admin

ਸੁਭਾਸ਼ ਸ਼ਰਮਾ ਨੂਰ ਦਾ ਕਾਵਿ ਸੰਗ੍ਰਹਿ ਕਿਤਾਬ-ਏ-ਜ਼ਿੰਦਗੀ ਮੁਹੱਬਤੀ ਦਾਸਤਾਂ/ ਉਜਾਗਰ ਸਿੰਘ

ਸੁਭਾਸ਼ ਸ਼ਰਮਾ ਨੂਰ ਦਾ ਪਲੇਠਾ ਕਾਵਿ ਸੰਗ੍ਰਹਿ ‘ਕਿਤਾਬ-ਏ-ਜ਼ਿੰਦਗੀ’ ਮੁਹੱਬਤ ਦੀਆਂ ਬਾਤਾਂ ਪਾ ਰਿਹਾ ਹੈ। ਸ਼ੁਭਾਸ਼ ਸਰਮਾ ਅੰਗਰੇਜ਼ੀ ਦੇ ਸੇਵਾ ਮੁਕਤ ਪ੍ਰੋਫ਼ੈਸਰ ਹਨ। ਪ੍ਰੰਤੂ ਉਨ੍ਹਾਂ ਆਪਣੀ ਇਹ ਪਹਿਲੀ ਪੁਸਤਕ ਹੀ ਹਿੰਦੀ ਵਿਚ ਪ੍ਰਕਾਸ਼ਤ ਕਰਵਾਈ ਹੈ। ਇਸ ਪੁਸਤਕ ਦੇ ਪਹਿਲੇ 52 ਪੰਨਿਆਂ ਵਿਚ 30 ਕਵਿਤਾਵਾਂ ਅਤੇ ਨਜ਼ਮਾ ਅਤੇ 17 ਗ਼ਜ਼ਲਾਂ ਹਨ। ਉਸਤੋਂ ਬਾਅਦ 96 ਪੰਨਿਆਂ ਤੱਕ 79 ਰੁਬਾਈਆਂ ਅਤੇ 53 ਸ਼ੇਅਰ ਹਨ। ਉਨ੍ਹਾਂ ਦੀਆਂ ਬਹੁਤੀਆਂ ਕਵਿਤਾਵਾਂ, ਨਜ਼ਮਾ ਅਤੇ ਰੁਬਾਈਆਂ, ਮੁਹੱਬਤ, ਸਦਭਾਵਨਾ, ਆਪਸੀ ਮਿਲਵਰਤਨ, ਜ਼ਿੰਦਗੀ, ਸੁਖੀ ਜੀਵਨ, ਸ਼ਾਂਤੀ, ਇਸਤਰੀਆਂ, ਪੰਛੀਆਂ, ਬਜ਼ੁਰਗਾਂ ਦਾ ਸਤਿਕਾਰ, ਆਪਸੀ ਪਿਆਰ, ਭਰਿਸ਼ਟਾਚਾਰ, ਮਿਲਵਰਤਨ, ਜ਼ਾਤੀਵਾਦ, ਰਾਜਨੀਤੀ, ਪਾਰਦਰਸ਼ਤਾ, ਗ਼ਰੀਬਾਂ, ਮਜ਼ਲੂਮਾ, ਹਓਮੈ ਅਤੇ ਇਨਸਾਨੀਅਤ ਦੀਆਂ ਕਦਰਾਂ ਕੀਮਤਾਂ ਦੇ ਆਲੇ ਦੁਆਲੇ ਹੀ ਘੁੰਮਦੀਆਂ ਹਨ। ਮੁੱਢਲੇ ਤੌਰ ‘ਤੇ ਸ਼ੁਭਾਸ਼ ਸ਼ਰਮਾ ਨੂਰ ਇਕ ਬਿਹਤਰੀਨ ਅਧਿਆਪਕ, ਖ਼ੁਸ਼ਮਿਜ਼ਾਜ਼, ਸਲੀਕੇ ਨਾਲ ਵਿਚਰਨ ਵਾਲੇ ਇਨਸਾਨ, ਹਿੰਦੀ, ਅੰਗਰੇਜ਼ੀ ਅਤੇ ਪੰਜਾਬੀ ਦੇ ਸਰਬਪ੍ਰਮਾਣਤ ਮੰਚ ਸੰਚਾਲਕ ਹਨ। ਇਸ ਪੁਸਤਕ ਵਿਚਲੀਆਂ ਰੁਬਾਈਆਂ ਅਤੇ ਸ਼ੇਅਰ ਆਮ ਤੌਰ ਜਦੋਂ ਉਹ ਮੰਚ ਸੰਚਾਲਨ ਕਰਦੇ ਹਨ ਤਾਂ ਉਨ੍ਹਾਂ ਦੀ ਵਰਤੋਂ ਕਰਦੇ ਹਨ। ਪੁਸਤਕ ਵਿਚਲੀਆਂ ਰਚਨਾਵਾਂ ਵਿਚ ਉਨ੍ਹਾਂ ਦੇ ਵਿਅਕਤਿਵ ਦਾ ਪ੍ਰਗਟਾਵਾ ਹੁੰਦਾ ਹੈ। ਇਨ੍ਹਾਂ ਰਚਨਾਵਾਂ ਨੂੰ ਜੇ ਉਨ੍ਹਾਂ ਦੀ ਰੂਹ ਦੀ ਆਵਾਜ਼ ਕਹਿ ਲਿਆ ਜਾਵੇ ਤਾਂ ਕੋਈ ਅਤਕਥਨੀ ਨਹੀਂ ਹੋਵੇਗੀ। ਉਨ੍ਹਾਂ ਨੇ ਆਪਣੀ ਪਹਿਲੀ ਕਵਿਤਾ ਹੀ ਆਪਣੀ ਧਰਮ ਪਤਨੀ ਨੂੰ ਸਮਰਪਤ ਕੀਤੀ ਹੈ। ਉਨ੍ਹਾਂ ਉਸ ਕਵਿਤਾ ਵਿਚ ਲਿਖਿਅ ਹੈ ਕਿ ਉਸਦੀ ਜ਼ਿੰਦਗੀ ਨੂੰ ਸੁਚੱਜੀ ਬਣਾਉਣ ਵਿਚ ਉਨ੍ਹਾਂ ਦੀ ਪਤਨੀ ਦਾ ਵਿਸ਼ੇਸ਼ ਯੋਗਦਾਨ ਹੈ। ਬਿਹਤਰ ਰਿਸ਼ਤੇ ਬਣਾਉਣ, ਖ਼ੁਸ਼ਹਾਲ ਜੀਵਨ ਬਤੀਤ ਕਰਨ, ਇਨਸਾਨੀਅਤ ਦੀਆਂ ਕਦਰਾਂ ਕੀਮਤ ‘ਤੇ ਪਹਿਰਾ ਦੇਣ, ਸ਼ਾਂਤਮਈ ਵਾਤਾਵਰਨ ਪੈਦਾ ਕਰਨ, ਹਓਮੈ ਤੋਂ ਛੁਟਕਾਰਾ ਪਾਉਣ ਅਤੇ ਮਨੁੱਖੀ ਹੱਕਾਂ ਦੀ ਰਖਵਾਲੀ ਕਰਨ ਦੀ ਪ੍ਰੇਰਨਾ ਦਿੰਦੀਆਂ ਹਨ। ਕੁਲ 46 ਕਵਿਤਾਵਾਂ ਅਤੇ 79 ਰੁਬਾਈਆਂ ਵਿਚੋਂ ਅੱਧ ਤੋਂ ਵੱਧ ਮੁਹੱਬਤ ਦੇ ਗੀਤ ਗਾਉਂਦੀਆਂ ਹਨ। ਬਾਕੀ ਦੀਆਂ ਅੱਧੀਆਂ ਰਚਨਾਵਾਂ ਸਮਾਜਿਕ ਸਰੋਕਾਰਾਂ ਦੀ ਗੱਲ ਕਰਦੀਆਂ ਹਨ। ਸ਼ਾਇਰੀ ਦਾ ਜ਼ਿਕਰ ਕਰਦਿਆਂ ਉਹ ਲਿਖਦੇ ਹਨ- ਸ਼ਾਇਰੀ ਹੁਸਨ ਕਾ ਅੰਦਾਜ਼ ਹੂਆ ਕਰਤੀ ਹੈ, ਸ਼ਾਇਰੀ ਵਕਤ ਕੀ ਹਮਰਾਜ਼ ਹੂਆ ਕਰਤੀ ਹੈ। ਸ਼ਾਇਰੀ ਸਿਰਫ਼ ਲਫ਼ਾਜ਼ੀ ਨਹੀਂ ਹੋਤੀ, ਏ ਦੋਸਤ! ਸ਼ਾਇਰੀ ਰੂਹ ਕੀ ਆਵਾਜ਼ ਹੂਆ ਕਰਤੀ ਹੈ। ਸ਼ੁਭਾਸ਼ ਸ਼ਰਮਾ ਦੀ ਇਹ ਕਵਿਤਾ ਹੀ ਉਨ੍ਹਾਂ ਦੀਆਂ ਸਾਰੀਆਂ ਰਚਨਾਵਾਂ ਦਾ ਆਧਾਰ ਹੈ। ਉਹ ਮੁਹੱਬਤ, ਇਸ਼ਕ, ਪਿਆਰ ਅਤੇ ਹੁਸਨ ਨੂੰ ਇਸ਼ਕ ਮਜ਼ਾਜ਼ੀ ਨਹੀਂ ਸਗੋਂ ਇਸ਼ਕ ਹਕੀਕੀ ਮੰਨਦੇ ਹਨ। ਦੁਨੀਆਂ ਇਨਸਾਨ ਦੇ ਚਿਹਰੇ ਮੋਹਰੇ ਦੇ ਮਗਰ ਪਾਗਲ ਹੋਈ ਫਿਰਦੀ ਹੈ। ਦੁਨਿਆਵੀ ਲਾਲਚ ਨੇ ਇਨਸਾਨੀਅਤ ਦੀ ਫਿਤਰਤ ਵਿਚ ਤਬਦੀਲੀ ਲਿਆਕੇ ਇਨਸਾਨ ਨੂੰ ਬੁਰਾਈਆਂ ਵਲ ਧਕੇਲ ਦਿੱਤਾ ਹੈ। ਸਮਾਜ ਵਿਚ ਸੁੱਖ, ਸ਼ਾਂਤੀ ਅਤੇ ਸਦਭਾਵਨਾ ਦਾ ਵਾਤਵਰਨ ਪੈਦਾ ਕਰਨ ਦੇ ਇਰਾਦੇ ਨਾਲ ਸ਼ਾਇਰ ਆਪਣੀ ਇਕ ਰਚਨਾ ਵਿਚ ਲਿਖਦੇ ਹਨ- ਤੁਮਨੇ ਇਸ ਸ਼ਹਿਰ ਕੋ ਸਦੀਓਂ ਸੇ ਨੂਰ ਬਖ਼ਸ਼ਾ ਹੈ, ਇਲਮ ਬਖ਼ਸ਼ਾ ਹੈ ਇਸਕੋ ਸ਼ਾਊਰ ਬਖ਼ਸ਼ਾ ਹੈ। ਤੁਮਨੇ ਇਸ ਸ਼ਹਿਰ ਕੇ ਹਾਥੋਂ ਕੋ ਹਿਨਾ ਬਖ਼ਸ਼ੀ ਹੈ, ਹੁਸਨ ਬਖ਼ਸ਼ਾ ਹੈ ਇਸੇ ਨਾਜ਼-ਅੋ-ਅਦਾ ਬਖ਼ਸ਼ੀ ਹੈ। ਸ਼ਾਇਰ ਦਾ ਇਸ ਸ਼ਹਿਰ ਤੋਂ ਭਾਵ ਇਕੱਲੇ ਪਟਿਆਲਾ ਸ਼ਹਿਰ ਬਾਰੇ ਨਹੀਂ ਸਗੋਂ ਸਮੁੱਚੀ ਮਾਨਵਤਾ ਦੀ ਗੱਲ ਕਰ ਰਹੇ ਹਨ। ਸਮੁੱਚੇ ਪੰਜਾਬ/ਦੇਸ਼ ਦੀ ਗੱਲ ਕਰ ਰਹੇ ਹਨ। ਇਸ ਪੁਸਤਕ ਬਾਰੇ ਸ਼ਾਇਰ ਕਹਿੰਦੇ ਹਨ ਕਿ ਇਹ ਪੁਸਤਕ ਮੇਰੀ ਜ਼ਿੰਦਗੀ ਦੇ ਤਜ਼ਰਬਿਆਂ ਦਾ ਸਾਰੰਸ਼ ਹੈ। ਮੇਰੀ ਜ਼ਿੰੰਦਗੀ ਤੋਂ ਉਨ੍ਹਾਂ ਦਾ ਅਰਥ ਹੈ, ਇਨਸਾਨੀਅਤ ਦੀ ਜ਼ਿੰਦਗੀ ਹੈ। ਉਹ ਆਪਣੇ ਨਿੱਜੀ ਤਜ਼ਰਬਿਆਂ ਨੂੰ ਲੋਕਾਈ ਦੇ ਬਣਾਕੇ ਪੇਸ਼ ਕਰਦੇ ਹਨ। ਮਾਨਵਤਾ ਦੁਨਿਆਵੀ ਵਸਤਾਂ ਦੀ ਪ੍ਰਾਪਤੀ ਲਈ ਕਿਸ ਤਰ੍ਹਾਂ ਹਰ ਰੋਜ਼ ਭਟਕਦੀ ਰਹਿੰਦੀ ਹੈ, ਜਦੋਂ ਕਿ ਉਸਨੂੰ ਪਤਾ ਹੈ ਕਿ ਇਹ ਸਭ ਵਸਤਾਂ ਸਥਾਈ ਨਹੀਂ ਹਨ। ਇਸ ਲਈ ਜਿਹੜੀ ਇਹ ਜ਼ਿੰਦਗੀ ਮਿਲੀ ਹੈ, ਇਸਦਾ ਸਦਉਪਯੋਗ ਮਾਨਵਤਾ ਦੀ ਬਿਹਤਰੀ ਲਈ ਕੀਤਾ ਜਾਵੇ। ਇਸ ਨੂੰ ਅਜਾਈਂ ਨਾ ਗੁਆ ਦਿੱਤਾ ਜਾਵੇ। ਵਕਤ ਨੂੰ ਸਾਂਭਣਾ ਹੀ ਇਨਸਾਨੀਅਤ ਦੀ ਮੁੱਢਲੀ ਜ਼ਿੰਮੇਵਾਰੀ ਹੈ।- ਮੈਂ ਜੋ ਲਮਹਾ-ਲਮਹਾ ਜੀਆ ਕਭੀ, ਮੈਂ ਜੋ ਕਤਰਾ ਕਤਰਾ ਮਰਾ ਕਭੀ। ਮੇਰੀ ਖੁਵਾਹਸ਼ੇਂ, ਮੇਰੀ ਕੋਸ਼ਿਸ਼ੇਂ, ਮੇਰੀ ਸ਼ੋਹਰਤੇਂ, ਮੇਰੀ ਜ਼ਿਲਤੇਂ। ਉਨ ਸਭੀ ਪਲੋਂ ਕਾ ਹਿਸਾਬ ਹੈ, ਇਸੇ ਪੜੋ ਜ਼ਰਾ। ਸ਼ੁਭਾਸ਼ ਸ਼ਰਮਾ ਇਨਸਾਨ ਨੂੰ ਪੰਛੀਆਂ ਤੋਂ ਪ੍ਰੇਰਨਾ ਲੈਣ ਲਈ ਵੀ ਆਪਣੀਆਂ ਕਵਿਤਾਵਾਂ ਵਿਚ ਕਹਿੰਦਾ ਹੈ। ਪੰਛੀਆਂ ਵਿਚ ਕੋਈ ਵੈਰ ਭਾਵ ਨਹੀਂ ਹੁੰਦਾ, ਉਹ ਸਥਾਈ ਘਰ ਵੀ ਨਹੀਂ ਬਣਾਉਂਦੇ, ਉਨ੍ਹਾਂ ਲਈ ਸਰਹੱਦਾਂ ਦਾ ਕੋਈ ਅਰਥ ਨਹੀਂ, ਕੋਈ ਲਾਲਚ ਨਹੀਂ, ਜੋ ਕੁਝ ਮਿਲ ਗਿਆ ਖਾ ਲਿਆ, ਪੀ ਲਿਆ, ਕੋਈ ਕਬਜ਼ਾ ਨਹੀਂ ਕਰਦੇ, ਫਿਰ ਵੀ ਉਹ ਚਹਿਕਦੇ ਰਹਿੰਦੇ ਹਨ। ਉਨ੍ਹਾਂ ਦੀ ਖ਼ੁਸ਼ੀਆਂ ਭਰੀ ਜ਼ਿੰਦਗੀ ਵੇਖਕੇ ਇਨਸਾਨ ਨੂੰ ਵੀ ਖ਼ੁਸ਼ੀਆਂ ਦਾ ਆਨੰਦ ਮਾਨਣਾ ਚਾਹੀਦਾ ਹੈ। ਲੋਭ, ਮੋਹ ਅਤੇ ਅਹੰਕਾਰ ਦੇ ਚੱਕਰ ਵਿਚੋਂ ਬਾਹਰ ਨਿਕਲਕੇ ਇਨਸਾਨ ਨੂੰ ਪਰਮਾਤਮਾ ਦੀਆਂ ਬਰਕਤਾਂ ਦਾ ਲਾਭ ਉਠਾਉਣਾ ਚਾਹੀਦਾ ਹੈ। ਪਤਾ ਨਹੀਂ ਉਹ ਇਨ੍ਹਾਂ ਰਹਿਮਤਾਂ ਦਾ ਲਾਭ ਕਿਉਂ ਨਹੀਂ ਉਠਾ ਰਿਹਾ? ਪਰਿੰਦੇ ਆਬ-ਅੋ-ਦਾਨਾ ਢੂੰਡਤੇ ਹੈਂ, ਵੋਹ ਬਸ ਮੌਸਮ ਸੁਹਾਨਾ ਢੂੰਢਤੇ ਹੈ। ਪਰਿੰਦੋਂ ਕੀ ਸਿਆਸਤ ਬਸ ਯਹੀ ਹੈ, ਵੋਹ ਮਿਲਨੇ ਕਾ ਬਹਾਨਾ ਢੂੰਢਤੇ ਹੈਂ। ਸਰਹੱਦੋਂ ਸੇ ਉਨਹੇਂ ਕਿਆ ਲੇਨਾ ਹੈ, ਵੋਹ ਉੜਨੇ ਕਾ ਬਹਾਨਾ ਢੂੰਢਤੇ ਹੈਂ। ਸ਼ਜ਼ਰ ਕੀ ਟਹਿਨੀਅਓਂ ਪਰ ਬੈਠੇ-ਬੈਠੇ, ਮੁਹੱਬਤ ਕਾ ਜ਼ਮਾਨਾ ਢੂੰਢਤੇ ਹੈਂ। ਜ਼ਮਾਨੇ ਕੀ ਫ਼ਿਜ਼ਾ ਸੇ ਦੂਰ ਉੜਕਰ, ਖ਼ੁਦਾ ਕਾ ਆਸ਼ਿਆਨਾ ਢੂੰਢਤੇ ਹੈ। ‘ਨੂਰ’ ਕੁਛ ਸੀਖ਼ ਲੇ ਪਰਿੰਦੋਂ ਸੇ, ਜੋ ਖ਼ੁਸ਼ੀਓਂ ਕਾ ਖ਼ਜਾਨਾ ਢੂੰਢਤੇ ਹੈ। ਸ਼ਾਇਰ ਆਪਣੀ ਸ਼ਾਇਰੀ ਵਿਚ ਇਨਸਾਨ ਨੂੰ ਲੜਾਈ ਝਗੜੇ ਛੱਡ ਕੇ ਕੁਰਕਸ਼ੇਤਰ ਦਾ ਯੁਧ ਖ਼ਤਮ ਕਰਨ ਦੀ ਨਸੀਹਤ ਦੇ ਰਿਹਾ ਹੈ। ਸਾਰਾ ਕੁਝ ਇਥੇ ਹੀ ਰਹਿ ਜਾਣਾ ਹੈ। ਆਪਸੀ ਝਗੜੇ, ਖੁੰਦਕਾਂ ਅਤੇ ਦੁਸ਼ਮਣੀਆਂ ਵਿਚੋਂ ਸੁੱਖ ਨਹੀਂ ਸਗੋਂ ਅਸ਼ਾਂਤੀ ਮਿਲਦੀ ਹੈ, ਸ਼ਾਇਰ ਲਿਖਦੇ ਹਨ- ਸ਼ਸ਼ਤਰੋਂ ਕੀ ਹੋੜ ਘਟੇ ਜਗ ਮੇਂ, ਸਬ ਦੇਸ਼ ਕੁਟੁੰਬ ਸਮਾਨ ਰਹੇਂ। ਸਾਰੀ ਸਿਰਸ਼ਟੀ ਸੰਗੀਤ ਬਨੇ, ਨਵ ਵਰਸ਼ ਨਯਾ ਸੰਦੇਸ਼ ਲਿਏ। ਯੂੰ ਖ਼ੂਨ ਵਹਾਨੇ ਕੇ ਬਹਾਨੇ ਬਹੁਤ ਸੀਖੇ, ਕੋਈ ਪਿਆਰ ਮੁਹੱਬਤ ਕਾ ਤਰਾਨਾ ਨਹੀਂ ਸੀਖਾ। ਹਮ ਖ਼ੁਸ਼ ਹੈਂ ਜਮਾ ਕਰਕੇ ਸਾਮਾਨੇ-ਏ-ਜੰਗ ਲੇਕਿਨ, ਹਮਨੇ ਅਭੀ ਜੰਗੋਂ ਕੋ ਮਿਟਾਨਾ ਨਹੀਂ ਸੀਖਾ। ਸ਼ੁਭਾਸ਼ ਸ਼ਰਮਾ ਪਰਮਾਤਮਾ ਨੂੰ ਵੀ ਆਪਣੀ ‘ਭਗਵਾਨ ਤੁਮ ਅਸਤੀਫ਼ਾ ਦੇ ਦੋ’ ਦੇ ਸਿਰਲੇਖ ਵਾਲੀ ਕਵਿਤਾ ਵਿਚ ਵਿਅੰਗ ਕਰਦਾ ਲਿਖਦਾ ਹੈ ਕਿ ਇਨਸਾਨੀਅਤ ਤੇਰੇ ਕਾਬੂ ਵਿਚ ਨਹੀਂ ਹੈ। ਰਾਜਨੀਤੀ ‘ਤੇ ਵਿਅੰਗ ਕਰਦੇ ਲਿਖਦੇ ਹਨ, ਆਪਣੀ ਵਿਰਾਸਤ ਸਾਬਤ ਕਰਨ ਲਈ ਸਬੂਤ ਮੰਗੇ ਜਾ ਰਹੇ ਹਨ। ਸਭ ਪਾਸੇ ਆਪੋ ਧਾਪੀ ਪਈ ਹੋਈ ਹੈ। ਤੁਹਾਡੀ ਕੋਈ ਪਰਵਾਹ ਨਹੀਂ ਕਰ ਰਿਹਾ, ਇਸ ਲਈ ਤੁਹਾਨੂੰ ਵੀ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ। ਪੰਜਾਬ ਦੀ ਮਿੱਟੀ ਦੀ ਮਹਿਕ ਦਾ ਜ਼ਿਕਰ ਕਰਦਾ ਸ਼ਾਇਰ ਕਹਿੰਦਾ ਹੈ ਕਿ ਪੰਜਾਬ ਸ਼ਹੀਦਾਂ, ਗੁਰੂਆਂ, ਪੀਰਾਂ, ਸੂਫ਼ੀ ਫ਼ਕੀਰਾਂ, ਧਰਮ ਗ੍ਰੰਥਾ ਦੀ ਪਾਕਿ ਪਵਿਤਰ ਸਰਜ਼ਮੀ ਹੈ। ਇਨਸਾਨ ਆਪਣੀ ਇਸ ਅਮੀਰ ਵਿਰਾਸਤ ਤੋਂ ਸਿੱਖਣ ਤੋਂ ਭੱਜ ਰਿਹਾ ਹੈ। ਚਿੜੀਆਘਰ ਕਵਿਤਾ ਵਿਚ ਚਿੜੀਆਂ ਦੇ ਰਾਹੀਂ ਪਰਜਾਤੰਤਰ ਵਿਚ ਸ਼ਰੀਫ਼ ਮਾਨਵਤਾ ‘ਤੇ ਹੋ ਰਹੇ ਅਤਿਆਚਾਰਾਂ ਦਾ ਜ਼ਿਕਰ ਕਰਦੇ ਸ਼ਾਇਰ ਲਿਖ ਰਹੇ ਹਨ ਕਿ ਤਕੜੇ ਦਾ ਸਤੀਂ ਵੀਹੀਂ ਸੌ ਹੋ ਰਿਹਾ ਹੈ। ਮਾਜ਼ੀ, ਆਜ ਔਰ ਕਲ੍ਹ ਵਿਚ ਸਪੁੱਤਰਾਂ ਵਲੋਂ ਬਜ਼ੁਰਗਾਂ ਨਾਲ ਕੀਤੇ ਜਾ ਰਹੇ ਦੁਰਵਿਵਹਾਰ ਬਾਰੇ ਲਿਖਦੇ ਹਨ। ਜ਼ਿੰਦਗੀ ਕਵਿਤਾ ਵਿਚ ਸ਼ਾਇਰ ਲਿਖਦੇ ਹਨ ਕਿ ਖ਼ੁਸ਼ੀਆਂ ਭਾਲਣ ਲਈ ਜੰਗਲ , ਗੁਫ਼ਾ ਅਤੇ ਪਹਾੜਾਂ ਵਿਚ ਜਾ ਕੇ ਤਪੱਸਿਆ ਕਰਨ ਦੀ ਲੋੜ ਨਹੀਂ। ਖ਼ੁਸ਼ੀ ਇਨਸਾਨ ਦੇ ਅੰਦਰ ਹੈ। ਇਸ ਲਈ ਉਸਨੂੰ ਆਪਣੇ ਅੰਦਰ ਝਾਕਣਾ ਚਾਹੀਦਾ। ਕਲ ਕਵਿਤਾ ਵਿਚ ਵਰਤਮਾਨ ਨੂੰ ਸਫਲ

ਸੁਭਾਸ਼ ਸ਼ਰਮਾ ਨੂਰ ਦਾ ਕਾਵਿ ਸੰਗ੍ਰਹਿ ਕਿਤਾਬ-ਏ-ਜ਼ਿੰਦਗੀ ਮੁਹੱਬਤੀ ਦਾਸਤਾਂ/ ਉਜਾਗਰ ਸਿੰਘ Read More »

ਐਨ ਪੀ ਏ ਰੇੜਕਾ ਸਰਕਾਰੀ ਵਤੀਰੇ ਤੋ ਨਾਰਾਜ਼ ਡਾਕਟਰਾਂ ਨੇ ਰੋਸ ਵਜੋਂ ਸਰਕਾਰੀ ਓ ਪੀ ਡੀ ਦੇ ਸਮਾਨ-ਅੰਤਰ ਮੁਫਤ ਓ ਪੀ ਡੀ ਚਲਾਈ | ਸ਼ਨੀਵਾਰ ਤੱਕ ਰੋਸ ਰਹੇਗਾ ਜਾਰੀ

ਮਾਨਸਾ -16 ਜੁਲਾਈ ( ਗੁਰਜੰਟ ਸਿੰਘ ਬਾਜੇਵਾਲੀਆ) ਐਨ ਪੀ ਏ ਮਸਲੇ ‘ਤੇ ਸਰਕਾਰ ਦੀ ਟਾਲ ਮਟੋਲ ਭਰੀ ਨੀਤੀ ਤੋਂ ਖਫ਼ਾ ਅੱਜ ਪੰਜਾਬ ਭਰ ਦੇ ਮੈਡੀਕਲ ਅਤੇ ਵੈਟਰਨਰੀ ਡਾਕਟਰਾਂ ਨੇ ਅੱਜ ਸੂਬੇ ਦੇ ਸਮੁਚੇ ਹਸਪਤਾਲਾਂ ਤੇ ਪੌਲੀਕਲੀਨਿਕਾਂ ਵਿੱਚ ਮੁਫਤ ਓ. ਪੀ.ਡੀ. ਚਲਾਈ | ਜਿਥੇ ਉਨ੍ਹਾਂ ਵਲੋਂ ਇਸ ਇਲਾਜ ਲਈ ਮੁਫਤ ਦਵਾਈਆਂ ਦਾ ਪ੍ਰਬੰਧ ਵੀ ਆਪਣੇ ਪੱਧਰ ਤੇ ਆਪਣੇ ਨਿਜੀ ਫੰਡਾਂ ਚੋਂ ਕੀਤਾ ਗਿਆ ਤਾਂ ਕਿ ਆਮ ਲੋਕਾਂ ਨੂੰ ਬੇਲੋੜੀ ਪਰੇਸ਼ਾਨੀਆਂ ਬਚਾਇਆ ਜਾ ਸਕੇ ਅਤੇ ਉਨ੍ਹਾਂ ਦੀ ਆਰਥਿਕ ਮੱਦਦ ਵੀ ਕੀਤੀ ਜਾ ਸਕੇ |    ਇਸ ਮੌਕੇ ਤੇ ਜੁਆਇੰਟ ਗੋਰਮਿੰਟ ਡਾਕਟਰਜ ਕੁਆਰਡੀਨੇਸ਼ਨ ਕਮੇਟੀ ਦੇ ਨੁਮਾਇੰਦਿਆਂ ਡਾ. ਰਣਜੀਤ ਸਿੰਘ ਰਾਏ, ਡਾ. ਵਰਿੰਦਰ ਸਿੰਘ, ਡਾ. ਅਰਸ਼ਦੀਪ, ਡਾ. ਨਿਸ਼ਾਂਤ ਸੋਹਲ , ਡਾ. ਕਮਲ ਕੁਮਾਰ, ਡਾ. ਨਿਰਮਲ ਤੇ ਡਾ. ਰਵੀ ਕਾਂਤ ਨੇ ਦੱਸਿਆ ਕਿ ਸਮੂਹ ਡਾਕਟਰਾਂ ਵੱਲੋਂ ਇਸ ਮੌਕੇ ਸਰਕਾਰੀ ਹਥਕੰਡਿਆਂ ਖਿਲਾਫ਼ ਜਾਗਰੂਕ ਕਰਨ ਲਈ ਲਿਟਰੇਚਰ ਵੀ ਵੰਡਿਆ ਗਿਆ| ਚੇਤੇ ਰਹੇ ਕਿ ਜੁਆਇੰਟ ਗੌਰਮਿੰਟ ਡਾਕਟਰਜ ਕੋਆਰਡੀਨੇਸ਼ਨ ਕਮੇਟੀ ਦੇ ਸੱਦੇ ਤੇ ਸਿਹਤ, ਪਸ਼ੂ ਪਾਲਣ,ਆਯੂਰਵੈਦਿਕ , ਹੋਮਿਓਪੈਥੀ ਅਤੇ ਪੇਂਡੂ ਵਿਕਾਸ ਵਿਭਾਗ  ਦੇ ਸਮੂਹ ਡਾਕਟਰ ਲੰਬੇ ਸਮੇਂ ਤੋਂ ਹੜਤਾਲ ਤੇ ਚੱਲ ਰਹੇ ਹਨ ਜਿਸ ਕਾਰਣ ਸੂਬੇ ਦੇ ਸਿਹਤ ਤੇ ਪਸ਼ੂ ਹਸਪਤਾਲਾਂ ਚ ਐਮਰਜੈੰਸੀ ਸੇਵਾਵਾਂ ਨੂੰ ਛੱਡ ਕੇ ਬਾਕੀ ਸਾਰੀਆਂ ਸੇਵਾਵਾਂ ਪਿਛਲੇ ਤਿੰਨ ਦਿਨਾਂ ਤੋਂ ਲਗਾਤਾਰ ਠੱਪ ਪਈਆਂ ਸਨ | ਪਰ ਲੋਕਾਂ ਦੀ ਪਰੇਸ਼ਾਨੀ ਨੂੰ ਦੇਖਦਿਆਂ ਡਾਕਟਰ ਜਥੇਬੰਦੀਆਂ ਨੇ ਸ਼ਨੀਵਾਰ ਤੱਕ ਸਰਕਾਰੀ ਓ.ਪੀ..ਡੀ. ਦੇ ਸਮਾਨਾਂਤਰ ਮੁਫਤ ਓ.ਪੀ.ਡੀ. ਹਸਪਤਾਲਾਂ ਦੇ ਵਿਹੜਿਆਂ ਅੰਦਰ ਹੀ ਚਲਾਉਣ ਦਾ ਐਲਾਨ ਕੀਤਾ ਹੋਇਆ ਹੈ | ਚੇਤੇ ਰਹੇ ਕਿ ਸਮੁਚਾ ਡਾਕਟਰ ਭਾਈਚਾਰਾ ਐਨ.ਪੀ.ਏ. ਬਹਾਲੀ ਨੂੰ ਲੈ ਕੇ ਪਿਛਲੀ 25 ਜੂਨ ਤੋਂ ਲਗਾਤਾਰ ਸੰਘਰਸ਼ ਕਰ ਰਿਹਾ ਹੈ। ਪਰ ਸਰਕਾਰ ਫੋਕੇ ਲਾਰੇ ਲਾ ਕੇ ਬਸ ਡੰਗ ਟਪਾਈ ਕਰ ਰਹੀ ਹੈ ਜਿਸ ਨਾਲ ਆਮ ਜਨਤਾ ਨੂੰ ਵੀ ਹਰ ਰੋਜ ਖੱਜਲ ਖੁਆਰ ਹੋਣਾ ਪੈ ਰਿਹਾ ਹੈ।

ਐਨ ਪੀ ਏ ਰੇੜਕਾ ਸਰਕਾਰੀ ਵਤੀਰੇ ਤੋ ਨਾਰਾਜ਼ ਡਾਕਟਰਾਂ ਨੇ ਰੋਸ ਵਜੋਂ ਸਰਕਾਰੀ ਓ ਪੀ ਡੀ ਦੇ ਸਮਾਨ-ਅੰਤਰ ਮੁਫਤ ਓ ਪੀ ਡੀ ਚਲਾਈ | ਸ਼ਨੀਵਾਰ ਤੱਕ ਰੋਸ ਰਹੇਗਾ ਜਾਰੀ Read More »

