April 9, 2025

ਭਾਰਤੀ ਰੇਲਵੇ ਨੇ 9900 ਅਸਾਮੀਆਂ ਲਈ ਮੰਗੀਆਂ ਅਰਜ਼ੀਆਂ

ਨਵੀਂ ਦਿੱਲੀ, 9 ਅਪ੍ਰੈਲ – ਸਰਕਾਰੀ ਨੌਕਰੀਆਂ ਦੀ ਉਡੀਕ ਕਰ ਰਹੇ ਲੋਕਾਂ ਲਈ ਖੁਸ਼ਖਬਰੀ ਹੈ। ਰੇਲਵੇ ਵਿਭਾਗ ਵੱਲੋਂ ਸਹਾਇਕ ਲੋਕੋ ਪਾਇਲਟ ਦੀਆਂ 9900 ਅਸਾਮੀਆਂ ਲਈ ਭਰਤੀ ਦਾ ਐਲਾਨ ਕੀਤਾ ਗਿਆ ਹੈ। ਇਸ ਭਰਤੀ ਲਈ ਅਰਜ਼ੀਆਂ 10 ਅਪ੍ਰੈਲ ਤੋਂ ਸ਼ੁਰੂ ਹੋ ਰਹੀਆਂ ਹਨ। ਉਮੀਦਵਾਰ ਅਧਿਕਾਰਤ ਵੈੱਬਸਾਈਟ indianrailways.gov.in ‘ਤੇ ਜਾ ਕੇ ਅਰਜ਼ੀ ਦੇ ਸਕਦੇ ਹਨ। ਅਸਾਮੀਆਂ ਦੇ ਵੇਰਵੇ: ਕੇਂਦਰੀ ਰੇਲਵੇ: 376 ਪੋਸਟਾਂ ਪੂਰਬੀ ਕੇਂਦਰੀ ਰੇਲਵੇ: 700 ਪੋਸਟਾਂ ਈਸਟ ਕੋਸਟ ਰੇਲਵੇ: 1461 ਪੋਸਟਾਂ ਪੂਰਬੀ ਰੇਲਵੇ: 868 ਪੋਸਟਾਂ ਉੱਤਰੀ ਮੱਧ ਰੇਲਵੇ: 508 ਪੋਸਟਾਂ ਉੱਤਰ ਪੂਰਬੀ ਰੇਲਵੇ: 100 ਪੋਸਟਾਂ ਉੱਤਰ-ਪੂਰਬੀ ਸਰਹੱਦੀ ਰੇਲਵੇ: 125 ਪੋਸਟਾਂ ਉੱਤਰੀ ਰੇਲਵੇ: 521 ਪੋਸਟਾਂ ਉੱਤਰ ਪੱਛਮੀ ਰੇਲਵੇ: 679 ਪੋਸਟਾਂ ਦੱਖਣੀ ਮੱਧ ਰੇਲਵੇ: 989 ਪੋਸਟਾਂ ਦੱਖਣ ਪੂਰਬੀ ਕੇਂਦਰੀ ਰੇਲਵੇ: 568 ਪੋਸਟਾਂ ਦੱਖਣ ਪੂਰਬੀ ਰੇਲਵੇ: 921 ਪੋਸਟਾਂ ਦੱਖਣੀ ਰੇਲਵੇ: 510 ਪੋਸਟਾਂ ਪੱਛਮੀ ਮੱਧ ਰੇਲਵੇ: 759 ਪੋਸਟਾਂ ਪੱਛਮੀ ਰੇਲਵੇ: 885 ਪੋਸਟਾਂ ਮੈਟਰੋ ਰੇਲਵੇ ਕੋਲਕਾਤਾ: 225 ਪੋਸਟਾਂ ਵਿਦਿਅਕ ਯੋਗਤਾ: ਦਸਵੀਂ ਪਾਸ, ਸਬੰਧਤ ਟਰੇਡ ਵਿੱਚ ਆਈਟੀਆਈ ਡਿਗਰੀ, ਹੋਰ ਅਸਾਮੀਆਂ ਲਈ ਇੰਜੀਨੀਅਰਿੰਗ ਵਿੱਚ ਡਿਪਲੋਮਾ ਜਾਂ ਡਿਗਰੀ, ਉਮਰ ਸੀਮਾ: ਘੱਟੋ-ਘੱਟ: 18 ਸਾਲ ਵੱਧ ਤੋਂ ਵੱਧ: 30 ਸਾਲ ਉਮਰ ਦੀ ਗਣਨਾ 1 ਜੁਲਾਈ 2025 ਦੇ ਆਧਾਰ ‘ਤੇ ਕੀਤੀ ਜਾਵੇਗੀ। ਸਾਰੀਆਂ ਰਾਖਵੀਆਂ ਸ਼੍ਰੇਣੀਆਂ ਨੂੰ ਸਰਕਾਰੀ ਨਿਯਮਾਂ ਅਨੁਸਾਰ ਵੱਧ ਤੋਂ ਵੱਧ ਉਮਰ ਵਿੱਚ ਛੋਟ। ਫੀਸ: ਜਨਰਲ, ਓਬੀਸੀ, ਈਡਬਲਯੂਐਸ: 500 ਰੁਪਏ ਐਸਸੀ, ਐਸਟੀ, ਪੀਡਬਲਯੂਡੀ, ਸਾਬਕਾ ਸੈਨਿਕ, ਸਾਰੀਆਂ ਔਰਤਾਂ: 250 ਰੁਪਏ ਤਨਖਾਹ: 19,900 ਰੁਪਏ ਪ੍ਰਤੀ ਮਹੀਨਾ ਚੋਣ ਪ੍ਰਕਿਰਿਆ: ਸੀਬੀਟੀ ਪਹਿਲੀ ਤੇ ਸੀਬੀਟੀ ਦੂਜੀ ਪ੍ਰੀਖਿਆ ਸੀਬੀਏਟੀ ਦਸਤਾਵੇਜ਼ ਤਸਦੀਕ ਮੈਡੀਕਲ ਪ੍ਰੀਖਿਆ ਪ੍ਰੀਖਿਆ ਪੈਟਰਨ: ਕੰਪਿਊਟਰ ਅਧਾਰਤ ਪ੍ਰੀਖਿਆ ਸੀਬੀਟੀ ਫਸਟ ਵਿੱਚ ਗਣਿਤ, ਮਾਨਸਿਕ ਯੋਗਤਾ, ਜਨਰਲ ਸਾਇੰਸ ਤੇ ਜਨਰਲ ਜਾਗਰੂਕਤਾ ਨਾਲ ਸਬੰਧਤ 75 ਪ੍ਰਸ਼ਨ ਪੁੱਛੇ ਜਾਣਗੇ। ਹਰੇਕ ਸਵਾਲ ਇੱਕ ਅੰਕ ਦਾ ਹੋਵੇਗਾ ਤੇ ਇਸ ਨੂੰ ਹੱਲ ਕਰਨ ਲਈ 60 ਮਿੰਟ ਦਿੱਤੇ ਜਾਣਗੇ। ਸੀਬੀਟੀ ਦੂਜੀ ਪ੍ਰੀਖਿਆ ਭਾਗ 1 ਵਿੱਚ ਗਣਿਤ, ਜਨਰਲ ਇੰਟੈਲੀਜੈਂਸ ਤੇ ਰੀਜ਼ਨਿੰਗ, ਬੇਸਿਕ ਸਾਇੰਸ ਤੇ ਇੰਜਨੀਅਰਿੰਗ ਨਾਲ ਸਬੰਧਤ 100 ਪ੍ਰਸ਼ਨ ਪੁੱਛੇ ਜਾਣਗੇ। ਇਸ ਨੂੰ ਹੱਲ ਕਰਨ ਲਈ 90 ਮਿੰਟ ਮਿਲਣਗੇ। ਭਾਗ 2 ਵਿੱਚ 75 ਤਕਨੀਕੀ ਸਬੰਧਤ ਸਵਾਲ ਪੁੱਛੇ ਜਾਣਗੇ। ਇਸ ਨੂੰ ਹੱਲ ਕਰਨ ਲਈ 60 ਮਿੰਟ ਦਿੱਤੇ ਜਾਣਗੇ। ਸੀਬੀਟੀ ਪ੍ਰੀਖਿਆ ਵਿੱਚ ਇੱਕ ਤਿਹਾਈ ਨੈਗੇਟਿਵ ਮਾਰਕਿੰਗ ਹੋਵੇਗੀ। ਅਰਜ਼ੀ ਕਿਵੇਂ ਦੇਣੀ: ਅਧਿਕਾਰਤ ਵੈੱਬਸਾਈਟ indianrailways.gov.in ‘ਤੇ ਜਾਓ। ਸਬੰਧਤ ਭਰਤੀ ਲਿੰਕ ‘ਤੇ ਕਲਿੱਕ ਕਰੋ। ਆਪਣਾ ਨਾਮ, ਈਮੇਲ ਪਤਾ, ਮੋਬਾਈਲ ਨੰਬਰ ਤੇ ਹੋਰ ਜਾਣਕਾਰੀ ਦਰਜ ਕਰੋ। ਜਨਮ ਸਰਟੀਫਿਕੇਟ ਸਮੇਤ ਲੋੜੀਂਦੇ ਦਸਤਾਵੇਜ਼ਾਂ ਦੀਆਂ ਸਕੈਨ ਕੀਤੀਆਂ ਕਾਪੀਆਂ ਅਪਲੋਡ ਕਰੋ। ਰਜਿਸਟ੍ਰੇਸ਼ਨ ਫੀਸ ਦਾ ਭੁਗਤਾਨ ਕਰੋ। ਅੰਤਿਮ ਜਮ੍ਹਾਂ ਕਰਨ ਤੋਂ ਬਾਅਦ, ਇਸ ਨੂੰ ਸੇਵ ਕਰੋ ਜਾਂ ਪ੍ਰਿੰਟਆਊਟ ਲਓ।

