July 4, 2024

ਲੋਕਾਂ ’ਤੇ ਪੈ ਰਹੀ ਮਹਿੰਗਾਈ ਦੀ ਮਾਰ

ਮਹਿੰਗਾਈ ਨਿੱਤ ‘ਬੁਲੰਦੀਆਂ’ ਛੂਹ ਰਹੀ ਹੈ। ਇਸ ਦੀ ਮਾਰ ਹਰੇਕ ਚੀਜ਼ ’ਤੇ ਪਈ ਹੈ। ਥੋਕ ਤੇ ਪਰਚੂਨ, ਦੋਵਾਂ ਪੱਧਰਾਂ ’ਤੇ ਮਹਿੰਗਾਈ ਵਧੀ ਹੈ। ਵਧ ਰਹੀ ਮਹਿੰਗਾਈ ਨੇ ਲੋਕਾਂ ਦਾ ਜਿਊਣਾ ਮੁਹਾਲ ਕਰ ਦਿੱਤਾ ਹੈ। ਬੇਲਗਾਮ ਹੋਈ ਮਹਿੰਗਾਈ ਨੂੰ ਕਦੋਂ ਤੇ ਕੌਣ ਨੱਥ ਪਾਵੇਗਾ? ਇਹ ਇੱਕ ਵੱਡਾ ਸਵਾਲ ਹੈ। ਭਾਰਤ ਸਭ ਤੋਂ ਵੱਧ ਦਾਲਾਂ ਪੈਦਾ ਕਰਨ ਵਾਲਾ ਦੇਸ਼ ਹੈ। ਪਰ ਇੱਥੇ ਦਾਲਾਂ ਦੀ ਮੰਗ ਪੈਦਾਵਾਰ ਨਾਲੋਂ ਵੱਧ ਹੈ। ਇਨ੍ਹਾਂ ਦੀ ਸਪਲਾਈ ਬਣਾਈ ਰੱਖਣ ਲਈ ਸਰਕਾਰ ਨੂੰ ਦਾਲਾਂ ਆਸਟ੍ਰੇਲੀਆ, ਕੈਨੇਡਾ, ਮਿਆਂਮਾਰ ਆਦਿ ਤੋਂ ਦਰਾਮਦ ਕਰਨੀਆਂ ਪੈਂਦੀਆਂ ਹਨ। ਮਸਰ ਦੀ ਦਾਲ ਨੂੰ ਛੱਡ ਕੇ ਬਾਕੀ ਸਭ ਆਮ ਵਰਤੋਂ ਦੀਆਂ ਦਾਲਾਂ ਤੇ ਛੋਲਿਆਂ ਦੀਆਂ ਕੀਮਤਾਂ ’ਚ ਪਿਛਲੇ ਸਾਲ ਦੇ ਮੁਕਾਬਲੇ ਹੁਣ ਤੱਕ 19 ਫ਼ੀਸਦੀ ਤੋਂ ਲੈ ਕੇ 41 ਫ਼ੀਸਦੀ ਤੱਕ ਦਾ ਵਾਧਾ ਹੋ ਚੁੱਕਾ ਹੈ। ਖ਼ੁਰਾਕੀ ਵਸਤਾਂ ਦੀ ਮਹਿੰਗਾਈ ਪਹਿਲਾਂ ਹੀ ਸਰਕਾਰ ਦੇ ਵੱਸੋਂ ਬਾਹਰ ਹੈ। ਮਾਹਿਰਾਂ ਅਨੁਸਾਰ ਦਾਲਾਂ ਦੀ ਮੰਗ ਪੂਰੀ ਨਾ ਹੋਣ ਕਾਰਨ ਇਨ੍ਹਾਂ ਦਾ ਭਾਅ ਘੱਟੋ-ਘੱਟ ਅਕਤੂਬਰ ਮਹੀਨੇ ਤੱਕ ਤਾਂ ਚੜ੍ਹਿਆ ਹੀ ਰਹੇਗਾ। ਸਰਕਾਰ ਨੇ ਕਈ ਕਦਮ ਵੀ ਚੁੱਕੇ ਹਨ ਪਰ ਵੇਲੇ ਸਿਰ ਕਦਮ ਨਾ ਚੁੱਕਣ ਕਾਰਨ ਤੁੜ, ਛੋਲੇ ਤੇ ਉੜਦ ਦੀਆਂ ਕੀਮਤਾਂ ’ਚ ਵਾਧਾ ਹੋ ਰਿਹਾ ਹੈ। ਦੇਸ਼ ਵਿਚ ਦਾਲਾਂ ਦੀ ਸਾਲਾਨਾ ਮੰਗ 2 ਕਰੋੜ 80 ਲੱਖ ਟਨ ਹੈ। ਸਾਲ 2022-23 ਵਿਚ ਇਨ੍ਹਾਂ ਦੀ ਪੈਦਾਵਾਰ 2 ਕਰੋੜ 60 ਲੱਖ ਟਨ ਹੋਈ। ਖੱਪਾ ਪੂਰਾ ਕਰਨ ਲਈ ਕੇਂਦਰ ਸਰਕਾਰ ਦਾਲਾਂ ਵਿਦੇਸ਼ਾਂ ਤੋਂ ਮੰਗਵਾਉਂਦੀ ਹੈ। ਸਰਕਾਰ ਦਾਲਾਂ ਦੀ ਕਮੀ ਦੀ ਸਮੱਸਿਆ ਨੂੰ ਭਲੀਭਾਂਤ ਤੋਂ ਜਾਣਦੀ ਹੈ ਪਰ ਉਸ ਕੋਲ ਇਸ ਦਾ ਕੋਈ ਪੱਕਾ ਇਲਾਜ ਨਹੀਂ ਹੈ। ਜ਼ਖੀਰਬਾਜ਼ੀ ਵੱਖਰੀ ਹੋ ਰਹੀ ਹੈ। ਦਾਲਾਂ ਮਹਿੰਗੀਆਂ ਹੋ ਰਹੀਆਂ ਹਨ ਅਤੇ ਆਮ ਭਾਰਤੀ ਦੀ ਥਾਲੀ ’ਚੋਂ ਗਾਇਬ ਹੋ ਰਹੀਆਂ ਹਨ। ਦਾਲਾਂ ਆਮ ਭਾਰਤੀ ਦੀ ਖ਼ੁਰਾਕ ਦਾ ਅਹਿਮ ਹਿੱਸਾ ਹਨ ਅਤੇ ਇਨ੍ਹਾਂ ਤੋਂ ਬਗ਼ੈਰ ਭੋਜਨ ਅਧੂਰਾ ਮੰਨਿਆ ਜਾਂਦਾ ਹੈ। ਖੁਰਾਕੀ ਵਸਤਾਂ ਦੀ ਮਹਿੰਗਾਈ ਲਗਾਤਾਰ ਵਧ ਰਹੀ ਹੈ। ਰਸੋਈ ਲਈ ਜ਼ਰੂਰੀ ਆਲੂ ਅਤੇ ਪਿਆਜ਼ ਦੇ ਭਾਅ ਚੜ੍ਹਨੇ ਤੇ ਫਿਰ ਉੱਪਰ ਹੀ ਰਹਿਣ ਦੇ ਰੁਝਾਨ ਨੇ ਭੋਜਨ ਬਣਾਉਣਾ ਮਹਿੰਗਾ ਕੀਤਾ ਹੋਇਆ ਹੈ। ਪਿਛਲੇ ਸਮੇਂ ’ਚ ਟਮਾਟਰਾਂ ਦੇ ਭਾਅ ਅਸਮਾਨੀਂ ਜਾ ਚੜ੍ਹੇ ਸਨ। ਟਮਾਟਰ ਭਾਰਤੀ ਭੋਜਨ ਦਾ ਅਹਿਮ ਹਿੱਸਾ ਹਨ। ਅੱਜ-ਕੱਲ੍ਹ ਪਿਆਜ਼ ਦੇ ਭਾਅ ਚੜ੍ਹੇ ਹੋਏ ਹਨ ਜਿਸ ਨੇ ਘਰ ਦੀ ਰਸੋਈ ਦਾ ਬਜਟ ਵਿਗਾੜ ਰੱਖਿਆ ਹੈ। ਇਸ ਤਰ੍ਹਾਂ ਦੀ ਮਹਿੰਗਾਈ ਨਾਲ ਆਮ ਆਦਮੀ ਦੀ ਥਾਲੀ ’ਚੋਂ ਕੋਈ ਨਾ ਕੋਈ ਖੁਰਾਕੀ ਵਸਤੂ ਗਾਇਬ ਹੀ ਰਹਿੰਦੀ ਹੈ। ਅਨਾਜ ਪਹਿਲਾਂ ਹੀ ਮਹਿੰਗਾ ਹੈ ਪਰ ਹੁਣ ਭਾਰਤੀ ਲੋਕਾਂ ਲਈ ਵੱਡੀ ਸਮੱਸਿਆ ਇਹ ਖੜ੍ਹੀ ਹੋ ਰਹੀ ਹੈ ਕਿ ਆਮ ਵਰਤੀਆਂ ਜਾਂਦੀਆਂ ਦਾਲਾਂ ਦੀਆਂ ਕੀਮਤਾਂ ਚੜ੍ਹ ਰਹੀਆਂ ਹਨ। ਰਸੋਈ ਗੈਸ ਤੋਂ ਲੈ ਕੇ ਆਟੇ, ਲੂਣ ਤੱਕ ਦੀਆਂ ਕੀਮਤਾਂ ਬੇਤਹਾਸ਼ਾ ਵਧੀਆਂ ਹਨ ਅਤੇ ਮਜ਼ਦੂਰੀ ਘਟੀ ਹੈ। ਸੰਨ 2023 ਦੇ ਆਖ਼ਰੀ ਤਿੰਨ ਮਹੀਨਿਆਂ ਵਿਚ ਅਨਾਜ ਦੀਆਂ ਕੀਮਤਾਂ ’ਚ 16.12 ਫ਼ੀਸਦੀ, ਮਸਾਲਿਆਂ ’ਚ 21.09%ਅਤੇ ਖ਼ੁਰਾਕੀ ਪਦਾਰਥਾਂ ਵਿਚ 4.62 ਤੋਂ ਲੈ ਕੇ 5.94 ਫ਼ੀਸਦੀ ਤੱਕ ਮਹਿੰਗਾਈ ਵਧੀ। ਇਕ ਰਿਪੋਰਟ ਅਨੁਸਾਰ ਆਮ ਆਦਮੀ ਆਪਣੀ ਆਮਦਨ ਦਾ 53 ਫ਼ੀਸਦੀ ਹਿੱਸਾ ਰੋਟੀ ਖਾਣ ਉੱਤੇ ਖ਼ਰਚ ਕਰ ਦਿੰਦਾ ਹੈ। ਜਦਕਿ ਅਮੀਰਾਂ ਦੀ ਆਮਦਨ ਦਾ ਸਿਰਫ਼ 12 ਫ਼ੀਸਦੀ ਹਿੱਸਾ ਹੀ ਖ਼ਰਚ ਹੁੰਦਾ ਹੈ। ਸਪਸ਼ਟ ਹੈ ਕਿ ਆਮ ਆਦਮੀ ਲਈ ਕੁੱਲੀ, ਗੁੱਲੀ ਤੇ ਜੁੱਲੀ ਦਾ ਸੁਪਨਾ ਸਾਕਾਰ ਕਰਨਾ ਮੁਸ਼ਕਲ ਹੋ ਰਿਹਾ ਹੈ। ਆਕਸਫੋਰਡ ਇੰਡੀਆ ਦੀ ਰਿਪੋਰਟ ‘ਸਰਵਾਈਵਲ ਆਫ ਦਿ ਰਿਚੈਸਟ’ ਖ਼ੁਲਾਸਾ ਕਰਦੀ ਹੈ ਕਿ ਸਿਰਫ਼ 5 ਫ਼ੀਸਦੀ ਲੋਕ ਦੇਸ਼ ਦੀ 60 ਫ਼ੀਸਦੀ ਜਾਇਦਾਦ ਦੇ ਮਾਲਕ ਹਨ ਅਤੇ ਹੇਠਲੇ 50 