ਐੱਨ ਟੀ ਏ ਨੂੰ ਸੁਧਾਰਨ ਲਈ ਕਮੇਟੀ ਬਣਾਈ

ਕੇਂਦਰੀ ਸਿੱਖਿਆ ਮੰਤਰਾਲੇ ਨੇ ਸ਼ਨੀਵਾਰ ਨੈਸ਼ਨਲ ਟੈਸਟਿੰਗ ਏਜੰਸੀ (ਐੱਨ ਟੀ ਏ) ਵੱਲੋਂ ਲਈਆਂ ਜਾਂਦੀਆਂ ਪ੍ਰੀਖਿਆਵਾਂ ਵਿਚ ਗੜਬੜੀ ਰੋਕਣ ਤੇ ਪਾਰਦਰਸ਼ਤਾ ਲਿਆਉਣ ਲਈ ਸੱਤ ਮੈਂਬਰੀ ਉੱਚ-ਪੱਧਰੀ ਕਮੇਟੀ ਬਣਾਉਣ ਦਾ ਐਲਾਨ ਕੀਤਾ। ਇਸ ਦੇ ਮੁਖੀ ਭਾਰਤੀ ਪੁਲਾੜ ਖੋਜ ਜਥੇਬੰਦੀ (ਇਸਰੋ) ਤੇ ਸਾਬਕਾ ਚੇਅਰਮੈਨ ਡਾ. ਕੋਪਿੱਲੀ ਰਾਧਾ ਕ੍ਰਿਸ਼ਨਨ, ਜਿਹੜੇ ਆਈ ਆਈ ਟੀ ਕਾਨ੍ਹਪੁਰ ਦੇ ਡਾਇਰੈਕਟਰ ਵੀ ਰਹਿ ਚੁੱਕੇ ਹਨ, ਬਣਾਏ ਗਏ ਹਨ। ਕਮੇਟੀ ਦੋ ਮਹੀਨਿਆਂ ’ਚ ਰਿਪੋਰਟ ਸੌਂਪੇਗੀ। ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਨੀਟ-ਯੂ ਜੀ ਵਿਵਾਦ ਭੜਕਣ ’ਤੇ 20 ਜੂਨ ਅਜਿਹੀ ਕਮੇਟੀ ਬਣਾਉਣ ਦਾ ਐਲਾਨ ਕੀਤਾ ਸੀ।

ਉਨ੍ਹਾ ਕਿਹਾ ਸੀ ਕਿ ਕਮੇਟੀ ਐੱਨ ਟੀ ਏ ਦੇ ਢਾਂਚੇ, ਫੰਕਸ਼ਨਿੰਗ, ਪ੍ਰੀਖਿਆ ਪ੍ਰਕਿਰਿਆ, ਪਾਰਦਰਸ਼ਤਾ ਵਿਚ ਸੁਧਾਰ ਲਈ ਸੁਝਾਅ ਦੇਵੇਗੀ। ਸੱਤ ਮੈਂਬਰੀ ਕਮੇਟੀ ਵਿਚ ਡਾ. ਕੋਪਿੱਲੀ ਰਾਧਾ ਕ੍ਰਿਸ਼ਨਨ ਦੇ ਨਾਲ ਏਮਜ਼ ਦੇ ਸਾਬਕਾ ਡਾਇਰੈਕਟਰ ਡਾ. ਰਣਦੀਪ ਗੁਲੇਰੀਆ, ਸੈਂਟਰਲ ਯੂਨੀਵਰਸਿਟੀ ਆਫ ਹੈਦਰਾਬਾਦ ਦੇ ਵੀ ਸੀ ਪ੍ਰੋਫੈਸਰ ਬੀ ਜੇ ਰਾਓ, ਆਈ ਆਈ ਟੀ ਮਦਰਾਸ ਦੇ ਰਿਟਾਇਰਡ ਪ੍ਰੋਫੈਸਰ ਰਾਮਾਮੂਰਤੀ, ਪੀਪੁਲ ਸਟ੍ਰਾਂਗ ਦੇ ਕੋ-ਫਾਊਂਡਰ ਪੰਕਜ ਬਾਂਸਲ, ਸਟੂਡੈਂਟ ਅਫੇਅਰਜ਼ ਡੀਨ ਆਈ ਆਈ ਟੀ ਦਿੱਲੀ ਦੇ ਪ੍ਰੋਫੈਸਰ ਆਦਿਤਿਆ ਮਿੱਤਲ ਤੇ ਸਿੱਖਿਆ ਮੰਤਰਾਲੇ ਦੇ ਜਾਇੰਟ ਸੈਕਟਰੀ ਗੋਵਿੰਦ ਜੈਸਵਾਲ ਸ਼ਾਮਲ ਕੀਤੇ ਗਏ ਹਨ।

ਸਾਂਝਾ ਕਰੋ

ਪੜ੍ਹੋ

ਜਮਹੂਰੀ ਅਧਿਕਾਰ ਸਭਾ ਦੀ ਸੂਬਾਈ ਆਗੂ ਪਰਮਜੀਤ

*ਜਥੇਬੰਦੀਆਂ ਦੇ ਆਗੂਆਂ ਨੇ ਦੋਸ਼ੀ ਖਿਲਾਫ਼ ਕੀਤੀ ਸਖ਼ਤ ਕਾਰਵਾਈ ਦੀ...