ਕਿਡਨੀ ਤੇ ਪੇਟ ਲਈ ਹਾਨੀਕਾਰਕ ਸਿੱਧ ਹੋ ਸਕਦੀ Painkiller ਖਾਣ ਦੀ ਆਦਤ

ਨਵੀਂ ਦਿੱਲੀ, 22 ਨਵੰਬਰ – ਇਨ੍ਹੀਂ ਦਿਨੀਂ ਮੌਸਮ ‘ਚ ਠੰਢ ਮਹਿਸੂਸ ਹੋਣ ਲੱਗੀ ਹੈ, ਜਿਸ ਕਾਰਨ ਸਿਹਤ ਸੰਬੰਧੀ ਸਮੱਸਿਆਵਾਂ ਆਮ ਹੋ ਗਈਆਂ ਹਨ। ਇਸ ਮੌਸਮ ‘ਚ ਅਕਸਰ ਸਰੀਰ ਦੇ ਵੱਖ-ਵੱਖ ਹਿੱਸਿਆਂ ‘ਚ ਦਰਦ ਦੀ ਸਮੱਸਿਆ ਰਹਿੰਦੀ ਹੈ। ਇਸ ਤੋਂ ਇਲਾਵਾ ਰੋਜ਼ਾਨਾ ਦੀ ਭੱਜ-ਦੌੜ ਤੇ ਕੰਮ ਦੇ ਬੋਝ ਕਾਰਨ ਸਰੀਰ ਦੇ ਕਿਸੇ ਨਾ ਕਿਸੇ ਹਿੱਸੇ ‘ਚ ਦਰਦ ਰਹਿੰਦਾ ਹੈ। ਸਿਰਦਰਦ, ਪਿੱਠ ਦਰਦ, ਸਰੀਰ ਦਰਦ ਵਰਗੀਆਂ ਸਮੱਸਿਆਵਾਂ ਅਕਸਰ ਲੋਕਾਂ ਲਈ ਮੁਸੀਬਤ ਦਾ ਕਾਰਨ ਬਣੀਆਂ ਰਹਿੰਦੀਆਂ ਹਨ। ਅਜਿਹੀ ਸਥਿਤੀ ‘ਚ ਲੋਕ ਅਕਸਰ ਇਸ ਦਰਦ ਤੋਂ ਰਾਹਤ ਪਾਉਣ ਲਈ ਦਰਦ ਨਿਵਾਰਕ ਦਵਾਈਆਂ ਦੀ ਵਰਤੋਂ ਕਰਦੇ ਹਨ। ਦੁਨੀਆ ਭਰ ‘ਚ ਪੇਨਕਿਲਰਜ਼ ਸਭ ਤੋਂ ਵੱਧ ਵਰਤੀ ਜਾਣ ਵਾਲੀ ਦਵਾਈ ਹੈ। ਹਾਲਾਂਕਿ ਇਸ ਦੀ ਜ਼ਿਆਦਾ ਵਰਤੋਂ ਤੁਹਾਡੀ ਸਿਹਤ ਲਈ ਹਾਨੀਕਾਰਕ ਹੈ। ਅਸਲ ਵਿਚ ਦਰਦ ਨਿਵਾਰਕ ਦਵਾਈਆਂ, ਖਾਸ ਤੌਰ ‘ਤੇ ਗੈਰ-ਸਟੀਰੌਇਡਲ ਐਂਟੀ-ਇਨਫਲੇਮੇਟਰੀ ਦਵਾਈਆਂ ਤੇ ਓਪਿਓਇਡ, ਕਿਡਨ ਤੇ ਪੇਟ ਵਰਗੇ ਮਹੱਤਵਪੂਰਣ ਅੰਗਾਂ ਲਈ ਨੁਕਸਾਨਦੇਹ ਹੋ ਸਕਦੀਆਂ ਹਨ। ਆਓ ਤੁਹਾਨੂੰ ਦਰਦ ਨਿਵਾਰਕ ਦਵਾਈਆਂ ਦੇ ਇਨ੍ਹਾਂ ਮਾੜੇ ਪ੍ਰਭਾਵਾਂ ਬਾਰੇ ਦੱਸਦੇ ਹਾਂ-

