ਐਨ ਪੀ ਏ ਰੇੜਕਾ ਸਰਕਾਰੀ ਵਤੀਰੇ ਤੋ ਨਾਰਾਜ਼ ਡਾਕਟਰਾਂ ਨੇ ਰੋਸ ਵਜੋਂ ਸਰਕਾਰੀ ਓ ਪੀ ਡੀ ਦੇ ਸਮਾਨ-ਅੰਤਰ ਮੁਫਤ ਓ ਪੀ ਡੀ ਚਲਾਈ | ਸ਼ਨੀਵਾਰ ਤੱਕ ਰੋਸ ਰਹੇਗਾ ਜਾਰੀ

ਮਾਨਸਾ -16 ਜੁਲਾਈ ( ਗੁਰਜੰਟ ਸਿੰਘ ਬਾਜੇਵਾਲੀਆ) ਐਨ ਪੀ ਏ ਮਸਲੇ ‘ਤੇ ਸਰਕਾਰ ਦੀ ਟਾਲ ਮਟੋਲ ਭਰੀ ਨੀਤੀ ਤੋਂ ਖਫ਼ਾ ਅੱਜ ਪੰਜਾਬ ਭਰ ਦੇ ਮੈਡੀਕਲ ਅਤੇ ਵੈਟਰਨਰੀ ਡਾਕਟਰਾਂ ਨੇ ਅੱਜ ਸੂਬੇ ਦੇ ਸਮੁਚੇ ਹਸਪਤਾਲਾਂ ਤੇ ਪੌਲੀਕਲੀਨਿਕਾਂ ਵਿੱਚ ਮੁਫਤ ਓ. ਪੀ.ਡੀ. ਚਲਾਈ | ਜਿਥੇ ਉਨ੍ਹਾਂ ਵਲੋਂ ਇਸ ਇਲਾਜ ਲਈ ਮੁਫਤ ਦਵਾਈਆਂ ਦਾ ਪ੍ਰਬੰਧ ਵੀ ਆਪਣੇ ਪੱਧਰ ਤੇ ਆਪਣੇ ਨਿਜੀ ਫੰਡਾਂ ਚੋਂ ਕੀਤਾ ਗਿਆ ਤਾਂ ਕਿ ਆਮ ਲੋਕਾਂ ਨੂੰ ਬੇਲੋੜੀ ਪਰੇਸ਼ਾਨੀਆਂ ਬਚਾਇਆ ਜਾ ਸਕੇ ਅਤੇ ਉਨ੍ਹਾਂ ਦੀ ਆਰਥਿਕ ਮੱਦਦ ਵੀ ਕੀਤੀ ਜਾ ਸਕੇ |
   ਇਸ ਮੌਕੇ ਤੇ ਜੁਆਇੰਟ ਗੋਰਮਿੰਟ ਡਾਕਟਰਜ ਕੁਆਰਡੀਨੇਸ਼ਨ ਕਮੇਟੀ ਦੇ ਨੁਮਾਇੰਦਿਆਂ ਡਾ. ਰਣਜੀਤ ਸਿੰਘ ਰਾਏ, ਡਾ. ਵਰਿੰਦਰ ਸਿੰਘ, ਡਾ. ਅਰਸ਼ਦੀਪ, ਡਾ. ਨਿਸ਼ਾਂਤ ਸੋਹਲ , ਡਾ. ਕਮਲ ਕੁਮਾਰ, ਡਾ. ਨਿਰਮਲ ਤੇ ਡਾ. ਰਵੀ ਕਾਂਤ ਨੇ ਦੱਸਿਆ ਕਿ ਸਮੂਹ ਡਾਕਟਰਾਂ ਵੱਲੋਂ ਇਸ ਮੌਕੇ ਸਰਕਾਰੀ ਹਥਕੰਡਿਆਂ ਖਿਲਾਫ਼ ਜਾਗਰੂਕ ਕਰਨ ਲਈ ਲਿਟਰੇਚਰ ਵੀ ਵੰਡਿਆ ਗਿਆ|
ਚੇਤੇ ਰਹੇ ਕਿ ਜੁਆਇੰਟ ਗੌਰਮਿੰਟ ਡਾਕਟਰਜ ਕੋਆਰਡੀਨੇਸ਼ਨ ਕਮੇਟੀ ਦੇ ਸੱਦੇ ਤੇ ਸਿਹਤ, ਪਸ਼ੂ ਪਾਲਣ,ਆਯੂਰਵੈਦਿਕ , ਹੋਮਿਓਪੈਥੀ ਅਤੇ ਪੇਂਡੂ ਵਿਕਾਸ ਵਿਭਾਗ  ਦੇ ਸਮੂਹ ਡਾਕਟਰ ਲੰਬੇ ਸਮੇਂ ਤੋਂ ਹੜਤਾਲ ਤੇ ਚੱਲ ਰਹੇ ਹਨ ਜਿਸ ਕਾਰਣ ਸੂਬੇ ਦੇ ਸਿਹਤ ਤੇ ਪਸ਼ੂ ਹਸਪਤਾਲਾਂ ਚ ਐਮਰਜੈੰਸੀ ਸੇਵਾਵਾਂ ਨੂੰ ਛੱਡ ਕੇ ਬਾਕੀ ਸਾਰੀਆਂ ਸੇਵਾਵਾਂ ਪਿਛਲੇ ਤਿੰਨ ਦਿਨਾਂ ਤੋਂ ਲਗਾਤਾਰ ਠੱਪ ਪਈਆਂ ਸਨ | ਪਰ ਲੋਕਾਂ ਦੀ ਪਰੇਸ਼ਾਨੀ ਨੂੰ ਦੇਖਦਿਆਂ ਡਾਕਟਰ ਜਥੇਬੰਦੀਆਂ ਨੇ ਸ਼ਨੀਵਾਰ ਤੱਕ ਸਰਕਾਰੀ ਓ.ਪੀ..ਡੀ. ਦੇ ਸਮਾਨਾਂਤਰ ਮੁਫਤ ਓ.ਪੀ.ਡੀ. ਹਸਪਤਾਲਾਂ ਦੇ ਵਿਹੜਿਆਂ ਅੰਦਰ ਹੀ ਚਲਾਉਣ ਦਾ ਐਲਾਨ ਕੀਤਾ ਹੋਇਆ ਹੈ | ਚੇਤੇ ਰਹੇ ਕਿ ਸਮੁਚਾ ਡਾਕਟਰ ਭਾਈਚਾਰਾ ਐਨ.ਪੀ.ਏ. ਬਹਾਲੀ ਨੂੰ ਲੈ ਕੇ ਪਿਛਲੀ 25 ਜੂਨ ਤੋਂ ਲਗਾਤਾਰ ਸੰਘਰਸ਼ ਕਰ ਰਿਹਾ ਹੈ। ਪਰ ਸਰਕਾਰ ਫੋਕੇ ਲਾਰੇ ਲਾ ਕੇ ਬਸ ਡੰਗ ਟਪਾਈ ਕਰ ਰਹੀ ਹੈ ਜਿਸ ਨਾਲ ਆਮ ਜਨਤਾ ਨੂੰ ਵੀ ਹਰ ਰੋਜ ਖੱਜਲ ਖੁਆਰ ਹੋਣਾ ਪੈ ਰਿਹਾ ਹੈ।
ਸਾਂਝਾ ਕਰੋ

ਪੜ੍ਹੋ

ਆਰ ਬੀ ਐੱਸ ਕੇ ਟੀਮ ਬਚਿਆ ਦੇ

*ਸਿਹਤ ਵਿਭਾਗ ਵਲੋ ਗਰੀਬ ਬੱਚੇ ਦੇ ਦਿਲ ਦਾ ਮੁਫ਼ਤ ਅਪਰੇਸ਼ਨ...