ਹਰਿਆਣਾ ਮਾਰਕਾ ਸ਼ਰਾਬ (ਠੇਕਾ ਦੇਸੀ ਅਤੇ ਨਜਾਇਜ਼) ਦੀ ਖੇਪ ਬਰਾਮਦ

362 ਬੋਤਲਾਂ ਸ਼ਰਾਬ ਸਮੇਤ ਤਿੰਨ ਮੋੋਟਰਸਾਈਕਲ ਕੀਤੇ ਬਰਾਮਦ ਗੁਰਜੰਟ ਸਿੰੰਘ ਬਾਜੇਵਾਲੀਆਂ ਮਾਨਸਾ, 16 ਜੁਲਾਈ: ਡਾ, ਨਰਿੰਦਰ ਭਾਰਗਵ, ਆਈ,ਪੀ,ਐਸ, ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋੋਂ ਪ੍ਰੈਸ ਨੋਟ ਜਾਰੀ ਕਰਦੇ ਹੋਏ ਦੱਸਿਆ ਗਿਆ ਕਿ ਮਾਨਸਾ ਪੁਲਿਸ ਵੱਲੋਂ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਅਸਰਦਾਰ ਢੰਗ ਨਾਲ ਗਸ਼ਤਾ ਕੱਢ ਕੇ ਅਤੇ ਢੁੱਕਵੀਆ ਥਾਵਾਂ ਤੇ ਦਿਨ$ਰਾਤ ਦੇ ਨਾਕੇ ਕਾਇਮ ਕਰਕੇ ਸ਼ੱਕੀ ਵਿਆਕਤੀਆਂ ਤੇ ਸ਼ੱਕੀ ਵਹੀਕਲਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਪਿਛਲੇ 24 ਘੰਟਿਆਂ ਦੌੌਰਾਨ ਮਾਨਸਾ ਪੁਲਿਸ ਵੱਲੋੋਂ ਵੱਖ ਵੱਖ ਥਾਵਾਂ ਤੋੋਂ ਨਸ਼ਿਆਂ ਦਾ ਧੰਦਾ ਕਰਨ ਵਾਲੇ 4 ਮੁਲਜਿਮਾਂ ਨੂੰ ਕਾਬੂ ਕਰਕੇ ਉਹਨਾਂ ਵਿਰੁੱਧ 3 ਮੁਕੱਦਮੇ ਦਰਜ਼ ਰਜਿਸਟਰ ਕਰਵਾ ਕੇ ਹਰਿਆਣਾ ਮਾਰਕਾ ਸ਼ਰਾਬ (ਠੇਕਾ ਦੇਸੀ ਅਤੇ ਨਜਾਇਜ) ਦੀ ਵੱਡੀ ਬਰਾਮਦਗੀ ਕਰਵਾਉਣ ਵਿੱਚ ਸਫਲਤਾਂ ਹਾਸਲ ਕੀਤੀ ਗਈ ਹੈ। ਪੁਲਿਸ ਚੌੌਕੀ ਨਰਿੰਦਰਪੁਰਾ (ਥਾਣਾ ਸਦਰ ਮਾਨਸਾ) ਦੀ ਪੁਲਿਸ ਪਾਰਟੀ ਦੇ ਹੌੌਲਦਾਰ ਗੁਰਦੀਪ ਸਿੰਘ ਨੇ ਗੁਲਸ਼ਨ ਕੁਮਾਰ ਪੁੱਤਰ ਟੇਕ ਸਿੰਘ ਅਤੇ ਸੰਦੀਪ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀਅਨ ਭਿਰਡਾਨਾ ਜਿਲਾ ਫਤਿਹਾਬਾਦ (ਹਰਿਆਣਾ) ਨੂੰ ਮੋੋਟਰਸਾਈਕਲ ਬਜਾਜ ਸੀਟੀ,100 ਨੰਬਰ ਐਚ,ਆਰ,20ਐਮ^5585 ਸਮੇਤ ਬਾਹੱਦ ਪੁਲ ਸੂਆ ਨਰਿੰਦਰਪੁਰਾ ਪਾਸ ਕਾਬੂ ਕਰਕੇ ਉਹਨਾਂ ਪਾਸੋੋਂ 130 ਬੋਤਲਾਂ ਸ਼ਰਾਬ ਨਜਾਇਜ ਬਰਾਮਦ ਕੀਤੀ, ਜਿਹਨਾਂ ਦੇ ਵਿਰੁੱਧ ਥਾਣਾ ਸਦਰ ਮਾਨਸਾ ਵਿਖੇ ਮੁਕੱਦਮਾ ਦਰਜ਼ ਕਰਵਾ ਕੇ ਬਰਾਮਦ ਮਾਲ ਅਤੇ ਮੋੋਟਰਸਾਈਕਲ ਨੂੰ ਕਬਜਾ ਪੁਲਿਸ ਵਿੱਚ ਲਿਆ ਗਿਆ ਹੈ। ਪੁਲਿਸ ਚੌੌਕੀ ਨਰਿੰਦਰਪੁਰਾ (ਥਾਣਾ ਸਦਰ ਮਾਨਸਾ) ਦੇ ਹੌਲਦਾਰ ਨਿਰਮਲ ਸਿੰਘ ਸਮੇਤ ਪੁਲਿਸ ਪਾਰਟੀ ਨੇ ਰਵੀ ਪੁੱਤਰ ਗੁਰਬਖਸ਼ ਸਿੰਘ ਤੇ ਗੁਰਜੰਟ ਪੁੱਤਰ ਦਲਬੀਰ ਵਾਸੀਅਨ ਭਿਰਡਾਨਾ ਜਿਲਾ ਫਤਿਹਾਬਾਦ (ਹਰਿਆਣਾ) ਨੂੰ ਮੋੋਟਰਸਾਈਕਲ ਟੀ,ਵੀ,ਐਸ, ਨੰਬਰੀ ਐਚ,ਆਰ,99ਸੀ,ਯੂ(ਟੀ)^9920 ਸਮੇਤ ਬਾਹੱਦ ਅੰਡਰ ਬਰਿੱਜ ਨਰਿੰਦਰਪੁਰਾ ਪਾਸ ਕਾਬੂ ਕਰਕੇ ਉਹਨਾਂ ਪਾਸੋੋਂ 100 ਬੋਤਲਾਂ ਸ਼ਰਾਬ ਨਜਾਇਜ ਬਰਾਮਦ ਕੀਤੀ, ਜਿਹਨਾਂ ਦੇ ਵਿਰੁੱਧ ਥਾਣਾ ਸਦਰ ਮਾਨਸਾ ਵਿਖੇ ਮੁਕੱਦਮਾ ਦਰਜ਼ ਕਰਵਾ ਕੇ ਬਰਾਮਦ ਮਾਲ ਅਤੇ ਮੋੋਟਰਸਾਈਕਲ ਨੂੰ ਕਬਜਾ ਪੁਲਿਸ ਵਿੱਚ ਲਿਆ ਗਿਆ ਹੈ। ਇਸੇ ਤਰਾ ਥਾਣਾ ਬਰੇਟਾ ਦੀ ਪੁਲਿਸ ਪਾਰਟੀ ਗਸ਼ਤ ਵਾ ਸ਼ੱਕੀ ਪੁਰਸ਼ਾਂ ਦੀ ਚੈਕਿੰਗ ਦੇ ਸਬੰਧ ਵਿੱਚ ਬਾਹੱਦ ਪਿੰਡ ਜੁਗਲਾਨ ਮੌੌਜੂਦ ਸੀ ਤਾਂ ਪਿੰਡ ਕਾਹਨਗੜ ਸਾਈਡ ਵੱਲੋੋਂ ਆ ਰਿਹਾ ਮੋੋਟਰਸਾਈਕਲ ਸਵਾਰ, ਪੁਲਿਸ ਪਾਰਟੀ ਨੂੰ ਵੇਖ ਕੇ ਮੋੋਟਰਸਾਈਕਲ ਪਿੱਛੇ ਹੀ ਸੁੱਟ ਕੇ ਭੱਜ ਗਿਆ। ਜਿਸਦੀ ਪਹਿਚਾਣ ਸਿਮਰਜੀਤ ਸਿੰਘ ਪੁੱਤਰ ਤਰਸੇਮ ਸਿੰਘ ਵਾਸੀ ਸੰਘਰੇੜੀ ਵਜੋੋਂ ਹੋੋਈ। ਮੌੌਕਾ ਤੋੋਂ ਮੋੋਟਰਸਾਈਕਲ ਮਾਰਕਾ ਹੀਰੋੋ ਐਕਸਟ੍ਰੀਮ ਨੰਬਰ ਪੀਬੀH31ਐਮ^1006 ਸਮੇਤ 132 ਬੋਤਲਾਂ ਸ਼ਰਾਬ ਠੇਕਾ ਦੇਸੀ ਮਾਰਕਾ ਸ਼ਾਹੀ (ਹਰਿਆਣਾ) ਬਰਾਮਦ ਹੋੋਣ ਤੇ ਉਸਦੇ ਵਿਰੁੱਧ ਥਾਣਾ ਬਰੇਟਾ ਵਿਖੇ ਮੁਕੱਦਮਾ ਦਰਜ਼ ਕਰਵਾ ਕੇ ਬਰਾਮਦ ਮਾਲ ਅਤੇ ਮੋੋਟਰਸਾਈਕਲ ਨੂੰ ਕਬਜਾ ਪੁਲਿਸ ਵਿੱਚ ਲਿਆ ਗਿਆ ਹੈ। ਮੁਲਜਿਮ ਦੀ ਗ੍ਰਿਫਤਾਰੀ ਲਈ ਯਤਨ ਜਾਰੀ ਹਨ, ਜਿਸਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ। ਐਸ,ਐਸ,ਪੀ, ਮਾਨਸਾ ਡਾ,ਨਰਿੰਦਰ ਭਾਰਗਵ, ਆਈHਪੀHਐਸH ਵੱਲੋੋਂ ਦੱਸਿਆ ਗਿਆ ਕਿ ਨਸ਼ਿਆਂ ਅਤੇ ਮਾੜੇ ਅਨਸਰਾ ਵਿਰੁੱਧ ਵਿੱਢੀ ਮੁਹਿੰਮ ਨੂੰ ਅੱਗੇ ਲਈ ਵੀ ਇਸੇ ਤਰਾ ਹੀ ਜਾਰੀ ਰੱਖਿਆ ਜਾ ਰਿਹਾ ਹੈ।

ਹਰਿਆਣਾ ਮਾਰਕਾ ਸ਼ਰਾਬ (ਠੇਕਾ ਦੇਸੀ ਅਤੇ ਨਜਾਇਜ਼) ਦੀ ਖੇਪ ਬਰਾਮਦ Read More »

ਜੇਕਰ ਬੱਚੇ ਮਾਤਾ-ਪਿਤਾ ਦੀ ਦੇਖਭਾਲ ਨਹੀਂ ਕਰਦੇ ਤਾਂ ਉਹਨਾਂ ਦੀ ਜਾਇਦਾਦ ’ਤੇ ਦਾਅਵਾ ਕਰਨਾ ਵੀ ਗਲਤ- ਹਾਈਕੋਰਟ

