June 23, 2024

ਅਰੁਣਾਚਲ ’ਚ ਬੱਦਲ ਫੱਟਣ, ਜ਼ਮੀਨ ਖਿਸਕਣ ਅਤੇ ਹੜ੍ਹ ਨਾਲ ਹੋਈ ਤਬਾਹੀ

ਅਰੁਣਾਚਲ ਪ੍ਰਦੇਸ਼ ਦੀ ਰਾਜਧਾਨੀ ਈਟਾਨਗਰ ‘ਚ ਐਤਵਾਰ ਸਵੇਰੇ ਬੱਦਲ ਫਟਣ ਕਾਰਨ ਹੜ੍ਹ ਵਰਗੀ ਸਥਿਤੀ ਪੈਦਾ ਹੋ ਗਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਕਈ ਥਾਵਾਂ ‘ਤੇ ਜ਼ਮੀਨ ਖਿਸਕ ਗਈ ਹੈ। ਲੋਕਾਂ ਨੂੰ ਉੱਥੇ ਨਾ ਜਾਣ ਦੀ ਸਲਾਹ ਦਿੱਤੀ ਗਈ ਹੈ। ਇਸ ਦੇ ਨਾਲ ਹੀ ਨੈਸ਼ਨਲ ਹਾਈਵੇ-415 ‘ਤੇ ਪਾਣੀ ਭਰਨ ਕਾਰਨ ਕਈ ਵਾਹਨ ਫਸੇ ਹੋਏ ਹਨ। ਦੂਜੇ ਪਾਸੇ ਆਸਾਮ ’ਚ ਕਰੀਬ ਇੱਕ ਹਫ਼ਤੇ ਤੋਂ ਮੀਂਹ ਪੈ ਰਿਹਾ ਹੈ। ਸਰਕਾਰੀ ਅਧਿਕਾਰੀਆਂ ਨੇ 22 ਜੂਨ ਨੂੰ ਦੱਸਿਆ ਕਿ ਇਸ ਸਾਲ ਹੜ੍ਹ ਅਤੇ ਜ਼ਮੀਨ ਖਿਸਕਣ ਕਾਰਨ 19 ਜ਼ਿਲ੍ਹਿਆਂ ’ਚ ਕਰੀਬ 4 ਲੱਖ ਲੋਕ ਪ੍ਰਭਾਵਿਤ ਹਨ। ਸਰਕਾਰ ਨੇ ਹੜ੍ਹ ਪ੍ਰਭਾਵਿਤ ਲੋਕਾਂ ਲਈ 100 ਰਾਹਤ ਕੈਂਪ ਬਣਾਏ ਹਨ। ਰਾਹਤ ਸਮੱਗਰੀ ਮੁਹੱਈਆ ਕਰਵਾਉਣ ਲਈ 125 ਕੇਂਦਰ ਬਣਾਏ ਗਏ ਹਨ। ਮੌਸਮ ਵਿਭਾਗ (IMD) ਨੇ ਅੱਜ ਮੱਧ ਪ੍ਰਦੇਸ਼ ਸਮੇਤ 11 ਰਾਜਾਂ ’ਚ ਭਾਰੀ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਹੈ। ਮੱਧ ਪ੍ਰਦੇਸ਼ ਦੇ ਮਾਲਵਾ ਖੇਤਰ ਤੋਂ ਇਲਾਵਾ, ਇਨ੍ਹਾਂ ਵਿਚ ਗੋਆ, ਕਰਨਾਟਕ, ਮਹਾਰਾਸ਼ਟਰ, ਕੇਰਲ, ਤਾਮਿਲਨਾਡੂ, ਨਾਗਾਲੈਂਡ, ਮਨੀਪੁਰ, ਮਿਜ਼ੋਰਮ, ਤ੍ਰਿਪੁਰਾ ਅਤੇ ਪੱਛਮੀ ਬੰਗਾਲ ਸ਼ਾਮਲ ਹਨ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮਾਨਸੂਨ ਦੌਰਾਨ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਹੜ੍ਹ ਨਾਲ ਨਜਿੱਠਣ ਲਈ ਤਿਆਰੀਆਂ ਦੀ ਸਮੀਖਿਆ ਕਰਨ ਲਈ ਮੀਟਿੰਗ ਕੀਤੀ। ਇਸ ਵਿਚ ਗ੍ਰਹਿ, ਜਲ ਸਰੋਤ, ਨਦੀ ਵਿਕਾਸ, ਧਰਤੀ ਵਿਗਿਆਨ, ਵਾਤਾਵਰਣ, ਸੜਕੀ ਆਵਾਜਾਈ ਮੰਤਰਾਲਿਆਂ ਅਤੇ ਵਿਭਾਗਾਂ ਦੇ ਸਕੱਤਰ, ਰੇਲਵੇ ਬੋਰਡ ਦੇ ਚੇਅਰਮੈਨ, ਐਨਡੀਐਮਏ ਦੇ ਅਧਿਕਾਰੀ ਹਾਜ਼ਰ ਸਨ। ਮਾਨਸੂਨ 22 ਜੂਨ ਤੋਂ ਮਹਾਰਾਸ਼ਟਰ, ਬਿਹਾਰ, ਝਾਰਖੰਡ, ਗੁਜਰਾਤ-ਮਹਾਰਾਸ਼ਟਰ, ਮੱਧ ਪ੍ਰਦੇਸ਼, ਛੱਤੀਸਗੜ੍ਹ, ਉੜੀਸਾ ਅਤੇ ਪੱਛਮੀ ਬੰਗਾਲ ਦੇ ਕੁਝ ਹਿੱਸਿਆਂ ਵਿਚ ਪਹੁੰਚ ਗਿਆ ਹੈ। ਇਨ੍ਹਾਂ ਰਾਜਾਂ ਨੂੰ 3-4 ਦਿਨਾਂ ’ਚ ਪੂਰੀ ਤਰ੍ਹਾਂ ਕਵਰ ਕਰ ਲਵੇਗਾ। ਮਾਨਸੂਨ 27 ਜੂਨ ਤੱਕ ਦਿੱਲੀ, ਪੰਜਾਬ ਅਤੇ ਹਰਿਆਣਾ ’ਚ ਦਾਖ਼ਲ ਹੋ ਸਕਦਾ ਹੈ ਅਤੇ 3 ਜੁਲਾਈ ਤੱਕ ਇਨ੍ਹਾਂ ਰਾਜਾਂ ਨੂੰ ਪੂਰੀ ਤਰ੍ਹਾਂ ਕਵਰ ਕਰ ਲਵੇਗਾ। ਮਾਨਸੂਨ ਦੇ ਨਾਲ-ਨਾਲ ਕੁਝ ਰਾਜਾਂ ’ਚ ਕੜਾਕੇ ਦੀ ਗਰਮੀ ਵੀ ਜਾਰੀ ਹੈ। ਅੱਜ ਅਤੇ ਕੱਲ੍ਹ ਹਰਿਆਣਾ ਅਤੇ ਉੱਤਰ ਪ੍ਰਦੇਸ਼ ਵਿਚ ਗਰਮੀ ਦੀ ਸੰਭਾਵਨਾ ਹੈ। ਪੰਜਾਬ ਅਤੇ ਦਿੱਲੀ ’ਚ ਕੱਲ ਤੋਂ 25 ਜੂਨ ਤੱਕ ਹੀਟਵੇਵ ਅਲਰਟ ਹੈ।

ਅਰੁਣਾਚਲ ’ਚ ਬੱਦਲ ਫੱਟਣ, ਜ਼ਮੀਨ ਖਿਸਕਣ ਅਤੇ ਹੜ੍ਹ ਨਾਲ ਹੋਈ ਤਬਾਹੀ Read More »

ਕਰਨਾਟਕ ਸਰਕਾਰ ਨੇ ਸੂਰਜ ਰੇਵਾਨਾ ਮਾਮਲਾ ਸੀਆਈਡੀ ਨੂੰ ਸੌਂਪਿਆ

ਕਰਨਾਟਕ ਸਰਕਾਰ ਨੇ ਜੇਡੀ (ਐਸ) ਦੇ ਐਮਐਲਸੀ ਅਤੇ ਐਚ.ਡੀ. ਰੇਵਾਨਾ ਦੇ ਪੁੱਤਰ ਸੂਰਜ ਰੇਵਾਨਾ ਖ਼ਿਲਾਫ਼ ਦਰਜ ਕੀਤੇ ਗਏ ਕੇਸ ਨੂੰ ਤੁਰੰਤ ਪ੍ਰਭਾਵ ਨਾਲ ਅਗਲੀ ਜਾਂਚ ਲਈ ਸੀਆਈਡੀ ਨੂੰ ਸੌਂਪ ਦਿੱਤਾ ਹੈ। ਸਾਬਕਾ ਸੰਸਦ ਮੈਂਬਰ ਪ੍ਰਜਵਲ ਰੇਵਾਨਾ ਦੇ ਭਰਾ ਖ਼ਿਲਾਫ਼ ਕਈ ਔਰਤਾਂ ਨਾਲ ਜਿਨਸੀ ਸ਼ੋਸ਼ਣ ਦੇ ਦੋਸ਼ ਲੱਗੇ ਸਨ। ਹੁਣ ਉਸ ਨੂੰ ਗੈਰ ਕੁਦਰਤੀ ਸੋਸ਼ਣ ਦੇ ਦੋਸ਼ਾਂ ਹੇਠ ਗ੍ਰਿਫਤਾਰ ਕੀਤਾ ਗਿਆ ਹੈ। ਉਸ ’ਤੇ ਕੁਝ ਦਿਨ ਪਹਿਲਾਂ ਪਾਰਟੀ ਦੇ ਇਕ ਵਰਕਰ ਨਾਲ ਕਥਿਤ ਤੌਰ ’ਤੇ ਸ਼ੋਸ਼ਣ ਕਰਨ ਦੇ ਦੋਸ਼ ਵਿਚ ਮਾਮਲਾ ਦਰਜ ਕੀਤਾ ਗਿਆ ਸੀ।

ਕਰਨਾਟਕ ਸਰਕਾਰ ਨੇ ਸੂਰਜ ਰੇਵਾਨਾ ਮਾਮਲਾ ਸੀਆਈਡੀ ਨੂੰ ਸੌਂਪਿਆ Read More »

