June 23, 2024

NEET-UG ਪੇਪਰ ਲੀਕ ਮਾਮਲੇ ਦੀ ਜਾਂਚ CBI ਨੂੰ ਸੌਂਪੀ

NEET-UG ਪੇਪਰ ਲੀਕ ਮਾਮਲੇ ਵਿਚ ਸਿੱਖਿਆ ਮੰਤਰਾਲੇ ਨੇ ਵੱਡਾ ਫ਼ੈਸਲਾ ਲਿਆ ਹੈ। NEET-UG ਪੇਪਰ ਲੀਕ ਮਾਮਲੇ ਦੀ ਜਾਂਚ ਸੀਬੀਆਈ ਨੂੰ ਸੌਂਪ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਖ਼ਬਰ ਆਈ ਸੀ ਕਿ ਐਤਵਾਰ (23 ਜੂਨ) ਨੂੰ ਹੋਣ ਵਾਲੀ NEET-PG ਦਾਖਲਾ ਪ੍ਰੀਖਿਆ ਮੁਲਤਵੀ ਕਰ ਦਿੱਤੀ ਗਈ ਹੈ। ਹੁਣ ਇਸ ਪ੍ਰੀਖਿਆ ਲਈ ਨਵੀਂ ਤਰੀਕ ਦਾ ਐਲਾਨ ਕੀਤਾ ਜਾਵੇਗਾ। ਨੈਸ਼ਨਲ ਟੈਸਟਿੰਗ ਏਜੰਸੀ (NTA) ਨੇ 5 ਮਈ, 2024 ਨੂੰ OMR (ਕਲਮ ਅਤੇ ਪੇਪਰ) ਮੋਡ ਵਿੱਚ NEET-UG ਪ੍ਰੀਖਿਆ ਦਾ ਆਯੋਜਨ ਕੀਤਾ ਸੀ ਪਰ ਇਸ ਪ੍ਰੀਖਿਆ ਵਿਚ ਬੇਨਿਯਮੀਆਂ ਦੀਆਂ ਸ਼ਿਕਾਇਤਾਂ ਸਾਹਮਣੇ ਆਈਆਂ। ਪ੍ਰੀਖਿਆ ਪ੍ਰਕਿਰਿਆ ਦੇ ਸੰਚਾਲਨ ਵਿਚ ਪਾਰਦਰਸ਼ਤਾ ਲਈ, ਭਾਰਤ ਸਰਕਾਰ ਦੇ ਸਿੱਖਿਆ ਮੰਤਰਾਲੇ ਨੇ ਸਮੀਖਿਆ ਤੋਂ ਬਾਅਦ, ਇੱਕ ਵਿਆਪਕ ਜਾਂਚ ਲਈ ਮਾਮਲਾ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੂੰ ਸੌਂਪਣ ਦਾ ਫ਼ੈਸਲਾ ਕੀਤਾ ਹੈ। ਕੇਂਦਰ ਸਰਕਾਰ ਨੇ ਪਬਲਿਕ ਇਮਤਿਹਾਨਾਂ ਵਿਚ ਗੜਬੜੀ ਨੂੰ ਰੋਕਣ ਲਈ ਪਬਲਿਕ ਐਗਜ਼ਾਮੀਨੇਸ਼ਨਜ਼ (ਅਨੁਪੱਖ ਦੇ ਸਾਧਨਾਂ ਦੀ ਰੋਕਥਾਮ) ਐਕਟ, 2024 ਵੀ ਲਾਗੂ ਕੀਤਾ ਹੈ। ਸਰਕਾਰ ਦਾ ਕਹਿਣਾ ਹੈ ਕਿ ਉਹ ਪ੍ਰੀਖਿਆਵਾਂ ਦੀ ਅਖੰਡਤਾ ਨੂੰ ਯਕੀਨੀ ਬਣਾਉਣ ਅਤੇ ਵਿਦਿਆਰਥੀਆਂ ਦੇ ਹਿੱਤਾਂ ਦੀ ਰੱਖਿਆ ਲਈ ਵਚਨਬੱਧ ਹੈ। ਸੰਦੇਸ਼ ਸਪੱਸ਼ਟ ਹੈ ਕਿ ਪੇਪਰ ਲੀਕ ਮਾਮਲੇ ਵਿੱਚ ਸ਼ਾਮਲ ਪਾਏ ਜਾਣ ਵਾਲੇ ਕਿਸੇ ਵੀ ਵਿਅਕਤੀ/ਸੰਸਥਾ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਉਨ੍ਹਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।

NEET-UG ਪੇਪਰ ਲੀਕ ਮਾਮਲੇ ਦੀ ਜਾਂਚ CBI ਨੂੰ ਸੌਂਪੀ Read More »

