*ਬਾਲ- ਲੇਖਕਾਂ ਦੇ ਸਾਹਿਤ ਨੂੰ ਉਤਸ਼ਾਹਿਤ ਕਰਨ ਲਈ ਹਮੇਸ਼ਾਂ ਕੰਮ ਕਰਦਾ ਰਹਾਂਗਾ : ਸੁੱਖੀ ਬਾਠ
*9 ਬਾਲ-ਲੇਖਕ ਸਰਵਗਵਾਸੀ ਸ ਅਰਜੁਨ ਸਿੰਘ ਬਾਠ ਸ਼੍ਰੋਮਣੀ ਐਵਾਰਡ’ ਨਾਲ਼ ਸਨਮਾਨਿਤ
*ਵਰਲਡ ਕੇਅਰ ਕੈਂਸਰ ਦੇ ਗਲੋਬਲ ਅੰਬੈਂਸਡਰ ਕੁਲਵੰਤ ਸਿੰਘ ਧਾਲੀਵਾਲ ਅਤੇ ਐੱਸ.ਡੀ .ਐੱਮ .ਸ ਚਰਨਜੋਤ ਸਿੰਘ ਵਾਲੀਆ ਨੇ ਵਿਸ਼ੇਸ਼ ਤੌਰ ਤੇ ਕੀਤੀ ਸਿਰਕਤ
ਸੰਗਰੂਰ,20 ਨਵੰਬਰ ( ਗਿਆਨ ਸਿੰਘ/ਏ.ਡੀ.ਪੀ ਨਿਊਜ਼) – ਸੁੱਖੀ ਬਾਠ ਸੰਸਥਾਪਕ ਪੰਜਾਬ ਭਵਨ ਦੇ ਉਪਰਾਲੇ ਸਦਕਾ ਪ੍ਰੋਜੈਕਟ “ਨਵੀਆਂ ਕਲਮਾਂ ਨਵੀਂ ਉਡਾਨ” ਤਹਿਤ ਅਕਾਲ ਕਾਲਜ ਮਸਤੂਆਣਾ ਸਾਹਿਬ (ਸੰਗਰੂਰ) ਵਿਖੇ ਕਰਵਾਈ ਗਈ ਦੋ ਰੋਜਾ ਅੰਤਰਰਾਸ਼ਟਰੀ ਬਾਲ ਲੇਖਕ ਕਾਨਫਰੰਸ ਸਫਲਤਾਪੂਰਵਕ ਸੰਪੰਨ ਹੋ ਗਈ। ਇਸ ਮੌਕੇ ਐਸ.ਡੀ.ਐਮ. ਚਰਨਜੋਤ ਸਿੰਘ ਵਾਲੀਆ ਨੇ ਪੰਜਾਬ ਭਵਨ ਸਰੀ ਕੈਨੇਡਾ ਵੱਲੋਂ ‘ਨਵੀਆਂ ਕਲਮਾਂ ਨਵੀ ਉਡਾਣ ਪ੍ਰੋਜੈਕਟ’ ਤਹਿਤ ਬਾਲ ਲੇਖਕਾਂ ਨੂੰ ਉਤਸ਼ਾਹਿਤ ਕਰਨ ਲਈ ਕੀਤੇ ਜਾ ਰਹੇ ਕਾਰਜਾਂ ਨੂੰ ਸਲਾਹਿਆ। ਉਨ੍ਹਾਂ ਕਿਹਾ ਕਿ ਸ਼ਾਇਦ ਇਹ ਪਹਿਲਾ ਮੌਕਾ ਹੈ ਕਿ ਕਿਸੇ ਸੰਸਥਾ ਵੱਲੋਂ ਬਾਲ -ਲੇਖਕਾਂ ਨੂੰ ਪ੍ਰੇਰਿਤ ਕਰਨ ਲਈ ਉਪਰਾਲਾ ਕੀਤਾ ਹੈ। ਉਨ੍ਹਾਂ ਪੰਜਾਬ ਭਵਨ ਸਰੀ ਕੈਨੇਡਾ ਦੇ ਸੰਸਥਾਪਕ ਸ਼੍ਰੀ ਸੁੱਖੀ ਬਾਠ ਨੂੰ ਦੋ ਰੋਜ਼ਾ ਅੰਤਰਰਾਸ਼ਟਰੀ ਕਾਨਫਰੰਸ ਦੀ ਸਫ਼ਲਤਾ ਦੀ ਵਧਾਈ ਦਿੱਤੀ।
ਇਸ ਸਮਾਰੋਹ ਵਿੱਚ ਉਚੇਚੇ ਤੌਰ ਤੇ ਸ਼ਿਰਕਤ ਕਰਨ ਆਏ ਵਰਲਡ ਕੇਅਰ ਕੈਂਸਰ ਦੇ ਗਲੋਬਲ ਅੰਬੈਂਸਡਰ ਕੁਲਵੰਤ ਸਿੰਘ ਧਾਲੀਵਾਲ ਨੇ ਆਪਣੇ ਭਾਸ਼ਣ ਵਿੱਚ ਬੱਚਿਆਂ ਨੂੰ ਪੰਜਾਬ ਨਾ ਛੱਡਕੇ ਜਾਣ ਤੇ ਜ਼ੋਰ ਦਿੰਦਿਆਂ ਕਿਹਾ ਕਿ ਪੰਜਾਬ ਵਿੱਚ ਰਹਿ ਕੇ ਮਿਹਨਤ ਕਰੋ ਅਤੇ ਜੇਕਰ ਉਚੇਰੀ ਸਿੱਖਿਆ ਪ੍ਰਾਪਤ ਕਰਨੀਂ ਤਾਂ ਨਰਸਿੰਗ ਦਾ ਕੋਰਸ ਕਰੋ।ਇਸ ਮੌਕੇ ਐੱਸ. ਡੀ .ਐੱਮ .ਸ ਚਰਨਜੋਤ ਸਿੰਘ ਵਾਲੀਆ ਨੇ ਵਿਸ਼ੇਸ਼ ਤੌਰ ਤੇ ਸਿਰਕਤ ਕਰਦਿਆਂ ਆਪਣੇ ਭਾਸ਼ਣ ਵਿੱਚ ਸ੍ਰੀ ਸੁੱਖੀ ਬਾਠ ਦੇ ਇਸ ਉਪਰਾਲੇ ਦੀ ਰੱਜ ਕੇ ਤਾਰੀਫ਼ ਕੀਤੀ ਅਤੇ ਸਭ ਨੂੰ ਵਧਾਈ ਦਿੱਤੀ। ਇਸ ਦੌਰਾਨ ਸ਼੍ਰੀ ਸੁੱਖੀ ਬਾਠ ਨੇ ਕਿਹਾ ਕਿ ਬਾਲ- -ਲੇਖਕਾਂ ਨੂੰ ਉਤਸ਼ਾਹਿਤ ਕਰਨ ਲਈ ਉਹ ਭਵਿੱਖ ਵਿੱਚ ਇਸੇ ਤਰ੍ਹਾਂ ਕੰਮ ਕਰਦੇ ਰਹਿਣਗੇ। ਉਨ੍ਹਾਂ ਦੱਸਿਆ ਕਿ ਪੰਜਾਬ ਭਵਨ ਸਰੀ ਕੈਨੇਡਾ ਤਹਿਤ ਨਵੀਆਂ ਕਲਮਾਂ ਨਵੀਂ ਉਡਾਣ ਪ੍ਰੋਜੈਕਟ ਚਲਾਇਆ ਜਾ ਰਿਹਾ ਹੈ ਜੋ ਕਿ ਵਿਸ਼ਵ ਪੱਧਰ ਤੇ ਬਾਲ -ਸਾਹਿਤ ਵਿੱਚ ਆਪਣੀ ਵੱਖਰੀ ਪਛਾਣ ਬਣਾ ਚੁੱਕਾ ਹੈ ਅਤੇ ਬਾਲ- ਲੇਖਕਾਂ ਲਈ ਸਾਹਿਤ ਪ੍ਰਤੀ ਰੁਚੀ ਪੈਦਾ ਕਰਨ ਲਈ ਯੋਜਨਾਬੰਦੀ ਕਰ ਲਈ ਹੈ।
