ਮਹਿਲਾ ਕੰਪਾਊਂਡ ਤੀਰਅੰਦਾਜ਼ੀ ਟੀਮ ਨੇ ਲਾਈ ਸੋਨ ਤਗਮਿਆਂ ਦੀ ਹੈਟ੍ਰਿਕ

ਭਾਰਤੀ ਤੀਰਅੰਦਾਜ਼ੀ ਜੋਤੀ ਸੁਰੇਖਾ ਵੇਨਮ, ਅਦਿਤੀ ਸਵਾਮੀ ਤੇ ਪਰਨੀਤ ਕੌਰ ਦੀ ਕੰਪਾਊਂਡ ਮਹਿਲਾ ਟੀਮ ਨੇ ਇਸ ਸੈਸ਼ਨ ਵਿਚ ਆਪਣਾ ਜ਼ਬਰਦਸਤ ਪ੍ਰਦਰਸ਼ਨ ਜਾਰੀ ਰੱਖਦੇ ਹੋਏ ਸ਼ਨੀਵਾਰ ਨੂੰ ਇੱਥੇ ਪ੍ਰਤੀਯੋਗਿਤਾ ਦੇ ਤੀਜੇ ਗੇਡ਼ ਵਿਚ ਐਸਟੋਨੀਆ ‘ਤੇ ਜਿ੍ੱਤ ਹਾਸਿਲ ਕਰ ਵਿਸ਼ਵ ਕੱਪ ਵਿਚ ਸੋਨ ਤਗਮਿਆਂ ਦੀ ਹੈਟਿ੍ਕ ਲਾ ਦਿੱਤੀ। ਸਿਖਰਲਾ ਦਰਜਾ ਪ੍ਰਾਪਤ ਇਸ ਤਿਕੜੀ ਨੇ ਇਕਤਰਫਾ ਰਹੇ ਫਾਈਨਲ ਵਿਚ ਐਸਟੋਨੀਆ ਦੀ ਲਿਸਲੇ ਜਾਟਮਾ, ਮੀਰੀ ਮੈਰਿਟਾ ਪਾਸ ਤੇ ਮੈਰਿਸ ਟੈਟਸਟਮੈਨ ਨੂੰ 232-229 ਨਾਲ ਹਰਾਇਆ। ਭਾਰਤ ਦੀ ਮਹਿਲਾ ਕੰਪਾਊਂਡ ਟੀਮ ਨੇ ਅਪ੍ਰੈਲ ਵਿਚ ਸੰਘਾਈ ਤੇ ਮਈ ਵਿਚ ਯੇਚੀਓਨ ਵਿਚ ਵਿਸ਼ਵ ਕੱਪ ਦੇ ਪਹਿਲੇ ਤੇ ਦੂਜੇ ਗੇੜ ਦੇ ਸੋਨ ਤਗਮੇ ਜਿੱਤੇ ਸੀ।

ਇਸ ਤਰ੍ਹਾਂ ਟੀਮ ਇਸ ਸੈਸ਼ਨ ਵਿਚ ਅਜੇਤੂ ਰਹੀ ਹੈ। ਉਥੇ ਦਿਨ ਵਿਚ ਹੋਏ ਮੁਕਾਬਲੇ ਵਿਚ ਭਾਰਤ ਦੇ 21 ਸਾਲਾ ਪੁਰਸ਼ ਕੰਪਾਊਂਡ ਤੀਰਅੰਦਾਜ਼ ਪਿ੍ਆਂਸ਼ ਨੇ ਵੀ ਚਾਂਦੀ ਤਗਮਾ ਆਪਣੇ ਨਾਮ ਕੀਤਾ। ਹਾਲਾਂਕਿ ਉਹ ਫਾਈਨਲ ਵਿਚ ਵਿਸ਼ਵ ਨੰਬਰ ਇਕ ਤੇ ਸਾਬਕਾ ਚੈਂਪੀਅਨ ਮਾਈਕ ਸ਼ਲੋਸੇਰ ਤੋਂ 148-149 ਨਾਲ ਹਾਰ ਗਏ। ਪਿ੍ਆਂਸ਼ ਦੇ ਲਈ ਇਹ ਦੂਜਾ ਵਿਸ਼ਵ ਕੱਪ ਚਾਂਦੀ ਤਗਮਾ ਹੈ। ਰਿਕਰਵ ਵਰਗ ਵਿਚ ਅੰਕਿਤਾ ਭਕਤ ਤੇ ਧੀਰਜ ਬੋਮਾਦੇਵਰਾ ਵੀ ਦੋ ਤਗਮਿਆਂ ਦੀ ਦੌੜ ਵਿਚ ਆਪਣੇ ਆਪਣੇ ਵਿਅਕਤੀਗਤ ਸੈਮੀਫਾਈਨਲ ਵਿਚ ਪਹੁੰਚ ਗਏ ਹਨ। ਨਾਲ ਹੀ ਧੀਰਜ ਤੇ ਭਜਨ ਕੌਰ ਦੀ ਮਿਕਸਡ ਟੀਮ ਵੀ ਕਾਂਸਾ ਤਗਮੇ ਦੇ ਪਲੇਆਫ ਵਿਚ ਮੈਕਸੀਕੋ ਦੀ ਜੋੜੀ ਨਾਲ ਭਿੜੇਗੀ।

ਸਾਂਝਾ ਕਰੋ