ਭਾਰਤੀ ਰੇਲਵੇ ਨੇ 9900 ਅਸਾਮੀਆਂ ਲਈ ਮੰਗੀਆਂ ਅਰਜ਼ੀਆਂ Read More »

ਪੰਜਾਬ ਦੀ ਜਿੱਤ ਤੋਂ ਬਾਅਦ BCCI ਨੇ Glenn Maxwell ‘ਤੇ ਠੋਕਿਆ ਜੁਰਮਾਨਾ

ਨਵੀਂ ਦਿੱਲੀ, 9 ਅਪ੍ਰੈਲ – ਪੰਜਾਬ ਕਿੰਗਜ਼ ਦੇ ਆਲਰਾਊਂਡਰ ਗਲੇਨ ਮੈਕਸਵੈੱਲ ਨੇ ਚੇਨਈ ਸੁਪਰ ਕਿੰਗਜ਼ ਖ਼ਿਲਾਫ਼ ਮੈਚ ਵਿੱਚ ਆਈਪੀਐਲ ਦੇ ਆਚਾਰ ਸੰਹਿਤਾ ਦੀ ਉਲੰਘਣਾ ਕੀਤੀ। BCCI ਨੇ ਮੈਕਸਵੈੱਲ ਦੀ ਮੈਚ ਫੀਸ ਦਾ 25 ਪ੍ਰਤੀਸ਼ਤ ਜੁਰਮਾਨੇ ਵਜੋਂ ਕੱਟ ਲਿਆ ਹੈ। ਇਸ ਦੇ ਨਾਲ ਹੀ ਉਸਨੂੰ ਇੱਕ ਡੀਮੈਰਿਟ ਪੁਆਇੰਟ ਵੀ ਦਿੱਤਾ ਗਿਆ ਹੈ। ਪੰਜਾਬ ਕਿੰਗਜ਼ ਨੇ ਇਹ ਮੈਚ 18 ਦੌੜਾਂ ਨਾਲ ਜਿੱਤ ਲਿਆ। ਪ੍ਰਿਯਾਂਸ਼ ਆਰੀਆ ਨੇ 42 ਗੇਂਦਾਂ ਵਿੱਚ 103 ਦੌੜਾਂ ਦੀ ਪਾਰੀ ਖੇਡੀ, ਜਿਸ ਲਈ ਉਸਨੂੰ ਪਲੇਅਰ ਆਫ਼ ਦ ਮੈਚ ਚੁਣਿਆ ਗਿਆ। ਆਈਪੀਐਲ ਵੱਲੋਂ ਜਾਰੀ ਅਧਿਕਾਰਤ ਬਿਆਨ ਵਿੱਚ ਕਿਹਾ ਗਿਆ ਹੈ, “ਪੰਜਾਬ ਕਿੰਗਜ਼ ਦੇ ਆਲਰਾਉਂਡਰ ਗਲੇਨ ਮੈਕਸਵੈੱਲ ਨੂੰ ਮੰਗਲਵਾਰ ਨੂੰ ਨਿਊ ਚੰਡੀਗੜ੍ਹ ਦੇ ਨਿਊ PCA ਸਟੇਡੀਅਮ ਵਿੱਚ ਚੇਨਈ ਸੁਪਰ ਕਿੰਗਜ਼ ਵਿਰੁੱਧ ਆਪਣੀ ਟੀਮ ਦੇ ਮੈਚ ਦੌਰਾਨ ਆਈਪੀਐਲ ਜ਼ਾਬਤੇ ਦੀ ਉਲੰਘਣਾ ਕਰਨ ਲਈ ਉਸਦੀ ਮੈਚ ਫੀਸ ਦਾ 25 ਪ੍ਰਤੀਸ਼ਤ ਜੁਰਮਾਨਾ ਲਗਾਇਆ ਗਿਆ ਹੈ ਤੇ ਇੱਕ ਡੀਮੈਰਿਟ ਅੰਕ ਵੀ ਪ੍ਰਾਪਤ ਕੀਤਾ ਹੈ। ਗਲੇਨ ਮੈਕਸਵੈੱਲ ਨੇ ਧਾਰਾ 2.2 (ਮੈਚ ਦੌਰਾਨ ਫਿਕਸਚਰ ਅਤੇ ਫਿਟਿੰਗ ਦੀ ਦੁਰਵਰਤੋਂ) ਦੇ ਤਹਿਤ ਲੈਵਲ 1 ਦੇ ਅਪਰਾਧ ਨੂੰ ਸਵੀਕਾਰ ਕੀਤਾ ਤੇ ਮੈਚ ਰੈਫਰੀ ਦੀ ਸਜ਼ਾ ਸਵੀਕਾਰ ਕਰ ਲਈ। ਲੈਵਲ 1 ਦੇ ਆਚਾਰ ਸੰਹਿਤਾ ਦੀ ਉਲੰਘਣਾ ਲਈ, ਮੈਚ ਰੈਫਰੀ ਦਾ ਫੈਸਲਾ ਅੰਤਿਮ ਹੈ। ਜ਼ਿਕਰ ਕਰ ਦਈਏ ਕਿ ਗਲੇਨ ਮੈਕਸਵੈੱਲ ਦੇ ਬੱਲੇ ਨੇ ਅਜੇ ਤੱਕ ਆਈਪੀਐਲ 2025 ਵਿੱਚ ਵਧੀਆ ਪ੍ਰਦਰਸ਼ਨ ਨਹੀਂ ਕੀਤਾ ਹੈ, ਉਸਨੇ 3 ਪਾਰੀਆਂ ਵਿੱਚ 31 ਦੌੜਾਂ ਬਣਾਈਆਂ ਹਨ। ਉਸਨੇ ਰਾਜਸਥਾਨ ਰਾਇਲਜ਼ ਵਿਰੁੱਧ 30 ਦੌੜਾਂ ਬਣਾਈਆਂ, ਜਦੋਂ ਕਿ ਉਹ ਗੁਜਰਾਤ ਟਾਈਟਨਜ਼ ਵਿਰੁੱਧ ਆਪਣਾ ਖਾਤਾ ਵੀ ਨਹੀਂ ਖੋਲ੍ਹ ਸਕਿਆ ਤੇ ਚੇਨਈ ਸੁਪਰ ਕਿੰਗਜ਼ ਵਿਰੁੱਧ ਖੇਡੇ ਗਏ ਮੈਚ ਵਿੱਚ, ਉਹ 1 ਦੌੜ ਬਣਾ ਕੇ ਆਊਟ ਹੋ ਗਿਆ। ਹਾਲਾਂਕਿ, ਉਹ ਗੇਂਦਬਾਜ਼ੀ ਵਿੱਚ ਵਧੀਆ ਯੋਗਦਾਨ ਪਾ ਰਿਹਾ ਹੈ, ਟੂਰਨਾਮੈਂਟ ਵਿੱਚ ਹੁਣ ਤੱਕ 3 ਵਿਕਟਾਂ ਲੈ ਚੁੱਕਾ ਹੈ।

ਪੰਜਾਬ ਦੀ ਜਿੱਤ ਤੋਂ ਬਾਅਦ BCCI ਨੇ Glenn Maxwell ‘ਤੇ ਠੋਕਿਆ ਜੁਰਮਾਨਾ Read More »

IPL ਪੰਜਾਬ ਕਿੰਗਜ਼ ਨੇ ਚੇਨੱਈ ਸੁਪਰ ਕਿੰਗਜ਼ ਨੂੰ 18 ਦੌੜਾਂ ਨਾਲ ਹਰਾਇਆ

ਚੰਡੀਗੜ੍ਹ, 9 ਅਪ੍ਰੈਲ – ਮੇਜ਼ਬਾਨ ਪੰਜਾਬ ਕਿੰਗਜ਼ ਦੀ ਟੀਮ ਨੇ ਅੱਜ ਇਥੇ ਇੰਡੀਅਨ ਪ੍ਰੀਮੀਅਰ ਲੀਗ ਦੇ ਮੁਕਾਬਲੇ ਵਿਚ ਚੇਨੱਈ ਸੁਪਰ ਕਿੰਗਜ਼ ਦੀ ਟੀਮ ਨੂੰ 18 ਦੌੜਾਂ ਨਾਲ ਹਰਾ ਦਿੱਤਾ। ਚੇਨੱਈ ਦੀ ਟੀਮ ਪੰਜਾਬ ਦੀ ਟੀਮ ਵੱਲੋਂ ਦਿੱਤੇ 220 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਨਿਰਧਾਰਿਤ 20 ਓਵਰਾਂ ਵਿਚ 5 ਵਿਕਟਾਂ ਦੇ ਨੁਕਸਾਨ ਨਾਲ 201 ਦੌੜਾਂ ਹੀ ਬਣਾ ਸਕੀ। ਚੇਨੱਈ ਲਈ ਡੈਵੇਨ ਕੌਨਵੇਅ ਨੇ 69, ਸ਼ਿਵਮ ਦੂਬੇ ਨੇ 42 ਤੇ ਰਚਿਨ ਰਵਿੰਦਰਾ ਨੇ 36 ਦੌੜਾਂ ਬਣਾਈਆਂ। ਮਹਿੰਦਰ ਸਿੰਘ ਧੋਨੀ ਨੇ 12 ਗੇਂਦਾਂ ਵਿਚ 27 ਤੇਜ਼ਤਰਾਰ ਦੌੜਾਂ ਬਣਾਈਆਂ। ਪੰਜਾਬ ਲਈ ਲੌਕੀ ਫਰਗੂਸਨ ਨੇ ਦੋ ਵਿਕਟਾਂ ਲਈਆਂ। ਇਸ ਤੋਂ ਪਹਿਲਾਂ ਨੌਜਵਾਨ ਓਪਨਰ ਪ੍ਰਿਯਾਂਸ਼ ਆਰੀਆ(103) ਦੇ ਪਲੇਠੇ ਆਈਪੀਐੱਲ ਸੈਂਕੜੇ ਦੀ ਬਦੌਲਤ ਪੰਜਾਬ ਕਿੰਗਜ਼ ਦੀ ਟੀਮ ਨੇ ਚੇਨੱਈ ਸੁਪਰ ਕਿੰਗਜ਼ ਨੂੰ ਜਿੱਤ ਲਈ 220 ਦੌੜਾਂ ਦਾ ਟੀਚਾ ਦਿੱਤਾ ਹੈ। ਪੰਜਾਬ ਦੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 6 ਵਿਕਟਾਂ ਦੇ ਨੁਕਸਾਨ ਨਾਲ 219 ਦੌੜਾਂ ਬਣਾਈਆਂ। ਆਰੀਆ ਨੇ 42 ਗੇਂਦਾਂ ਵਿਚ 7 ਚੌਕਿਆਂ ਤੇ ਨੌਂ ਛੱਕਿਆਂ ਦੀ ਮਦਦ ਨਾਲ 103 ਦੌੜਾਂ ਬਣਾਈਆਂ। ਆਰੀਆ ਨੇ 39 ਗੇਂਦਾਂ ਵਿਚ ਆਪਣਾ ਸੈਂਕੜਾ ਪੂਰਾ ਕੀਤਾ, ਜੋ ਇਸ ਟੂਰਨਾਮੈਂਟ ਦਾ ਪੰਜਵਾਂ ਸਭ ਤੋਂ ਤੇਜ਼ ਸੈਂਕੜਾ ਹੈ। ਇੰਡੀਅਨ ਪ੍ਰੀਮੀਅਰ ਲੀਗ ਦਾ ਸਭ ਤੋਂ ਤੇਜ਼ ਸੈਂਕੜਾ ਜੜਨ ਦਾ ਰਿਕਾਰਡ ਵੈਸਟ ਇੰਡੀਜ਼ ਦੇ ਕ੍ਰਿਸ ਗੇਲ ਦੇ ਨਾਮ ਦਰਜ ਹੈ। ਗੇਲ ਨੇ 2013 ਵਿਚ ਮਹਿਜ਼ 30 ਗੇਂਦਾਂ ’ਤੇ ਸੈਂਕੜਾ ਬਣਾਇਆ ਸੀ।

IPL ਪੰਜਾਬ ਕਿੰਗਜ਼ ਨੇ ਚੇਨੱਈ ਸੁਪਰ ਕਿੰਗਜ਼ ਨੂੰ 18 ਦੌੜਾਂ ਨਾਲ ਹਰਾਇਆ Read More »

