May 9, 2025

ਭਾਰਤ ਤੇ ਪਾਕਿਸਤਾਨ ਵਿਚ ਜਾਰੀ ਟਕਰਾਅ ’ਚ ਸਾਡਾ ਕੋਈ ਕੰਮ ਨਹੀਂ : ਵੈਂਸ

ਨਵੀਂ ਦਿੱਲੀ, 9 ਮਈ – ਅਮਰੀਕੀ ਉਪ ਰਾਸ਼ਟਰਪਤੀ ਜੇਡੀ ਵੈਂਸ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਭਾਰਤ ਤੇ ਪਾਕਿਸਤਾਨ ਵਿਚ ਜਾਰੀ ਟਕਰਾਅ ਨਾਲ ਉਨ੍ਹਾਂ ਦਾ ‘ਬੁਨਿਆਦੀ ਤੌਰ ’ਤੇ ਕੋਈ ਲੈਣਾ ਦੇਣਾ ਨਹੀਂ ਹੈ।’ ਉਂਝ ਉਨ੍ਹਾਂ ਕਿਹਾ ਕਿ ਅਮਰੀਕਾ ਦੋਵਾਂ ਮੁਲਕਾਂ ਨੂੰ ਰਿਸ਼ਤਿਆਂ ਵਿਚਲੀ ਕਸ਼ੀਦਗੀ ਘਟਾਉਣ ਦੀ ਅਪੀਲ ਕਰਦਾ ਹੈ ਤੇ ਕੂਟਨੀਤਕ ਚੈਨਲਾਂ ਜ਼ਰੀਏ ਕੋਸ਼ਿਸ਼ਾਂ ਕਰਦਾ ਰਹੇਗਾ। ਵੈਂਸ ਨੇ ਫੌਕਸ ਨਿਊਜ਼ ਨੂੰ ਇਕ ਇੰਟਰਵਿਊ ਵਿਚ ਕਿਹਾ, ‘‘ਅਸੀਂ ਦੋਵਾਂ ਮੁਲਕਾਂ ਨੂੰ ਤਣਾਅ ਘਟਾਉਣ ਲਈ ਹੱਲਾਸ਼ੇਰੀ ਦੇ ਸਕਦੇ ਹਾਂ, ਪਰ ਅਸੀਂ ਜੰਗ ਦੇ ਵਿਚਕਾਰ ਨਹੀਂ ਫਸਣ ਜਾ ਰਹੇ ਕਿਉਂਕਿ ਮੂਲ ਰੂਪ ਵਿੱਚ ਸਾਡਾ ਕੋਈ ਕੰਮ ਨਹੀਂ ਹੈ ਅਤੇ ਇਸ ਨੂੰ ਕੰਟਰੋਲ ਕਰਨ ਦੀ ਅਮਰੀਕਾ ਦੀ ਯੋਗਤਾ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਤੁਸੀਂ ਜਾਣਦੇ ਹੋ, ਅਮਰੀਕਾ ਭਾਰਤੀਆਂ ਨੂੰ ਆਪਣੇ ਹਥਿਆਰ ਸੁੱਟਣ ਲਈ ਨਹੀਂ ਕਹਿ ਸਕਦਾ। ਅਸੀਂ ਪਾਕਿਸਤਾਨੀਆਂ ਨੂੰ ਹਥਿਆਰ ਸੁੱਟਣ ਲਈ ਨਹੀਂ ਕਹਿ ਸਕਦੇ। ਅਤੇ ਇਸ ਲਈ, ਅਸੀਂ ਕੂਟਨੀਤਕ ਚੈਨਲਾਂ ਰਾਹੀਂ ਇਸ ਚੀਜ਼ ਨੂੰ ਅੱਗੇ ਵਧਾਉਣਾ ਜਾਰੀ ਰੱਖਾਂਗੇ। ਵੈਂਸ ਨੇ ਕਿਹਾ, ‘‘ਅਸੀਂ ਉਮੀਦ ਕਰਦੇ ਹਾਂ ਕਿ ਇੱਕ ਵਿਸ਼ਾਲ ਖੇਤਰੀ ਜੰਗ…ਰੱਬ ਨਾ ਕਰੇ, ਇੱਕ ਪ੍ਰਮਾਣੂ ਟਕਰਾਅ ਵਿੱਚ ਨਾ ਬਦਲੇ। ਫਿਲਹਾਲ, ਸਾਨੂੰ ਨਹੀਂ ਲੱਗਦਾ ਕਿ ਅਜਿਹਾ ਹੋਣ ਵਾਲਾ ਹੈ।’’ ਵੈਂਸ ਦੀ ਇਹ ਟਿੱਪਣੀ ਉਦੋਂ ਆਈ ਹੈ ਜਦੋਂ ਪਾਕਿਸਤਾਨ ਨੇ ਵੀਰਵਾਰ ਰਾਤੀਂ ਜੰਮੂ, ਪਠਾਨਕੋਟ ਅਤੇ ਕਈ ਹੋਰ ਸ਼ਹਿਰਾਂ ਵਿੱਚ ਫੌਜੀ ਟਿਕਾਣਿਆਂ ’ਤੇ ਹਮਲਿਆਂ ਦੀ ਅਸਫਲ ਕੋਸ਼ਿਸ਼ ਕੀਤੀ ਹੈ।

ਭਾਰਤ ਤੇ ਪਾਕਿਸਤਾਨ ਵਿਚ ਜਾਰੀ ਟਕਰਾਅ ’ਚ ਸਾਡਾ ਕੋਈ ਕੰਮ ਨਹੀਂ : ਵੈਂਸ Read More »