ਖਤਮ ਹੋਇਆ ਦਿ ਗ੍ਰੇਟ ਇੰਡੀਅਨ ਕਪਿਲ ਸ਼ੋਅ ਦਾ ਪਹਿਲਾ ਸੀਜ਼ਨ

ਕਾਮੇਡੀ ਨਾਲ ਭਰਪੂਰ ‘ਦਿ ਗ੍ਰੇਟ ਇੰਡੀਅਨ ਕਪਿਲ ਸ਼ੋਅ’ ਨੇ ਮਹਿਮਾਨਾਂ ਨੂੰ ਖੂਬ ਹਸਾਇਆ ਹੈ। ਇਹ ਪਹਿਲਾ ਮੌਕਾ ਸੀ ਜਦੋਂ ਕਪਿਲ ਸ਼ਰਮਾ ਦਾ ਸ਼ੋਅ ਟੀਵੀ ‘ਤੇ ਟੈਲੀਕਾਸਟ ਦੀ ਬਜਾਏ ਓਟੀਟੀ ‘ਤੇ ਟੈਲੀਕਾਸਟ ਹੋਇਆ ਸੀ। ਪਹਿਲੇ ਸਫਲ ਸੀਜ਼ਨ ਤੋਂ ਬਾਅਦ, ਦੂਜਾ ਸੀਜ਼ਨ ਵੀ ਜਲਦੀ ਹੀ ਉਪਲਬਧ ਹੋਵੇਗਾ। ਇਸ ਦੇ ਨਾਲ ਹੀ ਮੇਕਰਸ ਨੇ ‘ਦਿ ਗ੍ਰੇਟ ਇੰਡੀਅਨ ਕਪਿਲ ਸ਼ੋਅ’ ਦੇ ਆਖਰੀ ਐਪੀਸੋਡ ਨੂੰ ਮਜ਼ੇਦਾਰ ਬਣਾਉਣ ‘ਚ ਕੋਈ ਕਸਰ ਨਹੀਂ ਛੱਡੀ। ਕਾਰਤਿਕ ਆਰੀਅਨ ਅਤੇ ਉਨ੍ਹਾਂ ਦੀ ਮਾਂ ਮਾਲਾ ਤਿਵਾਰੀ ‘ਦਿ ਗ੍ਰੇਟ ਇੰਡੀਅਨ ਕਪਿਲ ਸ਼ਰਮਾ’ ਸ਼ੋਅ ਦੇ ਫਾਈਨਲ ਐਪੀਸੋਡ ਵਿੱਚ ਸ਼ਾਮਲ ਹੋਏ। ਇੱਥੇ ਉਨ੍ਹਾਂ ਨੇ ਕਾਰਤਿਕ ਦੇ ਕੁਝ ਰਾਜ਼ ਦੱਸੇ। ਕਾਰਤਿਕ ਦੀ ਲੱਤ ਖਿੱਚਣ ਦੇ ਨਾਲ ਹੀ ਮਾਲਾ ਤਿਵਾਰੀ ਨੇ ਵੀ ਸ਼ੋਅ ‘ਚ ਆਪਣੇ ਲਈ ਡਾਕਟਰ ਨੂੰਹ ਦੀ ਭਾਲ ਸ਼ੁਰੂ ਕਰ ਦਿੱਤੀ। ਫਿਨਾਲੇ ਐਪੀਸੋਡ ‘ਚ ਕਈ ਖਾਸ ਚੀਜ਼ਾਂ ਦੇਖਣ ਨੂੰ ਮਿਲੀਆਂ। ਕਾਰਤਿਕ ਵੀ ਆਪਣੇ ਡੌਗ ਬਾਊਲ ਨਾਲ ਸ਼ੋਅ ‘ਚ ਪਹੁੰਚੇ ਸਨ। ਕਪਿਲ ਸ਼ਰਮਾ ਨੇ ਸੁਨੀਲ ਗਰੋਵਰ ਅਤੇ ਉਨ੍ਹਾਂ ਦੀ ਪਤਨੀ ਗਿੰਨੀ ਚਤਰਥ ਨਾਲ ਖੂਬ ਮਸਤੀ ਕੀਤੀ। ਕਪਿਲ ਨੇ ਮਜ਼ਾਕੀਆ ਲਹਿਜੇ ‘ਚ ਕਿਹਾ ਕਿ ਸੁਨੀਲ ਨੇ 6 ਸਾਲ ਬਾਅਦ ਵਾਪਸੀ ਕੀਤੀ ਹੈ ਅਤੇ ਇਸ ਸੀਜ਼ਨ ਦੇ ਸਿਰਫ 13 ਐਪੀਸੋਡਾਂ ‘ਚ 6 ਸਾਲ ਦਾ ਵਕਫਾ ਭਰ ਦਿੱਤਾ ਹੈ। ਫਾਈਨਲ ਐਪੀਸੋਡ ਵਿੱਚ, ਕ੍ਰਿਸ਼ਨਾ ਅਭਿਸ਼ੇਕ ਨੇ ‘ਪਠਾਨ’ ਤੋਂ ਸ਼ਾਹਰੁਖ ਖਾਨ ਦੀ ਨਕਲ ਕੀਤੀ ਅਤੇ ਸੁਨੀਲ ਗਰੋਵਰ ਨੇ ਸਲਮਾਨ ਖਾਨ ਦੀ ਨਕਲ ਕੀਤੀ। ਸੁਨੀਲ ਗਰੋਵਰ ਬਿੱਗ ਬੌਸ ਦੇ ਹੋਸਟ ਸਲਮਾਨ ਖਾਨ ਦੇ ਰੂਪ ਵਿੱਚ ਸਟੇਜ ‘ਤੇ ਆਏ ਸਨ। ਇਨ੍ਹਾਂ ਸਿਤਾਰਿਆਂ ਦੀ ਸਹੀ ਨਕਲ ਦੇਖ ਕੇ ਕਾਰਤਿਕ, ਉਨ੍ਹਾਂ ਦੀ ਮਾਂ ਅਤੇ ਦਰਸ਼ਕ ਹਾਸਾ ਨਹੀਂ ਰੋਕ ਸਕੇ। ‘ਦਿ ਗ੍ਰੇਟ ਇੰਡੀਅਨ ਕਪਿਲ ਸ਼ੋਅ’ ਦੇ ਦੂਜੇ ਸੀਜ਼ਨ ਦਾ ਐਲਾਨ ਕਰ ਦਿੱਤਾ ਗਿਆ ਹੈ। ਮੇਕਰਸ ਨੇ ਕੁਝ ਦਿਨ ਪਹਿਲਾਂ ਵੀਡੀਓ ਸ਼ੇਅਰ ਕਰਦੇ ਹੋਏ ਕਿਹਾ ਸੀ ਕਿ ਸ਼ੋਅ ਫਿਰ ਤੋਂ ਵਾਪਸੀ ਕਰੇਗਾ। ਸ਼ੋਅ ਦਾ ਦੂਜਾ ਸੀਜ਼ਨ ਕੁਝ ਮਹੀਨਿਆਂ ‘ਚ ਵਾਪਸੀ ਕਰੇਗਾ।

ਖਤਮ ਹੋਇਆ ਦਿ ਗ੍ਰੇਟ ਇੰਡੀਅਨ ਕਪਿਲ ਸ਼ੋਅ ਦਾ ਪਹਿਲਾ ਸੀਜ਼ਨ Read More »

