admin

ਚੋਣ ਨਤੀਜੇ ਤੇ ਕਰੋਨਾ – ਜਵਾਬ-ਦੇਹੀ ਤਾਂ ਪ੍ਰਧਾਨ ਮੰਤਰੀ ਦੀ ਹੀ ਹੈ !/ਗੁਰਮੀਤ ਸਿੰਘ ਪਲਾਹੀ

ਬੰਗਾਲ ਦੀ ਹਰਮਨ ਪਿਆਰੀ ਖੇਡ ਫੁੱਟਬਾਲ ਹੈ। ਮੋਦੀ ਹਕੂਮਤ ਨਾਲ ਤਾਕਤੀ ਖੇਡ-ਖੇਡਦਿਆਂ ਸੂਬੇ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ‘ਬਾਲ` ਲੋਕਾਂ ਵੱਲ ਇੰਜ ਹਕਾਰਤ ਭਰੀਆਂ ਨਜ਼ਰਾਂ ਨਾਲ ਸੁੱਟਿਆ, ਇਹ ਆਸ ਰੱਖ ਕੇ ਕਿ ਉਹ ਮੋਦੀ ਟੀਮ ਨੂੰ ਚਿੱਤ ਕਰ ਦੇਣਗੇ। ਲੋਕਾਂ ਨੇ ਨੰਗੇ ਧੜ ਲੜਨ ਵਾਲੀ ਮਮਤਾ ਨੂੰ ਨਿਰਾਸ਼ ਨਹੀਂ ਕੀਤਾ ਤੇ ਮੋਦੀ ਨੂੰ ਚਾਰੋਂ ਖਾਨੇ ਚਿੱਤ ਕਰ ਦਿੱਤਾ। ਪੰਜਾਬੀਆਂ ਵਾਂਗਰ, ਬੰਗਾਲੀਆਂ ਨੇ ਵੀ ਉਸ ਸਰਕਾਰ ਦੀ ਈਨ ਨਹੀਂ ਮੰਨੀ, ਜਿਹੜੀ ਸਰਕਾਰ ਸੰਵਿਧਾਨ ਅਤੇ ਲੋਕ ਜ਼ਜ਼ਬਿਆਂ ਵੱਲ ਪਿੱਠ ਕਰ ਕੇ ਖੜੀ ਹੈ ਅਤੇ ਦੇਸ਼ `ਚ ਹਰ ਥਾਂ ਮਨ-ਆਈਆਂ ਕਰਕੇ ਆਪਣੀ ਧੌਂਸ ਜਮਾਉਣ ਦੇ ਰਾਹ ਤੁਰੀ ਹੋਈ ਹੈ। ਮਮਤਾ ਬੈਨਰਜੀ ਨੇ ਬੰਗਾਲ ਚੋਣਾਂ `ਚ ਪ੍ਰਧਾਨ ਮੰਤਰੀ ਵਲੋਂ ਆਪਣੇ ਭਾਸ਼ਨਾਂ `ਚ ਦਿੱਤੇ ਆਪਣੇ ਵਚਨ ਨੂੰ ਪੁਗਾਉਣ ਲਈ ਅਸਤੀਫ਼ੇ ਦੀ ਮੰਗ ਕੀਤੀ ਹੈ। ਦੇਸ਼ ਵਿੱਚ ਪ੍ਰਧਾਨ ਮੰਤਰੀ ਦੇ ਅਸਤੀਫ਼ੇ ਦੀ ਮੰਗ ਤਾਂ ਕਰੋਨਾ ਮਹਾਂਮਾਰੀ ਨੂੰ ਕੰਟਰੋਲ ਨਾ ਕਰਨ ਕਾਰਨ ਅਤੇ ਆਪਣੇ ਵਲੋਂ ਕੀਤੇ ਫੈਂਕੂ ਭਾਸ਼ਨਾਂ ਦੇ ਵਿਰੋਧ ਵਿੱਚ ਸ਼ੋਸ਼ਲ ਮੀਡੀਆ ਉਤੇ ਵੀ ਲੱਖਾਂ ਲੋਕਾਂ ਨੇ ਕੀਤੀ ਅਤੇ ਉਹਨਾਂ ਨੇ ਪ੍ਰਧਾਨ ਮੰਤਰੀ ਨੂੰ ਯਾਦ ਕਰਾਇਆ ਕਿ ਜਿਸ ਮਹਾਂਮਾਰੀ ਨੂੰ ਕਾਬੂ ਕਰਨ ਦੇ ਵੱਡੇ ਵੱਡੇ ਭਾਸ਼ਨ ਦਿੱਤੇ ਸਨ “ਮਿੱਤਰੋ, ਭਾਰਤ ਦੀ ਕਾਮਯਾਬੀ ਨੂੰ ਕਿਸੇ ਇੱਕ ਮੁਲਕ ਦੀ ਸਫਲਤਾ ਨਾਲ ਅੰਕਣਾ ਉਚਿਤ ਨਹੀਂ ਹੋਵੇਗਾ। ਜਿਸ ਮੁਲਕ `ਚ ਵਿਸ਼ਵ ਦੀ 18 ਫੀਸਦੀ ਅਬਾਦੀ ਰਹਿੰਦੀ ਹੋਵੇ ਉਸ ਮੁਲਕ ਨੇ ਕਰੋਨਾ ਉਪਰ ਅਸਰ ਦਾਰ ਕਾਬੂ ਪਾ ਕੇ ਪੂਰੀ ਦੁਨੀਆ ਨੂੰ ਮਨੁੱਖਤਾ ਦੀ ਬੜੀ ਤ੍ਰਾਸਦੀ ਤੋਂ ਵੀ ਬਚਾਇਆ ਹੈ”। ਪਰ ਅੱਜ ਜਦੋਂ ਹਰ ਰੋਜ਼ ਲਗਭਗ ਚਾਰ ਲੱਖ ਲੋਕ ਕਰੋਨਾ ਤੋਂ ਪੀੜਤ ਹੋ ਰਹੇ ਹਨ, ਲੋਕਾਂ ਨੂੰ ਹਸਪਤਾਲਾਂ `ਚ ਬੈੱਡ ਨਹੀਂ ਮਿਲ ਰਹੇ। ਆਕਸੀਜਨ ਤੋਂ ਬਿਨਾਂ ਲੋਕ ਮਰ ਰਹੇ ਹਨ। ਦਵਾਈਆਂ ਦੀ ਘਾਟ ਹੈ। ਵੈਕਸੀਨ ਦੀ ਥੁੜੋਂ ਹੈ। ਡਾਕਟਰਾਂ ਅਤੇ ਸਟਾਫ ਦੀ ਕਮੀ ਹੈ। ਸਮਸ਼ਾਨ ਘਾਟਾਂ `ਚ ਮੁਰਦੇ ਜਾਲਣ ਵਾਸਤੇ ਥਾਂ ਨਹੀਂ ਮਿਲ ਰਹੀ। ਦਿੱਲੀ `ਚ ਲਾਸ਼ਾਂ ਫੂਕਣ ਲਈ ਬਾਲਣ ਨਹੀਂ ਮਿਲ ਰਿਹਾ । ਲੋਕ ਨਿਰਾਸ਼-ਪ੍ਰੇਸ਼ਾਨ ਹਨ। ਦੇਸ਼ `ਚ ਹਾਹਾਕਾਰ ਮਚਿਆ ਹੋਇਆ ਹੈ। ਜਿਹੜੇ ਲੋਕਾਂ ਨੂੰ ਕਿਧਰੇ ਪ੍ਰਾਈਵੇਟ ਹਸਪਤਾਲਾਂ `ਚ ਇਲਾਜ ਦੀ ਸੁਵਿਧਾ ਮਿਲ ਵੀ ਜਾਂਦੀ ਹੈ, ਉਥੇ ਹਸਪਤਾਲ ਉਹਨਾਂ ਦੀ ਇੰਨੀ ਕੁ ਲੁੱਟ ਕਰ ਲੈਂਦੇ ਹਨ ਕਿ ਹੱਥ ਬੰਦਾ ਤਾਂ ਜੀਊਂਦਾ ਲੱਗ ਜਾਂਦਾ ਹੈ, ਪਰ ਜ਼ਿੰਦਗੀ ਭਰ ਦੀ ਬੱਚਤ, ਕਮਾਈ ਲੁੱਟੀ ਪੁੱਟੀ ਜਾਂਦੀ ਹੈ। ਲੋਕ ਸਦਮੇ, ਅਫਰਾਤਫਰੀ ਵਿੱਚ ਹਨ ਅਤੇ ਉਸ ਸਾਰੇ ਤ੍ਰਿਸਕਾਰ ਨੂੰ ਉਹ ਬਿਆਨ ਕਰਨ ਤੋਂ ਵੀ ਆਤੁਰ ਹੈ, ਜਿਹੜਾ ਉਹਨਾਂ ਨੂੰ ਭੁਗਤਣਾ ਪੈ ਰਿਹਾ ਹੈ। ਮਨੁੱਖ ਨੂੰ ਇਸ ਧਰਤੀ ਉਤੇ ਜੀਉਣ ਦਾ ਹੱਕ ਹੈ। ਭਾਰਤੀ ਨਾਗਰਿਕਾਂ ਨੂੰ ਭਾਰਤੀ ਸੰਵਿਧਾਨ ਦੀ ਧਾਰਾ-21 ਅਨੁਸਾਰ ਜੀਵਨ ਸਹੂਲਤਾਂ ਦੇਣਾ ਸਰਕਾਰ ਦੇ ਫਰਜ਼ਾਂ `ਚ ਸ਼ਾਮਲ ਕੀਤਾ ਗਿਆ ਹੈ। ਸੁਪਰੀਮ ਕੋਰਟ ਦੇ 1984, 1987, 1992 `ਚ ਦਿੱਤੇ ਫੈਸਲਿਆਂ ਅਨੁਸਾਰ ਭਾਰਤ ਵਿੱਚ ਸਿਹਤ ਸੁਵਿਧਾਵਾਂ ਭਾਰਤੀ ਨਾਗਰਿਕਾਂ ਦਾ ਮੌਲਿਕ ਅਧਿਕਾਰ ਹੈ। ਜੇਕਰ ਆਮ ਆਦਮੀ ਨੂੰ ਸਮੇਂ ਤੇ ਇਲਾਜ ਨਹੀਂ ਮਿਲਦਾ, ਤਾਂ ਇਹ ਉਸਦੇ ਜੀਊਣ ਦੇ ਅਧਿਕਾਰ ਉਤੇ ਵੱਡਾ ਹਮਲਾ ਹੈ। ਪਹਿਲੀਆਂ ਤੇ ਮੌਜੂਦਾ ਸਰਕਾਰ ਨੇ ਦੇਸ਼ ਵਾਸੀਆਂ ਨੂੰ ਸਿਹਤ ਸਹੂਲਤਾਂ ਨਾ ਦੇ ਕੇ ਉਹਨਾਂ ਦੇ ਮੁੱਢਲੇ ਅਧਿਕਾਰਾਂ ਨੂੰ ਪੈਰਾਂ ਹੇਠ ਮਧੋਲਿਆ ਹੈ। ਇਹੀ ਕਾਰਨ ਹੈ ਕਿ ਅੱਜ ਦੇਸ਼ ਮਹਾਂਮਾਰੀ ਸਮੇਂ ਕੁਰਲਾ ਰਿਹਾ ਹੈ। ਇਲਾਜ ਤੋਂ ਬਿਨਾਂ ਪੂਰਾ ਦੇਸ਼ ਵਿਲਕ ਰਿਹਾ ਹੈ। ਭਾਰਤ ਨੇ ਦੁਨੀਆ ਵਿੱਚ ਸਭ ਤੋਂ ਪਹਿਲਾਂ ਕਰੋਨਾ ਵੈਕਸੀਨ ਤਿਆਰ ਕਰਨ ਦਾ ਦਾਅਵਾ ਕੀਤਾ ਅਤੇ ਦੁਨੀਆ ਦੇ ਦਰਜਨਾਂ ਹੀ ਦੇਸ਼ਾਂ ਨੂੰ ਮਦਦ ਲਈ ਹੱਥ ਵਧਾਇਆ ਅਤੇ ਕਰੋਨਾ ਵੈਕਸੀਨ ਭੇਜੇ, ਪਰ ਸਵਾਲ ਪੈਦਾ ਹੁੰਦਾ ਹੈ ਕਿ ਅਚਾਨਕ ਇਹੋ ਜਿਹਾ ਕੀ ਹੋ ਗਿਆ ਕਿ ਵਿਸ਼ਵ ਸਿਹਤ ਸੰਗਠਨ ਦੇ ਮੁੱਖੀ ਵੀ ਇਹ ਕਹਿਣ ਲਈ ਮਜ਼ਬੂਰ ਹੋ ਗਏ ਕਿ ਭਾਰਤ ਦੇ ਹਾਲਾਤ ਦਿਲ ਤੋੜਨ ਤੋਂ ਵੀ ਕਿਧਰੇ ਜ਼ਿਆਦਾ ਗੰਭੀਰ ਹਨ। ਇੱਕ ਦੇ ਬਾਅਦ ਬੀਤਦੇ ਹਰ ਹਫਤੇ ਕੋਈ ਉਮੀਦ ਜਾਗਣ ਤੇ ਹੌਸਲਾ ਬੰਨਣ ਦੀ ਵਿਜਾਏ ਹੋਰ ਵੱਡੀਆਂ ਅਣਹੋਣੀਆਂ ਦੀ ਸ਼ੰਕਾ ਪੈਦਾ ਹੋ ਰਹੀ ਹੈ। ਹਰ ਵਿਅਕਤੀ ਦੇ ਮਨ ਵਿੱਚ ਹੈ ਕਿ ਕੁੰਭ ਮੇਲੇ, ਚੋਣ ਰੈਲੀਆਂ ਤੋਂ ਬਿਨਾਂ ਵਿਆਹ ਸ਼ਾਦੀਆਂ, ਤਿਉਹਾਰਾਂ, ਪਾਰਟੀਆਂ `ਚ ਸ਼ਮੂਲੀਅਤ ਦੇ ਰੂਪ ਵਿੱਚ ਸਰਕਾਰ, ਤੰਤਰ ਅਤੇ ਆਮ ਜਨਤਾ ਦੀ ਪੱਧਰ ਉਤੇ ਜੋ ਲਾਪਰਵਾਹੀ ਹੋਈ ਹੈ, ਉਸਨੇ ਦੁਨੀਆ ਦੀ ਸਭ ਤੋਂ ਵੱਡੀ ਅਬਾਦੀ ਵਾਲੇ ਦੇਸ਼ਾਂ ਵਿੱਚੋਂ ਇੱਕਨ ਭਾਰਤ ਦਾ ਆਤਮਵਿਸ਼ਵਾਸ਼ ਡਗਮਗਾ ਦਿੱਤਾ ਹੈ। ਖਾਸ ਤੌਰ ਤੇ ਮੈਡੀਕਲ ਆਕਸੀਜਨ ਦਾ ਸੰਕਟ ਇਹੋ ਜਿਹਾ ਹੈ ਕਿ ਇਸਦੀ ਮੰਗ ਅਤੇ ਪੂਰਤੀ ਦੇ ਅੰਤਰ ਨੇ ਸ਼ਾਇਦ ਅਣਗਿਣਤ ਲੋਕਾਂ ਨੂੰ ਅਣਿਆਈ ਮੌਤ ਦੇ ਮੂੰਹ ਧੱਕ ਦਿੱਤਾ ਹੈ। ਮੰਗ ਤੇ ਪੂਰਤੀ ਕਾਰਨ ਲੋਕਾਂ ਦੀ ਅੰਨ੍ਹੇ-ਵਾਹ ਲੁੱਟ ਵੱਧ ਗਈ ਹੈ। ਕੀ ਇਸਦੀ ਜ਼ਿੰਮੇਵਾਰੀ ਦੇਸ਼ ਦੀ ਅਫ਼ਸਰਸ਼ਾਹੀ ਦੀ ਹੈ , ਲਾਲਫੀਤਾ ਸ਼ਾਹੀ ਦੀ ਹੈ ਜਾਂ ਜ਼ਿੰਮੇਵਾਰ ਉਹ ਹਾਕਮ ਲੋਕ ਹਨ ਜਿਹੜੇ ਹਰ ਛੋਟੀ ਮੋਟੀ ਪ੍ਰਾਪਤੀ ਨੂੰ ਵੱਡੀ ਮੰਨ ਕੇ ਉਸਦਾ ਸਿਹਰਾ ਆਪਣੇ ਸਿਰ ਸਜਾਉਣ ਦਾ ਮੌਕਾ ਹੱਥੋਂ ਨਹੀਂ ਜਾਣ ਦਿੰਦੇ। ਵੇਖੋ ਨਾ, ਦੇਸ਼ ਵਿਆਪੀ 15 ਕਰੋੜ ਲੋਕਾਂ ਦੇ ਵੈਕਸੀਨ ਲਗਾਈ ਗਈ। ਵੈਕਸੀਨ ਤਸਦੀਕੀ ਸਰਟੀਫੀਕੇਟ ਉਤੇ ਫੋਟੋ ਸ਼੍ਰੀ ਮਾਨ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਛਾਪ ਦਿੱਤੀ ਗਈ। ਵੱਡਾ ਮਾਣ ਖੱਟਣ ਦਾ ਯਤਨ ਹੋਇਆ। ਕਿਹਾ ਜਾ ਰਿਹਾ ਹੈ ਕਿ ਸਿਹਤ ਸੇਵਾਵਾਂ ਸੂਬਿਆਂ ਦੇ ਅਧੀਨ ਹਨ। ਦੇਸ਼ ਵਿੱਚ 29 ਸੂਬੇ ਅਤੇ 7 ਕੇਂਦਰ ਸਾਸ਼ਤ ਪ੍ਰਦੇਸ਼ ਹਨ। ਸੂਬਿਆਂ ਵਿੱਚ ਹਸਪਤਾਲਾਂ ਨੂੰ ਲਾਇਸੰਸ ਦੇਣਾ, ਉਹਨਾਂ `ਚ ਬੈੱਡਾਂ ਦੀ ਗਿਣਤੀ ਵਧਾਉਣਾ, ਸਾਜੋ ਸਮਾਨ, ਸਟਾਫ ਦਾ ਪ੍ਰਬੰਧ, ਸਿਹਤ ਬਜਟ ਆਦਿ ਸਭ ਦੀ ਨਿਗਰਾਨੀ ਸੂਬਿਆਂ ਕੋਲ ਹੁੰਦੀ ਹੈ। ਪਰ ਕੇਂਦਰ ਦੀ ਸਰਕਾਰ ਵਲੋਂ ਸੂਬਿਆਂ ਨੂੰ ਸਿਹਤ ਸਹੂਲਤਾਂ ਲਈ ਨੈਸ਼ਨਲ ਹੈਲਥ ਮਿਸ਼ਨ ਦੀ ਸਥਾਪਨਾ ਕੀਤੀ ਹੋਈ ਹੈ, ਜੋ ਦੇਸ਼ ਦੇ ਹਰ ਥਾਂ ਆਪਣੇ ਪ੍ਰੋਗਰਾਮ ਚਲਾਉਂਦਾ ਹੈ, ਪਰ ਨਾ ਹੀ ਕੇਂਦਰ ਨੇ ਅਤੇ ਅਤੇ ਨਾ ਹੀ ਸੂਬਿਆਂ ਦੀ ਸਰਕਾਰ ਨੇ ਆਮ ਲੋਕਾਂ ਲਈ ਸਿਹਤ ਸਹੂਲਤਾਂ ਵਧਾਉਣ ਲਈ ਲੋੜੀਂਦੇ ਕਦਮ ਪੁੱਟੇ ਹਨ। ਮੌਜੂਦਾ ਹਾਕਮ ਹੁਣ ਸੂਬਿਆਂ ਦੀ ਸੰਘੀ ਘੁੱਟਣ ਦੇ ਰਾਹ ਉਤੇ ਹੈ। ਸੰਘਵਾਦ ਉਤੇ ਵੱਡੀ ਸੱਟ ਮਾਰ ਰਹੇ ਹਨ। ਖੇਤੀ ਖੇਤਰ, ਜੋ ਸੂਬਿਆਂ ਦਾ ਵਿਸ਼ਾ ਹੈ, ਉਸ ਨੂੰ ਵੀ ਹਥਿਆਕੇ ਵਪਾਰ ਨਾਲ ਜੋੜਕੇ ਤਿੰਨ ਖੇਤੀ ਕਾਨੂੰਨ ਪਾਸ ਕੀਤੇ ਹਨ, ਜੋ ਕਿ ਭਾਰਤੀ ਸੰਵਿਧਾਨ ਨੂੰ ਤਾਰ-ਤਾਰ ਕਰਨ ਦਾ ਯਤਨ ਹੈ। ਇਹੋ ਕੁਝ ਦੇਸ਼ ਦੀਆਂ ਖ਼ੁਦਮੁਖਤਾਰ ਸੰਸਥਾਵਾਂ ਨੁੰ ਹਾਕਮੀ ਹੈਂਕੜ ਨਾਲ ਆਪਣੇ ਹਿੱਤਾਂ ਲਈ ਵਰਤਕੇ ਕੀਤਾ ਜਾ ਰਿਹਾ ਹੈ। ਦੇਸ਼ ਦਾ ਚੋਣ ਕਮਿਸ਼ਨ ਵੀ ਇਸ ਹੈਂਕੜੀ ਮਾਰ ਤੋਂ ਬਚ ਨਹੀਂ ਸਕਿਆ। ਦੇਸ਼ ਵਿੱਚ ਪੰਜ ਰਾਜਾਂ ਦੀਆਂ ਚੋਣਾਂ ਤੇ ਕਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਅਤੇ ਸਿਹਤ ਸਹੂਲਤਾਂ ਦੀ ਕਮੀ ਦੇ ਮੱਦੇਨਜ਼ਰ ਦੇਸ਼ ਦੀਆਂ ਮਦਰਾਸ, ਕਲਕੱਤਾ, ਦਿੱਲੀ ਹਾਈਕੋਰਟਾਂ ਦੇ ਜੱਜਾਂ ਤੋਂ ਬਿਨਾਂ ਦੇਸ਼ ਦੀ ਸਰਬ ਉੱਚ ਅਦਾਲਤ ਸੁਪਰੀਮ ਕੋਰਟ ਨੇ ਸਮੇਂ ਸਮੇਂ ਸਰਕਾਰ ਦੀ ਕਾਰਗੁਜ਼ਾਰੀ ਉਤੇ ਸਵਾਲ ਉਠਾਏ ਹਨ। ਦਿੱਲੀ ਹਾਈਕੋਰਟ ਨੇ ਪਹਿਲੀ ਮਈ ਨੂੰ ਇੱਕ ਭਾਵਪੂਰਤ ਟਿੱਪਣੀ ਕੀਤੀ ਹੈ, “ਹਰ ਕੋਈ ਥੱਕਿਆ ਹੋਇਆ ਹੈ। ਇਥੋਂ ਤੱਕ ਕਿ ਅਸੀਂ ਵੀ ਥੱਕ ਗਏ ਹਾਂ” ਆਕਸੀਜਨ ਸੰਕਟ ਦੇ ਹਾਲਾਤ ਤੇ ਟਿੱਪਣੀ ਕਰਦਿਆਂ ਕਿਹਾ ਕਿ ਹੁਣ ਪਾਣੀ ਸਿਰ ਤੋਂ ਲੰਘ ਗਿਆ ਹੈ। ਆਕਸੀਜਨ ਦੀ ਕਮੀ ਕਾਰਨ ਹੋਈਆਂ ਮੌਤਾਂ ਤਾ ਹਵਾਲਾ ਦਿੰਦਿਆਂ ਦਿੱਲੀ ਹਾਈਕੋਰਟ ਨੇ ਕਿਹਾ ਕਿ ਅਸੀਂ ਇਸ ਤੇ