ਅਲਸਰ ਤੇ ਪੇਟ ‘ਚੋਂ ਖ਼ੂਨ ਆਉਣਾ

ਦਰਦ ਨਿਵਾਰਕ ਦਵਾਈਆਂ ਦਾ ਸੇਵਨ ਪੇਟ ਦੀ ਲਾਈਨਿੰਗ ਨੂੰ ਨੁਕਸਾਨ ਪਹੁੰਚਾ ਸਕਦਾ ਹੈ, ਪੇਟ ‘ਚ ਐਸੀਡਿਟੀ ਵਧ ਜਾਂਦੀ ਹੈ ਜਿਸ ਨਾਲ ਅਲਸਰ ਤੇ ਗੈਸਟ੍ਰਿਕ ਬਲੀਡਿੰਗ ਦਾ ਖ਼ਤਰਾ ਵਧ ਜਾਂਦਾ ਹੈ। ਖਾਸ ਤੌਰ ‘ਤੇ ਜੇਕਰ ਤੁਸੀਂ ਅਕਸਰ ਇਸਨੂੰ ਖਾਂਦੇ ਹੋ ਤਾਂ ਇਹ ਖਤਰਾ ਜ਼ਿਆਦਾ ਹੋ ਸਕਦਾ ਹੈ।

ਕਿਡਨੀ ਇਨਫੈਕਸ਼ਨ ਦਾ ਖ਼ਤਰਾ ਵਧ ਜਾਣਾ

ਦਰਦ ਨਿਵਾਰਕ ਦਵਾਈਆਂ ਸਰੀਰ ਦੀ ਫਿਲਟਰੇਸ਼ਨ ਪ੍ਰਣਾਲੀ ਨੂੰ ਬਦਲ ਦਿੰਦੀਆਂ ਹਨ, ਜਿਸ ਨਾਲ ਗੁਰਦਿਆਂ ‘ਚ ਬੈਕਟੀਰੀਆ ਜਮ੍ਹਾ ਹੋ ਸਕਦੇ ਹਨ। ਜੇਕਰ ਸਮੇਂ ਸਿਰ ਇਲਾਜ ਨਾ ਕੀਤਾ ਜਾਵੇ ਤਾਂ ਇਹ ਲਾਗ ਸੇਪਸਿਸ ‘ਚ ਬਦਲ ਸਕਦੀ ਹੈ, ਜੋ ਗੰਭੀਰ ਸਿਹਤ ਸਮੱਸਿਆਵਾਂ ਦਾ ਕਾਰਨ ਬਣ ਸਕਦੀ ਹੈ।

ਕਿਡਨੀ ਸਟੋਨ ਦਾ ਖ਼ਤਰਾ

ਲਗਾਤਾਰ Painkiller ਖਾਣ ਨਾਲ ਕਿਡਨੀ ਸਟੋਨ ਦਾ ਖ਼ਤਰਾ ਵੀ ਵਧ ਜਾਂਦਾ ਹੈ। ਖਾਸ ਤੌਰ ‘ਤੇ ਓਵਰ-ਦ-ਕਾਊਂਟਰ ਦਵਾਈਆਂ ਖਾਣ ਨਾਲ ਪਿਸ਼ਾਬ ‘ਚ ਕੈਲਸ਼ੀਅਮ ਦਾ ਪੱਧਰ ਵਧ ਸਕਦਾ ਹੈ, ਜੋ ਕਿਡਨੀ ਸਟੋਨ ਦਾ ਪ੍ਰਮੁਖ ਕਾਰਨ ਹੈ। ਅਜਿਹੀ ਸਥਿਤੀ ‘ਚ ਲਗਾਤਾਰ ਦਵਾਈਆਂ ਲੈਣ ਨਾਲ ਪੱਥਰੀ ਬਣ ਜਾਂਦੀ ਹੈ, ਜਿਸ ਨਾਲ ਕਿਡਨੀ ਦੇ ਕੰਮ ਕਰਨ ‘ਚ ਤਕਲੀਫ ਤੇ ਪਰੇਸ਼ਾਨੀ ਹੁੰਦੀ ਹੈ।

ਕਿਡਨੀ ਡੈਮੇਜ ਦਾ ਖ਼ਤਰਾ

ਲੰਬੇ ਸਮੇਂ ਤਕ ਦਰਦ ਨਿਵਾਰਕ ਦਵਾਈਆਂ ਲੈਣ ਨਾਲ ਕ੍ਰੋਨਿਕ ਕਿਡਨੀ ਡਿਜ਼ੀਜ਼ (CKD) ਹੋ ਸਕਦੀ ਹੈ। NSAIDs ਪ੍ਰੋਸਟਾਗਲੈਂਡਿੰਸ (ਇਕ ਹਾਰਮੋਨ ਜੋ ਕਿਡਨੀ ‘ਚ ਬਲੱਡ ਫਲੋਅ ਨੂੰ ਕੰਟਰੋਲ ਕਰਦਾ ਹੈ) ਨੂੰ ਰੋਕਦੇ ਹਨ, ਜਿਸ ਨਾਲ ਡੀਹਾਈਡਰੇਸ਼ਨ ਤੇ ਫਿਲਟਰੇਸ਼ਨ ਘਟਦੀ ਹੈ। ਇਸ ਕਾਰਨ ਕਿਡਨੀ ਖਰਾਬ ਹੋਣ ਦਾ ਖਤਰਾ ਵਧ ਜਾਂਦਾ ਹੈ।