ਪੰਜਾਬ ‘ਚ VIP ਕਾਰ ਦਾ ਚਲਾਨ ਕੱਟਣ ‘ਤੇ ਮੱਚੀ ਤਰਥੱਲੀ

ਮੋਹਾਲੀ, 9 ਅਪ੍ਰੈਲ – ਪੰਜਾਬ ਦੇ ਵਾਹਨ ਚਾਲਕਾਂ ਲਈ ਅਹਿਮ ਖਬਰ ਸਾਹਮਣੇ ਆ ਰਹੀ ਹੈ, ਜਿਸ ਨੇ ਇੰਟਰਨੈੱਟ ਉੱਪਰ ਤਰਥੱਲੀ ਮਚਾ ਦਿੱਤੀ ਹੈ। ਦਰਅਸਲ, ਟ੍ਰੈਫਿਕ ਪੁਲਿਸ ਦਾ ਇੱਕ ਨਵਾਂ ਕਾਰਨਾਮਾ ਸਾਹਮਣੇ ਆਇਆ ਹੈ, ਜਿਸਦੇ ਚੱਲਦੇ ਵੀ.ਆਈ.ਪੀ. ਨੰਬਰ ਕਾਰ ਦੇ ਮਾਲਕਾਂ ਨੂੰ ਬਹੁਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਅਸਲ ‘ਚ, ਮੋਹਾਲੀ ਨਿਵਾਸੀ ਗੁਰਕੰਵਰ ਸਿੰਘ ਮੰਡੇਰ ਨੇ ਲੱਖਾਂ ਰੁਪਏ ਖਰਚ ਕਰਕੇ ਆਪਣੀ ਐਂਡੇਵਰ ਕਾਰ ਲਈ ਵੀਆਈਪੀ ਨੰਬਰ ਪੀਬੀ 62 A 0001 ਲਿਆ ਹੈ। ਪਰ ਇੱਕ ਦਿਨ ਜਦੋਂ ਉਨ੍ਹਾਂ ਨੇ ਕਾਰ ਚਲਾਨ ਦਾ ਸਟੇਟਸ ਚੈੱਕ ਕੀਤਾ ਤਾਂ ਈ-ਵਾਹਨ ਐਪ ਖੋਲ੍ਹਿਆ ਤਾਂ ਦੇਖਿਆ ਕਿ ਉਨ੍ਹਾਂ ਦੀ ਕਾਰ ਦਾ ਬਿਨਾਂ ਹੈਲਮੇਟ ਦੇ ਚਲਾਨ ਜਾਰੀ ਕੀਤਾ ਗਿਆ ਹੈ। ਚਲਾਨ ਦੇ ਵੇਰਵਿਆਂ ਦੀ ਜਾਂਚ ਕਰਨ ਜਦੋਂ ਉਨ੍ਹਾਂ ਨੇ ਇਸ ਮਾਮਲੇ ਨਾਲ ਸਬੰਧਤ ਫੋਟੋ ਦੇਖੀ ਤਾਂ ਉਹ ਹੈਰਾਨ ਰਹਿ ਗਏ। ਦਰਅਸਲ, ਵਾਇਰਲੈਸ਼ਨ ਕਰਦੇ ਹੋਏ ਐਕਟਿਵਾ ਨਜ਼ਰ ਆ ਰਹੀ ਹੈ। ਜਿਸ ‘ਤੇ ਨੰਬਰ PB 65 ਏ 001 (ਟੀਸੀ) ਉਹ ਵੀ ਅਸਥਾਈ ਲਿਖਿਆ ਹੋਇਆ ਹੈ। ਚਲਾਨ ਜਾਰੀ ਕਰਨ ਵਾਲਾ ਵਿਅਕਤੀ ਵਾਹਨ ਦੇ ਵੇਰਵਿਆਂ ਨੂੰ ਨਜ਼ਰਅੰਦਾਜ਼ ਕਰ ਰਿਹਾ ਹੈ ਅਤੇ ਚਲਾਨ ਬਿਨਾਂ ਕਿਸੇ ਜਾਂਚ ਦੇ ਭੇਜ ਦਿੱਤਾ ਜਾਂਦਾ ਹੈ। ਹਾਲ ਹੀ ਵਿੱਚ ਉਸਦੀ ਕਾਰ ਦੇ ਦੋ ਵੱਖ-ਵੱਖ ਚਲਾਨ ਜਾਰੀ ਕੀਤੇ ਗਏ ਹਨ। ਜਿਸ ਵਿੱਚ ਇਹ ਐਕਟਿਵਾ ਟੈਂਪਰੇਰੀ ਨੰਬਰ ਵਾਲਾ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਦਾ ਦਿਖਾਈ ਦੇ ਰਿਹਾ ਹੈ, ਜਿਸ ਤੋਂ ਪਤਾ ਲੱਗਦਾ ਹੈ ਕਿ ਚਲਾਨ ਜਾਰੀ ਕਰਨ ਵਾਲੇ ਪੁਲਿਸ ਮੁਲਾਜ਼ਮਾਂ ਨੇ ਇਹ ਲਾਪਰਵਾਹੀ ਇੱਕ ਵਾਰ ਨਹੀਂ ਸਗੋਂ ਦੋ ਵਾਰ ਕੀਤੀ ਹੈ। ਜਿਸ ਕਾਰਨ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਫੇਜ਼-6 ਦੇ ਵਸਨੀਕ ਗੁਰਕੰਵਰ ਸਿੰਘ ਮੰਡੇਰ ਦਾ ਕਹਿਣਾ ਹੈ ਕਿ ਉਹ ਜਲਦੀ ਹੀ ਪੁਲਿਸ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨੂੰ ਮਿਲਣਗੇ ਅਤੇ ਇਸ ਮਾਮਲੇ ਵਿੱਚ ਕਾਰਵਾਈ ਦੀ ਮੰਗ ਕਰਨਗੇ।

ਪੰਜਾਬ ‘ਚ VIP ਕਾਰ ਦਾ ਚਲਾਨ ਕੱਟਣ ‘ਤੇ ਮੱਚੀ ਤਰਥੱਲੀ Read More »

ਇੰਡੀਅਨ ਨੇਵੀ ‘ਚ ਸ਼ਾਮਲ ਹੋਣ ਜਾ ਰਹੇ ਨੇ 26 ਸਮੁੰਦਰੀ ਲੜਾਕੂ ਰਾਫੇਲ ਜਹਾਜ਼

ਨਵੀਂ ਦਿੱਲੀ, 9 ਅਪ੍ਰੈਲ – ਕੇਂਦਰ ਸਰਕਾਰ ਨੇ ਭਾਰਤੀ ਜਲ ਫੌਜ ਲਈ 26 ਰਾਫੇਲ ਸਮੁੰਦਰੀ ਲੜਾਕੂ ਜਹਾਜ਼ (ਰਾਫੇਲ ਜਹਾਜ਼ ਦਾ ਸਮੁੰਦਰੀ ਸੰਸਕਰਣ) ਖਰੀਦਣ ਲਈ 63,000 ਕਰੋੜ ਰੁਪਏ ਤੋਂ ਵੱਧ ਦੇ ਇੱਕ ਮੈਗਾ ਸੌਦੇ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਨਾਲ ਜਲ ਸੈਨਾ ਨੂੰ ਲੜਾਕੂ ਜਹਾਜ਼ਾਂ ਦਾ ਇੱਕ ਵੱਡਾ ਬੇੜਾ ਮਿਲੇਗਾ। ਇਸ ਖਰੀਦ ‘ਤੇ ਪਹਿਲੀ ਵਾਰ ਜੁਲਾਈ 2023 ਵਿੱਚ ਵਿਚਾਰ ਕੀਤਾ ਗਿਆ ਸੀ, ਜਦੋਂ ਰੱਖਿਆ ਮੰਤਰਾਲੇ ਨੇ ਫਰਾਂਸੀਸੀ ਸਰਕਾਰ ਨਾਲ ਸੰਪਰਕ ਕੀਤਾ ਸੀ। ਜਹਾਜ਼ ਡਿਲੀਵਰੀ ਹੋਣ ਦੀ ਉਮੀਦ ਮੀਡੀਆ ਰਿਪੋਰਟਾਂ ਦੇ ਅਨੁਸਾਰ, ਇਸ ਸੌਦੇ ਵਿੱਚ ਆਫਸੈੱਟ ਜ਼ਿੰਮੇਵਾਰੀਆਂ ਦੇ ਤਹਿਤ ਫਲੀਟ ਰੱਖ-ਰਖਾਅ, ਲੌਜਿਸਟਿਕਸ ਸਹਾਇਤਾ, ਕਰਮਚਾਰੀਆਂ ਦੀ ਸਿਖਲਾਈ ਅਤੇ ਸਪੇਅਰ ਪਾਰਟਸ ਦੇ ਸਵਦੇਸ਼ੀ ਨਿਰਮਾਣ ਲਈ ਇੱਕ ਵੱਡਾ ਪੈਕੇਜ ਵੀ ਸ਼ਾਮਲ ਹੋਵੇਗਾ। ਫਰਾਂਸ ਦੇ ਰੱਖਿਆ ਮੰਤਰੀ ਸੇਬੇਸਟੀਅਨ ਲੇਕੋਰਨੂ ਦੇ ਭਾਰਤ ਦੌਰੇ ‘ਤੇ ਇਸ ਮਹੀਨੇ ਦੇ ਅੰਤ ਵਿੱਚ ਸਮਝੌਤਿਆਂ ‘ਤੇ ਦਸਤਖਤ ਹੋਣ ਦੀ ਸੰਭਾਵਨਾ ਹੈ। ਸੂਤਰਾਂ ਨੇ ਦੱਸਿਆ ਕਿ ਰੱਖਿਆ ਸੌਦੇ ‘ਤੇ ਦਸਤਖਤ ਹੋਣ ਤੋਂ ਪੰਜ ਸਾਲ ਬਾਅਦ ਜਹਾਜ਼ ਦੀ ਡਿਲੀਵਰੀ ਹੋਣ ਦੀ ਉਮੀਦ ਹੈ। ਰਾਫੇਲ ਐਮ ਜਹਾਜ਼ਾਂ ਦਾ ਇਹ ਬੇੜਾ 2031 ਤੋਂ ਬਾਅਦ ਜਲ ਸੈਨਾ ਵਿੱਚ ਸ਼ਾਮਲ ਹੋ ਸਕਦਾ ਹੈ। ਅੱਤ ਆਧੁਨਿਕ ਜੰਗੀ ਜਹਾਜ਼ ਰਾਫੇਲ ਐਮ ਨੂੰ ਦੁਨੀਆਂ ਦੇ ਸਭ ਤੋਂ ਉੱਨਤ ਜਲ ਸੈਨਾ ਲੜਾਕੂ ਜਹਾਜ਼ਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਇਹ ਸਫਰਾਨ ਗਰੁੱਪ ਦੇ ਰੀਇਨਫੋਰਸਡ ਲੈਂਡਿੰਗ ਗੀਅਰ ਨਾਲ ਲੈਸ ਹੈ – ਜੋ ਕਿ ਜੰਗੀ ਜਹਾਜ਼ਾਂ ਦੀ ਉਡਾਣ ਲਈ ਸਭ ਤੋਂ ਵਧੀਆ ਮੰਨਿਆ ਜਾਂਦਾ ਹੈ ਅਤੇ ਇਸ ਵਿੱਚ ਫੋਲਡਿੰਗ ਵਿੰਗ ਅਤੇ ਕਠੋਰ ਸਥਿਤੀਆਂ, ਡੈੱਕ ਲੈਂਡਿੰਗ ਅਤੇ ਟੇਲਹੁੱਕਾਂ ਦਾ ਸਾਹਮਣਾ ਕਰਨ ਲਈ ਇੱਕ ਰੀਇਨਫੋਰਸਡ ਅੰਡਰਕੈਰੇਜ ਵੀ ਸ਼ਾਮਲ ਹੈ। ‘ਹਿੰਦ ਮਹਾਸਾਗਰ ਖੇਤਰ ਵਿੱਚ ਚੀਨੀ ਗਤੀਵਿਧੀਆਂ ‘ਤੇ ਨਜ਼ਰ’ ਰਿਪੋਰਟ ਦੇ ਅਨੁਸਾਰ, ਇਨ੍ਹਾਂ ਜੈੱਟਾਂ ਵਿੱਚ 22 ਸਿੰਗਲ-ਸੀਟਰ ਅਤੇ ਚਾਰ ਟਵਿਨ-ਸੀਟਰ ਵੇਰੀਐਂਟ ਸ਼ਾਮਲ ਹਨ ਅਤੇ ਇਹ ਮੁੱਖ ਤੌਰ ‘ਤੇ ਸਵਦੇਸ਼ੀ ਜਹਾਜ਼ ਵਾਹਕ ਆਈਐਨਐਸ ਵਿਕਰਾਂਤ ‘ਤੇ ਤਾਇਨਾਤ ਕੀਤੇ ਜਾਣਗੇ। ਇਸ ਲਈ, ਭਾਰਤ ਹਿੰਦ ਮਹਾਸਾਗਰ ਖੇਤਰ ਵਿੱਚ ਚੀਨੀ ਗਤੀਵਿਧੀਆਂ ‘ਤੇ ਨਜ਼ਰ ਰੱਖਣ ਦੀ ਜ਼ਰੂਰਤ ਨੂੰ ਧਿਆਨ ਵਿੱਚ ਰੱਖਦੇ ਹੋਏ ਆਪਣੀ ਸਮੁੰਦਰੀ ਹਮਲਾ ਸਮਰੱਥਾ ਨੂੰ ਮਜ਼ਬੂਤ ​​ਕਰਨਾ ਚਾਹੁੰਦਾ ਹੈ।

ਇੰਡੀਅਨ ਨੇਵੀ ‘ਚ ਸ਼ਾਮਲ ਹੋਣ ਜਾ ਰਹੇ ਨੇ 26 ਸਮੁੰਦਰੀ ਲੜਾਕੂ ਰਾਫੇਲ ਜਹਾਜ਼ Read More »

ਪੰਜਾਬ ਦੇ ਸਾਬਕਾ ਅਕਾਲੀ ਮੰਤਰੀ ਰਣਧੀਰ ਸਿੰਘ ਚੀਮਾ ਦਾ ਹੋਇਆ ਦੇਹਾਂਤ

ਫਤਹਿਗੜ੍ਹ ਸਾਹਿਬ, 9 ਅਪ੍ਰੈਲ – ਸਾਬਕਾ ਮੰਤਰੀ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਰਣਧੀਰ ਸਿੰਘ ਚੀਮਾ ਦੀ ਮੌਤ ਉੱਤੇ ਜ਼ਿਲ੍ਹਾ ਲਿਖਾਰੀ ਸਭਾ ਸ਼੍ਰੀ ਫ਼ਤਿਹਗੜ੍ਹ ਸਾਹਿਬ ਵੱਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਲਿਖਾਰੀ ਸਭਾ ਸ਼੍ਰੀ ਫ਼ਤਿਹਗੜ੍ਹ ਸਾਹਿਬ ਦੀ ਪ੍ਰਧਾਨ ਬੀਬੀ ਪਰਮਜੀਤ ਕੌਰ ਸਰਹਿੰਦ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸ. ਚੀਮਾ ਦੀ ਮੌਤ ਕਾਰਨ ਉਹਨਾਂ ਦੇ ਪਰਿਵਾਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਤੋਂ ਇਲਾਵਾ ਜ਼ਿਲ੍ਹਾ ਲਿਖਾਰੀ ਸਭਾ ਸ਼੍ਰੀ ਫ਼ਤਿਹਗੜ੍ਹ ਸਾਹਿਬ ਨੂੰ ਵੀ ਬਹੁਤ ਘਾਟਾ ਪਿਆ ਹੈ। ਉਹਨਾਂ ਦੱਸਿਆ ਕਿ ਸਵ. ਸ. ਰਣਧੀਰ ਸਿੰਘ ਚੀਮਾ ਨੂੰ ਅੱਜ ਵੀ ਫ਼ਤਿਹਗੜ੍ਹ ਸਾਹਿਬ ਇਲਾਕੇ ਦੇ ਲੋਕ ਸੜਕਾਂ ਵਾਲਾ ਮੰਤਰੀ ਕਹਿ ਕੇ ਯਾਦ ਕਰਦੇ ਹਨ। ਬੀਬੀ ਸਰਹਿੰਦ ਨੇ ਵਿਸ਼ੇਸ਼ ਤੌਰ ‘ਤੇ ਦੱਸਿਆ ਕਿ ਚੀਮਾ ਪਰਿਵਾਰ ਨਾਲ ਉਹਨਾਂ ਦੇ ਪਰਿਵਾਰ ਦੇ ਬਹੁਤ ਪੁਰਾਣੇ ਸਬੰਧ ਸਨ, ਉਹ ਜਾਣਦੇ ਹਨ ਕਿ ਸ. ਚੀਮਾ ਜਦੋਂ ਤੱਕ ਸਿਹਤਯਾਬ ਰਹੇ ਉਹ ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਹਰੇਕ ਦੇ ਦੁੱਖ ਸੁੱਖ ਵਿੱਚ ਸ਼ਾਮਿਲ ਹੁੰਦੇ ਸਨ ਤੇ ਉਹਨਾਂ ਦੀ ਮਦਦ ਕਰਦੇ ਸਨ।

