admin

ਪੰਜਾਬ ਯੂਨੀਵਰਸਿਟੀ  ਨੂੰ ਪੰਜਾਬ ਨਾਲ਼ੋਂ ਤੋੜਣ ਦੀਆਂ ਕੋਸ਼ਿਸ਼ਾਂ

  ਚੰਡੀਗੜ੍ਹ, 13 ਜੁਲਾਈ( ਏ.ਡੀ.ਪੀ. ਨਿਊਜ਼)-  ਹੁਣ ‘ਗਵਰਨੈਂਸ ਰਿਫਾਰਮਸ’ ਦੇ ਨਾਂ ‘ਤੇ ਪੰਜਾਬ ਯੂਨੀਵਰਸਿਟੀ ਵਿੱਚੋਂ ਪੰਜਾਬ ਨੂੰ ਬਾਹਰ ਕੱਢਣ ਦੀ ਸਾਜਿਸ਼ ਹੋ ਰਹੀ ਹੈ ਤੇ ਜੇ ‘ਕੈਪਟਨ’ ਸਾਹਬ ਇਵੇਂ ਹੀ ਅਵੇਸਲੇ ਰਹੇ, ਹੋਰ 15 ਦਿਨ ਵਿੱਚ ਪੰਜਾਬੀ ਇਸ ਯੂਨੀਵਰਸਿਟੀ ਨੂੰ ਵੇਖ ਕੇ ਸਿਰਫ਼ ਹਉਕੇ ਹੀ ਭਰਿਆ ਕਰਨਗੇ, ਜਿਵੇਂ ਚੰਡੀਗੜ੍ਹ ਨੂੰ ਵੇਖ ਕੇ ਭਰਦੇ ਹਨ। ਪਿਛਲੇ ਕਈ ਮਹੀਨੇ ਤੋਂ ਵੀਸੀ ਰਾਜਕੁਮਾਰ ਨੇ ਸੈਨੇਟ ਤੇ ਸਿੰਡੀਕੇਟ ਦੇ ਇਲੈਕਸ਼ਨ ਨਹੀਂ ਹੋਣ ਦਿੱਤੇ। ਜਦ ਮੈਂਬਰਾਂ ਦੀ ਰਿਟ ‘ਤੇ ਹਾਈਕੋਰਟ ਨੇ ਚੋਣਾਂ ਦਾ ਆਦੇਸ਼ ਦਿੱਤਾ ਤਾਂ ਕਰੋਨਾ ਦੇ ਨਾਂ ‘ਤੇ ਰੋਕ ਲਿਆ ਗਿਆ। ਹੁਣ ਅਗਲੀ ਸੁਣਵਾਈ ਤੋਂ ਸਿਰਫ਼ 6 ਦਿਨ ਪਹਿਲਾਂ ਇਹ ਰਿਪੋਰਟ ਪਾਸ ਕਰਾਉਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਨੇ। ਇਹ ਵਿਚਾਰ ਚੰਡੀਗੜ੍ਹ ਦੇ ਬੁੱਧੀਜੀਵੀਆਂ ਨੇ ਪ੍ਰਗਟ ਕੀਤੇ ਹਨ। ਉਹਨਾ ਕਿਹਾ ਕਿ ਰਿਫਾਰਮਸ ਕੁਝ ਨਹੀਂ, ਸੈਨੇਟ ‘ਤੇ ਸਿੰਡੀਕੇਟ (ਜਿਹੜੀ ਕਿ ਪੰਜਾਬ ਦੇ ਅਧਿਆਪਕ ਅਤੇ ਯੂਨੀਵਰਸਿਟੀ ਦੇ ਪੁਰਾਣੇ ਵਿਦਿਆਰਥੀ ਚੁਣ ਕੇ ਭੇਜਦੇ ਹਨ) ਦੇ ਹੱਥ ਵੱਢ ਕੇ ਸਾਰੇ ਅਧਿਕਾਰ ਵਾਈਸ ਚਾਂਸਲਰ ਨੂੰ ਦੇਣ ਦੀ ਸਾਜਿਸ਼ ਹੈ। ਹੁਣ ਬਹੁਤਾ ਕਰਕੇ ਉਹੀ ਆਪਣੀ ਮਰਜ਼ੀ ਦੇ ਮੈਂਬਰਾਂ ਨੂੰ ਨੌਮੀਨੇਟ ਕਰੇਗਾ। ਤੇ ਉਹ ਕਿਨ੍ਹਾਂ ਨੂੰ ਮੈਂਬਰ ਨੌਮੀਨੇਟ ਕਰੇਗਾ, ਇਸ ਗੱਲ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਪਿਛਲੇ ਤਿੰਨ ਸਾਲਾਂ ਵਿੱਚ ਯੂਨੀਵਰਸਿਟੀ ਵਿੱਚ ਸ਼ਰੇਆਮ ‘ਐਂਟੀ-ਪੰਜਾਬੀ’ ਮਾਹੌਲ ਹੈ। ਹੋਰ ਤੇ ਹੋਰ ਭਾਸਕਰ ਅਖਬਾਰ ਦੀ ਖਬਰ ਮੁਤਾਬਿਕ ਇਨ੍ਹਾਂ ਰਿਫਾਰਮਸ ਦੇ ਰਾਹੀਂ ਤਾਂ ਪੰਜਾਬ ਦੇ ਬਹੁਤੇ ਕਾਲਜ ਹੀ ਪੰਜਾਬ ਯੂਨੀਵਰਸਿਟੀ ਨਾਲੋਂ ਤੋੜ ਦਿੱਤੇ ਜਾਣਗੇ। ਹਾਲਾਂਕਿ ਕੈਪਟਨ ਸਰਕਾਰ ਨੇ ਇਨ੍ਹਾਂ ਸੁਧਾਰਾਂ ਵਿੱਚ ਕੁਝ ਬਦਲਾਵਾਂ ਦੀ ਮੰਗ ਕੀਤੀ ਹੈ ਪਰ ਡਰ ਹੈ, ਉਵੇਂ ਨਾ ਕੀਤੀ ਹੋਵੇ ਜਿਵੇਂ ਕਿਸਾਨ ਬਿਲਾਂ ਵਿੱਚ ਕੀਤੀ ਸੀ। ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਨੂੰ ਬੇਨਤੀ ਕੀਤੀ ਹੈ ਕਿ ਬਾਕੀ ਦੇ ਮਸਲੇ ਆਪਣੀ ਥਾਂ ਹਨ, ਇਹ ਵੀ ਪੰਜਾਬ ਦਾ ਇੱਕ ਅਹਿਮ ਮਸਲਾ ਹੈ। ਇਸ ਲਈ ਉਹ ਪਾਰਟੀਬਾਜ਼ੀ ਤੋਂ ਉੱਤੇ ਉੱਠ ਕੇ ਇੱਕ ਵਾਰ ਇੱਧਰ ਵੀ ਧਿਆਨ ਮਾਰਨ। ਬਾਅਦ ਵਿੱਚ ਉਨ੍ਹਾਂ ਦੇ ਬਿਆਨ ਕਿਸੇ ਕੰਮ ਨਹੀਂ ਆਉਣੇ। ਪੰਜਾਬ ਨਾਲ ਸਬੰਧਿਤ ਉਨ੍ਹਾਂ ਸਾਰੇ ਸੈਨੇਟ ਅਤੇ ਸਿੰਡੀਕੇਟ ਮੈਂਬਰਾਂ, ਜਿਨ੍ਹਾਂ ਨੇ ਸਾਰੀ ਉਮਰ ਇਸ ਯੂਨੀਵਰਸਿਟੀ ਦੇ ਸਿਰ ਤੇ ਇੱਜਤ ਮਾਣੀ ਹੈ, ਨੂੰ ਵੀ ਸਲਾਹ ਹੈ ਕਿ ਜੇ ਉਨ੍ਹਾਂ ਨੂੰ ਮਾੜੀ-ਮੋਟੀ ਸ਼ਰਮ ਹੈ, ਉਹ ਆ ਕੇ ਯੂਨੀਵਰਸਿਟੀ ਬੈਠਣ। ਜੇ ਕਿਸਾਨ ਕੇਂਦਰ ਸਰਕਾਰ ਦਾ ਰੱਥ ਰੋਕ ਸਕਦੇ ਹਨ, ਉਹ ਇੰਨਾ ਵੀ ਨਹੀਂ ਕਰ ਸਕਦੇ?

ਪੰਜਾਬ ਯੂਨੀਵਰਸਿਟੀ  ਨੂੰ ਪੰਜਾਬ ਨਾਲ਼ੋਂ ਤੋੜਣ ਦੀਆਂ ਕੋਸ਼ਿਸ਼ਾਂ Read More »

ਕੌਂਸਲ ਆਫ ਡਿਪਲੋਮਾ ਇੰਜੀਨੀਅਰਜ਼ ਵੱਲੋਂ ਆਪਸ਼ਨ ਫਾਰਮ ਨਾ ਭਰਨ ਦਾ ਫੈਸਲਾ

ਫਗਵਾੜਾ 13 ਜੁਲਾਈ 2021 ( ਏ.ਡੀ.ਪੀ. ਨਿਊਜ਼) ਪੰਜਾਬ ਸਰਕਾਰ ਦੇ ਸਰਕਾਰੀ/ਅਰਧ ਸਰਕਾਰੀ ਵਿਭਾਗਾਂ/ਬੋਰਡਾਂ/ ਕਾਰਪੋਰੇਸ਼ਨਾ/ਸਥਾਨਕ ਸਰਕਾਰ ਵਿਭਾਗ/ ਯੂਨੀਵਰਸਿਟੀਆਂ ਅਤੇ ਹੋਰ ਤਕਨੀਕੀ ਅਦਾਰਿਆਂ ਆਦਿ ਵਿੱਚ ਸੇਵਾਵਾਂ ਨਿਭਾ ਰਹੇ ਜੂਨੀਅਰ ਇੰਜੀਨੀਅਰਜ਼ / ਸਹਾਇਕ ਇੰਜੀਨੀਅਰਜ਼/ਉਪ ਮੰਡਲ ਇੰਜੀਨੀਅਰਜ / ਅਫਸਰਜ਼ (ਪਦ -ਉੱਨਤ) ਦੀ ਪ੍ਰਤੀਨਿਧ ਜਮਾਤ ਕੌਂਸਲ ਆਫ ਡਿਪਲੋਮਾ ਇੰਜੀਨੀਅਰਜ਼ , ਪੰਜਾਬ, ਹਿਮਾਚਲ ਪ੍ਰਦੇਸ਼ ਚੰਡੀਗੜ੍ਹ (ਯੂ. ਟੀ) ਹਰਿਆਣਾ ਅਤੇ ਜੰਮੂ ਤੇ ਕਸ਼ਮੀਰ ਦੇ ਨੇਤਾਵਾਂ ਇੰਜ:ਮਨਜਿੰਦਰ ਸਿੰਘ ਮੱਤੇਨੰਗਲ (ਚੇਅਰਮੈਨ) ਇੰਜ:ਸੁਖਵਿੰਦਰ ਸਿੰਘ ਬਾਂਗੋਬਾਨੀ ( ਸਕੱਤਰ ਜਨਰਲ) ਇੰਜ:ਦਿਲਪ੍ਰੀਤ ਸਿੰਘ ਲੋਹਟ (ਸੀਨੀਅਰ ਵਾਈਸ ਚੇਅਰਮੈਨ) ਇੰਜ:ਹਰਮਨਜੀਤ ਸਿੰਘ ਧਾਲੀਵਾਲ (ਵਾਈਸ ਚੇਅਰਮੈਨ) ਵੱਲੋਂ ਜਾਰੀ ਬਿਆਨ ਰਾਹੀਂ ਕਿਹਾ ਗਿਆ ਕਿ ਕੌਸਲ ਆਫ ਡਿਪਲੋਮਾ ਇੰਜੀਨੀਅਰਜ਼ ਵੱਲੋਂ ਪਟਿਆਲਾ ਵਿਖੇ ਮਿਤੀ 07 ਜੁਲਾਈ ਨੂੰ ਜੱਥੇਬੰਦੀ ਦੀਆਂ ਜਾਇਜ ਤੇ ਹੱਕੀ ਮੰਗਾਂ ਨੂੰ ਲਾਗੂ ਕਰਵਾਉਣ ਲਈ ਦਿੱਤੇ ਗਏ ਸਾਂਤਮਈ ਸੂਬਾ ਪੱਧਰੀ ਰੋਸ ਧਰਨਾ ਵਿੱਚ ਸਰਬਸੰਮਤੀ ਨਾਲ ਕੀਤੇ ਗਏ ਫੈਸਲੇ ਅਨੁਸਾਰ ਪੰਜਾਬ ਸਰਕਾਰ ਦੇ ਵਿੱਤ ਵਿਭਾਗ ਵੱਲੋਂ ਮੁਲਾਜ਼ਮਤ ਮਾਰੂ ਨੀਤੀਆਂ ਤਹਿਤ ਮਨਮਾਨੇ ਢੰਗ ਨਾਲ਼ ਜਾਰੀ ਨੋਟੀਫਿਕੇਸ਼ਨ ਦੇ ਵਿਰੋਧ ਕਰਨ ਦਾ ਫੈਸਲਾ ਕੀਤਾ ਗਿਆ ਹੈ ਕਿ ਪੰਜਾਬ ਰਾਜ ਵਿੱਚ ਸੇਵਾ ਨਿਭਾ ਰਹੇ ਕਿਸੇ ਵੀ ਜੂਨੀਅਰ ਇੰਜੀਨੀਅਰ/ਸਹਾਇਕ ਇੰਜੀਨੀਅਰ/ਉਪ ਮੰਡਲ ਇੰਜੀਨੀਅਰ/ਅਫਸਰ-ਪਦ ਉੱਨਤ ਵੱਲੋਂ ਜੱਥੇਬੰਦੀ ਦੀਆਂ ਜਾਇਜ ਤੇ ਵਾਜਿਬ ਮੰਗਾਂ ਦੇ ਹੱਲ ਹੋਣ ਤੱਕ ਤਨਖ਼ਾਹਾ ਸਬੰਧੀ ਕੋਈ ਵੀ ਆਪਸ਼ਨ ਨਹੀਂ ਦਿੱਤੀ ਜਾਵੇਗੀ। ਵੱਖ-2 ਰਾਜਾਂ ਦੀਆਂ ਇੰਜੀਨੀਅਰਜ਼ ਐਸ਼ੋਸੀਏਸ਼ਨਾਂ ਜਿਵੇਂ ਕਿ ਚੰਡੀਗੜ੍ਹ (ਯੂ ਟੀ) ਹਿਮਾਚਲ ਪ੍ਰਦੇਸ਼,ਹਰਿਆਣਾ ਅਤੇ ਜੰਮੂ ਤੇ ਕਸ਼ਮੀਰ ਇਕਾਈਆਂ ਵੱਲੋਂ ਕੌਸਲ ਆਫ ਡਿਪਲੋਮਾ ਇੰਜੀਨੀਅਰਜ਼ ਵੱਲੋਂ ਹੱਕੀ ਤੇ ਜਾਇਜ ਮੰਗਾਂ ਨੂੰ ਲਾਗੂ ਕਰਵਾਉਣ ਲਈ ਕੀਤੇ ਜਾ ਰਹੇ ਸਾਂਤਮਈ ਸ਼ਘੰਰਸ਼ ਦੀ ਹਮਾਇਤ ਕਰਨ ਫੈਸਲਾ ਕਰਦੇ ਹੋਏ ਪੰਜਾਬ ਦੇ ਇੰਜੀਨੀਅਰਜ਼ ਸਾਥੀਆਂ ਨਾਲ ਸਘੰਰਸ ਵਿੱਚ ਹਰ ਤਰ੍ਹਾਂ ਦਾ ਸਹਿਯੋਗ ਕਰਨ ਦਾ ਫੈਸਲਾ ਕੀਤਾ ਗਿਆ ਹੈ।

