June 23, 2024

ਜਲੰਧਰ ‘ਚ ਭਾਜਪਾ ਦੇ ਕਈ ਆਗੂ ਕਾਂਗਰਸ ‘ਚ ਹੋਏ ਸ਼ਾਮਲ

ਪੰਜਾਬ ਵਿਚ ਭਾਰਤੀ ਜਨਤਾ ਪਾਰਟੀ ਦੇ ਕਈ ਆਗੂ ਅੱਜ ਜਲੰਧਰ ਦੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਨਾਲ ਮੁਲਾਕਾਤ ਕਰ ਕੇ ਕਾਂਗਰਸ ਪਾਰਟੀ ਵਿਚ ਸ਼ਾਮਲ ਹੋ ਗਏ। ਸੰਸਦ ਮੈਂਬਰ ਚੰਨੀ ਨੇ ਸਾਰੇ ਆਗੂਆਂ ਨੂੰ ਪਾਰਟੀ ਵਿਚ ਸ਼ਾਮਲ ਕਰਕੇ ਕਾਂਗਰਸ ਵਿਚ ਸ਼ਾਮਲ ਉਹਨਾਂ ਦਾ ਸੁਆਗਤ ਕੀਤਾ। ਸਾਰੇ ਆਗੂ ਪੱਛਮੀ ਵਿਧਾਨ ਸਭਾ ਹਲਕੇ ਤੋਂ ਸਨ, ਜਿਨ੍ਹਾਂ ਨੇ ਭਾਜਪਾ ਵਿਚ ਅਹੁਦੇ ਸੰਭਾਲੇ ਸਨ। ਦੱਸ ਦਈਏ ਕਿ ਕਾਂਗਰਸ ਵਿਚ ਸ਼ਾਮਲ ਹੋਏ ਸਾਰੇ ਆਗੂ ਪਹਿਲਾਂ ‘ਆਪ’ ਵਿੱਚ ਸਨ, ਪਿਛਲੇ ਸਾਲ ਉਹ ਭਾਜਪਾ ਵਿਚ ਸ਼ਾਮਲ ਹੋਏ ਸਨ। ਪਰ ਹੁਣ ਉਹ ਕਾਂਗਰਸ ਵਿਚ ਸ਼ਾਮਲ ਹੋ ਗਏ ਹਨ। ਸਾਬਕਾ ਸੀਐਮ ਅਤੇ ਜਲੰਧਰ ਤੋਂ ਐਮਪੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਚੋਣਾਂ ਤੋਂ ਬਾਅਦ ਸੀਐਮ ਭਗਵੰਤ ਸਿੰਘ ਮਾਨ ਦੀ ਕੁਰਸੀ ਖ਼ਤਰੇ ਵਿਚ ਹੈ। ਸੀਐਮ ਭਗਵੰਤ ਸਿੰਘ ਮਾਨ ਨੂੰ ਜਲੰਧਰ ਦੀ ਬਜਾਏ ਅਪਣੀ ਕੁਰਸੀ ਬਚਾਉਣੀ ਚਾਹੀਦੀ ਹੈ ਕਿਉਂਕਿ ਇਸ ਸਮੇਂ ਉਨ੍ਹਾਂ ਦੀ ਕੁਰਸੀ ਖ਼ਤਰੇ ਵਿਚ ਹੈ। ਚੰਨੀ ਨੇ ਕਿਹਾ- ਆਮ ਆਦਮੀ ਪਾਰਟੀ ਵੱਲੋਂ ਉਮੀਦਵਾਰ ਬਣਾਏ ਗਏ ਮੋਹਿੰਦਰ ਭਗਤ ਨੇ ਪਾਰਟੀ ਬਦਲੀ ਹੈ। ਜਦੋਂ ਭਗਤ ‘ਆਪ’ ਵਿਚ ਸ਼ਾਮਲ ਹੋਏ ਤਾਂ ਉਨ੍ਹਾਂ ਦੇ ਪਿਤਾ ਨੇ ਉਨ੍ਹਾਂ ਨੂੰ ਕਿਹਾ ਅਤੇ ਰੋਂਦੇ ਹੋਏ ਵੀ ਕਿਹਾ ਕਿ ਉਨ੍ਹਾਂ ਨੂੰ ਭਾਜਪਾ ਨਹੀਂ ਛੱਡਣੀ ਚਾਹੀਦੀ, ਇਸ ਲਈ ‘ਆਪ’ ਦੀ ਕੋਈ ਹੋਂਦ ਨਹੀਂ ਹੈ। ਕੱਲ੍ਹ ਆਮ ਆਦਮੀ ਪਾਰਟੀ ਦੇ ਉਮੀਦਵਾਰ ਮੋਹਿੰਦਰ ਭਗਤ ਨੇ ਕਿਹਾ ਸੀ ਕਿ ਜੇਕਰ ਆਮ ਆਦਮੀ ਪਾਰਟੀ ਜਿੱਤਦੀ ਹੈ ਤਾਂ ਹੀ ਪੱਛਮੀ ਹਲਕੇ ਦੇ ਕੰਮ ਹੋਣਗੇ। ਇਸ ਦਾ ਜਵਾਬ ਦਿੰਦੇ ਹੋਏ ਚੰਨੀ ਨੇ ਕਿਹਾ ਕਿ ਭਗਤ ਜਿੱਤ ਗਏ ਤਾਂ ਵੀ ਲੋਕਾਂ ਦੇ ਕੰਮ ਨਹੀਂ ਹੋਣਗੇ। ਕਿਉਂਕਿ ਆਮ ਆਦਮੀ ਪਾਰਟੀ ਕੰਮ ਨਹੀਂ ਕਰਵਾਉਣਾ ਚਾਹੁੰਦੀ। ਇਸ ਦੇ ਨਾਲ ਹੀ ਸੁਰਿੰਦਰ ਕੌਰ ਨੇ ਲੋਕਾਂ ਲਈ ਇੰਨੇ ਕੰਮ ਕੀਤੇ ਹਨ ਕਿ ਅੱਜ ਤੱਕ ਉਹ ਆਪਣੇ ਇਲਾਕੇ ਵਿਚ ਕਦੇ ਨਹੀਂ ਹਾਰੀ, ਇਸ ਲਈ ਤੁਸੀਂ ਕਾਂਗਰਸ ਨੂੰ ਹੀ ਵੋਟ ਪਾਓ। ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਪੱਛਮੀ ਹਲਕੇ ਦਾ ਸਭ ਤੋਂ ਵੱਡਾ ਮੁੱਦਾ ਨਸ਼ਾ ਅਤੇ ਗੰਦਾ ਪਾਣੀ ਹੈ। ਜਿਸ ਕਾਰਨ ਉਥੋਂ ਦੇ ਲੋਕ ਪ੍ਰੇਸ਼ਾਨ ਹਨ। ਪੱਛਮੀ ਹਲਕੇ ਵਿਚ ਨਸ਼ਾ ਵੇਚਣ ਦਾ ਕਾਰਨ ਕੋਈ ਹੋਰ ਨਹੀਂ ਸਗੋਂ ਸਾਬਕਾ ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਅਤੇ ਸਾਬਕਾ ਵਿਧਾਇਕ ਤੇ ਭਾਜਪਾ ਉਮੀਦਵਾਰ ਸ਼ੀਤਲ ਅੰਗੁਰਲ ਹਨ। ਉਨ੍ਹਾਂ ਦੀ ਦੇਖ-ਰੇਖ ‘ਚ ਪੱਛਮੀ ਹਲਕੇ ‘ਚ ਨਸ਼ੇ ਦੀ ਵਿਕਰੀ ਸ਼ੁਰੂ ਹੋ ਗਈ ਹੈ। ਇਸ ਲਈ ਇਨ੍ਹਾਂ ਨੂੰ ਦੁਬਾਰਾ ਅੰਦਰ ਲਿਆਉਣ ਨਾਲ ਪੱਛਮੀ ਹਲਕਾ ਦੀ ਹਾਲਤ ਹੋਰ ਖਰਾਬ ਹੋ ਸਕਦੀ ਹੈ।

ਜਲੰਧਰ ‘ਚ ਭਾਜਪਾ ਦੇ ਕਈ ਆਗੂ ਕਾਂਗਰਸ ‘ਚ ਹੋਏ ਸ਼ਾਮਲ Read More »