ਕਿਸਾਨ ਜਥੇਬੰਦੀਆਂ ਨੇ ਸਦਰ ਥਾਣਾ ਘੇਰਿਆ

ਅੱਜ ਇੱਥੇ ਕਿਸਾਨ ਜਥੇਬੰਦੀਆਂ ਵੱਲੋਂ ਸਦਰ ਥਾਣਾ ਘੇਰਨ ਤੋਂ ਬਾਅਦ ਰਾਜਪੁਰਾ ਰੋਡ ਜਾਮ ਕਰ ਕੇ ਘੰਟੇ ਤੋਂ ਵੱਧ ਸਮਾਂ ਧਰਨਾ ਲਾਇਆ, ਜਿਸ ਕਰਕੇ ਆਮ ਲੋਕਾਂ ਨੂੰ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਥਾਣੇ ਦੇ ਪੁਲੀਸ ਅਧਿਕਾਰੀਆਂ ’ਤੇ ਦੋਸ਼ ਲਾਇਆ ਕਿ ਉਹ ਦੌਣਕਲਾਂ ਵਿੱਚ ਹੋਏ ਜ਼ਮੀਨੀ ਝਗੜੇ ਦੇ ਮਾਮਲੇ ਵਿੱਚ ਮੁਲਜ਼ਮਾਂ ਦੇ ਕਾਰਵਾਈ ਨਹੀਂ ਕਰ ਰਹੇ, ਲੰਬੀ ਉਡੀਕ ਤੋਂ ਬਾਅਦ ਪ੍ਰੇਸ਼ਾਨ ਹੋ ਕੇ ਅੱਜ ਕਿਸਾਨ ਜਥੇਬੰਦੀਆਂ ਨੇ ਥਾਣਾ ਘੇਰ ਲਿਆ। ਥਾਣੇ ਦੇ ਇੰਚਾਰਜ ਸਬ ਇੰਸਪੈਕਟਰ ਪ੍ਰਦੀਪ ਕੁਮਾਰ ਨੇ ਦੱਸਿਆ ਕ‌ਿ ਕਿਸਾਨ ਜਥੇਬੰਦੀਆਂ ਅਨੁਸਾਰ ਕੇਸ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਕਿਸਾਨ ਯੂਨੀਅਨ ਭਟੇੜੀਕਲਾਂ ਦੇ ਆਗੂ ਗੁਰਧਿਆਨ ਸਿੰਘ ਸਿਊਣਾ ਆਦਿ ਕਿਸਾਨ ਆਗੂਆਂ ਨੇ ਕਿਹਾ ਕਿ ਦੌਣ ਕਲਾਂ ਦੇ ਪ੍ਰੀਤਇੰਦਰ ਸਿੰਘ ਤੇ ਉਸ ਦੇ ਪਿਤਾ ਜਰਨੈਲ ਸਿੰਘ ’ਤੇ 18 ਜੁਲਾਈ 2022 ਨੂੰ ਜ਼ਮੀਨ ’ਤੇ ਕਬਜ਼ਾ ਕਰਨ ਦੇ ਦੋਸ਼ ਵਿੱਚ ਐਫਆਈਆਰ ਦਰਜ ਹੋਈ ਸੀ, ਪੁਲੀਸ ਨੇ ਦਬਾਅ ਵਿੱਚ ਆਕੇ ਉਹ ਐਫਆਈਆਰ ਰੱਦ ਕਰਨ ਦੀ ਰਿਪੋਰਟ ਭਰ ਦਿੱਤੀ ਸੀ ਪਰ ਕੋਰਟ ਨੇ ਉਹ ਐੱਫਆਈਆਰ ਰੱਦ ਨਾ ਕਰਕੇ ਅਗਲੇਰੀ ਕਾਰਵਾਈ ਕਰਨ ਲਈ ਕਿਹਾ ਸੀ ਪਰ ਪੁਲੀਸ ਨੇ ਕੋਈ ਕਾਰਵਾਈ ਨਾ ਕੀਤੀ। ਮੁਲਜ਼ਮਾਂ ਨੇ ਚਾਰ ਬੰਦੇ ਲਿਆ ਕੇ ਰਣਬੀਰ ਸਿੰਘ ਭਟੇੜੀ ਕਲਾਂ ’ਤੇ ਕਥਿਤ ਹਮਲਾ ਕਰ ਦਿੱਤਾ, ਜਦੋਂ ਉਹ ਖੇਤ ਵਿਚ ਮੋਟਰ ਬਦਲਣ ਦੀ ਕਾਰਵਾਈ ਕਰ ਰਿਹਾ ਸੀ, ਉਨ੍ਹਾਂ ਦੱਸਿਆ ਕਿ ਇਹ ਝਗੜਾ 24 ਵਿੱਘੇ 10 ਵਿਸਵੇ ਜ਼ਮੀਨ ਦਾ ਹੈ, ਜਿਸ ਦਾ ਕਬਜ਼ਾ ਰਣਬੀਰ ਸਿੰਘ ਭਟੇੜੀ ਕਲਾਂ ਕੋਲ ਹੈ ਪਰ ਇਹ ਕਬਜ਼ਾ ਪ੍ਰੀਤਇੰਦਰ ਸਿੰਘ ਕਰਨਾ ਚਾਹੁੰਦੇ ਹਨ। ਅਦਾਲਤ ਨੇ ਰਣਬੀਰ ਸਿੰਘ ਨੂੰ ਸਟੇਅ ਦਿੱਤੀ ਹੋਈ ਹੈ ਪਰ ਫਿਰ ਵੀ ਮੁਲਜ਼ਮ ਪੱਖ ਵਾਰ-ਵਾਰ ਉਸ ਤੇ ਹਮਲੇ ਕਰ ਰਿਹਾ ਹੈ। ਹੁਣ ਉਸ ਤੇ 16 ਜੂਨ ਨੂੰ ਹਮਲਾ ਕੀਤਾ ਤੇ ਰਣਬੀਰ ਸਿੰਘ ਦੀ ਲੱਤ ਤੋੜ ਦਿੱਤੀ ਜੋ ਰਾਜਿੰਦਰਾ ਹਸਪਤਾਲ ਵਿਚ ਜੇਰੇ ਇਲਾਜ ਹੈ। ਉਨ੍ਹਾਂ ਕਿਹਾ ਕਿ ਜੇਕਰ ਪੁਲੀਸ ਕਾਰਵਾਈ ਨਹੀਂ ਕਰਦੀ ਤਾਂ ਉਹ ਹੋਰ ਵੱਡਾ ਐਕਸ਼ਨ ਕਰਨਗੇ। ਇਹ ਘਿਰਾਓ ਤੇ ਧਰਨਾ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਤੇ ਭਾਰਤੀ ਕਿਸਾਨ ਯੂਨੀਅਨ ਭਟੇੜੀ ਕਲਾਂ ਦੇ ਦਿੱਤਾ। ਇਸ ਵੇਲੇ ਜ਼ੋਰਾਵਰ ਸਿੰਘ, ਸਿੱਧੂਪੁਰ, ਜ਼ਿਲ੍ਹਾ ਪ੍ਰਧਾਨ, ਜਗਦੀਪ ਸਿੰਘ, ਜੰਗ ਸਿੰਘ ਭਟੇੜੀਕਲਾਂ ਸੂਬਾ ਪ੍ਰਧਾਨ, ਅਵਤਾਰ ਸਿੰਘ ਭਟੇੜੀਕਲਾਂ, ਗੁਰਧਿਆਨ ਸਿੰਘ ਖਰੋੜ ਸਿਊਣਾ ਭਟੇੜੀ ਕਲਾਂ, ਆਦਿ ਆਗੂਆਂ ਨੇ ਵੀ ਸੰਬੋਧਨ ਕੀਤਾ। ਪ੍ਰੀਤਇੰਦਰ ਸਿੰਘ ਦੌਣਕਲਾਂ ਨੇ ਆਪਣਾ ਪੱਖ ਦਿੰਦਿਆਂ ਕਿਹਾ,‘‘ਇਹ ਜ਼ਮੀਨ ਮੇਰੀ ਹੈ, ਕੋਰਟ ਦੀ ਸਟੇਅ ਮੇਰੇ ਕੋਲ ਹੈ, ਇਹ ਮੇਰੀ ਜ਼ਮੀਨ ਤੇ ਕਬਜ਼ਾ ਕਰਨ ਆਏ ਸੀ ਅਸੀਂ ਰੋਕਿਆ ਤਾਂ ਇਨ੍ਹਾਂ 10 ਬੰਦਿਆਂ ਨੇ ਸਾਡੇ ’ਤੇ ਹਮਲਾ ਕਰ ਦਿੱਤਾ, ਹੁਣ ਅਸੀਂ ਵੀ ਹਸਪਤਾਲ ਵਿੱਚ ਭਰਤੀ ਹਾਂ। ਕਿਸਾਨ ਜਥੇਬੰਦੀਆਂ ਨਾਜਾਇਜ਼ ਸਾਡੇ ਤੇ ਧੱਕਾ ਕਰ ਰਹੀਆਂ ਹਨ।

ਕਿਸਾਨ ਜਥੇਬੰਦੀਆਂ ਨੇ ਸਦਰ ਥਾਣਾ ਘੇਰਿਆ Read More »