ਕੌਂਸਲ ਆਫ ਡਿਪਲੋਮਾ ਇੰਜੀਨੀਅਰਜ਼ ਵੱਲੋਂ ਆਪਸ਼ਨ ਫਾਰਮ ਨਾ ਭਰਨ ਦਾ ਫੈਸਲਾ Read More »

ਗ਼ਜ਼ਲ/ਚਾਹੇ ਦੁੱਖਾਂ ਵਿੱਚ/ਮਹਿੰਦਰ ਸਿੰਘ ਮਾਨ

ਚਾਹੇ ਦੁੱਖਾਂ ਵਿੱਚ ਫਸੀ ਸਾਡੀ ਜਾਨ ਹੈ , ਫਿਰ ਵੀ ਸਾਡੇ ਹੋਠਾਂ ਉੱਤੇ ਮੁਸਕਾਨ ਹੈ । ਰਹਿੰਦੇ ਹਾਂ ਚੜ੍ਹਦੀ ਕਲਾ ਦੇ ਵਿੱਚ ਹਰ ਸਮੇਂ , ਦੋਸਤੋ , ਸਾਡੀ ਤਾਂ ਇਹ ਹੀ ਪਹਿਚਾਨ ਹੈ । ਮੰਗ ਕੇ ਖਾਂਦੇ ਨੇ ਕੇਵਲ ਬੇਗੈਰਤੇ , ਕੰਮ ਕਰਕੇ ਖਾਣ ਵਿੱਚ ਸਾਡੀ ਸ਼ਾਨ ਹੈ । ਕੱਠੇ ਰਹਿ ਕੇ ਕੁਝ ਨਹੀਂ ਸਾਡਾ ਵਿਗੜਨਾ , ਕੱਲੇ ਕੱਲੇ ਰਹਿ ਕੇ ਹੋਣਾ ਨੁਕਸਾਨ ਹੈ । ਸਮਝਦੈ ਜੋ ਕਾਮਿਆਂ ਨੂੰ ਆਪਣੇ ਜਹੇ , ਉਹ ਉਨ੍ਹਾਂ ਨੂੰ ਲੱਗਦਾ ਅੱਛਾ ਇਨਸਾਨ ਹੈ । ਲੋਕ ਉਸ ਅਫ਼ਸਰ ਦਾ ਕਰਦੇ ਸਤਿਕਾਰ ਨੇ , ਜਿਸ ਨੂੰ ਦਫ਼ਤਰ ਵਿੱਚ ਮਿਲਣਾ ਆਸਾਨ ਹੈ । ਪੜ੍ਹਦੇ ਨੇ ਉਹ ਸ਼ੌਕ ਨਾ’ ਉਸ ਦੇ ਸ਼ਿਅਰਾਂ ਨੂੰ , ਪਾਠਕਾਂ ਨੂੰ ਜਿਹੜਾ ਸ਼ਾਇਰ ਪਰਵਾਨ ਹੈ । ***** ਪੀੜਾਂ ਹਿੰਮਤ ਨਾਲ/ਗ਼ਜ਼ਲ ਪੀੜਾਂ ਹਿੰਮਤ ਨਾਲ ਜੋ ਨੇ ਜਰਦੀਆਂ , ਮੌਤ ਤੋਂ ਉਹ ਜ਼ਿੰਦਾਂ ਕਦ ਨੇ ਡਰਦੀਆਂ । ਮਿਹਨਤੀ ਤੇ ਸਾਹਸੀ ਆਦਮੀਆਂ ਦਾ , ਦੋਸਤੋ, ਜਿੱਤਾਂ ਨੇ ਪਾਣੀ ਭਰਦੀਆਂ । ਜ਼ਾਲਮਾਂ ਦੇ ਅੱਗੇ ਜੋ ਨਾ ਝੁਕਦੀਆਂ, ਯਾਰੋ, ਉਹ ਕੌਮਾਂ ਕਦੇ ਨ੍ਹੀ ਮਰਦੀਆਂ । ਹਾਲੇ ਵੀ ਮਾਂ-ਬਾਪ ਲੋਚਣ ਪੁੱਤਾਂ ਨੂੰ, ਤਾਂ ਹੀ ਕੁੱਖਾਂ ਵਿਚ ਧੀਆਂ ਨੇ ਮਰਦੀਆਂ । ਜੇ ਤੁਸੀਂ ਟਹਿਣੀ ਤੋਂ ਫੁਲ ਨਾ ਤੋੜਦੇ, ਤਾਂ ਇਨ੍ਹਾਂ ਵਿੱਚੋਂ ਨਾ ਮਹਿਕਾਂ ਮਰਦੀਆਂ। ਕੱਟੀ ਜਾਵੇ ਬੰਦਾ ਉਹ ਹੀ ਟਹਿਣੀਆਂ, ਛਾਵਾਂ ਧੁਪ ਵਿਚ ਉਸ ਨੂੰ ਜੋ ਨੇ ਕਰਦੀਆਂ। ਮਾਨ ਮਹਿੰਗੇ ਨਸ਼ਿਆਂ ਨੂੰ ਜੋ ਲਗ ਗਏ, ਉਹ ਗੁਆ ਬੈਠੇ ਜ਼ਮੀਨਾਂ ਘਰਦੀਆਂ। ਮਹਿੰਦਰ ਸਿੰਘ ਮਾਨ ਸਲੋਹ ਰੋਡ ਨੇੜੇ ਐਮ. ਐਲ. ਏ. ਰਿਹਾਇਸ਼ ਨਵਾਂ ਸ਼ਹਿਰ(9915803554)

ਗ਼ਜ਼ਲ/ਚਾਹੇ ਦੁੱਖਾਂ ਵਿੱਚ/ਮਹਿੰਦਰ ਸਿੰਘ ਮਾਨ Read More »

ਪੁਸਤਕ ਸਮੀਖਿਆ / “ਵਲਾਇਤੋਂ ਨਿਕ-ਸੁਕ”/ ਪ੍ਰੋ: ਰਣਜੀਤ ਧੀਰ

ਪੁਸਤਕ ਦਾ ਨਾਮ:-       ਵਲਾਇਤੋਂ ਨਿਕ-ਸੁਕ ਲੇਖਕ ਦਾ ਨਾਮ:-         ਪ੍ਰੋ: ਰਣਜੀਤ ਧੀਰ ਪਬਲਿਸ਼ਰ:-              ਨਵਯੁਗ ਪਬਲਿਸ਼ਰਜ਼, ਦਿੱਲੀ ਕੀਮਤ:-                  350/- ਰਪਏ ਪ੍ਰੋ: ਰਣਜੀਤ ਧੀਰ ਨੇ  “ਵਲਾਇਤੋਂ ਨਿਕ-ਸੁਕ” ਪੁਸਤਕ ਬਿਨ੍ਹਾਂ ਕਿਸੇ ਮੁੱਖ ਬੰਦ ਜਾਂ ਕਿਸੇ ਵਿਦਵਾਨ ਦੇ  ਪੁਸਤਕ ਬਾਰੇ ਵਿਚਾਰਾਂ ਦੇ ਪਾਠਕਾਂ ਸਾਹਵੇਂ ਇਸ ਢੰਗ ਨਾਲ ਪੇਸ਼ ਕੀਤੀ ਹੈ ਕਿ ਪਾਠਕ ਇਸ ਬਾਰੇ ਆਪ ਨਿਰਣਾ ਕਰਨ ਕਿ ਇਹ ਕਿਹੋ ਜਿਹੀ ਪੁਸਤਕ ਹੈ? ਇਸ ਪੁਸਤਕ ਵਿੱਚ 22 ਲੇਖ ਹਨ।  ਪੁਸਤਕ ਦਾ ਹਰੇਕ ਵੰਨ-ਸੁਵੰਨਾ ਲੇਖ, ਇੱਕ ਦੂਜੇ ਦਾ ਪੂਰਕ ਜਾਪਦਾ ਹੈ। “ਭਾਈ ਕਾ ਭਗਤਾ, ਮੋਗਾ, ਚੰਡੀਗੜ੍ਹ, ਮੁਕਤਸਰ ਅਤੇ ਹੁਣ ਲੰਦਨ… ਕਿਥੋਂ ਤੁਰੇ ਅਤੇ ਕਿਥੇ ਆ ਗਏ” ਹੀ ਇਸ ਪੁਸਤਕ ਦਾ ਸਾਰ ਅੰਸ਼ ਜਾਪਦਾ ਹੈ। ਪ੍ਰੋ: ਰਣਜੀਤ ਧੀਰ ਨੇ  ਆਪਣੇ ਸ਼ਹਿਰੋਂ ਤੁਰਦਿਆਂ ਜੋ ਸੁਫਨੇ ਬਰਤਾਨੀਆ ਪਹੁੰਚਣ ਤੋਂ ਪਹਿਲਾਂ ਲਏ ਸਨ, ਆਪਦੀ ਜ਼ਿੰਦਗੀ ਦੇ 53 ਸਾਲਾਂ `ਚ ਪੂਰੇ ਤਾਂ ਕੀਤੇ ਹੀ ਹਨ, ਪਰ ਕੁਝ ਸਵਾਲ ਲੇਖਕ ਦੇ ਮਨ `ਚ ਇਹੋ ਜਿਹੇ ਹਨ ਜਿਹਨਾਂ ਦਾ ਜਵਾਬ ਦੇਣਾ ਲੇਖਕ ਅਨੁਸਾਰ  ਉਸਨੂੰ ਵੀ ਬਹੁਤ ਔਖਾ ਲੱਗਦਾ ਹੈ। “ਭਾਰਤ ਆਉਂਦੇ-ਜਾਂਦੇ ਹਾਂ ਤਾਂ ਲੋਕ ਪੁੱਛਦੇ ਹਨ, ਕੀ ਖੱਟਿਆ ਅਤੇ ਕੀ ਗੁਆਇਆ? 53 ਸਾਲਾਂ ਦਾ ਲੇਖਾ-ਜੋਖਾ ਕੀ ਕਰੀਏ? ਅੱਗੇ ਸਾਡਾ ਕੀ ਭਵਿੱਖ ਹੈ? ਬੱਚਿਆਂ ਦਾ ਕੀ ਬਣਿਆ? ਇਹ ਹਿਸਾਬ-ਕਿਤਾਬ ਬਹੁਤ ਲੰਮਾ ਹੈ। ਸਿੱਧਾ ਜਵਾਬ ਦੇਣਾ ਬਹੁਤ ਔਖਾ ਹੈ।” ਇਹ ਲੇਖਕ ਦੇ ਵਿਚਾਰ ਹਨ।   ਪ੍ਰੋ: ਰਣਜੀਤ ਧੀਰ ਨੇ ਆਪਣੀ ਪੁਸਤਕ ਵਿੱਚ ਪ੍ਰਵਾਸ ਹੰਢਾ ਰਹੇ ਭਾਰਤੀਆਂ ਦੀਆਂ ਕੰਮਾਂ ਦੇ ਥਾਵਾਂ ਤੇ ਹਾਲਾਤਾਂ ਦੀ ਗੱਲ ਤਾਂ ਕੀਤੀ ਹੀ ਹੈ, ਉਹਨਾਂ ਦੇ ਪਰਿਵਾਰਾਂ `ਚ ਤਿੜਕੇ ਰਿਸ਼ਤਿਆਂ ਦੀ ਗੱਲ ਵੀ ਕੀਤੀ ਹੈ। ਪ੍ਰਵਾਸ ਦੌਰਾਨ ਆਪਣੀ ਨਿੱਜੀ ਜ਼ਿੰਦਗੀ ਦੇ ਵਰਕੇ ਵੀ ਲੇਖਕ ਨੇ ਫੋਲੇ ਹਨ ਅਤੇ ਹੰਢਾਈ ਮਾਨਸਿਕ ਪੀੜਾ ਦਾ ਜ਼ਿਕਰ ਵੀ ਥਾਂ-ਥਾਂ ਆਪਣੇ ਵੱਖੋ-ਵੱਖਰੇ ਲੇਖਾਂ ਵਿੱਚ ਕੀਤਾ ਹੈ। “ਵਿਦੇਸ਼ਾਂ ਵਿੱਚ ਭਾਰਤੀਆਂ ਦਾ ਭਵਿੱਖ, ਵਿਦੇਸ਼ਾਂ ਵਿੱਚ ਬਹਿ-ਸਭਿਆਚਾਰਕ ਸਮਾਜਾਂ ਦੀ ਸਥਾਪਨਾ, ਵਿਦੇਸ਼ਾਂ ਵਿੱਚ ਪਹਿਲੀ ਪੀੜ੍ਹੀ ਦਾ ਸਭਿਆਚਾਰ, ਵਿਦੇਸ਼ਾਂ ਵਿੱਚ ਪੰਜਾਬੀ ਅਤੇ ਘੱਟ-ਗਿਣਤੀ ਭਾਸ਼ਾਵਾਂ ਦਾ ਭਵਿੱਖ” ਪਰਵਾਸੀਆਂ ਦੇ ਭਵਿੱਖ ਦੇ ਜੀਵਨ, ਜਿਥੇ ਉਹਨਾ ਦੀਆਂ ਮੁਸ਼ਕਲਾਂ, ਉਹਨਾ ਦੇ ਭਵਿੱਖ ਦੀ ਬਾਤ ਪਾਉਣ ਵਾਲੇ ਲੇਖ ਹਨ। ਉਥੇ ਬਹੁਤੇ ਲੇਖਾਂ ਵਿੱਚ ਭਾਰਤ ਦੇਸ਼ ਦੇ ਹਾਲਾਤਾਂ ਦਾ ਜ਼ਿਕਰ ਕਰਦਿਆਂ, ਦੇਸ਼ ਪ੍ਰਤੀ ਮੋਹ ਦੇ ਨਾਲ-ਨਾਲ ਦੇਸ਼  ਦੇ ਹਾਲਾਤ ‘ਚ ਆਏ ਨਿਘਾਰ ਦੀ ਗੱਲ ਲੇਖਕ ਵਲੋਂ ਲੇਖਾਂ ਵਿੱਚ ਕੀਤੀ ਗਈ ਹੈ। ਛੋਟੇ-ਛੋਟੇ ਵਾਕਾਂ ‘ਚ ਲਿਖੇ ਪ੍ਰੋ; ਰਣਜੀਤ ਧੀਰ ਦੇ ਲੇਖ ਰੌਚਕ ਹਨ। ਲੇਖਾਂ ਵਿੱਚ ਕਿਧਰੇ ਕੋਈ ਵਾਧੂ ਸ਼ਬਦ ਨਹੀਂ, ਵਿਚਾਰਾਂ ਦਾ ਖਿਲਾਰਾ ਨਹੀਂ। ਲੇਖ ਸਿੱਧੇ-ਸਪਾਟ ਗਤੀ ਨਾਲ ਤੁਰਦੇ ਵਿਚਾਰ-ਦਰ-ਵਿਚਾਰ, ਪਾਠਕ ਦੀ ਉਂਗਲੀ ਫੜ ਉਸਦੇ ਮਨ-ਮਸਤਕ ਵਿੱਚ ਆਪਣੀ ਥਾਂ ਬਣਾਉਂਦੇ ਜਾਂਦੇ ਹਨ। ਪ੍ਰਸਿੱਧ ਲੇਖਕ ਅਤੇ ਵਾਰਤਾਕਾਰ ਪ੍ਰੋ; ਰਣਜੀਤ ਧੀਰ ਦੀ ਪੁਸਤਕ “ਵਲਾਇਤੋਂ ਨਿਕ-ਸੁਕ’ ਪੜ੍ਹਨ ਯੋਗ ਪੁਸਤਕ ਹੈ। ਘਰੇਲੂ ਲਾਇਬ੍ਰੇਰੀ ‘ਚ ਸੁਚੱਜੇ ਥਾਂ ਰੱਖਣ ਯੋਗ ਹੈ। -ਗੁਰਮੀਤ ਸਿੰਘ ਪਲਾਹੀ -9815802070