ਜਾਨਲੇਵਾ ਆਲਮੀ ਤਪਸ਼

ਜਾਨਲੇਵਾ ਗਰਮੀ ਕਾਰਨ ਸਾਊਦੀ ਅਰਬ ਦੀ ਮੁਕੱਦਸ ਨਗਰੀ ਮੱਕਾ ’ਚ ਇਕ ਹਜ਼ਾਰ ਦੇ ਕਰੀਬ ਹਾਜੀਆਂ ਦੀ ਅਣਿਆਈ ਮੌਤ ਪਿੱਛੋਂ ਸਵੀਡਨ ਦੀ ਬਾਲੜੀ ਗਰੇਟਾ ਥਨਬਰਗ ਦਾ ‘ਆਲਮੀ ਤਪਸ਼’ ਬਾਰੇ ਦਿੱਤਾ ਗੁੰਦਵਾਂ ਭਾਸ਼ਣ ਰਹਿ-ਰਹਿ ਕੇ ਯਾਦ ਆਇਆ ਜਿਸ ਨੇ ਵਿਸ਼ਵ ਭਰ ਦੇ ਵਾਤਾਵਰਨ ਪ੍ਰੇਮੀਆਂ ਨੂੰ ਹਲੂਣ ਕੇ ਰੱਖ ਦਿੱਤਾ ਸੀ। ਪੰਦਰਾਂ ਸਾਲਾ ਮਾਸੂਮ ਗਰੇਟਾ ਵੱਲੋਂ ਸੰਨ 2018 ਵਿਚ ਸੰਯੁਕਤ ਰਾਸ਼ਟਰ ਜਲਵਾਯੂ ਸੰਮੇਲਨ ਦੌਰਾਨ ਦਿੱਤੀ ਚੰਦ ਸ਼ਬਦਾਂ ਦੀ ਤਕਰੀਰ, ਤਵਾਰੀਖ਼ੀ ਤਹਿਰੀਕ (ਅੰਦੋਲਨ) ਬਣ ਜਾਵੇਗੀ, ਇਸ ਦਾ ਸ਼ਾਇਦ ਹੀ ਉਸ ਨੇ ਤਸੱਵਰ ਕੀਤਾ ਹੋਵੇਗਾ। ਵਿਸ਼ਵ ਦੇ ਸਿਰਮੌਰ ਹਫ਼ਤਾਵਾਰੀ ਮੈਗਜ਼ੀਨ ‘ਟਾਈਮ’ ਨੇ ਗਰੇਟਾ ਦੀ ਤਸਵੀਰ ਸਰਵਰਕ ’ਤੇ ਲਗਾ ਕੇ ਉਸ ਨੂੰ ਸਾਲ 2019 ਦਾ ‘ਪਰਸਨ ਆਫ ਯੀਅਰ’ ਗਰਦਾਨਿਆ ਸੀ। ਟਾਈਮ ਦੇ ਟਾਈਟਲ ’ਤੇ ਛਪਣ ਲਈ ਵਿਸ਼ਵ ਭਰ ਦੇ ਰਾਸ਼ਟਰਪਤੀ, ਪ੍ਰਧਾਨ ਮੰਤਰੀ ਅਤੇ ਕਹਿੰਦੇ-ਕਹਾਉਂਦੇ ਖ਼ਰਬਾਂਪਤੀ ਲੋਕ ਤਰਸਦੇ ਹਨ। ਇੰਨੀ ਛੋਟੀ ਉਮਰ ਵਿਚ ਅੰਤਾਂ ਦੀ ਸ਼ੋਹਰਤ ਮਿਲਣ ਦਾ ਕਾਰਨ ਜਲਵਾਯੂ ਤਬਦੀਲੀ ਬਾਰੇ ਚਿੰਤਾਵਾਂ ਨੂੰ ਬੁਲੰਦੀਆਂ ’ਤੇ ਪਹੁੰਚਾਉਣਾ ਸੀ। ਆਪਣੇ ਸੰਖੇਪ ਜਿਹੇ ਭਾਸ਼ਣ ਵਿਚ ਉਹ ਹਟਕੋਰੇ ਲੈਂਦੀ ਪ੍ਰਤੀਤ ਹੋਈ। ਗਰੇਟਾ ਦੇ ਹੌਕਿਆਂ ਤੇ ਸਿਸਕੀਆਂ ਨੇ ਉਸ ਨੂੰ ਛੋਟੀ ਉਮਰੇ ਵਿਸ਼ਵ ਦੀ ਸਭ ਤੋਂ ਵੱਡੀ ਵਾਤਾਵਰਨ ਕਾਰਕੁਨ ਬਣਾ ਦਿੱਤਾ ਸੀ। ਤਕਰੀਰ ਦੌਰਾਨ ਉਹ ਕਈ ਵਾਰ ਫਿੱਸਦੀ ਦਿਸੀ। ਵਾਤਾਵਰਨ ਨੂੰ ਗੰਧਲਾ ਬਣਾਉਣ ਲਈ ਉਹ ਹੁਣ ਤੱਕ ਦੀਆਂ ਪੀੜ੍ਹੀਆਂ ਨੂੰ ਲਾਹਨਤਾਂ ਪਾਉਂਦੀ ਸੁਣਾਈ ਦਿੱਤੀ। ਉਸ ਦੀ ਆਵਾਜ਼ ’ਚ ਗਰਜ ਤੇ ਗੜਗੜਾਹਟ ਸੀ। ਹਾਜ਼ਰੀਨ ਨੂੰ ਆਲਮੀ ਤਪਸ਼ ਲਈ ਜ਼ਿੰਮੇਵਾਰ ਠਹਿਰਾਉਂਦਿਆਂ ਉਹ ਪੁੱਛਦੀ ਹੈ ਕਿ ਤੁਹਾਡੀ ਹਿੰਮਤ ਕਿਵੇਂ ਪਈ! ਸਵਾਲ-ਦਰ-ਸਵਾਲ ਕਰਦੀ ਦਾ ਉਸ ਦਾ ਗੱਚ ਭਰਦਾ ਹੈ। ਉਹ ਕਹਿੰਦੀ ਹੈ ਕਿ ਇਹ ਉਮਰ ਸਕੂਲ ਜਾਣ ਦੀ ਸੀ ਤੇ ਉਸ ਨੂੰ ਇਸ ਵਿਸ਼ੇ ’ਤੇ ਬੋਲਣ ਲਈ ਇੱਥੇ ਨਹੀਂ ਸੀ ਹੋਣਾ ਚਾਹੀਦਾ। ਰੋਣਹਾਕੀ ਗਰੇਟਾ ਪੁਰਾਣੀਆਂ ਪੀੜ੍ਹੀਆਂ ’ਤੇ ਦੋਸ਼ ਧਰ ਹੋਈ ਕਹਿੰਦੀ ਹੈ ਕਿ ਉਨ੍ਹਾਂ ਨੇ ਉਸ ਦੇ ਸੁਪਨੇ ਚੁਰਾਏ/ਤੋੜੇ ਹਨ। ਅਜਿਹੇ ਹਾਲਾਤ ਪੈਦਾ ਕਰਨ ਲਈ ਤੁਹਾਡੀ ਜੁਰਅਤ ਕਿਵੇਂ ਪਈ, ਉਹ ਦਹਾੜਦੀ ਹੈ। ਹਾਜ਼ਰੀਨ ਉਸ ਦੀ ਜ਼ਮੀਰਾਂ ਨੂੰ ਝੰਜੋੜਨ ਵਾਲੀ ਤਕਰੀਰ ’ਤੇ ਵਾਰ-ਵਾਰ ਤਾੜੀਆਂ ਮਾਰਦੇ ਰਹੇ। ਗਰੇਟਾ ਅੰਦਰ ਜਿਵੇਂ ਕੋਈ ਘੂਕ ਸੁੱਤਾ ਬੱਦਲ ਫਟਿਆ ਸੀ। ਅਸਮਾਨੀ ਬਿਜਲੀ ਜਿਵੇਂ ਉਸ ਦੀਆਂ ਅੱਖਾਂ ਥੀ ਸਰੋਤਿਆਂ ’ਤੇ ਡਿੱਗ ਰਹੀ ਸੀ। ਗਰੇਟਾ ਮਹਿਜ਼ ਅੱਠ ਕੁ ਸਾਲ ਦੀ ਸੀ ਜਦੋਂ ਉਸ ਦੀ ਅਧਿਆਪਕਾ ਨੇ ਉਸ ਨੂੰ ਸਮੁੰਦਰ ਵਿਚ ਢੇਰ ਕੀਤੇ ਗਏ ਪਲਾਸਟਿਕ ਦੀ ਤਸਵੀਰ ਦਿਖਾਈ ਸੀ। ਦੂਜੀ ਤਸਵੀਰ ਦੂਧੀਆ ਧਰੁਵੀ ਭਾਲੂਆਂ (ਪੋਲਰ ਬੀਅਰਾਂ) ਦੀ ਸੀ ਜੋ ਗਲੇਸ਼ੀਅਰਾਂ ਦੇ ਪਿਘਲਣ ਨਾਲ ਭੁੱਖਮਰੀ ਦਾ ਸ਼ਿਕਾਰ ਸਨ। ਜ਼ਮੀਨ ’ਤੇ ਰਹਿਣ ਵਾਲੇ ਭੂਰੇ ਭਾਲੂਆਂ ਦੀ ਬਜਾਏ ਧਰੁਵੀ ਭਾਲੂਆਂ ਦਾ ਰੈਣ-ਬਸੇਰਾ ਗਲੇਸ਼ੀਅਰ ਹੁੰਦੇ ਹਨ। ਬਰਫ਼ ਦੀਆਂ ਪਰਤਾਂ ’ਤੇ ਉਹ ਸਾਰੀ ਉਮਰ ਬਿਤਾਉਂਦੇ ਹਨ। ਯੱਖ ਗਤੀਸ਼ੀਲ ਪਾਣੀਆਂ ’ਚੋਂ ਉਹ ਸੀਲ ਮੱਛੀਆਂ ਦਾ ਸ਼ਿਕਾਰ ਕਰਦੇ ਹਨ। ਆਲਮੀ ਤਪਸ਼ ਕਾਰਨ ਧਰੁਵੀ ਭਾਲੂਆਂ ਦਾ ਜੀਣਾ ਮੁਹਾਲ ਹੋ ਗਿਆ ਹੈ। ਅਮਰੀਕਾ ਦੇ ਅਲਾਸਕਾ , ਕੈਨੇਡਾ, ਰੂਸ, ਨਾਰਵੇ ਅਤੇ ਗ੍ਰੀਨਲੈਂਡ ਦੀਆਂ ਸੀਮਾਵਾਂ ਵਿਚ ਪਾਏ ਜਾਂਦੇ ਪੋਲਰ ਬੀਅਰ ਲੁਪਤ ਹੋਣੇ ਸ਼ੁਰੂ ਹੋ ਗਏ ਹਨ। ਇਕ ਅੰਦਾਜ਼ੇ ਮੁਤਾਬਕ ਉਨ੍ਹਾਂ ਦੀ ਗਿਣਤੀ ਮਹਿਜ਼ 25-30 ਹਜ਼ਾਰ ਰਹਿ ਗਈ ਹੈ। ਗਲੋਬਲ ਵਾਰਮਿੰਗ ਦਾ ਕੋਈ ਹੱਲ ਨਾ ਨਿਕਲਿਆ ਤਾਂ ਸਮੁੰਦਰੀ ਭਾਲੂਆਂ ਦੀ ਪ੍ਰਜਾਤੀ ਲੋਪ ਹੋਣ ਦਾ ਖ਼ਦਸ਼ਾ ਹੈ। ਮਈ 2008 ਵਿਚ ਇਨ੍ਹਾਂ ਨੂੰ ਲੁਪਤ ਹੋਣ ਵਾਲੀ ਪ੍ਰਜਾਤੀ ਵਿਚ ਸ਼ੁਮਾਰ ਕੀਤਾ ਗਿਆ ਸੀ ਤੇ ਕੁਝ ਸਾਲਾਂ ਬਾਅਦ ਇਹ ਲੁਪਤ ਹੋ ਜਾਣ ਵਾਲੀ ਅੱਤ ਨਾਜ਼ੁਕ ਸੂਚੀ ਵਿਚ ਆ ਗਏ। ਗਰੇਟਾ ਦੀ ਉਮਰ ਗੁੱਡੀਆਂ-ਪਟੋਲੇ ਖੇਡਣ ਵਾਲੀ ਸੀ ਜਦੋਂ ਉਸ ਨੇ ਗਲੋਬਲ ਵਾਰਮਿੰਗ ਦਾ ਸੇਕ ਮਹਿਸੂਸ ਕੀਤਾ ਸੀ। ਧਰੁਵੀ ਭਾਲੂਆਂ ਦੀ ਤਰਸਯੋਗ ਹਾਲਤ ਉਸ ਨੂੰ ਵੱਢ-ਵੱਢ ਖਾ ਰਹੀ ਸੀ। ਸੰਵੇਦਨਸ਼ੀਲ ਬੱਚੀ ਦੇ ਨਾਜ਼ੁਕ ਦਿਲ ’ਤੇ ਐਸਾ ਅਸਰ ਹੋਇਆ ਕਿ ਉਹ ਦੋ-ਤਿੰਨ ਸਾਲ ਚੁੱਪ-ਗੜੁੱਪ ਰਹੀ। ਗਲੋਬਲ ਵਾਰਮਿੰਗ ਬਾਰੇ 24 ਸਾਲਾਨਾ ਕਾਨਫਰੰਸਾਂ ਹੋ ਚੁੱਕੀਆਂ ਸਨ। ਵਾਤਾਵਰਨ ਨੂੰ ਬਚਾਉਣ ਖ਼ਾਤਰ ਇਸ ਨੰਨ੍ਹੀ ਪਰੀ ਨੇ ਹਰ ਸ਼ੁੱਕਰਵਾਰ ਸਕੂਲ ਜਾਣ ਦੀ ਬਜਾਏ ਸਵੀਡਿਸ਼ ਸਦਨ ਦੀਆਂ ਪੌੜੀਆਂ ’ਤੇ ਝੰਡਾ ਲੈ ਕੇ ਬੈਠਣਾ ਸ਼ੁਰੂ ਕਰ ਦਿੱਤਾ। ਹੌਲੀ-ਹੌਲੀ ਸਕੂਲੀ ਬੱਚੇ ਉਸ ਨਾਲ ਜੁੜਦੇ ਰਹੇ ਤੇ ਕਾਫ਼ਲਾ ਵਧਦਾ ਗਿਆ। ਉਸ ਨੇ ਓਪੇਰਾ ਗਾਇਕਾ ਮਾਂ ਮਲੇਨਾ ਐਕਰਮੈਨ ਤੇ ਅਦਾਕਾਰ ਪਿਤਾ ਸਵਾਂਟੇ ਥਨਬਰਗ ਨੂੰ ਹਵਾਈ ਸਫ਼ਰ ਨਾ ਕਰਨ ਲਈ ਮਨਾ ਲਿਆ। ‘ਫਰਾਈਡੇਜ਼ ਫਾਰ ਫਿਊਚਰ’ ਮੁਹਿੰਮ ਨੂੰ ਭਰਵਾਂ ਹੁੰਗਾਰਾ ਮਿਲਿਆ ਤਾਂ ਉਸ ਨੂੰ ਵਾਤਾਵਰਨ ਸਬੰਧੀ ਸੰਮੇਲਨਾਂ ਵਿਚ ਭਾਗ ਲੈਣ ਲਈ ਸੱਦਾ ਪੱਤਰ ਮਿਲਣੇ ਸ਼ੁਰੂ ਹੋ ਗਏ। ਸਪੇਨ ਦੀ ਰਾਜਧਾਨੀ ਮੈਡਰਿਡ ਵਿਚ ਹੋਈ 25ਵੀਂ ਕਾਨਫਰੰਸ (COP-25) ’ਚ ਉਹ ਪੈਰਿਸ ਸਮਝੌਤੇ ਨੂੰ ਇੰਨ-ਬਿੰਨ ਲਾਗੂ ਕਰਨ ਲਈ ਦਹਾੜੀ। ਉਸ ਨੇ ਕਿਹਾ ਕਿ ਜੇ ਆਲਮੀ ਤਪਸ਼ ਦਾ ਹੱਲ ਨਾ ਨਿਕਲਿਆ ਤਾਂ 2030 ਤੱਕ ਇਹ ਮਨੁੱਖ ਦੇ ਵੱਸੋਂ ਬਾਹਰ ਹੋ ਜਾਵੇਗੀ। ਉਹ ਕਹਿੰਦੀ ਕਿ ਜਦੋਂ ਕਿਸੇ ਦੇ ਘਰ ਨੂੰ ਅੱਗ ਲੱਗ ਜਾਵੇ ਤਾਂ ਉਹ ਫਾਇਰ ਬਿ੍ਗੇਡ ਦਾ ਇੰਤਜ਼ਾਰ ਨਹੀਂ ਕਰਦਾ। ਜੰਗਲਾਂ ਦੀ ਬੇਤਹਾਸ਼ਾ ਕਟਾਈ, ਜ਼ਹਿਰਲੀਆਂ ਗੈਸਾਂ ਕਾਰਨ ‘ਵਿਸ਼ਵ ਪਿੰਡ’ ਅੱਗ ਦੀਆਂ ਲਪਟਾਂ ਵਿਚ ਘਿਰਿਆ ਹੋਇਆ ਹੈ। ਜਵਾਲਾਮੁਖੀ ਕਿਸੇ ਵੇਲੇ ਵੀ ਫਟ ਸਕਦਾ ਹੈ। ਸਪਸ਼ਟ ਸੀ ਕਿ ਜੇ ਗਰੇਟਾ ਥਨਬਰਗ ਸਕੂਲ ਦੀ ਚਾਰਦੀਵਾਰੀ ਵਿਚ ਰਹਿੰਦੀ ਤਾਂ ਉਸ ਨੇ ਓਹੀ ਪੜ੍ਹਨਾ ਸੀ ਜੋ ਸਦੀਆਂ ਤੋਂ ਪੜ੍ਹਾਇਆ ਜਾਂਦਾ ਸੀ। ਸਵੀਡਿਸ਼ ਸਦਨ ਦੀਆਂ ਪੌੜੀਆਂ ’ਤੇ ਬੈਠ ਕੇ ਉਸ ਨੇ ਦੁਨੀਆ ਨੂੰ ਉਹ ਸਬਕ ਪੜ੍ਹਾ ਦਿੱਤਾ ਜਿਸ ਬਾਰੇ ਦੁਨੀਆ ਅਵੇਸਲੀ ਸੀ। ਅਮਰੀਕਾ ਦੇ ਤਤਕਾਲੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵਾਤਾਵਰਨ ਦੇ ਮਾਮਲੇ ’ਤੇ ਪੋਤੀ ਦੇ ਹਾਣ ਦੀ ਕੁੜੀ ਨਾਲ ਸਿੰਙ ਫਸਾ ਲਏ। ਟਰੰਪ ਨੇ ਤਾਂ ਪੈਰਿਸ ਸਮਝੌਤੇ ਤੋਂ ਬਾਹਰ ਨਿਕਲਣ ਦਾ ਵੀ ਐਲਾਨ ਕਰ ਕੇ ਦੁਨੀਆ ਨੂੰ ਹੈਰਾਨ-ਪਰੇਸ਼ਾਨ ਕਰ ਦਿੱਤਾ ਸੀ। ਚੀਨ ਤੋਂ ਬਾਅਦ ਅਮਰੀਕਾ ਸਭ ਤੋਂ ਵੱਧ ਕਾਰਬਨ ਆਦਿ ਦਾ ਉਤਸਰਜਨ ਕਰਦਾ ਹੈ ਜੋ ਆਲਮੀ ਤਪਸ਼ ਦੀ ਮੁੱਖ ਵਜ੍ਹਾ ਹੈ। ਪੈਰਿਸ ਸਮਝੌਤੇ ਤਹਿਤ ਕਈ ਵਿਕਸਤ ਤੇ ਵਿਕਾਸਸ਼ੀਲ ਦੇਸ਼ਾਂ ਨੇ ਜ਼ਹਿਰੀਲੀਆਂ/ਗਰੀਨ ਹਾਊਸ ਗੈਸਾਂ ਦੀ ਦਰ ਘਟਾਉਣ ਦਾ ਹਲਫ਼ ਲਿਆ ਸੀ। ਜੋਅ ਬਾਇਡਨ ਦੇ ਰਾਸ਼ਟਰਪਤੀ ਬਣਨ ਨਾਲ ਪੈਰਿਸ ਸਮਝੌਤਾ ਲਾਗੂ ਹੋਣ ਦੀ ਆਸ ਜ਼ਰੂਰ ਬੱਝੀ ਹੈ। ਫਿਰ ਵੀ ਵਿਕਸਤ ਦੇਸ਼ਾਂ, ਖ਼ਾਸ ਤੌਰ ’ਤੇ ਅਮਰੀਕਾ, ਚੀਨ ਅਤੇ ਯੂਰਪੀ ਮੁਲਕਾਂ ਨੇ ਜੇ ਇਸ ਪ੍ਰਤੀ ਠੋਸ ਕਦਮ ਨਾ ਚੁੱਕੇ ਤਾਂ ਬਹੁਤ ਦੇਰ ਹੋ ਜਾਵੇਗੀ। ਮੱਕਾ-ਮਦੀਨਾ ਜਾਂ ਕਾਅਬਾ ਵਿਚ ਭਿਅੰਕਰ ਲੂ ਕਾਰਨ ਹੋਈਆਂ ਮੌਤਾਂ ਨੇ ਆਲਮੀ ਪੱਧਰ ’ਤੇ ਚਿੰਤਾਵਾਂ ਵਧਾਈਆਂ ਹਨ। ਇਸੇ ਲਈ ਗਰੇਟਾ ਨੂੰ ਯਾਦ ਕੀਤਾ ਜਾ ਰਿਹਾ ਹੈ। ਸਮੁੱਚੀ ਧਰਤੀ ਦਾ ਔਸਤਨ ਤਾਪਮਾਨ ਡੇਢ ਡਿਗਰੀ ਸੈਲਸੀਅਸ ਹੋ ਗਿਆ ਤਾਂ ਦੁਨੀਆ ਬਹਿਸ਼ਤ ਬਣ ਜਾਵੇਗੀ। ਅਜਿਹਾ ਨਾ ਹੋਇਆ ਤਾਂ ਪਹਾੜ ਤੇ ਖ਼ੂਬਸੂਰਤ ਵਾਦੀਆਂ ਵੀ ਤੰਦੂਰ ਨਿਆਈਂ ਤਪਣ ਲੱਗ ਜਾਣਗੇ। ਮੌਨਸੂਨ ਦਾ ਪੈਟਰਨ ਇੰਜ ਹੀ ਬਦਲਦਾ ਰਿਹਾ ਤਾਂ ਗਰਮੀਆਂ ਬੇਹੱਦ ਗਰਮ ਤੇ ਸਰਦੀਆਂ ਬੇਹੱਦ ਸਰਦ ਹੋਣਗੀਆਂ। ਇਸ ਸਾਲ ਲੂ ਨੇ ਸਮੁੱਚੀ ਦੁਨੀਆ ਨੂੰ ਵਖਤ ਪਾਇਆ ਹੋਇਆ ਹੈ। ਅਮਰੀਕਾ ਦੇ ਸ਼ਿਕਾਗੋ ਵਿਚ 36 ਡਿਗਰੀ ਤੋਂ ਵੱਧ ਤਾਪਮਾਨ ਦਰਜ ਕੀਤਾ ਗਿਆ ਜਿਸ ਨੇ 1957 ਦਾ ਰਿਕਾਰਡ ਤੋੜਿਆ ਹੈ। ਦੇਸ਼ ਦੀ ਰਾਜਧਾਨੀ ਦਿੱਲੀ ਦੇ ਲੋਕ ਬੂੰਦ-ਬੂੰਦ ਪਾਣੀ ਨੂੰ ਤਰਸ ਰਹੇ ਹਨ। ਕਈ ਥਾਵਾਂ ’ਤੇ ਪਾਣੀ ਦੀ ਕਾਲਾਬਾਜ਼ਾਰੀ ਹੋ ਰਹੀ ਹੈ। ਪਾਣੀ ਦੇ ਟੈਂਕਰ ਚਾਰ-ਚਾਰ ਦਿਨਾਂ ਬਾਅਦ ਬਸਤੀਆਂ ਵਿਚ ਪੁੱਜ ਰਹੇ ਹਨ। ਕਈ ਥਾਈਂ ਪਾਣੀ ਪਿੱਛੇ ਲੜਾਈਆਂ-ਝਗੜੇ ਹੋ ਰਹੇ ਹਨ। ਖਾੜੀ ਦੇ ਦੇਸ਼ਾਂ ਦਾ