ਪੰਜਾਬ ਦੇ ਸਾਬਕਾ ਅਕਾਲੀ ਮੰਤਰੀ ਰਣਧੀਰ ਸਿੰਘ ਚੀਮਾ ਦਾ ਹੋਇਆ ਦੇਹਾਂਤ Read More »

ਹੇਠਲੀ ਅਦਾਲਤ ਨੇ ਇੰਸਪੈਕਟਰ ਰੌਣੀ ਸਿੰਘ ਦੀ ਅਰਜੀ ਕੀਤੀ ਖ਼ਾਰਜ

ਪਟਿਆਲਾ, 9 ਅਪ੍ਰੈਲ – ਐਡੀਸ਼ਨਲ ਸੈਸ਼ਨ ਜੱਜ ਸੁਰਿੰਦਰ ਪਾਲ ਕੌਰ ਨੇ ਕਰਨਲ ਬਾਠ ਮਾਮਲੇ ’ਚ ਨਾਮਜ਼ਦ ਇੰਸਪੈਕਟਰ ਰੌਣੀ ਸਿੰਘ ਨੂੰ ਅੰਤਰਿਮ ਜ਼ਮਾਨਤ ਮਿਲਣ ਤੱਕ ਰਿਲੀਫ਼ ਦੇਣ ਦੀ ਬੇਨਤੀ ਖ਼ਾਰਜ ਕਰ ਦਿੱਤੀ ਹੈ ਤੇ ਅਗਲੀ ਸੁਣਵਾਈ 11 ਅਪ੍ਰੈਲ ਨੂੰ ਦੁਬਾਰਾ ਹੋਵੇਗੀ, ਜਿਸ ਦੌਰਾਨ ਅੰਤਰਿਮ ਜ਼ਮਾਨਤ ਦੇ ਉੱਪਰ ਬਹਿਸ ਕੀਤੀ ਜਾਵੇਗੀ। ਇਹ ਜਾਣਕਾਰੀ ਕਰਨਲ ਬਾਠ ਦੇ ਵਕੀਲ ਹਰਿੰਦਰ ਪਾਲ ਸਿੰਘ ਵਰਮਾ ਨੇ ਦਿੱਤੀ ਹੈ। ਕਰਨਲ ਬਾਠ ਪਰਿਵਾਰ ਨੇ ਮਾਣਯੋਗ ਅਦਾਲਤ ਦੇ ਫੈਸਲੇ ’ਤੇ ਸੰਤੁਸ਼ਟੀ ਜਤਾਈ ਹੈ।

ਹੇਠਲੀ ਅਦਾਲਤ ਨੇ ਇੰਸਪੈਕਟਰ ਰੌਣੀ ਸਿੰਘ ਦੀ ਅਰਜੀ ਕੀਤੀ ਖ਼ਾਰਜ Read More »

ਕਿਰਤੀ ਕਿਸਾਨ ਯੂਨੀਅਨ ਵੱਲੋਂ ਝੋਨੇ ਦੀ ਬਿਜਾਈ ਅਤੇ ਹੋਰ ਭੱਖਦੀਆਂ ਮੰਗਾਂ ਲਈ ਡੀਸੀ ਦਫ਼ਤਰ ਤੱਕ ਰੋਸ ਮਾਰਚ