ਚੀਨ ਨੇ ਭਾਰਤ ‘ਤੇ ਠੋਕਿਆ 166% ਤੱਕ ਟੈਰਿਫ

ਨਵੀਂ ਦਿੱਲੀ, 9 ਮਈ – ਅੱਜ ਬੁੱਧਵਾਰ ਨੂੰ ਕਾਰੋਬਾਰ ਦੌਰਾਨ ਖੇਤੀਬਾੜੀ ਅਤੇ ਕੀਟਨਾਸ਼ਕਾਂ ਨਾਲ ਸਬੰਧਤ ਕੰਪਨੀਆਂ ਦੇ ਸ਼ੇਅਰ ਫੋਕਸ ਵਿੱਚ ਹਨ। ਇੰਡੀਆ ਪੈਸਟੀਸਾਈਡਸ ਲਿਮਟਿਡ ਦੇ ਸ਼ੇਅਰਾਂ ਤੋਂ ਲੈ ਕੇ ਐਗਰੀਟੈਕ, ਯੂਪੀਐਲ, ਸ਼ਾਰਦਾ ਕਰੌਪਕੈਮ ਤੱਕ, ਸ਼ੇਅਰਾਂ ਵਿੱਚ ਉਤਰਾਅ-ਚੜ੍ਹਾਅ ਦੇਖਿਆ ਜਾ ਰਿਹਾ ਹੈ। ਸ਼ੇਅਰਾਂ ਵਿੱਚ ਹੋਈ ਇਸ ਹਲਚਲ ਦੇ ਪਿੱਛੇ ਚੀਨ ਤੋਂ ਹੋਇਆ ਇੱਕ ਐਲਾਨ ਹੈ। ਦਰਅਸਲ, ਚੀਨ ਦੇ ਵਣਜ ਮੰਤਰਾਲੇ ਨੇ ਕਿਹਾ ਕਿ ਉਹ ਭਾਰਤ ਤੋਂ ਆਯਾਤ ਕੀਤੇ ਜਾਣ ਵਾਲੇ ਸਾਈਪਰਮੇਥਰਿਨ ‘ਤੇ ਤੁਰੰਤ ਪ੍ਰਭਾਵ ਨਾਲ ਪੰਜ ਸਾਲਾਂ ਦੀ ਮਿਆਦ ਲਈ 48.4% ਤੋਂ 166.2% ਤੱਕ ਐਂਟੀ-ਡੰਪਿੰਗ ਡਿਊਟੀ ਲਗਾਏਗਾ। ਮੰਤਰਾਲੇ ਨੇ ਕਿਹਾ ਕਿ ਇਹ ਕਦਮ ਇੱਕ ਜਾਂਚ ਤੋਂ ਬਾਅਦ ਚੁੱਕਿਆ ਗਿਆ ਹੈ ਜਿਸ ਵਿੱਚ ਪਾਇਆ ਗਿਆ ਕਿ ਘਰੇਲੂ ਉਦਯੋਗ ਨੂੰ ਕਾਫ਼ੀ ਨੁਕਸਾਨ ਹੋਇਆ ਹੈ ਅਤੇ ਡੰਪਿੰਗ ਅਤੇ ਸਮੱਗਰੀ ਦੇ ਨੁਕਸਾਨ ਵਿਚਕਾਰ ਇੱਕ ਕਾਰਕ ਸਬੰਧ ਸੀ। ਕੀ ਹੁੰਦਾ ਸਾਈਪਰਮੇਥਰਿਨ? ਤੁਹਾਨੂੰ ਦੱਸ ਦਈਏ ਕਿ ਸਾਈਪਰਮੇਥਰਿਨ ਇੱਕ ਕੀਟਨਾਸ਼ਕ ਹੈ ਜੋ ਖੇਤੀਬਾੜੀ ਅਤੇ ਸੈਨੀਟੇਸ਼ਨ ਖੇਤਰਾਂ ਵਿੱਚ ਵਿਆਪਕ ਤੌਰ ‘ਤੇ ਵਰਤਿਆ ਜਾਂਦਾ ਹੈ। ਇਸਦੀ ਵਰਤੋਂ ਕਪਾਹ, ਸਬਜ਼ੀਆਂ, ਮੱਕੀ ਅਤੇ ਫੁੱਲਾਂ ਸਮੇਤ ਵੱਖ-ਵੱਖ ਫਸਲਾਂ ‘ਤੇ ਕੀੜਿਆਂ ਨੂੰ ਕੰਟਰੋਲ ਕਰਨ ਲਈ ਕੀਤੀ ਜਾਂਦੀ ਹੈ। ਇਨ੍ਹਾਂ ਡਿਊਟੀਆਂ ਨੂੰ ਲਗਾਉਣ ਦਾ ਉਦੇਸ਼ ਖੰਡ ਉਤਪਾਦਕਾਂ ਨੂੰ ਭਾਰਤ ਤੋਂ ਇਸ ਉਤਪਾਦ ਦੇ ਆਯਾਤ ਦੇ ਨਕਾਰਾਤਮਕ ਪ੍ਰਭਾਵ ਤੋਂ ਬਚਾਉਣਾ ਹੈ। ਚੀਨ ਦੇ ਵਣਜ ਮੰਤਰਾਲੇ (MOFCOM) ਨੇ ਕਿਹਾ ਕਿ ਉਹ ਬੁੱਧਵਾਰ ਤੋਂ ਭਾਰਤ ਤੋਂ ਆਯਾਤ ਕੀਤੇ ਜਾਣ ਵਾਲੇ ਸਾਈਪਰਮੇਥਰਿਨ ‘ਤੇ ਐਂਟੀ-ਡੰਪਿੰਗ ਡਿਊਟੀ ਲਗਾਏਗਾ। ਫੋਕਸ ‘ਚ ਹਨ ਸ਼ੇਅਰ ਐਗਰੀਟੈਕ ਸਟਾਕ ਦੇ ਸ਼ੇਅਰ ਵਿੱਚ ਅੱਜ ਗਿਰਾਵਟ ਆ ਰਹੀ ਹੈ ਅਤੇ 149.59 ਰੁਪਏ ‘ਤੇ ਵਪਾਰ ਕਰ ਰਹੇ ਹਨ। ਖੇਤੀਬਾੜੀ ਕੰਪਨੀ ਕਾਵੇਰੀ ਸੀਡ ਕੰਪਨੀ ਲਿਮਟਿਡ ਦੇ ਸ਼ੇਅਰ ਅੱਜ 2% ਡਿੱਗ ਗਏ ਅਤੇ 1,408.10 ਰੁਪਏ ‘ਤੇ ਕਾਰੋਬਾਰ ਕਰ ਰਹੇ ਹਨ। ਪੀਆਈ ਇੰਡਸਟਰੀਜ਼ ਲਿਮਟਿਡ ਦੇ ਸ਼ੇਅਰ ਅੱਜ 1% ਡਿੱਗ ਕੇ 3,624.70 ਰੁਪਏ ਹੋ ਗਏ। ਇਸ ਦੇ ਨਾਲ ਹੀ, ਇੰਡੀਆ ਪੈਸਟੀਸਾਈਡਜ਼ ਲਿਮਟਿਡ ਦੇ ਸ਼ੇਅਰ ਫੋਕਸ ਵਿੱਚ ਹਨ। ਕੰਪਨੀ ਦੇ ਸ਼ੇਅਰ ਅੱਜ 2% ਤੋਂ ਵੱਧ ਵਧੇ ਹਨ ਅਤੇ 142.52 ਰੁਪਏ ‘ਤੇ ਵਪਾਰ ਕਰ ਰਹੇ ਹਨ। ਇਸ ਤੋਂ ਇਲਾਵਾ, ਇਨਸੈਕਟੀਸਾਈਡਜ਼ (ਇੰਡੀਆ) ਦਾ ਸਟਾਕ ਥੋੜ੍ਹਾ ਜਿਹਾ ਵਧਿਆ ਹੈ ਅਤੇ 679 ਰੁਪਏ ‘ਤੇ ਕਾਰੋਬਾਰ ਕਰ ਰਿਹਾ ਹੈ।

ਚੀਨ ਨੇ ਭਾਰਤ ‘ਤੇ ਠੋਕਿਆ 166% ਤੱਕ ਟੈਰਿਫ Read More »

2014 ਤੋਂ ਪਹਿਲਾਂ ਭਰਤੀ ਹੋਏ ਮੁਲਾਜ਼ਮਾਂ ਲਈ ਪੁਰਾਣੀ ਪੈਨਸ਼ਨ ਸਕੀਮ ਬਹਾਲ – ਮਾਨ

ਚੰਡੀਗੜ੍ਹ, 9 ਮਈ – ਪੰਜਾਬ ਕੈਬਨਿਟ ਵੱਲੋਂ ਪੁਰਾਣੀ ਪੈਨਸ਼ਨ ਬਹਾਲ ਕਰਨ ਬਾਰੇ ਵੱਡਾ ਫ਼ੈਸਲਾ ਕੀਤਾ ਹੈ। ਸੀਐੱਮ ਮਾਨ ਨੇ ਕਿਹਾ ਕਿ, 2014 ਤੋਂ ਪਹਿਲਾਂ ਭਰਤੀ ਹੋਏ ਸਾਰੇ ਮੁਲਾਜ਼ਮਾਂ ਲਈ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰ ਦਿੱਤੀ ਗਈ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ 2014 ਤੋਂ ਪਹਿਲਾਂ ਭਰਤੀ ਹੋਏ ਜਾਂ ਜਿਨ੍ਹਾਂ ਮੁਲਾਜ਼ਮਾਂ ਦੀ ਭਰਤੀ ਦਾ ਇਸ਼ਤਿਹਾਰ 2014 ਤੋਂ ਪਹਿਲਾਂ ਜਾਰੀ ਕੀਤਾ ਗਿਆ ਸੀ, ਲਈ ਵੀ ਪੁਰਾਣੀ ਪੈਨਸ਼ਨ ਸਕੀਮ ਬਹਾਲ ਹੋ ਗਈ ਹੈ।

2014 ਤੋਂ ਪਹਿਲਾਂ ਭਰਤੀ ਹੋਏ ਮੁਲਾਜ਼ਮਾਂ ਲਈ ਪੁਰਾਣੀ ਪੈਨਸ਼ਨ ਸਕੀਮ ਬਹਾਲ – ਮਾਨ Read More »

ਦੇਸ਼ ਵਿਚਲੇ ਜੈ ਚੰਦ/ਸੰਦੀਪ ਕੁਮਾਰ

ਭਾਰਤ ਦਾ ਇਤਿਹਾਸ ਮਹਾਨ ਯੋਧਿਆਂ ਅਤੇ ਗੱਦਾਰਾਂ ਦੋਵਾਂ ਨਾਲ ਭਰਿਆ ਪਿਆ ਹੈ। ਇਨ੍ਹਾਂ ਵਿਚੋਂ ਇੱਕ ਨਾਂ ਜੋ ਹਰ ਯੁਗ ਵਿੱਚ ਗੱਦਾਰੀ ਦੀ ਮਿਸਾਲ ਵਜੋਂ ਦਿੱਤਾ ਜਾਂਦਾ ਹੈ, ਉਹ ਹੈ – ਜੈਚੰਦ। ਰਾਜਾ ਜੈਚੰਦ ਕਨੌਜ ਦਾ ਰਾਜਾ ਸੀ ਜਿਸਨੇ ਆਪਣੇ ਨਿੱਜੀ ਵੈਰ ਦੀ ਲੜਾਈ ‘ਚ ਮੁਹੰਮਦ ਗੌਰੀ ਨੂੰ ਭਾਰਤ ਬੁਲਾ ਕੇ ਗੱਦਾਰੀ ਕੀਤੀ। ਜੈਚੰਦ ਨੇ ਮੁਹੰਮਦ ਗੌਰੀ ਨੂੰ ਭਾਰਤ ਦੀ ਭੂਗੋਲਿਕ, ਰਾਜਨੀਤਿਕ ਅਤੇ ਸੈਨਾ ਸੰਬੰਧੀ ਜਾਣਕਾਰੀ ਦਿੱਤੀ ਜਿਸ ਕਰਕੇ 1192 ਦੀ ਤੈਰਾਈਨ ਦੀ ਲੜਾਈ ਵਿਚ ਪ੍ਰਿਥਵੀਰਾਜ ਚੌਹਾਨ ਦੀ ਹਾਰ ਹੋਈ ਅਤੇ ਭਾਰਤ ਤੇ ਵਿਦੇਸ਼ੀ ਹਮਲਾਵਰਾਂ ਦਾ ਰਾਜ ਸ਼ੁਰੂ ਹੋ ਗਿਆ। ਇਹ ਗੱਦਾਰੀ ਸਿਰਫ ਇੱਕ ਰਾਜੇ ਦੀ ਨਹੀਂ ਸੀ, ਇਹ ਇੱਕ ਅਜਿਹਾ ਭਿਆਨਕ ਸਬਕ ਸੀ ਜੋ ਅੱਜ ਤੱਕ ਭਾਰਤੀ ਮਨੁੱਖ ਦੀ ਯਾਦਦਾਸ਼ਤ ‘ਚ ਜਿੰਦਾ ਹੈ। ਅੱਜ ਵੀ “ਜੈਚੰਦ” ਸ਼ਬਦ ਕਿਸੇ ਗੱਦਾਰ ਨੂੰ ਦਰਸਾਉਣ ਲਈ ਵਰਤਿਆ ਜਾਂਦਾ ਹੈ। ਅਫ਼ਸੋਸ ਦੀ ਗੱਲ ਇਹ ਹੈ ਕਿ ਜੈਚੰਦ ਸਿਰਫ ਇਤਿਹਾਸ ਦੀ ਕਿਤਾਬਾਂ ਤੱਕ ਸੀਮਤ ਨਹੀਂ ਰਿਹਾ। ਅੱਜ ਦੇ ਭਾਰਤ ਵਿਚ ਵੀ ਅਜਿਹੇ ਕਈ ਜੈਚੰਦ ਵੱਖ-ਵੱਖ ਰੂਪਾਂ ਵਿੱਚ ਮੌਜੂਦ ਹਨ – ਕਦੇ ਰਾਜਨੀਤਿਕ ਨੇਤਾਵਾਂ ਦੇ ਰੂਪ ਵਿੱਚ, ਕਦੇ ਪੱਤਰਕਾਰਾਂ, ਕਦੇ ਸੋਸ਼ਲ ਮੀਡੀਆ ਐਕਟਵਿਸਟਾਂ, ਕਦੇ ਮਸ਼ਹੂਰ ਸਖਸ਼ੀਅਤ ਦੇ ਰੂਪ ‘ਚ ਅਤੇ ਕਦੇ ਆਮ ਨਾਗਰਿਕਾਂ ਦੇ ਰੂਪ ਵਿੱਚ। ਇਹ ਸਾਰੇ ਲੋਕ ਦੇਸ਼ ਦੇ ਅੰਦਰ ਰਹਿੰਦੇ ਹੋਏ ਵੀ ਵਿਦੇਸ਼ੀ ਸਾਜਿਸ਼ਾਂ, ਆਤੰਕਵਾਦ ਅਤੇ ਦੇਸ਼ ਵਿਰੋਧੀ ਤਾਕਤਾਂ ਨੂੰ ਸਿੱਧਾ ਜਾਂ ਅਣਸਿੱਧਾ ਸਮਰਥਨ ਦਿੰਦੇ ਹਨ। 22 ਅਪ੍ਰੈਲ ਨੂੰ ਪਹਿਲਗਾਮ, ਕਸ਼ਮੀਰ ਵਿਖੇ ਇਕ ਅਜਿਹੀ ਹੀ ਦਰਦਨਾਕ ਘਟਨਾ ਵਾਪਰੀ ਜਿਥੇ ਪਾਕਿਸਤਾਨੀ ਆਤੰਕਵਾਦੀਆਂ ਨੇ 28 ਸੈਲਾਨੀਆਂ ( ਬਹੁਤਾਤ ਹਿੰਦੂ ) ਨੂੰ ਬੇਰਹਿਮੀ ਨਾਲ ਮਾਰ ਦਿੱਤਾ। ਇਹ ਸਿਰਫ ਇਕ ਨਸਲੀ ਹਿੰਸਾ ਨਹੀਂ ਸੀ, ਇਹ ਇੱਕ ਵਿਚਾਰਧਾਰਾ ਦੀ ਹਿੰਸਾ ਸੀ। ਜਿਹੜਾ ਵੀ ਸੈਲਾਨੀ ਮੁਸਲਿਮ ਨਹੀਂ ਸੀ, ਜਾਂ ਕਲਮਾ ਨਾ ਪੜ੍ਹ ਸਕਿਆ, ਜਾਂ ਆਪਣੀ ਪਛਾਣ ਸਿੱਧ ਨਾ ਕਰ ਸਕਿਆ, ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਇਹ ਕਿਸੇ ਇੱਕ ਧਰਮ ਜਾਂ ਭਾਸ਼ਾ ਦੇ ਲੋਕਾਂ ਵਿਰੁੱਧ ਸਿੱਧਾ ਹਮਲਾ ਸੀ। ਇਨ੍ਹਾਂ 28 ਵਿੱਚੋਂ ਇੱਕ ਕਸ਼ਮੀਰੀ ਨੌਜਵਾਨ ਜੋ ਬਕਰਵਾਲ ਗੁਜਰ ਬਿਰਾਦਰੀ ਨਾਲ ਸੰਬੰਧਿਤ ਸੀ, ਵੀ ਇਨ੍ਹਾਂ ਹਮਲਾਵਰਾਂ ਨਾਲ ਲੜਦਾ ਹੋਇਆ ਸ਼ਹੀਦ ਹੋ ਗਿਆ। ਇਥੇ ਖਾਸ ਤੌਰ ਤੇ ਦੱਸਣ ਯੋਗ ਹੈ ਕਿ ਕਸ਼ਮੀਰ ਘਾਟੀ ‘ਚ ਰਹਿਣ ਵਾਲੇ ਬਕਰਵਾਲ ਗੁਜਰ ਬਿਰਾਦਰੀ ਦੇਸ਼ ਦੇ ਅਜਾਦੀ ਤੋਂ ਲੈ ਕੇ ਭਾਰਤ ਦੇਸ਼ ਅਤੇ ਭਾਰਤੀ ਫੌਜ ਪ੍ਰਤੀ ਵਫਾਦਾਰ ਰਹੀ ਹੈ। ਸ਼ਾਇਦ ਇਸੇ ਗੱਲ ਦਾ ਖਾਮਿਆਜਾ ਉਸ ਨੌਜਵਾਨ ਨੂੰ ਭੁਗਤਣਾ ਪਿਆ। ਇਸ ਮੰਦਭਾਗੀ ਘਟਨਾ ਤੋਂ ਬਾਅਦ ਸੰਭਾਵਨਾ ਇਹ ਸੀ ਕਿ ਪੂਰਾ ਦੇਸ਼ ਇਸ ਘਟਨਾ ਉੱਤੇ ਇਕਸਾਰ ਹੋ ਕੇ ਆਵਾਜ਼ ਉਠਾਊ, ਪਰ ਇਸ ਦੇ ਉਲਟ ਕਈ ਜੈਚੰਦ ਆਪਣੀ ਹਾਜਰੀ ਦੇ ਗਵਾਹੀ ਦੇਸ਼ ਦੇ ਵਿਰੋਧ ਵਿੱਚ ਦੇਣ ਲੱਗ ਪਏ। ਇਹ ਰਾਜਨੀਤਿਕ ਹਸਤੀਆਂ, ਪੱਤਰਕਾਰ, ਯੂਟੀਊਬਰ, ਮਸ਼ਹੂਰ ਸਖਸ਼ੀਅਤ ਅਤੇ ਸੋਸ਼ਲ ਮੀਡੀਆ ਦੇ ਐਕਟਵਿਸਟ, ਗੁਆਂਢੀ ਮੁਲਕ ਦੇ ਹੱਕ ਵਿੱਚ ਗੱਲਾਂ ਕਰਨ ਲੱਗ ਪਏ। ਉਨ੍ਹਾਂ ਦੀਆਂ ਵੀਡੀਓਜ਼ ਅਤੇ ਕਲਿੱਪਾਂ ਗੁਆਂਢੀ ਮੁਲਕ ਦੇ ਰਾਸ਼ਟਰੀ ਟੀਵੀ ਚੈਨਲਾਂ ਉੱਤੇ ਚਲ ਰਹੀਆਂ ਹਨ, ਜਿਸ ਵਿੱਚ ਇਹ ਦਰਸਾਇਆ ਜਾ ਰਿਹਾ ਹੈ ਕਿ ਭਾਰਤ ਦੇ ਲੋਕ ਆਪਣੇ ਹੀ ਦੇਸ਼ ਵਿਰੁੱਧ ਹਨ। ਇਹਨਾਂ ਗੱਦਾਰਾਂ ਦੀਆਂ ਗੱਲਾਂ ਨਾ ਸਿਰਫ਼ ਦੇਸ਼ ਦੀ ਸ਼ਾਖ ਨੂੰ ਠੇਸ ਪਹੁੰਚਾ ਰਹੀਆਂ ਹਨ, ਸਗੋਂ ਭਾਰਤੀ ਸੈਨਾ ਦਾ ਮਨੋਬਲ ਵੀ ਥੱਲੇ ਲੈ ਕੇ ਆ ਰਹੀਆਂ ਹਨ। ਇਸ ਤਰ੍ਹਾਂ ਦੇ ਜੈ ਚੰਦ ਵਰਗੇ ਕਿਰਦਾਰ ਪੁਲਵਾਮਾ ਐਟਕ ਵਿੱਚ ਗੁਆਂਢੀ ਮੁਲਕ ਦੀ ਸ਼ਮੂਲੀਅਤ ਤੋਂ ਸਾਫ ਤੌਰ ਤੇ ਮੁਨਕਰ ਸਨ ਅਤੇ ਭਾਰਤ ਸਰਕਾਰ ਵੱਲੋਂ ਬਦਲੇ ਵਿੱਚ ਪਲਟਵਾਰ ਕਰਦੇ ਹੋਏ ਸਰਜੀਕਲ ਸਟ੍ਰਾਈਕ ਕਰਨ ਤੋਂ ਬਾਅਦ, ਜੈ ਚੰਦ ਵਰਗੇ ਕਿਰਦਾਰ ਭਾਰਤ ਸਰਕਾਰ ਤੋਂ ਸਰਜੀਕਲ ਸਟ੍ਰਾਈਕ ਦੇ ਸਬੂਤ ਮੰਗਦੇ ਫਿਰਦੇ ਸਨ, ਜਦਕਿ ਗੁਆਂਢੀ ਮੁਲਕ ਦੇ ਰਾਸ਼ਟਰੀ ਟੀ.ਵੀ ਚੈਨਲਾਂ ‘ਤੇ ਸ਼ਰੇਆਮ ਉਥੋਂ ਦੇ ਮੰਤਰੀ ਦੇ ਬਿਆਨ ਅਨੁਸਾਰ ਉਹਨਾਂ ਵੱਲੋਂ ਕੀਤੇ ਪੁਲਵਾਮਾ ਅਟੈਕ ਦਾ ਉਹਨਾਂ ਨੂੰ ਬਹੁਤ ਮਾਣ ਮਹਿਸੂਸ ਹੁੰਦਾ ਹੈ। ਪਰ ਦੇਸ਼ ਵਿਚਲੇ ਜੈ ਚੰਦਾਂ ਦਾ ਇਸ ਤਰ੍ਹਾਂ ਦਾ ਵਿਰੋਧ ਅਭਾਸ ਸੰਸਾਰ ਭਰ ਵਿੱਚ ਦੇਸ਼ ਦੀ ਸ਼ਰਮਿੰਦਗੀ ਦਾ ਕਾਰਨ ਬਣਦੇ ਹਨ। ਜੈਚੰਦ ਦੇ ਕਿਰਦਾਰ ਲਈ ਰਾਜਨੀਤਿਕ ਸਖਸ਼ੀਅਤ,ਮਸ਼ਹੂਰ ਸਖਸ਼ੀਅਤ, ਪੱਤਰਕਾਰ,ਸੋਸ਼ਲ ਮੀਡੀਆ ਐਕਟੀਵੀਸਟ ਜਾਂ ਯੂਟਿਊਬਰ ਹੋਣਾ ਜਰੂਰੀ ਨਹੀਂ ਹੈ। ਆਮ ਨਾਗਰਿਕ ਵੀ ਅਜਿਹੀ ਭੂਮਿਕਾ ਨਿਭਾ ਰਹੇ ਹਨ। ਸੋਸ਼ਲ ਮੀਡੀਆ ‘ਤੇ ਅਜਿਹੇ ਨਫਰਤ ਭਰੇ, ਭੜਕਾਊ ਜਾਂ ਅਣਜਾਣ ਤਰੀਕੇ ਨਾਲ ਵਿਦੇਸ਼ੀ ਸਾਜਿਸ਼ਾਂ ਦੇ ਹਮਦਰਦ ਬਣੇ ਲੋਕ ਵੀ ਦੇਸ਼ ਅੰਦਰਲੇ ਜੈਚੰਦ ਹੀ ਹਨ। ਪੰਜਾਬ ਵਿਚ ਵੀ ਅਜਿਹੀ ਮਾਨਸਿਕਤਾ ਦੇ ਲੋੜਵੰਦ ਨੌਜਵਾਨ, ਸੱਭਿਆਚਾਰਕ ਖੁਮਾਰ ਅਤੇ ਵੱਖਵਾਦੀ ਸੋਚ ਨਾਲ ਪ੍ਰਭਾਵਿਤ ਹੋ ਕੇ ਭਾਰਤ ਵਿਰੋਧੀ ਸੋਚ ਦਾ ਮੁਜਾਹਰਾ ਕਰ ਰਹੇ ਹਨ। ਇੱਕ ਹੋਰ ਤਾਜ਼ਾ ਉਦਾਹਰਣ ਗੁਆਂਢੀ ਮੁਲਕ ਦੇ ਇੱਕ ਅਦਾਕਾਰ ਦੀ ਹੈ ਜੋ ਕਿ ਮਸ਼ਹੂਰ ਪੰਜਾਬੀ ਫਿਲਮ “ਚੱਲ ਮੇਰਾ ਪੁੱਤ ” ਵਿੱਚ ਚੌਧਰੀ ਨਾਮਕ ਕਿਰਦਾਰ ਨਿਭਾਉਣ ਵਾਲੇ ਸ਼ਖਸ ਵੱਲੋਂ ਆਪਣੇ ਦੇਸ਼ ਦੇ ਰਾਸ਼ਟਰੀ ਟੀ.ਵੀ ਚੈਨਲ ‘ਤੇ ਸਪਸ਼ਟ ਤੌਰ ਤੇ ਭਾਰਤ ਵਾਸੀਆਂ ਨੂੰ ਖੁੱਲ੍ਹੀ ਧਮਕੀ ਦਿੱਤੀ ਕਿ ਜੇ ਸਾਡੇ ਮੁਲਕ ਦੇ ਅੰਦਰ ਕਿਸੇ ਪ੍ਰਕਾਰ ਦੀ ਘਟਨਾ ਵਾਪਰੀ ਤਾਂ ਭਾਰਤ ਵਾਸੀਆਂ ਨੂੰ ਨਿਸਤੋ ਨਾਬੂਤ ਕਰ ਦਿੱਤਾ ਜਾਵੇਗਾ। ਇਹ ਧਮਕੀ ਸਿੱਧਾ ਤੌਰ ਤੇ ਭਾਰਤ ਦੇਸ਼ ਦੀ ਅਖੰਡਤਾ ਨੂੰ ਚੁਣੌਤੀ ਸੀ। ਪਰ ਅਫ਼ਸੋਸ – ਸਾਡੇ ਦੇਸ਼ ਦੇ ਅੰਦਰ ਬੈਠੇ ਜੈਚੰਦ ਇਹਨਾਂ ਗੱਲਾਂ ਨੂੰ ਅਣਸੁਣੀ ਕਰਕੇ ਵੀ ਗੁਆਂਢੀ ਮੁਲਕ ਦੇ ਹੱਕ ਵਿੱਚ ਬੋਲਦੇ ਨਜ਼ਰ ਆ ਰਹੇ ਹਨ। ਕਈ ਵਾਰ ਇਹ ਵੀ ਦੇਖਣ ਨੂੰ ਮਿਲਦਾ ਹੈ ਕਿ ਜਦ ਰਾਜਨੀਤਿਕ ਧਿਰਾਂ ਵਿਚਲੇ ਵਿਰੋਧੀਆਂ ਦੀ ਕੋਈ ਲੋਜਿਕਲ ਗੱਲ ਨਹੀਂ ਬਣਦੀ ਤਾਂ ਉਹ ਦੇਸ਼ ਦੇ ਹੱਕ ਵਿੱਚ ਪਹਿਰਾ ਦੇਣ ਵਾਲੀ ਸੋਚ ਨੂੰ ਹੀ ਟਾਰਗਟ ਕਰ ਦਿੰਦੇ ਹਨ। ਸੰਸਦ ਵਿਚ ਹੋਵੇ ਜਾਂ ਮੀਡੀਆ ਦੀ ਡਿਬੇਟ, ਸੋਸ਼ਲ ਮੀਡੀਆ ਹੋਵੇ ਜਾਂ ਜਥੇਬੰਦੀਆਂ – ਜੈਚੰਦ ਵੱਖ-ਵੱਖ ਲਿਬਾਸਾਂ ‘ਚ ਸਾਨੂੰ ਦੇਖਣ ਨੂੰ ਮਿਲ ਜਾਂਦੇ ਹਨ। ਅੱਜ ਦੇ ਸਮੇਂ ਦੇ ਰਾਜਨੀਤੀ ਵਿੱਚ ਵਿਰੋਧੀ ਧਿਰ ਦਾ ਮਤਲਬ ਸਿਰਫ ਵਿਰੋਧ-ਵਿਰੋਧ-ਵਿਰੋਧ-ਵਿਰੋਧ ਹੀ ਰਹਿ ਗਿਆ ਹੈ, ਜੋ ਕਿ ਇੱਕ ਨਕਰਾਤਮਕ ਸੋਚ ਦਾ ਮੁਜਾਹਰਾ ਹੈ। ਅਜਿਹੀ ਜੈਚੰਦ ਸੋਚ ਵਾਲੇ ਕਿਰਦਾਰ ਦੇਸ਼ ਵਿੱਚ 26/11 ਵਰਗੀ ਅਤੇ ਸੰਸਦ ਭਵਨ ‘ਤੇ ਅਟੈਕ ਕਰਨ ਵਰਗੀ ਘਟਨਾ ਨੂੰ ਅੰਜਾਮ ਦੇਣ ਵਾਲੇ ਮੁਲਜਮਾਂ ਦੇ ਹੱਕ ਵਿੱਚ ਅੱਧੀ ਰਾਤ ਨੂੰ ਦੇਸ਼ ਦੀ ਸਰਵ-ਉੱਚ ਅਦਾਲਤ ਨੂੰ ਖੁਲਵਾ ਲੈਂਦੇ ਹਨ, ਜੋ ਦੇਸ਼ ਦੀ ਸ਼ਵੀ ਨੂੰ ਦਾਗਦਾਰ ਕਰਨ ਵਾਲੀ ਗੱਲ ਸੀ। ਇਹਨਾਂ ਸਾਰੀਆਂ ਘਟਨਾਵਾਂ ਨੂੰ ਦੇਖਦਿਆਂ ਇਹ ਸਪਸ਼ਟ ਹੈ ਕਿ ਅੱਜ ਦੇਸ਼ ਨੂੰ ਬਾਹਰੀ ਹਮਲਾਵਰਾਂ ਨਾਲੋਂ ਵੱਧ ਖਤਰਾ ਅੰਦਰਲੇ ਜੈਚੰਦਾਂ ਤੋਂ ਹੈ। ਕਿਉਂਕਿ ਬਾਹਰਲੇ ਦੁਸ਼ਮਣ ਨੂੰ ਤਾਂ ਹਥਿਆਰਾਂ ਨਾਲ ਜਵਾਬ ਦਿੱਤਾ ਜਾ ਸਕਦਾ ਹੈ, ਪਰ ਅੰਦਰਲੇ ਵਿਰੋਧੀਆਂ ਨੂੰ ਸਮਝਣਾ, ਪਹਿਚਾਣਣਾ ਅਤੇ ਉਨ੍ਹਾਂ ਤੋਂ ਨਜਿੱਠਣਾ ਇੱਕ ਵੱਡੀ ਚੁਣੌਤੀ ਹੈ।

