admin

ਕਿਸਾਨਾਂ ਦੇ ਹੱਕ ਵਿੱਚ ਗੱਲ ਕਰਨ ਵਾਲੇ ਬੀਜੇਪੀ ਆਗੂ ਨੂੰ ਪਾਰਟੀ ਨੇ ਭੇਜਿਆ ਨੋਟਿਸ

ਬਠਿੰਡਾ, 19 ਜੁਲਾਈ : ਭਾਜਪਾ ਵਿਧਾਇਕ ਅਨਿਲ ਜੋਸ਼ੀ ਨੇ ਕਿਸਾਨਾਂ ਦੇ ਹੱਕ ਦੀ ਗੱਲ ਕੀਤੀ ਤਾਂ ਉਸ ਨੂੰ ਪਾਰਟੀ ‘ਚੋਂ ਬਾਹਰ ਕੱਢ ਦਿਤਾ ਗਿਆ | ਹੁਣ ਇਕ ਹੋਰ ਭਾਜਪਾ ਆਗੂ ਮੋਹਿਤ ਗੁਪਤਾ ਨੂੰ ਵੀ ਪਾਰਟੀ ਨੇ ਨੋਟਿਸ ਭੇਜ ਦਿਤਾ ਹੈ ਜਿਸ ਨੇ ਕਿਸਾਨਾਂ ਦੇ ਹੱਕ ਦੀ ਗੱਲ ਕੀਤੀ ਹੈ | ਗੁਪਤਾ ਨੇ ਨੋਟਿਸ ਦਾ ਜਵਾਬ ਦਿੰਦਿਆਂ ਕਿਹਾ ਹੈ ਕਿ ਉਸ ਨੂੰ ਕੋਈ ਪਛਤਾਵਾ ਨਹੀਂ, ਕਿਉਂਕਿ ਉਹ ਗ਼ਲਤ ਨਹੀਂ ਹੈ | ਭਾਜਪਾ ਆਗੂ ਮੋਹਿਤ ਗੁਪਤਾ ਨੇ ਪਾਰਟੀ ਨੋਟਿਸ ਦਾ ਜਵਾਬ ਦਿੰਦਿਆਂ ਜ਼ਿਲ੍ਹਾ ਪ੍ਰਧਾਨ ਵਿਨੋਦ ਕੁਮਾਰ ਨੂੰ ਲਿਖਿਆ ਹੈ ਕਿ ਉਸ ਨੇ ਹਮੇਸ਼ਾ ਪਾਰਟੀ ਦਾ ਸੱਚਾ ਸਿਪਾਹੀ ਹੋਣ ਦੇ ਨਾਤੇ ਪੰਜਾਬ ਅਤੇ ਪੰਜਾਬ ਦੇ ਮੁੱਦਿਆਂ ਦੇ ਹੱਕ ‘ਚ ਗੱਲ ਕੀਤੀ ਹੈ | ਉਸ ਨੇ ਹੁਣ ਵੀ ਕਿਸਾਨ ਤੇ ਕਿਸਾਨੀ ਦੇ ਹੱਕ ਦੀ ਗੱਲ ਕੀਤੀ ਹੈ | ਵਪਾਰੀ ਵਰਗ, ਆੜ੍ਹਤੀਆਂ, ਸ਼ੈਲਰ ਮਾਲਕ ਤੇ ਮਜ਼ਦੂਰ ਦੇ ਹੱਕ ਦੀ ਗੱਲ ਕੀਤੀ ਹੈ | ਕਿਸਾਨ ਅੰਦੋਲਨ ਸਦਕਾ ਭਾਜਪਾ ਵਰਕਰ ਨੂੰ ਹੇਠਲੇ ਪੱਧਰ ‘ਤੇ ਬਹੁਤ ਦਿੱਕਤ ਆ ਰਹੀ ਹੈ | ਕੀ ਕਿਸਾਨਾਂ ਦੀ ਮਦਦ ਕਰਨ, ਭਾਜਪਾ ਵਰਕਰਾਂ ਨੂੰ ਹੌਂਸਲਾ ਦੇਣ ਜਾਂ ਪੰਜਾਬ ਦੇ ਆਪਸੀ ਭਾਈਚਾਰੇ ਨੂੰ ਮਜ਼ਬੂਤ ਕਰਨ ਖ਼ਾਤਰ ਉਪਰਾਲੇ ਕਰਨਾ ਇਤਰਾਜ਼ਯੋਗ ਹੈ? ਉਹ ਪਾਰਟੀ ਹਿਤਾਂ ਨੂੰ ਧਿਆਨ ਵਿਚ ਰੱਖ ਕੇ ਹੀ ਯਤਨਸ਼ੀਲ ਹੈ |

ਕਿਸਾਨਾਂ ਦੇ ਹੱਕ ਵਿੱਚ ਗੱਲ ਕਰਨ ਵਾਲੇ ਬੀਜੇਪੀ ਆਗੂ ਨੂੰ ਪਾਰਟੀ ਨੇ ਭੇਜਿਆ ਨੋਟਿਸ Read More »

ਤੀਜੀਆਂ ਨਿਊਜ਼ੀਲੈਂਡ ਸਿੱਖ ਖੇਡਾਂ 27-28 ਨਵੰਬਰ ਨੂੰ ਬਰੂਸ ਪੁਲਮਨ ਪਾਰਕ ਟਾਕਾਨੀਨੀ ਵਿਖੇ ਹੋਣਗੀਆਂ

  ਖੇਡਾਂ ਤੇ ਸਭਿਆਚਾਰ ਦਾ ਮੇਲਾ -22 ਤੋਂ 28 ਨਵੰਬਰ ਤੱਕ ‘ਪੰਜਾਬੀ ਭਾਸ਼ਾ ਹਫਤਾ’ ਵੀ ਮਨਾਇਆ ਜਾਵੇਗਾ। -ਹਰਜਿੰਦਰ ਸਿੰਘ ਬਸਿਆਲਾ- ਔਕਲੈਂਡ 19 ਜੁਲਾਈ, 2021: ਸਾਲ 2019 ਦੇ ਵਿਚ ਪਹਿਲੀ ਵਾਰ ਸ਼ੁਰੂ ਹੋਈਆਂ ‘ਨਿਊਜ਼ੀਲੈਂਡ ਸਿੱਖ ਖੇਡਾਂ’ ਆਪਣੇ ਤੀਜੇ ਸਾਲ ਦੇ ਸਫ਼ਰ ਉਤੇ ਹਨ। ਅੱਜ ਬਰੂਸ ਪੁਲਮਨ ਪਾਰਕ ਟਾਕਾਨੀਨੀ ਦੇ ਕਾਨਫਰੰਸ ਹਾਲ ਦੇ ਵਿਚ ਹੋਏ ਇਕ ਭਰਵੇਂ ਇਕੱਠ ਦੇ ਵਿਚ ਸਾਲ 2021 ਦੀਆਂ ਤੀਜੀਆਂ ਨਿਊਜ਼ੀਲੈਂਡ ਸਿੱਖ ਖੇਡਾਂ ਦਾ ਐਲਾਨ ਕਰ ਦਿੱਤਾ ਗਿਆ। ਇਹ ਖੇਡਾਂ ਇਸ ਸਾਲ 27 ਅਤੇ 28 ਨਵੰਬਰ (ਦਿਨ ਸ਼ਨੀਵਾਰ ਅਤੇ ਐਤਵਾਰ) ਨੂੰ ਪਹਿਲਾਂ ਵਾਲੇ ਸਥਾਨ ਬਰੂਸ ਪੁਲਮਨ ਪਾਰਕ ਟਾਕਾਨੀਨੀ ਵਿਖੇ ਹੋਣਗੀਆਂ। ਦੋ ਦਿਨਾਂ ਇਨ੍ਹਾਂ ਖੇਡਾਂ ਦੇ ਵਿਚ ਸਭਿਆਚਾਰਕ ਸਟੇਜ ਵੀ ਲੱਗਣੀ ਹੈ ਅਤੇ ਪੂਰਾ ਮੇਲੇ ਵਰਗਾ ਮਾਹੌਲ ਸਿਰਜਿਆ ਜਾਣਾ ਹੈ। ਇਸਦੇ ਨਾਲ ਹੀ 22 ਨਵੰਬਰ ਤੋਂ 28 ਨਵੰਬਰ ਤੱਕ ਦੂਜਾ ਪੰਜਾਬੀ ਭਾਸ਼ਾ ਹਫਤਾ ਵੀ ਮਨਾਇਆ ਜਾਵੇਗਾ। ਤਰੀਕਾਂ ਦੀ ਘੁੰਢ ਚੁਕਾਈ ਦੇ ਇਸ ਸਮਾਮਗ ਦੀ ਸ਼ੁਰੂਆਤ ਸ. ਪਰਮਿੰਦਰ ਸਿੰਘ ਅਤੇ ਸ. ਸ਼ਰਨਜੀਤ ਸਿੰਘ ਨੇ ਸਾਂਝੇ ਰੂਪ ਵਿਚ ਆਏ ਸਾਰੇ ਭਾਈਚਾਰੇ ਦੇ ਲੋਕਾਂ ਨੂੰ ਜੀ ਆਇਆਂ ਆਖ ਕੇ ਕੀਤੀ। ਇਸਦੇ ਨਾਲ ਹੀ ਹਾਊਸਕੀਪਿੰਗ ਰੂਲਜ ਦੱਸਦਿਆਂ ਸਮਾਗਮ ਦੀ ਆਰੰਭਤਾ ਕੀਤੀ ਗਈ। ਸਿੱਖ ਖੇਡਾਂ ਦੀ ਸਮੁੱਚੀ ਕਮੇਟੀ ਨੂੰ ਵਾਰੀ-ਵਾਰੀ ਬੁਲਾ ਕੇ ਵਿਸ਼ੇਸ਼ ਸੀਟਾਂ ਉਤੇ ਬੈਠਣ ਲਈ ਕਿਹਾ ਗਿਆ। ਖੇਡਾਂ ਦੀ ਟੈਕਨੀਕਲ ਟੀਮ ਦੇ ਨਾਲ ਜਾਣ-ਪਛਾਣ ਕਰਵਾਈ ਗਈ। ਨਵਤੇਜ ਰੰਧਾਵਾ ਨੇ ਪਿਛਲੇ ਦੋ ਸਾਲਾਂ ਦਾ ਤੱਤਸਾਰ ਪੇਸ਼ ਕੀਤਾ। ਸ. ਹਰਜਿੰਦਰ ਸਿੰਘ ਬਸਿਆਲਾ ਨੇ ਤੀਜੀਆਂ ਖੇਡਾਂ ਦੇ ਲਈ ਵਿਸ਼ੇਸ਼ ਤੌਰ ’ਤੇ ਲਿਖੀ ਕਵਿਤਾ ਪੇਸ਼ ਕੀਤੀ। ਕਮਲਪ੍ਰੀਤ ਸਿੰਘ ਵੱਲੋਂ ਤਿਆਰ ਵੀਡੀਓ ਕਲਿੱਪਾਂ ਦਾ ਇਕ ਸੰਗ੍ਰਹਿ ਸਕਰੀਨ ਉਤੇ ਚਲਾ ਕੇ ਪਿਛਲੇ ਦੋ ਸਾਲਾਂ ਦੀਆਂ ਖੇਡਾਂ ਉਤੇ ਪੰਛੀ ਝਾਤ ਪਵਾਈ ਗਈ। ਨਿਊਜ਼ੀਲੈਂਡ ਸਿੱਖ ਖੇਡਾਂ ਦੀ ਕਮੇਟੀ ਦੇ ਪ੍ਰਧਾਨ ਸ. ਦਲਜੀਤ ਸਿੰਘ ਸਿੱਧੂ ਨੇ ਉਦਘਾਟਨੀ ਭਾਸ਼ਣ ਦਿੱਤਾ। ਉਪਰੰਤ ਸਮੁੱਚੀ ਕਮੇਟੀ ਦੀ ਮੌਜੂਦਗੀ ਦੇ ਵਿਚ ਇਕ ਛੋਟੇ ਬੱਚੇ ਤੇਗ ਸਿੰਘ ਬੈਂਸ ਵੱਲੋ ਬਟਨ ਦਬਾ ਕੇ ਤੀਜੀਆਂ ਨਿਊਜ਼ੀਲੈਂਡ ਸਿੱਖ ਖੇਡਾਂ ਦੀਆਂ ਤਰੀਕਾਂ ਨੂੰ ਸਕਰੀਨ ਉਤੇ ਪ੍ਰਗਟ ਕਰ ਦਿੱਤਾ ਗਿਆ। ਸਿੱਖ ਖੇਡਾਂ ਦਾ ਮੁੱਖ ਉਦੇਸ਼ ਸਿਹਤਮੰਦ ਰਹਿੰਦਿਆਂ ਸਿੱਖ ਖੇਡਾਂ, ਸਿੱਖ ਕਦਰਾਂ ਕੀਮਤਾਂ ਨੂੰ ਬਰਕਰਾਰ ਰੱਖਣਾ ਅਤੇ ਪੰਜਾਬੀ ਭਾਸ਼ਾ ਤੇ ਸਭਿਆਚਾਰ ਨਾਲ ਜੁੜੇ ਰਹਿਣਾ ਹੈ। ਸੰਬੋਧਨ ਕਰਨ ਵਾਲਿਆਂ ਦੇ ਵਿਚ ਗੁਰਦੁਆਰਾ ਦਸਮੇਸ਼ ਦਰਬਾਰ ਤੋਂ ਸ. ਪਿ੍ਰਥੀਪਾਲ ਸਿੰਘ ਬਸਰਾ, ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਸਭਾ ਬੰਬੇ ਹਿਲ ਤੋਂ ਹੰਸ ਰਾਜ, ਗੁਰਦੁਆਰਾ ਬੇਗਮਪੁਰਾ ਸਾਹਿਬ ਤੋਂ ਸ੍ਰੀ, ਗੁਰਦੁਆਰਾ ਸਾਹਿਬ ਨਾਨਕਸਰ, ਗੁਰਦੁਆਰਾ ਸਾਹਿਬ ਸਿੱਖ ਸੰਗਤ. ਗੁਰਦੁਆਰਾ ਸਾਹਿਬ ਦੁੱਖ ਨਿਵਾਰਨ ਤੋਂ ਵੀ ਹਾਜ਼ਰੀ ਲਗਵਾਈ ਗਈ। ਇੰਡੋ ਸਪਾਈਸ ਤੋਂ ਸ. ਤੀਰਥ ਸਿੰਘ ਅਟਵਾਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਹਰ ਸਾਲ ਦੀ ਤਰ੍ਹਾਂ ਪੂਰੀ ਸਪੁਰੋਟ ਰਹੇਗੀ ਅਤੇ ਇਸ ਵਾਰ ਐਤਵਾਰ 28 ਨਵੰਬਰ ਨੂੰ ਦੁਪਹਿਰ 3 ਤੋਂ 4 ਵਜੇ ਤੱਕ ਹੈਲੀਕਾਪਟਰ ਰਾਹੀਂ ਫੁੱਲਾਂ ਦੀ ਵਰਖਾ ਕੀਤੀ ਜਾਵੇਗੀ। ਰੋਟਰੀ ਕਲੱਬ ਤੋਂ ਸ. ਕੁਲਬੀਰ ਸਿੰਘ ਨੇ ਪੂਰਨ ਹਮਾਇਤ ਦਿੰਦਿਆ ਇਨ੍ਹਾਂ ਖੇਡਾਂ ਦੀ ਸਫਲਤਾ ਲਈ ਸ਼ੁੱਭਾ ਇਛਾਵਾਂ ਦਿੱਤੀਆਂ। ਸਾਬਕਾ ਸਾਂਸਦ ਸ. ਕੰਵਲਜੀਤ ਸਿੰਘ ਬਖਸ਼ੀ ਨੇ ਇਨ੍ਹਾਂ ਖੇਡਾਂ ਨੂੰ ਭਾਈਚਾਰੇ ਵੱਲੋਂ ਸਲਾਹਿਆ ਗਿਆ ਵੱਡਾ ਉਦਮ ਦੱਸਿਆ। ਮੈਡਮ ਇੰਦੂ ਬਾਜਵਾ ਨੇ ਪ੍ਰਭਾਵਸ਼ਾਲੀ ਸ਼ਬਦਾਂ ਨਾਲ ਪੂਰਨ ਹਮਾਇਤ ਦਿੱਤੀ। ਕਬੱਡੀ ਫੈਡਰੇਸ਼ਨ ਵੱਲੋਂ ਹਰਪ੍ਰੀਤ ਸਿੰਘ ਗਿੱਲ ਰਾਏਸਰ, ਵਾਇਕਾਟੋ ਸ਼ਹੀਦ-ਏ-ਆਜ਼ਿਮ ਸਪੋਰਟਸ ਐਂਡਕਲਚਰਲ ਟ੍ਰਸਟ ਵੱਲੋਂ ਸ.ਜਰਨੈਲ ਸਿੰਘ ਰਾਹੋਂ ਜੋ ਕਿ ਬੱਸ ਭਰ ਕੇ ਹਮਿਲਟਨ ਤੋਂ ਪਹੁੰਚੇ ਹੋਏ ਸਨ, ਨੇ ਆਖਿਆ ਕਿ ਉਹ ਇਨ੍ਹਾਂ ਖੇਡਾਂ ਦੇ ਵਿਚ ਜਿੱਥੇ ਦਰਜਨਾਂ ਖਿਡਾਰੀ ਲੈ ਕੇ ਆ ਰਹੇ ਹਨ ਉਥੇ ਉਹ ਬੱਸਾਂ ਭਰਕੇ ਹੋਰ ਦਰਸ਼ਕ ਵੀ ਨਾਲ ਲੈ ਕੇ ਆਉਣਗੇ। ਮਨਪ੍ਰਤੀ ਕੌਰ ਸਿੱਧੂ ਅਤੇ ਖੁਸ਼ਮੀਤ ਕੌਰ ਸਿੱਧੂ ਨੇ ਵੀ ਆਪਣੇ ਵਿਚਾਰ ਰੱਖੇ। ਖੁਸ਼ਮੀਤ ਕੌਰ ਹੋਰਾਂ ਹਾਕੀ ਨੂੰ ਵੀ ਬਰੂਸ ਪੁਲਮਨ ਪਾਰਕ ਵਿਖੇ ਹੀ ਕਰਾਉਣ ਦਾ ਸੁਝਾਅ ਦਿੱਤਾ। ਮੈਟਰੋ ਕਲੱਬ ਤੋਂ ਰਾਣਾ ਹਰਸਿਮਰਨਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਸਮੁੱਚੀ ਟੀਮ ਸੇਵਾ ਲਈ ਹਾਜ਼ਿਰ ਰਹੇਗੀ। ਇਨ੍ਹਾਂ ਸਿੱਖ ਖੇਡਾਂ ਦੇ ਵਿਚ ਦਸਤਾਰ ਸਜਾਉਣ ਦਾ ਮੁਕਾਬਲਾ ਵੀ ਕਰਵਾਇਆ ਜਾਵੇਗਾ। ਬੇਅ ਆਫ ਪਲੈਂਟੀ ਕਲੱਬ ਤੋਂ ਸ. ਚਰਨਜੀਤ ਸਿੰਘ ਦੁੱਲਾ ਹੋਰਾਂ ਕਿਹਾ ਕਿ ਉਨ੍ਹਾਂ ਦੇ ਕੱਲਬ ਦੇ ਖਿਡਾਰੀਆਂ ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ ਅਤੇ ਵੱਡੀ ਗਿਣਤੀ ਦੇ ਵਿਚ ਖਿਡਾਰੀ ਆਉਣਗੇ। ਮਾਲਵਾ ਸਪੋਰਟਸ ਕਲੱਬ ਤੋਂ ਸ. ਜਗਦੀਪ ਸਿੰਘ ਵੜੈਚ ਨੇ ਵੀ ਮਾਲਵਾ ਕਲੱਬ ਦੀ ਤਰਫ ਤੋਂ ਖੇਡਾਂ ਦੀ ਸਫਲਤਾ ਲਈ ਪੂਰਨ ਸਹਿਯੋਗ ਦੇਣ ਦੀ ਗੱਲ ਕੀਤੀ ਅਤੇ ਕਿਹਾ ਕਿ ਕਲੱਬ ਪਹਿਲੇ ਦਿਨ ਤੋਂ ਇਨ੍ਹਾਂ ਖੇਡਾਂ ਦੀ ਹਮਾਇਤ ਵਿਚ ਡਟਿਆ ਰਹੇਗਾ। ਅਖੀਰ ਦੇ ਵਿਚ ਸ. ਗੁਰਵਿੰਦਰ ਸਿੰਘ ਔਲਖ ਨੇ ਆਏ ਸਾਰੇ ਮਹਿਮਾਨਾਂ ਦਾ ਅਤੇ ਮੀਡੀਆ ਕਰਮੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ।

