ਟਰੰਪ ਨੇ ਗ਼ੈਰ ਕਾਨੂੰਨੀ ਪ੍ਰਵਾਸ ਬੰਦ ਕਰਨ ਲਈ ਕੀਤਾ ਪੱਕਾ ਇੰਤਜ਼ਾਮ, ਸਰਹੱਦ ਤੇ ਵਧਾਇਆ ਠੀਕਰੀ ਪਹਿਰਾ

ਅਮਰੀਕਾ, 21 ਫਰਵਰੀ – ਜਦੋਂ ਤੋਂ ਡੋਨਾਲਡ ਟਰੰਪ ਨੇ ਅਮਰੀਕਾ ਦੇ ਨਵੇਂ ਰਾਸ਼ਟਰਪਤੀ ਵਜੋਂ ਸਹੁੰ ਚੁੱਕੀ ਹੈ, ਉਦੋਂ ਤੋਂ ਅਮਰੀਕੀ ਏਜੰਸੀਆਂ ਗ਼ੈਰ ਕਾਨੂੰਨੀ ਪ੍ਰਵਾਸੀਆਂ ਪਿੱਛੇ ਹੱਥ ਧੋ ਕੇ ਪਈਆਂ ਹੋਈਆਂ ਹਨ। ਲਗਾਤਾਰ ਗ਼ੈਰ ਕਾਨੂੰਨੀ ਪ੍ਰਵਾਸੀਆਂ ਨੂੰ ਫੜ- ਫੜ ਕੇ ਉਨ੍ਹਾਂ ਦੇ ਜੱਦੀ ਮੁਲਕਾਂ ਵਿਚ ਭੇਜਿਆ ਜਾ ਰਿਹਾ ਹੈ। ਇਸੇ ਅਭਿਆਸ ਵਿਚ ਅਮਰੀਕਾ ਨੇ ਭਾਰਤ ਵਿਚ ਵੀ ਤਿੰਨ ਅਮਰੀਕੀ ਫ਼ੌਜੀ ਜਹਾਜ਼ ਭੇਜੇ। ਜਿਨ੍ਹਾਂ ਵਿਚ ਕਰੀਬ 333 ਭਾਰਤੀ ਸ਼ਾਮਲ ਸਨ। ਅਮਰੀਕਾ ਨੇ ਭਾਵੇਂ ਗ਼ੈਰ ਕਾਨੂੰਨੀ ਪ੍ਰਵਾਸ ਵਿਰੁਧ ਸਖ਼ਤ ਕਦਮ ਦਿਖਾ ਦਿੱਤੇ ਹਨ ਪਰ ਫਿਰ ਵੀ ਉਥੋਂ ਦੀ ਫ਼ੌਜ ਅਲਰਟ ‘ਤੇ ਹੈ।

ਹੁਣ ਅਮਰੀਕੀ ਫ਼ੌਜ ਨੇ ਮੈਕਸੀਕੋ ਨਾਲ ਲੱਗਦੀ ਸਰਹੱਦ ਤੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਕਰ ਦਿੱਤੇ ਹਨ। ਇਸ ਦੇ ਨਾਲ ਹੀ ਫ਼ੌਜ ਨੇ ਸਰਹੱਦ ਨੇੜੇ ਵੱਡੇ-ਵੱਡੇ ਕੈਮਰੇ ਵੀ ਲਗਾਏ ਹਨ ਅਤੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਕੋਈ ਇਸ ਕੰਧ ਨੂੰ ਟੱਪਣ ਦੀ ਕੋਸ਼ਿਸ਼ ਕਰੇਗਾ ਤਾਂ ਉਸ ਦੀਆਂ ਤਸਵੀਰਾਂ ਇਨ੍ਹਾਂ ਕੈਮਰਿਆਂ ਵਿਚ ਕੈਦ ਹੋ ਜਾਣਗੀਆਂ ਤੇ ਉਸ ਨੂੰ ਤੁਰੰਤ ਗ੍ਰਿਫ਼ਤਾਰ ਕਰ ਕੇ ਜੇਲ ਭੇਜਿਆ ਜਾਵੇਗਾ।

ਫ਼ੌਜੀ ਅਧਿਕਾਰੀ ਬਾਰਡਰ ਪੈਟਰੋਲ ਚੀਫ਼ ਮਾਈਕਲ ਡਬਲਯੂ. ਬੈਂਕ . ਨੇ ਇਨ੍ਹਾਂ ਤਿਆਰੀਆਂ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਹੁਣ ਅਮਰੀਕਾ ਵਿਚ ਗ਼ੈਰ ਕਾਨੂੰਨੀ ਦਾਖ਼ਲਾ ਲਗਭਗ ਅਸੰਭਵ ਹੈ ਅਤੇ ਜੇਕਰ ਕੋਈ ਵਿਅਕਤੀ ਗ਼ੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ ਵਿਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰੇਗਾ ਤਾਂ ਉਸ ਵਿਰੁਧ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਸਾਂਝਾ ਕਰੋ

ਪੜ੍ਹੋ

*ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਮੌਕੇ ਲੋਕਾਂ ਨੇ

*ਮਾਰਚ ਵਿੱਚ ਦੇਸ਼-ਵਿਦੇਸ਼ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਪੰਜਾਬੀਆਂ ਨੇ...