ਜਾਨਲੇਵਾ ਆਲਮੀ ਤਪਸ਼ Read More »

ਸਵਾਲਾਂ ਦੇ ਘੇਰੇ ’ਚ ਪ੍ਰੀਖਿਆਵਾਂ

ਮੈਡੀਕਲ ਕਾਲਜਾਂ ਵਿਚ ਦਾਖ਼ਲੇ ਦੀ ਪ੍ਰੀਖਿਆ ਯਾਨੀ ਨੀਟ ਵਿਚ ਬੇਨਿਯਮੀਆਂ ਨੂੰ ਲੈ ਕੇ ਉੱਠੇ ਸਵਾਲ ਹਾਲੇ ਸ਼ਾਂਤ ਵੀ ਨਹੀਂ ਹੋਏ ਸਨ ਕਿ ਨੈਸ਼ਨਲ ਟੈਸਟਿੰਗ ਏਜੰਸੀ ਅਰਥਾਤ ਐੱਨਟੀਏ ਵੱਲੋਂ ਕਰਵਾਈ ਗਈ ਯੂਜੀਸੀ-ਨੈੱਟ ਪ੍ਰੀਖਿਆ ਦੇ ਪ੍ਰਸ਼ਨ ਪੱਤਰ ਲੀਕ ਹੋਣ ਦਾ ਮਾਮਲਾ ਸਾਹਮਣੇ ਆ ਗਿਆ। ਇਸ ਪ੍ਰੀਖਿਆ ਦੇ ਪ੍ਰਸ਼ਨ ਪੱਤਰ ਕਿਉਂਕਿ ਇੰਟਰਨੈੱਟ ਮੀਡੀਆ ਵਿਚ ਦੇਖੇ ਗਏ, ਇਸ ਲਈ ਉਸ ਨੂੰ ਰੱਦ ਕਰਨਾ ਪਿਆ। ਇਸ ਵਰਤਾਰੇ ਕਾਰਨ ਕੇਂਦਰ ਸਰਕਾਰ ਨੂੰ ਬਹੁਤ ਜ਼ਿਆਦਾ ਨਮੋਸ਼ੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਤੋਂ ਬਾਅਦ ਇਕ ਹੋਰ ਪ੍ਰੀਖਿਆ ਸੀਐੱਸਆਈਆਰ-ਨੈੱਟ ਨੂੰ ਉਸ ਦੇ ਆਯੋਜਨ ਤੋਂ ਪਹਿਲਾਂ ਇਸ ਲਈ ਮੁਲਤਵੀ ਕਰਨਾ ਪਿਆ ਕਿਉਂਕਿ ਉਸ ਵਿਚ ਵੀ ਗੜਬੜੀ ਦਾ ਖ਼ਦਸ਼ਾ ਪਾਇਆ ਗਿਆ। ਐੱਨਟੀਏ ਵੱਲੋਂ ਹੀ ਕਰਵਾਈ ਜਾਣ ਵਾਲੀ ਇਸ ਪ੍ਰੀਖਿਆ ’ਚ ਦੋ ਲੱਖ ਵਿਦਿਆਰਥੀਆਂ ਨੇ ਬੈਠਣਾ ਸੀ। ਯੂਜੀਸੀ-ਨੈੱਟ ਪ੍ਰੀਖਿਆ ਵਿਚ ਨੌਂ ਲੱਖ ਤੋਂ ਵੱਧ ਵਿਦਿਆਰਥੀ ਬੈਠੇ ਸਨ। ਹੁਣ ਉਨ੍ਹਾਂ ਨੂੰ ਦੁਬਾਰਾ ਪ੍ਰੀਖਿਆ ਦੇਣੀ ਪਵੇਗੀ। ਆਖ਼ਰ ਉਨ੍ਹਾਂ ਦੇ ਸਮੇਂ ਅਤੇ ਸੋਮਿਆਂ ਦੀ ਜੋ ਬਰਬਾਦੀ ਹੋਈ, ਉਸ ਦੀ ਭਰਪਾਈ ਕਿਵੇਂ ਹੋਵੇਗੀ? ਇਸ ਪ੍ਰੀਖਿਆ ਦੇ ਪ੍ਰਸ਼ਨ ਪੱਤਰ ਦੇ ਲੀਕ ਹੋਣ ਦੀ ਜਾਂਚ ਸੀਬੀਆਈ ਨੂੰ ਸੌਂਪ ਦਿੱਤੀ ਗਈ ਹੈ ਪਰ ਇਸ ਦੇ ਦੋਸ਼ੀ ਕਦੋਂ ਫੜੇ ਜਾਣਗੇ ਅਤੇ ਕਦ ਸਜ਼ਾ ਦਿੱਤੀ ਜਾਵੇਗੀ, ਇਹ ਇਕ ਵੱਡਾ ਸਵਾਲ ਹੈ। ਇਹ ਨਿਰਾਸ਼ਾਜਨਕ ਹੈ ਕਿ ਪ੍ਰਤੀਯੋਗੀ ਪ੍ਰੀਖਿਆਵਾਂ ਦੇ ਪ੍ਰਸ਼ਨ ਪੱਤਰ ਲੀਕ ਕਰਨ ਵਾਲੇ ਗਿਰੋਹ ਤਾਂ ਮਜ਼ਬੂਤ ਹੁੰਦੇ ਜਾ ਰਹੇ ਹਨ ਪਰ ਉਨ੍ਹਾਂ ’ਤੇ ਲਗਾਮ ਕੱਸਣ ਵਾਲੇ ਉਪਰਾਲੇ ਬੇਅਸਰ ਸਿੱਧ ਹੋ ਰਹੇ ਹਨ। ਜਿਸ ਤਰ੍ਹਾਂ ਪ੍ਰਤੀਯੋਗੀ ਪ੍ਰੀਖਿਆਵਾਂ ਦੀ ਭਰੋਸੇਯੋਗਤਾ ਭੰਗ ਕਰਨ ਵਾਲੇ ਬੇਲਗਾਮ ਹਨ, ਉਸੇ ਤਰ੍ਹਾਂ ਨਕਲ ਮਾਫ਼ੀਆ ਵੀ। ਇਸ ਦੀ ਅਣਦੇਖੀ ਨਹੀਂ ਕੀਤੀ ਜਾਣੀ ਚਾਹੀਦੀ ਕਿ ਸਕੂਲੀ ਅਤੇ ਯੂਨੀਵਰਸਿਟੀ ਪੱਧਰ ਦੀਆਂ ਪ੍ਰੀਖਿਆਵਾਂ ਵਿਚ ਨਕਲ ਦਾ ਰੋਗ ਵਧਦਾ ਜਾ ਰਿਹਾ ਹੈ। ਇਹ ਠੀਕ ਹੈ ਕਿ ਨਵੀਂ ਸਿੱਖਿਆ ਨੀਤੀ ’ਤੇ ਅਮਲ ਕੀਤਾ ਜਾ ਰਿਹਾ ਹੈ ਪਰ ਕੋਈ ਠੋਸ ਪ੍ਰੀਖਿਆ ਨੀਤੀ ਕਿਉਂ ਨਹੀਂ ਬਣ ਪਾ ਰਹੀ ਹੈ, ਜਿਸ ਨਾਲ ਸਕੂਲੀ ਪ੍ਰੀਖਿਆਵਾਂ ਤੋਂ ਲੈ ਕੇ ਪ੍ਰਤੀਯੋਗੀ ਪ੍ਰੀਖਿਆਵਾਂ ਦੀ ਭਰੋਸੇਯੋਗਤਾ ਕਾਇਮ ਹੋ ਸਕੇ। ਪ੍ਰਤੀਯੋਗੀ ਪ੍ਰੀਖਿਆਵਾਂ ਦੇ ਪ੍ਰਸ਼ਨ ਪੱਤਰ ਇਸ ਲਈ ਵੀ ਲੀਕ ਹੁੰਦੇ ਹਨ ਕਿਉਂਕਿ ਉਨ੍ਹਾਂ ਨੂੰ ਲੀਕ ਕਰਵਾਉਣ ਵਾਲਿਆਂ ਨੂੰ ਸਖ਼ਤ ਸਜ਼ਾਵਾਂ ਦਾ ਡਰ ਨਹੀਂ ਹੈ। ਫ਼ਿਲਹਾਲ ਇਹ ਕਹਿਣਾ ਮੁਸ਼ਕਲ ਹੈ ਕਿ ਨੀਟ ਦਾ ਦੁਬਾਰਾ ਆਯੋਜਨ ਹੁੰਦਾ ਹੈ ਜਾਂ ਨਹੀਂ ਪਰ ਜਦ ਤੱਕ ਇਹ ਤੈਅ ਨਹੀਂ ਹੁੰਦਾ, ਉਦੋਂ ਤੱਕ ਕਰੀਬ 24 ਲੱਖ ਵਿਦਿਆਰਥੀ ਤੇ ਉਨ੍ਹਾਂ ਦੇ ਮਾਪੇ ਦੁਚਿੱਤੀ ਵਿਚ ਹੀ ਰਹਿਣਗੇ। ਪਹਿਲਾਂ ਨੀਟ, ਫਿਰ ਯੂਜੀਵੀ-ਨੈੱਟ ਅਤੇ ਸੀਐੱਸਆਈਆਰ-ਨੈੱਟ ਪ੍ਰੀਖਿਆ ਮਾਮਲੇ ਨੇ ਐੱਨਟੀਏ ਦੀ ਸਾਖ਼ ਨੂੰ ਢਾਹ ਲਗਾਉਣ ਦਾ ਕੰਮ ਕੀਤਾ ਹੈ। ਇਹ ਮੰਦਭਾਗਾ ਹੈ ਕਿ ਇਸ ਸੰਸਥਾ ਦਾ ਗਠਨ ਇਸ ਲਈ ਕੀਤਾ ਗਿਆ ਸੀ ਕਿ ਪ੍ਰਤੀਯੋਗੀ ਪ੍ਰੀਖਿਆਵਾਂ ਕਰਵਾਉਣ ਵਿਚ ਕੋਈ ਗੜਬੜ ਨਾ ਹੋ ਸਕੇ ਅਤੇ ਪ੍ਰੀਖਿਆਵਾਂ ਦੀ ਭਰੋਸੇਯੋਗਤਾ ਬਣੀ ਰਹੇ ਪਰ ਅਜਿਹਾ ਨਹੀਂ ਹੋ ਪਾ ਰਿਹਾ ਹੈ। ਜਦ ਪ੍ਰਤੀਯੋਗੀ ਪ੍ਰੀਖਿਆਵਾਂ ਵਿਚ ਗੜਬੜੀ ਕਾਰਨ ਲੱਖਾਂ ਵਿਦਿਆਰਥੀਆਂ ਨੂੰ ਪਰੇਸ਼ਾਨੀ ਝੱਲਣੀ ਪੈਂਦੀ ਹੈ ਤਾਂ ਉਨ੍ਹਾਂ ਦਾ ਸਰਕਾਰ ਤੋਂ ਭਰੋਸਾ ਉੱਠਦਾ ਹੈ। ਪ੍ਰਸ਼ਨ ਪੱਤਰ ਲੀਕ ਹੋਣ ਦੀਆਂ ਘਟਨਾਵਾਂ ਨੌਜਵਾਨ ਵਰਗ ਵਿਚ ਅਸੰਤੋਸ਼ ਪੈਦਾ ਕਰ ਰਹੀਆਂ ਹਨ। ਅਜਿਹੀਆਂ ਘਟਨਾਵਾਂ ਕਿਉਂਕਿ ਲਗਾਤਾਰ ਵਾਪਰ ਰਹੀਆਂ ਹਨ, ਇਸ ਲਈ ਨੌਜਵਾਨ ਵਰਗ ਦੀ ਅਸੰਤੁਸ਼ਟੀ ਵਧਦੀ ਜਾ ਰਹੀ ਹੈ। ਇਸ ਅਸੰਤੁਸ਼ਟੀ ਦਾ ਸਾਹਮਣਾ ਸਰਕਾਰਾਂ ਨੂੰ ਕਰਨਾ ਪੈਂਦਾ ਹੈ। ਸਮੱਸਿਆ ਇਹ ਹੈ ਕਿ ਸਰਕਾਰਾਂ ਨੌਕਰਸ਼ਾਹਾਂ ਨੂੰ ਜਵਾਬਦੇਹ ਨਹੀਂ ਬਣਾ ਪਾ ਰਹੀਆਂ ਹਨ। ਪਿਛਲੇ ਕੁਝ ਸਾਲਾਂ ਤੋਂ ਸੂਬਿਆਂ ਤੇ ਕੇਂਦਰ ਵੱਲੋਂ ਆਯੋਜਿਤ ਸ਼ਾਇਦ ਹੀ ਅਜਿਹੀ ਕੋਈ ਪ੍ਰਤੀਯੋਗੀ ਪ੍ਰੀਖਿਆ ਹੋਵੇ ਜਿਸ ਦੇ ਪ੍ਰਸ਼ਨ ਪੱਤਰ ਲੀਕ ਨਾ ਹੋਏ ਹੋਣ ਜਾਂ ਫਿਰ ਉਨ੍ਹਾਂ ਦੇ ਨਤੀਜੇ ਨੂੰ ਲੈ ਕੇ ਸ਼ੱਕ ਨਾ ਉਪਜੇ ਹੋਣ। ਇਕ ਤੋਂ ਬਾਅਦ ਇਕ ਪ੍ਰੀਖਿਆਵਾਂ ਦੇ ਪ੍ਰਸ਼ਨ ਪੱਤਰਾਂ ਦੇ ਲੀਕ ਹੋਣ ’ਤੇ ਰਾਜਨੀਤਕ ਪਾਰਟੀਆਂ ਇਕ-ਦੂਜੀ ਨੂੰ ਕਟਹਿਰੇ ਵਿਚ ਤਾਂ ਖੜ੍ਹਾ ਕਰਦੀਆਂ ਹਨ ਪਰ ਇਸ ਮਾਮਲੇ ਵਿਚ ਸਾਰੀਆਂ ਪਾਰਟੀਆਂ ਅਤੇ ਉਨ੍ਹਾਂ ਦੀਆਂ ਸਰਕਾਰਾਂ ਦਾ ਹਾਲ ਇੱਕੋ ਜਿਹਾ ਹੈ। ਕਰੀਬ-ਕਰੀਬ ਸਾਰੇ ਸੂਬਿਆਂ ਵਿਚ ਪ੍ਰਸ਼ਨ ਪੱਤਰ ਲੀਕ ਹੋ ਚੁੱਕੇ ਹਨ। ਮੁਕਾਬਲੇ ਦੀਆਂ ਪ੍ਰੀਖਿਆਵਾਂ ਵਿਚ ਗੜਬੜੀ ਰੋਕਣ ਲਈ ਕੇਂਦਰ ਸਰਕਾਰ ਨੇ ਇਕ ਸਖ਼ਤ ਕਾਨੂੰਨ ਬਣਾ ਦਿੱਤਾ ਹੈ। ਕੁਝ ਸੂਬਾ ਸਰਕਾਰਾਂ ਵੀ ਸਖ਼ਤ ਕਾਨੂੰਨ ਬਣਾ ਰਹੀਆਂ ਹਨ। ਅਜਿਹਾ ਹੋਣਾ ਹੀ ਚਾਹੀਦਾ ਹੈ ਪਰ ਕੀ ਸਿਰਫ਼ ਸਖ਼ਤ ਕਾਨੂੰਨ ਪ੍ਰਸ਼ਨ ਪੱਤਰ ਲੀਕ ਕਰਨ ਵਾਲਿਆਂ ਦੀ ਹਿਮਾਕਤ ਦਾ ਦਮਨ ਕਰਨ ’ਚ ਕਾਮਯਾਬ ਸਿੱਧ ਹੋ ਸਕਣਗੇ? ਇਹ ਪ੍ਰਸ਼ਨ ਇਸ ਲਈ ਹੈ ਕਿਉਂਕਿ ਹਾਲੇ ਤੱਕ ਜਿਨ੍ਹਾਂ ਨੇ ਪ੍ਰਸ਼ਨ ਪੱਤਰ ਲੀਕ ਕਰਨ-ਕਰਵਾਉਣ ਦਾ ਕੰਮ ਕੀਤਾ, ਉਨ੍ਹਾਂ ਨੂੰ ਸਖ਼ਤ ਸਜ਼ਾ ਨਹੀਂ ਦਿੱਤੀ ਜਾ ਸਕੀ ਹੈ। ਪ੍ਰਤੀਯੋਗੀ ਪ੍ਰੀਖਿਆਵਾਂ ਦੇ ਪ੍ਰਸ਼ਨ ਪੱਤਰ ਇਸ ਲਈ ਲੀਕ ਹੋ ਰਹੇ ਹਨ ਕਿਉਂਕਿ ਉਨ੍ਹਾਂ ਦਾ ਆਯੋਜਨ ਕਰਵਾਉਣ ਵਾਲੀਆਂ ਸੰਸਥਾਵਾਂ ਆਪਣਾ ਕੰਮ ਪੁਰਾਣੇ ਤਰੀਕਿਆਂ ਨਾਲ ਕਰਦੀਆਂ ਹਨ। ਪ੍ਰਸ਼ਨ ਪੱਤਰ ਲੀਕ ਹੋਣ ਦੇ ਮਾਮਲੇ ਇਸ ਲਈ ਵਧ ਰਹੇ ਹਨ ਕਿਉਂਕਿ ਪ੍ਰੀਖਿਆਵਾਂ ਦੇ ਆਯੋਜਨ ਵਿਚ ਬਾਹਰ ਦੀਆਂ ਏਜੰਸੀਆਂ ਦੀ ਮਦਦ ਲਈ ਜਾ ਰਹੀ ਹੈ। ਇਹ ਮੰਨਣ ਦੇ ਚੰਗੇ-ਭਲੇ ਕਾਰਨ ਹਨ ਕਿ ਇਨ੍ਹਾਂ ਏਜੰਸੀਆਂ ਦੇ ਲੋਕ ਹੀ ਪੈਸਾ ਕਮਾਉਣ ਲਈ ਧਾਂਦਲੀ ਕਰਦੇ ਅਤੇ ਕਰਵਾਉਂਦੇ ਹਨ। ਸਮਝਣਾ ਮੁਸ਼ਕਲ ਹੈ ਕਿ ਪ੍ਰਤੀਯੋਗੀ ਪ੍ਰੀਖਿਆਵਾਂ ਦਾ ਸੰਚਾਲਨ ਬਾਹਰ ਦੀਆਂ ਏਜੰਸੀਆਂ ਦੀ ਮਦਦ ਨਾਲ ਕਿਉਂ ਕਰਵਾਇਆ ਜਾਂਦਾ ਹੈ ਅਤੇ ਉਹ ਵੀ ਠੇਕੇ ’ਤੇ। ਜਦ ਤੱਕ ਠੇਕੇ ’ਤੇ ਪ੍ਰੀਖਿਆਵਾਂ ਕਰਵਾਈਆਂ ਜਾਂਦੀਆਂ ਰਹਿਣਗੀਆਂ, ਉਦੋਂ ਤੱਕ ਉਨ੍ਹਾਂ ਦੀ ਭਰੋਸੇਯੋਗਤਾ ਭੰਗ ਹੁੰਦੀ ਰਹੇਗੀ। ਇਸ ਸਭ ਨਾਲ ਸਰਕਾਰਾਂ ਦੀ ਭਰੋਸੇਯੋਗਤਾ ਵੀ ਵੱਡੇ ਪੱਧਰ ’ਤੇ ਦਾਅ ’ਤੇ ਲੱਗਦੀ ਰਹੇਗੀ ਅਤੇ ਉਨ੍ਹਾਂ ਨੂੰ ਵੀ ਸ਼ੱਕ ਦੇ ਦਾਇਰੇ ਵਿਚ ਲਿਆਂਦਾ ਜਾਂਦਾ ਰਹੇਗਾ। ਇਹ ਸਥਿਤੀ ਸਰਕਾਰਾਂ ਲਈ ਬਹੁਤ ਮੰਦਭਾਗੀ ਹੋਵੇਗੀ। ਪ੍ਰਸ਼ਨ ਪੱਤਰ ਲੀਕ ਹੋਣ ਦਾ ਇਕ ਵੱਡਾ ਕਾਰਨ ਉਨ੍ਹਾਂ ਨੂੰ ਪਹਿਲਾਂ ਤੋਂ ਤਿਆਰ ਕਰ ਕੇ ਛਾਪਣਾ ਅਤੇ ਫਿਰ ਉਨ੍ਹਾਂ ਨੂੰ ਵੱਖ-ਵੱਖ ਸ਼ਹਿਰਾਂ ਵਿਚ ਭੇਜਣ ਦੀ ਰਵਾਇਤ ਹੈ। ਕਈ ਵਾਰ ਇਸੇ ਪ੍ਰਕਿਰਿਆ ਵਿਚ ਕਿਤੇ ਨਾ ਕਿਤੇ ਸੰਨ੍ਹਮਾਰੀ ਹੋ ਜਾਂਦੀ ਹੈ। ਆਖ਼ਰ ਅੱਜ ਦੇ ਇਸ ਤਕਨੀਕੀ ਯੁੱਗ ਵਿਚ ਪੁਰਾਣੇ ਤੌਰ-ਤਰੀਕਿਆਂ ਨਾਲ ਪ੍ਰੀਖਿਆਵਾਂ ਕਿਉਂ ਕਰਵਾਈਆਂ ਜਾਂਦੀਆਂ ਹਨ? ਅਜਿਹਾ ਕਿਉਂ ਨਹੀਂ ਹੋ ਸਕਦਾ ਕਿ ਪ੍ਰਸ਼ਨ ਪੱਤਰਾਂ ਨੂੰ ਪਹਿਲਾਂ ਤੋਂ ਛਾਪਣ ਅਤੇ ਸ਼ਹਿਰ-ਸ਼ਹਿਰ ਭੇਜਣ ਦੀ ਥਾਂ ਉਨ੍ਹਾਂ ਨੂੰ ਪ੍ਰੀਖਿਆ ਹੋਣ ਤੋਂ ਕੁਝ ਘੰਟੇ ਪਹਿਲਾਂ ਅੰਤਿਮ ਰੂਪ ਦਿੱਤਾ ਜਾਵੇ ਅਤੇ ਫਿਰ ਉਨ੍ਹਾਂ ਨੂੰ ਸੂਚਨਾ-ਤਕਨੀਕ ਜ਼ਰੀਏ ਸਬੰਧਤ ਕੇਂਦਰਾਂ ਵਿਚ ਭੇਜਿਆ ਜਾਵੇ। ਪ੍ਰੀਖਿਆ ਸ਼ੁਰੂ ਹੋਣ ਤੋਂ ਪਹਿਲਾਂ ਪ੍ਰੀਖਿਆ ਕੇਂਦਰਾਂ ’ਚ ਹੀ ਪ੍ਰਸ਼ਨ ਪੱਤਰ ਦੀਆਂ ਕਾਪੀਆਂ ਕੱਢਣ ਦੀ ਵਿਵਸਥਾ ਕੀਤੀ ਜਾਵੇ ਤਾਂ ਪ੍ਰੀਖਿਆਵਾਂ ਵਿਚ ਸੰਨ੍ਹਮਾਰੀ ਰੋਕੀ ਜਾ ਸਕਦੀ ਹੈ। ਬੇਸ਼ੱਕ ਪ੍ਰੀਖਿਆਵਾਂ ਦੀ ਪਾਕੀਜ਼ਗੀ ਬਣਾਈ ਰੱਖਣ ਲਈ ਇਹ ਵੀ ਜ਼ਰੂਰੀ ਹੈ ਕਿ ਸਾਰੀਆਂ ਪ੍ਰਤੀਯੋਗੀ ਪ੍ਰੀਖਿਆਵਾਂ ਕੰਪਿਊਟਰ ਜ਼ਰੀਏ ਕਰਵਾਈਆਂ ਜਾਣ। ਅੱਜ ਜਦ ਭਾਰਤ ਡਿਜੀਟਲ ਕ੍ਰਾਂਤੀ ਦਾ ਝੰਡਾਬਰਦਾਰ ਹੈ ਉਦੋਂ ਸਾਰੀਆਂ ਪ੍ਰਤੀਯੋਗੀ ਪ੍ਰੀਖਿਆਵਾਂ ਕੰਪਿਊਟਰ ਨਾਲ ਕਿਉਂ ਨਹੀਂ ਹੋ ਸਕਦੀਆਂ? ਅੱਜ ਪੈੱਨ-ਕਾਪੀ ਜ਼ਰੀਏ ਪ੍ਰਤੀਯੋਗੀ ਪ੍ਰੀਖਿਆਵਾਂ ਲੈਣ ਦਾ ਕੀ ਮਤਲਬ ਹੈ? ਪ੍ਰਸ਼ਨ ਇਹ ਵੀ ਹੈ ਕਿ ਪ੍ਰਸ਼ਨ ਪੱਤਰਾਂ ਦੇ ਕਈ ਸੈੱਟ ਕਿਉਂ ਨਹੀਂ ਬਣਾਏ ਜਾਂਦੇ ਤਾਂ ਕਿ ਜੇ ਕਿਤੇ ਕੋਈ ਪ੍ਰਸ਼ਨ ਪੱਤਰ ਲੀਕ ਵੀ ਹੋ ਜਾਵੇ ਤਾਂ ਸੂਬੇ ਜਾਂ ਦੇਸ਼ ਭਰ ਵਿਚ ਪ੍ਰੀਖਿਆਵਾਂ ਰੱਦ ਨਾ ਕਰਨੀਆਂ ਪੈਣ। ਪ੍ਰੀਖਿਆਵਾਂ ਨੂੰ ਭਰੋਸੇਯੋਗ ਬਣਾਉਣ ਵਿਚ ਕਾਮਯਾਬੀ ਇਸ ਲਈ ਨਹੀਂ ਮਿਲ ਪਾ ਰਹੀ ਹੈ ਕਿਉਂਕਿ ਜ਼ਰੂਰੀ ਇੱਛਾ-ਸ਼ਕਤੀ ਦਾ ਸਬੂਤ ਨਹੀਂ