ਚੰਡੀਗੜ੍ਹ: ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਇਕ ਮਾਮਲੇ ’ਤੇ ਸੁਣਵਾਈ ਕਰਦਿਆਂ ਕਿਹਾ ਕਿ ਜੇਕਰ ਬੱਚੇ ਮਾਤਾ-ਪਿਤਾ ਦੀ ਦੇਖਭਾਲ ਨਹੀਂ ਕਰਦੇ ਤਾਂ ਉਹਨਾਂ ਦੀ ਜਾਇਦਾਦ ’ਤੇ ਦਾਅਵਾ ਕਰਨਾ ਵੀ ਗਲਤ ਹੈ। ਅਦਾਲਤ ਨੇ ਕਿਹਾ ਕਿ ਮਾਤਾ-ਪਿਤਾ ਦੀ ਦੇਖਭਾਲ ਕਰਨਾ ਬੱਚਿਆਂ ਦੀ ਨੈਤਿਕ ਜ਼ਿੰਮੇਵਾਰੀ ਨਹੀਂ ਬਲਕਿ ਉਹਨਾਂ ਦਾ ਫਰਜ਼ ਹੈ। ਦਰਅਸਲ ਕੋਰਟ ਵੱਲੋਂ ਇਕ 76 ਸਾਲਾ ਵਿਧਵਾ ਨੂੰ ਉਸ ਦੇ ਬੇਟੇ ਵੱਲੋਂ ਘਰੋਂ ਕੱਢਣ ਦੇ ਮਾਮਲੇ ’ਤੇ ਸੁਣਵਾਈ ਕੀਤੀ ਜਾ ਰਹੀ ਸੀ। ਅਦਾਲਤ ਨੇ ਕਿਹਾ ਕਿ ਅਕਸਰ ਦੇਖਿਆ ਜਾ ਰਿਹਾ ਹੈ ਕਿ ਬੱਚੇ ਅਪਣੇ ਬਜ਼ੁਰਗ ਮਾਤਾ-ਪਿਤਾ ਦੀ ਦੇਖਭਾਲ ਨਹੀਂ ਕਰ ਰਹੇ। ਅਜਿਹੇ ਵਿਚ ਅਪਣੀ ਦੇਖਭਾਲ ਕਰਨ ਵਿਚ ਅਸਮਰੱਥ ਬਜ਼ੁਰਗਾਂ ਲਈ ਮੇਨਟੇਨੈਂਸ ਐਂਡ ਵੈਲਫੇਅਰ ਆਫ ਸੀਨੀਅਰ ਸਿਟੀਜ਼ਨਜ਼ ਐਕਟ ਲਾਈਫ ਲਾਈਨ ਦਾ ਕੰਮ ਕਰ ਰਿਹਾ ਹੈ। ਜਸਟਿਸ ਏਜੀ ਮਸੀਹ ਅਤੇ ਜਸਟਿਸ ਅਸ਼ੋਕ ਕੁਮਾਰ ਵਰਮਾ ਦੀ ਡਿਵੀਜ਼ਨ ਬੈਂਚ ਨੇ ਮਾਮਲੇ ਵਿਚ ਫਤਿਹਾਬਾਦ ਜ਼ਿਲ੍ਹਾ ਕੁਲੈਕਟਰ ਦੇ ਫੈਸਲੇ ਨੂੰ ਗਲਤ ਦੱਸਦਿਆਂ ਐਸਡੀਐਮ ਦੇ ਫੈਸਲੇ ਨੂੰ ਸਹੀ ਠਹਿਰਾਇਆ ਹੈ।  

ਜੇਕਰ ਬੱਚੇ ਮਾਤਾ-ਪਿਤਾ ਦੀ ਦੇਖਭਾਲ ਨਹੀਂ ਕਰਦੇ ਤਾਂ ਉਹਨਾਂ ਦੀ ਜਾਇਦਾਦ ’ਤੇ ਦਾਅਵਾ ਕਰਨਾ ਵੀ ਗਲਤ- ਹਾਈਕੋਰਟ Read More »

ਹੁਣ ਸਕੂਲਾਂ ‘ਚ ਦਾਖਲੇ ਸਮੇਂ ਵਿਦਿਆਰਥੀਆਂ ਨੂੰ ਮਾਂ- ਬਾਪ ਦੋਵਾਂ ਦਾ ਨਾਮ ਲਿਖਵਾਉਣਾ ਜ਼ਰੂਰੀ ਨਹੀਂ -ਸਿੱਖਿਆ ਵਿਭਾਗ

ਮਾਨਸਾ, 15ਜੁਲਾਈ- ਹੁਣ ਸਰਕਾਰੀ ਅਤੇ ਨਿੱਜੀ ਸਕੂਲਾਂ ਵਿੱਚ ਦਾਖਲਾ ਲੈਂਦੇ ਸਮੇਂ ਵਿਦਿਆਰਥੀਆਂ ਨੂੰ ਆਪਣੇ ਮਾਂ ਤੇ ਬਾਪ ਦੋਵਾਂ ਦਾ ਨਾਮ ਲਿਖਵਾਉਣਾ ਜ਼ਰੂਰੀ ਨਹੀਂ ਰਿਹਾ। ਕਿਸੇ ਵੀ ਸਕੂਲ ਵਿੱਚ ਸਿੰਗਲ ਪੇਰੈਂਟ ਨਾਮ ਨਾਲ ਵੀ ਦਾਖ਼ਲਾ ਮਿਲੇਗਾ। ਜ਼ਿਕਰਯੋਗ ਹੈ ਕਿ ਹੁਣ ਤੱਕ ਸਕੂਲਾਂ ਵਿੱਚ ਕਿਸੇ ਵੀ ਨਵੀਂ ਜਮਾਤ ਵਿੱਚ ਦਾਖ਼ਲਾ ਲੈਣ ਵੇਲੇ ਮਾਂ ਤੇ ਬਾਪ ਦੋਵਾਂ ਦਾ ਨਾਮ ਦਰਜ ਕਰਵਾਉਣਾ ਲਾਜ਼ਮੀ ਸੀ। ਬਹੁਤੀ ਵਾਰ ਮਾਂ-ਬਾਪ ਦੇ ਕਿਸੇ ਝਗੜੇ ਜਾਂ ਤਲਾਕ ਹੋਣ ਦੇ ਬਾਵਜੂਦ ਮਾਂ ਤੇ ਬਾਪ ਦਾ ਨਾਮ ਦਰਜ ਕਰਵਾਉਣਾ ਹੀ ਪੈਂਦਾ ਸੀ। ਇਨ੍ਹਾਂ ਸਮੱਸਿਆਵਾਂ ਦੇ ਹੱਲ ਲਈ ਸਿੱਖਿਆ ਵਿਭਾਗ ਨੇ ਨਵੇਂ ਹੁਕਮ ਜਾਰੀ ਕੀਤੇ ਹਨ। ਡਾਇਰੈਕਟਰ ਸਿੱਖਿਆ ਵਿਭਾਗ (ਸੈ. ਸਿੱ) ਵੱਲੋਂ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਦੇ ਨਾਮ ਜਾਰੀ ਕੀਤੇ ਪੱਤਰ ਵਿੱਚ ਕਿਹਾ ਗਿਆ ਹੈ ਕਿ ਹੁਣ ਕਿਸੇ ਵੀ ਬੱਚੇ ਨੂੰ ਇਕਹਿਰੇ ਮਾਪੇ ਹੋਣ ਕਾਰਨ ਦਾਖ਼ਲੇ ਤੋਂ ਜਵਾਬ ਨਹੀਂ ਦਿੱਤਾ ਜਾ ਸਕੇਗਾ।

ਹੁਣ ਸਕੂਲਾਂ ‘ਚ ਦਾਖਲੇ ਸਮੇਂ ਵਿਦਿਆਰਥੀਆਂ ਨੂੰ ਮਾਂ- ਬਾਪ ਦੋਵਾਂ ਦਾ ਨਾਮ ਲਿਖਵਾਉਣਾ ਜ਼ਰੂਰੀ ਨਹੀਂ -ਸਿੱਖਿਆ ਵਿਭਾਗ Read More »

ਸਰਕਾਰੀ ਡਾਕਟਰਾਂ ਵਲੋਂ ਪੰਜਾਬ ਸਰਕਾਰ ਨੂੰ 19 ਜੁਲਾਈ ਤਕ ਦਾ ਅਲਟੀਮੇਟਮ, ਫੈਸਲਾ ਨਾ ਹੋਣ ‘ਤੇ ਦੇਣਗੇ ਅਸਤੀਫਾ

ਚੰਡੀਗੜ੍ਹ, 15 ਜੁਲਾਈ: ਪੰਜਾਬ ਦੇ ਸਰਕਾਰੀ ਡਾਕਟਰਾਂ ਦੀ ਹੜਤਾਲ ਤੀਜੇ ਦਿਨ ਵੀ ਜਾਰੀ ਹੈ | ਇਸ ਕਾਰਨ ਓ.ਪੀ.ਡੀ. ਸੇਵਾ ਬੰਦ ਹੋਣ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਹੁਣ ਡਾਕਟਰਾਂ ਦੀਆਂ ਜਥੇਬੰਦੀਆਂ ਦੀ ਸਾਂਝੀ ਤਾਲਮੇਲ ਕਮੇਟੀ ਨੇ ਸਰਕਾਰ ਨੂੰ 19 ਜੁਲਾਈ ਤਕ ਦਾ ਅਲਟੀਮੇਟਮ ਦਿੰਦਿਆਂ ਕਿਹਾ ਕਿ ਇਸ ਤਰੀਕ ਤਕ ਉਨ੍ਹਾਂ ਦਾ ਐਨ.ਪੀ.ਏ. ਬਹਾਲ ਕਰਨ ਦਾ ਫ਼ੈਸਲਾ ਨਾ ਹੋਇਆ ਤਾਂ ਉਹ ਸਮੂਹਕ ਅਸਤੀਫ਼ੇ ਦੇਣ ਲਈ ਮਜਬੂਰ ਹੋਣਗੇ | ਉਨ੍ਹਾਂ ਦੀ ਇਕ ਹਫ਼ਤੇ ਦੀ ਹੜਤਾਲ ਐਲਾਨੇ ਪ੍ਰੋਗਰਾਮ ਮੁਤਾਬਕ ਜਾਰੀ ਰਹੇਗੀ | ਸਿਰਫ਼ ਐਮਰਜੈਂਸੀ ਤੇ ਕੋਵਿਡ ਮਹਾਂਮਾਰੀ ਸੇਵਾਵਾਂ ਨੂੰ ਛੱਡ ਕੇ ਬਾਕੀ ਸੇਵਾਵਾਂ ਠੱਪ ਰੱਖੀਆਂ ਜਾਣਗੀਆਂ | ਡਾਕਟਰਾਂ ਦੀ ਤਾਲਮੇਲ ਕਮੇਟੀ ਦੇ ਆਗੂਆਂ ਦਾ ਕਹਿਣਾ ਹੈ ਕਿ ਸਿਹਤ ਮੰਤਰੀ ਦੇ ਭਰੋਸੇ ਦੇ ਬਾਵਜੂਦ ਪੇ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਬਿਨਾਂ ਐਨ.ਪੀ.ਏ. ਦੀ ਬਹਾਲੀ ਦੇ ਲਾਗੂ ਕਰਨ ਦਾ ਨੋਟੀਫ਼ੀਕੇਸ਼ਨ ਜਾਰੀ ਕਰ ਦਿਤਾ ਗਿਆ ਹੈ ਜਿਸ ਕਾਰਨ ਡਾਕਟਰਾਂ ਵਿਚ ਰੋਸ ਵਧਿਆ ਹੈ | ਵੈਟਰਨਰੀ ਡਾਕਟਰ ਵੀ ਹੋਰ ਵਰਗਾਂ ਦੇ ਡਾਕਟਰਾਂ ਨਾਲ ਹੜਤਾਲ ‘ਤੇ ਹਨ |

