ਫ਼ਰੀਦਕੋਟ, 18 ਜੁਲਾਈ (ਸੁਰਿੰਦਰ ਮਚਾਕੀ )
ਇਥੋ ਦੇ ਗੁਰੂ ਗੋਬਿੰਦ ਸਿੰਘ ਹਸਪਤਾਲ ਵਿੱਚ ਮਰੀਜ਼ਾਂ ਦੀ ਖੱਜਲ ਖੁਆਰੀ ਰੋਕਣ ਤੇ ਉਨ੍ਹਾਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਦੂਰ ਕਰਨ ਲਈ ਪ੍ਰਬੰਧਕੀ ਸੁਧਾਰ ਕਰਨ ਲਈ ਸੁਝਾਅ ਦੇਣ ਲਈ ਡਾਕਟਰੀ ਵਿਦਿਆ ਤੇ ਖ਼ੋਜ ਮੰਤਰੀ ਓ. ਪੀ. ਸੋਨੀ ਵੱਲੋਂ ਡਿਪਟੀ ਕਮਿਸ਼ਨਰ ਦੀ ਅਗਵਾਈ ਵਿੱਚ 15 ਮਾਰਚ ਨੂੰ ਬਣਾਈ ਕਮੇਟੀ ਦੀ ਕਾਰਵਾਈ ਵੀ ਠੰਢੇ ਬਸਤੇ ਵਿੱਚ ਪਾ ਦਿੱਤੀ ਗਈ ਜਾਪਦੀ ਹੈ। ਕਮੇਟੀ ਨੇ 20 ਦਿਨਾਂ ਵਿੱਚ ਸਰਕਾਰ ਨੂੰ ਆਪਣੀ ਰਿਪੋਰਟ ਦੇਣੀ ਸੀ ਜਿਸ ਦੀ ਪਲੇਠੀ ਮੀਟਿੰਗ 5 ਅਪ੍ਰੈਲ ਨੂੰ ਹੋਈ ਜਿਸ ਵਿੱਚ ਹਸਪਤਾਲ ਤੋ ਇਲਾਵਾ ਇਸ ਨੂੰ ਚਲਾ ਰਹੀ ਸੰਸਥਾ ਬਾਬਾ ਫ਼ਰੀਦ ਯੂਨੀਵਰਸਟੀ ਆਫ ਹੈੱਲਥ ਸਾਇੰਸਜ਼ ਫ਼ਰੀਦਕੋਟ ਦੇ ਉਚ ਅਧਿਕਾਰੀ , ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋ ਤੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ,ਜਨਤਕ ਜੱਥੇਬੰਦੀਆਂ ਦੇ ਨੁਮਾਇੰਦੇ ਤੇ ਪ੍ਰਸ਼ਾਸਕੀ ਅਧਿਕਾਰੀ ਸ਼ਾਮਲ ਹੋਏ। ਕਈ ਘੰਟੇ ਚਲੀ ਇਸ ਮੀਟਿੰਗ ਵਿੱਚ ਬਹੁਤ ਸਾਰੇ ਮੁੱਦੇ ਵਿਚਾਰੇ ਗਏ ਜਿਨ੍ਹਾਂ ਵਿੱਚੋ ਕੁਝ ਕੁ ਹੱਲ ਵੀ ਕੀਤੇ ਗਏ ਪਰ ਇਸ ਤੋ ਬਾਅਦ ਕੋਰੋਨਾ ਰੁਝੇਵਿਆਂ ਕਾਰਨ ਕੋਈ ਮੀਟਿੰਗ ਨਹੀ ਕੀਤੀ ਗਈ। ਕੋਰੋਨਾ ਪ੍ਰਕੋਪ ਘਟਣ ਤੋ ਬਾਅਦ ਕਮੇਟੀ ਮੈਂਬਰ ਮਨਪ੍ਰੀਤ ਸਿੰਘ ਧਾਲੀਵਾਲ ਤੇ ਗੁਰਪ੍ਰੀਤ ਸਿੰਘ ਚੰਦਬਾਜਾ ਨੇ16 ਜੂਨ,7 ਜੁਲਾਈ ਅਤੇ 9 ਜੁਲਾਈ ਨੂੰ ਮੀਟਿੰਗ ਬੁਲਾਉਣ ਡਿਪਟੀ ਕਮਿਸ਼ਨਰ ਤੇ ਕਮੇਟੀ ਦੇ ਚੇਅਰਮੈਨ ਨੂੰ ਲਿਖਤੀ ਬੇਨਤੀ ਕਰਨ ਦੇ ਬਾਵਜੂਦ ਮੀਟਿੰਗ ਬੁਲਾਈ ਨਹੀ ਜਾ ਰਹੀ। ਇਸ ਤੋ ਸ਼ੱਕ ਹੋ ਰਿਹਾ ਹੈ ਕਿ ਜਿਲ੍ਹਾ , ਹਸਪਤਾਲ ਤੇ ਯੂਨੀਵਰਸਟੀ ਪ੍ਰਸ਼ਾਸਨ ਮੀਟਿੰਗ ਕਰਨ ਅਤੇ ਮਸਲੇ ਹੱਲ ਕਰਨ ਤੋ ਟਾਲਾ ਵੱਟ ਰਿਹਾ ਹੈ। ਕਮੇਟੀ ਮੈਂਬਰ ਧਾਲੀਵਾਲ ਤੇ ਚੰਦਬਾਜਾ ਨੇ ਡਾਕਟਰੀ ਵਿਦਿਆ ਤੇ ਖ਼ੋਜ ਮੰਤਰੀ ਓ ਪੀ ਸੋਨੀ ਨੂੰ ਪੱਤਰ ਲਿਖ ਕੇ ਕਮੇਟੀ ਚੇਅਰਮੈਨ ਨੂੰ ਮੀਟਿੰਗ ਬੁਲਾਉਣ ਦੀ ਹਦਾਇਤ ਕਰਨ ਦੀ ਮੰੰਗ ਕਰਦਿਆ ਚਤਾਵਨੀ ਦਿਿੱਤੀ ਹੈ ਕਿ ਜੇ ਹਫ਼ਤੇ ਵਿੱਚ ਮੀਟਿੰਗ ਨਾ ਬੁਲਾਈ ਤਾਾਂ ਜਥੇਬੰਦੀਆ ਮੁੜ ਸੰਘਰਸ਼ ਵਿਿੱਢਣਗੀਆਂ ।