ਫ਼ੀਸਦੀ ਨਾਗਰਿਕ ਕੁੱਲ ਜਾਇਦਾਦ ਵਿੱਚੋਂ ਸਿਰਫ਼ 3 ਫ਼ੀਸਦੀ ਦੇ ਮਾਲਕ ਹਨ। ਸੰਯੁਕਤ ਰਾਸ਼ਟਰ ਖੁਰਾਕ ਤੇ ਖੇਤਰੀ ਸੰਗਠਨ ਦੀ ਇਕ ਰਿਪੋਰਟ ਮੁਤਾਬਕ ਭਾਰਤ ਦੇ 97 ਕਰੋੜ ਤੋਂ ਵੱਧ ਲੋਕ ਪੌਸ਼ਟਿਕ ਖਾਣੇ ’ਤੇ ਖ਼ਰਚਾ ਕਰਨ ਤੋਂ ਅਸਮਰੱਥ ਹਨ। ਇਸ ਦਾ ਭਾਵ ਇਹ ਹੈ ਕਿ ਦੇਸ਼ ਦੀ 71 ਫ਼ੀਸਦੀ ਆਬਾਦੀ ਪੌਸ਼ਟਿਕ ਖਾਣੇ ਤੋਂ ਵਾਂਝੀ ਹੈ ਜਦੋਂਕਿ 80 ਕਰੋੜ ਲੋਕਾਂ ਨੂੰ 5-5 ਕਿੱਲੋ ਮੁਫ਼ਤ ਅਨਾਜ ਦਿੱਤਾ ਜਾ ਰਿਹਾ ਹੈ ਅਤੇ ਇਸ ਸਕੀਮ ਨੂੰ ਅਗਲੇ ਪੰਜ ਸਾਲਾਂ ਲਈ ਹੋਰ ਵਧਾ ਦਿੱਤਾ ਗਿਆ। ਭੁੱਖਮਰੀ ਸੂਚਕ ਅੰਕ ਦੇ ਲਿਹਾਜ਼ ਨਾਲ ਵੀ ਭਾਰਤ 125 ਦੇਸ਼ਾਂ ’ਚੋਂ 111ਵੇਂ ਸਥਾਨ ’ਤੇ ਹੈ। ਭੁੱਖਮਰੀ ਦਾ ਕਾਰਨ ਇਹ ਨਹੀਂ ਕਿ ਇੱਥੇ ਅਨਾਜ ਦੀ ਪੈਦਾਵਾਰ ਘੱਟ ਹੋ ਰਹੀ ਹੈ। ਭਾਰਤ ਦੇ ਕਿਸਾਨ ਆਬਾਦੀ ਦੀਆਂ ਲੋੜਾਂ ਨਾਲੋਂ ਕਿਤੇ ਵੱਧ ਉਤਪਾਦਨ ਕਰਦੇ ਹਨ ਪਰ ਅਨਾਜ ਦਾ ਭੰਡਾਰਨ ਤੇ ਕਾਲਾਬਜ਼ਾਰੀ ਕਰ ਕੇ ਇਕ ਪਾਸੇ ਵੱਡੇ ਪੂੰਜੀਪਤੀਆਂ ਵੱਲੋਂ ਮੁਨਾਫ਼ਾ ਕਮਾਇਆ ਜਾ ਰਿਹਾ ਹੈ। ਗੁਦਾਮਾਂ ਵਿਚ ਅੰਨ ਗਲ-ਸੜ ਰਿਹਾ ਹੁੰਦਾ ਹੈ ਜੋ ਲੋੜਵੰਦਾਂ ਵਿਚ ਵੰਡਿਆ ਨਹੀਂ ਜਾਂਦਾ। ਦੂਸਰੇ ਪਾਸੇ ਜ਼ਿਆਦਾਤਰ ਲੋਕ ਰੁਜ਼ਗਾਰ ਵਿਹੂਣੇ ਹੋਣ ਕਾਰਨ ਉਨ੍ਹਾਂ ਦੀ ਖ਼ਰੀਦ ਸ਼ਕਤੀ ਘਟੀ ਹੈ। ਮਹਿੰਗਾਈ, ਭੁੱਖਮਰੀ, ਕੁਪੋਸ਼ਣ ਦਾ ਸਿੱਧਾ ਸਬੰਧ ਪੂੰਜੀ ਕੁਝ ਹੱਥਾਂ ਵਿਚ ਕੇਂਦਰਿਤ ਹੁੰਦੀ ਜਾਣ ਨਾਲ ਹੈ। ਗ਼ਰੀਬੀ ਤੇ ਭੁੱਖਮਰੀ ਦੀ ਹਾਲਤ ਇਹ ਹੈ ਕਿ ਦੇਸ਼ ਦੇ 80 ਕਰੋੜ ਤੋਂ ਵੱਧ ਲੋਕਾਂ ਕੋਲ ਦੋ ਵੇਲੇ ਦੀ ਰੱਜਵੀਂ ਰੋਟੀ ਦਾ ਜੁਗਾੜ ਵੀ ਨਹੀਂ ਹੈ। ਉਹ ਸਰਕਾਰੀ ਖ਼ੈਰਾਤਾਂ ਆਟਾ-ਦਾਲ ਸਕੀਮ ਉੱਪਰ ਨਿਰਭਰ ਹਨ। ਇਸ ਮਾਮਲੇ ’ਚ ਭਾਰਤ ਤਾਂ ਪਾਕਿਸਤਾਨ, ਬੰਗਲਾਦੇਸ਼ ਅਤੇ ਸ੍ਰੀਲੰਕਾ ਵਰਗੇ ਆਪਣੇ ਗੁਆਂਢੀ ਮੁਲਕਾਂ ਤੋਂ ਵੀ ਹੇਠਾਂ ਹੈ। ਸਿਹਤ ਸਹੂਲਤਾਂ ਦੀ ਹਾਲਤ ਇਹ ਹੈ ਕਿ ਆਮ ਆਦਮੀ ਸਾਧਾਰਨ ਬਿਮਾਰੀਆਂ ਦਾ ਇਲਾਜ ਕਰਵਾਉਣ ਤੋਂ ਵੀ ਅਸਮੱਰਥ ਹੈ। ਸੈਂਕੜੇ ਲੋਕ ਰੋਜ਼ਾਨਾ ਸਹੀ ਇਲਾਜ ਨਾ ਹੋਣ ਕਾਰਨ ਮੌਤ ਦੇ ਮੂੰਹ ’ਚ ਪੈ ਰਹੇ ਹਨ। ਦੇਸ਼ ਦੀ ਅੱਧੀ ਤੋਂ ਵੱਧ ਆਬਾਦੀ ਪੀਣਯੋਗ ਸਾਫ਼ ਪਾਣੀ ਦੀ ਸਹੂਲਤ ਤੋਂ ਸੱਖਣੀ ਹੈ। ਭਿ੍ਸ਼ਟਾਚਾਰ ਦਾ ਆਲਮ ਇਹ ਹੈ ਕਿ ਮਾਮੂਲੀ ਤੋਂ ਮਾਮੂਲੀ ਕੰਮ ਵੀ ਰਿਸ਼ਵਤ ਤੋਂ ਬਿਨਾਂ ਨਹੀਂ ਹੁੰਦਾ। ਰਾਜਸੀ ਭਿ੍ਸ਼ਟਾਚਾਰ ਦੇ ਮਾਮਲੇ ’ਚ ਤਾਂ ਦੇਸ਼ ਸਮੁੱਚੀ ਦੁਨੀਆ ਵਿਚ ਬਾਜ਼ੀ ਮਾਰ ਗਿਆ ਹੈ। ਬੇਰੁਜ਼ਗਾਰੀ ਦਾ ਆਲਮ ਇਹ ਹੈ ਕਿ ਇਕ ਅਸਾਮੀ ਦਾ ਇਸ਼ਤਿਹਾਰ ਨਿਕਲਣ ’ਤੇ ਸੈਂਕੜਿਆਂ-ਹਜ਼ਾਰਾਂ ਦੀ ਤਾਦਾਦ ਵਿਚ ਚਾਹਵਾਨ ਬੇਰੁਜ਼ਗਾਰ ਅਪਲਾਈ ਕਰਦੇ ਹਨ। ਦੇਸ਼ ਦੀ ਆਰਥਿਕ ਸਥਿਤੀ ਖ਼ਰਾਬ ਹੈ ਅਤੇ ਬੇਰੁਜ਼ਗਾਰੀ ਵਧਦੀ ਜਾ ਰਹੀ ਹੈ। ਦੇਸ਼ ’ਚ ਬੇਰੁਜ਼ਗਾਰੀ ਦੀ ਦਰ ਆਪਣੇ ਸਿਖ਼ਰਲੇ ਪੜਾਅ 8.3 ਫ਼ੀਸਦੀ ’ਤੇ ਹੈ। ਬੇਰੁਜ਼ਗਾਰੀ ਦੀ ਦਰ ਪਿਛਲੇ 40 ਸਾਲਾਂ ’ਚੋਂ ਸਭ ਤੋਂ ਵੱਧ ਹੈ। ਸਰਕਾਰ ਵੱਲੋਂ ਕਿਹਾ ਜਾ ਰਿਹਾ ਹੈ ਕਿ 42 ਕਰੋੜ ਨਵੇਂ ਬੈਂਕ ਖਾਤੇ ਖੁੱਲ੍ਹੇ ਹਨ। ਗਿਆਰਾਂ ਕਰੋੜ ਨਵੇਂ ਐੱਲਪੀਜੀ ਕੁਨੈਕਸ਼ਨ ਦਿੱਤੇ ਗਏ ਹਨ, 22 ਕਰੋੜ ਲੋਕਾਂ ਦਾ ਬੀਮਾ ਕੀਤਾ ਗਿਆ ਹੈ, ਕੌਮੀ ਰਾਜਮਾਰਗਾਂ ਦੇ ਨਿਰਮਾਣ ਵਿਚ ਤੇਜ਼ੀ ਆਈ ਹੈ ਅਤੇ ਟੈਕਸ ਦਾ ਭੁਗਤਾਨ ਕਰਨ ਵਾਲੇ ਵਧੇ ਹਨ ਜਿਸ ਨਾਲ ਭਾਰਤ ਦਾ ਸਨਮਾਨ ਵਧਿਆ ਹੈ ਅਤੇ 80 ਕਰੋੜ ਲੋਕਾਂ ਨੂੰ ਮੁਫ਼ਤ ਰਾਸ਼ਨ ਮੁਹੱਈਆ ਕਰਵਾਇਆ ਗਿਆ ਹੈ ਪਰ ਅਫ਼ਸੋਸ ਕਿ ਅੱਜ ਮਨੁੱਖ ਭੋਜਨ, ਸਾਫ਼ ਤੇ ਸ਼ੁੱਧ ਖ਼ੁਰਾਕ ਵੀ ਨਹੀਂ ਖਾ ਸਕਦਾ ਕਿਉਂਕਿ ਦਾਲਾਂ, ਸਬਜ਼ੀਆਂ, ਫਲਾਂ ਅਤੇ ਦੁੱਧ, ਸਭ ਵਿਚ ਮਿਲਾਵਟ ਕੀਤੀ ਜਾਂਦੀ ਹੈ। ਐਨੀ ਦੁੱਧ ਦੀ ਪੈਦਾਵਾਰ ਨਹੀਂ ਹੈ ਜਿੰਨਾ ਮਾਰਕੀਟ ਵਿਚ ਉਪਲਬਧ ਹੈ। ਰੋਜ਼ਾਨਾ ਵਰਤੋਂ ਵਿਚ ਆਉਣ ਵਾਲੀਆਂ ਵਸਤਾਂ ਦੀ ਕਾਲਾਬਾਜ਼ਾਰੀ ਕਰ ਕੇ ਉਨ੍ਹਾਂ ਦੇ ਮੁੱਲ ਇਕਦਮ ਵਧਾਏ ਜਾ ਰਹੇ ਹਨ। ਇੱਥੋਂ ਤੱਕ ਕਿ ਮਰੀਜ਼ਾਂ ਦੀ ਤੰਦਰੁਸਤੀ ਲਈ ਖ਼ਰੀਦੀਆਂ ਜਾਣ ਵਾਲੀਆਂ ਦਵਾਈਆਂ ਵਿਚ ਵੀ ਮਿਲਾਵਟ ਕਰਨ

