*ਫ਼ੈਜ਼ ਅਹਿਮਦ ਫ਼ੈਜ਼:*
*ਸਿਮ੍ਰਤੀ ਦਿਵਸ*
(20 ਨਵੰਬਰ)’ਤੇ..
*ਲੋਰੀ*
*ਫ਼ਿਲਿਸਤੀਨੀ ਬੱਚੇ ਲਈ*
………………………
*ਨਾ ਰੋ ਬੱਚੇ!*
*ਰੋ ਰੋ ਕੇ*
*ਤੇਰੀ ਅੰਮੀ ਨੇ*
*ਅਜੇ ਹੁਣੇ ਹੀ*
*ਅੱਖ ਲਾਈ ਹੈ*
*ਨਾ ਰੋ ਬੱਚੇ!*
*ਕੁਸ਼ ਚਿਰ ਪਹਿਲਾਂ ਹੀ*
*ਤੇਰੇ ਅੱਬਾ ਨੇ*
*ਆਪਣੇ ਗ਼ਮ ਤੋਂ*
*ਖ਼ਲਾਸੀ ਪਾਈ ਹੈ*
*ਨਾ ਰੋ ਬੱਚੇ!*
*ਤੇਰਾ ਵੀਰਾ*
*ਆਪਣੇ ਖ਼ੁਆਬ ਦੀ*
*ਤਿਤਲੀ ਪਿੱਛੇ*
*ਗਿਆ ਹੈ*
*ਦੂਰ ਕਿਤੇ ਪ੍ਰਦੇਸ*
*ਨਾ ਰੋ ਬੱਚੇ!*
*ਤੇਰੀ ਦੀਦੀ ਦਾ*
*ਡੋਲ਼ਾ ਗਿਆ ਹੈ*
*ਪਰਾਏ ਦੇਸ*
*ਨਾ ਰੋ ਬੱਚੇ!*
*ਤੇਰੇ ਵਿਹੜੇ ‘ਚ*
*ਮੁਰਦਾ ਸੂਰਜ*
*ਨੁਹਾ ਕੇ ਗਏ ਨੇ*
*ਚੰਦਰਮਾ*
*ਦਫ਼ਨਾ ਕੇ ਗਏ ਨੇ*
*ਨਾ ਰੋ ਬੱਚੇ!*
*ਜੇ ਤੂੰ ਰੋਏਂਗਾ*
*ਅੰਮੀ,ਅੱਬਾ*
*ਦੀਦੀ,ਵੀਰਾ*
*ਚੰਦ ਤੇ ਸੂਰਜ*
*ਇਹ ਸਾਰੇ*
*ਤੈਨੂੰ ਹੋਰ ਵੀ*
*ਰੁਆਉਣਗੇ*
*ਜੇ*
*ਤੂੰ ਮੁਸਕਰਾਏਂਗਾ*
*ਤਾਂ ਸ਼ਾਇਦ*
*ਸਾਰੇ ਇੱਕ ਦਿਨ*
*ਭੇਸ ਬਦਲ ਕੇ*
*ਤੇਰੇ ਨਾਲ ਖੇਡ੍ਹਣ ਲਈ*
*ਵਾਪਸ ਮੁੜ ਆਉਣਗੇ*
…………..
- ਹਿੰਦੀ ਤੋਂ ਪੰਜਾਬੀ ਰੂਪ:
*ਯਸ਼ ਪਾਲ ਵਰਗ ਚੇਤਨਾ*
(9814535005)