ਤੀਜੀਆਂ ਨਿਊਜ਼ੀਲੈਂਡ ਸਿੱਖ ਖੇਡਾਂ 27-28 ਨਵੰਬਰ ਨੂੰ ਬਰੂਸ ਪੁਲਮਨ ਪਾਰਕ ਟਾਕਾਨੀਨੀ ਵਿਖੇ ਹੋਣਗੀਆਂ Read More »

ਕਾਂਵੜ ਯਾਤਰਾ ’ਤੇ ਲੱਗੀ ਪਾਬੰਦੀ

ਨਵੀਂ ਦਿੱਲੀ, 18 ਜੁਲਾਈ- ਦਿੱਲੀ ਡਿਜ਼ਾਸਟਰ ਮੇਨੈਜਮੈਂਟ ਅਥਾਰਿਟੀ (ਡੀਡੀਐੱਮਏ) ਨੇ ਕੋਵਿਡ-19 ਦੇ ਫੈਲਾਅ ਨੂੰ ਰੋਕਣ ਲਈ ਰਾਜਧਾਨੀ ਵਿੱਚ ਕਾਂਵੜ ਯਾਤਰਾ ’ਤੇ ਪਾਬੰਦੀ ਲਗਾ ਦਿੱਤੀ ਹੈ। ਡੀਡੀਐੱਮਏ ਵੱਲੋਂ ਜਾਰੀ ਹੁਕਮਾਂ ਅਨੁਸਾਰ 25 ਜੁਲਾਈ ਤੋਂ ਸ਼ੁਰੂ ਹੋਣ ਵਾਲੀ ਸਾਲਾਨਾ ਕਾਂਵੜ ਯਾਤਰਾ ਦਿੱਲੀ ਅਤੇ ਨੇੜਲੇ ਇਲਾਕੇ (ਐੱਨਸੀਟੀ) ਵਿੱਚੋਂ ਨਹੀਂ ਲੰਘ ਸਕੇਗੀ। ਜ਼ਿਕਰਯੋਗ ਹੈ ਕਿ ਉੱਤਰ ਪ੍ਰਦੇਸ਼ ਸਰਕਾਰ ਨੇ ਵੀ ਇਸ ਵਰ੍ਹੇ ਕਾਂਵੜ ਯਾਤਰਾ ’ਤੇ ਪਾਬੰਦੀ ਲਗਾ ਦਿੱਤੀ ਹੈ।

ਕਾਂਵੜ ਯਾਤਰਾ ’ਤੇ ਲੱਗੀ ਪਾਬੰਦੀ Read More »

ਹਰਿਆਣਾ ਵਿੱਚ ਲੌਕਡਾਊਨ 26 ਜੁਲਾਈ ਤੱਕ ਵਧਿਆ

ਚੰਡੀਗੜ੍ਹ, 19 ਜੁਲਾਈ- ਹਰਿਆਣਾ ਸਰਕਾਰ ਨੇ ਕੋਵਿਡ-19 ਦੇ ਮੱਦੇਨਜ਼ਰ  ਸੂਬੇ ਵਿੱਚ ਲੌਕਡਾਊਨ 26 ਜੁਲਾਈ ਤੱਕ ਵਧਾ ਦਿੱਤਾ ਹੈ। ਇਸੇ ਦੌਰਾਨ ਕਰੋਨਾ ਦੇ ਕੇਸ ਘਟਣ ਕਾਰਨ ਪਾਬੰਦੀਆਂ ਵਿੱਚ ਕੁਝ ਰਾਹਤ ਵੀ ਦਿੱਤੀ ਗਈ ਹੈ। ਵੇਰਵਿਆਂ ਅਨੁਸਾਰ ਦੁਕਾਨਾਂ ਸਵੇਰੇ 9 ਵਜੇ ਤੋਂ ਰਾਤ 8 ਵਜੇ ਤੱਕ ਖੁੱਲ੍ਹ ਸਕਣਗੀਆਂ ਤੇ ਮਾਲ, ਰੈਸਤਰਾਂ ਤੇ ਬਾਰ ਕੋਵਿਡ ਨਿਯਮਾਂ ਦੀ ਪਾਲਣਾ ਕਰਦਿਆਂ ਸਵੇਰੇ 10 ਵਜੇ ਤੋਂ ਰਾਤ 11 ਵਜੇ ਤੱਕ ਖੁੱਲ੍ਹ ਸਕਣਗੇ। ਪਹਿਲਾਂ ਇਹ ਸਮਾਂ ਸਵੇਰੇ 10 ਤੋਂ ਰਾਤ 10 ਵਜੇ ਤੱਕ ਸੀ। ਖਾਣੇ ਦੀ ਹੋਮ ਡਿਲੀਵਰੀ ਰਾਤ 11 ਵਜੇ ਤੱਕ ਕੀਤੀ ਜਾ ਸਕਦੀ ਹੈੇ। ਇਸੇ ਦੌਰਾਨ ਰਾਤ ਦਾ ਕਰਫਿਊ 11 ਵਜੇ ਤੋਂ ਸਵੇਰੇ 5 ਵਜੇ ਤੱਕ ਜਾਰੀ ਰਹੇਗਾ।

ਹਰਿਆਣਾ ਵਿੱਚ ਲੌਕਡਾਊਨ 26 ਜੁਲਾਈ ਤੱਕ ਵਧਿਆ Read More »