ਲੋਕਾਂ ’ਤੇ ਪੈ ਰਹੀ ਮਹਿੰਗਾਈ ਦੀ ਮਾਰ Read More »

ਹਾਥਰਸ ਭਗਦੜ ਮਾਮਲੇ ਵਿਚ ਛੇ ਵਿਅਕਤੀ ਗ੍ਰਿਫ਼ਤਾਰ

ਹਾਥਰਸ ਭਗਦੜ ਮਾਮਲੇ ਨੂੰ ਲੈ ਕੇ ਹੁਣ ਤੱਕ ਛੇ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਤੇ ਯੂਪੀ ਪੁਲੀਸ ਨੇ ਮੁੱਖ ਦੋਸ਼ੀ ਸੇਵਾਦਾਰ ਦੀ ਗ੍ਰਿਫ਼ਤਾਰੀ ਲਈ ਇਕ ਲੱਖ ਰੁਪਏ ਦਾ ਇਨਾਮ ਐਲਾਨਿਆ ਹੈ। ਅਲੀਗੜ੍ਹ ਰੇਂਜ ਦੇ ਪੁਲੀਸ ਕਮਿਸ਼ਨਰ ਸ਼ਲਭ ਮਾਥੁਰ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਇਸ ਮਾਮਲੇ ਵਿਚ ਦੋ ਮਹਿਲਾ ਸੇਵਾਦਾਰਾਂ ਸਣੇ 6 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮਾਮਲੇ ਦੇ ਮੁੱਖ ਮੁਲਜ਼ਮ ਮੁੱਖ ਸੇਵਾਦਾਰ ਦੇਵ ਪ੍ਰਕਾਸ਼ ਮਧੂਕਰ ਉੱਤੇ ਇਕ ਲੱਖ ਰੁਪਏ ਦਾ ਇਨਾਮ ਰੱਖਿਆ ਗਿਆ ਹੈ। ਉਸ ਦੇ ਖਿਲਾਫ਼ ਜਲਦੀ ਹੀ ਗ਼ੈਰਜ਼ਮਾਨਤੀ ਵਾਰੰਟ ਵੀ ਜਾਰੀ ਕੀਤੇ ਜਾਣਗੇ। ਭੋਲੇ ਬਾਬਾ ਤੋਂ ਪੁੱਛਗਿੱਛ ਜਾਂ ਉਸ ਦੀ ਗ੍ਰਿਫ਼ਤਾਰੀ ਦੀ ਸੰਭਾਵਨਾ ਬਾਰੇ ਪੁੱਛਣ ’ਤੇ ਮਾਥੁਰ ਨੇ ਕਿਹਾ, ‘‘ਅੱਗੇ ਕਿਸੇ ਦੀ ਗ੍ਰਿਫ਼ਤਾਰੀ ਹੋਵੇਗੀ ਜਾਂ ਨਹੀਂ ਇਹ ਜਾਂਚ ਉੱਤੇ ਨਿਰਭਰ ਕਰੇਗਾ। ਜਾਂਚ ਦੌਰਾਨ ਕਿਸੇ ਦੀ ਭੂਮਿਕਾ ਸਾਹਮਣੇ ਆਈ ਤਾਂ ਕਾਰਵਾਈ ਕਰਾਂਗੇ। ਲੋੜ ਪੈਣ ’ਤੇ ਪੁੱਛਗਿੱਛ ਵੀ ਕਰਾਂਗੇ।

ਹਾਥਰਸ ਭਗਦੜ ਮਾਮਲੇ ਵਿਚ ਛੇ ਵਿਅਕਤੀ ਗ੍ਰਿਫ਼ਤਾਰ Read More »

ਕਰਨ ਔਜਲਾ ਤੇ ਬਾਦਸ਼ਾਹ ਅਨੰਤ ਅੰਬਾਨੀ ਤੇ ਰਾਧਿਕਾ ਮਰਚੈਂਟ ਦੇ ਵਿਆਹ ਵਿਚ ਲਗਾਉਣਗੇ ਰੌਣਕਾਂ

ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ 12 ਜੁਲਾਈ ਨੂੰ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਹੇ ਹਨ ਤੇ ਉਨ੍ਹਾਂ ਦੇ ਵਿਆਹ ਤੋਂ ਪਹਿਲਾਂ ਦੇ ਜਸ਼ਨ ਪਿਛਲੇ ਮਹੀਨਿਆਂ ਤੋਂ ਸੁਰਖੀਆਂ ਵਿੱਚ ਹਨ ਅਤੇ ਜਿਵੇਂ ਹੀ ਜੋੜੇ ਦੇ ਡੀ-ਡੇ ਲਈ ਅੰਤਿਮ ਕਾਊਂਟਡਾਊਨ ਸ਼ੁਰੂ ਹੋ ਗਿਆ ਹੈ, ਵਿਆਹ ਤੋਂ ਪਹਿਲਾਂ ਦੀਆਂ ਰਸਮਾਂ ਅਤੇ ਤਿਆਰੀਆਂ ਪੂਰੇ ਜ਼ੋਰਾਂ ‘ਤੇ ਚੱਲ ਰਹੀਆਂ ਹਨ। ਅਨੰਤ ਅਤੇ ਰਾਧਿਕਾ ਦਾ ਇੱਕ ਸ਼ਾਨਦਾਰ ਸੰਗੀਤ ਸਮਾਰੋਹ 5 ਜੁਲਾਈ ਨੂੰ ਮੁੰਬਈ ਵਿੱਚ ਹੋਵੇਗਾ।ਦਿਲਚਸਪ ਗੱਲ ਇਹ ਹੈ ਕਿ, ਅਨੰਤ ਅਤੇ ਰਾਧਿਕਾ ਦਾ ਸੰਗੀਤ ਸੱਦਾ ਪੱਤਰ ਹਾਲ ਹੀ ਵਿੱਚ ਸੋਸ਼ਲ ਮੀਡੀਆ ‘ਤੇ ਸਾਹਮਣੇ ਆਇਆ ਸੀ। ਜਾਣਕਾਰੀ ਅਨੁਸਾਰ, ਸੰਗੀਤ ਸਮਾਰੋਹ ਨੀਤਾ ਮੁਕੇਸ਼ ਅੰਬਾਨੀ ਕਲਚਰਲ ਸੈਂਟਰ ਦੇ ਗ੍ਰੈਂਡ ਥੀਏਟਰ ਵਿੱਚ ਸ਼ਾਮ 7 ਵਜੇ ਤੋਂ ਸ਼ੁਰੂ ਹੋਵੇਗਾ।ਪਿੰਕਵਿਲਾ ਵਿਚ ਪ੍ਰਕਾਸ਼ਿਤ ਇਕ ਰਿਪੋਰਟ ਦੇ ਅਨੁਸਾਰ, ਰਾਧਿਕਾ ਅਤੇ ਅਨੰਤ ਦੇ ਸੰਗੀਤ ਸਮਾਰੋਹ ਵਿੱਚ ਕਈ ਵਿਸ਼ੇਸ਼ ਪ੍ਰੋਗਰਾਮ ਹੋਣਗੇ ਅਤੇ ਇਸ ਵਿਚ ਬਾਦਸ਼ਾਹ ਅਤੇ ਕਰਨ ਔਜਲਾ ਵੀ ਪਰਫਾਰਮ ਕਰਨਗੇ। ਮੀਡੀਆ ਰਿਪੋਰਟਾਂ ਤੋਂ ਇਲਾਵਾ ਇਹ ਵੀ ਸੁਝਾਅ ਦਿੱਤਾ ਗਿਆ ਹੈ ਕਿ ਬਰੂਨੋ ਮਾਰਸ ਵੀ ਸਮਾਗਮ ਵਿੱਚ ਪ੍ਰਦਰਸ਼ਨ ਕਰਨਗੇ।ਇਸ ਦੌਰਾਨ ਅਨੰਤ ਅਤੇ ਰਾਧਿਕਾ ਦੇ ਵਿਆਹ ਦੀਆਂ ਰਸਮਾਂ 12 ਜੁਲਾਈ ਤੋਂ 14 ਜੁਲਾਈ ਤੱਕ ਹੋਣਗੀਆਂ। ਜੋੜਾ 12 ਜੁਲਾਈ ਨੂੰ ਵਿਆਹ ਦੇ ਬੰਧਨ ਵਿੱਚ ਬੱਝੇਗਾ, ਜਿਸ ਤੋਂ ਬਾਅਦ 13 ਜੁਲਾਈ ਨੂੰ ਸ਼ੁਭ ਆਸ਼ੀਰਵਾਦ ਸਮਾਰੋਹ ਅਤੇ 14 ਜੁਲਾਈ ਨੂੰ ਵਿਆਹ ਦੀ ਰਿਸੈਪਸ਼ਨ ਹੋਵੇਗੀ।

ਕਰਨ ਔਜਲਾ ਤੇ ਬਾਦਸ਼ਾਹ ਅਨੰਤ ਅੰਬਾਨੀ ਤੇ ਰਾਧਿਕਾ ਮਰਚੈਂਟ ਦੇ ਵਿਆਹ ਵਿਚ ਲਗਾਉਣਗੇ ਰੌਣਕਾਂ Read More »

ਬਿਹਾਰ ‘ਚ ਡਿੱਗੇ ਪੁਲਾਂ ਨੂੰ ਲੈ ਕੇ ਸੁਪਰੀਮ ਕੋਰਟ ‘ਚ ਪਟੀਸ਼ਨ ਦਾਇਰ

ਸੁਪਰੀਮ ਕੋਰਟ ਵਿਚ ਜਨਹਿਤ ਪਟੀਸ਼ਨ (ਪੀਆਈਐਲ) ਦਾਇਰ ਕੀਤੀ ਗਈ ਸੀ। ਉਕਤ ਪਟੀਸ਼ਨ ‘ਚ ਬਿਹਾਰ ਸਰਕਾਰ ਨੂੰ ਨਿਰਦੇਸ਼ ਦੇਣ ਦੀ ਮੰਗ ਕੀਤੀ ਗਈ ਹੈ ਕਿ ਉਹ ਸੰਪੂਰਨ ਢਾਂਚਾਗਤ ਆਡਿਟ ਕਰੇ ਅਤੇ ਕਿਸੇ ਵੀ ਕਮਜ਼ੋਰ ਪੁਲਾਂ ਦੀ ਪਛਾਣ ਕਰਨ ਲਈ ਉੱਚ ਪੱਧਰੀ ਮਾਹਿਰ ਕਮੇਟੀ ਦਾ ਗਠਨ ਕਰੇ, ਜਿਸ ਨੂੰ ਢਾਹੁਣ ਜਾਂ ਮਜ਼ਬੂਤ ਕਰਨ ਦੀ ਲੋੜ ਹੋ ਸਕਦੀ ਹੈ। ਇਹ ਪਟੀਸ਼ਨ ਪਿਛਲੇ 15 ਦਿਨਾਂ ’ਚ 9 ਪੁਲਾਂ (ਨਿਰਮਾਣ ਅਧੀਨ ਪੁਲਾਂ ਸਮੇਤ) ਦੇ ਡਿੱਗਣ ਦੀਆਂ ਰਿਪੋਰਟਾਂ ਦੇ ਮੱਦੇਨਜ਼ਰ ਦਾਇਰ ਕੀਤੀ ਗਈ ਸੀ। ਪਟੀਸ਼ਨ ਦੇ ਅਨੁਸਾਰ, ਪੁਲਾਂ ਦੇ ਢਹਿ ਜਾਣ ਨਾਲ ਖੇਤਰ ’ਚ ਪੁਲ ਦੇ ਬੁਨਿਆਦੀ ਢਾਂਚੇ ਦੀ ਸੁਰੱਖਿਆ ਅਤੇ ਭਰੋਸੇਯੋਗਤਾ ਬਾਰੇ ਮਹੱਤਵਪੂਰਨ ਚਿੰਤਾਵਾਂ ਪੈਦਾ ਹੁੰਦੀਆਂ ਹਨ, ਖਾਸ ਤੌਰ ‘ਤੇ ਬਿਹਾਰ ਭਾਰਤ ਵਿਚ ਸਭ ਤੋਂ ਵੱਧ ਹੜ੍ਹ ਨਾਲ ਪ੍ਰਭਾਵਿਤ ਰਾਜ ਹੈ। ਪੀਆਈਐਲ ਨੇ ਨਾ ਕੇਵਲ ਆਡਿਟ ਬਲਕਿ ਉੱਚ ਪੱਧਰੀ ਮਾਹਿਰ ਕਮੇਟੀ ਦੇ ਗਠਨ ਦੀ ਵੀ ਮੰਗ ਕੀਤੀ। ਇਹ ਕਮੇਟੀ ਸਾਰੇ ਪੁਲਾਂ ਦੀ ਵਿਸਤ੍ਰਿਤ ਨਿਰੀਖਣ ਅਤੇ ਨਿਰੰਤਰ ਨਿਗਰਾਨੀ ਲਈ ਜ਼ਿੰਮੇਵਾਰ ਹੋਵੇਗੀ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਉਹ ਜਨਤਕ ਵਰਤੋਂ ਲਈ ਸੁਰੱਖਿਅਤ ਹਨ। ਪਟੀਸ਼ਨਕਰਤਾ ਨੇ ਰਾਸ਼ਟਰੀ ਰਾਜਮਾਰਗ ਅਤੇ ਕੇਂਦਰੀ ਪ੍ਰਯੋਜਿਤ ਯੋਜਨਾ ਦੀ ਸੰਭਾਲ ਲਈ 4 ਮਾਰਚ, 2024 ਦੀ ਆਪਣੀ ਨੀਤੀ ਦੁਆਰਾ ਭਾਰਤ ਸਰਕਾਰ ਦੇ ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਦੁਆਰਾ ਵਿਕਸਤ ਕੀਤੀ ਉਸੇ ਵਿਧੀ ਦੇ ਅਧਾਰ ‘ਤੇ ਪੁਲਾਂ ਦੀ ਅਸਲ-ਸਮੇਂ ਦੀ ਨਿਗਰਾਨੀ ਦੀ ਮੰਗ ਕੀਤੀ। ਪੀਆਈਐਲ ਵਿੱਚ ਅਰਰੀਆ, ਸੀਵਾਨ, ਮਧੂਬਨੀ ਅਤੇ ਕਿਸ਼ਨਗੰਜ ਜ਼ਿਲ੍ਹਿਆਂ ਸਮੇਤ ਨਦੀ ਦੇ ਖੇਤਰਾਂ ਦੇ ਆਲੇ-ਦੁਆਲੇ ਕਈ ਪੁਲ ਡਿੱਗਣ ਦੀਆਂ ਘਟਨਾਵਾਂ ਨੂੰ ਉਜਾਗਰ ਕੀਤਾ ਗਿਆ ਹੈ। ਇਸ ਸਬੰਧੀ ਪਟੀਸ਼ਨਰ ਨੇ ਕਿਹਾ ਕਿ “ਇਹ ਗੰਭੀਰ ਚਿੰਤਾ ਦਾ ਵਿਸ਼ਾ ਹੈ ਕਿ ਬਿਹਾਰ ਵਰਗੇ ਰਾਜ, ਜੋ ਕਿ ਭਾਰਤ ਦਾ ਸਭ ਤੋਂ ਵੱਧ ਹੜ੍ਹ ਪ੍ਰਭਾਵਿਤ ਰਾਜ ਹੈ, ਰਾਜ ਵਿਚ ਕੁੱਲ ਹੜ੍ਹ ਪ੍ਰਭਾਵਿਤ ਖੇਤਰ 68,800 ਵਰਗ ਕਿਲੋਮੀਟਰ ਹੈ, ਜੋ ਕਿ ਕੁੱਲ ਭੂਗੋਲਿਕ ਖੇਤਰ ਦਾ 73.06 ਪ੍ਰਤੀਸ਼ਤ ਹੈ। ਇਸ ਲਈ, ਬਿਹਾਰ ਵਿਚ ਪੁਲ ਦੇ ਡਿੱਗਣ ਦਾ ਖਤਰਾ ਹੈ ਅਜਿਹੀਆਂ ਨਿਯਮਤ ਘਟਨਾਵਾਂ ਸਭ ਤੋਂ ਵੱਧ ਵਿਨਾਸ਼ਕਾਰੀ ਹਨ ਕਿਉਂਕਿ ਲੋਕਾਂ ਦੀਆਂ ਜਾਨਾਂ ਦਾਅ ‘ਤੇ ਹਨ, ਇਸ ਲਈ ਉਸਾਰੀ ਅਧੀਨ ਪੁਲ ਆਪਣੇ ਮੁਕੰਮਲ ਹੋਣ ਤੋਂ ਪਹਿਲਾਂ ਹੀ ਢਹਿ ਜਾਣ ਕਾਰਨ ਜਾਨਾਂ ਬਚਾਉਣ ਲਈ ਇਸ ਮਾਣਯੋਗ ਅਦਾਲਤ ਦੇ ਤੁਰੰਤ ਦਖਲ ਦੀ ਲੋੜ ਹੈ। ਇਹ ਪਟੀਸ਼ਨ ਐਡਵੋਕੇਟ ਬ੍ਰਜੇਸ਼ ਸਿੰਘ ਵਲੋਂ ਦਾਇਰ ਕੀਤੀ ਹੈ।