ਸਵਾਲਾਂ ਦੇ ਘੇਰੇ ’ਚ ਪ੍ਰੀਖਿਆਵਾਂ Read More »

ਦਿੱਲੀ-ਐੱਨਸੀਆਰ ’ਚ ਯੋਗ ਦਿਵਸ ਮਨਾਇਆ

ਦਿੱਲੀ ਦੇ ਵੱਖ ਵੱਖ ਇਲਾਕਿਆਂ ਤੋਂ ਇਲਾਵਾ ਐੱਨਸੀਆਰ ਦੇ ਸ਼ਹਿਰਾਂ ਵਿੱਚ ਵੀ ਕੌਮਾਂਤਰੀ ਯੋਗ ਦਿਵਸ ਮਨਾਇਆ ਗਿਆ। ਕੇਂਦਰੀ ਵਿਦੇਸ਼ ਮੰਤਰੀ ਜੈਸ਼ੰਕਰ ਸਣੇ ਹੋਰ ਆਗੂ ਇੰਡੀਆ ਗੇਟ ਵਿੱਚ ਯੋਗ ਸਮਾਗਮ ਵਿੱਚ ਸ਼ਾਮਲ ਹੋਏ। ਦਿੱਲੀ ਵਿੱਚ ਸਥਿਤ ਵਿਦੇਸ਼ੀ ਦੂਤਾਵਾਸਾਂ ਅੰਦਰ ਵੀ ਯੋਗ ਦਿਵਸ ਮਨਾਇਆ ਗਿਆ। ਕੇਂਦਰੀ ਸੱਭਿਆਚਾਰ ਮੰਤਰਾਲੇ ਵੱਲੋਂ ਪੁਰਾਣਾ ਕਿਲ੍ਹਾ ਵਿਖੇ ਯੋਗ ਸਮਾਗਮ ਕਰਵਾਇਆ ਗਿਆ। ਦਿੱਲੀ ਦੇ ਪਾਰਕਾਂ ਵਿੱਚ ਵੀ ਯੋਗ ਹੁੰਦਾ ਦੇਖਿਆ ਗਿਆ। ਐੱਨਸੀਆਰ ਦੇ ਸ਼ਹਿਰ ਫਰੀਦਾਬਾਦ, ਗੁਰੂਗ੍ਰਾਮ, ਗਾਜ਼ੀਆਬਾਦ, ਨੋਇਡਾ, ਗਰੇਟਰ ਨੋਇਡਾ ਤੇ ਪਲਵਲ, ਬੱਲਭਗੜ੍ਹ ਵਿੱਚ ਵੀ ਯੋਗ ਦਿਵਸ ਮਨਾਇਆ ਗਿਆ। ਇਸੇ ਤਰ੍ਹਾਂ ਦਿੱਲੀ ਯੂਨੀਵਰਸਿਟੀ ’ਚ ਵੀ ਯੋਗ ਦਾ ਸਮਾਗਮ ਕਰਵਾਇਆ। ਯੂਨੀਵਰਸਿਟੀ ’ਚ ਉਪ ਕੁਲਪਤੀ ਪ੍ਰੋ. ਯੋਗੇਸ਼ ਸਿੰਘ ਅਤੇ ਸਥਾਨਕ ਸੰਸਦ ਮੈਂਬਰ ਮਨੋਜ ਤਿਵਾੜੀ ਨੇ ਯੋਗ ਅਭਿਆਸ ਕੀਤਾ। ਦਿੱਲੀ ਯੂਨੀਵਰਸਿਟੀ ਦੇ ਸਟੇਡੀਅਮ ਕੈਂਪਸ ਵਿੱਚ ਮਲਟੀਪਰਪਜ਼ ਹਾਲ ਵਿੱਚ ਯੋਗ ਨਾਲ ਸਬੰਧਤ ਸਮਾਗਮ ਕਰਵਾਇਆ ਗਿਆ, ਜਿੱਥੇ ਮਨੋਜ ਤਿਵਾੜੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਯੋਗ ਨੂੰ ਲੈ ਕੇ ਪਾਏ ਯੋਗਦਾਨ ਦਾ ਜ਼ਿਕਰ ਕੀਤਾ। ਸਰਕਾਰੀ ਮਾਡਲ ਸੰਸਕ੍ਰਿਤੀ ਸੀਨੀਅਰ ਸੈਕੰਡਰੀ ਸਕੂਲ ਨਰਾਇਣਗੜ੍ਹ ਵਿੱਚ 10ਵੇਂ ਕੌਮਾਂਤਰੀ ਯੋਗ ਦਿਵਸ ਮੌਕੇ ਬਲਾਕ ਪੱਧਰੀ ਪ੍ਰੋਗਰਾਮ ਕਰਵਾਇਆ ਗਿਆ। ਇਸ ਪ੍ਰੋਗਰਾਮ ਵਿੱਚ ਨਗਰ ਪਾਲਿਕਾ ਚੇਅਰਪਰਸਨ ਰਿੰਕੀ ਵਾਲੀਆ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਯੋਗ ਅਭਿਆਸੀਆਂ ਨਾਲ ਯੋਗ ਆਸਣ ਕੀਤੇ। ਇਸ ਮੌਕੇ ਉਨ੍ਹਾਂ ਨੇ ਸਾਰਿਆਂ ਨੂੰ ਯੋਗ ਦਿਵਸ ਦੀ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਇਸ ਸਾਲ ਦੇ ਕੌਮਾਂਤਰੀ ਯੋਗ ਦਿਵਸ ਦਾ ਥੀਮ ‘ਸਵੈ ਅਤੇ ਸਮਾਜ ਲਈ ਯੋਗਾ’ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸਾਨੂੰ ਸਿਰਫ ਖੁਦ ਯੋਗਾ ਨਹੀਂ ਕਰਨਾ ਚਾਹੀਦਾ, ਸਗੋਂ ਦੂਜਿਆਂ ਨੂੰ ਵੀ ਯੋਗਾ ਕਰਨ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ। ਸ਼ਾਹਬਾਦ ਮਾਰਕੰਡਾ (ਪੱਤਰ ਪ੍ਰੇਰਕ): ਸਤਲੁਜ ਸੀਨੀਅਰ ਸੈਕੰਡਰੀ ਸਕੂਲ ਦੇ ਗਰਾਊਂਡ ਵਿਚ ਅੱਜ ਕੌਮਾਂਤਰੀ ਯੋਗ ਦਿਵਸ ਮਨਾਇਆ ਗਿਆ। ਇਸ ਵਿਚ ਸਕੂਲ ਦੇ ਟੀਚਿੰਗ ਤੇ ਨਾਨ ਟੀਚਿੰਗ ਸਟਾਫ ਨੇ ਹਿੱਸਾ ਲਿਆ। ਸਕੂਲ ਦੇ ਪ੍ਰਿੰਸੀਪਲ ਡਾ. ਆਰਐੱਸ ਘੁੰਮਣ ਨੇ ਯੋਗ ਤੋਂ ਹੋਣ ਵਾਲੇ ਫਾਇਦਿਆਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਨਿੱਤ ਯੋਗ ਕਰਨ ਨਾਲ ਅਸੀਂ ਆਪਣੀ ਇਮਊਨਿਟੀ ਸਮਰੱਥਾ ਵਧਾ ਕੇ ਆਪਣੀ ਸਿਹਤ ਤੰਦਰੁਸਤ ਕਰ ਸਕਦੇ ਹਾਂ। ਯੋਗ ਨੂੰ ਜੀਵਨ ਦਾ ਅਨਿਖੱੜਵਾਂ ਅੰਗ ਬਣਾਉਣਾ ਚਾਹੀਦਾ ਹੈ, ਯੋਗ ਕਰਨ ਨਾਲ ਮਨ, ਬੁੱਧੀ ਤੇ ਸਰੀਰ ਸਿਹਤਮੰਦ ਰਹਿੰਦਾ ਹੈ। ਡਾ. ਘੁੰਮਣ ਨੇ ਕਿਹਾ ਕਿ ਯੋਗ ਭਾਰਤ ਦੀ ਪ੍ਰਾਚੀਨ ਸੱਭਿਅਤਾ ਦਾ ਕੀਮਤੀ ਤੋਹਫ਼ਾ ਹੈ। ਉਨ੍ਹਾਂ ਕਿਹਾ ਕਿ ਯੋਗ ਸਾਨੂੰ ਇਕ ਤਿਉਹਾਰ ਦੀ ਤਰ੍ਹਾਂ ਮਨਾਉਣਾ ਚਾਹੀਦਾ ਹੈ। ਸਕੂਲ ਦੀ ਸਰੀਰਕ ਸਿੱਖਿਆ ਦੇ ਅਧਿਆਪਕ ਮਨਦੀਪ ਕੁਮਾਰ ਤੇ ਮੈਡਮ ਅੰਜਨਾ ਨੇ ਪ੍ਰਾਣਾਯਾਮ, ਤਾੜ ਆਸਨ, ਭਦਰਾਸਨ, ਅਲੋਮ ਵਿਲੋਮ ਆਦਿ ਆਸਨ ਕਰਵਾਏ।ਹਰਿਆਣਾ ਦੇ ਖੇਤੀਬਾੜੀ ਮੰਤਰੀ ਕੰਵਰਪਾਲ ਨੇ 10ਵੇਂ ਕੌਮਾਂਤਰੀ ਯੋਗ ਦਿਵਸ ਮੌਕੇ ਅਨਾਜ ਮੰਡੀ ਜਗਾਧਰੀ ਵਿੱਚ ਕਰਵਾਏ ਗਏ ਯੋਗ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਉਨ੍ਹਾਂ ਕਿਹਾ ਕਿ ਯੋਗ ਸਿਹਤਮੰਦ ਜੀਵਨ ਜਿਊਣ ਦਾ ਤਰੀਕਾ ਹੈ। ਇਸ ਪ੍ਰੋਗਰਾਮ ਵਿੱਚ ਹਾਜ਼ਰ ਲੋਕਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੂੰ ਲਾਈਵ ਸੁਣਿਆ। ਇਸ ਦੌਰਾਨ ਮੁੱਖ ਮੰਤਰੀ ਨੇ ਲਾਈਵ ਹੋ ਕੇ ਜ਼ਿਲ੍ਹੇ ਵਿੱਚ 1 ਕਰੋੜ 80 ਲੱਖ ਰੁਪਏ ਦੀ ਲਾਗਤ ਨਾਲ ਬਣਾਏ ਗਏ ਪੰਜ ਜਿਮਾਂ ਦਾ ਉਦਘਾਟਨ ਕੀਤਾ, ਜਦੋਂਕਿ ਖੇਤੀਬਾੜੀ ਮੰਤਰੀ ਕੰਵਰਪਾਲ ਨੇ ਜ਼ਿਲ੍ਹਾ ਪੱਧਰ ’ਤੇ ਜਿਮਾਂ ਦਾ ਉਦਘਾਟਨ ਕੀਤਾ। ਇਸ ਵਿੱਚ ਪਿੰਡ ਅਲੀਪੁਰਾ ਵਿੱਚ 37 ਲੱਖ 10 ਹਜ਼ਾਰ ਰੁਪਏ, ਸਢੌਰਾ ਵਿੱਚ 36 ਲੱਖ 25 ਹਜ਼ਾਰ ਰੁਪਏ, ਰਸੂਲਪੁਰ ਵਿੱਚ 39 ਲੱਖ 98 ਹਜ਼ਾਰ ਰੁਪਏ, ਪੋਟਲੀ ਵਿੱਚ 31 ਲੱਖ 10 ਹਜ਼ਾਰ ਰੁਪਏ ਅਤੇ ਸ਼ਿਆਮਪੁਰ ਵਿੱਚ 39 ਲੱਖ 98 ਹਜ਼ਾਰ ਰੁਪਏ ਦੀ ਲਾਗਤ ਨਾਲ ਬਣਾਈਆਂ ਗਈਆਂ ਜਿਮਾਂ ਸ਼ਾਮਲ ਹਨ।

ਦਿੱਲੀ-ਐੱਨਸੀਆਰ ’ਚ ਯੋਗ ਦਿਵਸ ਮਨਾਇਆ Read More »

ਸ੍ਰੀ ਹਰਿਮੰਦਰ ਸਾਹਿਬ ਵਿਚ ਯੋਗਾ ਕਰਨ ਵਾਲੀ ਕੁੜੀ ‘ਤੇ 295 ਤਹਿਤ ਮਾਮਲਾ ਦਰਜ

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪ੍ਰਕਰਮਾ ਅੰਦਰ ਯੋਗਾ ਆਸਣ ਕਰਕੇ ਇਸ ਦੀ ਤਸਵੀਰ ਆਪਣੇ ਸੋਸ਼ਲ ਮੀਡੀਆ ਖਾਤਿਆਂ ਜਰੀਏ ਫੈਲਾਉਣ ਦੇ ਮਾਮਲੇ ਵਿਚ ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਲੜਕੀ ਉਤੇ 295-A ਤਹਿਤ ਮਾਮਲਾ ਦਰਜ ਕਰ ਲਿਆ ਹੈ। ਦੱਸ ਦਈਏ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਦਾ ਸਖ਼ਤ ਨੋਟਿਸ ਲੈਂਦਿਆਂ ਲੜਕੀ ਵਿਰੁੱਧ ਕਾਰਵਾਈ ਵਾਸਤੇ ਪੁਲਿਸ ਕਮਿਸ਼ਨਰ ਨੂੰ ਸ਼ਿਕਾਇਤ ਭੇਜੀ ਸੀ। ਪੁਲਿਸ ਨੇ ਹੁਣ ਇਸ ਸ਼ਿਕਾਇਤ ਦੇ ਅਧਾਰ ਉਤੇ ਮਾਮਲਾ ਦਰਜ ਕਰ ਲਿ ਇਸ ਦੇ ਨਾਲ ਹੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਆਪਣੀ ਡਿਊਟੀ ਤਨਦੇਹੀ ਨਾਲ ਨਾ ਨਿਭਾਉਣ ਕਰਕੇ ਪ੍ਰਕਰਮਾ ਦੇ ਤਿੰਨ ਮੁਲਾਜ਼ਮਾਂ ਵਿਰੁੱਧ ਕਾਰਵਾਈ ਦੇ ਆਦੇਸ਼ ਜਾਰੀ ਕੀਤੇ ਹਨ। ਸ਼੍ਰੋਮਣੀ ਕਮੇਟੀ ਐਡਵੋਕੇਟ ਧਾਮੀ ਨੇ ਕਿਹਾ ਕਿ ਕਿਸੇ ਨੂੰ ਵੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਗੁਰਮਤਿ ਵਿਰੁੱਧ ਹਰਕਤ ਕਰਨ ਦੀ ਇਜ਼ਾਜਤ ਨਹੀਂ ਦਿੱਤੀ ਜਾ ਸਕਦੀ, ਪਰੰਤੂ ਕੁਝ ਲੋਕ ਜਾਣਬੁੱਝ ਕੇ ਇਸ ਪਾਵਨ ਅਸਥਾਨ ਦੀ ਪਵਿੱਤਰਤਾ ਤੇ ਇਤਿਹਾਸਕ ਮਹੱਤਤਾ ਨੂੰ ਨਜ਼ਰਅੰਦਾਜ਼ ਕਰਕੇ ਕੋਝੀਆਂ ਹਰਕਤਾਂ ਕਰਦੇ ਹਨ। ਉਨ੍ਹਾਂ ਕਿਹਾ ਕਿ ਹਾਲ ਹੀ ਵਿੱਚ ਇੱਕ ਲੜਕੀ ਵੱਲੋਂ ਕੀਤੀ ਗਈ ਹਰਕਤ ਨਾਲ ਸਿੱਖ ਭਾਵਨਾਵਾਂ ਅਤੇ ਮਰਿਆਦਾ ਨੂੰ ਠੇਸ ਪੁੱਜੀ ਹੈ, ਇਸ ਲਈ ਪੁਲਿਸ ਨੂੰ ਕਾਰਵਾਈ ਲਈ ਲਿਖਿਆ ਗਿਆ ਸੀ। ਐਡਵੋਕੇਟ ਧਾਮੀ ਨੇ ਸੰਗਤ ਨੂੰ ਅਪੀਲ ਕੀਤੀ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪ੍ਰਤੀ ਸਮੁੱਚੇ ਸਿੱਖ ਜਗਤ ਅੰਦਰ ਵੱਡਾ ਸਤਿਕਾਰ ਹੈ ਅਤੇ ਇਸ ਦੇ ਨਾਲ ਹੀ ਦੇਸ਼ ਦੁਨੀਆ ਦੇ ਹਰ ਧਰਮ ਤੇ ਵਰਗ ਨਾਲ ਸਬੰਧਤ ਸ਼ਰਧਾਲੂ ਇੱਥੇ ਸ਼ਰਧਾ ਨਾਲ ਨਤਮਸਤਕ ਹੋਣ ਲਈ ਪੁੱਜਦੇ ਹਨ, ਜਿਸ ਨੂੰ ਵੇਖਦਿਆਂ ਇੱਥੋਂ ਦੀ ਮਰਿਆਦਾ ਦਾ ਜ਼ਰੂਰ ਖਿਆਲ ਰੱਖਿਆ ਜਾਵੇ। kਇਸ ਬਾਰੇ ਜਾਣਕਾਰੀ ਦਿੰਦਿਆਂ ਸ੍ਰੀ ਦਰਬਾਰ ਸਾਹਿਬ ਦੇ ਜਨਰਲ ਮੈਨੇਜਰ ਸ. ਭਗਵੰਤ ਸਿੰਘ ਧੰਗੇੜਾ ਨੇ ਦੱਸਿਆ ਕਿ ਬੀਤੇ ਕੱਲ੍ਹ ਇੱਕ ਅਰਚਨਾ ਮਕਵਾਨਾ ਨਾਮ ਦੀ ਲੜਕੀ ਨੇ ਆਪਣੇ ਸੋਸ਼ਲ ਮੀਡੀਆ ਖਾਤੇ ’ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਪ੍ਰਕਰਮਾ ਵਿੱਚ ਯੋਗਾ ਆਸਣ ਕਰਕੇ ਇਸ ਦੀ ਤਸਵੀਰ ਫੈਲਾਈ ਸੀ। ਇਸ ਦੀ ਸੀਸੀਟੀ ਕੈਮਰਿਆਂ ਦੁਆਰਾ ਤਸਦੀਕ ਕਰਨ ’ਤੇ ਸਾਹਮਣੇ ਆਇਆ ਕਿ ਕੇਵਲ 5 ਸਕਿੰਟ ਦੇ ਕਰੀਬ ਇਸ ਹਰਕਤ ਨੂੰ ਲੜਕੀ ਵੱਲੋਂ ਅੰਜਾਮ ਦਿੱਤਾ ਗਿਆ, ਜਿਸ ਨੂੰ ਲੈ ਕੇ ਅਣਗਹਿਲੀ ਕਰਨ ਵਾਲੇ ਤਿੰਨ ਮੁਲਾਜ਼ਮਾਂ ਵਿੱਚੋਂ ਦੋ ਨੂੰ ਮੁੱਢਲੇ ਤੌਰ ’ਤੇ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ ਇੱਕ ਆਰਜ਼ੀ ਮੁਲਾਜ਼ਮ ਨੂੰ ਪੰਜ ਹਜ਼ਾਰ ਰੁਪਏ ਜੁਰਮਾਨਾ ਕਰਦਿਆਂ ਉਸ ਦੀ ਤਬਦੀਲੀ ਗੁਰਦੁਆਰਾ ਗੜ੍ਹੀ ਸਾਹਿਬ ਗੁਰਦਾਸ ਨੰਗਲ ਵਿਖੇ ਕੀਤੀ ਗਈ ਹੈ। ਉਨ੍ਹਾਂ ਕਿਹਾ ਲੜਕੀ ਦੀ ਹਰਕਤ ਨਾਲ ਸਿੱਖ ਮਰਯਾਦਾ ਅਤੇ ਸੰਗਤ ਦੀਆਂ ਭਾਵਨਾਵਾਂ ਨੂੰ ਸੱਟ ਵੱਜੀ ਹੈ, ਜਿਸ ਕਰਕੇ ਲੜਕੀ ਵਿਰੁੱਧ ਪੁਲਿਸ਼ ਸ਼ਿਕਾਇਤ ਕੀਤੀ ਗਈ।

ਸ੍ਰੀ ਹਰਿਮੰਦਰ ਸਾਹਿਬ ਵਿਚ ਯੋਗਾ ਕਰਨ ਵਾਲੀ ਕੁੜੀ ‘ਤੇ 295 ਤਹਿਤ ਮਾਮਲਾ ਦਰਜ Read More »