ਦੇਸ਼ ਵਿਚਲੇ ਜੈ ਚੰਦ/ਸੰਦੀਪ ਕੁਮਾਰ Read More »

ਤਰਨ ਤਾਰਨ ਦਾ ਇਹ ਸਰਹੱਦੀ ਪਿੰਡ ਹੋਣ ਲੱਗਾ ਖਾਲੀ

ਤਰਨਤਾਰਨ, 9 ਮਈ – ਪਹਿਲਗਾਮ ਹਮਲੇ ਤੋਂ ਬਾਅਦ ਪਾਕਿਸਤਾਨ ਅਤੇ ਭਾਰਤ ਵਿਚਾਲੇ ਦਿਨ-ਬ-ਦਿਨ ਤਣਾਅ ਵਧਦਾ ਜਾ ਰਿਹਾ ਹੈ। ਉੱਥੇ ਹੀ ਦੋਵੇਂ ਦੇਸ਼ਾਂ ਵਲੋਂ ਇੱਕ-ਦੂਜੇ ‘ਤੇ ਕਾਫੀ ਪਾਬੰਦੀਆਂ ਵੀ ਲਗਾਈਆਂ ਗਈਆਂ ਹਨ। ਇਸ ਦੇ ਨਾਲ ਭਾਰਤ ਵਲੋਂ ਆਪਰੇਸ਼ਨ ਸਿੰਦੂਰ ਸ਼ੁਰੂ ਕੀਤਾ ਗਿਆ ਹੈ, ਜਿਸ ਤਹਿਤ ਪਾਕਿਸਤਾਨ ਵਿਰੁੱਧ ਕਾਰਵਾਈ ਵੀ ਕੀਤੀ ਜਾ ਰਹੀ ਹੈ। ਉੱਥੇ  ਹੀ ਸਰਹੱਦੀ ਪਿੰਡਾਂ ਦੇ ਲੋਕ ਕਾਫੀ ਡਰੇ ਹੋਏ ਹਨ, ਜਿਸ ਕਰਕੇ ਲੋਕ ਆਪਣੇ ਬਚਾਅ ਪਹਿਲਾਂ ਹੀ ਆਪਣਾ ਘਰ-ਬਾਰ ਛੱਡ ਕੇ ਸੁਰੱਖਿਅਤ ਥਾਵਾਂ ‘ਤੇ ਜਾ ਰਹੇ ਹਨ। ਦੱਸ ਦਈਏ ਕਿ ਜ਼ਿਲ੍ਹਾ ਤਰਨਤਾਰਨ ਦੇ ਭਾਰਤ-ਪਾਕਿਸਤਾਨ ਦੇ ਅੰਤਰਰਾਸ਼ਟਰੀ ਸਰਹੱਦ ਤੇ ਵਸੇ ਪਿੰਡ ਗਿੱਲਪਨ ਦੇ ਲੋਕਾਂ ਨੇ ਪਿੰਡ ਛੱਡਣਾ ਸ਼ੁਰੂ ਕਰ ਦਿੱਤਾ ਹੈ। ਲੋਕ ਘਰੇਲੂ ਸਮਾਨ ਨੂੰ ਟਰੈਕਟਰ ਟਰਾਲੀਆਂ ਅਤੇ ਗੱਡੀਆਂ, ਗੱਡਿਆਂਵਿੱਚ ਲੱਦ ਕੇ ਸੁਰੱਖਿਅਤ ਆਪਣੇ ਮਾਲ ਡੰਗਰਾਂ ਸਮੇਤ ਥਾਵਾਂ ਵੱਲ ਜਾ ਰਹੇ ਹਨ। ਇਸ ਮੌਕੇ ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ 1965-71 ਦੀ ਜੰਗ ਅਤੇ 2016 ਦੀ ਸਰਜੀਕਲ ਸਟਰਾਈਕ ਸਮੇ ਵੀ ਉਹਨਾਂ ਨੂੰ ਆਪਣਾ ਪਿੰਡ ਖਾਲੀ ਕਰਨਾ ਪਿਆ ਸੀ ਪਰੰਤੂ ਇਸ ਵਿੱਚ ਆਰਥਿਕ ਤੌਰ ਤੇ ਹੋਇਆ ਨੁਕਸਾਨ ਨਾ ਤਾਂ ਕਿਸੇ ਸਰਕਾਰ ਦੇ ਨੁਮਾਇਦੇ ਨੇ ਭਰਿਆ ਤੇ ਨਾ ਹੀ ਕਿਸੇ ਅਧਿਕਾਰੀ ਨੇ ਉਹਨਾਂ ਦੀ ਸਾਰ ਲਈ ।  ਇਸੇ ਕਰਕੇ ਹੁਣ ਉਹ ਜੰਗ ਦੇ ਡਰੋਂ ਆਪਣਾ ਇਲਾਕਾ ਛੱਡਣ ਲਈ ਮਜਬੂਰ ਹਨ।

ਤਰਨ ਤਾਰਨ ਦਾ ਇਹ ਸਰਹੱਦੀ ਪਿੰਡ ਹੋਣ ਲੱਗਾ ਖਾਲੀ Read More »

ਚੰਡੀਗੜ੍ਹ ਕਰਮਚਾਰੀਆਂ ਨੂੰ ਹੈੱਡਕੁਆਰਟਰ ਨਾ ਛੱਡਣ ਦੇ ਹੁਕਮ

ਚੰਡੀਗੜ੍ਹ, 9 ਮਈ – ਚੰਡੀਗੜ੍ਹ ਪ੍ਰਸ਼ਾਸਨ ਦੇ ਪਰਸੋਨਲ ਵਿਭਾਗ ਨੇ ਸਾਰੇ ਪ੍ਰਸ਼ਾਸਨਿਕ ਸਕੱਤਰਾਂ ਅਤੇ ਵਿਭਾਗਾਂ ਦੇ ਮੁਖੀਆਂ ਨੂੰ ਇੱਕ ਜ਼ਰੂਰੀ ਹੁਕਮ ਜਾਰੀ ਕੀਤਾ ਹੈ ਜਿਸ ਵਿੱਚ ਨਿਰਦੇਸ਼ ਦਿੱਤਾ ਗਿਆ ਹੈ ਕਿ ਸਾਰੇ ਸਰਕਾਰੀ ਕਰਮਚਾਰੀ ਅਗਲੇ ਹੁਕਮ ਜਾਰੀ ਹੋਣ ਤੱਕ ਆਪਣੇ-ਆਪਣੇ ਹੈੱਡਕੁਆਰਟਰ/ਸਟੇਸ਼ਨਾਂ (ਜੋ ਕਿ ਚੰਡੀਗੜ੍ਹ ਵਿੱਚ ਸਥਿਤ ਹਨ) ਵਿੱਚ ਹੀ ਰਹਿਣ। ਹੁਕਮ ਵਿੱਚ ਸਪੱਸ਼ਟ ਕੀਤਾ ਗਿਆ ਹੈ ਕਿ ਕੋਈ ਵੀ ਕਰਮਚਾਰੀ ਆਪਣਾ ਮੁੱਖ ਦਫਤਰ ਨਹੀਂ ਛੱਡੇਗਾ। ਪਹਿਲਾਂ ਤੋਂ ਮਨਜ਼ੂਰ ਕੀਤੀਆਂ ਗਈਆਂ ਸਾਰੀਆਂ ਛੁੱਟੀਆਂ ਹੁਣ ਰੱਦ ਮੰਨੀਆਂ ਜਾਣਗੀਆਂ ਜਦੋਂ ਤੱਕ ਉਨ੍ਹਾਂ ਨੂੰ ਸਬੰਧਤ ਸਕੱਤਰ ਦੀ ਪ੍ਰਵਾਨਗੀ ਨਹੀਂ ਮਿਲਦੀ ਅਤੇ ਉਹ ਵੀ ਸਿਰਫ਼ ਵਿਸ਼ੇਸ਼ ਹਾਲਾਤਾਂ ਵਿੱਚ ਹੀ ਦਿੱਤੀਆਂ ਜਾਣਗੀਆਂ।

ਚੰਡੀਗੜ੍ਹ ਕਰਮਚਾਰੀਆਂ ਨੂੰ ਹੈੱਡਕੁਆਰਟਰ ਨਾ ਛੱਡਣ ਦੇ ਹੁਕਮ Read More »

