ਟਿਮ ਟਿਮ ਚਮਕੇ ਨਿੱਕਾ ਤਾਰਾ/ ਅਮਨਦੀਪ ਸਿੰਘ

 

ਅਮਨਦੀਪ ਸਿੰਘ, ਬੱਚਿਆਂ ਲਈ ਸਾਹਿੱਤ ਰਚਦਾ ਹੈ। ਹੱਥਲੀ ਪੁਸਤਕ “ਟਿਮ ਟਿਮ ਚਮਕੇ ਨਿੱਕਾ ਤਾਰਾ” ਵਿੱਚ ਅਮਨਦੀਪ ਸਿੰਘ ਦੀਆਂ 25 ਕਵਿਤਾਵਾਂ ਸ਼ਾਮਲ ਹਨ। ਇਹ ਕਵਿਤਾਵਾਂ ਬਿਲਕੁਲ ਉਸੇ ਬੋਲੀ ਵਿੱਚ ਹਨ ਜਿਹੜੀ ਬੋਲੀ ਬੱਚਿਆਂ ਨੂੰ ਬਾਤਾਂ ਸੁਨਾਉਣ ਵੇਲੇ ਵਰਤੀ ਜਾਂਦੀ ਹੈ। ਸੁਚਿੱਤਰ ਕਵਿਤਾਵਾਂ ਮਾਣੋ ਬਿੱਲੀ, ਭੁੱਖ, ਤਾਰੇ, ਕਿਤਾਬਾਂ ਨਾਲ ਪਿਆਰ ਕਰੋ ਜਿਥੇ ਵੱਡੀ ਅਕਾਰੀ  ਪੁਸਤਕ ਦਾ ਸਿੰਗਾਰ ਹਨ, ਉਥੇ ਬੱਚਿਆ ਲਈ ਪ੍ਰੇਰਨਾ ਸ੍ਰੋਤ ਹਨ। ‘ਬਾਰਿਸ਼’ ਕਵਿਤਾ ਨੂੰ ਬਹੁਤ ਹੀ ਰੁਮਾਂਚਕ ਢੰਗ ਨਾਲ ਅਤੇ ਵਿਗਿਆਨਕ ਦ੍ਰਿਸ਼ਟੀਕੋਨ ਨਾਲ ਲਿਖਕੇ ਬੱਚਿਆਂ ਦੀ ਸੋਚ ਦੁਆਲੇ ਘੁੰਮਾਉਣ ਦਾ  ਅਮਨਦੀਪ ਸਿੰਘ ਦਾ ਯਤਨ ਹੈ। ਅਮਨਦੀਪ ਸਿੰਘ ਬੱਚਿਆਂ ਨੂੰ ਆਪਣੀ ਮਾਂ ਬੋਲੀ ਨਾਲ ਜੋੜਦਾ ਜਦੋਂ ਆਖਦਾ ਹੈ ” ਆਓ ਆਪਣੀ ਮਾਂ ਬੋਲੀ ਪੰਜਾਬੀ ਪੜ੍ਹੀਏ ਤੇ ਪੜ੍ਹਾਈਏ” ਤਾਂ ਉਸਦੀ ਸੁਹਿਰਦ ਸੋਚ ਦਾ ਝਲਕਾਰਾ ਪੈਂਦਾ ਹੈ ਕਿ ਕਿਵੇਂ ਉਹ ਆਪਣੀ ਮਾਂ ਬੋਲੀ ਨਾਲ ਅੰਦਰੋਂ ਜੁੜਿਆਂ ਹੋਇਆ ਹੈ।

ਇਹ ਪੁਸਤਕ ਲਿਖਣ ਦੀ ਪ੍ਰੇਰਨਾ ਤੇ ਲੋੜ, ਉਸਨੂੰ ਅਪਾਣੇ ਬੱਚਿਆਂ  ਬੇਟੀ ਹਰਨੀਤ ਅਤੇ ਬੇਟੇ ਹਰਮਨ ਦੇ ਮਨ ਮਸਤਕ ਨਾਲ ਸਾਂਝ ਪਾਉਣ ਦਾ ਵਡੇਰਾ ਯਤਨ ਹੈ। ਪੁਸਤਕ ਦੀ ਹਰ ਕਵਿਤਾ ਛੋਟੇ ਬੱਚੇ ਦੇ ਮਨ ਉਤੇ ਵੱਖਰਾ ਅਸਰ ਪਾਉਂਦੀ ਹੈ ਅਤੇ ਉਸਨੂੰ ਕੁਦਰਤ, ਆਪਣੇ ਆਲੇ-ਦੁਆਲੇ ਨਾਲ ਜੋੜਨ ਲਈ ਸਹਾਈ ਹੁੰਦੀ ਹੈ। ਪੁਸਤਕ ਯੂਨੀਵਰਸਿਟੀ ਬੁਕਸ ਪ੍ਰਾਈਵੇਟ ਲਿਮਟਿਡ ਵਾਲਿਆਂ ਛਾਪੀ ਹੈ। ਇਸਦੇ ਸੁਚਿੱਤਰ 36 ਪੰਨੇ ਹਨ।

-ਗੁਰਮੀਤ ਸਿੰਘ ਪਲਾਹੀ

-9815802070

ਸਾਂਝਾ ਕਰੋ

ਪੜ੍ਹੋ

23 ਅਤੇ 24 ਨਵੰਬਰ ਨੂੰ ਲੱਗਣਗੇ ਵੋਟਰ

ਮੋਗਾ, 22 ਨਵੰਬਰ – ਵਧੀਕ ਜਿਲ੍ਹਾ ਚੋਣ ਅਫਸਰ ਕਮ- ਵਧੀਕ...