ਪੰਜਾਬ ਦੇ ਅਰਥਚਾਰੇ ਲਈ ਲਾਜ਼ਮੀ ਪੱਛਮੀ ਚੱਕਰਵਾਤ

ਭਾਰਤ ਵਿੱਚ ਆਉਣ ਵਾਲ਼ੇ ਸਾਰੇ ਚੱਕਰਵਾਤ ਮਾੜੇ ਨਹੀਂ ਹੁੰਦੇ ਅਤੇ ਕੁਝ ਚੱਕਰਵਾਤ ਖੇਤੀਬਾੜੀ ਅਤੇ ਇਨਸਾਨੀਅਤ ਲਈ ਅਤਿਅੰਤ ਜ਼ਰੂਰੀ ਵੀ ਹਨ। ਮਈ ਤੋਂ ਸਤੰਬਰ-ਅਕਤੂਬਰ ਵਿੱਚ ਬੰਗਾਲ ਦੀ ਖਾੜੀ ਵਿਚ ਆਉਣ ਵਾਲ਼ੇ ਚੱਕਰਵਾਤ ਕੋਰੋਮੰਡਲ ਤੱਟ ’ਤੇ ਭਾਰੀ ਵਰਖਾ ਦਾ ਕਾਰਨ ਬਣਦੇ ਹਨ, ਅਤੇ ਪੂਰਬੀ ਸੂਬਿਆਂ ਵਿੱਚ ਝੋਨੇ ਦੀ ਫ਼ਸਲ ਦੇ ਝਾੜ ਨੂੰ ਵਧਾਉਣ ਵਿੱਚ ਸਹਾਈ ਹੁੰਦੇ ਹਨ। ਮਈ ਵਿੱਚ ਆਏ ‘ਰੇਮਲ ਚੱਕਰਵਾਤ’ ਕਾਰਨ ਪੱਛਮੀ ਬੰਗਾਲ ਅਤੇ ਬੰਗਲਾਦੇਸ਼ ਵਿਚ 85 ਦੇ ਕਰੀਬ ਲੋਕਾਂ ਦੀ ਮੌਤ ਹੋ ਗਈ । ਪੰਜਾਬ ਤੇ ਬੰਗਾਲ ਦੀ ਖਾੜੀ ਵਿੱਚ ਆਉਣ ਵਾਲੇ ਊਸ਼ਣ ਖੰਡੀ ਚੱਕਰਵਾਤਾਂ ਦਾ ਕੋਈ ਸਿੱਧਾ ਅਸਰ ਤਾਂ ਨਹੀਂ ਪੈਂਦਾ, ਪਰ ਮੌਨਸੂਨੀ ਵਰਖਾ ਲਿਆਉਣ ਵਿੱਚ ਇਹ ਸਹਾਈ ਜ਼ਰੂਰ ਹੁੰਦੇ ਹਨ। ਨਵੰਬਰ ਤੋਂ ਅਪ੍ਰੈਲ ਤੱੱਕ ਰੋਮ ਸਾਗਰ ਤੋਂ ਪੈਦਾ ਹੋਣ ਵਾਲੇ ਪੱਛਮੀ ਚੱੱਕਰਵਾਤ ਊਰਜਾ ਨਾਲ ਭਰਪੂਰ ਹੁੰਦੇ ਹਨ। ਇਹ ਚੱਕਰਵਾਤ ਹਿਮਾਲਿਆ ’ਤੇ ਬਰਫ਼ ਦੀ ਮੋਟੀ ਚਾਦਰ ਵਿਛਾ ਕੇ ਇਸ ਦੀਆਂ ਨਦੀਆਂ ਨੂੰ ਸਦਾਬਹਾਰ ਵੱਡਮੁੱਲੇ ਪਾਣੀ ਦੀ ਦਾਤ ਬਖਸ਼ਦੇ ਹਨ। ਹਾੜੀ ਦੀ ਫ਼ਸਲ ਨੂੰ ਲੋੜੀਂਦੀ ਨਮੀ ਪ੍ਰਦਾਨ ਕਰ ਕੇ ਪ੍ਰਤੀ ਏਕੜ ਝਾੜ ਨੂੰ ਵਧਾਉਣ ਲਈ ਵਰਦਾਨ ਤੋਂ ਘੱੱਟ ਨਹੀਂ। ਪਰਬਤੀ ਖੇਤਰਾਂ ’ਚ ਫੈਲੇ ਫਲਾਂ ਦੇ ਬਗ਼ੀਚੇ ਇਨ੍ਹਾਂ ਚੱੱਕਰਵਾਤਾਂ ਦੀ ਹੀ ਦੇਣ ਹਨ। ਹਰ ਲਾਲ ਜਾਂ ਸੁਨਹਿਰੀ ਸੇਬ ਜੋ ਹਿਮਾਚਲ ਪ੍ਰਦੇਸ਼ ਅਤੇ ਕਸ਼ਮੀਰ ਦੀ ਘਾਟੀ ਵਿਚ ਪੈਦਾ ਹੁੰਦੇ ਹਨ, ਨੂੰ ਲੈ ਕੇ ਮੈਦਾਨੀ ਇਲਾਕਿਆਂ ’ਚ ਵੱੱਸਦੇ ਅਵਾਮ ਤੱਕ ਪਹੁੰਚਦਾ ਕਰਨ ਵਿੱਚ ਇਨ੍ਹਾਂ ਪੱੱਛਮੀ ਚੱੱਕਰਵਾਤਾਂ ਦਾ ਵੱੱਡਾ ਹੱੱਥ ਹੈ। ਸਮੇਂ ਸਿਰ ਬਰਫ਼ਬਾਰੀ ਕਰਨਾ ਅਤੇ ਦਰੱੱਖ਼ਤਾਂ ’ਤੇ ਭੂਰ ਦੀ ਪੈਦਾਇਸ਼ ਅਤੇ ਮਗਰੋਂ ਹੋਣ ਵਾਲੀ ਸੇਬਾਂ ਦੀ ਫ਼ਸਲ ਵਾਸਤੇ ਇਨ੍ਹਾਂ ਰੋਮ ਸਾਗਰੀ ਪੱਛਮੀ ਚੱੱਕਰਵਾਤਾਂ ਦੀ ਵੱੱਡੀ ਭੂਮਿਕਾ ਹੈ। ਇਹ ਚੱੱਕਰਵਾਤ ਪੰਜਾਬ ਵਿਚ ਕਣਕ ਦੀ ਪੈਦਾਵਾਰ ਨੂੰ ਵਧਾਉਣ ਲਈ ਕਿਸੇ ਚਮਤਕਾਰ ਤੋਂ ਘੱੱਟ ਨਹੀਂ ਹਨ। ਇਹ ਫਸਲ ਨੂੰ ਹਰਾ ਕਰਨ ਅਤੇ ਦਾਣੇ ਦਾ ਭਾਰ ਵਧਾਉਣ ਵਿੱੱਚ ਸਹਾਈ ਹੁੰਦੇ ਹਨ। ਇਹ ਚੱਕਰਵਾਤ ਮੀਂਹ ਤਾਂ ਜ਼ਿਆਦਾ ਨਹੀਂ ਪਾਉਦੇ, ਪ੍ਰੰਤੂ ਨਮੀ ਕਾਇਮ ਰੱੱਖਣ ਵਿੱੱਚ ਮਹੱੱਤਵਪੂਰਨ ਭੂਮਿਕਾ ਨਿਭਾਉਦੇ ਹਨ। ਇਸ ਦੇ ਸਰੂਪ ਨੂੰ ਜਾਣਨ ਤੋਂ ਪਹਿਲਾਂ ਚੰਗੇ ਅਤੇ ਮਾੜੇ ਚੱਕਰਵਾਤਾਂ ਦੀ ਪਰਿਭਾਸ਼ਾ ਸਮਝਣੀ ਬਹੁਤ ਜ਼ਰੂਰੀ ਹੈ। ਦਰਅਸਲ ਚੱਕਰਵਾਤ ਇੱਕ ਘੱੱਟ ਵਾਯੂਦਾਬ ਖੇਤਰ ਹੈ, ਅਤੇ ਹਵਾ ਦੇ ਗਰਮ ਹੋਣ ਤੋਂ ਬਾਅਦ ਸੰਵਹਿਣ ਕਿਰਿਆ ਨਾਲ ਉਤਪੰਨ ਹੁੰਦਾ ਹੈ। ਚਾਰ ਚੁਫ਼ੇਰੇ ਤੋਂ ਹਵਾ ਤੇਜ਼ੀ ਨਾਲ ਅੰਦਰ ਵੱਲ ਨੂੰ ਵਹਿੰਦੀ ਹੈ ਅਤੇ ਘੁਮਾਵਦਾਰ ਰੂਪ ’ਚ ਕੇਂਦਰ ਵਿਖੇ ਉੱਪਰ ਉੱਠਣ ਦੀ ਜ਼ੋਰਦਾਰ ਕੋਸ਼ਿਸ਼ ਕਰਦੀ ਹੈ। ਚੱੱਕਰਵਾਤ ਦੋ ਪ੍ਰਕਾਰ ਦੇ ਹਨ। ਰੂਮ ਸਾਗਰੀ ਚੱਕਰਵਾਤ ਜੋ ਪੰਜਾਬ ਤੇ ਹਿਮਾਲਿਆ ਵੱੱਲ ਆਉਦੇ ਹਨ। ਇਹ ਸ਼ੀਤ ਊਸ਼ਣ (Temperate) ਖਿੱੱਤੇ ਨਾਲ ਜਾਣੇ ਜਾਂਦੇ ਹਨ ਅਤੇ ਪ੍ਰਾਇਦੀਪੀ ਭਾਰਤ ਦੇ ਊਸ਼ਣੀ (Tropical) ਚੱਕਰਵਾਤਾਂ ਤੋਂ ਵੱਖਰੇ ਹੁੰਦੇ ਹਨ। ਇਹ ਚੱਕਰਵਾਤ ਸਾਗਰਾਂ ਤੋਂ ਧਰਾਤਲ ਵੱਲ ਆਉਦੇ ਹੋਏ ਕਾਫ਼ੀ ਨਮੀ ਚੁੱਕਦੇ ਹਨ ਅਤੇ ਤੱਟੀ ਖੇਤਰਾਂ ਤੇ ਟਕਰਾ ਕੇ ਭਾਰੀ ਵਰਖਾ ਕਰਦੇ ਹਨ। ਇਸ ਪ੍ਰਕਿਰਿਆ ਨੂੰ ਮੌਸਮ ਵਿਗਿਆਨ ਦੀ ਭਾਸ਼ਾ ਵਿਚ ‘ਲੈਂਡਫ਼ਾਲ’ ਕਿਹਾ ਜਾਂਦਾ ਹੈ। ਆਂਧਰਾ ਪ੍ਰਦੇਸ਼, ਓਡੀਸ਼ਾ ਤੇ ਬੰਗਾਲ ਦੀ ਖਾੜੀ ’ਚ ਆਉਣ ਵਾਲੇ ਚੱਕਰਵਾਤ ਵਾਵਰੋਲੇ ਵਾਲੇ ਹੁੰਦੇ ਹਨ ਅਤੇ ਅਤਿਅੰਤ ਖ਼ਤਰਨਾਕ ਰਫ਼ਤਾਰੀ ਪੌਣਾਂ ਨਾਲ ਲੈਸ ਹੁੰਦੇ ਹਨ। ਇਸ ਵਰ੍ਹੇ ਮਈ ਮਹੀਨੇ ਵਿੱਚ ‘ਰੇਮਲ’ ਚੱਕਰਵਾਤ ਇਸੇ ਕਿਸਮ ਦਾ ਸੀ, ਜਿਸ ਨੇ ਮੌਨਸੂਨ ਨੂੰ ਤੇਜ਼ੀ ਨਾਲ ਅੱਗੇ ਵਧਣ ਵਿੱਚ ਸਹਾਇਤਾ ਵੀ ਕੀਤੀ ਹਾਲਾਂਕਿ ਇਸ ਦੀ ਅੱਗੇ ਵਧਣ ਦੀ ਰਫ਼ਤਾਰ ਥੋੜ੍ਹੀ ਮੱਠੀ ਜ਼ਰੂਰ ਪਈ ਹੈ। ਊਸ਼ਣ ਖੰਡੀ ਚੱਕਰਵਾਤਾਂ ਨਾਲ ਸਮੁੰਦਰ ਊਫ਼ਾਨ ’ਤੇ ਆ ਜਾਂਦਾ ਹੈ। ਤੱੱਟੀ ਖੇਤਰੀ ਮੈਦਾਨਾਂ ਤੇ ਖਾਰੇ ਪਾਣੀ ਹੜ੍ਹ ਲੈ ਆਉਦੇ ਹਨ। ਪ੍ਰਸ਼ਾਸਨ ਨੂੰ ਰਿਹਾਇਸ਼ੀ ਇਲਾਕੇ ਖ਼ਾਲੀ ਕਰਵਾਉਣੇ ਪੈਂਦੇ ਹਨ। ਜਨ-ਜੀਵਨ ਤਹਿਸ-ਨਹਿਸ ਹੋ ਜਾਂਦਾ ਹੈ। ਉੱੱਤਰੀ ਅੰਧ ਮਹਾਂਸਾਗਰ ਜੇ ਜ਼ਿਆਦਾ ਗ਼ਰਮ ਹੋ ਜਾਵੇ ਤਾਂ ਵੱੱਡੇ ਤੇ ਜ਼ਿਆਦਾ ਗਿਣਤੀ ਵਿਚ ਪੱੱਛਮੀ ਚੱੱਕਰਵਾਤ ਉਤਪੰਨ ਹੁੰਦੇ ਹਨ ਅਤੇ ਜੇਕਰ ਦੱੱਖਣੀ ਹਿੰਦ ਮਹਾਂਸਾਗਰ ਢੰਗ ਨਾਲ ਉੱੱਚ ਵਾਯੂਦਾਬ ਖੇਤਰ ਨਾ ਬਣਾਏ ਤਾਂ ਮੌਨਸੂਨ ਦਾ ਨਿਘਾਰ ਲਾਜ਼ਮੀ ਹੈ। ਊਸ਼ਣੀ ਚੱੱਕਰਵਾਤ ਪ੍ਰਾਇਦੀਪੀ ਭਾਰਤ ਦੇ ਕੰਢੀ ਖੇਤਰਾਂ ਨੂੰ ਉਜਾੜਨ ਦਾ ਪੂਰਾ ਪ੍ਰਬੰਧ ਕਰ ਲੈਂਦੇ ਹਨ। ਕੁਦਰਤ ਦੇ ਰੰਗਾਂ ਵਿਚ ਲਬਰੇਜ਼ ਇਹ ਚੱੱਕਰਵਾਤ ਜਦੋਂ ਸਾਰੇ ਹੀ ਮੱੱਧ ਏਸ਼ੀਆ ਅਤੇ ਭਾਰਤੀ ਉਪ ਮਹਾਂਦੀਪੀ ਹਿਮਾਲਿਆ ਦੀ ਸ਼੍ਰੇਣੀ ਦੀਆਂ ਟੀਸੀਆਂ ਨੂੰ ਚਿੱਟੀ ਬਰਫ਼ ਨਾਲ ਢੱਕਣਾ ਸ਼ੁਰੂ ਕਰ ਦਿੰਦੇ ਹਨ, ਤਾਂ ਸੈਲਾਨੀਆਂ ਦੀ ਗਿਣਤੀ ਵਿੱੱਚ ਭਰਪੂਰ ਵਾਧਾ ਹੁੰਦਾ ਹੈ। ਸੁੱੱਕੀ ਠੰਢ ਅਤੇ ਧੁੰਦ ਦੇ ਦਿਨਾਂ ਨੂੰ ਖ਼ਤਮ ਕਰਨ ਵਾਲੇ ਇਹ ਚੱੱਕਰਵਾਤ ਮੱੱਧਵਰਤੀ ਏਸ਼ੀਆ ਦੇ ਘਾਹ ਦੇ ਮੈਦਾਨਾਂ ਦੇ ਵੀ ਜਨਮਦਾਤਾ ਹਨ। ਸਟੈਪੀ ਘਾਹ ਦੇ ਮੈਦਾਨ ਇਨ੍ਹਾਂ ਦੁਆਰਾ ਲਿਆਂਦੀ ਬਰਫ਼ ਦੀ ਚਾਦਰ ਦੇ ਪਿਘਲਣ ਤੋਂ ਬਾਅਦ ਹੀ ਬਣਦੇ ਹਨ। ਲੱੱਦਾਖ ਵਿੱੱਚ ਥੋੜ੍ਹਾ ਬਹੁਤ ਪਾਣੀ ਦਾ ਸ੍ਰੋਤ ਵੀ ਇਹੀ ਚੱੱਕਰਵਾਤ ਹਨ। ਲੱਦਾਖ਼ ਦਾ ਸੋਨਮ ਵਾਂਗਚੁਕ ਨਾਂ ਦਾ ਪ੍ਰਸਿੱੱਧ ਵਿਗਿਆਨੀ ਆਪਣੇ ਬਰਫ਼ ਦੇ ਮੱੱਠ ਬਣਾਉਣ ਲਈ ਪੱਛਮੀ ਚੱਕਰਵਾਤਾਂ ਦਾ ਇੰਤਜ਼ਾਰ ਕਰਦਾ ਰਹਿੰਦਾ ਹੈ। ਤਿੱਬਤ ਦਾ ਪਠਾਰ, ਜਿਸ ਦੀ ਉਚਾਈ 4 ਕਿਲੋਮੀਟਰ ਦੇ ਬਰਾਬਰ ਹੈ, ’ਤੇ ਪਈ ਬਰਫ਼ ਦੀ ਚਾਦਰ ਵੀ ਇਨ੍ਹਾਂ ਦੀ ਹੀ ਦੇਣ ਹਨ। ਸਤਲੁਜ ਦਰਿਆ ਤੋਂ ਬਣੇ ਵੱਡੇ-ਵੱੱਡੇ ਡੈਮਾਂ ਤੇ ਝੀਲਾਂ ਨੂੰ ਭਰਨ ਵਿੱਚ ਇਹ ਚੱਕਰਵਾਤ ਵੱੱਡੀ ਭੂਮਿਕਾ ਨਿਭਾਉਦੇ ਹਨ। ਸਿੰਧ ਘਾਟੀ ਦੀ ਸੱੱਭਿਅਤਾ ਸਿਰਫ਼ ਮੌਨਸੂਨ ਦੇ ਮੀਹਾਂ ਨਾਲ ਹੀ ਨਹੀਂ ਉਪਜੀ ਸੀ, ਸਗੋਂ ਪੱਛਮੀ ਚੱੱਕਰਵਾਤਾਂ ਦੀ ਕੁਦਰਤੀ ਦਾਤ ਤੋਂ ਪ੍ਰਾਪਤ ਪਾਣੀਆਂ ਨਾਲ ਵੀ ਸਿੰਜੀ ਗਈ ਹੈ। ਕ੍ਸਰਿਮਿਸ ਮਨਾਉਣ ਵਾਲੇ ਵੀ ਦੁਆ ਕਰਦੇ ਹਨ ਕਿ ਵੱਡੇ ਦਿਹਾੜੇ ਬਰਫ਼ਬਾਰੀ ਹੋਵੇ ਤਾਂ ‘ਰੱੱਬ ਦਾ ਬੰਦਾ’ ਉਨ੍ਹਾਂ ’ਤੇ ਆਪਣੀ ਦਇਆ ਵਰਾਉਣ ਲਈ ਦਰਸ਼ਨ ਦੇਵੇ। ਇਨ੍ਹਾਂ ਪੱਛਮੀ ਚੱਕਰਵਾਤਾਂ ਕਾਰਨ ਅਪ੍ਰੈਲ-ਮਈ ਵਿੱਚ ਉੱਤਰ ਭਾਰਤੀ ਪਹਾੜੀ ਸੂਬਿਆਂ ਵਿੱਚ ਜੰਗਲਾਂ ਦੀ ਅੱਗ ਨੂੰ ਬੁਝਾਉਣ ਵਿਚ ਮਦਦ ਕਰਦੇ ਹਨ। ਇਸ ਵਰ੍ਹੇ ਉੱਤਰਾਖੰਡ ਵਿੱਚ ਜੰਗਲਾਂ ਦੀ ਅੱਗ ਨੂੰ ਬੁਝਾਉਣ ਵਿੱਚ ਇਨ੍ਹਾਂ ਪੱਛਮੀ ਚੱਕਰਵਾਤਾਂ ਦੀ ਕੋਈ ਖ਼ਾਸ ਮਦਦ ਤਾਂ ਨਹੀਂ ਮਿਲੀ, ਪਰ ਇਹ ਗੱਲ ਨਿਸ਼ਚਿਤ ਹੈ ਕਿ ਭਾਰਤ ਅਤੇ ਪੰਜਾਬ ਦੇ ਅਰਥਚਾਰੇ ਲਈ ਚੱਕਰਵਾਤਾਂ ਦਾ ਆਉਣਾ ਲਾਜ਼ਮੀ ਹੈ। ਭਾਰਤ ਵਿਚ ਸਾਲ 1999 ਵਿੱੱਚ ਪੈਰਾਦੀਪ ਸੁਪਰ ਚੱਕਰਵਾਤ ਨੇ ਸਮੁੰਦਰੀ ਪਾਣੀ ਦੀ 26 ਫੁੱੱਟ ਦੀ ਦੀਵਾਰ ਪੈਦਾ ਕੀਤੀ ਅਤੇ 20 ਕਿਲੋਮੀਟਰ ਅੰਦਰ ਤੱੱਕ ਖਾਰੇ ਪਾਣੀ ਨੇ ਮਿੱੱਟੀਆਂ ਨੂੰ ਹਮੇਸ਼ਾ ਲਈ ਖਾਰਾ ਕਰ ਦਿੱਤਾ ਸੀ । ਪੌਣਾਂ ਦੀ ਰਫ਼ਤਾਰ 350 ਕਿਲੋਮੀਟਰ ਪ੍ਰਤੀ ਘੰਟੇ ਤੋਂ ਵੱੱਧ ਸੀ ਅਤੇ ਇਸ ਚੱਕਰਵਾਤ ਕਾਰਨ ਦੱਸ ਹਜ਼ਾਰ ਤੋਂ ਵੱੱਧ ਲੋਕ ਦੀ ਮੌਤ ਦੀ ਬੁੱਕਲ ’ਚ ਚਲੇ ਗਏ ਸਨ। ਪੰਜਾਬ ’ਚ ਸਰਦ ਰੁੱੱਤ ਵਿੱੱਚ ਆਉਣ ਵਾਲੇ ਰੂਮ ਸਾਗਰੀ ਚੱੱਕਰਵਾਤ ਲੰਮਾ ਪੈਂਡਾ ਤੈਅ ਕਰ ਹਿੰਦੂਕੁਸ਼ ਅਤੇ ਹਿਮਾਲਿਆ ਦੇ ਪਹਾੜਾਂ ਵੱੱਲ ਤੁਰਦੇ ਹਨ। 10 ਤੋਂ 13 ਕਿਲੋਮੀਟਰ ਦੀ ਉਚਾਈ ’ਤੇ ਬਣੀ ਉੱਪ-ਊਸ਼ਣੀ ਰਾਕਟੀ ਹਵਾ ਇਨ੍ਹਾਂ ਨੂੰ ਆਪਣੇ ਨਾਲ ਧੱਕ ਕੇ ਲੈ ਆਉਦੀ ਹੈ ਅਤੇ ਉੱਤਰੀ ਭਾਰਤ ਦੀਆਂ ਠੰਢੀਆਂ ਹਵਾਵਾਂ ਉਪਰ ਚੜ੍ਹਦਿਆਂ ਹੀ ਵਰਖਣ ਦੀ ਸਥਿਤੀ ’ਚ ਆ ਜਾਂਦਾ ਹੈ। ਹੇਠਾਂ ਉਤਰਦੀ ਮੀਂਹ ਦੀ ਹਰ ਬੂੰਦ ਤੇ ਬਰਫ਼ਬਾਰੀ ਦਾ ਹਰੇਕ ਦਾਣਾ ਫ਼ਸਲਾਂ ਲਈ ਕਿਸੇ ਖਾਦ ਤੋਂ ਘੱਟ ਨਹੀਂ। ਪੱੱਛਮੀ ਚੱੱਕਰਵਾਤ ਕਿਸਾਨੀ ਅਤੇ ਹਰ ਉਦਮੀ ਲਈ ਨਵੇਂ ਮੌਕੇ ਲੈ ਕੇ ਆਉਦੇ ਹਨ। ਪੱਛਮੀ ਚੱੱਕਰਵਾਤਾਂ ਦੁਆਰਾ ਵਧਦੀਆਂ ਬਿਮਾਰੀਆਂ ਦੀ ਰੋਕਥਾਮ ਹੁੰਦੀ ਹੈ। ਸਰੀਰ ਦੀ ਖ਼ੁਸ਼ਕੀ ਖ਼ਤਮ ਹੋ ਜਾਂਦੀ ਹੈ। ਇਹ ਚੱੱਕਰਵਾਤ ਅਕਸਰ ਸਮੂਹ ਵਿੱੱਚ ਵਿਚਰਦੇ ਹਨ। ਪੂਰਾ ਆਸਮਾਨ ਬੱਦਲਾਂ ਨਾਲ ਭਰ ਦਿੰਦੇ ਹਨ। ਸੂਰਜ ਦੇ ਆਉਦੇ ਤਾਪ ਨੂੰ ਰੋਕ

ਪੰਜਾਬ ਦੇ ਅਰਥਚਾਰੇ ਲਈ ਲਾਜ਼ਮੀ ਪੱਛਮੀ ਚੱਕਰਵਾਤ Read More »

ਪੰਜਾਬੀਆਂ ਦੀ ਦੁਕਾਨ ’ਤੇ ਲੁੱਟ

ਪੂਜਾ ਜਿਊਲਰਜ਼ ਪਾਪਾਟੋਏਟੋਏ ਵਿਖੇ ਹੋਈ ਲੁੱਟ ਦੀ ਘਟਨਾ-ਲੂਥਰ ਪਰਿਵਾਰ ਦਾ ਸ਼ੋਅਰੂਮ ਔਕਲੈਂਡ, 23 ਜੂਨ 2024:-(ਹਰਜਿੰਦਰ ਸਿੰਘ ਬਸਿਆਲਾ) ਨਿਊਜ਼ੀਲੈਂਡ ਸਰਕਾਰ ਬਦਲਣ ਦੇ ਬਾਵਜੂਦ ਵੀ ਲੁੱਟ ਖੋਹ ਦੀਆਂ ਵਾਰਦਾਤਾਂ ਨੂੰ ਕੋਈ ਫਰਕ ਨਹੀਂ ਪਿਆ ਲਗਦਾ ਕਿਉਂਕਿ ਦਿਨ ਅਤੇ ਰਾਤ ਵੇਲੇ ਲੁੱਟ ਦੀਆਂ ਵਾਰਦਾਤਾਂ, ਡਾਕੇ ਅਤੇ ਵੱਖ-ਵੱਖ ਅਪਰਾਧਿਕ ਘਟਨਾਵਾਂ ਲਗਾਤਾਰ ਹੋ ਰਹੀਆਂ ਹਨ। ਅੱਜ ਸ਼ਾਮ ਸ. ਗੁਰਦੀਪ ਸਿੰਘ ਲੂਥਰ (ਪੂਜਾ ਜਿਊਲਰਜ਼) ਕੋਲਮਾਰ ਰੋਡ, ਪਾਪਾਟੋਏਟੋਏ ਵਿਖੇ ਲੁੱਟ ਦੀ ਘਟਨਾ ਵਾਪਰ ਗਈ। 4-5 ਲੁਟੇਰੇ ਜਿਨ੍ਹਾਂ ਵਿਚ ਛੋਟੀ ਉਮਰ ਦੇ ਇਕ-ਦੋ ਬੱਚੇ ਵੀ ਲੱਗ ਰਹੇ ਸਨ, ਨੇ ਦੁਕਾਨ ਦਾ ਪਹਿਲਾਂ ਬਾਹਰਲਾ ਦਰਵਾਜ਼ਾ ਭੰਨਿਆ, ਫਿਰ ਅਗਲੇ ਲੋਹੇ ਦੇ ਜੰਗਲੇ ਵਾਲਾ ਦਰਵਾਜ਼ਾ ਧੱਕ ਕੇ ਖੋਲ੍ਹ ਲਿਆ ਅਤੇ ਦੁਕਾਨ ਦੇ ਕਾਊਂਟਰ ਉਤੇ ਰੱਖੀਆਂ ਸੋਨੇ ਦੇ ਗਹਿਣਿਆ ਵਾਲੀਆਂ ਟ੍ਰੇਆਂ ਲੁੱਟਣੀਆਂ ਸ਼ੁਰੂ ਕੀਤੀਆਂ। ਸ਼ਾਮ 5 ਵਜੇ ਤੋਂ ਬਾਅਦ ਦਾ ਸਮਾਂ ਸੀ ਅਤੇ ਦੁਕਾਨ ਬੰਦ ਕਰਨ ਦੀ ਤਿਆਰੀ ਹੋ ਰਹੀ ਸੀ, ਇਸ ਦਰਮਿਆਨ ਇਹ ਲੋਕ ਦੁਕਾਨ ਅੰਦਰ ਦਾਖਲ ਹੁੰਦੇ ਹਨ। ਜਿਸ ਸਮੇਂ ਘਟਨਾ ਘਟੀ ਉਸ ਸਮੇਂ ਦੁਕਾਨ ਅੰਦਰ ਇਕ ਔਰਤ ਗਾਹਕ ਅਤੇ ਤਿੰਨ ਬੱਚੇ ਵੀ ਉਥੇ ਹਾਜ਼ਿਰ ਸਨ। ਦੁਕਾਨ ਮਾਲਕ ਸ. ਗੁਰਦੀਪ ਸਿੰਘ ਨੇ ਉਨ੍ਹਾਂ ਲੁਟੇਰਿਆਂ ਨੂੰ ਦਰਵਾਜ਼ੇ ਦੇ ਬਾਹਰ ਧੱਕ ਕੇ ਲੋਹੇ ਵਾਲਾ ਗੇਟ ਲਗਾਉਣ ਦੀ ਕੋਸ਼ਿਸ਼ ਕੀਤੀ, ਪਰ ਉਹ ਲੁਟੇਰੇ ਚਾਕੂ ਅਤੇ ਹਥੌੜੇ ਨਾਲ ਹਮਲਾ ਕਰਕੇ ਉਨ੍ਹਾਂ ਨੂੰ ਗੰਭੀਰ ਜ਼ਖਮੀ ਕਰ ਗਏ। ਉਨ੍ਹਾਂ ਦੇ ਸਪੁੱਤਰ ਨੇ ਉਸ ਵੇਲੇ ਉਨ੍ਹਾਂ ਲੁੱਟੇਰਿਆਂ ਨੂੰ ਇਕ ਤਲਵਾਰ ਨਾਲ ਭਜਾਉਣ ਦੀ ਕੋਸ਼ਿਸ਼ ਕੀਤੀ, ਉਹ ਕੁਝ ਡਰੇ ਅਤੇ ਕਾਫੀ ਬਚਾਅ ਹੋ ਗਿਆ। ਦੁਕਾਨ ਉਤੇ ਪੂਰਾ ਪਰਿਵਾਰ ਸੀ। ਜ਼ਖਮੀ ਸ. ਗੁਰਦੀਪ ਸਿੰਘ ਹੋਰਾਂ ਨੂੰ ਐਂਬੂਲੈਂਸ ਦੇ ਵਿਚ ਹਸਪਤਾਲ ਲਿਜਾਇਆ ਗਿਆ, ਫਿਰ ਟਾਂਕੇ ਲੱਗਣ ਬਾਅਦ ਸਕੈਨਿੰਗ ਆਦਿ ਲਈ ਸਿਟੀ ਹਸਪਤਾਲ ਭੇਜਿਆ ਗਿਆ। ਦੇਰ ਰਾਤ ਰਿਪੋਰਟ ਵਿਚ ਪਤਾ ਲੱਗਾ ਹੈ ਕਿ ਜ਼ਖਮੀ ਸ. ਗੁਰਦੀਪ ਸਿੰਘ ਖਤਰੇ ਤੋਂ ਬਾਹਰ ਹਨ ਅਤੇ ਇਲਾਜ ਅਧੀਨ ਹਨ।

ਪੰਜਾਬੀਆਂ ਦੀ ਦੁਕਾਨ ’ਤੇ ਲੁੱਟ Read More »

iPhone 14 Plus ਦੀ ਕੀਮਤ ‘ਚ ਆਈ ਭਾਰੀ ਗਿਰਾਵਟ

ਜੇਕਰ ਤੁਸੀਂ iPhone 14 Plus ਖਰੀਦਣ ਬਾਰੇ ਸੋਚ ਰਹੇ ਹੋ ਪਰ ਮਹਿੰਗਾ ਹੋਣ ਕਾਰਨ ਇਸਨੂੰ ਨਹੀਂ ਖਰੀਦ ਪਾ ਰਹੇ ਹੋ, ਤਾਂ ਇਹ ਖਬਰ ਸਿਰਫ਼ ਤੁਹਾਡੇ ਲਈ ਹੈ। ਦਰਅਸਲ, ਇਨ੍ਹਾਂ ਦਿਨਾਂ ਫਲਿੱਪਕਾਰਟ ‘ਤੇ ਇਕ ਵੱਡੀ ਸੇਲ ਚੱਲ ਰਹੀ ਹੈ, ਜਿਸ ਵਿਚ ਤੁਸੀਂ ਆਈਫੋਨ 14 ਪਲੱਸ ਨੂੰ ਬਹੁਤ ਘੱਟ ਕੀਮਤ ‘ਤੇ ਖਰੀਦ ਸਕਦੇ ਹੋ। ਐਪਲ ਨੇ ਸਾਲ 2022 ‘ਚ ਆਈਫੋਨ 14 ਪਲੱਸ ਨੂੰ ਬਾਜ਼ਾਰ ‘ਚ ਲਾਂਚ ਕੀਤਾ ਸੀ। ਲਾਂਚ ਦੇ ਸਮੇਂ ਕੰਪਨੀ ਨੇ ਸਮਾਰਟਫੋਨ ਦੀ ਸ਼ੁਰੂਆਤੀ ਕੀਮਤ 89 ਹਜ਼ਾਰ ਰੁਪਏ ਰੱਖੀ ਸੀ । ਆਈਫੋਨ 14 ਪਲੱਸ ਦਾ 128GB ਵੇਰੀਐਂਟ ਫਲਿੱਪਕਾਰਟ ‘ਤੇ 57,999 ਰੁਪਏ ‘ਚ ਉਪਲਬਧ ਹੈ। ਇਸ ਤੋਂ ਇਲਾਵਾ 256GB ਅਤੇ 512GB ਵੇਰੀਐਂਟ ਦੀ ਕੀਮਤ 67 ਹਜ਼ਾਰ 999 ਰੁਪਏ ਅਤੇ 87,999 ਰੁਪਏ ਹੈ। ਤੁਸੀਂ ਬੈਂਕਿੰਗ ਟ੍ਰਾਂਜੈਕਸ਼ਨ ਰਾਹੀਂ 2,000 ਰੁਪਏ ਦੀ ਛੋਟ ਜਾਂ ਫਲਿੱਪਕਾਰਟ ਐਕਸਿਸ ਬੈਂਕ ਕਾਰਡ ਰਾਹੀਂ 4% ਕੈਸ਼ਬੈਕ ਪ੍ਰਾਪਤ ਕਰ ਸਕਦੇ ਹੋ। ਇਸ ਦੇ ਨਾਲ ਹੀ ਫਲਿੱਪਕਾਰਟ Combo ਆਫਰ ਰਾਹੀਂ 2,000 ਰੁਪਏ ਦਾ ਡਿਸਕਾਊਂਟ ਦੇ ਰਿਹਾ ਹੈ। ਉਪਭੋਗਤਾਵਾਂ ਨੂੰ ਸਹੂਲਤ ਪ੍ਰਦਾਨ ਕਰਨ ਲਈ, ਫਲਿੱਪਕਾਰਟ ਮੋਬਾਈਲ ਐਕਸਚੇਂਜ ਆਫਰ ਵੀ ਪੇਸ਼ ਕਰ ਰਿਹਾ ਹੈ। ਜਿਸ ਕਾਰਨ ਤੁਸੀਂ ਆਪਣੇ ਪੁਰਾਣੇ ਫੋਨ ਦੇ ਬਦਲੇ ਨਵਾਂ ਆਈਫੋਨ 14 ਘਰ ਲੈ ਜਾ ਸਕਦੇ ਹੋ। ਇਸ ਤੋਂ ਇਲਾਵਾ ਕੰਪਨੀ ਐਕਸਚੇਂਜ ‘ਤੇ 26,000 ਰੁਪਏ ਦੀ ਛੋਟ ਦੇ ਰਹੀ ਹੈ। ਬਦਲੇ ਵਿੱਚ ਤੁਹਾਨੂੰ ਮਿਲਣ ਵਾਲੀ ਕੀਮਤ ਵੀ ਤੁਹਾਡੇ ਪੁਰਾਣੇ ਫ਼ੋਨ ਦੀ ਸਥਿਤੀ ‘ਤੇ ਨਿਰਭਰ ਕਰੇਗੀ। ਆਈਫੋਨ 14 ਪਲੱਸ ਵਿਚ ਯੂਜ਼ਰਸ ਨੂੰ 6.7-ਇੰਚ ਦੀ ਸੁਪਰ ਰੈਟੀਨਾ XDR OLED ਡਿਸਪਲੇ ਮਿਲੇਗੀ। ਇਸ ਤੋਂ ਇਲਾਵਾ ਡਿਵਾਈਸ ਦੀ ਪੀਕ ਬ੍ਰਾਈਟਨੈੱਸ 1,200nits ਹੈ। iPhone 14 Plus A15 Bionic ਚਿੱਪਸੈੱਟ ਨਾਲ ਲੈਸ ਹੈ। ਆਈਫੋਨ 14 ਪਲੱਸ ਨੂੰ iOS 16 ਦੇ ਨਾਲ ਲਾਂਚ ਕੀਤਾ ਗਿਆ ਸੀ। ਜਿਸ ਨੂੰ ਤੁਸੀਂ iOS 17 ਅਤੇ ਨਵੀਨਤਮ iOS 18 ‘ਤੇ ਵੀ ਚਲਾ ਸਕਦੇ ਹੋ। ਕੈਮਰੇ ਦੀ ਗੱਲ ਕਰੀਏ ਤਾਂ ਇਸ ਵਿੱਚ 12MP ਪ੍ਰਾਇਮਰੀ + 12MP ਅਲਟਰਾ-ਵਾਈਡ ਰਿਅਰ ਸੈਂਸਰ ਅਤੇ 12MP ਸੈਲਫੀ ਕੈਮਰਾ ਹੈ। ਇਸ ਤੋਂ ਇਲਾਵਾ, ਫੋਨ ਦੀ ਬੈਟਰੀ 15W ਤੱਕ ਵਾਇਰਲੈੱਸ ਚਾਰਜਿੰਗ ਦੇ ਨਾਲ 4,323mAh ਦੇ ਨਾਲ 26 ਘੰਟੇ ਦੀ ਹੈ। ਆਈਫੋਨ 14 ਪਲੱਸ ‘ਚ ਕਨੈਕਟੀਵਿਟੀ ਦੀ ਗੱਲ ਕਰੀਏ ਤਾਂ ਵਾਈ-ਫਾਈ 6, ਬਲੂਟੁੱਥ 5.3, NFC ਅਤੇ ਲਾਈਟਨਿੰਗ ਕਨੈਕਟਰ ਦਿੱਤੇ ਗਏ ਹਨ।

