*ਸਾਬਕਾ ਮੰਤਰੀ ਜੋਗਿੰਦਰ ਸਿੰਘ ਮਾਨ, ਰਾਮਪਾਲ ਉੱਪਲ ਮੇਅਰ, ਕਮਿਸ਼ਨਰ ਨਵਨੀਤ ਕੌਰ ਬੱਲ , ਐੱਸ.ਪੀ. ਰੁਪਿੰਦਰ ਕੌਰ ਭੱਟੀ, ਜਸ਼ਨਜੀਤ ਸਿੰਘ ਐਸ.ਡੀ.ਐਮ. ਨੇ ਮਾਰਚ ਨੂੰ ਹਰੀ ਝੰਡੀ ਦਿੱਤੀ *ਸੈਂਕੜਿਆਂ ਦੀ ਗਿਣਤੀ ‘ਚ ਲੇਖਕ, ਪੱਤਰਕਾਰ, ਸਿਆਸੀ ਆਗੂ, ਵਿਦਿਆਰਥੀ, ਅਧਿਆਪਕ ਹੋਏ ਸ਼ਾਮਲ * ਪੰਜਾਬੀ ਬੋਲੀ ਨੂੰ ਸਰਕਾਰੀ ਦਫ਼ਤਰਾਂ ਤੇ ਅਦਾਲਤਾਂ ਵਿੱਚ ਪੂਰਨ ਰੂਪ ਵਿੱਚ ਲਾਗੂ ਕੀਤਾ ਜਾਵੇ – ਕਿੰਨੜਾ ਅਤੇ ਪਲਾਹੀ ਫਗਵਾੜਾ, 21 ਫਰਵਰੀ (ਏ.ਡੀ.ਪੀ ਨਿਊਜ਼) – ਪੰਜਾਬੀ ਕਲਾ ਅਤੇ ਸਾਹਿਤ ਕੇਂਦਰ, ਸੰਗੀਤ ਦਰਪਣ, ਪੰਜਾਬੀ ਵਿਰਸਾ ਟਰੱਸਟ ਅਤੇ ਸਹਾਰਾ ਵੈਲਫੇਅਰ ਕਲੱਬ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪੰਜਾਬੀ ਮਾਂ ਬੋਲੀ ਜਾਗਰੂਕਤਾ ਮਾਰਚ ਫਗਵਾੜਾ ਵਿਖੇ ਆਯੋਜਿਤ ਕੀਤਾ ਗਿਆ। ਇਹ ਵਿਸ਼ਾਲ ਮਾਰਚ ਬਲੱਡ ਬੈਂਕ, ਗੁਰੂ ਹਰਿਗੋਬਿੰਦ ਨਗਰ ਫਗਵਾੜਾ ਤੋਂ ਸ਼ੁਰੂ ਹੋਇਆ ਅਤੇ ਸੈਂਟਰਲ ਟਾਊਨ, ਲੋਹਾ ਮੰਡੀ, ਗਾਂਧੀ ਚੌਂਕ ਛੱਤੀ ਖੂਹੀ, ਗਾਊਸ਼ਾਲਾ ਬਜ਼ਾਰ , ਬਾਂਸਾ ਬਜ਼ਾਰ ਤੋਂ ਹੁੰਦਾ ਹੋਇਆ ਪੁਰਾਣਾ ਡਾਕਖਾਨਾ, ਸਰਕਾਰੀ ਸਕੂਲ ਤੋਂ ਬਾਅਦ ਬਲੱਡ ਬੈਂਕ ਦੇ ਸਾਹਮਣੇ ਪਾਰਕ ਵਿੱਚ ਸਮਾਪਤ ਹੋਇਆ, ਜਿਥੇ ਵਿਦਿਆਰਥੀਆਂ ਦਾ ਕਵਿਤਾ ਗਾਇਨ ਮੁਕਾਬਲਾ ਕਰਵਾਇਆ ਗਿਆ। ਜੋਗਿੰਦਰ ਸਿੰਘ ਮਾਨ ਸਾਬਕਾ ਮੰਤਰੀ ਪੰਜਾਬ, ਰਾਮਪਾਲ ਉੱਪਲ ਮੇਅਰ ਨਗਰ ਨਿਗਮ ਫਗਵਾੜਾ, ਨਵਨੀਤ ਕੌਰ ਬੱਲ ਏ.