ਭਾਰਤ ਵਿੱਚ ਪੱਤਰਕਾਰਾਂ ਉੱਤੇ ਵੱਧ ਰਹੇ ਹਮਲੇ ਚਿੰਤਾਜਨਕ/ਗੁਰਮੀਤ ਸਿੰਘ ਪਲਾਹੀ

ਹਾਕਮਾਂ ਦੀ ਤਾਨਾਸ਼ਾਹੀ ਦੇ ਵਿਰੁੱਧ ਪ੍ਰਦਰਸ਼ਨ, ਭ੍ਰਿਸ਼ਟਾਚਾਰ, ਨਾਗਰਿਕ ਹੱਕਾਂ ਦੇ ਖੋਹ-ਖਿੱਚ ਜਿਹੇ ਮੁੱਦਿਆਂ ਉੱਤੇ  ਧਰਨੇ-ਪ੍ਰਦਰਸ਼ਨਾਂ ਦੇ ਦੌਰਾਨ ਸੁਰੱਖਿਆ ਬਲ ਮੀਡੀਆ ਦੇ ਲੋਕਾਂ ਨੂੰ ਵੀ ਨਿਸ਼ਾਨੇ ਉੱਤੇ ਲੈਣ ਤੋਂ ਨਹੀਂ ਹਿਚਕਚਾਉਂਦੇ। ਜ਼ਿਆਦਾ ਫ਼ਿਕਰ ਵਾਲੀ ਗੱਲ ਤਾਂ ਇਹ ਹੈ ਕਿ ਲੋਕਤੰਤਰੀ ਵਿਵਸਥਾ ਹੋਣ ਦਾ ਦਾਅਵਾ ਕਰਨ ਵਾਲੇ ਦੇਸ਼ਾਂ ਵਿੱਚ ਇਹੋ ਜਿਹਾ ਵਰਤਾਰਾ ਵਧ ਰਿਹਾ ਹੈ। ਪੱਤਰਕਾਰਾਂ ਨੂੰ ਗੈਰਕਾਨੂੰਨੀ ਰੂਪ ਵਿੱਚ ਬੰਦੀ ਬਣਾ ਲਿਆ ਜਾਣਾ, ਗ੍ਰਿਫ਼ਤਾਰ ਕਰ ਲੈਣਾ ਅਤੇ ਉਹਨਾ ਉੱਤੇ ਕਈ ਮੁੱਕਦਮੇ ਠੋਕ ਦੇਣਾ ਹੁਣ ਕੋਈ ਨਵੀਂ ਗੱਲ ਨਹੀਂ ਰਹੀ। ਬਹੁਤ ਸਾਰੇ ਪੱਤਰਕਾਰਾਂ ਨੂੰ ਆਪਣੀ ਡਿਊਟੀ ਨਿਭਾਉਂਦਿਆਂ ਜਾਨ ਤੋਂ ਵੀ ਹੱਥ ਧੋਣੇ ਪੈਂਦੇ ਹਨ। ਯੁੱਧ ਅਤੇ ਹਿੰਸਾ ਗ੍ਰਸਤ ਇਲਾਕਿਆਂ ਵਿੱਚ ਕੰਮ ਕਰਨ ਵਾਲੇ ਮੀਡੀਆ ਕਰਮੀਆਂ ਨੂੰ ਤਾਂ ਇਹੋ ਜਿਹੇ ਖ਼ਤਰਿਆਂ ਦਾ ਸਾਹਮਣਾ ਕਰਨਾ ਨਵੀਂ ਗੱਲ ਨਹੀਂ ਹੈ। ਯੁੱਧ ਦੇ ਮਾਹੌਲ ਵਿਚ ਕਦੋਂ ਕਿਸਨੂੰ ਗੋਲੀ ਜਾਂ ਬੰਬ ਹਮਲੇ ਦਾ ਸ਼ਿਕਾਰ ਹੋਣਾ ਪੈ ਜਾਏ ਕੋਈ ਨਹੀਂ ਜਾਣਦਾ। ਹੁਣੇ ਜਿਹੇ ਦੁਨੀਆ ਦਾ ਵਕਾਰੀ ਪੁਲਿਟਜ਼ਰ ਇਨਾਮ ਜੇਤੂ ਭਾਰਤੀ ਫੋਟੋ ਪੱਤਰਕਾਰ ਦਾਨਿਸ਼ ਸਿੱਦੀਕੀ ਕੰਧਾਰ ਵਿਚ ਤਾਲਿਬਾਨ ਤੇ ਅਫਗਾਨ ਫੌਜੀਆਂ ਵਿਚਾਲੇ ਫਾਇਰਿੰਗ `ਚ ਫਸ ਕੇ ਮਾਰਿਆ ਗਿਆ। ਉਹ ਅਫਗਾਨਿਸਤਾਨ ਦੇ ਹਾਲਾਤ ਦੀਆਂ ਤਸਵੀਰਾਂ ਰਾਹੀਂ ਦੁਨੀਆਂ ਨੂੰ ਜਾਣਕਾਰੀ ਦੇ ਰਿਹਾ ਸੀ। ਦਾਨਿਸ਼ ਸਿਦੀਕੀ ਇਕ ਇਹੋ ਜਿਹਾ ਫੋਟੋ ਪੱਤਰਕਾਰ ਸੀ ਜਿਸਨੂੰ ਵੱਡੀਆਂ ਘਟਨਾਵਾਂ ਕਵਰ ਕਰਨ ਦਾ ਜਨੂੰਨ ਸੀ। ਇਕ ਨਹੀਂ ਅਨੇਕਾਂ ਉਦਾਹਰਨਾਂ ਅੰਤਰਰਾਸ਼ਟਰੀ ਪੱਧਰ ਉੱਤੇ ਜਾਂ ਰਾਸ਼ਟਰੀ ਪੱਧਰ ਉੱਤੇ ਪੱਤਰਕਾਰਾਂ ਉੱਤੇ ਹਮਲਿਆਂ ਅਤੇ ਉਹਨਾ ਦੀਆਂ ਜਾਨਾਂ ਗੁਆਉਣ ਦੀਆਂ ਜਾਂ ਹਾਕਮਾਂ ਜਾਂ ਗੁੰਡਿਆਂ ਵਲੋਂ ਪੱਤਰਕਾਰਾਂ ਦੀਆਂ ਜਾਨਾਂ ਲੈਣ ਦੀਆਂ ਦਿੱਤੀਆਂ ਜਾ ਸਕਦੀਆਂ ਹਨ। ਇਸ ਸਮੇਂ ਇਸੇ ਕਰਕੇ ਮੀਡੀਆਂ ਕਰਮੀਆਂ ਦੀ ਸੁਰੱਖਿਆ ਇਕ ਗੰਭੀਰ ਫ਼ਿਕਰ ਦੀ ਗੱਲ ਹੈ। ਸਵਾਲ ਹੈ ਕਿ ਜੇਕਰ ਮੀਡੀਆ ਕਰਮੀ ਸੱਚ ਨਹੀਂ ਦਿਖਾਉਣਗੇ ਤਾਂ ਜਨਤਾ ਨੂੰ ਅਸਲੀਅਤ ਕਿਵੇਂ ਪਤਾ ਲੱਗੇਗੀ? ਜੇਕਰ ਭਾਰਤ ਵਿਚ  ਵੱਡਾ ਮੀਡੀਆ, ਹਾਕਮ ਗੋਦੀ ਲੈ ਲੈਣਗੇ ਤਾਂ ਲੋਕਾਂ ਦੀ ਹਿਤੈਸ਼ੀ ਪੱਤਰਕਾਰੀ ਕੌਣ ਕਰੇਗਾ? ਜੇਕਰ ਪੱਤਰਕਾਰ ਹਾਕਮਾਂ ਦਾ ਧੁਤੂ ਬਣਕੇ ਰਹਿ ਜਾਣਗੇ ਤਾਂ ਲੋਕਾਂ ਦੇ ਦੁੱਖ ਹਰਨ ਲਈ ਕੌਣ ਅੱਗੇ ਆਏਗਾ? ਵਿਸ਼ਵ ਭਰ ਵਿਚ ਜਿੰਨੇ ਇਨਕਲਾਬ ਆਏ, ਜਿੰਨੇ ਬਦਲ ਵੇਖਣ ਨੂੰ ਮਿਲੇ ਉਹਨਾਂ ਵਿਚ ਉਥੋਂ ਦੇ ਚਿੰਤਕਾਂ, ਲੇਖਕਾਂ, ਬੁਧੀਜੀਵੀਆਂ, ਪੱਤਰਕਾਰਾਂ ਦਾ ਵਿਸ਼ੇਸ਼ ਰੋਲ ਰਿਹਾ ਅਤੇ ਉਹ ਆਪਣੇ ਜਿਸਮ ਆਪਣੇ ਮਨ ਉੱਤੇ ਕਸ਼ਟ ਝੱਲਕੇ ਲੋਕਾਂ ਦੇ ਰਾਹ ਦਸੇਰਾ ਬਣਦੇ ਰਹੇ ਹਨ। ਪੱਤਰਕਾਰਾਂ ਦੀ ਵਿਸ਼ਵ ਪ੍ਰਸਿੱਧ ਜਥੇਬੰਦੀ, ਕਮੇਟੀ ਟੂ ਪ੍ਰੋਟੈਕਟ ਜਨਰਲਿਸਟਸ ਨੇ ਸਾਲ 2020  ਦੀ ਰਿਪੋਰਟ ਛਾਪੀ ਹੈ, ਜਿਸ `ਚ ਦੱਸਿਆ ਹੈ ਕਿ ਸਾਲ 2020 ਵਿੱਚ ਪਹਿਲੀ ਦਸੰਬਰ 2020 ਤੱਕ 274 ਪੱਤਰਕਾਰ ਵੱਖੋ-ਵੱਖਰੀਆਂ ਸਰਕਾਰਾਂ ਵੱਲੋਂ ਜੇਲ੍ਹ `ਚ ਤੁੰਨੇ ਗਏ।ਇਹ ਸੰਸਥਾ 1990 ਤੋਂ ਇਸ ਕਿਸਮ ਦੀਆਂ ਰਿਪੋਰਟਾਂ ਇਕੱਤਰ ਕਰਦੀ ਹੈ। ਸੰਸਥਾ ਅਨੁਸਾਰ 2019 `ਚ 250 ਪੱਤਰਕਾਰ ਜੇਲ੍ਹਾਂ `ਚ ਸੁੱਟੇ ਗਏ ਸਨ। 2020 ਵਿਚ ਇਹਨਾਂ 274 ਵਿਚੋਂ 36 ਪੱਤਰਕਾਰਾਂ ਨੂੰ ਝੂਠੀਆਂ ਖ਼ਬਰਾਂ ਦਾ ਇਲਜ਼ਾਮ ਲਗਾਕੇ ਜੇਲ੍ਹ ਭੇਜਿਆ ਗਿਆ। 274 ਜੇਲ੍ਹ ਭੇਜੇ ਗਏ ਪੱਤਰਕਾਰਾਂ ਵਿਚੋਂ 4 ਪੱਤਰਕਾਰ ਭਾਰਤੀ ਸਨ। ਆਲਿਫ ਸੁਲਤਾਨ (ਕਸ਼ਮੀਰ ਨੈਰੇਟਰ), ਫਰੀ ਲਾਂਸਰ ਗੌਤਮ ਨੌਲੱਖਾ, ਆਨੰਦ ਤੰਬਰ ਅਤੇ ਸਿਦੀਕੀ ਕਾਪਾਨ ਨੂੰ ਵੱਖੋ-ਵੱਖਰੀਆਂ ਭਾਰਤੀ ਕਾਨੂੰਨੀ ਧਰਾਵਾਂ `ਚ ਜੇਲ੍ਹ ਭੇਜਿਆ ਗਿਆ। ਹੈਰਾਨੀ ਦੀ ਗੱਲ ਇਹ ਹੈ ਕਿ ਜੇਲ੍ਹਾਂ ਦਾ ਜਿਹਨਾ ਪੱਤਰਕਾਰਾਂ ਨੂੰ ਰਸਤਾ ਵਿਖਾਇਆ ਗਿਆ ਉਹਨਾਂ ਵਿਚੋਂ ਦੋ ਤਿਹਾਈ ਉੱਤੇ ਇਹ ਇਲਜ਼ਾਮ ਲਗਾਇਆ ਗਿਆ ਕਿ ਉਹ ਆਤੰਕੀ ਗੁੱਟਾਂ ਅਤੇ ਪਾਬੰਦੀ ਸ਼ੁਦਾ ਗਰੁੱਪਾਂ ਦੇ ਮੈਂਬਰ ਹਨ। ਭਾਰਤ ਵਿਚ ਵੀ ਬਹੁਤ ਸਾਰੇ ਬੁੱਧੀਜੀਵੀ, ਲੇਖਕ, ਪੱਤਰਕਾਰ ਜੇਲ੍ਹੀ ਡੱਕੇ ਗਏ ਅਤੇ ਉਹਨਾਂ ਉੱਤੇ ਰਾਜ ਧਰੋਹ ਦੀ ਧਾਰਾ 124 ਏ ਲਗਾਈ ਗਈ। ਇਹੀ ਧਾਰਾ ਅਤੇ ਕਾਨੂੰਨ ਮਹਾਤਮਾ ਗਾਂਧੀ ਦੇ ਖਿਲਾਫ਼ ਬਰਤਾਨਵੀ ਸਮਰਾਜ ਵੱਲੋਂ ਵਰਤੇ ਗਏ ਸਨ। ਇਹ ਕਾਨੂੰਨ ਮਹਾਤਮਾ ਗਾਂਧੀ ਨੂੰ ਚੁੱਪ ਕਰਵਾਉਣ ਲਈ ਵਰਤਿਆ ਗਿਆ ਸੀ। ਪੁਲਿਸ ਜੇਕਰ ਕਿਸੇ ਨੂੰ ਫਸਾਉਣਾ ਚਾਹੁੰਦੀ ਹੈ ਤਾਂ ਧਾਰਾ 124 ਏ ਵੀ ਲਾ ਦਿੰਦੀ ਹੈ। ਜਿਸ `ਤੇ ਇਹ ਧਾਰਾ ਲੱਗਦੀ ਹੈ, ਉਹ ਡਰ ਜਾਂਦਾ ਹੈ। ਪਰ ਵੇਖਣ ਵਿਚ ਆਇਆ ਹੈ ਕਿ ਭਾਰਤ ਦੇ ਪੱਤਰਕਾਰਾਂ, ਲੇਖਕਾਂ, ਬੁੱਧੀਜੀਵੀਆਂ ਨੇ ਡਰਨ ਦੀ ਵਿਜਾਏ ਜੇਲ੍ਹ ਜਾਣਾ ਪ੍ਰਵਾਨ ਕੀਤਾ। ਇਸ ਧਾਰਾ ਦੀ ਵਰਤੋਂ ਦੇਸ਼ ਵਿਚ ਇੰਦਰਾ ਗਾਂਧੀ ਸਾਸ਼ਨ ਕਾਲ ਵਿਚ ਵੀ ਕੀਤੀ ਗਈ, ਪਰ ਇਸ ਦੀ ਬਹੁਤੀ ਵਰਤੋਂ ਮੌਜੂਦਾ ਦੌਰ ਵਿਚ ਵੱਡੀ ਪੱਧਰ `ਤੇ ਕੀਤੀ ਜਾ ਰਹੀ ਹੈ। ਇਸ ਧਾਰਾ ਦੀ  ਦੁਰਵਰਤੋਂ ਸਬੰਧੀ ਦੇਸ਼ ਦੀ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ `ਤੇ ਇਹਨੀਂ ਦਿਨੀਂ ਸਵਾਲ ਉਠਾਏ ਹਨ। ਹਾਕਮਾਂ ਵਲੋਂ ਜੇਲ੍ਹਾਂ `ਚ ਪੱਤਰਕਾਰਾਂ ਨੂੰ ਸੁੱਟਣ ਤੋਂ ਬਿਨਾਂ ਉਹਨਾਂ ਉੱਤੇ ਜ਼ਾਲਮਾਨਾ ਹਮਲੇ ਅਪਰਾਧੀ ਗਰੁੱਪਾਂ ਵਲੋਂ ਕੀਤੇ ਜਾਂਦੇ ਹਨ, ਕਿਉਂਕਿ ਪੱਤਰਕਾਰਾਂ ਵਲੋਂ ਉਹਨਾ ਦੀਆਂ ਗੈਰ-ਜ਼ੁੰਮੇਵਾਰਾਨਾ, ਮੁਜ਼ਰਮਾਨਾਂ ਅਤੇ ਗੈਰ-ਸਮਾਜੀ ਕਾਰਵਾਈਆਂ ਦਾ ਪਰਦਾਫਾਸ਼ ਕੀਤਾ ਜਾਂਦਾ ਹੈ। ਯੂਨੈਸਕੋ ਰਿਪੋਰਟ ਅਨੁਸਾਰ ਭਾਰਤ ਵਿੱਚ ਰਜੇਸ਼ ਵਰਮਾ ਫੋਟੋ ਜਨਰਲਿਸਟ ਦਾ ਕਤਲ ਭੀੜ ਵਲੋਂ 7 ਸਤੰਬਰ 2013 ਨੂੰ ਮੁਜੱਫਰਪੁਰ (ਉੱਤਰ ਪ੍ਰਦੇਸ਼) ‘ਚ ਕੀਤਾ ਗਿਆ। ਰਕੇਸ਼ ਵਰਮਾ ਦਾ ਜੋ ਹਿੰਦੀ ਦੈਨਿਕ ਆਜ ਲਈ ਆਰਟੀਕਲ ਲਿਖਦਾ ਸੀ, ਨੂੰ ਅਣਪਛਾਤੇ ਬੰਦੂਕਧਾਰੀਆਂ ਨੇ ਬਾਕੇਵਾਰ (ਯੂ.ਪੀ.) ‘ਚ ਗੋਲੀਆਂ ਮਾਰਕੇ ਮਾਰ ਦਿੱਤਾ। ਯੂਨੈਸਕੋ ਰਿਪੋਰਟਾਂ ਦਸਦੀਆਂ ਹਨ ਕਿ 2007 ਵਿੱਚ 4, 2013 ਵਿੱਚ 4, 2014 ਵਿੱਚ 6, 2015 ਵਿੱਚ 5, 2016 ਵਿੱਚ 5, 2017 ਵਿੱਚ 6, 2019 ਵਿੱਚ 6 ਪੱਤਰਕਾਰਾਂ ਦੇ ਕਤਲ ਭਾਰਤ ਦੇ ਵੱਖ-ਵੱਖ ਸੂਬਿਆਂ ਵਿੱਚ ਕੀਤੇ ਗਏ। ਸੁਭਾਸ਼ ਸ਼ਿਰੀਵਾਸਤਵ ਦਾ ਕਤਲ 13 ਜੂਨ 2021 ਨੂੰ, ਐਸ.ਵੀ. ਪਰਦੀਪ ਦਾ ਕਤਲ 14 ਦਸੰਬਰ 2021 ਨੂੰ ਅਤੇ ਰਕੇਸ਼ ਸਿੰਘ ਦਾ ਕਤਲ 27 ਨਵੰਬਰ 2020 ਨੂੰ ਕੀਤਾ ਗਿਆ। ਭਾਵ ਸਾਲ 2020 ਵਿੱਚ 6 ਪੱਤਰਕਾਰਾਂ ਦਾ ਕਤਲ ਗੈਰ-ਸਮਾਜੀ ਅਪਰਾਧੀ ਅਨਸਰਾਂ ਨੇ ਕੀਤਾ। ਇੱਕ ਰਿਪੋਰਟ ਅਨੁਸਾਰ 1992 ਤੋਂ 2021 ਤੱਕ ਭਾਰਤ ‘ਚ 52 ਪੱਤਰਕਾਰਾਂ ਨੂੰ ਜਾਨੋਂ ਮਾਰਿਆ ਗਿਆ। ਹਾਕਮ ਦੀ ਭੈੜੀ ਸੋਚ, ਗੈਰ ਸਮਾਜੀ ਅਨਸਰਾਂ ਦੇ ਭੈੜੇ ਵਰਤਾਉ ਤੋਂ ਬਿਨ੍ਹਾਂ ਪੱਤਰਕਾਰਾਂ ਨੂੰ ਹੋਰ ਵੱਡੇ ਜ਼ੋਖ਼ਮ ਵੀ ਉਠਾਉਣੇ ਪੈਂਦੇ ਹਨ। ਦੇਸ਼ ‘ਚ ਫੈਲੀ ਮਹਾਂਮਾਰੀ ਦੇ ਦੌਰਾਨ ਸਾਲ 2021 ਵਿੱਚ 121  ਪੱਤਰਕਾਰਾਂ  ਨੂੰ ਕੋਵਿਡ  ਬਿਮਾਰੀ  ਦਾ ਸ਼ਿਕਾਰ  ਬਨਣਾ ਪਿਆ ਅਤੇ  ਅਪ੍ਰੈਲ  2021  ਤੱਕ  171 ਪੱਤਰਕਾਰ  ਕੋਵਿਡ  ਦੀ  ਭੇਂਟ  ਚੜ  ਗਏ ਭਾਵ ਕੋਵਿਡ ਬੀਮਾਰੀ ਨਾਲ ਮਰ ਗਏ।  ਇਹ   ਪੱਤਰਕਾਰ  ਮੁੱਖ   ਤੌਰ  ‘ਤੇ  ਯੂ਼.ਪੀ.  ਮਹਾਂਰਾਸ਼ਟਰ,  ਦਿੱਲੀ  ਅਤੇ  ਤਿਲੰਗਾਨਾ  ਨਾਲ  ਸੰਬੰਧਤ  ਸਨ। ਇਹਨਾ ਵਿੱਚੋਂ ਬਹੁਤੇ ਪੱਤਰਕਾਰ ਚੋਣਾਂ ਦੌਰਾਨ ਰਿਪੋਰਟਾਂ ਤਿਆਰ ਕਰਦੇ ਵੱਡੀਆਂ ਭੀੜਾਂ ‘ਚ ਆਪਣੀ ਡਿਊਟੀ ਨਿਭਾਉਣ ਜਾਂਦੇ ਸਨ। ਭਾਰਤ  ਵਿੱਚ  ਪੱਤਰਕਾਰਾਂ  ਉਤੇ  ਹਮਲਿਆਂ ਵਿੱਚ  ਲਗਾਤਾਰ  ਵਾਧਾ ਹੋ ਰਿਹਾ  ਹੈ।  ਪਿਛਲੇ  ਪੰਜ  ਵਰ੍ਹਿਆਂ  ਵਿੱਚ  ਭਾਵ  2014  ਤੋਂ 2019  ਤੱਕ  200 ਤੋਂ  ਵੀ ਜਿਆਦਾ  ਤਿੱਖੇ  ਹਮਲੇ  ਭਾਰਤੀ  ਪੱਤਰਕਾਰਾਂ  ਉੱਤੇ  ਹੋਏ  ਹਨ। ‘ਦੀ ਵਾਇਰ’ ਮੈਗਜ਼ੀਨ  ਦੀ  ਇਕ  ਰਿਪੋਰਟ ਅਨੁਸਾਰ 2014 ਤੋਂ 2019 ਤੱਕ 40 ਪੱਤਰਕਾਰ ਇਹਨਾਂ  ਹਮਲਿਆਂ ਵਿਚ ਮਾਰੇ ਗਏ,ਜਿਹਨਾਂ  ਵਿੱਚ  21 ਪੱਤਰਕਾਰੀ  ਦੇ  ਕਾਰਜਾਂ  ਕਾਰਨ ਮਾਰੇ ਗਏ। ਰੇਤ  ਮਾਫੀਆ ਦੀ  ਰਿਪੋਰਟਾਂ ਭੇਜਣ ਵਾਲੇ ਸੰਦੀਪ  ਸ਼ਰਮਾ ਨੂੰ  ਮੱਧ  ਪ੍ਰਦੇਸ਼ ਵਿੱਚ ਆਪਣੀ ਜਾਨ  ਤੋਂ ਹੱਥ ਧੋਣੇ ਪਏ । ਬਿਹਾਰ ਵਿੱਚ ਮਾਫੀਆ  ਦੇ  ਟਰੱਕ  ਨੇ  ਆਪਣੇ  ਟਾਇਰਾਂ  ਥੱਲੇ ਕੁਚਲ ਕੇ  ਪੱਤਰਕਾਰ ਵਿਜੈ ਸਿੰਘ ਅਤੇ  ਨਵੀਨ  ਨਿਸਚਲ ਨੂੰ  ਮਾਰ ਦਿੱਤਾ। ਹਿੰਦੂਤਵੀ ਵਿਚਾਰਧਾਰਾ ਵਾਲੇ ਜਨੂੰਨੀ ਲੋਕਾਂ ਨੇ ਪ੍ਰਸਿੱਧ ਪੱਤਰਕਾਰ ਗੌਰੀ ਲੰਕੇਸ਼ ਦਾ ਕਤਲ ਕੀਤਾ। ਪੱਤਰਕਾਰ ਰਾਣਾ ਆਯੂਬ ਅਤੇ ਬਰਖਾ ਦੱਤ ਨੂੰ ਸਮੂਹਿਕ ਬਲਾਤਕਾਰ ਦੀਆਂ ਧਮਕੀਆਂ ਦਿੱਤੀਆਂ। ਭਾਰਤ ਦਾ ਸੁਚੇਤ ਮੀਡੀਆ ਲਗਾਤਾਰ ਭਾਰਤ ਵਿੱਚ ਗੈਰ ਕਾਨੂੰਨੀ ਗਤੀਵਿਧੀਆਂ ਉਤੇ ਰਿਪੋਰਟਾਂ ਛਾਪਿਆ ਕਰਦਾ ਹੈ। ਇਹ ਰਿਪੋਰਟਾਂ ਆਮ ਤੌਰ ‘ਤੇ