ਸਰਕਾਰੀ ਡਾਕਟਰਾਂ ਵਲੋਂ ਪੰਜਾਬ ਸਰਕਾਰ ਨੂੰ 19 ਜੁਲਾਈ ਤਕ ਦਾ ਅਲਟੀਮੇਟਮ, ਫੈਸਲਾ ਨਾ ਹੋਣ ‘ਤੇ ਦੇਣਗੇ ਅਸਤੀਫਾ Read More »

ਅਦਾਕਾਰਾ ਕਰੀਨਾ ਕਪੂਰ ਖ਼ਿਲਾਫ ਸ਼ਿਕਾਇਤ ਦਰਜ

ਨਵੀਂ ਦਿੱਲੀ : ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਖ਼ਾਨ ਮੁਸ਼ਕਲਾਂ ‘ਚ ਪੈ ਗਈ ਹੈ। ਉਨ੍ਹਾਂ ‘ਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਦੋਸ਼ ਲੱਗਾ ਹੈ। ਕਰੀਨਾ ਖ਼ਿਲਾਫ਼ ਪੁਲਿਸ ‘ਚ ਸ਼ਿਕਾਇਤ ਦਰਜ ਕਰਵਾਈ ਹੈ। ਉਨ੍ਹਾਂ ਨੇ ਆਪਣੀ ਪ੍ਰੈਗਨੈਂਸੀ ਦੇ ਅਨੁਭਵਾਂ ਉੱਪਰ ਇਕ ਬੁੱਕ ਲਿਖੀ ਹੈ। ਜਿਸ ਦਾ ਟਾਈਟਲ ਪ੍ਰੈਗਨੈਂਸੀ ਬਾਈਬਲ ਹੈ। ਜਿਸ ਕਾਰਨ ਈਸਾਈ ਭਾਈਚਾਰੇ ਦੇ ਲੋਕਾਂ ‘ਚ ਨਾਰਾਜ਼ਗੀ ਹੈ। ਪੀਟੀਆਈ ਦੀ ਰਿਪੋਰਟ ਮੁਤਾਬਿਕ ਮਾਮਲਾ ਮਹਾਰਾਸ਼ਟਰ ਦੇ ਬੀਡ ਦਾ ਹੈ। ਇੱਥੇ ਅਲਫਾ ਓਮੇਗਾ ਕ੍ਰਿਸ਼ਚਿਨ ਮਹਾਸੰਘ ਦੇ ਪ੍ਰਧਾਨ ਆਸ਼ੀਸ਼ ਸ਼ਿੰਦੇ ਨੇ ਸ਼ਿਵਾਜੀ ਨਗਰ ਪੁਲਿਸ ਸਟੇਸ਼ਨ ‘ਚ ਕਰੀਨਾ ਕਪੂਰ ਖ਼ਾਨ ਤੇ ਦੋ ਹੋਰ ਖ਼ਿਲਾਫ਼ ਮਾਮਲਾ ਦਰਜ ਕਰਵਾਇਆ ਹੈ। ਸ਼ਿੰਦੇ ਦਾ ਕਹਿਣਾ ਹੈ ਕਿ ਪਵਿੱਤਰ ਨਾਂ ਬਾਈਬਲ ਨੂੰ ਕਿਤਾਬ ਦੇ ਟਾਈਟਲ ‘ਚ ਲਿਖਿਆ ਗਿਆ ਹੈ ਜਿਸ ਨਾਲ ਈਸਾਈਆਂ ਦੀ ਧਾਰਮਿਕ ਭਾਵਨਾਵਾਂ ਨੂੰ ਸੱਟ ਪਹੁੰਚੀ ਹੈ। ਉਨ੍ਹਾਂ ਨੇ ਆਈਪੀਸੀ ਦੀ ਧਾਰਾ 295-ਏ ਤਹਿਤ ਕੇਸ ਦਰਜ ਕਰਨ ਦੀ ਮੰਗ ਕੀਤੀ। ਥਾਣਾ ਇੰਚਾਰਜ ਸਾਈਨਾਥ ਥਾਮਬ੍ਰੇ ਨੇ ਕਿਹਾ ਕਿ ਘਟਨਾ ਇੱਥੇ ਨਹੀਂ ਹੋਈ। ਇਸਲਈ ਇੱਥੇ ਕੇਸ ਦਰਜ ਨਹੀਂ ਕੀਤਾ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਮੈਂ ਸ਼ਿਕਾਇਤ ਮੁੰਬਈ ‘ਚ ਦਰਜ ਕਰਵਾਉਣ ਨੂੰ ਕਿਹਾ ਹੈ। ਬੇਬੋ ਦੀ ਕਿਤਾਬ ਹਾਲ ‘ਚ ਪਬਲਿਸ਼ ਹੋਈ ਹੈ। ਇਸ ਬੁੱਕ ‘ਚ ਉਨ੍ਹਾਂ ਨੇ ਆਪਣੀ ਪ੍ਰੈਗਨੈਂਸੀ ਦੌਰਾਨ ਅਨੁਭਵਾਂ ਨੂੰ ਸ਼ੇਅਰ ਕੀਤਾ ਹੈ। ਜਿਸ ਦਾ ਟਾਈਟਲ Kareena Kapoor Khan Pregnancy Bible ਹੈ। ਉਨ੍ਹਾਂ ਨੇ ਬੁੱਕ ਅਦਿਤੀ ਸ਼ਾਹ ਭੀਮਜਾਨੀ ਨਾਲ ਮਿਲ ਕੇ ਲਿਖੀ ਹੈ। ਇਸ ਨੂੰ ਜਗਰਨਾਟ ਬੁੱਕਜ਼ ਨੇ ਪ੍ਰਕਾਸ਼ਿਤ ਕੀਤਾ ਹੈ। ਦੱਸ ਦੇਈਏ ਕਿ ਕਰੀਨਾ ਕਪੂਰ ਨੇ ਇਸ ਸਾਲ ਮਾਰਚ ‘ਚ ਆਪਣੇ ਦੂਜੇ ਬੱਚੇ ਨੂੰ ਜਨਮ ਦਿੱਤਾ ਹੈ। ਹਾਲਾਂਕਿ ਦੋਵਾਂ ਨੇ ਅਧਿਕਾਰਤ ਨਾਂ ਅਜੇ ਐਲਾਨ ਨਹੀਂ ਕੀਤਾ ਹੈ।

ਅਦਾਕਾਰਾ ਕਰੀਨਾ ਕਪੂਰ ਖ਼ਿਲਾਫ ਸ਼ਿਕਾਇਤ ਦਰਜ Read More »