ਬਿਹਾਰ ‘ਚ ਡਿੱਗੇ ਪੁਲਾਂ ਨੂੰ ਲੈ ਕੇ ਸੁਪਰੀਮ ਕੋਰਟ ‘ਚ ਪਟੀਸ਼ਨ ਦਾਇਰ Read More »

ਸਵਾਤੀ ਮਾਲੀਵਾਲ ’ਤੇ ਦਿੱਲੀ ਸਰਕਾਰ ਵਿਰੁੱਧ ‘ਫਰਜ਼ੀ’ ਦਾਅਵੇ ਕਰਨ ਦਾ ਦੋਸ਼

ਦਿੱਲੀ ਮਹਿਲਾ ਕਮਿਸ਼ਨ ਮੈਂਬਰ ਕਿਰਨ ਨੇਗੀ ਅਤੇ ਫਿਰਦੌਸ ਖਾਨ ਨੇ ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ ਵੱਲੋਂ ਦਿੱਲੀ ਸਰਕਾਰ ’ਤੇ ਹਾਲ ਹੀ ਵਿੱਚ ਲਾਏ ਗਏ ਦੋਸ਼ਾਂ ਨੂੰ ਚੁਣੌਤੀ ਦਿੱਤੀ ਹੈ। ਉਨ੍ਹਾਂ ਨੇ ਸਵਾਤੀ ਨੂੰ ਇੱਕ ਪੱਤਰ ਲਿਖ ਕੇ ਉਸ ’ਤੇ 700 ਤੋਂ ਵੱਧ ਔਰਤਾਂ ਦੇ ਸੰਘਰਸ਼ ਨੂੰ ਆਪਣੇ ਨਿੱਜੀ ਸਿਆਸੀ ਲਾਭ ਲਈ ਵਰਤਣ ਦਾ ਦੋਸ਼ ਵੀ ਲਗਾਇਆ ਹੈ। ਦੱਸ ਦੇਈਏ ਕਿ ਮਾਲੀਵਾਲ ਨੇ ਦਿੱਲੀ ਮਹਿਲਾ ਕਮਿਸ਼ਨ ਨੂੰ ਲੋੜੀਂਦੇ ਫੰਡ ਜਾਰੀ ਕਰਨ ਵਿੱਚ ਅਸਫ਼ਲ ਰਹਿਣ ’ਤੇ ਦਿੱਲੀ ਸਰਕਾਰ ਦੀ ਜਨਤਕ ਤੌਰ ’ਤੇ ਆਲੋਚਨਾ ਕੀਤੀ ਸੀ। ਨੇਗੀ ਅਤੇ ਫਿਰਦੋਸ ਨੇ ਇਨ੍ਹਾਂ ਦਾਅਵਿਆਂ ਦਾ ਜ਼ੋਰਦਾਰ ਖੰਡਨ ਕੀਤਾ ਅਤੇ ਕਿਹਾ ਕਿ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਦੀ ਅਗਵਾਈ ਹੇਠ ਦਿੱਲੀ ਸਰਕਾਰ ਨੇ 2015 ਤੋਂ ਲੈ ਕੇ ਹੁਣ ਤੱਕ ਦਿੱਲੀ ਮਹਿਲਾ ਕਮਿਸ਼ਨ ਦੇ ਬਜਟ ਵਿੱਚ ਚੋਖਾ ਵਾਧਾ ਕੀਤਾ ਹੈ। ਬਜਟ ਸਿਰਫ ਦੋ ਸਾਲਾਂ ਵਿੱਚ 5 ਕਰੋੜ ਰੁਪਏ ਤੋਂ ਵਧ ਕੇ 35 ਕਰੋੜ ਰੁਪਏ ਹੋ ਗਿਆ, ਜਿਸ ਨਾਲ ਕੰਮਕਾਜ ਦੇ ਵਿਸਥਾਰ ਦੀ ਇਜਾਜ਼ਤ ਦਿੱਤੀ ਗਈ। ਇਸ ਪੱਤਰ ਰਾਹੀਂ ਸਵਾਤੀ ਮਾਲੀਵਾਲ ਵੱਲੋਂ 181 ਮਹਿਲਾ ਹੈਲਪਲਾਈਨ ਨੂੰ ਬੰਦ ਕਰਨ ਅਤੇ ਦਿੱਲੀ ਮਹਿਲਾ ਕਮਿਸ਼ਨ ਨੂੰ ਫੰਡ ਰੋਕਣ ਦੇ ਦਾਅਵਿਆਂ ਦਾ ਖੰਡਨ ਕੀਤਾ ਗਿਆ ਹੈ। ਨੇਗੀ ਨੇ ਦੋਸ਼ ਲਾਇਆ ਕਿ ਦਿੱਲੀ ਦੇ ਉਪ ਰਾਜਪਾਲ ਨੇ ਅਦਾਲਤ ਦੇ ਨਿਰਦੇਸ਼ਾਂ ਦੇ ਬਾਵਜੂਦ ਨਵੰਬਰ 2023 ਤੋਂ ਡੀਸੀਡਬਲਿਊ ਦੇ ਫੰਡਾਂ ਨੂੰ ਰੋਕ ਦਿੱਤਾ ਹੈ। ਨੇਗੀ ਅਤੇ ਫਿਰਦੋਸ ਨੇ ਕਿਹਾ ਕਿ ਮਾਲੀਵਾਲ ਚੁਣੀ ਹੋਈ ਸਰਕਾਰ ਨੂੰ ਨਿਸ਼ਾਨਾ ਬਣਾਉਣ ਦੀ ਬਜਾਏ ਐੱਲਜੀ ਅਤੇ ਹੋਰਾਂ ਨੂੰ ਬੇਨਕਾਬ ਕਰਨ ’ਤੇ ਧਿਆਨ ਕੇਂਦਰਿਤ ਕਰਨ, ਜੋ ਕਮਿਸ਼ਨ ਦੀ ਮੌਜੂਦਾ ਸਥਿਤੀ ਲਈ ਕਥਿਤ ਤੌਰ ’ਤੇ ਜ਼ਿੰਮੇਵਾਰ ਹਨ।

ਸਵਾਤੀ ਮਾਲੀਵਾਲ ’ਤੇ ਦਿੱਲੀ ਸਰਕਾਰ ਵਿਰੁੱਧ ‘ਫਰਜ਼ੀ’ ਦਾਅਵੇ ਕਰਨ ਦਾ ਦੋਸ਼ Read More »

ਹਰਿਆਣਾ ਦੀਆਂ ਸਾਰੀਆਂ 90 ਵਿਧਾਨ ਸਭਾ ਸੀਟਾਂ ’ਤੇ ਚੋਣ ਲੜਾਂਗੇ

ਹਰਿਆਣਾ ਦੇ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਨੇ ਅੱਜ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਕਿਹਾ ਕਿ ਕਿਸਾਨਾਂ ਵੱਲੋਂ ਗਠਿਤ ਸਿਆਸੀ ਜਥੇਬੰਦੀ ਅਗਲੀਆਂ ਹਰਿਆਣਾ ਵਿਧਾਨ ਸਭਾ ਚੋਣਾਂ ਵਿੱਚ ਸਾਰੀਆਂ 90 ਵਿਧਾਨ ਸਭਾ ਸੀਟਾਂ ’ਤੇ ਚੋਣ ਲੜੇਗੀ। ਉਨ੍ਹਾਂ ਨੇ ਹਾਲ ਹੀ ਵਿੱਚ ਸੰਯੁਕਤ ਸੰਘਰਸ਼ ਪਾਰਟੀ ਦਾ ਗਠਨ ਕੀਤਾ ਹੈ। ਉਹ ਅੱਜ ਦੁਪਹਿਰ ਬਾਅਦ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਪੁੱਜੇ ਸਨ। ਉਨ੍ਹਾਂ ਨੇ ਇਥੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਰੀਆਂ ਸਿਆਸੀ ਪਾਰਟੀਆਂ ਕਿਸਾਨਾਂ ਨੂੰ ਛੱਡ ਚੁੱਕੀਆਂ ਹਨ, ਜਿਸ ਕਾਰਨ ਉਨ੍ਹਾਂ ਨੇ ਚੋਣਾਂ ਲੜਨ ਲਈ ਸਿਆਸੀ ਪਾਰਟੀ ਬਣਾਈ ਹੈ। ਉਨ੍ਹਾਂ ਕਿਹਾ ਕਿ ਸਿਆਸੀ ਪਾਰਟੀਆਂ ਸਿਰਫ਼ ਵੋਟਾਂ ਹਾਸਲ ਕਰਨ ਵਿੱਚ ਹੀ ਦਿਲਚਸਪੀ ਰੱਖਦੀਆਂ ਹਨ, ਕਿਸਾਨ ਭਾਈਚਾਰੇ ਨੂੰ ਦਰਪੇਸ਼ ਸਮੱਸਿਆਵਾਂ ਤੋਂ ਉਨ੍ਹਾਂ ਦਾ ਕੋਈ ਲੈਣਾ ਦੇਣਾ ਨਹੀਂ। ਉਨ੍ਹਾਂ ਦੀ ਪਾਰਟੀ ਸਮਾਜ ਦੇ ਸਾਰੇ ਵਰਗਾਂ ਨੂੰ ਨਾਲ ਲੈ ਕੇ ਚੱਲੇਗੀ ਅਤੇ ਹਰ ਕਿਸੇ ਨੂੰ ਇਨਸਾਫ਼ ਮਿਲਣਾ ਯਕੀਨੀ ਬਣਾਏਗੀ। ਉਨ੍ਹਾਂ ਕਿਹਾ ਕਿ ਕੋਈ ਵੀ ਵਿਅਕਤੀ ਜਾਂ ਸਮਾਜ ਦਾ ਵਰਗ ਰਾਜਨੀਤੀ ਤੋਂ ਦੂਰ ਨਹੀਂ ਰਹਿ ਸਕਦਾ। ਇਕ ਕਿਸਾਨ ਵਜੋਂ ਉਹ ਜਾਣਦੇ ਹਨ ਕਿ ਕਿਸਾਨ ਨੇ ਖੇਤਾਂ ਵਿੱਚੋਂ ਨੁਕਸਾਨਦੇਹ ਨਦੀਨਾਂ ਨੂੰ ਕਿਵੇਂ ਖਤਮ ਕਰਨਾ ਹੈ।

ਹਰਿਆਣਾ ਦੀਆਂ ਸਾਰੀਆਂ 90 ਵਿਧਾਨ ਸਭਾ ਸੀਟਾਂ ’ਤੇ ਚੋਣ ਲੜਾਂਗੇ Read More »

ਮਹਿਲਾ ਕਾਂਗਰਸ ਵੱਲੋਂ ਪੰਜਾਬ ਸਰਕਾਰ ਖ਼ਿਲਾਫ਼ ਮੁਜ਼ਾਹਰਾ

ਪੰਜਾਬ ਪ੍ਰਦੇਸ਼ ਮਹਿਲਾ ਕਾਂਗਰਸ ਵੱਲੋਂ ਪ੍ਰਧਾਨ ਗੁਰਸ਼ਰਨ ਕੌਰ ਰੰਧਾਵਾ ਅਤੇ ਆਲ ਇੰਡੀਆ ਮਹਿਲਾ ਕਾਂਗਰਸ ਦੀ ਕੌਮੀ ਕੋਆਰਡੀਨੇਟਰ ਡਾ. ਜਸਲੀਨ ਕੌਰ ਸੇਠੀ ਦੀ ਅਗਵਾਈ ਹੇਠ ਅੱਜ ਜਲੰਧਰ ਦੇ ਪ੍ਰਸ਼ਾਸਨ ਅਤੇ ਸੂਬਾ ਸਰਕਾਰ ਖ਼ਿਲਾਫ਼ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ। ਇਹ ਰੋਸ ਪ੍ਰਦਰਸ਼ਨ ਜਲੰਧਰ ਪੱਛਮੀ ਖੇਤਰ ਵਿੱਚ ਪੀਣ ਵਾਲੇ ਪਾਣੀ ਦੇ ਗੰਭੀਰ ਦੂਸ਼ਿਤ ਹੋਣ ਦੇ ਪ੍ਰਤੀਕਰਮ ਵਜੋਂ ਕੀਤਾ ਗਿਆ ਸੀ। ਪਿਛਲੇ ਕੁਝ ਦਿਨਾਂ ਤੋਂ ਮਾਨਸੂਨ ਦੀ ਪਹਿਲੀ ਬਰਸਾਤ ਤੋਂ ਬਾਅਦ ਪੀਣ ਵਾਲੇ ਪਾਣੀ ਵਿੱਚ ਸੀਵਰੇਜ ਦੇ ਪਾਣੀ ਦੀ ਮਿਲਾਵਟ ਹੋ ਰਹੀ ਹੈ। ਸੀਜ਼ਨ ਦੀ ਸ਼ੁਰੂਆਤੀ ਬਰਸਾਤ ਤੋਂ ਬਾਅਦ ਇਸ ਖੇਤਰ ਨੂੰ ਭਾਰੀ ਸੇਮ ਦਾ ਸਾਹਮਣਾ ਕਰਨਾ ਪਿਆ ਹੈ, ਜਿਸ ਵਿੱਚ ਜਲੰਧਰ ਪੱਛਮੀ ਦੇ ਵੱਡੇ ਖੇਤਰ ਗਲਤ ਨਿਕਾਸੀ ਪ੍ਰਣਾਲੀਆਂ ਕਾਰਨ ਗੋਡੇ-ਗੋਡੇ ਪਾਣੀ ਵਿੱਚ ਡੁੱਬ ਗਏ ਹਨ। ਇਹ ਸਥਿਤੀ ਮਹੱਤਵਪੂਰਨ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਇਸ ਨਾਲ ਮੱਛਰ ਪੈਦਾ ਹੁੰਦੇ ਹਨ ਅਤੇ ਟਾਈਫਾਈਡ ਵਰਗੀਆਂ ਹੋਰ ਸਿਹਤ ਸਮੱਸਿਆਵਾਂ ਹੁੰਦੀਆਂ ਹਨ, ਜੋ ਮਾਨਸੂਨ ਦੇ ਮੌਸਮ ਦੌਰਾਨ ਪ੍ਰਚਲਿਤ ਹੁੰਦੀਆਂ ਹਨ। ਰੋਸ ਮਾਰਚ ਕਰਨ ਤੋਂ ਪਹਿਲਾਂ ਬਸਤੀ ਗੁਜਨ ਪਾਰਕ ਅਤੇ ਬਸਤੀ ਸ਼ੇਖ ਵਿਖੇ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਪ੍ਰਦਰਸ਼ਨਕਾਰੀਆਂ ਨੇ ਨਗਰ ਨਿਗਮ ਜ਼ੋਨਲ ਦਫ਼ਤਰ ਵੱਲ ਰੋਸ ਮਾਰਚ ਕੀਤਾ। ਪ੍ਰਦਰਸ਼ਨਕਾਰੀਆਂ ਨੇ ਤੁਰੰਤ ਕਾਰਵਾਈ ਦੀ ਮੰਗ ਕਰਦਿਆਂ ਨਗਰ ਨਿਗਮ ਦਫ਼ਤਰ ਦੇ ਬਾਹਰ ਗੰਦੇ ਪਾਣੀ ਦੇ ਘੜਿਆਂ ਨੂੰ ਪ੍ਰਤੀਕ ਰੂਪ ਵਿੱਚ ਤੋੜਿਆ ਗਿਆ। ਇਸ ਧਰਨੇ ਵਿੱਚ ਵੱਡੀ ਗਿਣਤੀ ਵਿੱਚ ਪਾਣੀ ਦੇ ਦੂਸ਼ਿਤ ਹੋਣ ਤੋਂ ਪ੍ਰਭਾਵਿਤ ਪਰਿਵਾਰਾਂ ਨੇ ਆਪਣਾ ਸਮਰਥਨ ਪ੍ਰਗਟ ਕਰਨ ਲਈ ਸ਼ਮੂਲੀਅਤ ਕੀਤੀ।ਪੰਜਾਬ ਪ੍ਰਦੇਸ਼ ਮਹਿਲਾ ਕਾਂਗਰਸ ਦੀ ਪ੍ਰਧਾਨ ਗੁਰਸ਼ਰਨ ਕੌਰ ਰੰਧਾਵਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਪੀਣ ਵਾਲਾ ਸਾਫ਼ ਪਾਣੀ ਮੁੱਢਲਾ ਅਧਿਕਾਰ ਹੈ ਅਤੇ ਜਲੰਧਰ ਪੱਛਮੀ ਦੇ ਵਾਸੀਆਂ ਨੂੰ ਇਹ ਮੁਹੱਈਆ ਕਰਵਾਉਣ ਵਿੱਚ ਨਾਕਾਮ ਰਹਿਣ ਲਈ ਪ੍ਰਸ਼ਾਸਨ ਦੀ ਆਲੋਚਨਾ ਕੀਤੀ। ਪ੍ਰਧਾਨ ਰੰਧਾਵਾ ਨੇ ਜਲੰਧਰ ਪੱਛਮੀ ਦੇ ਵਸਨੀਕਾਂ ਨੂੰ 10 ਜੁਲਾਈ ਨੂੰ ਹੋਣ ਵਾਲੀਆਂ ਜ਼ਿਮਨੀ ਚੋਣਾਂ ਵਿੱਚ ਕਾਂਗਰਸ ਨੂੰ ਵੋਟ ਦੇਣ ਦੀ ਅਪੀਲ ਕਰਦਿਆਂ ਕਿਹਾ ਕਿ ਇਲਾਕੇ ਦੀ ਅਸਲ ਤਰੱਕੀ ਅਤੇ ਬਿਹਤਰੀ ਨੂੰ ਯਕੀਨੀ ਬਣਾਉਣ ਲਈ ਸੁਰਿੰਦਰ ਕੌਰ ਨੂੰ ਆਪਣਾ ਵੋਟ ਦੇ ਕੇ ਕਾਮਯਾਬ ਕਰੋ।

ਮਹਿਲਾ ਕਾਂਗਰਸ ਵੱਲੋਂ ਪੰਜਾਬ ਸਰਕਾਰ ਖ਼ਿਲਾਫ਼ ਮੁਜ਼ਾਹਰਾ Read More »