NTA ਦੇ ਡਾਇਰੈਕਟਰ ਜਨਰਲ ਨੂੰ ਅਹੁਦੇ ਤੋਂ ਹਟਾਇਆ ਗਿਆ

ਕੌਮੀ ਟੈਸਟਿੰਗ ਏਜੰਸੀ (NTA) ਦੇ ਡਾਇਰੈਕਟਰ ਜਨਰਲ ਸੁਬੋਧ ਸਿੰਘ ਨੂੰ ਪ੍ਰਤੀਯੋਗੀ ਇਮਤਿਹਾਨ ਨੀਟ ਅਤੇ UGC-NET ’ਚ ਕਥਿਤ ਬੇਨਿਯਮੀਆਂ ਨੂੰ ਲੈ ਕੇ ਪੈਦਾ ਹੋਏ ਵਿਵਾਦ ਦੇ ਮੱਦੇਨਜ਼ਰ ਸਨਿਚਰਵਾਰ ਨੂੰ ਅਹੁਦੇ ਤੋਂ ਹਟਾ ਦਿਤਾ ਗਿਆ। ਇਕ ਅਧਿਕਾਰੀ ਨੇ ਦਸਿਆ ਕਿ ਸੁਬੋਧ ਸਿੰਘ ਨੂੰ ਅਗਲੇ ਹੁਕਮਾਂ ਤਕ ਪਰਸੋਨਲ ਅਤੇ ਟ੍ਰੇਨਿੰਗ ਵਿਭਾਗ (DOPT) ਕੋਲ ਲਾਜ਼ਮੀ ਉਡੀਕ ’ਚ ਰੱਖਿਆ ਗਿਆ ਹੈ। ਇਸ ਤੋਂ ਇਲਾਵਾ NEET-PG ਇਮਤਿਹਾਨ ਨੂੰ ਵੀ ਮੁਲਤਵੀ ਕਰ ਦਿਤਾ ਗਿਆ ਹੈ। ਇਹ ਇਮਤਿਹਾਨ 23 ਜੂਨ ਨੂੰ ਹੋਣਾ ਸੀ। ਸਿਹਤ ਮੰਤਰਾਲਾ ਨੇ ਇਕ ਬਿਆਨ ’ਚ ਕਿਹਾ ਕਿ ਨਵੀਂ ਤਰੀਕ ਦਾ ਐਲਾਨ ਜਲਦ ਕੀਤਾ ਜਾਵੇਗਾ। ਇੰਡੀਆ ਟਰੇਡ ਪ੍ਰਮੋਸ਼ਨ ਆਰਗੇਨਾਈਜ਼ੇਸ਼ਨ (ITPO) ਦੇ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ ਪ੍ਰਦੀਪ ਸਿੰਘ ਖਰੋਲਾ ਨੂੰ ਨਿਯਮਤ ਨਿਯੁਕਤੀ ਹੋਣ ਤਕ ਇਮਤਿਹਾਨ ਏਜੰਸੀ ਦੇ ਡਾਇਰੈਕਟਰ ਜਨਰਲ ਦਾ ਵਾਧੂ ਚਾਰਜ ਦਿਤਾ ਗਿਆ ਹੈ। ਇਸ ਬਾਰੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ, ‘‘ਐਨ.ਟੀ.ਏ. ਦੇ ਡਾਇਰੈਕਟਰ ਜਨਰਲ ਨੂੰ ਪਰਸੋਨਲ ਅਤੇ ਟ੍ਰੇਨਿੰਗ ਵਿਭਾਗ ’ਚ ਲਾਜ਼ਮੀ ਉਡੀਕ ਅਧੀਨ ਰੱਖਿਆ ਗਿਆ ਹੈ। ਪ੍ਰਦੀਪ ਸਿੰਘ ਖਰੋਲਾ ਨੂੰ ਅਗਲੇ ਹੁਕਮਾਂ ਤਕ ਐਨ.ਟੀ.ਏ. ਦੇ ਡਾਇਰੈਕਟਰ ਜਨਰਲ ਦਾ ਵਾਧੂ ਚਾਰਜ ਦਿਤਾ ਗਿਆ ਹੈ।’’ ਸਰਕਾਰ ਨੇ ਕੌਮੀ ਯੋਗਤਾ ਇਮਤਿਹਾਨ (ਯੂ.ਜੀ.ਸੀ.-ਨੈੱਟ) ਨੂੰ ਰੱਦ ਕਰ ਦਿਤਾ ਹੈ, ਜਦਕਿ ਕੌਮੀ ਯੋਗਤਾ ਦਾਖਲਾ ਇਮਤਿਹਾਨ (ਨੀਟ-ਗ੍ਰੈਜੂਏਸ਼ਨ) ’ਚ ‘ਪੇਪਰ ਲੀਕ‘ ਹੋਣ ਦੇ ਦੋਸ਼ ਹਨ ਅਤੇ ਇਸ ਨੂੰ ਰੱਦ ਕਰਨ ਦੀ ਮੰਗ ਕੀਤੀ ਜਾ ਰਹੀ ਹੈ।

NTA ਦੇ ਡਾਇਰੈਕਟਰ ਜਨਰਲ ਨੂੰ ਅਹੁਦੇ ਤੋਂ ਹਟਾਇਆ ਗਿਆ Read More »

ਐੱਨ ਟੀ ਏ ਨੂੰ ਸੁਧਾਰਨ ਲਈ ਕਮੇਟੀ ਬਣਾਈ

ਕੇਂਦਰੀ ਸਿੱਖਿਆ ਮੰਤਰਾਲੇ ਨੇ ਸ਼ਨੀਵਾਰ ਨੈਸ਼ਨਲ ਟੈਸਟਿੰਗ ਏਜੰਸੀ (ਐੱਨ ਟੀ ਏ) ਵੱਲੋਂ ਲਈਆਂ ਜਾਂਦੀਆਂ ਪ੍ਰੀਖਿਆਵਾਂ ਵਿਚ ਗੜਬੜੀ ਰੋਕਣ ਤੇ ਪਾਰਦਰਸ਼ਤਾ ਲਿਆਉਣ ਲਈ ਸੱਤ ਮੈਂਬਰੀ ਉੱਚ-ਪੱਧਰੀ ਕਮੇਟੀ ਬਣਾਉਣ ਦਾ ਐਲਾਨ ਕੀਤਾ। ਇਸ ਦੇ ਮੁਖੀ ਭਾਰਤੀ ਪੁਲਾੜ ਖੋਜ ਜਥੇਬੰਦੀ (ਇਸਰੋ) ਤੇ ਸਾਬਕਾ ਚੇਅਰਮੈਨ ਡਾ. ਕੋਪਿੱਲੀ ਰਾਧਾ ਕ੍ਰਿਸ਼ਨਨ, ਜਿਹੜੇ ਆਈ ਆਈ ਟੀ ਕਾਨ੍ਹਪੁਰ ਦੇ ਡਾਇਰੈਕਟਰ ਵੀ ਰਹਿ ਚੁੱਕੇ ਹਨ, ਬਣਾਏ ਗਏ ਹਨ। ਕਮੇਟੀ ਦੋ ਮਹੀਨਿਆਂ ’ਚ ਰਿਪੋਰਟ ਸੌਂਪੇਗੀ। ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਨੀਟ-ਯੂ ਜੀ ਵਿਵਾਦ ਭੜਕਣ ’ਤੇ 20 ਜੂਨ ਅਜਿਹੀ ਕਮੇਟੀ ਬਣਾਉਣ ਦਾ ਐਲਾਨ ਕੀਤਾ ਸੀ। ਉਨ੍ਹਾ ਕਿਹਾ ਸੀ ਕਿ ਕਮੇਟੀ ਐੱਨ ਟੀ ਏ ਦੇ ਢਾਂਚੇ, ਫੰਕਸ਼ਨਿੰਗ, ਪ੍ਰੀਖਿਆ ਪ੍ਰਕਿਰਿਆ, ਪਾਰਦਰਸ਼ਤਾ ਵਿਚ ਸੁਧਾਰ ਲਈ ਸੁਝਾਅ ਦੇਵੇਗੀ। ਸੱਤ ਮੈਂਬਰੀ ਕਮੇਟੀ ਵਿਚ ਡਾ. ਕੋਪਿੱਲੀ ਰਾਧਾ ਕ੍ਰਿਸ਼ਨਨ ਦੇ ਨਾਲ ਏਮਜ਼ ਦੇ ਸਾਬਕਾ ਡਾਇਰੈਕਟਰ ਡਾ. ਰਣਦੀਪ ਗੁਲੇਰੀਆ, ਸੈਂਟਰਲ ਯੂਨੀਵਰਸਿਟੀ ਆਫ ਹੈਦਰਾਬਾਦ ਦੇ ਵੀ ਸੀ ਪ੍ਰੋਫੈਸਰ ਬੀ ਜੇ ਰਾਓ, ਆਈ ਆਈ ਟੀ ਮਦਰਾਸ ਦੇ ਰਿਟਾਇਰਡ ਪ੍ਰੋਫੈਸਰ ਰਾਮਾਮੂਰਤੀ, ਪੀਪੁਲ ਸਟ੍ਰਾਂਗ ਦੇ ਕੋ-ਫਾਊਂਡਰ ਪੰਕਜ ਬਾਂਸਲ, ਸਟੂਡੈਂਟ ਅਫੇਅਰਜ਼ ਡੀਨ ਆਈ ਆਈ ਟੀ ਦਿੱਲੀ ਦੇ ਪ੍ਰੋਫੈਸਰ ਆਦਿਤਿਆ ਮਿੱਤਲ ਤੇ ਸਿੱਖਿਆ ਮੰਤਰਾਲੇ ਦੇ ਜਾਇੰਟ ਸੈਕਟਰੀ ਗੋਵਿੰਦ ਜੈਸਵਾਲ ਸ਼ਾਮਲ ਕੀਤੇ ਗਏ ਹਨ।

ਐੱਨ ਟੀ ਏ ਨੂੰ ਸੁਧਾਰਨ ਲਈ ਕਮੇਟੀ ਬਣਾਈ Read More »