ਚੋਣ ਨਤੀਜੇ ਤੇ ਕਰੋਨਾ – ਜਵਾਬ-ਦੇਹੀ ਤਾਂ ਪ੍ਰਧਾਨ ਮੰਤਰੀ ਦੀ ਹੀ ਹੈ !/ਗੁਰਮੀਤ ਸਿੰਘ ਪਲਾਹੀ Read More »

ਟਿਮ ਟਿਮ ਚਮਕੇ ਨਿੱਕਾ ਤਾਰਾ/ ਅਮਨਦੀਪ ਸਿੰਘ

  ਅਮਨਦੀਪ ਸਿੰਘ, ਬੱਚਿਆਂ ਲਈ ਸਾਹਿੱਤ ਰਚਦਾ ਹੈ। ਹੱਥਲੀ ਪੁਸਤਕ “ਟਿਮ ਟਿਮ ਚਮਕੇ ਨਿੱਕਾ ਤਾਰਾ” ਵਿੱਚ ਅਮਨਦੀਪ ਸਿੰਘ ਦੀਆਂ 25 ਕਵਿਤਾਵਾਂ ਸ਼ਾਮਲ ਹਨ। ਇਹ ਕਵਿਤਾਵਾਂ ਬਿਲਕੁਲ ਉਸੇ ਬੋਲੀ ਵਿੱਚ ਹਨ ਜਿਹੜੀ ਬੋਲੀ ਬੱਚਿਆਂ ਨੂੰ ਬਾਤਾਂ ਸੁਨਾਉਣ ਵੇਲੇ ਵਰਤੀ ਜਾਂਦੀ ਹੈ। ਸੁਚਿੱਤਰ ਕਵਿਤਾਵਾਂ ਮਾਣੋ ਬਿੱਲੀ, ਭੁੱਖ, ਤਾਰੇ, ਕਿਤਾਬਾਂ ਨਾਲ ਪਿਆਰ ਕਰੋ ਜਿਥੇ ਵੱਡੀ ਅਕਾਰੀ  ਪੁਸਤਕ ਦਾ ਸਿੰਗਾਰ ਹਨ, ਉਥੇ ਬੱਚਿਆ ਲਈ ਪ੍ਰੇਰਨਾ ਸ੍ਰੋਤ ਹਨ। ‘ਬਾਰਿਸ਼’ ਕਵਿਤਾ ਨੂੰ ਬਹੁਤ ਹੀ ਰੁਮਾਂਚਕ ਢੰਗ ਨਾਲ ਅਤੇ ਵਿਗਿਆਨਕ ਦ੍ਰਿਸ਼ਟੀਕੋਨ ਨਾਲ ਲਿਖਕੇ ਬੱਚਿਆਂ ਦੀ ਸੋਚ ਦੁਆਲੇ ਘੁੰਮਾਉਣ ਦਾ  ਅਮਨਦੀਪ ਸਿੰਘ ਦਾ ਯਤਨ ਹੈ। ਅਮਨਦੀਪ ਸਿੰਘ ਬੱਚਿਆਂ ਨੂੰ ਆਪਣੀ ਮਾਂ ਬੋਲੀ ਨਾਲ ਜੋੜਦਾ ਜਦੋਂ ਆਖਦਾ ਹੈ ” ਆਓ ਆਪਣੀ ਮਾਂ ਬੋਲੀ ਪੰਜਾਬੀ ਪੜ੍ਹੀਏ ਤੇ ਪੜ੍ਹਾਈਏ” ਤਾਂ ਉਸਦੀ ਸੁਹਿਰਦ ਸੋਚ ਦਾ ਝਲਕਾਰਾ ਪੈਂਦਾ ਹੈ ਕਿ ਕਿਵੇਂ ਉਹ ਆਪਣੀ ਮਾਂ ਬੋਲੀ ਨਾਲ ਅੰਦਰੋਂ ਜੁੜਿਆਂ ਹੋਇਆ ਹੈ। ਇਹ ਪੁਸਤਕ ਲਿਖਣ ਦੀ ਪ੍ਰੇਰਨਾ ਤੇ ਲੋੜ, ਉਸਨੂੰ ਅਪਾਣੇ ਬੱਚਿਆਂ  ਬੇਟੀ ਹਰਨੀਤ ਅਤੇ ਬੇਟੇ ਹਰਮਨ ਦੇ ਮਨ ਮਸਤਕ ਨਾਲ ਸਾਂਝ ਪਾਉਣ ਦਾ ਵਡੇਰਾ ਯਤਨ ਹੈ। ਪੁਸਤਕ ਦੀ ਹਰ ਕਵਿਤਾ ਛੋਟੇ ਬੱਚੇ ਦੇ ਮਨ ਉਤੇ ਵੱਖਰਾ ਅਸਰ ਪਾਉਂਦੀ ਹੈ ਅਤੇ ਉਸਨੂੰ ਕੁਦਰਤ, ਆਪਣੇ ਆਲੇ-ਦੁਆਲੇ ਨਾਲ ਜੋੜਨ ਲਈ ਸਹਾਈ ਹੁੰਦੀ ਹੈ। ਪੁਸਤਕ ਯੂਨੀਵਰਸਿਟੀ ਬੁਕਸ ਪ੍ਰਾਈਵੇਟ ਲਿਮਟਿਡ ਵਾਲਿਆਂ ਛਾਪੀ ਹੈ। ਇਸਦੇ ਸੁਚਿੱਤਰ 36 ਪੰਨੇ ਹਨ। -ਗੁਰਮੀਤ ਸਿੰਘ ਪਲਾਹੀ -9815802070

ਟਿਮ ਟਿਮ ਚਮਕੇ ਨਿੱਕਾ ਤਾਰਾ/ ਅਮਨਦੀਪ ਸਿੰਘ Read More »