ਭਾਰਤ ਵਿੱਚ ਪੱਤਰਕਾਰਾਂ ਉੱਤੇ ਵੱਧ ਰਹੇ ਹਮਲੇ ਚਿੰਤਾਜਨਕ/ਗੁਰਮੀਤ ਸਿੰਘ ਪਲਾਹੀ Read More »

ਕਵਿਤਾ/ਆ ਵੇ ਸਾਵਣ/ਰਵੇਲ ਸਿੰਘ ਇਟਲੀ

ਜੇ ਆਇਆਂ ਤਾਂ ਵਰ੍ਹ  ਵੇ ਸਾਵਣ। ਕੁੱਝ ਨਾ ਕੁੱਝ ਤੇ ਕਰ ਵੇ ਸਾਵਣ। ਠੰਡੀਆਂ ਪੌਣਾਂ ਨਾਲ  ਛਰਾਟੇ, ਧਰਤੀ ਜਾਵੇ ਠਰ ਵੇ ਸਾਵਣ। ਕਿਣ ਮਿਣ ਕਰਦੀ ਝੜੀ ਲਗਾ ਦੇ, ਧਰਤੀ ਕਰਦੇ ਤਰ ਵੇ ਸਾਵਣ। ਲਾ ਬਰਸਾਤਾਂ, ਸਭ ਧਰਤੀ ਤੇ, ਹਰਿਆਵਲ ਨੂੰ ਭਰ ਵੇ ਸਾਵਣ। ਸੱਭ ਦੀਆਂ ਸੁੱਖਾਂ ਮੰਗਣ ਖਾਤਰ, ਗਏ ਗੁਰੂ ਦੇ ਦਰ ਵੇ ਸਾਵਣ। ਖਸਮਾਂ ਖਾਣਾ ਜਾਏ ਕਰੋਨਾ, ਮਾਹੀ ਪਰਤੇ ਘਰ ਵੇ ਸਾਵਣ। ਵੇਖ ਘਟਾਵਾਂ, ਵਿੱਚ ਆਕਾਸ਼ਾਂ, ਹਿਜਰ ਨਾ ਹੁੰਦਾ ਜਰ ਵੇ ਸਾਵਣ। ਮਾਰ ਲਿਆ ਬਿਜਲੀ ਦਿਆਂ ਕੱਟਾਂ, ਜਾਂਦਾ ਹੈ ਮਨ ਡਰ ਵੇ ਸਾਵਣ। ਮਹਿਕੀ ਹੈ ਜੋਬਣ ਦੀ ਖੇਤੀ, ਜਾਵੇ ਨਾ ਕੋਈ ਚਰ ਵੇ ਸਾਵਣ। ਚਾਰ ਚਫੇਰੇ, ਮਸਤ ਬਹਾਰਾਂ, ਉੱਡਣ ਲਾ ਜਦ ਪਰ ਵੇ ਸਾਵਣ। ਰੱਖੀਆਂ ਸਾਂਭ ਅਵੱਲੀਆਂ ਰੀਝਾਂ, ਸੁਪਨੇ ਜਾਣ ਨਾ ਖਰ ਵੇ ਸਾਵਣ। ਮੁੱਕ ਜਾਵੇ ਕਿਰਸਾਣ ਅੰਦੋਲਣ, ਕੇਂਦਰ ਜਾਏ ਸੁਧਰ ਵੇ ਸਾਵਣ, ਜੇ ਆਇਆਂ  ਤਾਂ ਵਰ੍ਹ ਵੇ ਸਾਵਣ, ਕੁਝ ਨਾ ਕੁੱਝ ਤੇ  ਕਰ ਵੇ ਸਾਵਣ। ਰਵੇਲ ਸਿੰਘ ਇਟਲੀ

ਕਵਿਤਾ/ਆ ਵੇ ਸਾਵਣ/ਰਵੇਲ ਸਿੰਘ ਇਟਲੀ Read More »

ਐੱਸ ਸੀ ਵਿੰਗ ਕਾਗਰਸ ਪਾਰਟੀ ਬਲਾਕ ਸਰਦੂਲਗਡ਼੍ਹ ਦੇ ਅੰਮ੍ਰਿਤਪਾਲ ਸਿੰਘ ਦਹੀਆ ਸਰਬਸੰਮਤੀ ਨਾਲ ਪ੍ਰਧਾਨ ਚੁਣੇ ਗਏ

ਪਾਰਟੀ ਵੱਲੋਂ ਸੌਂਪੀ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣ ਦੀ ਕੋਸ਼ਿਸ਼ ਕਰਾਂਗਾ  :ਦਹੀਆ ਗੁਰਜੰਟ ਸਿੰਘ ਬਾਜੇਵਾਲੀਆ  ਮਾਨਸਾ 19 ਜੁਲਾਈ ਸਰਦੂਲਗੜ੍ਹ  ਪੰਜਾਬ ਚ ਹੋਣ ਵਾਲੀਆਂ 2022 ਦੀਆਂ ਵਿਧਾਨ ਚੋਣਾਂ ਨੂੰ ਲੈ ਕੇ ਕਾਂਗਰਸ ਪਾਰਟੀ ਵੱਲੋਂ ਕਾਮਯਾਬ ਹੋਣ ਲਈ ਹਰ ਵਰਗ ਦੇ ਲੋਕਾਂ ਦਾ ਮਾਣ ਸਨਮਾਨ ਕਰਨਾ ਆਰੰਭ ਦਿੱਤਾ ਹੈ ।ਕੱਲ੍ਹ ਦਲਿਤ ਸਮਾਜ ਦੇ ਭਾਈਆਂ ਦੀ ਬਲਾਕ ਪੱਧਰੀ  ਇੱਕ ਮੀਟਿੰਗ ਹੋਈ। ਜਿਸ ਵਿਚ ਸਰਬਸੰਮਤੀ ਨਾਲ ਅੰਮ੍ਰਿਤਪਾਲ ਸਿੰਘ  ਦਹੀਆ ਨੂੰ ਬਲਾਕ ਸਰਦੂਲਗੜ੍ਹ ਦੇ ਐਸ ਸੀ ਵਿੰਗ ਦਾ ਪ੍ਰਧਾਨ ਲਗਾਇਆ ਗਿਆ।ਉਨ੍ਹਾਂ ਦੀ ਇਸ ਨਿਯੁਕਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੇਅਰਮੈਨ ਬਿਕਰਮ ਮੋਫਰ ਅਤੇ ਓ ਬੀ ਸੀ ਸੈੱਲ ਦੇ ਜਿਲਾ ਚੇਅਰਮੈਨ ਸੱਤਪਾਲ ਵਰਮਾ ਨੇ ਹਾਰ ਪਾ ਕੇ ਸਨਮਾਨ ਕੀਤਾ  lਇਸ ਮੌਕੇ ਉਨ੍ਹਾਂ ਦੇ ਨਾਲ ਤਰਸੇਮ ਸਿੰਘ ਆਲੀਕੇ ,ਰਜਿੰਦਰ ਖੈਰਾ,ਰਮਨ ਲੋਹਚੱਬ,ਦਰਸ਼ਨ ਲੋਹਚੱਬ,ਰਾਜਿੰਦਰ ਸਾਧੂਵਾਲਾ,ਬੱਗਾ ਰੋੜਕੀ ਦੀ ਕਮੇਟੀ ਬਣਾਈ ਗਈ ਹੈ।ਇਸ ਮੌਕੇ ਐਸ ਸੀ ਵਿੰਗ ਦੇ ਚੁਣੇਂ ਗਏ ਬਲਾਕ ਪ੍ਰਧਾਨ ਅੰਮ੍ਰਿਤਪਾਲ ਸਿੰਘ ਦਹੀਆ ਨੇ ਕਿਹਾ ਕਿ ਪਾਰਟੀ ਵੱਲੋਂ ਸੌਂਪੀ ਗਈ ਜ਼ਿੰਮੇਵਾਰੀ ਨੂੰ ਤਨ ਦੇਹੀ ਨਾਲ ਨਿਭਾਉਣ ਦੀ ਕੋਸ਼ਿਸ਼ ਕਰਨਗੇ ਅਤੇ 2022 ਦੀਆਂ ਵਿਧਾਨਸਭਾ ਚੋਣਾਂ ਚ ਕਾਂਗਰਸ ਪਾਰਟੀ ਨੂੰ ਹਰ ਪੱਖੋਂ ਮਜ਼ਬੂਤ ਕਰਨ ਲਈ ਅੱਡੀ ਚੋਟੀ ਦਾ ਜ਼ੋਰ ਲਗਾਉਣਗੇ।ਉਨ੍ਹਾਂ ਦੀ ਇਸ ਨਿਯੁਕਤੀ ਤੇ ਸਾਬਕਾ ਵਿਧਾਇਕ ਅਜੀਤਇੰਦਰ ਸਿੰਘ ਮੋਫਰ ,ਮਾਰਕੀਟ ਕਮੇਟੀ ਸਰਦੂਲਗੜ੍ਹ ਦੇ ਚੇਅਰਮੈਨ ਕੁਲਵੰਤ ਸਿੰਘ ਸੰਘਾ ,ਸਾਬਕਾ ਵਾਈਸ ਚੇਅਰਮੈਨ ਰਜੇਸ਼ ਗਰਗ ,ਟਰੱਕ ਯੂਨੀਅਨ ਸਰਦੂਲਗਡ਼੍ਹ ਦੇ ਪ੍ਰਧਾਨ ਸੁਖਵਿੰਦਰ ਸਿੰਘ ਸੁੱਖਾ ਮੀਰਪੁਰ  ਆੜ੍ਹਤੀਆ ਐਸੋਸੀਏਸ਼ਨ ਸਰਦੂਲਗੜ੍ਹ ਦੇ ਪ੍ਰਧਾਨ ਸਾਹਿਲ ਕੁਮਾਰ ਚੌਧਰੀ,ਬਲਾਕ ਪ੍ਰਧਾਨ ਬਲਵੰਤ ਸਿੰਘ ਕੋਰਵਾਲਾ ,ਬਲਾਕ ਸਮਿਤੀ ਦੇ ਚੇਅਰਮੈਨ ਅਜੈਬ ਸਿੰਘ ਚਚੋਹਰ,ਸੁਖੀ ਸੰਧੂ ਸਰਦੂਲਗੜ੍ਹ ,ਅਮਨ ਵਰਮਾ ਆਦਿ ਤੋ ਇਸ ਤੋਂ ਇਲਾਵਾ ਪਿੰਡਾਂ ਦੇ ਪੰਚਾਂ ਸਰਪੰਚਾਂ ਨੇ ਉਨ੍ਹਾਂ ਨੂੰ ਵਧਾਈਆਂ ਦਿੱਤੀਆਂ ।

ਐੱਸ ਸੀ ਵਿੰਗ ਕਾਗਰਸ ਪਾਰਟੀ ਬਲਾਕ ਸਰਦੂਲਗਡ਼੍ਹ ਦੇ ਅੰਮ੍ਰਿਤਪਾਲ ਸਿੰਘ ਦਹੀਆ ਸਰਬਸੰਮਤੀ ਨਾਲ ਪ੍ਰਧਾਨ ਚੁਣੇ ਗਏ Read More »

ਮਾਨਸਾ ਪੁਲਿਸ ਨੇ ਗੈਰ-ਕਾਨੂੰਨੀ ਠੇਕੇ ਦਾ ਪਰਦਾਫਾਸ ਕਰਦਿਆਂ ਮੁਲਜਿਮ ਨੂੰ ਕਾਬੂ ਕਰਕੇ 590 ਬੋਤਲਾਂ ਸ਼ਰਾਬ ਠੇਕਾ ਕੀਤੀ ਬਰਾਮਦ