ਭਾਰਤ ਅਤੇ ਬੰਗਲਾਦੇਸ਼ ਨੇ 10 ਸਮਝੌਤਿਆਂ ’ਤੇ ਹਸਤਾਖਰ ਕੀਤੇ

ਭਾਰਤ ਅਤੇ ਬੰਗਲਾਦੇਸ਼ ਨੇ ਸਨਿਚਰਵਾਰ ਨੂੰ ਨਵੇਂ ਖੇਤਰਾਂ ’ਚ ਸਹਿਯੋਗ ਵਧਾਉਣ ਲਈ ਭਵਿੱਖ ਦੇ ਰੋਡਮੈਪ ’ਤੇ ਸਹਿਮਤੀ ਜਤਾਈ ਅਤੇ ਸਮੁੰਦਰੀ ਖੇਤਰ ਸਮੇਤ ਪ੍ਰਮੁੱਖ ਖੇਤਰਾਂ ’ਚ ਸਬੰਧਾਂ ਨੂੰ ਵਧਾਉਣ ਲਈ 10 ਸਮਝੌਤਿਆਂ ’ਤੇ ਹਸਤਾਖਰ ਕੀਤੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੀ ਬੰਗਲਾਦੇਸ਼ੀ ਹਮਰੁਤਬਾ ਸ਼ੇਖ ਹਸੀਨਾ ਵਿਚਾਲੇ ਵਿਆਪਕ ਗੱਲਬਾਤ ਦੌਰਾਨ ਸਮਝੌਤਿਆਂ ਨੂੰ ਅੰਤਿਮ ਰੂਪ ਦਿਤਾ ਗਿਆ। ਦੋਹਾਂ ਧਿਰਾਂ ਵਲੋਂ ਹਸਤਾਖਰ ਕੀਤੇ ਗਏ ਪ੍ਰਮੁੱਖ ਸਮਝੌਤਿਆਂ ’ਚ ‘ਹਰਿਤ ਸਾਂਝੇਦਾਰੀ’ ਅਤੇ ਡਿਜੀਟਲ ਖੇਤਰ ’ਚ ਡੂੰਘੇ ਸਬੰਧਾਂ ਬਾਰੇ ਇਕ ਸਮਝੌਤਾ ਸ਼ਾਮਲ ਹੈ। ਦੋਹਾਂ ਧਿਰਾਂ ਨੇ ਰੇਲਵੇ ਕਨੈਕਟੀਵਿਟੀ ’ਤੇ ਇਕ ਸਮਝੌਤੇ ’ਤੇ ਵੀ ਦਸਤਖਤ ਕੀਤੇ। ਹੋਰ ਸਮਝੌਤੇ ਸਮੁੰਦਰੀ ਵਿਗਿਆਨ, ਸਿਹਤ ਅਤੇ ਦਵਾਈ, ਆਫ਼ਤ ਪ੍ਰਬੰਧਨ ਅਤੇ ਮੱਛੀ ਪਾਲਣ ਦੇ ਖੇਤਰਾਂ ’ਚ ਸਨ। ਪ੍ਰਧਾਨ ਮੰਤਰੀ ਨੇ ਇਕ ਬਿਆਨ ’ਚ ਕਿਹਾ, ‘‘ਅੱਜ ਅਸੀਂ ਨਵੇਂ ਖੇਤਰਾਂ ’ਚ ਸਹਿਯੋਗ ਦੇ ਭਵਿੱਖ ਲਈ ਇਕ ਦ੍ਰਿਸ਼ਟੀਕੋਣ ਤਿਆਰ ਕੀਤਾ ਹੈ। ਹਰਿਤ ਭਾਈਵਾਲੀ, ਡਿਜੀਟਲ ਭਾਈਵਾਲੀ, ਨੀਲੀ ਆਰਥਕਤਾ ਅਤੇ ਪੁਲਾੜ ਵਰਗੇ ਖੇਤਰਾਂ ’ਚ ਸਹਿਯੋਗ ਲਈ ਸਹਿਮਤੀ ਪੱਤਰਾਂ ਨਾਲ ਦੋਹਾਂ ਦੇਸ਼ਾਂ ਦੇ ਨੌਜੁਆਨਾਂ ਨੂੰ ਲਾਭ ਹੋਵੇਗਾ। ਹਸੀਨਾ ਨੇ ਅਪਣੀ ਟਿਪਣੀ ਵਿਚ ਭਾਰਤ ਨੂੰ ਬੰਗਲਾਦੇਸ਼ ਦਾ ‘ਪ੍ਰਮੁੱਖ ਗੁਆਂਢੀ’ ਅਤੇ ਇਕ ਭਰੋਸੇਮੰਦ ਦੋਸਤ ਦਸਿਆ। ਉਨ੍ਹਾਂ ਕਿਹਾ, ‘‘ਭਾਰਤ ਸਾਡਾ ਪ੍ਰਮੁੱਖ ਗੁਆਂਢੀ, ਭਰੋਸੇਯੋਗ ਦੋਸਤ ਅਤੇ ਖੇਤਰੀ ਭਾਈਵਾਲ ਹੈ। ਬੰਗਲਾਦੇਸ਼ ਭਾਰਤ ਨਾਲ ਅਪਣੇ ਸਬੰਧਾਂ ਨੂੰ ਬਹੁਤ ਮਹੱਤਵ ਦਿੰਦਾ ਹੈ।’’ ਉਨ੍ਹਾਂ ਕਿਹਾ, ‘‘ਮੈਂ 1971 ’ਚ ਬੰਗਲਾਦੇਸ਼ ਦੀ ਆਜ਼ਾਦੀ ’ਚ ਭਾਰਤ ਸਰਕਾਰ ਅਤੇ ਲੋਕਾਂ ਦੇ ਯੋਗਦਾਨ ਨੂੰ ਧੰਨਵਾਦ ਨਾਲ ਯਾਦ ਕਰਦੀ ਹਾਂ।’’ ਹਸੀਨਾ ਨੇ 1971 ਦੀ ਜੰਗ ’ਚ ਅਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਭਾਰਤ ਦੇ ਬਹਾਦਰ ਸ਼ਹੀਦਾਂ ਨੂੰ ਵੀ ਸ਼ਰਧਾਂਜਲੀ ਦਿਤੀ। ਉਨ੍ਹਾਂ ਕਿਹਾ, ‘‘ਅੱਜ ਸਾਡੀਆਂ ਬਹੁਤ ਲਾਭਦਾਇਕ ਬੈਠਕਾਂ ਹੋਈਆਂ, ਜਿੱਥੇ ਅਸੀਂ ਸੁਰੱਖਿਆ, ਵਪਾਰ, ਸੰਪਰਕ, ਸਾਂਝੇ ਦਰਿਆਈ ਪਾਣੀਆਂ ਦੀ ਵੰਡ, ਬਿਜਲੀ ਅਤੇ ਊਰਜਾ ਅਤੇ ਖੇਤਰੀ ਅਤੇ ਬਹੁਪੱਖੀ ਸਹਿਯੋਗ ਦੇ ਖੇਤਰਾਂ ’ਚ ਸਹਿਯੋਗ ’ਤੇ ਚਰਚਾ ਕੀਤੀ।’’ ਹਸੀਨਾ ਨੇ ਕਿਹਾ, ‘‘ਅਸੀਂ ਅਪਣੇ ਲੋਕਾਂ ਅਤੇ ਦੇਸ਼ਾਂ ਦੀ ਬਿਹਤਰੀ ਲਈ ਇਕ-ਦੂਜੇ ਨਾਲ ਸਹਿਯੋਗ ਕਰਨ ਲਈ ਸਹਿਮਤ ਹੋਏ ਹਾਂ।’’ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਹਸੀਨਾ ਨੇ ਸ਼ੁਕਰਵਾਰ ਨੂੰ ਭਾਰਤ ਦੀ ਅਪਣੀ ਦੋ ਦਿਨਾਂ ਯਾਤਰਾ ਸ਼ੁਰੂ ਕੀਤੀ।