Vivo T3 Lite 5G ਦੀ ਲਾਈਵ ਹੋਈ ਪਹਿਲੀ ਸੇਲ

ਜੇ ਤੁਸੀਂ ਨਵਾਂ ਫੋਨ ਖਰੀਦਣ ਦੀ ਯੋਜਨਾ ਬਣਾ ਰਹੇ ਹੋ ਤਾਂ ਇਹ ਜਾਣਕਾਰੀ ਤੁਹਾਡੇ ਲਈ ਫਾਇਦੇਮੰਦ ਹੋ ਸਕਦੀ ਹੈ। ਅੱਜ Vivo ਦੇ ਨਵੇਂ ਲਾਂਚ ਕੀਤੇ ਗਏ ਫੋਨ Vivo T3 Lite 5G ਦੀ ਪਹਿਲੀ ਵਿਕਰੀ ਲਾਈਵ ਹੋ ਗਈ ਹੈ।ਪਹਿਲੀ ਸੇਲ ‘ਚ ਫੋਨ ਨੂੰ ਸਸਤੇ ‘ਚ ਖਰੀਦਣ ਦਾ ਮੌਕਾ ਹੈ। ਇਸ ਫੋਨ ਦੀ ਵਿਕਰੀ ਅੱਜ ਦੁਪਹਿਰ 12 ਵਜੇ ਤੋਂ ਲਾਈਵ ਹੋ ਗਈ ਹੈ। ਆਓ ਇਸ ਫੋਨ ਦੇ ਸਪੈਸਿਕਸ, ਕੀਮਤ ਅਤੇ ਵਿਕਰੀ ਦੇ ਵੇਰਵਿਆਂ ਬਾਰੇ ਸਾਰੀ ਜਾਣਕਾਰੀ ‘ਤੇ ਜਲਦੀ ਇੱਕ ਨਜ਼ਰ ਮਾਰੀਏ- ਕੰਪਨੀ Vivo T3 Lite 5G ਨੂੰ 4GB + 128GB ਅਤੇ 6GB + 128GB ਵੇਰੀਐਂਟ ਵਿੱਚ ਲਿਆਉਂਦੀ ਹੈ। ਫੋਨ ਦੀ ਸ਼ੁਰੂਆਤੀ ਕੀਮਤ 11 ਹਜ਼ਾਰ ਰੁਪਏ ਤੋਂ ਘੱਟ ਹੈ। 4GB RAM + 128GB ਸਟੋਰੇਜ ਵੇਰੀਐਂਟ ਦੀ ਕੀਮਤ 10,499 ਰੁਪਏ ਹੈ। 6GB RAM + 128GB ਸਟੋਰੇਜ ਵੇਰੀਐਂਟ ਦੀ ਕੀਮਤ 11,499 ਰੁਪਏ ਹੈ। ਗਾਹਕ ਛੋਟ ‘ਤੇ ਵੀਵੋ ਫੋਨ ਖਰੀਦ ਸਕਦੇ ਹਨ। HDFC ਬੈਂਕ ਕ੍ਰੈਡਿਟ ਅਤੇ ਡੈਬਿਟ ਕਾਰਡ ਲੈਣ-ਦੇਣ ਦੇ ਨਾਲ ਫੋਨ ‘ਤੇ 500 ਰੁਪਏ ਦੀ ਛੋਟ ਪ੍ਰਾਪਤ ਕੀਤੀ ਜਾ ਸਕਦੀ ਹੈ। ਭਾਵ ਅੱਜ ਇਸ ਫੋਨ ਨੂੰ 9999 ਰੁਪਏ ਦੀ ਸ਼ੁਰੂਆਤੀ ਕੀਮਤ ‘ਤੇ ਖਰੀਦਣ ਦਾ ਮੌਕਾ ਮਿਲੇਗਾ। ਕੰਪਨੀ ਮੀਡੀਆਟੇਕ ਡਾਇਮੈਂਸਿਟੀ 6300 ਪ੍ਰੋਸੈਸਰ ਦੇ ਨਾਲ ਵੀਵੋ ਫੋਨ ਲਿਆਉਂਦੀ ਹੈ। ਵੀਵੋ ਫੋਨ 6.56 ਇੰਚ, 1612 × 720 ਪਿਕਸਲ ਰੈਜ਼ੋਲਿਊਸ਼ਨ, LCD ਕਿਸਮ ਦੀ ਡਿਸਪਲੇ ਨਾਲ ਆਉਂਦਾ ਹੈ। ਫੋਨ 90 Hz ਰਿਫਰੈਸ਼ ਰੇਟ ਸਪੋਰਟ ਨਾਲ ਆਉਂਦਾ ਹੈ। ਵੀਵੋ ਫੋਨ LPDDR4X ਰੈਮ ਕਿਸਮ ਅਤੇ eMMC 5.1 ROM ਕਿਸਮ ਦੇ ਨਾਲ ਆਉਂਦਾ ਹੈ। ਫ਼ੋਨ 4GB/6GB ਰੈਮ ਅਤੇ 128GB ਸਟੋਰੇਜ ਨਾਲ ਲੈਸ ਹੈ। ਕੰਪਨੀ Vivo ਫੋਨ ਨੂੰ 5000mAh ਬੈਟਰੀ ਅਤੇ 15W ਚਾਰਜਿੰਗ ਪਾਵਰ ਫੀਚਰ ਨਾਲ ਲੈ ਕੇ ਆਈ ਹੈ। ਵੀਵੋ ਫੋਨ 50MP + 2MP ਰੀਅਰ ਕੈਮਰਾ ਅਤੇ 8MP ਫਰੰਟ ਕੈਮਰਾ ਦੇ ਨਾਲ ਆਉਂਦਾ ਹੈ।

Vivo T3 Lite 5G ਦੀ ਲਾਈਵ ਹੋਈ ਪਹਿਲੀ ਸੇਲ Read More »

ਤਨਖਾਹਦਾਰ ਟੈਕਸਦਾਤਾਵਾਂ ਲਈ ਸਟੈਂਡਰਡ ਡਿਡਕਸ਼ਨ ਵਧ ਕੇ 1 ਲੱਖ ਰੁਪਏ ਤੱਕ ਹੋ ਸਕਦੀ ਹੈ

ਵਿੱਤ ਮੰਤਰੀ ਨਿਰਮਲਾ ਸੀਤਾਰਮਨ ਇਸ ਮਹੀਨੇ ਦੇ ਤੀਜੇ ਹਫ਼ਤੇ ਕੇਂਦਰੀ ਬਜਟ ਪੇਸ਼ ਕਰਨਗੇ। ਤਨਖਾਹਦਾਰ ਵਰਗ ਨੂੰ ਇਸ ਬਜਟ ਤੋਂ ਕਾਫੀ ਉਮੀਦਾਂ ਹਨ। ਸਟੈਂਡਰਡ ਡਿਡਕਸ਼ਨ ਇਹਨਾਂ ਵਿੱਚੋਂ ਇੱਕ ਹੈ। ਵਰਤਮਾਨ ਵਿੱਚ, ਰੁਜ਼ਗਾਰ ਪ੍ਰਾਪਤ ਲੋਕਾਂ ਨੂੰ ਹਰ ਸਾਲ 50,000 ਰੁਪਏ ਦੀ ਸਟੈਂਡਰਡ ਡਿਡਕਸ਼ਨ ਮਿਲਦੀ ਹੈ। ਉਮੀਦ ਹੈ ਕਿ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਇਸ ਨੂੰ ਵਧਾ ਕੇ 1 ਲੱਖ ਰੁਪਏ ਕਰ ਸਕਦੇ ਹਨ। ਮਿਆਰੀ ਕਟੌਤੀ ਜਾਂ ਸਟੈਂਡਰਡ ਡਿਡਕਸ਼ਨ ਦਾ ਲਾਭ ਨਵੀਂ ਅਤੇ ਪੁਰਾਣੀ ਇਨਕਮ ਟੈਕਸ ਪ੍ਰਣਾਲੀਆਂ ਦੋਵਾਂ ਵਿੱਚ ਉਪਲਬਧ ਹੈ। ਸਰਕਾਰ ਨੇ ਬਜਟ 2018 ਵਿੱਚ ਸਟੈਂਡਰਡ ਡਿਡਕਸ਼ਨ (Standard Deduction) ਦਾ ਐਲਾਨ ਕੀਤਾ ਸੀ। ਪਰ, ਇਸ ਦੀ ਬਜਾਏ, ਯਾਤਰਾ ਭੱਤਾ (ਰੁਪਏ 19,200) ਅਤੇ ਮੈਡੀਕਲ ਕਟੌਤੀ (ਰੁਪਏ 15,000) ਵਾਪਸ ਲੈ ਲਿਆ ਗਿਆ ਸੀ। ਬਜਟ 2018 ਵਿੱਚ ਮਿਆਰੀ ਕਟੌਤੀ ਨੂੰ ਵਧਾ ਕੇ 50,000 ਰੁਪਏ ਕਰ ਦਿੱਤਾ ਗਿਆ ਸੀ। ਪਰ, ਉਦੋਂ ਤੋਂ ਇਸ ਨੂੰ ਵਧਾਉਣ ਦੀ ਮੰਗ ਕੀਤੀ ਜਾ ਰਹੀ ਹੈ। ਇਸ ਦਾ ਕਾਰਨ ਇਹ ਹੈ ਕਿ ਯਾਤਰਾ ਭੱਤਾ ਅਤੇ ਮੈਡੀਕਲ ਡਿਡਕਸ਼ਨ ਸਮੇਤ ਕੁੱਲ 34,200 ਰੁਪਏ ਦੀ ਡਿਡਕਸ਼ਨ ਉਪਲਬਧ ਸੀ। ਇਸ ਲਈ 50,000 ਰੁਪਏ ਦੀ ਡਿਡਕਸ਼ਨ ਨਾਲ ਤਨਖਾਹਦਾਰ ਵਰਗ ਨੂੰ ਮਾਮੂਲੀ ਰਾਹਤ ਮਿਲੀ ਹੈ। ਸਟੈਂਡਰਡ ਡਿਡਕਸ਼ਨ ਦਾ ਫਾਇਦਾ ਸਿਰਫ ਕੰਮ ਕਰਨ ਵਾਲੇ ਲੋਕਾਂ ਨੂੰ ਹੀ ਮਿਲਦਾ ਹੈ। ਇਸ ਕਟੌਤੀ ਦਾ ਦਾਅਵਾ ਕਰਨ ਲਈ, ਰੁਜ਼ਗਾਰਦਾਤਾਵਾਂ ਨੂੰ ਇਨਕਮ ਟੈਕਸ ਵਿਭਾਗ ਕੋਲ ਕੋਈ ਸਬੂਤ ਪੇਸ਼ ਕਰਨ ਦੀ ਲੋੜ ਨਹੀਂ ਹੈ। ਸਟੈਂਡਰਡ ਡਿਡਕਸ਼ਨ ਦਾ ਲਾਭ ਪ੍ਰਾਈਵੇਟ ਕੰਪਨੀਆਂ ਵਿੱਚ ਕੰਮ ਕਰਨ ਵਾਲੇ ਲੋਕਾਂ ਦੇ ਨਾਲ-ਨਾਲ ਸਰਕਾਰੀ ਨੌਕਰੀਆਂ ਕਰਨ ਵਾਲੇ ਲੋਕਾਂ ਨੂੰ ਵੀ ਮਿਲਦਾ ਹੈ। ਇਸ ਲਈ ਤਨਖਾਹ ਦੀ ਕੋਈ ਉਪਰਲੀ ਸੀਮਾ ਨਹੀਂ ਹੈ। ਵਿੱਤੀ ਸਾਲ 2022-23 ਤੱਕ, ਮਿਆਰੀ ਕਟੌਤੀ ਦਾ ਲਾਭ ਸਿਰਫ ਆਮਦਨ ਕਰ ਦੀ ਪੁਰਾਣੀ ਪ੍ਰਣਾਲੀ ਵਿੱਚ ਉਪਲਬਧ ਸੀ। ਵਿੱਤੀ ਸਾਲ 2023-24 ਤੋਂ ਨਵੀਂ ਵਿਵਸਥਾ ਵਿੱਚ ਟੈਕਸਦਾਤਾਵਾਂ ਨੂੰ ਵੀ ਇਸਦਾ ਲਾਭ ਮਿਲ ਰਿਹਾ ਹੈ।