ਹਰਿਆਣਾ ਮਾਰਕਾ ਸ਼ਰਾਬ ਦੀ ਸਮੱਗਲੰਿਗ ਕਰਨ ਵਾਲੇ 2 ਮੁਲਜਿਮਾਂ ਨੂੰ ਕਾਰ ਸਮੇਤ ਕਾਬੂ ਕਰਕੇ 240 ਬੋਤਲਾ ਸ਼ਰਾਬ ਦੀ ਬਰਾਮਦਗੀ ਗੁਰਜੰਟ ਸਿੰਘ ਬਾਜੇਵਾਲੀਆ ਮਾਨਸਾ, 19 ਜੁਲਾਈ ਡਾ, ਨਰਿੰਦਰ ਭਾਰਗਵ, ਆਈ,ਪੀ,ਐਸ, ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋੋਂ ਪ੍ਰੈਸ ਨੋਟ ਜਾਰੀ ਕਰਦੇ ਹੋਏ ਦੱਸਿਆ ਗਿਆ ਕਿ ਮਾਨਸਾ ਪੁਲਿਸ ਵੱਲੋਂ ਗੈਰ^ਕਾਨੂੰਨੀ ਨਸ਼ਿਆਂ ਦਾ ਧੰਦਾ ਕਰਨ ਵਾਲਿਆ ਅਤੇ ਹਰਿਆਣਾ ਮਾਰਕਾ ਸ਼ਰਾਬ ਦੀ ਸਮੱਗਲੰਿਗ ਵਿਰੁੱਧ ਵਿਸੇਸ਼ ਮੁਹਿੰਮ ਚਲਾਈ ਹੋੋਈ ਹੈ। ਮਾਨਸਾ ਪੁਲਿਸ ਵੱਲੋੋਂ ਨਸ਼ਿਆਂ ਦਾ ਧੰਦਾ ਕਰਨ ਵਾਲਿਆ ਵਿਰੁੱਧ ਨਕੇਲ ਕਸਦਿਆਂ ਅਸਰਦਾਰ ਢੰਗ ਨਾਲ ਗਸ਼ਤਾ ਕੱਢੀਆ ਜਾ ਰਹੀਆ ਹਨ ਅਤੇ ਦਿਨ$ਰਾਤ ਦੇ ਨਾਕੇ ਲਗਾ ਕੇ ਸਖਤ ਨਿਗਰਾਨੀ ਰੱਖੀ ਜਾ ਰਹੀ ਹੈ। ਇਸੇ ਮੁਹਿੰਮ ਤਹਿਤ ਜਿਲਾ ਦੇ ਵੱਖ ਵੱਖ ਥਾਣਿਆਂ ਵੱਲੋੋਂ ਆਬਕਾਰੀ ਐਕਟ ਦੇ 2 ਮੁਕੱਦਮੇ ਦਰਜ਼ ਕਰਕੇ 3 ਮੁਲਜਿਮਾਂ ਨੂੰ ਕਾਬੂ ਕਰਕੇ ਸ਼ਰਾਬ ਦੀ ਵੱਡੇ ਪੱਧਰ ਤੇ ਬਰਾਮਦਗੀ ਕੀਤੀ ਗਈ ਹੈ। ਥਾਣਾ ਭੀਖੀ ਦੀ ਪੁਲਿਸ ਪਾਰਟੀ ਵੱਲੋੋਂ ਆਬਕਾਰੀ ਐਕਟ ਤਹਿਤ ਵੱਡੀ ਕਾਰਵਾਈ ਕਰਦਿਆ ਹਮੀਰਗੜ ਢੈਪਈ ਵਿਖੇ ਬਿਨਾ ਪਰਮਿਟ/ਲਾਇਸੰਸ ਤੋਂ ਗੈਰ^ਕਾਨੂੰਨੀ ਠੇਕਾ ਚਲਾਉਣ ਵਾਲੇ ਠੇਕੇ ਦੇ ਕਰਿੰਦੇ ਮੁਲਜਿਮ ਧਨੀ ਰਾਮ ਪੁੱਤਰ ਅਭੈ ਰਾਮ ਵਾਸੀ ਖਸੀਪੁਰਾ, ਜਿਲਾ  ਮਨੀਪੁਰੀ (ਯੂ,ਪੀ,) ਨੂੰ ਕਾਬੂ ਕੀਤਾ ਗਿਆ ਹੈ, ਜਿਸਦੇ ਕਬਜਾਂ ਵਿੱਚੋਂ ਵੱਖ ਵੱਖ ਮਾਰਕੇ ਦੀਆ 590 ਬੋਤਲਾਂ ਸ਼ਰਾਬ ਠੇਕਾ (ਅੰਗਰੇਜੀ/ਦੇਸੀ ਸ਼ਰਾਬ ਦੀਆ 506 ਬੋਤਲਾਂ O 84 ਬੋਤਲਾਂ ਬੀਅਰ) ਬਰਾਮਦ ਕੀਤੀਆ ਗਈਆ ਹਨ। ਜਿਸਦੇ ਵਿਰੁੱਧ ਥਾਣਾ ਭੀਖੀ ਵਿਖੇ ਆਬਕਾਰੀ ਐਕਟ ਦਾ ਮੁਕੱਦਮਾ ਦਰਜ਼ ਕਰਵਾ ਕੇ ਬਰਾਮਦ ਮਾਲ ਨੂੰ ਕਬਜਾ ਪੁਲਿਸ ਵਿੱਚ ਲਿਆ ਗਿਆ ਹੈ। ਮੁਲਜਿਮ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਅਤੇ ਮੁਕੱਦਮਾ ਵਿੱਚ ਹੋੋਰ ਮੁਲਜਿਮਾਂ ਨੂੰ ਨਾਮਜਦ ਕਰਕੇ ਗ੍ਰਿਫਤਾਰ ਕੀਤਾ ਜਾਵੇਗਾ। ਮੁਕੱਦਮਾ ਦੀ ਤਫਤੀਸ ਜਾਰੀ ਹੈ। ਇਸੇ ਤਰਾ ਥਾਣਾ ਬੋਹਾ ਦੀ ਪੁਲਿਸ ਪਾਰਟੀ ਵੱਲੋੋਂ ਹਰਿਆਣਾ ਮਾਰਕਾ ਸ਼ਰਾਬ ਦੀ ਸਮੱਗਲਿੰਗ ਵਿਰੁੱਧ ਕਾਰਵਾਈ ਕਰਦੇ ਹੋੋਏ ਬਲਕਾਰ ਸਿੰਘ ਪੁੱਤਰ ਭੋੋਲਾ ਸਿੰਘ ਅਤੇ ਗੁਰਵਿੰਦਰ ਸਿੰਘ ਉਰਫ ਬੂਰਾ ਪੁੱਤਰ ਜਗਸੀਰ ਸਿੰਘ ਵਾਸੀਅਨ ਲੱਧੂਵਾਸ (ਹਰਿਆਣਾ) ਨੂੰ ਹੌੌਡਾ ਸਿਟੀ ਕਾਰ ਨੰ: ਡੀ,ਐਲ,4ਸੀਏਬੀ^3100 ਸਮੇਤ ਕਾਬੂ ਕਰਕੇ ਉਹਨਾਂ ਪਾਸੋੋਂ 240 ਬੋਤਲਾਂ ਸ਼ਰਾਬ ਠੇਕਾ ਦੇਸੀ ਮਾਰਕਾ ਸ਼ਾਹੀ (ਹਰਿਆਣਾ) ਬਰਾਮਦ ਕੀਤੀ, ਜਿਹਨਾਂ ਦੇ ਵਿਰੁੱਧ ਥਾਣਾ ਬੋਹਾ ਵਿਖੇ ਮੁਕੱਦਮਾ ਦਰਜ਼ ਕਰਵਾ ਕੇ ਬਰਾਮਦ ਮਾਲ ਅਤੇ ਕਾਰ ਨੂੰ ਕਬਜਾ ਪੁਲਿਸ ਵਿੱਚ ਲਿਆ ਗਿਆ ਹੈ।ਐਸ,ਐਸ,ਪੀ, ਮਾਨਸਾ ਡਾ,ਨਰਿੰਦਰ ਭਾਰਗਵ, ਆਈ,ਪੀ,ਐਸ, ਵੱਲੋੋਂ ਦੱਸਿਆ ਗਿਆ ਕਿ ਨਸ਼ਿਆਂ ਅਤੇ ਮਾੜੇ ਅਨਸਰਾ ਵਿਰੁੱਧ ਵਿੱਢੀ ਮੁਹਿੰਮ ਨੂੰ ਅੱਗੇ ਲਈ ਵੀ ਇਸੇ ਤਰਾ ਹੀ ਜਾਰੀ ਰੱਖਿਆ ਜਾ ਰਿਹਾ ਹੈ।

ਮਾਨਸਾ ਪੁਲਿਸ ਨੇ ਗੈਰ-ਕਾਨੂੰਨੀ ਠੇਕੇ ਦਾ ਪਰਦਾਫਾਸ ਕਰਦਿਆਂ ਮੁਲਜਿਮ ਨੂੰ ਕਾਬੂ ਕਰਕੇ 590 ਬੋਤਲਾਂ ਸ਼ਰਾਬ ਠੇਕਾ ਕੀਤੀ ਬਰਾਮਦ Read More »