ਡੀ.ਸੀ.-ਕਮ-ਕਮਿਸ਼ਨਰ ਕਾਰਪੋਰੇਸ਼ਨ ਫਗਵਾੜਾ, ਰੁਪਿੰਦਰ ਕੌਰ ਐਸ.ਪੀ. ਫਗਵਾੜਾ, ਕੇ.ਕੇ. ਸਰਦਾਨਾ ਚੇਅਰਮੈਨ ਬਲੱਡ ਬੈਂਕ, ਜਸ਼ਨਜੀਤ ਸਿੰਘ ਐਸ.ਡੀ.ਐਮ. ਫਗਵਾੜਾ, ਤਹਿਸੀਲਦਾਰ ਬਰਜਿੰਦਰ ਸਿੰਘ, ਮਨਦੀਪ ਸਿੰਘ ਨਾਇਬ ਤਹਿਸੀਲਦਾਰ, ਕਸ਼ਮੀਰ ਸਿੰਘ ਮੱਲੀ ਚੇਅਰਮੈਨ ਇਮਪਰੂਵਮੈਂਟ ਟਰੱਸਟ ਫਗਵਾੜਾ, ਪ੍ਰਸਿੱਧ ਲੇਖਕ ਪ੍ਰੋ. ਜਸਵੰਤ ਸਿੰਘ ਗੰਡਮ ਪ੍ਰਧਾਨ ਪੰਜਾਬੀ ਵਿਰਸਾ ਟਰੱਸਟ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਾਮਲ ਹੋਏ ਅਤੇ ਮਾਰਚ ਨੂੰ ਸਾਂਝੇ ਤੌਰ ‘ਤੇ ਹਰੀ ਝੰਡੀ ਦਿੱਤੀ। ਆਦਰਸ਼ ਬਾਲ ਵਿਦਿਆਲਾ ਦੇ ਬੈਂਡ ਨੇ ਮਨੋਹਰ ਸੰਗੀਤਕ ਧੁਨਾਂ ਨਾਲ ਮਾਰਚ ਦੀ ਆਗਵਾਈ ਕੀਤੀ। ਤਰਨਜੀਤ ਸਿੰਘ ਕਿੰਨੜਾ ਅਤੇ ਪ੍ਰਿੰ. ਗੁਰਮੀਤ ਸਿੰਘ ਪਲਾਹੀ, ਹਰੀ ਪਾਲ ਸਿੰਘ ਅਤੇ ਅਮਿਤ ਸ਼ੁਕਲਾ ਦੀ ਅਗਵਾਈ ਵਿੱਚ ਕਰਵਾਏ ਗਏ ਇਸ ਵਿਸ਼ਾਲ ਮਾਰਚ ਵਿੱਚ ਵੱਖੋ-ਵੱਖਰੀਆਂ ਪਾਰਟੀਆਂ ਦੇ ਸਿਆਸੀ ਆਗੂ, ਲੇਖਕ, ਪੱਤਰਕਾਰ, ਲੇਖਕ ਸਾਹਿਤ ਸਭਾਵਾਂ, ਗ਼ੈਰ-ਸਰਕਾਰੀ ਸੰਸਥਾਵਾਂ ਦੇ ਨੁਮਾਇੰਦੇ, ਪੰਜਾਬੀ ਪ੍ਰੇਮੀ, ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਹਿੱਸਾ ਲਿਆ। ਵਿਦਿਆਰਥੀਆਂ ਅਤੇ ਪੰਜਾਬੀ ਪ੍ਰੇਮੀਆਂ ਨੇ ਆਪਣੇ ਹੱਥਾਂ ਵਿੱਚ ਪੰਜਾਬੀ ਦੇ ਹੱਕ ਵਿੱਚ ਤਖ਼ਤੀਆਂ ਚੁੱਕੀਆਂ ਹੋਈਆਂ ਸਨ, ਹੱਥਾਂ ‘ਚ ਬੈਨਰ ਜਿਹਨਾਂ ਉਤੇ ‘ਮਾਂ-ਬੋਲੀ ਨੂੰ ਭੁੱਲ ਜਾਓਗੇ, ਕੱਖਾਂ ਵਾਂਗਰ ਰੁਲ ਜਾਓਗੇ’, ‘ਮਾਂ-ਬੋਲੀ ਦਾ ਸਤਿਕਾਰ ਕਰੋ’, ‘ਪੰਜਾਬੀ ਮੇਰੀ ਜਾਨ ਵਰਗੀ, ਪੰਜਾਬੀ ਮੇਰੀ ਪਹਿਚਾਣ ਵਰਗੀ’, ‘ਬੋਲੀ ਜਿਊਂਦੀ ਰਹੀ ਤਾਂ ਪੰਜਾਬੀ ਜਿਊਂਦੇ ਰਹਿਣਗੇ’ ਆਦਿ ਫੜੇ ਹੋਏ ਸਨ ਅਤੇ ਉਹ ਨਾਹਰੇ ਮਾਰਦੇ ਬਜ਼ਾਰਾਂ ਵਿੱਚ ਆਪਣੀ ਅਵਾਜ਼ ਨਾਲ ਲੋਕਾਂ ਨੂੰ ਆਪਣੀ ਮਾਂ-ਬੋਲੀ ਪੰਜਾਬੀ ਨਾਲ ਪਿਆਰ ਕਰਨ ਦਾ ਸੁਨੇਹਾ ਦੇ ਰਹੇ ਸਨ। ਬਜ਼ਾਰ ਵਿੱਚ ਥਾਂ-ਥਾਂ ‘ਤੇ ਵੱਖੋ-ਵੱਖਰੀਆਂ ਸੰਸਥਾਵਾਂ ਜਿਹਨਾਂ ਵਿੱਚ ਗੁਰੂ ਰਵਿਦਾਸ ਮੰਦਿਰ ਕਮੇਟੀ ਦੇ ਪ੍ਰਧਾਨ ਅਤੇ ਸ਼ੂਅਜ਼ ਐਸੋਸੀਏਸ਼ਨ ਦੇ ਪ੍ਰਧਾਨ ਦਵਿੰਦਰ ਕੁਲਥਮ ਅਤੇ ਕੱਪੜਾ ਐਸੋਸੀਏਸ਼ਨ ਦੇ ਪ੍ਰਧਾਨ ਅਸ਼ੋਕ ਕੁਲਥਮ, ਗਾਂਧੀ ਚੌਂਕ ਐਸੋਸੀਏਸ਼ਨ ਦੇ ਪ੍ਰਧਾਨ ਰਕੇਸ਼ ਬੰਗਾ ਅਤੇ ਹੋਰ ਦੁਕਾਨਦਾਰਾਂ ਵੱਲੋਂ ਉਹਨਾਂ ਉਤੇ ਥਾਂ-ਥਾਂ ਫੁੱਲਾਂ ਦੀ ਵਰਖਾ ਕੀਤੀ ਗਈ। ਮਾਰਚ ਵਿੱਚ ਰਾਮਗੜ੍ਹੀਆ ਪੌਲੀਟੈਕਨਿਕ ਕਾਲਜ, ਰਾਮਗੜ੍ਹੀਆ ਭਾਈ ਲਾਲੋ ਕਾਲਜ, ਕਮਲਾ ਨਹਿਰੂ ਸਕੂਲ, ਆਰੀਆ ਮਾਡਲ ਸੀਨੀਅਰ ਸੈਕੰਡਰੀ ਸਕੂਲ, ਰਾਮਗੜ੍ਹੀਆ ਗਰਲਜ਼ ਸੀਨੀਅਰ ਸੈਕੰਡਰੀ ਸਕੂਲ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਤੇ ਲੜਕੀਆਂ, ਐਸ.