ਕਹਾਣੀ/ ਲਹਿੰਬਰ ਲੰਬੜ/ ਰਵੇਲ ਸਿੰਘ

  ਦੇਸ਼ ਦੀ ਵੰਡ ਤੋਂ ਪਹਿਲਾਂ ਦੇ ਸਾਡੇ  ਪਿੰਡ ਦਾ ਲੰਬੜਦਾਰ ਲਹਿੰਬਰ ਸਿੰਘ ਹੁੰਦਾ ਸੀ।ਜੋ ਪਿੰਡ ਵਿੱਚ ਲਹਿੰਬੜ ਲੰਬੜ ਕਰਕੇ ਜਾਣਿਆ ਜਾਂਦਾ ਸੀ।ਉਹ ਮਸਾਂ ਉਰਦੂ ਵਿੱਚ ਦਸਤਖਤ ਕਰਨ ਜੋਗੀਆਂ ਦੋ ਕੁ ਜਮਾਤਾਂ ਪਾਸ ਕਰ ਕੇ  ਹੀ ਸਕੂਲ ਨੂੰ ਆਖਰੀ ਫਤਹਿ ਬੁਲਾ ਆਇਆ ਸੀ।ਉਰਦੂ ਜ਼ੁਬਾਨ ਵਿੱਚ ਉਸ ਦੇ ਕੀਤੇ ਹੋਏ ਦਸਤਖਤ ਵੀ ਲਿਖੇ ਮੂਸਾ ਪੜ੍ਹੇ ਖੁਦਾ ਵਾਲੀ ਗੱਲ ਹੀ ਹੁੰਦੀ।ਕਈ ਵਾਰ ਤਾਂ ਉਸਦੇ ਕੀਤੇ ਦਸਤਖਤ ਲਹਿੰਬਰ ਸਿੰਘ ਦੀ ਥਾਂ  ਦੀ ਲੂੰਬੜ ਸਿੰਘ ਵੀ ਪੜ੍ਹੇ ਜਾ ਸਕਦੇ ਸਨ।ਫਿਰ ਵੀ ਉਸ ਵਰਗੇ ਹਸਤਾਖਰ ਕਰਨੇ ਕੋਈ ਸੌਖਾ ਕੰਮ ਨਹੀਂ ਸੀ। ਉਸ ਦੀ ਹਵੇਲੀ ਦੇ ਇੱਕ ਕਮਰੇ ਵੋੱਚ ਪਟਵਾਰੀ ਦਾ ਦਫਤਰ ਹੁੰਦਾ ਸੀ।ਜਿਸ ਦੇ ਬਾਹਰ ਸੰਘਣੇ ਛਾਂ ਦਾਰ ਟਾਹਲੀ ਦੇ ਰੁੱਖ ਹੇਠਾ ਇੱਕ ਦੋ ਮੰਜੇ ਡੱਠੇ ਹੀ ਰਹਿੰਦੇ ਸਨ,ਜਿੱਥੇ ਕੋਈ ਨਾ ਕੋਈ  ਆਇਆ ਗਿਆ ਰਹਿੰਦਾ ਸੀ। ਪਟਵਾਰੀ ਵੱਲੋਂ ਮਾਮਲਾ ਉਗ੍ਰਾਹਉਣ ਵਾਲੀ ਢਾਲ ਬਾਛ ਮਿਲਣ ਤੇ ਉਹ ਪਟਵਾਰੀ ਕੋਲੋਂ ਸਾਰੇ ਮਾਲਕਾਂ ਦੀਆਂ ਰਸੀਦਾਂ ਉਹ ਇੱਕੋ ਵਾਰ ਹੀ ਲਿਖਵਾ ਲੈਂਦਾ ਸੀ।ਤੇ ਸਾਰੇ ਪਿੰਡ ਦਾ ਮੁਆਮਲਾ ਵੀ ਉਹ ਉਗ੍ਰਾਹੁਣ ਤੋਂ ਪਹਿਲਾਂ ਹੀ ਮਿਥੇ ਹੋਏ ਸਮੇਂ ਸਿਰ ਆਪਣੇ ਕੋਲੋਂ ਤਾਰ ਦਿਆ ਕਰਦਾ ਸੀ।ਪਟਵਾਰੀ ਨੇ ਉਸ ਕੋਲ ਆਉਣ ਲਈ ਕੁਝ ਦਿਨ ਨੀਯਤ ਕੀਤੇ ਹੋਏ ਸਨ। ਜਦੋਂ ਲੋਕੀਂ ਪਟਵਾਰੀ ਕੋਲ ਜਦੋਂ ਕਿਸੇ ਜ਼ਮੀਨ ਦੇ ਕੰਮ ਕਰਾਉਣ ਲਈ ਆਉਂਦੇ ਤਾਂ ਮੁਆਮਲਾ ਵੀ ਨਾਲ ਹੀ ਦੇ ਜਾਂਦੇ।ਉਹ ਔਖਾ ਸੌਖਾ ਹੋ ਕੇ ਰਸੀਦਾਂ ਤੇ ਨਾਂ ਪੜ੍ਹ ਕੇ ਆਪਣੇ ਵਿੰਗ ਤੜਿੰਗੇ ਮਰੇ ਹੋਏ ਕਾਢੇ ਵਰਗੇ ਦਸਤਖਤ ਕਰ ਕੇ ਦੇ ਆਪਣੀਆਂ ਅਸਾਮੀਆਂ ਨੂੰ ਫੜਾ ਛਡਦਾ। ਕਈ ਵਾਰ ਕਈਆਂ ਦੀ ਰਸੀਦਾਂ ਇਧਰ ਉਧਰ ਵਿੱਚ ਵੱਟ ਜਾਂਦੀਆਂ,ਜਿਨ੍ਹਾਂ ਨੂੰ ਲੋਕ ਆਪ ਹੀ ਇਧਰੋਂ ਉਧਰੋਂ ਕੋਲੋਂ ਪੁੱਛ ਪੁਛਾ ਕੇ ਵਟਾ ਲੈਂਦੇ। ਨਿਤ ਪਟਵਾਰੀ ਨਾਲ ਵਾਹ ਪੈਣ ਕਰਕੇ ਗਿਰਦਾਵਰੀ ਵੇਲੇ ਪਟਵਾਰੀ ਦੇ ਨਾਲ ਬਾਹਰ ਖੇਤਾਂ ਵਿੱਚ ਜਾਣ ਕਰਕੇ ਉਸ ਨੂੰ ਖੇਤਾਂ ਦੇ ਬਹੁਤ ਸਾਰੇ ਨੰਬਰ ਖਸਰਾ ਜ਼ਬਾਨੀ ਯਾਦ ਹੋ ਗਏ ਸਨ। ਏਨਾ ਕੁਝ ਹੋਣ ਦੇ ਬਾਵਜੂਦ ਉਸਦੀ ਯਾਦ ਸ਼ਕਤੀ ਕਮਾਲ ਦੀ ਸੀ।ਖੇਤਾਂ ਦੀ ਗਿਦਾਵਰੀ ਕਰਨ ਵੇਲੇ ਪਟਵਾਰੀ ਦੀ ਉਸ ਨੂੰ ਖਾਸ ਲੋੜ ਪਿਆ ਕਰਦੀ ਸੀ।  ਮੌਕੇ ਤੇ ਕੀਤੀ ਹੋਈ ਗਿਰਦਾਵਰੀ ਗਲਤ ਹੋ ਸਕਦੀ ਸੀ, ਪਰ ਹਵੇਲੀ ਵਿੱਚ ਬੈਠ ਕੇ ਸ਼ਜਰੇ ਤੇ ਉੰਗਲਾਂ ਰੱਖ ਰੱਖ ਕੇ ਕੀਤੀ ਗਈ ਉਸ ਦੀ ਲਿਖਾਈ ਗਿਰਦਾਵਰੀ ਕਦੇ ਗਲਤ ਨਹੀਂ ਹੁੰਦੀ ਸੀ।ਅੱਧ ਪਚੱਧੀ ਗਿਰਦਾਵਰੀ ਤਾਂ ਉਹ ਪਟਵਾਰੀ ਨੂੰ ਹਵੇਲੀ ਬੈਠਿਆਂ ਹੀ ਕਰਵਾ ਛਡਦਾ ਸੀ। ਇਕ ਵਾਰ ਪਿੰਡ ਵਿੱਚ ਸ਼ਰਾਬ ਦਾ ਛਾਪਾ ਪਿਆ।ਜਿਸ ਦੀ ਭੱਠੀ ਫੜੀ ਗਈ, ਲੰਬੜ ਦਾ ਮੂੰਹ ਮੁਲਾਹਜ਼ੇ ਵਾਲਾ ਬੰਦਾ ਸੀ ਜੋ ਕਦੇ ਕਦੇ ਲੰਬੜ ਦੀ ਹਵੇਲੀ ਜਦੋਂ ਪਟਵਾਰੀ ਜਾਂ ਪੁਲਿਸ ਵਾਲੇ ਆਉਂਦੇ ਤਾਂ ਘਰ ਦੀ ਮੁਰਗੀ ਦਾਲ ਬਰੋਬਰ ਸਮਝ ਕੇ ਉਸ ਦੇ ਇਸ਼ਾਰੇ ਤੇ ਹੀ ਦੇਸੀ ਦਾਰੂ ਦੀਆਂ ਦੋ ਕੰਗਣੀ ਦਾਰ ਬੋਤਲਾਂ ਤੇ ਦੇਸੀ ਕੁੱਕੜ ਚੁੱਪ ਚੁਪੀਤੇ ਕਿਤੋਂ ਨਾ ਕਿਤੋਂ ਪਹੁੰਚ ਜਾਂਦੇ। ਇੱਕ ਵੇਰਾਂ ਕੀ ਹੋਇਆ ਕਿ ਮੌਕੇ ਤੇ ਫੜੀ ਗਈ ਚਲਦੀ ਭੱਠੀ ਬਾਰੇ ਨੰਬਰਦਾਰ ਅਤੇ ਇਕ ਹੋਰ ਮੁਅਤਬਰ ਦੇ ਦਸਤਖਤ ਗਵਾਹਾਂ ਵਜੋਂ ਪੁਲਸ ਨੇ ਕਰਵਾ ਲਏ,ਇਕ ਗੁਆਹ ਤਾਂ ਅੰਗੂਠਾ ਟੇਕ ਸੀ ,ਦੂਜਾ ਲਹਿੰਬਰ ਲੰਬੜ ਸੀ ਉਹ ਕਹਿਣ ਲੱਗਾ ਇਹ ਦਸਤਖਤ ਤਾਂ ਮੇਰੇ ਹੈ ਈ ਨਹੀਂ ਹਨ, ਜੱਜ ਨੇ ਸਾਮ੍ਹਣੇ ਉਸ ਦੇ ਚਾਰ ਵਾਰ ਦਸਤਖਤ ਕਰਵਾਏ ਜੋ ਚਾਰੇ ਹੀ ਰਲ਼ਦੇ ਨਹੀਂ ਸਨ। ਆਖਰ ਛੋਟੀ ਮੋਟੀ ਬਹਿਸ  ਤੇ ਤਾਰੀਖਾਂ ਪੈਣ ਤੋਂ ਬਾਅਦ ਸ਼ਰਾਬ ਦੀ ਭੱਠੀ  ਵਾਲਾ ਬੰਦਾ ਬਰੀ ਹੋ ਗਿਆ। ਪਿੱਛੋਂ  ਇੱਕ ਦਿਨ ਉਹ ਬੰਦਾ ਮਿਲਿਆ ਲਹਿੰਬਰ ਲੰਬੜ ਉਸ ਨੂੰ ਕਹਿਣ ਲੱਗਾ, ਓਏ ਬਚ ਬਚਾ ਕੇ ਇਹ ਕੰਮ ਕਰਿਆ ਕਰੋ ਨਾਲੇ ਭੱਠੀ ਫੜਾਉਣ ਵਾਲਿਆਂ ਨੂੰ  ਕਦੇ ਕਦੇ ਕਾਣਾ ਵੀ ਕਰ ਛੱਡਿਆ ਕਰੋ। ਠਾਣੇ ਵਾਲੇ ਬੰਦਿਆਂ ਦਾ ਆਪਣੇ ਨਾਲ ਰੋਜ਼ ਵਾਹ ਪੈਣ ਕਰਕੇ ਉਹ ਉਨ੍ਹਾਂ ਨੂੰ ਆਪਣੇ ਬੰਦੇ ਹੀ ਸਮਝਿਆ ਕਰਦਾ ਸੀ। ਦੇਸ਼ ਦੀ ਵੰਡ ਹੋ ਗਈ ਕੋਈ ਕਿਤੇ ਲੋਈ ਜਿੱਥੇ ਜਿਥੇ ਸਿੰਗ ਸਮਾੲ ਲੋਕ ਚਲੇ ਗਏ । ਇਹ ਸਭ ਗੱਲਾਂ ਯਾਦਾਂ ਦੀ ਭੜੋਲੀ ਵਿੱਚ ਪੈ ਕੇ ਜਿਵੇਂ ਗੁਆਚ ਗਈਆਂ।ਪਰ ਵਿਦੇਸ਼ ਰਹਿੰਦਿਆਂ ਇਕ ਦਿਨ ਮੈਨੂੰ ਉਹ ਪਾਰਕ ਵਿੱਚ ਬੈਠਾ ਮਿਲਿਆ ਇਕ ਦਿਨ ਉਹ ਮੈਨੂੰ  ਮਿਲਿਆ। ਪਹਿਲਾਂ ਵਾਲਾ ਲਹਿੰਬੜ ਲੰਬੜ ਉਸ ਵਿੱਚੋਂ ਉਡਾਰੀ ਮਾਰ ਚੁਕਾ ਸੀ। ਰੰਗ ਵਿਦੇਸ਼ ਵਿੱਚ ਲੰਮਾ ਸਮਾਂ ਰਹਿਣ ਕਰਕੇ ਹੁਣ ਬੱਗਾ  ਚਿੱਟਾ  ਹੋ  ਚੁਕਾ ਸੀ।ਆਵਾਜ਼ ਵਿੱਚ ਕੁਝ ਕੰਬਣੀ ਜਿਹੀ ਸੀ ਫਿਰ ਬੋਲਾਂ ਵਿੱਚ ਕੁਝ ਪਛਾਣ ਅਜੇ ਬਾਕੀ ਸੀ।ਘਰ ਵਿਚ ਹੀ ਰਹਿਣ ਕਰਕੇ ਢੀਚਕ ਮਾਰ ਕੇ ਚਲਦਾ ਸੀ , ਰਹਿੰਦੀ ਖੁਹੰਦੀ ਕਸਰ ਸ਼ੂਗਰ ਦੇ ਰੋਗ ਨੇ ਪੂਰੀ ਕਰ ਛੱਡੀ ਸੀ।ਮੈਂ ਉਸ ਨੂੰ ਪਾਰਕ ਵਿੱਚ ਬੈਠੇ ਹੋਏ ਨੂੰਪਛਾਣ ਲਿਆ ਤਾਂ ਉਹ ਬੜੀ ਖੜਕਵੀ  ਆਵਾਜ਼ ਵਿੱਚ ਬੋਲਿਆ ਓਏ ਤੂੰ ਝੰਡਾ ਪਟਵਾਰੀ ਤਾਂ ਨਹੀਂ  ਮੈਂ ਆਹੋ ਕਹਕਿ ਉਸ ਨਾਲ ਹੱਥ ਮਿਲਾਇਆ ਤੇ ਉਹ ਕਹਿਣ ਲੱਗਾ ਸ਼ੁਕਰ ਹੈ ਯਾਰ ਇੱਥੇ ਕੋਈ ਆਪਣਾ ਤਾਂ ਮਿਲਿਆ। ਇਸ ਦੇ ਬਾਅਦ ਪਾਰਕ ਵਿੱਚ ਆ ਕੇ ਉਹ ਉਹੀ ਪਰਾਣੀਆਂ ਗੱਲਾਂ ਦਾ ਛਿੱਕੂ ਖਲਾਰ ਬਹਿੰਦਾ। ਜਾਂ ਆਪਣੀ ਘਰ ਵਾਲੀ ਜੋ ਇੱਥੋਂ ਪੰਜਾਬ ਪਰਤਣ ਤੇ ਰੱਬ ਨੂੰ ਪਿਆਰੀ ਹੋ ਗਈ ਦੀਆਂ ਗੱਲਾਂ ਛੇੜ ਕੇ  ਅਥਰੂ ਵਹਾਉਂਦਾ ਮਨ ਨੂੰ ਧਰਵਾਸ ਦੇਣ ਦੀ ਕੋਸ਼ਸ਼ ਕਰਦਾ।ਤੇ  ਇਸ ਤਰਾਂ ਇਕ ਦੂਜੇ ਨੂੰ ਦਿਲਾਸੇ ਦੇਂਦਿਆਂ ਫਿਰ ਮਿਲਣ ਲਈ ਆਪੋ ਆਪਣੇ ਟਿਕਾਣਿਆਂ ਤੇ ਚਲੇ ਜਾਂਦੇ। ਉਸ ਨੂੰ ਵੇਖ ਕੇ ਹੁਣ ਇਵੇਂ ਲਗਦਾ ਸੀ ਜਿਵੇਂ ਉਹ ਪਹਿਲਾਂ ਵਾਲਾ ਲਹਿੰਬੜ ਲੰਬੜ ਨਹੀਂ ਸਗੋਂ ਕੋਈ ਦੇਸ਼ੋਂ ਵਿਦੇਸ਼ੀ ਹੋਇਆ ਪਰ ਕੱਟਿਆ ਪੰਛੀ ਹੋਵੇ। ਰਵੇਲ ਸਿੰਘ ਇਟਲੀ                  

ਕਹਾਣੀ/ ਲਹਿੰਬਰ ਲੰਬੜ/ ਰਵੇਲ ਸਿੰਘ Read More »

ਸਰਬ ਨੌਜਵਾਨ ਸਭਾ ਰਜਿ. ਫਗਵਾੜਾ ਨੇ ਪਦਉੱਨਤ ਹੋਏ ਐਸ.ਡੀ.ਓ. ਪਰਮਜੀਤ ਰਾਮ ਤੇ ਇੰਜੀ. ਜੋਤੀ ਪ੍ਰਕਾਸ਼ ਦੇ ਸਨਮਾਨ ‘ਚ ਸਮਾਗਮ ਦਾ ਕੀਤਾ ਆਯੋਜਨ