ਪੁਸਤਕ ਸਮੀਖਿਆ / “ਵਲਾਇਤੋਂ ਨਿਕ-ਸੁਕ”/ ਪ੍ਰੋ: ਰਣਜੀਤ ਧੀਰ Read More »

ਸੁੱਚਾ ਸਿੰਘ ਕਲੇਰ ਦੀ ਪੁਸਤਕ “ਤੋਰਾ ਫੇਰਾ” (ਸਫ਼ਰਨਾਮਾ)/ ਸਮੀਖਿਆ/ ਗੁਰਮੀਤ ਸਿੰਘ ਪਲਾਹੀ

ਲੇਖਕ-                      ਸੁੱਚਾ ਸਿੰਘ ਕਲੇਰ ਸਫ਼ੇ-                          184 ਕੀਮਤ-                     300 ਰੁਪਏ, ਕੈਨੇਡਾ 15 ਡਾਲਰ ਪ੍ਰਕਾਸ਼ਕ –                  ਕੇ .ਜੀ. ਗ੍ਰਾਫਿਕਸ ਅੰਮ੍ਰਿਸਤਰ ਟਾਈਟਲ ਚਿਤਰਣ-        ਬਿੰਦੂ ਮਠਾਰੂ, ਸਰ੍ਹੀ ਬੀ.ਸੀ. ਸੁੱਚਾ ਸਿੰਘ ਕਲੇਰ ਲਿਖਤ ‘ਤੋਰਾ ਫੇਰਾ’ ਸਫ਼ਰਨਾਮਾ ਹੈ। ਜਿਵੇਂ ਕਿ ਪੁਸਤਕ ਦੇ ਮੁੱਖ ਬੰਦ ਵਿੱਚ ਜਰਨੈਲ ਸਿੰਘ ਸੇਖਾ ਨੇ ਲਿਖਿਆ ਹੈ, “ਸਫ਼ਰਨਾਮਾ ਦਾ ਮੰਤਵ ਹੁੰਦਾ ਹੈ ਨਵੀਂ ਦੁਨੀਆ ਦੀਆਂ ਨਵੀਆਂ ਥਾਵਾਂ ਦਾ ਨਵਾਂ ਇਤਿਹਾਸ ਤੇ ਨਵਾਂ ਸਭਿਆਚਾਰ ਜਾਨਣਾ। ਕਿਸੇ ਖੋਜ ਦੇ ਮੰਤਵ ਨਾਲ ਜਾਂ ਸ਼ੌਕੀਆ ਸੈਲਾਨੀ ਬਣ ਵਿਚਰਨਾ ਅਤੇ ਉਸ ਬਾਰੇ ਆਪਣੇ ਤਾਸਰਾਤ ਲਿਖ ਦੇਣੇ”  ਇਸ ਮੰਤਵ ਨੂੰ ਸੁੱਚਾ ਸਿੰਘ ਕਲੇਰ ਨੇ ਪੂਰਿਆਂ ਕੀਤਾ ਹੈ ਅਤੇ ਸਾਹਿੱਤ ਦੀ ਬਹੁਤ ਹੀ ਹਰਮਨ ਪਿਆਰਾ ਵਿਧਾ “ਸਫ਼ਰਨਾਮਾ’ ਨਾਲ ਨਿਭਾਇਆ ਵੀ ਹੈ। ਸੁੱਚਾ ਸਿੰਘ ਕਲੇਰ ਨੇ ਆਪਣੇ ਸਫ਼ਰਨਾਮਾ “ਤੋਰਾ ਫੇਰਾ” ਵਿੱਚ ਦੇਸ਼-ਵਿਦੇਸ਼ ਦੀਆਂ 15 ਫੇਰੀਆਂ ਦਾ ਜ਼ਿਕਰ ਕੀਤਾ ਹੈ। ਇਹਨਾ ਫੇਰੀਆਂ ‘ਚ ਉਹ ਇੰਡੀਆ ਦੇ ਵੱਖ-ਵੱਖ ਥਾਵੀਂ ਵੀ ਘੁੰਮਿਆ, ਕੈਨੇਡਾ, ਅਮਰੀਕਾ, ਲੰਦਨ ਵੀ ਗਿਆ। ਇਹ ਫੇਰੀਆਂ ਉਸਦੇ ਕਿੱਤੇ ਨਾਲ ਸਬੰਧਤ ਵੀ ਸਨ ਅਤੇ ਘਰੇਲੂ ਤੇ ਨਿੱਜੀ ਵੀ। ਪਰ ਹਰ ਫੇਰੀ ‘ਚ ਉਸਨੇ, ਜਿਥੇ ਵੀ ਉਹ ਗਿਆ, ਰੌਚਕਤਾ ਨਾਲ ਉਹਨਾ ਥਾਵਾਂ ਤੇ ਘਟਨਾਵਾਂ ਦਾ ਵਰਨਣ ਕੀਤਾ ਹੈ, ਜਿਸ ਤੋਂ ਉਹ ਪ੍ਰਭਾਵਤ ਹੋਇਆ। ਸੁੱਚਾ ਸਿੰਘ ਕਲੇਰ ਨੇ  ਜਿਥੇ ਵੀ ਭਾਵੇਂ ਮਿੱਥ ਕੇ ਯਾਤਰਾ ਕੀਤੀ, ਭਾਵੇਂ ਸੁਭਾਵਕ ਹੀ ਉਹਨਾ ਰੌਚਿਕ ਘਟਨਾਵਾਂ ਨੂੰ ਕਲਮ ਬੰਦ ਕੀਤਾ, ਜਿਹੜੀਆਂ ਉਹਦੇ ਮਨ ਨੂੰ ਲੱਗੀਆਂ। “ਤੋਰਾ ਫੇਰਾ” ‘ਚ ਉਸਦੇ ਅਨੇਕਾਂ ਲੋਕਾਂ ਨਾਲ ਸੰਪਰਕ ਬਣੇ, ਸਾਂਝਾਂ ਬਣੀਆਂ, ਇਹਨਾ ਸੰਪਰਕਾਂ, ਘਟਨਾਵਾਂ ਦਾ ਵਰਨਣ ਉਸ ਆਪਣੇ ਸਫ਼ਰਨਾਮੇ ਦੇ ਲੇਖਾਂ ਵਿੱਚ ਕੀਤਾ ਹੈ। ਜ਼ਿੰਦਗੀ ਦੇ ਸੰਘਰਸ਼ ਭਰਪੂਰ ਪੜਾਅ ਪਾਰ ਕਰਨ ਵਾਲੇ ਸੁੱਚਾ ਸਿੰਘ ਕਲੇਰ ਨੇ ਪੰਜਾਬੋਂ ਪੈਰ ਪੁੱਟਿਆ, ਬਰਤਾਨੀਆ ਪੁੱਜਿਆ, ਉਥੋਂ ਕੈਨੇਡਾ ਪੁੱਜਾ। ਪਰਵਾਸ ਦੇ ਲੰਮੇ ਵਰ੍ਹਿਆਂ ਨੇ ਉਸਨੂੰ ਤਜ਼ਰਬੇਕਾਰ ਕਾਰੋਬਾਰੀ ਬਣਾਇਆ। ਪਰ ਕਾਰੋਬਾਰੀ ਨਾਲੋਂ ਵੱਧ ਉਸਨੇ ਮਨ-ਮਸਤਕ ਵਿੱਚ ਤਜ਼ਰਬਿਆਂ ਨੂੰ ਕਲਮ ਦੀ ਨੋਕ ਨਾਲ ਪਾਠਕਾਂ ਨਾਲ ਸਾਂਝ ਪਾਉਣ ਲਈ ਲਗਾਤਾਰ ਲਿਖਤਾਂ ਲਿਖਣ ਨੂੰ ਪਹਿਲ ਦਿੱਤੀ। “ਤੋਰਾ ਫੇਰਾ” ਇੱਕ ਸਫ਼ਲ ਸਫ਼ਰਨਾਮਾ ਹੈ, ਜੋ ਪਰਤ-ਦਰ-ਪਰਤ ਪੜ੍ਹਿਆਂ, ਕੁਝ ਨਵਾਂ ਸਿੱਖਣ ਦਾ ਸਾਧਨ ਬਣਿਆ ਹੈ।

ਸੁੱਚਾ ਸਿੰਘ ਕਲੇਰ ਦੀ ਪੁਸਤਕ “ਤੋਰਾ ਫੇਰਾ” (ਸਫ਼ਰਨਾਮਾ)/ ਸਮੀਖਿਆ/ ਗੁਰਮੀਤ ਸਿੰਘ ਪਲਾਹੀ Read More »

ਸਮਾਰਟਫੋਨ ਬ੍ਰਾਂਡ ਵੀਵੋ ਨੇ ਮਹਿੰਗੇ ਕੀਤੇ ਆਪਣੇ ਇਹ ਫੋਨ

ਨਵੀਂ ਦਿੱਲੀ : ਸਮਾਰਟਫੋਨ ਬ੍ਰਾਂਡ ਵੀਵੋ ਦੀ Y ਸੀਰੀਜ਼ ਦੇ ਦੋ ਸਮਾਰਟਫੋਨਾਂ ਦੀ ਕੀਮਤ ’ਚ ਇਜਾਫਾ ਹੋਇਆ ਹੈ। ਇਹ ਦੋਵੇਂ ਬਜਟ ਕੈਟੇਗਰੀ ਦੇ ਸਮਾਰਟਫੋਨ ਹਨ, ਜਿਨ੍ਹਾਂ ਦੀ ਕੀਮਤ 1,000 ਰੁਪਏ ਤਕ ਵਧ ਗਈ ਹੈ। Vivo ਦੀ ਬਜਟ ਕੈਟੇਗਰੀ ਦੇ ਸਮਾਰਟਫੋਨ Vivo Y20A ਤੇ Vivo Y20G ਦੀ ਕੀਮਤ 1000 ਰੁਪਏ ਤਕ ਵਧ ਗਈ ਹੈ।ਫੋਨ ਦੀਆਂ ਵਧੀਆਂ ਹੋਈਆਂ ਕੀਮਤਾਂ ਨੂੰ Vivo ਦੀ ਆਧਿਕਾਰਤ ਵੈੱਬਸਾਈਟ ’ਤੇ ਲਿਸਟ ਕਰ ਦਿੱਤਾ ਗਿਆ ਹੈ। vivo ਨੇ ਹੀ ’ਚ Vivo Y1s ਸਮਾਰਟਫੋਨ ਤੇ Vivo Y12s ਸਮਾਰਟਫੋਨ ਦੀ ਕੀਮਤ ’ਚ 500 ਰੁਪਏ ਦਾ ਇਜਾਫਾ ਕੀਤਾ ਹੈ। ਅਜਿਹੇ ’ਚ Vivo Y1s ਸਮਾਰਟਫੋਨ ਦੇ 2ਜੀਬੀ ਰੈਮ ਵੇਰੀਐਂਟ 8,490 ਰੁਪਏ ’ਚ ਆਵੇਗਾ। ਜਦਕਿ Vivo Y12s ਸਮਾਰਟਫੋਨ ਦਾ 3ਜੀਬੀ ਰੈਮ ਤੇ 32ਜੀਬੀ ਸਟੋਰੇਜ ਵੇਰੀਐਂਟ 10,490 ਰੁਪਏ ’ਚ ਆਵੇਗਾ।

ਸਮਾਰਟਫੋਨ ਬ੍ਰਾਂਡ ਵੀਵੋ ਨੇ ਮਹਿੰਗੇ ਕੀਤੇ ਆਪਣੇ ਇਹ ਫੋਨ Read More »

ਪੁਰਾਣੀ ਪੈਨਸ਼ਨ ਬਹਾਲੀ ਦੀ ਮੰਗ ਨੂੰ ਲੈ ਕੇ ਬਠਿੰਡਾ ‘ਚ ਆਇਆ ਮੁਲਾਜ਼ਮਾਂ ਦਾ ਹੜ੍ਹ

ਬਠਿੰਡਾ ਪੁਰਾਣੀ ਪੈਨਸ਼ਨ ਬਹਾਲੀ ਦੀ ਮੰਗ ਨੂੰ ਲੈ ਕੇ ਲਗਾਤਾਰ ਸੰਘਰਸ਼ ਕਰ ਰਹੀ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਪੰਜਾਬ ਵੱਲੋਂ ਐਤਵਾਰ ਟੀ ਵੀ ਟਾਵਰ ਦੇ ਸਾਹਮਣੇ ਪੁਲ ਦੇ ਹੇਠਾਂ ਬਠਿੰਡਾ ਵਿਖੇ ਸੂਬਾ ਪੱਧਰੀ ਲਲਕਾਰ ਰੈਲੀ ਕੀਤੀ ਗਈ | ਠਾਠਾਂ ਮਾਰਦਾ ਇਕੱਠ ਇਸ ਗੱਲ ਦੀ ਗਵਾਹੀ ਭਰਦਾ ਸੀ ਕਿ ਨਵੀਂ ਪੈਨਸ਼ਨ ਸਕੀਮ ਮੁਲਾਜ਼ਮਾਂ ਨੂੰ ਮਨਜ਼ੂਰ ਨਹੀਂ | ਸੂਬਾ ਕਨਵੀਨਰ ਜਸਵੀਰ ਸਿੰਘ ਤਲਵਾੜਾ, ਕੋ ਕਨਵੀਨਰ ਜਗਸੀਰ ਸਿੰਘ ਸਹੋਤਾ, ਅਜੀਤ ਪਾਲ ਸਿੰਘ ਜੱਸੋਵਾਲ, ਕਰਮਜੀਤ ਸਿੰਘ ਤਾਮਕੋਟ, ਲਖਵਿੰਦਰ ਸਿੰਘ ਭੌਰ, ਜਸਵਿੰਦਰ ਸਿੰਘ ਜੱਸਾ ਨੇ ਦੱਸਿਆ ਕਿ ਪਿਛਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਮਨਪ੍ਰੀਤ ਸਿੰਘ ਬਾਦਲ ਨੇ ਐੱਨ ਪੀ ਐੱਸ ਮੁਲਾਜ਼ਮਾਂ ਨਾਲ ਇਹ ਵਾਅਦਾ ਕੀਤਾ ਸੀ ਕਿ ਸਾਡੀ ਸਰਕਾਰ ਆਉਣ ‘ਤੇ ਪੁਰਾਣੀ ਪੈਨਸ਼ਨ ਲਾਗੂ ਕਰਾਂਗੇ | ਸਰਕਾਰ ਦੇ ਬਣਿਆਂ ਸਾਢੇ ਚਾਰ ਸਾਲ ਹੋ ਗਏ, ਅਜੇ ਤੱਕ ਸਾਡੀ ਇਸ ਇੱਕੋ-ਇੱਕ ਮੰਗ ਨੂੰ ਲੈ ਕੇ ਸਰਕਾਰ ਨੇ ਗੰਭੀਰਤਾ ਨਹੀਂ ਦਿਖਾਈ | ਖਜ਼ਾਨਾ ਮੰਤਰੀ ਦੀਆਂ ਡੰਗ-ਟਪਾਊ ਅਤੇ ਲਾਰਾ ਲਾਊ ਨੀਤੀਆਂ ਕਾਰਨ ਵੋਟਾਂ ਲੈਣ ਦੀ ਫਿਤਰਤ ਨੂੰ ਨੰਗਾ ਕਰਨ ਲਈ ਸਾਨੂੰ ਇਹ ਰੈਲੀ ਮਜਬੂਰਨ ਬਠਿੰਡਾ ਵਿਖੇ ਰੱਖਣੀ ਪਈ | ਜੇ ਸਰਕਾਰ ਸਾਡੀ ਇਹ ਮੰਗ ਨਹੀਂ ਮੰਨਦੀ ਤਾਂ ਇਸ ਵਾਰ ਲੋਕਾਂ ਵਿੱਚ ਆ ਕੇ ਇਹਨਾਂ ਵਿਧਾਇਕਾਂ ਨੂੰ ਵੋਟਾਂ ਮੰਗਣੀਆਂ ਮੁਸ਼ਕਲ ਕਰ ਦੇਵਾਂਗੇ | ਜਰਨੈਲ ਸਿੰਘ ਪੱਟੀ ਜਨਰਲ ਸਕੱਤਰ ਅਤੇ ਜਾਇੰਟ ਸਕੱਤਰ ਬਿਕਰਮਜੀਤ ਸਿੰਘ ਕੱਦੋਂ ਨੇ ਕਿਹਾ ਕਿ ਪੰਜਾਬ ਵਿੱਚ ਐੱਨ ਪੀ ਐੱਸ ਅਧੀਨ ਆਉਂਦੇ ਦੋ ਲੱਖ ਕਰਮਚਾਰੀਆਂ ਦਾ ਬੁਢਾਪਾ ਰੁਲਦਾ ਨਜ਼ਰ ਆ ਰਿਹਾ ਹੈ | ਅੱਜ ਜਦੋਂ ਐੱਨ ਪੀ ਐਸ ਸਕੀਮ ਦੇ ਮਾੜੇ ਨਤੀਜੇ ਸਾਹਮਣੇ ਆ ਰਹੇ ਹਨ, ਇਹਨਾਂ ਤੋਂ ਸਬਕ ਲੈਂਦਿਆਂ ਸਰਕਾਰ ਨੂੰ ਤੁਰੰਤ ਪੁਰਾਣੀ ਪੈਨਸ਼ਨ ਬਹਾਲ ਕਰਕੇ ਲੋਕ-ਪੱਖੀ ਸਰਕਾਰ ਹੋਣ ਦਾ ਸਬੂਤ ਦੇਣਾ ਬਣਦਾ ਹੈ | ਅੱਜ ਦੇ ਸਮੇਂ ਐੱਨ ਪੀ ਐੱਸ ਤਹਿਤ ਰਿਟਾਇਰ ਹੋ ਰਹੇ ਕਰਮਚਾਰੀ ਨਿਗੁਣੀਆਂ ਪੈਨਸ਼ਨਾਂ ਨਾਲ ਦਵਾਈਆਂ ਦਾ ਖਰਚਾ ਵੀ ਨਹੀਂ ਉਠਾ ਪਾ ਰਹੇ | ਸਾਰੀ ਉਮਰ ਸਰਕਾਰੀ ਸਰਵਿਸ ਦੇ ਲੇਖੇ ਲਾ ਕੇ ਗੁਰਬਤ ਦੀ ਜ਼ਿੰਦਗੀ ਜੀਣ ਲਈ ਮਜਬੂਰ ਹਨ | ਕੈਪਟਨ ਸਰਕਾਰ ਇੱਕ ਅਜਿਹੀ ਸਰਕਾਰ ਹੈ, ਜੋ ਸਾਰੀ ਉਮਰ ਕੰਮ ਕਰਨ ਵਾਲੇ ਕਰਮਚਾਰੀ ਨੂੰ ਸਨਮਾਨਜਨਕ ਬੁਢਾਪੇ ਦੀ ਗਰੰਟੀ ਨਹੀਂ ਦੇ ਪਾ ਰਹੀ | ਨਿਰਮਲ ਸਿੰਘ ਮੋਗਾ, ਵਰਿੰਦਰ ਵਿੱਕੀ, ਸੱਤਪ੍ਰਕਾਸ਼ ਨੇ ਕਿਹਾ ਕਿ ਛੇਵੇਂ ਪੇ ਕਮਿਸ਼ਨ ਵਿੱਚ ਵੀ ਪੁਰਾਣੀ ਪੈਨਸ਼ਨ ਦਾ ਜ਼ਿਕਰ ਤੱਕ ਨਹੀਂ ਕੀਤਾ ਗਿਆ, ਇਸ ਦੇ ਉਲਟ ਤਨਖਾਹ ਨੂੰ ਵੀ ਖੋਰਾ ਲੱਗ ਰਿਹਾ ਹੈ | ਇਸ ਲੰਗੜੇ ਪੇ-ਕਮਿਸ਼ਨ ਨੂੰ ਮੁਲਾਜ਼ਮਾਂ ਨੇ ਮੱੁਢੋਂ ਨਕਾਰ ਦਿੱਤਾ ਹੈ | ਪੰਜਾਬ ਸਰਕਾਰ ਦੇ ਵਾਅਦਿਆਂ ਤੇ ਲਾਰਿਆਂ ਤੋਂ ਅੱਕੇ ਮੁਲਾਜ਼ਮ ਹੁਣ ਪੁਰਾਣੀ ਪੈਨਸ਼ਨ ਦੇ ਮੁੱਦੇ ‘ਤੇ ਫੈਸਲਾਕੁੰਨ ਲੜਾਈ ਲੜਨਗੇ, ਕਿਉਕਿ ਸਰਕਾਰ ਨੇ ਨਵੀਂ ਪੈਨਸ਼ਨ ਸਕੀਮ ਨਾਲ ਉਨ੍ਹਾਂ ਦੀ ਸਮਾਜਿਕ ਸੁਰੱਖਿਆ ਤੇ ਬੁਢਾਪੇ ਦੀ ਡੰਗੋਰੀ ਪੁਰਾਣੀ ਪੈਨਸ਼ਨ ਖੋਹ ਲਈ ਹੈ, ਜਿਸ ਕਾਰਨ ਕਰਮਚਾਰੀ ਸੇਵਾਮੁਕਤੀ ਸਮੇਂ ਇਕ ਹਜ਼ਾਰ ਜਾਂ ਪੰਦਰਾਂ ਸੌ ਰੁਪਏ ਪੈਨਸ਼ਨ ਲੈ ਰਹੇ ਹਨ, ਜਿਸ ਨਾਲ ਗੁਜ਼ਾਰਾ ਕਰਨਾ ਮੁਸ਼ਕਲ ਹੀ ਨਹੀਂ ਨਾ-ਮੁਮਕਿਨ ਹੈ | ਇਸ ਲਈ ਪੁਰਾਣੀ ਪੈਨਸ਼ਨ ਦੀ ਬਹਾਲੀ ਤੱਕ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੇ ਬੈਨਰ ਹੇਠ ਸੰਘਰਸ਼ ਜਾਰੀ ਰਹੇਗਾ ਤੇ ਆਉਣ ਵਾਲੇ ਸਮੇਂ ‘ਚ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ | ਦਿਗਵਿਜੇ ਪਾਲ ਸ਼ਰਮਾ, ਹਰਵਿੰਦਰ ਸਿੰਘ ਬਿਲਗਾ, ਸੁਖਵਿੰਦਰ ਸਿੰਘ ਚਾਹਲ ਤੇ ਬਲਜੀਤ ਸਲਾਣਾ ਨੇ ਦੱਸਿਆ ਕਿ ਪੁਰਾਣੀ ਪੈਨਸ਼ਨ ਬਹਾਲ ਕਰਨ ‘ਤੇ ਸਰਕਾਰ ‘ਤੇ ਕੋਈ ਵਿੱਤੀ ਬੋਝ ਨਹੀਂ ਪੈਂਦਾ, ਉਲਟਾ ਪ੍ਰਾਈਵੇਟ ਫੰਡਾਂ ਵਿੱਚ ਪਏ ਲੱਗਭੱਗ 13 ਹਜ਼ਾਰ ਕਰੋੜ ਸਰਕਾਰ ਕੋਲ ਵਾਪਸ ਆ ਜਾਣਗੇ ਅਤੇ ਇਸ ਪੈਸੇ ਨੂੰ ਕੋਵਿਡ ਮਹਾਂਮਾਰੀ ਕਾਰਨ ਆਈ ਮੰਦੀ ਨਾਲ ਨਜਿੱਠਣ ਲਈ ਪੁਰਾਣੀ ਪੈਨਸ਼ਨ ਬਹਾਲ ਕਰਕੇ ਸਰਕਾਰ ਵਰਤ ਸਕਦੀ ਹੈ | ਸਮੂਹ ਮੁਲਾਜ਼ਮ ਜਥੇਬੰਦੀਆਂ ਅਤੇ ਐੱਨ ਪੀ ਐੱਸ ਕਰਮਚਾਰੀਆਂ ਦਾ ਧੰਨਵਾਦ ਕਰਦਿਆਂ ਜਸਵੀਰ ਤਲਵਾੜਾ ਅਤੇ ਜਗਸੀਰ ਸਹੋਤਾ ਨੇ ਕਿਹਾ ਕਿ ਕਿ ਜੇਕਰ ਰੈਡੀ ਕਮੇਟੀ ਨਾਲ ਰੱਖੀ ਗਈ ਮੀਟਿੰਗ ਦੇ ਸਾਰਥਕ ਨਤੀਜੇ ਨਹੀਂ ਆਉਂਦੇ ਤਾਂ ਮੁਲਾਜ਼ਮ ਹੋਰ ਵੀ ਤਿੱਖੇ ਸੰਘਰਸ਼ ਲਈ ਤਿਆਰ ਰਹਿਣ