iPhone 14 Plus ਦੀ ਕੀਮਤ ‘ਚ ਆਈ ਭਾਰੀ ਗਿਰਾਵਟ Read More »

ਮਹਿਲਾ ਕੰਪਾਊਂਡ ਤੀਰਅੰਦਾਜ਼ੀ ਟੀਮ ਨੇ ਲਾਈ ਸੋਨ ਤਗਮਿਆਂ ਦੀ ਹੈਟ੍ਰਿਕ

ਭਾਰਤੀ ਤੀਰਅੰਦਾਜ਼ੀ ਜੋਤੀ ਸੁਰੇਖਾ ਵੇਨਮ, ਅਦਿਤੀ ਸਵਾਮੀ ਤੇ ਪਰਨੀਤ ਕੌਰ ਦੀ ਕੰਪਾਊਂਡ ਮਹਿਲਾ ਟੀਮ ਨੇ ਇਸ ਸੈਸ਼ਨ ਵਿਚ ਆਪਣਾ ਜ਼ਬਰਦਸਤ ਪ੍ਰਦਰਸ਼ਨ ਜਾਰੀ ਰੱਖਦੇ ਹੋਏ ਸ਼ਨੀਵਾਰ ਨੂੰ ਇੱਥੇ ਪ੍ਰਤੀਯੋਗਿਤਾ ਦੇ ਤੀਜੇ ਗੇਡ਼ ਵਿਚ ਐਸਟੋਨੀਆ ‘ਤੇ ਜਿ੍ੱਤ ਹਾਸਿਲ ਕਰ ਵਿਸ਼ਵ ਕੱਪ ਵਿਚ ਸੋਨ ਤਗਮਿਆਂ ਦੀ ਹੈਟਿ੍ਕ ਲਾ ਦਿੱਤੀ। ਸਿਖਰਲਾ ਦਰਜਾ ਪ੍ਰਾਪਤ ਇਸ ਤਿਕੜੀ ਨੇ ਇਕਤਰਫਾ ਰਹੇ ਫਾਈਨਲ ਵਿਚ ਐਸਟੋਨੀਆ ਦੀ ਲਿਸਲੇ ਜਾਟਮਾ, ਮੀਰੀ ਮੈਰਿਟਾ ਪਾਸ ਤੇ ਮੈਰਿਸ ਟੈਟਸਟਮੈਨ ਨੂੰ 232-229 ਨਾਲ ਹਰਾਇਆ। ਭਾਰਤ ਦੀ ਮਹਿਲਾ ਕੰਪਾਊਂਡ ਟੀਮ ਨੇ ਅਪ੍ਰੈਲ ਵਿਚ ਸੰਘਾਈ ਤੇ ਮਈ ਵਿਚ ਯੇਚੀਓਨ ਵਿਚ ਵਿਸ਼ਵ ਕੱਪ ਦੇ ਪਹਿਲੇ ਤੇ ਦੂਜੇ ਗੇੜ ਦੇ ਸੋਨ ਤਗਮੇ ਜਿੱਤੇ ਸੀ। ਇਸ ਤਰ੍ਹਾਂ ਟੀਮ ਇਸ ਸੈਸ਼ਨ ਵਿਚ ਅਜੇਤੂ ਰਹੀ ਹੈ। ਉਥੇ ਦਿਨ ਵਿਚ ਹੋਏ ਮੁਕਾਬਲੇ ਵਿਚ ਭਾਰਤ ਦੇ 21 ਸਾਲਾ ਪੁਰਸ਼ ਕੰਪਾਊਂਡ ਤੀਰਅੰਦਾਜ਼ ਪਿ੍ਆਂਸ਼ ਨੇ ਵੀ ਚਾਂਦੀ ਤਗਮਾ ਆਪਣੇ ਨਾਮ ਕੀਤਾ। ਹਾਲਾਂਕਿ ਉਹ ਫਾਈਨਲ ਵਿਚ ਵਿਸ਼ਵ ਨੰਬਰ ਇਕ ਤੇ ਸਾਬਕਾ ਚੈਂਪੀਅਨ ਮਾਈਕ ਸ਼ਲੋਸੇਰ ਤੋਂ 148-149 ਨਾਲ ਹਾਰ ਗਏ। ਪਿ੍ਆਂਸ਼ ਦੇ ਲਈ ਇਹ ਦੂਜਾ ਵਿਸ਼ਵ ਕੱਪ ਚਾਂਦੀ ਤਗਮਾ ਹੈ। ਰਿਕਰਵ ਵਰਗ ਵਿਚ ਅੰਕਿਤਾ ਭਕਤ ਤੇ ਧੀਰਜ ਬੋਮਾਦੇਵਰਾ ਵੀ ਦੋ ਤਗਮਿਆਂ ਦੀ ਦੌੜ ਵਿਚ ਆਪਣੇ ਆਪਣੇ ਵਿਅਕਤੀਗਤ ਸੈਮੀਫਾਈਨਲ ਵਿਚ ਪਹੁੰਚ ਗਏ ਹਨ। ਨਾਲ ਹੀ ਧੀਰਜ ਤੇ ਭਜਨ ਕੌਰ ਦੀ ਮਿਕਸਡ ਟੀਮ ਵੀ ਕਾਂਸਾ ਤਗਮੇ ਦੇ ਪਲੇਆਫ ਵਿਚ ਮੈਕਸੀਕੋ ਦੀ ਜੋੜੀ ਨਾਲ ਭਿੜੇਗੀ।

ਮਹਿਲਾ ਕੰਪਾਊਂਡ ਤੀਰਅੰਦਾਜ਼ੀ ਟੀਮ ਨੇ ਲਾਈ ਸੋਨ ਤਗਮਿਆਂ ਦੀ ਹੈਟ੍ਰਿਕ Read More »