ਭਾਰਤ ਅਤੇ ਬੰਗਲਾਦੇਸ਼ ਨੇ 10 ਸਮਝੌਤਿਆਂ ’ਤੇ ਹਸਤਾਖਰ ਕੀਤੇ Read More »

ਜੀਐੱਸਟੀ ਕੌਂਸਲ ਵੱਲੋਂ ਟੈਕਸ ਦਰਾਂ ’ਚ ਕਟੌਤੀ

ਜੀਐੱਸਟੀ ਕੌਂਸਲ ਨੇ ਵਿਦਿਆਰਥੀਆਂ ਲਈ ਰਿਹਾਇਸ਼ੀ ਸੇਵਾਵਾਂ ਤੇ ਸੋਲਰ ਕੁੱਕਰ ਸਣੇ ਕਈ ਆਈਟਮਾਂ ’ਤੇ ਜੀਐੱਸਟੀ ਘਟਾਉਣ ਅਤੇ ਜੀਐੱਸਟੀ ਕਾਨੂੰਨ ਲਾਗੂ ਹੋਣ ਦੇ ਪਹਿਲੇ ਤਿੰਨ ਸਾਲਾਂ ਵਿਚ ਜਾਰੀ ਡਿਮਾਂਡ ਨੋਟਿਸਾਂ ਰਾਹੀਂ ਲਾਏ ਜੁਰਮਾਨੇ ਤੇ ਵਿਆਜ ਵਿਚ ਛੋਟ ਸਣੇ ਕਰਦਾਤਿਆਂ ਦੇ ਹਿੱਤ ਵਿਚ ਕਈ ਫੈਸਲੇ ਲਏ ਹਨ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਜੀਐੱਸਟੀ ਕੌਂਸਲ ਦੀ 53ਵੀਂ ਬੈਠਕ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੌਂਸਲ ਵੱਲੋਂ ਪੂਰੇ ਦੇਸ਼ ਵਿਚ ਅਰਜ਼ੀਕਾਰਾਂ ਦੀ ਰਜਿਸਟਰੇਸ਼ਨ ਲਈ ਪੜਾਅਵਾਰ ਬਾਇਓਮੀਟਰਕ-ਅਧਾਰਿਤ ਆਧਾਰ ਤਸਦੀਕ ਕਰਵਾਉਣ ਦੀ ਸਿਫਾਰਸ਼ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਨਿਵੇਸ਼ ਟੈਕਸ ਕ੍ਰੈਡਿਟ ਪ੍ਰਾਪਤ ਕਰਨ ਅਤੇ ਟੈਕਸਾਂ ਤੋਂ ਬਚਣ ਲਈ ਕੀਤੀ ਗਈ ਧੋਖਾਧੜੀ ਵਾਲੀ ਰਜਿਸਟ੍ਰੇਸ਼ਨ ਨੂੰ ਰੋਕਣ ਵਿੱਚ ਮਦਦ ਮਿਲੇਗੀ। ਜੀਐੱਸਟੀ ਕੌਂਸਲ ਨੇ ਸਰਕਾਰੀ ਮੁਕੱਦਮਿਆਂ ਨੂੰ ਘਟਾਉਣ ਦੇ ਇਰਾਦੇ ਨਾਲ ਟੈਕਸ ਵਿਭਾਗ ਵੱਲੋਂ ਵੱਖ ਵੱਖ ਐਪੀਲੇਟ ਅਥਾਰਿਟੀਜ਼ ਕੋਲ ਅਪੀਲ ਦਾਇਰ ਕਰਨ ਲਈ ਵਿੱਤੀ ਹੱਦ ਨਿਰਧਾਰਿਤ ਕੀਤੀ ਹੈ। ਉਨ੍ਹਾਂ ਕਿਹਾ ਕਿ ਜੀਐੱਸਟੀ ਕੌਂਸਲ ਨੇ ਅਪੀਲੀ ਟ੍ਰਿਬਿਊਨਲ ਲਈ 20 ਲੱਖ ਰੁਪਏ, ਹਾਈ ਕੋਰਟ ਲਈ 1 ਕਰੋੜ ਰੁਪਏ ਤੇ ਸੁਪਰੀਮ ਕੋਰਟ ਲਈ ਦੋ ਕਰੋੜ ਰੁਪਏ ਦੀ ਵਿੱਤੀ ਹੱਦ ਨਿਰਧਾਰਿਤ ਕਰਨ ਦੀ ਸਿਫ਼ਾਰਸ਼ ਕੀਤੀ ਹੈ। ਜੇ ਵਿੱਤੀ ਹੱਦ ਜੀਐੱਸਟੀ ਕੌਂਸਲ ਵੱਲੋਂ ਤੈਅ ਸੀਮਾ ਤੋਂ ਘੱਟ ਹੈ, ਤਾਂ ਟੈਕਸ ਅਥਾਰਿਟੀ ਆਮ ਤੌਰ ’ਤੇ ਅਪੀਲ ਨਹੀਂ ਕਰੇਗੀ। ਉਨ੍ਹਾਂ ਕਿਹਾ ਕਿ ਕੌਂਸਲ ਨੇ ਇਹ ਸਿਫਾਰਸ਼ ਵੀ ਕੀਤੀ ਕਿ ਐਪੀਲੇਟ ਅਥਾਰਿਟੀ ਕੋਲ ਅਪੀਲ ਦਾਇਰ ਕਰਨ ਲਈ ਪਹਿਲਾਂ ਜਮ੍ਹਾਂ ਕੀਤੀ ਵੱਧ ਤੋਂ ਵੱਧ ਰਾਸ਼ੀ ਸੀਜੀਐੱਸਟੀ ਤੇ ਐੱਸਜੀਐੱਸਟੀ ਲਈ 25 ਕਰੋੜ ਤੋਂ ਘਟਾ ਕੇ 20 ਕਰੋੜ ਰੁਪਏ ਕੀਤੀ ਜਾਵੇ। ਸੀਤਾਰਮਨ ਨੇ ਕਿਹਾ, ‘‘ਜੀਐੱਸਟੀ ਕੌਂਸਲ ਨੇ 53ਵੀਂ ਬੈਠਕ ਵਿਚ ਵਪਾਰ ਦੀ ਸਹੂਲਤ, ਪਾਲਣਾ ਦੇ ਬੋਝ ਨੂੰ ਘੱਟ ਕਰਨ ਅਤੇ ਪਾਲਣਾ ਨੂੰ ਸੌਖਾ ਬਣਾਉਣ ਦੇ ਮਾਮਲੇ ਵਿੱਚ ਕਰਦਾਤਿਆਂ ਨੂੰ ਰਾਹਤ ਦੇਣ ਬਾਰੇ ਕਈ ਫੈਸਲੇ ਲਏ ਹਨ।’’ ਮੰਤਰੀ ਨੇ ਕਿਹਾ ਕਿ ਜੀਐੱਸਟੀ ਕੌਂਸਲ ਦੀ ਅਗਲੀ ਬੈਠਕ ਅਗਸਤ ਵਿਚ ਹੋਵੇਗੀ, ਜਿਸ ਵਿਚ ਜੀਐੱਸਟੀ ਦਰਾਂ ਨੂੰ ਤਰਕਸੰਗਤ ਬਣਾਉਣ ਬਾਰੇ ਬਿਹਾਰ ਦੇ ਉਪ ਮੁੱਖ ਮੰਤਰੀ ਸੁਮੰਤ ਚੌਧਰੀ ਦੀ ਅਗਵਾਈ ਵਾਲਾ ਮੰਤਰੀ ਸਮੂਹ ਹੁਣ ਤੱਕ ਕਵਰ ਕੀਤੇ ਪਹਿਲੂਆਂ ਤੇ ਬਕਾਇਆ ਕੰਮਾਂ ਬਾਰੇ ਪੇਸ਼ਕਾਰੀ ਦੇੇਵੇਗਾ। ਜੀਐੱਸਟੀ ਕੌਂਸਲ ਨੇ ਸਿੱਖਿਆ ਸੰਸਥਾਵਾਂ ਦੇ ਬਾਹਰ ਵਿਦਿਆਰਥੀਆਂ ਵਾਸਤੇ ਐਕੋਮੋਡੇਸ਼ਨ (ਰਿਹਾਇਸ਼) ਸੇਵਾਵਾਂ ਲਈ 20,000 ਰੁਪਏ ਪ੍ਰਤੀ ਵਿਅਕਤੀ ਪ੍ਰਤੀ ਮਹੀਨਾ ਤੱਕ ਛੋਟ ਦਿੱਤੀ ਹੈ। ਉਨ੍ਹਾਂ ਫੇਰੀ ਦੀ ਸ਼ੁਰੂਆਤ ਕੀਤੀ ਸੀ। ਲੋਕ ਸਭਾ ਚੋਣਾਂ ਤੋਂ ਬਾਅਦ ਭਾਰਤ ਵਿਚ ਨਵੀਂ ਸਰਕਾਰ ਬਣਨ ਮਗਰੋਂ ਕਿਸੇ ਵਿਦੇਸ਼ੀ ਆਗੂ ਦਾ ਇਹ ਪਲੇਠਾ ਸਰਕਾਰੀ ਦੌਰਾ ਹੈ। ਉਂਜ ਹਸੀਨਾ ਅੱਜ ਸਵੇਰੇ ਰਾਜਘਾਟ ਵੀ ਗਏ, ਜਿੱਥੇ ਉਨ੍ਹਾਂ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਭੇਟ ਕੀਤੀ। ਗੱਲਬਾਤ ਤੋਂ ਪਹਿਲਾਂ ਬੰਗਲਾਦੇਸ਼ੀ ਪ੍ਰਧਾਨ ਮੰਤਰੀ ਦਾ ਰਾਸ਼ਟਰਪਤੀ ਭਵਨ ਦੇ ਮੂਹਰਲੇ ਅਹਾਤੇ ਵਿਚ ਰਸਮੀ ਸਵਾਗਤ ਕੀਤਾ ਗਿਆ। ਆਂਧਰਾ ਪ੍ਰਦੇਸ਼ ਦੇ ਵਿੱਤ ਮੰਤਰੀ ਪੀ. ਕੇਸ਼ਵ ਨੇ ਕਿਹਾ ਕਿ ਜੀਐੱਸਟੀ ਕੌਂਸਲ ਨੇ ਫਰਟੀਲਾਈਜ਼ਰਜ਼ ਖੇਤਰ ਨੂੰ ਮੌਜੂਦਾ ਪੰਜ ਫੀਸਦ ਜੀਐੱਸਟੀ ਤੋਂ ਛੋਟ ਦੇਣ ਦੀ ਸਿਫਾਰਸ਼ ਮੰਤਰੀ ਸਮੂਹ ਨੂੰ ਭੇਜ ਦਿੱਤੀ ਹੈ। ਜੀਐੱਸਟੀ ਦਰਾਂ ਵਧੇਰੇ ਤਰਕਸੰਗਤ ਬਣਾਉਣ ਲਈ ਗਠਿਤ ਮੰਤਰੀ ਸਮੂਹ ਹੁਣ ਇਸ ਮੁੱਦੇ ’ਤੇ ਵਿਚਾਰ ਕਰੇਗਾ। ਕੌਂਸਲ ਨੇ ਫਰਟੀਲਾਈਜ਼ਰਜ਼ ਬਣਾਉਣ ਵਾਲੀ ਕੰਪਨੀਆਂ ਤੇ ਕਿਸਾਨਾਂ ਦੇ ਹਿੱਤ ਵਿਚ ਪੋਸ਼ਕ ਤੱਤਾਂ ਤੇ ਕੱਚੇ ਮਾਲ ’ਤੇ ਜੀਐੈੱਸਟੀ ਘੱਟ ਕਰਨ ਬਾਰੇ ਚਰਚਾ ਕੀਤੀ। ਇਸ ਵੇਲੇ ਖਾਦਾਂ ’ਤੇ 5 ਫੀਸਦ ਜੀਐੱਸਟੀ ਲੱਗਦਾ ਹੈ ਜਦੋਂਕਿ ਸਲਫਿਊਰਿਕ ਐਸਿਡ ਤੇ ਅਮੋਨੀਆ ਜਿਹੇ ਕੱਚੇ ਮਾਲ ਨੂੰ 18 ਫੀਸਦ ਦੀ ਟੈਕਸ ਸਲੈਬ ਵਿਚ ਰੱਖਿਆ ਗਿਆ ਹੈ। ਵਿੱਤ ਮੰਤਰੀ ਸੀਤਾਰਮਨ ਨੇ ਕਿਹਾ ਕਿ ਕੇਂਦਰ ਸਰਕਾਰ ਦਾ ਪੈਟਰੋਲ ਤੇ ਡੀਜ਼ਲ ਨੂੰ ਹਮੇਸ਼ਾ ਜੀਐੱਸਟੀ ਦੇ ਦਾਇਰੇ ਵਿਚ ਲਿਆਉਣ ਦਾ ਇਰਾਦਾ ਰਿਹਾ ਹੈ ਤੇ ਹੁਣ ਰਾਜਾਂ ਨੇ ਇਕਜੁੱਟ ਹੋ ਕੇ ਇਸ ਦੀ ਦਰ ਤੈਅ ਕਰਨੀ ਹੈ। ਉਨ੍ਹਾਂ ਕਿਹਾ ਕਿ ਸਾਬਕਾ ਵਿੱਤ ਮੰਤਰੀ ਅਰੁਣ ਜੇਤਲੀ ਨੇ ਪੈਟਰੋਲ ਤੇ ਡੀਜ਼ਲ ਨੂੰ ਜੀਐੱਸਟੀ ਕਾਨੂੰਨ ਵਿਚ ਸ਼ਾਮਲ ਕਰਨ ਦੀ ਵਿਵਸਥਾ ਪਹਿਲਾਂ ਹੀ ਕਰ ਦਿੱਤੀ ਸੀ। ਹੁਣ ਰਾਜਾ ਨੂੰ ਇਕੱਠਿਆਂ ਹੋ ਕੇ ਦਰ ਨਿਰਧਾਰਿਤ ਕਰਨ ਲਈ ਚਰਚਾ ਕਰਨੀ ਹੈ। ਉਨ੍ਹਾਂ ਕਿਹਾ, ‘‘ਪੈਟਰੋਲ ਤੇ ਡੀਜ਼ਲ ਨੂੰ ਜੀਐੈੱਸਟੀ ਦੇ ਘੇਰੇ ਵਿਚ ਲਿਆਉਣ ਦੀ ਵਿਵਸਥਾ ਪਹਿਲਾਂ ਹੀ ਕੀਤੀ ਜਾ ਚੁੱਕੀ ਹੈ। ਹੁਣ ਸਿਰਫ਼ ਇਹ ਫੈਸਲਾ ਕਰਨਾ ਹੈ ਕਿ ਸੂਬੇ ਜੀਐੱਸਟੀ ਕੌਂਸਲ ਵਿਚ ਸਹਿਮਤ ਹੋਣ ਜਾਂ ਫਿਰ ਇਹ ਨਿਰਧਾਰਿਤ ਕਰਨ ਕਿ ਉਹ ਕਿਸ ਦਰ ਲਈ ਤਿਆਰ ਹੋਣਗੇ।’’ ਵਿੱਤ ਮੰਤਰੀ ਨੇ ਕਿਹਾ ਕਿ ਇਕ ਵਾਰ ਫੈਸਲਾ ਹੋ ਜਾਵੇ ਤਾਂ ਇਸ ਨੂੰ ਕਾਨੂੰਨ ਵਿਚ ਸ਼ਾਮਲ ਕਰ ਲਿਆ ਜਾਵੇਗਾ।