ਫਾਦਰ ਸਟੈਨ ਸਵਾਮੀ, ਅਸੀਂ ਤੇਰੇ ਦੋਸ਼ੀ ਹਾਂ !/ਅਵਿਜੀਤ ਪਾਠਕ

ਮੈਂ ਅਕਸਰ ਮਹਿਸੂਸ ਕਰਦਾ ਹਾਂ ਕਿ ਮੋਹਨਦਾਸ ਕਰਮਚੰਦ ਗਾਂਧੀ ਦੀ ਹੱਤਿਆ ਹੋਣੀ ਲਾਜ਼ਮੀ ਸੀ ਕਿਉਂਕਿ ਫਿਰਕੂ ਅਤੇ ਹਿੰਸਕ ਬਣ ਚੁੱਕਿਆ ਭਾਰਤੀ ਸਮਾਜ ਮਹਾਤਮਾ ਦੀ ਜ਼ਮੀਰ – ਉਨ੍ਹਾਂ ਦੀ ਆਤਮਿਕ ਰਾਜਨੀਤੀ ਲਈ ਤਾ-ਜ਼ਿੰਦਗੀ ਖੋਜ ਅਤੇ ਤਾਕਤਾਂ ਦੇ ਵਿਕੇਂਦਰੀਕਰਨ ਲਈ ਸਵਰਾਜ ਜਾਂ ਫਿਰ ਸਾਦਗੀ ਭਰਪੂਰ ਤੇ ਵਾਤਾਵਰਨ ਜ਼ਾਵੀਏ ਤੋਂ ਹੰਢਣਸਾਰ ਤੌਰ ਤਰੀਕੇ ਮੁਤਾਬਕ ਜ਼ਿੰਦਗੀ ਜਿਊਣ ਲਈ ਤਿਆਰ ਨਹੀਂ ਸੀ। ਇਸ ਲਿਹਾਜ਼ ਤੋਂ ਨਾਥੂਰਾਮ ਗੋਡਸੇ ਉਸ ਵਹਿਸ਼ੀ ਤਾਕਤ, ਆਧੁਨਿਕ ਰਾਸ਼ਟਰਵਾਦ ਦੇ ਧੱਕੜ ਸੁਪਨੇ ਅਤੇ ਵਿਕਾਸ ਦੇ ਧਾਵੇ ਦਾ ਪ੍ਰਤੀਕ ਬਣ ਗਿਆ ਸੀ। ਇਸ ਲਿਹਾਜ਼ ਤੋਂ ਗਾਂਧੀ ਦੇ ਸੁਪਨਿਆਂ ਨੂੰ ਮਲੀਆਮੇਟ ਕਰਨਾ ਜ਼ਰੂਰੀ ਸੀ। ਸੱਤਾ ਦੀ ਭੁੱਖੀ ਸਿਆਸੀ ਜਮਾਤ, ਠੇਕੇਦਾਰਾਂ, ਵਪਾਰੀਆਂ ਦੇ ਗਰੋਹਾਂ ਅਤੇ ਉਭਰਦੇ ਕੁਲੀਨ ਵਰਗ ਲਈ ਗਾਂਧੀ ਸ਼ਰਮਿੰਦਗੀ ਦਾ ਵਾਇਸ ਬਣ ਗਏ ਸਨ। ਇਸੇ ਤਰ੍ਹਾਂ ਅੱਜ ਕੱਲ੍ਹ ਇਕ ਹੋਰ ਸਵਾਲ ਮੈਨੂੰ ਪ੍ਰੇਸ਼ਾਨ ਕਰ ਰਿਹਾ ਹੈ: ਕੀ ਸਮਾਜ ਦੇ ਤੌਰ ‘ਤੇ ਅਸੀਂ ਇਸ ਗੱਲ ਦੇ ਲਾਇਕ ਹਾਂ ਕਿ ਫਾਦਰ ਸਟੈਨ ਸਵਾਮੀ ਵਰਗਾ ਕੋਈ ਸ਼ਖ਼ਸ ਸਾਡੇ ਦਰਮਿਆਨ ਰਹੇ? ਉਸ ਦੀ ਮੌਤ ਜਾਂ ਫਿਰ ਉਸ ਦੀ ਅਥਾਹ ਨਿਰਸਵਾਰਥ ਅਤੇ ਸਮਾਜਿਕ ਤੌਰ ‘ਤੇ ਪ੍ਰਤੀਬੱਧ ਜ਼ਿੰਦਗੀ ਦੀ ਪਰਵਾਜ਼ – ਇਕੋ ਸਮੇਂ ਬਹੁਤ ਸਾਰੀਆਂ ਸ਼ੈਆਂ ਦਾ ਖੁਲਾਸਾ ਕਰਦੀ ਹੈ; ਮਸਲਨ, ਰਹੱਸਮਈ ਤੇ ਗੁੰਝਲਦਾਰ ਕਾਨੂੰਨੀ ਪ੍ਰਣਾਲੀ ਦੀ ਬੇਹੂਦਗੀ (ਸੋਚੋ ਕਿਵੇਂ ਹਿੰਦ ਸਵਰਾਜ ਨੇ ਇਸ ਵੱਲ ਧਿਆਨ ਖਿੱਚਿਆ ਸੀ ਤੇ ਗਾਂਧੀ ਨੇ ਇਸ ਨੂੰ ਕਿੰਨਾ ਖ਼ੂਬਸੂਰਤ ਚਿਤਰਿਆ ਸੀ) ਜਾਂ ਉਹ ਮਨਹੂਸ ਤੇ ਦਮਨਕਾਰੀ ਨੌਕਰਸ਼ਾਹੀ ਦਾ ਕਹਿਰ (ਕੀ ਸਟੈਨ ਸਵਾਮੀ ਫਰਾਂਜ਼ ਕਾਫ਼ਕਾ ਦੀ ਰਚਨਾ ‘ਦਿ ਟ੍ਰਾਇਲ’ ਦੇ ਪਾਤਰ ਜੋਸਫ ਕੇ ਵਾਂਗ ਸੀ?), ਗ਼ੈਰਕਾਨੂੰਨੀ ਸਰਗਰਮੀਆਂ ਰੋਕੂ ਕਾਨੂੰਨ ਦੇ ਰੂਪ ਵਿਚ ਸਾਕਾਰ ਹੋ ਰਹੀ ਸੱਤਾ ਦੀ ਤਾਨਾਸ਼ਾਹੀ, ਸੰਵੇਦਨਹੀਣਤਾ ਜਾਂ ਅਮਾਨਵੀਕਰਨ ਦੀ ਪ੍ਰਕਿਰਿਆ ਜਿਸ ਨੇ ਛੋਟੇ ਮੋਟੇ ਅਫ਼ਸਰਾਂ ਨੂੰ ਭ੍ਰਿਸ਼ਟ ਕਰ ਕੇ ਰੱਖ ਦਿੱਤਾ ਅਤੇ ਸਭ ਤੋਂ ਵਧ ਕੇ ਲੋਕਰਾਜ ਦੀਆਂ ਸਾਰੀਆਂ ਰਹੁ-ਰੀਤਾਂ ਦੇ ਹੁੰਦੇ ਸੁੰਦੇ ਨਿਰੰਕੁਸ਼ਵਾਦ ਦਾ ਪਸਾਰ। ਜੀ ਹਾਂ, ਯਕੀਨ ਕਰੋ ਕਿ ਸਵਾਮੀ ਨੇ ਮਰਨਾ ਹੀ ਸੀ। ਗਾਂਧੀ ਵਾਂਗ ਉਹ ਵੀ ਸਾਡੇ ਲਈ ਨਮੋਸ਼ੀ ਦਾ ਸਬਬ ਸੀ। ਮੈਂ ਪੂਰੀ ਤਰ੍ਹਾਂ ਨਹੀਂ ਜਾਣਦਾ ਕਿ ਸਿਆਸੀ ਸਮੀਖਿਅਕ ਉਸ ਨੂੰ ਗਾਂਧੀਵਾਦੀ ਜਾਂ ਅੰਬੇਡਕਰਵਾਦੀ ਆਖਣਗੇ ਜਾਂ ਨਹੀਂ; ਉਂਜ, ਸਟੇਟ ਦੀਆਂ ਨਜ਼ਰਾਂ ਵਿਚ ਉਹ ਕਿਸੇ ‘ਦਹਿਸ਼ਤਗਰਦ’ ਵਾਂਗ ਹੀ ਸੀ ਜਿਸ ਦੇ ਪਾਬੰਦੀਸ਼ੁਦਾ ਭਾਰਤੀ ਕਮਿਊਨਿਸਟ ਪਾਰਟੀ (ਮਾਓਵਾਦੀ) ਨਾਲ ਸਬੰਧ ਸਨ। ਖ਼ੈਰ, ਮੇਰੇ ਲਈ ਇਹ ਗੱਲ ਲੇਬਲਾਂ ਤੇ ਵੰਨਗੀਆਂ ਤੋਂ ਕਿਤੇ ਪਰ੍ਹੇ ਹੈ। ਗਾਂਧੀ ਵਾਂਗ ਉਹ ਵੀ ਨੇਕ ਰੂਹ ਸੀ। ਆਦਿਵਾਸੀਆਂ ਅਤੇ ਹੋਰਨਾਂ ਮਹਿਰੂਮ ਤਬਕਿਆਂ ਦੇ ਹੱਕਾਂ ਲਈ ਲੜਨ ਦਾ ਉਸ ਦਾ ਸਿਰੜ, ਜ਼ਮੀਨ, ਜੰਗਲਾਂ ਅਤੇ ਕਿਰਤੀਆਂ ਦੇ ਹੱਕਾਂ ਦੇ ਮੁਤੱਲਕ ਉਸ ਵਲੋਂ ਬੁਲੰਦ ਕੀਤੀ ਜਾਣ ਵਾਲੀ ਗਰਜਵੀਂ ਆਵਾਜ਼, ਨਜ਼ਰਬੰਦਾਂ (ਜਿਨ੍ਹਾਂ ਨਾਲ ਸਾਡੀਆਂ ਪਹਿਲਾਂ ਤੋਂ ਹੀ ਤੂੜੀਆਂ ਪਈਆਂ ਜੇਲ੍ਹਾਂ ਭਰੀਆਂ ਪਈਆਂ ਹਨ) ਦੀ ਰਿਹਾਈ ਲਈ ਉਸ ਦੀ ਗਹਿਰੀ ਮਾਨਵਵਾਦੀ/ਰੂਹਾਨੀ ਧੂਹ ਜਾਂ ਉਸ ਦੀ ਸਾਦਗੀ ਅਤੇ ਇਮਾਨਦਾਰੀ ਦੀ ਰੂਹਾਨੀ ਤਾਕਤ ਨੂੰ ਵਿੰਹਦਿਆਂ ਆਪਣੇ ਵਿਕਾਸ ਦੇ ਡਾਢੇ ਏਜੰਡੇ ਦੀ ਹੋੜ ਵਿਚ ਜੁਟਿਆ ਸਾਡਾ ਬਾਹੂਬਲੀ ਰਾਸ਼ਟਰ, ਫਾਦਰ ਸਟੈਨ ਸਵਾਮੀ ਦੇ ਇਸ ਰਾਜਸੀ-ਰੂਹਾਨੀ ਖਜ਼ਾਨੇ ਦੀ ਕਦਰ ਜਾਣਨ ਦੇ ਸਮੱਰਥ ਨਹੀਂ ਹੈ। ਇਸ ਕਰ ਕੇ 84 ਸਾਲਾਂ ਦੇ ਪਾਰਕਿਨਸਨ ਦੀ ਬਿਮਾਰੀ ਤੋਂ ਪੀੜਤ ਇਸ ਜੀਸਸਵਾਦੀ ਪਾਦਰੀ ਨੂੰ ਸਾਜਿ਼ਸ਼ਕਾਰ, ਤਾਕਤਵਰ ਭਾਰਤੀ ਸਟੇਟ ਲਈ ਖ਼ਤਰੇ ਵਜੋਂ ਦੇਖਿਆ ਜਾ ਰਿਹਾ ਸੀ। ਉਸ ਨੂੰ ਤਾਂ ਮਰਨਾ ਹੀ ਪੈਣਾ ਸੀ। ਫਿਰ ਭਾਵੇਂ ਇਹ ਕੋਵਿਡ ਕਰ ਕੇ ਆਮ ਮੌਤ ਹੁੰਦੀ ਜਾਂ ਫਿਰ ਮੁੰਬਈ ਦੇ ਹੋਲੀ ਫੈਮਿਲੀ ਹਸਪਤਾਲ ਦੇ ਬਿਸਤਰ ‘ਤੇ ਫ਼ੌਤ ਹੋ ਜਾਣਾ – ਇਹ ਤਾਂ ਸਰਕਾਰੀ ਅੰਕੜਿਆਂ ਵਿਚ ਮਹਿਜ਼ ਇਕ ਵਾਧਾ ਹੈ; ਜਾਂ ਫਿਰ ਐੱਨਆਈਏ ਅਫਸਰਾਂ, ਜੇਲ੍ਹ ਜਾਂ ਅਦਾਲਤਾਂ ਦੇ ਅਹਿਲਕਾਰਾਂ ਨੇ ਮਿਲ ਜੁਲ ਕੇ ਉਸ ਦਾ ਮਰਨਾ ਸੌਖਾ ਬਣਾ ਦਿੱਤਾ ਸੀ? ਇਸ ਸਵਾਲ ਤੋਂ ਅੱਖਾਂ ਚੁਰਾਉਣੀਆਂ ਸੰਭਵ ਨਹੀਂ। ਇਸ ਬਾਰੇ ਸੋਚੋ। ਸਵਾਮੀ ਨੇ ਪਾਣੀ ਪੀਣ ਲਈ ਸਿਰਫ਼ ਇਕ ਨਲੀ (ਸਟ੍ਰਾਅ) ਮੰਗੀ ਸੀ ਅਤੇ ਐੱਨਆਈਏ ਨੇ ਇਸ ਦਾ ਜਵਾਬ ਦੇਣ ਲਈ ਵੀਹ ਦਿਨ ਲਾ ਦਿੱਤੇ ਸਨ। ਫਾਦਰ ਸਵਾਮੀ ਨੇ ਜ਼ਮਾਨਤ ਲਈ ਅਰਜ਼ੀ ਦਾਖ਼ਲ ਕੀਤੀ ਤਾਂ ਕੇਸ ਦੀ ਸੁਣਵਾਈ ਕਰਨ ਵਾਲੀ ਅਦਾਲਤ ਨੇ ਦਲੀਲਾਂ ਸੁਣਨ ਲਈ ਚਾਰ ਮਹੀਨੇ ਲਾ ਦਿੱਤੇ ਤੇ ਅੰਤ ਨੂੰ ਅਰਜ਼ੀ ਰੱਦ ਕਰ ਦਿੱਤੀ। ਇਹੀ ਨਹੀਂ, ਐੱਨਆਈਏ ਨੇ ਤਾਂ ਇਹ ਗੱਲ ਮੰਨਣ ਤੋਂ ਵੀ ਨਾਂਹ ਕਰ ਦਿੱਤੀ ਕਿ ਪਾਰਕਿਨਸਨ ਜਿਹੀ ਨਾਮੁਰਾਦ ਬਿਮਾਰੀ ਦਾ ਉਨ੍ਹਾਂ ਦੇ ਕਮਜ਼ੋਰ ਸਰੀਰ ‘ਤੇ ਕਿੰਨਾ ਘਾਤਕ ਅਸਰ ਪੈ ਰਿਹਾ ਸੀ। ਬਹਰਹਾਲ, ਇਕ ਹੋਰ ਸਵਾਲ ਹੈ ਜੋ ਸਾਨੂੰ ਪੁੱਛਣ ਦੀ ਲੋੜ ਹੈ। ਕੀ ਸਮਾਜ ਦੇ ਨਾਤੇ ਸਾਡਾ ਨਿਘਾਰ ਮੁਕੰਮਲ ਹੋ ਚੁੱਕਿਆ ਹੈ, ਜਾਂ ਸਾਡੀਆਂ ਕਦਰਾਂ ਕੀਮਤਾਂ, ਖ਼ਾਹਸ਼ਾਂ ਹੀ ਬਿਲਕੁੱਲ ਬਦਲ ਗਈਆਂ ਹਨ ਅਤੇ ਸਾਡਾ ਨੈਤਿਕ ਅੰਬਰ ਪੂਰੀ ਤਰ੍ਹਾਂ ਬਿਖਰ ਚੁੱਕਿਆ ਹੈ? ਦੇਖੋ ਧੜਵੈਲ ਰਾਸ਼ਟਰਵਾਦ ਦੇ ਪ੍ਰਵਚਨ ਨੇ ਸਭ ਕੁਝ ਉਲਟਾ ਕਰ ਕੇ ਰੱਖ ਦਿੱਤਾ ਹੈ: ਖਰੂਦੀ/ਹਿੰਸਕ ਮਰਦ ਜੈ ਸ਼੍ਰੀਰਾਮ ਦੇ ਨਾਅਰਿਆਂ ਨਾਲ ਮਦਹੋਸ਼ ਹੋਈ ਭੀੜ ਵਿਚ ਪੱਥਰ ਦਿਲ ਬਣਿਆ ਆਦਮੀ ਸੱਚਾ ਦੇਸ਼ਭਗਤ ਗਿਣਿਆ ਜਾਂਦਾ ਹੈ ਜਦਕਿ ਫਾਦਰ ਸਵਾਮੀ ਵਰਗਿਆਂ ਨੂੰ ਦੇਸ਼-ਧ੍ਰੋਹੀ ਤੇ ਸਾਜਿ਼ਸ਼ਘਾੜਿਆਂ ਦਾ ਲਕਬ ਦਿੱਤਾ ਜਾਂਦਾ ਹੈ। ਦੇਖੋ ਅਸੀਂ ਕਿਵੇਂ ਹਰ ਬੜਬੋਲੀ, ਸ਼ੋਰੀਲੀ ਅਤੇ ਬੱਜਰ ਚੀਜ਼ ਜਿਵੇਂ ਸ਼ੋਰੀਲੇ ਧਰਮ, ਸ਼ੋਰੀਲੇ ਰਾਸ਼ਟਰਵਾਦ, ਸ਼ੋਰੀਲੀ ਭਾਸ਼ਣਬਾਜ਼ੀ, ਬੜਬੋਲੇ ਸਿਆਸਤਦਾਨ ਅਤੇ ਬੜਬੋਲੇ ਟੈਲੀਵਿਜ਼ਨ ਐਂਕਰਾਂ ਦੀ ਬੇਹੱਦ ਕਦਰ ਕਰਨ ਲੱਗ ਪਏ ਹਾਂ। ਇਸ ਸ਼ੋਰ ਸ਼ਰਾਬੇ ਵਿਚ ਅਸੀਂ ਸਵਾਮੀ ਨੂੰ ਕਿਵੇਂ ਸੁਣ ਸਕਦੇ ਸਾਂ, ਜਾਂ ਸੁਧਾ ਭਾਰਦਵਾਜ ਤੇ ਪ੍ਰੋਫੈਸਰ ਹਨੀ ਬਾਬੂ ਦਾ ਗੁੱਸਾ ਕਿਵੇਂ ਸਮਝ ਸਕਦੇ ਹਾਂ? ਤੇ ਦੇਖੋ ਕਿਵੇਂ ਅਸੀਂ ਅਡਾਨੀਆਂ ਅਤੇ ਅੰਬਾਨੀਆਂ ਨੂੰ ਸਾਡੇ ਵਿਕਾਸ ਦੇ ਪ੍ਰਵਚਨ ਨੂੰ ਵਿਉਂਤਣ ਦਾ ਜ਼ਿੰਮਾ ਸੌਂਪ ਦਿੱਤਾ ਹੈ। ਫਿਰ ਸਟੈਨ ਸਵਾਮੀ ਨਾਲ ਸੰਵਾਦ ਅਤੇ ਉਸ ਦੀ ਸਬਾਲਟਰਨ ਦੀ ਦਲੀਲ ਲਈ ਗੁੰਜਾਇਸ਼ ਕਿੱਥੇ ਬਚੀ ਹੈ? ਤੇ ਦੇਖੋ ਅਸੀਂ, ਭਾਵ ਮੱਧ ਵਰਗ ਕਿਵੇਂ ਬਦਲ ਗਿਆ ਹੈ: ਕਿਵੇਂ ਅਸੀਂ ਆਪਣੇ ਆਪ ਨੂੰ ਮਾਨਸਿਕ ਜ਼ਹਿਰ ਨਾਲ ਭ੍ਰਿਸ਼ਟ ਕਰ ਲਿਆ ਹੈ, ਉਸ ਵਾਇਰਸ ਨਾਲ ਜੋ ਸੱਤਾਧਾਰੀ ਨਿਜ਼ਾਮ ਦੀ ਪ੍ਰਾਪੇਗੰਡਾ ਮਸ਼ੀਨਰੀ ਫੈਲਾਉਂਦੀ ਹੈ, ਜਾਂ ਕਿਵੇਂ ਅਸੀਂ ਖ਼ੁਦਪ੍ਰਸਤੀ ਦੇ ਬਿੰਬ ਨੂੰ ਸਾਡੀ ਮੌਲਿਕ ਤੇ ਆਲੋਚਨਾਤਮਿਕ ਸੋਚ ਨੂੰ ਖੁੰਢਾ ਕਰਨ ਦੀ ਆਗਿਆ ਦੇ ਦਿੱਤੀ। ਦੇਖੋ ਕਿਵੇਂ ਅਸੀਂ ਇਮਾਨਦਾਰੀ ‘ਤੇ ਪੈਸੇ ਨੂੰ, ਲਾਹੇਵੰਦੀ ਨੂੰ ਨੈਤਿਕਤਾ ‘ਤੇ, ਫੋਕੀ ਦਲੀਲਬਾਜ਼ੀ ਨੂੰ ਕਿਸੇ ਨੇਕ ਕਾਜ ਪ੍ਰਤੀ ਜ਼ਿੰਦਗੀ ਭਰ ਦੀ ਪ੍ਰਤੀਬੱਧਤਾ ‘ਤੇ ਪਹਿਲ ਦੇਣੀ ਸ਼ੁਰੂ ਕਰ ਦਿੱਤੀ ਹੈ। ਮੰਨ ਲਵੋ ਕਿ ਅਸੀਂ ਨਹੀਂ ਚਾਹੁੰਦੇ ਕਿ ਸਾਡੇ ਬੱਚੇ ਸਟੈਨ ਸਵਾਮੀ ਜਾਂ ਮੇਧਾ ਪਟਕਰ ਵਰਗੇ ਬਣਨ; ਨਾ ਹੀ ਅਸੀਂ ਇਹ ਚਾਹੁੰਦੇ ਹਾਂ ਕਿ ਉਹ ਗਾਂਧੀ ਵਾਂਗ ਸੱਚ ਨਾਲ ਅੱਖਾਂ ਮਿਲਾਉਣ ਜਾਂ ਭਗਤ ਸਿੰਘ ਦੀ ਜੇਲ੍ਹ ਡਾਇਰੀ ਦੇ ਪੰਨੇ ਪਲਟ ਕੇ ਦੇਖਣ। ਇਸ ਦੀ ਬਜਾਇ ਅਸੀਂ ਚਾਹੁੰਦੇ ਹਾਂ ਕਿ ਉਹ ਬਹੁਤ ਹੀ ਚਤਰ ਚਲਾਕ ਅਤੇ ਸਫ਼ਲ ਬਣਨ – ਜੀ ਹਾਂ, ਚੰਗਾ ਖਾ, ਪੀ ਤੇ ਪਹਿਨ ਕੇ ਦਿਓਕੱਦ ਕਾਰਪੋਰੇਟ ਕੰਪਨੀਆਂ ਦੇ ਗ਼ੁਲਾਮ ਬਣਨ। ਕੋਈ ਹੈਰਾਨੀ ਦੀ ਗੱਲ ਨਹੀਂ ਕਿ ਅਸੀਂ ਉਹੀ ਕੁਝ ਪਾਇਆ ਹੈ ਜਿਸ ਦੇ ਅਸੀਂ ਹੱਕਦਾਰ ਹਾਂ: ਸੰਤਾਂ ਦੇ ਭੇਸ ਵਿਚ ਗੁੰਡੇ ਬਦਮਾਸ਼, ਦਾਨਵੀਰ ਦਾ ਸਵਾਂਗ ਰਚਦੇ ਲਾਲਚ ਵਿਚ ਅੰਨ੍ਹੇ ਪੂੰਜੀਪਤੀ ਅਤੇ ਟੈਕਨੋ-ਕਾਰਪੋਰੇਟ ਸਾਮਰਾਜ ਦੇ ਲਫਟੈਣ ਬਣੇ ਫਿਰਦੇ ਮੁੱਖਧਾਰਾ ਦੇ ਸਿਆਸਤਦਾਨ। ਸੰਭਵ ਹੈ ਕਿ ਅਸੀਂ ਆਉਣ ਵਾਲੇ ਸਾਲਾਂ ਵਿਚ ਵੀ ਆਪਣੇ ਆਕਾਵਾਂ ਨੂੰ ਚੁਣਦੇ ਰਹਾਂਗੇ; ਅਸੀਂ ਅਰਬਾਂਪਤੀਆਂ, ਫਿਲਮੀ ਸਿਤਾਰਿਆਂ, ਕ੍ਰਿਕਟਰਾਂ, ਖ਼ੁਦਪ੍ਰਸਤ ਸਿਆਸਤਦਾਨਾਂ ਅਤੇ ਇਹੋ ਜਿਹੇ ਹਰ

ਫਾਦਰ ਸਟੈਨ ਸਵਾਮੀ, ਅਸੀਂ ਤੇਰੇ ਦੋਸ਼ੀ ਹਾਂ !/ਅਵਿਜੀਤ ਪਾਠਕ Read More »

ਸਰਬ ਨੌਜਵਾਨ ਸਭਾ ਵਲੋਂ ਤੀਆਂ ਦਾ ਤਿਓਹਾਰ ਸਮਾਗਮ 7 ਅਗਸਤ ਨੂੰ

ਫਗਵਾੜਾ 19 ਜੁਲਾਈ (ਏ.ਡੀ.ਪੀ. ਨਿਊਜ਼ ) ਸਾਉਣ ਦੇ ਮਹੀਨੇ ਵਿਚ ਔਰਤਾਂ ਅਤੇ ਮੁਟਿਆਰਾਂ ਵਲੋਂ ਬੜੇ ਉਤਸ਼ਾਹ ਨਾਲ ਮਨਾਇਆ ਜਾਣ ਵਾਲਾ ਪੰਜਾਬ ਦਾ ਪ੍ਰਸਿੱਧ ਰਵਾਇਤੀ ਤੀਆਂ ਦਾ ਤਿਓਹਾਰ ਮਨਾਉਣ ਸਬੰਧੀ ਸਰਬ ਨੌਜਵਾਨ ਸਭਾ ਰਜਿ. ਫਗਵਾੜਾ ਦੀ ਮੀਟਿੰਗ ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਦੀ ਅਗਵਾਈ ਹੇਠ ਹੋਈ। ਮੀਟਿੰਗ ਦੀ ਪ੍ਰਧਾਨਗੀ ਸਾਬਕਾ ਕੌਂਸਲਰ ਤ੍ਰਿਪਤਾ ਸ਼ਰਮਾ ਅਤੇ ਸਮਾਜ ਸੇਵਿਕਾ ਪਿ੍ਰਤਪਾਲ ਕੌਰ ਤੁਲੀ ਨੇ ਸਾਂਝੇ ਤੌਰ ਤੇ ਕੀਤੀ। ਮੀਟਿੰਗ ਦੌਰਾਨ ਸਰਬ ਸੰਮਤੀ ਨਾਲ 7 ਅਗਸਤ ਨੂੰ ਗੁਰੂ ਹਰਗੋਬਿੰਦ ਨਗਰ ਸਥਿਤ ਨਗਰ ਸੁਧਾਰ ਟਰੱਸਟ ਦੀ ਇਮਾਰਤ ਦੇ ਵਿਹੜੇ ‘ਚ ਇਹ ਸਮਾਗਮ ਕਰਵਾਉਣ ਦੀ ਸਹਿਮਤੀ ਪ੍ਰਗਟਾਈ ਗਈ। ਮੀਟਿੰਗ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਪ੍ਰਧਾਨ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਸਰਬ ਨੌਜਵਾਨ ਸਭਾ ਵਲੋਂ ਚਲਾਏ ਜਾ ਰਹੇ ਵੋਕੇਸ਼ਨਲ ਸੈਂਟਰ ਦੇ ਸਟਾਫ ਅਤੇ ਸਿੱਖਿਆਰਥਣਾ ਦੇ ਵਿਸ਼ੇਸ਼ ਸਹਿਯੋਗ ਨਾਲ ਪਹਿਲੀ ਵਾਰ ਤੀਆਂ ਦਾ ਤਿਓਹਾਰ ਸਮਾਗਮ ਕਰਵਾਉਣ ਦਾ ਉਪਰਾਲਾ ਕੀਤਾ ਜਾ ਰਿਹਾ ਹੈ। ਜਿਸ ਸਬੰਧੀ ਤਿਆਰੀਆਂ ਦੀ ਜਿੰਮੇਵਾਰੀ ਸ੍ਰੀਮਤੀ ਤਿ੍ਰਪਤਾ ਸ਼ਰਮਾ ਅਤੇ ਪਿ੍ਰਤਪਾਲ ਕੌਰ ਤੁਲੀ ਨੂੰ ਦਿੱਤੀ ਗਈ ਹੈ। ਉਹਨਾਂ ਕਿਹਾ ਕਿ ਸਰਬ ਨੌਜਵਾਨ ਸਭਾ ਨੇ ਹਮੇਸ਼ਾ ਹੀ ਪੰਜਾਬੀ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਦਾ ਉਪਰਾਲਾ ਕੀਤਾ ਹੈ ਅਤੇ ਇਸ ਸਮਾਗਮ ਵਿਚ ਵੀ ਗਿੱਧਾ, ਕਿਕਲੀ, ਭੰਗੜਾ, ਲੋਕ ਬੋਲੀਆਂ ਤੇ ਪੰਜਾਬ ਦੇ ਲੋਕ ਗੀਤ ਮੁੱਖ ਖਿੱਚ ਦਾ ਕੇਂਦਰ ਹੋਣਗੇ। ਇਸ ਮੌਕੇ ਸਭਾ ਦੇ ਜਨਰਲ ਸਕੱਤਰ ਡਾ. ਵਿਜੇ ਕੁਮਾਰ, ਮੈਨੇਜਰ ਜਗਜੀਤ ਸੇਠ, ਮੈਡਮ ਗੁਰਪ੍ਰੀਤ ਕੌਰ, ਸੁਖਜੀਤ ਕੌਰ, ਕੁਲਬੀਰ ਬਾਵਾ, ਮਨਮੀਤ ਮੇਵੀ, ਬਲਜੀਤ ਕੌਰ ਬੁੱਟਰ, ਨੀਤੂ ਗੁਡਿੰਗ, ਡਾ. ਨਰੇਸ਼ ਬਿੱਟੂ, ਹੈੱਪੀ ਬਰੋਕਰ, ਚੇਤਨਾ ਰਾਜਪੂਤ, ਸੇਜਲ, ਨੇਹਾ, ਪ੍ਰੀਆ, ਸੋਨੀਆ, ਤਿ੍ਰਸ਼ਾ, ਮਨਦੀਪ ਕੌਰ, ਨੇਹਾ ਵਿਰਕ, ਭਾਵਨਾ, ਸੋਨਾਲੀ ਆਦਿ ਹਾਜਰ ਸਨ।

ਸਰਬ ਨੌਜਵਾਨ ਸਭਾ ਵਲੋਂ ਤੀਆਂ ਦਾ ਤਿਓਹਾਰ ਸਮਾਗਮ 7 ਅਗਸਤ ਨੂੰ Read More »