ਡੀ.ਮਾਡਲ ਸੀਨੀਅਰ ਸੈਕੰਡਰੀ ਸਕੂਲ, ਬੀ.ਕੇ.ਜੇ. ਐਪਲ ਔਰਜਿਰਡ ਸਕੂਲ ਦੇ ਵਿਦਿਆਰਥੀ ਅਤੇ ਅਧਿਆਪਕ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ। ਇਸ ਸਮੇਂ ਹੋਰਨਾਂ ਤੋਂ ਬਿਨ੍ਹਾਂ ਮਲਕੀਅਤ ਸਿੰਘ ਰਗਬੋਤਰਾ ਪ੍ਰਧਾਨ ਬਲੱਡ ਬੈਂਕ, ਪ੍ਰੋ.ਜਸਵੰਤ ਸਿੰਘ ਗੰਡਮ, ਤਰਨਜੀਤ ਸਿੰਘ ਕਿੰਨੜਾ, ਪ੍ਰਿੰ: ਗੁਰਮੀਤ ਸਿੰਘ ਪਲਾਹੀ, ਐਡਵੋਕੇਟ ਸੰਤੋਖ ਲਾਲ ਵਿਰਦੀ, ਰਵਿੰਦਰ ਚੋਟ, ਰਵਿੰਦਰ ਸਿੰਘ ਰਾਏ, ਹਰਮਿੰਦਰ ਸਿੰਘ ਬਸਰਾ, ਪ੍ਰਿੰ. ਤਰਸੇਮ ਸਿੰਘ, ਮਨੋਜ ਮਿੱਢਾ, ਰਣਜੀਤ ਸਿੰਘ ਖੁਰਾਨਾ, ਪਰਮਜੀਤ ਸਿੰਘ ਖੁਰਾਨਾ ਕੌਂਸਲਰ, ਬਹਾਦਰ ਸਿੰਘ ਸੰਗਤਪੁਰ, ਐਡਵੋਕੇਟ ਅਭੇ ਸ਼ਰਮਾ, ਹਰਵਿੰਦਰ ਸਿੰਘ ਲਵਲੀ , ਗੁਰਦੀਪ ਸਿੰਘ ਕੰਗ, ਹਰਦੇਵ ਸਿੰਘ ਨਾਮਧਾਰੀ, ਪ੍ਰੀਤਮ ਸਿੰਘ ਨਾਮਧਾਰੀ, ਪਾਲੀ ਨਾਮਧਾਰੀ, ਭੁਪਿੰਦਰ ਸਿੰਘ ਕਾਲੀ, ਰਿੰਪਲ ਪੁਰੀ, ਅਮਿਤ ਸ਼ੁਕਲਾ, ਹਰੀਪਾਲ ਸਿੰਘ, ਪ੍ਰਿਥੀਪਾਲ ਸਿੰਘ ਬੋਲਾ, ਪ੍ਰਿੱਤਪਾਲ ਕੌਰ ਤੁੱਲੀ, ਗੁਰਦੀਪ ਸੈਣੀ, ਮਾਸਟਰ ਸੁਖਦੇਵ ਸਿੰਘ, ਸਰਬਜੀਤ ਕੰਡਾ, ਚੇਤਨ ਬਜਾਜ, ਡਾ. ਮਨਦੀਪ ਸਿੰਘ, ਅਮਿਤ ਤਰੇਹਨ, ਡਾ. ਰਮਨਦੀਪ ਸਿੰਘ ਕਿੰਨੜਾ, ਡਾ. ਭਰਤ ਅਹੁਜਾ, ਗੋਪੀ ਬੇਦੀ, ਤਜਿੰਦਰ ਸਿੰਘ ਮੌਡਰਨ ਸ਼ੂਅਜ਼, ਰਾਮਪਾਲ ਸਾਹਨੀ, ਮਾਸਟਰ ਜੋਸ਼ੀ, ਮੈਡਮ ਦਲਜੀਤ ਕੌਰ, ਮੈਡਮ ਨੀਲਮ ਕੁਮਾਰੀ, ਕਮਲ ਬੱਗਾ, ਸਤਨਾਮ ਸਿੰਘ ਸੱਚਦੇਵਾ ਅਤੇ ਗੁਰਪ੍ਰੀਤ ਸਿੰਘ ਮੱਕੜ, ਯਸ਼ਪਾਲ ਰਾਏ ਬਾਵਾ ਮੈਡੀਕਲ ਹਾਲ,ਟੀ.