ਅੰਡੇ ਦੀ ਪੀਲੀ ਜ਼ਰਦੀ ਖਾਣ ਨਾਲ ਸਰੀਰ ਨੂੰ ਹੁੰਦੇ ਹਨ ਕਈ ਲਾਭ

ਲੋਕ ਅਕਸਰ ਮੰਨਦੇ ਹਨ ਕਿ ਅੰਡੇ ਦਾ ਪੀਲਾ ਹਿੱਸਾ ਸਿਹਤ ਲਈ ਖਤਰਨਾਕ ਹੁੰਦਾ ਹੈ। ਇਸ ਪ੍ਰਕਿਰਿਆ ਵਿਚ, ਜਦੋਂ ਵੀ ਉਹ ਅੰਡੇ ਦਾ ਸੇਵਨ ਕਰਦੇ ਹਨ, ਤਾਂ ਉਹ ਉਸ ਦੀ ਜ਼ਰਦੀ ਨੂੰ ਕੱਢ ਦਿੰਦੇ ਹਨ ਅਤੇ ਇਸ ਨੂੰ ਸੁੱਟ ਦਿੰਦੇ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਅੰਡੇ ਦੀ ਜ਼ਰਦੀ ਅਸਲ ਵਿੱਚ ਸਫੇਦ ਹਿੱਸੇ ਨਾਲੋਂ ਛੇ ਗੁਣਾ ਜ਼ਿਆਦਾ ਪੌਸ਼ਟਿਕ ਹੁੰਦੀ ਹੈ। ਜੇਕਰ ਤੁਸੀਂ ਅੰਡੇ ਅਤੇ ਇਸ ਦੇ ਪੀਲੇ ਹਿੱਸੇ ਨੂੰ ਡਾਈਟ ‘ਚ ਸ਼ਾਮਲ ਕਰਦੇ ਹੋ, ਤਾਂ ਇਹ ਬੈਡ ਕੋਲੈਸਟ੍ਰਾਲ ਨੂੰ ਵਧਣ ਤੋਂ ਰੋਕਦਾ ਹੈ, ਜਦਕਿ ਚੰਗੇ ਕੋਲੈਸਟ੍ਰਾਲ ਨੂੰ ਵਧਾਉਂਦਾ ਹੈ, ਜੋ ਸਿਹਤਮੰਦ ਰਹਿਣ ਲਈ ਬਹੁਤ ਜ਼ਰੂਰੀ ਹੈ। ਤੁਹਾਨੂੰ ਦੱਸ ਦੇਈਏ ਕਿ ਅੰਡੇ ਦਾ ਸਫੈਦ ਹਿੱਸਾ ਪ੍ਰੋਟੀਨ ਨਾਲ ਭਰਪੂਰ ਹੁੰਦਾ ਹੈ, ਜਦੋਂ ਕਿ ਪੀਲੇ ਹਿੱਸੇ ਵਿੱਚ ਹਰ ਤਰ੍ਹਾਂ ਦੇ ਪੋਸ਼ਕ ਤੱਤ ਮੌਜੂਦ ਹੁੰਦੇ ਹਨ। ਇੰਸਟਾਗ੍ਰਾਮ ‘ਤੇ ਇਕ ਪੋਸਟ ਸ਼ੇਅਰ ਕਰਦੇ ਹੋਏ ਏਮਜ਼ ਨਿਊਰੋਲੋਜੀ ਅਤੇ ਮੈਡੀਸਨ ਦੀ ਡਾਕਟਰ ਪ੍ਰਿਅੰਕਾ ਸਹਿਰਾਵਤ ਨੇ ਕਿਹਾ ਕਿ ਕਈ ਲੋਕ ਅੰਡੇ ਦੇ ਪੀਲੇ ਹਿੱਸੇ ਨੂੰ ਹਟਾ ਕੇ ਅੰਡੇ ਖਾਂਦੇ ਹਨ। ਪਰ ਇਸ ਪੀਲੇ ਹਿੱਸੇ ਵਿੱਚ ਓਮੇਗਾ 3 ਫੈਟੀ ਐਸਿਡ, ਵਿਟਾਮਿਨ ਕੇ, ਵਿਟਾਮਿਨ ਡੀ, ਵਿਟਾਮਿਨ ਈ, ਵਿਟਾਮਿਨ ਏ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ, ਜੋ ਇਮਿਊਨਿਟੀ ਨੂੰ ਵਧਾਉਂਦਾ ਹੈ। ਇਹ ਸਾਡੀ ਸਕਿਨ ਅਤੇ ਅੱਖਾਂ ਲਈ ਵੀ ਬਹੁਤ ਜ਼ਰੂਰੀ ਹਨ। ਅੰਡੇ ਦੀ ਜ਼ਰਦੀ ਵਿੱਚ ਵੀ ਪ੍ਰੋਟੀਨ ਦੀ ਚੰਗੀ ਮਾਤਰਾ ਹੁੰਦੀ ਹੈ। ਡਾ: ਪ੍ਰਿਅੰਕਾ ਨੇ ਦੱਸਿਆ ਕਿ ਜੇਕਰ ਤੁਸੀਂ ਅੰਡੇ ਦੇ ਸਫੇਦ ਅਤੇ ਪੀਲੇ ਹਿੱਸੇ ਨੂੰ ਇਕੱਠੇ ਖਾਂਦੇ ਹੋ ਤਾਂ ਇਹ ਪ੍ਰੋਟੀਨ, ਵਿਟਾਮਿਨ ਅਤੇ ਖਣਿਜ ਪਦਾਰਥਾਂ ਦੀ ਮਾਤਰਾ ਦਾ ਸਭ ਤੋਂ ਸੰਤੁਲਿਤ ਤਰੀਕਾ ਹੈ। ਬਿਹਤਰ ਹੋਵੇਗਾ ਜੇਕਰ ਤੁਸੀਂ ਨਾਸ਼ਤੇ ਵਿੱਚ ਪੂਰੇ ਅੰਡੇ ਦਾ ਸੇਵਨ ਕਰੋ ਅਤੇ ਸਿਹਤਮੰਦ ਰਹੋ। ਹਾਲਾਂਕਿ ਰੋਜ਼ਾਨਾ ਸਿਰਫ 1 ਜਾਂ 2 ਅੰਡੇ ਖਾਣਾ ਸਿਹਤ ਲਈ ਚੰਗਾ ਮੰਨਿਆ ਜਾਂਦਾ ਹੈ। ਵੈਸੇ ਜਦੋਂ ਤੁਸੀਂ ਅੰਡੇ ਜਾਂ ਹੋਰ ਕੋਲੈਸਟ੍ਰੋਲ ਨਾਲ ਭਰਪੂਰ ਭੋਜਨ ਖਾਂਦੇ ਹੋ, ਤਾਂ ਤੁਹਾਡਾ ਲੀਵਰ ਘੱਟ ਕੋਲੈਸਟ੍ਰੋਲ ਪੈਦਾ ਕਰਦਾ ਹੈ, ਜਿਸ ਕਾਰਨ ਤੁਹਾਡੇ ਖੂਨ ਵਿੱਚ ਕੋਲੈਸਟ੍ਰੋਲ ਦਾ ਪੱਧਰ ਲਗਭਗ ਬਰਾਬਰ ਰਹਿੰਦਾ ਹੈ। ਇੰਨਾ ਹੀ ਨਹੀਂ, ਇਹ ਸਰੀਰ ਵਿੱਚ HDL ਅਤੇ LDL ਦੇ ਅਨੁਪਾਤ ਨੂੰ ਵੀ ਸੰਤੁਲਿਤ ਕਰਦਾ ਹੈ। ਪਰ ਕੁਝ ਜੈਨੇਟਿਕ ਬਿਮਾਰੀਆਂ ਹਨ ਜਿਸ ਕਾਰਨ ਇਹ ਕੁਝ ਲੋਕਾਂ ਵਿੱਚ ਕੋਲੈਸਟ੍ਰੋਲ ਨੂੰ ਵਧਾ ਸਕਦਾ ਹੈ। (Disclaimer: ਉੱਪਰ ਦਿੱਤੇ ਤੱਥ-ਜਾਣਕਾਰੀ ਆਮ ਜਾਣਕਾਰੀ ‘ਤੇ ਅਧਾਰਿਤ ਹਨ। ਨਿਊਜ਼ 18 ਇਨ੍ਹਾਂ ਦੀ ਪੁਸ਼ਟੀ ਨਹੀਂ ਕਰਦਾ। ਇਨ੍ਹਾਂ ਨੂੰ ਅਜ਼ਮਾਉਣ ਤੋਂ ਪਹਿਲਾਂ ਸਬੰਧਤ ਮਾਹਿਰਾਂ ਦੀ ਸਲਾਹ ਲਵੋ।)

ਅੰਡੇ ਦੀ ਪੀਲੀ ਜ਼ਰਦੀ ਖਾਣ ਨਾਲ ਸਰੀਰ ਨੂੰ ਹੁੰਦੇ ਹਨ ਕਈ ਲਾਭ Read More »

ਤਲਵੰਡੀ ਸਾਬੋ ਪਾਵਰ ਪਲਾਂਟ ਦਾ ਤੀਜਾ ਯੂਨਿਟ ਤਕਨੀਕੀ ਖਰਾਬੀ ਕਾਰਨ ਹੋਇਆ ਬੰਦ

ਜਿੱਥੇ ਪੰਜਾਬ ਵਿਚ ਵੱਧ ਰਹੀ ਗਰਮੀ ਅਤੇ ਝੋਨੇ ਦੇ ਸੀਜ਼ਨ ਕਾਰਨ ਬਿਜਲੀ ਦੀ ਮੰਗ ਵੱਧ ਰਹੀ ਹੈ, ਉੱਥੇ ਹੀ ਹੁਣ ਤਲਵੰਡੀ ਸਾਬੋ ਪਾਵਰ ਪਲਾਂਟ ਦਾ ਤੀਜਾ ਯੂਨਿਟ ਤਕਨੀਕੀ ਖਰਾਬੀ ਕਾਰਨ ਬੰਦ ਹੋ ਗਿਆ ਹੈ। ਇਸ ਤੋਂ ਪਹਿਲਾਂ ਵੀਰਵਾਰ ਨੂੰ ਇਕ ਨੰਬਰ ਯੂਨਿਟ ਬੰਦ ਸੀ, ਜਿਸ ਨੂੰ ਤਕਨੀਕੀ ਟੀਮ ਨੇ ਆਪਣੇ ਕਬਜ਼ੇ ਵਿਚ ਲੈ ਲਿਆ। ਪਾਵਰ ਪਲਾਂਟ ਦਾ ਯੂਨਿਟ 4 ਤੋਂ 3 ਅੱਜ ਸਵੇਰੇ ਬੰਦ ਹੋ ਗਿਆ ਹੈ।ਤਲਵੰਡੀ ਸਾਬੋ ਪਾਵਰ ਪਲਾਂਟ ਦੇ ਬੁਲਾਰੇ ਨੇ ਦੱਸਿਆ ਕਿ ਯੂਨਿਟ ਨੰਬਰ 3 ਅੱਜ ਤੜਕੇ 4 ਵਜੇ ਤਕਨੀਕੀ ਖਰਾਬੀ ਕਾਰਨ ਬੰਦ ਕਰ ਦਿੱਤਾ ਗਿਆ ਹੈ ਅਤੇ ਇਸ ਨੂੰ ਠੀਕ ਕਰਨ ਲਈ ਇੰਜੀਨੀਅਰ ਅਤੇ ਤਕਨੀਕੀ ਟੀਮ ਲੱਗੀ ਹੋਈ ਹੈ। ਉਨ੍ਹਾਂ ਕਿਹਾ ਕਿ ਇਸ ਸਮੱਸਿਆ ਦਾ ਹੱਲ ਜਲਦੀ ਹੀ ਲੱਭ ਲਿਆ ਜਾਵੇਗਾ ਅਤੇ ਪਾਵਰ ਪਲਾਂਟ ਦਾ ਤੀਜਾ ਯੂਨਿਟ ਵੀ ਜਲਦੀ ਚਾਲੂ ਕਰ ਦਿੱਤਾ ਜਾਵੇਗਾ।

ਤਲਵੰਡੀ ਸਾਬੋ ਪਾਵਰ ਪਲਾਂਟ ਦਾ ਤੀਜਾ ਯੂਨਿਟ ਤਕਨੀਕੀ ਖਰਾਬੀ ਕਾਰਨ ਹੋਇਆ ਬੰਦ Read More »