ਫਗਵਾੜਾ 13 ਜੁਲਾਈ (ਏ.ਡੀ.ਪੀ. ਨਿਊਜ਼ ) ਸਰਬ ਨੌਜਵਾਨ ਸਭਾ (ਰਜ਼ਿ:) ਫਗਵਾੜਾ ਵੱਲੋਂ ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਸਟੇਟ ਪਾਵਰਕਾਮ ਦੇ ਐਸ.ਡੀ.ਓ ਪਰਮਜੀਤ ਰਾਮ ਜੋ ਕਿ ਫਗਵਾੜਾ ਤੋਂ ਪਦਉਂਨਤ ਹੋ ਕੇ ਫਿਲੌਰ ਗਏ ਹਨ ਅਤੇ ਇੰਜੀਨੀਅਰ ਜੋਤੀ ਪ੍ਰਕਾਸ਼ ਦੇ ਐਡੀਸ਼ਨਲ ਐਸ.ਡੀ.ਓ ਇਨਫੋਰਸਮੈਂਟ-2 ਪਾਵਰਕਾਮ ਜਲੰਧਰ ਨਿਯੁੱਕਤ ਹੋਣ ‘ਤੇ ਦੋਵੇਂ ਅਧਿਕਾਰੀਆਂ ਦੇ ਸਨਮਾਨ ਵਿਚ ਇਕ ਸਮਾਗਮ ਦਾ ਆਯੋਜਨ ਕੀਤਾ ਗਿਆ। ਜਿਸਦੀ ਪ੍ਰਧਾਨਗੀ ਹੁਸਨ ਲਾਲ ਜਨਰਲ ਮੈਨੇਜਰ ਜੇ.ਸੀ.ਟੀ. ਮਿਲਜ਼ ਫਗਵਾੜਾ ਨੇ ਕੀਤੀ। ਸਮਾਗਮ ਵਿਚ ਬਤੌਰ ਮੁੱਖ ਮਹਿਮਾਨ ਇੰਜੀਨਅਰ ਪਵਨ ਕੁਮਾਰ ਬੀਸਲਾ ਐਸ.ਈ, ਸੀ.ਓ.ਐਸ. ਪਾਵਰਕਾਮ ਲੁਧਿਆਣਾ ਸ਼ਾਮਲ ਹੋਏ ਜਦਕਿ ਵਿਸ਼ੇਸ਼ ਮਹਿਮਾਨਾਂ ਵਜੋਂ ਜਤਿੰਦਰ ਸਿੰਘ ਕੁੰਦੀ ਮਲਟੀਪਲ ਕੌਂਸਲ ਚੇਅਰਮੈਨ ਅਲਾਇੰਸ ਇੰਟਰਨੈਸ਼ਨਲ ਅਤੇ ਬਲਵੀਰ ਸਿੰਘ ਐਸ ਐਸ ਈ ਪਾਵਰਕਾਮ ਨੇ ਸ਼ਿਰਕਤ ਕੀਤੀ। ਇਸ ਮੌਕੇ ਬੋਲਦਿਆਂ ਇੰਜੀਨਅਰ ਬੀਸਲਾ ਨੇ ਕਿਹਾ ਕਿ ਸਰਬ ਨੌਜਵਾਨ ਸਭਾ ਉਹਨਾਂ ਸਾਰੇ ਸਮਾਜ ਸੇਵਕਾਂ, ਈਮਾਨਦਾਰ ਅਧਿਕਾਰੀਆਂ ਦਾ ਸਨਮਾਨ ਕਰਦੀ ਹੈ, ਜਿਹਨਾਂ ਦੀਆਂ ਆਪੋ-ਆਪਣੇ ਖੇਤਰ ਵਿੱਚ ਪ੍ਰਾਪਤੀਆਂ ਵੱਡੀਆਂ ਹਨ। ਸਰਬ ਨੌਜਵਾਨ ਸਭਾ ਨੇ ਪੂਰੇ ਪੰਜਾਬ ’ਚ ਆਪਣਾ ਇਕ ਵਿਸ਼ਾਲ ਪਰਿਵਾਰ ਬਣਾਇਆ ਹੋਇਆ ਹੈ, ਜਿਸ ਵਿੱਚ ਸਮਾਜ ਸੇਵਕ, ਪੁਲਿਸ ਪ੍ਰਸਾਸ਼ਨ, ਵੱਖੋ-ਵੱਖਰੇ ਮਹਿਕਮਿਆਂ ਤੇ ਸੰਸਥਾਵਾਂ ’ਚ ਕੰਮ ਕਰਦੇ ਅਫਸਰ ਸ਼ਾਮਲ ਹਨ। ਜੋ ਕਿ ਆਪਣੀ ਨੌਕਰੀ ਦੇ ਨਾਲ ਹੀ ਲੋਕ ਸੇਵਾ ਵਿਚ ਵੀ ਵਢਮੁੱਲਾ ਯੋਗਦਾਨ ਪਾ ਰਹੇ ਹਨ। ਉਦਯੋਗਪਤੀ ਜਤਿੰਦਰ ਸਿੰਘ ਕੁੰਦੀ ਨੇ ਸਭਾ ਵਲੋਂ ਅਧਿਕਾਰੀਆਂ ਦੇ ਸਨਮਾਨ ਵਿਚ ਸਮਾਗਮ ਕਰਦਿਆਂ ਹੌਸਲਾ ਅਫਜਾਈ ਕਰਨ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਰਿਟਾ. ਬੈਂਕ ਮੈਨੇਜਰ ਅਤੇ ਕਵੀ ਰਵਿੰਦਰ ਸਿੰਘ ਰਾਏ ਨੇ ਆਪਣੀਆਂ ਸਾਹਿਤਕ ਰਚਨਾਵਾਂ ਨਾਲ ਹਾਜਰੀਨ ਦੀ ਵਾਹਵਾਹੀ ਖੱਟੀ। ਸਮਾਗਮ ਦੇ ਅਖੀਰ ਵਿਚ ਪਰਮਜੀਤ ਰਾਮ ਐਸ.ਡੀ.ਓ ਨੇ ਸਤਿਕਾਰ ਅਤੇ ਸਨਮਾਨ ਲਈ ਸਭਾ ਦਾ ਧੰਨਵਾਦ ਕੀਤਾ। ਉਹਨਾਂ ਭਰੋਸਾ ਦਿੱਤਾ ਕਿ ਬੇਸ਼ਕ ਉਹ ਫਿਲੌਰ ਵਿਖੇ ਤਾਇਨਾਤ ਹੋ ਗਏ ਹਨ ਪਰ ਫਿਰ ਵੀ ਆਪਣੇ ਰੁਝੇਵਿਆਂ ਵਿਚੋਂ ਕੁਝ ਸਮਾਂ ਸਰਬ ਨੋਜਵਾਨ ਸਭਾ ਨਾਲ ਜੁੜੇ ਰਹਿ ਕੇ ਸਮਾਜ ਸੇਵਾ ਨੂੰ ਦਿੰਦੇ ਰਹਿਣਗੇ। ਸਟੇਜ ਦੀ ਸੇਵਾ ਲੈਕਚਰਾਰ ਹਰਜਿੰਦਰ ਗੋਹਨਾ ਨੇ ਬਾਖੂਬੀ ਨਿਭਾਈ। ਇਸ ਮੌਕੇ ਭਾਗ ਮੱਲ ਸਾਬਕਾ ਸਰਪੰਚ ਕੌਲਸਰ, ਕੁਲਵੀਰ ਬਾਵਾ, ਉਂਕਾਰ ਜਗਦੇਵ, ਬੀ.ਐਚ ਖਾਨ, ਦੀਪਕ ਚੰਦੇਲ, ਨਰਿੰਦਰ ਸੈਣੀ, ਸਾਹਿਬਜੀਤ ਸਾਬੀ, ਜਸ਼ਨ ਮਹਿਰਾ, ਮਨਦੀਪ ਕੁਮਾਰ ਆਦਿ ਸ਼ਾਮਲ ਸਨ।

ਸਰਬ ਨੌਜਵਾਨ ਸਭਾ ਰਜਿ. ਫਗਵਾੜਾ ਨੇ ਪਦਉੱਨਤ ਹੋਏ ਐਸ.ਡੀ.ਓ. ਪਰਮਜੀਤ ਰਾਮ ਤੇ ਇੰਜੀ. ਜੋਤੀ ਪ੍ਰਕਾਸ਼ ਦੇ ਸਨਮਾਨ ‘ਚ ਸਮਾਗਮ ਦਾ ਕੀਤਾ ਆਯੋਜਨ Read More »

ਨਜਮ / ਦਿੱਲੀ/ ਬਿੰਦਰ ਬਿਸਮਿਲ

ਬੜੀ ਮਜ਼ਬੂਰ ਹੈ ਦਿੱਲੀ… ਨਾ ਕੁੱਝ ਵੇਖ ਸਕਦੀ ਹੈ , ਨਾ ਕੁੱਝ ਸੁਣ ਸਕਦੀ ਹੈ , ਨਾ ਕੁੱਝ ਬੋਲ ਸਕਦੀ ਹੈ | ਸਮੇਂ ਦੇ ਹਾਕਮਾਂ ਨੇ… ਇਸਦੀਆਂ ਹਨ ਨੋਚੀਆਂ ਅੱਖੀਆਂ , ਕੰਨੀਂ ਢਾਲਿਆ ਸਿੱਕਾ ‘ਤੇ ਇਸਦੀਆਂ ਸੀਤੀਆਂ ਬੁੱਲੀਆਂ | ਬੜੀ ਮਜ਼ਬੂਰ ਹੈ ਦਿੱਲੀ… ਚਾਹੁੰਦਿਆਂ ਹੋਇਆਂ ਵੀ ਕੁੱਝ ਵੇਖ ਨਹੀਂ ਸਕਦੀ , ਇਹ ਅੰਨ੍ਹੀ ਦਿੱਲੀ | ਕੁੱਝ ਸੁਣ ਨਹੀਂ ਸਕਦੀ , ਇਹ ਬੋਲੀ ਦਿੱਲੀ | ‘ਤੇ ਕੁੱਝ ਬੋਲ ਨਹੀਂ ਸਕਦੀ , ਇਹ ਗੂੰਗੀ ਦਿੱਲੀ | ਤਾਹੀਂਓਂ ਤੇ … ਇਹ ਖ਼ਾਮੋਸ਼ ਹੈ ਦਿੱਲੀ , ਪਈ ਬੇਹੋਸ਼ ਹੈ ਦਿੱਲੀ , ਇੱਕ ਜ਼ਿੰਦਾ ਲਾਸ਼ ਹੈ ਦਿੱਲੀ | ਬੜੀ ਬੇਵੱਸ ਹੈ ਦਿੱਲੀ | ਬੜੀ ਮਜ਼ਬੂਰ ਹੈ ਦਿੱਲੀ | ਬੜੀ ਮਜ਼ਬੂਰ ਹੈ ਦਿੱਲੀ | ਬਿੰਦਰ ਬਿਸਮਿਲ

ਨਜਮ / ਦਿੱਲੀ/ ਬਿੰਦਰ ਬਿਸਮਿਲ Read More »

ਹਮਿਲਟਨ ’ਚ ਇੰਡੀਆ ਤੋਂ ਆਇਆ ਸੀ ਨਿਊਹਾਲੈਂਡ ਟਰੈਕਟਰ, ਤਵੀਆਂ, ਆਲੂ ਬੀਜਣ ਵਾਲਾ ਪਲਾਂਟਰ ਤੇ ਹੋਰ ਸਮਾਨ

-2011 ’ਚ ਵੈਜ਼ੀ ਕਿੰਗ ਵਾਲੇ ਸ. ਹਰਜੀਤ ਸਿੰਘ ਸੁੱਜੋਂ ਅਤੇ ਸ. ਸਰਵਣ ਸਿੰਘ ਲਸਾੜਾ ਵਾਲਿਆਂ ਕੀਤਾ ਸੀ ਆਪਣਾ ਸ਼ੌਕ ਪੂਰਾ -ਹਰਜਿੰਦਰ ਸਿੰਘ ਬਸਿਆਲਾ- ਔਕਲੈਂਡ 13 ਜੁਲਾਈ, 2021: ਅੱਜਕੱਲ੍ਹ ਸੋਸ਼ਲ ਮੀਡੀਆ ਉਤੇ ਇੰਡੀਆ ਤੋਂ ਇਕ ਟਰੈਕਟਰ ਨਿਊਜ਼ੀਲੈਂਡ ਆਉਣ ਦੀ ਇਕ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ। ਜਿਸ ਤੋਂ ਪਤਾ ਲਗਦਾ ਹੈ ਕਿ ਪੰਜਾਬ ਦਾ ਕਿਸਾਨ ਵਿਦੇਸ਼ੀ ਧਰਤੀ ਉਤੇ ਰਹਿ ਕੇ ਵੀ ਆਪਣੇ ਦੇਸ਼ ਦੇ ਵਿਚ ਚਲਾਏ ਟਰੈਕਟਰ ਨੂੰ ਆਪਣੇ ਨਾਲ ਇਥੇ ਵੀ ਰੱਖਣਾ ਚਾਹੁੰਦਾ ਹੈ। ਇਹ ਸ਼ੌਕ ਰੱਖਣ ਦੇ ਵਿਚ ਨਿਊਜ਼ੀਲੈਂਡ ਦੇ ਹਰਜੀਤ ਸਿੰਘ ਜੀਤਾ (ਪਿੰਡ ਸੁੱਜੋਂ, ਜ਼ਿਲ੍ਹਾ ਨਵਾਂਸ਼ਹਿਰ) ਅਤੇ ਸਰਵਣ ਸਿਘ ਭੱਜੀ ਲਸਾੜਾ ਵਾਲੇ ਕਾਫੀ ਮੂਹਰੇ ਰਹੇ ਲਗਦੇ ਹਨ। ਸਤੰਬਰ 2011 ਦੇ ਵਿਚ ਉਨ੍ਹਾਂ ਪੰਜਾਬ ਤੋਂ ਵਿਸ਼ੇਸ਼ ਤੌਰ ’ਤੇ ਨਵਾਂ ‘ਨਿਊ ਹਾਲੈਂਡ 6500’ ਟਰੈਕਟਰ, ਡਰੋਲੀ ਆਟੋਮੈਟਿਕ ਮੋਗਾ ਵਾਲਿਆਂ ਦਾ ਆਲੂ ਬੀਜਣ ਵਾਲਾ ਪਲਾਂਟਰ, ਤਵੀਆਂ, ਸੋਨਾਲੀਕਾ ਵਾਲਿਆਂ ਦਾ ਰੋਟਾਵੇਟਰ ਅਤੇ ਕਰਾਹ ਮੰਗਵਾਇਆ ਸੀ। ਕੁੱਲ ਭਾਰ 52 ਕੁਇੰਟਲ ਸੀ ਜਦੋਂ ਇਹ ਪਿੰਡ ਸੁੱਜੋਂ ਤੋਂ ਲੁਧਿਆਣਾ, ਲੁਧਿਆਣਾ ਤੋਂ ਮੁੰਦਰਾ ਸੀਪੋਰਟ (ਗੁਜਰਾਤ) ਤੇ ਮੁੰਦਰਾ ਤੋਂ ਔਕਲੈਂਡ ਆਇਆ ਸੀ। 10 ਅਗਸਤ 2011 ਨੂੰ ਇਸਨੂੰ ਇੰਡੀਆ ਤੋਂ ਇਥੇ ਭੇਜਿਆ ਗਿਆ ਸੀ ਅਤੇ ਇਹ ਸਤੰਬਰ ਮਹੀਨੇ ਦੇ ਪਹਿਲੇ ਹਫਥੇ ਇਥੇ ਪਹੁੰਚ ਗਿਆ ਸੀ। ਇਹ ਸਾਰੇ ਖੇਤੀਬਾੜੀ ਦੇ ਸੰਦ ਚਾਲੂ ਹਾਲਤ ਦੇ ਵਿਚ ਹਨ। ਇਸ ਟਰੈਕਟਰ ਤੋਂ ਖੇਤੀਬਾੜੀ ਦਾ ਕੰਮ ਲਿਆ ਜਾਂਦਾ ਹੈ। ਤਵੀਆਂ ਦਾ ਤਾਂ ਕਿਆ ਕਹਿਣਾ। ਰੋਟਾਵੇਟਰ ਵੀ ਪੂਰੀ ਧਰਤੀ ਪੁੱਟਦਾ ਜਾਂਦਾ। ਸੱਚ ਹੀ ਕਿਹਾ ਹੈ ਕਿ ਸ਼ੌਕ ਦਾ ਕੋਈ ਮੁੱਲ ਨਹੀਂ।

ਹਮਿਲਟਨ ’ਚ ਇੰਡੀਆ ਤੋਂ ਆਇਆ ਸੀ ਨਿਊਹਾਲੈਂਡ ਟਰੈਕਟਰ, ਤਵੀਆਂ, ਆਲੂ ਬੀਜਣ ਵਾਲਾ ਪਲਾਂਟਰ ਤੇ ਹੋਰ ਸਮਾਨ Read More »

ਲੋਕਾਂ ਨੂੰ ਮੁਫਤ ਖੋਰੇ ਨਾ ਬਣਾਉਣ ਰਾਜਨੀਤਕ ਪਾਰਟੀਆਂ / ਬਲਤੇਜ ਸੰਧੂ

ਵਿਧਾਨ ਸਭਾ 2022 ਦੀਆਂ ਚੋਣਾਂ ਨਜ਼ਦੀਕ ਹੋਣ ਕਰਕੇ ਹਰੇਕ ਰਾਜਨੀਤਕ ਪਾਰਟੀ ਸੱਤਾ ਵਿੱਚ ਆਉਣ ਲਈ ਲੋਕਾਂ ਨੂੰ ਵੱਖੋ-ਵੱਖ ਢੰਗ ਤਰੀਕਿਆਂ ਨਾਲ ਭਰਮਾਉਣ ਵਿੱਚ ਲੱਗੀ ਹੋਈ ਹੈ। ਹਾਲਾਂਕਿ ਇਹ ਵਾਅਦੇ ਬਰਸਾਤੀ ਡੱਡੂਆ ਵਰਗੇ ਹੁੰਦੇ ਹਨ ਜਾ ਕਹਿ ਲਓ ਕਿ ਕੇਵਲ ਮਿੱਠੀਆਂ ਗੋਲੀਆਂ ਹੀ ਹੁੰਦੀਆਂ ਹਨ। ਜਿੰਨ੍ਹਾਂ ਦਾ ਸਵਾਦ ਜਨਤਾ ਨੂੰ ਵੋਟਾਂ ਵੇਲੇ ਖੂਬ ਚਖਾਇਆ ਜਾਂਦਾ ਹੈ ਪਰ ਸੱਤਾ ਵਿੱਚ ਆਉਣ ਤੋਂ ਬਾਅਦ ਇਹ ਵਾਅਦੇ ਅਤੇ ਲੀਡਰ ਰਫੂਚੱਕਰ ਹੋ ਜਾਂਦੇ ਹਨ। ਨਾ ਹੀ ਇਹ ਵਾਅਦੇ ਪੂਰੇ ਕੀਤੇ ਜਾਂਦੇ ਹਨ ਅਤੇ ਨਾ ਹੀ ਵਾਅਦੇ ਕਰਨ ਵਾਲੇ ਲੀਡਰ ਲੱਭ ਦੇ ਹਨ। ਹੁਣ ਚੋਣਾਂ ਨਜ਼ਦੀਕ ਹੋਣ ਕਾਰਨ ਹਰੇਕ ਸਿਆਸੀ ਪਾਰਟੀ ਅਤੇ ਆਗੂ ਲੋਕਾਂ ਨੂੰ ਆਪਣੇ ਵੱਲ ਖਿੱਚਣ ਲਈ ਲੱਗੇ ਹੋਏ ਨੇ ਕੋਈ ਪਿਛਲੀ ਵਾਰ ਦੀ ਤਰ੍ਹਾਂ ਮੁਫ਼ਤ ਸਮਾਰਟ ਫੋਨ ਦੇਣ ਦਾ ਰਾਗ ਅਲਾਪੇਗਾ ਕੋਈ ਕਈ ਕਈ ਸੌ ਯੂਨਿਟ ਮੁਫ਼ਤ ਬਿਜਲੀ ਦੇਣ ਦਾ ਵਾਅਦਾ ਕਰ ਰਹੇ ਨੇ ਕੋਈ ਬੇਰੁਜਗਾਰ ਨੌਜਵਾਨਾਂ ਨੂੰ ਸਿਰਫ ਕਾਗਜ਼ਾਂ ਵਿੱਚ ਨੌਕਰੀਆਂ ਦਿੰਦਾ ਦਿਖਾਈ ਦੇ ਰਿਹਾ ਅਤੇ ਕੋਈ ਪਾਰਟੀ ਮੁਫ਼ਤ ਆਟਾ ਦਾਲ ਵਰਗੀਆਂ ਸਕੀਮਾਂ ਦੇਣ ਵਿੱਚ ਲੱਗਿਆ ਹੋਇਆ ਹੈ। ਸਾਡੀ ਏਨਾ ਸਿਆਸੀ ਲੀਡਰਾਂ ਨੂੰ ਅਪੀਲ ਹੈ। ਜੇ ਕੁਝ ਸੱਚਮੁੱਚ ਹੀ ਦੇਣਾ ਚਾਹੁੰਦੇ ਹੋ ਤਾਂ ਬੇਰੁਜਗਾਰ ਨੌਜਵਾਨ ਮੁੰਡੇ-ਕੁੜੀਆਂ ਨੂੰ ਹਕੀਕਤ ਵਿੱਚ ਪੱਕਾ ਗਾਰੰਟੀਸੁਦਾ ਰੋਜ਼ਗਾਰ ਮੁਹੱਈਆ ਕਰਵਾਉਣ, ਕਸਬਿਆਂ ਮੁਹੱਲਿਆਂ ਪਿੰਡਾਂ ਆਦਿ ਦੀਆਂ ਗਲੀਆਂ ਨਾਲੀਆਂ ਵੱਲ ਧਿਆਨ ਦੇਵੋ ਹਰ ਪਿੰਡ-ਪਿੰਡ ਸ਼ਹਿਰ ਕਸਬਿਆਂ ਵਿੱਚ ਸਿਹਤ ਸਹੂਲਤਾਂ ਅਤੇ ਪੜਾਈ ਨੂੰ ਖਾਸ ਤਵੱਜੋਂ ਦਿੱਤੀ ਜਾਵੇ। ਸਾਨੂੰ ਲੱਕ ਤੋੜਵੀਂ ਮਹਿੰਗਾਈ ਤੋਂ ਬਚਾਉਣ ਲਈ ਮਹਿੰਗਾਈ ਤੋਂ ਰਾਹਤ ਦਿੱਤੀ ਜਾਵੇ ਨਾ ਕਿ ਜਨਤਾ ਨੂੰ ਆਪਣੇ ਚੋਣ ਮਨੋਰਥ ਪੱਤਰ ਜਾ ਕਾਨਫਰੰਸਾਂ ਵਿੱਚ ਮੁਫ਼ਤ ਚੀਜਾਂ ਦੇਣ ਦੀ ਗੱਲ ਕਰਕੇ ਸਾਨੂੰ ਮੁਫ਼ਤ ਖੋਰੇ ਬਣਾਉਣ ਦੀ ਕੋਸ਼ਿਸ਼ ਕੀਤੀ ਜਾਵੇ। ਜੇਕਰ ਵਾਕਿਆਂ ਹੀ ਪੰਜਾਬ ਦੇ ਲੀਡਰ ਪੰਜਾਬ ਦਾ ਪੰਜਾਬ ਵਾਸੀਆਂ ਦਾ ਦਿਲੋਂ ਭਲਾ ਕਰਨਾ ਚਾਹੁੰਦੇ ਹਨ ਤਾਂ ਝੂਠੀ ਅੱਤ ਦਰਜੇ ਦੀ ਘਟੀਆਂ ਸਿਆਸਤ ਅਤੇ ਬਿਆਨਬਾਜ਼ੀ ਤੋਂ ਗੁਰੇਜ਼ ਕਰਨ ਅਤੇ ਵੱਧ ਤੋਂ ਵੱਧ ਆਮ ਲੋਕਾਂ ਦੀ ਭਲਾਈ ਦੇ ਕੰਮ ਕਰਨ।। ਬਲਤੇਜ ਸੰਧੂ ਬੁਰਜ ਲੱਧਾ     ਜ਼ਿਲਾ ਬਠਿੰਡਾ

ਲੋਕਾਂ ਨੂੰ ਮੁਫਤ ਖੋਰੇ ਨਾ ਬਣਾਉਣ ਰਾਜਨੀਤਕ ਪਾਰਟੀਆਂ / ਬਲਤੇਜ ਸੰਧੂ Read More »

ਗ਼ਜ਼ਲ/ਜਦ ਤੋਂ ਯਾਰੋ /ਮਹਿੰਦਰ ਸਿੰਘ ਮਾਨ

ਜਦ ਤੋਂ ਯਾਰੋ ਸਾਲ ਨਵਾਂ ਇਹ ਚੜ੍ਹਿਆ ਹੈ, ਸਾਨੂੰ ਗਿਰਝਾਂ ਵਾਂਗ ਗ਼ਮਾਂ ਨੇ ਫੜਿਆ ਹੈ। ਖੋਰੇ ਕਿਹੜਾ ਇਸ ਬਾਗ ’ਚ ਆ ਵੜਿਆ ਹੈ, ਹਰ ਬੂਟੇ ਦਾ ਪੱਤਾ ਪੱਤਾ ਝੜਿਆ ਹੈ। ਜਿਸ ਦੇ ਮੂੰਹ ਤੇ ਰਹਿੰਦੀ ਸੀ ਮੁਸਕਾਨ ਸਦਾ, ਖੋਰੇ ਅੱਜ ਉਹ ਕਿਉਂ ਗੁੱਸੇ ਵਿੱਚ ਸੜਿਆ ਹੈ? ਕਿਹੜੇ ਨੂੰ ਪੂਜਾਂ, ਕਿਹੜੇ ਨੂੰ ਛੱਡਾਂ ਮੈਂ? ਇੱਥੇ ਹਰ ਇਕ ਨੇ ਰੱਬ ਆਪਣਾ ਘੜਿਆ ਹੈ। ਜਦ ਵੀ ਸਾਡੇ ਸਿਰ ਤੇ ਆਫਤ ਆਈ ਹੈ, ਸਾਡੇ ਨਾ’ ਕੋਈ ਟਾਵਾਂ ਹੀ ਖੜਿਆ ਹੈ। ਤੂੰ ਤੱਕ ਕੇ ਨ੍ਹੈਰੇ ਨੂੰ ਛੱਡ ਨਾ ਦਿਲ ਐਵੇਂ, ਹਿੰਮਤ ਅੱਗੇ ਕਿਹੜਾ ਨ੍ਹੇਰਾ ਅੜਿਆ ਹੈ? ਉਸ ਵਰਗਾ ਹੋਰ ਨਹੀਂ ਕੋਈ ਬਣ ਸਕਦਾ, ਜਿਹੜਾ ਲੋਕਾਂ ਖਾਤਰ ਫਾਂਸੀ ਚੜ੍ਹਿਆ ਹੈ। *** ਜੇ ਨਾ ਪਾਂਦਾ ਮੈਂ / ਗ਼ਜ਼ਲ ਜੇ ਨਾ ਪਾਂਦਾ ਮੈਂ ਆਪਣੇ ਦਿਲ ਦੀ ਗੱਲ ਤੇ ਪਰਦਾ , ਖੌਰੇ ਕਿਸ ਕਿਸ ਕੋਲ ਖਲੋ ਕੇ ਉਹ ਇਸ ਨੂੰ ਕਰਦਾ । ਲੱਗਦਾ ਹੈ ਉਸ ਬੰਦੇ ਦੀ ਮੱਤ ਗਈ ਹੈ ਮਾਰੀ , ਜਿਸ ਨੂੰ ਕੋਈ ਵੀ ਫਿਕਰ ਨਹੀਂ ਹੈ ਆਪਣੇ ਘਰ ਦਾ । ਜੇ ਚਿੜੀਆਂ ਦੀ ਡਾਰ ਇਕੱਠੀ ਉਸ ਨੂੰ ਨਾ ਫੜਦੀ , ਤਾਂ ਬਾਜ਼ ਹਰੇਕ ਚਿੜੀ ਨੂੰ ਮਰਨੇ ਜੋਗੀ ਕਰਦਾ । ਗ਼ਮ ਦੇ ਖ਼ਾਰਾਂ ਦੀ ਪੀੜਾ ਵੀ ਜਰ ਕੇ ਵੇਖ ਜ਼ਰਾ , ਯਾਰਾ, ਖੁਸ਼ੀਆਂ ਦੇ ਫੁੱਲਾਂ ਤੇ ਕਿਉਂ ਜਾਏਂ ਮਰਦਾ ? ਦਿਲ ਮੇਰੇ ਵਿੱਚ ਹਾਲੇ ਵੀ ਆਸ਼ਾ ਦਾ ਦੀਪ ਜਗੇ , ਭਾਵੇਂ ਅੱਜ ਤੱਕ ਮੈਂ ਹਰ ਇਕ ਖੇਡ ਰਿਹਾ ਹਾਂ ਹਰਦਾ । ਮਹਿੰਦਰ ਸਿੰਘ ਮਾਨ ਸਲੋਹ ਰੋਡ ਨੇੜੇ ਐਮ. ਐਲ. ਏ. ਰਿਹਾਇਸ਼ ਨਵਾਂ ਸ਼ਹਿਰ(9915803554)

ਗ਼ਜ਼ਲ/ਜਦ ਤੋਂ ਯਾਰੋ /ਮਹਿੰਦਰ ਸਿੰਘ ਮਾਨ Read More »

ਮੁੱਫਤ ਦਾ ਛਲ਼ਾਵਾ!/ ਐਡਵੋਕੇਟ ਦਰਸ਼ਨ ਸਿੰਘ ਰਿਆੜ

ਆਮ ਆਦਮੀ ਪਾਰਟੀ ਦੀ ਚੰਡੀਗੜ੍ਹ ਵਿਖੇ ਹੋਈ ਮਹੱਤਵਪੂਰਨ ਪ੍ਰੈਸ ਕਾਨਫਰੰਸ ਦੌਰਾਨ ਚੋਣਾਂ ਦੇ ਮੱਦੇਨਜ਼ਰ ਸਾਰੇ ਪੰਜਾਬ ਵਾਸੀਆਂ ਨੂੰ 300 ਯੂਨਿਟ ਮੁੱਫਤ ਘਰੇਲੂ ਬਿਜਲੀ,ਪੁਰਾਣੇ ਇਤਰਾਜਯੋਗ ਬਿਜਲੀ ਬਿੱਲਾਂ ਦੀ ਮੁਆਫੀ ਅਤੇ ਤਿੰਨ ਤੋਂ ਚਾਰ ਸਾਲਾਂ ਅੰਦਰ 24 ਘੰਟੇ ਨਿਰਵਿਘਨ ਬਿਜਲੀ ਸਪਲਾਈ ਦੀ ਗਰੰਟੀ ਦੇ ਅਹਿਦ ਨੇ ਸਿਆਸੀ ਸਫਾਂ ਅੰਦਰ ਹਲਚਲ ਮਚਾ ਦਿੱਤੀ ਹੈ।ਮੁੱਫਤ ਕਲਚਰ ਦੇ ਚੁੰਗਲ ਵਿੱਚ ਫਸ ਚੁੱਕੇ ਲੋਕ ਇਸ ਦਲਦਲ ਵਿੱਚ ਹੋਰ ਡੂੰਘੇ ਧੱਸ ਜਾਣਗੇ ਜਾਂ ਫਿਰ ਹੱਥ ਪੈਰ ਮਾਰ ਕੇ,ਪੈਰਾਂ ਸਿਰ ਹੋਣ ਲਈ ਕੋਈ ਕਿਨਾਰਾ ਲੱਭਣਗੇ?ਮੁੱਫਤ ਦਾ ਹਥਿਆਰ ਰਾਜਨੀਤਕ ਲੋਕਾਂ ਦਾ ਹੱਥਠੋਕਾ ਬਣ ਗਿਆ ਹੈ ਜਿਸਦੇ ਫਲਸਰੂਪ ਲੋਕ ਲਾਲਚੀ ਹੋ ਗਏ ਹਨ ਤੇ ਪੰਜਾਬ ਦਾ ਦਿਵਾਲਾ ਨਿਕਲ ਗਿਆ ਹੈ। ਮਨੁੱਖ ਉਂਜ ਲਾਲਚੀ ਸੁਭਾਅ ਵਾਲਾ ਜੀਵ ਹੈ। ਲਾਲਚ ਮੋਹ ਪਿਆਰ ਦਾ ਹੋਵੇ ਜਾਂ ਮੁੱਫਤ ਅਤੇ ਸਸਤੀਆਂ ਚੀਜਾਂ ਦਾ,ਇਹ ਝੱਟ ਓਧਰ ਖਿੱਚਿਆ ਜਾਂਦਾ ਹੈ।ਮਹਿੰਗਾਈ ਨੇ ਲੋਕਾਂ ਦਾ ਕਚੂਮਰ ਕੱਢਿਆ ਹੋਇਆ ਹੈ।ਬੇਰੋਜ਼ਗਾਰੀ ਸਿੱਖਰ ਤੇ ਹੈ। ਨੌਕਰੀਆਂ ਮਿਲਦੀਆਂ ਨਹੀਂ।ਜਿਹੜੀਆਂ ਮਿਲਦੀਆਂ ਹਨ ਉਹ ਠੇਕੇ ਉਪਰ ਨਿਗੂਣੀਆਂ ਤਨਖਾਹਾਂ ਤੇ ਮਿਲਦੀਆਂ ਹਨ।ਓਨੇ ਕੁ ਨਾਲ ਮਹਿੰਗਾਈ ਦੇ ਜ਼ਮਾਨੇ ਵਿੱਚ ਨੰਗਾ ਨਹਾਵੇ ਕੀ ਤੇ ਨਿਚੋੜੇ ਕੀ? ਨੌਜ਼ਵਾਨ ਧੜਾਧੜ੍ਹ ਵਿਦੇਸ਼ਾਂ ਨੂੰ ਪ੍ਰਵਾਸ ਕਰ ਰਹੇ ਹਨ।ਬਹਾਨਾ ਪੜ੍ਹਾਈ ਦਾ ਹੈ ਪਰ ਕਿੱਸਾ ਰੋਜ਼ਗਾਰ ਤੇ ਭਵਿੱਖ ਦਾ ਹੈ।ਸਰਕਾਰਾਂ ਅੰਦਰੋਂ ਖੁਸ਼ ਹਨ।ਪ੍ਰਵਾਸ ਵਧੇਗਾ ਰੋਜ਼ਗਾਰ ਦੀ ਚਿੰਤਾ ਘਟੇਗੀ।ਬੇਰੋਜ਼ਗਾਰੀ ਆਪੇ ਹੱਲ ਹੋ ਜਾਵੇਗੀ।ਅਬਾਦੀ ਪਹਿਲਾਂ ਹੀ ਮਹਿੰਗਾਈ ਨਾਲੋਂ ਵੀ ਤੇਜ਼ੀ ਨਾਲ ਵੱਧ ਰਹੀ ਹੈ।ਪ੍ਰਵਾਸ ਦੇ ਇੱਕ ਤੀਰ ਨਾਲ ਦੋ ਨਿਸ਼ਾਨੇ ਹੱਲ ਹੋ ਜਾਣਗੇ। ਸਮੇਂ ਦੀ ਲੋੜ ਨੇ ਅੱਜਕੱਲ ਆਈਲੈਟਸ ਕੋਚਿੰਗ ਸੈਂਟਰਾਂ ਦੀ ਭਰਮਾਰ ਪੈਦਾ ਕਰ ਦਿੱਤੀ ਹੈ।ਵੰਨ ਸੁਵੰਨੇ,ਦਿਲਖਿੱਚਵੇਂ ਇਸ਼ਤਿਹਾਰ ਅਤੇ ਪੂਰੀ ਫੀਸ ਵੀਜ਼ਾ ਲੱਗਣ ਤੋਂ ਬਾਦ ਵਰਗੇ ਦਾਅ-ਪੇਚ, ਇੱਕ ਵਾਰ ਤਾਂ ਬੱਚਿਆਂ ਤੇ ਮਾਪਿਆਂ ਨੂੰ ਖੁਸ਼ ਕਰ ਦਿੰਦੇ ਹਨ।ਬਾਦ ਵਿੱਚ ਭਾਂਵੇ ਖੱਜ਼ਲ ਖਰਾਬੀ ਹੀ ਹੋਵੇ।ਆਈਲੈਟਸ ਵਿੱਚੋਂ ਚੰਗੇ ਬੈਂਡ ਪ੍ਰਾਪਤ ਕਈ ਲੜਕੀਆਂ ਨੇ ਅਮੀਰ ਲੜਕਿਆਂ ਨੂੰ ਏਸੇ ਬਹਾਨੇ ਵਿਦੇਸ਼ਾਂ ਵਿੱਚ ਪਚਾਉਣ ਦਾ ਨਵਾਂ ਧੰਦਾ ਅਪਣਾ ਲਿਆ ਹੈ।ਖਰਚਾ ਲੜਕੇ ਵਾਲੇ ਕਰਦੇ ਹਨ ਤੇ ਲੜਕੀ ਮੁੱਫਤ ਵਿੱਚ ਵਿਦੇਸ਼ ਪਹੁੰਚ ਜਾਂਦੀ ਹੈ।ਉਥੇ ਜਾ ਕੇ ਲੜਕੇ ਨੂੰ ਬਲਾਉਣਾ ਜਾਂ ਨਾ ਬਲਾਉਣਾ ਉਸਦੀ ਸੋਚ ਤੇ ਨਿਰਭਰ ਕਰਦਾ ਹੈ।ਅਜਿਹੇ ਕਈ ਕੇਸ ਚਰਚਾ ਦਾ ਵਿਸ਼ਾ ਵੀ ਬਣੇ ਹਨ ਜਿੱਥੇ ਲੜਕੀ ਬਾਦ ਵਿੱਚ ਲੜਕੇ ਨੂੰ ਬਲਾਉਣ ਤੋਂ ਇਨਕਾਰੀ ਹੋ ਜਾਂਦੀ ਹੈ ਤੇ ਖਰਚਾ ਕਰਨ ਬਾਦ ਵੀ ਲੜਕੇ ਦੇ ਪੱਲੇ ਨਿਰਾਸ਼ਾ ਹੀ ਪੈਂਦੀ ਹੈ।ਲਾਲਚ ਦੇ ਬਦਲਦੇ ਰੰਗ ਬੜੇ ਨਿਆਰੇ ਹਨ। ਚੀਜਾਂ ਵਸਤਾਂ ਵੇਚਣ ਵਾਲਿਆਂ ਨੇ ਤਾਂ ਇੱਕ ਹੱਥਕੰਡਾ ਅਪਣਾਇਆ ਸੀ। ਇੱਕ ਨਾਲ ਇੱਕ ਮੁੱਫਤ! ਵੇਚਣ ਦਾ।ਇੱਕ ਮੁੱਫਤ ਦੇ ਲਾਲਚ ਵਿੱਚ ਜੀਹਨੂੰ ਲੋੜ ਨਹੀਂ ਸੀ ਹੁੰਦੀ ਉਹ ਵੀ ਖ੍ਰੀਦਣ ਲਈ ਮਜ਼ਬੂਰ ਹੋ ਜਾਂਦਾ ਸੀ।ਹਾਲਾਂਕਿ ਹਰ ਬੰਦਾ ਇਹ ਭਲੀ ਭਾਂਤ ਜਾਣਦਾ ਹੈ ਕਿ ਕੁਦਰਤ ਤੋਂ ਬਿਨਾਂ ਏਥੇ ਕੋਈ ਕਿਸੇ ਨੂੰ ਕੁਝ ਵੀ ਮੁੱਫਤ ਨਹੀਂ ਦੇਂਦਾ।ਸਿੱਧੇ ਅਸਿੱਧੇ ਤਰੀਕੇ ਨਾਲ ਦੂਜੀ ਵਸਤੂ ਦਾ ਮੁੱਲ ਉਸਨੇ ਪਹਿਲਾਂ ਹੀ ਪਹਿਲੀ ਦੇ ਮੁੱਲ ਵਿੱਚ ਜੋੜ ਲਿਆ ਹੁੰਦਾ ਹੈ।ਪਰ ਏਥੇ ਚਲਾਕ ਲੋਕ ਭੋਲੇ-ਭਾਲੇ ਲੋਕਾਂ ਨੂੰ ਝੱਟ ਭਰਮਾ ਲੈਂਦੇ ਹਨ। ਜਦੋਂ ਤੱਕ ਲੋਕ ਉਹਨਾਂ ਦੀ ਚਾਲ ਸਮਝਦੇ ਹਨ ਉਹ ਮੁਹਾਰਨੀ ਬਦਲ ਲੈਂਦੇ ਹਨ। ਵਪਾਰੀ ਤੇ ਚਲਾਕ ਬਿਰਤੀ ਵਾਲੇ ਮਨੁੱਖ ਨੇ ਤਾਂ ਕੁਦਰਤ ਦਾ ਅਨਮੋਲ ਤੋਹਫਾ ਪਾਣੀ ਵੀ ਬੋਤਲਾਂ ਵਿੱਚ ਵੇਚਣਾ ਸ਼ੁਰੂ ਕਰ ਦਿੱਤਾ ਹੈ ਤੇ ਸਾਹ ਲੈਣ ਵਾਲੀ ਮੁੱਫਤ ਹਵਾ (ਆਕਸੀਜਨ) ਵੀ ਵੇਚਣੀ ਸ਼ੁਰੂ ਕਰ ਦਿੱਤੀ ਹੈ।ਇਸ ਕੋਰੋਨਾ ਮਹਾਂਮਾਰੀ ਦੌਰਾਨ ਇਸ ਆਕਸੀਜਨ ਦੀ ਕਿਲਤ ਕਾਰਨ ਅਣਗਿਣਤ ਲੋਕ ਜਾਨ ਤੋਂ ਹੱਥ ਧੋ ਬੈਠੇ ਹਨ। ਅੱਜਕੱਲ ਵਾਧੂ ਪੈਕਿੰਗ ਦੇ ਲੇਬਲ ਲੋਕਾਂ ਨੂੰ ਮੋਹ ਰਹੇ ਹਨ।ਸੇਲ!ਸੇਲ!ਦੀਆਂ ਅਵਾਜਾਂ ਹਰ ਗਲੀ,ਮੁਹੱਲੇ ਤੇ ਬਜ਼ਾਰ ਵਿੱਚ ਲੋਕਾਂ ਦਾ ਧਿਆਨ ਖਿੱਚਦੀਆਂ ਹਨ।