ਪ੍ਰੋਜੈਕਟ ਇੰਚਾਰਜ ਉਂਕਾਰ ਸਿੰਘ ਤੇਜੇ ਅਤੇ ਪ੍ਰੋਜੈਕਟ ਮੀਡੀਆ ਇੰਚਾਰਜ ਗੁਰਵਿੰਦਰ ਸਿੰਘ ਕਾਂਗੜ ਅਤੇ ਰਾਜ ਕੁਮਾਰ ਮੀਡੀਆ ਕੋਆਰਡੀਨੇਟਰ ਨੇ ਸਾਂਝੇ ਤੌਰ ਤੇ ਜਾਣਕਾਰੀ ਦਿੱਤੀ ਕਿ ਇਸ ਕਾਨਫਰੰਸ ਵਿੱਚ ਭਾਗ ਲੈਣ ਲਈ ਪ੍ਰਾਇਮਰੀ , ਮਿਡਲ ਤੇ ਸੈਕੰਡਰੀ ਪੱਧਰ ਦੇ ਵਿਦਿਆਰਥੀਆਂ ਵੱਲੋਂ ਭਾਗ ਲਿਆ ਗਿਆ। ਉਨ੍ਹਾਂ ਦੱਸਿਆ ਕਿ ਵੱਖ-ਵੱਖ ਵਿੱਦਿਅਕ , ਸੱਭਿਆਚਾਰਕ ਮੁਕਾਬਲੇ ਕਰਵਾਏ ਗਏ ਹਨ। ਉਨ੍ਹਾਂ ਦੱਸਿਆ ਕਿ ਬਾਲ ਸ਼੍ਰੋਮਣੀ ਐਵਾਰਡ ਤੋਂ ਇਲਾਵਾ ਜੇਤੂ ਵਿਦਿਆਰਥੀਆਂ ਨੂੰ ਨਗਦ ਇਨਾਮਾਂ, ਸਨਮਾਨ ਚਿੰਨ੍ਹ ਤੇ ਪ੍ਰਸ਼ੰਸ਼ਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਕਾਨਫਰੰਸ ਵਿੱਚ 800 ਦੇ ਕਰੀਬ ਬੱਚਿਆਂ ਦੁਆਰਾ ਵੱਖ-ਵੱਖ ਮੁਕਾਬਲਿਆਂ ਵਿੱਚ ਭਾਗ ਲਿਆ ਗਿਆ ਹੈ।ਮਸ਼ਹੂਰ ਐਂਕਰ ਅਤੇ ਪ੍ਰੋਜੈਕਟ ਖਜਾਨਚੀ ਬਲਜੀਤ ਸ਼ਰਮਾ ਵੱਲੋਂ ਵੱਖ-ਵੱਖ ਮੁਕਾਬਲਿਆਂ ਨਾਲ਼ ਸਬੰਧਿਤ ਸਟੇਜਾਂ ਦੀ ਸੰਚਾਲਨ ਆਪਣੇ ਦੇਖ -ਰੇਖ ਵਿੱਚ ਬੱਚਿਆਂ ਕੋਲ਼ੋਂ ਕਰਵਾਈ । ਮੀਡੀਆ ਸਲਾਹਕਾਰ ਸਤੀਸ਼ ਜੌੜਾ ਅਤੇ ਮੀਡੀਆ ਇੰਚਾਰਜ ਗੁਰਵਿੰਦਰ ਸਿੰਘ ਕਾਂਗੜ ਨੇ ਦੱਸਿਆ ਕਿ ਅਕਾਲ ਕਾਲਜ ਕੌਂਸਲ ਦੇ ਸਕੱਤਰ ਸ. ਜਸਵੰਤ ਸਿੰਘ ਖਹਿਰਾ ਅਤੇ ਉਹਨਾਂ ਦੀ ਟੀਮ ਇਸ ਕਾਨਫਰੰਸ ਨੂੰ ਕਾਮਯਾਬ ਬਣਾਉਣ ਲਈ ਪ੍ਰੋਜੈਕਟ ਟੀਮ ਦਾ ਸਾਥ ਦਿੱਤਾ।
ਇਸ ਮੌਕੇ ਸੁੱਖੀ ਬਾਠ ਦੇ ਫਰਜੰਦ ਅੰਮ੍ਰਿਤਪਾਲ ਸਿੰਘ ਮਾਨ , ਦਰਸ਼ਨ ਸਿੰਘ ਆਸ਼ਟ , ਦਲਜੀਤ ਸਿੰਘ ਘੁੰਮਣ ਸਰਪੰਚ ਘਰਾਚੋ ਜ਼ਿਲ੍ਹਾਂ ਸੈਕਟਰੀ ਯੂਥ ਵਿੰਗ, ਸੁਰਿੰਦਰ ਸਿੰਘ, ਗੁਰਵਿੰਦਰ ਸਿੰਘ ਸਿੱਧੂ ਸਲਾਹਕਾਰ, ਜਗਜੀਤ ਸਿੰਘ ਨੌਹਰਾ, ਬਲਜੀਤ ਸੇਖਾ ਖਜਾਨਚੀ ,ਭੀਮ ਸਿੰਘ ,ਮਾਸਟਰ ਲਖਵਿੰਦਰ ਸਿੰਘ ਮਲੇਰਕੋਟਲਾ , ਗੁਰਦਾਸਪੁਰ ਤੋਂ ਗਗਨਦੀਪ ਸਿੰਘ , ਅਵਤਾਰ ਸਿੰਘ ਚੋਟੀਆਂ, ਚੰਡੀਗੜ੍ਹ ਤੋਂ ਸ਼ਮਸ਼ੀਲ ਸਿੰਘ ਸੋਢੀ, ਲਖਵਿੰਦਰ ਸਿੰਘ ਮਲੇਰਕੋਟਲਾ, ਜਸਵਿੰਦਰ ਪੰਜਾਬੀ, ਸਸ਼ੀ ਬਾਲਾ , ਪ੍ਰਿੰਸੀਪਲ ਸੁਖਦੀਪ ਕੌਰ,ਸੁਖਵਿੰਦਰ ਸਿੰਘ ਫ਼ੁੱਲ ਅਜੀਤ ਇੰਚਾਰਜ ਪਟਿਆਲ਼ਾ, ਸਤਿੰਦਰ ਕਾਹਲੋਂ, ਦੁਆਬਾ ਐਕਸਪ੍ਰੈਸ ਦੇ ਆਡੀਟਰ ਸਤੀਸ਼ ਜੋੜਾ, ਬਲਰਾਜ ਸਿੰਘ ਬਠਿੰਡਾ,ਨਿਸ਼ਾ ਰਾਣੀ , ਮੈਡਮ ਨਵਜੋਤ ਕੌਰ ਬਾਜਵਾ, ਰਣਜੀਤ ਕੌਰ ਬਾਜਵਾ, ਕਮਲਜੀਤ ਕੌਰ , ਡਾ. ਸੁਖਪਾਲ ਕੌਰ ਸਮਰਾਲਾ , ਦਮਨਜੀਤ ਕੌਰ, ਡਾ. ਦਵਿੰਦਰ ਕੌਰ ਖੁਸ਼ ਧਾਲੀਵਾਲ, ਰਸ਼ਵਿੰਦਰ ਕੌਰ, ਸਰਬਜੀਤ ਕੌਰ, ਵੀਰਪਾਲ ਕੌਰ, ਕੁਲਦੀਪ ਸਿੰਘ , ਸੁਦੇਸ਼ ਰਾਣੀ, ਡਾ. ਅਮਰਜੋਤੀ ਮਾਂਗਟ, ਸਾਹਿਬਾਜੀਤਨ ਕੌਰ ਅਤੇ ਬਲਜਿੰਦਰ ਕੌਰ ਕਲਸੀ ਆਦਿ ਹਾਜ਼ਿਰ ਸਨ। ਅੰਤਰਰਾਸ਼ਟਰੀ ਬਾਲ ਲੇਖਕ ਕਾਨਫਰੰਸ ਦੇ ਇਨਾਮ ਜੇਤੂਆਂ ਵਿਚ ਪ੍ਰਾਇਮਰੀ ਵਰਗ ਕਵਿਤਾ ਉਚਾਰਨ ਵਿਚ ਪਹਿਲਾ ਸਥਾਨ ਮਿਹਰ ਕੇ ਸਿੱਧੂ ਬਠਿੰਡਾ,ਰਜਨੀ ਰੂਪਨਗਰ ਦੂਸਰਾ ਸਥਾਨ, ਮਨੀਸ਼ਾ ਰੂਪਨਗਰ ਪ੍ਰਾਇਮਰੀ ਲੇਖ ਮੁਕਾਬਲਾ ਅੰਜਲੀ ਰਾਣੀ ਪਹਿਲਾ ਸਥਾਨ ਫਾਜਿਲਕਾ, ਦੂਸਰਾ ਸਥਾਨ ਸੋਹਲ ਪ੍ਰੀਤ ਕੌਰ ਜਿਲਾ ਮਲੇਰਕੋਟਲਾ,ਤੀਸਰਾ ਸਥਾਨ ਖੁਸ਼ਪ੍ਰੀਤ ਕੌਰ ਜਿਲਾ ਪਟਿਆਲਾ। ਮਿਡਲ ਭਾਗ ਕਵਿਤਾ ਉਚਾਰਨ ਪਹਿਲਾ ਸਥਾਨ ਜਸ ਕੋਮਲ ਕੌਰ ਜਿਲਾ ਮਲੇਰਕੋਟਲਾ, ਦੂਸਰਾ ਸਥਾਨ ਮਾਖੇਸ਼ ਮੋਹਨ ਸ਼ਰਮਾ ਜਿਲਾ ਸੰਗਰੂਰ ਤੇ ਤੀਸਰਾ ਸਥਾਨ ਮੌਲੀਨ ਕੌਰ ਜਿਲਾ ਜਲੰਧਰ।
ਲੇਖ ਮੁਕਾਬਲਾ ਪਹਿਲਾ ਸਥਾਨ ਕੋਮਲਦੀਪ ਕੌਰ ਜਿਲਾ ਬਠਿੰਡਾ-1, ਦੂਜਾ ਸਥਾਨ ਅਰਮਾਨ ਪ੍ਰੀਤ ਸਿੰਘ ਜਿਲਾ ਸ੍ਰੀ ਮੁਕਤਸਰ ਸਾਹਿਬ ਤੇ ਤੀਸਰਾ ਸਥਾਨ ਦਿਕਸ਼ਾ ਜ਼ਿਲਾ ਫਿਰੋਜ਼ਪੁਰ. ਗੀਤ ਮੁਕਾਬਲਾ ਪਹਿਲਾ ਸਥਾਨ ਕਰਨਪ੍ਰੀਤ ਸਿੰਘ ਤਰਨ ਤਾਰਨ ਦੂਸਰਾ ਸਥਾਨ ਮਨਪ੍ਰੀਤ ਸਿੰਘ ਬਠਿੰਡਾ ਦੋ ਤੇ ਤੀਸਰਾ ਸਥਾਨ ਅਭਿਮ ਕੁਮਾਰ ਜਿਲਾ ਜਲੰਧਰ। ਸੈਕੈਂਡਰੀ ਵਿਭਾਗ: ਕਵਿਤਾ ਉਚਾਰਨ ਪਹਿਲਾ ਸਥਾਨ ਜਸਮੀਤ ਕੌਰ ਜ਼ਿਲਾ ਮੋਗਾ, ਦੂਸਰਾ ਸਥਾਨ ਜੈਸਮੀਨ ਕੌਰ ਜਿਲਾ ਸ਼੍ਰੀ ਅੰਮ੍ਰਿਤਸਰ ਸਾਹਿਬ ਤੇ ਤੀਸਰਾ ਸਥਾਨ ਕਰਨਵੀਰ ਕੌਰ ਰਾਜਸਥਾਨ ਦੋ। ਲੇਖ ਮੁਕਾਬਲੇ: ਪਹਿਲਾ ਸਥਾਨ ਪ੍ਰੀਤੀ ਜ਼ਿਲਾ ਗੁਰਦਾਸਪੁਰ, ਦੂਸਰਾ ਸਥਾਨ ਤਰਨਪ੍ਰੀਤ ਸਿੰਘ ਰਾਣਾ ਜਿਲਾ ਰੂਪਨਗਰ ਤੇ ਤੀਸਰਾ ਸਥਾਨ ਜਸ਼ਨਪ੍ਰੀਤ ਕੌਰ ਜਿਲਾ ਬਠਿੰਡਾ ਦੋ। ਸੈਕੰਡਰੀ ਭਾਗ ਦੀ ਕਹਾਣੀ ਮੁਕਾਬਲਾ ਪਹਿਲਾ ਸਥਾਨ ਜੀਨਾ ਸ਼੍ਰੀ ਫਤਿਹਗੜ੍ਹ ਸਾਹਿਬ, ਦੂਸਰਾ ਸਥਾਨ ਸਾਧਨਾ ਜਿਲਾ ਗੁਰਦਾਸਪੁਰ ਤੇ ਤੀਸਰਾ ਸਥਾਨ ਜਸਕਰਨ ਕੌਰ ਜ਼ਿਲਾ ਪਟਿਆਲਾ ਰਜਨੀ ਰੂਪਨਗਰ ਤੀਸਰਾ ਸਥਾਨ ਮਨੀਸ਼ਾ ਰੂਪਨਗਰ ਪ੍ਰਾਇਮਰੀ ਲੇਖ ਮੁਕਾਬਲਾ ਅੰਜਲੀ ਰਾਣੀ ਪਹਿਲਾ ਸਥਾਨ ਫਾਜਿਲਕਾ ਦੂਸਰਾ ਸਥਾਨ ਸੋਹਲ ਪ੍ਰੀਤ ਕੌਰ ਜਿਲਾ ਮਲੇਰਕੋਟਲਾ ਤੀਸਰਾ ਸਥਾਨ ਖੁਸ਼ਪ੍ਰੀਤ ਕੌਰ ਜਿਲਾ ਪਟਿਆਲਾ ਮਿਡਲ ਭਾਗ ਕਵਿਤਾ ਉਚਾਰਨ ਪਹਿਲਾ ਸਥਾਨ ਜਸ ਕੋਮਲ ਕੌਰ ਜਿਲਾ ਮਲੇਰਕੋਟਲਾ ਦੂਸਰਾ ਸਥਾਨ ਮਾਖੇਸ਼ ਮੋਹਨ ਸ਼ਰਮਾ ਜਿਲਾ ਸੰਗਰੂਰ ਤੀਸਰਾ ਸਥਾਨ ਮੌਲੀਨ ਕੌਰ ਜਿਲਾ ਜਲੰਧਰ ਲੇਖ ਮੁਕਾਬਲਾ ਪਹਿਲਾ ਸਥਾਨ ਕੋਮਲਦੀਪ ਕੌਰ ਜਿਲਾ ਬਠਿੰਡਾ ਦੂਜਾ ਸਥਾਨ ਅਰਮਾਨ ਪ੍ਰੀਤ ਸਿੰਘ ਜਿਲਾ ਸ੍ਰੀ ਮੁਕਤਸਰ ਸਾਹਿਬ ਤੀਸਰਾ ਸਥਾਨ ਦਿਕਸ਼ਾ ਜ਼ਿਲਾ ਫਿਰੋਜ਼ਪੁਰ ਗੀਤ ਮੁਕਾਬਲਾ ਪਹਿਲਾ ਸਥਾਨ ਕਰਮਪ੍ਰੀਤ ਸਿੰਘ ਜਿਲਾ ਤਰਨ ਤਾਰਨ ਦੂਸਰਾ ਸਥਾਨ ਮਨਪ੍ਰੀਤ ਸਿੰਘ ਬਠਿੰਡਾ ਦੋ ਤੀਸਰਾ ਸਥਾਨ ਜਿਲਾ ਜਲੰਧਰ ਸੈਕੈਂਡਰੀ ਵਿਭਾਗ ਉਚਾਰਨ ਪਹਿਲਾ ਸਥਾਨ ਜਸਮੀਤ ਕੌਰ ਜ਼ਿਲਾ ਮੋਗਾ ਦੋ ਦੂਸਰਾ ਸਥਾਨ ਜੈਸਮੀਨ ਕੌਰ ਜਿਲਾ ਸ਼੍ਰੀ ਅੰਮ੍ਰਿਤਸਰ ਸਾਹਿਬ ਤੀਸਰਾ ਸਥਾਨ ਕਰਨ ਵੀਰ ਕੌਰ ਰਾਜਸਥਾਨ ਦੋ ਲੇਖ ਮੁਕਾਬਲੇ ਪਹਿਲਾ ਸਥਾਨ ਪ੍ਰੀਤੀ ਜ਼ਿਲਾ ਗੁਰਦਾਸਪੁਰ ਦੂਸਰਾ ਸਥਾਨ ਤਰਨਪ੍ਰੀਤ ਸਿੰਘ ਰਾਣਾ ਜਿਲਾ ਰੂਪਨਗਰ ਤੀਸਰਾ ਸਥਾਨ ਜਸ਼ਨਪ੍ਰੀਤ ਕੌਰ ਜਿਲਾ ਬਠਿੰਡਾ ਦੋ ਸੈਕੰਡਰੀ ਭਾਗ ਦੀ ਕਹਾਣੀ ਮੁਕਾਬਲਾ ਪਹਿਲਾ ਸਥਾਨ ਜੀਨਾ ਸ਼੍ਰੀ ਫਤਿਹਗੜ੍ਹ ਸਾਹਿਬ ਦੂਸਰਾ ਸਥਾਨ ਸਾਧਨਾ ਜਿਲਾ ਗੁਰਦਾਸਪੁਰ ਤੀਸਰਾ ਸਥਾਨ ਜਸਕਰਨ ਜ਼ਿਲਾ ਪਟਿਆਲਾ।