ਗੈਸਟ੍ਰੋਇੰਟੈਸਟਾਈਨ ਇਨਫਲੇਮੇਸ਼ਨ

NSAIDs ਦੀ ਬਹੁਤ ਜ਼ਿਆਦਾ ਵਰਤੋਂ ਅਕਸਰ ਗੈਸਟਰੋਇੰਟੇਸਟਾਈਨਲ ਟ੍ਰੈਕਟ ‘ਚ ਸੋਜ਼ਿਸ਼ ਦਾ ਕਾਰਨ ਬਣਦੀ ਹੈ, ਜਿਸ ਨਾਲ ਗੈਸਟ੍ਰਾਈਟਿਸ ਵਰਗੀ ਕੰਡੀਸ਼ਨ ਹੋ ਸਕਦੀ ਹੈ। ਇਹ ਸੋਜ਼ਿਸ਼ ਉਲਟੀਆਂ ਤੇ ਪੇਟ ਦੀ ਪਰੇਸ਼ਾਨੀ ਦਾ ਕਾਰਨ ਬਣ ਸਕਦੀ ਹੈ।

ਗੈਸਟ੍ਰਿਕ ਕੈਂਸਰ

ਜੇ ਤੁਸੀਂ ਲੰਬੇ ਸਮੇਂ ਤਕ ਦਰਦ ਨਿਵਾਰਕ ਦਵਾਈਆਂ ਦੀ ਵਰਤੋਂ ਕਰਦੇ ਹੋ ਤਾਂ ਇਸ ਨਾਲ ਪੇਟ ਦਾ ਕੈਂਸਰ ਹੋਣ ਦਾ ਖ਼ਤਰਾ ਵਧ ਜਾਂਦਾ ਹੈ। ਹਾਈ ਐਸੀਡਿਟੀ ਤੇ ਲਗਾਤਾਰ ਸੋਜ਼ਿਸ਼ ਕਾਰਨ, ਪੇਟ ਦੀ ਲਾਈਨਿੰਗ ‘ਚ ਸੈਲੂਲਰ ਤਬਦੀਲੀਆਂ ਤੇਜ਼ ਹੋ ਜਾਂਦੀਆਂ ਹਨ, ਜੋ ਜੋਖ਼ਮ ਨੂੰ ਵਧਾਉਂਦੀਆਂ ਹਨ।

ਇਲੈਕਟ੍ਰੋਲਾਈਟ ਸੰਤੁਲਨ ਵਿਗੜ ਸਕਦਾ ਹੈ

ਕਿਡਨੀ ਸਾਡੇ ਸਰੀਰ ‘ਚ ਇਲੈਕਟ੍ਰੋਲਾਈਟ ਦੇ ਪੱਧਰ ਨੂੰ ਕੰਟਰੋਲ ਕਰਨ ‘ਚ ਮਦਦ ਕਰਦੀ ਹੈ। ਅਜਿਹੀ ਸਥਿਤੀ ‘ਚ ਜੇਕਰ ਤੁਸੀਂ ਦਰਦ ਨਿਵਾਰਕ ਦਵਾਈਆਂ ਦਾ ਸੇਵਨ ਕਰਦੇ ਹੋ ਤਾਂ ਇਹ ਇਸ ਪ੍ਰਕਿਰਿਆ ‘ਚ ਰੁਕਾਵਟ ਆਉਂਦੀ ਹੈ, ਜਿਸ ਨਾਲ ਅਸੰਤੁਲਨ ਪੈਦਾ ਹੁੰਦਾ ਹੈ ਤੇ ਮਾਸਪੇਸ਼ੀਆਂ ਦੀ ਕਮਜ਼ੋਰੀ, ਅਨਿਯਮਿਤ ਦਿਲ ਦੀ ਧੜਕਣ ਅਤੇ ਥਕਾਵਟ ਵਰਗੇ ਲੱਛਣ ਮਹਿਸੂਸ ਹੁੰਦੇ ਹਨ।

ਸਾਂਝਾ ਕਰੋ

ਪੜ੍ਹੋ

ਆਰ ਬੀ ਐੱਸ ਕੇ ਟੀਮ ਬਚਿਆ ਦੇ

*ਸਿਹਤ ਵਿਭਾਗ ਵਲੋ ਗਰੀਬ ਬੱਚੇ ਦੇ ਦਿਲ ਦਾ ਮੁਫ਼ਤ ਅਪਰੇਸ਼ਨ...