ਪੂਰਕ ਹਨ। ਉਨ੍ਹਾਂ ਹੋ ਕਿਹਾ ਕਿ ਵਿਅਕਤੀ ਦੇ ਜੀਵਨ ਦੇ ਦੋ ਪੱਖ ਸਿਰਜਣਾਤਮਕਤਾ ਤੇ ਉਤਪਾਦਨ ਹਨ। ਸਰਮਾਏਦਾਰੀ ਉਤਪਾਦਨ ਨੂੰ ਪਹਿਲ ਦਿੰਦੀ ਹੈ, ਜਦ ਕਿ ਸਿਰਜਣਾਤਮਕਤਾ ਨੂੰ ਉਪਤਾਦਕਤਾ ਤੋਂ ਉਪਰ ਹੋਣਾ ਚਾਹੀਦਾ ਹੈ। ਸਰਮਾਏਦਾਰੀ ਨੇ ਅਰਾਜਕਤਾ ਫੈਲਾਉਣੀ ਹੈ। ਇਹੋ ਅਜੋਕੇ ਸਮੇਂ ਦੀ ਪ੍ਰਸਥਿਤੀਆਂ ਬਿਆਨ ਕਰ ਰਹੀਆਂ ਹਨ। ਭਾਰਤ ਵਿੱਚ ਭੌਤਿਕ ਅਰਾਜਕਤਾ ਹੈ। ਜਾਗੋ ਇੰਟਰਨੈਸ਼ਨਲ ਹਮੇਸ਼ਾ ਸਹੀ ਤੇ ਸੰਤੁਲਿਤ ਸੋਚ ਤੇ ਆਧਾਰਤ ਹੈ। ਜੋਰਾ ਸਿੰਘ ਮੰਡੇਰ ਅੰਕ ਇਸ ਦੀ ਸਿਧਾਂਤਕ ਵਿੱਲਖਣ ਪ੍ਰਾਪਤੀ ਹੈ। ਇਸ ਸਫਲ ਸਮਾਗਮ ਵਿੱਚ ਸੰਧੂ ਬ੍ਰਦਰਜ਼ ਵੱਲੋਂ ਲਗਾਈ ਗਈ ਪੁਸਤਕ ਪ੍ਰਦਰਸ਼ਨੀ ਖਿੱਚ ਦਾ ਕੇਂਦਰ ਰਹੀ। ਗੁਰਨਾਮ ਸਿੰਘ ਨੇ ਬਹੁਤ ਸੁਹਜਮਈ ਢੰਗ ਨਾਲ ਮੰਚ ਸੰਚਾਲਨਾ ਕੀਤੀ ਤੇ ਜਗਦੀਪ ਸਿੰਘ ਗੰਧਾਰਾ ਐਡਵੋਕੇਟ ਨੇ ਸਭਾ ਦਾ ਧੰਨਵਾਦ ਕੀਤਾ। ਇਸ ਮੌਕੇ ਸਾਹਿਤ ਸਭਾ ਵੱਲੋਂ ਉਤਕ੍ਰਿਸ਼ਟ ਵਿਦਵਾਨਾਂ ਦਾ ਸਨਮਾਨ ਕੀਤਾ ਗਿਆ। ਰਾਜਿੰਦਰ ਸਿੰਘ ਡੀ.ਐਸ.ਓ., ਹੰਸਰਾਜ, ਬਲਜਿੰਦਰ ਈਲਵਾਲ, ਸਤਦੇਵ ਸ਼ਰਮਾ, ਹਨੀ ਸੰਗਰਾਮੀ ਉਚੇਚੇ ਤੌਰ ਤੇ ਸ਼ਾਮਲ ਹੋਏ।

ਜਾਰੀ ਕਰਤਾ: ਡਾ. ਗੁਰਨਾਮ ਸਿੰਘ 98148—51500

ਸਾਂਝਾ ਕਰੋ

ਪੜ੍ਹੋ

ਨਜ਼ਮ/ਸੁਪਨ ਕਥਾ/ਹੂਬ ਨਾਥ

*ਸੁਪਨ ਕਥਾ* *ਪਤਾ ਨਹੀਂ* *ਜਾਗ ਰਿਹਾ ਹਾਂ* *ਜਾਂ* *ਚੱਲ ਰਿਹਾ...