ਅਦਾਕਾਰਾ ਕਰੀਨਾ ਕਪੂਰ ਖ਼ਿਲਾਫ ਸ਼ਿਕਾਇਤ ਦਰਜ

ਨਵੀਂ ਦਿੱਲੀ : ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਖ਼ਾਨ ਮੁਸ਼ਕਲਾਂ ‘ਚ ਪੈ ਗਈ ਹੈ। ਉਨ੍ਹਾਂ ‘ਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਦੋਸ਼ ਲੱਗਾ ਹੈ। ਕਰੀਨਾ ਖ਼ਿਲਾਫ਼ ਪੁਲਿਸ ‘ਚ ਸ਼ਿਕਾਇਤ ਦਰਜ ਕਰਵਾਈ ਹੈ। ਉਨ੍ਹਾਂ ਨੇ ਆਪਣੀ ਪ੍ਰੈਗਨੈਂਸੀ ਦੇ ਅਨੁਭਵਾਂ ਉੱਪਰ ਇਕ ਬੁੱਕ ਲਿਖੀ ਹੈ। ਜਿਸ ਦਾ ਟਾਈਟਲ ਪ੍ਰੈਗਨੈਂਸੀ ਬਾਈਬਲ ਹੈ। ਜਿਸ ਕਾਰਨ ਈਸਾਈ ਭਾਈਚਾਰੇ ਦੇ ਲੋਕਾਂ ‘ਚ ਨਾਰਾਜ਼ਗੀ ਹੈ। ਪੀਟੀਆਈ ਦੀ ਰਿਪੋਰਟ ਮੁਤਾਬਿਕ ਮਾਮਲਾ ਮਹਾਰਾਸ਼ਟਰ ਦੇ ਬੀਡ ਦਾ ਹੈ। ਇੱਥੇ ਅਲਫਾ ਓਮੇਗਾ ਕ੍ਰਿਸ਼ਚਿਨ ਮਹਾਸੰਘ ਦੇ ਪ੍ਰਧਾਨ ਆਸ਼ੀਸ਼ ਸ਼ਿੰਦੇ ਨੇ ਸ਼ਿਵਾਜੀ ਨਗਰ ਪੁਲਿਸ ਸਟੇਸ਼ਨ ‘ਚ ਕਰੀਨਾ ਕਪੂਰ ਖ਼ਾਨ ਤੇ ਦੋ ਹੋਰ ਖ਼ਿਲਾਫ਼ ਮਾਮਲਾ ਦਰਜ ਕਰਵਾਇਆ ਹੈ। ਸ਼ਿੰਦੇ ਦਾ ਕਹਿਣਾ ਹੈ ਕਿ ਪਵਿੱਤਰ ਨਾਂ ਬਾਈਬਲ ਨੂੰ ਕਿਤਾਬ ਦੇ ਟਾਈਟਲ ‘ਚ ਲਿਖਿਆ ਗਿਆ ਹੈ ਜਿਸ ਨਾਲ ਈਸਾਈਆਂ ਦੀ ਧਾਰਮਿਕ ਭਾਵਨਾਵਾਂ ਨੂੰ ਸੱਟ ਪਹੁੰਚੀ ਹੈ। ਉਨ੍ਹਾਂ ਨੇ ਆਈਪੀਸੀ ਦੀ ਧਾਰਾ 295-ਏ ਤਹਿਤ ਕੇਸ ਦਰਜ ਕਰਨ ਦੀ ਮੰਗ ਕੀਤੀ। ਥਾਣਾ ਇੰਚਾਰਜ ਸਾਈਨਾਥ ਥਾਮਬ੍ਰੇ ਨੇ ਕਿਹਾ ਕਿ ਘਟਨਾ ਇੱਥੇ ਨਹੀਂ ਹੋਈ। ਇਸਲਈ ਇੱਥੇ ਕੇਸ ਦਰਜ ਨਹੀਂ ਕੀਤਾ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਮੈਂ ਸ਼ਿਕਾਇਤ ਮੁੰਬਈ ‘ਚ ਦਰਜ ਕਰਵਾਉਣ ਨੂੰ ਕਿਹਾ ਹੈ।

ਬੇਬੋ ਦੀ ਕਿਤਾਬ ਹਾਲ ‘ਚ ਪਬਲਿਸ਼ ਹੋਈ ਹੈ। ਇਸ ਬੁੱਕ ‘ਚ ਉਨ੍ਹਾਂ ਨੇ ਆਪਣੀ ਪ੍ਰੈਗਨੈਂਸੀ ਦੌਰਾਨ ਅਨੁਭਵਾਂ ਨੂੰ ਸ਼ੇਅਰ ਕੀਤਾ ਹੈ। ਜਿਸ ਦਾ ਟਾਈਟਲ Kareena Kapoor Khan Pregnancy Bible ਹੈ। ਉਨ੍ਹਾਂ ਨੇ ਬੁੱਕ ਅਦਿਤੀ ਸ਼ਾਹ ਭੀਮਜਾਨੀ ਨਾਲ ਮਿਲ ਕੇ ਲਿਖੀ ਹੈ। ਇਸ ਨੂੰ ਜਗਰਨਾਟ ਬੁੱਕਜ਼ ਨੇ ਪ੍ਰਕਾਸ਼ਿਤ ਕੀਤਾ ਹੈ। ਦੱਸ ਦੇਈਏ ਕਿ ਕਰੀਨਾ ਕਪੂਰ ਨੇ ਇਸ ਸਾਲ ਮਾਰਚ ‘ਚ ਆਪਣੇ ਦੂਜੇ ਬੱਚੇ ਨੂੰ ਜਨਮ ਦਿੱਤਾ ਹੈ। ਹਾਲਾਂਕਿ ਦੋਵਾਂ ਨੇ ਅਧਿਕਾਰਤ ਨਾਂ ਅਜੇ ਐਲਾਨ ਨਹੀਂ ਕੀਤਾ ਹੈ।

ਸਾਂਝਾ ਕਰੋ

ਪੜ੍ਹੋ

ਆਰ ਬੀ ਐੱਸ ਕੇ ਟੀਮ ਬਚਿਆ ਦੇ

*ਸਿਹਤ ਵਿਭਾਗ ਵਲੋ ਗਰੀਬ ਬੱਚੇ ਦੇ ਦਿਲ ਦਾ ਮੁਫ਼ਤ ਅਪਰੇਸ਼ਨ...