ਪੁਰਾਣੀ ਪੈਨਸ਼ਨ ਬਹਾਲੀ ਦੀ ਮੰਗ ਨੂੰ ਲੈ ਕੇ ਬਠਿੰਡਾ ‘ਚ ਆਇਆ ਮੁਲਾਜ਼ਮਾਂ ਦਾ ਹੜ੍ਹ Read More »

9 ਕਮੇਟੀਆਂ ਤੋਂ ਅਸਤੀਫ਼ੇ ਦੇਣਗੇ ਭਾਜਪਾ ਦੇ ਵਿਧਾਇਕ, ਰਾਜਪਾਲ ਨਾਲ ਕਰਨਗੇ ਮੁਲਾਕਾਤ

ਕੋਲਕਾਤਾ : ਤ੍ਰਿਣਮੂਲ ’ਚ ਵਾਪਸੀ ਕਰਨ ਵਾਲੇ ਮੁਕੁਲ ਰਾਏ ਨੂੰ ਵਿਧਾਨ ਸਭਾ ਦੀ ਲੋਕ ਲੇਖਾ ਕਮੇਟੀ (ਪੀਏਸੀ) ਦਾ ਪ੍ਰਧਾਨ ਨਿਯੁਕਤ ਕੀਤੇ ਜਾਣ ਤੋਂ ਭਾਜਪਾ ਕਾਫੀ ਨਿਰਾਸ਼ ਹੈ ਤੇ ਆਸਾਨੀ ਨਾਲ ਹਾਰ ਮੰਨਣ ਦੇ ਪੱਖ ਵਿਚ ਨਹੀਂ ਹੈ। ਖਬਰ ਹੈ ਕਿ ਭਾਜਪਾ ਵਿਧਾਇਕ ਮੰਗਲਵਾਰ ਨੂੰ ਵਿਧਾਨ ਸਭਾ ਦੀਆਂ ਨੌਂ ਕਮੇਟੀਆਂ ਦੇ ਪ੍ਰਧਾਨਗੀ ਅਹੁਦਿਆਂ ਤੋਂ ਅਸਤੀਫੇ ਦੇਣਗੇ। ਇਸ ਤੋਂ ਬਾਅਦ ਭਾਜਪਾ ਵਿਧਾਇਕ ਦਲ ਰਾਜ ਭਵਨ ਜਾ ਕੇ ਰਾਜਪਾਲ ਨਾਲ ਮੁਲਾਕਾਤ ਕਰਨਗੇ ਅਤੇ ਹਾਲਾਤ ਤੋਂ ਜਾਣੂੰ ਕਰਵਾਉਣਗੇ। ਮੰਗਲਵਾਰ ਦੁਪਹਿਰ ਇਕ ਵਜੇ ਵਿਰੋਧੀ ਧਿਰ ਦੇ ਆਗੂ ਸੁਵੇਂਦੂ ਅਧਿਕਾਰੀ ਦੀ ਰਿਹਾਇਸ਼ ’ਚ ਐਮਰਜੈਂਸੀ ਮੀਟਿੰਗ ਵੀ ਬੁਲਾਈ ਗਈ ਹੈ ਜਿਸ ਵਿਚ ਅਗਲੇਰੀ ਰਣਨੀਤੀ ’ਤੇ ਵਿਚਾਰ ਵਟਾਂਦਰਾ ਕੀਤਾ ਜਾਵੇਗਾ। ਸੁਵੇਂਦੂ ਅਧਿਕਾਰੀ ਨੇ ਪੀਏਸੀ ਪ੍ਰਧਾਨ ਨੂੰ ਲੈ ਕੇ ਵਿਧਾਨ ਸਭਾ ਸਪੀਕਰ ਬਿਮਾਨ ਬੈਨਰਜੀ ’ਤੇ ਪੱਖਪਾਤ ਕਰਨ ਦਾ ਦੋਸ਼ ਲਾਇਆ ਸੀ। ਭਾਜਪਾ ਦੇ ਕਿਸੇ ਵੀ ਵਿਧਾਇਕ ਨੇ ਮੁਕੁਲ ਰਾਏ ਦੇ ਨਾਂ ਦਾ ਪ੍ਰਸਤਾਵ ਨਹੀਂ ਦਿੱਤਾ ਸੀ। ਅਜਿਹੇ ’ਚ ਪੀਏਸੀ ਪ੍ਰਧਾਨ ਵਜੋਂ ਮੁਕੁਲ ਨੂੰ ਚੁਣਿਆ ਜਾਣਾ ਅਨੈਤਿਕ ਹੈ

9 ਕਮੇਟੀਆਂ ਤੋਂ ਅਸਤੀਫ਼ੇ ਦੇਣਗੇ ਭਾਜਪਾ ਦੇ ਵਿਧਾਇਕ, ਰਾਜਪਾਲ ਨਾਲ ਕਰਨਗੇ ਮੁਲਾਕਾਤ Read More »

ਗਰਮੀ ਦੇ ਕਹਿਰ ਤੋਂ ਕਿਵੇਂ ਬਚਿਆ ਜਾਵੇ?/ਡਾ. ਗੁਰਿੰਦਰ ਕੌਰ

  ਕੈਨੇਡਾ ਵਿਚ ਅਤਿ ਦੀ ਗਰਮੀ ਪੈਣ ਕਾਰਨ ਜੂਨ ਦੇ ਅਖ਼ੀਰਲੇ ਹਫ਼ਤੇ 600 ਜਣਿਆਂ ਦੀ ਮੌਤ ਹੋ ਗਈ। ਮਰਨ ਵਾਲਿਆਂ ਵਿਚੋਂ 486 ਸ਼ਖ਼ਸ ਇਕੱਲੇ ਬ੍ਰਿਟਿਸ਼ ਕੋਲੰਬੀਆ ਸੂਬੇ ਨਾਲ ਸਬੰਧਿਤ ਸਨ। ਮ੍ਰਿਤਕਾਂ ਵਿਚ ਜ਼ਿਆਦਾਤਰ ਬਜ਼ੁਰਗ ਸਨ ਜੋ ਇਕੱਲੇ ਰਹਿੰਦੇ ਸਨ। ਬ੍ਰਿਟਿਸ਼ ਕੋਲੰਬੀਆ ਦਾ ਮੌਸਮ ਗਰਮੀ ਦੇ ਮਹੀਨਿਆਂ ਵਿਚ ਜ਼ਿਆਦਾ ਗਰਮ ਨਹੀਂ ਹੁੰਦਾ। ਇੱਥੋਂ ਦਾ ਔਸਤ ਤਾਪਮਾਨ ਲੱਗਭੱਗ 20 ਤੋਂ 25 ਡਿਗਰੀ ਸੈਲਸੀਅਸ ਦੇ ਨੇੜੇ ਰਹਿੰਦਾ ਹੈ ਜਿਸ ਕਾਰਨ ਲੋਕ ਗਰਮੀ ਬਰਦਾਸ਼ਤ ਨਹੀਂ ਕਰ ਰਹੇ। ਸਾਲ ਦਾ ਜ਼ਿਆਦਾ ਸਮਾਂ ਮੌਸਮ ਠੰਢਾ ਹੀ ਰਹਿੰਦਾ ਹੈ ਜਿਸ ਕਰਕੇ ਲੋਕਾਂ ਦੇ ਘਰਾਂ ਵਿਚ ਨਾ ਤਾਂ ਏਅਰਕੰਡੀਸ਼ਨ ਦੀ ਸਹੂਲਤ ਹੈ ਅਤੇ ਨਾ ਹੀ ਉਹ ਹਵਾਦਾਰ ਹਨ। ਇਸ ਕਰਕੇ ਬਹੁਤੇ ਲੋਕਾਂ ਦੀ ਮੌਤ ਜ਼ਿਆਦਾ ਗਰਮੀ ਵਿਚ ਸਾਹ ਘੁਟਣ ਨਾਲ ਹੋਈ ਹੈ। ਕੈਨੇਡਾ ਦੇ ਬਾਕੀ ਰਾਜ ਓਂਟਾਰੀਓ, ਸਸਕੈਚਵਾਨ, ਮਿਨੀਟੋਬਾ ਅਤੇ ਕਿਊਬਕ ਵਿਚ ਵੀ ਗਰਮੀ ਨਾਲ ਸੌ ਤੋਂ ਉੱਪਰ ਲੋਕਾਂ ਦੀ ਮੌਤ ਹੋ ਗਈ ਹੈ। ਮੌਤਾਂ ਦੀ ਸਹੀ ਗਿਣਤੀ ਦਾ ਅਜੇ ਪਤਾ ਨਹੀਂ ਹੈ। ਕੈਨੇਡਾ ਵਿਚ ਤਾਪਮਾਨ ਵਿਚ ਇਕਦਮ ਹੋਏ ਵਾਧੇ ਨੇ ਦੁਨੀਆ ਦੇ ਸਾਰੇ ਮੁਲਕਾਂ ਨੂੰ ਚੌਕੰਨਾ ਕਰ ਦਿੱਤਾ ਹੈ ਕਿ ਮੌਸਮੀ ਤਬਦੀਲੀਆਂ ਹੁਣ ਭਵਿੱਖ ਵਿਚ ਨਹੀਂ ਆਉਣਗੀਆਂ ਬਲਕਿ ਵਰਤਮਾਨ ਵਿਚ ਹੀ ਉਹ ਸਾਨੂੰ ਕੁਦਰਤੀ ਆਫ਼ਤਾਂ ਦੇ ਰੂਪ ਵਿਚ ਹਰ ਰੋਜ਼ ਵੰਗਾਰ ਰਹੀਆਂ ਹਨ। 29 ਜੂਨ ਨੂੰ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਰਾਜ ਦੇ ਇਕ ਛੋਟੇ ਜਿਹੇ ਕਸਬੇ ਲਿਟਨ ਦਾ ਤਾਪਮਾਨ 49.6 ਡਿਗਰੀ ਸੈਲਸੀਅਸ ਹੋ ਗਿਆ ਸੀ। ਇਹ ਕਸਬਾ ਭੂਮੱਧ ਰੇਖਾ ਤੋਂ ਉੱਤਰ ਵੱਲ 50 ਡਿਗਰੀ ਅਕਸ਼ਾਸ ਰੇਖਾ ਉੱਤੇ ਸਥਿਤ ਹੈ, ਜਦੋਂ ਕਿ ਇਸੇ ਦਿਨ ਭਾਰਤ ਦੀ ਰਾਜਧਾਨੀ ਦਿੱਲੀ ਦਾ ਤਾਪਮਾਨ 43 ਡਿਗਰੀ ਸੈਲਸੀਅਸ ਸੀ ਜਿਹੜਾ 28 ਡਿਗਰੀ ਅਕਸ਼ਾਸ ਉੱਤੇ ਸਥਿਤ ਹੈ। ਇਸ ਤੋਂ ਇਲਾਵਾ ਲਿਟਨ ਦਾ ਤਾਪਮਾਨ ਅਮਰੀਕਾ ਦੇ ਦੱਖਣ-ਪੱਛਮੀ ਮਾਰੂਥਲੀ ਰਾਜਾਂ ਨਾਲੋਂ ਵੀ ਜ਼ਿਆਦਾ ਰਿਹਾ ਹੈ। ਲਿਟਨ ਕਸਬੇ ਦਾ ਜੂਨ ਦਾ ਵੱਧ ਤੋਂ ਵੱਧ ਔਸਤ ਤਾਪਮਾਨ 24-25 ਡਿਗਰੀ ਸੈਲਸੀਅਸ ਦੇ ਆਸਪਾਸ ਰਹਿੰਦਾ ਹੈ ਪਰ 29 ਜੂਨ 2021 ਇਹ ਦੁੱਗਣਾ ਹੋ ਗਿਆ ਜਿਸ ਨਾਲ ਲੋਕਾਂ ਦੀ ਮੌਤ ਹੋਣੀ ਸੁਭਾਵਿਕ ਸੀ। ਕੈਨੇਡਾ ਦੇ ਨਾਲ ਨਾਲ ਅਮਰੀਕਾ ਦੇ ਵੀ ਉੱਤਰ-ਪੱਛਮੀ ਸ਼ਹਿਰ ਵੀ ਇਨ੍ਹਾਂ ਦਿਨਾਂ ਵਿਚ ਗਰਮੀ ਦੀ ਲਪੇਟ ਵਿਚ ਆਏ ਰਹੇ ਹਨ। ਪੋਰਟਲੈਂਡ ਸ਼ਹਿਰ ਵਿਚ 46 ਡਿਗਰੀ ਸੈਲਸੀਅਸ ਅਤੇ ਸਿਆਟਲ ਵਿਚ 42 ਡਿਗਰੀ ਸੈਲਸੀਅਸ ਤਾਪਮਾਨ ਰਿਕਾਰਡ ਕੀਤਾ ਗਿਆ। ਕੈਨੇਡਾ ਅਤੇ ਅਮਰੀਕਾ ਦੇ ਉੱਤਰ-ਪੱਛਮੀ ਖੇਤਰ ਵਿਚ ਵੱਸੇ ਵੈਨਕੂਵਰ, ਸਰੀ, ਸਿਆਟਲ ਅਤੇ ਪੋਰਟਲੈਂਡ ਵਰਗੇ ਸ਼ਹਿਰਾਂ ਵਿਚ ਆਮ ਤੌਰ ਉੱਤੇ ਗਰਮੀਆਂ ਵਿਚ ਤਾਪਮਾਨ 11 ਤੋਂ 22 ਡਿਗਰੀ ਸੈਲਸੀਅਸ ਤੱਕ ਹੀ ਰਹਿੰਦਾ ਹੈ ਜਿਸ ਕਰਕੇ ਇਨ੍ਹਾਂ ਸ਼ਹਿਰਾਂ ਵਿਚ ਵੱਸੇ ਲੋਕਾਂ ਨੂੰ ਤਾਂ ਪੱਖਿਆਂ ਦੀ ਵੀ ਲੋੜ ਨਹੀਂ ਪੈਂਦੀ ਹੈ। ਇਹ ਸਾਰੇ ਸ਼ਹਿਰ ਖੁਸ਼ਗਵਾਰ ਮੌਸਮ ਕਰਕੇ ਜਾਣੇ ਜਾਂਦੇ ਹਨ। ਘੱਟ ਮੀਂਹ ਪੈਣ ਅਤੇ ਤਾਪਮਾਨ ਦੇ ਵਾਧੇ ਕਾਰਨ ਅਮਰੀਕਾ ਦੇ ਉੱਤਰ-ਪੱਛਮੀ ਖੇਤਰ ਦੇ 11 ਰਾਜ ਸੋਕੇ ਦੀ ਲਪੇਟ ਵਿਚ ਆਏ ਹੋਏ ਹਨ। ਜਲ ਭੰਡਾਰਾਂ ਵਿਚ ਪਾਣੀ ਤੇਜ਼ੀ ਨਾਲ ਘਟ ਰਿਹਾ ਹੈ ਅਤੇ ਸੋਕੇ ਕਾਰਨ ਜੰਗਲੀ ਅੱਗਾਂ ਲੱਗਣ ਦਾ ਖਤਰਾ ਵੀ ਵਧ ਰਿਹਾ ਹੈ। ਧਰਤੀ ਦੇ ਤਾਪਮਾਨ ਵਿਚ ਵਾਧੇ ਨਾਲ ਤਰ੍ਹਾਂ ਤਰ੍ਹਾਂ ਦੀਆਂ ਕੁਦਰਤੀ ਆਫ਼ਤਾਂ ਵਿਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਆਰਕਟਿਕ ਖੇਤਰ ਵਿਚ ਵੀ ਤਾਪਮਾਨ ਜੂਨ ਦੇ ਪਿਛਲੇ ਹਫ਼ਤੇ ਵਿਚ 48 ਡਿਗਰੀ ਸੈਲਸੀਅਸ ਆਂਕਿਆ ਗਿਆ ਸੀ। ਇਸ ਤਰ੍ਹਾਂ ਉੱਤਰੀ ਖੇਤਰੀ ਵਿਚ ਔਸਤ ਨਾਲੋਂ ਵਧਦਾ ਤਾਪਮਾਨ ਗਰਮੀ ਦੀ ਵਧਦੀ ਆਮਦ ਨੂੰ ਦਰਸਾ ਰਿਹਾ ਹੈ। ਗਰਮੀ (ਹੀਟ ਵੇਵ) ਕੀ ਹੁੰਦੀ ਹੈ? ਮੈਦਾਨੀ ਖੇਤਰਾਂ ਵਿਚ ਜਦੋਂ ਤਾਪਮਾਨ ਔਸਤ ਤਾਪਮਾਨ ਨਾਲੋਂ 5 ਜਾਂ 6 ਡਿਗਰੀ ਸੈਲਸੀਅਸ ਜਾਂ 40 ਡਿਗਰੀ ਸੈਲਸੀਅਸ ਤੋਂ ਉੱਪਰ ਟੱਪ ਜਾਵੇ ਤਾਂ ਉੱਥੇ ਚੱਲਣ ਵਾਲੀਆਂ ਹਵਾਵਾਂ ਨੂੰ ‘ਹੀਟ ਵੇਵ’ ਕਿਹਾ ਜਾਂਦਾ ਹੈ ਅਤੇ ਜੇਕਰ 6 ਜਾਂ 7 ਡਿਗਰੀ ਸੈਲਸੀਅਸ ਤੋਂ ਉੱਪਰ ਹੋ ਜਾਵੇ ਤਾਂ ਉਨ੍ਹਾਂ ਨੂੰ ‘ਸਵੀਅਰ ਹੀਟ ਵੇਵ’ ਕਿਹਾ ਜਾਂਦਾ ਹੈ। ਜਦੋਂ ਤੱਟਵਰਤੀ ਖੇਤਰਾਂ ਵਿਚ ਔਸਤ ਤਾਪਮਾਨ 37 ਡਿਗਰੀ ਅਤੇ ਪਹਾੜੀ ਖੇਤਰਾਂ ਵਿਚ 30 ਡਿਗਰੀ ਸੈਲਸੀਅਸ ਤੋਂ 5 ਡਿਗਰੀ ਸੈਲਸੀਅਸ ਵਧ ਜਾਵੇ ਤਾਂ ਉਹ ਖੇਤਰ ‘ਹੀਟ ਵੇਵਜ਼’ ਦੇ ਪ੍ਰਭਾਵ ਥੱਲੇ ਆਏ ਮੰਨੇ ਜਾਂਦੇ ਹਨ। ਅਮਰੀਕਾ ਦੀ ਇਨਵਾਰਨਮੈਂਟਲ ਪ੍ਰੋਟੈਕਸ਼ਨ ਏਜੰਸੀ ਅਨੁਸਾਰ ਅਮਰੀਕਾ ਦੇ ਵੱਡੇ ਸ਼ਹਿਰਾਂ ਵਿਚ 1960 ਤੋਂ ‘ਹੀਟ ਵੇਵਜ਼’ ਦੀ ਆਮਦ ਵਿਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। 1960 ਵਿਚ ਹਰ ਸਾਲ ਦੋ ‘ਹੀਟ ਵੇਵਜ਼’ ਆਉਂਦੀਆਂ ਸਨ ਪਰ 2010 ਵਿਚ ਇਨ੍ਹਾਂ ਦੀ ਗਿਣਤੀ ਵਧ ਕੇ ਛੇ ਹੋ ਗਈ ਸੀ। ਇਸ ਖੋਜ ਕਾਰਜ ਵਿਚ ਅਮਰੀਕਾ ਦੇ 50 ਵੱਡੇ ਸ਼ਹਿਰਾਂ ਤੋਂ 1960 ਤੋਂ 2010 ਤੱਕ ਦੇ ਅਰਸੇ ਦੇ ਅੰਕੜੇ ਇਕੱਠੇ ਕੀਤੇ ਗਏ ਹਨ। ਇਸ ਅਰਸੇ ਦੌਰਾਨ ‘ਹੀਟ ਵੇਵਜ਼’ ਦਾ ਸਮਾਂ 1960 ਦੇ ਦਹਾਕੇ ਦੇ ਮੁਕਾਬਲੇ 47 ਦਿਨ ਲੰਮਾ ਹੋ ਗਿਆ ਹੈ ਅਤੇ ਹੁਣ ਦੇ ਸਮੇਂ ਵਾਲੀ ‘ਹੀਟ ਵੇਵ’ ਚਾਰ ਦਿਨ ਲੰਮੀ ਰਹੀ ਹੈ ਜੋ 1960 ਦੇ ਦਹਾਕੇ ਨਾਲੋਂ ਲਗਭਗ ਇਕ ਦਿਨ ਲੰਮੀ ਹੈ। ‘ਹੀਟ ਵੇਵਜ਼’ ਵਿਚ ਤਾਪਮਾਨ ਦਾ ਵਾਧਾ ਵੀ 1960 ਦੇ ਮੁਕਾਬਲੇ ਬਹੁਤ ਜ਼ਿਆਦਾ ਹੋ ਗਿਆ। 1960 ਦੇ ਦਹਾਕੇ ਵਿਚ ਇਹ ਵਾਧਾ 2 ਡਿਗਰੀ ਫ਼ਾਹਨਹੀਟ ਸੀ ਪਰ 2010 ਤੱਕ 2.5 ਡਿਗਰੀ ਫ਼ਾਰਨਹੀਟ ਤੋਂ ਵੱਧ ਰਿਕਾਰਡ ਕੀਤਾ ਗਿਆ। ਜੂਨ 2021 ਦੀ ‘ਹੀਟ ਵੇਵ’ ਨੇ ਤਾਂ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਕਈ ਥਾਵਾਂ ਉੱਤੇ ‘ਹੀਟ ਵੇਵ’ ਸਮੇਂ ਤਾਪਮਾਨ ਔਸਤ ਤਾਪਮਾਨ ਤੋਂ 10 ਤੋਂ 20 ਡਿਗਰੀ ਸੈਲਸੀਅਸ ਵੱਧ ਰਿਹਾ ਹੈ। ਨੈਸ਼ਨਲ ਵੈਦਰ ਸਰਵਿਸ ਅਤੇ ਪਰਡਿਕਸ਼ਨ ਸੈਂਟਰ, ਕੈਨੇਡਾ ਅਨੁਸਾਰ ਕੈਨੇਡਾ ਅਤੇ ਅਮਰੀਕਾ ਦੇ ਪੱਛਮੀ ਖੇਤਰ ਵਿਚ ‘ਹੀਟ ਵੇਵ’ ਅਲਾਸਕਾ ਦੇ ਅਲੇਸ਼ੁਆਈ ਟਾਪੂ ਅਤੇ ਦੂਜਾ ਕੈਨੇਡਾ ਦੀ ਜੇਮਜ਼ ਬੇਅ ਤੇ ਹਡਸਨ ਬੇਅ ਦੇ ਉਪਰ ਦਬਾਅ ਬਣਨ ਕਾਰਨ ਆਈ ਹੈ। ਪਿਛਲੇ ਕੁਝ ਦਹਾਕਿਆਂ ਤੋਂ ਸ਼ਾਂਤ ਮਹਾਸਾਗਰ ਦੇ ਪੱਛਮੀ ਖੇਤਰ ਦੇ ਤਾਪਮਾਨ ਵਿਚ ਪੂਰਬੀ ਖੇਤਰ ਦੇ ਤਾਪਮਾਨ ਨਾਲੋਂ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ ਜਿਸ ਨਾਲ ਸਮੁੰਦਰ ਵੱਲੋਂ ਧਰਤੀ ਵੱਲ ਠੰਢੀ ਹਵਾ ਆਉਣ ਦੀ ਥਾਂ ਉੱਤੇ ਗਰਮ ਹਵਾ ਆਉਣੀ ਸ਼ੁਰੂ ਹੋ ਗਈ ਅਤੇ ਉਸ ਨੇ ਇਸ ਖੇਤਰ ਨੂੰ ‘ਹੀਟ ਡੂਮ’ ਬਣਾ ਦਿੱਤਾ ਹੈ। ਇਸ ਸੰਸਥਾ ਅਨੁਸਾਰ ਇਹੋ ਜਿਹੀ ਸਥਿਤੀ ਅਕਸਰ ਪੈਦਾ ਨਹੀਂ ਹੁੰਦੀ, ਇਹ ਦੋ ਤਿੰਨ ਦਹਾਕਿਆਂ ਵਿਚ ਇਕ ਵਾਰ ਹੀ ਪੈਦਾ ਹੁੰਦੀ ਹੈ। ਮੌਸਮ ਤਬਦੀਲੀ ਬਾਰੇ ਅੰਤਰ-ਸਰਕਾਰੀ ਪੈਨਲ (ਆਈਪੀਸੀਸੀ) ਦੀ 2014 ਵਿਚ ਆਈ ਰਿਪੋਰਟ ਨੇ ਇਹ ਸਾਫ਼ ਤੌਰ ਉੱਤੇ ਖ਼ੁਲਾਸਾ ਕੀਤਾ ਸੀ ਕਿ ਜੇਕਰ ਗਰੀਨ ਹਾਊਸ ਗੈਸਾਂ ਦੀ ਨਿਕਾਸੀ ਵਿਚ ਤੇਜ਼ੀ ਨਾਲ ਕਟੌਤੀ ਨਾ ਕੀਤੀ ਗਈ ਤਾਂ ਆਉਣ ਵਾਲੇ ਸਮੇਂ ਵਿਚ ਦੁਨੀਆ ਦਾ ਕੋਈ ਵੀ ਮੁਲਕ ਤਾਪਮਾਨ ਦੇ ਵਾਧੇ ਨਾਲ ਆਉਣ ਵਾਲੀਆਂ ਮੌਸਮੀ ਤਬਦੀਲੀਆਂ ਦੀ ਮਾਰ ਤੋਂ ਬਚ ਨਹੀਂ ਸਕੇਗਾ ਅਤੇ ਮੌਸਮੀ ਤਬਦੀਲੀਆਂ ਹੌਲੀ ਹੌਲੀ ਵੱਡੇ ਮਹਾਂਦੀਪਾਂ ਤੋਂ ਲੈ ਕੇ ਛੋਟੇ ਛੋਟੇ ਟਾਪੂਆਂ ਤੱਕ ਅਤੇ ਅਮੀਰ ਤੋਂ ਲੈ ਕੇ ਗ਼ਰੀਬ ਮੁਲਕਾਂ ਤੱਕ ਨੂੰ ਆਪਣੀ ਲਪੇਟ ਵਿਚ ਲੈ ਲੈਣਗੀਆਂ। ਧਰਤੀ ਦਾ ਔਸਤ ਤਾਪਮਾਨ ਹੁਣ ਉਦਯੋਗਿਕ ਇਨਕਲਾਬ ਦੇ ਸਮੇਂ ਤੋਂ ਪਹਿਲਾਂ ਦੇ ਤਾਪਮਾਨ ਨਾਲੋਂ 1 ਡਿਗਰੀ ਸੈਲਸੀਅਸ ਵਧ ਚੁਕਿਆ ਹੈ। 2014 ਤੋਂ ਬਾਅਦ ਹੁਣ ਤੱਕ ਦੇ ਸਾਲ ਸਭ ਤੋਂ ਗਰਮ ਸਾਲ ਰਹੇ ਹਨ। 2020 ਦਾ ਸਾਲ ਕਰੋਨਾ ਮਹਾਮਾਰੀ ਅਤੇ ਲਾ-ਨੀਨਾ ਪ੍ਰਕਿਰਿਆ ਹੋਣ ਦੇ ਬਾਵਜੂਦ ਹੁਣ ਤੱਕ ਦਾ ਦੂਜਾ ਗਰਮ ਸਾਲ ਰਿਹਾ ਹੈ ਕਿਉਂਕਿ ਵਾਤਾਵਰਨ ਵਿਚ ਪਹਿਲਾਂ ਤੋਂ ਛੱਡੀਆਂ ਹੋਈਆਂ ਗਰੀਨ ਹਾਊਸ ਗੈਸਾਂ

