July 4, 2024

ਕੌਂਸਲਰ ਤਰਸੇਮ ਲਖੋਤਰਾ, ਕਾਂਗਰਸ ਦੇ ਸੀਨੀਅਰ ਲੀਡਰ ਕਮਲ ਲੋਚ ਅਤੇ ਅਨਮੋਲ ਗ੍ਰੋਵਰ ਹੋਏ ਆਪ ‘ਚ ਸ਼ਾਮਿਲ

ਜਲੰਧਰ ਪੱਛਮੀ ਵਿਧਾਨ ਸਭਾ ਜ਼ਿਮਨੀ ਚੋਣ ਤੋਂ ਪਹਿਲਾਂ ਆਮ ਆਦਮੀ ਪਾਰਟੀ (ਆਪ) ਲਗਾਤਾਰ ਮਜ਼ਬੂਤ ਹੁੰਦੀ ਜਾ ਰਹੀ ਹੈ। ‘ਆਪ’ ਨੇ ਜਲੰਧਰ ਪੱਛਮੀ ‘ਚ ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ ਨੂੰ ਵੱਡਾ ਝਟਕਾ ਦਿੱਤਾ ਹੈ। ਬੁੱਧਵਾਰ ਨੂੰ ਕਾਂਗਰਸ ਤੇ ਭਾਜਪਾ ਦੇ ਅਹੁਦੇਦਾਰ ਅਤੇ ਵਰਕਰ ਪਾਰਟੀ ਛੱਡ ਕੇ ‘ਆਪ’ ‘ਚ ਸ਼ਾਮਲ ਹੋ ਗਏ। ਕਾਂਗਰਸ ਦੇ ਕੌਂਸਲਰ ਤਰਸੇਮ ਲਖੋਤਰਾ, ਅਨਮੋਲ ਗ੍ਰੋਵਰ ਅਤੇ ਸੀਨੀਅਰ ਕਾਂਗਰਸੀ ਲੀਡਰ ਕਮਲ ਲੋਚ ਆਪਣੇ ਸਾਥੀਆਂ ਸਮੇਤ ‘ਆਪ’ ‘ਚ ਸ਼ਾਮਿਲ ਹੋ ਗਏ। ਉੱਥੇ ਹੀ ਦੂਜੇ ਪਾਸੇ ਆਮ ਆਦਮੀ ਪਾਰਟੀ ਨੇ ਭਾਜਪਾ ਨੂੰ ਵੀ ਵੱਡਾ ਝਟਕਾ ਦਿੱਤਾ ਹੈ। ਵਾਰਡ ਨੰਬਰ 40 ਤੋਂ ਭਾਜਪਾ ਦੇ ਸੀਨੀਅਰ ਆਗੂ ਵਿਰੇਸ਼ ਮਿੰਟੂ ਵੀ ਆਪ ‘ਚ ਸ਼ਾਮਿਲ ਹੋ ਗਏ। ਮੁੱਖ ਮੰਤਰੀ ਭਗਵੰਤ ਮਾਨ ਨੇ ਰਸਮੀ ਤੌਰ ‘ਤੇ ਸਾਰੇ ਆਗੂਆਂ ਨੂੰ ਪਾਰਟੀ ‘ਚ ਸ਼ਾਮਲ ਕੀਤਾ ਅਤੇ ਉਨ੍ਹਾਂ ਦਾ ਪਾਰਟੀ ਵਿਚ ਸਵਾਗਤ ਕੀਤਾ ਅਤੇ ਕਿਹਾ ਕਿ ਉਨ੍ਹਾਂ ਨੂੰ ਪਾਰਟੀ ਵਿਚ ਪੂਰਾ ਮਾਨ-ਸਨਮਾਨ ਦਿੱਤਾ ਜਾਵੇਗਾ। ਇਸ ਮੌਕੇ ਆਪਣੇ ਬਿਆਨ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਵਿਧਾਨ ਸਭਾ ਹਲਕਾ ਜਲੰਧਰ ਦੇ ਲੋਕ ਆਮ ਆਦਮੀ ਪਾਰਟੀ ਦੇ ਨਾਲ ਡੱਟ ਕੇ ਖੜੇ ਹਨ। ਉਨ੍ਹਾਂ ਕਿਹਾ ਕਿ ਇਹ ਚੋਣ ਨਹੀਂ ਹੋਣੀ ਸੀ, ਪਰ ਪਿਛਲਾ ਵਿਧਾਇਕ ਦਲ ਬਦਲੂ ਤੇ ਲਾਲਚੀ ਨਿਕਲਿਆ ਅਤੇ ਉਸ ਨੇ ਲੋਕਾਂ ਨਾਲ ਧੋਖਾ ਕੀਤਾ। ਜਿਸ ਦੀ ਵਜ੍ਹਾ ਕਰਕੇ ਅੱਜ ਪੰਜਾਬ ਸਰਕਾਰ ਦੇ ਖ਼ਜ਼ਾਨੇ ਵਿਚੋਂ ਕਰੋੜਾਂ ਰੁਪਏ ਇਸ ਚੋਣ ਉੱਤੇ ਖ਼ਰਚ ਹੋ ਰਹੇ ਹਨ। ਉਨ੍ਹਾਂ ਨੇ ਭਰੋਸਾ ਜਤਾਇਆ ਕਿ ਜਲੰਧਰ ਪੱਛਮੀ ਦੇ ਲੋਕ ਆਪ ਉਮੀਦਵਾਰ ਮੋਹਿੰਦਰ ਭਗਤ ਨੂੰ ਭਾਰੀ ਵੋਟਾਂ ਨਾਲ ਜਿੱਤਾ ਕੇ ਧੋਖੇਬਾਜ਼ਾਂ ਨੂੰ ਇਸ ਧੋਖਾਧੜੀ ਦਾ ਠੋਕਵਾਂ ਜਵਾਬ ਦੇਣਗੇ ।

ਕੌਂਸਲਰ ਤਰਸੇਮ ਲਖੋਤਰਾ, ਕਾਂਗਰਸ ਦੇ ਸੀਨੀਅਰ ਲੀਡਰ ਕਮਲ ਲੋਚ ਅਤੇ ਅਨਮੋਲ ਗ੍ਰੋਵਰ ਹੋਏ ਆਪ ‘ਚ ਸ਼ਾਮਿਲ Read More »

ਝਾਰਖੰਡ ਦੇ CM ਚੰਪਾਈ ਸੋਰੇਨ ਨੇ ਦਿੱਤਾ ਅਸਤੀਫਾ

ਝਾਰਖੰਡ ਦੇ ਮੁੱਖ ਮੰਤਰੀ ਚੰਪਾਈ ਸੋਰੇਨ ਨੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦਿੱਤਾ ਹੈ। ਬੁੱਧਵਾਰ ਦੇਰ ਸ਼ਾਮ ਰਾਜ ਭਵਨ ਪਹੁੰਚੇ ਚੰਪਾਈ ਨੇ ਰਾਜਪਾਲ ਨੂੰ ਆਪਣਾ ਅਸਤੀਫਾ ਸੌਂਪ ਦਿੱਤਾ ਹੈ। ਇਸ ਤੋਂ ਬਾਅਦ ਸਾਬਕਾ ਸੀਐਮ ਹੇਮੰਤ ਸੋਰੇਨ ਨੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ। ਇਸ ਦਾ ਮਤਲਬ ਹੈ ਕਿ ਹੇਮੰਤ ਸੋਰੇਨ ਇੱਕ ਵਾਰ ਫਿਰ ਝਾਰਖੰਡ ਦੇ ਮੁੱਖ ਮੰਤਰੀ ਬਣਨ ਜਾ ਰਹੇ ਹਨ। ਜੇਐਮਐਮ ਦੀ ਅਗਵਾਈ ਵਾਲੇ ਗਠਜੋੜ ਦੇ ਵਿਧਾਇਕਾਂ ਵਿੱਚ ਸਹਿਮਤੀ ਤੋਂ ਬਾਅਦ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਹੇਮੰਤ ਸੋਰੇਨ ਤੀਜੀ ਵਾਰ ਝਾਰਖੰਡ ਦੇ ਮੁੱਖ ਮੰਤਰੀ ਵਜੋਂ ਵਾਪਸ ਆਉਣ ਲਈ ਤਿਆਰ ਹਨ। ਸੂਤਰਾਂ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ ਸੀ। ਗਠਜੋੜ ਦੇ ਨੇਤਾਵਾਂ ਅਤੇ ਵਿਧਾਇਕਾਂ ਨੇ ਰਾਂਚੀ ਵਿੱਚ ਮੁੱਖ ਮੰਤਰੀ ਚੰਪਾਈ ਸੋਰੇਨ ਦੀ ਰਿਹਾਇਸ਼ ‘ਤੇ ਇੱਕ ਮੀਟਿੰਗ ਦੌਰਾਨ ਸਰਬਸੰਮਤੀ ਨਾਲ ਹੇਮੰਤ ਸੋਰੇਨ ਨੂੰ ਜੇਐਮਐਮ ਵਿਧਾਇਕ ਦਲ ਦਾ ਨੇਤਾ ਚੁਣਿਆ ਸੀ। ਪਾਰਟੀ ਦੇ ਇੱਕ ਸੂਤਰ ਨੇ ਦੱਸਿਆ, ‘ਮੀਟਿੰਗ ਵਿੱਚ ਚੰਪਾਈ ਸੋਰੇਨ ਦੀ ਥਾਂ ਹੇਮੰਤ ਸੋਰੇਨ ਨੂੰ ਨਿਯੁਕਤ ਕਰਨ ਦਾ ਫੈਸਲਾ ਕੀਤਾ ਗਿਆ ਹੈ। ਝਾਰਖੰਡ ‘ਚ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰਨ ਤੋਂ ਬਾਅਦ ਜੇਐੱਮਐੱਮ ਦੇ ਕਾਰਜਕਾਰੀ ਪ੍ਰਧਾਨ ਹੇਮੰਤ ਸੋਰੇਨ ਨੇ ਕਿਹਾ, ‘ਸੀਐੱਮ (ਚੰਪਾਈ ਸੋਰੇਨ) ਨੇ ਤੁਹਾਨੂੰ ਸਭ ਕੁਝ ਦੱਸ ਦਿੱਤਾ ਹੈ। ਅਸੀਂ ਤੁਹਾਨੂੰ ਸਭ ਕੁਝ ਵਿਸਥਾਰ ਵਿੱਚ ਦੱਸਾਂਗੇ। ਅਸੀਂ ਸਾਰੀਆਂ ਪ੍ਰਕਿਰਿਆਵਾਂ ਦਾ ਪਾਲਣ ਕੀਤਾ ਹੈ।

ਝਾਰਖੰਡ ਦੇ CM ਚੰਪਾਈ ਸੋਰੇਨ ਨੇ ਦਿੱਤਾ ਅਸਤੀਫਾ Read More »

ਭਾਰਤ ਦੀ ਗਰੀਬੀ ਘਟ ਕੇ ਹੋਈ 8.5٪

ਆਰਥਿਕ ਖੋਜ ਸੰਸਥਾ ਐਨ.ਸੀ.ਏ.ਈ.ਆਰ. ਦੇ ਇਕ ਪੇਪਰ ਮੁਤਾਬਕ ਕੋਵਿਡ ਮਹਾਮਾਰੀ ਕਾਰਨ ਪੈਦਾ ਹੋਈਆਂ ਚੁਨੌਤੀਆਂ ਦੇ ਬਾਵਜੂਦ ਭਾਰਤ ’ਚ ਗਰੀਬੀ 2011-12 ਦੌਰਾਨ 21.2 ਫੀ ਸਦੀ ਤੋਂ ਘਟ ਕੇ 2022-24 ’ਚ 8.5 ਫੀ ਸਦੀ ਰਹਿ ਗਈ। ਨੈਸ਼ਨਲ ਕੌਂਸਲ ਆਫ ਅਪਲਾਈਡ ਇਕਨਾਮਿਕ ਰੀਸਰਚ (ਐਨ.ਸੀ.ਏ.ਈ.ਆਰ.) ਦੇ ਇਕ ਪੇਪਰ ਵਿਚ ਸੀਰੀਜ਼ 1 ਅਤੇ ਸੀਰੀਜ਼ 2 ਦੇ ਅੰਕੜਿਆਂ ਦੇ ਨਾਲ-ਨਾਲ ਭਾਰਤ ਮਨੁੱਖੀ ਵਿਕਾਸ ਸਰਵੇਖਣ (ਐਨ.ਸੀ.ਏ.ਈ.ਆਰ.) ਦੀ ਹਾਲ ਹੀ ਵਿਚ ਪੂਰੀ ਹੋਈ ਸੀਰੀਜ਼ 3 ਦੇ ਅੰਕੜਿਆਂ ਦੀ ਵਰਤੋਂ ਕੀਤੀ ਗਈ ਹੈ। ਇਹ ਪੇਪਰ ਬਦਲਦੇ ਸਮਾਜ ’ਚ ਸਮਾਜਕ ਸੁਰੱਖਿਆ ਜਾਲ ’ਤੇ ਮੁੜ ਵਿਚਾਰ ਕਰਨ ’ਤੇ ਕੇਂਦਰਤ ਕਰਦਾ ਹੈ। ਖੋਜ ਪੇਪਰ ਦਾ ਕਹਿਣਾ ਹੈ ਕਿ 2004-05 ਅਤੇ 2011-12 ਦੇ ਵਿਚਕਾਰ ਗਰੀਬੀ ’ਚ 38.6 ਫ਼ੀ ਸਦੀ ਤੋਂ 21.2 ਫ਼ੀ ਸਦੀ ਦੀ ਮਹੱਤਵਪੂਰਣ ਕਮੀ ਆਈ ਹੈ। ਮਹਾਂਮਾਰੀ ਕਾਰਨ ਪੈਦਾ ਹੋਈਆਂ ਚੁਨੌਤੀਆਂ ਦੇ ਬਾਵਜੂਦ, ਇਹ 2022-24 ’ਚ 21.2 ਫ਼ੀ ਸਦੀ ਤੋਂ ਘਟ ਕੇ 8.5 ਫ਼ੀ ਸਦੀ ਹੋ ਗਈ। ਪੇਪਰ ਅਨੁਸਾਰ, ਆਰਥਕ ਵਿਕਾਸ ਅਤੇ ਗਰੀਬੀ ਦੀ ਸਥਿਤੀ ’ਚ ਕਮੀ ਇਕ ਗਤੀਸ਼ੀਲ ਵਾਤਾਵਰਣ ਪੈਦਾ ਕਰਦੀ ਹੈ ਜਿਸ ਲਈ ਪ੍ਰਭਾਵਸ਼ਾਲੀ ਸਮਾਜਕ ਸੁਰੱਖਿਆ ਪ੍ਰੋਗਰਾਮਾਂ ਦੀ ਲੋੜ ਹੁੰਦੀ ਹੈ। ਸਮਾਜਕ ਤਬਦੀਲੀ ਦੀ ਗਤੀ ਨਾਲ ਸਮਾਜਕ ਸੁਰੱਖਿਆ ਪ੍ਰਣਾਲੀਆਂ ਨੂੰ ਕਾਇਮ ਰਖਣਾ ਭਾਰਤ ਲਈ ਇਕ ਵੱਡੀ ਚੁਨੌਤੀ ਹੋਵੇਗੀ। ਨੀਤੀ ਆਯੋਗ ਦੇ ਸੀ.ਈ.ਓ. ਬੀ.ਵੀ. ਆਰ ਸੁਬਰਾਮਣੀਅਮ ਨੇ ਕੁੱਝ ਮਹੀਨੇ ਪਹਿਲਾਂ ਕਿਹਾ ਸੀ ਕਿ ਤਾਜ਼ਾ ਖਪਤਕਾਰ ਖਰਚ ਸਰਵੇਖਣ ਸੰਕੇਤ ਦਿੰਦਾ ਹੈ ਕਿ ਦੇਸ਼ ਵਿਚ ਗਰੀਬੀ ਘਟ ਕੇ ਪੰਜ ਫ਼ੀ ਸਦੀ ਹੋ ਗਈ ਹੈ ਅਤੇ ਪੇਂਡੂ ਅਤੇ ਸ਼ਹਿਰੀ ਦੋਹਾਂ ਖੇਤਰਾਂ ਦੇ ਲੋਕਾਂ ਕੋਲ ਪੈਸੇ ਦਾ ਪ੍ਰਵਾਹ ਹੈ।  ਕੌਮੀ ਨਮੂਨਾ ਸਰਵੇਖਣ ਦਫਤਰ (ਐਨ.ਐਸ.ਐਸ.ਓ.) ਨੇ ਫ਼ਰਵਰੀ ’ਚ ਸਾਲ 2022-23 ਲਈ ਘਰੇਲੂ ਖਪਤ ਖਰਚ ਦੇ ਅੰਕੜੇ ਜਾਰੀ ਕਰਦਿਆਂ ਕਿਹਾ ਕਿ 2011-12 ਦੇ ਮੁਕਾਬਲੇ 2022-23 ’ਚ ਪ੍ਰਤੀ ਵਿਅਕਤੀ ਮਹੀਨਾਵਾਰ ਘਰੇਲੂ ਖਰਚ ਦੁੱਗਣੇ ਤੋਂ ਵੱਧ ਹੋ ਗਿਆ ਹੈ। ਤੇਂਦੁਲਕਰ ਕਮੇਟੀ ਨੇ ਪੇਂਡੂ ਅਤੇ ਸ਼ਹਿਰੀ ਖੇਤਰਾਂ ਲਈ ਗਰੀਬੀ ਰੇਖਾ ਕ੍ਰਮਵਾਰ 447 ਰੁਪਏ ਅਤੇ 579 ਰੁਪਏ ਨਿਰਧਾਰਤ ਕੀਤੀ ਸੀ। ਬਾਅਦ ’ਚ ਯੋਜਨਾ ਕਮਿਸ਼ਨ ਨੇ ਇਸ ਨੂੰ ਵਧਾ ਕੇ 2011-12 ਲਈ 860 ਰੁਪਏ ਅਤੇ 1000 ਰੁਪਏ ਕਰ ਦਿਤਾ।

ਭਾਰਤ ਦੀ ਗਰੀਬੀ ਘਟ ਕੇ ਹੋਈ 8.5٪ Read More »

ਮੰਤਰ ਯਾਦ ਨਹੀਂ ਨਾਗ ਛੇੜ ਲਿਆ ਕਾਲਾ/ਬੁੱਧ ਸਿੰਘ ਨੀਲੋਂ

ਇਸ ਸਮੇਂ ਸਮਾਜ ਦੇ ਹਰ ਖੇਤਰ ਵਿੱਚ ਝੂਠ ਦਾ ਬੋਲਬਾਲਾ ਹੈ। ਸੱਚ ਬੋਲਣ ਤੇ ਉਸ ਉਪਰ ਪਹਿਰਾ ਦੇਣ ਵਾਲੇ ਦਿਨੋਂ ਦਿਨ ਅਲੋਪ ਹੋ ਰਹੇ ਹਨ। ਸਮਾਜ ਨੂੰ ਸਾਧ, ਪੁਜਾਰੀ, ਸੰਤ, ਬਾਬੇ ਤੇ ਬੀਬੀਆਂ ਨੇ ਆਪਣੇ ਸ਼ਿਕੰਜੇ ਵਿੱਚ ਜਕੜਿਆ ਹੋਇਆ ਹੈ। ਪੰਜਾਬ ਦੇ ਹਰ ਰੋਜ਼ ਨਵੇਂ ਬਾਬੇ ਤੇ ਬੀਬੀਆਂ ਦੁਨੀਆਂ ਦੇ ਦੁੱਖ ਦੂਰ ਕਰਨ ਲੱਗੇ ਹੋਏ ਹਨ। ਇਹਨਾਂ ਬਾਬਿਆਂ ਦੀਆਂ ਐਨੀਆਂ ਨਸਲਾਂ ਪੈਦਾ ਹੋ ਗਈਆਂ ਹਨ, ਕੋਈ ਗਿਣਤੀ ਨਹੀਂ ਕੀਤੀ ਜਾ ਸਕਦੀ। ਡੇਰਿਆਂ ਉਪਰ ਭੀੜ ਨੂੰ ਦੇਖਿਆ ਲੱਗਦਾ ਹੈ ਕਿ ਸਾਰਾ ਸਮਾਜ ਹੀ ਕਿਸੇ ਨਾ ਕਿਸੇ ਬੀਮਾਰੀ ਤੋਂ ਪੀੜਤ ਹੈ। ਇਸ ਦੁੱਖ ਦਾ ਇਲਾਜ ਕਰਵਾਉਣ ਲਈ ਲੋਕ ਬਾਬਿਆਂ ਦੇ ਕੋਲ ਜਾਂਦੇ ਹਨ। ਬੀਬੀਆਂ ਆਪਣੀਆਂ ਇੱਜ਼ਤਾਂ ਬਰਬਾਦ ਕਰਵਾਉਂਦੀ ਹਨ। ਭੀੜ ਸਿੱਧੀ ਸਵਰਗ ਦੀਆਂ ਪੌੜੀਆਂ ਚੜ੍ਹਦੀ ਹੈ। ਹੁਣ ਹੀ ਯੂਪੀ ਦੇ ਵਿੱਚ ਇੱਕ ਡੇਰੇ ਦੇ ਵਿੱਚ ਸਵਾ ਕੁ ਸੈਂਕੜਾ ਲੋਕ ਸਵਰਗ ਪੁਜ ਗਏ ਹਨ। ਬਾਬਾ ਫ਼ਰਾਰ ਹੋ ਗਿਆ ਹੈ। ਪੁਲਿਸ ਉਸਨੂੰ ਲੱਭਦੀ ਫਿਰਦੀ ਹੈ। ਇਸ ਤਰ੍ਹਾਂ ਦੀਆਂ ਘਟਨਾਵਾਂ ਦੂਜੇ ਚੌਥੇ ਦਿਨ ਹੁੰਦੀਆਂ ਹਨ। ਲੋਕਾਂ ਦੀ ਸ਼ਰਧਾ ਵਿੱਚ ਕੋਈ ਕਮੀਂ ਨਹੀਂ ਆਉਂਦੀ। ਚਾਰੇ ਪਾਸੇ ਹਨੇਰਗਰਦੀ ਵੱਧ ਰਹੀ ਹੈ। ਕੋਈ ਧਰਮ ਬਦਲਾਅ ਰਿਹਾ ਐ। ਕੋਈ ਭੂਤ ਕੱਢਣ ਲੱਗਿਆ ਹੋਇਆ ਹੈ। ਲੋਕ ਮੂਰਖ ਬਣੇ ਤਮਾਸ਼ਾ ਕਰ ਰਹੇ ਹਨ ਤੇ ਦੇਖ ਰਹੇ ਹਨ। ਇਸ ਹਾਲਤ ਵਿੱਚ ਮੇਰਾ ਵਰਗਾ ਕੀ ਕਰੇਗਾ? ਝੂਠ ਦਾ ਹਨੇਰਾ ਵਧਦਾ ਜਾ ਰਿਹਾ ਹੈ। ਇਹ ਵੀ ਨਹੀਂ ਕਿ ਝੂਠ ਸਦਾ ਜਿੱਤੀ ਜਾਵੇਗਾ। ਉਸਦਾ ਇੱਕ ਦਿਨ ਪਰਦਾ ਉਤਰ ਜਾਂਦਾ ਹੈ। ਜਦ ਚਾਰੇ ਪਾਸੇ ਹੀ ਝੂਠ ਦਾ ਹਨੇਰਾ ਹੋ ਜਾਂਦਾ ਹੈ ਤਾਂ ਚਾਨਣ ਕਰਨ ਲਈ ਦੀਵਾ ਜਗਾਉਣਾ ਪੈਦਾ ਹੈ। ਦੀਵਾ ਤਾਂ ਜਗਦਾ ਹੈ ਜੇ ਤੇਲ, ਬੱਤੀ, ਦੀਵਾ ਤੇ ਅੱਗ ਹੋਵੇ। ਅੱਗ ਹਰ ਇੱਕ ਕੋਲ ਨਹੀਂ ਹੁੰਦੀ ਜੇ ਹੋਵੇ ਤਾਂ ਦੀਵਾ ਨਹੀਂ ਹੁੰਦਾ ਤੇ ਤੇਲ ਨਹੀਂ ਹੁੰਦਾ। ਜਦੋਂ ਸਭ ਕੁੱਝ ਹੁੰਦੇ ਵੀ ਜੇ ਕੋਈ ਨਾ ਜਗੇ ਤੇ ਨਾ ਹੋਰ ਦੀਪ ਨਾ ਜਗਾਏ ਤਾਂ ਅੱਗ ਕੋਲ ਰੱਖਣ ਦਾ ਕੋਈ ਅਰਥ ਨਹੀਂ ਹੁੰਦਾ। ਬਹੁਗਿਣਤੀ ਲੋਕ ਤਾਂ ਅੱਗ ਨੂੰ ਭੁੱਬਲ ਹੇਠਾਂ ਹੀ ਦੱਬ ਕੇ ਰੱਖਦੇ ਹਨ। ਉਹ ਇਹ ਅੱਗ ਨਾਲ ਹੀ ਲੈ ਕੇ ਇਕ ਦਿਨ ਆਪਣੀ ਹੀ ਅੱਗ ਵਿੱਚ ਸੜ ਜਾਂਦੇ ਹਨ। ਸੜੀ ਤੇ ਜਲੀ ਕੋਈ ਅੱਗ ਕਿਸੇ ਕੰਮ ਨਹੀਂ ਆਉਂਦੀ । ਅੱਗ ਜਦ ਸਵਾਹ ਬਣ ਜਾਵੇ ਤਾਂ ਭਾਂਡੇ ਮਾਂਜਣ ਦੇ ਹੀ ਕੰਮ ਆਉਦੀ ਹੈ। ਬਹੁਤੇ ਗਿਆਨ ਹੀਣ ਇਹ ਸਵਾਹ ਨੂੰ ਕਈ ਵਾਰ ਸਿਰ ਵੀ ਪੁਆ ਲੈਦੇ ਹਨ। ਸਿਰ ਵਿਚ ਸਵਾਹ ਪੈ ਜਾਣ ਨਾਲ ਬੰਦਾ ਕਿਸੇ ਕੰਮ ਤੇ ਭਰੋਸੇ ਦਾ ਨਹੀਂ ਰਹਿੰਦਾ। ਉਝ ਰਹਿੰਦਾ ਧਰਤੀ ਦੇ ਉਪਰ ਰਹਿੰਦਾ ਕੁੱਝ ਵੀ ਨਹੀਂ । ਜੋ ਜਨਮਿਆ ਹੈ, ਇਕ ਦਿਨ ਮਰ ਜਾਣਾ ਹੈ। ਜੰਮਣ ਮਰਨ ਸੱਚ ਹੈ। ਜ਼ਿੰਦਗੀ ਜਿਉਣਾ ਵੀ ਮਹਾਨ ਸੱਚ ਹੈ। ਬੱਚਾ ਜਨਮ ਸਮੇਂ ਬੰਦ ਮੁੱਠੀਆਂ ਲੈ ਕੇ ਜਨਮਦਾ ਹੈ। ਫੇਰ ਜੀਵਨ ਦੇ ਚੱਕਰਵਿਊ ਵਿੱਚ ਪੈ ਕੇ ਗੁਨਾਹਾਂ ਦੀ ਪੰਡ ਵਧਾ ਲੈਦਾ ਹੈ। ਬਹੁਗਿਣਤੀ ਵਿਅਕਤੀ ਖਾਣ ਦੇ ਲਈ ਜਿਉਦੇ ਹਨ ਤੇ ਕੁੱਝ ਕੁ ਲੋਕ ਹੀ ਹੁੰਦੇ ਹਨ, ਜੋ ਸਿਰਫ ਜਿਉਂਦੇ ਰਹਿਣ ਲਈ ਖਾਂਦੇ ਹਨ ਤੇ ਉਹ ਲੋਕਾਂ ਵਾਸਤੇ ਜਿਉਂਦੇ ਹਨ ਤੇ ਦੀਵੇ ਜਗਾਉਂਦੇ ਹਨ। ਦੂਜਿਆਂ ਦੇ ਲਈ ਜਿਉਣ ਦੀ ਗੱਲ ਜਦੋਂ ਕਿਸੇ ਨੂੰ ਸਮਝ ਆਉਦੀ ਹੈ, ਉਦੋਂ ਤੱਕ ਬਾਗ ਉਜੜ ਜਾਂਦਾ ਹੈ। ਫੇਰ ਉਜੜੇ ਬਾਗਾਂ ਦੇ ਗਾਲੜ ਪਟਵਾਰੀ ਬਣ ਜਾਂਦੇ ਹਨ। ਜਿਵੇਂ ਇੱਕ ਵਾਰ ਚੂਹੇ ਨੂੰ ਅਦਰਕ ਦੀ ਗੱਠੀ ਲੱਭ ਗਈ ਤੇ ਉਹ ਪੰਸਾਰੀ ਬਣ ਕੇ ਬਹਿ ਗਿਆ ਸੀ। ਹਰ ਕੋਈ ਪੰਸਾਰੀ ਨਹੀਂ ਹੁੰਦਾ ਤੇ ਜਿਸ ਬੰਦੇ ਦੀ ਸੋਚ ਵਪਾਰੀਂ ਵਰਗੀ ਹੋਵੇ, ਉਹ ਜਿਥੇ ਵੀ ਹੋਵੇਗਾ ਵਪਾਰ ਕਰੇਗਾ । ਵਪਾਰੀ ਦੀ ਸੋਚ ਹੀ ਲੁੱਟਮਾਰ ਕਰਨ ਦੀ ਹੁੰਦੀ ਹੈ। ਜਿਹੜੇ ਗਿਆਨ ਦੇ ਦੀਵੇ ਜਗਾਉਦੇ ਹਨ, ਉਹ ਬਹੁਤ ਘੱਟ ਹੁੰਦੇ ਹਨ, ਬਹੁਗਿਣਤੀ ਤਾਂ ਗਿਆਨ ਦੇ ਨਾਮ ਉਤੇ ਵਪਾਰ ਕਰਦੇ ਹਨ। ਹੁਣ ਗਿਆਨ ਦਾ ਵਪਾਰ ਚੋਖੇ ਮੁਨਾਫੇ ਵਾਲਾ ਹੋ ਗਿਆ ਹੈ। ਗਿਆਨ ਵੰਡਣ ਦੀ ਦੁਕਾਨਾਂ ਘਰ ਘਰ ਖੁੱਲ੍ਹ ਗਈਆਂ ਹਨ ਪਰ ਦਿਨੋਂ ਦਿਨ ਸਮਾਜ ਵਿੱਚ ਹਨੇਰ ਵੱਧ ਰਿਹਾ ਹੈ। ਜਦੋਂ ਗਿਆਨ ਦੀ ਕੁੰਜੀ ਬ੍ਰਾਹਮਣ ਦੇ ਹੱਥ ਸੀ ਤਾਂ ਉਸਨੇ ਪੁਜਾਰੀ ਪੈਦੇ ਕਰ ਲਏ। ਪੁਜਾਰੀਆਂ ਨੇ ਭੇਸ ਬਦਲ ਕੇ ਆਪੋ ਆਪਣੀਆਂ ਦੁਕਾਨਾਂ ਚਲਾ ਲਈਆਂ । ਅੱਜਕੱਲ੍ਹ ਗਿਆਨ ਵੰਡਣ ਵਾਲੀਆਂ ਦੁਕਾਨਾਂ ਵੱਧ ਫੁੱਲ ਰਹੀਆਂ ਹਨ। ਗਿਆਨ ਨੇ ਮਨੁੱਖ ਨੂੰ ਆਪਣੇ ਅੰਦਰ ਸੁੱਤੀ ਅੱਗ ਨੂੰ ਜਗਾਉਣਾ ਸੀ। ਇਸ ਗਿਆਨ ਨੇ ਮਨੁੱਖ ਦੇ ਅੰਦਰ ਸੁੱਤਾ ਨਾਗ ਜਗਾਬੁੱਧ ਬਾਣ ਮੰਤਰ ਯਾਦ ਨਹੀਂ ਨਾਗ ਛੇੜ ਲਿਆ ਕਾਲਾ! ਇਸ ਸਮੇਂ ਸਮਾਜ ਦੇ ਹਰ ਖੇਤਰ ਵਿੱਚ ਝੂਠ ਦਾ ਬੋਲਬਾਲਾ ਹੈ। ਸੱਚ ਬੋਲਣ ਤੇ ਉਸ ਉਪਰ ਪਹਿਰਾ ਦੇਣ ਵਾਲੇ ਦਿਨੋਂ ਦਿਨ ਅਲੋਪ ਹੋ ਰਹੇ ਹਨ। ਸਮਾਜ ਨੂੰ ਸਾਧ, ਪੁਜਾਰੀ, ਸੰਤ, ਬਾਬੇ ਤੇ ਬੀਬੀਆਂ ਨੇ ਆਪਣੇ ਸ਼ਿਕੰਜੇ ਵਿੱਚ ਜਕੜਿਆ ਹੋਇਆ ਹੈ। ਪੰਜਾਬ ਦੇ ਹਰ ਰੋਜ਼ ਨਵੇਂ ਬਾਬੇ ਤੇ ਬੀਬੀਆਂ ਦੁਨੀਆਂ ਦੇ ਦੁੱਖ ਦੂਰ ਕਰਨ ਲੱਗੇ ਹੋਏ ਹਨ। ਇਹਨਾਂ ਬਾਬਿਆਂ ਦੀਆਂ ਐਨੀਆਂ ਨਸਲਾਂ ਪੈਦਾ ਹੋ ਗਈਆਂ ਹਨ, ਕੋਈ ਗਿਣਤੀ ਨਹੀਂ ਕੀਤੀ ਜਾ ਸਕਦੀ। ਡੇਰਿਆਂ ਉਪਰ ਭੀੜ ਨੂੰ ਦੇਖਿਆ ਲੱਗਦਾ ਹੈ ਕਿ ਸਾਰਾ ਸਮਾਜ ਹੀ ਕਿਸੇ ਨਾ ਕਿਸੇ ਬੀਮਾਰੀ ਤੋਂ ਪੀੜਤ ਹੈ। ਇਸ ਦੁੱਖ ਦਾ ਇਲਾਜ ਕਰਵਾਉਣ ਲਈ ਲੋਕ ਬਾਬਿਆਂ ਦੇ ਕੋਲ ਜਾਂਦੇ ਹਨ। ਬੀਬੀਆਂ ਆਪਣੀਆਂ ਇੱਜ਼ਤਾਂ ਬਰਬਾਦ ਕਰਵਾਉਂਦੀ ਹਨ। ਭੀੜ ਸਿੱਧੀ ਸਵਰਗ ਦੀਆਂ ਪੌੜੀਆਂ ਚੜ੍ਹਦੀ ਹੈ। ਹੁਣ ਹੀ ਯੂਪੀ ਦੇ ਵਿੱਚ ਇੱਕ ਡੇਰੇ ਦੇ ਵਿੱਚ ਸਵਾ ਕੁ ਸੈਂਕੜਾ ਲੋਕ ਸਵਰਗ ਪੁਜ ਗਏ ਹਨ। ਬਾਬਾ ਫ਼ਰਾਰ ਹੋ ਗਿਆ ਹੈ। ਪੁਲਿਸ ਉਸਨੂੰ ਲੱਭਦੀ ਫਿਰਦੀ ਹੈ। ਇਸ ਤਰ੍ਹਾਂ ਦੀਆਂ ਘਟਨਾਵਾਂ ਦੂਜੇ ਚੌਥੇ ਦਿਨ ਹੁੰਦੀਆਂ ਹਨ। ਲੋਕਾਂ ਦੀ ਸ਼ਰਧਾ ਵਿੱਚ ਕੋਈ ਕਮੀਂ ਨਹੀਂ ਆਉਂਦੀ। ਚਾਰੇ ਪਾਸੇ ਹਨੇਰਗਰਦੀ ਵੱਧ ਰਹੀ ਹੈ। ਕੋਈ ਧਰਮ ਬਦਲਾਅ ਰਿਹਾ ਐ। ਕੋਈ ਭੂਤ ਕੱਢਣ ਲੱਗਿਆ ਹੋਇਆ ਹੈ। ਲੋਕ ਮੂਰਖ ਬਣੇ ਤਮਾਸ਼ਾ ਕਰ ਰਹੇ ਹਨ ਤੇ ਦੇਖ ਰਹੇ ਹਨ। ਇਸ ਹਾਲਤ ਵਿੱਚ ਮੇਰਾ ਵਰਗਾ ਕੀ ਕਰੇਗਾ? ਝੂਠ ਦਾ ਹਨੇਰਾ ਵਧਦਾ ਜਾ ਰਿਹਾ ਹੈ। ਇਹ ਵੀ ਨਹੀਂ ਕਿ ਝੂਠ ਸਦਾ ਜਿੱਤੀ ਜਾਵੇਗਾ। ਉਸਦਾ ਇੱਕ ਦਿਨ ਪਰਦਾ ਉਤਰ ਜਾਂਦਾ ਹੈ। ਜਦ ਚਾਰੇ ਪਾਸੇ ਹੀ ਝੂਠ ਦਾ ਹਨੇਰਾ ਹੋ ਜਾਂਦਾ ਹੈ ਤਾਂ ਚਾਨਣ ਕਰਨ ਲਈ ਦੀਵਾ ਜਗਾਉਣਾ ਪੈਦਾ ਹੈ। ਦੀਵਾ ਤਾਂ ਜਗਦਾ ਹੈ ਜੇ ਤੇਲ, ਬੱਤੀ, ਦੀਵਾ ਤੇ ਅੱਗ ਹੋਵੇ। ਅੱਗ ਹਰ ਇੱਕ ਕੋਲ ਨਹੀਂ ਹੁੰਦੀ ਜੇ ਹੋਵੇ ਤਾਂ ਦੀਵਾ ਨਹੀਂ ਹੁੰਦਾ ਤੇ ਤੇਲ ਨਹੀਂ ਹੁੰਦਾ। ਜਦੋਂ ਸਭ ਕੁੱਝ ਹੁੰਦੇ ਵੀ ਜੇ ਕੋਈ ਨਾ ਜਗੇ ਤੇ ਨਾ ਹੋਰ ਦੀਪ ਨਾ ਜਗਾਏ ਤਾਂ ਅੱਗ ਕੋਲ ਰੱਖਣ ਦਾ ਕੋਈ ਅਰਥ ਨਹੀਂ ਹੁੰਦਾ। ਬਹੁਗਿਣਤੀ ਲੋਕ ਤਾਂ ਅੱਗ ਨੂੰ ਭੁੱਬਲ ਹੇਠਾਂ ਹੀ ਦੱਬ ਕੇ ਰੱਖਦੇ ਹਨ। ਉਹ ਇਹ ਅੱਗ ਨਾਲ ਹੀ ਲੈ ਕੇ ਇਕ ਦਿਨ ਆਪਣੀ ਹੀ ਅੱਗ ਵਿੱਚ ਸੜ ਜਾਂਦੇ ਹਨ। ਸੜੀ ਤੇ ਜਲੀ ਕੋਈ ਅੱਗ ਕਿਸੇ ਕੰਮ ਨਹੀਂ ਆਉਂਦੀ। ਅੱਗ ਜਦ ਸਵਾਹ ਬਣ ਜਾਵੇ ਤਾਂ ਭਾਂਡੇ ਮਾਂਜਣ ਦੇ ਹੀ ਕੰਮ ਆਉਦੀ ਹੈ। ਬਹੁਤੇ ਗਿਆਨ ਹੀਣ ਇਹ ਸਵਾਹ ਨੂੰ ਕਈ ਵਾਰ ਸਿਰ ਵੀ ਪੁਆ ਲੈਦੇ ਹਨ। ਸਿਰ ਵਿਚ ਸਵਾਹ ਪੈ ਜਾਣ ਨਾਲ ਬੰਦਾ ਕਿਸੇ ਕੰਮ ਤੇ ਭਰੋਸੇ ਦਾ ਨਹੀਂ ਰਹਿੰਦਾ। ਉਝ ਰਹਿੰਦਾ ਧਰਤੀ ਦੇ ਉਪਰ ਰਹਿੰਦਾ ਕੁੱਝ ਵੀ ਨਹੀਂ । ਜੋ

ਮੰਤਰ ਯਾਦ ਨਹੀਂ ਨਾਗ ਛੇੜ ਲਿਆ ਕਾਲਾ/ਬੁੱਧ ਸਿੰਘ ਨੀਲੋਂ Read More »