ਸੰਗਰੂਰ, 9 ਅਪ੍ਰੈਲ – ਅੱਜ ਕਿਰਤੀ ਕਿਸਾਨ ਯੂਨੀਅਨ ਦੀ ਅਗਵਾਈ ਹੇਠ ਸੰਗਰੂਰ ਜ਼ਿਲੇ ਦੇ ਕਿਸਾਨ ਆਗੂਆਂ ਦੀ ਇਕੱਤਰਤਾ ਸਥਾਨਕ ਗਦਰ ਮੈਮੋਰੀਅਲ ਭਵਨ ਸੰਗਰੂਰ ਵਿਖੇ ਹੋਈ ਜਿੱਥੇ ਕਿਸਾਨਾਂ ਦੇ ਭੱਖਦੇ ਮੁੱਦੇ ਜਿਵੇਂ ਕਿ ਝੋਨੇ ਦੀ ਬਿਜਾਈ, ਕਣਕ ਦੀ ਖਰੀਦ, ਕਿਸਾਨਾਂ ਮਜ਼ਦੂਰਾਂ ਦੇ ਕਰਜ਼ਾ ਮੁਕਤੀ, ਲਗਾਤਾਰ ਧਰਤੀ ਹੇਠਲਾ ਡੂੰਘਾ ਜਾ ਰਿਹਾ ਪਾਣੀ ਆਦ ਮੰਗਾਂ ਤੇ ਚਰਚਾ ਕਰਦਿਆਂ ਉਸ ਤੋਂ ਬਾਅਦ ਇਹਨਾਂ ਮੰਗਾਂ ਸਬੰਧੀ ਡੀਸੀ ਦਫ਼ਤਰ ਤੱਕ ਰੋਸ ਮਾਰਚ ਕਰਦਿਆਂ ਮੁੱਖ ਮੰਤਰੀ ਦੇ ਨਾਂ ਮੰਗ ਪੱਤਰ ਭੇਜਿਆ ਗਿਆ। ਇਸ ਮੌਕੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਜਰਨੈਲ ਸਿੰਘ ਜਹਾਂਗੀਰ ਅਤੇ ਸੂਬਾ ਆਗੂ ਭੁਪਿੰਦਰ ਸਿੰਘ ਲੌਂਗੋਵਾਲ ਨੇ ਦੱਸਿਆ ਕਿ ਮੌਜੂਦਾ ਸਮੇਂ ਕਣਕ ਦੀ ਫਸਲ ਪੱਕ ਕੇ ਤਿਆਰ ਹੈ ਪਰ ਮੰਡੀਆਂ ਵਿੱਚ ਅਜੇ ਤੱਕ ਖਰੀਦ ਦੇ ਕੋਈ ਪੁਖਤਾ ਪ੍ਰਬੰਧ ਨਜ਼ਰ ਨਹੀਂ ਆ ਰਹੇ। ਕਿਸਾਨਾਂ ਨੂੰ ਖਦਸਾ ਹੈ ਕਿ ਝੋਨੇ ਦੇ ਸੀਜਨ ਵਾਂਗ ਉਹਨਾਂ ਨੂੰ ਮੰਡੀਆਂ ਵਿੱਚ ਨਾ ਰੁਲਣਾ ਪਵੇ, ਇਸੇ ਤਰ੍ਹਾਂ ਝੋਨੇ ਦੀ ਬਿਜਾਈ ਸਬੰਧੀ ਵੀ ਕਿਸਾਨਾਂ ਵਿੱਚ ਵੱਡਾ ਭੰਬਲਭੂਸਾ ਪਾਇਆ ਜਾ ਰਿਹਾ ਹੈ। ਕਿਉਂਕਿ ਪਿਛਲੀ ਵਾਰ ਭਗਵੰਤ ਮਾਨ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਕਿਸਾਨ ਝੋਨੇ ਦੀ ਪੀਆਰ 126 ਕਿਸਮ ਬੀਜਣ ਤੱਦ ਕਿਸਾਨਾਂ ਨੇ ਵੱਡੀ ਪੱਧਰ ਤੇ ਇਸ ਕਿਸਮ ਦੀ ਬਿਜਾਈ ਕੀਤੀ ਸੀ, ਪਰ ਮੰਡੀਆਂ ਵਿੱਚ ਕਿਸਾਨਾਂ ਨੂੰ 15-15 ਦਿਨ ਖੱਜਲ ਖੁਆਰ ਹੋਣਾ ਪਿਆ ਤੇ ਪ੍ਰਤੀ ਕੁਇੰਟਲ ਪੰਜ ਤੋਂ ਲੈ ਕੇ 15 ਕਿਲੋ ਕਾਟ ਦੇ ਕੇ ਘਾਟੇ ਨਾਲ ਫਸਲ ਵੇਚਣੀ ਪਈ। ਉਸ ਤੋਂ ਡਰ ਕੇ ਕਿਸਾਨ 126 ਝੋਨਾ ਬੀਜਣ ਤੋਂ ਪਿੱਛੇ ਹਟ ਰਹੇ ਹਨ, ਪਰ ਜਿਸ ਫਸਲ ਨੂੰ ਸੈੱਲਰ ਮਾਲਕ ਖੁਸ਼ ਹੋ ਕੇ ਚੱਕਦੇ ਹਨ ਪੂਸ਼ਾ 44 ਉਸ ਤੇ ਸਰਕਾਰ ਨੇ ਪਾਬੰਦੀ ਲਾ ਦਿੱਤੀ ਹੈ ਜਿਸ ਦੇ ਬੀਜ ਪਹਿਲਾਂ ਹੀ ਕਿਸਾਨ ਪ੍ਰਾਈਵੇਟ ਡੀਲਰਾਂ ਕੋਲੋਂ ਮਹਿੰਗੇ ਮੁੱਲ ਖਰੀਦ ਚੁੱਕੇ ਹਨ। ਇਸ ਕਰਕੇ ਸਰਕਾਰ ਇਹ ਭੰਬਲਭੂਸਾ ਦੂਰ ਕਰੇ। ਬਾਸਮਤੀ, ਮੱਕੀ, ਮੂੰਗੀ ਤੇ ਐਮਐਸਪੀ ਦਾ ਐਲਾਨ ਕਰਕੇ ਖਰੀਦ ਦੀ ਗਾਰੰਟੀ ਕਰੇ ਅਤੇ ਝੋਨੇ ਦੀ ਕਿਹੜੀ ਫਸਲ ਸਰਕਾਰ ਆਪਦੀ ਗਰੰਟੀ ਤੇ ਖਰੀਦੇਗੀ ਉਸ ਦੀ ਬਿਜਾਈ ਆਪਣੀ ਜਿੰਮੇਵਾਰੀ ਤੇ ਕਰਵਾਵੇ ਅਤੇ ਕਿਸਾਨਾਂ ਨੂੰ ਇਹ ਭਰੋਸਾ ਦਿੱਤਾ ਜਾਵੇ ਕਿ ਤੁਹਾਡੀ ਫਸਲ ਤੇ ਕਾਟ ਨਹੀਂ ਲੱਗੇਗੀ। ਇਸ ਤੋਂ ਬਿਨਾਂ ਧਰਤੀ ਹੇਠਲੇ ਪਾਣੀ ਦੇ ਡਿੱਗ ਰਹੇ ਪੱਧਰ ਤੇ ਚਿੰਤਾ ਕਰਦਿਆਂ ਕਿਸਾਨ ਆਗੂਆਂ ਨੇ ਮੰਗ ਕੀਤੀ ਕਿ ਹਰੇਕ ਖੇਤ ਤੱਕ ਨਹਿਰੀ ਪਾਣੀ ਪਹੁੰਚਦਾ ਕੀਤਾ ਜਾਵੇ ਅਤੇ ਬਦਲਵੀਆਂ ਫਸਲਾਂ ਦੇ ਰੇਟ ਤੈਅ ਕਰਕੇ ਸਰਕਾਰ ਖਰੀਦਣ ਦੀ ਗਰੰਟੀ ਕਰੇ। ਫਿਰ ਹੀ ਕਿਸਾਨ ਕਣਕ ਝੋਨੇ ਤੋਂ ਪਿੱਛੇ ਆ ਸਕਦੇ ਹਨ ਪਰ ਸਰਕਾਰ ਲਗਾਤਾਰ ਆਪਣੀ ਜਿੰਮੇਵਾਰੀ ਤੋਂ ਭੱਜ ਰਹੀ ਹੈ। ਇਸ ਵਾਰ ਦੇ ਬਜਟ ਵਿੱਚ ਪਿਛਲੇ ਬਜਟ ਤੋਂ ਘੱਟ ਫੰਡ ਰੱਖਣਾ ਸਰਕਾਰ ਦੀ ਗੰਭੀਰਤਾ ਨੂੰ ਸਿੱਧ ਕਰਦਾ ਹੈ। ਮੰਗ ਪੱਤਰ ਵਿੱਚ ਕਿਸਾਨਾਂ ਨੇ ਇਹ ਵੀ ਮੰਗ ਕੀਤੀ ਕਿ ਜੋ ਲਗਾਤਾਰ ਪੰਜਾਬ ਵਿੱਚ ਮੱਝਾ ਦੀ ਗਿਣਤੀ ਘੱਟ ਰਹੀ ਹੈ ਪਰ ਆਬਾਦੀ ਵਧਣ ਦੇ ਨਾਲ ਦੁੱਧ ਦੀ ਖਪਤ ਵੱਧ ਰਹੀ ਹੈ। ਪਰ ਫਿਰ ਵੀ ਕਿਸੇ ਪਾਸਿਓਂ ਦੁੱਧ ਦੀ ਕਮੀ ਮਹਿਸੂਸ ਨਹੀਂ ਹੋ ਰਹੀ ਇਸਦਾ ਕਾਰਨ ਬਾਜ਼ਾਰ ਵਿੱਚ ਧੜੱਲੇ ਨਾਲ ਵਿਕ ਰਿਹਾ ਨਕਲੀ ਦੁੱਧ ਹੈ। ਇਸ ਤੇ ਲਗਾਮ ਕਸਣ ਲਈ ਸਰਕਾਰ ਬਲਾਕ ਪੱਧਰ ਤੇ ਦੁੱਧ ਚੈਕਿੰਗ ਲੈਬਾਂ ਬਣਾਵੇ ਜਿੱਥੋਂ ਖਪਤਕਾਰ ਕੱਟ ਕੀਮਤ ਤੇ ਦੁੱਧ ਤੇ ਹੋਰ ਉਤਪਾਦਾਂ ਨੂੰ ਚੈੱਕ ਕਰਵਾ ਸਕਣ, ਇਸੇ ਤਰ੍ਹਾਂ ਆਗੂਆਂ ਨੇ ਪੰਜਾਬ ਦੇ ਵਪਾਰ ਵਿੱਚ ਵਾਧਾ ਕਰਨ ਲਈ ਹੁਸੈਨੀਵਾਲਾ ਅਤੇ ਵਾਹਗਾ ਬਾਰਡਰਾਂ ਰਸਤੇ ਪਾਕਿਸਤਾਨ ਨਾਲ ਵਪਾਰ ਖੋਲਣ ਦੀ ਵੀ ਮੰਗ ਕੀਤੀ,ਕਿਸਾਨਾਂ ਮਜ਼ਦੂਰਾਂ ਦੇ ਕਰਜ਼ੇ ਖਤਮ ਕਰਨ ਬਾਰੇ ਸਰਕਾਰ ਦੀ ਵੱਟੀ ਹੋਈ ਚੁੱਪ ਤੇ ਸਵਾਲ ਚੁੱਕਦਿਆਂ ਇਹਨਾਂ ਕਰਜ਼ਿਆਂ ਨੂੰ ਖਤਮ ਕਰਨ ਦੀ ਮੰਗ ਕੀਤੀ। ਇਕੱਤਰਤਾ ਵਿੱਚ ਚਰਚਾ ਕਰਨ ਤੋਂ ਬਾਅਦ ਕਿਸਾਨ ਕਾਫਲੇ ਦੇ ਰੂਪ ਵਿੱਚ ਗਦਰ ਭਵਨ ਤੋਂ ਡੀਸੀ ਦਫਤਰ ਤੱਕ ਰੋਸ ਮਾਰਚ ਕੱਢਦਿਆਂ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਅਤੇ ਡਿਊਟੀ ਮੈਜਿਸਟਰੇਟ ਨੂੰ ਮੁੱਖ ਮੰਤਰੀ ਦੇ ਨਾਂ ਮੰਗ ਪੱਤਰ ਸੌਂਪਿਆ।