ਗਰਮੀ ਦੇ ਕਹਿਰ ਤੋਂ ਕਿਵੇਂ ਬਚਿਆ ਜਾਵੇ?/ਡਾ. ਗੁਰਿੰਦਰ ਕੌਰ Read More »

ਵੋਟ-ਖਿਡਾਰੀਆਂ ਦੀ ਤਾਨਾਸ਼ਾਹੀ/ਨੀਰਾ ਚੰਢੋਕ

  ਸਾਹਿਤ ਦਾ ਇਤਿਹਾਸਕਾਰ, ਲੇਖਕ ਅਤੇ ਅਮਰੀਕਾ ਦੀ ਹਾਰਵਰਡ ਯੂਨੀਵਰਸਿਟੀ ਦਾ ਪ੍ਰੋਫ਼ੈਸਰ ਸਟੀਫਨ ਗਰੀਨਬਲੈਟ ਆਪਣੀ ਕਿਤਾਬ ‘ਟਾਇਰੈਂਟ: ਸ਼ੇਕਸਪੀਅਰ ਆਨ ਪਾਵਰ’ ਵਿਚ ਸ਼ੇਕਸਪੀਅਰ ਦੇ ਨਾਟਕਾਂ ਬਾਰੇ ਲਿਖਦਿਆਂ ਦਲੀਲ ਦਿੰਦਾ ਹੈ ਕਿ ਸ਼ੇਕਸਪੀਅਰ ਆਪਣੇ ਨਾਟਕਾਂ ਵਿਚ ਇਕ ਗਹਿਰੇ ਅਣਸੁਲਝੇ ਸਵਾਲ ਨਾਲ ਜੂਝਦਾ ਰਿਹਾ ਕਿ ਕੋਈ ਸਮੁੱਚਾ ਦੇਸ਼ ਕਿਸੇ ਜਾਬਰ ਦੇ ਹੱਥਾਂ ਵਿਚ ਕਿਵੇਂ ਜਾ ਸਕਦਾ ਹੈ? ਉਹ ਕਿਹੋ ਜਿਹੇ ਹਾਲਾਤ ਹੁੰਦੇ ਹਨ ਜਿਨ੍ਹਾਂ ਵਿਚ ਮਾਣਮੱਤੀਆਂ ਤੇ ਮਜ਼ਬੂਤ ਸੰਸਥਾਵਾਂ ਇਕਦਮ ਨਿਤਾਣੀਆਂ ਬਣ ਜਾਂਦੀਆਂ ਹਨ? ਗਰੀਨਬਲੈਟ ਦਾ ਖਿਆਲ ਹੈ ਕਿ ਮਹਾਨ ਨਾਟਕਕਾਰ ਅਤੇ ਕਵੀ ਜਾਣਦਾ ਸੀ ਕਿ ਜਦੋਂ ਤੱਕ ਦੇਸ਼ ਆਪਣੇ ਆਦਰਸ਼ਾਂ ਦਾ ਪੱਲਾ ਛੱਡਣ ਲਈ ਤਿਆਰ ਨਹੀਂ ਹੁੰਦਾ ਉਦੋਂ ਤੱਕ ਤਾਨਾਸ਼ਾਹੀ ਆਪਣੀਆਂ ਜੜ੍ਹਾਂ ਨਹੀਂ ਜੰਮਾ ਸਕਦੀ। ਲੋਕ ਝੂਠ, ਫੂਹੜਤਾ ਅਤੇ ਨਿਰਦੈਤਾ ਵੱਲ ਆਕਰਸ਼ਿਤ ਹੋ ਸਕਦੇ ਹਨ। ‘‘ਉਂਜ, ਮਾਣਮੱਤੇ ਤੇ ਆਤਮ ਸਨਮਾਨ ਵਾਲੇ ਲੋਕ ਕਿਸੇ ਜਾਬਰ ਅਤੇ ਉਸ ਦੀ ਇਸ ਸੋਝੀ ਤੇ ਕੁਚੱਜਪੁਣੇ ਅੱਗੇ ਇਸ ਕਦਰ ਨਿਵ ਜਾਂਦੇ ਹਨ ਕਿ ਉਹ ਕੁਝ ਵੀ ਆਖੇ ਤੇ ਕਰੇ, ਕੋਈ ਉਸ ਦੀ ਵਾਅ ਵੱਲ ਵੀ ਨਹੀਂ ਤੱਕ ਸਕਦਾ?’’ ਲੋਕਤੰਤਰ ਦੇ ਇਸ ਯੁੱਗ ਵਿਚ ਅਸੀਂ ਜਾਬਰ ਸ਼ਬਦ ਦਾ ਇਸਤੇਮਾਲ ਕਰਨ ਤੋਂ ਝਿਜਕਦੇ ਹਾਂ ਕਿਉਂਕਿ ਜਾਬਰਾਂ ਨੂੰ ਨਾਜਾਇਜ਼ ਕਰਾਰ ਦਿੱਤਾ ਜਾ ਚੁੱਕਿਆ ਹੈ। ਉਹ ਬਲ ਪ੍ਰਯੋਗ ਰਾਹੀਂ ਸੱਤਾ ਹਾਸਲ ਕਰਦੇ ਹਨ, ਸੱਤਾ ਦੀ ਵਰਤੋਂ ਆਪਣੇ ਮੁਫ਼ਾਦ ਲਈ ਕਰਦੇ ਹਨ ਅਤੇ ਅਸਹਿਮਤ ਹੋਣ ਵਾਲਿਆਂ ’ਤੇ ਕੋਈ ਰਹਿਮ ਨਹੀਂ ਦਿਖਾਉਂਦੇ। ਅੰਗਰੇਜ਼ ਨਾਵਲਕਾਰ ਹਿਲੇਰੀ ਮੈਂਟੇਲ ਦੇ ਤਿੰਨ ਬਾਕਮਾਲ ਨਾਵਲਾਂ (ਵੁਲਫ ਹਾਲ ਨਾਵਲ ਤਿੱਕੜੀ: ਵੁਲਫ ਹਾਲ, ਬ੍ਰਿਗਿੰਗ ਅਪ ਦਿ ਬਾਡੀਜ਼ ਅਤੇ ਦਿ ਮਿਰਰ ਐਂਡ ਦਿ ਲਾਈਟ) ਵਿਚ ਉਨ੍ਹਾਂ ਦੇਸ਼ਾਂ ’ਤੇ ਢਾਹੇ ਗਏ ਅਣਮਨੁੱਖੀ ਤਸੀਹਿਆਂ ਦਾ ਬਾਰੀਕੀਬੀਨੀ ਨਾਲ ਵਰਣਨ ਕੀਤਾ ਗਿਆ ਹੈ ਜਿਨ੍ਹਾਂ ਨੇ ਬਾਦਸ਼ਾਹ ਹੈਨਰੀ ਅੱਠਵੇਂ ਦੀ ਫ਼ਰਮਾਬਰਦਾਰੀ ਨਹੀਂ ਕੀਤੀ ਸੀ। ਹੈਨਰੀ ਦੀ ਪਤਨੀ ਅਤੇ ਮਹਾਰਾਣੀ ਐਨੀ ਬੋਲੀਨ ਦੀ ਸਿਰਕਸ਼ੀ ਦੀ ਗੱਲ ਹੀ ਲਓ ਜੋ ਕਦੇ ਆਪਣੀਆਂ ਹੀਰਿਆਂ ਜੜੀਆਂ ਮੁੰਦਰੀਆਂ ਵਿਚ ਰਾਜੇ ਦੀ ਚੱਕਰੀ ਘੁਮਾ ਸਕਦੀ ਸੀ। ਜਦ ਉਸ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਤਾਂ ਉਸ ਦਾ ਸਿਰ ਕਲਮ ਕਰਨ ਦਾ ਮੰਜ਼ਰ ਉੱਥੇ ਇਕੱਠੀ ਹੋਈ ਭੀੜ ਲਈ ਇਕ ਨਿਰ੍ਹਾ ਖ਼ੂਨੀ ਤਮਾਸ਼ਾ ਸੀ। ਇੰਗਲੈਂਡ ਵਿਚ ‘ਯੁਟੋਪੀਆ’ ਨਾਂ ਦੀ ਕਿਤਾਬ ਦੇ ਮਹਾਨ ਲੇਖਕ ਥੌਮਸ ਮੋਰ ਨੂੰ ਵੀ ਇੰਜ ਹੀ ਮੌਤ ਦੇ ਘਾਟ ਉਤਾਰਿਆ ਗਿਆ ਸੀ ਕਿਉਂਕਿ ਉਸ ਨੇ ਹੈਨਰੀ ਅੱਠਵੇਂ ਨੂੰ ਚਰਚ ਆਫ ਇੰਗਲੈਂਡ ਦਾ ਮੁਖੀ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ। ਬਿਲਕੁਲ ਜਿਵੇਂ ਨਾਵਲ ‘ਐਲਿਸ ਇਨ ਵੰਡਰਲੈਂਡ’ ਵਿਚ ਐਲਿਸ ਡਚੈੱਸ ਨੂੰ ਕਹਿੰਦੀ ਹੈ, ਉਵੇਂ ਹੀ ਕੋਈ ਜਾਬਰ ਆਖੇਗਾ: ‘ਕੁਹਾੜੀ ਉਸ ਦੇ ਸਿਰ ਨਾਲ ਵਾਦ-ਵਿਵਾਦ ਕਰ ਰਹੀ ਹੈ।’ ਸਾਡੇ ਸੰਸਾਰ ਅੱਡੋ-ਅੱਡਰੇ ਹਨ ਤੇ ਹੋਣੇ ਵੀ ਚਾਹੀਦੇ ਹਨ। ਜਮਹੂਰੀਅਤ ਵਿਚ ਨਾਗਰਿਕਾਂ ਨੂੰ ਆਪਣੇ ਨੁਮਾਇੰਦਿਆਂ ਨੂੰ ਉਨ੍ਹਾਂ ਦੇ ਕੰਮਾਂ ਤੇ ਘੜੰਮਾਂ ਲਈ ਜਵਾਬਦੇਹ ਬਣਾਉਣ ਦਾ ਹੱਕ ਹੁੰਦਾ ਹੈ। ਲੋਕਤੰਤਰ ਦੀਆਂ ਸੰਸਥਾਵਾਂ ਦਾ ਢਾਂਚਾ ਕੁਝ ਇਸ ਤਰ੍ਹਾਂ ਵਿਉਂਤਿਆ ਜਾਂਦਾ ਹੈ ਕਿ ਕੋਈ ਵੀ ਅੰਨ੍ਹੀ ਤਾਕਤ ਦੀ ਵਰਤੋਂ ਨਾ ਕਰ ਸਕੇ। ਰਾਜਸੀ ਸੱਤਾ ਦੇ ਗ਼ੈਰਵਾਜਬ ਨਿਹਚਿਆਂ ’ਤੇ ਨਾਗਰਿਕਾਂ ਦੀ ਨਜ਼ਰ ਬਣੀ ਰਹਿਣੀ ਤੇ ਉਨ੍ਹਾਂ ਨੂੰ ਕਾਬੂ ਹੇਠ ਰੱਖਿਆ ਜਾਣਾ ਜ਼ਰੂਰੀ ਹੁੰਦਾ ਹੈ। ਇਹੀ ਜਮਹੂਰੀਅਤ ਹੈ। ਜਦੋਂ ਭਾਰਤ ਦੇ ਚੀਫ ਜਸਟਿਸ ਐਨ ਵੀ ਰਮੰਨਾ ਨੇ 17ਵੇਂ ਜਸਟਿਸ ਪੀਡੀ ਦੇਸਾਈ ਮੈਮੋਰੀਅਲ ਟਰੱਸਟ ਲੈਕਚਰ ਵਿਚ ਇਹ ਸੁਝਾਅ ਦਿੱਤਾ ਕਿ ਲੋਕਾਂ ਕੋਲ ਮਹਿਜ਼ ਚੋਣਾਂ ਜ਼ਰੀਏ ਆਪਣੇ ਹਾਕਮਾਂ ਨੂੰ ਬਦਲਣ ਦਾ ਹੱਕ ਚੁਣੇ ਹੋਏ ਆਗੂਆਂ ਦੀ ਜਾਬਰੀ ਖਿਲਾਫ਼ ਕੋਈ ਜ਼ਾਮਨੀ ਨਹੀਂ ਹੈ ਤਾਂ ਅਸੀਂ ਬਹਿ ਕੇ ਵਿਚਾਰ ਕਰਨ ਲਈ ਮਜਬੂਰ ਹੋ ਗਏ। ਸ਼ਾਇਦ, ਚੁਣਾਵੀ ਤਾਨਾਸ਼ਾਹੀ ਇੰਨੀ ਵੀ ਬੇਹੂਦਾ ਗੱਲ ਨਹੀਂ ਹੁੰਦੀ! ਅਸੀਂ ਸੱਤਾ ਦੇ ਨਸ਼ੇ ’ਚ ਚੂਰ ਹੋਏ ਅਜਿਹੇ ਆਗੂ ਦੇਖੇ ਹਨ ਜੋ ਉਨ੍ਹਾਂ ਲੋਕਾਂ ਨਾਲ ਹੀ ਬਦਸਲੂਕੀ ਕਰਦੇ ਹਨ ਜਿਨ੍ਹਾਂ ਨੇ ਉਨ੍ਹਾਂ ਨੂੰ ਚੁਣ ਕੇ ਸੱਤਾ ਦੇ ਗਲਿਆਰਿਆਂ ਵਿਚ ਭੇਜਿਆ ਹੁੰਦਾ ਹੈ। ਅਸੀਂ ਅਜਿਹੇ ਚੁਣੇ ਹੋਏ ਆਗੂ ਵੀ ਦੇਖੇ ਹਨ ਜਿਨ੍ਹਾਂ ਨੇ ਨਾਗਰਿਕਾਂ ਨੂੰ ਪਰਜਾ ਬਣਾ ਧਰਿਆ ਹੈ। ਇਹ ਬਹੁਤ ਹੀ ਸਿਤਮਜ਼ਰੀਫ਼ੀ ਵਾਲੀ ਹਾਲਤ ਹੈ। ਲੋਕਤੰਤਰ ਆਮ ਲੋਕਾਂ ਨੂੰ ਨਾਗਰਿਕ ਬਣਾਉਂਦਾ ਹੈ, ਪਰ ਚੁਣੇ ਹੋਏ ਆਗੂ ਇਸ ਅਮਲ ਨੂੰ ਪੁੱਠਾ ਗੇੜਾ ਦੇ ਦਿੰਦੇ ਹਨ। ਹਾਲੇ ਵੀ ਕੁਝ ਸੁਲਝੇ ਹੋਏ ਲੋਕ ਅਜਿਹੀ ਪਾਰਟੀ ਨੂੰ ਵੋਟਾਂ ਪਾਉਂਦੇ ਹਨ ਜਿਸ ਦਾ ਏਜੰਡਾ ਸੰਵਿਧਾਨ ਦੇ ਦਾਇਰੇ ਵਿਚ ਫਿੱਟ ਨਹੀਂ ਬੈਠਦਾ, ਫਿਰ ਭਾਵੇਂ ਉਹ ਕਿੰਨਾ ਵੀ ਦਿਲਕਸ਼ ਕਿਉਂ ਨਾ ਹੋਵੇ। ਭਾਰਤੀ ਲੋਕ ਧੜਵੈਲ ਸਿਆਸਤਦਾਨਾਂ ਨੂੰ ਵੋਟਾਂ ਪਾਉਂਦੇ ਹਨ, ਉਨ੍ਹਾਂ ਦੇ ਝੂਠੇ ਸਬਜ਼ਬਾਗ਼ਾਂ ਪਿੱਛੇ ਦੌੜਦੇ ਹਨ, ਉਨ੍ਹਾਂ ਦੇ ਅਤੀਤ ਅਤੇ ਉਨ੍ਹਾਂ ਦੀਆਂ ਹਰਕਤਾਂ ਖ਼ਾਸਕਰ ਦੇਸ਼ ਦਾ ਸ਼ਾਸਨ ਚਲਾਉਣ ’ਚ ਉਨ੍ਹਾਂ ਦੀ ਨਾਕਾਮੀ ਵੱਲ ਤਵੱਜੋ ਨਹੀਂ ਦਿੰਦੇ ਅਤੇ ਛੋਟੀ ਮੋਟੀ ਨੁਕਤਾਚੀਨੀ ਪ੍ਰਤੀ ਅਸਹਿਣਸ਼ੀਲਤਾ ਦਾ ਨੋਟਿਸ ਨਹੀਂ ਲੈਂਦੇ। ਇਸ ਵਿਰੋਧਾਭਾਸ ਦੀ ਮਿਸਾਲ ਦੇਖੋ। ਆਗੂ ਚੋਣਾਂ ਜ਼ਰੀਏ ਸੱਤਾ ਵਿਚ ਆਉਂਦੇ ਹਨ ਤੇ ਸੰਵਿਧਾਨ ’ਤੇ ਪਹਿਰਾ ਦੇਣ ਦੀ ਸਹੁੰ ਚੁੱਕਦੇ ਹਨ। ਤੇ ਫਿਰ ਉਨ੍ਹਾਂ ’ਚੋਂ ਕੁਝ ਉਸੇ ਸੰਵਿਧਾਨ ਦੀ ਹਰੇਕ ਮੱਦ ਨਾਲ ਖਿਲਵਾੜ ਕਰਨਾ ਸ਼ੁਰੂ ਕਰ ਦਿੰਦੇ ਹਨ ਜੋ ਲੋਕਾਂ ਤੇ ਹਾਕਮਾਂ ਵਿਚਾਲੇ ਰਿਸ਼ਤੇ ਦਾ ਸਿਆਸੀ ਇਕਰਾਰਨਾਮਾ ਅਖਵਾਉਂਦਾ ਹੈ। ਨਾਗਰਿਕ ਨਿਤਾਣੇ ਪੈ ਜਾਂਦੇ ਹਨ। ਬੇਸ਼ੱਕ ਉਹ ਕਾਨੂੰਨ ਦੇ ਰਾਜ ਦਾ ਸਹਾਰਾ ਤੱਕਦੇ ਹਨ, ਨਿਆਂਪਾਲਿਕਾ ਕੋਲ ਅਪੀਲ ਕਰਦੇ ਹਨ, ਸਰਕਾਰ ਨੂੰ ਚਿੱਠੀਆਂ ਲਿਖਦੇ ਹਨ ਤੇ ਉਮੀਦ ਕਰਦੇ ਹਨ ਕਿ ਮੀਡੀਆ ਉਨ੍ਹਾਂ ਦੀ ਬਾਤ ਪਾਵੇਗਾ ਜਾਂ ਨਾਗਰਿਕ ਸਮਾਜ ਦੇ ਗਰੁੱਪ ਉਨ੍ਹਾਂ ਦਾ ਕਾਜ਼ ਉਭਾਰਨਗੇ, ਪਰ ਕੜੀ ਦਾ ਕੰਮ ਦੇਣ ਵਾਲੀਆਂ ਇਹ ਸਾਰੀਆਂ ਸੰਸਥਾਵਾਂ ਵੀ ਨਿਤਾਣੀਆਂ ਬਣਾ ਦਿੱਤੀਆਂ ਗਈਆਂ ਹਨ। ਆਧੁਨਿਕ ਸਟੇਟ ਵਿਚ ਨਾਗਰਿਕ ਕਿਸੇ ਤਾਨਾਸ਼ਾਹ ਦੇ ਹੁਕਮਾਂ ਸਾਹਮਣੇ ਓਨੇ ਹੀ ਨਿਤਾਣੇ ਹਨ ਜਿੰਨੀ ਕਿਸੇ ਜਾਬਰ ਰਾਜੇ ਦੇ ਜ਼ਮਾਨੇ ’ਚ ਪਰਜਾ ਹੋਇਆ ਕਰਦੀ ਸੀ। ਸ਼ਾਇਦ ਨਾਗਰਿਕ ਜ਼ਿਆਦਾ ਹੀ ਨਿਤਾਣੇ ਹਨ ਕਿਉਂਕਿ ਆਧੁਨਿਕ ਸਟੇਟ ਕੋਲ ਲੂਈਸ ਸੋਲਵੇਂ ਦੀ ਤਰ੍ਹਾਂ ਤਾਕਤਾਂ ਹਨ ਜੋ ਆਖਿਆ ਕਰਦਾ ਸੀ ‘‘ਮੈਂ ਹੀ ਰਾਜ ਹਾਂ, ਤੁਹਾਨੂੰ ਮੇਰੇ ਤੋਂ ਈਰਖਾ ਹੁੰਦੀ ਹੋਵੇਗੀ।’’ ਨਵੀਆਂ ਤਕਨਾਲੋਜੀਆਂ ਦੀ ਮਦਦ ਨਾਲ ਰਾਜਸੀ ਸ਼ਕਤੀ ਦੇ ਇਸਤੇਮਾਲ ਦੇ ਨਵੇਂ ਨਿਵੇਕਲੇ ਢੰਗ ਤਰੀਕੇ ਈਜਾਦ ਕਰ ਲਏ ਗਏ ਹਨ। ਸਮੁੱਚੇ ਇਤਿਹਾਸ ਦੌਰਾਨ ਹਾਕਮ ਲੋਕਾਂ ਨੂੰ ਲੁਭਾਉਣ ਦੇ ਆਹਰੀਂ ਲੱਗੇ ਰਹੇ ਹਨ। ਅੱਜ, ਉਹ ਸੋਸ਼ਲ ਮੀਡੀਆ ਜ਼ਰੀਏ ਤੇ ਵਾਰ-ਵਾਰ ਟੈਲੀਵਿਜ਼ਨ ’ਤੇ ਦਰਸ਼ਨ ਦੇ ਕੇ, ਭਾਸ਼ਣ ਕਲਾ ਤੇ ਮੁਹਾਵਰਿਆਂ ਦੇ ਸਹਾਰੇ ਲੋਕਾਂ ਦੇ ਦਿਮਾਗ਼ਾਂ ਵਿਚ ਘੁਸ ਜਾਂਦੇ ਹਨ। ਕੀ ਅਸੀਂ ਉਨ੍ਹਾਂ ਨੂੰ ਜਾਬਰ ਕਹਿਣ ਤੋਂ ਸਿਰਫ਼ ਇਸ ਲਈ ਝਿਜਕਦੇ ਹਾਂ ਕਿਉਂਕਿ ਉਹ ਪ੍ਰਵਾਨਤ ਸੰਸਥਾਵਾਂ ਤੇ ਅਹਿਦਨਾਮਿਆਂ ਦੀ ਰਸਮੀ ਤੌਰ ’ਤੇ ਪਾਲਣਾ ਕਰਦੇ ਹਨ? ਮੈਨੂੰ ਨਹੀਂ ਲੱਗਦਾ ਕਿ ਕੀ ਜਾਬਰ ਤੇ ਚਾਹਵਾਨ ਜਾਬਰ ਕੁਝ ਪੜ੍ਹਦੇ ਵੀ ਹੋਣਗੇ, ਪਰ ਜੇ ਉਹ ਵਾਕਈ ਪੜ੍ਹਦੇ ਹਨ ਤਾਂ ਉਨ੍ਹਾਂ ਨੂੰ ਸ਼ੇਕਸਪੀਅਰ ਦਾ ਨਾਵਲ ‘ਮੈਕਬੈੱਥ’ ਪੜ੍ਹਨਾ ਚਾਹੀਦਾ ਹੈ ਤਾਂ ਕਿ ਉਹ ਕਿਸੇ ਵੀ ਕੀਮਤ ’ਤੇ ਹਾਸਲ ਕੀਤੀ ਸੱਤਾ ਦੀ ਵਿਅਰਥਤਾ ਨੂੰ ਸਮਝ ਸਕਣ। ਡੰਕਨ ਦੀ ਹੱਤਿਆ ਕਰਨ ਮਗਰੋਂ ਜਦੋਂ ਇਕੇਰਾਂ ਮੈਕਬੈੱਥ ਸਕਾਟਲੈਂਡ ਦਾ ਤਾਜ ਹਾਸਲ ਕਰ ਲੈਂਦਾ ਹੈ ਤਾਂ ਐਸ਼ ਇਸ਼ਰਤ ਪਰ ਬੇਚੈਨੀ ਨਾਲ ਭਰੇ ਮਾਹੌਲ ਵਿਚ ਉਹ ਬਹੁਤ ਖਿਝੂ ਤੇ ਖੌਫ਼ਜ਼ਦਾ ਰਹਿਣ ਲੱਗ ਪੈਂਦਾ ਹੈ। ਉਹ ਆਪਣੀ ਬੇਗ਼ਮ ਨੂੰ ਕਹਿੰਦਾ ਹੈ ‘‘ਅਸੀਂ ਡਰ ਡਰ ਕੇ ਖਾਣਾ ਖਾਂਦੇ ਹਾਂ ਤੇ ਰਾਤਾਂ ਨੂੰ ਖ਼ੌਫ਼ਨਾਕ ਸੁਪਨਿਆਂ ਨਾਲ ਨੀਂਦ ਟੁੱਟ ਜਾਂਦੀ ਹੈ। ਬਿਹਤਰ ਹੋਵੇ ਕਿ ਅਸੀਂ ਵੀ ਮਰ ਕੇ ਉਨ੍ਹਾਂ ਕੋਲ

ਵੋਟ-ਖਿਡਾਰੀਆਂ ਦੀ ਤਾਨਾਸ਼ਾਹੀ/ਨੀਰਾ ਚੰਢੋਕ Read More »