ਪੰਜਾਬ ਦੇ ਸਾਰੇ ਵਿੱਦਿਅਕ ਅਦਾਰੇ ਅਗਲੇ 3 ਦਿਨ ਰਹਿਣਗੇ ਬੰਦ

ਚੰਡੀਗੜ੍ਹ, 9 ਮਈ – ਪਾਕਿਸਤਾਨ ਵੱਲੋਂ ਕੀਤੇ ਗਏ ਹਮਲੇ ਤੋਂ ਬਾਅਦ ਦੇਸ਼ ਭਰ ‘ਚ ਅਲਰਟ ਜਾਰੀ ਹੈ। ਜਿਸ ਤੋਂ ਬਾਅਦ ਪੰਜਾਬ ਸਰਕਾਰ ਨੇ ਵਿੱਦਿਅਕ ਅਦਾਰਿਆਂ ਨੂੰ ਲੈ ਕੇ ਹੁਕਮ ਜਾਰੀ ਕੀਤੇ ਹਨ। ਪੰਜਾਬ ਦੇ ਸਿਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ X ‘ਤੇ ਪੋਸਟ ਸਾਂਝੀ ਕਰ ਕੇ ਇਸ ਸਬੰਧੀ ਜਾਣਕਾਰੀ ਸਾਂਝੀ ਕੀਤੀ ਹੈ। ਉਨ੍ਹਾਂ ਨੇ ਲਿਖਿਆ ਕਿ ਵਿਗੜਦੀ ਸਥਿਤੀ ਦੇ ਮੱਦੇਨਜ਼ਰ ਇਹ ਹੁਕਮ ਦਿੱਤਾ ਜਾਂਦਾ ਹੈ ਕਿ ਪੰਜਾਬ ਭਰ ਦੇ ਸਾਰੇ ਸਕੂਲ, ਕਾਲਜ ਅਤੇ ਯੂਨੀਵਰਸਿਟੀਆਂ – ਸਰਕਾਰੀ, ਨਿੱਜੀ ਅਤੇ ਸਹਾਇਤਾ ਪ੍ਰਾਪਤ – ਅਗਲੇ ਤਿੰਨ ਦਿਨਾਂ ਲਈ ਪੂਰੀ ਤਰ੍ਹਾਂ ਬੰਦ ਰਹਿਣਗੇ। ਤੁਹਾਨੂੰ ਦੱਸ ਦਈਏ ਕਿ ਪਾਕਿਸਤਾਨ ਨੇ ਭਾਰਤ ਦੇ ਵੱਖ-ਵੱਖ ਸ਼ਹਿਰਾਂ ‘ਤੇ ਹਵਾਈ ਹਮਲੇ ਕੀਤੇ ਹਨ ਇਸ ਹਮਲੇ ਤੋਂ ਤੁਰੰਤ ਬਾਅਦ, ਭਾਰਤੀ ਫੌਜ ਸਰਗਰਮ ਮੋਡ ਵਿੱਚ ਆ ਗਈ। ਹਵਾਈ ਰੱਖਿਆ ਪ੍ਰਣਾਲੀ ਦੀ ਮਦਦ ਨਾਲ, ਪਾਕਿਸਤਾਨ ਵੱਲੋਂ ਇਸ ਹਮਲੇ ਦਾ ਢੁਕਵਾਂ ਜਵਾਬ ਦਿੱਤਾ ਜਾ ਰਿਹਾ ਹੈ। ਚਾਰ ਪਾਕਿਸਤਾਨੀ ਮਿਜ਼ਾਈਲਾਂ ਨੂੰ ਹਵਾ ਵਿੱਚ ਹੀ ਡੇਗ ਦਿੱਤਾ ਗਿਆ ਹੈ। ਇਹ ਹਮਲੇ ਪੁੰਛ ਤੋਂ ਜੰਮੂ ਅਤੇ ਕੁਪਵਾੜਾ ਤੋਂ ਊਧਮਪੁਰ ਤੱਕ ਕੀਤੇ ਗਏ ਹਨ। ਮਾਤਾ ਵੈਸ਼ਨੋ ਦੇਵੀ ਵਿਖੇ ਵੀ ਬਲੈਕਆਊਟ ਲਗਾ ਦਿੱਤਾ ਗਿਆ ਹੈ। ਫੌਜ ਨੇ ਹਵਾਈ ਰੱਖਿਆ ਪ੍ਰਣਾਲੀ ਨੂੰ ਸਰਗਰਮ ਕਰ ਦਿੱਤਾ ਹੈ।

ਪੰਜਾਬ ਦੇ ਸਾਰੇ ਵਿੱਦਿਅਕ ਅਦਾਰੇ ਅਗਲੇ 3 ਦਿਨ ਰਹਿਣਗੇ ਬੰਦ Read More »

ਘਬਰਾਹਟ ‘ਚ ਆ ਕੇ ਵਾਧੂ ਤੇਲ ਖ਼ਰੀਦਣ ਦੀ ਕੋਈ ਲੋੜ ਨਹੀਂ, ਭਾਰਤ ਕੋਲ ਤੇਲ ਤੇ ਗੈਸ ਦੇ ਕਾਫੀ ਭੰਡਾਰ

ਨਵੀਂ ਦਿੱਲੀ, 9 ਮਈ – ਭਾਰਤ-ਪਾਕਿਸਤਾਨ ਤਣਾਅ ਦੌਰਾਨ ਆਮ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਹੈ। ਕੱਲ੍ਹ ਸ਼ਾਮ ਤੋਂ, ਯਾਨੀ 8 ਮਈ ਤੋਂ, ਦੋਵਾਂ ਗੁਆਂਢੀ ਦੇਸ਼ਾਂ ਵਿਚਕਾਰ ਵੱਖ-ਵੱਖ ਥਾਵਾਂ ‘ਤੇ ਕਈ ਤਣਾਅਪੂਰਨ ਘਟਨਾਵਾਂ ਵਾਪਰੀਆਂ ਹਨ। ਇਸ ਤੋਂ ਬਾਅਦ, ਲੋਕ ਆਪਣੇ ਘਰਾਂ ਵਿੱਚ ਜ਼ਰੂਰੀ ਚੀਜ਼ਾਂ ਦਾ ਭੰਡਾਰ ਰੱਖਣ ਦੀ ਕੋਸ਼ਿਸ਼ ਕਰ ਰਹੇ ਹਨ। ਐਮਰਜੈਂਸੀ ਦੇ ਸਮੇਂ ਲਈ ਜ਼ਰੂਰੀ ਚੀਜ਼ਾਂ ਜਿਵੇਂ ਕਿ ਐਲਪੀਜੀ, ਪੈਟਰੋਲ-ਡੀਜ਼ਲ, ਖਾਣ-ਪੀਣ ਦੀਆਂ ਚੀਜ਼ਾਂ, ਦਵਾਈਆਂ ਆਦਿ ਦਾ ਭੰਡਾਰ ਕਰਨ ਦੀ ਅਫਵਾਹ ਵੀ ਹੈ। ਇਸ ਦੌਰਾਨ, ਇੰਡੀਅਨ ਆਇਲ ਕਾਰਪੋਰੇਸ਼ਨ ਨੇ ਕਿਹਾ ਹੈ ਕਿ ਘਬਰਾਉਣ ਦੀ ਕੋਈ ਲੋੜ ਨਹੀਂ ਹੈ ਅਤੇ ਉਸ ਕੋਲ ਦੇਸ਼ ਭਰ ਵਿੱਚ ਲੋੜੀਂਦੇ ਬਾਲਣ ਭੰਡਾਰ ਹਨ। ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਿਡ ਦਾ ਕਹਿਣਾ ਹੈ, “ਇੰਡੀਅਨ ਆਇਲ ਕੋਲ ਦੇਸ਼ ਭਰ ਵਿੱਚ ਲੋੜੀਂਦਾ ਈਂਧਨ ਸਟਾਕ ਹੈ ਅਤੇ ਸਾਡੀਆਂ ਸਪਲਾਈ ਲਾਈਨਾਂ ਸੁਚਾਰੂ ਢੰਗ ਨਾਲ ਚੱਲ ਰਹੀਆਂ ਹਨ। ਘਬਰਾਉਣ ਦੀ ਕੋਈ ਲੋੜ ਨਹੀਂ ਹੈ – ਸਾਡੇ ਸਾਰੇ ਆਊਟਲੈੱਟਾਂ ‘ਤੇ ਈਂਧਨ ਅਤੇ ਐਲਪੀਜੀ ਆਸਾਨੀ ਨਾਲ ਉਪਲਬਧ ਹਨ।

ਘਬਰਾਹਟ ‘ਚ ਆ ਕੇ ਵਾਧੂ ਤੇਲ ਖ਼ਰੀਦਣ ਦੀ ਕੋਈ ਲੋੜ ਨਹੀਂ, ਭਾਰਤ ਕੋਲ ਤੇਲ ਤੇ ਗੈਸ ਦੇ ਕਾਫੀ ਭੰਡਾਰ Read More »

ਕੀ ਪਾਕਿਸਤਾਨ ਭਾਰਤ ਅੱਗੇ ਟੇਕੇਗਾ ਘੁੱਟਣੇ ਪਾਕਿਸਤਾਨ ?