ਕਿਰਤੀ ਕਿਸਾਨ ਯੂਨੀਅਨ ਵੱਲੋਂ ਝੋਨੇ ਦੀ ਬਿਜਾਈ ਅਤੇ ਹੋਰ ਭੱਖਦੀਆਂ ਮੰਗਾਂ ਲਈ ਡੀਸੀ ਦਫ਼ਤਰ ਤੱਕ ਰੋਸ ਮਾਰਚ Read More »

ਜ਼ੀਰਕਪੁਰ ਬਾਈਪਾਸ ਹੋਵੇਗਾ 6 ਲੇਨ ਵਾਲਾ, ਕੇਂਦਰੀ ਕੈਬਨਿਟ ਨੇ ਦਿੱਤੀ ਮਨਜ਼ੂਰੀ

ਨਵੀਂ ਦਿੱਲੀ, 9 ਅਪ੍ਰੈਲ – ਕੇਂਦਰੀ ਮੰਤਰੀ ਮੰਡਲ ਨੇ ਆਂਧਰਾ ਪ੍ਰਦੇਸ਼ ਅਤੇ ਤਾਮਿਲਨਾਡੂ ਵਿੱਚ ਤਿਰੂਪਤੀ-ਪਕਲਾ-ਕਟਪੜੀ ਸਿੰਗਲ ਰੇਲਵੇ ਲਾਈਨ ਸੈਕਸ਼ਨ (104 ਕਿਲੋਮੀਟਰ) ਨੂੰ 1000 ਕਰੋੜ ਰੁਪਏ ਦੀ ਕੁੱਲ ਲਾਗਤ ਨਾਲ ਡਬਲ ਕਰਨ ਨੂੰ ਪ੍ਰਵਾਨਗੀ ਦੇ ਦਿੱਤੀ ਹੈ। 1,332 ਕਰੋੜ। ਇਸ ਤੋਂ ਇਲਾਵਾ, ਹਾਈਬ੍ਰਿਡ ਐਨੂਇਟੀ ਮੋਡ ‘ਤੇ 1878.31 ਕਰੋੜ ਰੁਪਏ ਦੀ ਲਾਗਤ ਨਾਲ ਪੰਜਾਬ ਅਤੇ ਹਰਿਆਣਾ ਵਿੱਚ 19.2 ਕਿਲੋਮੀਟਰ ਲੰਬੇ 6 ਲੇਨ ਐਕਸੈਸ ਨਿਯੰਤਰਿਤ ਜ਼ੀਰਕਪੁਰ ਬਾਈਪਾਸ ਦੇ ਨਿਰਮਾਣ ਨੂੰ ਪ੍ਰਵਾਨਗੀ ਦਿੱਤੀ ਗਈ। ਇਨ੍ਹਾਂ ਫੈਸਲਿਆਂ ਨੂੰ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਹੋਈ ਕੇਂਦਰੀ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਪ੍ਰਵਾਨਗੀ ਦਿੱਤੀ ਗਈ।

ਜ਼ੀਰਕਪੁਰ ਬਾਈਪਾਸ ਹੋਵੇਗਾ 6 ਲੇਨ ਵਾਲਾ, ਕੇਂਦਰੀ ਕੈਬਨਿਟ ਨੇ ਦਿੱਤੀ ਮਨਜ਼ੂਰੀ Read More »

ਨਾਈਟ ਕਲੱਬ ਦੀ ਛੱਤ ਡਿੱਗੀ, ਕਈ ਨਾਮੀ ਖਿਡਾਰੀਆਂ ਤੇ ਗਾਇਕ ਸਣੇ 79 ਮੌਤਾਂ

ਡੋਮਿਨਿਕਨ, 9 ਅਪ੍ਰੈਲ – ਕੈਰੇਬੀਅਨ ਦੇਸ਼ ਡੋਮਿਨਿਕਨ ਰੀਪਬਲਿਕ ਵਿੱਚ ਇੱਕ ਨਾਈਟ ਕਲੱਬ ਦੀ ਛੱਤ ਡਿੱਗਣ ਨਾਲ 98 ਲੋਕਾਂ ਦੀ ਮੌਤ ਹੋ ਗਈ ਹੈ ਅਤੇ 150 ਤੋਂ ਵੱਧ ਜ਼ਖਮੀ ਹੋ ਗਏ ਹਨ। ਇਹ ਘਟਨਾ ਮੰਗਲਵਾਰ ਸਵੇਰੇ ਸਥਾਨਕ ਸਮੇਂ ਅਨੁਸਾਰ ਰਾਜਧਾਨੀ ਸੈਂਟੋ ਡੋਮਿੰਗੋ ਦੇ ਜੈੱਟ ਸੈੱਟ ਨਾਈਟ ਕਲੱਬ ਵਿੱਚ ਵਾਪਰੀ, ਜਦੋਂ ਇੱਕ ਗਾਇਕ ਦਾ ਸੰਗੀਤ ਸਮਾਰੋਹ ਚੱਲ ਰਿਹਾ ਸੀ। ਇਸ ਘਟਨਾ ਵਿੱਚ ਗਾਇਕ ਦੀ ਵੀ ਮੌਤ ਹੋ ਗਈ। ਪੁਲਿਸ ਨੇ ਦੱਸਿਆ ਕਿ ਘਟਨਾ ਸਮੇਂ ਨਾਈਟ ਕਲੱਬ ਵਿੱਚ 400 ਤੋਂ ਵੱਧ ਲੋਕ ਮੌਜੂਦ ਸਨ। ਬਚੇ ਲੋਕਾਂ ਦੀ ਭਾਲ ਜਾਰੀ ਹੈ। ਮਰਨ ਵਾਲਿਆਂ ਦੀ ਗਿਣਤੀ ਵਧਣ ਦਾ ਖਦਸ਼ਾ ਹੈ।

ਨਾਈਟ ਕਲੱਬ ਦੀ ਛੱਤ ਡਿੱਗੀ, ਕਈ ਨਾਮੀ ਖਿਡਾਰੀਆਂ ਤੇ ਗਾਇਕ ਸਣੇ 79 ਮੌਤਾਂ Read More »