ਸੇਲ ਦਾ ਲ਼ਫ਼ਜ਼ ਇੰਜ ਸ਼ਿੰਗਾਰ ਕੇ ਪ੍ਰੋਸਿਆ ਜਾਂਦਾ ਹੈ ਕਿ ਲੰਘਣ ਵਾਲਾ ਸੁੱਕਾ ਲੰਘ ਹੀ ਨਹੀਂ ਸਕਦਾ?ਬੰਦਾ ਇਨ੍ਹਾਂ ਨੂੰ ਪੁੱਛੇ-ਭਲਿਓ ਮਾਣਸੋ!ਇਹ ਦੁਕਾਨਾਂ ਸੇਲ(ਵਿਕਰੀ) ਲਈ ਹੀ ਤਾਂ ਬਣੀਆਂ ਹਨ।ਫਿਰ ਇਹ ਰੌਲਾ ਕਿਉਂ? ਤਾਏ ਦੀ ਧੀ ਚੱਲੀ ਤਾਂ ਮੈਂ ਕਿਉਂ ਰਹਾਂ ਇਕੱਲੀ! ਰਾਜਨੀਤੀ ਦੇ ਮਾਹਰ,ਸਿਆਸਤਦਾਨ ਭਲਾ ਪਿੱਛੇ ਕਿੰਜ ਰਹਿੰਦੇ? ਲਭਾਉਣੇ ਵਾਅਦੇ,ਲਾਰੇ ਅਤੇ ਲੋਕਾਂ ਦੇ ਜਜ਼ਬਾਤਾਂ ਨਾਲ ਖੇਡਣਾ ਇਨ੍ਹਾਂ ਦਾ ਏਕਾਧਿਕਾਰ ਬਣ ਗਿਆ ਹੈ।ਜੁਮਲੇਬਾਜੀ ਵਰਗੇ ਲ਼ਫਜ਼ ਇਨ੍ਹਾਂ ਨੇ ਹਰ ਇਤਰਾਜ ਤੋਂ ਸੁਰਖਰੂ ਹੋਣ ਲਈ ਲੱਭ ਲਏ ਹਨ। ਪੰਜਾਬ ਵਿੱਚ ਮੁੱਫਤ ਬਿਜ਼ਲੀ ਤੇ ਪਾਣੀ ਦੇ ਤੋਹਫੇ ਨਾਲ ਸ਼੍ਰੋਮਣੀ ਅਕਾਲੀ ਦਲ ਨੇ ਪੰਜ ਪਾਰੀਆਂ ਸੱਤਾ ਹੰਢਾਈ ਹੈ। ਕਾਂਗਰਸ ਪਾਰਟੀ ਦੂਸਰਾ ਕਾਰਜਕਾਲ ਪੂਰਾ ਕਰਨ ਵਾਲੀ ਹੈ।ਹੁਣ ਇਹ ਸਹੂਲਤ ਵਾਪਸ ਲੈਣੀ ਔਖਾ ਸਵਾਲ ਬਣ ਗਿਆ ਹੈ।ਪਰ ਨੰਬਰ ਇੱਕ ਪੰਜਾਬ ਦੀ ਹਾਲਤ ਖਸਤਾ ਹੋ ਗਈ ਹੈ।ਹੁਣ ਤਾਂ ਪੰਜਾਬ ਸਿਰ ਕਰਜੇ ਦਾ ਬੋਝ ਵੀ ਤਿੰਨ ਲੱਖ ਕਰੋੜ ਦੇ ਨੇੜੇ ਤੇੜੇ ਪੁਜਣ ਵਾਲਾ ਹੋ ਗਿਆ ਹੈ।ਮੁੱਫਤ ਦੀ ਚਾਹਨਾ ਵਿੱਚ ਪੰਜਾਬ ਦਾ ਧਰਤੀ ਹੇਠਲਾ ਪਾਣੀ ਵੀ ਮੁੱਕਣ ਵਾਲਾ ਹੋ ਗਿਆ।ਅੱਗੇ ਕੀ ਬਣੂ? ਸੱਚੇ ਪਾਤਸ਼ਾਹ ਵਾਹਿਗੁਰੂ ਜਾਣੇ!ਲੋਕਾਂ ਨੂੰ ਸਮਝ ਹੀ ਨਹੀਂ ਆਈ ਕਿ ਘਰੇਲੂ ਬਿਜ਼ਲੀ ਦੇ ਰੇਟ ਅਸਮਾਨੇ ਕਿਉਂ ਜਾ ਚੜੇ ਨੇ?ਬਿਜ਼ਲੀ ਦੇ ਨਾਗੇ ਤੇ ਕੱਟ ਕਿਉਂ ਲਗਦੇ ਨੇ ਤੇ ਪੰਜਾਬ ਵਿੱਚ ਬਿਜ਼ਲੀ ਸਾਰੇ ਭਾਰਤ ਨਾਲੋਂ ਮਹਿੰਗੀ ਕਿਉਂ ਹੈ? ਮੁੱਫਤ ਕਲਚਰ ਨੇ ਗੁਣਵਤਾ ਨੂੰ ਅੱਖੋਂ-ਪਰੋਖੇ ਕਰ ਦਿੱਤਾ ਹੈ।ਗੁਣਵਤਾ ਅਤੇ ਮੁੱਫਤ ਦਾ ਚੁੰਬਕ ਦੇ ਉੱਤਰੀ ਅਤੇ ਦੱਖਣੀ ਧੁਰੇ ਵਾਂਗ ਉਲਟਾ ਨਾਤਾ ਹੈ।ਮੁੱਫਤ ਭਾਲੋਗੇ ਤਾਂ ਗੁਣਵਤਾ ਤੋਂ ਕਿਨਾਰਾ ਹੋ ਜਾਵੇਗਾ।ਜੋ ਵੀ ਚੰਗਾ ਮੰਦਾ ਪ੍ਰੋਸਿਆ ਜਾਵੇਗਾ ਕਬੂਲ ਕਰਨਾ ਪਵੇਗਾ।ਅਧਿਕਾਰਾਂ ਅਤੇ ਫਰਜਾਂ ਵਾਂਗ ਜੇ ਫਰਜ ਨਾ ਨਿਭਾਏ ਜਾਣ ਤਾਂ ਅਧਿਕਾਰ ਪ੍ਰਾਪਤ ਨਹੀਂ ਹੋ ਸਕਦੇ।ਮਿਆਰੀ ਵਸਤਾਂ ਅਤੇ ਸੇਵਾਵਾਂ ਲੈਣ ਲਈ ਮੁੱਫਤ ਦੇ ਚੁੰਗਲ ਵਿੱਚੋਂ ਨਿਕਲਣਾ ਪਵੇਗਾ।ਸਗਨ ਸਕੀਮਾਂ,ਸਮਾਰਟ ਫੋਨ, ਮੁੱਫਤ ਸਾਈਕਲ ,ਆਟਾ- ਦਾਲ ਤੇ ਬੁਢਾਪਾ ਪੈਨਸ਼ਨਾਂ ਚੋਣ ਮੁੱਦੇ ਨਹੀਂ ਸਨ ਬਣਨੇ ਚਾਹੀਦੇ। ਕਲਿਆਣਕਾਰੀ ਸਰਕਾਰ ਦਾ ਮੁੱਢਲਾ ਫ਼ਰਜ਼ ਬਣਦਾ ਹੈ ਕਿ ਉਹ ਆਪਣੇ ਨਾਗਰਿਕਾਂ ਕੋਲੋਂ ਉਗਰਾਹੇ ਟੈਕਸਾਂ ਬਦਲੇ ਉਹਨਾਂ ਦੇ ਬੁਢਾਪੇ ਅਤੇ ਜਿੰਦਗੀ ਦੀਆਂ ਹੋਰ ਲੋੜਾਂ ਦਾ ਖਿਆਲ ਰੱਖੇ।ਪੱਛਮੀ ਦੇਸ਼ਾਂ ਦੀਆਂ ਸਰਕਾਰਾਂ ਇੰਜ ਹੀ ਕਰਦੀਆਂ ਹਨ।ਲੋਕ ਪੜੇ੍ਹ ਲਿਖੇ,ਸਮਝਦਾਰ ਅਤੇ ਜਾਗਰੂਕ ਹਨ।ਸ਼ਰਾਬ ਦੀਆਂ ਬੋਤਲਾਂ ਤੇ ਰੀਝ ਕੇ ਵੋਟਾਂ ਨਹੀਂ ਪਾਂਉਦੇ? ਏਥੇ ਵੱਡੀਆਂ ਤਨਖਾਹਾਂ,ਭੱਤੇ,ਪੈਨਸ਼ਨਾਂ ਅਤੇ ਹੋਰ ਸਹੂਲਤਾਂ ਤਾਂ ਰਾਖਵੀਆਂ ਹੋ ਗਈਆਂ ਸਿਆਸਤਦਾਨਾਂ ਲਈ।ਬਾਕੀਆਂ ਲਈ ਰੋਜ਼ਗਾਰ ਵੀ ਠੇਕੇ ਤੇ। ਰਾਜਾਂ ਅਤੇ ਕੇਂਦਰ ਦੀਆਂ ਸਰਕਾਰਾਂ ਪੰਜ ਸਾਲਾਂ ਲਈ ਚੁਣੀਆਂ ਜਾਂਦੀਆਂ ਹਨ।ਜੇ ਉਹ ਮੁੱਢਲੇ ਚਾਰ ਸਾਲ ਜੀਅ ਜਾਨ ਨਾਲ ਅਸਲੀ ਸੇਵਾਦਾਰ ਬਣ ਕੇ ਇਮਾਨਦਾਰੀ ਨਾਲ ਦੇਸ਼ ਅਤੇ ਲੋਕਾਂ ਦੀਆਂ ਮੁਸ਼ਕਲਾਂ ਹੱਲ ਕਰਨ ਤਾਂ ਕੋਈ ਕਾਰਨ ਨਹੀਂ ਬਣਦਾ ਕਿ ਉਹਨਾਂ ਨੂੰ ਆਪਣੀ ਅਗਲੀ ਚੋਣ ਦੀ ਚਿੰਤਾ ਹੋਵੇ।ਏਥੇ ਤਾਂ ਵੋਟਾਂ ਵਾਲੇ ਸਾਲ ਦੇ ਨੇੜੇ ਆ ਕੇ ਹੀ ਲੋਕ ਅਤੇ ਦੇਸ਼ ਚੇਤੇ ਆਉਂਦਾ ਹੈ ਤੇ ਨਾਲ ਹੀ ਵੱਢ ਵੱਢ ਖਾਣ ਲੱਗ ਪੈਂਦੀ ਹੈ ਅਗਲੀ ਚੋਣ ਦੀ ਚਿੰਤਾ।ਫਿਰ ਲਭਾਉਣੇ ਵਾਅਦਿਆਂ ਦੀ ਝੜੀ ਅਤੇ ਮੁੱਫਤ ਵਰਗੇ ਹਥਿਆਰ ਚੋਣ ਬਗਲੀ ਵਿੱਚੋਂ ਬਾਹਰ ਨਿੱਕਲਣ ਲੱਗਦੇ ਹਨ। ਹੁਣ ਤਾਂ ਚੋਣ ਨੀਤੀਕਾਰ ਵੀ ਕਿਰਾਏ ਤੇ ਸੇਵਾਂਵਾਂ ਪ੍ਰਦਾਨ ਕਰਨ ਲੱਗ ਪਏ ਨੇ। ਖਰਚਾ ਉਹਨਾਂ ਦਾ ਵੀ ਲੋਕਾਂ ਨੇ ਹੀ ਭਰਨਾ ਹੈ।ਪੰਜਾਬ ਸਰਕਾਰ ਨੇ ਹੁਣ ਸਰਕਾਰੀ ਬੱਸਾਂ ਵਿੱਚ ਪੰਜਾਬ ਭਰ ਦੀਆਂ ਔਰਤਾਂ ਨੂੰ ਆਪਣੇ ਅਧਾਰ ਕਾਰਡ ਦੇ ਅਧਾਰ ਤੇ ਮੁੱਫਤ ਸਫਰ ਕਰਨ ਦੀ ਸਹੂਲਤ ਦਾ ਐਲਾਨ ਕੀਤਾ ਹੈ।ਆਟਾ ਦਾਲ ਬਦਲੇ ਪੰਜਾਬ ਸਿਰ ਚੜੇ੍ਹ ਕਰਜੇ ਦੀ ਵੱਡੀ ਪੰਡ ਵਾਂਗ ਇਹਦਾ ਬੋਝ ਵੀ ਵੱਧ ਜਾਵੇਗਾ?ਫਿਰ ਵਿਕਾਸ ਕਿੱਥੋਂ ਹੋਵੇਗਾ?ਰੇਤ ਅਤੇ ਬੱਜਰੀ ਸੋਨੇ ਵਾਂਗ ਮਹਿੰਗੀ ਹੋਈ ਪਈ ਹੈ।ਅੱਛੇ ਦਿਨ ਤੇ ਕਾਲੇ ਧਨ ਬਦਲੇ ਲਹਿਰਾਂ ਬਹਿਰਾਂ 8 ਸਾਲਾਂ ਬਾਦ ਵੀ ਨਜ਼ਰ