ਤਨਖਾਹਦਾਰ ਟੈਕਸਦਾਤਾਵਾਂ ਲਈ ਸਟੈਂਡਰਡ ਡਿਡਕਸ਼ਨ ਵਧ ਕੇ 1 ਲੱਖ ਰੁਪਏ ਤੱਕ ਹੋ ਸਕਦੀ ਹੈ Read More »

ਮੀਂਹ ਕਾਰਨ ਲੁਧਿਆਣਾ ਹੋਇਆ ਜਲ-ਥਲ

ਸਨਅਤੀ ਸ਼ਹਿਰ ਵਿੱਚ ਬੀਤੀ ਰਾਤ ਕਰੀਬ ਇੱਕ ਘੰਟੇ ਤੱਕ ਕਾਫ਼ੀ ਤੇਜ਼ ਮੀਂਹ ਪਿਆ। ਜਦੋਂ ਰਾਤ ਨੂੰ ਮੀਂਹ ਸ਼ੁਰੂ ਹੋਇਆ ਤਾਂ ਬਿਜਲੀ ਬੰਦ ਹੋ ਗਈ। ਕਈ ਇਲਾਕਿਆਂ ਵਿੱਚ 12 ਤੋਂ 14 ਘੰਟੇ ਤੱਕ ਬਿਜਲੀ ਬੰਦ ਰਹੀ ਜਿਸ ਕਰਕੇ ਲੋਕਾਂ ਨੂੰ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਇਆ। ਮੌਸਮ ਵਿਭਾਗ ਮੁਤਾਬਕ 15 ਐੱਮਐੱਮ ਮੀਂਹ ਕਾਰਨ ਸ਼ਹਿਰ ਦੀਆਂ ਸੜਕਾਂ ’ਤੇ ਪਾਣੀ ਖੜ੍ਹਾ ਰਿਹਾ। ਹਾਲਾਂਕਿ, ਲੋਕ ਘਰਾਂ ਵਿੱਚ ਸਨ, ਇਸ ਕਰਕੇ ਸੜਕਾਂ ’ਤੇ ਖੜ੍ਹੇ ਪਾਣੀ ਕਾਰਨ ਲੋਕਾਂ ਨੂੰ ਜ਼ਿਆਦਾ ਪ੍ਰੇਸ਼ਾਨੀ ਨਹੀਂ ਹੋਈ। ਮੰਗਲਵਾਰ ਰਾਤ ਕਰੀਬ ਸਾਢੇ 10 ਵਜੇ ਮੀਂਹ ਸ਼ੁਰੂ ਹੋ ਗਿਆ। ਮੌਸਮ ਵਿਭਾਗ ਮੁਤਾਬਕ ਸ਼ਹਿਰ ਵਿੱਚ ਵੱਧ ਤੋਂ ਵੱਧ ਤਾਪਮਾਨ 33 ਡਿਗਰੀ ਦਰਜ ਕੀਤਾ ਗਿਆ ਜਦਕਿ ਘੱਟੋ- ਘੱਟ ਤਾਪਮਾਨ 25 ਡਿਗਰੀ ਦਰਜ ਕੀਤਾ ਗਿਆ। ਮੌਸਮ ਵਿਭਾਗ ਮੁਤਾਬਕ 7 ਜੁਲਾਈ ਤੱਕ ਮੌਨਸੂਨ ਕਾਰਨ ਸ਼ਹਿਰ ਵਿੱਚ ਮੀਂਹ ਪੈਣ ਦੇ ਆਸਾਰ ਹਨ। ਮੀਂਹ ਪੈਣ ਕਾਰਨ ਸ਼ਹਿਰ ਦੇ ਕਾਫ਼ੀ ਇਲਾਕਿਆਂ ਵਿੱਚ ਪਾਣੀ ਭਰ ਗਿਆ। ਕੁੱਝ ਇਲਾਕਿਆਂ ਵਿੱਚ ਤਾਂ ਪਾਣੀ ਮੀਂਹ ਪੈਣ ਤੋਂ ਬਾਅਦ ਨਿਕਲ ਗਿਆ। ਪਰ ਕਾਫ਼ੀ ਇਲਾਕੇ ਅਜਿਹੇ ਵੀ ਸਨ ਜਿੱਥੇ ਪਾਣੀ ਸਵੇਰ ਤੱਕ ਖੜ੍ਹਾ ਰਿਹਾ ਜਿਸ ਕਾਰਨ ਲੋਕਾਂ ਨੂੰ ਸਵੇਰੇ ਕਾਫ਼ੀ ਪ੍ਰੇਸ਼ਾਨੀ ਝੱਲਣੀ ਪਈ। ਸ਼ਹਿਰ ਦੇ ਹੈਬੋਵਾਲ, ਸਰਦਾਰ ਨਗਰ, ਕੈਲਾਸ਼ ਨਗਰ, ਸੁੰਦਰ ਨਗਰ, ਸੁਭਾਸ਼ਨਗਰ, ਗੁਰਦੇਵ ਨਗਰ, ਸ਼ਿਵਾਜੀ ਨਗਰ ਸਣੇ ਕਾਫ਼ੀ ਇਲਾਕੇ ਅਜਿਹੇ ਸਨ, ਜਿਥੇ ਸਵੇਰ ਤੱਕ ਪਾਣੀ ਖੜ੍ਹਾ ਰਿਹਾ। ਮੀਂਹ ਪੈਣਾ ਸ਼ੁਰੂ ਹੁੰਦੇ ਹੀ ਸ਼ਹਿਰ ਦੇ ਜ਼ਿਆਦਾਤਰ ਇਲਾਕਿਆਂ ਵਿੱਚ ਬਿਜਲੀ ਬੰਦ ਹੋ ਗਈ। ਕਈ ਇਲਾਕਿਆਂ ਵਿੱਚ ਤਾਂ ਮੀਂਹ ਰੁੱਕਣ ਤੋਂ ਬਾਅਦ ਬਿਜਲੀ ਦੀ ਸਪਲਾਈ ਚਾਲੂ ਹੋ ਗਈ ਪਰ ਕਾਫ਼ੀ ਇਲਾਕੇ ਅਜਿਹੇ ਸਨ, ਜਿਥੇ ਰਾਤ ਦੀ ਗਈ ਬਿਜਲੀ ਸਵੇਰੇ ਚਾਲੂ ਹੋਈ। ਸ਼ਹਿਰ ਦੇ ਇਲਾਕੇ ਬਾਲ ਸਿੰਘ ਨਗਰ, ਬਸਤੀ ਜੋਧੇਵਾਲ, ਹੈਬੋਵਾਲ, ਤਾਜਪੁਰ ਰੋਡ ਟਿੱਬਾ ਰੋਡ, ਸ਼ੇਰਪੁਰ ਸਣੇ ਕਾਫੀ ਇਲਾਕੇ ਅਜਿਹੇ ਸਨ, ਜਿੱਥੇ ਬਿਜਲੀ ਦੀ ਸਪਲਾਈ ਕਾਫ਼ੀ ਸਮੇਂ ਬੰਦ ਰਹੀ। ਇਸ ਦੌਰਾਨ ਪੂਰਾ ਦਿਨ ਮੌਸਮ ਗਰਮ ਹੀ ਰਿਹਾ। ਗਰਮੀ ਤੇ ਹੁੰਮਸ ਕਾਰਨ ਲੋਕਾਂ ਨੂੰ ਕਾਫ਼ੀ ਪ੍ਰੇਸ਼ਾਨੀ ਝੱਲਣੀ ਪਈ ਪਰ ਰਾਤ ਹੁੰਦੇ ਹੁੰਦੇ ਇੱਕ ਵਾਰ ਮੌਸਮ ਫਿਰ ਖ਼ਰਾਬ ਹੋ ਗਿਆ। ਰਾਤ 9 ਵਜੇ ਦੇ ਆਸ-ਪਾਸ ਹਨੇਰੀ ਚੱਲਣੀ ਸ਼ੁਰੂ ਹੋ ਗਈ।

ਮੀਂਹ ਕਾਰਨ ਲੁਧਿਆਣਾ ਹੋਇਆ ਜਲ-ਥਲ Read More »