ਨਵੀਂ ਦਿੱਲੀ, 9 ਮਈ – ਭਾਰਤੀ ਫੌਜੀ ਕਾਰਵਾਈ ਦੇ ਬਾਅਦ ਪਾਕਿਸਤਾਨ ਨੇ ਘੁੱਟਣ ਵਰਗੇ ਹਾਲਾਤ ਨਜ਼ਰ ਆ ਰਹੇ ਹਨ। ਪਾਕਿਸਤਾਨ ਦੇ ਰੱਖਿਆ ਮੰਤਰੀ ਖ਼ਵਾਜਾ ਮੁਹੰਮਦ ਆਸਿਫ ਨੇ ਇੱਕ ਟੀਵੀ ਇੰਟਰਵਿਊ ਵਿੱਚ ਕਿਹਾ ਕਿ ਜੇਕਰ ਭਾਰਤ ਆਪਣਾ ਹਮਲਾ ਰੋਕ ਦਿੰਦਾ ਹੈ, ਤਾਂ ਅਸੀਂ ਵੀ ਕੋਈ ਕਾਰਵਾਈ ਨਹੀਂ ਕਰਾਂਗੇ। ਉਨ੍ਹਾਂ ਨੇ Bloomberg ਨਾਲ ਗੱਲਬਾਤ ਕਰਦੇ ਹੋਏ ਇਹ ਵੀ ਦੱਸਿਆ ਕਿ ਪਾਕਿਸਤਾਨ ਭਾਰਤ ਵਿਰੁੱਧ ਕੋਈ ਦੁਸ਼ਮਣੀ ਵਾਲਾ ਵਿਵਹਾਰ ਨਹੀਂ ਕਰ ਰਿਹਾ, ਸਿਰਫ ਆਪਣੀ ਜ਼ਮੀਨ ਦੀ ਰੱਖਿਆ ਕਰ ਰਿਹਾ ਹੈ। ਆਸਿਫ ਨੇ ਦੱਸਿਆ ਕਿ ਪਿਛਲੇ ਦੋ ਹਫਤਿਆਂ ਤੋਂ ਪਾਕਿਸਤਾਨ ਸਾਫ ਕਰ ਚੁੱਕਿਆ ਹੈ ਕਿ ਉਹ ਭਾਰਤ ਵਿਰੁੱਧ ਪਹਿਲ ਨਹੀਂ ਕਰੇਗਾ। ਪਰ ਜੇਕਰ ਭਾਰਤ ਹਮਲਾ ਕਰੇਗਾ, ਤਾਂ ਉਸਦਾ ਜਵਾਬ ਜ਼ਰੂਰ ਮਿਲੇਗਾ। ਪਾਕਿਸਤਾਨ ਦਾ ਪੱਖ ਲੈਣ ਤੋਂ ਬਚਦਾ ਨਜ਼ਰ ਆਇਆ ਚੀਨ ਬੁੱਧਵਾਰ ਨੂੰ ਭਾਰਤ ਅਤੇ ਪਾਕਿਸਤਾਨ ਵਿਚਕਾਰ ਬਣੀ ਤਣਾਅਪੂਰਨ ਸਥਿਤੀ ‘ਤੇ ਚੀਨ ਦੇ ਵਿਦੇਸ਼ ਮੰਤਰਾਲੇ ਦੇ ਪ੍ਰਵਕਤਾ ਨੇ ਕਿਹਾ ਕਿ ਭਾਰਤ ਦੀ ਫੌਜੀ ਕਾਰਵਾਈ ਨੂੰ ਚੀਨ “ਦੁੱਖਦਾਇਕ” ਮੰਨਦਾ ਹੈ। ਚੀਨ ਨੇ ਕਿਹਾ ਕਿ ਉਹ ਸਥਿਤੀ ਨੂੰ ਲੈ ਕੇ ਚਿੰਤਿਤ ਹੈ। ਬੁਲਾਰੇ ਨੇ ਅੱਗੇ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਦੋਹਾਂ ਇਕ-ਦੂਜੇ ਦੇ ਅਤੇ ਚੀਨ ਦੇ ਵੀ ਗੁਆਂਢੀ ਹਨ। ਚੀਨ ਹਰੇਕ ਕਿਸਮ ਦੇ ਅੱਤਵਾਦ ਦਾ ਵਿਰੋਧ ਕਰਦਾ ਹੈ, ਪਰ ਨਾਲ ਹੀ ਉਹ ਸਾਰੇ ਪੱਖਾਂ ਨੂੰ ਅਪੀਲ ਕਰਦਾ ਹੈ ਕਿ ਉਹ ਸ਼ਾਂਤੀ ਅਤੇ ਸਥਿਰਤਾ ਬਣਾਈ ਰੱਖਣ। ਚੀਨ ਨੇ ਭਾਰਤ ਅਤੇ ਪਾਕਿਸਤਾਨ ਨੂੰ ਕਿਹਾ ਹੈ ਕਿ ਉਹ ਸੰਜਮ ਵਰਤਣ, ਹਾਲਾਤ ਵਿਗਾੜਣ ਵਾਲੇ ਕਦਮਾਂ ਤੋਂ ਬਚਣ ਅਤੇ ਮਸਲੇ ਨੂੰ ਸ਼ਾਂਤੀਪੂਰਨ ਢੰਗ ਨਾਲ ਹੱਲ ਕਰਨ। ਭਾਰਤ ਨੇ ਪਾਕਿਸਤਾਨ ‘ਚ 9 ਅੱਤਵਾਦੀ ਠਿਕਾਣਿਆਂ ਨੂੰ ਕੀਤਾ ਤਬਾਹ ਪਹਿਲਗਾਮ ‘ਚ ਹੋਏ ਅੱਤਵਾਦੀ ਹਮਲੇ ਦਾ ਬਦਲਾ ਲੈਣ ਲਈ ਭਾਰਤ ਨੇ ਬੁੱਧਵਾਰ ਰਾਤ ਲਗਭਗ 1 ਵਜੇ ਪਾਕਿਸਤਾਨ ਅਤੇ ਪੀਓਕੇ ‘ਚ 9 ਥਾਵਾਂ ‘ਤੇ ‘ਆਪ੍ਰੇਸ਼ਨ ਸੰਦੂਰ’ ਸ਼ੁਰੂ ਕੀਤਾ। ਭਾਰਤੀ ਫੌਜ ਦੀ ਇਸ ਕਾਰਵਾਈ ‘ਚ ਪਾਕਿਸਤਾਨ ਦੇ ਕਈ ਅੱਤਵਾਦੀ ਠਿਕਾਣੇ ਤਬਾਹ ਕਰ ਦਿੱਤੇ ਗਏ ਅਤੇ ਕਈ ਅੱਤਵਾਦੀ ਢੇਰ ਹੋਏ।

ਕੀ ਪਾਕਿਸਤਾਨ ਭਾਰਤ ਅੱਗੇ ਟੇਕੇਗਾ ਘੁੱਟਣੇ ਪਾਕਿਸਤਾਨ ? Read More »

ਸ੍ਰੀਲੰਕਾ ਹੈਲੀਕਾਪਟਰ ਹਾਦਸੇ ਵਿੱਚ ਛੇ ਫੌਜੀ ਜਵਾਨਾਂ ਦੀ ਮੌਤ

ਕੋਲੰਬੋ, 9 ਮਈ ਸ੍ਰੀਲੰਕਾ ਵਿੱਚ ਸ਼ੁੱਕਰਵਾਰ ਨੂੰ ਇੱਕ ਫੌਜੀ ਹੈਲੀਕਾਪਟਰ ਇੱਕ ਝੀਲ ਵਿੱਚ ਹਾਦਸਾਗ੍ਰਸਤ ਹੋ ਗਿਆ, ਜਿਸ ਵਿੱਚ ਹਥਿਆਰਬੰਦ ਫ਼ੌਜ ਦੇ 6 ਜਵਾਨ ਮਾਰੇ ਗਏ ਹਨ। ਇਹ ਜਾਣਕਾਰੀ ਸ੍ਰੀਲੰਕਾ ਦੇ ਰੱਖਿਆ ਮੰਤਰਾਲੇ ਨੇ ਦਿੱਤੀ ਹੈ। ਮੰਤਰਾਲੇ ਕਿਹਾ ਕਿ ਸ੍ਰੀਲੰਕਾ ਏਅਰ ਫੋਰਸ ਬੈੱਲ 212 ਮਦੁਰੂ ਓਯਾ ਦੇ ਉੱਤਰੀਕੇਂਦਰੀ ਖੇਤਰ ਵਿੱਚ ਇਕ ਜਲ ਭੰਡਾਰ ਵਿੱਚ ਹਾਦਸਾਗ੍ਰਸਤ ਹੋ ਗਿਆ। ਉਸ ਵਕਤ ਹੈਲੀਕਾਪਟਰ ਫੌਜ ਦੇ ਸਪੈਸ਼ਲ ਫੋਰਸ ਬ੍ਰਿਗੇਡ ਦੀ ਪਾਸਿੰਗ ਆਊਟ ਪਰੇਡ ਵਿੱਚ ਪ੍ਰਦਰਸ਼ਨ ਲਈ ਜਾ ਰਿਹਾ ਸੀ।

ਸ੍ਰੀਲੰਕਾ ਹੈਲੀਕਾਪਟਰ ਹਾਦਸੇ ਵਿੱਚ ਛੇ ਫੌਜੀ ਜਵਾਨਾਂ ਦੀ ਮੌਤ Read More »