ਮੁੱਫਤ ਦਾ ਛਲ਼ਾਵਾ!/ ਐਡਵੋਕੇਟ ਦਰਸ਼ਨ ਸਿੰਘ ਰਿਆੜ Read More »

ਸਿਆਸੀ ਪਾਰਟੀਆਂ ਪੰਜਾਬੀਆਂ/ ਸਿੱਖਾਂ  ਨੂੰ ਮੁਫ਼ਤਖ਼ੋਰੇ ਬਣਾਉਣ ‘ਤੇ ਤੁਲੀਆਂ/ਉਜਾਗਰ ਸਿੰਘ

  ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ, ਸਿਆਸੀ ਤਾਕਤ ਹਾਸਲ ਕਰਨ ਲਈ ਪੰਜਾਬੀਆਂ/ਸਿੱਖਾਂ ਦੀ ਅਣਖ਼ ਨੂੰ ਵੰਗਾਰਕੇ ਲਾਭ ਉਠਾਉਣਾ ਚਾਹੁੰਦੀਆਂ ਹਨ। ਪੰਜਾਬੀ/ ਸਿੱਖ ਸੰਸਾਰ ਵਿੱਚ ਮਿਹਨਤੀ, ਅਣਖ਼ੀ, ਗੈਰਤਮੰਦ ਅਤੇ ਬਹਾਦਰੀ ਕਰਕੇ ਜਾਣੇ ਜਾਂਦੇ ਹਨ। ਪੰਜਾਬ ਦੀ ਪਵਿਤਰ ਧਰਤੀ ਨੂੰ ਗੁਰੂਆਂ ਦੀ ਛੋਹ ਪ੍ਰਾਪਤ ਹੋਣ ਦੇ ਨਾਲ ਪੰਜਾਬੀਆਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿਰਤ ਕਰੋ, ਵੰਡ ਛੱਕੋ ਅਤੇ ਨਾਮ ਜਪੋ ਦੀ ਵਿਚਾਰਧਾਰਾ ਦਿੱਤੀ ਹੈ। ਪੰਜਾਬੀ/ਸਿੱਖ ਇਸ ਵਿਚਾਰਧਾਰਾ ‘ਤੇ ਪਹਿਰਾ ਦਿੰਦੇ ਹੋਏ, ਦੁਨੀਆਂ ਦੇ ਹਰ ਖੇਤਰ ਵਿੱਚ ਮੋਹਰੀ ਦੀ ਭੂਮਿਕਾ ਨਿਭਾ ਰਹੇ ਹਨ। ਕਰੋਨਾ ਕਾਲ ਵਿੱਚ ਲਾਕ ਡਾਊਨ ਦੌਰਾਨ ਆਪਣੀ ਦਸਾਂ ਨਹੁੰਾਂ ਦੀ ਕਿਰਤ ਕਮਾਈ ਵਿੱਚੋਂ ਦਸਵੰਦ ਕੱਢਕੇ ਸੰਸਾਰ ਵਿੱਚ ਲੋੜਵੰਦਾਂ ਨੂੰ ਲੰਗਰ ਛਕਾਏ, ਆਕਸੀਜਨ ਗੈਸ ਸਿੰਲਡਰ ਉਪਲਭਧ ਕਰਵਾਏ, ਇਥੋਂ ਤੱਕ ਕਿ ਜਦੋਂ ਕਰੋਨਾ ਨਾਲ ਮਰਨ ਵਾਲਿਆਂ ਨੂੰ ਪਰਿਵਾਰਿਕ ਮੈਂਬਰਾਂ ਨੇ ਸਸਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਤਾਂ ਪੰਜਾਬੀਆਂ/ਸਿੱਖਾਂ ਨੇ ਇਹ ਜ਼ਿੰਮੇਵਾਰੀ ਨਿਭਾਈ। ਦਿੱਲੀ ਵਿੱਚ ਅਰਵਿੰਦ ਕੇਜਰੀਵਾਲ ਦੀ ਸਰਕਾਰ ਵੀ ਜਦੋਂ ਹੱਥ ਖੜ੍ਹੇ ਕਰ ਗਈ ਤਾਂ ਪੰਜਾਬੀ/ਸਿੱਖ ਅੱਗੇ ਆਏ। ਅਰਵਿੰਦ ਕੇਜਰੀਵਾਲ ਅਜੇ ਵੀ ਪੰਜਾਬੀਆਂ/ਸਿੱਖਾਂ ਦੀ ਅਣਖ਼ ਅਤੇ ਫਰਾਕਦਿਲੀ ਨੂੰ ਸਮਝ ਨਹੀਂ ਸਕੇ? ਪੰਜਾਬੀ/ਸਿੱਖ ਤਾਂ ਮੁਫ਼ਤ ਦੇਣ ਵਾਲੇ ਹਨ, ਲੈਣ ਵਾਲੇ ਨਹੀਂ। ਇਹ ਸਿਰਫ਼ ਗੁਰੂ ਤੋਂ ਮੰਗਦੇ ਹਨ, ਹੋਰ ਕਿਸੇ ਤੋਂ ਮੰਗਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਦੁਨੀਆਂ ਅਤੇ ਭਾਰਤ ਵਿੱਚ ਇਤਨੇ ਮੰਗਤੇ ਹਨ, ਕਦੀਂ ਕਿਸੇ ਨੇ ਕਈ ਪੰਜਾਬੀ/ਸਿੱਖ ਮੰਗਤਾ ਵੇਖਿਆ ਹੈ? ਸਿਆਸੀ ਪਾਰਟੀਆਂ ਨੂੰ ਪੰਜਾਬੀਆਂ/ਸਿੱਖਾਂ ਦੇ ਇਤਿਹਾਸ ਨੂੰ ਪੜ੍ਹਕੇ ਉਨ੍ਹਾਂ ਦੇ ਗੁਣ ਗ੍ਰਹਿਣ ਕਰਨ ਦੀ ਤਕਲੀਫ਼ ਕਰਨੀ ਬਣਦੀ ਹੈ। ਨਾ ਕਿ ਮੁਫ਼ਤਖ਼ੋਰੇ ਬਣਾਉਣ ਬਾਰੇ ਸੋਚਣਾ ਚਾਹੀਦਾ ਹੈ। ਪੰਜਾਬੀਆਂ/ਸਿੱਖਾਂ ਨੂੰ ਵੀ ਅਜਿਹੀਅ ਲੁਭਾਓ ਚਲਾਂ ਤੋਂ ਸੁਚੇਤ ਹੋਣਾ ਚਾਹੀਦਾ ਹੈ। ਐਵੇਂ ਨਾ ਬਿਨਾ ਸੋਚੇ ਸਮਝੇ ਵਕਤੀ ਲਾਭ ਲਈ ਗੁਮਰਾਹ ਹੋ ਜਾਇਓ। ਦੁੱਖ ਇਸ ਗੱਲ ਦਾ ਹੈ ਕਿ ਪੰਥਕ ਕਹਾਉਣ ਵਾਲੀ ਪਾਰਟੀ ਜੋ ਸਿੱਖ ਧਰਮ ਬਾਰੇ ਬਾਖ਼ੂਬੀ ਜਾਣਦੀ ਹੈ, ਉਸਨੇ ਹੀ ਮੰਗਤੇ ਬਣਾਉਣ ਦੀ ਚਾਲ ਸਭ ਤੋਂ ਪਹਿਲਾਂ ਚਲੀ ਸੀ। ਸਿਆਸਤਦਾਨੋ ਵੋਟਾਂ ਵਟੋਰਨ ਲਈ ਪਲਾਹ ਸੋਟੇ ਨਾ ਮਾਰੋ। ਅਸੂਲਾਂ ‘ਤੇ ਅਧਾਰਤ ਸਿਆਸਤ ਕਰੋ। ਕਿਰਤ ਕਰਨ ਦੀ ਵਿਚਾਰਧਾਰਾ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪੰਜਾਬੀਆਂ ਨੂੰ ਦਿੱਤੀ ਸੀ। ਪੰਜਾਬੀ/ਸਿੱਖ ਕਿਰਤ ਕਰਨ ਤੋਂ ਪਿੱਛੇ ਹਟਣ ਵਾਲੇ ਨਹੀਂ ਹਨ, ਸਗੋਂ ਉਹ ਤਾਂ ਪਰਵਾਸ ਵਿੱਚ ਜਾ ਕੇ ਵੀ ਸਖਤ ਮਿਹਨਤ ਕਰਕੇ ਮੱਲਾਂ ਮਾਰ ਰਹੇ ਹਨ। ਸਿਆਸੀ ਪਾਰਟੀਆਂ ਪੰਜਾਬੀਆਂ/ਸਿੱਖਾਂ ਨੂੰ ਕਿਰਤ ਕਰਨ ਦੀ ਥਾਂ ਮੁਫ਼ਤਖ਼ੋਰੇ ਬਣਾਉਣ ਲੱਗ ਪਈਆਂ ਹਨ। ਵੋਟਾਂ ਵਟੋਰਨ ਲਈ ਇਹ ਲੋਕ ਲੁਭਾਊ ਸਕੀਮਾ ਪੰਜਾਬੀਆਂ/ਸਿੱਖਾਂ ਦੀ ਅਣਖ਼ ਨੂੰ ਵੰਗਾਰਨ ਵਾਲੀ ਗੱਲ ਹੈ। ਲੋਕ ਲੁਭਾਊ ਸਕੀਮਾ ਦੇ ਐਲਾਨ ਕਰਨ ਵਿੱਚ ਸਾਰੀਆਂ ਪਾਰਟੀਆਂ ਇਕ ਦੂਜੇ ਤੋਂ ਮੋਹਰੀ ਹੋਣ ਲਈ ਲਟਾ ਪੀਂਘ ਹੋਈਆਂ ਪਈਆਂ ਹਨ। ਉਹ ਪੰਜਾਬੀਆਂ/ਸਿੱਖਾਂ ਨੂੰ ਮੂਰਖ਼ ਸਮਝ ਰਹੀਆਂ ਹਨ। ਉਨ੍ਹਾਂ ਨੂੰ ਮੂੰਹ ਦੀ ਖਾਣੀ ਪਵੇਗੀ। ਪੰਜਾਬੀ ਰਾਜ ਭਾਗ ਅਤੇ ਪ੍ਰਬੰਧ ਵਿਚ ਪਾਰਦਰਸ਼ਤਾ ਚਾਹੁੰਦੇ ਹਨ। ਉਹ ਲਾਲਚੀ ਨਹੀਂ। ਉਹ ਖ੍ਰੀਦੇ ਨਹੀਂ ਜਾ ਸਕਦੇ, ਸਗੋਂ ਉਹ ਤਾਂ ਖ੍ਰੀਦਣ ਵਾਲੇ ਹਨ। ਪੰਜਾਬੀ ਸਿਆਸੀ ਪਾਰਟੀਆਂ ਦੀਆਂ ਇਨ੍ਹਾਂ ਚਾਲਾਂ ਨੂੰ ਬਹੁਤ ਚੰਗੀ ਤਰ੍ਹਾਂ ਸਮਝਦੇ ਹਨ। ਉਹ ਤਾਂ ਆਪਣੇ ਆਪ ਨੂੰ ਪਹਿਲਾਂ ਹੀ ਠੱਗੇ ਮਹਿਸੂਸ ਕਰ ਰਹੇ ਹਨ। ਸਿਅਸਤਦਾਨ ਇਕ ਪਾਸੇ ਮੁਫ਼ਤ ਸਹੂਲਤਾਂ ਦੇ ਕੇ ਦੂਜੇ ਪਾਸੇ ਟੈਕਸ ਲਗਾਕੇ ਪੰਜਾਬ ਦੇ ਲੋਕਾਂ ‘ਤੇ ਹੀ ਭਾਰ ਪਾ ਦਿੰਦੇ ਹਨ। ਸਿਆਸਤਦਾਨਾ ਨੇ ਆਪਣੀਆਂ ਜੇਬਾਂ ਵਿੱਚੋਂ ਤਾਂ ਕੁਝ ਦੇਣਾ ਹੀ ਨਹੀਂ ਹੁੰਦਾ। ਪੰਜਾਬ ਦੇ ਬਜਟ ਵਿੱਚੋਂ ਹੀ ਦਿੰਦੇ ਹਨ। ਭਾਵ ਉਹ ਪਰਜਾ ਦੇ ਕੰਨ ਨੂੰ ਸੱਜੇ ਪਾਸਿਓਂ ਫੜਨ ਦੀ ਥਾਂ ਖੱਬੇ ਪਾਸੇ ਤੋਂ ਫੜਕੇ ਟੈਕਸ ਵਟੋਰ ਲੈਂਦੇ ਹਨ। ਅਰਵਿੰਦ ਕੇਜ਼ਰੀਵਾਲ ਦੀ ਆਮ ਆਦਮੀ ਪਾਰਟੀ ਨੂੰ 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਰਵਾਇਤੀ ਕਾਂਗਰਸ, ਅਕਾਲੀ ਦਲ ਅਤੇ ਬੀ ਜੇ ਪੀ ਦੇ ਬਦਲ ਦੇ ਰੂਪ ਵਿੱਚ ਵੇਖਿਆ ਜਾ ਰਿਹਾ ਸੀ। ਪੰਜਾਬ ਦੇ ਲੋਕ ਬਦਲ ਵੀ ਚਾਹੁੰਦੇ ਸਨ ਪ੍ਰੰਤੂ ਆਪਣੀਆਂ ਗਲਤੀਆਂ ਕਰਕੇ ਆਮ ਆਦਮੀ ਪਾਰਟੀ ਸਰਕਾਰ ਬਣਾਉਣ ਤੋਂ ਖੁੰਝ ਗਈ। ਵਾਅਦੇ ਉਦੋਂ ਵੀ ਲੰਬੇ ਚੌੜੇ ਕੀਤੇ ਸਨ ਪ੍ਰੰਤੂ ਕਾਂਗਰਸ ਪਾਰਟੀ ਆਪਣੇ ਵਾਅਦਿਆਂ ਨਾਲ ਬਾਜ਼ੀ ਮਾਰ ਗਈ ਸੀ। ਹੁਣ ਫਿਰ ਅਰਵਿੰਦ ਕੇਜਰੀਵਾਲ 10 ਦਿਨਾ ਵਿੱਚ ਦੂਜੀ ਵਾਰ ਪੰਜਾਬ ਵਿੱਚ ਗੇੜਾ ਮਾਰ ਗਏ, ਉਹ ਵੀ ਵੋਟਾਂ ਵਟੋਰਨ ਲਈ ਭਰਮਾਉਣ ਆਏ ਸਨ। ਸਾਢੇ ਚਾਰ ਸਾਲ ਪੰਜਾਬ ਨੂੰ ਮੂੰਹ ਨਹੀਂ ਵਿਖਾਇਆ। ਅੰਮਿ੍ਰਤਸਰ ਵਿਖੇ ਸਿੱਖ ਮੁੱਖ ਮੰਤਰੀ ਦੇਣ ਦਾ ਐਲਾਨ ਕਰਕੇ ਪੰਜਾਬੀਆਂ/ਸਿੱਖਾਂ ਵਿੱਚ ਵੰਡੀਆਂ ਪਾਉਣ ਦੀ ਰਾਜਨੀਤੀ ਕਰ ਗਏ। ਚੰਡੀਗੜ੍ਹ ਆ ਕੇ ਸਾਰੇ ਪੰਜਾਬੀਆਂ ਨੂੰ 300 ਯੁਨਿਟ ਬਿਜਲੀ ਮਾਫ਼ ਕਰਨ ਦਾ ਲਾਰਾ ਲਾ ਗਏ। ਬਿਜਲੀ ਦੇ ਬਕਾਇਆ ਬਿਲਾਂ ਨੂੰ ਮਾਫ਼ ਕਰਨ ਦਾ ਐਲਾਨ ਕਰਕੇ ਲੋਕਾਂ ਨੂੰ ਸੰਦੇਸ਼ ਦਿੱਤਾ ਹੈ ਕਿ ਤੁਸੀਂ ਬੇਸ਼ਕ ਬਿਲ ਨਾ ਭਰੋ ਸਾਡੀ ਸਰਕਾਰ ਸਾਰੇ ਬਕਾਇਆ ਮਾਫ ਕਰ ਦੇਵੇਗੀ। ਪੰਜਾਬ ਵਿੱਚ ਸਰਕਾਰ ਬਣਾਉਣ ਦੇ ਖਿਆਲੀ ਪਲਾਓ ਹਨ, ਜੇ ਸਰਕਾਰ ਨਾ ਬਣੀ ਤਾਂ ਏਰੀਅਰ ਕੌਣ ਭਰੇਗਾ, ਜੋ ਜੁਰਮਾਨੇ ਲੱਗ ਕੇ ਬਿਲ ਦੁਗਣੇ ਹੋ ਜਾਣਗੇ। ਮੁੱਖ ਮੰਤਰੀ ਹੋ ਕੇ ਲੋਕਾਂ ਨੂੰ ਕਾਨੂੰਨ ਆਪਣੇ ਹੱਥ ਵਿੱਚ ਲੈਣ ਦੀ ਗੱਲ ਕਰਦੇ ਹੋ। ਪੰਜਾਬ ਰਾਜ ਬਿਜਲੀ ਬੋਰਡ ਤਾਂ ਪਹਿਲਾਂ ਹੀ ਦਿਵਾਲੀਆ ਹੋਣ ਦੇ ਕਿਨਾਰੇ ਪਹੁੰਚਿਆ ਹੋਇਆ ਹੈ। ਦਿੱਲੀ ਵਿੱਚ ਵੀ ਅਰਵਿੰਦ ਕੇਜਰੀਵਾਲ ਦੀ ਸਰਕਾਰ ਨੇ 200 ਯੁਨਿਟ ਮਾਫ ਕੀਤੇ ਹੋਏ ਹਨ, ਉਸ ਸਕੀਮ ਦਾ ਲਾਭ ਵੀ ਦਸਰਫ਼ 5 ਫੀ ਸਦੀ ਲੋਕਾਂ ਨੂੰ ਹੀ ਹੁੰਦਾ ਹੈ ਕਿਉਂਕਿ ਜੇ 200 ਤੋਂ ਇਕ ਯੂਨਿਟ ਵੱਧ ਬਿਲ ਆ ਗਿਆ ਤਾਂ ਸਾਰਾ ਬਿਲ ਦੇਣਾ ਪਵੇਗਾ। ਬਹੁਤ ਘੱਟ ਅਜਿਹੇ ਪਰਿਵਾਰ ਹਨ, ਜਿਨ੍ਹਾਂ ਦੀਆਂ ਲੋੜਾਂ 200 ਨਾਲ ਪੂਰੀਆਂ ਹੋ ਜਾਂਦੀਆਂ ਹਨ। ਇਸੇ ਤਰ੍ਹਾਂ ਪੰਜਾਬ ਵਿੱਚ ਹੋਵੇਗਾ। ਪੰਜਾਬ ਵਿੱਚ 200 ਯੁਨਿਟ ਪਹਿਲਾਂ ਹੀ ਬਾਦਲ ਸਰਕਾਰ ਨੇ ਅਨੁਸੂਚਿਤ ਜਾਤੀਆਂ ਅਤੇ ਗ਼ਰੀਬੀ ਰੇਖਾ ਤੋਂਹੇਠਾਂ ਰਹਿਣ ਵਾਲੇ ਲੋਕਾਂ ਦੀ ਮਾਫ ਕੀਤੀ ਹੋਈ ਹੈ। ਪੰਜਾਬ ਦੇ ਲੋਕ ਤਾਂ ਦਿੱਲੀ ਦੇ ਲੋਕਾਂ ਨਾਲੋਂ ਬਿਹਤਰ ਪੋਜੀਸ਼ਨ ਵਿੱਚ ਹਨ। ਉਨ੍ਹਾਂ ਦੀਆਂ ਲੋੜਾਂ ਤਾਂ 500 ਯੁਨਿਟਾਂ ਵੀ ਪੂਰੀਆਂ ਨਹੀਂ ਕਰਦੀਆਂ। ਰਾਜਿੰਦਰ ਕੌਰ ਭੱਠਲ ਜਦੋਂ 1996 ਵਿੱਚ ਪੰਜਾਬ ਦੇ ਮੁੱਖ ਮੰਤਰੀ ਬਣੇ ਸਨ ਤਾਂ ਉਨ੍ਹਾਂ ਨੇ ਤਜ਼ਵੀਜ ਬਣਾਈ ਸੀ ਕਿ 5 ਏਕੜ ਜ਼ਮੀਨ ਦੇ ਮਾਲਕ ਕਿਸਾਨਾ ਦੀਆਂ ਮੋਟਰਾਂ ਦੇ ਬਿਜਲੀ ਦੇ ਬਿਲ ਮਾਫ ਕੀਤੇ ਜਾਣਗੇ। ਪਰਕਾਸ਼ ਸਿੰਘ ਬਾਦਲ ਨੇ ਉਨ੍ਹਾਂ ਦੇ ਐਲਾਨ ਤੋਂ ਪਹਿਲਾਂ ਹੀ ਉਨ੍ਹਾਂ ਦੀ ਸਰਕਾਰ ਆਉਣ ‘ਤੇ ਸਾਰੇ ਕਿਸਾਨਾ ਨੂੰ ਮੁਫਤ ਬਿਜਲੀ ਦੇਣ ਦਾ ਐਲਾਨ ਕਰ ਦਿੱਤਾ ਸੀ। ਉਦੋਂ ਵੀ ਕਿਸਾਨਾ ਨੇ ਕਿਹਾ ਸੀ ਕਿ ਸਾਨੂੰ ਬਿਜਲੀ 24 ਘੰਟੇ ਦਿੱਤੀ ਜਾਵੇ ਪ੍ਰੰਤੂ ਮੁਫ਼ਤ ਨਹੀਂ। ਪਰਕਾਸ਼ ਸਿੰਘ ਬਾਦਲ ਨੇ ਤਾਂ ਇਸ ਤੋਂ ਬਾਅਦ ਆਟਾ ਦਾਲ ਦੇਣ ਦਾ ਐਲਾਨ ਵੀ ਕਰ ਦਿੱਤਾ ਸੀ। ਸਕੂਲਾਂ ਵਿੱਚ ਪੜ੍ਹ ਰਹੀਆਂ ਲੜਕੀਆਂ ਨੂੰ ਮੁਫ਼ਤ ਸਾਈਕਲ ਦਿੱਤੇ ਗਏ। ਕੈਪਟਨ ਅਮਰਿੰਦਰ ਸਿੰਘ ਜਦੋਂ 2002 ਵਿੱਚ ਮੁੱਖ ਮੰਤਰੀ ਬਣੇ ਸਨ ਤਾਂ ਉਨ੍ਹਾਂ ਨੇ ਮੁਫ਼ਤ ਬਿਜਲੀ ਵਾਪਸ ਲੈਣ ਬਾਰੇ ਵਿਚਾਰ ਵਟਾਂਦਰਾ ਆਪਣੇ ਮੰਤਰੀਆਂ ਨਾਲ ਕੀਤਾ ਸੀ ਪ੍ਰੰਤੂ ਕਾਂਗਰਸ ਹਾਈ ਕਮਾਂਡ ਦੇ ਕਹਿਣ ‘ਤੇ ਉਨ੍ਹਾਂ ਜਾਰੀ ਰਹਿਣ ਦਿੱਤੀ ਪ੍ਰੰਤੂ ਜਦੋਂ 2017 ਦੀ ਚੋਣ ਦਾ ਮੈਨੀਫ਼ੈਸਟੋ ਬਣਾਇਆ ਉਸ ਵਿੱਚ ਹੋਰ ਬਹੁਤ ਚੀਜ਼ਾਂ ਮੁਫ਼ਤ ਦੇਣ ਦੇ ਐਲਾਨ ਕਰ ਦਿੱਤਾ। ਜਿਨ੍ਹਾਂ ਵਿਚ ਖੰਡ, ਮੋਬਾਈਲ, ਕਰਜ਼ੇ ਮਾਫ ਕਰਨ ਦੇ ਵਾਅਦੇ ਆਦਿ ਸ਼ਾਮਲ ਸਨ। ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਬੱਸਾਂ ਵਿੱਚ ਇਸਤਰੀਆਂ ਦੇ ਸਫਰ ਨੂੰ ਮੁਫ਼ਤ ਕਰ ਦਿੱਤਾ। ਸੋਚਣ ਵਾਲੀ ਗੱਲ ਹੈ ਕਿ

ਸਿਆਸੀ ਪਾਰਟੀਆਂ ਪੰਜਾਬੀਆਂ/ ਸਿੱਖਾਂ  ਨੂੰ ਮੁਫ਼ਤਖ਼ੋਰੇ ਬਣਾਉਣ ‘ਤੇ ਤੁਲੀਆਂ/ਉਜਾਗਰ ਸਿੰਘ Read More »