ਟੋਕੀਓ ਓਲੰਪਿਕ: ਭਾਰਤੀ ਮਰਦ ਹਾਕੀ ਟੀਮ ਵਿਚ ਦੋ ਵਾਧੂ ਖਿਡਾਰੀਆਂ ਨੂੰ ਕੀਤਾ ਸ਼ਾਮਲ

ਨਵੀਂ ਦਿੱਲੀ : ਆਈਓਸੀ ਤੋਂ ਕੋਵਿਡ-19 ਮਹਾਮਾਰੀ ਕਾਰਨ ਟੀਮ ਖੇਡਾਂ ਵਿਚ ਦੋ ਵਾਧੂ ਖਿਡਾਰੀਆਂ ਨੂੰ ਰੱਖਣ ਦੀ ਇਜਾਜ਼ਤ ਮਿਲਣ ਤੋਂ ਬਾਅਦ ਡਿਫੈਂਡਰ ਵਰੁਣ ਕੁਮਾਰ ਤੇ ਮਿਡਫੀਲਡਰ ਸਿਮਰਨਜੀਤ ਸਿੰਘ ਨੂੰ ਟੋਕੀਓ ਓਲੰਪਿਕ ਖੇਡਾਂ ਲਈ ਭਾਰਤੀ ਮਰਦ ਹਾਕੀ ਟੀਮ ਵਿਚ ਸ਼ਾਮਲ ਕੀਤਾ ਗਿਆ ਹੈ। ਹਾਕੀ ਇੰਡੀਆ ਨੇ ਇਸ ਤੋਂ ਪਹਿਲਾਂ ਮਰਦ ਤੇ ਮਹਿਲਾ ਦੋਵਾਂ ਵਰਗਾਂ ਲਈ 16-16 ਮੈਂਬਰੀ ਟੀਮ ਦੀ ਚੋਣ ਕੀਤੀ ਪਰ ਹੁਣ ਦੋਵਾਂ ਟੀਮਾਂ ਵਿਚ ਦੋ-ਦੋ ਵਾਧੂ ਖਿਡਾਰੀ ਜੋੜ ਦਿੱਤੇ ਗਏ ਹਨ। ਵਰੁਣ ਤੇ ਸਿਮਰਨਜੀਤ ਨੂੰ ਜਿੱਥੇ ਮਰਦ ਟੀਮ ਵਿਚ ਥਾਂ ਮਿਲੀ ਉਥੇ ਡਿਫੈਂਡਰ ਰੀਨਾ ਖੋਖਰ ਤੇ ਤਜਰਬੇਕਾਰ ਮਿਡਫੀਲਡਰ ਨਮਿਤਾ ਟੋਪੋ ਨੂੰ ਮਹਿਲਾ ਟੀਮ ਵਿਚ ਸ਼ਾਮਲ ਕੀਤਾ ਗਿਆ ਹੈ।

ਟੋਕੀਓ ਓਲੰਪਿਕ: ਭਾਰਤੀ ਮਰਦ ਹਾਕੀ ਟੀਮ ਵਿਚ ਦੋ ਵਾਧੂ ਖਿਡਾਰੀਆਂ ਨੂੰ ਕੀਤਾ ਸ਼ਾਮਲ Read More »

ਰਾਸ਼ਟਰਪਤੀ ਬਾਇਡਨ ਵੱਲੋਂ ਭਾਰਤੀ-ਅਮਰੀਕੀ ਡਾਕਟਰ ਤੇ ਸਰਜਨ ਨੂੰ ਆਪਣੇ ਪ੍ਰਸ਼ਾਸਨ ਵਿੱਚ ਅਹਿਮ ਅਹੁਦਿਆਂ ਲਈ ਕੀਤਾ ਨਾਮਜ਼ਦ

ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਵੱਲੋਂ ਇਕ ਪ੍ਰਸਿੱਧ ਭਾਰਤੀ-ਅਮਰੀਕੀ ਡਾਕਟਰ (ਫਿਜ਼ੀਸ਼ੀਅਨ) ਅਤੇ ਇਕ ਸਰਜਨ ਨੂੰ ਆਪਣੇ ਪ੍ਰਸ਼ਾਸਨ ਵਿਚ ਅਹਿਮ ਅਹੁਦਿਆਂ ਲਈ ਨਾਮਜ਼ਦ ਕੀਤਾ ਗਿਆ ਹੈ। ਪੱਛਮੀ ਵਰਜੀਨੀਆ ਦੇ ਸਾਬਕਾ ਸਿਹਤ ਕਮਿਸ਼ਨਰ ਡਾ. ਰਾਹੁਲ ਗੁਪਤਾ ਨੂੰ ਮੰਗਲਵਾਰ ਨੂੰ ਕੌਮੀ ਡਰੱਗ ਕੰਟਰੋਲ ਨੀਤੀ ਦਫ਼ਤਰ ਦੇ ਅਗਲੇ ਡਾਇਰੈਕਟਰ ਵਜੋਂ ਨਾਮਜ਼ਦ ਕੀਤਾ ਗਿਆ ਹੈ। ਉਨ੍ਹਾਂ ਤੋਂ ਇਲਾਵਾ ਭਾਰਤੀ-ਅਮਰੀਕੀ ਸਰਜਨ ਤੇ ਪ੍ਰਸਿੱਧ ਲੇਖਕ ਅਤੁਲ ਗਾਵੰਡੇ ਨੂੰ ਯੂਐੱਸ ਏਜੰਸੀ ਫਾਰ ਇੰਟਰਨੈਸ਼ਨਲ ਡਿਵਲਪਮੈਂਟ ਵਿਚ ਇਕ ਸੀਨੀਅਰ ਅਹੁਦੇ ਲਈ ਨਾਮਜ਼ਦ ਕੀਤਾ ਗਿਆ ਹੈ। ਡਾ. ਰਾਹੁਲ ਗੁਪਤਾ ਵੈਸਟ ਵਰਜੀਨੀਆ ਦੇ ਸਿਹਤ ਕਮਿਸ਼ਨਰ ਦੇ ਰੂਪ ਵਿਚ ਦੋ ਗਵਰਨਰਾਂ ਅਧੀਨ ਕੰਮ ਕਰ ਚੁੱਕੇ ਹਨ।

ਰਾਸ਼ਟਰਪਤੀ ਬਾਇਡਨ ਵੱਲੋਂ ਭਾਰਤੀ-ਅਮਰੀਕੀ ਡਾਕਟਰ ਤੇ ਸਰਜਨ ਨੂੰ ਆਪਣੇ ਪ੍ਰਸ਼ਾਸਨ ਵਿੱਚ ਅਹਿਮ ਅਹੁਦਿਆਂ ਲਈ ਕੀਤਾ ਨਾਮਜ਼ਦ Read More »

ਟੋਕੀਓ ਓਲੰਪਿਕ ਖੇਡਾਂ: ਦੇਸ਼ ਦੀ ਓਲੰਪਿਕ ਟੀਮ ਦਾ “ਚੀਅਰ4ਇੰਡੀਆ” ਗੀਤ ਕੀਤਾ ਰਲੀਜ਼

ਕੇਂਦਰੀ ਖੇਡ ਮੰਤਰੀ ਅਨੁਰਾਗ ਠਾਕੁਰ ਨੇ ਦੇਸ਼ ਦੀ ਓਲੰਪਿਕ ਟੀਮ ਦਾ ਚੀਅਰ4ਇੰਡੀਆ ਗੀਤ ਬੁੱਧਵਾਰ ਨੂੰ ਜਾਰੀ ਕੀਤਾ ਤੇ ਲੋਕਾਂ ਨੂੰ ਟੋਕੀਓ ਓਲੰਪਿਕ ਖੇਡਾਂ ਦੌਰਾਨ ਖਿਡਾਰੀਆਂ ਦਾ ਸਮਰਥਨ ਕਰਨ ਦੀ ਅਪੀਲ ਕੀਤੀ। ਸੰਗੀਤਕਾਰ ਏਆਰ ਰਹਿਮਾਨ ਤੇ ਨੌਜਵਾਨ ਗਾਇਕਾ ਅਨੰਨਿਆ ਬਿਰਲਾ ਨੇ ਮਿਲ ਕੇ ਟੋਕੀਓ ਓਲੰਪਿਕ ਲਈ ਭਾਰਤੀ ਟੀਮ ਦਾ ਅਧਿਕਾਰਕ ਗੀਤ ਤਿਆਰ ਕੀਤਾ ਹੈ ਜਿਸ ਦਾ ਸਿਰਲੇਖ ‘ਚੀਅਰਜ਼ ਇੰਡੀਆ’ : ਹਿੰਦੁਸਤਾਨੀ ਵੇ’ ਹੈ। ਠਾਕੁਰ ਨੇ ਕਿਹਾ ਕਿ ਮੈਂ ਸਾਰੇ ਦੇਸ਼ਵਾਸੀਆਂ ਨੂੰ ਇਸ ਗੀਤ ਨੂੰ ਸੁਣਨ ਤੇ ਸਾਥੀਆਂ ਨੂੰ ਇਸ ਨੂੰ ਸ਼ੇਅਰ ਕਰਨ ਤੇ ਟੋਕੀਓ ਓਲੰਪਿਕ ਲਈ ਪੂਰੀ ਭਾਰਤੀ ਟੀਮ ਦਾ ਹੌਸਲਾ ਵਧਾਉਣ ਦੀ ਬੇਨਤੀ ਕਰਦਾ ਹਾਂ ਕਿ ਅਸੀਂ ਤੁਹਾਡੇ ਨਾਲ ਹਾਂ। ਭਾਰਤੀ ਓਲੰਪਿਕ ਸੰਘ (ਆਈਓਏ) ਦੇ ਪ੍ਰਧਾਨ ਨਰਿੰਦਰ ਬੱਤਰਾ ਨੇ ਕਿਹਾ ਕਿ ਟੀਮ ਇੰਡੀਆ ਦਾ ਅਧਿਕਾਰਕ ਗੀਤ ਪਿਛਲੇ 18 ਮਹੀਨਿਆਂ ਵਿਚ ਸਾਰੇ ਸ਼ੇਅਰ ਹੋਲਡਰਾਂ ਦੀ ਮਿਹਨਤ ਨੂੰ ਜ਼ਾਹਿਰ ਕਰਦਾ ਹੈ।

ਟੋਕੀਓ ਓਲੰਪਿਕ ਖੇਡਾਂ: ਦੇਸ਼ ਦੀ ਓਲੰਪਿਕ ਟੀਮ ਦਾ “ਚੀਅਰ4ਇੰਡੀਆ” ਗੀਤ ਕੀਤਾ ਰਲੀਜ਼ Read More »