ਲੋਕਾਂ ਨੂੰ ਮੁਫਤ ਖੋਰੇ ਨਾ ਬਣਾਉਣ ਰਾਜਨੀਤਕ ਪਾਰਟੀਆਂ / ਬਲਤੇਜ ਸੰਧੂ

ਵਿਧਾਨ ਸਭਾ 2022 ਦੀਆਂ ਚੋਣਾਂ ਨਜ਼ਦੀਕ ਹੋਣ ਕਰਕੇ ਹਰੇਕ ਰਾਜਨੀਤਕ ਪਾਰਟੀ ਸੱਤਾ ਵਿੱਚ ਆਉਣ ਲਈ ਲੋਕਾਂ ਨੂੰ ਵੱਖੋ-ਵੱਖ ਢੰਗ ਤਰੀਕਿਆਂ ਨਾਲ ਭਰਮਾਉਣ ਵਿੱਚ ਲੱਗੀ ਹੋਈ ਹੈ। ਹਾਲਾਂਕਿ ਇਹ ਵਾਅਦੇ ਬਰਸਾਤੀ ਡੱਡੂਆ ਵਰਗੇ ਹੁੰਦੇ ਹਨ ਜਾ ਕਹਿ ਲਓ ਕਿ ਕੇਵਲ ਮਿੱਠੀਆਂ ਗੋਲੀਆਂ ਹੀ ਹੁੰਦੀਆਂ ਹਨ। ਜਿੰਨ੍ਹਾਂ ਦਾ ਸਵਾਦ ਜਨਤਾ ਨੂੰ ਵੋਟਾਂ ਵੇਲੇ ਖੂਬ ਚਖਾਇਆ ਜਾਂਦਾ ਹੈ ਪਰ ਸੱਤਾ ਵਿੱਚ ਆਉਣ ਤੋਂ ਬਾਅਦ ਇਹ ਵਾਅਦੇ ਅਤੇ ਲੀਡਰ ਰਫੂਚੱਕਰ ਹੋ ਜਾਂਦੇ ਹਨ। ਨਾ ਹੀ ਇਹ ਵਾਅਦੇ ਪੂਰੇ ਕੀਤੇ ਜਾਂਦੇ ਹਨ ਅਤੇ ਨਾ ਹੀ ਵਾਅਦੇ ਕਰਨ ਵਾਲੇ ਲੀਡਰ ਲੱਭ ਦੇ ਹਨ। ਹੁਣ ਚੋਣਾਂ ਨਜ਼ਦੀਕ ਹੋਣ ਕਾਰਨ ਹਰੇਕ ਸਿਆਸੀ ਪਾਰਟੀ ਅਤੇ ਆਗੂ ਲੋਕਾਂ ਨੂੰ ਆਪਣੇ ਵੱਲ ਖਿੱਚਣ ਲਈ ਲੱਗੇ ਹੋਏ ਨੇ ਕੋਈ ਪਿਛਲੀ ਵਾਰ ਦੀ ਤਰ੍ਹਾਂ ਮੁਫ਼ਤ ਸਮਾਰਟ ਫੋਨ ਦੇਣ ਦਾ ਰਾਗ ਅਲਾਪੇਗਾ ਕੋਈ ਕਈ ਕਈ ਸੌ ਯੂਨਿਟ ਮੁਫ਼ਤ ਬਿਜਲੀ ਦੇਣ ਦਾ ਵਾਅਦਾ ਕਰ ਰਹੇ ਨੇ ਕੋਈ ਬੇਰੁਜਗਾਰ ਨੌਜਵਾਨਾਂ ਨੂੰ ਸਿਰਫ ਕਾਗਜ਼ਾਂ ਵਿੱਚ ਨੌਕਰੀਆਂ ਦਿੰਦਾ ਦਿਖਾਈ ਦੇ ਰਿਹਾ ਅਤੇ ਕੋਈ ਪਾਰਟੀ ਮੁਫ਼ਤ ਆਟਾ ਦਾਲ ਵਰਗੀਆਂ ਸਕੀਮਾਂ ਦੇਣ ਵਿੱਚ ਲੱਗਿਆ ਹੋਇਆ ਹੈ। ਸਾਡੀ ਏਨਾ ਸਿਆਸੀ ਲੀਡਰਾਂ ਨੂੰ ਅਪੀਲ ਹੈ। ਜੇ ਕੁਝ ਸੱਚਮੁੱਚ ਹੀ ਦੇਣਾ ਚਾਹੁੰਦੇ ਹੋ ਤਾਂ ਬੇਰੁਜਗਾਰ ਨੌਜਵਾਨ ਮੁੰਡੇ-ਕੁੜੀਆਂ ਨੂੰ ਹਕੀਕਤ ਵਿੱਚ ਪੱਕਾ ਗਾਰੰਟੀਸੁਦਾ ਰੋਜ਼ਗਾਰ ਮੁਹੱਈਆ ਕਰਵਾਉਣ, ਕਸਬਿਆਂ ਮੁਹੱਲਿਆਂ ਪਿੰਡਾਂ ਆਦਿ ਦੀਆਂ ਗਲੀਆਂ ਨਾਲੀਆਂ ਵੱਲ ਧਿਆਨ ਦੇਵੋ ਹਰ ਪਿੰਡ-ਪਿੰਡ ਸ਼ਹਿਰ ਕਸਬਿਆਂ ਵਿੱਚ ਸਿਹਤ ਸਹੂਲਤਾਂ ਅਤੇ ਪੜਾਈ ਨੂੰ ਖਾਸ ਤਵੱਜੋਂ ਦਿੱਤੀ ਜਾਵੇ। ਸਾਨੂੰ ਲੱਕ ਤੋੜਵੀਂ ਮਹਿੰਗਾਈ ਤੋਂ ਬਚਾਉਣ ਲਈ ਮਹਿੰਗਾਈ ਤੋਂ ਰਾਹਤ ਦਿੱਤੀ ਜਾਵੇ ਨਾ ਕਿ ਜਨਤਾ ਨੂੰ ਆਪਣੇ ਚੋਣ ਮਨੋਰਥ ਪੱਤਰ ਜਾ ਕਾਨਫਰੰਸਾਂ ਵਿੱਚ ਮੁਫ਼ਤ ਚੀਜਾਂ ਦੇਣ ਦੀ ਗੱਲ ਕਰਕੇ ਸਾਨੂੰ ਮੁਫ਼ਤ ਖੋਰੇ ਬਣਾਉਣ ਦੀ ਕੋਸ਼ਿਸ਼ ਕੀਤੀ ਜਾਵੇ। ਜੇਕਰ ਵਾਕਿਆਂ ਹੀ ਪੰਜਾਬ ਦੇ ਲੀਡਰ ਪੰਜਾਬ ਦਾ ਪੰਜਾਬ ਵਾਸੀਆਂ ਦਾ ਦਿਲੋਂ ਭਲਾ ਕਰਨਾ ਚਾਹੁੰਦੇ ਹਨ ਤਾਂ ਝੂਠੀ ਅੱਤ ਦਰਜੇ ਦੀ ਘਟੀਆਂ ਸਿਆਸਤ ਅਤੇ ਬਿਆਨਬਾਜ਼ੀ ਤੋਂ ਗੁਰੇਜ਼ ਕਰਨ ਅਤੇ ਵੱਧ ਤੋਂ ਵੱਧ ਆਮ ਲੋਕਾਂ ਦੀ ਭਲਾਈ ਦੇ ਕੰਮ ਕਰਨ।।
ਬਲਤੇਜ ਸੰਧੂ ਬੁਰਜ ਲੱਧਾ
    ਜ਼ਿਲਾ ਬਠਿੰਡਾ
ਸਾਂਝਾ ਕਰੋ

ਪੜ੍ਹੋ

ਕੇਂਦਰੀ ਰਾਜ ਮੰਤਰੀ ਤੋਖਨ ਸਾਹੂ ਨੇ ਖੁਦ

– ਪੰਜਾਬ ਦੇ ਕਿਸਾਨਾਂ ਨੂੰ ਝੋਨੇ ਦੀ ਖੇਤੀ ਵਿੱਚੋਂ ਬਾਹਰ...