ਡੀ ਚਾਵਲਾ, ਗੁਰਸ਼ਰਨ ਸਿੰਘ ਸਾਬਕਾ ਸਰਪੰਚ, ਆਦਿ ਹਾਜ਼ਰ ਸਨ। ਪ੍ਰੋ. ਜਸਵੰਤ ਸਿੰਘ ਗੰਡਮ ਨੇ ਮਾਂ-ਬੋਲੀ ਦੀ ਵਿਸ਼ੇਸ਼ਤਾ ਅਤੇ ਮਨੁੱਖੀ ਸਖ਼ਸ਼ੀਅਤ ਵਿੱਚ ਇਸ ਦੀ ਅਹਿਮੀਅਤ ਬਾਰੇ ਵਿਸ਼ੇਸ਼ ਤੌਰ ‘ਤੇ ਚਾਨਣਾ ਪਾਇਆ ਅਤੇ ਪੰਜਾਬੀਆਂ ਨੂੰ ਆਪਣੀ ਮਾਂ-ਬੋਲੀ ਪੰਜਾਬੀ ਨਾਲ ਜੁੜੇ ਰਹਿਣ ਦੀ ਅਪੀਲ ਕੀਤੀ ਅਤੇ ਅਫ਼ਸਰ ਸਾਹਿਬਾਨਾਂ ਨੂੰ ਖ਼ਾਸ ਤੌਰ ‘ਤੇ ਬੇਨਤੀ ਕੀਤੀ ਕਿ ਉਹ ਆਪਣੇ ਦਫ਼ਤਰਾਂ ਵਿੱਚ ਪੰਜਾਬੀ ਬੋਲੀ ਦੀ ਵਰਤੋਂ ਯਕੀਨੀ ਬਣਾਉਣ। ਪ੍ਰੋਗਰਾਮ ਦੀ ਸਮਾਪਤੀ ਸਮਾਰੋਹ ਸਮੇਂ ਬੋਲਦਿਆਂ ਤਰਨਜੀਤ ਸਿੰਘ ਕਿੰਨੜਾ ਨੇ ਸ਼ਹਿਰੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਕਾਰੋਬਾਰ ਪੰਜਾਬੀ ਵਿੱਚ ਕਰਨ ਤਾਂ ਕਿ ਪੰਜਾਬੀ ਦਾ ਪਸਾਰਾ ਹੋ ਸਕੇ। ਉਹਨਾ ਨੇ ਸਕੂਲਾਂ, ਕਾਲਜਾਂ ਦੇ ਪ੍ਰਬੰਧਕਾਂ ਨੂੰ ਪੰਜਾਬੀ ਬੋਲੀ ਨੂੰ ਪੂਰਨ ਰੂਪ ਵਿੱਚ ਅਪਨਾਉਣ ਦੀ ਅਪੀਲ ਵੀ ਕੀਤੀ। ਪ੍ਰਿੰ. ਗੁਰਮੀਤ ਸਿੰਘ ਪਲਾਹੀ ਨੇ ਕਿਹਾ ਕਿ ਇਸ ਸਮੇਂ ਲੋੜ ਸਰਕਾਰੀ ਦਫ਼ਤਰਾਂ ਵਿੱਚ ਪੂਰਨ ਤੌਰ ‘ਤੇ ਪੰਜਾਬੀ ਲਾਗੂ ਕਰਨ ਦੀ ਹੈ। ਉਹਨਾਂ ਨੇ ਅਦਾਲਤਾਂ ਵਿੱਚ ਪੰਜਾਬੀ ਭਾਸ਼ਾ ਵਿੱਚ ਕੰਮ ਕਰਨ ਦੀ ਲੋੜ ‘ਤੇ ਜ਼ੋਰ ਵੀ ਦਿੱਤਾ। ਮਲਕੀਅਤ ਸਿੰਘ ਰਗਬੋਤਰਾ ਨੇ ਅੰਤਰਰਾਸ਼ਟਰੀ ਮਾਂ-ਬੋਲੀ ਦੇ ਸੰਬੰਧ ਵਿੱਚ ਵਿਚਾਰ ਪੇਸ਼ ਕਰਦਿਆਂ ਦੱਸਿਆ ਕਿ ਯੂਨੈਸਕੋ ਵੱਲੋਂ 21 ਫਰਵਰੀ ਦਾ ਦਿਹਾੜਾ ਮਾਂ-ਬੋਲੀ ਨੂੰ ਸਮਰਪਿਤ ਕੀਤਾ ਗਿਆ ਹੈ। ਇਸ ਸਮੇਂ ਸਾਰੇ ਸਕੂਲਾਂ ਨੂੰ ਸਨਮਾਨ ਪੱਤਰ ਦਿੱਤੇ ਗਏ। ਕਵਿਤਾ ਗਾਇਨ ਮੁਕਾਬਲੇ ਵਿੱਚ ਪਹਿਲੇ ਨੰਬਰ ‘ਤੇ ਨਿਧੀ, ਦੂਜੇ ਨੰਬਰ ‘ਤੇ ਅਸ਼ਮੀਤ ਕੌਰ ਕਮਲਾ ਨਹਿਰੂ ਸਕੂਲ ਅਤੇ ਤੀਜੇ ਨੰਬਰ ‘ਤੇ ਲਵਦੀਪ ਕੌਰ ਗੁਰੂ ਨਾਨਕ ਭਾਈ ਲਾਲੋ ਰਾਮਗੜ੍ਹੀਆ ਕਾਲਜ ਫਾਰ ਵੋਮੇਨ, ਆਏ ਅਤੇ ਇਹਨਾ ਵਿਦਿਆਰਥੀਆਂ ਨੂੰ ਪੰਜਾਬੀ ਕਲਾ ਤੇ ਸਾਹਿਤ ਕੇਂਦਰ ਦੇ ਪ੍ਰਧਾਨ ਤਰਨਜੀਤ ਸਿੰਘ ਕਿੰਨੜਾ, ਪੰਜਾਬੀ ਵਿਰਸਾ ਟਰੱਸਟ ਦੇ ਜਨਰਲ ਸਕੱਤਰ ਪ੍ਰਿੰ. ਗੁਰਮੀਤ ਸਿੰਘ ਪਲਾਹੀ ਅਤੇ ਐਡਵੋਕੇਟ ਐਸ.ਐਲ. ਵਿਰਦੀ ਨੇ ਪੁਰਸਕਾਰ ਪ੍ਰਦਾਨ ਕੀਤੇ। ਇਸ ਸਮੇਂ ਵੱਖੋ-ਵੱਖਰੀਆਂ ਸੰਸਥਾਵਾਂ ਦੇ ਅਹੁਦੇਦਾਰਾਂ ਨੂੰ ਪੰਜਾਬੀ ਦੀਆਂ ਪੁਸਤਕਾਂ ਪੰਜਾਬੀ ਵਿਰਸਾ ਟਰੱਸਟ (ਰਜਿ.) ਫਗਵਾੜਾ ਵੱਲੋਂ ਭੇਂਟ ਕੀਤੀਆਂ ਗਈਆਂ। ਮਾਰਚ ਵਿੱਚ ਸ਼ਾਮਲ ਧਾਰਮਿਕ ਸਮਾਜਿਕ, ਸਾਹਿਤਕ, ਸਿਆਸੀ, ਵਿਦਿਅਕ ਸੰਸਥਾਵਾਂ ਦਾ ਮਾਰਚ ਵਿੱਚ ਸ਼ਾਮਲ ਹੋਣ ਲਈ ਧੰਨਵਾਦ ਤਰਨਜੀਤ ਸਿੰਘ ਕਿੰਨੜਾ ਅਤੇ ਪ੍ਰਿੰ. ਗੁਰਮੀਤ ਸਿੰਘ ਪਲਾਹੀ ਵੱਲੋਂ ਕੀਤਾ ਗਿਆ ।