ਕਾਰ ਲੋਨ ਲੈਂਦੇ ਸਮੇਂ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ

ਕਾਰ ਲੋਨ ਲੈਣ ਤੋਂ ਪਹਿਲਾਂ ਜ਼ਰੂਰੀ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਦਰਅਸਲ, ਕਈ ਵਾਰ ਲੋਕ ਕਾਰ ਕਰਜ਼ੇ ਵਿੱਚ ਇੰਨੇ ਫਸ ਜਾਂਦੇ ਹਨ ਕਿ ਉਨ੍ਹਾਂ ਨੂੰ ਇਸ ਨੂੰ ਚੁਕਾਉਣ ਲਈ ਆਪਣੀ ਸਾਰੀ ਜ਼ਿੰਦਗੀ ਦੀ ਕਮਾਈ ਖਰਚਣੀ ਪੈਂਦੀ ਹੈ। ਪਰ ਤੁਸੀਂ ਬਿਲਕੁਲ ਵੀ ਚਿੰਤਾ ਨਾ ਕਰੋ, ਕਿਉਂਕਿ ਇੱਥੇ ਅਸੀਂ ਤੁਹਾਨੂੰ ਕੁਝ ਅਜਿਹੇ ਟਿਪਸ ਬਾਰੇ ਦੱਸ ਰਹੇ ਹਾਂ ਜਿਨ੍ਹਾਂ ਦੀ ਮਦਦ ਨਾਲ ਤੁਸੀਂ ਆਸਾਨੀ ਨਾਲ ਕਾਰ ਲੋਨ ਲੈ ਸਕਦੇ ਹੋ। ਇਸ ਦੇ ਨਾਲ ਹੀ ਤੁਹਾਨੂੰ ਭਵਿੱਖ ਵਿੱਚ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਕਾਰ ਲੋਨ ਲੈਣ ਤੋਂ ਪਹਿਲਾਂ, ਤੁਹਾਨੂੰ ਹਮੇਸ਼ਾ ਸਾਰੇ ਬੈਂਕਾਂ ਦੀਆਂ ਵਿਆਜ ਦਰਾਂ ਦੀ ਜਾਂਚ ਕਰਨੀ ਚਾਹੀਦੀ ਹੈ ਕਿ ਕਿਹੜਾ ਬੈਂਕ ਤੁਹਾਨੂੰ ਘੱਟ ਵਿਆਜ ਦਰ ‘ਤੇ ਲੋਨ ਦੇ ਸਕਦਾ ਹੈ। ਇੰਨਾ ਹੀ ਨਹੀਂ, ਤੁਹਾਨੂੰ ਸਭ ਤੋਂ ਘੱਟ ਵਿਆਜ ਦਰ ਨਾਲ ਕਾਰ ਲੋਨ ਲੈਣਾ ਚਾਹੀਦਾ ਹੈ। ਘੱਟ ਵਿਆਜ ਦਰ ਦੇ ਕਾਰਨ, ਤੁਹਾਨੂੰ ਮੂਲ ਰਕਮ ਤੋਂ ਵੱਧ ਭੁਗਤਾਨ ਨਹੀਂ ਕਰਨਾ ਪਵੇਗਾ। ਕਾਰ ਲੋਨ ਲੈਂਦੇ ਸਮੇਂ, ਇਸਦੀ ਸਮਾਂ ਮਿਆਦ ਨੂੰ ਧਿਆਨ ਵਿੱਚ ਰੱਖੋ, ਨਹੀਂ ਤਾਂ ਤੁਹਾਨੂੰ ਬਹੁਤ ਪਛਤਾਵਾ ਹੋ ਸਕਦਾ ਹੈ। ਕਈ ਵਾਰ ਲੋਕ ਸਸਤੀ EMI ਪ੍ਰਾਪਤ ਕਰਨ ਲਈ ਆਪਣੀ EMI ਲੰਬੇ ਸਮੇਂ ਲਈ ਫਿਕਸ ਕਰਵਾ ਲੈਂਦੇ ਹਨ। ਜਿਸ ਕਾਰਨ ਉਹ ਕਾਰ ਦਾ ਕਰਜ਼ਾ ਮੋੜਨ ਵੇਲੇ ਪ੍ਰੇਸ਼ਾਨ ਰਹਿਣ ਲੱਗ ਜਾਂਦਾ ਹੈ। ਇਸ ਨਾਲ ਤੁਹਾਨੂੰ ਬਹੁਤ ਨੁਕਸਾਨ ਹੁੰਦਾ ਹੈ ਕਿਉਂਕਿ ਤੁਸੀਂ ਵਿਆਜ ਦਰ ਦੇ ਰੂਪ ਵਿੱਚ ਬੈਂਕ ਨੂੰ ਜ਼ਿਆਦਾ ਪੈਸੇ ਦਿੰਦੇ ਹੋ। ਇਸ ਲਈ, ਕਾਰ ਲੋਨ ਦੀ ਮਿਆਦ ਹਮੇਸ਼ਾ ਘੱਟੋ ਘੱਟ ਰੱਖੀ ਜਾਣੀ ਚਾਹੀਦੀ ਹੈ, ਤਾਂ ਜੋ ਤੁਹਾਨੂੰ ਘੱਟ ਵਿਆਜ ਦਾ ਭੁਗਤਾਨ ਕਰਨਾ ਪਵੇ। ਤੁਹਾਨੂੰ ਹਮੇਸ਼ਾ ਨਿਯਤ ਮਿਤੀ ਤੋਂ ਪਹਿਲਾਂ ਆਪਣੀ EMI ਦਾ ਭੁਗਤਾਨ ਕਰਨਾ ਚਾਹੀਦਾ ਹੈ। ਸਮੇਂ ‘ਤੇ EMI ਦਾ ਭੁਗਤਾਨ ਨਾ ਕਰਨਾ ਤੁਹਾਡੇ ਕ੍ਰੈਡਿਟ ਸਕੋਰ ਨੂੰ ਖਰਾਬ ਕਰਦਾ ਹੈ। ਇਸ ਦੇ ਨਾਲ ਹੀ ਤੁਹਾਨੂੰ ਪੈਨਲਟੀ ਚਾਰਜ ਵੀ ਅਦਾ ਕਰਨਾ ਹੋਵੇਗਾ। ਜੇ ਤੁਸੀਂ ਮਹਿੰਗੀ ਕਾਰ ਖਰੀਦਣ ਦੀ ਯੋਜਨਾ ਬਣਾ ਰਹੇ ਹੋ ਅਤੇ ਤੁਹਾਡਾ ਸਿਵਲ ਸਕੋਰ ਚੰਗਾ ਨਹੀਂ ਹੈ ਤਾਂ ਤੁਹਾਨੂੰ ਇਸ ਨੂੰ ਸੁਧਾਰਨ ਲਈ ਹੁਣ ਤੋਂ ਕੰਮ ਕਰਨਾ ਸ਼ੁਰੂ ਕਰ ਦੇਣਾ ਚਾਹੀਦਾ ਹੈ। ਜੇਕਰ ਤੁਹਾਡਾ ਸਿਵਲ ਸਕੋਰ 750 ਤੋਂ ਉੱਪਰ ਹੈ ਤਾਂ ਤੁਹਾਨੂੰ ਇੱਕ ਵੱਡਾ ਲੋਨ ਆਫਰ ਮਿਲ ਸਕਦਾ ਹੈ। ਹੁਣ ਲਗਪਗ ਸਾਰੇ ਬੈਂਕਾਂ ਨੇ ਵਿਆਜ ਦਰ ਦੀ ਗਣਨਾ ਕਰਨ ਲਈ ਇਸ ਦਾ ਕੈਲਕੁਲੇਟਰ ਆਪਣੀ ਵੈਬਸਾਈਟ ‘ਤੇ ਦੇਣਾ ਸ਼ੁਰੂ ਕਰ ਦਿੱਤਾ ਹੈ। ਇਸ ਦੇ ਨਾਲ ਹੀ ਜੇਕਰ ਤੁਸੀਂ ਖੁਦ ਇਸ ਦਾ ਹਿਸਾਬ ਲਗਾਉਣਾ ਚਾਹੁੰਦੇ ਹੋ ਤਾਂ ਇੱਥੇ ਅਸੀਂ ਤੁਹਾਨੂੰ ਇਕ ਉਦਾਹਰਣ ਦੇ ਜ਼ਰੀਏ ਦੱਸ ਰਹੇ ਹਾਂ। ਮੰਨ ਲਓ ਕਿ ਤੁਸੀਂ ਕਿਸੇ ਬੈਂਕ ਤੋਂ 5 ਲੱਖ ਰੁਪਏ ਦਾ ਕਾਰ ਲੋਨ ਲਿਆ ਹੈ, ਜਿਸਦੀ ਵਿਆਜ ਦਰ 9% ਹੈ। ਇਸ ਕਰਜ਼ੇ ਦੀ ਮਿਆਦ 4 ਸਾਲ ਹੈ। ਜੇਕਰ ਤੁਸੀਂ ਬੈਂਕ ਨੂੰ ਵਿਆਜ ਅਦਾ ਕਰਦੇ ਹੋ, ਤਾਂ ਤੁਹਾਨੂੰ 4 ਸਾਲਾਂ ਦੀ ਮਿਆਦ ਲਈ 97,241 ਰੁਪਏ ਅਦਾ ਕਰਨੇ ਪੈਣਗੇ। ਇਸ ਲਈ, ਤੁਹਾਨੂੰ ਕੁੱਲ 5,97,241 ਰੁਪਏ ਦਾ ਭੁਗਤਾਨ ਕਰਨਾ ਹੋਵੇਗਾ। ਇਸ ਦੀ EMI 12,442 ਰੁਪਏ ਹੋਵੇਗੀ। ਮੰਨ ਲਓ ਜੇਕਰ ਤੁਸੀਂ ਕਿਸੇ ਬੈਂਕ ਤੋਂ 10 ਲੱਖ ਰੁਪਏ ਦਾ ਕਰਜ਼ਾ ਲਿਆ ਹੈ ਅਤੇ ਇਸਦੀ ਵਿਆਜ ਦਰ 9% ਹੈ। ਇਸ ਕਰਜ਼ੇ ਦੀ ਮਿਆਦ 5 ਸਾਲ ਹੈ। ਇਸ ਲੋਨ ‘ਤੇ, ਤੁਹਾਨੂੰ ਇਸ ਮਿਆਦ ਲਈ ਕੁੱਲ 2,16,583 ਰੁਪਏ ਦਾ ਕਰਜ਼ਾ ਅਦਾ ਕਰਨਾ ਹੋਵੇਗਾ। ਇਸ ਲਈ, ਤੁਹਾਨੂੰ 10 ਲੱਖ ਰੁਪਏ ਦੇ ਕਾਰ ਲੋਨ ‘ਤੇ ਕੁੱਲ 12,16,583 ਰੁਪਏ ਦਾ ਭੁਗਤਾਨ ਕਰਨਾ ਹੋਵੇਗਾ। ਇਸ ਲੋਨ ਦੀ EMI 20,276 ਰੁਪਏ ਹੋਵੇਗੀ।

ਕਾਰ ਲੋਨ ਲੈਂਦੇ ਸਮੇਂ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ Read More »

ਦਿਲ ਦੀਆਂ ਬਿਮਾਰੀਆਂ ਨੂੰ ਕੋਹਾਂ ਦੂਰ ਕਰੇਗੀ ਚੁਕੰਦਰ

ਚੁਕੰਦਰ ਇਕ ਅਜਿਹੀ ਸਬਜ਼ੀ ਹੈ ਜਿਸ ਨੂੰ ਤੁਸੀਂ ਸਾਲ ਭਰ ਆਸਾਨੀ ਨਾਲ ਪ੍ਰਾਪਤ ਕਰ ਸਕਦੇ ਹੋ। ਇਸ ਗੂੜ੍ਹੇ ਲਾਲ ਰੰਗ ਦੀ ਇਸ ਸਬਜ਼ੀ ਦਾ ਤਿੱਖਾ ਸਵਾਦ ਸਲਾਦ, ਜੂਸ ਅਤੇ ਸਮੂਦੀ ਆਦਿ ਵਿੱਚ ਸੁਆਦੀ ਲੱਗਦਾ ਹੈ। ਚੁਕੰਦਰ ਖਾਣ ਨਾਲ ਵੀ ਤੁਹਾਡੀ ਸਿਹਤ ਨੂੰ ਬਹੁਤ ਫ਼ਾਇਦਾ ਹੁੰਦਾ ਹੈ। ਇਸ ਲਈ ਲੋਕ ਆਪਣੇ ਦਿਨ ਦੀ ਸ਼ੁਰੂਆਤ ਇਸ ਦਾ ਜੂਸ ਜਾਂ ਸਮੂਦੀ ਪੀ ਕੇ ਕਰਦੇ ਹਨ। ਇਸ ‘ਚ ਮੌਜੂਦ ਪੋਸ਼ਕ ਤੱਤ ਕਈ ਸਿਹਤ ਸਮੱਸਿਆਵਾਂ ਨੂੰ ਦੂਰ ਕਰਨ ‘ਚ ਵੀ ਮਦਦ ਕਰਦੇ ਹਨ। ਚੁਕੰਦਰ ਵਿੱਚ ਫਾਈਬਰ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ। ਫਾਈਬਰ ਸਿਹਤ ਲਈ ਕਈ ਤਰੀਕਿਆਂ ਨਾਲ ਫ਼ਾਇਦੇਮੰਦ ਹੁੰਦਾ ਹੈ ਪਰ ਇਸ ਦਾ ਸਭ ਤੋਂ ਮਹੱਤਵਪੂਰਨ ਕੰਮ ਪਾਚਨ ਕਿਰਿਆ ਨੂੰ ਸਿਹਤਮੰਦ ਰੱਖਣਾ ਹੈ। ਫਾਈਬਰ ਭੋਜਨ ਨੂੰ ਪਚਾਉਣ ਵਿਚ ਮਦਦ ਕਰਦਾ ਹੈ ਅਤੇ ਕਬਜ਼ ਵਰਗੀਆਂ ਸਮੱਸਿਆਵਾਂ ਤੋਂ ਛੁਟਕਾਰਾ ਦਿਵਾਉਂਦਾ ਹੈ। ਇਸ ਨਾਲ ਗੈਸ ਅਤੇ ਬਲੋਟਿੰਗ ਵਰਗੀਆਂ ਸਮੱਸਿਆਵਾਂ ਤੋਂ ਬਚਣ ‘ਚ ਵੀ ਮਦਦ ਮਿਲਦੀ ਹੈ। ਚੁਕੰਦਰ ਵਿੱਚ ਮੌਜੂਦ ਨਾਈਟ੍ਰੇਟਸ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਵਿੱਚ ਮਦਦ ਕਰਦੇ ਹਨ। ਇਹ ਖੂਨ ਦੀਆਂ ਨਾੜੀਆਂ ਨੂੰ ਫੈਲਾਉਂਦਾ ਹੈ, ਜੋ ਬਲੱਡ ਪ੍ਰੈਸ਼ਰ ਨੂੰ ਘੱਟ ਕਰਨ ਵਿੱਚ ਮਦਦ ਕਰਦਾ ਹੈ। ਹਾਈ ਬਲੱਡ ਪ੍ਰੈਸ਼ਰ ਕਾਰਨ ਸਟ੍ਰੋਕ ਤੇ ਹਾਰਟ ਅਟੈਕ ਦਾ ਖਤਰਾ ਰਹਿੰਦਾ ਹੈ। ਇਸ ਲਈ ਇਹ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰ ਕੇ ਉਸ ਸਮੱਸਿਆ ਨੂੰ ਦੂਰ ਕਰਨ ‘ਚ ਮਦਦ ਕਰਦਾ ਹੈ। ਚੁਕੰਦਰ ‘ਚ ਫਾਈਬਰ ਹੁੰਦਾ ਹੈ, ਜੋ ਕੋਲੈਸਟ੍ਰਾਲ ਨੂੰ ਘੱਟ ਕਰਨ ‘ਚ ਵੀ ਮਦਦ ਕਰਦਾ ਹੈ। ਇਸ ਦੇ ਨਾਲ ਹੀ ਇਹ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ‘ਚ ਵੀ ਮਦਦ ਕਰਦਾ ਹੈ, ਜੋ ਦਿਲ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ। ਇਸ ‘ਚ ਐਂਥੋਸਾਈਨਿਨ ਨਾਂ ਦਾ ਤੱਤ ਪਾਇਆ ਜਾਂਦਾ ਹੈ, ਜੋ ਦਿਲ ਨੂੰ ਸਿਹਤਮੰਦ ਰੱਖਣ ‘ਚ ਮਦਦ ਕਰਦਾ ਹੈ। ਇਸ ਲਈ ਚੁਕੰਦਰ ਖਾਣ ਨਾਲ ਦਿਲ ਦੀਆਂ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ। ਚੁਕੰਦਰ ਵਿੱਚ ਐਂਟੀ-ਇੰਫਲੇਮੇਟਰੀ ਗੁਣ ਪਾਏ ਜਾਂਦੇ ਹਨ, ਜੋ ਸਰੀਰ ਵਿੱਚ ਸੋਜ ਨੂੰ ਘੱਟ ਕਰਦੇ ਹਨ। ਗਠੀਆ ਵਰਗੀਆਂ ਬਿਮਾਰੀਆਂ ਦੇ ਲੱਛਣਾਂ ਨੂੰ ਘੱਟ ਕਰਨ ਵਿੱਚ ਇਹ ਬਹੁਤ ਪ੍ਰਭਾਵਸ਼ਾਲੀ ਹੋ ਸਕਦਾ ਹੈ। ਇਹ ਇਮਿਊਨ ਸਿਸਟਮ ਨੂੰ ਸੁਰੱਖਿਅਤ ਰੱਖਣ ਵਿੱਚ ਵੀ ਮਦਦ ਕਰਦਾ ਹੈ। ਚੁਕੰਦਰ ਵਿੱਚ ਐਂਟੀਆਕਸੀਡੈਂਟ ਪਾਏ ਜਾਂਦੇ ਹਨ, ਜੋ ਆਕਸੀਡੇਟਿਵ ਤਣਾਅ ਨੂੰ ਘੱਟ ਕਰਦੇ ਹਨ। ਇੰਨਾ ਹੀ ਨਹੀਂ, ਇਹ ਆਕਸੀਡੇਟਿਵ ਰਿਐਕਸ਼ਨ ਕਾਰਨ ਸੈੱਲਾਂ ਨੂੰ ਹੋਣ ਵਾਲੇ ਨੁਕਸਾਨ ਨੂੰ ਵੀ ਘੱਟ ਕਰਦਾ ਹੈ। ਇਹ ਕੈਂਸਰ ਨੂੰ ਰੋਕਣ ਵਿੱਚ ਬਹੁਤ ਮਦਦ ਕਰਦਾ ਹੈ। ਇਸ ਲਈ ਆਪਣੀ ਡਾਈਟ ‘ਚ ਚੁਕੰਦਰ ਨੂੰ ਸ਼ਾਮਲ ਕਰਨਾ ਬਹੁਤ ਫ਼ਾਇਦੇਮੰਦ ਹੁੰਦਾ ਹੈ।

ਦਿਲ ਦੀਆਂ ਬਿਮਾਰੀਆਂ ਨੂੰ ਕੋਹਾਂ ਦੂਰ ਕਰੇਗੀ ਚੁਕੰਦਰ Read More »

ਫਰਜ਼ੀ ਵੀਡੀਓ ਸਟ੍ਰੀਮਿੰਗ ਪਲੇਟਫਾਰਮ ਨੇ ਨੈੱਟਫਲਿਕਸ ਤੇ ਪ੍ਰਾਈਮ ਵੀਡੀਓ ਨੂੰ ਦਿੱਤਾ ਧੋਖਾ

ਕੋਈ ਫਿਲਮ ਜਾਂ ਵੈਬਸੀਰੀਜ਼ ਰਿਲੀਜ਼ ਹੋਣ ਤੋਂ ਕੁਝ ਘੰਟਿਆਂ ਬਾਅਦ ਹੀ ਲੀਕ ਹੋ ਜਾਂਦੀ ਹੈ। ਇਹ ਸਭ ਫਿਲਮ ਪਾਇਰੇਸੀ ਜਾਂ ਆਨਲਾਈਨ ਪਾਇਰੇਸੀ ਕਾਰਨ ਹੁੰਦਾ ਹੈ। ਇੱਥੇ ਬਹੁਤ ਸਾਰੇ ਪਲੇਟਫਾਰਮ ਹਨ ਜੋ ਬਿਨਾਂ ਕਿਸੇ ਗਾਹਕੀ ਦੇ ਮੁਫਤ ਵਿੱਚ ਫਿਲਮਾਂ ਜਾਂ ਵੈੱਬ ਸੀਰੀਜ਼ ਦਿਖਾਉਂਦੇ ਹਨ। ਹੁਣ ਅਜਿਹਾ ਹੀ ਇੱਕ ਮਾਮਲਾ ਅਮਰੀਕਾ ਦੇ ਲਾਸ ਵੇਗਾਸ ਤੋਂ ਸਾਹਮਣੇ ਆਇਆ ਹੈ। ਜਿਸ ਵਿੱਚ ਕੁਝ ਲੋਕਾਂ ਨੇ Jetflix ਨਾਮ ਦਾ ਇੱਕ ਵੀਡੀਓ ਸਟ੍ਰੀਮਿੰਗ ਪਲੇਟਫਾਰਮ ਬਣਾਇਆ ਹੈ ਅਤੇ ਪਿਛਲੇ ਕਈ ਸਾਲਾਂ ਤੋਂ ਲੋਕਾਂ ਨੂੰ ਪਾਈਰੇਟਿਡ ਕੰਟੈਂਟ ਪਰੋਸ ਰਹੇ ਸਨ। ਜਿਸ ਦਾ ਹੁਣ ਖੁਲਾਸਾ ਹੋਇਆ ਹੈ ਅਤੇ ਇਸ ਵਿੱਚ ਪੰਜ ਵਿਅਕਤੀ ਦੋਸ਼ੀ ਪਾਏ ਗਏ ਹਨ। ਪੰਜ ਲੋਕਾਂ ਨੂੰ Jetflix ਬਣਾਉਣ ਅਤੇ ਚਲਾਉਣ ਦਾ ਦੋਸ਼ੀ ਠਹਿਰਾਇਆ ਗਿਆ ਹੈ। ਇਹ ਲੋਕ 2007 ਤੋਂ ਫਰਜ਼ੀ ਵੀਡੀਓ ਸਟ੍ਰੀਮਿੰਗ ਪਲੇਟਫਾਰਮ ਚਲਾ ਰਹੇ ਸਨ। Jetflix ਨਾਮ ਦੇ ਇਸ ਵੀਡੀਓ ਪਲੇਟਫਾਰਮ ‘ਤੇ, ਕੋਈ ਫਿਲਮ ਜਾਂ ਵੈੱਬ ਸੀਰੀਜ਼ ਰਿਲੀਜ਼ ਹੋਣ ਤੋਂ ਕੁਝ ਘੰਟਿਆਂ ਬਾਅਦ ਹੀ ਉਪਲਬਧ ਹੋਵੇਗੀ। ਉਹਨਾਂ ਨੇ ਇਸ ਸੇਵਾ ਲਈ ਗਾਹਕਾਂ ਤੋਂ $9.99 ਪ੍ਰਤੀ ਮਹੀਨਾ ਚਾਰਜ ਕੀਤਾ ਅਤੇ ਲੋਕਾਂ ਨੂੰ 183,000 ਤੋਂ ਵੱਧ ਟੀਵੀ ਐਪੀਸੋਡਾਂ ਅਤੇ 10,000 ਫ਼ਿਲਮਾਂ ਤੱਕ ਪਹੁੰਚ ਦਿੱਤੀ। ਲਾਸ ਵੇਗਾਸ ਵਿੱਚ ਇੱਕ ਸੰਘੀ ਜਿਊਰੀ ਨੇ Jetflix ਚਲਾ ਰਹੇ ਇਨ੍ਹਾਂ ਸਾਰੇ ਲੋਕਾਂ ਦੇ ਖਿਲਾਫ ਸਖਤ ਕਾਰਵਾਈ ਦੇ ਹੁਕਮ ਦਿੱਤੇ ਹਨ। ਕ੍ਰਿਸਟੋਫਰ ਡੇਲਮੈਨ, ਡਗਲਸ ਕੋਰਸਨ, ਫੇਲਿਪ ਗਾਰਸੀਆ, ਜੇਰੇਡ ਜੌਰੇਕੀ ਅਤੇ ਪੀਟਰ ਹਿਊਬਰ ਸਾਲਾਂ ਤੋਂ ਕਾਪੀਰਾਈਟ ਨੀਤੀਆਂ ਦੀ ਉਲੰਘਣਾ ਕਰ ਰਹੇ ਸਨ। ਇਹ ਵੀ ਕਿਹਾ ਗਿਆ ਹੈ ਕਿ ਡੇਲਮੈਨ ਨਾਂ ਦਾ ਵਿਅਕਤੀ ਜੇਟਫਲਿਕਸ ਦਾ ਸੰਚਾਲਨ ਕਰਦਾ ਸੀ। ਮਨੀ ਲਾਂਡਰਿੰਗ ਦੇ ਵੀ ਦੋਸ਼ ਲੱਗੇ ਹਨ। ਅਮਰੀਕੀ ਨਿਆਂ ਵਿਭਾਗ ਨੇ ਇਕ ਬਿਆਨ ‘ਚ ਕਿਹਾ ਕਿ ਇਹ ਲੋਕ ਬਿਨਾਂ ਕਿਸੇ ਇਜਾਜ਼ਤ ਦੇ ਐਮਾਜ਼ੋਨ ਅਤੇ ਨੈੱਟਫਲਿਕਸ ਦੀ ਸਮੱਗਰੀ ਦੀ ਵਰਤੋਂ ਕਰ ਰਹੇ ਸਨ, ਜਿਸ ਲਈ ਉਹ ਗਾਹਕਾਂ ਤੋਂ ਪੈਸੇ ਲੈ ਰਹੇ ਸਨ। Jetflix ਦੇ ਕੰਮ ਕਰਨ ਦਾ ਤਰੀਕਾ ਦੂਜੇ ਵੀਡੀਓ ਸਟ੍ਰੀਮਿੰਗ ਪਲੇਟਫਾਰਮਾਂ ਵਾਂਗ ਹੀ ਸੀ। ਰਿਪੋਰਟ ‘ਚ ਇਹ ਵੀ ਕਿਹਾ ਗਿਆ ਹੈ ਕਿ ਪਾਈਰੇਟਿਡ ਕੰਟੈਂਟ ਦੇ ਆਧਾਰ ‘ਤੇ ਇਸ ਵੈੱਬਸਾਈਟ ਨੇ ਵਿਊਜ਼ ਦੇ ਮਾਮਲੇ ‘ਚ ਨੈੱਟਫਲਿਕਸ ਅਤੇ ਐਮਾਜ਼ੋਨ ਨਾਲ ਮੁਕਾਬਲਾ ਕਰਨਾ ਸ਼ੁਰੂ ਕਰ ਦਿੱਤਾ ਹੈ। ਹਾਲਾਂਕਿ ਜਦੋਂ ਸਮੱਗਰੀ ਦੇ ਅਸਲ ਮਾਲਕਾਂ ਨੂੰ ਇਸ ਪੂਰੇ ਮਾਮਲੇ ਦੀ ਹਵਾ ਮਿਲੀ ਤਾਂ ਉਨ੍ਹਾਂ ਨੇ ਵੀ ਇਸ ‘ਤੇ ਪਰਦਾ ਪਾਉਣ ਦੀ ਪੂਰੀ ਕੋਸ਼ਿਸ਼ ਕੀਤੀ। ਅਦਾਲਤੀ ਦਸਤਾਵੇਜ਼ਾਂ ਦੇ ਅਨੁਸਾਰ, ਡੇਲਮੈਨ ਨੇ ਇੱਕ ਵਾਰ ਇੱਕ ਔਨਲਾਈਨ ਚੈਟ ਵਿੱਚ ਦਾਅਵਾ ਕੀਤਾ ਸੀ ਕਿ ਜੇਟਫਲਿਕਸ ਨੇ ਇੱਕ ਸਾਲ ਵਿੱਚ $750,000 ਕਮਾਏ। ਹਾਲਾਂਕਿ, ਇਸ ਕਾਰਨ ਸਮੱਗਰੀ ਦੇ ਅਸਲ ਮਾਲਕਾਂ ਨੂੰ ਭਾਰੀ ਨੁਕਸਾਨ ਉਠਾਉਣਾ ਪਿਆ। ਹੁਣ ਸਾਰਾ ਮਾਮਲਾ ਅਦਾਲਤ ਦੇ ਸਾਹਮਣੇ ਆ ਗਿਆ ਹੈ। ਜਿਸ ਵਿੱਚ ਇਹ 5 ਲੋਕ ਦੋਸ਼ੀ ਪਾਏ ਗਏ ਹਨ। ਇਸ ‘ਚ ਕਿਹਾ ਗਿਆ ਹੈ ਕਿ Jetflix ਦੇ ਮੁਖੀ ਡੇਲਮੈਨ ਨੂੰ 48 ਸਾਲ ਤੱਕ ਦੀ ਕੈਦ ਹੋ ਸਕਦੀ ਹੈ। ਜਦਕਿ ਬਾਕੀ ਚਾਰ ਵਿਅਕਤੀਆਂ ਨੂੰ 5-5 ਸਾਲ ਜੇਲ੍ਹ ਵਿੱਚ ਰਹਿਣਾ ਪੈ ਸਕਦਾ ਹੈ। ਫਿਲਹਾਲ ਅਦਾਲਤ ਨੇ ਉਨ੍ਹਾਂ ਨੂੰ ਸਜ਼ਾ ਸੁਣਾਏ ਜਾਣ ਦੀ ਤਰੀਕ ਸਪੱਸ਼ਟ ਨਹੀਂ ਕੀਤੀ ਹੈ।

ਫਰਜ਼ੀ ਵੀਡੀਓ ਸਟ੍ਰੀਮਿੰਗ ਪਲੇਟਫਾਰਮ ਨੇ ਨੈੱਟਫਲਿਕਸ ਤੇ ਪ੍ਰਾਈਮ ਵੀਡੀਓ ਨੂੰ ਦਿੱਤਾ ਧੋਖਾ Read More »