ਜੀਐੱਸਟੀ ਕੌਂਸਲ ਵੱਲੋਂ ਟੈਕਸ ਦਰਾਂ ’ਚ ਕਟੌਤੀ Read More »

ਆਤਿਸ਼ੀ ਦਾ ਸੱਤਿਆਗ੍ਰਹਿ ਜਾਰੀ

ਹਰਿਆਣਾ ਵੱਲੋਂ ਦਿੱਲੀ ਨੂੰ ਹੋਰ ਪਾਣੀ ਨਾ ਦੇਣ ਖਿਲਾਫ ਜਲ ਮੰਤਰੀ ਆਤਿਸ਼ੀ ਦੀ ਭੁੱਖ ਹੜਤਾਲ ਸ਼ਨੀਵਾਰ ਦੂਜੇ ਦਿਨ ਵੀ ਜਾਰੀ ਹੈ। ਦੱਖਣੀ ਦਿੱਲੀ ਦੇ ਭੋਗਲ ’ਚ ਆਪਣੇ ਜਲ ਸੱਤਿਆਗ੍ਰਹਿ ਸਥਾਨ ਤੋਂ ਵੀਡੀਓ ਸੰਦੇਸ਼ ’ਚ ਆਤਿਸ਼ੀ ਨੇ ਕਿਹਾ ਕਿ ਉਹ ਉਦੋਂ ਤੱਕ ਕੁਝ ਨਹੀਂ ਖਾਵੇਗੀ, ਜਦੋਂ ਤੱਕ ਹਰਿਆਣਾ ਦਿੱਲੀ ਵਾਸੀਆਂ ਲਈ ਹੋਰ ਪਾਣੀ ਨਹੀਂ ਛੱਡਦਾ। ਰਾਜਧਾਨੀ ਦੇ 28 ਲੱਖ ਲੋਕ ਪਾਣੀ ਦੀ ਕਿੱਲਤ ਦਾ ਸਾਹਮਣਾ ਕਰ ਰਹੇ ਹਨ। ਆਤਿਸ਼ੀ ਨੇ ਦੋਸ਼ ਲਾਇਆ ਕਿ ਹਰਿਆਣਾ ਯਮੁਨਾ ਨਦੀ ’ਚ ਦਿੱਲੀ ਦੇ ਹਿੱਸੇ ਦਾ ਪਾਣੀ ਨਹੀਂ ਛੱਡ ਰਿਹਾ।

ਆਤਿਸ਼ੀ ਦਾ ਸੱਤਿਆਗ੍ਰਹਿ ਜਾਰੀ Read More »

ਟੀ-20 ਵਿਸ਼ਵ ਕੱਪ ਵਿਚ ਅਫਗਾਨਿਸਤਾਨ ਨੇ ਆਸਟਰੇਲੀਆ ਨੂੰ 21 ਦੌੜਾਂ ਨਾਲ ਹਰਾਇਆ

ਇਥੇ ਖੇਡੇ ਜਾ ਰਹੇ ਟੀ-20 ਵਿਸ਼ਵ ਕੱਪ ਵਿਚ ਅਫਗਾਨਿਸਤਾਨ ਨੇ ਸਭ ਨੂੰ ਹੈਰਾਨ ਕਰਦਿਆਂ ਆਸਟਰੇਲੀਆ ਨੂੰ ਸੁਪਰ ਅੱਠ ਮੁਕਾਬਲੇ ਵਿਚ 21 ਦੌੜਾਂ ਨਾਲ ਹਰਾ ਦਿੱਤਾ। ਆਸਟਰੇਲੀਆ ਨੈ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਤੇ ਅਫਗਾਨਿਸਤਾਨ ਨੇ ਨਿਰਧਾਰਤ ਵੀਹ ਓਵਰਾਂ ਵਿਚ 148 ਦੌੜਾਂ ਬਣਾਈਆਂ ਪਰ ਆਸਟਰੇਲੀਆ ਦੀ ਟੀਮ ਇਸ ਸਕੋਰ ਦਾ ਪਿੱਛਾ ਕਰਦਿਆਂ 127 ਦੌੜਾਂ ਹੀ ਬਣਾ ਸਕੀ। ਅਫਗਾਨਿਸਤਾਨ ਵਲੋਂ ਨਵੀਨ ਓਲ ਹੱਕ ਤੇ ਗੁਲਬਦੀਨ ਨਈਬ ਜਿੱਤ ਦੇ ਹੀਰੋ ਰਹੇ। ਗੁਲਬਦੀਨ ਨੇ ਚਾਰ ਓਵਰਾਂ ਵਿਚ ਵੀਹ ਦੌੜਾਂ ਦੇ ਕੇ ਚਾਰ ਵਿਕਟਾਂ ਹਾਸਲ ਕੀਤੀਆਂ ਜਦਕਿ ਨਵੀਨ ਨੇ ਚਾਰ ਓਵਰਾਂ ਵਿਚ ਤਿੰਨ ਆਸਟਰੇਲਿਆਈ ਬੱਲੇਬਾਜ਼ਾਂ ਨੂੰ ਆਊਟ ਕੀਤਾ। ਅਫਗਾਨਿਸਤਾਨ ਨੇ ਕ੍ਰਿਕਟ ਦੀਆਂ ਵੰਨਗੀਆਂ ਵਿਚੋਂ ਪਹਿਲੀ ਵਾਰ ਚੈਂਪੀਅਨ ਟੀਮ ਨੂੰ ਹਰਾਇਆ ਹੈ।

ਟੀ-20 ਵਿਸ਼ਵ ਕੱਪ ਵਿਚ ਅਫਗਾਨਿਸਤਾਨ ਨੇ ਆਸਟਰੇਲੀਆ ਨੂੰ 21 ਦੌੜਾਂ ਨਾਲ ਹਰਾਇਆ Read More »