ਪਾਸਪੋਰਟ ਵੈਰੀਫਿਕੇਸ਼ਨ ਵਿੱਚ ਚੰਡੀਗੜ੍ਹ ਦੇਸ਼ ਭਰ ’ਚੋਂ ਮੋਹਰੀ

ਆਵਾਜਾਈ ਨਿਯਮਾਂ ਦੀ ਸਖਤੀ ਨਾਲ ਪਾਲਣਾ ਕਰਵਾਉਣ ਦਾ ਲੋਹਾ ਮਨਵਾਉਣ ਵਾਲੀ ਚੰਡੀਗੜ੍ਹ ਪੁਲੀਸ ਪਾਸਪੋਰਟ ਵੈਰੀਫਿਕੇਸ਼ਨ ਵਿੱਚ ਵੀ ਦੇਸ਼ ਭਰ ’ਚ ਮੋਹਰੀ ਰਹੀ ਹੈ। 2023-24 ਵਿੱਚ ਚੰਡੀਗੜ੍ਹ ਪੁਲੀਸ ਨੇ ਪਾਸਪੋਰਟ ਵੈਰੀਫਿਕੇਸ਼ਨ ਵਿੱਚ ਸਭ ਤੋਂ ਘੱਟ ਸਮਾਂ ਲੈਂਦਿਆਂ ਪਹਿਲਾ ਸਥਾਨ ਹਾਸਲ ਕੀਤਾ ਹੈ। ਇਸੇ ਦੇ ਚੱਲਦਿਆਂ ਕੇਂਦਰੀ ਵਿਦੇਸ਼ ਰਾਜ ਮੰਤਰੀ ਕਿਰਤੀ ਵਰਧਨ ਸਿੰਘ ਨੇ ਅੱਜ ਚੰਡੀਗੜ੍ਹ ਦੀ ਐੱਸਐੱਸਪੀ ਕੰਵਰਦੀਪ ਕੌਰ ਨੂੰ ਦਿੱਲੀ ਵਿੱਚ ਸਮਾਗਮ ਦੌਰਾਨ ਸਨਮਾਨਿਤ ਕੀਤਾ। ਕੇਂਦਰੀ ਵਿਦੇਸ਼ ਮੰਤਰਾਲੇ ਵੱਲੋਂ ਅੱਜ ਦਿੱਲੀ ਵਿੱਚ ਪਾਸਪੋਰਟ ਸੇਵਾ ਦਿਵਸ ਮਨਾਇਆ ਗਿਆ। ਇਸੇ ਦੌਰਾਨ ਦੇਸ਼ ਭਰ ਵਿੱਚ ਸਭ ਤੋਂ ਤੇਜ਼ੀ ਨਾਲ ਪਾਸਪੋਰਟ ਵੈਰੀਫਿਕੇਸ਼ਨ ਕਰਨ ਲਈ ਚੰਡੀਗੜ੍ਹ ਪਹਿਲੇ, ਹਿਮਾਚਲ ਪ੍ਰਦੇਸ਼ ਦੂਜੇ ਤੇ ਦਿੱਲੀ ਤੀਜੇ ਸਥਾਨ ’ਤੇ ਰਹੀ। ਅੰਬਾਲਾ ਵਿਚ ਪਾਸਪੋਰਟ ਸੇਵਾ ਕੇਂਦਰ (ਪੀਐਸਕੇ) ਦੀ ਜਗ੍ਹਾ ਬਦਲੀ ਜਾ ਰਹੀ ਹੈ। ਪਹਿਲਾਂ ਇਹ ਕੇਂਦਰ ਚੰਡੀਗੜ੍ਹ ਰੋਡ ’ਤੇ ਪਲਾਟ ਨੰਬਰ 2014ਏ ਤੋਂ ਚਲਾਇਆ ਜਾ ਰਿਹਾ ਸੀ ਪਰ ਹੁਣ 24 ਜੂਨ ਤੋਂ ਇਹ ਕੇਂਦਰ ਮੌਜੂਦਾ ਸਥਾਨ ਤੋਂ ਬਦਲ ਕੇ ਪਲਾਟ ਨੰਬਰ 1, ਸੈਕਟਰ-7, ਗਲੈਕਸੀ ਮਾਲ, ਅੰਬਾਲਾ ਸ਼ਹਿਰ ’ਚ ਚਲਾ ਜਾਵੇਗਾ ਤੇ ਉੱਥੋਂ ਹੀ ਕੰਮ ਕਰੇਗਾ।

ਪਾਸਪੋਰਟ ਵੈਰੀਫਿਕੇਸ਼ਨ ਵਿੱਚ ਚੰਡੀਗੜ੍ਹ ਦੇਸ਼ ਭਰ ’ਚੋਂ ਮੋਹਰੀ Read More »

‘ਆਪ’ ਵੱਲੋਂ ਚੋਣ ਮਨਰੋਥ ਪੱਤਰ ਜਾਰੀ

ਵਿਧਾਨ ਸਭਾ ਹਲਕਾ ਜਲੰਧਰ ਪੱਛਮੀ ਦੀ ਜ਼ਿਮਨੀ ਚੋਣ ਲਈ ਆਮ ਆਦਮੀ ਪਾਰਟੀ ਨੇ ਆਪਣੇ ਉਮੀਦਵਾਰ ਮਹਿੰਦਰ ਭਗਤ ਲਈ ਰਸਮੀ ਤੌਰ ’ਤੇ ਚੋਣ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਇੱਥੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਇਹ ਚੋਣ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਹੀ ਲੜੀ ਜਾਵੇਗੀ। ਜ਼ਿਕਰਯੋਗ ਹੈ ਕਿ ਸਿਆਸੀ ਹਲਕਿਆਂ ’ਚ ਇਹ ਚਰਚਾ ਹੋ ਰਹੀ ਸੀ ਕਿ ਜਲੰਧਰ ਪੱਛਮੀ ਦੀ ਉਪ ਚੋਣ ਮੁੱਖ ਮੰਤਰੀ ਦੀ ਅਗਵਾਈ ਹੇਠ ਨਹੀਂ ਲੜੀ ਜਾਵੇਗੀ। ਅੱਜ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਜ਼ਿਮਨੀ ਚੋਣ ਲਈ ਹਲਕੇ ਦੇ ਲੋਕਾਂ ਨਾਲ 10 ਵਾਅਦਿਆਂ ਵਾਲਾ ਮੈਨੀਫੈਸਟੋ ਜਾਰੀ ਕੀਤਾ ਹੈ। ਚੋਣ ਮਨੋਰਥ ਪੱਤਰ ਅਨੁਸਾਰ ਜਲੰਧਰ ਪੱਛਮੀ ਹਲਕੇ ਵਿੱਚ ਨਵੇਂ ਵਾਟਰ ਵਰਕਸ ਦੀ ਸਥਾਪਨਾ ਕੀਤੀ ਜਾਵੇਗੀ, ਨਵਾਂ ਅਤੇ ਵੱਡਾ ਸੀਵਰੇਜ ਪ੍ਰਾਜੈਕਟ ਸਥਾਪਤ ਕੀਤਾ ਜਾਵੇਗਾ, ਬਸਤੀ ਸ਼ੇਖ਼, ਬਸਤੀ ਦਾਨਿਸ਼ਮੰਦਾਂ, ਬਸਤੀ ਗੁੱਜਾ, ਬਸਤੀ ਪੀਰ ਦਾਦ ਅਤੇ ਮਿੱਠੂ ਬਸਤੀ ਸਮੇਤ ਹਲਕੇ ’ਚੋਂ ਬਿਜਲੀ ਦੀਆਂ ਤਾਰਾਂ ਦੇ ਜਾਲ ਹਟਾਉਣ ਲਈ ਬਿਜਲੀ ਬੋਰਡ ਨੂੰ ਲਿਖਤੀ ਨਿਰਦੇਸ਼ ਦਿੱਤੇ ਜਾਣਗੇ। ਇਸ ਦੇ ਨਾਲ ਹੀ ਨਵੀਆਂ ਸਟਰੀਟ ਲਾਈਟਾਂ ਲਗਾਈਆਂ ਜਾਣਗੀਆਂ ਤੇ ਉਨ੍ਹਾਂ ਦੀ ਦੇਖ-ਰੇਖ ਦਾ ਪ੍ਰਬੰਧ ਕੀਤਾ ਜਾਵੇਗਾ, ਨਸ਼ਾ ਤਸਕਰਾਂ ਦੇ ਨਾਲ-ਨਾਲ, ਬਸਤੀ ਦਾਨਿਸ਼ਮੰਦਾਂ, ਭਾਰਗਵ ਕੈਂਪ ਅਤੇ ਬਸਤੀ ਬਾਵਾ ਖੇਲ ਵਿੱਚੋਂ ਲਾਟਰੀ ਮਾਫ਼ੀਆ ਦਾ ਕਾਨੂੰਨੀ ਤੌਰ ’ਤੇ ਸਫ਼ਾਇਆ ਕੀਤਾ ਜਾਵੇਗਾ। ਵਰਿਆਣਾ ’ਚੋਂ ਕੂੜਾ ਡੰਪ ਪੱਕੇ ਤੌਰ ’ਤੇ ਹਟਾਇਆ ਜਾਵੇਗਾ, ਹਰ ਮੁਹੱਲਾ ਕਲੀਨਿਕ ਵਿੱਚ ਮਾਹਿਰ ਡਾਕਟਰ, ਸਾਰੇ ਟੈਸਟ ਅਤੇ ਮੁਫ਼ਤ ਦਵਾਈਆਂ ਦਾ ਮਿਲਣਾ ਯਕੀਨੀ ਬਣਾਇਆ ਜਾਵੇਗਾ, ਹਲਕਾ ਵਾਸੀਆਂ ਦੀ ਸੁਰੱਖਿਆ ਵਾਸਤੇ ਜੇਪੀ ਨਗਰ, ਮਾਡਲ ਹਾਊਸ ਅਤੇ ਹਰਬੰਸ ਨਗਰ ਇਲਾਕਿਆਂ ਵਿੱਚ ਸੀਸੀਟੀਵੀ ਕੈਮਰੇ ਲਗਾਏ ਜਾਣਗੇ। ਇਸ ਤੋਂ ਇਲਾਵਾ ਸਾਰੀਆਂ ਸੜਕਾਂ ਨਵੀਆਂ ਬਣਾਉਣ ਅਤੇ ਗੌਤਮ ਨਗਰ ’ਚ ਨਵਾਂ ਸੀਵਰੇਜ ਟ੍ਰੀਟਮੈਂਟ ਪਲਾਂਟ ਸਥਾਪਤ ਕਰਨ ਦਾ ਵਾਅਦਾ ਵੀ ਕੀਤਾ ਗਿਆ। ‘ਆਪ’ ਲੀਡਰਸ਼ਿਪ ਨੇ ਕਿਹਾ ਕਿ ਜਨਤਾ ਉਸ ਪਾਰਟੀ ਨੂੰ ਹੀ ਵੋਟ ਦੇਵੇਗੀ ਜੋ ਕੰਮ ਕਰੇਗੀ। ਇਸ ਮੌਕੇ ਆਮ ਆਦਮੀ ਪਾਰਟੀ ਪੰਜਾਬ ਦੇ ਮੁੱਖ ਬੁਲਾਰੇ ਅਤੇ ਸੰਸਦ ਮੈਂਬਰ ਮਲਵਿੰਦਰ ਸਿੰਘ ਕੰਗ ਨੇ ਕਿਹਾ ਕਿ ‘ਆਪ’ ਹਮੇਸ਼ਾ ਆਪਣੇ ਕੰਮ ਦੇ ਆਧਾਰ ’ਤੇ ਹੀ ਚੋਣਾਂ ਲੜਦੀ ਹੈ। ਇਹ ਚੋਣ ਵੀ ਮੁੱਖ ਮੰਤਰੀ ਭਗਵੰਤ ਮਾਨ ਦੇ ਲੋਕ ਭਲਾਈ ਕੰਮਾਂ ਦੇ ਆਧਾਰ ’ਤੇ ਲੜੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ‘ਆਪ’ ਉਮੀਦਵਾਰ ਮਹਿੰਦਰ ਭਗਤ ਬਹੁਤ ਪੜ੍ਹੇ ਲਿਖੇ ਅਤੇ ਸੂਝਵਾਨ ਵਿਅਕਤੀ ਹਨ। ਉਨ੍ਹਾਂ ਦਾ ਪਰਿਵਾਰ ਦੋ ਪੀੜ੍ਹੀਆਂ ਤੋਂ ਜਲੰਧਰ ਦੇ ਲੋਕਾਂ ਦੀ ਸੇਵਾ ਕਰਦਾ ਆ ਰਿਹਾ ਹੈ। ਉਨ੍ਹਾਂ ਦੇ ਪਿਤਾ ਚੁੰਨੀ ਲਾਲ ਭਗਤ ਨੇ ਨਗਰ ਨਿਗਮ ਮੰਤਰੀ ਰਹਿੰਦਿਆਂ ਜਲੰਧਰ ਅਤੇ ਪੰਜਾਬ ਦੇ ਵਿਕਾਸ ਲਈ ਬਹੁਤ ਵਧੀਆ ਕੰਮ ਕੀਤੇ ਸਨ। ਇਸ ਦੌਰਾਨ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਖ਼ੁਦ ਹੁਣ ਜਲੰਧਰ ’ਚ ਹੀ ਰਹਿਣਗੇ। ਇਸ ਨਾਲ ਪੂਰੇ ਦੁਆਬੇ ਦੇ ਲੋਕਾਂ ਨੂੰ ਮੁੱਖ ਮੰਤਰੀ ਨੂੰ ਮਿਲਣ ਅਤੇ ਆਪਣੀਆਂ ਸਮੱਸਿਆਵਾਂ ਦੱਸਣ ਦਾ ਮੌਕਾ ਮਿਲੇਗਾ। ਉਨ੍ਹਾਂ ਦਾਅਵਾ ਕੀਤਾ ਕਿ ਇਹ ਚੋਣ ‘ਆਪ’ ਦੇ ਉਮੀਦਵਾਰ ਵੱਡੇ ਫ਼ਰਕ ਨਾਲ ਜਿੱਤਣਗੇ। ਇਸ ਮੌਕੇ ਪਾਰਟੀ ਦੇ ਆਗੂ ਪਵਨ ਕੁਮਾਰ ਟੀਨੂ ਅਤੇ ਵਿਧਾਇਕ ਰਮਨ ਅਰੋੜਾ ਵੀ ਹਾਜ਼ਰ ਸਨ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਜਰਨੈਲ ਸਿੰਘ ਗੜ੍ਹਦੀਵਾਲਾ ਨੇ ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ਲਈ ਆਮ ਆਦਮੀ ਪਾਰਟੀ ਵੱਲੋਂ ਜਾਰੀ ਕੀਤੇ ਮੈਨੀਫੈਸਟੋ ’ਤੇ ਟਿੱਪਣੀ ਕਰਦਿਆਂ ਕਿਹਾ ਕਿ ਪਹਿਲਾਂ ਕੇਜਰੀਵਾਲ ਦੀਆਂ ਗਾਰੰਟੀਆਂ ਨੇ ਪੰਜਾਬ ਨੂੰ ਠੱਗਿਆ ਸੀ ਤੇ ਹੁਣ ਇਹ 10 ‘ਨੰਬਰੀਏ’ ਬਣ ਕੇ ਆ ਗਏ ਹਨ। ਗੜ੍ਹਦੀਵਾਲ ਨੇ ਕਿਹਾ ਕਿ ਹੈਰਾਨੀ ਤਾਂ ਇਸ ਗੱਲ ਦੀ ਹੋਈ ਜਦੋਂ ਸੱਤਾਧਾਰੀ ਧਿਰ ਨੇ ਜਲੰਧਰ ਪੱਛਮੀ ਹਲਕੇ ਵਿੱਚੋਂ ਨਸ਼ਾ ਖਤਮ ਕਰਨ ਦੀ ਗੱਲ ਆਖੀ। ਉਨ੍ਹਾਂ ਕਿਹਾ ਕਿ ‘ਆਪ’ ਦੇ ਅੰਮ੍ਰਿਤਸਰ ਦੇ ਦੋ ਵਿਧਾਇਕ ਜਨਤਕ ਤੌਰ ’ਤੇ ਕਹਿ ਚੁੱਕੇ ਹਨ ਕਿ ਪੰਜਾਬ ਵਿੱਚ ਪਹਿਲਾਂ ਨਾਲੋਂ ਨਸ਼ਾ ਵਧਿਆ ਹੈ ਤੇ ਭ੍ਰਿਸ਼ਟਾਚਾਰ ਹੱਦਾਂ ਬੰਨ੍ਹੇ ਤੋੜ ਰਿਹਾ ਹੈ। ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ਵਿੱਚ ਚੋਣ ਮੀਟਿੰਗ ਨੂੰ ਸੰਬੋਧਨ ਕਰਦਿਆਂ ਗੜ੍ਹਦੀਵਾਲਾ ਨੇ ਕਿਹਾ ਕਿ ਇਹ ਤਾਂ ਹੁਣ ਕੰਧ ’ਤੇ ਲਿਖਿਆ ਹੋਇਆ ‘ਆਪ’ ਇਸ ਹਲਕੇ ਵਿੱਚੋਂ ਅਕਾਲੀ ਦਲ ਦੀ ਬਦੌਲਤ ਬੁਰੀ ਤਰ੍ਹਾਂ ਨਾਲ ਹਾਰੇਗੀ।

‘ਆਪ’ ਵੱਲੋਂ ਚੋਣ ਮਨਰੋਥ ਪੱਤਰ ਜਾਰੀ Read More »